ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  24 minutes ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  about 1 hour ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  about 2 hours ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  about 2 hours ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 minute ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  about 3 hours ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  about 3 hours ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  about 3 hours ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  about 4 hours ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  about 4 hours ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  about 4 hours ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 4 hours ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਸੰਗਰੂਰ ਦੇ ਵਕੀਲਾਂ ਨੇ ਚੋਣ ਮੈਨੀਫੈਸਟੋ ਲਈ ਮੋਦੀ ਨੂੰ ਭੇਜੇ ਸੁਝਾਅ
. . .  about 4 hours ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਕਈ ਵਕੀਲਾਂ ਨੇ ਅੱਜ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਚੀਮਾ ਦੀ ਅਗਵਾਈ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਬਣਾਉਣ ਲਈ ਸੁਝਾਅ ਭੇਜੇ ਹਨ। ਵਕੀਲਾਂ ਦੇ ਦੇਸ਼ ....
ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ - ਡਸਾਲਟ ਸੀ.ਈ.ਓ
. . .  about 4 hours ago
ਨਵੀਂ ਦਿੱਲੀ, 20 ਫਰਵਰੀ - ਡਸਾਲਟ ਏਵੀਅਸ਼ਨ ਦੇ ਸੀ.ਈ.ਓ ਐਰਿਕ ਟ੍ਰੈਪਿਅਰ ਦਾ ਕਹਿਣਾ ਹੈ ਕਿ ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ। ਭਾਰਤ ਨੇ 36 ਜਹਾਜਾਂ ਦੀ ਬੇਨਤੀ ਕੀਤੀ...
ਜੈਪੁਰ ਜੇਲ੍ਹ 'ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ
. . .  about 5 hours ago
ਜੈਪੁਰ, 20 ਫਰਵਰੀ - ਜੈਪੁਰ ਦੀ ਕੇਂਦਰੀ ਜੇਲ੍ਹ 'ਚ ਸ਼ਕਰ ਉੱਪe ਨਾਂਅ ਦੇ ਇੱਕ ਪਾਕਿਸਤਾਨੀ ਕੈਦੀ ਦੀ ਮੌਤ ਹੋ ਗਈ। ਇਸ ਸਬੰਧੀ ਆਈ.ਜੀ ਜੇਲ੍ਹ ਰੁਪਿੰਦਰ ਸਿੰਘ ਨੇ ਦੱਸਿਆ ਕਿ...
ਵਿੱਤੀ ਤੌਰ 'ਤੇ ਮਜ਼ਬੂਤ ਹੋਣ 'ਤੇ ਮੁਲਾਜ਼ਮਾਂ ਸਮੇਤ ਹਰ ਵਰਗ ਦੀਆਂ ਮੰਗਾ ਕੀਤੀਆਂ ਜਾਣਗੀਆਂ ਪੂਰੀਆਂ - ਕੈਪਟਨ
. . .  about 5 hours ago
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ - ਕੈਪਟਨ
. . .  about 4 hours ago
ਪਾਕਿਸਤਾਨੀ ਨਿਸ਼ਾਨੇਬਾਜ਼ ਲੈਣਗੇ ਵਿਸ਼ਵ ਸ਼ੂਟਿੰਗ ਕੱਪ 'ਚ ਹਿੱਸਾ
. . .  about 5 hours ago
ਹਾਈਕੋਰਟ ਦੀ ਇਕਹਿਰੀ ਬੈਂਚ ਵੱਲੋਂ 25 ਮਾਰਚ ਨੂੰ ਸੁਖਬੀਰ ਅਤੇ ਮਜੀਠੀਆ ਨੂੰ ਪੇਸ਼ ਹੋਣ ਦੇ ਹੁਕਮ
. . .  about 5 hours ago
ਸੁਲਤਾਨਪੁਰ ਲੋਧੀ 'ਚ ਬਣੇਗਾ 'ਪਿੰਡ ਬਾਬਾ ਨਾਨਕ ਦਾ ਅਜਾਇਬ ਘਰ'- ਕੈਪਟਨ
. . .  about 5 hours ago
ਪੁਲਵਾਮਾ ਅੱਤਵਾਦੀ ਹਮਲਾ : ਐਨ.ਆਈ.ਏ ਨੇ ਮੁੜ ਤੋਂ ਦਰਜ ਕੀਤਾ ਕੇਸ
. . .  about 5 hours ago
ਇਮਰਾਨ ਖਾਨ ਨੂੰ ਇੱਕ ਮੌਕਾ ਦਿੱਤਾ ਜਾਵੇ - ਮਹਿਬੂਬਾ ਮੁਫ਼ਤੀ
. . .  about 5 hours ago
ਪਾਣੀ ਦੀ ਸੰਭਾਲ ਮਿਲ ਕੇ ਕਰਨੀ ਹੈ ਜ਼ਰੂਰੀ- ਕੈਪਟਨ
. . .  about 6 hours ago
ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਲਈ 65 ਹਜ਼ਾਰ ਕਰੋੜ ਰੁਪਏ ਦੀ ਲੋੜ- ਕੈਪਟਨ
. . .  about 6 hours ago
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਲਵੰਡੀ ਸਾਬੋ ਪਹੁੰਚ ਕੇ ਦੋ ਸਮਾਗਮਾਂ 'ਚ ਕੀਤੀ ਸ਼ਿਰਕਤ
. . .  about 6 hours ago
ਨਸ਼ਿਆਂ ਦੇ ਮਾਮਲੇ 'ਚ ਕਿਸੇ 'ਤੇ ਬੇਵਜ੍ਹਾ ਦੋਸ਼ ਨਾ ਲਗਾਵੇ ਵਿਰੋਧੀ ਧਿਰ- ਕੈਪਟਨ
. . .  about 6 hours ago
ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਮੀਟਿੰਗ 'ਚ ਸਰਕਾਰ ਵਿਰੁੱਧ ਪ੍ਰਦਰਸ਼ਨ
. . .  about 6 hours ago
ਕੈਪਟਨ ਨੇ ਸਦਨ 'ਚ ਸ਼ੁਰੂ ਕੀਤਾ ਭਾਸ਼ਣ, ਬੈਂਸ ਭਰਾਵਾਂ ਵੱਲੋਂ ਵਿਰੋਧ
. . .  about 6 hours ago
ਪੰਜਾਬ ਵਿਧਾਨ ਸਭਾ 'ਚ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ 'ਤੇ ਮਤਾ ਪਾਸ, ਭਾਰਤ ਤੋਂ ਮੁਆਫ਼ੀ ਮੰਗੇ ਬ੍ਰਿਟਿਸ਼ ਸਰਕਾਰ
. . .  about 6 hours ago
ਸਰਕਾਰ ਨੇ 51 ਨਵੇਂ ਕਾਲਜ ਖੋਲ੍ਹਣ ਦਾ ਵਾਅਦਾ ਵੀ ਨਹੀਂ ਕੀਤਾ ਪੂਰਾ- ਰਜ਼ੀਆ ਸੁਲਤਾਨਾ
. . .  about 6 hours ago
ਅਦਾਲਤ 'ਚ ਪੇਸ਼ ਕੀਤੇ ਗਏ ਲੁਧਿਆਣਾ ਜਬਰ ਜਨਾਹ ਮਾਮਲੇ ਦੇ ਤਿੰਨੋਂ ਦੋਸ਼ੀ
. . .  about 6 hours ago
ਆਪ ਵਿਧਾਇਕਾਂ ਤੋਂ ਬਾਅਦ ਮਜੀਠੀਏ ਦਾ ਕੈਪਟਨ 'ਤੇ ਵਿਅੰਗਮਈ ਨਿਸ਼ਾਨਾ
. . .  about 6 hours ago
ਸਰਦੀਆਂ ਖ਼ਤਮ ਹੋਣ ਨੂੰ ਹਨ ਪਰ ਸਰਕਾਰੀ ਸਕੂਲਾਂ ਦੇ ਬੱਚਿਆ ਨੂੰ ਨਹੀਂ ਮਿਲੀਆਂ ਵਰਦੀਆਂ- ਸੰਧੂ
. . .  about 6 hours ago
ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹੋਏ ਕਈ ਸਮਝੌਤੇ, ਮੋਦੀ ਨੇ ਕਿਹਾ- ਅੱਤਵਾਦ ਦੇ ਸਮਰਥਕ ਦੇਸ਼ਾਂ 'ਤੇ ਦਬਾਅ ਬਣਾਉਣ ਦੀ ਲੋੜ
. . .  about 7 hours ago
'ਸਹੁੰਆਂ ਖਾ ਕੇ ਮੁਕਰ ਗਿਆ, ਹੁਣ ਵੱਸ ਨਹੀਂ ਰਾਜਿਆਂ ਤੇਰੇ' ਗੀਤ ਰਾਹੀਂ ਰੂਬੀ ਨੇ ਸਦਨ 'ਚ ਕੈਪਟਨ 'ਤੇ ਸਾਦਿਆਂ ਨਿਸ਼ਾਨਾ
. . .  about 6 hours ago
ਪੱਕਾ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਸਟਾਫ਼ ਵੱਲੋਂ ਖ਼ਜ਼ਾਨਾ ਮੰਤਰੀ ਦਾ ਅਰਥੀ ਫੂਕ ਮੁਜ਼ਾਹਰਾ
. . .  about 7 hours ago
ਪੰਜਾਬ ਵਿਧਾਨ ਸਭਾ 'ਚ ਅੱਜ ਫਿਰ ਗੂੰਜਿਆ ਨਿੱਜੀ ਬੱਸਾਂ ਦਾ ਦਿੱਲੀ ਹਵਾਈ ਅੱਡੇ 'ਤੇ ਜਾਣ ਦਾ ਮੁੱਦਾ
. . .  about 7 hours ago
ਵਿਧਾਨ ਸਭਾ 'ਚ ਪੰਜਾਬ ਦੇ ਰਾਜਪਾਲ ਵੱਲੋਂ ਦਿੱਤੇ ਭਾਸ਼ਣ 'ਤੇ ਬਹਿਸ ਜਾਰੀ
. . .  about 7 hours ago
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਬੰਦ
. . .  about 7 hours ago
ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਰੋਸ ਧਰਨਾ
. . .  about 7 hours ago
ਵਿਸ਼ਵ ਕੱਪ 2019 'ਚ ਭਾਰਤ-ਪਾਕਿ ਮੈਚ 'ਤੇ ਦੁਬਈ 'ਚ ਬੈਠਕ ਦੌਰਾਨ ਹੋਵੇਗੀ ਚਰਚਾ
. . .  about 8 hours ago
ਉਤਰਾਖੰਡ ਦੀ ਯੂਨੀਵਰਸਿਟੀ ਨੇ ਸੱਤ ਕਸ਼ਮੀਰੀ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ
. . .  about 8 hours ago
ਜਨਰਲ ਡਾਇਰ ਨੂੰ ਸਿਰਪਾਉ ਦੇਣ ਵਾਲੇ ਸਿਆਸੀ ਆਗੂ ਪੰਜਾਬ ਦੇ ਲੋਕਾਂ ਤੋਂ ਮੰਗਣ ਮੁਆਫ਼ੀ ਸੰਧਵਾਂ
. . .  about 8 hours ago
ਪੁਲਵਾਮਾ ਹਮਲੇ 'ਤੇ ਨਿਊਜ਼ੀਲੈਂਡ ਦੀ ਸੰਸਦ 'ਚ ਪਾਸ ਹੋਇਆ ਨਿੰਦਾ ਪ੍ਰਸਤਾਵ
. . .  about 8 hours ago
ਸਕੂਲ ਵੈਨ ਦੀ ਲਪੇਟ 'ਚ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ
. . .  about 8 hours ago
ਤਰਨ ਤਾਰਨ 'ਚ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ, ਫੈਲੀ ਸਨਸਨੀ
. . .  about 9 hours ago
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਮੁੱਦਾ
. . .  about 9 hours ago
ਸੀ. ਏ. ਜੀ. ਟੈੱਸਟ ਰਿਪੋਰਟਾਂ ਮੁਤਾਬਿਕ 2800 ਕਰੋੜ ਰੁਪਏ ਚਲਾ ਗਿਆ ਵਾਪਸ- ਕੰਵਰ ਸੰਧੂ
. . .  about 9 hours ago
ਵਿਧਾਨ ਸਭਾ 'ਚ ਗੂੰਜਿਆਂ ਪੰਜਾਬ 'ਚ ਸਵਾਈਨ ਫਲੂ ਨਾਲ ਹੋ ਰਹੀਆਂ ਮੌਤਾਂ ਦਾ ਮੁੱਦਾ
. . .  about 9 hours ago
ਪਟਿਆਲਾ 'ਚ ਸਰਕਾਰੀ ਕਾਰਜਾਂ 'ਚ ਇਸਤੇਮਾਲ ਹੋ ਰਿਹਾ ਪਾਕਿਸਤਾਨੀ ਸੀਮਿੰਟ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਮਾਘ ਸੰਮਤ 550
ਿਵਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ

ਪੰਜਾਬ / ਜਨਰਲ

ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਜੋੜ ਮੇਲਾ ਨਗਰ ਕੀਰਤਨ ਉਪਰੰਤ ਸਮਾਪਤ

ਰਣਜੀਤ ਸਿੰਘ ਢਿੱਲੋਂ
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ- 40 ਮੁਕਤਿਆਂ ਦੀ ਯਾਦ 'ਚ ਇਤਿਹਾਸਕ ਮਾਘੀ ਜੋੜ ਮੇਲੇ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਦੇ ਗੇਟ ਨੰਬਰ 4 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਅਰਦਾਸ ਕਰਨ ਉਪਰੰਤ ਸ਼ੁਰੂ ਹੋਇਆ | ਇਹ ਨਗਰ ਕੀਰਤਨ ਵੱਖ-ਵੱਖ ਬਜ਼ਾਰਾਂ 'ਚੋਂ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਪਹੰੁਚਿਆ | ਇਸ ਅੱਗੇ ਬੈਂਡ ਟੀਮ ਧਾਰਮਿਕ ਧੁਨਾਂ ਰਾਹੀਂ ਵਿਲੱਖਣ ਨਜ਼ਾਰਾ ਪੇਸ਼ ਕਰ ਰਹੀ ਸੀ | ਇਸ ਤੋਂ ਇਲਾਵਾ ਗਤਕਾ ਟੀਮ ਨੇ ਆਪਣੀ ਕਲਾ ਦੇ ਜੌਹਰ ਵਿਖਾਏ | ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਦਰਬਾਰ ਕਰਵਾਇਆ ਗਿਆ, ਜਿਸ 'ਚ ਪ੍ਰਸਿੱਧ ਢਾਡੀ ਜਥਿਆਂ ਨੇ ਇਤਿਹਾਸਕ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਅੱਜ ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਦਾਤਣਸਰ ਸਾਹਿਬ, ਗੁਰਦੁਆਰਾ ਰਕਾਬਸਰ ਸਾਹਿਬ, ਗੁਰਦੁਆਰਾ ਗੁਰੂ ਕਾ ਖੂਹ ਪਾਤਸ਼ਾਹੀ ਦਸਵੀਂ ਵਿਖੇ ਸੰਗਤਾਂ ਨੇ ਮੱਥਾ ਟੇਕਿਆ ਤੇ ਕਥਾ ਕੀਰਤਨ ਸਰਵਣ ਕੀਤਾ | ਇਹ ਨਗਰ ਕੀਰਤਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਬਾਅਦ ਦੁਪਹਿਰ ਵਾਪਸ ਸ੍ਰੀ ਦਰਬਾਰ ਸਾਹਿਬ ਵਿਖੇ ਸਮਾਪਤ ਹੋਇਆ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ, ਹੈੱਡ ਗੰ੍ਰਥੀ ਬਲਵਿੰਦਰ ਸਿੰਘ, ਸ਼ੋ੍ਰਮਣੀ ਕਮੇਟੀ ਵਲੋਂ ਗੁਲਜਾਰ ਸਿੰਘ ਚੀਫ਼ ਇੰਸਪੈਕਟਰ, ਗੁਰਨਾਮ ਸਿੰਘ ਇੰਚਾਰਜ, ਐਡੀਸ਼ਨਲ ਮੈਨੇਜਰ ਮਨਿੰਦਰ ਸਿੰਘ, ਕੁਲਵੰਤ ਸਿੰਘ ਝਬੇਲਵਾਲੀ ਅਕਾਊਾਟੈਂਟ, ਕਥਾਵਾਚਕ ਜਗਬੀਰ ਸਿੰਘ, ਗ੍ਰੰਥੀ ਗੁਰਮੇਲ ਸਿੰਘ, ਨਿਰੰਜਨ ਸਿੰਘ, ਸੁਖਦਰਸ਼ਨ ਸਿੰਘ ਥੇੜ੍ਹੀ, ਨਿਸ਼ਾਨ ਸਿੰਘ, ਹਰਨੇਕ ਸਿੰਘ, ਬਾਬਾ ਗੁਰਬਚਨ ਸਿੰਘ ਆਦਿ ਹਾਜ਼ਰ ਸਨ | ਨਗਰ ਕੀਰਤਨ ਉਪਰੰਤ ਭਾਵੇਂ ਰਵਾਇਤੀ ਤੌਰ 'ਤੇ ਸਮਾਪਤ ਹੋ ਗਿਆ ਹੈ, ਪਰ ਮਾਘੀ ਮੇਲੇ 'ਤੇ ਸ਼ਹਿਰ ਵਿਚ ਲੋਕਾਂ ਦੀ ਆਮਦ ਅਗਲੇ 25 ਦਿਨਾਂ ਤੱਕ ਜਾਰੀ ਰਹੇਗੀ | ਅੱਜ ਦੇ ਇਸ ਇਤਿਹਾਸਕ ਦਿਹਾੜੇ 'ਤੇ ਸਜਾਏ ਨਗਰ ਕੀਰਤਨ ਵਿਚ ਇਲਾਕੇ ਦਾ ਕੋਈ ਵੀ ਸ਼ੋ੍ਰਮਣੀ ਕਮੇਟੀ ਮੈਂਬਰ ਸ਼ਾਮਿਲ ਨਹੀਂ ਹੋਇਆ, ਜਿਸ ਦੀ ਸੰਗਤ ਵਿਚ ਚਰਚਾ ਹੁੰਦੀ ਰਹੀ | ਇਸ ਤੋਂ ਇਲਾਵਾ ਕਿਸੇ ਵੱਡੇ ਸਿਆਸੀ ਆਗੂ ਨੇ ਵੀ ਸ਼ਿਰਕਤ ਨਹੀਂ ਕੀਤੀ |

ਨਿਹੰਗ ਜਥੇਬੰਦੀਆਂ ਨੇ ਕੱਢਿਆ ਮਹੱਲਾ ਜੰਗੀ ਖੇਡਾਂ ਦੇ ਕਰਤਬ ਵਿਖਾਏ
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਰਣਜੀਤ ਸਿੰਘ ਢਿੱਲੋਂ)- 40 ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਇਤਿਹਾਸਕ ਮਾਘੀ ਜੋੜ ਮੇਲੇ ਦੀ ਸਮਾਪਤੀ 'ਤੇ ਅੱਜ ਗੁਰਦੁਆਰਾ ਬਾਬਾ ਨੈਣਾ ਸਿੰਘ ਛਾਉਣੀ ਬੁੱਢਾ ਦਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਮੌਕੇ ਕਥਾ ਕੀਰਤਨ ਪ੍ਰਵਾਹ ਚੱਲਿਆ ਤੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ | ਇਸ ਮਗਰੋਂ ਇਸ ਜਗ•ਾ ਤੋਂ ਖਾਲਸਾਈ ਪੁਰਾਤਨ ਰਵਾਇਤ ਮੁਤਾਬਿਕ ਵੱਖ-ਵੱਖ ਨਿਹੰਗ ਜਥੇਬੰਦੀਆਂ ਵਲੋਂ ਸ਼ੋ੍ਰਮਣੀ ਸੇਵਾ ਰਤਨ ਅਤੇ ਸ਼ੋ੍ਰਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਪੰਜਾਬ ਹਿੰਦੁਸਤਾਨ ਵਿਸ਼ਵ ਦੀ ਅਗਵਾਈ ਵਿਚ ਪੂਰੇ ਜਾਹੋ-ਜਲਾਲ ਨਾਲ ਮਹੱਲਾ ਕੱਢਿਆ ਗਿਆ | ਇਸ ਮਹੱਲੇ 'ਚ ਘੋੜਿਆਂ 'ਤੇ ਸਵਾਰ ਨਿਹੰਗ ਸਿੰਘ ਲੋਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ ਅਤੇ 'ਬੋਲੋ ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ ਅਤੇ ਫ਼ੌਜੀ ਬੈਂਡ ਵੱਖਰੀ ਦਿੱਖ ਪੇਸ਼ ਕਰ ਰਹੇ ਸਨ | ਸ਼ਹਿਰ ਵਿਚੋਂ ਗੁਜ਼ਰਨ ਸਮੇਂ ਥਾਂ-ਥਾਂ 'ਤੇ ਰਸਤੇ ਵਿਚ ਸੰਗਤ ਵਲੋਂ ਜੋਸ਼ੋ-ਖ਼ਰੋਸ਼ ਨਾਲ ਸਵਾਗਤ ਕੀਤਾ ਅਤੇ ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਦਾਤਣਸਰ ਸਾਹਿਬ ਜਾਣ ਮਗਰੋਂ ਇਹ ਮਹੱਲਾ ਵਾਪਸ ਨਿਹੰਗ ਛਾਉਣੀ ਵਿਖੇ ਸਮਾਪਤ ਹੋਇਆ | ਗੁਰਦੁਆਰਾ ਗੁਰੂ ਕਾ ਖੂਹ ਪਾਤਸ਼ਾਹੀ ਦਸਵੀਂ ਨੇੜੇ ਖੁੱਲ੍ਹੇ ਮੈਦਾਨ ਵਿਚ ਨਿਹੰਗ ਸਿੰਘ ਘੋੜ ਸਵਾਰਾਂ ਨੇ ਜੰਗੀ ਖੇਡਾਂ ਘੋੜ ਦੌੜ, ਨੇਜ਼ੇਬਾਜ਼ੀ, ਗੱਤਕੇਬਾਜ਼ੀ ਅਤੇ ਹੋਰ ਸ਼ਸ਼ਤਰ ਵਿਦਿਆ ਦੇ ਜੌਹਰ ਵਿਖਾਏ | ਇਸ ਮੌਕੇ ਨਿਹੰਗਾਂ ਸਿੰਘਾਂ ਦੇ ਕਰਤੱਬ ਵੇਖ ਕੇ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਉਨ੍ਹਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜਥੇਦਾਰ ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ, ਜਥੇ: ਬਾਬਾ ਅਵਤਾਰ ਸਿੰਘ ਦਲ ਪੰਥ ਬਾਬਾ ਬਿਧੀ ਚੰਦ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਨਾਗਰ ਸਿੰਘ ਮੀਤ ਜਥੇਦਾਰ ਹਰੀਆਂ ਵੇਲਾਂ, ਬਾਬਾ ਛਿੰਦਾ ਸਿੰਘ ਭਿੱਖੀਵਿੰਡ, ਬਾਬਾ ਮਾਨ ਸਿੰਘ ਗੁਰੂ ਨਾਨਕ ਦਲ ਮੜੀਆਂਵਾਲੇ, ਬਾਬਾ ਬਾਬਾ ਵੱਸਣ ਸਿੰਘ ਮੜੀਆਂ ਵਾਲੇ, ਬਾਬਾ ਤਰਸੇਮ ਸਿੰਘ ਮਹਿਤਾ ਚੌਾਕ, ਬਾਬਾ ਸੁੱਖਾ ਸਿੰਘ, ਬਾਬਾ ਤਰਲੋਕ ਸਿੰਘ ਖਿਆਲੇਵਾਲਾ, ਬਾਬਾ ਰਘਬੀਰ ਸਿੰਘ ਖਿਆਲੇਵਾਲਾ, ਬਾਬਾ ਮੇਜਰ ਸਿੰਘ ਲੁਧਿਆਣਾ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਸਤਨਾਮ ਸਿੰਘ ਮੁੱਖ ਸੇਵਾਦਾਰ ਨਿਹੰਗ ਛਾਉਣੀ ਸ੍ਰੀ ਮੁਕਤਸਰ ਸਾਹਿਬ, ਸੇਵਾਦਾਰ ਹਰਪ੍ਰੀਤ ਸਿੰਘ ਹੈਪੀ, ਬਾਬਾ ਜੱਸਾ ਸਿੰਘ ਗਿੱਦੜਬਾਹਾ, ਬਾਬਾ ਗੁਰਪਿੰਦਰ ਸਿੰਘ ਸਲਤਾਨੀ ਸਾਹਿਬ ਵਾਲੇ, ਬਾਬਾ ਕੁਲਵਿੰਦਰ ਸਿੰਘ ਚਮਕੌਰ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਰਣਜੋਧ ਸਿੰਘ, ਬਾਬਾ ਬੂਟਾ ਸਿੰਘ, ਬਾਬਾ ਇੰਦਰ ਸਿੰਘ, ਬਾਬਾ ਖੜਕ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਮਝੈਲ ਸਿੰਘ, ਨਿਰਵੈਲ ਸਿੰਘ ਢਿੱਲੋਂ ਰਸੂਲਪੁਰ ਸੈਦਾਂ, ਬਾਬਾ ਜਸਬੀਰ ਸਿੰਘ ਪਟਿਆਲਾ, ਸੁਖਮੰਦਰ ਸਿੰਘ ਸਟੇਜ ਸੈਕਟਰੀ ਬੁੱਢਾ ਦਲ, ਬਾਬਾ ਸ਼ਿਵਜੀ ਸਿੰਘ ਮਹੰਤ ਤਲਵੰਡੀ ਸਾਬੋ, ਬਾਬਾ ਦਲਜੀਤ ਸਿੰਘ ਦੁੱਲਾ ਬਠਿੰਡਾ ਆਦਿ ਹਾਜ਼ਰ ਸਨ |

ਨਕਲੀ ਡੀ. ਐਸ. ਪੀ. ਗਿ੍ਫ਼ਤਾਰ, ਹੌਲਦਾਰ ਫ਼ਰਾਰ

ਅੰੰਮਿ੍ਤਸਰ, 15 ਜਨਵਰੀ (ਰੇਸ਼ਮ ਸਿੰਘ)¸ਪੰਜਾਬ ਪੁਲਿਸ ਦੇ ਇਕ ਨਕਲੀ ਡੀ. ਐਸ. ਪੀ. ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਸ ਪਾਸੋਂ 2 ਰਿਵਾਲਵਰ ਸਣੇ ਜਿੰਦਾ ਕਾਰਤੂਸ, ਨੀਲੀ ਬੱਤੀ ਵਾਲੀ ਸਫ਼ਾਰੀ ਗੱਡੀ ਤੇ 2 ਸ਼ਨਾਖਤੀ ਕਾਰਡ ਵੀ ਬਰਾਮਦ ਕੀਤੇ ਹਨ | ਜਦੋਂ ਕਿ ...

ਪੂਰੀ ਖ਼ਬਰ »

ਸਵਾਈਨ ਫਲੂ ਨਾਲ ਇਕ ਵਿਅਕਤੀ ਦੀ ਮੌਤ

ਖਮਾਣੋਂ, 15 ਜਨਵਰੀ (ਜੋਗਿੰਦਰ ਪਾਲ)-ਖਮਾਣੋਂ ਖ਼ੁਰਦ ਦੇ ਚਾਰ ਧੀਆਂ ਦੇ ਡਰਾਈਵਰ ਪਿਤਾ ਨੂੰ ਸਵਾਈਨ ਫਲੂ ਨੇ ਆਪਣੀ ਗਿ੍ਫ਼ਤ ਵਿਚ ਲੈ ਲਿਆ ਜਿਸ ਤੋਂ ਬਾਅਦ ਉਸ ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਮੌਤ ਹੋ ਗਈ | ਇਸ ਘਟਨਾ ਸਬੰਧੀ ਉਸ ਦੇ ਭਰਾ ਰਾਮ ਪਾਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੰਜਾਬ ਛੱਡ ਕੇ ਕੇਂਦਰ ਦੀ ਸਿਆਸਤ 'ਚ ਨਹੀਂ ਜਾ ਰਿਹਾ-ਸਿੱਧੂ

ਸੰਗਰੂਰ, 15 ਜਨਵਰੀ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ) - ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ ਨੰੂ ਛੱਡ ਕੇ ਕੇਂਦਰ ਦੀ ਸਿਆਸਤ 'ਚ ਨਹੀਂ ਜਾ ਰਹੇ | ਅੱਜ ਇੱਥੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਦੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ 5 ਅਧਿਆਪਕ ਆਗੂਆਂ ਦੀਆਂ ਸੇਵਾਵਾਂ ਸਮਾਪਤ

ਐੱਸ. ਏ. ਐੱਸ. ਨਗਰ, 15 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪਟਿਆਲਾ ਵਿਖੇ ਚੱਲੇ ਧਰਨੇ ਤੇ ਮਰਨ ਵਰਤ ਵਾਲੇ ਸੰਘਰਸ਼ 'ਚ ਸ਼ਮੂਲੀਅਤ ਕਰਨ ਵਾਲੇ 5 ਅਧਿਆਪਕ ਆਗੂਆਂ ਦੀਆਂ ਸੇਵਾਵਾਂ ਸਿੱਖਿਆ ਵਿਭਾਗ ਪੰਜਾਬ ਵਲੋਂ ਖ਼ਤਮ ਕਰ ਦਿੱਤੀਆਂ ਗਈਆਂ ਹਨ | ਡਾਇਰੈਕਟਰ ਜਨਰਲ ਸਕੂਲ ...

ਪੂਰੀ ਖ਼ਬਰ »

ਦੋ ਬਲਦਾਂ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਜਾਨਪੁਰ, 15 ਜਨਵਰੀ (ਜਗਦੀਪ ਸਿੰਘ)-ਸੁਜਾਨਪੁਰ-ਪਠਾਨਕੋਟ ਸੜਕ 'ਤੇ ਪੈਂਦੇ ਰੇਲਵੇ ਫਾਟਕ ਨੇੜੇ ਦੋ ਬਲਦਾਂ ਨਾਲ ਟਕਰਾਉਣ 'ਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਜ਼ਖ਼ਮੀ ਹੋ ਗਿਆ | ਮਿ੍ਤਕਾਂ ਦੀ ਪਹਿਚਾਣ ਸਾਹਿਲ ਕੁਮਾਰ ਪੁੱਤਰ ਬਲਵਾਨ ਵਾਸੀ ਸੁਜਾਨਪੁਰ ਅਤੇ ...

ਪੂਰੀ ਖ਼ਬਰ »

ਅੰਮਿ੍ਤਸਰ 'ਚੋਂ 5000 ਕਿੱਲੋ ਨਕਲੀ ਦੇਸੀ ਘਿਓ ਤੇ 16 ਕੁਇੰਟਲ ਮੱਖਣ ਬਰਾਮਦ

ਅੰਮਿ੍ਤਸਰ/ਛੇਹਰਟਾ, 15 ਜਨਵਰੀ (ਰੇਸ਼ਮ ਸਿੰਘ, ਸੁਰਿੰਦਰ ਸਿੰਘ ਵਿਰਦੀ)-ਸਿਹਤ ਵਿਭਾਗ ਨੇ ਬੀਤੀ ਰਾਤ ਵੱਡੀ ਕਾਰਵਾਈ ਕਰਦਿਆਂ ਛੇਹਰਟਾ ਨੇੜੇ ਨਕਲੀ ਦੇਸੀ ਘਿਓ ਤੇ ਮੱਖਣ ਬਨਾਉਣ ਵਾਲੀ ਫੈਕਟਰੀ ਦਾ ਪਰਦਾ ਫ਼ਾਸ਼ ਕੀਤਾ ਹੈ | ਜਿਸ ਦੇ ਗੁਦਾਮ 'ਚੋਂ 5 ਹਜ਼ਾਰ ਕਿੱਲੋ ਨਕਲੀ ...

ਪੂਰੀ ਖ਼ਬਰ »

ਸਾਬਕਾ ਕਾਂਗਰਸੀ ਵਿਧਾਇਕ ਪੰਜਗਰਾਈਾ ਅਕਾਲੀ ਦਲ 'ਚ ਸ਼ਾਮਿਲ

ਚੰਡੀਗੜ੍ਹ, 15 ਜਨਵਰੀ (ਵਿਕਰਮਜੀਤ ਸਿੰਘ ਮਾਨ)-ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਾ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋ ਗਏ | ਉਨ੍ਹਾਂ ...

ਪੂਰੀ ਖ਼ਬਰ »

ਦਾਊਦ ਦੇ ਨਜ਼ਦੀਕੀ ਫ਼ਾਰੂਕ ਦੇਵੜੀਵਾਲਾ ਦਾ ਪਾਕਿ 'ਚ ਕਤਲ

ਅੰਮਿ੍ਤਸਰ, 15 ਜਨਵਰੀ (ਸੁਰਿੰਦਰ ਕੋਛੜ)-ਭਾਰਤ ਦੀ ਲੋੜੀਂਦੇ ਅਪਰਾਧੀਆਂ ਦੀ ਸੂਚੀ 'ਚ ਸ਼ਾਮਿਲ ਦਾਊਦ ਇਬਰਾਹੀਮ ਦੇ ਨਜ਼ਦੀਕੀ ਫ਼ਾਰੂਕ ਦੇਵੜੀਵਾਲਾ ਦਾ ਪਾਕਿਸਤਾਨ 'ਚ ਕਤਲ ਕੀਤੇ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ | ਦਾਅਵਾ ਕੀਤਾ ਜਾ ਰਿਹਾ ਹੈ ਕਿ ਫ਼ਾਰੂਕ ਆਪਣੇ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਜਾਖੜ 'ਤੇ ਗੰਭੀਰ ਦੋਸ਼

ਚੰਡੀਗੜ੍ਹ 15 ਜਨਵਰੀ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ 'ਤੇ ਗੰਭੀਰ ਦੋਸ਼ ਲਗਾਏ ਗਏ | ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ...

ਪੂਰੀ ਖ਼ਬਰ »

ਮੁਆਵਜ਼ੇ ਦੇ ਪੈਸੇ ਲੈਣ ਲਈ 5 ਮਹੀਨਿਆਂ ਤੋਂ ਖੱਜਲ ਖ਼ੁਆਰ ਹੋ ਰਹੇ ਨੇ ਪੰਜਾਬ ਦੇ ਸਰਹੱਦੀ ਕਿਸਾਨ

ਵਰਸੋਲਾ, 15 ਜਨਵਰੀ (ਵਰਿੰਦਰ ਸਹੋਤਾ)-ਭਾਰਤ-ਪਾਕਿ ਸਰਹੱਦ ਦੇ ਨਾਲ ਲੱਗੀ ਕੰਡਿਆਲੀ ਤਾਰ ਤੋਂ ਪਾਰ ਪੈਂਦੀ 21125 ਏਕੜ ਜ਼ਮੀਨ ਦੇ ਮਾਲਕ ਪੰਜਾਬ ਦੇ ਸਰਹੱਦੀ ਕਿਸਾਨ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਹੋਏ 48 ਕਰੋੜ 7 ਲੱਖ ਰੁਪਏ ਦੇ ਮੁਆਵਜ਼ੇ ਦੇ ਪੈਸੇ ਲੈਣ ਲਈ 5 ...

ਪੂਰੀ ਖ਼ਬਰ »

ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਾਨਫ਼ਰੰਸ 'ਚ ਸ਼ਾਮਿਲ ਹੋਣ 'ਤੇ ਕੀਤਾ ਧੰਨਵਾਦ

ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਵਲੋਂ ਮਾਘੀ ਜੋੜ ਮੇਲੇ ਮੌਕੇ ਕੀਤੀ ਗਈ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ 'ਤੇ ਲੋਕਾਂ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ...

ਪੂਰੀ ਖ਼ਬਰ »

ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਸਿਰਸਾ 'ਚ ਪੁਲਿਸ ਚੌਕਸ, ਧਾਰਾ 144 ਲਾਗੂ

ਸਿਰਸਾ, 15 ਜਨਵਰੀ (ਭੁਪਿੰਦਰ ਪੰਨੀਵਾਲੀਆ)- ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ਵਿਚ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਲੋਂ 17 ਜਨਵਰੀ ਨੂੰ ਗੁਰਮੀਤ ਰਾਮ ਰਹੀਮ ਸਮੇਤ ਚਾਰੇ ਮੁਲਜ਼ਮਾਂ ਨੂੰ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਸਿਰਸਾ ਵਿਚ ...

ਪੂਰੀ ਖ਼ਬਰ »

ਪਹਿਲੀ ਪਾਤਸ਼ਾਹੀ ਦੇ 550 ਸਾਲਾ ਪੁਰਬ ਤੋਂ ਪਹਿਲਾਂ ਖੁੱਲੇ੍ਹਗਾ ਕਰਤਾਰਪੁਰ ਲਾਂਘਾ-ਲੌਾਗੋਵਾਲ

ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਜੋ ਮਾਘੀ ਜੋੜ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਸਨ, ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਨੂੰ ਜ਼ਿਲ੍ਹਾ ਅਕਾਲੀ ਜਥਾ ਨੇ ਕੀਤਾ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਰਣਜੀਤ ਸਿੰਘ ਢਿੱਲੋਂ)-ਮਾਘੀ ਜੋੜ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿਚ ਪਹੰੁਚੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿਲ੍ਹਾ ਅਕਾਲੀ ਜਥਾ ਵਲੋਂ ਜ਼ਿਲ੍ਹਾ ...

ਪੂਰੀ ਖ਼ਬਰ »

ਗੋ-ਗਲੋਬਲ ਨੇ ਗੁਰਲੀਨ ਕੌਰ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ

ਮੋਗਾ, 15 ਜਨਵਰੀ (ਸੁਰਿੰਦਰਪਾਲ ਸਿੰਘ)-ਗੋ-ਗਲੋਬਲ ਕੰਸਲਟੈਂਟਸ ਜੋ ਕਿ ਨਜ਼ਦੀਕ ਸਬ ਜੇਲ੍ਹ ਵਾਲੀ ਗਲੀ 'ਚ ਸਥਿਤ ਹੈ, ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਵੀਜ਼ਾ ਸੰਸਥਾ ਵਲੋਂ ਜ਼ਿਲ੍ਹਾ ਮੋਗਾ ਦੀ ਵਿਦਿਆਰਥਣ ਗੁਰਲੀਨ ਕੌਰ ...

ਪੂਰੀ ਖ਼ਬਰ »

ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੀ ਬੈਠਕ ਚੇਨਈ ਵਿਖੇ ਜਾਰੀ

ਸੰਗਰੂਰ, 15 ਜਨਵਰੀ (ਧੀਰਜ ਪਸ਼ੌਰੀਆ)- ਵੱਖ-ਵੱਖ ਕੰਪਨੀਆਂ ਵਲੋਂ ਦਵਾਈਆਂ ਦੀ ਆਨਲਾਈਨ ਵਿੱਕਰੀ ਨੰੂ ਲੈ ਕੇ ਅਗਲੀ ਰਣਨੀਤੀ ਅਖ਼ਤਿਆਰ ਕਰਨ ਲਈ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਨੇ ਦੋ ਦਿਨਾਂ ਬੈਠਕ 15 ਅਤੇ 16 ਫਰਵਰੀ ਨੰੂ ਚੇਨਈ ਵਿਖੇ ਸੱਦ ਲਈ ਹੈ | ਐਸੋਸੀਏਸ਼ਨ ਦੇ ਕੁੱਲ ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਨੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ

ਫ਼ਰੀਦਕੋਟ, 15 ਜਨਵਰੀ (ਜਸਵੰਤ ਸਿੰਘ ਪੁਰਬਾ)-ਕੈਨੇਡੀਅਨ ਅਕੈਡਮੀ ਨੇ ਹਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਰੋਪੜ ਦਾ ਆਸਟੇ੍ਰਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਵੀਜ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੇ ਦੱਸਿਆ ਕਿ ਉਸ ਨੇ ਬਾਰ੍ਹਵੀਂ ਕਰਨ ਤੋਂ ...

ਪੂਰੀ ਖ਼ਬਰ »

ਖਹਿਰਾ ਬਾਰੇ 'ਆਪ' ਦੀ ਮੀਟਿੰਗ ਇਸੇ ਹਫ਼ਤੇ-ਚੀਮਾ

ਸੰਗਰੂਰ, 15 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਇਸੇ ਹਫ਼ਤੇ ਕਰ ਕੇ ਸੁਖਪਾਲ ਸਿੰਘ ਖਹਿਰਾ ਬਾਰੇ ਫ਼ੈਸਲਾ ਲੈ ਲਿਆ ਜਾਵੇਗਾ | ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼ : ਸੁਰਿੰਦਰ ਸਿੰਘ ਢਿੱਲੋਂ

ਮੰਡੀ ਅਰਨੀਵਾਲਾ : ਸੁਰਿੰਦਰ ਸਿੰਘ ਢਿੱਲੋਂ ਦਾ ਜਨਮ 15 ਜੁਲਾਈ 1943 ਨੂੰ ਪਾਕਿਸਤਾਨ ਦੀ ਬਹਾਵਲਪੁਰ ਰਿਆਸਤ ਦੀ ਢਾਬ ਸੰਤੇ ਦੀ ਵਿਚ ਸ. ਬਾਵਰ ਸਿੰਘ ਢਿੱਲੋਂ, ਜੋ ਵੰਡ ਮਗਰੋਂ ਡੀ.ਐੱਸ.ਪੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ...

ਪੂਰੀ ਖ਼ਬਰ »

'ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਸੂਬਾ ਬਣਾਉਣਾ ਮੇਰਾ ਸੁਪਨਾ'

ਬਰਨਾਲਾ, 15 ਜਨਵਰੀ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਸੂਬਾ ਬਣਾਉਣਾ ਮੇਰਾ ਸੁਪਨਾ ਹੈ ਅਤੇ ਇਸ ਕੰਮ ਨੂੰ ਪੂਰਾ ਕਰਨ ਲਈ ਮੈਂ ਆਪਣੀ ਦੇਹ ਸੂਬੇ ਨੂੰ ਅਰਪਿਤ ਕਰਦਾ ਹਾਂ | ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ...

ਪੂਰੀ ਖ਼ਬਰ »

ਵਿਧਾਨ ਸਭਾ ਇਜਲਾਸ ਦੇ ਸਿੱਧੇ ਪ੍ਰਸਾਰਣ ਲਈ ਪਟੀਸ਼ਨ ਦਾਖ਼ਲ

ਚੰਡੀਗੜ੍ਹ, 15 ਜਨਵਰੀ (ਸੁਰਜੀਤ ਸਿੰਘ ਸੱਤੀ)- ਪੰਜਾਬ ਵਿਧਾਨ ਸਭਾ 'ਚ ਚਲਦੇ ਇਜਲਾਸਾਂ ਦੇ ਸਿੱਧੇ ਪ੍ਰਸਾਰਣ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਲੋਕਹਿਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ | ਇਹ ਪਟੀਸ਼ਨ ਸੁਣਵਾਈ ਹਿਤ ਆਈ ਪਰ ਚੀਫ਼ ਜਸਟਿਸ ਦੀ ਬੈਂਚ ...

ਪੂਰੀ ਖ਼ਬਰ »

ਕੈਪਟਨ ਹਾਈਕੋਰਟ ਦੀ ਨਿਗਰਾਨੀ ਹੇਠ ਜ਼ੀਰਾ ਦੁਆਰਾ ਲਗਾਏ ਇਲਜ਼ਾਮਾਂ ਦੀ ਜਾਂਚ ਕਰਾਉਣ-ਚੀਮਾ

ਚੰਡੀਗੜ੍ਹ, 15 ਜਨਵਰੀ (ਅਜੀਤ ਬਿਊਰੋ)- ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੁਆਰਾ ਆਪਣੀ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਦੇ ਿਖ਼ਲਾਫ਼ ਨਸ਼ੇ ਦੇ ਸਰਗਨਾ ਨੂੰ ਪਨਾਹ ਦੇਣ ਅਤੇ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਦੇ ਵਪਾਰ ਕਰਾਉਣ ਦੇ ਇਲਜ਼ਾਮਾਂ 'ਤੇ ਆਮ ਆਦਮੀ ...

ਪੂਰੀ ਖ਼ਬਰ »

ਦਿਵਿਆਂਗ ਵਿਅਕਤੀਆਂ ਨੂੰ ਪਹਿਚਾਣ ਲਈ ਵਿਸ਼ੇਸ਼ ਸ਼ਨਾਖ਼ਤੀ ਕਾਰਡ ਦਿੱਤੇ ਜਾਣਗੇ-ਅਰੁਣਾ ਚੌਧਰੀ

ਚੰਡੀਗੜ੍ਹ, 15 ਜਨਵਰੀ (ਅਜੀਤ ਬਿਊਰੋ)-ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵਲੋਂ ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਦੇਣ ਲਈ ਵਿਸ਼ੇਸ਼ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਇਹ ਪ੍ਰਾਜੈਕਟ ਪੰਜਾਬ ਦੇ ਸਾਰੇ ਜ਼ਿਲਿ੍ਹਆਂ 'ਚ ਸ਼ੁਰੂ ...

ਪੂਰੀ ਖ਼ਬਰ »

ਆਪਣਾ ਪੰਜਾਬ ਪਾਰਟੀ ਦੇ ਭਵਿੱਖ ਲਈ ਲੁਧਿਆਣਾ 'ਚ ਮੀਟਿੰਗ 19 ਨੂੰ - ਛੋਟੇਪੁਰ

ਚੰਡੀਗੜ੍ਹ, 15 ਜਨਵਰੀ (ਐਨ.ਐਸ.ਪਰਵਾਨਾ)- ਪੰਜਾਬ ਦੇ ਸਾਬਕਾ ਮੰਤਰੀ ਤੇ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਆਪਣੀ ਪਾਰਟੀ ਦੇ ਭਵਿੱਖ ਦਾ ਫ਼ੈਸਲਾ ਕਰਨ ਲਈ 19 ਜਨਵਰੀ ਨੂੰ ਲੁਧਿਆਣਾ 'ਚ ਇਕ ਵਜੇ ਮੀਟਿੰਗ ਬੁਲਾਈ ਹੈ | ਅੱਜ 'ਅਜੀਤ' ਨਾਲ ਗੱਲਬਾਤ ...

ਪੂਰੀ ਖ਼ਬਰ »

ਭਾਈ ਦਵਿੰਦਰ ਸਿੰਘ ਖ਼ਾਲਸਾ ਦਾ 'ਸ਼੍ਰੋਮਣੀ ਸੇਵਾ ਰਤਨ' ਅਤੇ 'ਭਾਈ ਸਾਹਿਬ' ਦੀ ਉਪਾਧੀ ਨਾਲ ਸਨਮਾਨ

ਐੱਸ. ਏ. ਐੱਸ. ਨਗਰ, 15 ਜਨਵਰੀ (ਕੇ. ਐੱਸ. ਰਾਣਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਲੈ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਕਰਵਾਏ ਗਏ ਮਹਾਨ ਗੁਰਮਤਿ ਸਮਾਗਮ ਦੌਰਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹਸਪਤਾਲ ...

ਪੂਰੀ ਖ਼ਬਰ »

ਟੌਹੜਾ ਸਮਰਥਕਾਂ ਦੇ ਟਕਸਾਲੀ ਅਕਾਲੀ ਦਲ 'ਚ ਸ਼ਾਮਿਲ ਹੋਣ ਦੀ ਸੰਭਾਵਨਾ

ਫ਼ਤਹਿਗੜ੍ਹ ਸਾਹਿਬ, 15 ਜਨਵਰੀ (ਭੂਸ਼ਨ ਸੂਦ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮਰਥਕਾਂ ਵਲੋਂ ਆਉਣ ਹਵਾਲੇ ਸਮੇਂ ਵਿਚ ਰਾਜਨੀਤੀ ਵਿਚ ਸਰਗਰਮ ਹੋਣ ਲਈ ਨਵੀ ਰਣਨੀਤੀ ਬਣਾਈ ਜਾ ਰਹੀ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਖ਼ਾਲਸਾ ...

ਪੂਰੀ ਖ਼ਬਰ »

ਸਕੱਤਰ ਸਕੂਲ ਸਿੱਖਿਆ ਵਲੋਂ ਅੱਜ ਐਨ.ਜੀ.ਓ. ਨਾਲ ਵੀਡੀਓ ਕਾਨਫ਼ਰੰਸ ਕੀਤੀ ਜਾਵੇਗੀ

ਪੋਜੇਵਾਲ ਸਰਾਂ, 15 ਜਨਵਰੀ (ਨਵਾਂਗਰਾਈਾ)- ਪੰਜਾਬ ਸਿੱਖਿਆ ਵਿਭਾਗ ਵਲੋਂ ਅੱਜ ਐਨ.ਜੀ.ਓ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿ/ਸੈ.ਸਿ), ਬੀ.ਪੀ.ਈ.ਓ. ਅਤੇ ਜ਼ਿਲੇ੍ਹ ਦੇ ਜ਼ਿਲ੍ਹਾ ਸਮਾਰਟ ਸਕੂਲ ਮੈਂਟਰਸ ਨਾਲ ਵੀਡੀਓ ਕਾਨਫ਼ਰੰਸ ਨਾਲ ਮੀਟਿੰਗ ਕੀਤੀ ਜਾ ਰਹੀ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਕਮਲਜੀਤ ਸਿੰਘ ਗਾਂਧੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਜਲੰਧਰ, 15 ਜਨਵਰੀ (ਜਸਪਾਲ ਸਿੰਘ)-ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਨੀਲਾਮਹਿਲ ਅਤੇ ਸੁਰਜੀਤ ਸਿੰਘ ਨੀਲਾਮਹਿਲ ਦੇ ਭਰਾ ਕਮਲਜੀਤ ਸਿੰਘ ਗਾਂਧੀ ਸਾਬਕਾ ਕੌਾਸਲਰ ਦਾ ਅੰਤਿਮ ਸੰਸਕਾਰ ਹਰਨਾਮਦਾਸਪੁਰਾ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਸੂਬੇ ਦੇ ਹਰ ਹਲਕੇ 'ਚ ਜਾ ਕੇ ਲੋਕਾਂ ਨਾਲ ਰਾਬਤਾ ਬਣਾਉਣਗੇ ਅਕਾਲੀ ਆਗੂ

ਚੰਡੀਗੜ੍ਹ, 15 ਜਨਵਰੀ (ਵਿਕਰਮਜੀਤ ਸਿੰਘ ਮਾਨ)- ਲੋਕ ਸਭਾ ਚੋਣਾਂ 2019 ਲਈ ਸ਼੍ਰੋਮਣੀ ਅਕਾਲੀ ਦਲ ਪੱਬਾਂ ਭਾਰ ਹੋ ਗਿਆ ਹੈ | ਪਾਰਟੀ ਵਲੋਂ ਚੋਣਾਂ ਲਈ ਕਮਰ ਕੱਸ ਲਈ ਗਈ ਹੈ | ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ...

ਪੂਰੀ ਖ਼ਬਰ »

ਦੁਧਾਰੂ ਪਸ਼ੂਆਂ ਦੇ ਮਿਆਰ 'ਚ ਸੁਧਾਰ ਲਿਆਉਣ ਦੀ ਮੁੱਖ ਲੋੜ-ਕੈਪਟਨ

ਲੁਧਿਆਣਾ, 15 ਜਨਵਰੀ (ਬੀ.ਐਸ.ਬਰਾੜ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਦੁਧਾਰੂ ਪਸ਼ੂਆਂ ਖ਼ਾਸਕਰ ਮੱਝਾਂ ਅਤੇ ਗਾਵਾਂ ਦੇ ਮਿਆਰ 'ਚ ਸੁਧਾਰ ਲਿਆਉਣ ਲਈ ਸੈਕਸਡ ਸੀਮਨ (ਕੱਟੀਆਂ, ਵੱਛੀਆਂ ਪੈਦਾ ਕਰਨ ਵਾਲਾ ਵੀਰਜ) ਦੀ ਤਕਨਾਲੋਜੀ ਦੇ ਭਰੂਣ ਤਬਾਦਲੇ ਲਈ ...

ਪੂਰੀ ਖ਼ਬਰ »

ਪੀ.ਏ.ਯੂ ਦੇ 'ਹੁਨਰ ਵਿਕਾਸ ਕੇਂਦਰ' ਦਾ ਉਦਾਘਟਨ ਕੀਤੇ ਬਗ਼ੈਰ ਹੀ ਪਰਤੇ ਕੈਪਟਨ

ਲੁਧਿਆਣਾ, 15 ਜਨਵਰੀ (ਬੀ.ਐਸ.ਬਰਾੜ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਿੱਥੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਵਿਖੇ ਨਵੇਂ ਬਣੇ ਕੁੱਤਿਆਂ ਅਤੇ ਛੋਟੇ ਜਾਨਵਾਰਾਂ ਦੇ ਹਸਪਤਾਲ ਦਾ ਉਦਘਾਟਨ ਕੀਤਾ, ੳੱੁਥੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ...

ਪੂਰੀ ਖ਼ਬਰ »

ਤਕਨੀਕੀ ਸੰਸਥਾਵਾਂ ਦੇ ਅਧਿਆਪਕਾਂ ਲਈ 7ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮਨਜ਼ੂਰ

ਨਵੀਂ ਦਿੱਲੀ, 15 ਜਨਵਰੀ (ਏਜੰਸੀ)-ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਤਕਨੀਕੀ ਸੰਸਥਾਨਾਂ ਦੇ ਅਧਿਆਪਕਾਂ ਲਈ 7ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਾਸਤੇ 1241 ਕਰੋੜ ਰੁਪਏ ਦੀ ਗਰਾਂਟ ...

ਪੂਰੀ ਖ਼ਬਰ »

ਪੰਜਾਬ ਅੰਦਰ ਨਸ਼ੇ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਨੌਜਵਾਨਾਂ ਨੂੰ ਜਾਗਰੂਕ ਕਰਨਾ ਜ਼ਰੂਰੀ-ਮੁਸਤਫ਼ਾ

ਐੱਸ. ਏ. ਐੱਸ. ਨਗਰ, 15 ਜਨਵਰੀ (ਜਸਬੀਰ ਸਿੰਘ ਜੱਸੀ)-ਪੰਜਾਬ ਸਰਕਾਰ ਵਲੋਂ ਗਠਿਤ ਵਿਸ਼ੇਸ਼ ਟਾਸਕ ਫੋਰਸ (ਐੱਸ. ਟੀ. ਐੱਫ.) ਵਲੋਂ ਨਸ਼ਿਆਂ ਿਖ਼ਲਾਫ਼ ਵਿਆਪਕ ਕਾਰਵਾਈ ਲਈ ਤਿੰਨ ਪੱਖੀ ਰਣਨੀਤੀ ਜਿਸ 'ਚ ਕਾਨੰੂਨੀ ਕਾਰਵਾਈ, ਨਸ਼ਾ-ਮੁਕਤੀ ਅਤੇ ਰੋਕਥਾਮ ਸ਼ਾਮਿਲ ਹੈ, ਅਪਣਾਈ ਗਈ ...

ਪੂਰੀ ਖ਼ਬਰ »

ਓ.ਪੀ. ਚੌਟਾਲਾ ਤੇ ਅਜੈ ਸਿੰਘ ਚੌਟਾਲਾ ਆਪੋ ਆਪਣੇ ਉਮੀਦਵਾਰਾਂ ਲਈ ਕਰਨਗੇ ਪ੍ਰਚਾਰ

ਚੰਡੀਗੜ੍ਹ, 15 ਜਨਵਰੀ (ਐਨ. ਐਸ. ਪਰਵਾਨਾ)-ਹਰਿਆਣਾ ਵਿਧਾਨ ਸਭਾ ਦੀ 28 ਜਨਵਰੀ ਨੂੰ ਹੋਣ ਵਾਲੀ ਜੀਂਦ ਹਲਕੇ ਦੀ ਉਪ ਚੋਣ ਨੇ ਦਿਲਚਸਪ ਸੂਰਤ-ਏ-ਹਾਲ ਪੈਦਾ ਕਰ ਦਿੱਤੀ ਹੈ ਜਿੱਥੇ ਬਾਪ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਤੇ ਉਨ੍ਹਾਂ ਦਾ ਵੱਡਾ ਬੇਟਾ ਅਜੈ ਸਿੰਘ ਚੌਟਾਲਾ ...

ਪੂਰੀ ਖ਼ਬਰ »

ਪੜ੍ਹੇ-ਲਿਖੇ ਅਤੇ ਸੰਜੀਦਾ ਲੋਕ ਪੰਜਾਬ ਦੀ ਸਿਆਸਤ 'ਚ ਆਉਣ-ਖਹਿਰਾ

ਚੰਡੀਗੜ੍ਹ, 15 ਜਨਵਰੀ (ਅਜਾਇਬ ਸਿੰਘ ਔਜਲਾ)-'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਹੋਰਨਾਂ ਨਾਮੀ ਸਖ਼ਸ਼ੀਅਤਾਂ ਦਾ ਸਾਥ ਮਿਲ ਗਿਆ ਜਦੋਂ ਰਾਸ਼ਟਰੀ ਜਨਤਾ ਦਲ ਦੇ ਆਗੂ ਕਿ੍ਸ਼ਨ ਚੰਦਰ ਉਨ੍ਹਾਂ (ਖਹਿਰਾ) ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਨਵੇਂ ਚੁਣੇ 188 ਕਮਿਊਨਿਟੀ ਸਿਹਤ ਅਫ਼ਸਰਾਂ ਨੂੰ ਦਿੱਤੇ ਨਿਯੁਕਤੀ ਪੱਤਰ

ਐੱਸ. ਏ. ਐੱਸ. ਨਗਰ, 15 ਜਨਵਰੀ (ਕੇ. ਐੱਸ. ਰਾਣਾ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਅੱਜ ਪੰਜਾਬ ਦੇ ਵੱਖ-ਵੱਖ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੇ ਅਧੀਨ ਆਉਂਦੇ 188 ਕਮਿਊਨਿਟੀ ਸਿਹਤ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ | ਇਸ ਮੌਕੇ ਅਮਰਦੀਪ ਸਿੰਘ ਚੀਮਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX