ਤਾਜਾ ਖ਼ਬਰਾਂ


ਕੈਪਟਨ ਭਲਕੇ ਪਟਿਆਲਾ ਅਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨਗੇ
. . .  1 day ago
ਚੰਡੀਗੜ੍ਹ, 22 ਜੁਲਾਈ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਸੰਗਰੂਰ ਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ। ਪਿਛਲੇ ਕੁੱਝ ਦਿਨਾਂ ਤੋਂ ਭਾਰੀ ਮੀਂਹ ...
ਲੜਕਾ ਤੇ ਲੜਕੀ ਦੇ ਪਰਿਵਾਰ ਦੀ ਆਪਸੀ ਲੜਾਈ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ
. . .  1 day ago
ਤਪਾ ਮੰਡੀ 22 ਜੁਲਾਈ (ਵਿਜੇ ਸ਼ਰਮਾ)- ਸਥਾਨਕ ਸ਼ਹਿਰ ਦੇ ਇੱਕ ਧਾਰਮਿਕ ਅਸਥਾਨ 'ਤੇ ਲੜਕੇ ਅਤੇ ਲੜਕੀ ਦੇ ਪਰਿਵਾਰ ਵਿੱਚ ਆਪਸੀ ਸਮਝੌਤੇ ਨੂੰ ਲੈ ਕੇ ਦੋਵੇਂ ਪਰਿਵਾਰ ਸ਼ਹਿਰ ਦੇ ਮੁਹਤਬਰ ਦੀ ਹਾਜ਼ਰੀ ਵਿੱਚ ਹੱਥੋਪਾਈ ਹੋ ਗਏ । ਜਿਸ ਵਿੱਚ ਦੋਵੇਂ ਪਰਿਵਾਰਾਂ ਦੇ ਅੱਧੀ ...
ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਲਗਾਇਆ ਧਰਨਾ
. . .  1 day ago
ਅਮਰਕੋਟ, 22 ਜੁਲਾਈ (ਗੁਰਚਰਨ ਸਿੰਘ ਭੱਟੀ)- ਹਲਕਾ ਖੇਮਕਰਨ ਦੇ ਪਿੰਡ ਵਲਟੋਹਾ ਵਿਖੇ ਅੱਜ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਸਵੇਰ ਤੋਂ ਦੁਕਾਨਾਂ ਬੰਦ ਕਰ ਕੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਧਰਨਾ ਲਗਾਇਆ ਜੋ ਅਜੇ ਤੱਕ
ਅਫ਼ਗ਼ਾਨਿਸਤਾਨ ਵਿੱਚ ਹਵਾਈ ਹਮਲਿਆਂ ਵਿੱਚ 9 ਲੋਕਾਂ ਦੀ ਮੌਤ
. . .  1 day ago
ਕਾਬੁਲ, 22 ਜੁਲਾਈ- ਅਫ਼ਗ਼ਾਨਿਸਤਾਨ ਦੇ ਪੂਰਬੀ ਸੂਬੇ ਵਿੱਚ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਨੇਤਾ ਸਲੀਮ ਨਹਿਮਜੋਈ ਨੇ ਦੱਸਿਆ ਕਿ ਹਵਾਈ ਹਮਲਿਆਂ ਵਿੱਚ ...
ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਲੱਖਾਂ ਰੁਪਏ ਦੀ ਲੁੱਟ
. . .  1 day ago
ਸੁਲਤਾਨਪੁਰ, 22 ਜੁਲਾਈ (ਕੰਵਰ ਬਰਜਿੰਦਰ ਸਿੰਘ ਜੱਜ)- ਜਲੰਧਰ- ਅੰਮ੍ਰਿਤਸਰ ਹਾਈਵੇ 'ਤੇ ਸੁਲਤਾਨਪੁਰ ਤੋਂ ਥੋੜ੍ਹੀ ਦੂਰੀ 'ਤੇ ਦਿਨ ਦਿਹਾੜੇ ਲੁੱਟ ਦੀ ਵਾਪਰੀ ਘਟਨਾ ਵਿੱਚ ਲੁਟੇਰੇ ਲੱਖਾਂ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਦੀ ਵਾਪਰੀ ਇਸ ਘਟਨਾ ਵਿੱਚ ਲੁਟੇਰਿਆਂ ਵੱਲੋਂ ...
ਰਾਜ ਸਭਾ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ (ਸੋਧ) ਬਿੱਲ ਹੋਇਆ ਪਾਸ
. . .  1 day ago
ਲੋਕ ਸਭਾ ਵਿੱਚ ਸੂਚਨਾ ਦਾ ਅਧਿਕਾਰ (ਸੋਧ) ਬਿੱਲ 2019 ਹੋਇਆ ਪਾਸ
. . .  1 day ago
ਕੁਮਾਰਸਵਾਮੀ ਨੇ ਸ਼ਕਤੀ ਪ੍ਰੀਖਣ ਦੇ ਲਈ ਮੰਗਿਆ ਦੋ ਦਿਨਾਂ ਦਾ ਹੋਰ ਸਮਾਂ
. . .  1 day ago
ਬੈਂਗਲੁਰੂ, 22 ਜੁਲਾਈ- ਮੁੱਖ ਮੰਤਰੀ ਐਚ.ਡੀ. ਕੁਮਾਰ ਸਵਾਮੀ ਨੇ ਸ਼ਕਤੀ ਪ੍ਰੀਖਣ ਦੇ ਲਈ ਦੋ ਦਿਨ ਦੇ ਹੋਰ ਸਮੇਂ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਸ਼ਕਤੀ ਪ੍ਰੀਖਣ ਨਹੀਂ ਹੋ ਸਕਦਾ, ਇਸ ਲਈ ਉਨ੍ਹਾਂ ਨੂੰ ਹੋਰ ਸਮੇਂ ਦੀ ਲੋੜ ਹੈ। ਉੱਥੇ ਹੀ ਸਪੀਕਰ ਦਾ ਕਹਿਣਾ...
ਬਿਜਲੀ ਬਿੱਲਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਸੀ.ਪੀ.ਆਈ. (ਐੱਮ.) ਵੱਲੋਂ ਵੱਖ-ਵੱਖ ਥਾਈਂ ਧਰਨੇ
. . .  1 day ago
ਗੜ੍ਹਸ਼ੰਕਰ, 22 ਜੁਲਾਈ (ਧਾਲੀਵਾਲ)- ਪੰਜਾਬ ਸਰਕਾਰ ਵੱਲੋਂ ਇੱਕ ਸਾਲ ਵਿੱਚ ਬਿਜਲੀ ਬਿੱਲਾਂ ਵਿੱਚ 12 ਵਾਰ ਕੀਤੇ ਵਾਅਦੇ ਦੇ ਵਿਰੋਧ ਵਿਚ ਸੀ.ਪੀ.ਆਈ. (ਐੱਮ) ਵੱਲੋਂ ਵੱਖ-ਵੱਖ ਥਾਈਂ ਬਿਜਲੀ ਦਫ਼ਤਰਾਂ ਅੱਗੇ ਧਰਨੇ ਦੇ ਕੇ ਰੋਸ ਮੁਜ਼ਾਹਰੇ ਕੀਤੇ ਗਏ। ਪਾਰਟੀ ਵੱਲੋਂ ਜ਼ਿਲ੍ਹਾ ....
ਸਰਕਾਰੀ ਸ਼ਰਤਾਂ ਦੇ ਬੋਝ ਹੇਠਾਂ ਦੱਬੀ ਕੇਂਦਰ ਵੱਲੋਂ ਸਕੂਲਾਂ ਨੂੰ ਭੇਜੀ ਗਈ 'ਕੰਪੋਜ਼ਿਟ ਸਕੂਲ ਗਰਾਂਟ'
. . .  1 day ago
ਮਾਹਿਲਪੁਰ 22 ਜੁਲਾਈ (ਦੀਪਕ ਅਗਨੀਹੋਤਰੀ)- ਕੇਂਦਰ ਸਰਕਾਰ ਵੱਲੋਂ ਸਮੱਗਰਾ ਸਿੱਖਿਆ ਅਧੀਨ 'ਕੰਪੋਜ਼ਿਟ ਸਕੂਲ ਗਰਾਂਟ' ਅਧੀਨ ਭੇਜੀ ਪੰਜਾਬ ਦੇ ਸਮੂਹ ਪ੍ਰਾਇਮਰੀ, ਮਿਡਲ, ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਲਈ 46 ਕਰੋੜ 30 ਲੱਖ 50 ਹਜ਼ਾਰ ਰੁਪਏ ਦੀ ...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਬਰੇਟਾ, 22 ਜੁਲਾਈ (ਜੀਵਨ ਸ਼ਰਮਾ)- ਨੇੜਲੇ ਪਿੰਡ ਬਹਾਦਰਪੁਰ ਵਿਖੇ ਇੱਕ ਕਿਸਾਨ ਵੱਲੋਂ ਆਰਥਿਕ ਮੰਦਹਾਲੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਕਿਸਾਨ ਪ੍ਰੀਤਮ ਸਿੰਘ (45)?ਕੋਲ ਆਪਣੀ ਸਾਢੇ ...
ਆਰ.ਐਮ.ਪੀ.ਆਈ ਵੱਲੋਂ ਨਸ਼ਿਆਂ ਖ਼ਿਲਾਫ਼ ਰੋਸ ਮੁਜ਼ਾਹਰਾ
. . .  1 day ago
ਚੋਗਾਵਾ, 22 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ)- ਕਸਬਾ ਚੋਗਾਵਾ ਵਿਖੇ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ ਆਈ) ਪੰਜਾਬ ਦੇ ਜਨਰਲ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ : ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ....
ਕੈਪਟਨ ਸਰਕਾਰ ਨੇ ਡਰੱਗ ਮਾਫ਼ੀਆ ਨੂੰ ਬਚਾਉਣ ਲਈ ਗੁਰਪਿੰਦਰ ਦੀ ਹੱਤਿਆ ਕਰਵਾਈ- 'ਆਪ' ਯੂਥ ਵਿੰਗ
. . .  1 day ago
ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਯੂਥ ਵਿੰਗ ਦੀ ਸੂਬਾਈ ਬੁਲਾਰੀ ਬੀਬਾ ਨਰਿੰਦਰ ਕੌਰ ਭਰਾਜ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ 2700 ਕਰੋੜ ਰੁਪਏ ਦੀ ਡਰੱਗ ਦੇ ਕਥਿਤ ਦੋਸ਼ੀ ਗੁਰਪਿੰਦਰ ਸਿੰਘ ਦੀ ਕੈਪਟਨ ਸਰਕਾਰ ਨੇ...
ਪੰਜ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਸੰਗਰੂਰ 'ਚ ਹਾਲਾਤ ਹੋ ਰਹੇ ਨੇ ਬਦਤਰ
. . .  1 day ago
ਸੰਗਰੂਰ, 22 ਜੁਲਾਈ (ਧੀਰਜ ਪਸ਼ੋਰੀਆ)- ਸੰਗਰੂਰ 'ਚ ਪਿਛਲੇ ਪੰਜ ਦਿਨਾਂ ਤੋਂ ਕੂੜੇ ਦੇ ਡੰਪਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਹਾਲਾਤ ਬਦਤਰ ਹੋ ਗਏ ਹਨ। ਡੰਪਾਂ 'ਤੇ ਕੂੜੇ ਦੇ ਅੰਬਾਰ ਲੱਗਣ ਅਤੇ ਦੂਜਾ ਬਰਸਾਤ ਦਾ ਮੌਸਮ ਹੋਣ ਕਾਰਨ ਬਦਬੂ ਮਾਰ ਰਹੀ ਹੈ। ਕਾਬਲੇ ਗ਼ੌਰ ਹੈ...
ਮੁੰਬਈ 'ਚ ਐਮ.ਟੀ.ਐਨ.ਐਲ ਇਮਾਰਤ 'ਚ ਲੱਗੀ ਭਿਆਨਕ ਅੱਗ
. . .  1 day ago
ਮੁੰਬਈ, 22 ਜੁਲਾਈ- ਮੁੰਬਈ ਦੇ ਬਾਂਦਰਾ 'ਚ ਐਮ.ਟੀ.ਐਨ.ਐਲ ਜੀ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਮਾਰਤ 'ਚ ਕਈ ਲੋਕਾਂ ....
ਪੰਜਾਬ ਪੁਲਿਸ ਦੇ 1 ਆਈ. ਪੀ. ਐੱਸ. ਅਤੇ 7 ਪੀ. ਪੀ. ਐੱਸ. ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਮੋਟਰਸਾਈਕਲ ਸਵਾਰ ਲੁਟੇਰੇ 70 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਚੱਕ ਜਵਾਹਰੇਵਾਲਾ ਗੋਲੀਕਾਂਡ ਮਾਮਲਾ : ਲੋਕਾਂ ਨੇ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ 24 ਘੰਟਿਆਂ ਲਈ ਕੀਤਾ ਜਾਮ
. . .  1 day ago
ਸੁਪਰੀਮ ਕੋਰਟ ਨੇ ਅੰਤਰਿਮ ਆਦੇਸ਼ ਤੋਂ ਬਾਅਦ ਸ਼ਕਤੀ ਪ੍ਰੀਖਣ 'ਤੇ ਹੋਵੇਗਾ ਫ਼ੈਸਲਾ- ਸਿੱਧਰਾਮਈਆ
. . .  1 day ago
ਹਾਈਕੋਰਟ ਵਲੋਂ ਪੰਜਾਬ ਸਰਾਕਰ ਨੂੰ ਡੇਰਾ ਬਿਆਸ ਦੀ ਜ਼ਮੀਨ ਦੀ ਜਾਂਚ ਦੇ ਹੁਕਮ
. . .  1 day ago
ਚੰਦਰਯਾਨ-2 ਦੇ ਸਫਲਤਾਪੂਰਵਕ ਦਾਗੇ ਜਾਣ 'ਤੇ ਦੇਸ਼ ਨੂੰ ਹੈ ਮਾਣ- ਪ੍ਰਧਾਨ ਮੰਤਰੀ ਮੋਦੀ
. . .  1 day ago
ਮਿਸ਼ਨ ਚੰਦਰਯਾਨ-2 ਭਾਰਤ ਲਈ ਚੰਦ ਦੀ ਇਤਿਹਾਸਕ ਯਾਤਰਾ ਦੀ ਸ਼ੁਰੂਆਤ ਹੈ- ਇਸਰੋ ਮੁਖੀ
. . .  1 day ago
ਹਰੀਕੇ ਧਾਮ ਨੇੜੇ ਮਨੁੱਖੀ ਕੜੀ ਬਣਾ ਕੇ ਰਾਜਸਥਾਨ ਨੂੰ ਜਾਂਦੇ ਪਾਣੀ ਨੂੰ ਬੰਦ ਕਰਨ ਦੀ ਕਰਾਂਗੇ ਮੰਗ- ਭਾਈ ਮੋਹਕਮ ਸਿੰਘ
. . .  1 day ago
ਪੁਲਿਸ ਵਲੋਂ ਬੱਬਰ ਖ਼ਾਲਸਾ ਨਾਲ ਸੰਬੰਧਿਤ ਗ੍ਰਿਫ਼ਤਾਰ ਨੌਜਵਾਨਾਂ ਦਾ ਮਾਮਲਾ ਐੱਨ. ਆਈ. ਏ. ਦੇ ਹਵਾਲੇ
. . .  1 day ago
ਕਲਾਨੌਰ ਦੇ ਤੇਜ਼ਬੀਰ ਸਿੰਘ ਦੀ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਜਿੱਤਣ 'ਤੇ ਏਸ਼ੀਆ ਚੈਂਪੀਅਨਸ਼ਿਪ ਲਈ ਹੋਈ ਚੋਣ
. . .  1 day ago
ਪੁਲਾੜ 'ਚ ਭਾਰਤ ਦੀ ਹੋਰ ਵੱਡੀ ਪੁਲਾਂਘ : ਸਫਲਤਾਪੂਰਵਕ ਦਾਗਿਆ ਗਿਆ ਚੰਦਰਯਾਨ-2
. . .  1 day ago
ਇਸਰੋ ਵਲੋਂ ਸਫਲਤਾਪੂਰਵਕ ਦਾਗਿਆ ਗਿਆ ਚੰਦਰਯਾਨ-2
. . .  1 day ago
ਨੌਕਰ ਵਲੋਂ ਬੇਰਹਿਮੀ ਨਾਲ ਬਜ਼ੁਰਗ ਦਾ ਕਤਲ, ਹਜ਼ਾਰਾਂ ਦੀ ਨਕਦੀ ਲੈ ਕੇ ਹੋਇਆ ਫ਼ਰਾਰ
. . .  1 day ago
ਹੁਣ ਤੋਂ ਕੁਝ ਸਮੇਂ ਬਾਅਦ ਦਾਗਿਆ ਜਾਵੇਗਾ ਚੰਦਰਯਾਨ-2
. . .  1 day ago
ਸੀ. ਬੀ. ਆਈ. ਦਫ਼ਤਰ ਵੱਲ ਜਾ ਰਹੇ ਸਿੱਖ ਜਥੇਬੰਦੀਆਂ ਦੇ ਵਫ਼ਦ ਨੂੰ ਪੁਲਿਸ ਨੇ ਰਸਤੇ 'ਚ ਰੋਕਿਆ
. . .  1 day ago
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਸਿੱਧੀ ਟੱਕਰ 'ਚ ਔਰਤ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
. . .  1 day ago
15 ਅਗਸਤ ਨੂੰ ਗੁਲਾਮੀ ਦਿਵਸ ਮਨਾਏੇਗੀ ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ
. . .  1 day ago
ਪਨਗ੍ਰੇਨ ਗੋਦਾਮ 'ਚੋਂ 640 ਕੱਟੇ ਕਣਕ ਲੁੱਟ ਕੇ ਫ਼ਰਾਰ ਹੋਏ ਚੋਰ
. . .  1 day ago
ਇਟਲੀ 'ਚ ਪੰਜਾਬੀ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ, ਇੱਕ ਮਹੀਨੇ ਤੋਂ ਪੁੱਤਰ ਦਾ ਮੂੰਹ ਦੇਖਣ ਲਈ ਤਰਸਿਆ ਪਰਿਵਾਰ
. . .  1 day ago
ਹੜ੍ਹ ਪ੍ਰਭਾਵਿਤ ਫ਼ਸਲਾਂ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਵਫ਼ਦ ਨੇ ਦਿੱਤਾ ਮੰਗ ਪੱਤਰ
. . .  1 day ago
'ਜਵਾਨਾਂ ਦੀ ਬਜਾਏ ਘਾਟੀ ਨੂੰ ਲੁੱਟਣ ਵਾਲੇ ਨੇਤਾਵਾਂ ਨੂੰ ਮਾਰਨ' ਵਾਲੇ ਬਿਆਨ 'ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਦਿੱਤੀ ਸਫ਼ਾਈ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਉਲੰਘਣਾ
. . .  1 day ago
ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  1 day ago
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ
. . .  1 day ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਨੂੰ ਸਪੀਕਰ ਵਲੋਂ ਸੰਮਨ ਜਾਰੀ
. . .  1 day ago
ਕਰਨਾਟਕ ਸੰਕਟ : ਆਜ਼ਾਦ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਅੱਜ ਸੁਣਵਾਈ ਕਰਨ ਤੋਂ ਇਨਕਾਰ
. . .  1 day ago
ਭੂਟਾਨ ਦੇ ਦੌਰੇ 'ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਚਿਆਂ ਸਣੇ 9 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
'ਚਿੱਟੇ' ਦੇ ਝੰਬੇ ਪਿੰਡ ਬਡਰੁੱਖਾਂ 'ਚ ਠੀਕਰੀ ਪਹਿਰਾ ਦੇਣ ਅਤੇ ਤਸਕਰਾਂ 'ਤੇ ਬਾਜ ਅੱਖ ਰੱਖਣ ਦਾ ਫ਼ੈਸਲਾ
. . .  1 day ago
ਬੇਕਾਬੂ ਕਾਰ ਵੱਲੋਂ ਟੱਕਰ ਮਾਰੇ ਜਾਣ 'ਤੇ 2 ਮੌਤਾਂ, 4 ਜ਼ਖਮੀ
. . .  1 day ago
ਮੁਸਲਿਮ ਨੌਜਵਾਨ ਨੂੰ ਜੈ ਸ੍ਰੀਰਾਮ ਬੋਲਣ ਲਈ ਧਮਕੀਆਂ
. . .  1 day ago
ਪਾਕਿਸਤਾਨ ਵੱਲੋਂ ਭਾਰਤੀ ਚੌਂਕੀਆਂ 'ਤੇ ਗੋਲੀਬਾਰੀ
. . .  1 day ago
ਪੰਜਾਬ ਏਕਤਾ ਪਾਰਟੀ ਵੱਲੋਂ ਪਾਵਰਕਾਮ ਖ਼ਿਲਾਫ਼ ਧਰਨਾ ਅੱਜ
. . .  1 day ago
ਘਰ ਦੇ ਬੂਹੇ ਤੇ ਬੁਲਾ ਕੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਸਰਕਾਰੀ ਬੱਸ ਤੇ ਸਕੂਲ ਬੱਸ ਦੀ ਹੋਈ ਟੱਕਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਮਾਘ ਸੰਮਤ 550

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਡੀ. ਸੀ. ਵਲੋਂ ਮਾਲ ਵਿਭਾਗ ਤੇ ਹੋਰਨਾਂ ਵਿਭਾਗਾਂ ਦੇ ਅਫ਼ਸਰਾਂ ਨੂੰ ਦਫ਼ਤਰਾਂ 'ਚ ਸਵੇਰੇ 9 ਵਜੇ ਹਾਜ਼ਰੀ ਯਕੀਨੀ ਬਣਾਉਣ ਦੇ ਆਦੇਸ਼

ਨਵਾਂਸ਼ਹਿਰ, 14 ਜਨਵਰੀ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਮਾਲ ਵਿਭਾਗ ਦੀ ਮਹੀਨਾਵਾਰ ਪ੍ਰਗਤੀ ਦਾ ਮੁਲੰਕਣ ਕਰਦੇ ਹੋਏ ਮਾਲ ਵਿਭਾਗ ਸਮੇਤ ਜ਼ਿਲ੍ਹੇ ਦੇ ਸਾਰੇ ਅਫ਼ਸਰਾਂ ਨੂੰ ਦਫ਼ਤਰਾਂ 'ਚ ਸਵੇਰੇ 9 ਵਜੇ ਹਾਜ਼ਰੀ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ | ਉਨ੍ਹਾਂ ਆਖਿਆ ਕਿ ਦਫ਼ਤਰਾਂ 'ਚ ਆਪਣੇ ਕੰਮਾਂ-ਕਾਰਾਂ ਲਈ ਆਉਂਦੇ ਲੋਕਾਂ ਪ੍ਰਤੀ ਜੁਆਬਦੇਹੀ ਹਰੇਕ ਸਰਕਾਰੀ ਅਧਿਕਾਰੀ ਦੀ ਹੈ ਅਤੇ ਸਾਨੂੰ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ | ਉਨ੍ਹਾਂ ਨੇ ਮੀਟਿੰਗ 'ਚ ਮੌਜੂਦ ਸਬ ਡਵੀਜ਼ਨਲ ਮੈਜਿਸਟਰੇਟਾਂ ਡਾ: ਵਿਨੀਤ ਕੁਮਾਰ ਨਵਾਂਸ਼ਹਿਰ ਅਤੇ ਸ੍ਰੀਮਤੀ ਦੀਪ ਸ਼ਿਖਾ ਸ਼ਰਮਾ ਨੂੰ ਆਪੋ-ਆਪਣੀ ਸਬ ਡਵੀਜ਼ਨ ਦੇ ਦਫ਼ਤਰਾਂ ਦੀ ਹਫ਼ਤੇ 'ਚ ਦੋ ਵਾਰ ਅਚਨਚੇਤ ਚੈਕਿੰਗ ਯਕੀਨੀ ਬਣਾਉਣ ਲਈ ਵੀ ਆਖਿਆ | ਉਨ੍ਹਾਂ ਨੇ ਮੀਟਿੰਗ 'ਚ ਮੌਜੂਦ ਮਾਲ ਅਧਿਕਾਰੀਆਂ ਨੂੰ ਇਸ ਸਬੰਧੀ ਕਾਨੂੰਗੋਆਂ ਤੇ ਪਟਵਾਰੀਆਂ ਨੂੰ ਵੀ ਜਾਣੂ ਕਰਵਾ ਕੇ ਸਮੇਂ ਦੇ ਪਾਬੰਦ ਕਰਨ ਲਈ ਆਖਿਆ | ਉਨ੍ਹਾਂ ਕਿਹਾ ਕਿ ਮਾਲ ਅਧਿਕਾਰੀ ਆਪਣੇ ਫ਼ੀਲਡ ਦੌਰੇ 'ਤੇ ਦਫ਼ਤਰ 'ਚ ਆਉਣ ਤੋਂ ਬਾਅਦ ਹੀ ਜਾਣ ਤਾਂ ਜੋ ਦਫ਼ਤਰਾਂ 'ਚ ਉਨ੍ਹਾਂ ਦੀ ਉਡੀਕ ਲਈ ਬੈਠੇ ਲੋਕਾਂ ਨੂੰ ਜ਼ਿਆਦਾ ਸਮਾਂ ਨਾ ਉਡੀਕਣਾ ਪਵੇ | ਮਾਲ ਵਿਭਾਗ ਦੀ ਮਹੀਨਾਵਾਰ ਪ੍ਰਗਤੀ ਦੌਰਾਨ ਡਿਪਟੀ ਕਮਿਸ਼ਨਰ ਨੇ ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਨੂੰ ਵੱਖ-ਵੱਖ ਮੱਦਾਂ ਅਧੀਨ ਸਰਕਾਰੀ ਵਸੂਲੀ 'ਚ ਤੇਜ਼ੀ ਲਿਆਉਣ ਲਈ ਆਖਿਆ | ਇਸ ਤੋਂ ਇਲਾਵਾ ਲੰਬਿਤ ਮਾਮਲਿਆਂ ਨੂੰ ਉਨ੍ਹਾਂ ਦੇ ਨਿਰਧਾਰਿਤ ਸਮੇਂ 'ਚ ਨਿਪਟਾਉਣ ਲਈ ਆਖਿਆ ਗਿਆ | ਪੰਜਾਬ ਸਰਕਾਰ ਦੀ ਖੇਤੀ ਕਰਜ਼ਾ ਮੁਆਫ਼ੀ ਦੇ ਢਾਈ ਏਕੜ ਤੱਕ ਦੇ ਸਹਿਕਾਰੀ ਬੈਂਕਾਂ ਦੇ ਰਿਣ ਮੁਆਫ਼ ਹੋਣ ਬਾਅਦ, ਵਪਾਰਕ ਬੈਂਕਾਂ ਕੋਲ ਬਕਾਇਆ ਕੇਸਾਂ ਨੂੰ ਵੀ ਮਾਲ ਅਧਿਕਾਰੀਆਂ ਨੂੰ ਜਲਦ ਨਿਪਟਾਉਣ ਲਈ ਆਖਿਆ ਗਿਆ ਤਾਂ ਜੋ ਉਨ੍ਹਾਂ ਦੇ ਖਾਤਿਆਂ 'ਚ ਅਦਾਇਗੀ ਹੋ ਸਕੇ | ਇਸ ਤੋਂ ਇਲਾਵਾ ਢਾਈ ਏਕੜ ਤੋਂ ਪੰਜ ਏਕੜ ਤੱਕ ਦੇ ਰਿਣ ਮਾਮਲਿਆਂ ਦੀ ਮਾਲ ਵਿਭਾਗ ਦੁਆਰਾ ਤਸਦੀਕ ਨੂੰ ਵੀ ਨਾਲ ਦੀ ਨਾਲ ਆਨਲਾਈਨ ਕਰਨ ਲਈ ਕਿਹਾ ਗਿਆ | ਮੀਟਿੰਗ 'ਚ ਸਬ ਡਵੀਜ਼ਨਲ ਮੈਜਿਸਟ੍ਰੇਟ ਡਾ: ਵਿਨੀਤ ਕੁਮਾਰ ਨਵਾਂਸ਼ਹਿਰ ਤੇ ਸ੍ਰੀਮਤੀ ਦੀਪ ਸ਼ਿਖਾ ਸ਼ਰਮਾ, ਸਹਾਇਕ ਕਮਿਸ਼ਨਰ (ਜ) ਤਰਸੇਮ ਚੰਦ, ਜ਼ਿਲ੍ਹਾ ਮਾਲ ਅਫ਼ਸਰ ਵਿਪਨ ਭੰਡਾਰੀ, ਤਹਿਸੀਲਦਾਰ ਨਵਾਂਸ਼ਹਿਰ ਅਰਵਿੰਦ ਪ੍ਰਕਾਸ਼ ਵਰਮਾ, ਤਹਿਸੀਲਦਾਰ ਬਲਾਚੌਰ ਅਮਨਦੀਪ ਚਾਵਲਾ, ਨਾਇਬ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ, ਨਾਇਬ ਤਹਿਸੀਲਦਾਰ ਬੰਗਾ ਪਰਮਜੀਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ |

ਕੰਢੀ ਨਹਿਰ 'ਚੋਂ ਲਿਫ਼ਟ ਸਕੀਮ ਰਾਹੀਂ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਲੱਗਦੇ ਪਿੰਡਾਂ ਨੂੰ ਸਿੰਚਾਈ ਦੀ ਸਹੂਲਤ ਦਿੱਤੀ ਜਾਵੇਗੀ-ਮੰਗੂਪੁਰ

ਪੋਜੇਵਾਲ ਸਰਾਂ, 14 ਜਨਵਰੀ (ਨਵਾਂਗਰਾਈਾ)- ਪੰਜਾਬ ਸਰਕਾਰ ਵਲੋਂ ਕੰਢੀ ਨਹਿਰ ਵਿਚੋਂ ਲਿਫ਼ਟ ਸਕੀਮ ਨਾਲ ਪਾਣੀ ਦੇ ਕੇ ਕੰਢੀ ਦੇ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਲੱਗਦੇ ਕਿਸਾਨਾਂ ਨੂੰ ਸਿੰਚਾਈ ਦੀ ਸਹੂਲਤ ਦੇਵੇਗੀ | ਇਹ ਜਾਣਕਾਰੀ ਦਿੰਦੇ ਹੋਏ ਚੌਧਰੀ ਦਰਸ਼ਨ ਲਾਲ ...

ਪੂਰੀ ਖ਼ਬਰ »

ਨਸ਼ੇ ਦੇ ਦਰਿਆ ਰੋਕਣ ਲਈ ਨਵੀਂ ਪੰਚਾਇਤਾਂ ਅੱਗੇ ਆਉਣ-ਰਾਣਾ ਕਰਨ

ਰੈਲਮਾਜਰਾ, 14 ਜਨਵਰੀ (ਰਾਕੇਸ਼ ਰੋਮੀ)- ਪੰਜਾਬ ਵਿਚ ਨਸ਼ੇ ਨੂੰ ਰੋਕਣ ਲਈ ਪਿੰਡਾ ਦੀਆਂ ਪੰਚਾਇਤਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ ਕਿਉਂਕਿ ਸਰਕਾਰਾਂ ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਨਹੀਂ ਪੈ ਰਿਹਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਮਰੇਡ ਕਰਨ ਸਿੰਘ ...

ਪੂਰੀ ਖ਼ਬਰ »

ਪ੍ਰਣ ਪੱਤਰ ਨਸ਼ਾ ਵਿਰੋਧੀ ਲਹਿਰ ਇਲਾਕੇ 'ਚ ਨਿਵੇਕਲੀ ਪਹਿਲ-ਡੀ. ਐੱਸ. ਪੀ.

ਨਵਾਂਸ਼ਹਿਰ, 14 ਜਨਵਰੀ (ਹਰਵਿੰਦਰ ਸਿੰਘ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਰੋਪੜ ਨਵਾਂਸ਼ਹਿਰ ਅਤੇ ਕਲਗ਼ੀਧਰ ਸੇਵਕ ਜਥਾ ਕਾਹਮਾ ਵਲੋਂ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਲਾਕੇ ਵਿਚ ਪ੍ਰਣ ਪੱਤਰ ਨਸ਼ਾ ਵਿਰੋਧੀ ਲਹਿਰ ਦੀ ਸ਼ੁਰੂਆਤ ਕੀਤੀ ਗਈ ਜਿਸ ...

ਪੂਰੀ ਖ਼ਬਰ »

ਸ੍ਰੀ ਅੰਮਿ੍ਤਸਰ ਸਾਹਿਬ ਲਈ ਰੇਲ ਗੱਡੀ ਹੁਣ ਚੱਲੇਗੀ 17 ਨੂੰ

ਨਵਾਂਸ਼ਹਿਰ, 14 ਜਨਵਰੀ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਜੇਜੋਂ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਰੇਲ ਗੱਡੀ ਚਲਾਉਣ ਦੀ ਮੰਗ ਪ੍ਰੇਮ ਸਿੰਘ ਚੰਦੂਮਾਜਰਾ ਦੇ ਯਤਨਾ ਸਦਕਾ ਪੁਰੀ ਹੋ ਗਈ ਹੈ ਪਰ ਇਸ ਰੇਲ ਗੱਡੀ ਦਾ ਉਦਘਾਟਨ 15 ਜਨਵਰੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਯੂਥ ਪਾਰਲੀਮੈਂਟ 28 ਨੂੰ ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨ ਰੈਲਮਾਜਰਾ 'ਚ

ਨਵਾਂਸ਼ਹਿਰ, 14 ਜਨਵਰੀ (ਗੁਰਬਖਸ਼ ਸਿੰਘ ਮਹੇ)- ਐਨ.ਐਸ.ਐਸ., ਖੇਤਰੀ ਕੇਂਦਰ ਚੰਡੀਗੜ੍ਹ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀ ਸਰਪ੍ਰਸਤੀ ਹੇਠ ਕੌਮੀ ਸੇਵਾ ਯੋਜਨਾਂ ਵਿਭਾਗ ਵਲੋਂ ਨੌਜਵਾਨਾਂ ਦੀ ਆਵਾਜ਼ ਨੂੰ ਰਾਸ਼ਟਰੀ ਪੱਧਰ ਤੱਕ ਪਹੁੰਚਾਉਣ, ਉਨ੍ਹਾਂ ਵਿਚ ਫ਼ੈਸਲੇ ...

ਪੂਰੀ ਖ਼ਬਰ »

ਟਿੱਪਰ ਤੇ ਟਰੱਕ 'ਚ ਭਿਆਨਕ ਟੱਕਰ, ਇਕ ਦੀ ਮੌਤ

ਰੈਲਮਾਜਰਾ, 14 ਜਨਵਰੀ (ਰਾਕੇਸ਼ ਰੋਮੀ, ਸੁਭਾਸ਼ ਟੌਾਸਾ)- ਬਲਾਚੌਰ ਰੋਪੜ ਰਾਜ ਮਾਰਗ 'ਤੇ ਪਿੰਡ ਟੌਾਸਾ ਨਜ਼ਦੀਕ ਅੱਜ ਸਵੇਰੇ ਇਕ ਟਿੱਪਰ ਅਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਟਿੱਪਰ ਚਾਲਕ ਦੀ ਮੌਤ ਹੋ ਗਈ | ਜਦ ਕਿ ਟਰੱਕ ਚਾਲਕ ਗੰਭੀਰ ਜ਼ਖਮੀ ਹੋ ਗਿਆ | ਜਾਣਕਾਰੀ ...

ਪੂਰੀ ਖ਼ਬਰ »

4 ਫਰਵਰੀ ਨੂੰ ਵਿਧਾਨ ਸਭਾ ਦਾ ਹੋਵੇਗਾ ਘਿਰਾਓ-ਜਸਵੀਰ ਸਿੰਘ ਪਾਲ

ਬੰਗਾ, 14 ਜਨਵਰੀ (ਕਰਮ ਲਧਾਣਾ)-ਗਜ਼ਟਿਡ/ਨਾਨ ਗਜ਼ਟਿਡ ਐਸ. ਸੀ, ਬੀ. ਸੀ. ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਭਰਵੀਂ ਮੀਟਿੰਗ ਚੇਅਰਮੈਨ ਜਸਵੀਰ ਸਿੰਘ ਪਾਲ ਅਤੇ ਸੂਬਾ ਪ੍ਰਧਾਨ ਬਲਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਬਲਦੇਵ ਸਿੰਘ ਸਿੱਧੂ ਮੀਡੀਆ ਸਕੱਤਰ ...

ਪੂਰੀ ਖ਼ਬਰ »

ਸ਼ੌਰਿਆ ਇੰਟਰਨੈਸ਼ਨਲ ਸਕੂਲ 'ਚ ਦਾਖ਼ਲੇ ਸ਼ੁਰੂ-ਐਡਵੋਕੇਟ

ਬਲਾਚੌਰ, 14 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)- ਪੜ੍ਹਾਈ, ਖੇਡਾਂ, ਅਨੁਸ਼ਾਸਨ ਅਤੇ ਹੋਰ ਸਰਗਰਮੀਆਂ ਵਿਚ ਮੱਲ੍ਹਾਂ ਮਾਰਦਾ ਹੋਇਆ ਸ਼ੌਰਿਆ ਇੰਟਰਨੈਸ਼ਨਲ ਸਕੂਲ ਅਪੈ੍ਰਲ 2019 ਵਿਚ ਆਪਣੇ ਚੌਥੇ ਵਿੱਦਿਅਕ ਸੈਸ਼ਨ ਦੀ ਅਰੰਭਤਾ ਕਰੇਗਾ ਜਿਸ ਦੇ ਸਬੰਧ ਵਿਚ ਦਾਖ਼ਲੇ ਪ੍ਰੀ ...

ਪੂਰੀ ਖ਼ਬਰ »

26 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਬਲਾਚੌਰ-ਨੂਰਪੁਰ ਬੇਦੀ ਸੜਕ ਦੇ ਨਿਰਮਾਣ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ-ਚੌਧਰੀ ਮੰਗੂਪੁਰ

ਸੜੋਆ, 14 ਜਨਵਰੀ (ਨਾਨੋਵਾਲੀਆ)- 26 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਬਲਾਚੌਰ-ਨੂਰਪੁਰ ਬੇਦੀ ਸੜਕ ਅਤੇ 11 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸਿੰਘਪੁਰ ਤੋਂ ਰੱਤੇਵਾਲ ਲਿੰਕ ਸੜਕ ਦੇ ਵਿਸਥਾਰ ਦਾ ਕੰਮ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ | ਇਹ ਵਿਚਾਰ ਚੌਧਰੀ ਦਰਸ਼ਨ ...

ਪੂਰੀ ਖ਼ਬਰ »

ਮੋਬਾਈਲਾਂ ਦੀ ਦੁਕਾਨ 'ਚ ਚੋਰੀ

ਮਜਾਰੀ ਸਾਹਿਬਾ, 14 ਜਨਵਰੀ (ਨਿਰਮਲਜੀਤ ਸਿੰਘ ਚਾਹਲ)- ਬੀਤੀ ਰਾਤ ਕਰਾਵਰ ਅੱਡੇ ਵਿਚ 'ਇਸ਼ੂ ਮੋਬਾਈਲ ਟੈਲੀਕਾਮ' ਦੀ ਦੁਕਾਨ ਵਿਚ ਚੋਰਾਂ ਵਲੋਂ ਸ਼ਟਰ ਦੇ ਜੰਦਰੇ ਤੋੜ ਕੇ ਸਾਮਾਨ ਅਤੇ ਨਕਦੀ ਚੋਰੀ ਕਰਨ ਦੀ ਖ਼ਬਰ ਹੈ | ਦੁਕਾਨ ਦੇ ਮਾਲਕ ਗੁਰਬਿੰਦਰ ਸਿੰਘ ਪੱੁਤਰ ਅਜੀਤ ਸਿੰਘ ...

ਪੂਰੀ ਖ਼ਬਰ »

ਵਿਕਾਸ ਪੱਖੋਂ ਬੰਗਾ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਵਾਂਗੇ-ਪੱਲੀ ਝਿੱਕੀ

ਔੜ/ਝਿੰਗੜਾਂ, 14 ਜਨਵਰੀ (ਕੁਲਦੀਪ ਸਿੰਘ ਝਿੰਗੜ)- ਵਿਕਾਸ ਪੱਖੋਂ ਬੰਗਾ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਵਾਂਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ ਨੇ ਪਿੰਡ ਦੇ ਨੌਜਵਾਨ ਸਰਪੰਚ ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਵਿਕਾਸ ਲਈ ਪਿੰਡਾਂ ਦੀ ਧੜੇਬੰਦੀ ਖ਼ਤਮ ਕਰਨ ਦੀ ਲੋੜ-ਡਾ: ਐੱਸ. ਕੇ. ਸੁੱਖੀ

ਔੜ/ਝਿੰਗੜਾਂ, 14 ਜਨਵਰੀ (ਕੁਲਦੀਪ ਸਿੰਘ ਝਿੰਗੜ)- ਜਦੋਂ ਵੀ ਸੂਬੇ ਅੰਦਰ ਚੋਣਾਂ ਆਉਂਦੀਆਂ ਹਨ ਤਾਂ ਪਿੰਡਾਂ ਵਿਚ ਆਪਸੀ ਧੜੇਬੰਦੀ ਬਣ ਜਾਂਦੀ ਹੈ ਪਰ ਅਜਿਹਾ ਨਹੀਂ ਹੋਣਾ ਚਾਹੀਦਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬੰਗਾ ਦੇ ਵਿਧਾਇਕ ਡਾ: ਸੁਖਵਿੰਦਰ ਕੁਮਾਰ ...

ਪੂਰੀ ਖ਼ਬਰ »

ਰਾਜਸਥਾਨ 'ਚ ਹੋਈ ਵਿਸ਼ਵ ਕਰਾਟੇ ਤੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਦੇ ਜੇਤੂ ਸਨਮਾਨਿਤ

ਨਵਾਂਸ਼ਹਿਰ, 14 ਜਨਵਰੀ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਰਾਜਸਥਾਨ ਵਿਖੇ ਇੰਡੀਅਨ ਮਾਰਸ਼ਲ ਆਰਟ ਸੰਸਥਾ ਵਲੋਂ ਕਰਵਾਈ ਵਿਸ਼ਵ ਕਰਾਟੇ ਤੇ ਕਿੱਕ ਬਾਕਸਿੰਗ ਪ੍ਰਤੀਯੋਗਤਾ 'ਚ ਭਾਗ ਲੈਣ ਵਾਲੇ ਜ਼ਿਲ੍ਹੇ ਦੇ 10 ਖਿਡਾਰੀਆਂ ਵਲੋਂ 8 ਮੈਡਲ ਜਿੱਤੇ ...

ਪੂਰੀ ਖ਼ਬਰ »

ਭਗਤ ਨਾਮਦੇਵ ਦੇ ਪਰਲੋਕ ਗਮਨ ਸੰਬੰਧੀ ਸਮਾਗਮ

ਬਲਾਚੌਰ, 14 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)- ਸੰਤ ਸ਼੍ਰੋਮਣੀ ਭਗਤ ਨਾਮਦੇਵ ਦੇ ਪਰਲੋਕ ਗਮਨ ਸਬੰਧੀ ਬਾਬਾ ਨਾਮਦੇਵ ਸਭਾ ਬਲਾਚੌਰ ਵਲੋਂ ਸੁੱਜੋਵਾਲ ਰੋਡ ਬਲਾਚੌਰ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁੰਦਰ ਕਾਂਡ ਦੇ ਪਾਠ ਦੇ ਭੋਗ ਪਾਏ ਗਏ | ਬਾਬਾ ਬਾਲਕ ਨਾਥ ...

ਪੂਰੀ ਖ਼ਬਰ »

ਸਮਾਜ ਸੇਵੀ ਰਾਣਾ ਹਰਦਿਆਲ ਸਿੰਘ ਵਲੋਂ ਸਰਕਾਰੀ ਸਕੂਲ ਗਹੂੰਣ ਨੂੰ ਦਾਨ ਰਾਸ਼ੀ ਭੇਟ

ਬਲਾਚੌਰ, 14 ਜਨਵਰੀ (ਗੁਰਦੇਵ ਸਿੰਘ ਗਹੂੰਣ)- ਬਾਪੂ ਕੁੰਭ ਦਾਸ ਦੀ ਬਰਸੀ ਮੌਕੇ ਐਨ.ਆਰ.ਆਈ. ਸਮਾਜ ਸੇਵੀ ਰਾਣਾ ਹਰਦਿਆਲ ਸਿੰਘ ਯੂ.ਐੱਸ.ਏ. ਵਲੋਂ ਸਰਕਾਰੀ ਹਾਈ ਸਕੂਲ ਗਹੂੰਣ ਦੇ ਲੋੜਵੰਦ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟ ਦੇਣ ਲਈ 10 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਵਜੋਂ ...

ਪੂਰੀ ਖ਼ਬਰ »

ਸਾਬਕਾ ਐਮ. ਪੀ. ਸਤਨਾਮ ਸਿੰਘ ਕੈਂਥ ਦੀ ਬਰਸੀ ਸਬੰਧੀ ਸਮਾਗਮ 16 ਨੂੰ

ਸੰਧਵਾਂ, 14 ਜਨਵਰੀ (ਪ੍ਰੇਮੀ ਸੰਧਵਾਂ) - ਸਾਬਕਾ ਐਮ. ਪੀ. ਤੇ ਸਾਬਕਾ ਐਮ. ਐਲ. ਏ. ਸਤਨਾਮ ਸਿੰਘ ਕੈਂਥ ਦੀ ਪਹਿਲੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਸੋਤਰਾਂ ਬੰਗਾ ਵਿਖੇ 16 ਜਨਵਰੀ ਨੂੰ ਉਨ੍ਹਾਂ ਦੇ ਹੋਣਹਾਰ ਸਪੁੱਤਰ ਡਾ: ਹਰਪ੍ਰੀਤ ਸਿੰਘ ਕੈਂਥ ਦੀ ਅਗਵਾਈ 'ਚ ਸਮੂਹ ਇਲਾਕੇ ਦੇ ...

ਪੂਰੀ ਖ਼ਬਰ »

ਦੋਆਬਾ ਗਰੁੱਪ ਆਫ਼ ਕਾਲਜ ਕੈਂਪਸ ਵਿਖੇ ਪਲੇਸਮੈਂਟ ਡਰਾਈਵ

ਨਵਾਂਸ਼ਹਿਰ, 14 ਜਨਵਰੀ (ਗੁਰਬਖਸ਼ ਸਿੰਘ ਮਹੇ)- ਦੋਆਬਾ ਗਰੁੱਪ ਆਫ਼ ਕਾਲਜ ਕੈਂਪਸ 3 ਪਿੰਡ ਛੋਕਰਾਂ ਦੇ ਕੈਂਪਸ ਡਾਇਰੈਕਟਰ ਡਾ: ਰਾਜੇਸ਼ਵਰ ਸਿੰਘ ਦੀ ਅਗਵਾਈ ਹੇਠ ਪਲੇਸਮੈਂਟ ਡਰਾਈਵ ਚਲਾਈ ਗਈ ਜਿਸ ਵਿਚ ਮਿਤਸੁਬਾ ਸਿਕਲ ਇੰਡੀਅਨ ਲਿਮ. ਕੰਪਨੀ ਗੁੜਗਾਂਓ ਨੇ ਸ਼ਿਰਕਤ ...

ਪੂਰੀ ਖ਼ਬਰ »

ਮਾਘੀ ਜੋੜ ਮੇਲਾ ਮਨਾਇਆ

ਨਵਾਂਸ਼ਹਿਰ, 14 ਜਨਵਰੀ (ਗੁਰਬਖਸ਼ ਸਿੰਘ ਮਹੇ)- ਸਥਾਨਕ ਗੁਰਦੁਆਰਾ ਟਾਹਲੀ ਸਾਹਿਬ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਾਘੀ ਦਾ ਤਿਉਹਾਰ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ...

ਪੂਰੀ ਖ਼ਬਰ »

ਖੋਥੜਾਂ ਵਿਖੇ ਸਾਲਾਨਾ ਪੇਂਡੂ ਖੇਡ ਮੇਲਾ ਕੁਸ਼ਤੀ ਮੁਕਾਬਲਿਆਂ ਨਾਲ ਸ਼ੁਰੂ

ਮੇਹਲੀ, 14 ਜਨਵਰੀ (ਸੰਦੀਪ ਸਿੰਘ) - ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਖੋਥੜਾਂ ਵਲੋਂ ਸਾਲਾਨਾ ਪੇਂਡੂ ਖੇਡ ਮੇਲਾ ਐਨ. ਆਰ. ਆਈ. ਵੀਰਾਂ, ਸਮੂਹ ਨਗਰ ਨਿਵਾਸੀਆਂ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਸ਼ੁਰੂ ਕਰਵਾਇਆ ਗਿਆ | ਇਸ ਚਾਰ ਰੋਜ਼ਾ ਪੇਂਡੂ ਖੇਡ ਮੇਲੇ ਦਾ ...

ਪੂਰੀ ਖ਼ਬਰ »

ਪੁੱਤਰਾਂ ਤੋਂ ਕਿਸੇ ਵੀ ਖੇਤਰ 'ਚ ਪਿੱਛੇ ਨਹੀਂ ਹਨ ਧੀਆਂ-ਜੁਗਿੰਦਰ ਸਿੰਘ ਬਣਵੈਤ

ਨਵਾਂਸ਼ਹਿਰ, 14 ਜਨਵਰੀ (ਹਰਵਿੰਦਰ ਸਿੰਘ)- ਰੋਜ਼ਾਨਾ 'ਅਜੀਤ' ਦੇ ਟਰੱਸਟੀ ਸ: ਜੁਗਿੰਦਰ ਸਿੰਘ ਬਣਵੈਤ ਦੇ ਪੁੱਤਰ ਕੁਲਵੰਤ ਸਿੰਘ ਦੀ ਪੋਤਰੀ ਇਨਾਇਤ ਬਣਵੈਤ ਪੁੱਤਰੀ ਰਮਨਜੀਤ ਸਿੰਘ ਬਣਵੈਤ ਅਤੇ ਸੰਦੀਪ ਕੌਰ ਦੀ ਲੋਹੜੀ ਪਾਈ ਗਈ |ਇਸ ਮੌਕੇ ਸ: ਜੁਗਿੰਦਰ ਸਿੰਘ ਨੇ ਆਖਿਆ ਕਿ ...

ਪੂਰੀ ਖ਼ਬਰ »

ਲੱਖ ਦਾਤਾ ਪੀਰ ਦੀ ਯਾਦ 'ਚ ਸੱਭਿਆਚਾਰਕ ਜੋੜ ਮੇਲੇ ਸਬੰਧੀ ਮੀਟਿੰਗ

ਕਟਾਰੀਆਂ, 14 ਜਨਵਰੀ (ਨਵਜੋਤ ਸਿੰਘ ਜੱਖੂ) - ਪਿੰਡ ਕਟਾਰੀਆਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਪੀਰ ਸੁਲਤਾਨ ਲੱਖ ਦਾਤਾ ਕਾਦਰੀ ਦਰਬਾਰ ਵਿਖੇ ਸਾਲਾਨਾ ਜੌੜ ਮੇਲੇ ਸਬੰਧੀ ਮੀਟਿੰਗ ਗੱਦੀ ਨਸ਼ੀਨ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਰਹਿਨੁਮਾਈ ਹੇਠ ਕੀਤੀ ਗਈ | ਸਾਈਾ ਲਖਵੀਰ ...

ਪੂਰੀ ਖ਼ਬਰ »

ਬਿਰਧ, ਅਨਾਥ ਤੇ ਆਸ਼ਰਿਤਾਂ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਬਹਿਰਾਮ, 14 ਜਨਵਰੀ (ਨਛੱਤਰ ਸਿੰਘ ਬਹਿਰਾਮ) - ਸਾਨੂੰ ਸਾਰਿਆਂ ਨੂੰ ਮਜ਼ਬੂਰ ਅਤੇ ਲਾਚਾਰ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ | ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਸਾਂਈ ਪੱਪਲ ਸ਼ਾਹ ਭਰੋਮਜਾਰਾ ਨੇ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਲੋਹੜੀ ਦਾ ਤਿਉਹਾਰ ਮਨਾਇਆ

ਬਸਿਆਲਾ ਵਿਖੇ ਧੀਆਂ ਦੀ ਲੋਹੜੀ ਸਬੰਧੀ ਕਰਵਾਇਆ ਸਮਾਗਮ ਯਾਦਗਾਰੀ ਹੋ ਨਿੱਬੜਿਆ ਸਮੁੰਦੜਾ, 13 ਜਨਵਰੀ (ਤੀਰਥ ਸਿੰਘ ਰੱਕੜ)- ਪਿੰਡ ਬਸਿਆਲਾ ਵਿਖੇ ਬਸਿਆਲਾ ਐਨ.ਆਰ.ਆਈ. ਵੈੱਲਫੇਅਰ ਸੁਸਾਇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਮਾਜ ਵਿਚ ਧੀਆਂ ਨੂੰ ਪੁੱਤਰਾਂ ...

ਪੂਰੀ ਖ਼ਬਰ »

ਪੁਲਿਸ ਵਲੋਂ ਅਗਵਾਕਾਰ ਕੱਝ ਘੰਟਿਆਂ 'ਚ ਕਾਬੂ

ਨਵਾਂਸ਼ਹਿਰ, 14 ਜਨਵਰੀ (ਗੁਰਬਖਸ਼ ਸਿੰਘ ਮਹੇ)- ਬੀਤੀ ਦੇਰ ਸ਼ਾਮ ਥਾਣਾ ਰਾਹੋਂ ਅਧੀਨ ਪੈਂਦੇ ਇਕ ਸ਼ੈਲਰ ਤੋਂ ਅਗਵਾ ਹੋਏ ਦੋ ਮਾਸੂਮ ਬੱਚਿਆਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਹਿਲੌਰੀ ਵਲੋਂ ਬਣਾਈਆਂ ਵਿਸ਼ੇਸ਼ ਟੀਮਾਂ ਵਲੋਂ ਅਗਵਾਕਾਰ ਨੂੰ ਕਾਬੂ ਕਰਕੇ ਬਰਾਮਦ ਕਰ ...

ਪੂਰੀ ਖ਼ਬਰ »

ਲਾਲੋ ਮਜਾਰਾ ਦੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ

ਔੜ/ਝਿੰਗੜਾਂ, 14 ਜਨਵਰੀ (ਕੁਲਦੀਪ ਸਿੰਘ ਝਿੰਗੜ)- ਪਿੰਡ ਲਾਲੋ ਮਜਾਰਾ ਦੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਵਿਖੇ ਸੰਗਰਾਂਦ ਦੇ ਸ਼ੁੱਭ ਦਿਹਾੜੇ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਪਾਠ ਦੇ ਭੋਗ ਤੋਂ ...

ਪੂਰੀ ਖ਼ਬਰ »

ਉੱਘੇ ਸਮਾਜ ਸੇਵੀ ਲਾਇਨ ਬਲਦੇਵ ਨਈਅਰ ਨਹੀਂ ਰਹੇ

ਬੰਗਾ, 14 ਜਨਵਰੀ (ਕਰਮ ਲਧਾਣਾ) - ਸਮਾਜ ਸੇਵੀ ਹਲਕਿਆਂ ਵਿਚ ਇਹ ਖ਼ਬਰ ਬੇਹੱਦ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਇਲਾਕੇ ਦੀ ਉੱਘੀ ਸਮਾਜ ਸੇਵੀ ਸ਼ਖਸੀਅਤ ਲਾਇਨ ਬਲਦੇਵ ਨਈਅਰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ | ਪਿਛਲੇ ਕੁੱਝ ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਸਨ | ...

ਪੂਰੀ ਖ਼ਬਰ »

ਕਾਂਗਰਸ ਪ੍ਰਧਾਨ ਬਣਨ 'ਤੇ ਭੀਮਾ ਨੂੰ ਦਿੱਤੀਆਂ ਮੁਬਾਰਕਾਂ

ਜਾਡਲਾ, 14 ਜਨਵਰੀ (ਬੱਲੀ)- ਅੱਜ ਕਾਂਗਰਸ ਪਾਰਟੀ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਪੇ੍ਰਮ ਚੰਦ ਭੀਮਾ ਅਤੇ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੂੰ ਜਾਡਲੀ ਵਿਖੇ ਪੁੱਜਣ 'ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਮੁਬਾਰਕਾਂ ਪੇਸ਼ ਕੀਤੀਆਂ ਅਤੇ ਸ੍ਰੀ ...

ਪੂਰੀ ਖ਼ਬਰ »

ਸਮਾਜ ਸੇਵੀ ਲੋਕਾਂ ਦੀ ਬਦੌਲਤ ਹੀ ਸਿਖਲਾਈ ਕੇਂਦਰ ਸੂੰਢ ਬੁਲੰਦੀਆਂ 'ਤੇ ਪਹੁੰਚਿਆ-ਪ੍ਰੋ: ਸੋਮਨਾਥ

ਸੰਧਵਾਂ, 14 ਜਨਵਰੀ (ਪ੍ਰੇਮੀ ਸੰਧਵਾਂ) - ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੂੰਢ ਵਿਖੇ ਜਦ ਕਿਤੇ ਖੂਨਦਾਨ ਕੈਂਪ ਲੱਗਣ ਜਾਂ ਕੋਈ ਹੋਰ ਸਮਾਗਮ ਹੋਵੇ ਤਾਂ ਇਲਾਕੇ ਭਰ ਦੇ ਸਮਾਜ ਸੇਵੀ ਲੋਕਾਂ ਨੂੰ ਜੋ ਵੀ ਕੰਮ ਕਿਹਾ ਤਾਂ ਉਨ੍ਹਾਂ ਉਸ ਕੰਮ ਨੂੰ ਨੇਪਰੇ ਚੜ੍ਹਾਉਣ ਲਈ ...

ਪੂਰੀ ਖ਼ਬਰ »

ਡੀ. ਏ. ਵੀ. ਸੈਨਟੇਨਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਨਵਾਂਸ਼ਹਿਰ, 14 ਜਨਵਰੀ (ਹਰਮਿੰਦਰ ਸਿੰਘ ਪਿੰਟੂ)- ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਅਰਵਿੰਦ ਘਈ ਅਤੇ ਵੱਖ-ਵੱਖ ਸ਼ਹਿਰਾਂ ਤੋਂ ਡੀ.ਏ.ਵੀ. ਸਕੂਲ ਦੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਫਰਾਲਾ ਵਿਖੇ ਮਾਘੀ ਮੌਕੇ ਸਮਾਗਮ

ਸੰਧਵਾਂ, 14 ਜਨਵਰੀ (ਪ੍ਰੇਮੀ ਸੰਧਵਾਂ) - ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਮਾਘੀ ਦੇ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਪਿੰ੍ਰ: ਮਨੋਹਰ ਲਾਲ ਖਟਕੜ ਦੀ ਅਗਵਾਈ 'ਚ ਸਵੇਰ ਦੀ ਸਭਾ 'ਚ ...

ਪੂਰੀ ਖ਼ਬਰ »

ਕਿਸਾਨ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਹੋਈ

ਮੁਕੰਦਪੁਰ, 14 ਜਨਵਰੀ (ਦੇਸ ਰਾਜ ਬੰਗਾ) - ਖੁਸ਼ਹਾਲ ਕਿਸਾਨ ਵੈਲਫੇਅਰ ਸੁਸਾਇਟੀ ਮੁਕੰਦਪੁਰ ਵਲੋਂ ਇਕ ਅਹਿਮ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਕਮਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਵਲੋਂ ਮਾਘੀ ਮੇਲੇ 'ਤੇ ਹੋਣ ਵਾਲੀ ਖਸਖਸ ਦੀ ਖੇਤੀ ...

ਪੂਰੀ ਖ਼ਬਰ »

ਪਿੰਡ ਉਸਮਾਨਪੁਰ ਦੀ ਨਵੀਂ ਪੰਚਾਇਤ ਨੂੰ ਕੀਤਾ ਸਨਮਾਨਿਤ

ਉਸਮਾਨਪੁਰ, 14 ਜਨਵਰੀ (ਸੰਦੀਪ ਮਝੂਰ)- ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਪਿੰਡ ਦੀ ਨਵੀਂ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਸੁਰਿੰਦਰ ਪਾਲ, ਕੁਲਦੀਪ ਰਾਮ, ਆਸ਼ਾ ...

ਪੂਰੀ ਖ਼ਬਰ »

ਗਾਇਕ ਸੋਨੀ ਸਰੋਆ ਦੇ ਗੀਤ ਸ਼ਹਿਰ ਦੀ ਕੁੜੀ ਦਾ ਪੋਸਟਰ ਜਾਰੀ

ਨਵਾਂਸ਼ਹਿਰ, 14 ਜਨਵਰੀ (ਹਰਮਿੰਦਰ ਸਿੰਘ ਪਿੰਟੂ)- ਦੋਆਬੇ ਦੇ ਮਾਣ ਅਤੇ ਗਾਇਕ ਅੱਖਾਂ ਬਿੱਲੀਆਂ ਤੇ ਮੰਗਤਾ ਗੀਤ ਨਾਲ ਚਰਚਾ ਵਿਚ ਆਏ ਸਾਫ਼ ਸੁਥਰੀ ਗਾਇਕੀ ਦੇ ਮਾਲਕ ਸੋਨੀ ਸਰੋਆ ਦੇ ਨਵੇਂ ਗੀਤ ਸ਼ਹਿਰ ਦੀ ਕੁੜੀ ਦਾ ਪੋਸਟਰ ਸਥਾਨਕ ਹੋਟਲ ਵਿਖੇ ਸਮਾਜ ਸੇਵਕ ਕੁਲਵਿੰਦਰ ...

ਪੂਰੀ ਖ਼ਬਰ »

ਨਵਾਂਸ਼ਹਿਰ-ਅੰਮਿ੍ਤਸਰ ਰੇਲ ਸੇਵਾ ਲਈ ਚੰਦੂਮਾਜਰਾ ਦਾ ਕੀਤਾ ਧੰਨਵਾਦ

ਜਾਡਲਾ, 14 ਜਨਵਰੀ (ਬੱਲੀ)- ਨਵਾਂਸ਼ਹਿਰ-ਅੰਮਿ੍ਤਸਰ ਰੇਲ ਸੇਵਾ ਸ਼ੁਰੂ ਕਰਵਾਉਣ ਲਈ ਮੈਂਬਰ ਪਾਰਲੀਮੈਂਟ ਪੇ੍ਰਮ ਸਿੰਘ ਚੰਦੂਮਾਜਰਾ ਵਲੋਂ ਕੀਤੇ ਯਤਨਾਂ ਨੰੂ ਬੂਰ ਪਿਆ ਹੈ ਅਤੇ ਇਸ ਗੱਲ ਲਈ ਇਲਾਕਾ ਵਾਸੀਆਂ ਨੇ ਖ਼ੁਸ਼ੀ ਮਨਾਉਂਦਾ ਹੋਇਆ ਚੰਦੂਮਾਜਰਾ ਦਾ ਧੰਨਵਾਦ ਕਰਦਾ ...

ਪੂਰੀ ਖ਼ਬਰ »

'ਥਰਡ ਜੈਂਡਰ' ਨਾਲ ਸਬੰਧਿਤ ਮਤਦਾਤਾਵਾਂ ਦੀ ਰਜਿਸਟ੍ਰੇਸ਼ਨ ਲਈ ਮੁਹਿੰਮ ਚਲਾਈ ਗਈ

ਨਵਾਂਸ਼ਹਿਰ, 14 ਜਨਵਰੀ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਨੈ ਬਬਲਾਨੀ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਚੋਣ ਹਲਕਿਆਂ ਵਿਚ ਰਿਹਾਇਸ਼ ਰੱਖਦੇ 'ਥਰਡ ਜੈਂਡਰ' ਵੋਟਰਾਂ ਦੀ ਸ਼ਮੂਲੀਅਤ ਨੂੰ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮਨਾਇਆ ਮਾਘੀ ਦਾ ਦਿਹਾੜਾ

ਉੜਾਪੜ/ਲਸਾੜਾ, 14 ਜਨਵਰੀ (ਲਖਵੀਰ ਸਿੰਘ ਖੁਰਦ) - ਪਿੰਡ ਉੜਾਪੜ ਦੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮਾਘੀ ਦਾ ਦਿਹਾੜਾ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਹੈੱਡ ਗ੍ਰੰਥੀ ਭਾਈ ਕਿਸ਼ਨ ਸਿੰਘ ...

ਪੂਰੀ ਖ਼ਬਰ »

ਵੈਟਰਨਰੀ ਫਾਰਮਾਸਿਸਟ ਐਕਸ਼ਨ ਕਮੇਟੀ ਵਲੋਂ ਮੰਗਾਂ ਮੰਨਣ ਦਾ 26 ਤੱਕ ਅਲਟੀਮੇਟਮ

ਮੁਕੰਦਪੁਰ, 14 ਜਨਵਰੀ (ਅਮਰੀਕ ਸਿੰਘ ਢੀਂਡਸਾ) - ਪੂਰੇ ਪੰਜਾਬ ਭਰ ਵਿਚ ਪਸ਼ੂ ਪਾਲਣ ਵਿਭਾਗ ਅਧੀਨ ਸੇਵਾਵਾਂ ਦੇ ਰਹੇ ਵੈਟਨਰੀ ਫਾਰਮਾਸਿਸਟ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਦੇ ਰਾਹ ਤੁਰਨ ਦੀ ਪੂਰੀ ਤਿਆਰੀ ਕਰੀ ਬੈਠੇ ਹਨ | ਇਸ ਸਬੰਧੀ ਜ਼ਿਲ੍ਹਾ ਪੱਧਰ 'ਤੇ ਪੂਰੇ ...

ਪੂਰੀ ਖ਼ਬਰ »

ਨਵਾਂਸ਼ਹਿਰ 'ਚ ਮਿਲਣਗੀਆਂ ਸਸਤੇ ਰੇਟਾਂ 'ਤੇ ਕੰਨਾਂ ਦੀਆਂ ਮਸ਼ੀਨਾਂ

ਲੁਧਿਆਣਾ, 14 ਜਨਵਰੀ (ਸਲੇਮਪੁਰੀ)-ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ

ਬੰਗਾ, 14 ਜਨਵਰੀ (ਲਾਲੀ ਬੰਗਾ) - ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਤਹਿ ਬੰਗਾ ਦੀ ਮੀਟਿੰਗ ਰਾਮ ਮਿੱਤਰ ਕੋਹਲੀ ਦੀ ਪ੍ਰਧਾਨਗੀ ਹੇਠ ਵਿਰਾਸਤ ਘਰ ਬੰਗਾ ਵਿਖੇ ਹੋਈ ਜਿਸ ਵਿਚ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ | ਪੰਜਾਬ ਸਰਕਾਰ ਵਲੋਂ ਅਜੇ ਤੱਕ ਪੈਨਸ਼ਨਰਜ਼ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਮਨਾਇਆ

ਬੰਗਾ, 14 ਜਨਵਰੀ (ਕਰਮ ਲਧਾਣਾ) - ਗੁਰਦੁਆਰਾ ਅਜੀਤ ਗੜ੍ਹ ਪਿੰਡ ਮੋਰਾਂਵਾਲੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਜੇ ਦੀਵਾਨ ਵਿਚ ਢਾਡੀ ਗਿਆਨੀ ਹਰਦਿਆਲ ਸਿੰਘ ਮੋਰਾਂਵਾਲੀ, ਕੀਰਤਨੀ ਜਥਿਆਂ ਨੇ ...

ਪੂਰੀ ਖ਼ਬਰ »

ਗੁਰਦੁਆਰਾ ਸੋਢੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਮੱਲ੍ਹਾ ਸੋਢੀਆਂ ਵਿਖੇ ਸਰਬ ਸੰਮਤੀ ਨਾਲ ਪ੍ਰਬੰਧਕ ਕਮੇਟੀ ਦੀ ਚੋਣ ਹੋਈ

ਬਹਿਰਾਮ, 14 ਜਨਵਰੀ (ਨਛੱਤਰ ਸਿੰਘ ਬਹਿਰਾਮ) - ਸ੍ਰੀ ਹਰਿਗੋਬਿੰਦ ਸਿੰਘ ਜੀ ਗੁਰਦੁਆਰਾ ਸੋਢੀ ਸਾਹਿਬ ਪਾਤਸ਼ਾਹੀ ਛੇਂਵੀ ਪਿੰਡ ਮੱਲ੍ਹਾ ਸੋਢੀਆਂ ਵਿਖੇ ਮਾਘੀ ਨੂੰ ਸਮਰਪਿਤ ਅਤੇ ਸੰਗਰਾਂਦ ਦਾ ਦਿਹਾੜਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਸ੍ਰੀ ...

ਪੂਰੀ ਖ਼ਬਰ »

ਕਾਂਗਰਸ ਦੇ ਸੱਤਾ ਵਿਚ ਆਉਂਦਿਆਂ ਹੀ ਪਿੰਡਾ ਦੇ ਵਿਕਾਸ ਕਾਰਜਾਂ ਨੂੰ ਰੋਕਾਂ ਲਗੀਆਂ-ਚੰਦੂਮਾਜਰਾ

ਸਮੰੁਦੜਾ, 14 ਜਨਵਰੀ (ਤੀਰਥ ਸਿੰਘ ਰੱਕੜ)- ਸੂਬੇ ਅੰਦਰ ਜਦੋਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਪਿੰਡਾ ਦੇ ਵਿਕਾਸ ਕਾਰਜਾਂ ਨੂੰ ਰੋਕਾਂ ਲੱਗ ਗਈਆਂ ਹਨ | ਅਕਾਲੀ ਭਾਜਪਾ ਦੇ ਕਾਰਜਕਾਲ ਦੌਰਾਨ ਪਿੰਡਾ ਦੇ ...

ਪੂਰੀ ਖ਼ਬਰ »

ਗੜੀ ਭਾਰਟੀ ਦੇ ਕਲੱਬ ਨੇ ਬੂਟੇ ਲਗਾ ਕੇ ਲੋਹੜੀ ਦਾ ਤਿਉਹਾਰ ਮਨਾਇਆ

ਔੜ, 14 ਜਨਵਰੀ (ਜਰਨੈਲ ਸਿੰਘ ਖ਼ੁਰਦ)- ਸ਼ੇਰ-ਏ-ਪੰਜਾਬ ਸਪੋਰਟਸ ਐਾਡ ਵੈੱਲਫੇਅਰ ਕਲੱਬ ਗੜੀ ਭਾਰਟੀ ਦੇ ਸਮੂਹ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮਿਸ਼ਨ ਤੰਦਰੁਸਤ ਪੰਜਾਬ ਸਕੀਮ ਤਹਿਤ ਪਿੰਡ ਦੇ ਖੇਡ ਮੈਦਾਨ 'ਚ ਛਾਂਦਾਰ ਬੂਟੇ ਲਗਾਉਣ ਨੂੰ ਅਮਲ ਵਿਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX