ਤਾਜਾ ਖ਼ਬਰਾਂ


ਸੁਪਰੀਮ ਕੋਰਟ ਨੇ ਕਿਹਾ- ਬਾਗ਼ੀ ਵਿਧਾਇਕਾਂ ਕੋਲ ਬਹੁਮਤ ਪ੍ਰੀਖਣ 'ਚ ਹਿੱਸਾ ਲੈਣ ਜਾਂ ਨਾ ਲੈਣ ਦਾ ਬਦਲ ਹੈ
. . .  5 minutes ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ 'ਤੇ ਮਾਮਲੇ 'ਤੇ ਚੀਫ਼ ਜਸਟਿਸ ਨੇ ਕਿਹਾ- ਮਾਮਲੇ 'ਚ ਸੰਵਿਧਾਨਕ ਸੰਤੁਲਨ ਬਣਾਉਣਾ ਜ਼ਰੂਰੀ
. . .  10 minutes ago
ਕਰਨਾਟਕ ਸੰਕਟ : ਸੁਪਰੀਮ ਕੋਰਟ ਨੇ ਕਿਹਾ- ਵਿਧਾਇਕਾਂ ਦੇ ਅਸਤੀਫ਼ੇ 'ਤੇ ਫ਼ੈਸਲਾ ਲੈਣ ਸਪੀਕਰ
. . .  14 minutes ago
ਕਰਨਾਟਕ ਸਿਆਸੀ ਸੰਕਟ : ਕੁਝ ਸਮੇਂ ਬਾਅਦ ਸੁਪਰੀਮ ਕੋਰਟ ਵਲੋਂ ਸੁਣਾਇਆ ਜਾਵੇਗਾ ਫ਼ੈਸਲਾ
. . .  16 minutes ago
ਨਵੀਂ ਦਿੱਲੀ, 17 ਜੂਨ- ਕਰਨਾਟਕ 'ਚ ਸਿਆਸੀ ਸੰਕਟ ਵਿਚਾਲੇ ਕੁਝ ਹੀ ਸਮੇਂ ਬਾਅਦ ਸੁਪਰੀਮ ਕੋਰਟ ਵਲੋਂ ਫ਼ੈਸਲਾ ਸੁਣਾਇਆ ਜਾਵੇਗਾ। ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਬਾਗ਼ੀ ਵਿਧਾਇਕਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਤੇ ਸੁਣਵਾਈ ਤੋਂ...
ਮੀਂਹ ਕਾਰਨ ਡਿੱਗੀ ਘਰ ਦੀ ਛੱਤ
. . .  27 minutes ago
ਤਪਾ ਮੰਡੀ, 17 ਜੁਲਾਈ (ਵਿਜੇ ਸ਼ਰਮਾ)- ਬਾਜ਼ੀਗਰ ਬਸਤੀ 'ਚ ਮੀਂਹ ਕਾਰਨ ਇੱਕ ਮਕਾਨ ਦੇ ਤੂੜੀ ਵਾਲੇ ਕਮਰੇ ਅਤੇ ਰਸੋਈ ਦੀ ਛੱਤ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਰਾਧੇ ਸ਼ਾਮ ਨੇ ਦੱਸਿਆ ਕਿ ਬੀਤੀ ਰਾਤ ਪਏ ਮੀਂਹ...
ਕੁਲਭੂਸ਼ਨ ਜਾਧਵ ਮਾਮਲਾ : ਅਟਾਰਨੀ ਜਨਰਲ ਦੀ ਪ੍ਰਧਾਨਗੀ 'ਚ ਨੀਦਰਲੈਂਡ ਪਹੁੰਚੀ ਪਾਕਿਸਤਾਨੀ ਟੀਮ
. . .  37 minutes ago
ਦ ਹੇਗ, 17 ਜੁਲਾਈ- ਅਟਾਰਨੀ ਜਨਰਲ ਦੀ ਪ੍ਰਧਾਨਗੀ ਹੇਠ ਪਾਕਿਸਤਾਨੀ ਟੀਮ ਨੀਦਰਲੈਂਡ ਦੇ ਦ ਹੇਗ ਸ਼ਹਿਰ 'ਚ ਪਹੁੰਚ ਹੈ, ਜਿੱਥੇ ਕਿ ਅੱਜ ਕੁਲਭੂਸ਼ਨ ਜਾਧਵ ਮਾਮਲੇ 'ਚ ਕੌਮਾਂਤਰੀ ਅਦਾਲਤ ਵਲੋਂ ਫ਼ੈਸਲਾ ਸੁਣਾਇਆ ਜਾਵੇਗਾ। ਟੀਮ 'ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ...
ਬਠਿੰਡਾ : ਰਜਵਾਹੇ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  48 minutes ago
ਬਠਿੰਡਾ, 17 ਜੁਲਾਈ (ਨਾਇਬ ਸਿੱਧੂ)- ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੱਦਾ ਦੇ ਨੇੜੇ ਇੱਕ ਰਜਵਾਹੇ 'ਚ ਪਾੜ ਪੈ ਗਿਆ। ਇਸ ਰਜਵਾਹੇ ਦਾ ਪਾਣੀ ਘੁੱਦਾ ਅਤੇ ਨਜ਼ਦੀਕੀ ਪਿੰਡ ਬਾਜਕ ਦੇ ਖੇਤਾਂ ਨੂੰ ਲੱਗਦਾ ਸੀ। ਇਸ 'ਚ ਪਾੜ ਪੈਣ ਕਾਰਨ ਘੁੱਦਾ ਅਤੇ ਬਾਜਕ, ਦੋਹਾਂ ਪਿੰਡਾਂ ਦੀ...
ਨਰੋਆ ਪੰਜਾਬ ਮੰਚ ਦੇ ਆਗੂਆਂ ਦੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਨਾਲ ਬੈਠਕ ਅੱਜ
. . .  about 1 hour ago
ਸੰਗਰੂਰ, 17 ਜੁਲਾਈ (ਧੀਰਜ ਪਸ਼ੋਰੀਆ)- ਪੰਜਾਬ ਦੀਆਂ ਕਈ ਉਦਯੋਗਿਕ ਇਕਾਈਆਂ ਵਲੋਂ ਜ਼ਹਿਰੀਲੀ ਰਹਿੰਦ-ਖੂੰਹਦ ਨੂੰ ਬਗ਼ੈਰ ਸੋਧੇ ਨਦੀ-ਨਾਲਿਆਂ 'ਚ ਸੁੱਟੇ ਜਾਣ ਦੇ ਗੰਭੀਰ ਮੁੱਦੇ ਨੂੰ ਲੈ ਕੇ ਨਰੋਆ ਪੰਜਾਬ ਮੰਚ ਦੇ ਆਗੂ ਅੱਜ ਦੁਪਹਿਰ ਨੂੰ ਪੰਜਾਬ ਪ੍ਰਦੂਸ਼ਣ ਰੋਕਥਾਮ...
ਮੀਂਹ ਦੇ ਪਾਣੀ ਕਾਰਨ ਅਬੋਹਰ ਹੋਇਆ ਜਲ-ਥਲ
. . .  about 1 hour ago
ਅਬੋਹਰ, 17 ਜੁਲਾਈ (ਸੁਖਜਿੰਦਰ ਸਿੰਘ ਢਿੱਲੋਂ)- ਬੀਤੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਅਬੋਹਰ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ। ਸ਼ਹਿਰ ਦੇ ਲਗਭਗ ਬਹੁਤੇ ਹਿੱਸਿਆਂ 'ਚ ਗੋਡੇ-ਗੋਡੇ ਪਾਣੀ ਭਰ ਗਿਆ। ਮੀਂਹ ਦੇ ਪਾਣੀ ਕਾਰਨ ਇੱਥੇ ਆਵਾਜਾਈ ਬੁਰੀ ਤਰ੍ਹਾਂ...
ਮੁੰਬਈ ਇਮਾਰਤ ਹਾਦਸਾ : ਬਚਾਅ ਕਾਰਜ ਦੂਜੇ ਦਿਨ ਵੀ ਜਾਰੀ, ਹੁਣ ਤੱਕ 14 ਲੋਕਾਂ ਦੀ ਮੌਤ
. . .  about 1 hour ago
ਮੁੰਬਈ, 17 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਤੋਂ ਬਾਅਦ ਅੱਜ ਦੂਜੇ ਦਿਨ ਵੀ ਬਚਾਅ ਕਾਰਜ ਜਾਰੀ ਹਨ। ਐੱਨ. ਡੀ. ਆਰ. ਐੱਫ. ਵਲੋਂ ਸਨਿਫਰ ਡਾਗਜ਼ ਦੀ ਮਦਦ ਨਾਲ ਇੱਥੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ...
ਕੁਲਭੂਸ਼ਣ ਜਾਧਵ ਬਾਰੇ ਕੌਮਾਂਤਰੀ ਅਦਾਲਤ ਵਲੋਂ ਅੱਜ ਸੁਣਾਇਆ ਜਾਵੇਗਾ ਫ਼ੈਸਲਾ
. . .  about 2 hours ago
ਨਵੀਂ ਦਿੱਲੀ, 17 ਜੁਲਾਈ- ਪਾਕਿਸਤਾਨ 'ਚ ਜਾਸੂਸੀ ਦੇ ਦੋਸ਼ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੇ ਮਾਮਲੇ 'ਚ ਨੀਦਰਲੈਂਡ ਦੇ ਸ਼ਹਿਰ ਦ ਹੇਗ 'ਚ ਸਥਿਤ ਕੌਮਾਂਤਰੀ ਨਿਆਂ ਅਦਾਲਤ ਵਲੋਂ ਅੱਜ ਫ਼ੈਸਲਾ...
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀ ਵਿਚਾਲੇ ਮੁਠਭੇੜ ਜਾਰੀ
. . .  about 2 hours ago
ਸ੍ਰੀਨਗਰ, 17 ਜੁਲਾਈ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀ ਵਿਚਾਲੇ ਚੱਲ ਰਹੀ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ...
ਅੱਜ ਦਾ ਵਿਚਾਰ
. . .  about 2 hours ago
ਸਮ੍ਰਿਤੀ ਮੰਧਾਨਾ ਤੇ ਰੋਹਨ ਬੋਪੰਨਾ ਅਰਜੁਨ ਐਵਾਰਡ ਨਾਲ ਸਨਮਾਨਿਤ
. . .  1 day ago
ਨਵੀਂ ਦਿੱਲੀ, 16 ਜੁਲਾਈ - ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਸਮ੍ਰਿਤੀ ਮੰਧਾਨਾ ਅਤੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੂੰ ਅਰਜੁਨ ਐਵਾਰਡ ਨਾਲ...
ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟ ਤੇ ਇੱਕ ਕੈਬਿਨ ਕਰੂ ਮੈਂਬਰ ਮੁਅੱਤਲ
. . .  1 day ago
ਨਵੀਂ ਦਿੱਲੀ, 16 ਜੁਲਾਈ - ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟਾਂ ਤੇ ਇੱਕ ਕੈਬਿਨ ਕਰੂ ਮੈਂਬਰ ਨੂੰ ਮੁਅੱਤਲ ਕਰ ਦਿੱਤਾ ਗਿਆ...
ਮੁੰਬਈ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10
. . .  1 day ago
ਪਿਸਤੌਲ ਦੀ ਨੋਕ 'ਤੇ ਦਿਨ-ਦਿਹਾੜੇ ਵੈਸਟਰਨ ਯੂਨੀਅਨ ਤੋਂ ਨਗਦੀ ਦੀ ਲੁੱਟ
. . .  1 day ago
ਬੰਗਾ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਦੋ ਕਾਬੂ
. . .  1 day ago
ਅਣਖ ਖ਼ਾਤਰ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਧੀ ਦਾ ਕਤਲ
. . .  1 day ago
ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  1 day ago
ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ
. . .  1 day ago
ਕੈਪਟਨ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ
. . .  1 day ago
ਚੱਕ ਜਵਾਹਰੇਵਾਲਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਦੀ ਫੂਕੀ ਅਰਥੀ
. . .  1 day ago
ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਰਤਾਰਪੁਰ ਲਾਂਘੇ ਦਾ ਕੀਤਾ ਦੌਰਾ
. . .  1 day ago
ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ
. . .  1 day ago
ਬਿਜਲੀ ਦਫ਼ਤਰ 'ਚ ਵੜਿਆ ਮੀਂਹ ਦਾ ਪਾਣੀ, ਕੰਪਿਊਟਰ ਤੇ ਰਿਕਾਰਡ ਦਾ ਹੋਇਆ ਨੁਕਸਾਨ
. . .  1 day ago
ਨਸ਼ਾ ਤਸਕਰ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ
. . .  1 day ago
ਵਿਜੀਲੈਂਸ ਟੀਮ ਵੱਲੋਂ ਮਾਲ ਵਿਭਾਗ ਦਾ ਪਟਵਾਰੀ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਹੋਈ ਸਰਕਾਰ
. . .  1 day ago
ਕੈਪਟਨ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਬੂ
. . .  1 day ago
ਪੰਜਾਬ ਨੂੰ ਤਬਾਹੀ ਦੇ ਕੰਡੇ 'ਤੇ ਲਿਆਏ ਅਕਾਲੀ ਅਤੇ ਕਾਂਗਰਸੀਏ -ਬੈਂਸ
. . .  1 day ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਭੇਦਭਰੇ ਹਾਲਾਤ 'ਚ ਮਿਲੀ ਔਰਤ ਅਤੇ ਮਾਸੂਮ ਬੱਚੀ ਦੀ ਲਾਸ਼
. . .  1 day ago
ਤਪਾ ਖੇਤਰ 'ਚ ਤੇਜ਼ ਮੀਂਹ ਕਾਰਨ ਪਾਣੀ 'ਚ ਡੁੱਬੀ ਸੈਂਕੜੇ ਏਕੜ ਝੋਨੇ ਦੀ ਫ਼ਸਲ
. . .  1 day ago
22 ਜੁਲਾਈ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤਾ ਜਾਵੇਗਾ ਧਰਨਾ
. . .  1 day ago
ਪਾਣੀ ਦਾ ਫਲੋ ਵਧਣ ਕਾਰਨ ਪਟਿਆਲਾ 'ਚ ਖ਼ਾਲੀ ਕਰਵਾਈਆਂ ਗਈਆਂ ਕਾਲੋਨੀਆਂ
. . .  1 day ago
ਨੇਪਾਲ 'ਚ ਆਏ ਹੜ੍ਹ ਕਾਰਨ 78 ਲੋਕਾਂ ਦੀ ਮੌਤ
. . .  1 day ago
ਮੁੰਬਈ ਇਮਾਰਤ ਹਾਦਸਾ : ਮਲਬੇ ਹੇਠੋਂ ਕੱਢਿਆ ਗਿਆ ਮਾਸੂਮ ਬੱਚਾ
. . .  1 day ago
ਅਸਮ 'ਚ ਹੜ੍ਹ ਦਾ ਕਹਿਰ ਜਾਰੀ, ਲੋਕਾਂ ਨੂੰ ਨਹੀਂ ਮਿਲ ਰਹੀ ਸਰਕਾਰੀ ਸਹਾਇਤਾ
. . .  1 day ago
ਦਿੱਲੀ : ਬੁੱਧਵਾਰ ਨੂੰ ਹੋਵੇਗੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ
. . .  1 day ago
ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਲੋਕਾਂ ਦੀ ਮੌਤ
. . .  1 day ago
ਦਿੱਲੀ ਪੁਲਿਸ ਵੱਲੋਂ ਨਸ਼ਾ ਤਸਕਰ ਕਰਨ ਖੰਨਾ ਗ੍ਰਿਫ਼ਤਾਰ
. . .  1 day ago
ਸੜਕ ਹਾਦਸੇ 'ਚ ਪਤੀ-ਪਤਨੀ ਅਤੇ ਬੱਚੇ ਸਮੇਤ ਪੰਜ ਜ਼ਖ਼ਮੀ
. . .  1 day ago
ਮੁੰਬਈ ਇਮਾਰਤ ਹਾਦਸਾ : ਦੋ ਲੋਕਾਂ ਦੀ ਮੌਤ
. . .  1 day ago
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮੁੰਬਈ ਇਮਾਰਤ ਹਾਦਸਾ : ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ
. . .  1 day ago
ਸ਼੍ਰੋਮਣੀ ਕਮੇਟੀ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ
. . .  1 day ago
ਬਿਹਾਰ 'ਚ ਹੜ੍ਹ ਕਾਰਨ 25 ਲੋਕਾਂ ਦੀ ਹੋਈ ਮੌਤ- ਨਿਤੀਸ਼ ਕੁਮਾਰ
. . .  1 day ago
130 ਮਿ. ਮੀ. ਮੀਂਹ ਨੇ ਡੁਬੋਇਆ ਬਠਿੰਡਾ, ਸ਼ਹਿਰ 'ਚ ਬਣੇ ਹੜ੍ਹਾਂ ਵਰਗੇ ਹਾਲਾਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਮਾਘ ਸੰਮਤ 550

ਗੁਰਦਾਸਪੁਰ / ਬਟਾਲਾ / ਪਠਾਨਕੋਟ

ਬਟਾਲਾ 'ਚ ਨਾਜਾਇਜ਼ ਕਬਜ਼ਿਆਂ 'ਤੇ ਚਲਿਆ ਨਗਰ ਕੌਸਲ ਦਾ 'ਪੰਜਾ'

ਬਟਾਲਾ, 15 ਜਨਵਰੀ (ਕਾਹਲੋਂ)-ਅੱਜ ਨਗਰ ਕੌਾਸਲ ਬਟਾਲਾ ਵਲੋਂ ਸ਼ਹਿਰ 'ਚ ਆਵਾਜਾਈ ਸਮੱਸਿਆ ਦੇ ਹੱਲ ਲਈ ਨਾਜਾਇਜ਼ ਕਬਜ਼ਿਆਂ ਿਖ਼ਲਾਫ਼ ਤੜਕਸਾਰ ਹੀ ਹੱਲਾ ਬੋਲਿਆ ਗਿਆ ਤੇ ਇਸ ਮੁਹਿੰਮ 'ਚ ਸਥਾਨਕ ਬੱਸ ਸਟੈਂਡ ਨੇੜਲੀਆਂ ਕਰੀਬ 80 ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ 'ਤੇ ਨਗਰ ਕੌਾਸਲ ਦੀ ਜੇ.ਸੀ.ਬੀ. ਦਾ ਪੰਜਾ ਫਿਰਿਆ | ਸਵੇਰੇ ਦੁਕਾਨਾਂ ਖੁੱਲ੍ਹਣ ਤੋਂ ਪਹਿਲਾਂ ਹੀ ਕਰ ਦਿੱਤੀ ਗਈ ਇਸ ਕਾਰਵਾਈ 'ਚ ਦੁਕਾਨਦਾਰਾਂ ਵਲੋਂ ਆਪਣੀ ਹੱਦ ਤੋਂ ਕਰੀਬ 10 ਫੁੱਟ ਤੱਕ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ, ਜਿਨ੍ਹਾਂ ਨੂੰ ਵੇਖ ਕੇ ਭੜਕੇ ਦੁਕਾਨਦਾਰਾਂ ਨੇ ਰੋਸ ਵਜੋਂ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ, ਪਰ ਆਮ ਲੋਕਾਂ ਨੇ ਇਸ ਕਾਰਵਾਈ ਦਾ ਸਵਾਗਤ ਕੀਤਾ | ਇਸ ਮੌਕੇ ਕੁਝ ਲੋਕਾਂ ਨੇ ਕਿਹਾ ਕਿ ਆਵਾਜਾਈ ਸਮੱਸਿਆ ਦੇ ਹੱਲ ਲਈ ਬੱਸ ਸਟੈਂਡ ਨੂੰ ਗੁਰਦਾਸਪੁਰ ਦੀ ਤਰਜ਼ 'ਤੇ ਸ਼ਹਿਰ 'ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ, ਕਿਉਂਕਿ ਉਥੋਂ ਬੱਸ ਸਟੈਂਡ ਭਾਵੇਂ ਪਹਿਲੀ ਥਾਂ ਤੋਂ ਸ਼ਹਿਰੋਂ ਬਾਹਰ ਕਾਫੀ ਹਟਵਾਂ ਕਰ ਦਿੱਤਾ ਗਿਆ ਹੈ, ਪਰ ਉਥੋਂ ਦੇ ਲੋਕ ਪ੍ਰਸ਼ਾਸਨ ਦਾ ਸਾਥ ਦੇ ਕੇ ਇਸ ਸਮੱਸਿਆ ਤੋਂ ਨਿਜਾਤ ਪਾ ਲੈਣਗੇ |
ਕਾਂਗਰਸੀਆਂ ਤੇ ਭਾਜਪਾਈਆਂ ਨੇ ਇਕੱਠੇ ਮੋਰਚਾ ਲਾਇਆ
ਅੱਜ ਦੁਕਾਨਦਾਰਾਂ ਵਲੋਂ ਰੋਸ ਵਜੋਂ ਦਿੱਤੇ ਧਰਨੇ 'ਚ ਕਾਂਗਰਸੀਆਂ ਤੇ ਭਾਜਪਾਈਆਂ ਨੇ ਇਕੱਠੇ ਮੋਰਚਾ ਲਾਇਆ, ਜਿਸ 'ਚ ਸਾਬਕਾ ਵਿਧਾਇਕ ਸ੍ਰੀ ਅਸ਼ਵਨੀ ਸੇਖੜੀ ਤੇ ਨਗਰ ਕੌਾਸਲ ਪ੍ਰਧਾਨ ਨਰੇਸ਼ ਮਹਾਜਨ ਵੀ ਸ਼ਾਮਿਲ ਹੋਏ, ਜਿਨ੍ਹਾਂ ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਿਖ਼ਲਾਫ਼ ਕਾਰਵਾਈ ਦੀ ਮੰਗ ਕੀਤੀ | ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਕ ਵੱਡੇ ਮੰਤਰੀ ਦੀ ਸ਼ਹਿ 'ਤੇ ਜਾਣਬੁੱਝ ਕੇ ਬਟਾਲਾ ਦੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਸਭਾ ਚੋਣਾਂ 'ਚ ਬਟਾਲਾ ਤੋਂ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਵੇ | ਉਨ੍ਹਾਂ ਕਿਹਾ ਕਿ ਉਸੇ ਮੰਤਰੀ ਦੀ ਸ਼ਹਿ 'ਤੇ ਹੀ ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਦਿਖਾਈ ਦਿੰਦੇ ਹਨ | ਨਗਰ ਕੌਾਸਲ ਪ੍ਰਧਾਨ ਨਰੇਸ਼ ਮਹਾਜਨ ਨੇ ਕਿਹਾ ਕਿ ਮੈਂ ਕੱਲ੍ਹ ਟ੍ਰੈਫ਼ਿਕ ਪੁਲਿਸ ਤੇ ਈ.ਓ. ਨਾਲ ਬੈਠ ਕੇ ਦੁਕਾਨਦਾਰਾਂ ਦਾ ਸਮਝੌਤਾ ਕਰਵਾ ਦਿੱਤਾ ਸੀ ਕਿ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਪਰ ਫਿਰ ਵੀ ਨਗਰ ਕੌਾਸਲ ਦੇ ਪ੍ਰਧਾਨ ਨੇ ਬਿਨ੍ਹਾਂ ਦੱਸੇ ਇਹ ਕਾਰਵਾਈ ਕਰ ਦਿੱਤੀ ਗਈ ਹੈ | ਇਸ ਮੌਕੇ ਧਰਨਾਕਾਰੀਆਂ 'ਚ ਵਿਨੇ ਮਹਾਜਨ, ਅੰਸ਼ੂ ਹਾਂਡਾ, ਰਕੇਸ਼ ਮਹਾਜਨ, ਸਵਰਨ ਮੁੱਢ, ਨਿਸ਼ਾਨ ਸਿੰਘ ਪਵਾਰ, ਸੁਖਦੇਵ ਮਹਾਜਨ, ਸੁਰੇਸ਼ ਮਹਾਜਨ, ਅਸ਼ਵਨੀ ਮਲਹੋਤਰਾ, ਸਾਹਿਬ ਸ਼ਰਮਾ, ਅਕੁਲ ਭੂਸ਼ਣ, ਮਾਸਟਰ ਕੁਲਭੂਸ਼ਨ, ਦੇਵ ਰਾਜ ਮੈਨੇਜਰ, ਸਵਰਨ ਦਾਸ, ਭਾਰਤ ਸ਼ਰਮਾ, ਜੰਗੀ ਕੌਾਸਲਰ, ਲਾਡਾ, ਕਾਮਰੇਡ ਦਰਸ਼ਨ ਸੇਖੜੀ, ਤਰਸੇਮ ਸੇਖੜੀ ਤੇ ਪਵਨ ਕੁਮਾਰ ਹਾਜ਼ਰ ਸਨ |
ਦੁਕਾਨਦਾਰਾਂ ਲਗਾਏ ਨਾਜਾਇਜ਼ ਧੱਕੇਸ਼ਾਹੀ ਦੇ ਦੋਸ਼
ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਨਗਰ ਕੌਾਸਲ ਨੇ ਧੱਕੇਸ਼ਾਹੀ ਕੀਤੀ ਹੈ ਤੇ ਬਿਨ੍ਹਾਂ ਕੋਈ ਨੋਟਿਸ ਦਿੱਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ, ਜੋ ਕਿ ਸਰਾਸਰ ਬੇਇਨਸਾਫ਼ੀ ਹੈ | ਉਨ੍ਹਾਂ ਕਿਹਾ ਕਿ ਬਿਨਾਂ ਦੱਸੇ ਕੀਤੀ ਭੰਨਤੋੜ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਲਈ ਉਨ੍ਹਾਂ ਜਿੱਥੇ ਈ.ਓ. ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ, ਉਥੇ ਆਪਣੇ ਹੋਏ ਨੁਕਸਾਨ ਦੀਆਂ ਅਰਜ਼ੀਆਂ ਵੀ ਐੱਸ.ਪੀ. ਵਿਪਨ ਚੌਧਰੀ ਨੂੰ ਸੌਾਪੀਆਂ |

ਸਾਂਝਾ ਅਧਿਆਪਕ ਮੋਰਚਾ ਵਲੋਂ ਸਿੱਖਿਆ ਮੰਤਰੀ ਦਾ ਪੁਤਲਾ ਫ਼ੂਕ ਕੇ ਪ੍ਰਦਰਸ਼ਨ

ਗੁਰਦਾਸਪੁਰ, 15 ਜਨਵਰੀ (ਸੁਖਵੀਰ ਸਿੰਘ ਸੈਣੀ)-ਸਾਂਝਾ ਅਧਿਆਪਕ ਮੋਰਚੇ ਦੇ ਸੱਦੇ 'ਤੇ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਅਧਿਆਪਕਾਂ ਨੇ ਇਕੱਠੇ ਹੋ ਕੇ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਹੱਕੀ ਤੇ ਜਾਇਜ਼ ਮੰਨੀਆਂ ਮੰਗਾਂ ਤੋਂ ਮੁੱਕਰਨ ਤੇ ਪੰਜ ਅਧਿਆਪਕ ਆਗੂਆਂ ਦੀ ...

ਪੂਰੀ ਖ਼ਬਰ »

ਟੀਮ ਗਲੋਬਲ ਨੇ ਇਕ ਹੋਰ ਵਿਦਿਆਰਥੀ ਦਾ ਆਸਟ੍ਰੇਲੀਆ ਸਟੱਡੀ ਵੀਜ਼ਾ ਲਗਵਾਇਆ

ਗੁਰਦਾਸਪੁਰ, 15 ਜਨਵਰੀ (ਆਰਿਫ਼)-ਟੀਮ ਗਲੋਬਲ ਵਲੋਂ ਆਪਣੀਆਂ ਬਿਹਤਰੀਨ ਸੇਵਾਵਾਂ ਸਦਕਾ ਇਕ ਹੋਰ ਵਿਦਿਆਰਥੀ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ ਹੈ | ਇਸ ਸਬੰਧੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਰੋਬਿਨ ਸਿੰਘ ਪੁੱਤਰ ਸੁਖਬੀਰ ਸਿੰਘ ਵਾਸੀ ਪਿੰਡ ...

ਪੂਰੀ ਖ਼ਬਰ »

ਲਖਵਿੰਦਰ ਕੌਰ ਪਿੰਡ ਅਰਾਈਆਂ ਬੁਰਜ ਦੇ ਸਰਪੰਚ ਬਣੇ

ਬਟਾਲਾ, 15 ਨਵੰਬਰ (ਕਾਹਲੋਂ)-ਬੀਤੇ ਦਿਨੇ ਹੋਈਆਂ ਪੰਚਾਇਤੀ ਚੋਣਾਂ 'ਚ ਲਖਵਿੰਦਰ ਕੌਰ ਪਤਨੀ ਅਮਰਬੀਰ ਸਿੰਘ ਬਾਜਵਾ ਪਿੰਡ ਅਰਾਈਆਂ ਬੁਰਜ ਦੇ ਸਰਪੰਚ ਬਣੇ | ਉਨ੍ਹਾਂ ਦੇ ਨਾਲ ਕੁਲਦੀਪ ਕੌਰ, ਬਲਵਿੰਦਰ ਕੌਰ, ਸਵਿੰਦਰ ਸਿੰਘ, ਜਗੀਰ ਮਸੀਹ ਆਦਿ ਨੂੰ ਪੰਚ ਚੁਣਿਆਂ ਗਿਆ | ਇਸ ...

ਪੂਰੀ ਖ਼ਬਰ »

ਪਿੰਡ ਆਲੋਵਾਲ ਦੀ ਪੰਚਾਇਤ ਵਲੋਂ ਚੋਣ ਸਬੰਧੀ ਮਾਮਲੇ ਦੀ ਮੁੱਖ ਚੋਣ ਕਮਿਸ਼ਨਰ ਕੋਲ ਸ਼ਿਕਾਇਤ

ਧਾਰੀਵਾਲ, 15 ਜਨਵਰੀ (ਸਵਰਨ ਸਿੰਘ)-ਪੰਚਾਇਤੀ ਚੋਣਾਂ 'ਚ ਹੋਈਆਂ ਧੱਕੇਸ਼ਾਹੀਆਂ ਦੀ ਜਿੱਥੇ ਪਹਿਲਾਂ ਹੀ ਕਾਫ਼ੀ ਚਰਚਾ ਸ਼ਿਖਰਾਂ 'ਤੇ ਰਹੀ ਹੈ, ਉਥੇ ਹੁਣ ਬਲਾਕ ਧਾਰੀਵਾਲ ਦੇ ਪਿੰਡ ਆਲੋਵਾਲ ਦਾ ਮਾਮਲਾ ਵੀ ਗਰਮਾ ਗਿਆ ਹੈ | ਦੱਸਣਯੋਗ ਹੈ ਕਿ ਸਰਪੰਚੀ ਦੀ ਚੋਣ ਲੜੇ ਜਗਬੀਰ ...

ਪੂਰੀ ਖ਼ਬਰ »

ਸਤੀਸ਼ ਕੌਲ ਵਲੋਂ ਨਵਤੇਜ ਹਿਊਮੈਨਿਟੀ ਹਸਪਤਾਲ ਦੀ ਲੈਬਰਾਟਰੀ ਦਾ ਉਦਘਾਟਨ

ਬਟਾਲਾ, 15 ਜਨਵਰੀ (ਕਾਹਲੋਂ)-ਕਰੀਬ ਢਾਈ ਸਾਲ ਤੋਂ ਬਿਮਾਰ ਚਲੇ ਆ ਰਹੇ ਅਤੇ ਬਿਸਤਰੇ 'ਤੇ ਰਹੇ ਪ੍ਰਸਿੱਧ ਫਿਲਮੀ ਅਦਾਕਾਰ ਸਤੀਸ਼ ਕੌਲ ਕੁਝ ਸਿਹਤਯਾਬ ਹੋਣ ਉਪਰੰਤ ਅੱਜ ਨਵਤੇਜ ਸਿੰਘ ਗੁੱਗੂ ਦੇ ਸਹਿਯੋਗ ਸਦਕਾ ਬਟਾਲਾ ਪੁੱਜੇ, ਜਿੱਥੇ ਉਨ੍ਹਾਂ ਨਵਤੇਜ ਹਿਊਮੈਨਿਟੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਗੱਡੀ ਕਾਬੂ-ਚਾਲਕ ਫਰਾਰ

ਬਟਾਲਾ, 15 ਜਨਵਰੀ (ਕਾਹਲੋਂ)-ਐੱਸ.ਐੱਚ.ਓ. ਸਿਟੀ ਲਲਿਤ ਕੁਮਾਰ ਦੀ ਅਗਵਾਈ 'ਚ ਏ.ਐੱਸ.ਆਈ. ਸਤਨਾਮ ਨੂੰ ਨਾਕੇ ਤੋਂ ਇੱਕੀ ਵੱਡੀ ਸਫ਼ਲਤਾ ਮਿਲੀ, ਜਦੋਂ ਕਿ ਚੈਕਿੰਗ ਲਈ ਇਕ ਲਾਲ ਰੰਗ ਦੀ ਕੁਆਲਿਸ ਗੱਡੀ ਨੰਬਰੀ ਪੀ.ਬੀ08ਏ.ਐੱਫ.6995 ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਗੱਡੀ ...

ਪੂਰੀ ਖ਼ਬਰ »

ਬੱਸ ਸਟੈਂਡ 'ਤੇ ਨਾਜਾਇਜ਼ ਕਬਜ਼ੇ ਹਟਾਉਣੇ ਜ਼ਰੂਰੀ

ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਤੇ ਸੜਕਾਂ ਉੱਪਰ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਲੋਕਾਂ ਲਈ ਮੁਸ਼ਕਿਲ ਦਾ ਸਬੱਬ ਬਣੇ ਹੋਏ ਹਨ | ਜੇਕਰ ਸ਼ਹਿਰ ਦੇ ਸਿਟੀ ਰੋਡ ਦੀ ਗੱਲ ਕਰੀਏ ਤਾਂ ਗਾਂਧੀ ਚੌਕ ਤੋਂ ਨਹਿਰੂ ਗੇਟ ਤੱਕ ਜਾਣਾ ਕਿਸੇ ਜੰਗ ਜਿੱਤਣ ਤੋਂ ਘੱਟ ਗੱਲ ...

ਪੂਰੀ ਖ਼ਬਰ »

ਸਾਧਾਂਵਾਲੀ ਦੀ ਨਵੀਂ ਬਣੀ ਪੰਚਾਇਤ ਦਾ ਸਨਮਾਨ

ਡੇਰਾ ਬਾਬਾ ਨਾਨਕ, 15 ਜਨਵਰੀ (ਵਿਜੇ ਕੁਮਾਰ ਸ਼ਰਮਾ)-ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਸਾਧਾਂਵਾਲੀ ਦੀ ਸਰਬਸੰਮਤੀ ਨਾਲ ਬਣੀ ਪੰਚਾਇਤ ਦਾ ਸਨਮਾਨ ਕਰਨ ਲਈ ਪਿੰਡ ਵਾਸੀਆਂ ਵਲੋਂ ਇਕ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ, ਜਿਸ ਦੌਰਾਨ ਸਰਪੰਚ ਗਗਨਦੀਪ ਕੌਰ ਤੇ ਮੈਂਬਰ ...

ਪੂਰੀ ਖ਼ਬਰ »

ਕਾਨਵੈਂਟ ਸਕੂਲ ਘਣੀਏ-ਕੇ-ਬਾਂਗਰ ਦੇ ਵਿਦਿਆਰਥੀ ਸਨਮਾਨਿਤ

ਅਲੀਵਾਲ, 15 ਨਵੰਬਰ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਕਾਨਵੈਂਟ ਸਕੂਲ ਘਣੀਏ-ਕੇ-ਬਾਂਗਰ ਨੇ ਸੱਤਿਆ-ਦੀਪਮ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਡਾਇਰੈਕਟਰ ਫਾਦਰ ਪੋਲ ਤੇ ਪਿ੍ੰ: ਸਿਸਟਰ ...

ਪੂਰੀ ਖ਼ਬਰ »

41ਵਾਂ ਬਾਬਾ ਨਾਮਦੇਵ ਯਾਦਗਾਰੀ ਅੰਤਰਰਾਸ਼ਟਰੀ 3 ਰੋਜ਼ਾ ਖੇਡ ਮੇਲਾ ਸ਼ੁਰੂ

ਘੁਮਾਣ, 15 ਨਵੰਬਰ (ਬੰਮਰਾਹ)-ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਤੇ ਐਨ.ਆਰ.ਆਈ. ਵੀਰਾਂ ਵਲੋਂ 41ਵਾਂ ਬਾਬਾ ਨਾਮਦੇਵ ਯਾਦਗਾਰੀ ਅੰਤਰਰਾਸ਼ਟਰੀ ਤਿੰਨ ਰੋਜ਼ਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ | ਖੇਡ ਮੇਲੇ ਦਾ ਉਧਘਾਟਨ ਖੇਡ ਮੇਲੇ ਦੇ ਮੁੱਖ ਸਪਾਂਸਰ ਉੱਘੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਆਪਣੇ ਕਾਰਜਕਾਲ 'ਚ ਸਾਰੇ ਚੋਣ ਵਾਅਦੇ ਪੂਰੇ ਕਰੇਗੀ-ਆਗੂ

ਸੇਖਵਾਂ, 15 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਵਚਨਬੱਧ ਹੈ ਤੇ ਸਰਕਾਰ ਵਲੋਂ ਇਸ ਮੰਤਵ ਲਈ ਅਹਿਮ ਯਤਨ ਕੀਤੇ ਜਾ ਰਹੇ ਹਨ ...

ਪੂਰੀ ਖ਼ਬਰ »

ਬਾਜਵਾ ਦੀ ਅਗਵਾਈ 'ਚ ਲੋਕ ਸਭਾ ਚੋਣਾਂ ਵੀ ਕਾਂਗਰਸ ਜਿੱਤੇਗੀ-ਕਰਨ ਮੁਰੀਦਕੇ

ਫਤਹਿਗੜ੍ਹ ਚੂੜੀਆਂ, 15 ਜਨਵਰੀ (ਧਰਮਿੰਦਰ ਸਿੰਘ ਬਾਠ)-ਆਉਂਦੀਆਂ ਲੋਕ ਸਭਾ ਚੋਣਾਂ 'ਚ ਹਲਕਾ ਫਤਹਿਗੜ੍ਹ ਚੂੜੀਆਂ 'ਚੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਦੀ ਅਗਵਾਈ 'ਚ ਕਾਂਗਰਸ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ | ਇਨ੍ਹਾਂ ਗੱਲਾਂ ਦਾ ...

ਪੂਰੀ ਖ਼ਬਰ »

ਗੁਰੂ ਸਾਹਿਬਾਨ ਨੇ ਭੇਦਭਾਵ ਮਿਟਾ ਕੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ- ਭਾਈ ਜਸਵੰਤ ਸਿੰਘ

ਸੇਖਵਾਂ, 15 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਪੰਜਾਬ ਦੀ ਪਵਿੱਤਰ ਧਰਤੀ ਸੰਤ ਮਹਾਂਪੁਰਖਾਂ ਤੇ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਹੈ, ਜਿਥੋਂ ਮਾਨਵਤਾ ਦੇ ਭਲੇ ਦਾ ਸੰਦੇਸ਼ ਸਮੁੱਚੀ ਮਨੁੱਖਤਾ ਨੂੰ ਜਾਂਦਾ ਹੈ, ਕਿਉਂਕਿ ਸਿੱਖ ਗੁਰੂ ਸਾਹਿਬਾਨ ਨੇ ...

ਪੂਰੀ ਖ਼ਬਰ »

ਨੌਜਵਾਨ ਪੀੜ੍ਹੀ ਸਮਾਜਿਕ ਬੁੁਰਾਈਆਂ ਿਖ਼ਲਾਫ਼ ਲਾਮਬੱਧ ਹੋਵੇ-ਜਰਮਨੀ

ਸੇਖਵਾਂ, 15 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਸਮਾਜ ਅੰਦਰ ਪਣਪ ਰਹੀਆਂ ਬੁਰਾਈਆਂ ਨੂੰ ਠੱਲ੍ਹ ਪਾਉਣ ਲਈ ਸਮਾਜ ਦੇ ਅਗਾਂਹਵਧੂ ਤੇ ਸੂਝਵਾਨ ਵਰਗ ਨੂੰ ਲਾਮਬੱਧ ਹੋਣਾ ਚਾਹੀਦਾ ਹੈ ਤਾਂ ਜੋ ਸਮਾਜ ਅੰਦਰ ਸੁਧਾਰ ਲਿਆ ਕੇ ਆਉਣ ਵਾਲੀਆਂ ਪੀੜੀਆਂ ਨੂੰ ਇਕ ਚੰਗਾ ਵਾਤਾਵਰਨ ...

ਪੂਰੀ ਖ਼ਬਰ »

ਕੈਪਟਨ ਸਰਕਾਰ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਯਤਨਸ਼ੀਲ-ਆਗੂ

ਸੇਖਵਾਂ, 15 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਹਿਮ ਯਤਨ ਕਰ ਰਹੀ ਹੈ ਤੇ ਸਰਕਾਰ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਤੋਰੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਕਾਲਾ ਨੰਗਲ ਪੰਚਾਇਤ ਵਲੋਂ ਧੰਨਵਾਦ ਸਮਾਗਮ

ਵਰਸੋਲਾ, 15 ਜਨਵਰੀ (ਵਰਿੰਦਰ ਸਹੋਤਾ)-ਪਿੰਡ ਕਾਲਾ ਨੰਗਲ ਦੀ ਨਵੀਂ ਬਣੀ ਪੰਚਾਇਤ ਵਲੋਂ ਧੰਨਵਾਦੀ ਸਮਾਗਮ ਕਰਵਾਇਆ ਗਿਆ | ਜਿਸ 'ਚ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ...

ਪੂਰੀ ਖ਼ਬਰ »

ਗੱੁਡਵਿਲ ਸਕੂਲ 'ਚ ਕਲਾ ਪ੍ਰਦਰਸ਼ਨੀ ਲਗਾਈ

ਬਟਾਲਾ, 15 ਜਨਵਰੀ (ਕਾਹਲੋਂ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਸੀ.ਬੀ.ਐੱਸ.ਆਈ. ਢਡਿਆਲਾ ਨੱਤ ਵਿਖੇ ਮਿਆਰੀ ਸਿੱਖਿਆ ਦੇ ਨਾਲ ਸਬੰਧਿਤ ਸੱਭਿਆਚਾਰ ਤੇ ਕਲਾ ਪ੍ਰਵਿਰਤੀਆਂ ਨੂੰ ਪਛਾਣਨ ਤੇ ਉਭਾਰਨ ਲਈ ਸਕੂਲ ਵਿਦਿਆਰਥੀਆਂ ਦੇ ਚਿੱਤਰਕਾਰ ਸ਼ੋਭਾ ਸਿੰਘ ਆਰਟ ਕਲੱਬ ਵਲੋਂ ਕਲਾ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਸਿੱਖੀ ਨਾਲ ਜੋੜਨ ਦੀ ਲੋੜ-ਬਾਬਾ ਹਰਭਿੰਦਰ ਸਿੰਘ

ਹਰਚੋਵਾਲ, 15 ਜਨਵਰੀ (ਢਿੱਲੋਂ)-ਪੰਜਾਬ ਅੰਦਰ ਦਿਨੋਂ-ਦਿਨ ਨੌਜਵਾਨਾਂ ਦਾ ਨਸ਼ਿਆਂ ਪ੍ਰਤੀ ਵੱਧ ਰਿਹਾ ਰੁਝਾਨ ਸਾਡੇ ਦੇਸ਼ ਲਈ ਘਾਤਕ ਸਿੱਧ ਹੋਵੇਗਾ, ਕਿਉਂਕਿ ਨਸ਼ੇ ਕਰਨ ਨਾਲ ਨੌਜਵਾਨ ਬਹੁਤੀ ਦੇਰ ਜਿੰਦਾ ਨਹੀਂ ਰਹਿ ਸਕਦਾ, ਇਸ ਲਈ ਲੋੜ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ...

ਪੂਰੀ ਖ਼ਬਰ »

ਬਟਾਲਾ ਨਜ਼ਦੀਕ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ

ਬਟਾਲਾ, 15 ਜਨਵਰੀ (ਸੁਖਦੇਵ ਸਿੰਘ)-ਨਜ਼ਦੀਕੀ ਪਿੰਡ ਧੁੱਪਸੜੀ ਦੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ 'ਚ ਅੱਜ ਤੜਕਸਾਰ ਕਰੀਬ ਇਕ ਵਜੇ ਇਕ ਨੌਜਵਾਨ ਵਲੋਂ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਤਰਸੇਮ ਸਿੰਘ, ...

ਪੂਰੀ ਖ਼ਬਰ »

ਬਟਾਲਾ 'ਚ ਸੈਨਾ ਦਿਵਸ ਮੌਕੇ ਫ਼ੌਜ ਦੇ ਅਧਿਕਾਰੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

ਬਟਾਲਾ, 15 ਜਨਵਰੀ (ਕਾਹਲੋਂ)-ਅੱਜ ਦੇਸ਼ ਭਰ 'ਚ ਮਨਾਏ ਗਏ ਸੈਨਾ ਦਿਵਸ ਮੌਕੇ ਬਟਾਲਾ ਦੇ ਸਮਾਧ ਰੋਡ ਸਥਿਤ ਸ਼ਹੀਦੀ ਸਮਾਰਕ 'ਚ ਸਵੇਰੇ ਸ਼ਹੀਦੀ ਸਮਾਗਮ ਕਰਵਾਇਆ ਗਿਆ, ਜਿਸ 'ਚ ਸੈਨਾ ਦੇ ਉੱਚ ਅਧਿਕਾਰੀਆਂ ਤੇ ਸੇਵਾ ਮੁਕਤ ਅਫ਼ਸਰਾਂ ਤੇ ਜਵਾਨਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਖੇਤੀਬਾੜੀ ਦੇ ਨਾਲ ਸਹਾਇਕ ਧੰਦਿਆਂ ਪ੍ਰਤੀ ਕਿਸਾਨਾਂ ਨੂੰ ਕਰ ਰਹੀ ਉਤਸ਼ਾਹਿਤ-ਵਿਧਾਇਕ ਪਾਹੜਾ

ਗੁਰਦਾਸਪੁਰ, 15 ਜਨਵਰੀ (ਆਰਿਫ਼)-ਸੂਬਾ ਸਰਕਾਰ ਖੇਤੀਬਾੜੀ ਦੇ ਮੁੱਖ ਧੰਦਿਆਂ ਤੋਂ ਇਲਾਵਾ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ...

ਪੂਰੀ ਖ਼ਬਰ »

ਪਿੰਡ ਜੌੜਾ ਸਿੰਘਾਂ 'ਚ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਬਟਾਲਾ, 15 ਜਨਵਰੀ (ਸੁਖਦੇਵ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਜੌੜਾ ਸਿੰਘਾ 'ਚ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਜੌੜਾ ਸਿੰਘਾ ਤੋਂ ਰੱਖੇ ਸ੍ਰੀ ਅਖੰਡ ...

ਪੂਰੀ ਖ਼ਬਰ »

ਬਾਲ ਵਿੱਦਿਆ ਮੰਦਿਰ ਸਕੂਲ ਦੇ ਕ੍ਰਿਸ਼ਨਾ ਤੇ ਇਸ਼ਾਂਤ ਨੇ ਜਿੱਤੇ ਕਾਂਸੇ ਦੇ ਤਗਮੇ

ਗੁਰਦਾਸਪੁਰ, 15 ਜਨਵਰੀ (ਆਰਿਫ਼)-64ਵੀਆਂ ਨੈਸ਼ਨਲ ਸਕੂਲ ਖੇਡਾਂ 'ਚੋਂ ਬਾਲ ਵਿੱਦਿਆ ਮੰਦਿਰ ਹਾਈ ਸਕੂਲ ਦੇ ਦੋ ਖਿਡਾਰੀਆਂ ਨੇ ਕਾਂਸੇ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵਲੋਂ ਕਰਵਾਈ ਨੈਸ਼ਨਲ ਸਕੂਲ ਸਕੇ ...

ਪੂਰੀ ਖ਼ਬਰ »

ਰਾਜਿੰਦਰ ਕੌਰ ਪਿੰਡ ਲੰਗਰਕੋਟ (ਸੁਲਤਾਨਪੁਰ) ਦੇ ਸਰਪੰਚ ਬਣੇ

ਬਟਾਲਾ, 15 ਨਵੰਬਰ (ਕਾਹਲੋਂ)-ਪੰਚਾਇਤ ਚੋਣਾਂ 'ਚ ਰਾਜਿੰਦਰ ਕੌਰ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾ ਕੇ ਪਿੰਡ ਲੰਗਰਕੋਟ (ਸੁਲਤਾਨਪੁਰ) ਦੇ ਸਰਪੰਚ ਬਣੇ ਹਨ | ਪਿੰਡ ਦੇ ਨਵੇਂ ਬਣੇ ਪੰਚਾਂ 'ਚ ਸ੍ਰੀਮਤੀ ਦਲਜੀਤ ਕੌਰ, ਸ੍ਰੀ ਦਿਲਬਾਗ ਚੰਦ, ਸ੍ਰੀਮਤੀ ਦਲਜੀਤ ਕੌਰ ਪਤਨੀ ...

ਪੂਰੀ ਖ਼ਬਰ »

ਘੱਲੂਘਾਰਾ ਵਿਖੇ ਵਿਆਹ ਕਰਨ ਵਾਲੇ ਪਰਿਵਾਰਾਂ ਲਈ ਚਾਹ ਤੇ ਲੰਗਰ ਦਾ ਖ਼ਰਚਾ ਪ੍ਰਬੰਧਕ ਕਮੇਟੀ ਕਰੇਗੀ-ਜੌਹਰ ਸਿੰਘ

ਕਾਹਨੂੰਵਾਨ, 15 ਜਨਵਰੀ (ਹਰਜਿੰਦਰ ਸਿੰਘ ਜੱਜ)-ਸਮਾਜ ਵਿਚ ਫ਼ੈਲੀਆਂ ਗਲਤ ਕੁਰੀਤੀਆਂ ਤੋਂ ਬਚਣ ਅਤੇ ਵਿਆਹ-ਸ਼ਾਦੀਆਂ ਤੇ ਹੁੰਦੇ ਫ਼ਜੂਲ ਖ਼ਰਚਿਆਂ ਤੋਂ ਬਚ ਕੇ ਜਿਹੜੇ ਪਰਿਵਾਰ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਗੁਰਮਰਿਆਦਾ ਅਨੁਸਾਰ ਸਾਦੇ ਰਸਮ ਵਿਚ ਆਪਣੇ ...

ਪੂਰੀ ਖ਼ਬਰ »

ਪੁਲਿਸ ਚੌਕੀ ਘਣੀਏ-ਕੇ-ਬਾਂਗਰ ਤੇ ਕਾਲਾ ਅਫ਼ਗਾਨਾ ਦੇ ਖੇਤਰ 'ਚ ਮੱਝ ਚੋਰ ਸਰਗਰਮ

ਕਾਲਾ ਅਫਗਾਨਾਂ, 15 ਜਨਵਰੀ (ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨ ਨੇੜੇ ਪੈਂਦੀ ਪੁਲਿਸ ਚੌਕੀ ਘਣੀਏ-ਕੇ-ਬਾਂਗਰ ਅਧੀਨ ਪੈਂਦੇ ਪਿੰਡ ਜੀਵਨ ਨੰਗਲ ਦੇ ਇਕ ਕਿਸਾਨ ਜਥੇਦਾਰ ਸੁੱਚਾ ਸਿੰਘ ਨਿਹੰਗ ਤੇ ਪਿੰਡ ਘਣੀਏ-ਕੇ-ਬਾਂਗਰ ਦੇ ਹਰਜੀਤ ਸਿੰਘ ਦੀਆਂ ਕੀਮਤੀ ਮੱਝਾਂ ਚੋਰੀ ਹੋ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬੂਟ ਵੰਡੇ

ਕਲਾਨੌਰ, 15 ਜਨਵਰੀ (ਪੁਰੇਵਾਲ/ ਕਾਹਲੋਂ)-ਸਥਾਨਕ ਕਸਬੇ ਦੇ ਸਮਾਜਿਕ ਗਤੀਵਿਧੀਆਂ ਸੇਵਾ ਗਰੁੱਪ ਵਲੋਂ ਸਮਾਜ ਸੇਵਕ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਥਾਨਕ ਕਸਬੇ 'ਚ ਸਥਿਤ ਦੋ ਸਰਕਾਰੀ ਸਕੂਲਾਂ 'ਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਆਰੰਭ ਕੀਤੀ ਗਈ 'ਸਮਰਪਣ' ...

ਪੂਰੀ ਖ਼ਬਰ »

ਰੰਧਾਵਾ ਦੀ ਰਹਿਨੁਮਾਈ ਹੇਠ ਹਰੇਕ ਵਰਗ ਤੱਕ ਸਰਕਾਰੀ ਸਹੂਲਤਾਂ ਦਾ ਲਾਭ ਪਹੰੁਚਾਇਆ ਜਾਵੇਗਾ-ਨਰਿੰਦਰ ਸੋਨੀ

ਕੋਟਲੀ ਸੂਰਤ ਮੱਲ੍ਹੀ, 15 ਜਨਵਰੀ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਮੋਹਲੋਵਾਲੀ ਦੇ ਨੌਜਵਾਨ ਕਾਂਗਰਸੀ ਆਗੂ ਤੇ ਸਰਪੰਚ ਨਰਿੰਦਰ ਸੋਨੀ ਨੇ ਕਿਹਾ ਕਿ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਹਰੇਕ ਵਰਗ ਤੱਕ ...

ਪੂਰੀ ਖ਼ਬਰ »

ਰੰਧਾਵਾ ਦੀ ਅਗਵਾਈ 'ਚ ਪਿੰਡ ਗਵਾਰਾ ਦਾ ਜੰਗੀ ਪੱਧਰ 'ਤੇ ਵਿਕਾਸ ਕਰਾਵਾਂਗੇ-ਰਣਬੀਰ ਗਵਾਰਾ

ਕੋਟਲੀ ਸੂਰਤ ਮੱਲ੍ਹੀ, 15 ਜਨਵਰੀ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਗਵਾਰਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਰਣਬੀਰ ਸਿੰਘ ਗਵਾਰਾ ਨੇ ਕਿਹਾ ਕਿ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਪਿੰਡ ਦਾ ਜੰਗੀ ਪੱਧਰ ...

ਪੂਰੀ ਖ਼ਬਰ »

ਦੂਸਰੇ ਅੰਤਰਰਾਸ਼ਟਰੀ ਕਬੱਡੀ ਕੱਪ ਦੀਆਂ ਤਿਆਰੀਆਂ ਸ਼ੁਰੂ-ਠੇਠਰਕੇ, ਰਮਨ, ਰੰਧਾਵਾ

ਡੇਰਾ ਬਾਬਾ ਨਾਨਕ, 15 ਜਨਵਰੀ (ਵਤਨ)-ਵੱਸਦਾ ਬਾਰਡਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਜਸਦੀਪ ਸਿੰਘ ਰੰਧਾਵਾ, ਏਅਰ ਕਾਰਪੋਰੇਟਸ ਜਲੰਧਰ ਦੇ ਐੱਮ.ਡੀ. ਰਮਨ ਕੁਮਾਰ ਤੇ ਐੱਸ.ਡੀ.ਓ. ਐੱਸ.ਪੀ. ਸਿੰਘ ਰੰਧਾਵਾ ਨੇ ਦੱਸਿਆ ਕਿ 5 ਫਰਵਰੀ ਨੂੰ ਹੋਣ ਵਾਲੇ ਦੂਸਰੇ ਅੰਤਰਰਾਸ਼ਟਰੀ ...

ਪੂਰੀ ਖ਼ਬਰ »

ਹੈਪੀ ਸਕੂਲ, ਸੇਂਟ ਮੇਰੀਜ਼ ਤੇ ਸ਼ੈਮਫਰਡ ਸਕੂਲ ਦਾ ਇਨਾਮ ਵੰਡ ਸਮਾਗਮ

ਗੁਰਦਾਸਪੁਰ, 15 ਜਨਵਰੀ (ਆਰਿਫ਼)-ਸੇਂਟ ਮੇਰੀਜ਼ ਸਕੂਲ, ਹੈਪੀ ਸਕੂਲ ਤੇ ਸ਼ੈਮਫਰਡ ਲਿਟਲ ਸਟਾਰ ਸਕੂਲ ਦਾ ਤੀਜਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਐਸ.ਐਸ.ਪੀ.ਸਵਰਨਦੀਪ ਸਿੰਘ ਤੇ ਐਸ. ਪੀ. ਹੈੱਡ ਕੁਆਰਟਰ ਵਰਿੰਦਰ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ...

ਪੂਰੀ ਖ਼ਬਰ »

64ਵੀਆਂ ਨੈਸ਼ਨਲ ਸਕੂਲ ਖੇਡਾਂ 'ਚੋਂ ਖਿਡਾਰੀਆਂ ਨੇ 8 ਤਗਮੇ ਜਿੱਤ ਕੇ ਜ਼ਿਲ੍ਹੇ ਦਾ ਕੀਤਾ ਨਾਂਅ ਰੌਸ਼ਨ

ਗੁਰਦਾਸਪੁਰ, 15 ਜਨਵਰੀ (ਆਲਮਬੀਰ ਸਿੰਘ)-64ਵੀਆਂ ਨੈਸ਼ਨਲ ਸਕੂਲ ਖੇਡਾਂ ਤਹਿਤ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵਲੋਂ ਦਿੱਲੀ ਵਿਖੇ 3 ਤੋਂ 9 ਜਨਵਰੀ ਤੱਕ ਕਰਵਾਈਆਂ ਨੈਸ਼ਨਲ ਸਕੂਲਜ਼ ਖੇਡਾਂ 'ਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਖਿਡਾਰੀਆਂ ਨੇ 8 ਤਗਮੇ ਜਿੱਤ ਕੇ ...

ਪੂਰੀ ਖ਼ਬਰ »

ਰੰਧਾਵਾ ਨੇ ਲੋਕਾਂ 'ਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ-ਮਾਲੋਗਿੱਲ

ਵਡਾਲਾ ਬਾਂਗਰ, 15 ਜਨਵਰੀ (ਭੁੰਬਲੀ)-ਪਿੰਡ ਮਾਲੋਗਿੱਲ ਦੇ ਦੂਸਰੀ ਵਾਰ ਸਰਬਸੰਮਤੀ ਨਾਲ ਸਰਪੰਚ ਬਣੇ ਆਗੂ ਇਕਬਾਲ ਸਿੰਘ ਮਾਲੋਗਿੱਲ, ਜਨਰਲ ਸਕੱਤਰ ਕਾਂਗਰਸ ਜਸਬੀਰ ਸਿੰਘ ਮਾਲੋਗਿੱਲ, ਸਾਬਕਾ ਸਰਪੰਚ ਬੇਅੰਤ ਸਿੰਘ ਮਾਲੋਗਿੱਲ ਤੇ ਬਾਬਾ ਸੁਖਵਿੰਦਰ ਸਿੰਘ ਮਾਲੋਗਿੱਲ ਨੇ ...

ਪੂਰੀ ਖ਼ਬਰ »

ਵਿਧਾਇਕ ਬਾਜਵਾ ਵਲੋਂ ਨਿਸ਼ਾਨ-ਏ-ਖ਼ਾਲਸਾ ਅਕੈਡਮੀ ਦੇ ਬੱਚਿਆਂ ਦਾ ਸਨਮਾਨ

ਕਾਹਨੂੰਵਾਨ, 15 ਜਨਵਰੀ (ਹਰਜਿੰਦਰ ਸਿੰਘ ਜੱਜ)-ਬੀਤੇ ਦਿਨੀਂ ਹਲਕਾ ਵਿਧਾਇਕ ਕਾਦੀਆਂ ਫਤਹਿਜੰਗ ਸਿੰਘ ਬਾਜਵਾ ਵਲੋਂ ਗੁਰਦੁਆਰਾ ਘੱਲੂਘਾਰਾ ਸਾਹਿਬ ਛੰਭ ਕਾਹਨੂੰਵਾਨ ਵਿਖੇ ਪੰਚਾਇਤਾਂ ਨੂੰ ਸਨਮਾਨਿਤ ਕਰਨ ਸਬੰਧੀ ਕਰਵਾਏ ਗਏ ਸਨਮਾਨ ਸਮਾਗਮ ਮੌਕੇ ...

ਪੂਰੀ ਖ਼ਬਰ »

ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਤੇ ਇਫਟੂ ਵਲੋਂ ਰੋਸ ਰੈਲੀ

ਕਲਾਨੌਰ, 15 ਜਨਵਰੀ (ਪੁਰੇਵਾਲ)-ਸੀ.ਪੀ.ਆਈ. (ਐੱਮ. ਐੱਲ.) ਲਿਬਰੇਸ਼ਨ, ਸੀ.ਪੀ.ਆਈ (ਐੱਮ.) ਆਰ.ਪੀ. ਆਈ ਤੇ ਇਫਟੂ ਤੇ ਕਿਰਤੀ ਕਿਸਾਨ ਸਮੇਤ ਹੋਰ ਇਨਕਲਾਬੀ ਜਥੇਬੰਦੀਆਂ ਵਲੋਂ ਲਿਬਰੇਸ਼ਨ ਦੀ ਕੇਂਦਰੀ ਕਮੇਟੀ ਮੈਂਬਰ ਰਜਵਿੰਦਰ ਰਾਣਾ, ਭਗਵੰਤ ਸਿੰਘ, ਰੂਲਦੂ ਸਿੰਘ ਮਾਨਸਾ, ...

ਪੂਰੀ ਖ਼ਬਰ »

ਵਿਧਾਇਕ ਪਾਹੜਾ ਵਲੋਂ ਗਲੀਆਂ, ਨਾਲੀਆਂ ਦਾ ਉਦਘਾਟਨ

ਗੁਰਦਾਸਪੁਰ, 15 ਜਨਵਰੀ (ਗੁਰਪ੍ਰਤਾਪ ਸਿੰਘ)-ਅੱਜ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਸਥਾਨਕ ਸ਼ਹਿਰ ਦੀ ਰਾਮ ਸ਼ਰਨਮ ਕਾਲੋਨੀ ਵਿਖੇ ਗਲੀਆਂ ਤੇ ਨਾਲੀਆਂ ਨੂੰ ਪੱਕੇ ਕਰਨ ਲਈ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਪਾਹੜਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ...

ਪੂਰੀ ਖ਼ਬਰ »

ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਮੀਟਿੰਗ

ਧਾਰੀਵਾਲ, 15 ਜਨਵਰੀ (ਸਵਰਨ ਸਿੰਘ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਮੰਡਲ ਧਾਰੀਵਾਲ ਦੀ ਮੀਟਿੰਗ ਹੋਈ, ਜਿਸ 'ਚ ਵੱਖ-ਵੱਖ ਸਬ ਡਵੀਜਨਾਂ ਦੇ ਪ੍ਰਧਾਨ ਤੇ ਸਕੱਤਰ ਸ਼ਾਮਿਲ ਹੋਏ | ਉਪ ਮੰਡਲ ਧਾਰੀਵਾਲ ਦੇ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਜਥੇਬੰਦੀ ...

ਪੂਰੀ ਖ਼ਬਰ »

ਸੀ.ਆਈ.ਡੀ. ਇੰਸਪੈਕਟਰ ਪਤਨੀ ਵਿਰੁੱਧ ਕਾਰਵਾਈ ਨੰੂ ਲੈ ਕੇ ਪੁੱਜੇ ਐਸ.ਐਸ.ਪੀ. ਦਰਬਾਰ

ਪਠਾਨਕੋਟ, 15 ਜਨਵਰੀ (ਚੌਹਾਨ)-ਸੀ.ਆਈ.ਡੀ. ਦਫ਼ਤਰ ਪਠਾਨਕੋਟ 'ਚ ਤਾਇਨਾਤ ਇੰਸਪੈਕਟਰ ਇੰਚਾਰਜ ਰਮੇਸ਼ਵਰ ਸਿੰਘ ਨੇ ਐਸ.ਐਸ.ਪੀ. ਪਠਾਨਕੋਟ ਨੰੂ ਦਿੱਤੇ ਸ਼ਿਕਾਇਤ ਪੱਤਰ ਵਿਚ ਆਪਣੀ ਹੀ ਪਤਨੀ 'ਤੇ ਘਰ 'ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ | ਸ਼ਿਕਾਇਤ ਪੱਤਰ ਮੁਤਾਬਿਕ ਥਾਣਾ ਸਦਰ ...

ਪੂਰੀ ਖ਼ਬਰ »

ਆਸ਼ਾ ਵਰਕਰਜ਼ ਤੇ ਫੈਸਿਲੀਟੇਟਰਜ਼ ਯੂਨੀਅਨ ਵਲੋਂ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ

ਪਠਾਨਕੋਟ, 15 ਜਨਵਰੀ (ਸੰਧੂ)-ਆਸ਼ਾ ਵਰਕਰਜ਼ ਤੇ ਫੈਸਿਲੀਟੇਟਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਠਾਨਕੋਟ ਵਲੋਂ ਸਥਾਨਕ ਸ਼ਿਮਲਾ ਪਹਾੜੀ ਵਿਖੇ ਯੂਨੀਅਨ ਦੀ ਰਜਨੀ ਘਰੋਟਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ | ਜਿਸ ਵਿਚ ਯੂਨੀਅਨ ਮੈਂਬਰਾਂ ਨੇ ਸੂਬਾ ਸਰਕਾਰ ਵਲੋਂ ਕੱਚੇ ...

ਪੂਰੀ ਖ਼ਬਰ »

ਕਠੂਆ ਜਬਰ ਜਨਾਹ ਮਾਮਲੇ 'ਚ ਦੋਸ਼ੀ ਦੀਪਕ ਖਜੂਰੀਆ ਦੇ ਬਿਆਨ ਜਾਰੀ

ਪਠਾਨਕੋਟ, 15 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਅੱਜ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਦੀ ਅਦਾਲਤ 'ਚ ਬਹੁਚਰਚਿਤ ਕਠੂਆ ਜਬਰ ਜਨਾਹ ਤੇ ਕਤਲ ਕੇਸ ਦੇ ਮਾਮਲੇ ਦੀ ਬੰਦ ਕਮਰੇ ਵਿਚ ਸੁਣਵਾਈ ਹੋਈ | ਇਸ ਦੌਰਾਨ ਇਸ ਮਾਮਲੇ ਦੇ ਸੱਤ ਦੋਸ਼ੀ ਭਾਰੀ ਸੁਰੱਖਿਆ ਹੇਠ ...

ਪੂਰੀ ਖ਼ਬਰ »

ਯੁਵਰਾਜ ਸਿੰਘ ਡਿੰਪਲ ਸਹਿਕਾਰੀ ਸਭਾ ਪੱਖੋਚੱਕ ਦੇ ਪ੍ਰਧਾਨ ਬਣੇ

ਤਾਰਾਗੜ੍ਹ, 15 ਜਨਵਰੀ (ਸੋਨੂੰ ਮਹਾਜਨ)-ਸਹਿਕਾਰੀ ਸਭਾ ਪੱਖੋਚੱਕ ਦੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਮੀਟਿੰਗ ਸਭਾ ਦੇ ਸਕੱਤਰ ਰਣਵੀਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ 'ਚ ਸਰਬ ਸੰਮਤੀ ਨਾਲ ਨੰਬਰਦਾਰ ਯੁਵਰਾਜ ਸਿੰਘ ਡਿੰਪਲ ਨੂੰ ਸਹਿਕਾਰੀ ਸਭਾ ਪੱਖੋਚੱਕ ਦਾ ...

ਪੂਰੀ ਖ਼ਬਰ »

ਭਟਵਾਂ ਵਿਖੇ 40 ਬਿਸਤਰਿਆਂ ਦਾ ਹਸਪਤਾਲ ਬਣਾਉਣ ਦੀ ਮੰਗ

ਪਠਾਨਕੋਟ, 15 ਜਨਵਰੀ (ਚੌਹਾਨ)-ਕਾਂਗਰਸੀ ਪੰਚਾਂ, ਸਰਪੰਚਾਂ ਦੀ ਮੀਟਿੰਗ ਜਸਰੋਟੀਆ ਬਲਾਕ ਸੰਮਤੀ ਮੈਂਬਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸਾਰਿਆਂ ਨੇ ਪ੍ਰਦੇਸ਼ ਸਰਕਾਰ ਤੋਂ ਮੰਗ ਕੀਤੀ ਕਿ ਇੱਥੇ ਇਕ ਸੈਂਟਰ ਸਕੂਲ ਖੋਲਿ੍ਹਆ ਜਾਵੇ, ਭਟਵਾਂ ਹੈਲਥ ਸੈਂਟਰ ਨੰੂ ...

ਪੂਰੀ ਖ਼ਬਰ »

ਸੜਕ ਦੀ ਖਸਤਾ ਹਾਲਤ ਨੰੂ ਲੈ ਕੇ ਲੋਕਾਂ ਵਲੋਂ ਪ੍ਰਦਰਸ਼ਨ

ਪਠਾਨਕੋਟ, 15 ਜਨਵਰੀ (ਚੌਹਾਨ)-ਡਲਹੌਜ਼ੀ ਰੋਡ ਤੋਂ ਪਿੰਡ ਜੰਡਵਾਲ, ਟਾਹੜਾ ਤੇ ਬਘਾਰ ਤਿੰਨਾਂ ਪਿੰਡਾਂ ਨੰੂ ਜਾਂਦੀ ਸੜਕ ਦੀ ਖਸਤਾ ਹਾਲਤ ਨੰੂ ਲੈ ਕੇ ਲੋਕਾਂ ਨੇ ਸਮਾਜ ਸੇਵਕ ਜਨਕ ਰਾਜ ਸ਼ਰਮਾ ਦੀ ਪ੍ਰਧਾਨਗੀ ਹੇਠ ਮੰਡੀ ਬੋਰਡ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ...

ਪੂਰੀ ਖ਼ਬਰ »

ਮੋਟਰਾਂ ਚੋਰੀ ਕਰਨ ਦੇ ਦੋਸ਼ ਹੇਠ ਪਿੰਡ ਵਾਸੀਆਂ ਵਲੋਂ ਨੌਜਵਾਨ ਕਾਬੂ

ਪਠਾਨਕੋਟ, 15 ਜਨਵਰੀ (ਸੰਧੂ)-ਪਠਾਨਕੋਟ ਦੇ ਪਿੰਡ ਲਾਮੀਨੀ ਵਿਖੇ ਅੱਜ ਲੋਕਾਂ ਦੇ ਘਰਾਂ ਵਿਚੋਂ ਮੋਟਰ ਚੋਰੀ ਕਰਨ ਦੇ ਦੋਸ਼ 'ਚ ਪਿੰਡ ਵਾਸੀਆਂ ਵਲੋਂ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ | ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਕਾਕਾ ਰਾਮ ਨਿਵਾਸੀ ਲਮੀਨੀ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਦੁਕਾਨ ਦੇ ਬਾਹਰੋਂ ਟਰਾਲੀ ਚੋਰੀ

ਸਰਨਾ, 15 ਜਨਵਰੀ (ਬਲਵੀਰ ਰਾਜ)-ਹਲਕਾ ਭੋਆ ਦੇ ਕਸਬਾ ਸਰਨਾ ਸਟੇਸ਼ਨ ਦੇ ਨੇੜਿਓਾ ਇਕ ਸ਼ਟਰਿੰਗ ਦੀ ਦੁਕਾਨ ਦੇ ਬਾਹਰੋਂ ਖੜ੍ਹੀ ਟਰਾਲੀ ਚੋਰੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਦਿੰਦੇ ਹੋਏ ਪੀੜਤ ਨਿਸ਼ਾਨ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਰਾਜਪਰੂਰਾ ਨੇ ...

ਪੂਰੀ ਖ਼ਬਰ »

ਸੰਗਰਾਂਦ ਮੌਕੇ ਸਤਿਸੰਗ ਕਰਵਾਇਆ

ਪਠਾਨਕੋਟ, 15 ਜਨਵਰੀ (ਚੌਹਾਨ)-ਮੱਕਰ ਸੰਗਰਾਂਦ ਦੇ ਸ਼ੁੱਭ ਦਿਹਾੜੇ 'ਤੇ ਡੇਰਾ ਸੁਆਮੀ ਜਗਤ ਗਿਰੀ ਆਸ਼ਰਮ ਨਵਾਂ ਚੱਕੀ ਪੁਲ ਵਿਖੇ ਡੇਰਾ ਸੁਆਮੀ 108 ਸ੍ਰੀ ਸ੍ਰੀ ਗੁਰਦੀਪ ਗਿਰੀ ਜੀ ਮਹਾਰਾਜ ਦੀ ਅਗਵਾਈ 'ਚ ਸਤਿਸੰਗ ਕਰਵਾਇਆ ਗਿਆ | ਜਿਸ 'ਚ ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ, ...

ਪੂਰੀ ਖ਼ਬਰ »

ਸ਼ਹੀਦ ਸਿਪਾਹੀ ਮੱਖਣ ਸਿੰਘ ਦਾ ਸ਼ਰਧਾਂਜਲੀ ਸਮਾਗਮ

ਪਠਾਨਕੋਟ, 15 ਜਨਵਰੀ (ਚੌਹਾਨ)-ਸ਼ਹੀਦ ਸਿਪਾਹੀ ਮੱਖਣ ਸਿੰਘ ਦਾ 17ਵਾਂ ਸ਼ਰਧਾਂਜਲੀ ਸਮਾਗਮ ਡੀ.ਈ.ਓ. (ਸ) ਰਵਿੰਦਰ ਸ਼ਰਮਾ ਦੀ ਅਗਵਾਈ 'ਚ ਸ਼ਹੀਦ ਮੱਖਣ ਸਿੰਘ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਵਿਧਾਇਕ ਅਮਿਤ ਵਿਜ ਪੁੱਜੇ | ...

ਪੂਰੀ ਖ਼ਬਰ »

ਮੋਕ ਯੂਥ ਪਾਰਲੀਮੈਂਟ ਲਈ ਨੌਜਵਾਨਾਂ ਦੀ ਚੋਣ 17 ਤੋਂ-ਡਾ: ਸ਼ਰਮਾ

ਪਠਾਨਕੋਟ, 15 ਜਨਵਰੀ (ਆਸ਼ੀਸ਼ ਸ਼ਰਮਾ)-ਖੇਡ ਤੇ ਯੁਵਾ ਮਾਮਲੇ ਭਾਰਤ ਸਰਕਾਰ ਦੀਆਂ ਹਦਾਇਤਾਂ ਤੇ ਨੌਜਵਾਨ ਸੇਵਾਵਾਂ ਵਿਭਾਗ ਪਠਾਨਕੋਟ ਵਲੋਂ ਕੌਮੀ ਸੇਵਾ ਯੋਜਨਾ ਸਕੀਮ ਰਾਹੀਂ 18 ਤੋਂ 25 ਸਾਲਾਂ ਦੇ ਨੌਜਵਾਨਾਂ ਦੀ ਆਵਾਜ਼ ਮੋਕ ਯੂਥ ਪਾਰਲੀਮੈਂਟ ਰਾਹੀਂ ਸੁਣਨ, ਨੌਜਵਾਨਾਂ ...

ਪੂਰੀ ਖ਼ਬਰ »

ਖੇਤੀਬਾੜੀ ਦਫ਼ਤਰ ਪਠਾਨਕੋਟ ਵਿਖੇ ਵਿਸ਼ੇਸ਼ ਕਿਸਾਨ ਬਾਜ਼ਾਰ ਲਗਾਇਆ

ਪਠਾਨਕੋਟ, 15 ਜਨਵਰੀ (ਆਰ. ਸਿੰਘ/ਸੰਧੂ)-ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਸ਼ਹਿਰ ਦੇ ਖਪਤਕਾਰਾਂ ਨੂੰ ਸ਼ੁੱਧ ਖੇਤੀ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਲੋਹੜੀ ਦੇ ...

ਪੂਰੀ ਖ਼ਬਰ »

ਵਿੱਦਿਆ ਐਜੂਕੇਸ਼ਨ ਸੁਸਾਇਟੀ ਨੇ ਵਿਦਿਆਰਥਣਾਂ ਨੂੰ ਡਰਾਈਵਿੰਗ ਲਾਇਸੈਂਸ ਕੀਤੇ ਭੇਟ

ਪਠਾਨਕੋਟ, 15 ਜਨਵਰੀ (ਸੰਧੂ/ਆਰ. ਸਿੰਘ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਥਾਨਕ ਆਰੀਆ ਮਹਿਲਾ ਕਾਲਜ ਵਿਖੇ ਇਕ ਕੈਂਪ ਲਗਾਇਆ ਗਿਆ | ਜਿਸ 'ਚ ਵਿਦਿਆਰਥਣਾਂ ਨੂੰ ਡਰਾਈਵਿੰਗ ਲਰਨਿੰਗ ਲਾਇਸੈਂਸ ਵੰਡੇ ਗਏ | ...

ਪੂਰੀ ਖ਼ਬਰ »

ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਪਠਾਨਕੋਟ ਵਿਖੇ ਮਾਘੀ ਦਾ ਤਿਉਹਾਰ ਮਨਾਇਆ

ਪਠਾਨਕੋਟ, 15 ਜਨਵਰੀ (ਆਰ. ਸਿੰਘ)-ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਪਠਾਨਕੋਟ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖਰੇਖ ਸੰਗਤਾਂ ਵਲੋਂ ਮਾਘੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਭ ...

ਪੂਰੀ ਖ਼ਬਰ »

ਟਰਾਂਸਪੋਰਟਰਾਂ ਵਲੋਂ ਜਸਪ੍ਰੀਤ ਸਿੰਘ ਰਾਣਾ ਦਾ ਸਨਮਾਨ

ਸਰਨਾ, 15 ਜਨਵਰੀ (ਬਲਵੀਰ ਰਾਜ)-ਹਲਕਾ ਭੋਆ ਦੇ ਕਸਬਾ ਸਰਨਾ 'ਚ ਮੀਟਿੰਗ ਸਰਨਾ ਦੇ ਟਰਾਂਸਪੋਰਟਰ ਸ. ਰਣਜੀਤ, ਦਲਬੀਰ ਸਿੰਘ ਗੁਰਾਇਆ, ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ 'ਚ ਅਕਾਲੀ ਦਲ ਯੂਥ ਦੇ ਨਵ-ਨਿਯੁਕਤ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਵਿਸ਼ੇਸ਼ ...

ਪੂਰੀ ਖ਼ਬਰ »

ਧੂਮਧਾਮ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਪਠਾਨਕੋਟ, 15 ਜਨਵਰੀ (ਚੌਹਾਨ)-ਜ਼ਿਲ੍ਹਾ ਪਠਾਨਕੋਟ ਅੰਦਰ ਲੋਹੜੀ ਤੇ ਮੱਕਰ ਸਕਰਾਂਤੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਬੱਚਿਆਂ ਤੇ ਨੌਜਵਾਨਾਂ ਨੇ ਖ਼ੂਬ ਪਤੰਗਬਾਜ਼ੀ ਕੀਤੀ | ਸ਼ਾਮ ਹੁੰਦਿਆਂ ਹੀ ਆਪਣੇ ਵਿਹੜੇ 'ਚ ਅੱਗ ਲਗਾ ਕੇ ਉਸ 'ਚ ਤਿੱਲ, ਮੂੰਗਫਲੀ, ਰਿਉੜੀਆਂ, ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਹਰੇਕ ਪਿੰਡ 'ਚ 550 ਬੂਟੇ ਲਗਾਏ ਜਾ ਰਹੇ-ਡਿਪਟੀ ਕਮਿਸ਼ਨਰ

ਪਠਾਨਕੋਟ, 15 ਜਨਵਰੀ (ਆਰ. ਸਿੰਘ/ਸੰਧੂ)-ਪੰਜਾਬ ਦੀ ਧਰਤੀ ਨੂੰ ਹਰਿਆ ਭਰਿਆ ਕਰਨ ਲਈ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ | ਜਿਸ ਅਧੀਨ ਹੁਣ ਪੰਜਾਬ ਸਰਕਾਰ ਵਲੋਂ ਹੁਣ ਜ਼ਿਲ੍ਹਾ ਪਠਾਨਕੋਟ ਦੇ ਹਰੇਕ ਪਿੰਡ 'ਚ 550 ਬੂਟੇ ਲਗਾਏ ਜਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX