ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ - ਸ਼ੋ੍ਰਮਣੀ ਅਕਾਲੀ ਦਲ ਵਲੋਂ ਮਾਘੀ ਜੋੜ ਮੇਲੇ ਮੌਕੇ ਕੀਤੀ ਗਈ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੱਜ ਦਾ ਦਿਨ ਖਾਲਸਾ ਪੰਥ ਲਈ ਫ਼ਖਰ ਵਾਲਾ ਦਿਨ ਹੈ | ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ 'ਤੇ ਮਾਘੀ ਦਾ ਦਿਹਾੜਾ ਮਨਾਇਆ ਜਾਂਦਾ ਹੈ, ਪਰ ਇਹ ਦਿਨ ਖ਼ਾਲਸਾ ਕੌਮ ਲਈ ਬਹੁਤ ਅਹਿਮ ਹੈ | ਅੱਜ ਅਸੀਂ 40 ਮੁਕਤਿਆਂ ਦੀ ਪਵਿੱਤਰ ਧਰਤੀ 'ਤੇ ਨਤਮਸਤਕ ਹੋਣ ਆਏ ਹਾਂ, ਜਿੱਥੇ ਉਨ੍ਹਾਂ ਜੁਲਮ ਦੇ ਖਿਲਾਫ਼ ਆਪਣੀਆਂ ਸ਼ਹਾਦਤਾਂ ਦਿੱਤੀਆਂ | ਸ: ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਮਾਈ ਭਾਗੋ ਦੇ ਨਾਂਅ 'ਤੇ ਮੁਹਾਲੀ ਵਿਖੇ ਇਕ ਅਜਿਹੀ ਸੰਸਥਾ ਖੋਲ੍ਹੀ ਗਈ, ਜਿੱਥੇ ਲੜਕੀਆਂ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਸਿਖਲਾਈ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਰੇ ਹੁਕਮਰਾਨਾਂ ਨੇ ਸਿੱਖਾਂ ਨਾਲ ਬਦਲਾਖੋਰੀ ਕੀਤੀ ਹੈ ਅਤੇ ਦੇਸ਼ ਵਿਚ ਭਾਸ਼ਾ ਦੇ ਅਧਾਰ 'ਤੇ ਬਣੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬੀ ਸੂਬਾ ਲੈਣ ਲਈ ਸਿੱਖਾਂ ਨੂੰ ਸੰਘਰਸ਼ ਕਰਨਾ ਪਿਆ | ਸ: ਬਾਦਲ ਨੇ ਕਿਹਾ ਕਿ ਕੁਝ ਸ਼ਕਤੀਆਂ ਪੰਜਾਬ ਦਾ ਅਮਨ ਭੰਗ ਕਰਨਾ ਚਾਹੁੰਦੀਆਂ ਹਨ ਅਤੇ ਸ਼ੋ੍ਰਮਣੀ ਕਮੇਟੀ 'ਤੇ ਕਾਬਜ਼ ਹੋਣਾ ਚਾਹੁੰਦੀਆਂ ਹਨ | ਉਨ੍ਹਾਂ ਅਜਿਹੀਆਂ ਸ਼ਕਤੀਆਂ ਨੂੰ ਕਾਂਗਰਸ ਦੀ ਬੀ ਟੀਮ ਦੱਸਿਆ ਅਤੇ ਕਿਹਾ ਕਿ ਇਹ ਲੋਕ ਧਾਰਮਿਕ ਅਸਥਾਨਾਂ 'ਤੇ ਕਾਬਜ਼ ਹੋ ਕੇ ਮਨਮਾਨੀਆਂ ਕਰਨਾ ਚਾਹੁੰਦੇ ਹਨ | ਸ: ਬਾਦਲ ਨੇ ਆਪਣੇ ਭਾਸ਼ਣ ਦੇ ਅਖ਼ੀਰ ਵਿਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜਿੱਥੇ ਕਿਸਾਨੀ ਜਿਨਸਾਂ ਦੇ ਭਾਅ ਵਧਾਉਣ ਤੋਂ ਇਲਾਵਾ ਹੋਰ ਅਹਿਮ ਫ਼ੈਸਲੇ ਲਏ ਹਨ, ਉੱਥੇ ਕਰਤਾਰਪੁਰ ਲਾਂਘਾ ਖੋਲ੍ਹਣਾ ਅਤੇ 1984 ਦੇ ਦੰਗਿਆਂ ਨੂੰ ਸਜ਼ਾ ਦਿਵਾਉਣਾ ਵੱਡੀ ਪ੍ਰਾਪਤੀ ਹੈ ਅਤੇ ਇਸ ਲਈ ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸ਼ਾ ਮੋਦੀ ਸਰਕਾਰ ਤੱਕ ਪਹੁੰਚ ਕੀਤੀ | ਸ: ਬਾਦਲ ਨੇ ਕਿਹਾ ਕਿ ਹੁਣ ਸਾਡੇ ਲਈ ਵੱਡੀ ਚੁਣੌਤੀ ਇਹ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਸ੍ਰੀ ਨਰਿੰਦਰ ਮੋਦੀ ਨੂੰ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣਾਉਣ ਲਈ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਅਕਾਲੀ-ਭਾਜਪਾ ਗਠਜੋੜ ਨੂੰ ਕਾਮਯਾਬ ਕੀਤਾ ਜਾਵੇ | ਇਹ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 40 ਮੁਕਤਿਆਂ ਨੂੰ ਪ੍ਰਣਾਮ ਕੀਤਾ ਅਤੇ ਇਸ ਉਪਰੰਤ ਸੰਬੋਧਨ ਕਰਦਿਆਂ ਆਪਣੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਮੋਦੀ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ ਅਤੇ ਦੁਬਾਰਾ ਮੋਦੀ ਸਰਕਾਰ ਲਿਆਉਣ ਲਈ ਲੋਕ ਸਭਾ ਚੋਣਾਂ ਵਿਚ ਹੁਣ ਤੋਂ ਕਾਂਗਰਸ ਨੂੰ ਹਰਾਉਣ ਲਈ ਤਿਆਰੀਆਂ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਮਨਪ੍ਰੀਤ ਭਾਵੇਂ ਮੇਰਾ ਵੀਰ ਹੈ, ਪਰ ਉਹ ਹਮੇਸ਼ਾ ਇਹ ਰਾਗ ਅਲਾਪਦਾ ਹੈ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ ਅਤੇ ਪੰਜਾਬ ਵਿਚੋਂ ਮਨਪ੍ਰੀਤ ਹੀ ਕਾਂਗਰਸ ਨੂੰ ਖ਼ਤਮ ਕਰੇਗਾ |
ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਬੋਲਦਿਆਂ ਕਿਹਾ ਕਿ ਉਹ 40 ਮੁਕਤਿਆਂ ਦੀ ਇਸ ਪਵਿੱਤਰ ਧਰਤੀ ਨੂੰ ਨਮਨ ਕਰਦੇ ਹਨ ਅਤੇ ਇੱਥੇ ਉਨ੍ਹਾਂ ਜ਼ੁਲਮ ਿਖ਼ਲਾਫ਼ ਆਪਣੀ ਕੁਰਬਾਨੀ ਦਿੱਤੀ | ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਵਿਕਾਸ ਦੀਆਂ ਲੀਹਾਂ 'ਤੇ ਤੋਰਿਆ, ਜਦਕਿ ਕਾਂਗਰਸ ਸਰਕਾਰ ਨੇ 2 ਸਾਲਾਂ ਵਿਚ ਪੰਜਾਬ ਨੂੰ ਹਰ ਖੇਤਰ ਵਿਚ ਪਛਾੜ ਕੇ ਰੱਖ ਦਿੱਤਾ | ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਜ਼ਮੀਨਾਂ ਦੀਆਂ ਕੁਰਕੀਆਂ ਹੋਣ ਦੇ ਡਰੋਂ ਕਿਸਾਨ ਲਗਾਤਾਰ ਬੈਂਕਾਂ ਅੱਗੇ ਧਰਨੇ ਦੇ ਰਹੇ ਹਨ, ਕਿਉਂਕਿ ਕਰਜ਼ਾ ਮੁਆਫ਼ੀ ਅਤੇ ਘਰ-ਘਰ ਨੌਕਰੀ ਦੇ ਨਾਂਅ 'ਤੇ ਕਾਂਗਰਸ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ | ਇਸ ਮੌਕੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਸੰਬੋਧਨ ਕੀਤਾ | ਇਹ ਕਾਨਫ਼ਰੰਸ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਹੋਰ ਆਗੂਆਂ ਨੇ ਜ਼ਿਲ੍ਹਾ ਅਕਾਲੀ ਜਥਾ ਵਲੋਂ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਓ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਕਾਨਫਰੰਸ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿਲ੍ਹਾ ਅਕਾਲੀ ਜਥਾ ਵਲੋਂ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਤੇ ਵਿਧਾਇਕ ਕੰਵਰਜੀਤ ਸਿੰਘ ਬਰਕੰਦੀ, ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਅਮਿਤ ਕੁਮਾਰ ਬਾਂਸਲ (ਸ਼ਿੰਪੀ) ਨੇ 1 ਲੱਖ ਰੁਪਏ ਦੀ ਥੈਲੀ ਭੇਟ ਕੀਤੀ ਅਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਯੂਥ ਅਕਾਲੀ ਦਲ ਮਾਲਵਾ ਜੋਨ-1 ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਬਠਿੰਡਾ ਜ਼ਿਲ੍ਹਾ (ਦਿਹਾਤੀ) ਪ੍ਰਧਾਨ ਅਤੇ ਸਾਬਕਾ ਪਾਰਲੀਮਾਨੀ ਸਕੱਤਰ ਜਗਦੀਪ ਸਿੰਘ ਨਕੱਈ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਮਲੋਟ, ਗਿੱਦੜਬਾਹਾ ਹਲਕੇ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ ਜਥੇਬੰਦਕ ਸਕੱਤਰ, ਚਰਨਜੀਤ ਸਿੰਘ ਬਰਾੜ ਓ.ਐੱਸ.ਡੀ., ਅਵਤਾਰ ਸਿੰਘ ਵਣਵਾਲਾ, ਸੀਨੀ: ਆਗੂ ਮਨਜੀਤ ਸਿੰਘ ਬਰਕੰਦੀ, ਸਰਕਲ ਦਿਹਾਤੀ ਦੇ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ ਆਦਿ ਹਾਜ਼ਰ ਸਨ |
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਰਣਜੀਤ ਸਿੰਘ ਢਿੱਲੋਂ)- ਮਾਘੀ ਦੇ ਦਿਹਾੜੇ 'ਤੇ ਅੱਜ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਅਤੇ ਮਾਲ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆਂ ਨੇ ਅੱਜ ਗੁਰਦੁਆਰਾ ਟੁੱਟੀ ਗੰਢੀ ...
ਨੰਗਲ/ਪਠਾਨਕੋਟ, 14 ਜਨਵਰੀ (ਪ੍ਰੀਤਮ ਸਿੰਘ ਬਰਾਰੀ, ਸੰਧੂ)- ਨਗਰ ਕੌਾਸਲ ਨੰਗਲ ਦੇ ਵਾਰਡ ਨੰਬਰ 11 ਪਿੰਡ ਕੰਨਚੇੜ੍ਹਾ 'ਚ ਅੱਜ ਸਵਾਈਨ ਫਲੂ ਦੀ ਬਿਮਾਰੀ ਨਾਲ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦਾ ਸਮਾਚਾਰ ਹੈ | ਇਸ ਦੀ ਪੁਸ਼ਟੀ ਕਰਦਿਆਂ ਮਿੰਨੀ ਪੀ. ਐਚ. ਸੀ. ਕਥੇੜਾ ਦੇ ...
ਚੰਡੀਗੜ੍ਹ, 14 ਜਨਵਰੀ (ਸੁਰਜੀਤ ਸਿੰਘ ਸੱਤੀ)-ਵੱਖ-ਵੱਖ ਹੋ ਕੇ ਇੰਗਲੈਂਡ ਤੇ ਭਾਰਤ 'ਚ ਰਹਿ ਰਹੇ ਪਤੀ-ਪਤਨੀ ਵਿਚਾਲੇ ਬੱਚੇ ਦੀ ਸਪੁਰਦਗੀ ਨੰੂ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਿਦੇਸ਼ੀ ਅਦਾਲਤ ਦੇ ਫ਼ੈਸਲੇ ਨੂੰ ਲਾਂਭੇ ਕਰਦਿਆਂ ਅਹਿਮ ਫ਼ੈਸਲਾ ਦਿੱਤਾ ਹੈ ਤੇ ...
ਜੈਤੋ, 14 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਤੇ ਉੱਘੇ ਗਾਇਕਾਂ ਦੇ ਚਹੇਤਾ ਅਵਤਾਰ ਸਿੰਘ 'ਤਾਰੀ ਜੈਤੋ ਵਾਲੇ' (ਲਾਊਡ ਸਪੀਕਰਾਂ ਵਾਲਾ) ਲੰਘੀ ਰਾਤ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ | ਉਹ ਪਿਛਲੇ ਸਮੇਂ ਤੋਂ ਬਿਮਾਰ ਸਨ | ਉਨ੍ਹਾਂ ਦਾ ...
ਜਲੰਧਰ, 14 ਜਨਵਰੀ (ਐੱਮ. ਐਸ. ਲੋਹੀਆ)-ਹੱਤਿਆ ਦੇ ਮਾਮਲੇ ਸਮੇਤ ਲੁੱਟਾਂ-ਖੋਹਾਂ ਅਤੇ ਲੜਾਈ-ਝਗੜਿਆਂ ਦੇ ਡੇਢ ਦਰਜਨ ਦੇ ਕਰੀਬ ਮੁਕੱਦਮਿਆਂ 'ਚ ਸ਼ਾਮਿਲ ਜਸਕਰਨ ਸਿੰਘ ਉਰਫ਼ ਕਾਰੀ (18) ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਮੋਰਾਂ ਵਾਲੀ ਖੇੜਾ, ਮਾਹਿਲਪੁਰ, ਹੁਸ਼ਿਆਰਪੁਰ ...
ਅੰਮਿ੍ਤਸਰ, 14 ਜਨਵਰੀ (ਰੇਸ਼ਮ ਸਿੰਘ)-ਪੁਲਿਸ ਦੀ ਨਾਕਾਮੀ ਕਾਰਨ ਲੋਹੜੀ ਮੌਕੇ ਪੰਤਗਬਾਜ਼ੀ ਲਈ ਵੱਡੀ ਤਾਦਾਦ 'ਚ ਚੀਨੀ ਡੋਰ ਦੀ ਵਰਤੋਂ ਕਾਰਨ ਜਿੱਥੇ ਦਰਜ਼ਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਉੱਥੇ ਇਕ ਨੌਜਵਾਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਿਆ | ਸਕੂਟਰ ਸਵਾਰ ਇਹ ...
ਭਿੰਡੀ ਸੈਦਾਂ, 14 ਜਨਵਰੀ (ਪਿ੍ਤਪਾਲ ਸਿੰਘ ਸੂਫ਼ੀ)-ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਸੈਦਪੁਰ ਕਲਾਂ ਵਿਖੇ ਬੀਤੀ ਦੇਰ ਰਾਤ ਜ਼ਮੀਨੀ ਝਗੜੇ ਦੀ ਰੰਜਿਸ਼ ਤਹਿਤ ਵੱਡੇ ਭਰਾ ਨੇ ਆਪਣੇ ਪਰਿਵਾਰ ਦੀ ਮਦਦ ਨਾਲ ਛੋਟੇ ਭਰਾ ਨੂੰ ਖੰਜ਼ਰ ਮਾਰ-ਮਾਰ ਕੇ ਕਤਲ ਕਰ ਦੇਣ ...
ਅੰਮਿ੍ਤਸਰ/ਸੁਲਤਾਨਵਿਡ, 14 ਜਨਵਰੀ (ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ)¸ਲੋਹੜੀ ਵਾਲੀ ਰਾਤ ਇਕ ਨੌਜਵਾਨ ਫੋਟੋਗ੍ਰਾਫ਼ਰ ਦਾ ਰਸਤੇ 'ਚ ਭੁੱਗਾ ਬਾਲ ਕੇ ਲੋਹੜੀ ਮਨਾ ਰਹੇ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ | ਇਹ ਕਤਲ ਕੇਵਲ ਇਸ ਲਈ ਕੀਤਾ ਗਿਆ ...
ਫ਼ਰੀਦਕੋਟ, 14 ਜਨਵਰੀ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-2015 'ਚ ਵਾਪਰੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਅਕਤੂਬਰ 2015 'ਚ ਕੋਟਕਪੂਰਾ ਦੇ ਮੁੱਖ ਚੌਕ 'ਚ ਲਗਾਏ ਗਏ ਧਰਨੇ ਦੌਰਾਨ ਅਤੇ ਬਹਿਬਲ ਕਲਾਂ ਵਿਖੇ ਹੋਈ ...
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਅੱਜ ਮਾਘੀ ਦੇ ਦਿਹਾੜੇ 'ਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਵਿਖੇ ਨਤਮਸਤਕ ਹੋਏ | ਇਸ ਮੌਕੇ ਗੰ੍ਰਥੀ ਸਿੰਘ ਵਲੋਂ ਉਨ੍ਹਾਂ ਨੂੰ ਸਿਰੋਪਾਓ ...
ਲੁਧਿਆਣਾ, 14 ਜਨਵਰੀ (ਅਮਰੀਕ ਸਿੰਘ ਬੱਤਰਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352 ਆਗਮਨ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਪਟਨਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ ਜਿਥੇ ਲੱਖਾਂ ਦੀ ਗਿਣਤੀ 'ਚ ਦੇਸ਼ ਵਿਦੇਸ਼ ਤੋਂ ਸੰਗਤਾਂ ਨਤਮਸਤਕ ਹੋਈਆਂ ...
ਲੁਧਿਆਣਾ, 14 ਜਨਵਰੀ (ਕਵਿਤਾ ਖੁੱਲਰ, ਪੁਨੀਤ ਬਾਵਾ)-ਇਨੀਸ਼ੀਏਟਰਸ ਆਫ਼ ਚੇਂਜ ਵੱਲੋਂ ਸੂਬੇ ਭਰ 'ਚ ਵੋਟਰਾਂ ਨੂੰ ਲੋਕਾ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਮਤਦਾਨ ਕਰਨ ਦੇ ਮਕਸਦ ਨਾਲ 'ਆਈ. ਵੋਟ ਆਈ. ਲੀਡ' ਮੁਹਿੰਮ ਵਿੱਢੀ ਜਾਵੇਗੀ | ਸੰਸਥਾ ਦੇ ਮੁਖੀ ਤੇ ਨੌਜਵਾਨ ਗੌਰਵਦੀਪ ...
ਹੁਸ਼ਿਆਰਪੁਰ, 14 ਜਨਵਰੀ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਜੇਜੋਂ ਤੋਂ ਅੰਮਿ੍ਤਸਰ ਲਈ ਸਿੱਧੀ ਰੇਲ ਗੱਡੀ ਨੂੰ ਮਨਜ਼ੂਰੀ ਮਿਲ ਗਈ ਹੈ ਜਿਸ ਦਾ ਰਸਮੀ ਤੌਰ 'ਤੇ ਉਦਘਾਟਨ 17 ਜਨਵਰੀ ਨੂੰ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਕਰਨਗੇ | ਇਹ ਜਾਣਕਾਰੀ ਦਿੰਦਿਆਂ ਯੂਥ ...
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਅੱਜ ਮਾਘੀ ਜੋੜ ਮੇਲੇ ਮੌਕੇ ਡੇਰਾ ਭਾਈ ਮਸਤਾਨ ਸਿੰਘ ਵਿਖੇ ਮੀਰੀ ਪੀਰੀ ਕਾਨਫ਼ਰੰਸ ਕੀਤੀ ਗਈ | ਇਸ ਮੌਕੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 40 ...
ਬੁਲੰਦਸ਼ਹਿਰ (ਯੂ.ਪੀ.), 14 ਜਨਵਰੀ (ਪੀ.ਟੀ.ਆਈ.)- ਬੁਲੰਦਸ਼ਹਿਰ ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਸੀਆਨਾ ਤਹਿਸੀਲ ਵਿਖੇ ਗਊ ਹੱਤਿਆ ਮਾਮਲੇ 'ਚ ਕਥਿਤ ਤੌਰ 'ਤੇ ਗਿ੍ਫ਼ਤਾਰ ਕੀਤੇ 7 ਵਿਅਕਤੀਆਂ ਿਖ਼ਲਾਫ਼ ਸੋਮਵਾਰ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ.ਐਸ.ਏ.) ਲਾਗੂ ...
ਜੰਮੂ, 14 ਜਨਵਰੀ (ਏਜੰਸੀ)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਪਾਕਿਸਤਾਨੀ ਸੈਨਾ ਵਲੋਂ ਕੰਟਰੋਲ ਰੇਖਾ 'ਤੇ ਮੁੜ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ | ਅਧਿਕਾਰਤ ਸੂਤਰਾਂ ਮੁਤਾਬਿਕ ਪਾਕਿ ਸੈਨਿਕਾਂ ਵਲੋਂ ਪੁਣਛ ਦੇ ਖਾਰੀ ਕਰਮਾਡਾ ਇਲਾਕੇ 'ਚ ਅੱਜ ਸਵੇਰੇ ਅਗਾਂਉ ...
ਰਾਜਾਸਾਂਸੀ, 14 ਜਨਵਰੀ (ਹੇਰ)-ਬੀਤੇ ਦਿਨ ਮੁੰਬਈ ਤੋਂ ਸ੍ਰੀ ਗੁਰੂ ਰਾਮਦਾਸ ਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਆਈ ਇੰਡੀਗੋ ਹਵਾਈ ਉਡਾਣ ਰਾਹੀਂ ਆਏ ਇਕ ਪਾਰਸਲ 'ਚੋਂ ਇਕ ਕਰੋੜ 92 ਲੱਖ ਦਾ ਸੋਨਾ ਬਰਾਮਦ ਹੋਇਆ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ...
ਜਲੰਧਰ, 14 ਜਨਵਰੀ (ਅ. ਬ.)-ਅੱਜ ਦੇ ਸਮੇਂ ਜਦੋਂ ਹਰ ਕੋਈ ਵਿਦੇਸ਼ਾਂ ਵਿਚ ਪੜ੍ਹਨਾ ਜਾਂ ਘੁੰਮਣਾ ਚਾਹੁੰਦਾ ਹੈ, ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਆਪਣਾ ਵੀਜ਼ਾ ਸਿਰਫ ਅਜਿਹੇ ਮਨਜ਼ੂਰਸ਼ੁਦਾ ਕੰਸਲਟੈਂਟ ਰਾਹੀਂ ਹੀ ਲਗਵਾਇਆ ਜਾਵੇ, ਜੋ ਇਸ ਖੇਤਰ ਵਿਚ ਮਾਹਿਰ ਹੋਵੇ | ...
ਚੰਡੀਗੜ੍ਹ, 14 ਜਨਵਰੀ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਨਵੇਂ ਟਕਸਾਲੀ ਅਕਾਲੀ ਦਲ ਦਾ ਗਠਨ ਕਰਨ ਵਾਲੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਆਉਂਦੀਆਂ ਲੋਕ ਸਭਾ ਚੋਣਾਂ ਨਹੀਂ ...
ਚੰਡੀਗੜ੍ਹ, 14 ਜਨਵਰੀ (ਅ. ਬ.)-ਪੰਜਾਬੀ ਫ਼ਿਲਮ ਇੰਡਸਟਰੀ ਉੱਚੀ ਉਡਾਣ ਭਰ ਰਹੀ ਹੈ, ਕਿਉਂਕਿ ਅੱਜਕਲ੍ਹ ਨਿਰਦੇਸ਼ਕ ਕਹਾਣੀਆਂ ਦੇ ਨਾਲ ਪ੍ਰਯੋਗ ਕਰ ਰਹੇ ਹਨ ਤੇ ਅਦਾਕਾਰ ਵੀ ਅਜਿਹੇ ਕਿਰਦਾਰ ਨਿਭਾਉਣ ਨੂੰ ਉਤਸ਼ਾਹਿਤ ਰਹਿੰਦੇ ਹਨ, ਜੋ ਉਨ੍ਹਾਂ ਨੂੰ ਕੁਝ ਚੁਣੌਤੀਪੂਰਨ ...
ਐੱਸ. ਏ. ਐੱਸ. ਨਗਰ, 14 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ 'ਚ ਕੰਮ ਕਰ ਰਹੇ ਅਧਿਆਪਕਾਂ ਜਿਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਨੈਸ਼ਨਲ ਐਵਾਰਡ ਜਾਂ ਸਟੇਟ ਐਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ, ਦੀ ਸਕੱਤਰ ਸਕੂਲ ...
ਚੰਡੀਗੜ੍ਹ, 14 ਜਨਵਰੀ (ਐਨ.ਐਸ. ਪਰਵਾਨਾ)-ਪੰਜਾਬ ਦੇ ਪੇਂਡੂ ਵਿਕਾਸ, ਪੰਚਾਇਤ ਅਤੇ ਹਾਊਸਿੰਗ ਵਿਕਾਸ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਦੇ ਅਨੁਸਾਰ ਪੰਚਾਇਤਾਂ ਲਈ ਪੰਚਾਂ, ਸਰਪੰਚਾਂ, 150 ਪੰਚਾਇਤ ਸੰਮਤੀਆਂ ਅਤੇ 22 ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਆਮ ਚੋਣਾਂ ਵਿਚ ...
ਫ਼ਿਰੋਜ਼ਪੁਰ, 14 ਜਨਵਰੀ (ਤਪਿੰਦਰ ਸਿੰਘ)- ਪੰਜਾਬ 'ਚ ਬੇਖ਼ੌਫ਼ ਚੱਲ ਰਹੇ ਜਾਇਜ਼ ਅਤੇ ਨਾਜਾਇਜ਼ ਕਾਰੋਬਾਰੀ ਧੰਦਿਆਂ ਨੂੰ ਲੈ ਕੇ ਸੂਬੇ ਦੀ ਅਫ਼ਸਰਸ਼ਾਹੀ ਅਤੇ ਰਾਜਨੀਤਿਕ ਲੋਕਾਂ 'ਚ ਜ਼ਬਰਦਸਤ ਖੜਕ ਪਈ ਹੈ | ਉਕਤ ਮੱੁਦਿਆਂ ਨੂੰ ਲੈ ਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ...
ਚੰਡੀਗੜ੍ਹ, 14 ਜਨਵਰੀ (ਵਿਕਰਮਜੀਤ ਸਿੰਘ ਮਾਨ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਮੁੱਖ ਆਗੂ ਰਹੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਆਪਣੇ ਸਾਥੀਆਂ ਸਮੇਤ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ 'ਚ ਸ਼ਾਮਿਲ ਹੋ ਗਏ | ਉਨ੍ਹਾਂ ਪਾਰਟੀ ਪ੍ਰਧਾਨ ਅਤੇ ਸੰਸਦ ...
ਅੰਮਿ੍ਤਸਰ, 14 ਜਨਵਰੀ (ਸੁਰਿੰਦਰ ਕੋਛੜ)-ਲਾਹੌਰ ਦੀ ਕੇਂਦਰੀ ਜੇਲ੍ਹ 'ਚ ਬੰਦ ਮਾਨਸਿਕ ਤੌਰ 'ਤੇ ਬਿਮਾਰ ਕੈਦੀ ਿਖ਼ਜ਼ਰ ਹਯਾਤ ਨੂੰ ਭਲਕੇ 15 ਜਨਵਰੀ ਨੂੰ ਦਿੱਤੀ ਜਾਣ ਵਾਲੀ ਫਾਂਸੀ ਨੂੰ ਲੈ ਕੇ ਸਭ ਤਿਆਰੀਆਂ ਮੁਕੰਮਲ ਕੀਤੇ ਜਾਣ ਦੇ ਬਾਵਜੂਦ ਉਸ ਦੀ ਫਾਂਸੀ ਮੁਅੱਤਲ ਕਰ ...
ਅੰਮਿ੍ਤਸਰ, 14 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ਦੀ ਐਗਰੀਕਲਚਰ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ: ਜ਼ਫ਼ਰ ਇਕਬਾਲ ਰੰਧਾਵਾ ਨੇ ਫ਼ੁਰਮਾਨ ਜਾਰੀ ਕੀਤਾ ਹੈ ਕਿ ਯੂਨੀਵਰਸਿਟੀ 14 ਫਰਵਰੀ ਨੂੰ 'ਵੈਲੇਨਟਾਈਨ ਡੇ' ਦੀ ਜਗ੍ਹਾ 'ਸਿਸਟਰ ਡੇ' (ਭੈਣ ...
ਲੁਧਿਆਣਾ, 14 ਜਨਵਰੀ (ਭੁਪਿੰਦਰ ਸਿੰਘ ਬਸਰਾ)-ਸਾਲ 2019 ਦੀ ਫੋਰਬਜ਼ ਦੀ ਬਜਟ ਸਫ਼ਰ ਸੂਚੀ, ਜਿਸ ਵਿਚ 18 ਸ਼ਹਿਰਾਂ ਦੀ ਸੂਚੀ ਦਿੱਤੀ ਗਈ ਹੈ, ਵਿਚ 7 ਅਤੇ 9 ਨੰਬਰ ਉਪਰ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਇਸ ਸਾਲ ਦੇ ਪਹਿਲੇ ਭਾਰਤੀ ਅਤੇ ਸਿੱਖ ਵਜੋਂ ਆਪਣਾ ਨਾਂਅ ਲਿਖਵਾਉਣ ਵਿਚ ...
ਨਵੀਂ ਦਿੱਲੀ, 14 ਜਨਵਰੀ (ਏਜੰਸੀ)- ਇਥੇ ਲੱਗੇ 'ਵਿਮੈਨ ਆਫ ਇੰਡੀਆ ਆਰਗੈਨਿਕ ਫੈਸਟੀਵਲ' ਦੇ ਛੇਵੇਂ ਸੀਜ਼ਨ 'ਚ ਗਧੀ ਦੇ ਦੁੱਧ ਤੋਂ ਬਣਿਆ ਸਾਬਣ ਆਕਰਸ਼ਨ ਬਣਿਆ ਹੋਇਆ ਹੈ | ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਲਗਾਏ ਫੈਸਟੀਵਲ 'ਚ ਦਿੱਲੀ ਆਧਾਰਿਤ ਕੰਪਨੀ 'ਆਰਗੈਨਿਕੋ' ਨੇ ...
ਮੋਗਾ, 14 ਜਨਵਰੀ (ਸੁਰਿੰਦਰਪਾਲ ਸਿੰਘ)-ਅੱਜ ਹਰ ਕੋਈ ਨੌਜਵਾਨ ਕੈਨੇਡਾ ਅਤੇ ਆਸਟ੍ਰੇਲੀਆ 'ਚ ਜਾ ਕੇ ਪੜ੍ਹਨ ਦਾ ਸੁਪਨਾ ਦੇਖ ਰਿਹਾ ਹੈ ਪਰ ਕਈ ਵਾਰ ਵਿਦਿਆਰਥੀ ਆਈਲਟਸ 'ਚ ਘੱਟ ਬੈਂਡ ਜਾ ਅੰਬੈਂਸੀ ਦੀਆਂ ਸ਼ਰਤਾਂ ਪੂਰੀਆਂ ਨਾ ਕਰ ਸਕਣ ਕਰਕੇ ਵੀਜ਼ਾ ਰਿਫਿਊਜ਼ ਕਰਾ ਲੈਂਦੇ ...
ਅਬੋਹਰ, 14 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਹਰਬਿੰਦਰ ਸਿੰਘ ਹੈਰੀ ਸੰਧੂ ਦੀ ਅਗਵਾਈ 'ਚ ਅੱਜ ਮਾਘੀ ਮੇਲੇ ਦੀ ਸ੍ਰੀ ਮੁਕਤਸਰ ਸਾਹਿਬ ਕਾਨਫ਼ਰੰਸ 'ਚ ਸੈਂਕੜੇ ਵਾਹਨਾਂ ਦਾ ਕਾਫ਼ਲਾ ਗਿਆ | ਇਸ ਦੌਰਾਨ ਵੱਡੀ ਗਿਣਤੀ 'ਚ ...
ਤਲਵੰਡੀ ਸਾਬੋ, 14 ਜਨਵਰੀ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਵਲੋਂ ਉਠਾਈ ਮੰਗ 'ਤੇ ਯਕੀਨ ਦੁਆਇਆ ਹੈ ਕਿ ਕੇਂਦਰ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਛੇਤੀ ਮੁਕੰਮਲ ਕਰਨ ਲਈ ...
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਰਣਜੀਤ ਸਿੰਘ ਢਿੱਲੋਂ)-ਇਤਿਹਾਸਕ ਮਾਘੀ ਜੋੜ ਮੇਲੇ ਮੌਕੇ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅੱਜ ਮਾਘੀ ਦੇ ਦਿਹਾੜੇ 'ਤੇ ਪਾਇਆ ਗਿਆ | ਇਸ ਮੌਕੇ ਸ਼ੋ੍ਰਮਣੀ ਸੇਵਾ ਰਤਨ ਸਿੰਘ ...
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਰਣਜੀਤ ਸਿੰਘ ਢਿੱਲੋਂ, ਗੁਲਵਿੰਦਰ ਸਿੰਘ)-ਮੇਲਾ ਮਾਘੀ 'ਤੇ ਇਨਸਾਫ਼ ਟੀਮ ਪੰਜਾਬ ਵਲੋਂ ਵਿਸ਼ਾਲ ਗੈਰ-ਸਿਆਸੀ ਕਾਨਫ਼ਰੰਸ ਸੂਬਾ ਪ੍ਰਧਾਨ ਜਗਮੀਤ ਸਿੰਘ ਜੱਗਾ ਦੀ ਅਗਵਾਈ ਹੇਠ ਕੀਤੀ ਗਈ, ਜਿਸ 'ਚ ਖਸ-ਖਸ ਦੀ ਖੇਤੀ ਨੂੰ ਪੰਜਾਬ 'ਚ ...
ਨਵੀਂ ਦਿੱਲੀ, 14 ਜਨਵਰੀ (ਏਜੰਸੀ)-ਸੁਪਰੀਮ ਕੋਰਟ ਦੇ ਜਸਟਿਸ ਏ.ਕੇ. ਸੀਕਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਪੈਨਲ ਜਿਸ ਨੇ ਸੀ.ਬੀ.ਆਈ. ਮੁਖੀ ਆਲੋਕ ਵਰਮਾ ਨੂੰ ਅਹੁਦੇ ਤੋਂ ਹਟਾਇਆ ਸੀ, 'ਚ ਸੇਵਾਮੁਕਤੀ ਬਾਅਦ ਉਨ੍ਹਾਂ ਦੀ ਨਾਮਜ਼ਦਗੀ ਤੇ ...
ਮੁੰਬਈ, 14 ਜਨਵਰੀ (ਏਜੰਸੀ)-ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ.ਐਨ.ਐਸ.) ਦੇ ਮੁਖੀ ਰਾਜ ਠਾਕਰੇ ਨੇ 27 ਜਨਵਰੀ ਨੂੰ ਹੋਣ ਵਾਲੇ ਉਨ੍ਹਾਂ ਦੇ ਬੇਟੇ ਦੇ ਵਿਆਹ ਦਾ ਸੱਦਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਤਾਂ ਦੇ ਦਿੱਤਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੀ ...
ਨਵੀਂ ਦਿੱਲੀ, 14 ਜਨਵਰੀ (ਏਜੰਸੀ)-ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨ ਨੇ ਆਪਣੇ ਇਕ ਕੂਟਨੀਤਕ ਦਾ ਸੋਸ਼ਲ ਮੀਡੀਆ ਅਕਾਊਾਟ ਹੈਕ ਕਰਨ ਦੀ ਕੋਸ਼ਿਸ਼ ਕਰਨ ਅਤੇ ਭਾਰਤੀ ਰਾਜਦੂਤ ਅਤੇ ਉਸ ਦੇ ਡਿਪਟੀ ਦਾ ਪਿੱਛਾ ਕਰਨ ਦੀਆਂ ਘਟਨਾਵਾਂ ਦਾ ਮੁੱਦਾ ਪਾਕਿਸਤਾਨ ਕੋਲ ਸਖਤੀ ਨਾਲ ...
ਐੱਸ.ਏ.ਐੱਸ. ਨਗਰ, 14 ਜਨਵਰੀ (ਕੇ.ਐੱਸ. ਰਾਣਾ)-ਬੇਸ਼ੱਕ ਦੇਸ਼ ਦੇ ਕਈ ਸੂਬਿਆਂ ਅੰਦਰ ਮਹਿਲਾ ਸਰਪੰਚਾਂ ਲਈ 50 ਫੀਸਦੀ ਰਾਖਵਾਂਕਰਨ ਕੀਤਾ ਗਿਆ ਹੈ ਪਰ ਅੱਜ ਵੀ ਕਈ ਸੂਬਿਆਂ ਅੰਦਰ ਮਹਿਲਾ ਸਰਪੰਚ ਪੁਰਸ਼ ਪ੍ਰਧਾਨ ਸਮਾਜ ਅੰਦਰ ਰਬੜ ਸਟੈਂਪ ਵਜੋਂ ਕੰਮ ਕਰ ਰਹੀਆਂ ਹਨ ਕਿਉਂਕਿ ...
ਇਸਲਾਮਾਬਾਦ, 14 ਜਨਵਰੀ (ਪੀ.ਟੀ.ਆਈ.)-ਨਕਦੀ ਸੰਕਟ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਨੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਯੋਜਨਾ ਵਿਚ ਸ਼ਾਮਿਲ ਇਕ ਵੱਡੇ ਬਿਜਲੀ ਪ੍ਰਾਜੈਕਟ ਰਹੀਮ ਯਾਰ ਖ਼ਾਨ ਨੂੰ ਆਉਣ ਵਾਲੇ ਸਾਲਾਂ ਵਿਚ ਪਹਿਲਾਂ ਹੀ ਢੁਕਵਾਂ ਬਿਜਲੀ ਉਤਪਾਦਨ ਕਰਨ ...
ਸ੍ਰੀਨਗਰ, 14 ਜਨਵਰੀ (ਮਨਜੀਤ ਸਿੰਘ)ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਤਰਾਲ ਇਲਾਕੇ 'ਚ ਹੋਏ ਇਕ ਮੁਕਾਬਲੇ 'ਚ ਜ਼ਖ਼ਮੀ ਹੋਏ ਜਵਾਨ ਨੇ ਏਮਜ਼ 'ਚ ਦੇਰ ਸ਼ਾਮ ਦਮ ਤੋੜ ਦਿੱਤਾ | ਸੀ.ਆਰ.ਪੀ.ਐਫ. ਦੇ ਬੁਲਾਰੇ ਸੰਜੇ ਸ਼ਰਮਾ ਅਨੁਸਾਰ ਤਰਾਲ ਦੇ ਆਰੀਪਲ ਪਿੰਡ ਵਿਖੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX