ਤਾਜਾ ਖ਼ਬਰਾਂ


ਕਰਨਾਟਕ ਦੇ ਬਾਗ਼ੀ ਵਿਧਾਇਕਾਂ 'ਤੇ ਮਾਮਲੇ 'ਤੇ ਚੀਫ਼ ਜਸਟਿਸ ਨੇ ਕਿਹਾ- ਮਾਮਲੇ 'ਚ ਸੰਵਿਧਾਨਕ ਸੰਤੁਲਨ ਬਣਾਉਣਾ ਜ਼ਰੂਰੀ
. . .  1 minute ago
ਕਰਨਾਟਕ ਸੰਕਟ : ਸੁਪਰੀਮ ਕੋਰਟ ਨੇ ਕਿਹਾ- ਵਿਧਾਇਕਾਂ ਦੇ ਅਸਤੀਫ਼ੇ 'ਤੇ ਫ਼ੈਸਲਾ ਲੈਣ ਸਪੀਕਰ
. . .  5 minutes ago
ਕਰਨਾਟਕ ਸਿਆਸੀ ਸੰਕਟ : ਕੁਝ ਸਮੇਂ ਬਾਅਦ ਸੁਪਰੀਮ ਕੋਰਟ ਵਲੋਂ ਸੁਣਾਇਆ ਜਾਵੇਗਾ ਫ਼ੈਸਲਾ
. . .  7 minutes ago
ਨਵੀਂ ਦਿੱਲੀ, 17 ਜੂਨ- ਕਰਨਾਟਕ 'ਚ ਸਿਆਸੀ ਸੰਕਟ ਵਿਚਾਲੇ ਕੁਝ ਹੀ ਸਮੇਂ ਬਾਅਦ ਸੁਪਰੀਮ ਕੋਰਟ ਵਲੋਂ ਫ਼ੈਸਲਾ ਸੁਣਾਇਆ ਜਾਵੇਗਾ। ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਬਾਗ਼ੀ ਵਿਧਾਇਕਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਤੇ ਸੁਣਵਾਈ ਤੋਂ...
ਮੀਂਹ ਕਾਰਨ ਡਿੱਗੀ ਘਰ ਦੀ ਛੱਤ
. . .  18 minutes ago
ਤਪਾ ਮੰਡੀ, 17 ਜੁਲਾਈ (ਵਿਜੇ ਸ਼ਰਮਾ)- ਬਾਜ਼ੀਗਰ ਬਸਤੀ 'ਚ ਮੀਂਹ ਕਾਰਨ ਇੱਕ ਮਕਾਨ ਦੇ ਤੂੜੀ ਵਾਲੇ ਕਮਰੇ ਅਤੇ ਰਸੋਈ ਦੀ ਛੱਤ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਰਾਧੇ ਸ਼ਾਮ ਨੇ ਦੱਸਿਆ ਕਿ ਬੀਤੀ ਰਾਤ ਪਏ ਮੀਂਹ...
ਕੁਲਭੂਸ਼ਨ ਜਾਧਵ ਮਾਮਲਾ : ਅਟਾਰਨੀ ਜਨਰਲ ਦੀ ਪ੍ਰਧਾਨਗੀ 'ਚ ਨੀਦਰਲੈਂਡ ਪਹੁੰਚੀ ਪਾਕਿਸਤਾਨੀ ਟੀਮ
. . .  28 minutes ago
ਦ ਹੇਗ, 17 ਜੁਲਾਈ- ਅਟਾਰਨੀ ਜਨਰਲ ਦੀ ਪ੍ਰਧਾਨਗੀ ਹੇਠ ਪਾਕਿਸਤਾਨੀ ਟੀਮ ਨੀਦਰਲੈਂਡ ਦੇ ਦ ਹੇਗ ਸ਼ਹਿਰ 'ਚ ਪਹੁੰਚ ਹੈ, ਜਿੱਥੇ ਕਿ ਅੱਜ ਕੁਲਭੂਸ਼ਨ ਜਾਧਵ ਮਾਮਲੇ 'ਚ ਕੌਮਾਂਤਰੀ ਅਦਾਲਤ ਵਲੋਂ ਫ਼ੈਸਲਾ ਸੁਣਾਇਆ ਜਾਵੇਗਾ। ਟੀਮ 'ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ...
ਬਠਿੰਡਾ : ਰਜਵਾਹੇ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  39 minutes ago
ਬਠਿੰਡਾ, 17 ਜੁਲਾਈ (ਨਾਇਬ ਸਿੱਧੂ)- ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੱਦਾ ਦੇ ਨੇੜੇ ਇੱਕ ਰਜਵਾਹੇ 'ਚ ਪਾੜ ਪੈ ਗਿਆ। ਇਸ ਰਜਵਾਹੇ ਦਾ ਪਾਣੀ ਘੁੱਦਾ ਅਤੇ ਨਜ਼ਦੀਕੀ ਪਿੰਡ ਬਾਜਕ ਦੇ ਖੇਤਾਂ ਨੂੰ ਲੱਗਦਾ ਸੀ। ਇਸ 'ਚ ਪਾੜ ਪੈਣ ਕਾਰਨ ਘੁੱਦਾ ਅਤੇ ਬਾਜਕ, ਦੋਹਾਂ ਪਿੰਡਾਂ ਦੀ...
ਨਰੋਆ ਪੰਜਾਬ ਮੰਚ ਦੇ ਆਗੂਆਂ ਦੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਾਲ ਬੈਠਕ ਅੱਜ
. . .  59 minutes ago
ਸੰਗਰੂਰ, 17 ਜੁਲਾਈ (ਧੀਰਜ ਪਸ਼ੋਰੀਆ)- ਪੰਜਾਬ ਦੀਆਂ ਕਈ ਉਦਯੋਗਿਕ ਇਕਾਈਆਂ ਵਲੋਂ ਜ਼ਹਿਰੀਲੀ ਰਹਿੰਦ-ਖੂੰਹਦ ਨੂੰ ਬਗ਼ੈਰ ਸੋਧੇ ਨਦੀ-ਨਾਲਿਆਂ 'ਚ ਸੁੱਟੇ ਜਾਣ ਦੇ ਗੰਭੀਰ ਮੁੱਦੇ ਨੂੰ ਲੈ ਕੇ ਨਰੋਆ ਪੰਜਾਬ ਮੰਚ ਦੇ ਆਗੂ ਅੱਜ ਦੁਪਹਿਰ ਨੂੰ ਪੰਜਾਬ ਪ੍ਰਦੂਸ਼ਣ ਰੋਕਥਾਮ...
ਮੀਂਹ ਦੇ ਪਾਣੀ ਕਾਰਨ ਅਬੋਹਰ ਹੋਇਆ ਜਲ-ਥਲ
. . .  about 1 hour ago
ਅਬੋਹਰ, 17 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)- ਬੀਤੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਅਬੋਹਰ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ। ਸ਼ਹਿਰ ਦੇ ਲਗਭਗ ਬਹੁਤੇ ਹਿੱਸਿਆਂ 'ਚ ਗੋਡੇ-ਗੋਡੇ ਪਾਣੀ ਭਰ ਗਿਆ। ਮੀਂਹ ਦੇ ਪਾਣੀ ਕਾਰਨ ਇੱਥੇ ਆਵਾਜਾਈ ਬੁਰੀ ਤਰ੍ਹਾਂ...
ਮੁੰਬਈ ਇਮਾਰਤ ਹਾਦਸਾ : ਬਚਾਅ ਕਾਰਜ ਦੂਜੇ ਦਿਨ ਵੀ ਜਾਰੀ, ਹੁਣ ਤੱਕ 14 ਲੋਕਾਂ ਦੀ ਮੌਤ
. . .  about 1 hour ago
ਮੁੰਬਈ, 17 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਤੋਂ ਬਾਅਦ ਅੱਜ ਦੂਜੇ ਦਿਨ ਵੀ ਬਚਾਅ ਕਾਰਜ ਜਾਰੀ ਹਨ। ਐੱਨ. ਡੀ. ਆਰ. ਐੱਫ. ਵਲੋਂ ਸਨਿਫਰ ਡਾਗਜ਼ ਦੀ ਮਦਦ ਨਾਲ ਇੱਥੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ...
ਕੁਲਭੂਸ਼ਣ ਜਾਧਵ ਬਾਰੇ ਕੌਮਾਂਤਰੀ ਅਦਾਲਤ ਵਲੋਂ ਅੱਜ ਸੁਣਾਇਆ ਜਾਵੇਗਾ ਫ਼ੈਸਲਾ
. . .  about 1 hour ago
ਨਵੀਂ ਦਿੱਲੀ, 17 ਜੁਲਾਈ- ਪਾਕਿਸਤਾਨ 'ਚ ਜਾਸੂਸੀ ਦੇ ਦੋਸ਼ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੇ ਮਾਮਲੇ 'ਚ ਨੀਦਰਲੈਂਡ ਦੇ ਸ਼ਹਿਰ ਦ ਹੇਗ 'ਚ ਸਥਿਤ ਕੌਮਾਂਤਰੀ ਨਿਆਂ ਅਦਾਲਤ ਵਲੋਂ ਅੱਜ ਫ਼ੈਸਲਾ...
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀ ਵਿਚਾਲੇ ਮੁਠਭੇੜ ਜਾਰੀ
. . .  about 2 hours ago
ਸ੍ਰੀਨਗਰ, 17 ਜੁਲਾਈ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀ ਵਿਚਾਲੇ ਚੱਲ ਰਹੀ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ...
ਅੱਜ ਦਾ ਵਿਚਾਰ
. . .  about 2 hours ago
ਸਮ੍ਰਿਤੀ ਮੰਧਾਨਾ ਤੇ ਰੋਹਨ ਬੋਪੰਨਾ ਅਰਜੁਨ ਐਵਾਰਡ ਨਾਲ ਸਨਮਾਨਿਤ
. . .  1 day ago
ਨਵੀਂ ਦਿੱਲੀ, 16 ਜੁਲਾਈ - ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਸਮ੍ਰਿਤੀ ਮੰਧਾਨਾ ਅਤੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੂੰ ਅਰਜੁਨ ਐਵਾਰਡ ਨਾਲ...
ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟ ਤੇ ਇੱਕ ਕੈਬਿਨ ਕਰੂ ਮੈਂਬਰ ਮੁਅੱਤਲ
. . .  1 day ago
ਨਵੀਂ ਦਿੱਲੀ, 16 ਜੁਲਾਈ - ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟਾਂ ਤੇ ਇੱਕ ਕੈਬਿਨ ਕਰੂ ਮੈਂਬਰ ਨੂੰ ਮੁਅੱਤਲ ਕਰ ਦਿੱਤਾ ਗਿਆ...
ਮੁੰਬਈ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ, ਜਦਕਿ 8 ਲੋਕ ਜ਼ਖਮੀ...
ਪਿਸਤੌਲ ਦੀ ਨੋਕ 'ਤੇ ਦਿਨ-ਦਿਹਾੜੇ ਵੈਸਟਰਨ ਯੂਨੀਅਨ ਤੋਂ ਨਗਦੀ ਦੀ ਲੁੱਟ
. . .  1 day ago
ਬੰਗਾ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਦੋ ਕਾਬੂ
. . .  1 day ago
ਅਣਖ ਖ਼ਾਤਰ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਧੀ ਦਾ ਕਤਲ
. . .  1 day ago
ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  1 day ago
ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ
. . .  1 day ago
ਕੈਪਟਨ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ
. . .  1 day ago
ਚੱਕ ਜਵਾਹਰੇਵਾਲਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਦੀ ਫੂਕੀ ਅਰਥੀ
. . .  1 day ago
ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਰਤਾਰਪੁਰ ਲਾਂਘੇ ਦਾ ਕੀਤਾ ਦੌਰਾ
. . .  1 day ago
ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ
. . .  1 day ago
ਬਿਜਲੀ ਦਫ਼ਤਰ 'ਚ ਵੜਿਆ ਮੀਂਹ ਦਾ ਪਾਣੀ, ਕੰਪਿਊਟਰ ਤੇ ਰਿਕਾਰਡ ਦਾ ਹੋਇਆ ਨੁਕਸਾਨ
. . .  1 day ago
ਨਸ਼ਾ ਤਸਕਰ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ
. . .  1 day ago
ਵਿਜੀਲੈਂਸ ਟੀਮ ਵੱਲੋਂ ਮਾਲ ਵਿਭਾਗ ਦਾ ਪਟਵਾਰੀ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਹੋਈ ਸਰਕਾਰ
. . .  1 day ago
ਕੈਪਟਨ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਬੂ
. . .  1 day ago
ਪੰਜਾਬ ਨੂੰ ਤਬਾਹੀ ਦੇ ਕੰਡੇ 'ਤੇ ਲਿਆਏ ਅਕਾਲੀ ਅਤੇ ਕਾਂਗਰਸੀਏ -ਬੈਂਸ
. . .  1 day ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਭੇਦਭਰੇ ਹਾਲਾਤ 'ਚ ਮਿਲੀ ਔਰਤ ਅਤੇ ਮਾਸੂਮ ਬੱਚੀ ਦੀ ਲਾਸ਼
. . .  1 day ago
ਤਪਾ ਖੇਤਰ 'ਚ ਤੇਜ਼ ਮੀਂਹ ਕਾਰਨ ਪਾਣੀ 'ਚ ਡੁੱਬੀ ਸੈਂਕੜੇ ਏਕੜ ਝੋਨੇ ਦੀ ਫ਼ਸਲ
. . .  1 day ago
22 ਜੁਲਾਈ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤਾ ਜਾਵੇਗਾ ਧਰਨਾ
. . .  1 day ago
ਪਾਣੀ ਦਾ ਫਲੋ ਵਧਣ ਕਾਰਨ ਪਟਿਆਲਾ 'ਚ ਖ਼ਾਲੀ ਕਰਵਾਈਆਂ ਗਈਆਂ ਕਾਲੋਨੀਆਂ
. . .  1 day ago
ਨੇਪਾਲ 'ਚ ਆਏ ਹੜ੍ਹ ਕਾਰਨ 78 ਲੋਕਾਂ ਦੀ ਮੌਤ
. . .  1 day ago
ਮੁੰਬਈ ਇਮਾਰਤ ਹਾਦਸਾ : ਮਲਬੇ ਹੇਠੋਂ ਕੱਢਿਆ ਗਿਆ ਮਾਸੂਮ ਬੱਚਾ
. . .  1 day ago
ਅਸਮ 'ਚ ਹੜ੍ਹ ਦਾ ਕਹਿਰ ਜਾਰੀ, ਲੋਕਾਂ ਨੂੰ ਨਹੀਂ ਮਿਲ ਰਹੀ ਸਰਕਾਰੀ ਸਹਾਇਤਾ
. . .  1 day ago
ਦਿੱਲੀ : ਬੁੱਧਵਾਰ ਨੂੰ ਹੋਵੇਗੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ
. . .  1 day ago
ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਲੋਕਾਂ ਦੀ ਮੌਤ
. . .  1 day ago
ਦਿੱਲੀ ਪੁਲਿਸ ਵੱਲੋਂ ਨਸ਼ਾ ਤਸਕਰ ਕਰਨ ਖੰਨਾ ਗ੍ਰਿਫ਼ਤਾਰ
. . .  1 day ago
ਸੜਕ ਹਾਦਸੇ 'ਚ ਪਤੀ-ਪਤਨੀ ਅਤੇ ਬੱਚੇ ਸਮੇਤ ਪੰਜ ਜ਼ਖ਼ਮੀ
. . .  1 day ago
ਮੁੰਬਈ ਇਮਾਰਤ ਹਾਦਸਾ : ਦੋ ਲੋਕਾਂ ਦੀ ਮੌਤ
. . .  1 day ago
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮੁੰਬਈ ਇਮਾਰਤ ਹਾਦਸਾ : ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ
. . .  1 day ago
ਸ਼੍ਰੋਮਣੀ ਕਮੇਟੀ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ
. . .  1 day ago
ਬਿਹਾਰ 'ਚ ਹੜ੍ਹ ਕਾਰਨ 25 ਲੋਕਾਂ ਦੀ ਹੋਈ ਮੌਤ- ਨਿਤੀਸ਼ ਕੁਮਾਰ
. . .  1 day ago
130 ਮਿ. ਮੀ. ਮੀਂਹ ਨੇ ਡੁਬੋਇਆ ਬਠਿੰਡਾ, ਸ਼ਹਿਰ 'ਚ ਬਣੇ ਹੜ੍ਹਾਂ ਵਰਗੇ ਹਾਲਾਤ
. . .  1 day ago
ਮੁੰਬਈ 'ਚ ਡਿੱਗੀ ਚਾਰ ਮੰਜ਼ਿਲਾ ਇਮਾਰਤ, ਮਲਬੇ ਹੇਠਾਂ 'ਚ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 2 ਮਾਘ ਸੰਮਤ 550

ਲੁਧਿਆਣਾ

ਡਾਇੰਗ ਸਨਅਤਾਂ ਦਾ ਪਾਣੀ ਸੋਧਣ ਲਈ ਲੱਗਣ ਵਾਲੇ 50 ਐਮ.ਐਲ.ਡੀ. ਸੀ.ਈ.ਟੀ.ਪੀ. ਦਾ ਨਿਰਮਾਣ ਸ਼ੁਰੂ

ਲੁਧਿਆਣਾ, 14 ਜਨਵਰੀ (ਪੁਨੀਤ ਬਾਵਾ)-ਸਥਾਨਕ ਤਾਜਪੁਰ ਰੋਡ 'ਤੇ ਕੇਂਦਰੀ ਜ਼ੇਲ੍ਹ ਦੇ ਨਾਲ ਤਾਜਪੁਰ ਰੋਡ ਤੇ ਰਾਹੋਂ ਰੋਡ 'ਤੇ ਸਥਿਤ 125 ਦੇ ਕਰੀਬ ਡਾਇੰਗਾਂ ਦਾ ਦੂਸ਼ਿਤ ਪਾਣੀ ਸੋਧਣ ਲਈ 50 ਐਮ.ਐਲ.ਡੀ. ਸੀ.ਈ.ਟੀ.ਪੀ. ਲਗਾਇਆ ਜਾ ਰਿਹਾ ਹੈ, ਜਿਸ ਦਾ ਨਿਰਮਾਣ ਕਾਰਜ ਅੱਜ ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਨੇ ਆਪਣੇ ਹੱਥੀ ਟੱਕ ਲਗਾ ਕੇ ਸ਼ੁਰੂ ਕਰਵਾਇਆ | ਵਿਧਾਇਕ ਤਲਵਾੜ ਨੇ ਕਿਹਾ ਕਿ ਸਨਅਤਕਾਰਾਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੁਧਿਆਣਾ 'ਚੋਂ ਪਾਣੀ ਤੇ ਹਵਾ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਤਾਜਪੁਰ ਰੋਡ ਸੀ.ਈ.ਟੀ.ਪੀ. ਦਾ ਕੰਮ ਅੱਜ ਚਾਲੂ ਕਰਵਾ ਦਿੱਤਾ ਗਿਆ ਹੈ | ਜਿਸ ਦੇ ਚਾਲੂ ਹੋਣ ਨਾਲ ਵੱਡੀ ਪੱਧਰ 'ਤੇ ਡਾਇੰਗਾਂ ਦਾ ਪਾਣੀ ਸੋਧ ਕੇ ਮੁੜ ਪੀਣ ਯੋਗ ਤੇ ਵਰਤੋਂ ਯੋਗ ਬਣਾਇਆ ਜਾ ਸਕੇਗਾ | ਪੰਜਾਬ ਡਾਇਰਸ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਮੱਕੜ ਅਤੇ ਜਨਰਲ ਸਕੱਤਰ ਬੋਬੀ ਜਿੰਦਲ ਨੇ ਦੱਸਿਆ ਕਿਹਾ 50 ਐਮ.ਐਲ.ਡੀ. ਸੀ.ਈ.ਟੀ.ਪੀ. ਦਾ ਨਿਰਮਾਣ ਕਾਰਜ 55 ਕਰੋੜ 50 ਲੱਖ ਰੁਪਏ ਦੇ ਨਾਲ ਪੂਰਾ ਹੋਵੇਗਾ | ਜਿਸ ਲਈ 15 ਕਰੋੜ ਰੁਪਏ ਦੀ ਰਾਸ਼ੀ ਕੇਂਦਰ ਸਰਕਾਰ, 7 ਕਰੋੜ 50 ਲੱਖ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਅਤੇ ਬਾਕੀ ਰਾਸ਼ੀ ਡਾਇੰਗ ਸਨਅਤਾਂ ਵਲੋਂ ਖਰਚ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਡਾਇਰਸ ਐਸੋਸੀਏਸ਼ਨ ਵਲੋਂ ਬੀਤੇ ਦਿਨ ਵਿਧਾਇਕ ਸੰਜੇ ਤਲਵਾੜ ਨੂੰ 4 ਕਰੋੜ 75 ਲੱਖ ਤੇ 15 ਲੱਖ ਰੁਪਏ ਦਾ ਚੈੱਕ ਸੌਾਪਿਆ ਗਿਆ | ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟਿ੍ਬਿਊਨਲ (ਐਨ.ਜੀ.ਟੀ.) ਵਲੋਂ ਪੰਜਾਬ ਡਾਇਰਸ ਐਸੋਸੀਏਸ਼ਨ ਵਲੋਂ ਕੀਤੇ ਗਏ ਮੁਕੱਦਮੇ ਦਾ ਫ਼ੈਸਲਾ ਸੁਣਾਉਂਦਿਆਂ ਕੇਂਦਰ ਸਰਕਾਰ ਦੇ ਵਾਤਾਵਰਨ ਵਿਭਾਗ ਨੂੰ ਸੀ.ਈ.ਟੀ.ਪੀ. ਪਲਾਂਟ ਲਈ 31 ਜਨਵਰੀ 2019 ਤੱਕ ਗ੍ਰਾਂਟ ਜਾਰੀ ਕਰਨ ਦਾ ਹੁਕਮ ਜਾਰੀ ਕੀਤਾ ਹੈ | ਇਸ ਮੌਕੇ ਪਵਨ ਕੁਮਾਰ, ਡਾ.ਅਸ਼ਵਨੀ ਪਾਸੀ, ਸੰਤੋਸ਼ ਲਖਨਪਾਲ, ਸੰਜੇ ਗੁਪਤਾ, ਰਜਨੀਸ਼ ਗੁਪਤਾ, ਸੰਜੇ ਜੈਨ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪੰਜਾਬ ਡਾਇਰਸ ਐਸੋਸੀਏਸ਼ਨ ਵਲੋਂ ਪੀ.ਪੀ.ਸੀ.ਬੀ. ਦੇ ਚੇਅਰਮੈਨ ਨਾਲ ਮੁਲਾਕਾਤ
ਪੰਜਾਬ ਡਾਇਰਸ ਐਸੋਸੀਏਸ਼ਨ ਦੇ ਵਫ਼ਦ ਵਲੋਂ ਜਨਰਲ ਸਕੱਤਰ ਬੌਬੀ ਜਿੰਦਲ ਦੀ ਅਗਵਾਈ 'ਚ ਨੈਸ਼ਨਲ ਗਰੀਨ ਟਿ੍ਬਿਊਨਲ 'ਚ ਮੁਕੱਦਮਾ ਜਿੱਤਣ ਦੀ ਖੁਸ਼ੀ 'ਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ: ਸਤਿੰਦਰ ਸਿੰਘ ਮਰਵਾਹਾ, ਮੈਂਬਰ ਸੈਕਟਰੀ ਪਵਨ ਗਰਗ ਨਾਲ ਮੁਲਾਕਾਤ ਕੀਤੀ ਗਈ | ਚੇਅਰਮੈਨ ਪ੍ਰੋ:ਮਰਵਾਹਾ ਨੇ ਵਫ਼ਦ ਨੂੰ ਅਪੀਲ ਕੀਤੀ ਕਿ ਉਹ ਸੀ.ਈ.ਟੀ.ਪੀ. ਪਲਾਂਟ ਲਗਾਉਣ ਦਾ ਕੰਮ ਛੇਤੀ ਨੇਪਰੇ ਚਾੜ੍ਹਨ, ਤਾਂ ਜੋ ਲੁਧਿਆਣਾ 'ਚੋਂ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ | ਸ੍ਰੀ ਜਿੰਦਲ ਨੇ ਚੇਅਰਮੈਨ ਪ੍ਰੋ:ਮਰਵਾਹਾ ਨੂੰ ਭਰੋਸਾ ਦੁਆਇਆ ਕਿ ਉਹ ਪਾਣੀ ਪ੍ਰਦੂਸ਼ਣ ਸਮਾਪਤ ਕਰਨ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਹਰ ਸੰਭਵ ਯਤਨ ਕਰ ਰਹੇ ਹਨ |

ਲੁਧਿਆਣਾ ਪੁਲਿਸ ਦਾ ਵੱਡਾ ਉਪਰਾਲਾ

ਲੁਧਿਆਣਾ, 14 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਇਕ ਵੱਡਾ ਉਪਰਾਲਾ ਕਰਦਿਆਂ ਸ਼ਹਿਰ 'ਚ ਇਕੱਲੇ ਰਹਿ ਰਹੇ ਬਜ਼ੁਰਗਾਂ ਨਾਲ ਰਾਬਤਾ ਕਾਇਮ ਕਰਨ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਦੇ ਮਕਸਦ ਨਾਲ 'ਐਲਡਰਸ ਕੂਨੈਕਟ' ਪ੍ਰੋਗਰਾਮ ...

ਪੂਰੀ ਖ਼ਬਰ »

'ਮਾਮਲਾ ਐਲੀਵੇਟਿਡ ਰੋਡ ਦੇ ਨਿਰਮਾਣ ਕਾਰਨ ਪੇਸ਼ ਆ ਰਹੀ ਟਰੈਫਿਕ ਸਮੱਸਿਆ ਦਾ'' ਕਮਿਸ਼ਨਰ ਨੇ ਸਲੀਪਵੇਅ ਸੜਕਾਂ ਦਾ ਨਿਰਮਾਣ ਜਲਦੀ ਪੂਰਾ ਕਰਨ ਦੇ ਦਿੱਤੇ ਨਿਰਦੇਸ਼

*ਲੁਧਿਆਣਾ, 14 ਜਨਵਰੀ (ਅਮਰੀਕ ਸਿੰਘ ਬੱਤਰਾ)-ਟਰਾਂਸਪੋਰਟ ਨਗਰ ਤੋਂ ਫਿਰੋਜਪੁਰ ਰੋਡ ਤੱਕ ਬਣਾਈ ਜਾ ਰਹੀ ਐਲੀਵੇਟਿਡ ਰੋਡ ਦਾ ਨਿਰਮਾਣਕਾਰਜ ਚੱਲ ਰਿਹਾ ਹੋਣ ਕਾਰਨ ਫਿਰੋਜਪੁਰ ਰੋਡ ਕਈ ਸਥਾਨਾਂ ਤੋਂ ਕਾਫੀ ਤੰਗ ਹੋ ਗਈ ਹੈ ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਟਰੈਫਿਕ ਜਾਮ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ ਭਗੌੜੇ ਕਾਬੂ

ਲੁਧਿਆਣਾ, 14 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੀ.ਓ. ਸਟਾਫ਼ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਲੋੜੀਂਦੇ ਦੋ ਭਗੌੜਿਆਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਕਥਿਤ ਦੋਸ਼ੀਆਂ 'ਚ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਦੋਸ਼ੀ ਡਰਾਈਵਰ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ

ਲੁਧਿਆਣਾ, 14 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜੀਵਨ ਨਗਰ 'ਚ ਬੀਤੇ ਦਿਨ ਸੜਕ ਹਾਦਸੇ 'ਚ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਦੋਸ਼ੀ ਟਰਾਲਾ ਚਾਲਕ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਮੁੱਖ ਸੜਕ 'ਤੇ ਵੀਰ ਪੈਲੇਸ ਨੇੜੇ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ | ...

ਪੂਰੀ ਖ਼ਬਰ »

ਗੱਡੀ 'ਚ ਔਰਤ ਦਾ ਪਰਸ ਚੋਰੀ ਕਰਨ ਦੇ ਮਾਮਲੇ 'ਚ 2 ਨੌਜਵਾਨਾਂ ਨੂੰ ਕੈਦ

ਲੁਧਿਆਣਾ, 14 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਚੱਲਦੀ ਗੱਡੀ 'ਚ ਔਰਤ ਦਾ ਪਰਸ ਚੋਰੀ ਕਰਨ ਦੇ ਮਾਮਲੇ ਦਾ ਨਿਪਟਾਰਾ ਕਰਦਿਆਂ ਦੋ ਨੌਜਵਾਨਾਂ ਨੂੰ 5-5 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ 7 ਮਾਰਚ 2016 ਨੂੰ ਜਤਿੰਦਰ ਕੁਮਾਰ ...

ਪੂਰੀ ਖ਼ਬਰ »

ਬਿਜਲੀ ਵਿਭਾਗ ਦੀ ਲਾਪ੍ਰਵਾਹੀ ਨਾਲ ਹੋ ਸਕਦੈ ਭਿਆਨਕ ਹਾਦਸਾ

ਢੰਡਾਰੀ ਕਲਾਂ, ਾ14 ਜਨਵਰੀ (ਪਰਮਜੀਤ ਸਿੰਘ ਮਠਾੜੂ)-ਵਾਰਡ ਨੰ: 30 ਦੇ ਮਿੱਤਲ ਕੰਡਾ ਰੋਡ 'ਤੇ ਖੰਭੇ ਨਾਲ ਲੱਗੀਆਂ ਪਾਵਰ ਦੀਆਂ ਨੰਗੀਆਂ ਤਾਰਾਂ ਪਿਛਲੇ ਕਾਫੀ ਸਮੇਂ ਤੋਂ ਲਟਕ ਰਹੀਆਂ ਹਨ¢ ਤਾਰਾਂ ਦੀ ਉਚਾਈ ਕੇਵਲ ਤਿੰਨ ਫੁੱਟ ਦੇ ਕਰੀਬ ਹੈ¢ ਬਿਜਲੀ ਵਿਭਾਗ ਦੀ ਇਸ ...

ਪੂਰੀ ਖ਼ਬਰ »

ਵੱਖ-ਵੱਖ ਘਟਨਾਵਾਂ 'ਚ 4 ਵਿਅਕਤੀਆਂ ਦੀ ਮੌਤ

ਲੁਧਿਆਣਾ, 14 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ 'ਚ ਹੋਈਆਂ ਵੱਖ-ਵੱਖ ਘਟਨਾਵਾਂ 'ਚ 4 ਵਿਅਕਤੀਆਂ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਲੁਧਿਆਣਾ ਅੰਮਿ੍ਤਸਰ ਰੇਲਵੇ ਲਾਈਨ 'ਤੇ ਪਿੰਡ ਹੁਸੈਨਪੁਰਾ ਨੇੜੇ ਇਕ ਨੌਜਵਾਨ ਨੇ ਗੱਡੀ ਅੱਗੇ ਛਾਲ ਮਾਰ ਕੇ ...

ਪੂਰੀ ਖ਼ਬਰ »

ਸੈਰ ਸਪਾਟਾ ਵਿਭਾਗ ਦੀ 'ਖੇਤਾਂ ਵਿਚ ਰਿਹਾਇਸ਼' ਤੇ 'ਬੈਡ ਐਾਡ ਬ੍ਰੇਕ ਫਾਸਟ' ਸਕੀਮ ਲੁਧਿਅਣਾ ਜ਼ਿਲ੍ਹੇ 'ਚ ਹੋਈ ਠੁੱਸ

ਲੁਧਿਆਣਾ, 14 ਜਨਵਰੀ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਦੇ ਅਧੀਨ ਕੰਮ ਕਰਦੇ ਪੰਜਾਬ ਵਿਰਾਸਤ ਤੇ ਸੈਰ ਸਪਾਟਾ ਉਤਸ਼ਾਹਿਤ ਬੋਰਡ (ਪੀ.ਐਚ.ਟੀ.ਪੀ.ਬੀ.) ਵਲੋਂ 2013 'ਚ ਪਿੰਡਾਂ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਖੇਤਾਂ 'ਚ ਰਿਹਾਇਸ਼ ਅਤੇ ਸ਼ਹਿਰ ...

ਪੂਰੀ ਖ਼ਬਰ »

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਕੀਰਤਨ ਸਮਾਗਮ

ਲੁਧਿਆਣਾ, 14 ਜਨਵਰੀ (ਕਵਿਤਾ ਖੁੱਲਰ)-ਟੁੱਟੀ ਗੰਢਣਹਾਰ ਦੇ ਇਤਿਹਾਸ ਨੂੰ ਬਿਆਨ ਕਰਦਾ ਮਾਘੀ ਦਾ ਤਿਉਹਾਰ ਜਿੱਥੇ ਸਾਨੂੰ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਕਰਵਾਉਂਦਾ ਹੈ ਉਥੇ ਸਾਨੂੰ ਦੇਸ਼, ਕੌਮ ਪ੍ਰਤੀ ਆਪਾਂ ਵਾਰਨ ਦੀ ਭਾਵਨਾ ਨੂੰ ਦਿ੍ੜ ਕਰਵਾਉਂਦਾ ਹੈ | ਆਉ ...

ਪੂਰੀ ਖ਼ਬਰ »

ਕੌਮੀ ਨੌਜਵਾਨ ਦਿਵਸ ਨੂੰ ਸਮਰਪਿਤ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਲੁਧਿਆਣਾ, 14 ਜਨਵਰੀ (ਪੁਨੀਤ ਬਾਵਾ)-ਕੌਮੀ ਨੌਜਵਾਨ ਦਿਵਸ ਨੂੰ ਸਮਰਪਿਤ ਕੇਂਦਰੀ ਸੂਚਨਾ ਤੇ ਪ੍ਰਸਾਰਣ ਵਿਭਾਗ ਵਲੋਂ ਸਰਕਾਰੀ ਆਈ.ਟੀ.ਆਈ. ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਵ) ਡਾ:ਸ਼ੇਨਾ ਅਗਰਵਾਲ ਪੁੱਜੇ | ...

ਪੂਰੀ ਖ਼ਬਰ »

ਦੇਰ ਰਾਤ ਸ਼ਰਾਬ ਵੇਚਦਾ ਸ਼ਰਾਬ ਦੇ ਠੇਕੇਦਾਰ ਦੇ ਦੋ ਕਰਿੰਦੇ ਗਿ੍ਫ਼ਤਾਰ

ਲੁਧਿਆਣਾ, 14 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਲਹਾਰ ਸੜਕ ਸਥਿਤ ਬਜਾਜ ਐਾਡ ਕੰਪਨੀ ਦੇ ਦੋ ਕਰਿੰਦਿਆਂ ਨੂੰ ਪੁਲਿਸ ਨੇ ਦੇਰ ਰਾਤ ਸ਼ਰਾਬ ਵੇਚਦੇ ਕਾਬੂ ਕੀਤਾ ਹੈ | ਪੁਲਿਸ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਸ਼ਿਵ ਕੁਮਾਰ ਅਤੇ ਅਰਵਿੰਦਰ ਕੁਮਾਰ ...

ਪੂਰੀ ਖ਼ਬਰ »

ਨੌਜਵਾਨ ਸਵਾਮੀ ਵਿਵੇਕਾਨੰਦ ਦੇ ਜੀਵਨ ਤੋਂ ਸੇਧ ਲੈਣ-ਮਧੂ ਵਿੱਜ

ਲੁਧਿਆਣਾ, 14 ਜਨਵਰੀ (ਭੁਪਿੰਦਰ ਸਿੰਘ ਬਸਰਾ)-ਸੰਸਾਰ ਭਰ ਵਿਚ ਅਧਿਆਤਮ ਦੇ ਖੇਤਰ 'ਚ ਦੇਸ਼ ਦਾ ਨਾਂਅ ਉੱਚਾ ਕਰਕੇ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲੇ ਮਹਾਨ ਵਿਚਾਰਕ ਤੇ ਅਧਿਆਤਮਕ ਆਗੂ ਸਵਾਮੀ ਵਿਵੇਕਾਨੰਦ ਦਾ 155ਵਾਂ ਜਨਮ ਦਿਨ ਅਤੇ ਪਿਆਰ ਤੇ ਭਾਈਚਾਰਕ ਸਾਂਝ ਦਾ ...

ਪੂਰੀ ਖ਼ਬਰ »

ਪੰਚਾਇਤ ਮੈਂਬਰ ਦੀ ਜਾਤ ਿਖ਼ਲਾਫ਼ ਮਾੜੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ-ਕੰਚਨ ਸ਼ਰਮਾ

ਲੁਧਿਆਣਾ, 14 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਤੇ ਵਿਜੀਲੈਂਸ ਮੋਨੀਟਰਿੰਗ ਕਮੇਟੀ ਦੀ ਮੈਂਬਰ ਮੈਡਮ ਕੰਚਨ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਵੀਰਭਾਨ ਸ਼ਰਮਾ ਨੇ ਪਿੰਡ ਪ੍ਰਤਾਪ ਸਿੰਘ ਵਾਲਾ ਦੇ ਸਰਪੰਚ ਗੁਰਮੇਜ ਸਿੰਘ ਦੇ ...

ਪੂਰੀ ਖ਼ਬਰ »

'ਚੋਣਾਂ ਦਾ ਏਜੰਡਾ ਲੀਡਰ ਨਹੀਂ ਲੋਕ ਤੈਅ ਕਰਨ' ਸਬੰਧੀ ਮੀਟਿੰਗ ਅੱਜ

ਲੁਧਿਆਣਾ, 14 ਜਨਵਰੀ (ਪੁਨੀਤ ਬਾਵਾ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਚਿੰਤਕਾਂ ਤੇ ਵੱਖ-ਵੱਖ ਜਥੇਬੰਦੀਆਂ ਦੀ ਇਕ ਮੀਟਿੰਗ 15 ਜਨਵਰੀ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1:30 ਵਜੇ ਤੱਕ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗੀ | ਜਿਸ ਵਿਚ 'ਚੋਣਾਂ ਦਾ ਏਜੰਡਾ ਲੀਡਰ ...

ਪੂਰੀ ਖ਼ਬਰ »

ਵਿਧਾਇਕ ਕੁਲਬੀਰ ਜ਼ੀਰਾ ਨੇ ਖੋਲ੍ਹੀ ਆਪਣੀ ਹੀ ਸਰਕਾਰ ਦੀ ਪੋਲ-ਯੂਥ ਅਕਾਲੀ ਦਲ

ਲੁਧਿਆਣਾ, 14 ਜਨਵਰੀ (ਕਵਿਤਾ ਖੁੱਲਰ)-ਯੂਥ ਅਕਾਲੀ ਦਲ ਦੇ ਕੋਰ ਕਮੇਟੀ ਦੇ ਸੀਨੀਅਰ ਮੈਂਬਰ ਮੀਤਪਾਲ ਸਿੰਘ ਦੁੱਗਰੀ ਨੇ ਕਿਹਾ ਕਿ ਹਲਕਾ ਜ਼ੀਰਾ ਤੋਂ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਬਿਆਨ ਨੇ ਆਪਣੀ ਹੀ ਸਰਕਾਰ ਦੀ ਪੋਲ ਖੋਲ੍ਹ ਦਿੱਤੀ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਕੌਾਸਲਰ ਲੁਹਾਰਾ ਨੇ ਵਾਰਡ ਨੰਬਰ 33 ਵਿਖੇ ਗਲੀਆਂ ਬਣਾਉਣ ਦੀ ਸ਼ੁਰੂਆਤ ਕਰਵਾਈ

ਡਾਬਾ/ਲੁਹਾਰਾ, 14 ਜਨਵਰੀ (ਕੁਲਵੰਤ ਸਿੰਘ ਸੱਪਲ)-ਵਾਰਡ ਨੰਬਰ 33 ਦੇ ਕਾੌਸਲਰ ਸਤਪਾਲ ਸਿੰਘ ਲੁਹਾਰਾ ਤੇ ਵਾਰਡ ਨੰਬਰ 31 ਦੇ ਕਾਂਗਰਸ ਇੰਚਾਰਜ ਸਰਬਜੀਤ ਸਿੰਘ ਸਰਬਾ ਨੇ ਪਿੰਡ ਲੁਹਾਰਾ ਵਿਖੇ ਬਾਕੀ ਰਹਿੰਦੀਆਂ ਗਲੀਆਂ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਕੌਾਸਲਰ ਸਤਪਾਲ ਸਿੰਘ ...

ਪੂਰੀ ਖ਼ਬਰ »

ਨਵਨਿਯੁਕਤ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਸਨਮਾਨ

ਲੁਧਿਆਣਾ, 14 ਜਨਵਰੀ (ਕਵਿਤਾ ਖੁੱਲਰ)-ਕਾਂਗਰਸ ਹਾਈਕਮਾਂਡ ਵਲੋਂ ਸੀਨੀਅਰ ਕਾਂਗਰਸੀ ਆਗੂ ਸ੍ਰੀ ਅਸ਼ਵਨੀ ਸ਼ਰਮਾ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਉਪਰ ਸ੍ਰੀ ਸ਼ਰਮਾ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਵਿਖੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਲੁਧਿਆਣਾ, 14 ਜਨਵਰੀ (ਅਮਰੀਕ ਸਿੰਘ ਬੱਤਰਾ)-ਸਿੱਖ ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਸ਼ਹੀਦਾਂ ਫੇਰੂਰਮਾਨ (ਢੋਲੇਵਾਲ) ਵਿਖੇ ਮੁਗਲ ਫੌਜਾਂ ਨਾਲ ਲੋਹਾ ਲੈਂਦਿਆਂ ਖਿਦਰਾਣੇ ਦੀ ਜੰਗ ਵਿਚ ਲਸਾਨੀ ਸ਼ਹੀਦੀਆਂ ਪਾਉਣ ਵਾਲੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਕਰਵਾਏ ...

ਪੂਰੀ ਖ਼ਬਰ »

ਗੁਰੂ ਨਾਨਕ ਸੇਵਾ ਮਿਸ਼ਨ ਵਲੋਂ ਤਿਆਰ ਕੀਤੇ ਗਏ ਨਵੇਂ ਸਾਲ ਦਾ ਕੈਲੰਡਰ ਗਰੇਵਾਲ ਨੇ ਕੀਤਾ ਜਾਰੀ

ਲੁਧਿਆਣਾ, 14 ਜਨਵਰੀ (ਕਵਿਤਾ ਖੁੱਲਰ)-ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਮਨਾਉਣਾ ਤਾਂ ਹੀ ਸਾਰਥਿਕ ਸਿੱਧ ਤੋਂ ਸਕਦਾ ਹੈ ਜੇਕਰ ਸਮੂਹ ਧਾਰਮਿਕ ਤੇ ਸਮਾਜ ...

ਪੂਰੀ ਖ਼ਬਰ »

ਗਰਭਵਤੀ ਔਰਤਾਂ 'ਚ ਕਈ ਵਾਰੀ ਅਚਾਨਕ ਸ਼ੂਗਰ ਦੀ ਮਾਤਰਾ ਦਾ ਪੱਧਰ ਵੱਧ ਜਾਂਦਾ ਹੈ-ਡਾ. ਦੀਕਸ਼ਿਤ

ਲੁਧਿਆਣਾ, 14 ਜਨਵਰੀ (ਸਲੇਮਪੁਰੀ)-ਸ਼ੂਗਰ ਦੀ ਬਿਮਾਰੀ ਇਕ ਅਜਿਹੀ ਬਿਮਾਰੀ ਹੈ, ਜਿਸ ਉਪਰ ਕਾਬੂ ਪਾਕੇ ਸਿਹਤਮੰਦ ਜੀਵਨ ਬਤੀਤ ਕੀਤਾ ਜਾ ਸਕਦਾ ਹੈ | ਇਹ ਵਿਚਾਰ ਡਾ: ਅਰਚਨਾ ਦੀਕਸ਼ਿਤ ਲੰਡਨ, ਬਰਤਾਨੀਆ ਨੇ ਅੱਜ ਦਿਆਨੰਦ ਹਸਪਤਾਲ 'ਚ ਸ਼ੂਗਰ ਰੋਗ ਉਪਰ ਕਰਵਾਏ ਗਏ ਇਕ ਭਾਸ਼ਨ ...

ਪੂਰੀ ਖ਼ਬਰ »

ਆਲ ਇੰਡੀਆ ਰਾਮਗੜ੍ਹੀਆ ਬੋਰਡ ਵਲੋਂ ਪਾਨੀਪਤ ਦੇ ਨਵ-ਨਿਯੁਕਤ ਮੇਅਰ ਸਨਮਾਨਿਤ

ਢੰਡਾਰੀ ਕਲਾਂ, 14 ਜਨਵਰੀ (ਪਰਮਜੀਤ ਸਿੰਘ ਮਠਾੜੂ)-ਆਲ ਇੰਡੀਆ ਰਾਮਗੜ੍ਹੀਆ ਬੋਰਡ ਵਲੋਂ ਪਾਨੀਪਤ ਦੇ ਨਵ-ਨਿਯੁਕਤ ਮੇਅਰ ਮੈਡਮ ਅਵਨੀਤ ਕੌਰ ਸੱਗੂ ਨੂੰ ਸਨਮਾਨਿਤ ਕੀਤਾ ਗਿਆ¢ ਬੋਰਡ ਦੇ ਪ੍ਰਧਾਨ ਮੋਹਨ ਸਿੰਘ ਭੈਣੀ ਸਾਹਿਬ ਦੀ ਅਗਵਾਈ 'ਚ ਸਮੂਹ ਅਹੁਦੇਦਾਰਾਂ ਨੇ ਮੇਅਰ ...

ਪੂਰੀ ਖ਼ਬਰ »

ਲੁਟੇਰਾ ਗਰੋਹ ਦੇ 2 ਮੈਂਬਰ ਗਿ੍ਫ਼ਤਾਰ

ਲੁਧਿਆਣਾ, 14 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਮੋਟਰਸਾਈਕਲ ਅਤੇ ਮੋਬਾਈਲ ਬਰਾਮਦ ਕੀਤੇ ਹਨ | ਸ਼ੇਰਪੁਰ ਪੁਲਿਸ ਚੌਕੀ ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਯੂਥ ਕਾਂਗਰਸ ਦੀ ਕ੍ਰਾਂਤੀ ਯਾਤਰਾ ਦੇ ਬਠਿੰਡਾ ਪਹੁੰਚਣ 'ਤੇ 17 ਨੂੰ ਹੋਵੇਗਾ ਸਵਾਗਤ-ਧਾਲੀਵਾਲ

ਲੁਧਿਆਣਾ, 14 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਯੂਥ ਕਾਂਗਰਸ ਦੀ ਮਾਸਿਕ ਰਿਵਿਊ ਬੈਠਕ ਲੁਧਿਆਣਾ ਲੋਕ ਸਭਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ ਦੀ ਪ੍ਰਧਾਨਗੀ ਹੇਠ ਸਥਾਨਕ ਕਾਂਗਰਸ ਭਵਨ ਵਿਖੇ ਹੋਈ, ਜਿਸ 'ਚ ਪੰਜਾਬ ਯੂਥ ਕਾਂਗਰਸ ਸਕੱਤਰ ਅਤੇ ਲੁਧਿਆਣਾ ਲੋਕ ਸਭਾ ਯੂਥ ...

ਪੂਰੀ ਖ਼ਬਰ »

ਮਾਘੀ ਦਿਹਾੜੇ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰਦੁਆਰਾ ਆਲਮਗੀਰ ਵਿਖੇ ਭਰੀ ਹਾਜ਼ਰੀ

ਆਲਮਗੀਰ, 14 ਜਨਵਰੀ (ਜਰਨੈਲ ਸਿੰਘ ਪੱਟੀ)-ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਵੱਡੀ ਗਿਾਂਤੀ 'ਚ ਸੰਗਤਾਂ ਨੇ ਇਤਹਾਸਿਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਨਤਮਸਤਕ ਹੋ ਕੇ ਗੁਰੂ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ¢ ਮਾਘੀ ਦੀ ਸੰਗਰਾਂਦ ...

ਪੂਰੀ ਖ਼ਬਰ »

14 ਦਿਨਾਂ 'ਚ ਸਵਾਈਨ ਫਲੂ ਦੇ 7 ਮਰੀਜ਼ ਆਏ ਸਾਹਮਣੇ

ਲੁਧਿਆਣਾ, 14 ਜਨਵਰੀ (ਸਲੇਮਪੁਰੀ)-ਨਾਮੁਰਾਦ ਬਿਮਾਰੀ ਸਵਾਈਨ ਫਲੂ ਦੇ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਵਾਈਨ ਫਲੂ ਤੋਂ ਪੀੜਤ ਇਸ ਸਾਲ ਪਹਿਲੀ ਜਨਵਰੀ ਤੋਂ ਲੈ ਕੇ ਹੁਣ ਤੱਕ 14 ਦਿਨਾਂ 'ਚ 7 ਮਰੀਜ਼ ਇਲਾਜ ਲਈ ...

ਪੂਰੀ ਖ਼ਬਰ »

'ਪਿੰਡ ਕੁਤਬੇਵਾਲ ਵਿਚ ਗੁੰਡਾਗਰਦੀ'

ਲੁਧਿਆਣਾ, 14 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਕੁਤਬੇਵਾਲ 'ਚ ਚੋਣ ਰੰਜ਼ਿਸ਼ ਨੂੰ ਲੈ ਕੇ ਸਰਪੰਚ ਅਤੇ ਸਾਬਕਾ ਸਰਪੰਚ ਦੇ ਸਮਰਥਕਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ, ਸਿਟੇ ਵਜੋਂ ਦੋਵੇਂ ਗੁੱਟਾਂ ਦੇ ਚਾਰ ...

ਪੂਰੀ ਖ਼ਬਰ »

ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਵਿੰਦਰ ਕੌਰ ਵਲੋਂ ਚੰਗੇ ਨਤੀਜੇ ਲਿਆਉਣ ਲਈ ਅਧਿਆਪਕ ਪ੍ਰੇਰਿਤ

ਪਾਇਲ, 14 ਜਨਵਰੀ (ਨਿਜ਼ਾਮਪੁਰ) - ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਲੁਧਿਆਣਾ ਬਲਵਿੰਦਰ ਕੌਰ ਵਲੋਂ ਜ਼ਿਲ੍ਹਾ ਸਕੂਲ ਸਿੱਖਿਆ ਸੁਧਾਰ ਕਮੇਟੀ ਦੇ ਮੈਂਬਰਾਂ ਡਾ.ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਮਹਿੰਦਰ ਕੁਮਾਰ ਨਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰਥਲਾ, ...

ਪੂਰੀ ਖ਼ਬਰ »

ਧੀਆਂ ਦੀ ਲੋਹੜੀ ਦੇ ਰੂਪ ਵਿਚ ਮਨਾਇਆ ਸਰਕਾਰੀ ਹਾਈ ਸਕੂਲ ਫੁੱਲਾਂਵਾਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ

ਫੁੱਲਾਾਵਾਲ 14 ਜਨਵਰੀ (ਮਨਜੀਤ ਸਿੰਘ ਦੁੱਗਰੀ)-ਫੁੱਲਾਂਵਾਲ ਸਥਿਤ ਸਰਕਾਰੀ ਹਾਈ ਸਕੂਲ ਦੇ ਸਮੂਹ ਸਟਾਫ ਵੱਲੋਂ ਇਸ ਵਾਰ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਧੀਆਂ ਦੀ ਲੋਹੜੀ ਦੇ ਰੂਪ ਵਿਚ ਮਨਾ ਕੇ ਇੱਕ ਨਵੀਂ ਪੁਲਾਂਘ ਪੁੱਟਣ ਦੀ ਕੋਸ਼ਿਸ਼ ਕੀਤੀ ਗਈ¢ ਇਸ ਮੌਕੇ ਸਕੂਲ ...

ਪੂਰੀ ਖ਼ਬਰ »

ਸਰਕਾਰਾਂ ਕਿਸਾਨਾਂ ਦੇ ਬੈਂਕਾਂ 'ਚ ਪਏ ਕੋਰੇ ਦਸਤਖ਼ਤ ਕੀਤੇ ਚੈੱਕ ਵਾਪਸ ਕਰਵਾਉਣ-ਕਾਦੀਆਂ

ਲੁਧਿਆਣਾ, 14 ਜਨਵਰੀ (ਬੀ.ਐਸ.ਬਰਾੜ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸ.ਕਾਦੀਆਂ ਨੇ ਕਿਹਾ ਕਿ ਬੈਂਕਾਂ ਵਲੋਂ ਜੋ ਕਿਸਾਨਾਂ ਨੂੰ ਬੈਂਕ ਲਿਮਟ ਦੇਣ ਸਮੇਂ ਕਿਸਾਨਾਂ ਤੋਂ ਕੋਰੇ ...

ਪੂਰੀ ਖ਼ਬਰ »

'ਸਵੱਛ ਸਰਵੇਖਣ 2019'

ਲੁਧਿਆਣਾ, 14 ਜਨਵਰੀ (ਅਮਰੀਕ ਸਿੰਘ ਬੱਤਰਾ)-ਦੇਸ ਦੇ ਇਕ ਲੱਖ ਤੋਂ ਵੱਧ ਅਬਾਦੀ ਵਾਲੇ ਸ਼ਹਿਰਾਂ 'ਚ ਸਫਾਈ ਦਾ ਪੱਧਰ ਜਾਨਣ ਲਈ ਕੇਂਦਰੀ ਸ਼ਹਿਰੀ ਵਿਕਾਸ ਤੇ ਵਾਤਾਵਰਨ ਵਿਭਾਗ ਵਲੋਂ ਕਰਾਏ ਜਾ ਰਹੇ ਸਵੱਛ ਸਰਵੇਖਣ 2019 ਦਾ ਕੰਮ 4 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ | ਇਸ ਵਾਰ ...

ਪੂਰੀ ਖ਼ਬਰ »

ਵੱਖ ਵੱਖ ਸਕੂਲਾਂ 'ਚ ਲੋਹੜੀ ਦਾ ਤਿਉਹਾਰ ਮਨਾਇਆ

ਲੁਧਿਆਣਾ, 14 ਜਨਵਰੀ (ਪਰਮੇਸ਼ਰ ਸਿੰਘ)-ਸ਼ਹਿਰ ਦੇ ਵੱਖ-ਵੱਖ ਸਕੂਲਾਂ 'ਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਦੌਰਾਨ ਅਧਿਆਪਕਾਂ, ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਐਮ. ਜੀ. ਐਮ. ਪਬਲਿਕ ਸਕੂਲ ਦੁਗਰੀ, ਸਪਰਿੰਗਡੇਲ ਸੀਨੀ: ...

ਪੂਰੀ ਖ਼ਬਰ »

ਜੀ.ਐਸ.ਟੀ. ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਉਣ ਦਾ ਫ਼ੈਸਲਾ

ਲੁਧਿਆਣਾ, 14 ਜਨਵਰੀ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਲੋਂ ਆਪਣੇ 50 ਸਾਲ ਪੂਰੇ ਹੋਣ 'ਤੇ ਇਸ ਸਾਲ 'ਚ ਵਿਸ਼ੇਸ਼ ਸਮਾਗਮ ਤੇ ਸੈਮੀਨਾਰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਜਿਸ ਦੇ ਤਹਿਤ ਸੀਸੂ ਵਲੋਂ ਪੀ.ਐਚ.ਡੀ. ਚੈਂਬਰ ਦੀ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

ਲੁਧਿਆਣਾ, 14 ਜਨਵਰੀ (ਪਰਮਿੰਦਰ ਸਿੰਘ ਅਹੂਜਾ)-ਥਾਣਾ ਮਾਡਲ ਟਾਊਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਜਵੱਦੀ ਕਲਾ ਵਿਚ 5 ਸਾਲ ਦੀ ਮਾਸੂਮ ਬਾਲੜੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰ ਵਾਲੇ ਨੌਜਵਾਨ ਨੂੰ ਲੋਕਾਂ ਨੇ ਕੁਟਾਪਾ ਚਾੜ੍ਹਨ ਉਪਰੰਤ ਪੁਲਿਸ ਹਵਾਲੇ ਕੀਤਾ | ਜਾਣਕਾਰੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਮੂੰਡੀਆਂ ਕਲਾਂ 'ਚ ਸਵ: ਕੋਚ ਨਿੰਦੀ ਨੂੰ ਸਮਰਪਿਤ ਅਥਲੈਟਿਕਸ ਮੀਟ ਕਰਵਾਈ

ਭਾਮੀਆਂ ਕਲਾਂ, 14 ਜਨਵਰੀ (ਰਜਿੰਦਰ ਸਿੰਘ ਮਹਿਮੀ)-ਚੰਡੀਗੜ੍ਹ ਰੋਡ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੂੰਡੀਆਂ ਕਲਾਂ ਵਿਖੇ ਸਪੋਰਟਸ ਕਲੱਬ ਮੁੂੰਡੀਆਂ ਕਲਾਂ ਦੇ ਮਰਹੂਮ ਸਰਪ੍ਰਸਤ ਕੋਚ ਨਰਿੰਦਰ ਸਿੰਘ ਨਿੰਦੀ ਯਾਦ ਵਿਚ ਐਥਲੈਟਿਕਸ ਮੀਟ ਦਾ ਅਯੋਜਨ ...

ਪੂਰੀ ਖ਼ਬਰ »

ਮਨਜੀਤ ਸਿੰਘ ਹੰਬੜਾਂ ਵੱਲੋਂ ਰਜਾਪੁਰ ਪੱਤੀ ਦੀ ਪੰਚਾਇਤ ਦਾ ਸਨਮਾਨ

ਹੰਬੜਾਂ, 14 ਜਨਵਰੀ (ਜਗਦੀਸ਼ ਸਿੰਘ ਗਿੱਲ)-ਕਾਂਗਰਸ ਦੇ ਸੂਬਾ ਸਕੱਤਰ ਆਲ ਇੰਡੀਆ ਸ਼ੂਗਰਫੈਡ ਦੇ ਡਾਇਰੈਕਟਰ ਮਨਜੀਤ ਸਿੰਗ ਹੰਬੜਾਂ ਵੱਲੋਂ ਰਜਾਪੁਰ ਪੱਤੀ ਦੀ ਸਰਬਸੰਮਤੀ ਨਾਲ ਚੁਣੀ ਪੰਚਾਇਤ ਦਾ ਮੂੰਹ ਮਿੱਠਾ ਕਰਵਾਕੇ ਸਨਮਾਨ ਕੀਤਾ | ਉਨ੍ਹਾਂ ਕਿਹਾ ਕਿ ਪਿੰਡ ਰਜਾਪੁਰ ...

ਪੂਰੀ ਖ਼ਬਰ »

ਸਰਾਭਾ ਨਗਰ ਡਿਸਪੈਂਸਰੀ ਵਿਖੇ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ

ਲੁਧਿਆਣਾ, 14 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਸਮਾਜ ਵਿਚ ਧੀਆਂ ਦੀ ਲੋਹੜੀ ਮਨਾਉਣ ਦਾ ਰੁਝਾਨ ਵੱਧਦਾ ਹੀ ਜਾ ਰਿਹਾ ਹੈ ਅਤੇ ਲੋਕ ਇਸ ਸਬੰਧ ਵਿਚ ਜਾਗਰੂਕ ਵੀ ਹੋ ਰਹੇ ਹਨ ਅਤੇ ਵੱਖ-ਵੱਖ ਸਭਾ ਸੁਸਾਇਟੀਆਂ ਅਤੇ ਜਥੇਬੰਦੀਆਂ ਵਲੋਂ ਲੋਹੜੀ ਮੌਕੇ ਧੀਆਂ ਦੀ ਲੋਹੜੀ ਵੀ ਮਨਾਈ ...

ਪੂਰੀ ਖ਼ਬਰ »

ਜਵੱਦੀ ਟਕਸਾਲ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਚਾਰ ਗੋਸ਼ਟੀ ਕਰਵਾਈ

ਲੁਧਿਆਣਾ, 14 ਜਨਵਰੀ (ਅਮਰੀਕ ਸਿੰਘ ਬੱਤਰਾ)- ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸੰਤ ਬਾਬਾ ਅਮੀਰ ਸਿੰਘ ਦੀ ਦੇਖ ਰੇਖ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿਚ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ

ਲੁਧਿਆਣਾ, 14 ਜਨਵਰੀ (ਅਮਰੀਕ ਸਿੰਘ ਬੱਤਰਾ)-ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਫੀਲਡਗੰਜ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮਾਘ ਦੀ ਸੰਗਰਾਂਦ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ | ਮੁੱਖ ਸੇਵਾਦਾਰ ਜਥੇਦਾਰ ਪਿ੍ਤਪਾਲ ਸਿੰਘ ਨੇ ...

ਪੂਰੀ ਖ਼ਬਰ »

ਪ੍ਰਧਾਨ ਬਲਬੀਰ ਕਲਸੀ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਕੀਤੀ ਮਦਦ

ਡਾਬਾ/ਲੁਹਾਰਾ, 14 ਦਸੰਬਰ (ਕੁਲਵੰਤ ਸਿੰਘ ਸੱਪਲ)-ਵਿਸ਼ਵਕਰਮਾਂ ਨਿਸ਼ਕਾਮ ਸੇਵਾ ਟਰੱਸਟ ਸ਼ਿਮਲਾਪੁਰੀ ਦੇ ਪ੍ਰਧਾਨ ਸ. ਬਲਬੀਰ ਸਿੰਘ ਕਲਸੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਵਨ ਦੇ ਵਿਦਿਆਰਥੀਆਂ ਨੂੰ ਬੂਟ ਅਤੇ ਬੈਠਣ ਲਈ ਬੈਚ (ਟੇਬਲ) ਦਾਨ ...

ਪੂਰੀ ਖ਼ਬਰ »

ਲੋਕਾਂ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ-ਗੁਰਮੀਤ ਸਿੰਘ

ਲੁਧਿਆਣਾ, 14 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਕਾਰੋਬਾਰੀ ਆਗੂ ਗੁਰਮੀਤ ਸਿੰਘ ਬਿੰਦਰਾ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਹੈਬੋਵਾਲ ਪੁਲੀ ਬੁੱਢੇ ਨਾਲੇ ਨੇੜੇ ਨਿਕਲਦੀ ਸੜਕ ਦੇ ਕਿਨਾਰਿਆਂ ਤੇ ਅਕਸਰ ਹੀ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਜਿਸ ਨਾਲ ...

ਪੂਰੀ ਖ਼ਬਰ »

ਡੰਪ ਤੋਂ ਬਾਹਰ ਸੜਕਾਂ ਉਪਰ ਫੈਲ ਰਹੀ ਗੰਦਗੀ

ਲੁਧਿਆਣਾ, 14 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਦੇ ਹਿੱਤਾਂ ਦਾ ਧਿਆਨ ਰੱਖਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਅਤੇ ਸ਼ਹਿਰ ਨੂੰ ਸਾਫ ਸਵੱਛ ਕਰਨ ਲਈ ਸਫਾਈ ਮੁਹਿੰਮ ਵੀ ਚਲਾਈ ਜਾਂਦੀ ਹੈ ਪਰ ਸ਼ਹਿਰ ਦੇ ਵੱਖ-ਵੱਖ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX