ਬਠਿੰਡਾ, 12 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਪੰਜਾਬ ਨੂੰ ਵਿਕਾਸ ਦੀ ਲੀਹੇ ਤੋਰਿਆ ਹੈ, ਜਿਸ ਦੀ ਪ੍ਰਤੱਖ ਉਦਾਹਰਨ ਸੂਬੇ ਵਿਚ ਯੂਨੀਵਰਸਿਟੀਆਂ ਦੀ ਸਥਾਪਨਾ, ਏਮਜ਼ ਦਾ ਨਿਰਮਾਣ, ਸ਼ਤਾਬਦੀ ਰੇਲ ਬਠਿੰਡਾ ਤੋਂ ਸ਼ੁਰੂ ਕਰਵਾਉਣ ਸਮੇਤ ਸੂਬੇ ਭਰ ਵਿਚ ਸੀਮਿੰਟਡ ਸੜਕਾਂ ਦਾ ਜਾਲ ਵਿਛਾਕੇ ਬਿਜਲੀ ਦੇ ਖੇਤਰ ਵਿਚ ਸੂਬੇ ਨੂੰ ਮੋਹਰੀ ਬਣਾਉਣਾ, ਪਾਣੀ ਵਾਲੀਆਂ ਬੱਸਾਂ ਚਲਾਉਣ ਸਮੇਤ ਜੋ ਕਿਹਾ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਨੇ ਕਰ ਕੇ ਵਿਖਾਇਆ ਹੈ, ਜਦਕਿ ਕਾਂਗਰਸ ਸਰਕਾਰ ਦੇ 21 ਮਹੀਨਿਆਂ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਸਿਵਾਏ ਝੂਠੇ ਦਿਲਾਸਿਆਂ ਦੇ ਕੁਝ ਨਹੀਂ ਦਿੱਤਾ | ਸੁਖਬੀਰ ਸਿੰਘ ਬਾਦਲ ਨੇ ਆਪਣੇ ਚਚੇਰੇ ਭਰਾ ਮਨਪ੍ਰੀਤ ਸਿੰਘ ਬਾਦਲ ਜੋ ਇਸ ਵੇਲੇ ਵਿੱਤ ਮੰਤਰੀ ਹਨ, ਬਾਰੇ ਉਨ੍ਹਾਂ ਕਿਹਾ ਕਿ ਉਹ ਦੇਸੀ ਬੰਦੇ ਹੋਣ ਕਰਕੇ ਕਹਿਣੀ ਤੇ ਕਰਨੀ ਦੇ ਪੱਕੇ ਹਨ, ਮਨਪ੍ਰੀਤ ਬਾਦਲ ਵਾਂਗ ਲੋਕਾਂ ਨੂੰ ਗੁੰਮਰਾਹ ਕਰਨ ਲਈ ਸ਼ੇਅਰੋ ਸ਼ਾਅਰੀ ਨਹੀਂ ਕਰਨੀ ਜਾਣਦੇ | ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਇਸ ਵੇਲੇ ਬਿਨਾਂ ਡਰਾਈਵਰ ਦੀ ਬੱਸ ਵਾਂਗੰੂ ਚੱਲ ਰਹੀ ਹੈ, ਜਿੱਥੇ ਪੰਜਾਬ ਦੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਸਾਡਾ ਮੁੱਖ ਮੰਤਰੀ ਹੈ ਕਿੱਥੇ, ਪਰ ਉਹ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁੱਢ ਤੋਂ ਲੋਕਾਂ ਵਿਚ ਵਿਚਰਦੇ ਰਹੇ ਹਨ | ਸੁਖਬੀਰ ਬਾਦਲ ਨੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਕਿਹਾ ਕਿ ਭਾਈਵਾਲ ਕੇਂਦਰ ਸਰਕਾਰ ਨੇ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਹਨ, ਪਰ ਰਾਜ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਸ ਵਿਚ ਦੇਰੀ ਹੋਈ ਹੈ | ਸੁਖਬੀਰ ਬਾਦਲ ਨੇ ਬਰਗਾੜੀ ਮੋਰਚੇ ਸਬੰਧੀ ਕਿਹਾ ਕਿ 6 ਮਹੀਨਿਆਂ ਵਿਚ ਇਹ 22, 23 ਕਰੋੜ ਰੁਪਏ ਕਮਾਕੇ ਉਠ ਗਏ ਤੇ ਹੁਣ ਕਹਿੰਦੇ ਹਨ ਕਿ ਅਗਲੇ ਸਾਲ ਫਿਰ ਆਵਾਂਗੇ | ਉਨ੍ਹਾਂ ਕਿਹਾ ਕਿ ਜਨਤਾ ਸਭ ਕੁਝ ਜਾਣ ਚੁੱਕੀ ਹੈ | ਪਰ ਹੁਣ ਉਹ ਅਜਿਹੇ ਲੋਕਾਂ ਨੂੰ ਮੂੰਹ ਨਹੀਂ ਲਗਾਏਗੀ | ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਿਹਾ ਕਿ ਅੱਜ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਢਿੱਲੋਂ ਪਰਿਵਾਰ ਦੇ ਇਕਬਾਲ ਸਿੰਘ ਬਬਲੀ ਢਿੱਲੋਂ ਆਪਣੇ ਸਮਰਥਕਾਂ ਸਮੇਤ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ | ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਪੰਜਾਬ ਦਾ ਰਿਕਾਰਡ ਵਿਕਾਸ ਹੋਇਆ ਹੈ, ਜਦਕਿ ਕਾਂਗਰਸ ਸਰਕਾਰ ਜਿਸ ਵਿਚ ਮਨਪ੍ਰੀਤ ਬਾਦਲ ਵਿੱਤ ਮੰਤਰੀ ਹਨ ਨੇ ਹੁਣ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ, ਬਲਕਿ ਅਧਿਆਪਕਾਂ, ਆਂਗਣਵਾੜੀ ਵਰਕਰਾਂ ਤੇ ਹੋਰ ਸਰਕਾਰੀ ਮੁਲਾਜ਼ਮਾਂ ਨੂੰ ਤਪਾਉਂਦਿਆਂ ਸੜਕਾਂ 'ਤੇ ਆਪਣੇ ਹੱਕਾਂ ਲਈ ਨਿੱਤ ਦਿਨ ਰੋਸ ਪ੍ਰਦਰਸ਼ਨਾਂ ਲਈ ਮਜਬੂਰ ਕੀਤਾ ਹੈ | ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਦੇ ਉਘੇ ਢਿੱਲੋਂ ਪਰਿਵਾਰ ਨਾਲ ਸਬੰਧਿਤ ਇਕਬਾਲ ਸਿੰਘ ਬਬਲੀ ਢਿੱਲੋਂ ਜੋ ਕਿ ਸਾਬਕਾ ਕਾਂਗਰਸੀ ਮੰਤਰੀ ਹਰਮੰਦਰ ਸਿੰਘ ਜੱਸੀ ਦੇ ਅਤਿ ਨਜ਼ਦੀਕੀ ਸਾਥੀਆਂ ਵਿਚੋਂ ਇਕ ਸਨ ਨੂੰ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ ਕਰਵਾਉਣ ਲਈ ਆਏ ਸਨ | ਇਸ ਮੌਕੇ ਸ਼ੈਰੀ ਗੋਇਲ ਕੌਾਸਲਰ, ਅਮਰਿੰਦਰ ਸਿੰਘ ਸਿੱਧੂ, ਗੁਰਮੀਤ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿਚ ਆਗੂ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ | ਇਸ ਮੌਕੇ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ: ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਬਠਿੰਡਾ ਦੇ ਟਕਸਾਲੀ ਕਾਂਗਰਸੀ ਪਰਿਵਾਰ ਵਿਚ ਜਨਮ ਲਿਆ ਸੀ ਤੇ ਲਗਾਤਾਰ 20 ਸਾਲ ਪਾਰਟੀ ਦੀ ਲੋਕਪਿ੍ਅਤਾ ਤੇ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕੀਤਾ ਤੇ ਔਖੇ ਸਮੇਂ ਕਾਂਗਰਸ ਪਾਰਟੀ ਦੀ ਝੋਲੀ ਵਿਚ ਕੌਾਸਲਰ ਦੀ ਸੀਟ ਵੱਡੇ ਫ਼ਰਕ ਨਾਲ ਜਿੱਤਕੇ ਪਾਈ | ਪਰ ਕਾਂਗਰਸ ਨੇ ਉਨ੍ਹਾਂ ਦੀ ਲਗਾਤਾਰ ਅਣਦੇਖੀ ਕੀਤੀ ਢਿੱਲੋਂ ਨੇ ਕਿਹਾ ਕਿ ਉਹ ਇਨ੍ਹਾਂ ਹਾਲਾਤਾਂ ਵਿਚ ਪਾਰਟੀ ਵਿਚ ਬਹੁਤ ਘੁਟਣ ਮਹਿਸੂਸ ਕਰ ਰਹੇ ਸਨ | ਸ: ਢਿੱਲੋਂ ਨੇ ਕਿਹਾ ਕਿ ਉਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਪੇ੍ਰਰਨਾ ਸਦਕਾ ਸ਼ੋ੍ਰਮਣੀ ਅਕਾਲੀ ਦਲ ਵਿਚ ਆਏ ਹਨ ਤੇ ਉਨ੍ਹਾਂ ਨੂੰ ਸ਼ੋ੍ਰਮਣੀ ਅਕਾਲੀ ਦਲ ਵਿਚ ਵੱਡਾ ਮਾਣ ਸਤਿਕਾਰ ਮਿਲ ਰਿਹਾ ਹੈ ਤੇ ਉਹ ਵੀ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਬਠਿੰਡਾ ਹਲਕੇ ਤੋਂ ਵੱਡੀ ਲੀਡ ਨਾਲ ਪਾਰਟੀ ਉਮੀਦਵਾਰਾਂ ਨੂੰ ਜੇਤੂ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ | ਇਸ ਮੌਕੇ ਹਲਕਾ ਬਠਿੰਡਾ ਸ਼ਹਿਰੀ ਇੰਚਾਰਜ ਸਰੂਪ ਚੰਦ ਸਿੰਗਲਾ, ਹਲਕਾ ਬਠਿੰਡਾ ਦਿਹਾਤੀ ਪ੍ਰਧਾਨ ਜਗਦੀਪ ਸਿੰਘ ਨੱਕਈ, ਮੈਂਬਰ ਕੋਰ ਕਮੇਟੀ ਬਲਕਾਰ ਸਿੰਘ ਬਰਾੜ, ਐਸ ਜੀ ਪੀ ਸੀ ਦੇ ਅੰਤਿ੍ੰਗ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ, ਪ੍ਰੈਸ ਸਕੱਤਰ ਡਾ: ਓਮ ਪ੍ਰਕਾਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੀਪ ਸਿੰਘ ਕੋਟਸ਼ਮੀਰ, ਸਟੇਜ ਸਕੱਤਰ ਤੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ, ਜ਼ਿਲ੍ਹਾ ਯੂਥ ਪ੍ਰਧਾਨ ਸੁਖਬੀਰ ਸਿੰਘ ਜੱਸੀ ਪੌ ਵਾਲੀ, ਮੇਅਰ ਬਲਵੰਤ ਰਾਏ ਨਾਥ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਕੌਾਸਲਰ ਹਰਵਿੰਦਰ ਸ਼ਰਮਾ , ਰਾਜਵਿੰਦਰ ਸਿੰਘ ਸਿੱਧੂ ਸ਼ਹਿਰੀ ਪ੍ਰਧਾਨ, ਐਸ.ਜੀ.ਪੀ.ਸੀ ਮੈਂਬਰ ਬੀਬੀ ਜੋਗਿੰਦਰ ਕੌਰ, ਬੀਬੀ ਰਵਨੀਤ ਕੌਰ ਕਾਲਝਰਾਣੀ,ਕਰਨੈਲ ਸਿੰਘ ਭੁੱਲਰ ਸਰਾਵਾਂ ਬੋਦਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਜ਼ਿਲ੍ਹੇ ਭਰ ਤੋਂ ਆਗੂ ਅਤੇ ਵਰਕਰ ਹਾਜ਼ਰ ਸਨ |
ਬਠਿੰਡਾ, 12 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)- ਸ਼ੋ੍ਰਮਣੀ ਅਕਾਲੀ ਦਲ ਬਾਦਲ ਵਿਚ ਜਿਸ ਸਮੇਂ ਬਠਿੰਡਾ ਦੇ ਵੱਡੇ ਕਾਂਗਰਸੀ ਆਗੂ ਰਹੇ ਬਬਲੀ ਢਿੱਲੋਂ ਨੂੰ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਸਿਰੋਪਾਓ ਦੇ ਕੇ ਅਕਾਲੀ ਦਲ ਵਿਚ ਸ਼ਾਮਿਲ ...
ਭੁੱਚੋ ਮੰਡੀ, 12 ਜਨਵਰੀ (ਬਿੱਕਰ ਸਿੰਘ ਸਿੱਧੂ)-ਅਨਾਜ ਮੰਡੀ ਭੁੱਚੋ ਲਈ ਐਕੁਆਇਰ ਹੋਈ ਜ਼ਮੀਨ ਪਿੰਡ ਲਹਿਰਾ ਬੇਗਾ ਵਾਸੀਆਂ ਲਈ ਮੌਤ ਦਾ ਖੂਹ ਬਣਦੀ ਨਜ਼ਰ ਆ ਰਹੀ ਹੈ | ਇਸ ਜ਼ਮੀਨ ਦੇ ਮੁਆਵਜ਼ੇ ਦੀ ਵੰਡ ਵਿਚ ਹੋਈ ਹੇਰਾ-ਫੇਰੀ ਨੂੰ ਲੈ ਕੇ 10 ਮਈ 2017 ਨੂੰ ਪਿੰਡ ਦੇ ਇੱਕ ਬਜ਼ੁਰਗ ...
ਭੁੱਚੋ ਮੰਡੀ, 12 ਜਨਵਰੀ (ਬਿੱਕਰ ਸਿੰਘ ਸਿੱਧੂ)-ਲਹਿਰਾ ਖਾਨਾ ਤੋਂ ਭੁੱਚੋ ਮੰਡੀ ਨੂੰ ਆਉਂਦੀ ਸੜਕ ਤੇ ਖੂਹੀ ਨਾਮਕ ਸਥਾਨ ਦੇ ਨਜ਼ਦੀਕ ਦੁਪਹਿਰ ਦੇ ਸਮੇਂ ਦੋ ਨਕਾਬਪੋਸ਼ ਮੋਟਰ ਸਾਈਕਲ ਸਵਾਰਾਂ ਨੇ ਇਕ ਟੈਂਪੂ ਚਾਲਕ ਨੂੰ ਰੋਕ ਕੇ ਬੰਦੂਕ ਦੀ ਨੋਕ 'ਤੇ ਉਸ ਤੋਂ ਮੋਬਾਈਲ ...
ਰਾਮਾਂ ਮੰਡੀ, 12 ਜਨਵਰੀ (ਅਮਰਜੀਤ ਸਿੰਘ ਲਹਿਰੀ)- ਜ਼ਿਲ੍ਹਾ ਦਿਹਾਤੀ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਦਾ ਹਲਕੇ ਵਿਚ ਪੁੱਜਣ 'ਤੇ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਪਿੰਡ ਜੱਜ਼ਲ ਵਿਖੇ ਸਰਪੰਚ ਗੁਰਸ਼ਰਨ ਸਿੰਘ ਲੱਧਾ ਦੇ ਗ੍ਰਹਿ ਵਿਖੇ ...
ਤਲਵੰਡੀ ਸਾਬੋ, 12 ਜਨਵਰੀ (ਰਣਜੀਤ ਸਿੰਘ ਰਾਜੂ)- ਸ੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਖ਼ਾਲਸਾਈ ਜਾਹੋ ਜਲਾਲ ਨਾਲ ਨਗਰ ਕੀਰਤਨ ਸਜਾਇਆ ਗਿਆ ਜੋ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚੋਂ ਹੁੰਦਾ ...
ਤਲਵੰਡੀ ਸਾਬੋ, 12 ਜਨਵਰੀ (ਰਵਜੋਤ ਸਿੰਘ ਰਾਹੀ)-ਸਾਹਿਬ-ਏ-ਕਮਾਲ, ਸਰਬੰਸਦਾਨੀ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਸਿੱਖ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜਿਸ ...
ਭਗਤਾ ਭਾਈਕਾ, 12 ਜਨਵਰੀ (ਸੁਖਪਾਲ ਸਿੰਘ ਸੋਨੀ)-ਭੱਠਾ ਕਾਂਡ ਜਬਰ ਵਿਰੋਧੀ ਐਕਸ਼ਨ ਕਮੇਟੀ ਭਗਤਾ ਭਾਈਕਾ ਵਲੋਂ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਨਾ ਹੋਣ ਦੇ ਰੋਸ ਵਿਚ ਅੱਜ ਸਥਾਨਕ ਪੁਲਿਸ ਸਟੇਸ਼ਨ ਦਾ ਘਿਰਾਓ ਕੀਤਾ ਗਿਆ | ਇਸ ਸਮੇਂ ਵੱਡੀ ਗਿਣਤੀ ਵਿਚ ਹਾਜ਼ਰ ਵੱਖ ਵੱਖ ...
ਭਗਤਾ ਭਾਈਕਾ, 12 ਜਨਵਰੀ (ਸੁਖਪਾਲ ਸਿੰਘ ਸੋਨੀ)- ਵਾਈਸ ਬ੍ਰੇਨਸ਼ ਆਈਲੈਟਸ ਇੰਸਟੀਚਿਊਟ ਭਗਤਾ ਭਾਈਕਾ ਦੀਆਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਸੰਸਥਾ ਦੇ ਵਿਦਿਆਰਥੀ ਆਪਣਾ ਵਿਦੇਸ਼ ਜਾਣ ਦਾ ਸੁਪਨਾ ਤੇਜ਼ੀ ਨਾਲ ਪੂਰਾ ਕਰਨ ਦੇ ਨਾਲ ਨਾਲ ਆਪਣੇ ਮਾਪਿਆ ਅਤੇ ਸੰਸਥਾ ਦਾ ਨਾਮ ...
ਡੱਬਵਾਲੀ, 12 ਜਨਵਰੀ (ਇਕਬਾਲ ਸਿੰਘ ਸ਼ਾਂਤ)-ਸੀ.ਆਈ.ਏ. ਸਟਾਫ਼ ਡੱਬਵਾਲੀ ਨੇ ਦੋ ਜਣਿਆਂ ਨੂੰ 30 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਫੜੇ ਮੁਲਜ਼ਮਾਂ ਦੀ ਪਛਾਣ ਲਖਬੀਰ ਸਿੰਘ ਉਰਫ਼ ਬੋਹੜ ਸਿੰਘ ਵਾਸੀ ਪਥਰਾਲਾ ਹਾਲ ਆਬਾਦ ਵਾਰਡ ਛੇ, ਡੱਬਵਾਲੀ ਅਤੇ ਗੋਰਾ ਸਿੰਘ ਵਾਸੀ ...
ਬਠਿੰਡਾ, 11 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀ.ਐਡ. ਅਧਿਆਪਕ ਯੂਨੀਅਨ ਇਕਾਈ ਬਠਿੰਡਾ ਦੇ ਬੈਨਰ ਹੇਠ ਸਥਾਨਕ ਟੀਚਰਜ਼ ਹੋਮ ਤੋਂ ਇਕੱਠੇ ਹੋ ਕੇ ਚੱਲੇ ਅਧਿਆਪਕਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕੋਠੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX