ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਆਂਗਣਵਾੜੀ ਵਰਕਰ ਦੀ ਮੌਤ
. . .  4 minutes ago
ਭੜੀ, 21 ਅਗਸਤ (ਭਰਪੂਰ ਸਿੰਘ ਹਵਾਰਾ) - ਸਥਾਨਕ ਪਿੰਡ ਵਿਖੇ ਹੋਏ ਸੜਕ ਹਾਦਸੇ ਵਿਚ ਇੱਕ ਆਂਗਣਵਾੜੀ ਵਰਕਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮ ਪਿਆਰੀ ਵਾਸੀ ਖਮਾਣੋਂ...
ਕੈਪਟਨ ਨੇ ਕੇਂਦਰ ਤੋਂ ਮੰਗਿਆ 1000 ਕਰੋੜ ਦਾ ਵਿਸ਼ੇਸ਼ ਪੈਕੇਜ
. . .  45 minutes ago
ਚੰਡੀਗੜ੍ਹ, 21 ਅਗਸਤ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ 1000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ...
ਚੇਅਰਮੈਨ ਜ਼ਮੀਨੀ ਬੰਦਰਗਾਹਾਂ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  about 1 hour ago
ਡੇਰਾ ਬਾਬਾ ਨਾਨਕ, 21 ਅਗਸਤ (ਹੀਰਾ ਸਿੰਘ ਮਾਂਗਟ) - ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ...
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਸ਼ੇਰਗਿੱਲ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਦਿਲਬਾਗ ਸਿੰਘ) - ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ (ਰਿਟਾ.) ਟੀ.ਐੱਸ.ਸ਼ੇਰਗਿੱਲ ਵੱਲੋਂ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ...
ਟਰੈਫ਼ਿਕ ਪੁਲਿਸ ਅਤੇ ਨਗਰ ਕੌਂਸਲ ਵਲੋਂ ਸਾਮਾਨ ਚੁੱਕਣ ਦੌਰਾਨ ਰੇਹੜੀ ਚਾਲਕ ਦੀ ਮੌਤ
. . .  about 1 hour ago
ਸੰਗਰੂਰ, 21 ਅਗਸਤ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਦੇ ਬਾਜ਼ਾਰ ਅੰਦਰ ਅੱਜ ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਸੰਗਰੂਰ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸ਼ੁਰੂ ਕੀਤੀ ਸਾਮਾਨ...
ਹੜ੍ਹਾਂ ਕਾਰਨ ਜਲੰਧਰ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਅਜੇ ਵੀ ਰੱਦ
. . .  about 1 hour ago
ਕਪੂਰਥਲਾ, 21 ਅਗਸਤ (ਅਮਰਜੀਤ ਕੋਮਲ) - ਸੁਲਤਾਨਪੁਰ ਲੋਧੀ ਤੇ ਲੋਹੀਆਂ ਖੇਤਰ 'ਚ ਆਏ ਹੜ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਲੰਧਰ-ਕਪੂਰਥਲਾ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਸਾਰੀਆਂ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਜੰਮੂ-ਅਹਿਮਦਾਬਾਦ ਗੱਡੀ ਦਾ...
ਭਰੇ ਬਾਜ਼ਾਰ 'ਚ ਦੁਕਾਨਦਾਰ ਨੂੰ ਚਾਕੂ ਮਾਰ ਕੇ ਫ਼ਰਾਰ ਹੋਇਆ ਨੌਜਵਾਨ
. . .  about 2 hours ago
ਨਾਭਾ, 21 ਅਗਸਤ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੇ ਮੈਸ ਗੇਟ ਨੇੜੇ ਸਥਿਤ ਇੱਕ ਦੁਕਾਨ ਦੇ ਮਾਲਕ ਨੂੰ ਭਰੇ ਬਾਜ਼ਾਰ 'ਚ ਇੱਕ ਨੌਜਵਾਨ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਜ਼ਖ਼ਮੀ ਦੁਕਾਨਦਾਰ ਦੀ ਪਹਿਚਾਣ ਬਰਜਿੰਦਰ ਪਾਲ ਦੇ ਰੂਪ 'ਚ ਹੋਈ ਹੈ। ਉੱਥੇ ਹੀ ਇਸ...
ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਵਚਨਬੱਧ ਹੈ ਪੰਜਾਬ ਸਰਕਾਰ- ਕਾਂਗੜ
. . .  about 2 hours ago
ਸੁਲਤਾਨਪੁਰ ਲੋਧੀ, 21 (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ)- ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹੜ੍ਹ ਪੀੜਤਾਂ ਨਾਲ ਗੱਲਬਾਤ ਵੀ ਕੀਤੀ। ਪਿੰਡ ਸ਼ੇਖਮਾਂਗਾ ਵਿਖੇ...
ਸੁਪਰੀਮ ਕੋਰਟ 'ਚ ਸ਼ੁੱਕਰਵਾਰ ਨੂੰ ਹੋਵੇਗੀ ਚਿਦੰਬਰਮ ਮਾਮਲੇ 'ਤੇ ਸੁਣਵਾਈ
. . .  about 3 hours ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ। ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਫਿਰ ਕੀਤੀ ਗਈ ਜੰਗਬੰਦੀ ਦੀ ਉਲੰਘਣਾ
. . .  about 3 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 3.45 ਵਜੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਭਾਰਤੀ...
ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ, ਕਈ ਜ਼ਖ਼ਮੀ
. . .  about 3 hours ago
ਭਗਤਾ ਭਾਈਕਾ, 21 ਅਗਸਤ (ਸੁਖਪਾਲ ਸੋਨੀ)- ਬੀਤੀ ਦੇਰ ਰਾਤ ਸਥਾਨਕ ਸੁਰਜੀਤ ਨਗਰ ਵਿਖੇ ਇੱਕ ਪਸ਼ੂ ਪਾਲਕ ਦੇ ਹਾਲ ਦਾ ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 10 ਦੇ ਕਰੀਬ ਪਸ਼ੂ ਜ਼ਖ਼ਮੀ ਵੀ ਹੋਏ ਹਨ। ਘਟਨਾ ਸਬੰਧੀ ਜਾਣਕਾਰੀ...
ਗੁਰੂ ਰਵਿਦਾਸ ਮੰਦਰ ਨੂੰ ਢਾਉਣ ਦੇ ਮਾਮਲੇ 'ਚ ਦਿੱਲੀ ਵਿਖੇ ਲੋਕਾਂ ਦਾ ਆਇਆ ਹੜ੍ਹ
. . .  about 4 hours ago
ਬੰਗਾ, 21 ਅਗਸਤ (ਜਸਬੀਰ ਸਿੰਘ ਨੂਰਪੁਰ)- ਦਿੱਲੀ ਦੇ ਤੁਗਲਕਾਬਾਦ 'ਚ ਸਥਿਤ ਗੁਰੂ ਰਵਿਦਾਸ ਨਾਲ ਸੰਬੰਧਿਤ ਮੰਦਰ ਨੂੰ ਢਾਹੁਣ ਦੇ ਮਾਮਲੇ 'ਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਵੱਖ-ਵੱਖ ਵਰਗਾਂ ਦੇ ਲੋਕ ਵੱਡੀ ਗਿਣਤੀ 'ਚ ਦਿੱਲੀ ਵਿਖੇ ਪਹੁੰਚੇ ਹੋਏ ਹਨ। ਇਸ ਮੌਕੇ...
ਸਤਲੁਜ ਦਰਿਆ ਦੀ ਮਾਰ ਹੁਣ ਰਾਸ਼ਟਰੀ ਮਾਰਗ 'ਤੇ ਵੀ ਪੈਣ ਲੱਗੀ
. . .  about 4 hours ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ 'ਚ ਆਏ ਹੜ੍ਹ ਦੀ ਮਾਰ ਹੁਣ ਜਲੰਧਰ-ਫ਼ਿਰੋਜ਼ਪੁਰ ਵਾਇਆ ਗਿੱਦੜਪਿੰਡੀ ਰਾਸ਼ਟਰੀ ਮਾਰਗ 'ਤੇ ਪੈਣ ਲੱਗ ਪਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰੀ ਮਾਰਗ 'ਤੇ ਬਣੀਆਂ ਪੁਲੀਆਂ ਦੇ ਹੇਠੋਂ...
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਡੀ. ਐੱਸ. ਪੀ. ਦਫ਼ਤਰ ਘੇਰਿਆ
. . .  about 4 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਜਿਨਸੀ ਸ਼ੋਸ਼ਣ ਦਾ ਸ਼ਿਕਾਰ ਰਾਮਾਂ ਮੰਡੀ ਦੀ ਇੱਕ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸੂਬਾ ਮੀਤ ਪ੍ਰਧਾਨ ਰਾਮਕਰਨ ਸਿੰਘ ਰਾਮਾਂ ਦੀ ਅਗਵਾਈ ਹੇਠ ਡੀ. ਐੱਸ. ਪੀ...
ਅਣਪਛਾਤੇ ਵਿਅਕਤੀਆਂ ਨੇ ਘਰ 'ਤੇ ਚਲਾਈਆਂ ਗੋਲੀਆਂ, ਮਾਂ-ਪੁੱਤ ਜ਼ਖ਼ਮੀ
. . .  about 4 hours ago
ਝਬਾਲ, 21 ਅਗਸਤ (ਸਰਬਜੀਤ ਸਿੰਘ)- ਅੱਡਾ ਝਬਾਲ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਘਰ 'ਤੇ ਗੋਲੀਆਂ ਚਲਾ ਕੇ ਮਾਂ-ਪੁੱਤ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਕੁਲਵੰਤ ਸਿੰਘ ਨੇ ਦੱਸਿਆਂ ਕਿ ਬੀਤੀ...
ਰਿਸ਼ਵਤ ਲੈਂਦਿਆਂ ਰੇਲਵੇ ਵਿਭਾਗ ਦਾ ਸੀਨੀਅਰ ਸੈਕਸ਼ਨ ਇੰਜੀਨੀਅਰ ਰੰਗੇ ਹੱਥੀਂ ਕਾਬੂ
. . .  about 4 hours ago
ਡਿਫੈਂਸ ਮਾਰਗ 'ਤੇ ਧਰਨੇ ਦੌਰਾਨ ਡੀ. ਸੀ. ਗੁਰਦਾਸਪੁਰ ਦਾ ਕੀਤਾ ਘਿਰਾਓ
. . .  about 4 hours ago
ਗਹਿਣਿਆਂ ਦੀ ਦੁਕਾਨ ਤੋਂ 18 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋਇਆ ਨੌਜਵਾਨ
. . .  about 5 hours ago
ਪੰਜਾਬ ਦੇ ਹੜ੍ਹ ਪੀੜਤਾਂ ਲਈ ਹਿਮਾਚਲ ਤੋਂ ਵੀ ਵਧੇ ਹੱਥ, ਵੱਖ-ਵੱਖ ਸੰਗਠਨਾਂ ਨੇ ਭੇਜੀ ਰਾਹਤ ਸਮਗਰੀ
. . .  about 5 hours ago
ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋ ਚੋਰਾਂ ਵਿਚੋਂ ਇੱਕ ਦੀ ਮੌਤ
. . .  about 5 hours ago
ਲੋਹੀਆਂ ਖੇਤਰ 'ਚ ਫੌਜ ਵਲੋਂ ਹੈਲੀਕਾਪਟਰਾਂ ਰਾਹੀਂ ਹੜ੍ਹ ਪੀੜਤਾਂ ਨੂੰ ਰਾਸ਼ਨ ਮੁਹੱਈਆ ਕਰਾਉਣਾ ਸ਼ੁਰੂ
. . .  about 6 hours ago
ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਥਾਣੇ ਅੱਗੇ ਸੁੱਟਿਆ ਕੂੜਾ
. . .  about 5 hours ago
ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  about 6 hours ago
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  about 6 hours ago
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  1 minute ago
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 7 hours ago
ਸੁਲਤਾਨਪੁਰ ਲੋਧੀ : ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
. . .  about 7 hours ago
ਉਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  about 6 hours ago
ਫੌਜ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਰਸਦ-ਪਾਣੀ
. . .  about 7 hours ago
ਲੋਹੀਆਂ ਖ਼ਾਸ : ਹੜ੍ਹ ਪੀੜਤਾਂ ਦੇ ਬਚਾਅ ਕਾਰਜਾਂ 'ਚ ਤੇਜ਼ੀ
. . .  about 8 hours ago
ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤਾ ਲੁੱਕਆਊਟ ਨੋਟਿਸ
. . .  about 8 hours ago
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  about 8 hours ago
ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ ਦੀ ਮੌਤ
. . .  about 8 hours ago
ਚੀਫ਼ ਜਸਟਿਸ ਰੰਜਨ ਗੋਗੋਈ ਕਰਨਗੇ ਚਿਦੰਬਰਮ ਮਾਮਲੇ ਦੀ ਸੁਣਵਾਈ
. . .  about 9 hours ago
ਪੁਲਿਸ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 9 hours ago
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ, ਮੁਠਭੇੜ 'ਚ ਇੱਕ ਐੱਸ. ਪੀ. ਓ. ਵੀ ਸ਼ਹੀਦ
. . .  about 9 hours ago
ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ
. . .  about 10 hours ago
ਕੌਮੀ ਮਾਰਗ 'ਤੇ ਉਲਟੀ ਸਾਈਡ ਤੋਂ ਆ ਰਹੇ ਟਰੈਕਟਰ ਦੀ ਕਾਰ ਨਾਲ ਹੋਈ ਸਿੱਧੀ ਟੱਕਰ, ਇਕ ਮੌਤ
. . .  about 11 hours ago
ਪਿਸਤੌਲ ਦਿਖਾ ਕੇ ਠੇਕੇ ਤੋਂ ਨਕਦੀ ਲੁੱਟੀ
. . .  about 11 hours ago
ਅੰਮ੍ਰਿਤਸਰ ਖ਼ਾਲਸਾ ਕਾਲਜ ਸਾਹਮਣੇ ਨੌਜਵਾਨ ਤੇ ਲੜਕੀ ਦੀਆਂ ਸਿਰ ਕੱਟੀਆਂ ਲਾਸ਼ਾਂ ਮਿਲੀਆਂ
. . .  about 11 hours ago
ਅੱਜ ਦਾ ਵਿਚਾਰ
. . .  about 11 hours ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  about 1 hour ago
ਜ਼ਿਲ੍ਹਾ ਪ੍ਰਸ਼ਾਸਨ, ਆਰਮੀ ਤੇ ਲੋਕਾਂ ਦੇ ਸਹਿਯੋਗ ਨੇ ਦੇਰ ਰਾਤ ਧੁੱਸੀ ਬੰਨ੍ਹ ਨੂੰ ਪਾੜ ਪੈਣ ਤੋਂ ਬਚਾਇਆ
. . .  about 20 hours ago
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ
. . .  about 1 hour ago
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ ਚੋਂ ਦੂਸਰੀ ਦੀ ਵੀ ਲਾਸ਼ ਬਰਾਮਦ
. . .  about 1 hour ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  about 1 hour ago
ਸਤਲੁਜ ਦੇ ਬੰਨ੍ਹਾਂ ’ਚ ਪਏ ਪਾੜਾਂ ਨੂੰ ਪੂਰਨ ਲਈ ਫੌਜ ਨੂੰ ਮਦਦ ਲਈ ਬੁਲਾਇਆ : ਡੀ. ਸੀ.
. . .  5 minutes ago
ਮਾਨਸਾ ਪੁਲਿਸ ਵੱਲੋਂ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
. . .  56 minutes ago
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦਾਂ ਨੂੰ 'ਸਿਹਤ ਬੀਮਾ' ਦੀ ਸਹੂਲਤ ਲਈ ਵੰਡੇ ਕਾਰਡ- ਕੰਬੋਜ
. . .  about 1 hour ago
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਬਰਨਾਲੇ ਤੋਂ ਦਿੱਲੀ ਲਈ ਰਵਾਨਾ ਹੋਇਆ ਬਸਪਾ ਦੇ ਜਥਾ
. . .  59 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਮਾਘ ਸੰਮਤ 550

ਜਲੰਧਰ

ਲਤੀਫ਼ਪੁਰਾ 'ਚ ਕਬਜ਼ੇ ਤੋੜਦੀ ਡਿੱਚ 'ਤੇ ਇੱਟਾਂ, ਪੱਥਰਾਂ ਨਾਲ ਹਮਲਾ-2 ਜ਼ਖ਼ਮੀ

ਜਲੰਧਰ, 15 ਜਨਵਰੀ (ਸ਼ਿਵ ਸ਼ਰਮਾ)- ਲੰਬੇ ਸਮੇਂ ਬਾਅਦ ਲਤੀਫ਼ਪੁਰਾ ਵਿਚ ਨਾਜਾਇਜ਼ ਕਬਜ਼ਿਆਂ 'ਤੇ ਮਾਮੂਲੀ ਕਾਰਵਾਈ ਕਰਦੀਆਂ ਡਿੱਚ ਮਸ਼ੀਨਾਂ 'ਤੇ ਕੁਝ ਲੋਕਾਂ ਨੇ ਇੱਟਾਂ, ਪੱਥਰਾਂ ਨਾਲ ਹਮਲਾ ਕਰਕੇ ਨਾ ਸਿਰਫ਼ ਉਨ੍ਹਾਂ ਨੂੰ 200 ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਵਿਚ ਭਜਾ ਦਿੱਤਾ ਸਗੋਂ ਇਸ ਅਚਾਨਕ ਹੋਏ ਹਮਲੇ ਨਾਲ ਨਿਗਮ ਦੇ ਦੋ ਡਰਾਈਵਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਦੂਜੇ ਪਾਸੇ 8 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਮੌਕੇ 'ਤੇ ਪੁਲਿਸ ਮੁਲਾਜ਼ਮਾਂ ਦੇ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਗਈ ਜਿਸ ਦਾ ਕਈ ਦਿਨਾਂ ਤੋਂ ਕਾਰਵਾਈ ਹਟਾਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ | ਦੂਜੇ ਪਾਸੇ ਇਲਾਕੇ ਦੇ ਲੋਕਾਂ ਨੇ ਇੰਪਰੂਵਮੈਂਟ ਟਰੱਸਟ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਟਾਇਰ ਫ਼ੂਕ ਪ੍ਰਦਰਸ਼ਨ ਕੀਤਾ | ਇਸ ਘਟਨਾ ਤੋਂ ਬਾਅਦ ਸ਼ਾਮ ਤੱਕ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਨ ਦਾ ਫ਼ੈਸਲਾ ਨਹੀਂ ਕਰ ਸਕਿਆ ਸੀ | ਡਿੱਚ 'ਤੇ ਹਮਲਾ ਉਸ ਵੇਲੇ ਹੋਇਆ ਜਦੋਂ ਜ਼ਿਆਦਾਤਰ ਪੁਲਿਸ ਮੁਲਾਜ਼ਮ ਤੇ ਸਟਾਫ਼ ਦੂਜੇ ਪਾਸੇ ਖੜ੍ਹਾ ਸੀ ਜਦਕਿ ਇਕ ਬੰਦ ਪਏ ਠੇਕੇ ਦੇ ਨਾਲ ਕਬਜ਼ੇ 'ਤੇ ਨਿਗਮ ਦੇ ਬੀ. ਐਾਡ. ਆਰ. ਵਿਭਾਗ ਦੀਆਂ 2 ਖੜੀਆਂ ਡਿੱਚਾਂ ਨੂੰ ਕਬਜ਼ੇ ਤੋੜਨ ਲਈ ਕਹਿ ਦਿੱਤਾ | ਇਕ ਡਿੱਚ ਨੇ ਇਕ ਦੀਵਾਰ ਦੀਆਂ ਚਾਰ ਹੀ ਇੱਟਾਂ ਤੋੜੀਆਂ ਸਨ ਤਾਂ ਉਸ ਵੇਲੇ ਇਸ ਜਗ੍ਹਾ ਤੋਂ ਪੰਜ ਵਿਅਕਤੀ ਅਚਾਨਕ ਨਿਕਲ ਆਏ ਤੇ ਉਨ੍ਹਾਂ ਨੇ ਚੱਲਦੀਆਂ ਡਿੱਚ ਮਸ਼ੀਨਾਂ 'ਤੇ ਹਮਲਾ ਬੋਲ ਦਿੱਤਾ | ਬਾਅਦ ਵਿਚ ਤਾਂ ਇੱਟਾਂ, ਪੱਥਰਾਂ ਦੀ ਬਰਸਾਤ ਸ਼ੁਰੂ ਹੋ ਗਈ | ਡਿੱਚ ਮਸ਼ੀਨ ਚਲਾਉਂਦੇ ਦੋਵੇਂ ਡਰਾਈਵਰ ਘਬਰਾ ਗਏ ਜਿਹੜੇ ਕਿ ਤੇਜ਼ੀ ਨਾਲ ਬੈਕ ਕਰਕੇ 100 ਮੀਟਰ ਦੂਰ ਲੈ ਗਏ ਤੇ ਇਸ ਦੌਰਾਨ ਇਕ ਡਿੱਚ ਕਾਰ ਨਾਲ ਵੀ ਟਕਰਾ ਗਈ ਜਦਕਿ ਇਕ ਦਰਖ਼ਤ ਨਾਲ ਡਿੱਚ ਦੇ ਟਕਰਾਉਣ ਨਾਲ ਸਾਈਡ ਤੋਂ ਟੁੱਟ ਗਿਆ | ਇਸ ਦੌਰਾਨ ਡਿੱਚ ਮਸ਼ੀਨਾਂ ਦਾ ਨੁਕਸਾਨ ਹੋਇਆ ਹੈ ਜਦਕਿ ਡਰਾਈਵਰ ਸੰਜੀਵ ਅਤੇ ਪ੍ਰਦੀਪ ਗੰਭੀਰ ਜ਼ਖਮੀ ਹੋ ਗਏ ਸਨ | ਜਦੋਂ ਡਿੱਚਾਂ ਨੂੰ ਉੱਥੋਂ ਖਦੇੜ ਦਿੱਤਾ ਗਿਆ ਸੀ ਤਾਂ ਉਸ ਵੇਲੇ ਵੀ ਪੁਲਿਸ ਨੂੰ ਕਾਰਵਾਈ ਕਰਨ ਦੀ ਹਦਾਇਤ ਨਹੀਂ ਦਿੱਤੀ ਗਈ ਸੀ | ਦੁਪਹਿਰ ਬਾਅਦ ਇੰਪਰੂਵਮੈਂਟ ਟਰੱਸਟ ਸ਼ਾਮ 4 ਵਜੇ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ ਵਾਪਸ ਪਰਤ ਗਈ ਜਦਕਿ ਇਸ ਮੌਕੇ ਮੌਜੂਦਾ ਪੁਲਿਸ, ਪ੍ਰਸ਼ਾਸਨ ਅਤੇ ਨਿਗਮ ਦੇ ਅਧਿਕਾਰੀ ਪਹਿਲਾਂ ਹੀ ਸੀਵਰੇਜ ਬੋਰਡ ਦੇ ਦਫ਼ਤਰ ਵਿਚ ਇਕ ਘੰਟੇ ਤੋਂ ਜ਼ਿਆਦਾ ਲੰਬੀ ਮੀਟਿੰਗ ਕਰਨ ਤੋਂ ਬਾਅਦ ਵਾਪਸ ਪਰਤ ਗਏ ਸਨ | ਇਸ ਮੌਕੇ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ, ਸੰਯੁਕਤ ਕਮਿਸ਼ਨਰ ਆਸ਼ਿਕਾ ਜੈਨ, ਐਸ. ਡੀ. ਐਮ. ਸੰਜੀਵ ਕੁਮਾਰ, ਕਿਰਨਦੀਪ ਸਿੰਘ ਭੁੱਲਰ, ਏ.ਡੀ.ਸੀ.ਪੀ. ਸੁਡਰਵਿਲੀ, ਏ.ਸੀ.ਪੀ. ਨਵੀਨ ਕੁਮਾਰ, ਐਸ.ਐਚ.ਓ. ਉਂਕਾਰ ਸਿੰਘ ਬਰਾੜ, ਇੰਪਰੂਵਮੈਂਟ ਟਰੱਸਟ ਦੀ ਈ.ਓ. ਸ੍ਰੀਮਤੀ ਸੁਰਿੰਦਰ ਕੁਮਾਰੀ, ਨਿਗਮ ਦੇ ਐਸ.ਈ. ਇੰਜੀ. ਅਸ਼ਵਨੀ ਚੌਧਰੀ, ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਤੇ ਹੋਰ ਵੀ ਸਟਾਫ਼ ਹਾਜ਼ਰ ਸੀ |
ਅਗਲੀ ਕਾਰਵਾਈ ਵੀ ਜਲਦੀ
ਸੂਤਰਾਂ ਦੀ ਮੰਨੀਏ ਤਾਂ ਇੰਪਰੂਵਮੈਂਟ ਟਰੱਸਟ ਹੁਣ ਕਬਜ਼ੇ ਹਟਾਉਣ ਦੇ ਮਾਮਲੇ ਵਿਚ ਸਖ਼ਤੀ ਕਰਨ ਦੇ ਮੂਡ ਵਿਚ ਹੈ ਜਿਸ ਕਰਕੇ ਲੋਕਾਂ ਨੂੰ ਹੋਰ ਸਮਾਂ ਨਹੀਂ ਦਿੱਤਾ ਗਿਆ ਹੈ | ਇਸ ਬਾਰੇ ਹੁਣ ਕਾਰਵਾਈ ਕਦੋਂ ਹੋਵੇਗੀ, ਇਹ ਪੁਲਿਸ ਪ੍ਰਸ਼ਾਸਨ ਵਲੋਂ ਤੈਅ ਕੀਤਾ ਜਾਣਾ ਹੈ ਜਿਸ ਤਰ੍ਹਾਂ ਨਾਲ ਟਰੱਸਟ ਨੇ ਨਿਸ਼ਾਨਦੇਹੀ ਕਰ ਲਈ ਹੈ, ਉਸ ਤੋਂ ਬਾਅਦ ਜਲਦੀ ਕਾਰਵਾਈ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ | ਮੰਗਲਵਾਰ ਨੂੰ ਵੀ ਟਰੱਸਟ ਅਤੇ ਨਿਗਮ ਦੇ ਸਟਾਫ਼ ਨੂੰ ਸਵੇਰੇ 7 ਵਜੇ ਮੌਕੇ 'ਤੇ ਸੱਦ ਲਿਆ ਗਿਆ ਸੀ | ਚਾਹੇ ਇੰਪਰੂਵਮੈਂਟ ਟਰੱਸਟ ਨੇ ਕਾਰਵਾਈ ਦੀ ਤਿਆਰੀ ਕੀਤੀ ਹੋਈ ਸੀ ਤੇ ਇਸ ਲਈ ਪ੍ਰਵਾਸੀ ਮਜ਼ਦੂਰ ਵੀ ਦਿਹਾੜੀ 'ਤੇ ਮੰਗਵਾ ਲਏ ਸਨ ਪਰ ਬਾਅਦ ਵਿਚ ਪੈਂਦੇ ਰਹੇ ਦਬਾਅ ਕਰਕੇ ਕਾਰਵਾਈ ਮੁਲਤਵੀ ਕਰਨੀ ਪਈ |
ਕਾਰਵਾਈ ਤੋਂ ਪਹਿਲਾਂ ਹੀ ਲੋਕ ਹੋ ਗਏ ਸਨ ਇਕੱਠੇ
ਲਤੀਫਪੁਰਾ ਦੇ ਲੋਕਾਂ ਨੂੰ ਰਾਤ ਨੂੰ ਹੀ ਜਾਣਕਾਰੀ ਮਿਲ ਗਈ ਸੀ ਜਿਸ ਕਰਕੇ ਉਹ ਸਵੇਰੇ 7 ਵਜੇ ਵੱਡੀ ਗਿਣਤੀ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ | ਲੋਕਾਂ ਨੇ ਤਾਂ ਬਾਅਦ ਵਿਚ ਨਾਅਰੇਬਾਜ਼ੀ ਕੀਤੀ | ਲੋਕਾਂ ਦਾ ਕਹਿਣਾ ਸੀ ਕਿ ਉਹ 70 ਸਾਲਾਂ ਤੋਂ ਇਸ ਜਗ੍ਹਾ 'ਤੇ ਰਹਿ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਉਜਾੜਿਆ ਜਾ ਰਿਹਾ ਹੈ |
ਔਰਤਾਂ ਉਸ ਵੇਲੇ ਚੌਕ ਵਿਚ ਧਰਨੇ 'ਤੇ ਬੈਠ ਗਈਆਂ ਜਦੋਂ ਡਿੱਚ ਮਸ਼ੀਨ ਨੇ ਕਾਰਵਾਈ ਕਰਨੀ ਸ਼ੁਰੂ ਕੀਤੀ | ਲੋਕਾਂ ਨੇ ਇੰਪਰੂਵਮੈਂਟ ਟਰੱਸਟ ਦੇ ਿਖ਼ਲਾਫ਼ ਨਾਅਰੇ ਲਗਾਏ | ਲੋਕਾਂ ਵਿਚ ਕਾਰਵਾਈ ਨੂੰ ਲੈ ਕੇ ਕਾਫ਼ੀ ਗ਼ੁੱਸਾ ਸੀ | ਜਦੋਂ ਡਿੱਚ ਮਸ਼ੀਨਾਂ 'ਤੇ ਹਮਲਾ ਕਰਕੇ ਉਸ ਨੂੰ ਦੌੜਾ ਦਿੱਤਾ ਗਿਆ ਤਾਂ ਬਾਅਦ ਵਿਚ ਕਮਿਸ਼ਨਰ ਦੀਪਰਵਾ ਲਾਕੜਾ ਤੇ ਹੋਰ ਪੁਲਿਸ ਅਧਿਕਾਰੀਆਂ ਨਾਲ ਸੀਵਰੇਜ ਬੋਰਡ ਦੇ ਦਫ਼ਤਰ ਵਿਚ ਇਕ ਘੰਟੇ ਤੋਂ ਜ਼ਿਆਦਾ ਚੱਲੀ ਮੀਟਿੰਗ ਕੀਤੀ ਗਈ ਪਰ ਇਸ ਵਿਚ ਕੋਈ ਨਤੀਜਾ ਨਹੀਂ ਨਿਕਲਿਆ | ਟਰੱਸਟ ਅਫ਼ਸਰਾਂ ਨੇ ਦੱਬੀ ਜ਼ੁਬਾਨ ਵਿਚ ਡਿੱਚਾਂ ਨੂੰ ਵਾਪਸ ਜਾਣ ਦਾ ਸੰਕੇਤ ਦੇ ਦਿੱਤਾ | ਬਾਅਦ ਵਿਚ ਈ. ਓ. ਸੁਰਿੰਦਰ ਕੁਮਾਰੀ ਦੀ ਅਗਵਾਈ ਵਿਚ ਟਰੱਸਟ ਦੀ ਟੀਮ ਨੇ ਆਪਣੀ ਜਗਾ ਦੀ ਨਿਸ਼ਾਨਦੇਹੀ ਕੀਤੀ ਜਿਸ ਨੂੰ ਇਲਾਕਾ ਵਾਸੀਆਂ ਨੇ ਪੂਰਨ ਤੌਰ 'ਤੇ ਗ਼ਲਤ ਦੱਸਿਆ | ਇਸ ਜਗਾ 'ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਵੀ ਕਬਜ਼ਾ ਹਟਾਉਣ ਦਾ ਆਦੇਸ਼ ਦੇ ਚੁੱਕੇ ਹਨ | 80 ਕਰੋੜ ਤੋਂ ਜ਼ਿਆਦਾ ਮੁੱਲ ਦੀ ਇਸ ਜਗਾ ਤੋਂ ਕਬਜ਼ਾ ਖ਼ਾਲੀ ਕਰਵਾਉਣ ਲਈ ਟਰੱਸਟ ਕਾਫ਼ੀ ਸਮੇਂ ਪਹਿਲਾਂ ਨੋਟਿਸ ਦੇ ਚੁੱਕਾ ਹੈ |
ਹੁਣ ਕੋਈ ਸਮਾਂ ਨਹੀਂ ਮਿਲੇਗਾ- ਈ.ਓ.
ਇੰਪਰੂਵਮੈਂਟ ਟਰੱਸਟ ਦੀ ਈ.ਓ. ਸ੍ਰੀਮਤੀ ਸੁਰਿੰਦਰ ਕੁਮਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਟਰੱਸਟ ਦੀ 16 ਕਨਾਲ 10 ਮਰਲੇ ਜ਼ਮੀਨ ਹੈ ਜਿਸ ਵਿਚ 120 ਫੁੱਟੀ ਰੋਡ ਸੜਕ ਦਾ ਹਿੱਸਾ ਵੀ ਸ਼ਾਮਿਲ ਹੈ | ਨਿਸ਼ਾਨਦੇਹੀ ਕਰ ਲਈ ਗਈ ਹੈ ਤੇ ਹੁਣ ਕਿਸੇ ਤਰਾਂ ਦਾ ਕੋਈ ਸਮਾਂ ਨਹੀਂ ਮਿਲੇਗਾ |
ਡਿੱਚਾਂ ਲੈ ਜਾਣ ਕਰਕੇ ਹੀ ਮਾਹੌਲ ਹੋਇਆ ਖਰਾਬ-ਅਰੁਣਾ ਅਰੋੜਾ
ਕਾਰਵਾਈ ਤੋਂ ਨਾਰਾਜ਼ ਇਲਾਕਾ ਕੌਾਸਲਰ ਅਰੁਣਾ ਅਰੋੜਾ ਨੇ ਦੱਸਿਆ ਕਿ ਕਾਰਵਾਈ ਸ਼ਾਂਤੀਪੂਰਵਕ ਹੋ ਜਾਣੀ ਸੀ ਕਿਉਂਕਿ ਉਨ੍ਹਾ ਨਾਲ ਰਾਤ ਨੂੰ ਵੀ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਹੋਈ ਸੀ ਤਾਂ ਉਸ ਵੇਲੇ ਦੱਸਿਆ ਗਿਆ ਸੀ ਕਿ ਲੋਕ ਨਿਸ਼ਾਨਦੇਹੀ ਕਰਵਾਉਣ ਲਈ ਤਿਆਰ ਹਨ | ਉਨ੍ਹਾਂ ਨਾਲ ਅੱਧੀ ਦਰਜਨ ਦੇ ਕਰੀਬ ਇਲਾਕਾ ਵਾਸੀ ਵੀ ਆਏ ਸਨ ਜਿਨ੍ਹਾਂ ਨੇ ਕੁਝ ਸਹਿਮਤੀ ਜ਼ਾਹਰ ਕਰ ਲਈ ਸੀ | ਡੀ. ਸੀ. ਦਫ਼ਤਰ ਵਿਚ ਸਵੇਰੇ ਹੋਈ ਮੀਟਿੰਗ ਵਿਚ ਉਨਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਕਿਸੇ ਤਰਾਂ ਦੀ ਜਬਰੀ ਕਾਰਵਾਈ ਨਾ ਕਰਨ ਤੇ ਲੋਕ ਨਿਸ਼ਾਨਦੇਹੀ ਕਰਵਾ ਲੈਣਗੇ ਤੇ ਇਸ ਲਈ ਉਨਾਂ ਨੇ ਲੋਕਾਂ ਨੂੰ ਮਨਾ ਵੀ ਲਿਆ ਸੀ ਪਰ ਜਦੋਂ ਸਵੇਰੇ ਡਿੱਚ ਚਲਾਉਣ ਦੇ ਆਦੇਸ਼ ਦਿੱਤਾ ਗਿਆ ਤਾਂ ਲੋਕ ਭੜਕ ਗਏ ਜਿਸ ਨਾਲ ਮਾਹੌਲ ਖ਼ਰਾਬ ਕੀਤਾ ਗਿਆ | ਅਰੁਣਾ ਅਰੋੜਾ ਦਾ ਕਹਿਣਾ ਸੀ ਕਿ ਲੋਕ ਸਾਲਾਂ ਤੋਂ ਇਸ ਜਗਾ 'ਤੇ ਰਹਿ ਰਹੇ ਹਨ ਤੇ ਉਨਾਂ ਨੂੰ ਵੀ ਰਹਿਣ ਲਈ ਕੋਈ ਜਗਾ ਦੇਣੀ ਚਾਹੀਦੀ ਹੈ | ਕਬਜ਼ੇ ਹਟਾਉਣ ਦੇ ਮਾਮਲੇ ਵਿਚ ਤਾਂ ਭੇਦਭਾਵ ਕੀਤਾ ਜਾ ਰਿਹਾ ਹੈ |ਬੱਸ ਸਟੈਂਡ, ਕ੍ਰਿਸ਼ਨ ਨਗਰ ਵਿਚ ਕਬਜ਼ੇ ਕਿਉਂ ਨਹੀਂ ਹਟਾਏ ਜਾਂਦੇ ਤੇ ਇਨ੍ਹਾਂ ਲੋਕਾਂ ਨੂੰ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ |
ਹੈਲਮਟਾਂ 'ਤੇ ਰਹੀਆਂ ਸਾਰਿਆਂ ਦੀਆਂ ਨਜ਼ਰਾਂ
ਲਤੀਫਪੁਰਾ ਵਿਚ ਕਾਰਵਾਈ ਲਈ ਤਾਂ ਇੰਪਰੂਵਮੈਂਟ ਟਰੱਸਟ ਦੇ ਸਾਰੇ ਸਟਾਫ਼ ਨੇ ਪੂਰੀ ਤਿਆਰੀ ਕੀਤੀ ਹੋਈ ਸੀ ਕਿ ਮੌਕੇ 'ਤੇ ਆਏ ਸਟਾਫ਼ ਨੇ ਹੈਲਮਟ ਪਾ ਕੇ ਰੱਖੇ ਸੀ ਸਗੋਂ ਕਾਰਵਾਈ ਨੂੰ ਲੈ ਕੇ ਐਨੀ ਦਹਿਸ਼ਤ ਸੀ ਕਿ ਨਿਸ਼ਾਨਦੇਹੀ ਵੀ ਹੈਲਮਟ ਪਾ ਕੇ ਕੀਤੀ ਗਈ | ਇਹ ਆਈਡੀਆ ਵੀ ਚੇਅਰਮੈਨ ਦਾ ਸੀ ਕਿ ਇੱਟਾਂ, ਪੱਥਰਾਂ ਤੋਂ ਬਚਣ ਲਈ ਹੈਲਮਟ ਪਾ ਲਏ ਜਾਣ | ਕਾਰਵਾਈ ਦੌਰਾਨ ਈ.ਓ. ਸਮੇਤ ਬਾਕੀ ਸਟਾਫ਼ ਨੇ ਹੈਲਮਟ ਪਾਏ ਹੋਏ ਸਨ | ਈ. ਓ. ਸੁਰਿੰਦਰ ਕੁਮਾਰੀ ਨੇ ਆਪ ਹੈਲਮਟ ਪਾਇਆ ਸੀ ਕਿ ਉਹ ਕਾਰਵਾਈ ਲਈ ਅੱਗੇ ਡਟੇ ਹੋਏ ਸਨ |

ਵਰਿਆਣਾ ਡੰਪ ਲਈ ਲਏ ਜਾਣ ਵਾਲੇ 2 ਡੋਜ਼ਰਾਂ ਦੀ ਫਾਈਲ ਮੇਅਰ ਨੇ ਕੀਤੀ ਤਲਬ

ਜਲੰਧਰ, 15 ਜਨਵਰੀ (ਸ਼ਿਵ)- ਜਿਸ ਤਰ੍ਹਾ ਨਾਲ ਮੇਅਰ ਜਗਦੀਸ਼ ਰਾਜਾ ਨੇ ਨਵੇਂ ਟਿਊਬਵੈੱਲ ਲਗਾਉਣ ਦੇ ਮਤੇ ਇਸ ਕਰਕੇ ਰੋਕ ਦਿੱਤੇ ਸਨ ਕਿ ਪਹਿਲਾਂ ਪੁਰਾਣਾ ਨਿਕਲਿਆ ਸਮਾਨ ਦਿਖਾਇਆ ਜਾਵੇ ਤੇ ਅੱਜ ਵਿੱਤ ਅਤੇ ਠੇਕਾ ਕਮੇਟੀ ਦੀ ਸਬ-ਕਮੇਟੀ ਦੀ ਮੀਟਿੰਗ ਵਿਚ ਮੇਅਰ ਨੇ ਏਜੰਡੇ ...

ਪੂਰੀ ਖ਼ਬਰ »

ਕੈਨੇਡਾ ਦੀ ਕੌ ਾਸਲ ਜਨਰਲ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ

ਜਲੰਧਰ, 15 ਜਨਵਰੀ (ਅਜੀਤ ਬਿਊਰੋ)-ਅੱਜ ਕੈਨੇਡਾ ਦੀ ਚੰਡੀਗੜ੍ਹ ਸਥਿਤ ਕੌਾਸਲ ਜਨਰਲ ਸ੍ਰੀਮਤੀ ਮੀਆ ਯੈੱਨ ਅਤੇ ਉਨ੍ਹਾਂ ਦੇ ਪਤੀ ਸ੍ਰੀ ਜੌਹਨ ਹਿਗਨਬੌਥਮ ਨੇ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੌਰਾ ਕੀਤਾ | ਜੰਗ-ਏ-ਆਜ਼ਾਦੀ ਯਾਦਗਾਰ ਦੇ ਸਟਾਫ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ...

ਪੂਰੀ ਖ਼ਬਰ »

ਭੇਦਭਰੀ ਹਾਲਾਤ 'ਚ ਘਰ 'ਚੋਂ ਪ੍ਰਵਾਸੀ ਔਰਤ ਦੀ ਲਾਸ਼ ਮਿਲੀ

ਫਿਲੌਰ, 15 ਜਨਵਰੀ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਨਜ਼ਦੀਕੀ ਪਿੰਡ ਸੈਫਾਬਾਦ ਵਿਖੇ ਇਕ ਪ੍ਰਵਾਸੀ ਔਰਤ ਦੀ ਘਰ ਵਿਚੋਂ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੈਫਾਬਾਦ ਵਿਖੇ ਪ੍ਰਵਾਸੀ ਰਮੇਸ਼ ਅਤੇ ਸੁਸ਼ੀਲਾ ...

ਪੂਰੀ ਖ਼ਬਰ »

53 ਹਜ਼ਾਰ ਰੁਪਏ ਦੀ ਨਕਦੀ ਅਤੇ ਡੀ.ਵੀ.ਆਰ. ਚੋਰੀ ਕਰਨ ਵਾਲਾ ਗਿ੍ਫ਼ਤਾਰ

ਜਲੰਧਰ, 15 ਜਨਵਰੀ (ਐੱਮ.ਐੱਸ. ਲੋਹੀਆ)- ਜਨਕ ਨਗਰ ਦੀ ਇਕ ਫੈਕਟਰੀ 'ਚੋਂ 55 ਹਜ਼ਾਰ ਰੁਪਏ ਦੀ ਨਗਦੀ ਅਤੇ ਡੀ.ਵੀ.ਆਰ. ਚੋਰੀ ਕਰਨ ਵਾਲੇ ਵਿਅਕਤੀ ਨੂੰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਮੋਨੂੰ ਪੁੱਤਰ ਦੇਵਤਾ ਦੀਨ ਵਾਸੀ ਸੂਰੀਆ ...

ਪੂਰੀ ਖ਼ਬਰ »

ਗੱਡੀ ਹੇਠ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ

ਗੁਰਾਇਆ, 15 ਜਨਵਰੀ (ਬਲਵਿੰਦਰ ਸਿੰਘ)-ਇਥੇ ਅੱਟਾ ਨਹਿਰ ਰੇਲਵੇ ਲਾਈਨ 'ਤੇ ਬੀਤੀ ਰਾਤ ਇਕ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ ਹੋ ਗਈ | ਮਿ੍ਤਕ 70-72 ਸਾਲ ਦਾ ਲੱਗਦਾ ਹੈ, ਉਸ ਨੇ ਕਾਲੀ ਭੂਰੀ ਪੈਂਟ, ਸਫ਼ੇਦ ਕਮੀਜ਼, ਸਫ਼ੇਦ ਬੁਨੈਣ ਪਾਈ ਹੋਈ ਹੈ | ਰੇਲਵੇ ਪੁਲਿਸ ਨੇ ਲਾਸ਼ ...

ਪੂਰੀ ਖ਼ਬਰ »

ਆਈ.ਡੀ.ਏ. ਦੀ ਜਲੰਧਰ ਇਕਾਈ ਦੀਆਂ ਹੋਈਆਂ ਚੋਣਾਂ

ਜਲੰਧਰ, 15 ਜਨਵਰੀ (ਐੱਮ. ਐੱਸ. ਲੋਹੀਆ) - ਦੰਦਾਂ ਦੇ ਡਾਕਟਰਾਂ ਦੀ ਸੰਸਥਾ 'ਇੰਡੀਅਨ ਡੈਂਟਲ ਐਸੋਸੀਏਸਨ' (ਆਈ.ਡੀ.ਏ.) ਦੀ ਜਲੰਧਰ ਸ਼ਾਖਾ ਦੇ ਇਕ ਧੜ੍ਹੇ ਵੱਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਵੱਡੀ ਗਿਣਤੀ 'ਚ ਡਾਕਟਰਾਂ ਨੇ ਜਲੰਧਰ ਸ਼ਾਖਾ ਦੀ ਚੋਣ ਕਰਵਾਈ ਹੈ | ਇਸ ਚੌਣ ਦੀ ...

ਪੂਰੀ ਖ਼ਬਰ »

ਐਮ. ਪੀ. ਗੁਜਰਾਲ ਨੇ ਜ਼ਿਲ੍ਹੇ ਨੂੰ ਦਿੱਤੀਆਂ 5 ਐਾਬੂਲੈਂਸਾਂ • ਜ਼ਰੂਰਤਮੰਦ ਸਮੇਂ 'ਤੇ ਸਿਹਤ ਸੇਵਾਵਾਂ ਦਾ ਲੈ ਸਕਣ ਲਾਭ-ਐਮ.ਪੀ. ਗੁਜਰਾਲ • ਟੀ. ਬੀ. ਵਾਰਡ ਦਾ ਵੀ ਕੀਤਾ ਉਦਘਾਟਨ

ਜਲੰਧਰ, 15 ਜਨਵਰੀ (ਐੱਮ.ਐੱਸ. ਲੋਹੀਆ) ਜ਼ਿਲ੍ਹੇ 'ਚ ਕੋਈ ਵੀ ਜ਼ਰੂਰਤਮੰਦ ਵਿਅਕਤੀ ਨੂੰ ਸਮੇਂ 'ਤੇ ਸਿਹਤ ਸੇਵਾਵਾਂ ਦਾ ਲਾਭ ਮਿਲ ਸਕੇ ਅਤੇ ਕਿਸੇ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ, ਇਸ ਲਈ ਮੈਂਬਰ ਪਾਰਲੀਮੈਂਟ ਨਰੇਸ਼ ਗੁਜਰਾਲ ਨੇ ਸਿਹਤ ਵਿਭਾਗ ਨੂੰ ਆਪਣੇ ਅਖ਼ਤਿਆਰੀ ...

ਪੂਰੀ ਖ਼ਬਰ »

ਕੈਨੇਡਾ ਦੀ ਕੌ ਾਸਲ ਜਨਰਲ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਕੀਤਾ ਦੌਰਾ

ਜਲੰਧਰ, 15 ਜਨਵਰੀ (ਰਣਜੀਤ ਸਿੰਘ ਸੋਢੀ)-ਕੈਨੇਡਾ ਦੀ ਕੌਾਸਲ ਜਨਰਲ ਮਿਯਾ ਯੇਨ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਐਲ. ਪੀ. ਯੂ. ਦੇ ਵਾਈਸ ਚਾਂਸਲਰ ਪ੍ਰੋ. ਡਾ. ਰਮੇਸ਼ ਕੰਵਰ, ਨਿਰਦੇਸ਼ਕ ਅੰਤਰ-ਰਾਸ਼ਟਰੀ ਮਾਮਲਿਆਂ ਦੇ ਵਿਭਾਗ ਅਮਨ ...

ਪੂਰੀ ਖ਼ਬਰ »

ਗਾਖ਼ਲ ਨਿਵਾਸੀਆਂ ਨੇ ਐੱਨ.ਆਰ.ਆਈ. ਨਾਲ ਮਿਲ ਕੇ ਬਣਾਈ ਵਿਕਾਸ ਕਮੇਟੀ

ਮੰਡ (ਜਲੰਧਰ), 15 ਜਨਵਰੀ (ਬਲਜੀਤ ਸਿੰਘ ਸੋਹਲ)-ਗਾਖ਼ਲ ਵਾਸੀਆਂ ਅਤੇ ਐੱਨ.ਆਰ.ਆਈ. ਨੇ ਇਕੱਠਿਆਂ ਹੋ ਕੇ ਪਿੰਡ ਨੂੰ ਹਰ ਪੱਖ ਤੋਂ ਵਧੀਆ ਬਣਾਉਣ ਲਈ ਵਿਕਾਸ ਕਮੇਟੀ ਦਾ ਗਠਨ ਕੀਤਾ, ਜਿਸ ਦੇ ਬਾਰੇ ਐੱਨ.ਆਰ.ਆਈ. ਅਮਲੋਕ ਸਿੰਘ ਗਾਖ਼ਲ ਨੇ ਇਕ ਸਮਾਗਮ ਦੌਰਾਨ ਦੱਸਿਆ ਕਿ ਉਸ ਦਾ ...

ਪੂਰੀ ਖ਼ਬਰ »

ਮਾਇਆਵਤੀ ਦੇ ਜਨਮ ਦਿਨ ਮੌਕੇ ਕੁੱਕੜ ਪਿੰਡ 'ਚ ਵਿਸ਼ਾਲ ਸਮਾਗਮ ਕੁਲਵਿੰਦਰ ਸਿੰਘ ਕਾਕਾ ਤੇ ਸਰਪੰਚ ਬਿੱਟੂ ਸਾਥੀਆਂ ਸਮੇਤ ਬਸਪਾ 'ਚ ਸ਼ਾਮਿਲ

ਜਲੰਧਰ, 15 ਜਨਵਰੀ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਵਲੋਂ ਜ਼ਿਲ੍ਹਾ ਪੱਧਰ 'ਤੇ ਕੁੱਕੜ ਪਿੰਡ ਵਿਖੇ ਬਸਪਾ ਦੀ ਰਾਸ਼ਟਰੀ ਪ੍ਰਧਾਨ, ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼, ਸਾਬਕਾ ਸੰਸਦ ਮੈਂਬਰ ਭੈਣ ਕੁਮਾਰੀ ਮਾਇਆਵਤੀ ਦਾ ਜਨਮ ਦਿਨ ਜ਼ਿਲ੍ਹਾ ਪ੍ਰਧਾਨ ਜਗਦੀਸ਼ ਰਾਣਾ ...

ਪੂਰੀ ਖ਼ਬਰ »

ਚੰਦੀ ਪਰਿਵਾਰ ਦੀ ਨੂੰ ਹ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ

ਜਲੰਧਰ, 15 ਜਨਵਰੀ (ਮੇਜਰ ਸਿੰਘ)-ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਸ: ਹਰਬੰਸ ਸਿੰਘ ਚੰਦੀ ਦੀ ਨੂੰ ਹ ਤੇ ਸ: ਕੰਵਲਜੀਤ ਸਿੰਘ ਚੰਦੀ ਦੀ ਪਤਨੀ ਰੂਪਕਿਰਨ ਚੰਦੀ ਦੀ ਅੱਜ ਇਥੇ ਭੋਗ ਤੇ ਅੰਤਿਮ ਅਰਦਾਸ ਦੀ ਰਸਮ ਵਿਚ ਵੱਡੀ ਗਿਣਤੀ 'ਚ ਹਾਜ਼ਰ ਰਾਜਸੀ, ਧਾਰਮਿਕ ਤੇ ਸਮਾਜਿਕ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਪੰਜ ਅਧਿਆਪਕ ਆਗੂਆਂ ਦੀਆਂ ਸੇਵਾਵਾਂ ਖ਼ਤਮ ਕਰਨ ਦੀ ਨਿਖੇਧੀ

ਜਲੰਧਰ, 15 ਜਨਵਰੀ (ਰਣਜੀਤ ਸਿੰਘ ਸੋਢੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਜਲੰਧਰ ਦੀ ਇਕਾਈ ਦੇ ਪ੍ਰਧਾਨ ਕਰਨੈਲ ਫਿਲੌਰ ਤੇ ਜਨਰਲ ਸਕੱਤਰ ਮਾਸਟਰ ਗਣੇਸ਼ ਭਗਤ ਨੇ ਪੰਜਾਬ ਸਰਕਾਰ ਵਲੋਂ ਲੰਬੇ ਸਮੇਂ ਤੋਂ ਪੂਰੀ ਤਨਖ਼ਾਹ 'ਤੇ ਪੱਕੇ ਕਰਨ ਲਈ ਸੰਘਰਸ਼ ਕਰ ਰਹੇ ...

ਪੂਰੀ ਖ਼ਬਰ »

ਮਾਮਲਾ ਚੋਰੀ ਦੀ ਕਾਰ 'ਚੋਂ ਬਰਾਮਦ ਹੋਈ ਨਾਜਾਇਜ਼ ਸ਼ਰਾਬ ਦਾ ਮੁਜਰਮ ਦੀ ਨਿਸ਼ਾਨਦੇਹੀ 'ਤੇ ਚੋਰੀ ਦੀ 1 ਕਾਰ ਅਤੇ 1 ਟੈਂਪੂ ਟ੍ਰੈਵਲਰ ਹੋਇਆ ਬਰਾਮਦ

ਜਲੰਧਰ, 15 ਜਨਵਰੀ (ਐੱਮ. ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਵਲੋਂ ਚੋਰੀ ਦੀ ਸਵਿਫ਼ਟ ਡਿਜ਼ਾਇਰ ਕਾਰ 'ਚੋਂ 5 ਪੇਟੀ ਨਜਾਇਜ਼ ਸ਼ਰਾਬ ਬਰਾਮਦ ਹੋਣ 'ਤੇ ਕਾਰ ਚਾਲਕ ਇੰਦਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਮਨ ਨਗਰ, ਜਲੰਧਰ ਨੂੰ ਗਿ੍ਫ਼ਤਾਰ ਕਰਕੇ ਅਦਾਲਤ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦਾ ਦੋਸ਼ੀ ਕਾਬੂ

ਜਲੰਧਰ ਛਾਉਣੀ, 15 ਜਨਵਰੀ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪੁਲਿਸ ਨੇ 9ਵੀਂ ਜਮਾਤ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਕਾਬੂ ਕੀਤਾ ਹੈ, ਜਿਸ ਿਖ਼ਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ...

ਪੂਰੀ ਖ਼ਬਰ »

ਜਿਮਖਾਨਾ ਆਫਿਸਰਜ਼ ਵਾਈਵਜ਼ ਕਲੱਬ ਨੇ ਤੰਬੋਲਾ ਤੇ ਸਨੋ ਬਾਲ ਦਾ ਮਾਣਿਆ ਆਨੰਦ

ਜਲੰਧਰ, 15 ਜਨਵਰੀ (ਮੋਨਿਕਾ ਵਰਮਾ)-ਜਿਮਖਾਨਾ ਆਫਿਸਰਜ ਵਾਈਵਜ ਕਲੱਬ ਦੀ ਵੀਕਲੀ ਮੀਟਿੰਗ ਦੌਰਾਨ ਕਲੱਬ ਮੈਂਬਰਾਂ ਨੇ ਤੰਬੋਲਾ ਤੇ ਸਨੋ ਬਾਲ ਗੇਮਜ ਦਾ ਆਨੰਦ ਮਾਣਿਆ | ਕਲੱਬ ਦੀਆਂ ਸਭ ਮੈਂਬਰਾਂ ਨੇ ਤੰਬੋਲਾ ਗੇਮ ਤੇ ਸਨੋ ਬਾਲ ਗੇਮ ਖੇਡੀ | ਇਸ ਮੌਕੇ ਆਫਿਸਰਜ ਵਾਈਵਜ ਕਲੱਬ ...

ਪੂਰੀ ਖ਼ਬਰ »

ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਫ਼ਸੋਸ ਪ੍ਰਗਟ ਕਰਨ ਲਈ ਪਹੁੰਚੇ ਡੇਰਾ ਸੰਤ ਗੜ੍ਹ

ਜਲੰਧਰ, 15 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸੰਤ ਬਾਬਾ ਦੀਦਾਰ ਸਿੰਘ ਹਰਖੋਵਾਲੀਏ ਜੋ ਬੀਤੇ ਦਿਨੀਂ ਸੱਚਖੰਡ ਪਿਆਨਾ ਕਰ ਗਏ ਸਨ ਪ੍ਰਤੀ ਆਪਣੀ ਸ਼ਰਧਾ ਅਤੇ ਸਤਿਕਾਰ ਭੇਂਟ ਕਰਨ ਲਈ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵਿਸ਼ੇਸ਼ ਤੌਰ 'ਤੇ ਡੇਰਾ ਸੰਤ ਗੜ੍ਹ ਕਪੂਰਥਲਾ ਰੋਡ ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ ਕੈਦ

ਜੇ.ਐਮ.ਆਈ.ਸੀ ਮੀਨਾਕਸ਼ੀ ਮਹਾਜਨ ਦੀ ਅਦਾਲਤ ਨੇ ਚੋਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਰੇਖਾ ਪਤਨੀ ਖੇਦੂ ਰਾਮ ਵਾਸੀ ਯੂ.ਪੀ ਨੂੰ 2 ਸਾਲ ਦੀ ਕੈਦ ਅਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 15 ਦਿਨ ਹੋਰ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜਲੰਧਰ, 15 ਜਨਵਰੀ (ਅ.ਬ)-ਪਿੰਡ ਘੁੜਿਆਲ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ...

ਪੂਰੀ ਖ਼ਬਰ »

ਪ੍ਰਧਾਨ ਸੁੱਖਾ ਲਾਲੀ ਦੀ ਅਗਵਾਈ 'ਚ ਹੋਰ ਮਜ਼ਬੂਤ ਹੋਵੇਗੀ ਕਾਂਗਰਸ ਪਾਰਟੀ-ਪਰਮਜੋਤ ਹਜ਼ਾਰਾ

ਜਲੰਧਰ ਛਾਉਣੀ, 15 ਜਨਵਰੀ (ਪਵਨ ਖਰਬੰਦਾ)-ਕਾਂਗਰਸ ਪਾਰਟੀ ਹਾਈ ਕਮਾਂਡ ਵਲੋਂ ਜ਼ਿਲ੍ਹਾ ਜਲੰਧਰ ਕਾਂਗਰਸ ਦਿਹਾਤੀ ਦੇ ਪ੍ਰਧਾਨ ਵਜੋਂ ਸੁਖਵਿੰਦਰ ਸਿੰਘ ਸੁੱਖਾ ਲਾਲੀ ਦੀ ਕੀਤੀ ਗਈ ਨਿਯੁਕਤੀ ਇਕ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ ਤੇ ਇਸ ਨਾਲ ਕਾਂਗਰਸ ਪਾਰਟੀ ਦਿਹਾਤੀ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਕੈਦ

ਜਲੰਧਰ, 15 ਜਨਵਰੀ (ਚੰਦੀਪ ਭੱਲਾ)—ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਰਨੇਸ਼ ਕੁਮਾਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਅਮਰਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਫਿਰੋਜ਼ਪੁਰ ਹਾਲ ਨਿਵਾਸੀ ਅਮਨ ਨਗਰ, ਜਲੰਧਰ, ਰਾਜ ਕੁਮਾਰ ਪੁੱਤਰ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਤੇ ਟੀਕਿਆਂ ਸਮੇਤ 1 ਕਾਬੂ, ਮਾਮਲਾ ਦਰਜ

ਚੁਗਿੱਟੀ/ਜੰਡੂਸਿੰਘਾ, 15 ਜਨਵਰੀ (ਨਰਿੰਦਰ ਲਾਗੂ)-ਉੱਚ ਪੁਲਿਸ ਅਫ਼ਸਰਾਂ ਦੀਆਂ ਹਦਾਇਤਾਂ 'ਤੇ ਅਮਲ ਕਰਦੇ ਹੋਏ ਥਾਣਾ ਰਾਮਾ ਮੰਡੀ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 8 ਏਵਨ-10 ਐਮ-1 ਗੋਲੀਆਂ ਦੀਆਂ ਸ਼ੀਸ਼ੀਆਂ ਤੇ ਨਸ਼ੀਲੇ ਟੀਕਿਆਂ ਸਮੇਤ ਕਾਬੂ ਕਰਕੇ ਉਸ ਦੇ ਖਿਲਾਫ਼ ਦਰਜ ...

ਪੂਰੀ ਖ਼ਬਰ »

ਨੀਲਾਮਹਿਲ ਦੇ ਭਰਾ ਕਮਲਜੀਤ ਸਿੰਘ ਗਾਂਧੀ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ 'ਚ ਪੁੱਜੇ ਲੋਕ

ਜਲੰਧਰ, 15 ਜਨਵਰੀ (ਜਸਪਾਲ ਸਿੰਘ)-ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਨੀਲਾਮਹਿਲ ਅਤੇ ਸੁਰਜੀਤ ਸਿੰਘ ਨੀਲਾਮਹਿਲ ਦੇ ਭਰਾ ਕਮਲਜੀਤ ਸਿੰਘ ਗਾਂਧੀ ਦੇ ਅੰਤਿਮ ਸੰਸਕਾਰ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਿਤ ਵੱਡੀ ਗਿਣਤੀ 'ਚ ਲੋਕ ਪੁੱਜੇ | ...

ਪੂਰੀ ਖ਼ਬਰ »

ਕਾਂਜਲੀ ਡੇਰੇ ਦੇ ਮਹੰਤ ਨੂੰ ਝੂਠਾ ਫਸਾਉਣ ਦੀ ਉੱਚ ਪੱਧਰੀ ਜਾਂਚ ਦੀ ਮੰਗ

ਜਲੰਧਰ, 15 ਜਨਵਰੀ (ਮੇਜਰ ਸਿੰਘ)-ਬਾਬਾ ਸਵਰੂਪ ਮੁਨੀ ਧਰਮਸ਼ਾਲਾ ਉਦਾਸੀਨ ਆਸ਼ਰਮ ਕਾਂਜਲੀ ਕਪੂਰਥਲਾ ਦੀ 12 ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਅੱਜ ਇਥੇ ਵੱਖ-ਵੱਖ ਉਦਾਸੀਨ ਡੇਰਿਆਂ ਦੇ ਮੁਖੀਆਂ ਨੇ ਦੋਸ਼ ਲਗਾਇਆ ਕਿ ਕਪੂਰਥਲਾ ਦੇ ਵਿਧਾਇਕ ਦੀ ਸ਼ਹਿ 'ਤੇ ਕੁਝ ...

ਪੂਰੀ ਖ਼ਬਰ »

ਗੁ: ਪਾਤਸ਼ਾਹੀ ਦਸਵੀਂ ਲੰਮਾ ਪਿੰਡ ਵਿਖੇ ਗੁਰਮਤਿ ਸਮਾਗਮ 20 ਨੂੰ

ਚੁਗਿੱਟੀ/ ਜੰਡੂਸਿੰਘਾ, 15 ਜਨਵਰੀ (ਨਰਿੰਦਰ ਲਾਗੂ)-ਗੁ: ਪਾਤਸ਼ਾਹੀ ਦਸਵੀਂ ਲੰਮਾ ਪਿੰਡ ਵਿਖੇ ਸਮੂਹ ਸੰਗਤਾਂ ਵਲੋਂ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 20 ਜਨਵਰੀ ਨੂੰ ਬੜੀ ਸ਼ਰਧਾ ਨਾਲ ਕਰਵਾਇਆ ਜਾਵੇਗਾ | ਇਸ ਦੀ ...

ਪੂਰੀ ਖ਼ਬਰ »

ਜਲੰਧਰ ਸ਼ਹਿਰੀ ਪ੍ਰਧਾਨ ਦੇਵ ਨੇ ਸੰਭਾਲਿਆ ਅਹੁਦਾ

ਜਲੰਧਰ, 15 ਜਨਵਰੀ (ਮੇਜਰ ਸਿੰਘ)-ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਨਵੇਂ ਥਾਪੇ ਪ੍ਰਧਾਨ ਸ: ਬਲਦੇਵ ਸਿੰਘ ਦੇਵ ਨੇ ਕਾਂਗਰਸ ਭਵਨ ਵਿਖੇ ਸੀਨੀਅਰ ਕਾਂਗਰਸ ਆਗੂਆਂ ਦੀ ਹਾਜ਼ਰੀ ਵਿਚ ਅਹੁਦਾ ਸੰਭਾਲਿਆ | ਸਮਾਗਮ ਨੂੰ ਸਾਬਕਾ ਮੰਤਰੀ ਅਵਤਾਰ ਹੈਨਰੀ ਨੇ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

'ਸਖੀ-ਵਨ ਸਟਾਪ ਸੈਂਟਰ' ਸਬੰਧੀ ਜਾਗਰੂਕਤਾ ਫੈਲਾਉਣ 'ਤੇ ਜ਼ੋਰ

ਜਲੰਧਰ, 15 ਜਨਵਰੀ (ਚੰਦੀਪ ਭੱਲਾ)—ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਜਾਪਇੰਦਰ ਸਿੰਘ ਵਲੋਂ ਸਮੱਸਿਆਵਾਂ 'ਚ ਘਿਰੀਆਂ ਮਹਿਲਾਵਾਂ ਦੀ ਸਹਾਇਤਾ ਲਈ 'ਵਨ ਸਟਾਪ ਸੈਂਟਰ-ਸਖੀ' ਸਬੰਧੀ ਵੱਧ ਤੋਂ ਵੱਧ ...

ਪੂਰੀ ਖ਼ਬਰ »

ਕੈਨੇਡਾ ਦੇ ਪ੍ਰਤੀਨਿਧੀਆਂ ਨੇ ਸਮਾਰਟ ਸਿਟੀ ਪ੍ਰੋਜੈਕਟ 'ਚ ਦਿਖਾਈ ਦਿਲਚਸਪੀ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਤੇ ਸਹਿਯੋਗ ਦਾ ਦਿੱਤਾ ਭਰੋਸਾ

ਜਲੰਧਰ 15 ਜਨਵਰੀ (ਸ਼ਿਵ)-ਜਲੰਧਰ ਸਮਾਰਟ ਸਿਟੀ ਪ੍ਰੋਜੈਕਟ ਵਿਚ ਡੂੰਘੀ ਦਿਲਚਸਪੀ ਦਾ ਪ੍ਰਗਟਾਵਾ ਕਰਦਿਆਂ ਕੌਾਸਲ ਜਨਰਲ ਆਫ਼ ਕੇਨੈਡਾ ਵਲੋਂ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਪੂਰਾ ਸਹਿਯੋਗ ਅਤੇ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ | ਭਾਰਤ ਵਿਖੇ ...

ਪੂਰੀ ਖ਼ਬਰ »

ਮੁਹੱਲਾ ਵਾਸੀਆਂ ਵਲੋਂ ਨਵੇਂ ਬਣੇ ਕਾਂਗਰਸ ਪ੍ਰਧਾਨ ਵਿਰੁੱਧ ਰੋਸ

ਹਾਈਕਮਾਨ ਨੂੰ ਮੁੜ ਵਿਚਾਰਨ ਦੀ ਅਪੀਲ ਜਲੰਧਰ, 15 ਜਨਵਰੀ (ਮੇਜਰ ਸਿੰਘ)-ਜਲੰਧਰ ਦੇ ਮੁਹੱਲਾ ਅਵਤਾਰ ਨਗਰ ਦੇ ਵਾਸੀਆਂ ਨੇ ਜਲੰਧਰ ਸ਼ਹਿਰੀ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਸ: ਬਲਦੇਵ ਸਿੰਘ ਦੇਵ ਉੱਪਰ ਦੋਸ਼ ਲਗਾਇਆ ਕਿ ਉਸ ਦੀ ਸ਼ਹਿ ਉੱਪਰ ਉਸ ਦੇ ਪੁੱਤਰ ਤੇ ਸਾਥੀਆਂ ...

ਪੂਰੀ ਖ਼ਬਰ »

ਸਪੋਰਟਸ ਕਾਲਜ ਵਿਖੇ ਗੁਰਕੀਰਤ ਦਾ ਸੋਨ ਤਗਮਾ ਜਿੱਤਣ 'ਤੇ ਵਿਸ਼ੇਸ਼ ਸਨਮਾਨ

ਜਲੰਧਰ, 15 ਜਨਵਰੀ (ਜਤਿੰਦਰ ਸਾਬੀ)-ਖੇਲੋ ਇੰਡੀਆ ਯੂਥ ਗੇਮਜ਼ ਦੇ ਅੰਡਰ 21 ਸਾਲ ਵਰਗ ਦੇ ਹੈਮਰ ਥਰੋਅ ਦੇ ਮੁਕਾਬਲੇ 'ਚੋਂ ਸੋਨ ਤਗਮਾ ਜੇਤੂ ਸਪੋਰਟਸ ਕਾਲਜ ਜਲੰਧਰ ਦੇ ਬੀ.ਏ ਦੂਜੇ ਸਾਲ ਦੇ ਖਿਡਾਰੀ ਗੁਰਕੀਰਤ ਸਿੰਘ ਦਾ ਕਾਲਜ ਪੁੱਜਣ 'ਤੇ ਵਿਸ਼ੇਸ਼ ਸਵਾਗਤ ਕੀਤਾ ਗਿਆ ਤੇ ...

ਪੂਰੀ ਖ਼ਬਰ »

ਸੁਖਵਿੰਦਰ ਸਿੰਘ ਲਾਲੀ ਨੇ ਸੰਭਾਲਿਆ ਜਲੰਧਰ ਦਿਹਾਤੀ ਪ੍ਰਧਾਨ ਦਾ ਅਹੁਦਾ

ਜਲੰਧਰ, 15 ਜਨਵਰੀ (ਮੇਜਰ ਸਿੰਘ)-ਪ੍ਰਦੇਸ਼ ਕਾਂਗਰਸ ਵਲੋਂ ਜਲੰਧਰ ਦਿਹਾਤੀ ਦੇ ਨਵੇਂ ਥਾਪੇ ਪ੍ਰਧਾਨ ਸ: ਸੁਖਵਿੰਦਰ ਸਿੰਘ ਸੁੱਖਾ ਲਾਲੀ ਨੇ ਅੱਜ ਇੱਥੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਅਹੁਦਾ ਸੰਭਾਲਣ ਦੀ ਰਸਮ ਪੂਰੀ ਕੀਤੀ | ਇਸ ਮੌਕੇ ਸਾਬਕਾ ਮੰਤਰੀ ਮਹਿੰਦਰ ...

ਪੂਰੀ ਖ਼ਬਰ »

ਵੈਲਫੇਅਰ ਸੁਸਾਇਟੀ ਨੇ ਬੱਚਿਆਂ ਨੰੂ ਕੋਟੀਆਂ ਵੰਡੀਆਂ

ਆਦਮਪੁਰ, 15 ਜਨਵਰੀ (ਰਮਨ ਦਵੇਸਰ)-ਆਦਮਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜੀਪੁਰ ਦੇ ਪਾ੍ਰਇਮਰੀ ਸਕੂਲ ਵਿਚ ਗੁਰੂ ਰਵੀਦਾਸ ਵੈਲਫੇਅਰ ਸੋਸਾਇਟੀ ਗਾਜੀਪੁਰ ਵਲੋ ਸਕੂਲ ਦੇ ਬੱਚਿਆਂ ਨੰੂ 120 ਕੋਟੀਆਾ ਦਿੱਤੀਆ ਗਈਆ¢ ਇਸ ਮੌਕੇ ਮੁੱਖ ਮਹਿਮਾਨ ਵੱਜੋ ਮਨਮੋਹਨ ...

ਪੂਰੀ ਖ਼ਬਰ »

ਲੋਹੀਆਂ 'ਚ 'ਬਸਪਾ ਅੰਬੇਡਕਰ' ਨੇ ਲਾਏ ਨਾਹਰੇ... 'ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਜਾਂ ਕੁਰਸੀ ਖਾਲੀ ਕਰੋ'

ਲੋਹੀਆਂ ਖਾਸ, 15 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਕਾਂ ਨਾਲ ਚੋਣਾਂ 'ਚ ਕੀਤੇ ਵਾਅਦੇ ਪੂਰੇ ਕਰੋ ਦੇ ਨਾਹਰੇ ਲਗਾਉਂਦਿਆਂ ਪੰਜਾਬ ਦੀ ਕੈਪਟਰ ਸਰਕਾਰ ਨੂੰ ਨਿਹੋਰੇ ਮਾਰੇ ਗਏ ਕਿ ਜੇਕਰ ਤੁਸੀਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕਰਨੇ ਤਾਂ ਕੁਰਸੀ ਖਾਲੀ ਕਰ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜਿਆ ਪਿੰਡ ਢੰਡੋਵਾਲ ਦਾ 52ਵਾਂ ਸਾਲਾਨਾ ਛਿੰਝ ਮੇਲਾ

ਸ਼ਾਹਕੋਟ, 15 ਜਨਵਰੀ (ਬਾਂਸਲ)-ਸ਼ਹੀਦ ਬਾਬਾ ਸੁਖਚੇਤ ਸਿੰਘ, ਪਹਿਲਵਾਨ ਜਤਿੰਦਰ ਸਿੰਘ ਚੱਠਾ (ਪੋਤਰਾ ਸਵ: ਸ: ਨਾਜਰ ਸਿੰਘ) ਅਤੇ ਜੋਗਿੰਦਰ ਸਿੰਘ ਪਹਿਲਵਾਨ ਦੀ ਯਾਦ ਵਿਚ ਪਿੰਡ ਢੰਡੋਵਾਲ ਵਿਖੇ ਕਰਵਾਇਆ ਗਿਆ 52ਵਾਂ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ | ਸਵੇਰ ਵੇਲੇ ਸ੍ਰੀ ...

ਪੂਰੀ ਖ਼ਬਰ »

ਕਾਕੜ ਕਲਾਂ ਦੀ ਛਿੰਝ 'ਚ ਹੈਪੀ ਸ਼ੇਰੋਂ ਨੇ ਜਿੱਤੀ ਪਟਕੇ ਦੀ ਕੁਸ਼ਤੀ

ਲੋਹੀਆਂ ਖਾਸ, 15 ਜਨਵਰੀ (ਦਿਲਬਾਗ ਸਿੰਘ)-ਪੀਰ ਬਾਬਾ ਲੱਖ ਦਾਤਾ ਛਿੰਝ ਕਮੇਟੀ ਕਾਕੜ ਕਲਾਂ ਵੱਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਮੇਲੇ ਦੇ ਮੁੱਖ ਪ੍ਰਬੰਧਕ ਗੁਰਤੀਰਥ ਸਿੰਘ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਮੁੰਧ 'ਚ ਪ੍ਰਵਾਸੀ ਭਾਰਤੀਆਂ ਦਾ ਕੀਤਾ ਸਨਮਾਨ

ਮੱਲ੍ਹੀਆਂ ਕਲਾਂ, 15 ਜਨਵਰੀ (ਮਨਜੀਤ ਮਾਨ)-ਸਰਕਾਰੀ ਪ੍ਰਾਇਮਰੀ ਸਕੂਲ ਮੁੰਧ (ਜਲੰਧਰ) ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪਿੰਡ ਦੀ ਪੰਚਾਇਤ ਵਲੋਂ ਸਕੂਲ ਨੂੰ ਦਿੱਤੀ ਹਾਈ ਸਹਾਇਤਾ ਲਈ ਪ੍ਰਵਾਸੀ ਭਾਰਤੀ ਜਸਵੰਤ ਸਿੰਘ ਵਲੈਤੀਆ, ਕੁਲਵੰਤ ਸਿੰਘ ਵਲੈਤੀਆ ਅਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਸਫ਼ਾਈ ਸੇਵਕ ਯੂਨੀਅਨ ਦੀ ਮੰਗਾਂ ਸਬੰਧੀ ਹੋਈ ਮੀਟਿੰਗ

ਆਦਮਪੁਰ, 15 ਜਨਵਰੀ (ਹਰਪ੍ਰੀਤ ਸਿੰਘ)- ਸਫਾਈ ਸੇਵਕ ਯੂਨੀਅਨ ਅਲਾਵਲਪੁਰ ਦੇ ਸੱਦੇ 'ਤੇ ਇੱਕਠੇ ਹੋਏ ਸ਼ਹਿਰ ਵਾਸੀਆਂ ਦੀ ਇਕ ਮੀਟਿੰਗ ਡਾ. ਪ੍ਰੇਮ ਗਿੱਲ ਦੀ ਅਗਵਾਈ ਵਿਚ ਨਗਰ ਕੌਾਸਲ ਦਫ਼ਤਰ ਵਿਖੇ ਹੋਈ | ਇਸ ਮੀਟਿੰਗ ਦੌਰਾਨ ਸਫਾਈ ਸੇਵਕ ਯੂਨੀਅਨ ਦੀਆਂ ਮੰਗਾਂ ਨੂੰ ਮੁੱਖ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਵਿਖੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ

ਭੋਗਪੁਰ, 15 ਜਨਵਰੀ (ਕੁਲਦੀਪ ਸਿੰਘ ਪਾਬਲਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਭੋਗਪੁਰ ਵਿਖੇ ਗੁਰਬਾਣੀ-ਕੀਰਤਨ ਕੰਠ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਗੁਰਦੁਆਰਾ ...

ਪੂਰੀ ਖ਼ਬਰ »

ਰੁੜਕਾ ਕਲਾਂ ਦੇ ਡੇਰਾ ਬਾਬਾ ਭਾਈ ਸਾਧੂ ਜੀ ਉਦਾਸੀਨ ਵਿਖੇ ਮਾਘੀ ਦਾ ਦਿਹਾੜਾ ਮਨਾਇਆ 'ਡੇਰੇ ਵਲੋਂ ਖੇਡ ਅਤੇ ਵਿੱਦਿਅਕ ਕੰਪਲੈਕਸ ਲਈ 7 ਏਕੜ ਜ਼ਮੀਨ ਦੇਣ ਦਾ ਐਲਾਨ'

ਰੁੜਕਾ ਕਲਾਂ, 15 ਜਨਵਰੀ (ਦਵਿੰਦਰ ਸਿੰਘ ਖ਼ਾਲਸਾ)- ਡੇਰਾ ਬਾਬਾ ਭਾਈ ਸਾਧੂ ਜੀ ਉਦਾਸੀਨ ਰੁੜਕਾ ਕਲਾਂ ਵਿਖੇ ਮਾਘੀ ਦਾ ਦਿਹਾੜਾ ਡੇਰੇ ਦੇ 11ਵੇਂ ਗੱਦੀ ਨਸ਼ੀਨ ਮਹੰਤ ਸੇਵਾ ਦਾਸ ਜੀ ਦੀ ਅਗਵਾਈ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਜਿਸ ਵਿੱਚ ਇਲਾਕੇ ਭਰ ਅਤੇ ...

ਪੂਰੀ ਖ਼ਬਰ »

5 ਰੋਜ਼ਾ 'ਸ਼ਾਹਕੋਟ ਫੁੱਟਬਾਲ ਕੱਪ' ਅੱਜ ਧੂਮ-ਧੜੱਕੇ ਨਾਲ ਹੋਵੇਗਾ ਸ਼ੁਰੂ

ਸ਼ਾਹਕੋਟ, 15 ਜਨਵਰੀ (ਸਚਦੇਵਾ)- ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਪੰਜ ਰੋਜ਼ਾ 'ਸ਼ਾਹਕੋਟ ਫੁੱਟਬਾਲ ਕੱਪ' ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ ਨੇ ਦੱਸਿਆ ਕਿ ਆਜ਼ਾਦ ...

ਪੂਰੀ ਖ਼ਬਰ »

ਬਿਆਸ ਪਿੰਡ ਦਾ ਸਾਲਾਨਾ ਛਿੰਝ ਮੇਲਾ ਪਹਿਲਾ ਦਿਨ ਧੂਮ-ਧਾਮ ਨਾਲ ਸਮਾਪਤ

ਕਿਸ਼ਨਗੜ੍ਹ, 15 ਜਨਵਰੀ (ਲਖਵਿੰਦਰ ਸਿੰਘ ਲੱਕੀ)-ਦੋਆਬੇ ਦਾ ਪ੍ਰਸਿੱਧ ਸਾਲਾਨਾ ਦੋ ਦਿਨਾਂ ਛਿੰਝ ਮੇਲਾ ਗੋਤ ਜਠੇਰੇ ਮਡਾਰ, ਬਾਬਾ ਲੱਖ ਦਾਤਾ ਅਤੇ ਬਾਬਾ ਮੱਲ ਜੀ ਦੇ ਆਸ਼ੀਰਵਾਦ ਨਾਲ ਬਿਆਸ ਪਿੰਡ ਵਿਖੇ ਪਹਿਲੇ ਦਿਨ ਧੂਮ-ਧਾਮ ਨਾਲ ਆਰੰਭ ਹੋਇਆ | ਇਸ ਮੌਕੇ ਬਾਬਾ ਬਿਆਸ ਜੀ ...

ਪੂਰੀ ਖ਼ਬਰ »

ਸੜਕਾਂ 'ਤੇ ਅਣਗਹਿਲੀਆਂ ਕਰਨ ਵਾਲਿਆਂ ਿਖ਼ਲਾਫ਼ ਸਖ਼ਤ ਕਾਰਵਾਈ ਦੀ ਮੰਗ

ਨੂਰਮਹਿਲ, 15 ਜਨਵਰੀ (ਗੁਰਦੀਪ ਸਿੰਘ ਲਾਲੀ)-ਅਕਸਰ ਅਣਗਹਿਲੀਆਂ ਕਰਕੇ ਸੜਕਾਂ 'ਤੇ ਅਤਿ ਭਿਆਨਕ ਹਾਦਸੇ ਵਾਪਰਨ ਨਾਲ ਬਹੁ-ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ, ਹਜ਼ਾਰਾਂ ਲੋਕ ਅਪਾਹਜ ਹੋ ਜਾਂਦੇ ਹਨ, ਜੋ ਮੌਤ ਤੋਂ ਵੀ ਬੱਤਰ ਜ਼ਿੰਦਗੀ ਗੁਜ਼ਾਰਨ ਲਈ ਬੇਵੱਸ ਹੋ ਰਹੇ ਹਨ | ...

ਪੂਰੀ ਖ਼ਬਰ »

ਬਜਰੰਗ ਦਲ ਨੂਰਮਹਿਲ ਵਲੋਂ ਮੈਰਾਥਨ ਦੌੜ ਕਰਵਾਈ

ਨੂਰਮਹਿਲ, 15 ਜਨਵਰੀ (ਜਸਵਿੰਦਰ ਸਿੰਘ ਲਾਂਬਾ)-ਬਜਰੰਗ ਦਲ ਨੂਰਮਹਿਲ ਵਲੋਂ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਰੁਚੀ ਤੇ ਨਸ਼ੇ ਨੂੰ ਖਤਮ ਕਰਨ ਦੇ ਮਕਸਦ ਨਾਲ ਸ਼ਹਿਰ ਵਿਚ ਮੈਰਾਥਨ ਦੌੜ ਕਰਵਾਈ ਗਈ | ਇਸ ਦੌੜ ਵਿਚ ਸਕੂਲੀ ਬੱਚਿਆਂ ਨੇ ਹਿੱਸਾ ਲਿਆ | ਇਹ ਦੌੜ ਬੱਸ ਸਟੈਂਡ ਦੇ ...

ਪੂਰੀ ਖ਼ਬਰ »

ਪੋਲੈਂਡ ਦੇ ਸਿੱਖਿਆ ਮਾਹਰਾਂ ਦੇ ਇਕ ਵਫ਼ਦ ਵਲੋਂ ਅਕਾਲ ਗਲੈਸਕੀ ਸਕੂਲ ਦਾ ਦੌਰਾ

ਲੋਹੀਆਂ ਖਾਸ, 15 ਜਨਵਰੀ (ਦਿਲਬਾਗ ਸਿੰਘ)-ਪੋਲੈਂਡ ਦੇ ਸਿੱਖਿਆ ਮਾਹਰਾਂ ਦੇ ਇਕ ਵਫਦ ਵਲੋਂ ਅੱਜ ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ-ਲੋਹੀਆਂ ਖਾਸ ਦਾ ਦੌਰਾ ਕੀਤਾ ਗਿਆ | ਇਸ ਵਫਦ 'ਚ ਵਿਦੇਸ਼ ਤੋਂ ਆਏ ਆਸ਼ਾ, ਮਾਰੀਆ, ਈਜ਼ਾ, ਯੋਨਾ, ਸਿਵੋਨ, ਐਡਵਰਡ, ਮਿਰੰਕ, ਡਾਰੇਕ, ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਵਲੋਂ ਮੰਗਾਂ ਸਬੰਧੀ ਤਹਿਸੀਲਦਾਰ ਨੂੰ ਸੌ ਾਪਿਆ ਮੰਗ-ਪੱਤਰ

ਸ਼ਾਹਕੋਟ, 15 ਜਨਵਰੀ (ਸਚਦੇਵਾ)- ਸਾਂਝਾ ਅਧਿਆਪਕ ਮੋਰਚਾ ਇਕਾਈ ਸ਼ਾਹਕੋਟ ਵਲੋਂ ਐਸ.ਡੀ.ਐਮ ਸ਼ਾਹਕੋਟ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਭੇਜਿਆ ਗਿਆ ਤੇ ਯੂਨੀਅਨ ਦੇ ਆਗੂਆਂ ਨੂੰ ਨੌਕਰੀ ...

ਪੂਰੀ ਖ਼ਬਰ »

ਨਗਰ ਕੌ ਾਸਲ ਨਕੋਦਰ ਦੀ ਮੀਟਿੰਗ 'ਚ 4.51 ਕਰੋੜ ਦੇ ਵਿਕਾਸ ਕੰਮਾਂ ਦੇ ਮਤੇ ਪਾਸ

ਨਕੋਦਰ, 15 ਜਨਵਰੀ (ਗੁਰਵਿੰਦਰ ਸਿੰਘ)-ਨਗਰ ਕੌਾਸਲ ਨਕੋਦਰ ਦੀ ਮੀਟਿੰਗ ਪ੍ਰਧਾਨ ਅਦਿੱਤਯ ਭਟਾਰਾ ਦੀ ਅਗਵਾਈ ਹੇਠ ਹੋਈ, ਜਿਸ ਵਿਚ 4 ਕਰੋੜ 51 ਲੱਖ 29 ਹਜ਼ਾਰ ਰੁਪਏ ਦੇ ਵਿਕਾਸ ਕੰਮਾਂ ਦੇ ਮਤੇ ਪਾਸ ਕੀਤੇ ਗਏ, ਜਿਸ ਵਿਚ ਸਟੇਡੀਅਮ ਲਈ 60 ਲੱਖ 55 ਹਜ਼ਾਰ ਰੁਪਏ ਦਾ ਬਜਟ ਰੱਖਿਆ ਅਤੇ ...

ਪੂਰੀ ਖ਼ਬਰ »

ਮੋਰੋ ਸਕੂਲ 'ਚ 2 ਸਾਲ ਤੋਂ ਨਹੀਂ ਹਨ ਮੈਡੀਕਲ ਅਤੇ ਨਾਨ-ਮੈਡੀਕਲ ਦੇ ਅਧਿਆਪਕ

ਅੱਪਰਾ, 15 ਜਨਵਰੀ (ਮਨਜਿੰਦਰ ਅਰੋੜਾ)-ਅੱਪਰਾ ਨਜ਼ਦੀਕ ਪਿੰਡ ਮੋਰੋ (ਫਿਲੌਰ) ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਖੁੱਲ੍ਹੀ-ਡੁੱਲ੍ਹੀ ਅਤੇ ਸੁੰਦਰ ਬਿਲਡਿੰਗ ਬਣੀ ਹੋਈ ਹੈ | ਜਿਸ ਵਿਚ ਆਸ-ਪਾਸ ਦੇ ਪਿੰਡਾਂ 'ਚੋਂ ਪੜ੍ਹਨ ਲਈ ਵਿਦਿਆਰਥੀ ਆਉਂਦੇ ਹਨ | ਵਿਦਿਆਰਥੀਆਂ ...

ਪੂਰੀ ਖ਼ਬਰ »

ਕਰਤਾਰਪੁਰ ਪੁਲਿਸ ਨੇ ਸਰਚ ਮੁਹਿੰਮ ਚਲਾਈ-ਰੇਲਵੇ ਸਟੇਸ਼ਨ ਤੇ ਰੇਲ ਗੱਡੀਆਂ ਦੀ ਕੀਤੀ ਜਾਂਚ

ਕਰਤਾਰਪੁਰ, 15 ਜਨਵਰੀ (ਜਸਵੰਤ ਵਰਮਾ, ਧੀਰਪੁਰ)-26 ਜਨਵਰੀ ਸਬੰਧੀ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰਦਿਆਂ ਅੱਜ ਕਰਤਾਰਪੁਰ ਪੁਲਿਸ ਨੇ ਸਵੇਰੇ ਕਰਤਾਰਪੁਰ ਰੇਲਵੇ ਸਟੇਸ਼ਨ ਤੇ ਡਾਗ ਸਕੂਐਡ ਟੀਮ ਨੂੰ ਨਾਲ ਲੈ ਕੇ ਸਟੇਸ਼ਨ ਦੀ ਜਾਂਚ ਕੀਤੀ | ਸ਼ੱਕੀ ਸਵਾਰੀਆਂ ਦੇ ...

ਪੂਰੀ ਖ਼ਬਰ »

ਐਸ.ਸੀ ਭਾਈਚਾਰੇ ਦੀ ਮੀਟਿੰਗ ਕੱਲ੍ਹ

ਸ਼ਾਹਕੋਟ, 15 ਜਨਵਰੀ (ਸਚਦੇਵਾ)- ਹਲਕਾ ਸ਼ਾਹਕੋਟ ਦੇ ਅਕਾਲੀ ਦਲ ਦੇ ਐਸ.ਸੀ ਭਾਈਚਾਰੇ ਦੀ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਸ਼ਾਹਕੋਟ ਤੋਂ ਅਕਾਲੀ ਦਲ ਦੇ ਇੰਚਾਰਜ ਬਚਿੱਤਰ ਸਿੰਘ ਕੋਹਾੜ ਅਤੇ ਜਥੇਦਾਰ ਚਰਨ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX