ਤਾਜਾ ਖ਼ਬਰਾਂ


ਸੰਤ ਬਾਬਾ ਪਾਲਾ ਸਿੰਘ ਮਹੇਰਨਾਂ ਕਲਾਂ ਵਾਲਿਆਂ ਨੂੰ ਭਾਵ ਭਿੰਨੀਆ ਸ਼ਰਧਾਂਜਲੀਆਂ
. . .  1 day ago
ਲੋਹਟਬੱਦੀ, 23 ਜਨਵਰੀ (ਕੁਲਵਿੰਦਰ ਸਿੰਘ ਡਾਂਗੋ)- ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਅਸਥਾਨ ਗੁਰਦੁਆਰਾ ਸੰਤਪੁਰਾ ਸਾਹਿਬ ਪਿੰਡ ਮਹੇਰਨਾਂ ਕਲਾਂ ਦੇ ਸੰਚਾਲਕ ਸੰਤ ਬਾਬਾ ਪਾਲਾ ਸਿੰਘ ...
ਬੇਕਾਬੂ ਟੈਂਪੂ ਪਲਟਣ ਨਾਲ ਇਕ ਔਰਤ ਦੀ ਮੌਤ, 4 ਜ਼ਖ਼ਮੀ
. . .  1 day ago
ਤਰਨ ਤਾਰਨ/ਝਬਾਲ, 23 ਜਨਵਰੀ (ਹਰਿੰਦਰ ਸਿੰਘ, ਸੁਖਦੇਵ ਸਿੰਘ) -ਘੜਿਆਲਾਂ ਵਿਖੇ ਇਕ ਧਾਰਮਿਕ ਜਗ੍ਹਾ ਤੋਂ ਮੱਥਾ ਟੇਕ ਕੇ ਵਾਪਸ ਅੰਮ੍ਰਿਤਸਰ ਜਾ ਰਿਹਾ ਟੈਂਪੂ ਪਿੰਡ ਛਿਛਰੇਵਾਲ ਦੇ ਨਜ਼ਦੀਕ ਬੇਕਾਬੂ ਹੋ ਕੇ ...
ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ
. . .  1 day ago
ਲੁਧਿਆਣਾ ,23 ਜਨਵਰੀ {ਪਰਮਿੰਦਰ ਸਿੰਘ ਅਹੂਜਾ}- ਸਥਾਨਕ ਜਵਾਹਰ ਨਗਰ ਵਿਚ ਅੱਜ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਵਿਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ...
ਚੇਨਈ ਏਅਰਪੋਰਟ ਤੋਂ 2.75 ਕਿੱਲੋ ਸੋਨਾ ਜ਼ਬਤ
. . .  1 day ago
ਸੋਨੀਆ ਤੇ ਪ੍ਰਿਅੰਕਾ ਵੱਲੋਂ ਸੜਕ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ
. . .  1 day ago
ਅਮੇਠੀ, 23 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੋਮਵਾਰ ਰਾਤ ਭਰੇਥਾ ਵਿਖੇ ਸੜਕ ਹਾਦਸੇ 'ਚ ਮਾਰੇ ਗਏ ਕਲਪਨਾਥ ਕਸ਼ਯਪ ਅਤੇ ਮੋਨੂੰ ਯਾਦਵ ਦੇ ਪਰਿਵਾਰਕ ਮੈਂਬਰਾਂ ...
ਜੇ.ਐਨ.ਯੂ ਵਿਦਿਆਰਥੀ ਸੰਘ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਕੱਲ੍ਹ
. . .  1 day ago
ਨਵੀਂ ਦਿੱਲੀ, 23 ਜਨਵਰੀ - ਦਿੱਲੀ ਹਾਈਕੋਰਟ ਵੱਲੋਂ ਕੱਲ੍ਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੰਘ ਦੁਆਰਾ ਇੰਟਰ ਹੋਸਟਲ ਐਡਮਨਿਸਟ੍ਰੇਸ਼ਨ ਦੇ ਹੋਸਟ ਮੈਨੂਅਲ 'ਚ ਸੋਧ ਕਰਨ ਦੇ ਫ਼ੈਸਲੇ...
ਦਰਦਨਾਕ ਸੜਕ ਹਾਦਸੇ 'ਚ 6 ਮੌਤਾਂ
. . .  1 day ago
ਭੋਪਾਲ, 23 ਜਨਵਰੀ - ਮੱਧ ਪ੍ਰਦੇਸ਼ ਦੇ ਭਿੰਡ ਵਿਖੇ ਨੈਸ਼ਨਲ ਹਾਈਵੇ 'ਤੇ ਹੋਏ ਦਰਦਨਾਕ ਸੜਕ ਹਾਦਸੇ ਵਿਚ 6 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 3 ਔਰਤਾਂ ਤੇ ਇੱਕ ਬੱਚਾ ਸ਼ਾਮਲ...
ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਵੀ ਬੋਲੀ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼
. . .  1 day ago
ਜੈਪੁਰ, 23 ਜਨਵਰੀ - ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਨੇ ਨਾਗਰਿਕਤਾ ਸੋਧ ਕਾਨੂੰਨ ਉੱਪਰ ਬੋਲਦਿਆਂ ਕਿਹਾ ਕਿ ਚਾਰ ਪੀੜੀਆਂ ਤੋਂ ਜੋ ਇੱਥੇ ਰਹਿ ਰਹੇ ਹਨ, ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ...
ਦੇਸ਼ ਦੇ ਮੱਥੇ 'ਤੇ ਕਲੰਕ ਹੈ ਨਾਗਰਿਕਤਾ ਸੋਧ ਕਾਨੂੰਨ - ਬਰਿੰਦਰ ਢਿੱਲੋਂ
. . .  1 day ago
ਬੰਗਾ, 23 ਜਨਵਰੀ ( ਜਸਬੀਰ ਸਿੰਘ ਨੂਰਪੁਰ ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਖਟਕੜ ਕਲਾਂ ਵਿਖੇ ਪੰਜਾਬ ਯੂਥ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੇ ਮੱਥੇ 'ਤੇ ਕਲੰਕ ਹੈ, ਜਿਸ ਦਾ ਯੂਥ...
10 ਸਾਲਾ ਬੱਚੀ ਦੇ ਨਸ਼ੀਲਾ ਟੀਕਾ ਲਗਾ ਕੇ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ 20 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 23 ਜਨਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਸਕੂਲ ਜਾ ਰਹੀ 10 ਸਾਲਾ ਬੱਚੀ ਨੂੰ ਰਸਤੇ 'ਚ ਰੋਕ ਕੇ ਉਸ ਦੇ ਨਸ਼ੀਲੇ ਪ੍ਰਭਾਵ ਵਾਲਾ ਟੀਕਾ ਲਗਾਉਣ ਤੋਂ ਬਾਅਦ ਉਸ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ...
ਡੀ.ਐਸ.ਪੀ. ਦਵਿੰਦਰ ਸਿੰਘ ਨੂੰ 15 ਦਿਨ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਜੰਮੂ, 23 ਜਨਵਰੀ - ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ ਅੱਜ ਐਨ.ਆਈ.ਏ. ਕੋਰਟ ਜੰਮੂ ਵਿਚ ਪੇਸ਼ ਕੀਤਾ ਗਿਆ। ਡੀ.ਐਸ.ਪੀ. ਦਵਿੰਦਰ ਸਿੰਘ ਨੂੰ ਤਿੰਨ ਅੱਤਵਾਦੀਆਂ ਨਾਲ ਕਾਬੂ ਕੀਤਾ ਗਿਆ ਸੀ। ਉਥੇ ਹੀ, ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ...
ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਕਮੇਟੀ ਨੇ ਕੀਤੀ ਅਹਿਮ ਮੀਟਿੰਗ
. . .  1 day ago
ਅੰਮ੍ਰਿਤਸਰ, 23 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ 'ਤੇ ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵੱਲੋਂ ਅੱਜ ਮੀਟਿੰਗ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ...
ਕਪਿਲ ਸ਼ਰਮਾ ਦੁਬਈ 'ਚ ਖ਼ੁਸ਼ੀ ਭਰੇ ਅੰਦਾਜ਼ 'ਚ ਆਏ ਨਜ਼ਰ
. . .  1 day ago
ਜਲੰਧਰ, 23 ਜਨਵਰੀ - ਕਾਮੇਡੀ ਕਿੰਗ ਕਪਿਲ ਸ਼ਰਮਾ, ਭਾਰਤੀ ਸਿੰਘ ਆਪਣੇ ਸਾਥੀਆਂ ਸਮੇਤ ਇਕ ਸ਼ੋਅ ਲਈ ਦੁਬਈ ਪੁੱਜੇ। ਇਸ ਮੌਕੇ ਪੂਰੀ ਟੀਮ ਖ਼ੁਸ਼ੀ ਭਰੇ ਅੰਦਾਜ਼ ਵਿਚ ਨਜ਼ਰ...
ਯੂਨੀਵਰਸਿਟੀ ਦੀਆਂ ਕੰਟੀਨਾਂ 'ਚ ਵੱਧ ਕੀਮਤਾਂ 'ਤੇ ਵਿਦਿਆਰਥੀਆਂ ਵਲੋਂ ਸੰਘਰਸ਼ ਜਾਰੀ
. . .  1 day ago
ਪਟਿਆਲਾ, 23 ਜਨਵਰੀ (ਅਮਨਦੀਪ ਸਿੰਘ) - ਪੰਜਾਬੀ ਯੂਨੀਵਰਸਿਟੀ ਦੇ ਵਿਚ ਕੱਲ੍ਹ ਤੋਂ ਚਲ ਰਿਹਾ ਵਿਦਿਆਰਥੀਆਂ ਦਾ ਸੰਘਰਸ਼ ਜਾਰੀ ਹੈ ਵਿਦਿਆਰਥੀ ਇਸ ਮੰਗ 'ਤੇ ਅੜੇ ਹੋਏ ਹਨ ਕਿ ਯੂਨੀਵਰਸਿਟੀ ਦੀਆਂ ਸਾਰੀਆਂ ਕੰਟੀਨਾਂ 'ਤੇ ਰੇਟ/ਲਿਸਟ ਲਗਾਈ ਜਾਵੇ। ਵੱਧ ਰੇਟ ਲੈਣੇ ਬੰਦ...
ਢੱਡਰੀਆਂ ਵਾਲਾ ਅਤੇ ਸਾਥੀ ਵਿਕਰਮ ਸਿੰਘ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ
. . .  1 day ago
ਅੰਮ੍ਰਿਤਸਰ 23 ਜਨਵਰੀ (ਅ.ਬ) - ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਜਥੇਦਾਰ ਪ੍ਰਤੀ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਮਾਮਲਾ ਕਾਨੂੰਨੀ ਰੁਖ ਅਖ਼ਤਿਆਰ ਕਰਨ ਜਾ ਰਿਹਾ ਹੈ। ਭਾਈ ਢੱਡਰੀਆਂ...
ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਮ੍ਰਿਤਕ ਸੁਰਜੀਤ ਸਿੰਘ ਦੇ ਘਰ ਪਹੁੰਚੇ ਸੁਖਬੀਰ ਬਾਦਲ
. . .  1 day ago
ਐਸ.ਵਾਈ.ਐਲ. 'ਤੇ ਸਰਬ ਦਲ ਬੈਠਕ ਇਤਿਹਾਸਕ - ਚੰਦੂਮਾਜਰਾ
. . .  1 day ago
ਗਣਤੰਤਰ ਦਿਵਸ ਮੌਕੇ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਨਹੀਂ ਉਡਾਏ ਜਾ ਸਕਣਗੇ ਡਰੋਨ
. . .  1 day ago
ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਡੀ.ਐਸ.ਪੀ ਅਤੁਲ ਸੋਨੀ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ
. . .  1 day ago
ਗਣਤੰਤਰ ਦਿਵਸ ਦੀ ਪਰੇਡ ਤੋਂ ਪਹਿਲਾ ਫੁੱਲ ਡਰੈੱਸ ਰੀਹਰਸਲ
. . .  1 day ago
ਪਾਕਿ ਅਦਾਲਤ ਨੇ 15 ਸਾਲਾ ਹਿੰਦੂ ਲੜਕੀ ਨੂੰ ਮਹਿਲਾ ਸੁਰੱਖਿਆ ਕੇਂਦਰ ਭੇਜਿਆ, ਜਬਰਦਸਤੀ ਨਿਕਾਹ ਲਈ ਕੀਤਾ ਗਿਆ ਸੀ ਅਗਵਾ
. . .  1 day ago
ਆਨ ਡਿਊਟੀ ਸਾਹਿਤਕ ਸਮਾਗਮਾਂ ਵਿਚ ਹਿੱਸਾ ਲੈ ਸਕਣਗੇ ਅਧਿਆਪਕ -ਕ੍ਰਿਸ਼ਨ ਕੁਮਾਰ
. . .  1 day ago
ਰਾਜਸਥਾਨ ਤੋਂ ਪਾਣੀ ਦੇ ਪੈਸੇ ਨਹੀਂ ਲਏ ਜਾ ਸਕਦੇ - ਮੁੱਖ ਮੰਤਰੀ ਕੈਪਟਨ
. . .  1 day ago
ਅਜਿਹਾ ਕਿਹੜਾ ਪਾਕਿਸਤਾਨੀ ਕ੍ਰਿਕਟਰ ਜੋ ਭਾਰਤੀ ਟੀਮ ਦੀ ਪ੍ਰਸੰਸਾ ਨਾ ਕਰਦਾ ਹੋਵੇ - ਸ਼ੋਇਬ ਅਖ਼ਤਰ
. . .  1 day ago
ਬਠਿੰਡਾ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਮਿਲਣੇ ਲਗਾਤਾਰ ਜਾਰੀ
. . .  1 day ago
ਲੁਧਿਆਣਾ 'ਚ 10 ਕਰੋੜ ਦੀ ਹੈਰੋਇਨ ਬਰਾਮਦ, 4 ਨੌਜਵਾਨ ਕਾਬੂ
. . .  1 day ago
ਅਸਮ 'ਚ 644 ਅੱਤਵਾਦੀਆਂ ਵੱਲੋਂ ਆਤਮ ਸਮਰਪਣ
. . .  1 day ago
ਅਕਾਲੀ ਦਲ ਸੁਤੰਤਰ 26 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
. . .  1 day ago
ਸੁਭਾਸ਼ ਚੰਦਰ ਬੋਸ ਦਾ 124ਵਾਂ ਜਨਮ ਦਿਨ ਮਨਾਇਆ
. . .  1 day ago
ਰਵੀਨਾ ਟੰਡਨ ਅਤੇ ਫਰਾਹ ਖਾਨ ਨੂੰ ਹਾਈ ਕੋਰਟ ਵੱਲੋਂ ਰਾਹਤ
. . .  1 day ago
ਬੈਂਸ ਭਰਾਵਾਂ ਨੂੰ ਨਹੀਂ ਮਿਲਿਆ ਸਰਬ ਪਾਰਟੀ ਮੀਟਿੰਗ ਦਾ ਸੱਦਾ
. . .  1 day ago
ਨਿਰਭੈਆ ਦੇ ਦੋਸ਼ੀਆਂ ਤੋਂ ਜੇਲ੍ਹ ਪ੍ਰਸ਼ਾਸਨ ਨੇ ਪੁੱਛੀ ਅੰਤਿਮ ਇੱਛਾ
. . .  1 day ago
ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਨਾਭਾ ਦੇ ਖਿਲਾਫ ਦਿੱਤਾ ਗਿਆ ਰੋਸ ਧਰਨਾ
. . .  1 day ago
ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ 8 ਲੋਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
. . .  1 day ago
ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਨ ਮਗਰੋਂ ਪਤੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
. . .  1 day ago
ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ
. . .  1 day ago
ਕੰਗਨਾ ਰਾਣੌਤ ਨੇ ਉੱਘੀ ਵਕੀਲ 'ਤੇ ਕੀਤੀ ਵਿਵਾਦਗ੍ਰਸਤ ਟਿੱਪਣੀ
. . .  1 day ago
ਅਜਿਹੀ ਸਜ਼ਾ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ - ਯੋਗੀ
. . .  1 day ago
ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਦੀ ਬੱਸ, 6 ਬੱਚੇ ਜ਼ਖਮੀ
. . .  1 day ago
ਕੋਲਕਾਤਾ : ਭਾਜਪਾ ਦੇ ਸੰਸਦ ਮੈਂਬਰ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ
. . .  1 day ago
ਮਾਓਵਾਦੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਕੀਤਾ ਅੱਗ ਹਵਾਲੇ
. . .  1 day ago
ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਧਮਾਕਾ
. . .  1 day ago
ਅੱਜ ਦਾ ਵਿਚਾਰ
. . .  about 1 hour ago
ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  2 days ago
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  2 days ago
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  2 days ago
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  2 days ago
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  2 days ago
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  2 days ago
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਮਾਘ ਸੰਮਤ 550

ਸੰਪਾਦਕੀ

ਸਾਨੂੰ ਤਾਂ ਉਸ ਦਿਨ ਦੀਆਂ ਉਡੀਕਾਂ ਨੇ!

ਪੰਜਾਬ ਦੀ ਵੰਡ ਦਾ ਸਭ ਤੋਂ ਜ਼ਿਆਦਾ ਨੁਕਸਾਨ ਪਿਛਲੇ 70 ਸਾਲ ਤੋਂ ਸਿੱਖ ਕੌਮ ਹੰਢਾਅ ਰਹੀ ਹੈ। ਜਿਵੇਂ ਇਸ ਕੌਮ ਦੇ ਸਰੀਰਾਂ-ਮਨਾਂ ਦੇ ਨਾਲ ਰੂਹਾਂ 'ਤੇ ਜ਼ਖ਼ਮ ਲੱਗੇ। ਇਨ੍ਹਾਂ ਦੇ ਦਿਲਾਂ ਨੂੰ ਧਰਤੀ ਮਾਂ ਤੋਂ ਦੂਰੀ ਤੇ ਪਵਿੱਤਰ ਧਾਰਮਿਕ ਅਸਥਾਨਾਂ ਤੋਂ ਵਿਛੋੜਿਆਂ ਦੇ ਦੁੱਖ ਸਹਿਣੇ ਪਏ। ਇਸ ਦੀ ਮਿਸਾਲ ਦੁਨੀਆ ਦੇ ਇਨਸਾਨੀ ਇਤਿਹਾਸ 'ਚ ਬਹੁਤ ਘੱਟ ਮਿਲਦੀ ਹੈ।
ਤਕਸੀਮ-ਏ-ਹਿੰਦ ਦਰਅਸਲ ਹੈ ਹੀ ਤਕਸੀਮ-ਏ-ਪੰਜਾਬ। ਇਸ ਵੰਡ ਨੇ ਸਿੱਖ ਕੌਮ ਦੇ ਹੰਝੂਆਂ ਨੂੰ ਰਾਵੀ ਤੇ ਝਨਾਅ ਦਾ ਰੂਪ ਦੇ ਦਿੱਤਾ। ਮਜ਼ਲੂਮਾਂ ਦਾ ਸਾਥ ਦੇਣ ਵਾਲੇ ਗੁਰੂ ਸਾਹਿਬਾਨ ਦੀ ਇਸ ਤੌਹੀਦ ਪ੍ਰਸਤ ਕੌਮ ਦੀਆਂ ਅਰਦਾਸਾਂ ਦੀ ਕਬੂਲੀਅਤ ਦੀ ਸ਼ੁਰੂਆਤ ਹੁਣ ਹੋ ਚੁੱਕੀ ਹੈ।
ਸਿੱਖ ਭਾਈਚਾਰੇ ਲਈ ਸਭ ਤੋਂ ਵੱਧ ਹੈਰਾਨੀ ਤੇ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਸਿੱਖ ਧਰਮ ਦੀ ਬੁਨਿਆਦ (ਨੀਂਹ-ਪੱਥਰ) ਰੱਖਣ ਵਾਲੀ ਮਹਾਨ ਹਸਤੀ ਬਾਬਾ ਗੁਰੂ ਨਾਨਕ ਦੇਵ ਜੀ ਦੇ ਘਰ 'ਦਰਬਾਰ ਸਾਹਿਬ' ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਦੁਆ ਰੱਬ ਨੇ ਕਬੂਲ ਕਰ ਲਈ ਹੈ। ਸਿੱਖ ਕੌਮ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਨਾ ਸਿਰਫ ਸਿੱਖ ਕੌਮ ਦੇ ਪਹਿਲੇ ਗੁਰੂ ਹਨ, ਸਗੋਂ ਮੁਸਲਮਾਨਾਂ ਦੇ ਪੀਰ ਵੀ ਹਨ।
ਲਹਿੰਦੇ ਪੰਜਾਬ ਦੇ ਬਹੁਤੇ ਪੰਜਾਬੀ ਮੁਸਲਮਾਨ ਬਾਬਾ ਜੀ ਨੂੰ ਪੀਰਾਂ ਦਾ ਪੀਰ ਸਮਝਦੇ ਹਨ ਤੇ ਮੰਨਦੇ ਵੀ ਹਨ। ਦਰਬਾਰ ਸਾਹਿਬ ਕਰਤਾਰਪੁਰ ਜੇ ਸਿੱਖ ਕੌਮ ਦੀ ਵਿਰਾਸਤ ਹੈ ਤਾਂ ਮੁਸਲਮਾਨ ਵੀ ਇਸ ਵਿਰਾਸਤ ਦੇ ਬਰਾਬਰ ਦੇ ਹੱਕਦਾਰ ਹਨ, ਕਿਉਂਕਿ ਬਾਬਾ ਜੀ ਮੁਸਲਮਾਨਾਂ ਦੇ ਵੀ ਹਨ। ਇਹੋ ਕਾਰਨ ਹੈ ਕਿ ਬਾਬਾ ਗੁਰੂ ਨਾਨਕ ਦੇਵ ਜੀ ਦੇ ਹਜ਼ੂਰ ਦਰਬਾਰ ਸਾਹਿਬ ਅੰਦਰ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਹੈ, ਉਸੇ ਹੀ ਦਰਬਾਰ ਸਾਹਿਬ ਅੰਦਰ ਮੁਸਲਮਾਨਾਂ ਦਾ ਪਵਿੱਤਰ ਗ੍ਰੰਥ ਕੁਰਾਨ ਪਾਕ ਵੀ ਪੜ੍ਹਿਆ ਜਾਂਦਾ ਹੈ। ਬਾਬਾ ਜੀ ਦੀ ਸਮਾਧ ਤੇ ਦਰਬਾਰ ਸਾਹਿਬ ਅੰਦਰ ਬਣੀ ਹੋਈ ਕਬਰ, ਜੋ ਮੁਸਲਮਾਨਾਂ, ਹਿੰਦੂਆਂ ਤੇ ਸਿੱਖ ਕੌਮ ਦੀ ਅਤੁੱਟ ਸਾਂਝ ਹੈ, ਰਹਿੰਦੀ ਦੁਨੀਆ ਤੱਕ ਕਾਇਮ ਰਹੇਗੀ। ਦਰਬਾਰ ਸਾਹਿਬ ਦੇ ਇਤਿਹਾਸ ਨੇ ਸਿੱਖ ਕੌਮ ਤੇ ਮੁਸਲਮਾਨ ਪੰਜਾਬੀਆਂ ਨੂੰ ਇਕ ਲੜੀ 'ਚ ਪਰੋ ਕੇ ਰੱਖ ਦਿੱਤਾ ਹੈ। ਇਸ ਵਾਸਤੇ ਹੀ ਦਰਬਾਰ ਸਾਹਿਬ ਅੰਦਰ ਤੇ ਬਾਹਰ ਸਿੱਖ-ਮੁਸਲਿਮ ਇਤਿਹਾਦ ਦੇ ਨਾਅਰੇ (ਜੈਕਾਰੇ) ਲਗਦੇ ਰਹਿੰਦੇ ਹਨ।
ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਿੱਖ-ਮੁਸਲਿਮ ਪੰਜਾਬੀ 28 ਨਵੰਬਰ, 2018 ਦੇ ਖੁਸ਼ੀਆਂ ਭਰੇ ਇਤਿਹਾਸਕ ਦਿਨ ਨੂੰ ਕਦੀ ਨਹੀਂ ਭੁੱਲ ਸਕਦੇ। 70 ਸਾਲ ਤੋਂ ਵੀ ਵੱਧ ਸਮੇਂ ਤੋਂ ਇਨਸਾਨੀ ਦਿਲਾਂ ਵਿਚੋਂ ਉੱਠਣ ਵਾਲੀਆਂ ਹਾਵਾਂ-ਦੁਆਵਾਂ ਅੱਖਾਂ ਦੇ ਹੰਝੂਆਂ ਤੇ ਰੱਬ ਦੇ ਹਜ਼ੂਰ ਉੱਠੇ ਹੋਏ ਕਰੋੜਾਂ ਹੱਥਾਂ ਨੂੰ ਕੁਦਰਤ ਨੇ ਕਬੂਲੀਅਤ ਬਖ਼ਸ਼ੀ। ਇੰਜ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਦਾ ਨੀਂਹ-ਪੱਥਰ ਰੱਖ ਦਿੱਤਾ ਗਿਆ ਹੈ। ਇਨ੍ਹਾਂ ਸ਼ੁੱਭ ਘੜੀਆਂ ਦੌਰਾਨ ਮੌਕੇ 'ਤੇ ਮੌਜੂਦ ਸਿੱਖ ਭਾਈਚਾਰੇ ਦੇ ਮੁਖੜੇ ਗੁਲਾਬਾਂ ਦੇ ਫੁੱਲਾਂ ਵਾਂਗ ਲਾਲੋ-ਲਾਲ ਹੋ ਰਹੇ ਸਨ। ਖੁਸ਼ੀਆਂ ਸਨ ਕਿ ਦਿਲਾਂ ਵਿਚ ਛੱਲਾਂ ਮਾਰਦੀਆਂ ਕਾਬੂ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਸਨ। ਖੁਸ਼ੀਆਂ ਨਾਲ ਮਤਾਬੀ ਵਾਂਗ ਬਲਦੀਆਂ ਅੱਖਾਂ ਹਵਾਵਾਂ-ਫ਼ਿਜ਼ਾਵਾਂ 'ਚ ਚਾਨਣ ਖਿਲਾਰ ਰਹੀਆਂ ਸਨ। ਸਰਹੱਦਾਂ ਦੇ ਆਰ-ਪਾਰ ਬਹਾਰਾਂ, ਮਿਲਾਪਾਂ ਤੇ 'ਆ ਸੱਜਣਾ ਰੱਲ ਕੱਠਿਆਂ ਬਹੀਏ ਦੀਆਂ ਆਵਾਜ਼ਾਂ' ਗੂੰਜ ਰਹੀਆਂ ਸਨ। ਰੁੱਖਾਂ 'ਤੇ ਬੈਠੇ ਪੰਛੀ ਸਵਾਗਤ ਤੇ ਖੁਸ਼ੀਆਂ ਦੇ ਗੀਤ ਗਾ ਰਹੇ ਸਨ।
ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕਰਨ ਲਈ ਨਵਜੋਤ ਸਿੰਘ ਸਿੱਧੂ ਇਮਰਾਨ ਖਾਨ ਦੀ ਦਾਅਵਤ 'ਤੇ ਪਾਕਿਸਤਾਨ ਆਏ। ਇਸ ਸਮਾਰੋਹ 'ਚ ਇਨਸਾਨੀ ਅੱਖਾਂ ਨੇ ਇਕ ਹੈਰਾਨਕੁੰਨ ਤੇ ਹੱਕਾ-ਬੱਕਾ ਕਰ ਦੇਣ ਵਾਲਾ ਨਜ਼ਾਰਾ ਦੇਖਿਆ। ਪਾਕਿਸਤਾਨੀ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਜੋ ਇਸ ਪ੍ਰੋਗਰਾਮ 'ਚ ਸ਼ਰੀਕ ਸਨ, ਦੀ ਜਦ ਨਵਜੋਤ ਸਿੰਘ ਨਾਲ ਮੁਲਾਕਾਤ ਹੋਈ ਤਾਂ ਦੋਵਾਂ ਨੇ ਜੱਫੀ ਪਾ ਲਈ। ਸਾਰੇ ਹਿੰਦੁਸਤਾਨ 'ਚ ਇਨਸਾਨੀ ਗੁੱਸੇ ਨਾਲ ਭਰੇ ਜਜ਼ਬਾਤ ਦਾ ਇਕ ਤੂਫ਼ਾਨ ਉੱਠ ਖੜ੍ਹਾ ਹੋਇਆ। ਓਏ ਸਿੱਧੂ ਨੇ ਇਹ ਕੀ ਕੀਤਾ। ਹਿੰਦੁਸਤਾਨ ਦੇ ਸਭ ਤੋਂ ਵੱਡੇ ਵਰਦੀ ਵਾਲੇ ਦੁਸ਼ਮਣ ਦੇ ਗਲ ਲੱਗ ਗਿਆ। ਸਿੱਧੂ ਹਿੰਦੁਸਤਾਨ ਤੇ ਹਿੰਦੁਸਤਾਨੀ ਕੌਮ ਦਾ ਗ਼ਦਾਰ ਹੈ। ਫਲਾਂ ਹੈ ਢਮਕਾਂ ਹੈ। ਸਿੱਧੂ 'ਤੇ ਮੁਕੱਦਮਾ ਚੱਲਣਾ ਚਾਹੀਦਾ ਹੈ, ਸਜ਼ਾ ਮਿਲਣੀ ਚਾਹੀਦੀ ਹੈ।
ਇਹ ਜੱਫੀ ਸਿਰਫ ਇਕ ਦੁਸ਼ਮਣ ਮੁਲਕ ਦੇ ਫ਼ੌਜ ਮੁਖੀ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਨਹੀਂ ਸੀ ਪਾਈ।
ਇਹ ਜੱਫੀ ਇਕ ਇਨਸਾਨ ਨੇ ਇਨਸਾਨ ਨਾਲ ਪਾਈ ਸੀ।
ਇਕ ਪੰਜਾਬੀ ਨੇ ਪੰਜਾਬੀ ਨਾਲ ਪਾਈ।
ਇਹ ਜੱਫੀ ਇਕ ਜੱਟ ਨੇ ਜੱਟ ਨਾਲ ਪਾਈ ਸੀ।
ਇਕ ਜੱਟ ਨਾਲ ਦੂਜੇ ਜੱਟ ਦਾ ਅਜਿਹਾ ਜੱਫਾ ਪਿਆ ਕਿ ਇਸ ਜੱਟ ਜੱਫੇ ਨੇ ਕਰਤਾਰਪੁਰ ਲਾਂਘਾ ਖੁਲ੍ਹਵਾ ਕੇ ਰੱਖ ਦਿੱਤਾ।
ਸਰਦਾਰੋ ਰੱਬ ਨੂੰ ਇਹ ਜੱਟ ਜੱਫਾ ਅਜਿਹਾ ਪਸੰਦ ਆਇਆ ਕਿ ਇਹ ਇਕ ਬਹਾਨਾ ਬਣ ਗਿਆ, ਜਿਸ ਨੇ ਸਰਹੱਦ ਦੇ ਆਰ-ਪਾਰ ਸਭ ਕੁਝ ਬਦਲ ਕੇ ਰੱਖ ਦਿੱਤਾ। ਚੜ੍ਹਦੇ ਪਾਸੇ ਵਲੋਂ ਦਰਬਾਰ ਸਾਹਿਬ ਨੂੰ ਦੂਰਬੀਨ ਨਾਲ ਦੇਖਣ ਵਾਲੇ ਹੁਣ ਬਿਨਾਂ ਵੀਜ਼ੇ ਸਿੱਧੇ ਦਰਬਾਰ ਸਾਹਿਬ ਆ ਕੇ ਮੱਥਾ ਟੇਕਿਆ ਕਰਨਗੇ। ਡਾ: ਤਾਹਿਰ ਦਰਬਾਰ ਸਾਹਿਬ ਬਾਬਾ ਜੀ ਦੀ ਹਜ਼ੂਰੀ 'ਚ ਖੜ੍ਹਾ ਹੋ ਕੇ ਸਿੱਖ ਸੰਗਤਾਂ ਦੀ ਸੇਵਾ ਨਿਭਾਇਆ ਕਰੇਗਾ। ਪਰ ਜੇ ਮੈਂ ਜਿਊਂਦਾ ਰਿਹਾ ਤਾਂ ਗੱਲ ਤਾਂ ਜ਼ਿੰਦਗੀ ਤੇ ਸਿਹਤ ਦੀ ਹੈ ਤੇ ਨਾਲ-ਨਾਲ ਮੁਕੱਦਰ ਵੀ ਸਾਥ ਦੇਣ। ਤਦ ਦਿਲਾਂ ਦੀ ਮਨਮਰਜ਼ੀ ਪੂਰੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ 'ਤੇ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਤੇ ਮੇਲ-ਮਿਲਾਪ ਦੀਆਂ ਅਰਦਾਸਾਂ ਦੀ ਕਬੂਲੀਅਤ ਦੀ ਮੰਜ਼ਿਲ ਆ ਰਹੀ ਹੈ।
ਦੂਜੇ ਪਾਸੇ ਇਹ ਬਹੁਤ ਅਫ਼ਸੋਸ ਵਾਲੀ ਗੱਲ ਹੈ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੇ ਕਈ ਸਿਆਸੀ ਨੇਤਾ ਧਰਮ ਦੀ ਪਵਿੱਤਰਤਾ ਦੁਨਿਆਵੀ ਕੋਝੀ ਸਿਆਸਤ ਨਾਲ ਪਲੀਤ ਕਰਨ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਰੱਬ ਇਨ੍ਹਾਂ ਨੇਤਾਵਾਂ ਨੂੰ ਹਦਾਇਤ ਦੇਵੇ ਤੇ ਦੁੱਧ 'ਚ ਮੇਂਗਣਾ ਪਾਉਣ ਦੀ ਇਨ੍ਹਾਂ ਦੀ ਸੋਚ ਨੂੰ ਖ਼ਤਮ ਕਰੇ। ਆਮੀਨ! ਪਾਕਿਸਤਾਨ ਤੇ ਹਿੰਦੁਸਤਾਨ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਰਹੱਦਾਂ ਦੇ ਆਰ-ਪਾਰ ਜਿਥੇ-ਜਿਥੇ ਵੀ ਸੰਭਵ ਹੋ ਸਕੇ, ਲੋਕਾਂ ਦੇ ਆਪਸੀ ਮੇਲ-ਮਿਲਾਪ ਲਈ ਦੋਵਾਂ ਮੁਲਕਾਂ ਵਿਚਕਾਰ ਵੰਡੇ ਹੋਏ ਪਰਿਵਾਰਾਂ ਦੇ ਮਿਲਣ ਲਈ ਲਾਂਘੇ ਖੋਲ੍ਹ ਦਿੱਤੇ ਜਾਣ। ਬੰਦ ਬੂਹੇ-ਬਾਰੀਆਂ ਖੋਲ੍ਹਣ ਨਾਲ ਹੀ ਮੁਹੱਬਤਾਂ ਦਾ ਦੋਵਾਂ ਪਾਸੇ ਗੁਜ਼ਰ ਹੋਵੇਗਾ। ਸੱਜਣਾ ਦੇ ਸਰੀਰਾਂ ਨੂੰ ਛੂਹ ਕੇ ਆਉਣ-ਜਾਣ ਵਾਲੀਆਂ ਹਵਾਵਾਂ ਨਫ਼ਰਤਾਂ ਦੀ ਹੁੰਮਸ ਨੂੰ ਬਹਾਰਾਂ 'ਚ ਬਦਲ ਕੇ ਰੱਖ ਦੇਣਗੀਆਂ। ਚੜ੍ਹਦੇ ਪਾਸਿਓਂ ਆਉਣ ਵਾਲੇ ਦਰਿਆ-ਏ-ਰਾਵੀ ਦੇ ਕੰਢੇ ਲਾਗੇ ਬਾਬਾ ਗੁਰੂ ਨਾਨਕ ਦੇਵ ਜੀ ਦਾ ਘਰ ਜੋ ਸਾਡਾ ਸਿੱਖ-ਮੁਸਲਿਮ ਪੰਜਾਬੀ ਭਾਈਚਾਰੇ ਦਾ ਦਰਬਾਰ ਸਾਹਿਬ ਹੈ, ਦੇ ਦਰਸ਼ਨਾਂ ਨੂੰ ਸਰਹੱਦੋਂ ਪਾਰ ਵਸੇਂਦਾ ਸਿੱਖ ਭਾਈਚਾਰਾ, ਸਿੱਖ ਭਾਈਚਾਰਾ ਕਈ ਦਹਾਕਿਆਂ ਤੋਂ ਤਰਸਿਆ ਹੋਇਆ ਸੀ। ਸਰਹੱਦ ਪਾਰ ਤੋਂ ਹੀ ਦੂਰਬੀਨ ਰਾਹੀਂ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਨਜ਼ਾਰੇ ਲੈਣ ਦੇ ਸੰਗਤ ਵਲੋਂ ਯਤਨ ਕੀਤੇ ਜਾਂਦੇ ਸਨ।
ਬਸ ਹੁਣ ਇਕ ਸਾਲ ਦੀ ਤਾਂ ਗੱਲ ਰਹਿ ਗਈ ਹੈ। ਬਾਬਾ ਜੀ ਦੇ 550ਵੇਂ ਜਨਮ ਦਿਨ ਦੇ ਮੌਕੇ 'ਤੇ ਸਰਹੱਦਾਂ ਦਾ ਇਹ ਆਰ-ਪਾਰ ਇਕ ਹੋ ਜਾਏਗਾ। ਸਰਹੱਦਾਂ ਦੇ ਆਰ-ਪਾਰ ਦਾ ਇੰਜ ਇਕ ਹੋ ਜਾਣਾ ਬਾਬਾ ਜੀ ਦੇ ਘਰ ਦਰਬਾਰ ਸਾਹਿਬ ਦਾ ਹੀ ਤਾਂ ਇਕ ਚਮਤਕਾਰ ਹੈ। ਇਸ ਪਵਿੱਤਰ ਦਰਬਾਰ ਸਾਹਿਬ ਅੰਦਰ ਆਉਣ ਵਾਲਾ ਸਿੱਖ ਜਿੱਥੇ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ, ਉਥੇ ਹੀ ਇਕ ਮੁਸਲਮਾਨ ਦਰਬਾਰ ਸਾਹਿਬ ਅੰਦਰ ਹਾਜ਼ਰੀ ਭਰਦੇ ਹੋਏ ਅਸਲਾਮ-ਓ-ਅਲੈਕਮ ਕਹਿੰਦਾ ਹੈ। ਦੋਵੇਂ ਹੀ ਸਲਾਮ ਹਨ। ਦੋਵਾਂ ਦਾ ਅਰਥ ਲਗਪਗ ਇਕ ਹੀ ਹੈ। ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਹੁੰਦਾ ਹੈ। ਕੁਰਾਨ ਵੀ ਪੜ੍ਹਿਆ ਜਾਂਦਾ ਹੈ ਤੇ ਹੁਣ ਆਰ ਤੇ ਪਾਰ ਵੀ ਇਕ ਹੀ ਹੋਣ ਵਾਲਾ ਹੈ। ਦੋਸਤੀ ਤੇ ਮਿਲਾਪ ਦੀ ਪੁਰਾਣੀ ਚਾਦਰ ਰਾਵੀ ਦੇ ਪਾਣੀ 'ਚ ਧੋਣ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਅੱਲ੍ਹਾ ਖੈਰ ਤੇ ਬੇੜੇ ਪਾਰ। ਕਰਤਾਰਪੁਰ ਲਾਂਘਾ ਖੋਲ੍ਹਣ 'ਚ ਸਭ ਤੋਂ ਅਹਿਮ ਕਿਰਦਾਰ ਨਿਭਾਉਣ ਵਾਲਾ ਨਵਜੋਤ ਸਿੰਘ ਸਿੱਧੂ, ਜੋ ਕਿ ਲਹਿੰਦੇ ਪੰਜਾਬ ਦੇ 12 ਕਰੋੜ ਪੰਜਾਬੀਆਂ ਦਾ ਹੀਰੋ ਬਣ ਗਿਆ ਹੈ। ਮੈਨੂੰ, ਮੇਰੇ ਪਰਿਵਾਰ ਨੂੰ ਅਤੇ ਲਹਿੰਦੇ ਪੰਜਾਬ ਨੂੰ ਹੋਰ ਲੱਖਾਂ ਲੋਕਾਂ ਨੂੰ ਹੁਣ ਉਸ ਦਿਨ ਦੀ ਉਡੀਕ ਹੈ, ਜਦੋਂ ਚੜ੍ਹਦੇ ਪੰਜਾਬ ਤੋਂ ਪਹਿਲਾ ਜਥਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਕਰਤਾਰਪੁਰ ਦੀ ਧਰਤੀ 'ਤੇ ਪੈਰ ਰੱਖੇਗਾ।


-ਖ਼ਾਲਸਾ ਹਾਊਸ, ਚੱਕ ਨੰ: 97/ਆਰ.ਬੀ. ਜੌਹਲ ਤਹਿ: ਜੜ੍ਹਾਂਵਾਲਾ, ਜ਼ਿਲ੍ਹਾ ਫ਼ੈਸਲਾਬਾਦ (ਪਾਕਿਸਤਾਨ)
ਫੋਨ : 0092-300-7607983

ਅਵਾਰਾ ਪਸ਼ੂਆਂ ਕਾਰਨ ਕਿਸਾਨ ਠੰਢ 'ਚ ਰਾਤਾਂ ਬਿਤਾਉਣ ਲਈ ਮਜਬੂਰ

ਜਿੱਥੇ ਹਰ ਵਿਅਕਤੀ ਠੰਢ 'ਚ ਘਰ ਵਿਚ ਰਹਿ ਕੇ ਆਪਣੇ ਪਰਿਵਾਰ ਨਾਲ ਰਜਾਈ ਦਾ ਨਿੱਘ ਮਾਣਦਾ ਹੈ, ਉਥੇ ਹੀ ਅੰਨਦਾਤੇ ਦੇ ਨਾਂਅ ਨਾਲ ਜਾਣਿਆ ਜਾਂਦਾ ਕਿਸਾਨ ਜਿੱਥੇ ਹਰ ਸਮੇਂ ਆਪਣੀ ਫ਼ਸਲ ਲਈ ਦਿਨ-ਰਾਤ ਇਕ ਕਰਕੇ ਮਿਹਨਤ ਕਰਦਾ ਹੈ, ਉਥੇ ਉਹ ਇਸ ਮੌਸਮ ਵਿਚ ਵੀ ਆਪਣੇ ਪਰਿਵਾਰ ਨਾਲ ...

ਪੂਰੀ ਖ਼ਬਰ »

ਕੌਮੀ ਰਾਜਨੀਤੀ 'ਤੇ ਗਹਿਰਾ ਪ੍ਰਭਾਵ ਪਾ ਸਕਦਾ ਹੈ ਉੱਤਰ ਪ੍ਰਦੇਸ਼ ਦਾ ਗੱਠਜੋੜ

ਲੋਕ ਸਭਾ ਨੂੰ ਕਰੀਬ 15 ਫ਼ੀਸਦੀ ਸੀਟਾਂ ਦੇਣ ਵਾਲੇ ਦੇਸ਼ ਦੇ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿਚ ਭੂਆ-ਭਤੀਜੇ ਦਾ 38-38 ਸੀਟਾਂ 'ਤੇ ਗੱਠਜੋੜ ਹੋ ਜਾਣ ਅਤੇ ਪੂਰੇ ਦੇਸ਼ ਵਿਚ ਮਹਾਂਗੱਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟੀ ਕਾਂਗਰਸ ਦੇ ਇਸ ਸੂਬੇ ਵਿਚ ਅਲੱਗ-ਥਲੱਗ ਪੈ ਜਾਣ ਤੋਂ ...

ਪੂਰੀ ਖ਼ਬਰ »

ਕਟਹਿਰੇ ਵਿਚ ਸਰਕਾਰ

ਬੀਤੇ ਦਿਨੀਂ ਜ਼ੀਰਾ ਦੇ ਨੌਜਵਾਨ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਭਰੀ ਸਭਾ ਵਿਚ ਨਸ਼ਿਆਂ ਦੇ ਵਪਾਰੀਆਂ ਅਤੇ ਪੁਲਿਸ ਦੀ ਮਿਲੀਭੁਗਤ ਹੋਣ ਦਾ ਇਲਜ਼ਾਮ ਲਗਾ ਕੇ ਸਰਕਾਰ ਨੂੰ ਬੇਹੱਦ ਕਸੂਤੀ ਸਥਿਤੀ ਵਿਚ ਪਾ ਦਿੱਤਾ ਹੈ। ਖ਼ਬਰਾਂ ਅਨੁਸਾਰ ਕਾਂਗਰਸ ਪਾਰਟੀ ਨੇ ਇਸ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX