ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  1 day ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  1 day ago
ਫ਼ਤਿਹਗੜ੍ਹ ਸਾਹਿਬ, 6 ਦਸੰਬਰ (ਅਰੁਣ ਅਹੂਜਾ)- ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਆਲ ਇੰਡੀਆ ਪੈਰਾਂ ਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅਗੇ ਕੌਮੀ ਪੱਧਰੀ ਰੋਸ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ...
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਵੱਲੋਂ ਔਰਤਾਂ ਦੀਆਂ ਸੁਰੱਖਿਆ ਨੂੰ ਲੈ ਕੇ ਜ਼ਿਲ੍ਹੇ ਵਿਚ ਸ਼ਕਤੀ ਐਪ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ 'ਪਿੱਕ ਐਂਡ ਡਰੋਪ' ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ...
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਬਾਈਪਾਸ ਤੋਂ ਅਗਵਾ ਹੋਏ ਨੌਜਵਾਨ ਨੂੰ ਪੁਲਿਸ ਨੇ ਮਹਿਜ ਕੁਝ ਘੰਟਿਆਂ ਮਗਰੋਂ ਹੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ...
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਭਾਰਤ ਵੈਸਟ ਇੰਡੀਜ਼ ਟੀ 20 ਮੈਚ : 5 ਓਵਰਾਂ ਮਗਰੋਂ ਵੈਸਟ ਇੰਡੀਜ਼ ਨੇ ਇਕ ਵਿਕਟ ਦੇ ਨੁਕਸਾਨ 'ਤੇ ਬਣਾਈਆਂ 57 ਦੌੜਾਂ
. . .  1 day ago
ਭਾਰਤ ਵੈਸਟ ਇੰਡੀਜ਼ : ਦੂਸਰੇ ਓਵਰ 'ਚ ਵੈਸਟ ਇੰਡੀਜ ਨੂੰ ਲੱਗਾ ਪਹਿਲਾ ਝਟਕਾ, ਸਕੋਰ 13/1
. . .  1 day ago
ਅਮਰੀਕਨ ਨਾਗਰਿਕ ਕਰਤਾਰਪੁਰ ਲਾਂਘੇ ਤੋਂ ਲੰਘਣ ਨਾ ਦਿੱਤਾ - ਕਿਸੇ ਹੋਰ ਰਸਤੇ ਲੰਘਣ ਦੀ ਕੀਤੀ ਕੋਸ਼ਿਸ਼ - ਬੀ.ਐਸ.ਐਫ. ਨੇ ਕੀਤੀ ਨਾਕਾਮ
. . .  1 day ago
ਬਟਾਲਾ, 6 ਦਸੰਬਰ (ਕਾਹਲੋਂ) - ਅਮਰੀਕਨ ਸਿਟੀਜ਼ਨ ਅੰਮ੍ਰਿਤ ਸਿੰਘ ਨਾਂਅ ਦਾ ਨੌਜਵਾਨ, ਜੋ ਕਿ ਕਰਤਾਰਪੁਰ ਲਾਂਘੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਸੀ, ਉਸ ਨੂੰ ਅੱਜ ਇਮੀਗ੍ਰੇਸ਼ਨ ਵੱਲੋਂ ਓ.ਸੀ.ਆਈ. ਕਾਰਡ ਨਾ ਹੋਣ ਦਾ ਇਤਰਾਜ਼ ਲੱਗਣ...
ਭਾਰਤ ਵੈਸਟ ਇੰਡੀਜ਼ ਪਹਿਲਾ ਟੀ20 : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  1 day ago
ਸਿਰੋਹੀ, 6 ਦਸੰਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਪੋਕਸੋ ਐਕਟ ਤਹਿਤ ਸਜ਼ਾ ਪਾਉਣ ਵਾਲੇ ਵਿਅਕਤੀਆਂ ਲਈ ਰਹਿਮ ਪਟੀਸ਼ਨ ਦਾ ਨਿਯਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਸਦ ਨੂੰ ਵਿਚਾਰ ਕਰਨਾ ਹੋਵੇਗਾ। ਕੋਵਿੰਦ ਨੇ ਕਿਹਾ ਕਿ ਮਹਿਲਾ...
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  1 day ago
ਜਲੰਧਰ, 6 ਦਸੰਬਰ - ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਡ ਕੀਤੀ ਗਈ ਹੈ। ਈ.ਡੀ. ਅਫ਼ਸਰ ਨਿਰੰਜਨ ਸਿੰਘ ਰੇਡ ਕਰਨ ਲਈ...
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  1 day ago
ਚੰਡੀਗੜ੍ਹ, 6 ਦਸੰਬਰ (ਅਜੈਬ ਸਿੰਘ ਔਜਲਾ) - ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮਾਈਨਿੰਗ ਮਾਫ਼ੀਆ ਇਸ ਕਦਰ ਵੱਧ ਚੁੱਕਾ ਹੈ ਕਿ 70-75 ਦੇ ਕਰੀਬ...
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  1 day ago
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  1 day ago
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  1 day ago
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  1 day ago
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  1 day ago
ਸ੍ਰੀ ਮੁਕਤਸਰ ਸਾਹਿਬ ਵਿਖੇ ਦਿਨ-ਦਿਹਾੜੇ ਨੌਜਵਾਨ ਅਗਵਾ, ਜਾਂਚ 'ਚ ਜੁਟੀ ਪੁਲਿਸ
. . .  1 day ago
ਵਿਧਾਇਕ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਅਦਾਲਤ 'ਚ ਕੀਤਾ ਪੇਸ਼
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਵੱਲੋਂ ਕੀਤੀ ਜਾ ਰਹੀ ਪ੍ਰੈੱਸ ਕਾਨਫ਼ਰੰਸ
. . .  1 day ago
ਕਬੱਡੀ ਟੂਰਨਾਮੈਂਟ : ਨਿਊਜ਼ੀਲੈਂਡ ਨੇ ਕੀਨੀਆ ਨੂੰ 9 ਅੰਕਾਂ ਨਾਲ ਹਰਾਇਆ
. . .  1 day ago
ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਧਮਕਾਉਣ ਦੇ ਮਾਮਲੇ 'ਚ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ
. . .  1 day ago
ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਅੱਜ ਪੀ.ਐਮ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਜਲੰਧਰ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
. . .  1 day ago
ਪਾਣੀ ਦੀ ਨਿਕਾਸੀ ਨਾਲੀ ਕੋਲੋਂ ਮਿਲਿਆ ਭਰੂਣ
. . .  1 day ago
ਵਿਧਾਨ ਸਭਾ ਹਲਕਾ ਅਜਨਾਲਾ 'ਚ ਅਮਨ ਅਮਾਨ ਨਾਲ ਪੈ ਰਹੀਆਂ ਹਨ ਯੂਥ ਕਾਂਗਰਸ ਦੀਆਂ ਵੋਟਾਂ
. . .  1 day ago
ਕਬੱਡੀ ਟੂਰਨਾਮੈਂਟ : ਕੀਨੀਆ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਸ਼ੁਰੂ
. . .  1 day ago
ਕਬੱਡੀ ਟੂਰਨਾਮੈਂਟ : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ 14 ਅੰਕਾਂ ਨਾਲ ਹਰਾਇਆ
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਲਾਕੇਟ ਚੈਟਰਜੀ ਨੇ ਕਿਹਾ- ਅਜਿਹੇ ਐਨਕਾਉਂਟਰ ਨੂੰ ਬਣਾਇਆ ਜਾਣਾ ਚਾਹੀਦਾ ਹੈ ਕਾਨੂੰਨੀ
. . .  1 day ago
10 ਦਸੰਬਰ ਨੂੰ ਹੋਵੇਗੀ ਭਾਜਪਾ ਸੰਸਦੀ ਪਾਰਟੀ ਦੀ ਬੈਠਕ
. . .  1 day ago
ਪਟਿਆਲਾ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਸ੍ਰੀਲੰਕਾ ਅਤੇ ਆਸਟ੍ਰੇਲੀਆ ਵਿਚਾਲੇ ਮੁਕਾਬਲਾ ਜਾਰੀ
. . .  1 day ago
ਅੰਧੀਰ ਰੰਜਨ ਚੌਧਰੀ ਨੇ ਲੋਕ ਸਭਾ 'ਚ ਚੁੱਕਿਆ ਉਨਾਓ ਜਬਰ ਜਨਾਹ ਪੀੜਤਾ ਨੂੰ ਸਾੜਨ ਦਾ ਮਾਮਲਾ
. . .  1 day ago
8 ਦਸੰਬਰ ਨੂੰ ਬੁੰਡਾਲਾ ਮੰਜਕੀ 'ਚ ਕਰਵਾਏ ਜਾਣਗੇ ਸਵ.ਕਾਮਰੇਡ ਸੁਰਜੀਤ ਦੇ ਬਰਸੀ ਸੰਬੰਧੀ ਸਮਾਗਮ
. . .  1 day ago
ਪ੍ਰਿਅੰਕਾ ਰੈਡੀ ਦੇ ਕਾਤਲਾਂ ਨੂੰ ਪੁਲਿਸ ਵੱਲੋਂ ਐਨਕਾਊਂਟਰ ਕਰਨ ਦੀ ਖ਼ੁਸ਼ੀ 'ਚ ਬਠਿੰਡਾ 'ਚ ਵੰਡੇ ਗਏ ਲੱਡੂ
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਮੇਨਕਾ ਗਾਂਧੀ ਨੇ ਚੁੱਕੇ ਸਵਾਲ, ਕਿਹਾ- ਨਿਆਂ ਪ੍ਰਣਾਲੀ ਤਹਿਤ ਮਿਲਣੀ ਚਾਹੀਦੀ ਸੀ ਸਜ਼ਾ
. . .  1 day ago
ਪੁਲਿਸ ਕਮਿਸ਼ਨਰ ਸੱਜਨਾਰ ਵੱਲੋਂ ਐਨਕਾਊਂਟਰ 'ਚ ਜਬਰ ਜਨਾਹ ਦੇ ਦੋਸ਼ੀਆਂ ਨੂੰ ਕੀਤਾ ਗਿਆ ਢੇਰ
. . .  1 day ago
ਧਰਨੇ 'ਤੇ ਬੈਠੀ ਜਿਨਸੀ ਸ਼ੋਸ਼ਣ ਦੀ ਪੀੜਤ ਡਾਕਟਰ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  1 day ago
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੋ ਵਿਦਿਆਰਥੀ ਹੋਏ ਗੰਭੀਰ ਜ਼ਖ਼ਮੀ
. . .  1 day ago
ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰਾਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ ਕੰਮ : ਕੇਜਰੀਵਾਲ
. . .  1 day ago
ਦਿੱਲੀ ਅਤੇ ਉਤਰ ਪ੍ਰਦੇਸ਼ ਸਰਕਾਰ ਨੂੰ ਹੈਦਰਾਬਾਦ ਪੁਲਿਸ ਤੋਂ ਲੈਣੀ ਚਾਹੀਦੀ ਹੈ ਪ੍ਰੇਰਨਾ - ਮਾਇਆਵਤੀ
. . .  1 day ago
ਉਨਾਓ ਜਬਰ ਜਨਾਹ ਪੀੜਤਾ ਦੀ ਹਾਲਤ ਗੰਭੀਰ
. . .  1 day ago
ਸਿੰਜਾਈ ਘੁਟਾਲੇ 'ਚ ਅਜੀਤ ਪਵਾਰ ਨੂੰ ਏ.ਸੀ.ਬੀ ਨੇ ਦਿੱਤੀ ਕਲੀਨ ਚਿੱਟ
. . .  1 day ago
ਕਾਂਗਰਸ ਨੇ ਉਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕ ਸਭਾ 'ਚ ਦਿੱਤਾ ਮੁਲਤਵੀ ਮਤੇ ਦਾ ਨੋਟਿਸ
. . .  1 day ago
ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਟੀ.ਐਮ.ਸੀ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਦਰਸ਼ਨ
. . .  1 day ago
ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਦੇ ਅੰਤਿਮ ਸਸਕਾਰ ਮੌਕੇ ਪਹੁੰਚ ਰਹੀਆਂ ਹਨ ਸੰਗਤਾਂ
. . .  1 day ago
ਡਾ. ਅੰਬੇਡਕਰ ਦੀ ਬਰਸੀ ਮੌਕੇ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਸ਼ਰਧਾਂਜਲੀ
. . .  1 day ago
ਭਾਰਤੀ ਕਰਤਾਰਪੁਰ ਯਾਤਰੀ ਟਰਮੀਨਲ ਦੀ ਬਿਜਲੀ ਗੁੱਲ, ਯਾਤਰੀ ਹੋਏ ਪ੍ਰੇਸ਼ਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਪੋਹ ਸੰਮਤ 550

ਜਲੰਧਰ

ਖ਼ਰੀਦੀਆਂ ਹੋਈਆਂ ਟਾਇਲਾਂ ਵਾਪਸ ਨਾ ਕਰਨ 'ਤੇ ਦੁਕਾਨਦਾਰ ਤੇ ਗਾਹਕ ਵਿਚਕਾਰ ਝਗੜਾ-ਦੋ ਜ਼ਖ਼ਮੀ

ਜਲੰਧਰ, 12 ਜਨਵਰੀ (ਸ਼ੈਲੀ)-ਅੱਜ ਦੇਰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਨਕੋਦਰ ਰੋਡ 'ਤੇ ਸਥਿਤ ਖ਼ਾਲਸਾ ਸਕੂਲ ਦੇ ਨੇੜੇ ਯਾਦਵ ਟਾਇਲਜ਼ ਐਾਡ ਸੈਨੇਟਰੀ ਸਟੋਰ 'ਤੇ ਇਕ ਗਾਹਕ ਵਲੋਂ ਖਰੀਦੀਆਂ ਹੋਈਆਂ ਟਾਇਲਾਂ ਨੂੰ ਵਾਪਸ ਨਾ ਕਰਨ ਤੇ ਦੁਕਾਨ ਮਾਲਿਕਾਂ ਨਾਲ ਝਗੜਾ ਹੋ ਗਿਆ | ਇਸ ਦੌਰਾਨ ਟਾਇਲਾਂ ਵਾਪਸ ਕਰਨ ਆਏ ਗਾਹਕ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਜਿਸ ਕਾਰਨ ਝਗੜਾ ਹੋਰ ਵਧ ਗਿਆ | ਝਗੜੇ ਦੇ ਦੌਰਾਨ ਦੋਹਾਂ ਧਿਰਾਂ ਦੇ ਇਕ-ਇਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ | ਜਖਮੀਆਂ ਦੀ ਪਹਿਚਾਣ ਦੁਕਾਨਦਾਰ ਧਿਰ ਵਲੋਂ ਦੁਕਾਨ ਦੇ ਮਾਲਕ ਹਰਿਦਵਾਰੀ ਲਾਲ ਦੇ ਬੇਟੇ ਸ਼ਿਵਮ ਅਤੇ ਗਾਹਕ ਧਿਰ ਵਲੋਂ ਲਵਲੀ ਪੁਤਰ ਦਿਲਜਾਨ ਸਿੰਘ ਨਿਵਾਸੀ ਮੁਹੱਲਾ ਅਰਜਨ ਨਗਰ, ਮਿੱਠੂ ਬਸਤੀ ਵਜੋਂ ਹੋਈ ਹੈ | ਇਸ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਭਾਰਗੋ ਕੈਂਪ ਦੇ ਮੁਖ ਅਫਸਰ ਇੰਸ. ਬਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕੀਤੀ | ਮੌਕੇ 'ਤੇ ਪਹੁੰਚੇ ਥਾਣਾ ਭਾਰਗੋਂ ਕੈਂਪ ਦੀ ਪੁਲਿਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਹਰਿਦਵਾਰੀ ਲਾਲ ਨੇ ਦੱਸਿਆ ਕਿ ਉਹ ਆਰਮੀ ਵਿਚੋਂ ਰਿਟਾਇਰਡ ਕਮਾਂਡਰ ਹੈ ਅਤੇ ਉਸ ਦੀ ਟਾਇਲਾਂ ਦੀ ਨਕੋਦਰ ਰੋਡ 'ਤੇ ਦੁਕਾਨ ਹੈ | ਉਸ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਹੀ ਕੋਈ ਗਾਹਕ ਉਸ ਕੋਲੋਂ 50 ਦੇ ਕਰੀਬ ਡੱਬੇ ਟਾਇਲਾਂ ਦੇ ਲੈ ਕੇ ਗਏ ਸਨ ਅਤੇ ਕਾਫੀ ਦਿਨਾਂ ਬਾਦ ਉਨ੍ਹਾਂ ਵਿਚੋਂ 26 ਡੱਬੇ ਵਾਪਸ ਕਰਨ ਦੇ ਲਈ ਆਏ ਜਿਸ ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਵੇਚੇ ਗਏ ਮਾਲ ਵਿਚੋਂ ਪੰਜ ਦਿਨਾ ਦੇ ਅੰਦਰ ਅੰਦਰ ਵਾਪਸੀ ਲੈਂਦੇ ਹਾਂ | ਹਰਿਦਵਾਰੀ ਲਾਲ ਨੇ ਦੋਸ਼ ਲਗਾਏ ਕਿ ਉਪਰੋਕਤ ਗਾਹਕ ਉਸ ਨਾਲ ਝਗੜਾ ਕਰਨ ਲਗ ਪਏ ਅਤੇ ਉਨ੍ਹਾਂ ਕਾਰ ਵਿਚੋਂ ਟਾਇਲਾਂ ਦੇ ਡੱਬੇ ਕੱਢ ਕੇ ਬਾਹਰ ਰੱਖ ਦਿੱਤੇ | ਉਸ ਨੇ ਕਿਹਾ ਕਿ ਝਗੜਾ ਹੁੰਦਾ ਦੇਖ ਉਸ ਦੀ ਪਤਨੀ ਵੀ ਉਪਰੋਂ ਕਮਰੇ ਵਿਚੋਂ ਥੱਲੇ ਆ ਗਈ ਅਤੇ ਅਸੀ ਜਦੋਂ ਦੁਕਾਨ ਬੰਦ ਕਰਨ ਲੱਗੇ ਤਾਂ ਉਕਤ ਨੇ ਮੇਰੀ ਪਤਨੀ ਨੂੰ ਧੱਕਾ ਮਾਰ ਕੇ ਅੰਦਰ ਵੱਲ ਸੁੱਟ ਦਿੱਤਾ ਅਤੇ ਦੁਕਾਨ ਵਿਚ ਤੋੜਭੰਨ ਕਰਨ ਲੱਗ ਪਏ ਇਸੇ ਦੌਰਾਨ ਉਨ੍ਹਾਂ ਨੇ ਕੁਝ ਹੋਰ ਆਦਮੀ ਬੁਲੇ ਲਏ ਜਿਨ੍ਹਾਂ ਵਿਚੋਂ ਇਕ ਨੇ ਆ ਕੇ ਪਿਸਤੌਲ ਵਿਚੋਂ ਤਿਨ-ਚਾਰ ਫਾਇਰ ਕਰ ਦਿੱਤੇ | ਇਸ ਦੌਰਾਨ ਉਸ ਦਾ ਬੇਟਾ ਸ਼ਿਵਮ ਗੰਭੀਰ ਜ਼ਖਮੀ ਹੋ ਗਿਆ | ਦੂਜੀ ਧਿਰ ਦੇ ਦਿਲਜਾਨ ਸਿੰਘ ਨਿਵਾਸੀ ਮਹੱਲਾ ਗੁਰੂ ਅਰਜਨ ਦੇਵ ,ਮਿੱਠੂ ਬਸਤੀ ਨੇ ਦੱਸਿਆ ਕਿ ਉਸ ਨੇ ਹਰਿਦਵਾਰੀ ਲਾਲ ਯਾਦਵ ਦੀ ਦੁਕਾਨ ਤੋਂ ਕੁਝ ਦਿਨ ਪਹਿਲਾਂ ਹੀ 100 ਦੇ ਕਰੀਬ ਟਾਇਲਾਂ ਦੇ ਡੱਬੇ ਖਰੀਦੇ ਸਨ ਅਤੇ ਖਰੀਦਣ ਸਮੇ ਹਰਿਦਵਾਰੀ ਲਾਲ ਨੇ ਕਿਹਾ ਸੀ ਕਿ ਜਿੰਨੇ ਬਚਣਗੇ ਉਹ ਵਾਪਸ ਕਰ ਲੈਣਗੇ | ਉਸ ਨੇ ਦੋਸ਼ ਲਗਾਏ ਕਿ ਟਾਇਲਾਂ ਖਰੀਦਣ ਸਮੇ ਅਸੀ ਬਿਲ ਮੰਗਿਆਂ ਸੀ ਜੋ ਉਸ ਨੇ ਨਹੀਂ ਦਿੱਤਾ ਅਤੇ ਅੱਜ ਉਹ ਬਚੇ ਹੋਏ 26 ਡੱਬੇ ਵਾਪਸ ਕਰਨ ਆਏ ਤਾਂ ਦੁਕਾਨਦਾਰ ਨੇ ਡੱਬੇ ਵਾਪਸ ਨਹੀਂ ਲਏ ਅਤੇ ਉਲਟਾ ਧਮਕੀਆਂ ਦੇਣ ਲੱਗ ਪਿਆ | ਦਿਲਜਾਨ ਸਿੰਘ ਨੇ ਦੱਸਿਆ ਕਿ ਉਸ ਦੇ ਨਾਲ ਉਸ ਦਾ ਬੇਟਾ ਲਵਲੀ ਅਤੇ ਇਕ ਨੌਕਰ ਬੀਰੂ ਸੀ | ਉਸ ਨੇ ਦੋਸ਼ ਲਗਾਏ ਕਿ ਟਾਇਲਾਂ ਵਾਪਸ ਕਰਨ ਦੀ ਥਾਂ ਦੁਕਾਨਦਾਰ ਸਾਡੇ ਨਾਲ ਝਗੜਾ ਕਰਨ ਲੱਗ ਪਿਆ ਅਤੇ ਆਪਣੇ ਸਾਥੀ ਬੁਲਾ ਕੇ ਸਾਡੇ 'ਤੇ ਹਮਲਾ ਕਰ ਮੇਰੇ ਬੇਟੇ ਲਵਲੀ ਨੂੰ ਗੰਭੀਰ ਜਖਮੀ ਕਰ ਦਿੱਤਾ | ਦਿਲਜਾਨ ਸਿੰਘ ਨੇ ਦੱਸਿਆ ਕਿ ਉਧਰੋਂ ਉਸ ਦਾ ਭਤੀਜਾ ਗੁਰਪਿਆਰ ਸਿੰਘ ਆ ਗਿਆ ਜਿਸ ਨੇ ਸਾਨੂੰ ਬਚਾਉਣ ਦੇ ਲਈ ਹਵਾਈ ਫਾਇਰ ਕਰ ਦਿੱਤਾ ਜਿਸ ਤੇ ਇਨ੍ਹਾਂ ਨੇ ਸਾਨੂੰ ਛੱਡਿਆ | ਦੇਰ ਰਾਤ ਤਕ ਪੁਲਿਸ ਦੇ ਵੱਡੇ ਅਫਸਰ ਸਿਵਲ ਹਸਪਤਾਲ ਪਹੁੰਚੇ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਸੀ |
ਦੋਹਾਂ ਧਿਰਾਂ ਦੇ ਵੱਡੀ ਗਿਣਤੀ ਵਿਚ ਸਾਥੀ ਪਹੁੰਚੇ ਸਿਵਲ , ਵਜਾਉਣਾ ਪਿਆ ਹੂਟਰ
ਇਸੇ ਝਗੜੇ ਦੇ ਚਲਦੇ ਦੋਹਾਂ ਧਿਰਾਂ ਦੇ ਵੱਡੀ ਗਿਣਤੀ ਵਿਚ ਸਾਥੀ ਸਿਵਲ ਹਸਪਤਾਲ ਐਮਰਜੈਂਸੀ 'ਚ ਪੁੱਜ ਗਏ ਜਿਸ ਕਾਰਨ ਮਾਹੌਲ ਤਣਾਅ ਪੂਰਣ ਹੁੰਦਾ ਦੇਖ ਸਿਵਲ ਹਸਪਤਾਲ ਪ੍ਰਸ਼ਾਸਨ ਨੂੰ ਕੲੀਂ ਵਾਰ ਹੂਟਰ ਵਜਾਉਣਾ ਪਿਆ | ਉੱਧਰ ਗੋਲੀ ਚਲਣ ਦੀ ਸੂਚਨਾ ਮਿਲਦੇ ਹੀ ਏ ਡੀ ਸੀ ਪੀ ਸੂਡਰ ਵਿਲੀ , ਸੀ ਆਈ ਸਟਾਫ ਦੇ ਇੰਚਾਰਜ ਇੰਸ. ਅਜੇ ਕੁਮਾਰ , ਥਾਣਾ ਪੰਜ ਦੇ ਮੁਖੀ ਇੰਸ. ਨਿਮਰਲ ਸਿੰਘ , ਥਾਣਾ ਚਾਰ ਦੇ ਮੁੱਖੀ ਇੰਸ. ਨਵੀਨ ਸ਼ਰਮਾ, ਥਾਣਾ ਦੋ ਦੇ ਮੁੱਖੀ ਇੰਸ. ਕੁਲਬੀਰ ਸਿੰਘ ਪੁਲਿਸ ਪਾਰਟੀਆਂ ਸਮੇਤ ਸਿਵਲ ਹਸਪਤਾਲ ਪਹੁੰਚੇ | ਪੁਲਿਸ ਨੇ ਐਮਰਜੈਂਸੀ ਵਿਚ ਖੜੇ ਦੋਰਾਂ ਧਿਰਾਂ ਦੇ ਸਮਰਥਕਾਂ ਨੂੰ ਉਥੋਂ ਭਜਾਇਆ ਅਤੇ ਐਮਰਜੈਂਸੀ ਦਾ ਗੇਟ ਬੰਦ ਕੀਤਾ ਅਤੇ ਗੁਰਪਿਆਰ ਸਿੰਘ ਨੂੰ ਲੈ ਗਏ |
ਬਿਆਨਾਂ ਦੇ ਆਧਾਰ 'ਤੇ ਹੋਵੇਗੀ ਕਾਰਵਾਈ - ਏ ਡੀ ਸੀ ਪੀ 2
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ ਡੀ ਸੀ ਪੀ - 2 ਸੂਡਰਵਿਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਵਿਚੋਂ ਨਕੋਦਰ ਚੌਾਕ ਦੇ ਨੇੜੇ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ ਜਿਸ ਸਬੰਧੀ ਮਾਮਲੇ ਦੀ ਜਾਂਚ ਚੱਲ ਰਹੀ ਹੈ | ਉਨ੍ਹਾਂ ਦਿੱਸਆ ਕਿ ਅਜੇ ਤਕ ਗੋਲੀ ਚੱਲਣ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ | ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਦੌਰਾਨ ਵਾਰਦਾਤ ਵਾਲੀ ਥਾਂ ਦੇ ਆਲੇ ਦੁਆਲੇ ਦੀ ਸੀਸੀਟੀਵੀ ਦੀ ਫੂਟੇਜ ਚੈੱਕ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਖਮੀ ਹੋਏ ਦੋਵੇਂ ਵਿਅਕਤੀ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹਨ, ਉਨ੍ਹਾਂ ਦੇ ਬਿਆਨਾ ਅਤੇ ਸੀ. ਸੀ. ਟੀਵੀ ਦੀ ਫੁਟੇਜ ਤੋਂ ਬਾਦ ਹੀ ਕਾਰਵਾਈ ਕੀਤੀ ਜਾਵੇਗੀ |

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ

ਜਲੰਧਰ ਛਾਉਣੀ, 12 ਜਨਵਰੀ (ਪਵਨ ਖਰਬੰਦਾ)-ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਗੁਰਦੁਆਰਾ ਸਿੰਘ ਸਭਾ ਜਲੰਧਰ ਛਾਉਣੀ ਦੇ ਪ੍ਰਧਾਨ ...

ਪੂਰੀ ਖ਼ਬਰ »

ਉਤਰਦੇ ਸਮੇਂ ਡਿੱਗ ਜਾਣ ਨਾਲ ਵਿਅਕਤੀ ਦੀ ਮੌਤ

ਜਲੰਧਰ ਛਾਉਣੀ, 12 ਜਨਵਰੀ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਭੂਰ ਮੰਡੀ ਪਾਸ ਅੱਜ ਸਵੇਰ ਸਮੇਂ ਇਕ ਚਲਦੀ ਬੱਸ 'ਚੋਂ ਸਾਮਾਨ ਸਮੇਤ ਉਤਰਦੇ ਸਮੇਂ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਪੁਲਿਸ ਵਲੋਂ ਕਬਜ਼ੇ 'ਚ ਲੈ ...

ਪੂਰੀ ਖ਼ਬਰ »

ਹਰਿਵੱਲਭ ਸੰਗੀਤ ਮਹਾਂਸਭਾ ਨੇ ਕਰਵਾਇਆ ਧੰਨਵਾਦੀ ਸਮਾਗਮ

ਜਲੰਧਰ 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਉੱਤਰੀ ਭਾਰਤ ਦੀ ਸ਼ਾਸਤਰੀ ਸੰਗੀਤ ਦੀ ਸਿਰਮੌਰ ਸੰਸਥਾ ਹਰਿਵੱਲਭ ਸੰਗੀਤ ਮਹਾਂ ਸਭਾ ਵਲੋਂ ਬੀਤੇ ਦਿਨੀ ਜਲੰਧਰ ਦੇ ਦੇਵੀ ਤਲਾਬ ਮੰਦਰ ਦੇ ਖੁੱਲੇ ਵਿਹੜੇ ਵਿਚ ਸਫਲਤਾ ਪੂਰਨ ਕਰਵਾਏ ਹਰਿਵੱਲਭ ਸੰਗੀਤ ਸੰਮੇਲਨ 'ਚ ਸਹਿਯੋਗੀਆਂ ...

ਪੂਰੀ ਖ਼ਬਰ »

ਨਾਰੀ ਨਿਕੇਤਨ ਵਿਖੇ ਮਨਾਈ ਧੀਆਂ ਦੀ ਲੋਹੜੀ

ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਨਾਰੀ ਨਿਕੇਤਨ ਨਕੋਦਰ ਰੋਡ, ਜਲੰਧਰ ਵਿਖੇ ਧੀਆਂ ਦੀ ਲੋਹੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ ਨਾਰੀ ਨਿਕੇਤਨ ਦੀ ਟਰੱਸਟੀ ਸ੍ਰੀਮਤੀ ਗੁਰਜੋਤ ਕੌਰ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨਾਰੀ ...

ਪੂਰੀ ਖ਼ਬਰ »

ਸਵਾਮੀ ਵਿਵੇਕਾਨੰਦ ਨੂੰ ਕੀਤਾ ਯਾਦ

ਜਲੰਧਰ, 12 ਜਨਵਰੀ (ਸ਼ਿਵ)- ਸਵਾਮੀ ਵਿਵੇਕਾਨੰਦ ਦੇ 156ਵੇਂ ਜਨਮ ਦਿਨ ਮੌਕੇ ਮੇਅਰ ਜਗਦੀਸ਼ ਰਾਜਾ ਅਤੇ ਹੋਰ ਲੋਕਾਂ ਨੇ ਵਰਕਸ਼ਾਪ ਚੌਕ ਵਿਚ ਲੱਗੇ ਸਵਾਮੀ ਵਿਵੇਕਾਨੰਦ ਦੇ ਬੁੱਤ 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਇੰਜੀ. ਰਾਜ ਕੁਮਾਰ ਚੌਧਰੀ, ...

ਪੂਰੀ ਖ਼ਬਰ »

ਸ਼ੁਹਾਨ ਦੀ ਅੰਤਰਾਰਸ਼ਟਰੀ ਟੇਬਲ ਟੈਨਿਸ ਮੁਕਾਬਲੇ ਲਈ ਚੋਣ 'ਖੇਲੋ ਇੰਡੀਆ' ਸਕੀਮ ਲਈ ਵੀ ਕੀਤਾ ਕੁਆਲੀਫਾਈ

ਜਲੰਧਰ, 12 ਜਨਵਰੀ (ਜਤਿੰਦਰ ਸਾਬੀ)- ਹੰਸ ਰਾਜ ਸਟੇਡੀਅਮ ਦੇ ਟੇਬਲ ਟੈਨਿਸ ਕੋਚਿੰਗ ਸੈਂਟਰ ਦੇ ਖਿਡਾਰੀ ਅੰਡਰ 12 ਸਾਲ ਵਰਗ ਦੇ ਸ਼ੁਹਾਨ ਨੇ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ 'ਚੋਂ ਕਾਂਸੀ ਦਾ ਤਗਮਾ ਹਾਸਲ ਕੀਤਾ | ਇਹ ਜਾਣਕਾਰੀ ਕੋਚ ਮੁਨੀਸ਼ ਭਾਰਦਵਾਜ ਵਲੋਂ ਦਿੱਤੀ ...

ਪੂਰੀ ਖ਼ਬਰ »

ਪਿਰਾਮਿਡ ਕਾਲਜ ਦੇ ਵਿਦਿਆਰਥੀਆਂ ਨੇ ਮਨਾਈ ਧੀਆਂ ਦੀ ਲੋਹੜੀ

ਜਲੰਧਰ, 12 ਜਨਵਰੀ (ਅ. ਬ.)-ਪਿਰਾਮਿਡ ਕਾਲਜ ਆਫ਼ ਬਿਜ਼ਨੈਸ ਐਾਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਕੈਂਪਸ ਵਿਚ ਧੀਆਂ ਦੀ ਲੋਹੜੀ ਮਨਾਈ | ਵਿਦਿਆਰਥੀਆਂ ਵਲੋਂ ਇਸ ਜਸ਼ਨ ਨੂੰ ਯਾਦਗਾਰ ਬਣਾਉਣ ਲਈ ਕਰਵਾਏ ਗਏ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਵੀ ਆਪਣੀਆਂ ਪ੍ਰਤਿਭਾਵਾਂ ...

ਪੂਰੀ ਖ਼ਬਰ »

ਲੋਹੜੀ ਦਾ ਤਿਉਹਾਰ ਖੁਸ਼ੀਆਂ ਤੇ ਖੇੜਿਆਂ ਦਾ ਪ੍ਰਤੀਕ-ਪ੍ਰਗਟ ਸਿੰਘ

ਜਮਸ਼ੇਰ ਖ਼ਾਸ, 12 ਜਨਵਰੀ (ਰਾਜ ਕਪੂਰ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਅਤੇ ਸਿੱਖਿਆ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖਾਸ ਵਿਖੇ ਜ਼ਿਲ੍ਹਾ ਪੱਧਰੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਮੁੱਖ ...

ਪੂਰੀ ਖ਼ਬਰ »

ਜਿਮਖਾਨਾ ਕਲੱਬ 'ਚ ਧੂਮ-ਧਾਮ ਨਾਲ ਮਨਾਈ ਧੀਆਂ ਦੀ ਲੋਹੜੀ

ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਜਿਮਖਾਨਾ ਕਲੱਬ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਧੀਆਂ ਦੀ ਲੋਹੜੀ ਪਾਈ ਗਈ ਤੇ ਪਹਿਲੀ ਵਾਰ ਲੜਕੀ ਦੀ ਲੋਹੜੀ ਪਾਉਣ ਵਾਲੇ ਕਲੱਬ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

15ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਯਾਦਗਾਰੀ ਹਾਕੀ ਟੂਰਨਾਮੈਂਟ

ਜਲੰਧਰ 12 ਜਨਵਰੀ (ਜਤਿੰਦਰ ਸਾਬੀ) ਸਰਕਾਰੀ ਮਾਡਲ ਸਕੂਲ਼ ਲਾਡੋਵਾਲੀ ਰੋਡ ਜਲੰਧਰ ਅਤੇ ਬੀਆਰਸੀ ਦਾਨਾਪੁਰ ਦੀਆਂ ਟੀਮਾਂ 15ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ (ਅੰਡਰ 19 ਸਾਲ ਲੜਕੇ) ਦੇ ਫਾਈਨਲ ਵਿੱਚ ਭਿੜਨਗੀਆਂ | ...

ਪੂਰੀ ਖ਼ਬਰ »

ਸਰਕਾਰੀ ਮਾਡਲ ਸਕੂਲ ਜਲੰਧਰ ਅਤੇ ਬੀ ਆਰ ਸੀ ਦਾਨਾਪੁਰ ਫਾਈਨਲ 'ਚ
15ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਯਾਦਗਾਰੀ ਹਾਕੀ ਟੂਰਨਾਮੈਂਟ

ਜਲੰਧਰ 12 ਜਨਵਰੀ (ਜਤਿੰਦਰ ਸਾਬੀ) ਸਰਕਾਰੀ ਮਾਡਲ ਸਕੂਲ਼ ਲਾਡੋਵਾਲੀ ਰੋਡ ਜਲੰਧਰ ਅਤੇ ਬੀਆਰਸੀ ਦਾਨਾਪੁਰ ਦੀਆਂ ਟੀਮਾਂ 15ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ (ਅੰਡਰ 19 ਸਾਲ ਲੜਕੇ) ਦੇ ਫਾਈਨਲ ਵਿੱਚ ਭਿੜਨਗੀਆਂ | ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਤੱਲ੍ਹਣ ਵਿਖੇ ਬਾਬਾ ਹਰਨਾਮ ਸਿੰਘ ਦੀ ਯਾਦ 'ਚ ਸਮਾਗਮ 18 ਨੂੰ

ਜਲੰਧਰ, 12 ਜਨਵਰੀ (ਜਸਪਾਲ ਸਿੰਘ)-ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਵਿਖੇ ਬਾਬਾ ਹਰਨਾਮ ਸਿੰਘ ਦੇ ਬਰਸੀ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੀ ਰਸੀਵਰ-ਕਮ-ਤਹਿਸੀਲਦਾਰ ਕਰਨਦੀਪ ...

ਪੂਰੀ ਖ਼ਬਰ »

ਕਾਂਗਰਸੀ ਆਗੂ ਐਡ: ਸੁਖਦੇਵ ਕਾਕਾ ਤੇ ਗੁਰਮੀਤ ਸਿੰਘ ਬਸਪਾ 'ਚ ਸ਼ਾਮਿਲ

ਜਲੰਧਰ, 12 ਜਨਵਰੀ (ਮੇਜਰ ਸਿੰਘ)-ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ | ਇਸ ਦੇ ਤਹਿਤ ਪਾਰਟੀ ਵਲੋਂ ਬੂਥ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਬਸਪਾ ਦੇ ਜਲੰਧਰ ਵਿਖੇ ਸਥਿਤ ...

ਪੂਰੀ ਖ਼ਬਰ »

ਪੰਜਾਬੀ ਏਕਤਾ ਪਾਰਟੀ ਦੇ ਸੈਣੀ ਬਣੇ ਜਲੰਧਰ ਸ਼ਹਿਰੀ ਦੇ ਪ੍ਰਧਾਨ

ਜਲੰਧਰ, 12 ਜਨਵਰੀ (ਮੇਜਰ ਸਿੰਘ)-ਪੰਜਾਬੀ ਏਕਤਾ ਪਾਰਟੀ ਵਲੋਂ ਜਲੰਧਰ ਸ਼ਹਿਰੀ ਦਾ ਪ੍ਰਧਾਨ ਤਰਸੇਮ ਸਿੰਘ ਸੈਣੀ ਨੂੰ ਥਾਪਿਆ ਗਿਆ | ਸ੍ਰੀ ਸੈਣੀ ਪਹਿਲਾਂ ਆਮ ਆਦਮੀ ਪਾਰਰਟੀ ਦੇ ਦੁਆਬਾ ਜ਼ੋਨ ਦੇ ਸੀਨੀਅਰ ਮੀਤ ਪ੍ਰਧਾਨ ਵੀ ਰਹੇ ਹਨ | ਸ੍ਰੀ ਸੈਣੀ ਨੇ ਦੱਸਿਆ ਕਿ ਪੰਜਾਬੀ ...

ਪੂਰੀ ਖ਼ਬਰ »

ਸਾਲਾਨਾ ਛਿੰਝ ਮੇਲਾ ਕੱਲ੍ਹ

ਸ਼ਾਹਕੋਟ, 12 ਜਨਵਰੀ (ਬਾਂਸਲ)-ਸ਼ਹੀਦ ਬਾਬਾ ਸੁਖਚੇਤ ਸਿੰਘ, ਪਹਿਲਵਾਨ ਜਤਿੰਦਰ ਸਿੰਘ ਚੱਠਾ (ਪੋਤਰਾ ਨਾਜਰ ਸਿੰਘ) ਅਤੇ ਪਹਿਲਵਾਨ ਜੋਗਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਢੰਡੋਵਾਲ (ਸ਼ਾਹਕੋਟ) ਵਿਖੇ ਸਾਲਾਨਾ ਛਿੰਝ ਮੇਲਾ 14 ਜਨਵਰੀ, ਦਿਨ ਸੋਮਵਾਰ ਨੂੰ ਕਰਵਾਇਆ ਜਾ ...

ਪੂਰੀ ਖ਼ਬਰ »

ਦਕੋਹਾ 'ਚ ਪ੍ਰਕਾਸ਼ ਦਿਹਾੜੇ ਮੌਕੇ ਸਜਾਇਆ ਨਗਰ ਕੀਰਤਨ

ਜਲੰਧਰ ਛਾਉਣੀ, 12 ਜਨਵਰੀ (ਪਵਨ ਖਰਬੰਦਾ)- ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਅੱਜ ਦਕੋਹਾ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ...

ਪੂਰੀ ਖ਼ਬਰ »

60 ਬੋਤਲਾਂ ਸ਼ਰਾਬ ਸਮੇਤ ਦੋ ਕਾਬੂ

ਮਕਸੂਦਾਂ, 12 ਜਨਵਰੀ (ਲਖਵਿੰਦਰ ਪਾਠਕ)-ਸਪੈਸ਼ਲ ਓਪਰੇਸ਼ਨ ਯੂਨਿਟ ਵੱਲੋਂ ਦੋ ਵਿਅਕਤੀਆਂ ਨੂੰ 60 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ | ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਯਸ਼ਿਕ ਸ਼ਰਮਾ ਉਰਫ਼ ਕੋਛਾ ਪੁੱਤਰ ਹਰੀਸ਼ ਕੁਮਾਰ ਵਾਸੀ ਲਾਂਵਾ ਮੁਹੱਲਾ, ਮਨੀ ਮਹਿੰਦਰੂ ...

ਪੂਰੀ ਖ਼ਬਰ »

ਧੰਨੋਵਾਲੀ 'ਚ ਲੁਟੇਰਿਆਂ ਵਲੋਂ ਏ. ਟੀ. ਐਮ. ਨੂੰ ਗੈਸ ਕਟਰ ਨਾਲ ਕੱਟਣ ਦੀ ਅਸਫ਼ਲ ਕੋਸ਼ਿਸ਼

ਜਲੰਧਰ ਛਾਉਣੀ, 12 ਜਨਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਾਕੀ ਦੇ ਅਧੀਨ ਆਉਂਦੇ ਧੰਨੋਵਾਲੀ ਫਾਟਕ ਦੇ ਕੋਲ ਜਲੰਧਰ-ਫਗਵਾੜਾ ਰੋਡ ਨੇੜੇ ਸਥਿਤ ਪੰਜਾਬ ਐਾਡ ਸਿੰਧ ਬੈਂਕ ਦੇ ਨਾਲ ਹੀ ਲੱਗੇ ਹੋਏ ਉਕਤ ਬੈਂਕ ਦੇ ਏ.ਟੀ.ਐਮ. ਨੂੰ ਬੀਤੀ ਦੇਰ ਰਾਤ ਕਰੀਬ 3 ...

ਪੂਰੀ ਖ਼ਬਰ »

ਡੀ ਏ ਵੀ ਪਬਲਿਕ ਸਕੂਲ ਬਿਲਗਾ ਦੀ ਗਰੀਨ ਸਕੂਲ ਐਵਾਰਡ ਲਈ ਚੋਣ

ਬਿਲਗਾ, 12 ਜਨਵਰੀ (ਰਾਜਿੰਦਰ ਸਿੰਘ ਬਿਲਗਾ)-ਸ਼ੀਲਾ ਰਾਣੀ ਤਾਂਗੜੀ ਡੀ ਏ ਵੀ ਪਬਲਿਕ ਸਕੂਲ ਬਿਲਗਾ ਨੰੂ ਦੇਸ਼ ਵਿਚ ਵਾਤਾਵਰਣ ਸੁਰੱਖਿਆ ਲਈ ਚਲਾਏ ਜਾ ਰਹੇ ਪ੍ਰੋਗਰਾਮ ਗਰੀਨ ਸਕੂਲ ਪ੍ਰੋਗਰਾਮ ਦੇ ਅੰਤਰਗਤ ਗਰੀਨ ਸਕੂਲ ਐਵਾਰਡ ਲਈ ਚੁਣਿਆ ਗਿਆ ਹੈ | ਇਸ ਸਕੂਲ ਵੱਲੋਂ ...

ਪੂਰੀ ਖ਼ਬਰ »

ਨਗਰ ਨਿਗਮ ਦੇ ਫਾਇਰ ਸੇਵਾ ਸਹਾਇਕ ਮੰਡਲ ਫਾਇਰ ਅਫ਼ਸਰ ਬਹਾਲ

ਜਲੰਧਰ, 12 ਜਨਵਰੀ (ਸ਼ਿਵ ਸ਼ਰਮਾ) - 7 ਮਹੀਨੇ ਬਾਅਦ ਪੰਜਾਬ ਸਰਕਾਰ ਨੇ ਪਿਛਲੇ ਸਾਲ 14 ਜੂਨ ਨੂੰ ਨਾਜਾਇਜ਼ ਬਣੀਆਂ ਇਮਾਰਤਾਂ ਦੇ ਮਾਮਲੇ ਵਿਚ ਸਹਾਇਕ ਮੰਡਲ ਫਾਇਰ ਅਫ਼ਸਰ ਕ੍ਰਿਸ਼ਨ ਲਾਲ ਕੱਕੜ ਨੂੰ ਮੁਅੱਤਲ ਕਰ ਦਿੱਤਾ ਸੀ, ਨੂੰ ਬਹਾਲ ਕਰ ਦਿੱਤਾ ਗਿਆ ਹੈ | ਸਰਕਾਰ ਨੇ ਨਿਗਮ ...

ਪੂਰੀ ਖ਼ਬਰ »

ਦੋ ਮੋਟਰਸਾਈਕਲ ਸਵਾਰ ਲੁਟੇਰੇ ਦਿਨ-ਦਿਹਾੜੇ ਔਰਤ ਦੀ ਵਾਲੀ ਲੁੱਟ ਕੇ ਫ਼ਰਾਰ ਸੀ. ਸੀ. ਕੈਮਰੇ 'ਚ ਕੈਦ ਹੋਈ ਵਾਰਦਾਤ

ਜਲੰਧਰ ਛਾਉਣੀ, 12 ਜਨਵਰੀ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਾਕੀ ਦਕੋਹਾ ਦੇ ਅਧੀਨ ਆਉਂਦੇ ਕਾਕੀ ਪਿੰਡ ਮੋੜ ਨੇੜੇ ਬੀਤੇ ਦਿਨ ਦਿਨ-ਦਿਹਾੜੇ ਬਾਜ਼ਾਰ ਵੱਲ ਨੂੰ ਜਾ ਰਹੀ ਇਕ ਔਰਤ ਦੀ ਮੋਟਰਸਾਈਕਲ 'ਤੇ ਪਿੱਛੋਂ ਆ ਰਹੇ ਦੋ ਅਣਪਛਾਤੇ ਲੁਟੇਰਿਆਂ ਵਲੋਂ ...

ਪੂਰੀ ਖ਼ਬਰ »

ਨਾ ਅਮਰੀਕਾ ਭੇਜਿਆ ਨਾ ਪੈਸੇ ਵਾਪਸ ਕੀਤੇ, ਮਾਮਲਾ ਦਰਜ

ਮਕਸੂਦਾਂ, 12 ਜਨਵਰੀ (ਲਖਵਿੰਦਰ ਪਾਠਕ)-ਥਾਣਾ 1 ਦੀ ਪੁਲਿਸ ਨੇ ਬਲਵੀਰ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਅਸ਼ੋਕ ਵਿਹਾਰ ਦੀ ਸ਼ਿਕਾਇਤ 'ਤੇ ਕਾਲੀਆ ਕਾਲੋਨੀ ਵਾਸੀ ਰਜਤ ਪੁਰੀ ਦੇ ਿਖ਼ਲਾਫ਼ 420, 406 ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਬਲਵੀਰ ਕੌਰ ਵੱਲੋਂ 2017 'ਚ ਪੁਲਿਸ ਨੂੰ ਰਜਤ ...

ਪੂਰੀ ਖ਼ਬਰ »

ਡਾ. ਜੈਸਮੀਨ ਦਾਹੀਆ ਨੇ ਮਨਾਈ ਧੀਆਂ ਦੀ ਲੋਹੜੀ

ਜਲੰਧਰ, 12 ਜਨਵਰੀ (ਐੱਮ. ਐੱਸ. ਲੋਹੀਆ) - ਬਾਂਝਪਨ ਦੇ ਇਲਾਜ ਦੀ ਮਾਹਿਰ ਅਤੇ ਨੋਵਾ ਆਈ.ਵੀ.ਆਈ. ਦੀ ਕਲੀਨੀਕਲ ਡਾਇਰੈਕਟਰ ਡਾ. ਜੈਸਮੀਨ ਕੌਰ ਦਾਹੀਆ ਨੇ 'ਧੀਆਂ ਦੀ ਲੋਹੜੀ' ਮਨਾਉਂਦੇ ਹੋਏ ਇਕ ਵਿਸ਼ੇਸ਼ ਸਮਾਗਮ ਕਰਕੇ ਉਨ੍ਹਾਂ ਮਾਪਿਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਦੇ ਘਰ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ 13ਵੀਂ ਪੈਦਲ ਯਾਤਰਾ ਕੱਢੀ

ਲੋਹੀਆਂ ਖਾਸ, 12 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਡੁਮਾਣਾ, ਲੋਹੀਆਂ ਖਾਸ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13ਵੀਂ ਪੈਦਲ ਯਾਤਰਾ ਕੱਢੀ ਗਈ | ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਨਰੋਆ ਅਤੇ ਨਸ਼ਾ ਮੁਕਤ ਰੱਖਣ ਲਈ 'ਜਸਟ ਵੰਨ ਜਿੰਮ' ਸ਼ੁਰੂ

ਨਕੋਦਰ, 12 ਜਨਵਰੀ (ਭੁਪਿੰਦਰ ਅਜੀਤ ਸਿੰਘ)-ਪੰਜਾਬ ਸਰਕਾਰ ਜਿਥੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਜ਼ੋਰ ਲਗਾ ਰਹੀ ਹੈ, ਉਥੇ ਚੰਗੇਰੀ ਸੋਚ ਰੱਖਣ ਵਾਲੇ ਵਿਅਕਤੀ ਨੌਜਵਾਨਾਂ ਨੂੰ ਨਰੋਆ ਰੱਖਣ ਲਈ ਉਪਰਾਲੇ ਕਰ ਰਹੇ ਹਨ | ਵਿਦੇਸ਼ ਤੋਂ ਪਰਤੇ ਗੁਰਵਿੰਦਰ ਸਿੰਘ ਸੋਖਲ ਨੇ ...

ਪੂਰੀ ਖ਼ਬਰ »

ਗੱਟੀ ਰਾਏਪੁਰ ਦੀ ਸਰਬਸੰਮਤੀ ਨਾਲ ਚੁਣੀ ਪੰਚਾਇਤ ਵਲੋਂ 'ਧੀਆਂ ਦੀ ਲੋਹੜੀ' ਨਾਲ ਆਪਣੇ ਕਾਰਜਾਂ ਦੀ ਸ਼ੁਰੂਆਤ

ਲੋਹੀਆਂ ਖਾਸ, 12 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਸੀਨੀਅਰ ਕਾਂਗਰਸੀ ਆਗੂ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਦਲਜੀਤ ਸਿੰਘ ਗੱਟੀ ਨੂੰ ਸਰਵਸੰਮਤੀ ਨਾਲ ਸਰਪੰਚ ਚੁਣਨ ਵਾਲੇ ਪਿੰਡ ਗੱਟੀ ਰਾਏਪੁਰ ਦੀ ਸਮੂਹ ਪੰਚਾਇਤ ਦੇ ਚੁਣੇ ਗਏ ਪੰਚਾਂ ਮਹਿੰਦਰ ਸਿੰਘ ...

ਪੂਰੀ ਖ਼ਬਰ »

ਚਰਨਜੀਤ ਚੰਨੀ ਦੇ ਸਿੰਗਲ ਟਰੈਕ 'ਸੋਹਣੀ ਜੱਟੀ' ਨੂੰ ਸਰੋਤਿਆਂ ਵਲੋਂ ਮਿਲ ਰਿਹੈ ਭਰਵਾਂ ਹੁੰਗਾਰਾ-ਗੁਰਮੀਤ

ਮੱਲ੍ਹੀਆਂ ਕਲਾਂ, 12 ਜਨਵਰੀ (ਮਨਜੀਤ ਮਾਨ)-'ਤੇਰੇ ਹੋਣਗੇ ਚੰਦਰੀਏ ਫੇਰੇ ਸ਼ਿਵਾ ਸਾਡਾ ਮਚਣਾ ਵੀ ਨਹੀਂ, ਛੱਡ ਲੈਣੇ ਝੂਠੇ ਖਾਬ੍ਹ ਕੁੜੇ, ਲੋਕ ਸ਼ਰਾਬੀ ਕਹਿਣ ਕੁੜੇ' ਆਦਿ ਅਨੇਕਾਂ ਸੁਪਰਹਿੱਟ ਗੀਤਾਂ ਦਾ ਪ੍ਰਸਿੱਧ ਗਾਇਕ ਚਰਨਜੀਤ ਚੰਨੀ, ਜੋ ਅੱਜਕਲ੍ਹ ਵਿਦੇਸ਼ਾਂ 'ਚੋਂ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਬਿਲਗਾ,ਫਿਲੌਰ, 12 ਜਨਵਰੀ ( ਰਜਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ )-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਮੌਅ ਸਾਹਿਬ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX