ਤਾਜਾ ਖ਼ਬਰਾਂ


ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  9 minutes ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਦੱਬਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦੇ ਅਨੁਸਾਰ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ ਬਾਕੀ ਲੋਕਾਂ ਨੂੰ ਬਾਹਰ ਕੱਢਣ ਲਈ ....
ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ
. . .  27 minutes ago
ਬਰੇਟਾ, 16 ਜੁਲਾਈ (ਜੀਵਨ ਸ਼ਰਮਾ) - ਇਲਾਕੇ ਨੇੜਿਓ ਹਰਿਆਣੇ ਰਾਜ ਦੇ ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਵੇਂ ਕਿ ਪਿਛਲੇ ਕੁਝ ਦਿਨ ਪਹਿਲਾ ਇਸ ਦਰਿਆ 'ਚ ਫ਼ੈਕਟਰੀਆਂ ਦਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਚੱਲ ...
ਕੈਪਟਨ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ
. . .  about 1 hour ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮਸਲਿਆਂ ਸਬੰਧੀ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਕੈਪਟਨ ਵੱਲੋਂ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕੀਤੀ ਤੇ ...
ਚੱਕ ਜਵਾਹਰੇਵਾਲਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਦੀ ਫੂਕੀ ਅਰਥੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਚੱਕ ਜਵਾਹਰੇਵਾਲਾ ਗੋਲੀ ਕਾਂਡ ਦੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤਾ ਧਰਨਾ ਤੀਜੇ ਦਿਨ 'ਚ ਦਾਖ਼ਲ ਹੋ ਗਿਆ ਅਤੇ ਚੌਥੇ ਦਿਨ ਵੀ ਲਾਸ਼ਾਂ ਦਾ ਅੰਤਿਮ ਸਸਕਾਰ ਨਹੀਂ ਕੀਤਾ ...
ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਰਤਾਰਪੁਰ ਲਾਂਘੇ ਦਾ ਕੀਤਾ ਦੌਰਾ
. . .  about 1 hour ago
ਅੰਮ੍ਰਿਤਸਰ, 16 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਖੇ ਕਰਤਾਰਪੁਰ ਲਾਂਘੇ ਦੀ ਚੱਲ ਰਹੀ ਉਸਾਰੀ ਦਾ ਅੱਜ ਦੁਪਹਿਰ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਜਾਇਜ਼ਾ ਲਿਆ। ਇਸ ਮੌਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ, ਐਫ. ਡਬਲਿਊ. ਓ. ..
ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ
. . .  about 1 hour ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਦੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਇਸ ਬਦਲਾਅ ਦੇ ਤਹਿਤ 17 ਜੁਲਾਈ, ਦਿਨ ਬੁੱਧਵਾਰ ਤੋਂ ਸਮੂਹ ਪ੍ਰਾਇਮਰੀ/ਮਿਡਲ/ਹਾਈ/...
ਬਿਜਲੀ ਦਫ਼ਤਰ 'ਚ ਵੜਿਆ ਮੀਂਹ ਦਾ ਪਾਣੀ, ਕੰਪਿਊਟਰ ਤੇ ਰਿਕਾਰਡ ਦਾ ਹੋਇਆ ਨੁਕਸਾਨ
. . .  about 2 hours ago
ਜੈਤੋ, 16 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਸਥਾਨਕ ਬਿਜਲੀ ਦਫ਼ਤਰ ਜੋ ਕਿ ਮੇਨ ਸੜਕ ਨਾਲੋਂ ਕਰੀਬ 6 ਫੁੱਟ ਨੀਵਾਂ ਹੈ 'ਚ ਮੀਂਹ ਦਾ ਪਾਣੀ ਵੜਨ ਨਾਲ ਦਫ਼ਤਰੀ ਕੰਪਿਊਟਰ ਤੇ ਰਿਕਾਰਡ ਦਾ ਨੁਕਸਾਨ ਵੱਡੇ ਪੱਧਰ ...
ਨਸ਼ਾ ਤਸਕਰ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ
. . .  about 2 hours ago
ਸੰਗਰੂਰ, 16 ਜੁਲਾਈ (ਧੀਰਜ ਪਸ਼ੋਰੀਆ)- ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਪੋਸਤ ਡੋਡਿਆਂ ਦੀ ਤਸਕਰੀ ਕਰਨ ਦੇ ਦੋਸ਼ਾਂ 'ਚ ਇੱਕ ਵਿਅਕਤੀ ਨੂੰ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਸਦਰ ਧੂਰੀ ਵਿਖੇ...
ਵਿਜੀਲੈਂਸ ਟੀਮ ਵੱਲੋਂ ਮਾਲ ਵਿਭਾਗ ਦਾ ਪਟਵਾਰੀ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  about 2 hours ago
ਜ਼ੀਰਾ, 16 ਜੁਲਾਈ- ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵਿਜੀਲੈਂਸ ਟੀਮ ਫ਼ਿਰੋਜ਼ਪੁਰ ਨੇ ਤਹਿਸੀਲ ਜ਼ੀਰਾ ਦੇ ਮਾਲ ਹਲਕਾ ਠੱਠਾ ਕਿਸ਼ਨ ਸਿੰਘ 'ਚ ਤਾਇਨਾਤ ਪਟਵਾਰੀ ਰਾਜਿੰਦਰ ਸਿੰਘ ਉਰਫ਼ ਰਾਜੂ ਨੂੰ ਇੱਕ ਕਿਸਾਨ ਪਾਸੋਂ 4 ਹਜ਼ਾਰ ...
ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਹੋਈ ਸਰਕਾਰ
. . .  about 2 hours ago
ਚੰਡੀਗੜ੍ਹ, 16 ਜੁਲਾਈ- ਕਿਸਾਨਾਂ ਨੂੰ ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਇੱਕ ਮੋਬਾਇਲ ਹੈਲਪ ਲਾਈਨ ਨੰਬਰ 8437312288 ਅਤੇ ਈ-ਮੇਲ...
ਕੈਪਟਨ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 16 ਜੁਲਾਈ - ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਦ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ। ਉਨ੍ਹਾਂ ਕਿਹਾ ਕਿ ਸੰਸਦ ....
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਬੂ
. . .  about 3 hours ago
ਨਾਭਾ, 16 ਜੁਲਾਈ (ਕਰਮਜੀਤ ਸਿੰਘ)- ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਵੱਲੋਂ ਇੱਕ ਵਿਅਕਤੀ ਨੂੰ 480 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਮਲਕਿੰਦਰ ਸਿੰਘ ਵਾਸੀ ਰਾਮਦਾਸੀਆਂ ....
ਪੰਜਾਬ ਨੂੰ ਤਬਾਹੀ ਦੇ ਕੰਡੇ 'ਤੇ ਲਿਆਏ ਅਕਾਲੀ ਅਤੇ ਕਾਂਗਰਸੀਏ -ਬੈਂਸ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦੂਜੇ ਸੂਬਿਆਂ ਤੋਂ ਪਾਣੀ ਦੀ ਕੀਮਤ ਵਸੂਲੀ ਸਬੰਧੀ ਸ਼ੁਰੂ ਕੀਤੇ ਅੰਦੋਲਨ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ...
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ
. . .  about 3 hours ago
ਨਵੀਂ ਦਿੱਲੀ, 16 ਜੁਲਾਈ- ਸੁਪਰੀਮ ਕੋਰਟ ਵਲੋਂ ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੀ ਅਰਜ਼ੀ 'ਤੇ ਫ਼ੈਸਲਾ ਕੱਲ੍ਹ ਭਾਵ ਕਿ ਬੁੱਧਵਾਰ ਸਵੇਰੇ ਸੁਣਾਇਆ ਜਾਵੇਗਾ। ਅਦਾਲਤ ਵਲੋਂ ਫ਼ੈਸਲਾ ਸਵੇਰੇ...
ਭੇਦਭਰੇ ਹਾਲਾਤ 'ਚ ਮਿਲੀ ਔਰਤ ਅਤੇ ਮਾਸੂਮ ਬੱਚੀ ਦੀ ਲਾਸ਼
. . .  about 3 hours ago
ਚੋਹਲਾ ਸਾਹਿਬ, 16 ਜੁਲਾਈ (ਬਲਵਿੰਦਰ ਸਿੰਘ ਚੋਹਲਾ)- ਇੱਥੋਂ ਨਜ਼ਦੀਕੀ ਪਿੰਡ ਰਾਣੀ ਵਲਾਹ ਵਿਖੇ ਪਾਣੀ ਵਾਲੇ ਸੂਏ 'ਚੋਂ ਭੇਦਭਰੇ ਹਾਲਾਤ 'ਚ ਇੱਕ ਔਰਤ ਅਤੇ ਇੱਕ ਬੱਚੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਚੋਹਲਾ ਸਾਹਿਬ...
ਤਪਾ ਖੇਤਰ 'ਚ ਤੇਜ਼ ਮੀਂਹ ਕਾਰਨ ਪਾਣੀ 'ਚ ਡੁੱਬੀ ਸੈਂਕੜੇ ਏਕੜ ਝੋਨੇ ਦੀ ਫ਼ਸਲ
. . .  about 3 hours ago
22 ਜੁਲਾਈ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤਾ ਜਾਵੇਗਾ ਧਰਨਾ
. . .  about 3 hours ago
ਪਾਣੀ ਦਾ ਫਲੋ ਵਧਣ ਕਾਰਨ ਪਟਿਆਲਾ 'ਚ ਖ਼ਾਲੀ ਕਰਵਾਈਆਂ ਗਈਆਂ ਕਾਲੋਨੀਆਂ
. . .  about 4 hours ago
ਨੇਪਾਲ 'ਚ ਆਏ ਹੜ੍ਹ ਕਾਰਨ 78 ਲੋਕਾਂ ਦੀ ਮੌਤ
. . .  about 4 hours ago
ਮੁੰਬਈ ਇਮਾਰਤ ਹਾਦਸਾ : ਮਲਬੇ ਹੇਠੋਂ ਕੱਢਿਆ ਗਿਆ ਮਾਸੂਮ ਬੱਚਾ
. . .  about 4 hours ago
ਅਸਮ 'ਚ ਹੜ੍ਹ ਦਾ ਕਹਿਰ ਜਾਰੀ, ਲੋਕਾਂ ਨੂੰ ਨਹੀਂ ਮਿਲ ਰਹੀ ਸਰਕਾਰੀ ਸਹਾਇਤਾ
. . .  about 4 hours ago
ਦਿੱਲੀ : ਬੁੱਧਵਾਰ ਨੂੰ ਹੋਵੇਗੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ
. . .  about 5 hours ago
ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਲੋਕਾਂ ਦੀ ਮੌਤ
. . .  about 5 hours ago
ਦਿੱਲੀ ਪੁਲਿਸ ਵੱਲੋਂ ਨਸ਼ਾ ਤਸਕਰ ਕਰਨ ਖੰਨਾ ਗ੍ਰਿਫ਼ਤਾਰ
. . .  about 5 hours ago
ਸੜਕ ਹਾਦਸੇ 'ਚ ਪਤੀ-ਪਤਨੀ ਅਤੇ ਬੱਚੇ ਸਮੇਤ ਪੰਜ ਜ਼ਖ਼ਮੀ
. . .  about 5 hours ago
ਮੁੰਬਈ ਇਮਾਰਤ ਹਾਦਸਾ : ਦੋ ਲੋਕਾਂ ਦੀ ਮੌਤ
. . .  about 5 hours ago
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 5 hours ago
ਮੁੰਬਈ ਇਮਾਰਤ ਹਾਦਸਾ : ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ
. . .  about 5 hours ago
ਸ਼੍ਰੋਮਣੀ ਕਮੇਟੀ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ
. . .  about 5 hours ago
ਬਿਹਾਰ 'ਚ ਹੜ੍ਹ ਕਾਰਨ 25 ਲੋਕਾਂ ਦੀ ਹੋਈ ਮੌਤ- ਨਿਤੀਸ਼ ਕੁਮਾਰ
. . .  1 minute ago
130 ਮਿ. ਮੀ. ਮੀਂਹ ਨੇ ਡੁਬੋਇਆ ਬਠਿੰਡਾ, ਸ਼ਹਿਰ 'ਚ ਬਣੇ ਹੜ੍ਹਾਂ ਵਰਗੇ ਹਾਲਾਤ
. . .  about 6 hours ago
ਮੁੰਬਈ 'ਚ ਡਿੱਗੀ ਚਾਰ ਮੰਜ਼ਿਲਾ ਇਮਾਰਤ, ਮਲਬੇ ਹੇਠਾਂ 'ਚ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  about 6 hours ago
ਬਾਗ਼ੀ ਵਿਧਾਇਕਾ ਦਾ ਅਸਤੀਫ਼ਾ ਸਵੀਕਾਰ ਕਰਨ ਸਪੀਕਰ- ਮੁਕੁਲ ਰੋਹਤਗੀ
. . .  about 6 hours ago
ਬਠਿੰਡਾ ਪੁਲਿਸ ਨੇ ਕੀਤਾ ਗ਼ੈਰ-ਕਾਨੂੰਨੀ ਡਰੱਗ ਰੈਕੇਟ ਦਾ ਪਰਦਾਫਾਸ਼, ਮੁੱਖ ਦੋਸ਼ੀ ਗ੍ਰਿਫ਼ਤਾਰ
. . .  about 6 hours ago
ਖ਼ਾਲਸਾ ਸੰਘਰਸ਼ ਜਥੇਬੰਦੀ ਪੰਜਾਬ ਦੇ ਮੁਖੀ 'ਤੇ ਜਾਨਲੇਵਾ ਹਮਲਾ
. . .  about 6 hours ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਝਟਕੇ, ਨੁਕਸਾਨੇ ਗਏ ਪ੍ਰਾਚੀਨ ਹਿੰਦੂ ਮੰਦਰ
. . .  about 7 hours ago
ਤਲਵੰਡੀ ਸਾਬੋ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਤੜਕਸਾਰ ਤੋਂ ਪੈ ਰਹੇ ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ
. . .  about 7 hours ago
ਕਰਨਾਟਕ ਸਿਆਸੀ ਸੰਕਟ : ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  about 7 hours ago
ਮਾਣਹਾਨੀ ਦੇ ਮਾਮਲੇ 'ਚ ਕੇਜਰੀਵਾਲ ਅਤੇ ਸਿਸੋਦੀਆ ਨੂੰ ਮਿਲੀ ਜ਼ਮਾਨਤ
. . .  about 7 hours ago
ਮਾਨਸੂਨ ਦੇ ਪਹਿਲੇ ਮੀਂਹ ਕਾਰਨ ਜਲ-ਥਲ ਹੋਇਆ ਸ੍ਰੀ ਮੁਕਤਸਰ ਸਾਹਿਬ
. . .  about 8 hours ago
ਭਾਰੀ ਮੀਂਹ ਕਾਰਨ ਮਕਾਨ ਦੀ ਡਿੱਗੀ ਛੱਤ, ਦੋ ਬੱਚਿਆਂ ਦੀ ਮੌਤ ਅਤੇ ਕਈ ਜ਼ਖ਼ਮੀ
. . .  about 8 hours ago
ਢਿੱਗਾਂ ਡਿੱਗਣ ਕਾਰਨ ਬੰਦ ਹੋਇਆ ਰਿਸ਼ੀਕੇਸ਼-ਬਦਰੀਨਾਥ ਹਾਈਵੇਅ
. . .  about 8 hours ago
ਭਾਜਪਾ ਸੰਸਦੀ ਦਲ ਦੀ ਬੈਠਕ ਸ਼ੁਰੂ
. . .  about 8 hours ago
ਪੁੱਤਰ ਵੱਲੋਂ ਬਜ਼ੁਰਗ ਬਾਪ ਦਾ ਕਤਲ
. . .  about 9 hours ago
ਗਊਸ਼ਾਲਾ ਦਾ ਲੈਂਟਰ ਡਿੱਗਣ ਕਾਰਨ ਸੈਂਕੜੇ ਗਊਆਂ ਦੱਬੀਆਂ
. . .  about 10 hours ago
ਮੋਹਲ਼ੇਧਾਰ ਮੀਂਹ ਕਾਰਨ ਸੰਗਰੂਰ ਤੇ ਬਾਘਾਪੁਰਾਣਾ 'ਚ ਭਰਿਆ ਪਾਣੀ
. . .  about 10 hours ago
ਪਾਕਿਸਤਾਨ ਨੇ ਭਾਰਤ ਲਈ ਖੋਲ੍ਹਿਆ ਹਵਾਈ ਮਾਰਗ, ਏਅਰਲਾਈਨਜ਼ ਨੂੰ ਮਿਲੀ ਵੱਡੀ ਰਾਹਤ
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਤਬੀਅਤ ਵਿਗੜਨ 'ਤੇ ਕੈਦੀ ਦੀ ਮੌਤ
. . .  1 day ago
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਕੋਠੀ ਵਿਚ ਚੋਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਮਾਘ ਸੰਮਤ 550

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਪ੍ਰਵਾਸੀ ਭਾਰਤੀ ਤੇ ਸਟੱਡੀ ਵੀਜ਼ੇ 'ਤੇ ਵਿਦੇਸ਼ ਗਏ ਵਿਦਿਆਰਥੀ ਦੇਸ਼ 'ਚ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਉਣ-ਏ.ਡੀ.ਸੀ.

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਵਧੀਕ ਡਿਪਟੀ ਕਮਿਸ਼ਨਰ (ਜ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਮ੍ਰਿਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਭਾਰਤੀ ਪਾਸਪੋਰਟ ਧਾਰਕ ਪ੍ਰਵਾਸੀ ਭਾਰਤੀ ਤੇ ਵਿਦੇਸ਼ 'ਚ ਸਟੱਡੀ ਵੀਜ਼ੇ 'ਤੇ ਗਏ ਭਾਰਤੀ ਵਿਦਿਆਰਥੀ 1.1.19 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ) ਵੀ ਆਪਣੇ ਦੇਸ਼ 'ਚ ਮਤਦਾਤਾ ਵਜੋਂ ਨਾਮ ਰਜਿਸਟਰ ਕਰਵਾ ਸਕਦੇ ਹਨ। ਅੱਜ ਇੱਥੇ ਮਤਦਾਤਾ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਜ਼ਿਲ੍ਹੇ ਭਰ ਦੇ 44 ਸੁਪਰਵਾਈਜ਼ਰਾਂ ਨੂੰ ਵੀ.ਵੀ.ਪੀ.ਏ.ਟੀ ਦੀ ਸਿਖਲਾਈ ਦੇਣ ਤੋਂ ਪਹਿਲਾਂ, ਉਨ੍ਹਾਂ ਨਾਲ ਪ੍ਰਵਾਸੀ ਭਾਰਤੀਆਂ ਦੀ ਮਤਦਾਤਾ ਵਜੋਂ ਰਜਿਸਟ੍ਰੇਸ਼ਨ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਮਤਦਾਤਾ ਵਜੋਂ ਰਜਿਸਟ੍ਰੇਸ਼ਨ ਲਈ ਫ਼ਾਰਮ 6 ਏ ਭਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜ਼ਿਲ੍ਹੇ 'ਚ 32 ਪ੍ਰਵਾਸੀ ਭਾਰਤੀ ਮਤਦਾਤਾ ਵਜੋਂ ਰਜਿਸਟਰ ਹਨ ਅਤੇ ਆਮ ਵੋਟਰਾਂ 'ਚ ਪ੍ਰਵਾਸੀ ਭਾਰਤੀ ਮਤਦਾਤਾ ਵਜੋਂ ਰਜਿਸਟਰ ਤਾਂ ਹੋਣਗੇ ਪਰ ਉਨ੍ਹਾਂ ਨੂੰ ਆਮ ਵੋਟਰਾਂ ਨਾਲੋਂ ਨਿਖੇੜ ਕੇ ਫ਼ਾਰਮ ਨੰ. 6 ਏ ਰਾਹੀਂ ਮੁੜ ਤੋਂ ਰਜਿਸਟਰ ਕਰਨਾ ਪਵੇਗਾ। ਉਨ੍ਹਾਂ ਜ਼ਿਲ੍ਹੇ ਦੇ ਵਿਦੇਸ਼ ਗਏ ਪ੍ਰਵਾਸੀ ਭਾਰਤੀਆਂ ਅਤੇ ਵਿਦਿਆਰਥੀਆਂ ਦੇ ਇੱਥੇ ਰਹਿੰਦੇ ਸਾਕ-ਸਬੰਧੀਆਂ/ਕੇਅਰ ਟੇਕਰਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਰਿਸ਼ਤੇਦਾਰਾਂ ਨੂੰ ਇਸ ਸਬੰਧੀ ਫ਼ੋਨ 'ਤੇ ਸੂਚਨਾ ਦੇਣ ਅਤੇ ਨੇੜਲੇ ਬੀ.ਐਲ.ਓ ਨਾਲ ਸੰਪਰਕ ਕਰਕੇ ਉਨ੍ਹਾਂ ਪਾਸੋਂ ਫ਼ਾਰਮ ਨੰ. 6 ਏ ਭਰਵਾ ਕੇ ਸਬੰਧਤ ਸਬ ਡਵੀਜ਼ਨ ਦੇ ਐੱਸ.ਡੀ.ਐਮ ਦੇ ਨਾਂਅ 'ਤੇ ਵਾਪਸ ਮੰਗਵਾਉਣ। ਉਨ੍ਹਾਂ ਦੱਸਿਆ ਕਿ ਇਹ ਫ਼ਾਰਮ 6 ਏ ਆਨਲਾਈਨ ਚੋਣ ਕਮਿਸ਼ਨ ਦੀ ਵੈਬਸਾਈਟ 'ਤੇ ਵੀ ਉਪਲਬਧ ਹੈ ਅਤੇ ਨੈਸ਼ਨਲ ਵੋਟਰ ਸਰਵਿਸ ਪੋਰਟਲ (ਐਨ.ਵੀ.ਐੱਸ.ਪੀ.ਡਾਟ ਇੰਨ) 'ਤੇ ਆਨਲਾਈਨ ਵੀ ਭਰਿਆ ਜਾ ਸਕਦਾ ਹੈ। ਜੇਕਰ ਈ ਮੇਲ ਰਾਹੀਂ ਫ਼ਾਰਮ ਭਰਨਾ ਹੈ ਤਾਂ ਉਸ ਨਾਲ ਆਪਣੀ ਤਾਜ਼ਾ ਫ਼ੋਟੋ ਤੇ ਭਾਰਤੀ ਪਾਸਪੋਰਟ ਦਾ ਭਾਰਤ ਦੇ ਪਤੇ ਵਾਲਾ ਪੰਨਾ ਤੇ ਜਿਸ ਦੇਸ਼ ਦਾ ਵੀਜ਼ਾ ਲੱਗਾ ਹੋਇਆ ਹੈ, ਉਸ ਪੰਨੇ ਦੀ ਫ਼ੋਟੋ ਕਾਪੀ ਨਾਲ ਭੇਜੀ ਜਾਵੇ। ਇਸ ਤੋਂ ਇਲਾਵਾ ਫ਼ਾਰਮ 6 ਏ ਦੇ ਹਰੇਕ ਪੰਨੇ 'ਤੇ ਦਸਤਖ਼ਤ ਕੀਤੇ ਹੋਏ ਹੋਣ। ਇਸ ਮੌਕੇ ਸੁਪਰਵਾਈਜ਼ਰਾਂ ਨੂੰ ਵੀ.ਵੀ.ਪੀ.ਏ.ਟੀ ਦੀ ਸਿਖਲਾਈ ਦੌਰਾਨ ਮਾਸਟਰ ਟ੍ਰੇਨਰ ਸੁਰਿੰਦਰ ਪਾਲ ਅਗਨੀਹੋਤਰੀ (ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ) ਅਤੇ ਨੋਡਲ ਅਫ਼ਸਰ ਜਗਦੀਸ਼ ਸਿੰਘ ਕਾਹਮਾ (ਬਾਗ਼ਬਾਨੀ ਵਿਕਾਸ ਅਫ਼ਸਰ) ਨੇ ਦੱਸਿਆ ਕਿ ਵੀ.ਵੀ.ਪੀ.ਏ.ਟੀ ਦਾ ਮੰਤਵ ਮਤਦਾਤਾ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਹੈ ਕਿ ਉਸ ਵਲੋਂ ਪਾਈ ਗਈ ਵੋਟ ਉਸ ਦੇ ਪਸੰਦੀਦਾ ਉਮੀਦਵਾਰ ਨੂੰ ਪਈ ਹੈ। ਜ਼ਿਲ੍ਹਾ ਚੋਣ ਦਫ਼ਤਰ ਦੇ ਤਹਿਸੀਲਦਾਰ ਹਰੀਸ਼ ਕੁਮਾਰ ਨੇ ਸੁਪਰਵਾਈਜ਼ਰਾਂ ਨੂੰ ਇਸ ਜਾਣਕਾਰੀ ਨੂੰ ਅੱਗੇ ਆਪਣੇ ਬੂਥ ਲੈਵਲ ਅਫ਼ਸਰਾਂ ਅਤੇ ਚੋਣਾਂ ਦੌਰਾਨ ਪੋਲਿੰਗ ਟੀਮਾਂ ਨਾਲ ਸਾਂਝੀ ਕਰਨ ਲਈ ਆਖਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਵੋਟਿੰਗ ਮਸ਼ੀਨਾਂ ਦੀ 'ਫ਼ਸਟ ਲੈਵਲ ਚੈਕਿੰਗ' ਹੋ ਚੁੱਕੀ ਹੈ ਅਤੇ ਜ਼ਿਲ੍ਹੇ 'ਚ 759 ਕੰਟਰੋਲ ਯੂਨਿਟ, 1357 ਬੈਲੇਟ ਯੂਨਿਟ ਅਤੇ 739 ਵੀ.ਵੀ.ਪੀ.ਏ.ਟੀ ਮਸ਼ੀਨਾਂ ਕਾਰਜਸ਼ੀਲ ਹਾਲਤ 'ਚ ਹਨ। ਜ਼ਿਲ੍ਹੇ 'ਚ ਲੋਕ ਸਭਾ ਚੋਣ ਲਈ ਕੁੱਲ 592 ਚੋਣ ਬੂਥ ਨਿਰਧਾਰਿਤ ਕੀਤੇ ਗਏ ਹਨ।

ਟਰੱਕ ਚੈਸੀ ਤੇ ਟਰੈਕਟਰ ਦੀ ਸਿੱਧੀ ਟੱਕਰ 'ਚ ਟਰੈਕਟਰ ਹੋਇਆ ਚਕਨਾਚੂਰ

ਔੜ, 16 ਜਨਵਰੀ (ਜਰਨੈਲ ਸਿੰਘ ਖ਼ੁਰਦ)-ਨਜ਼ਦੀਕੀ ਪਿੰਡ ਗਰਚਾ ਦੇ ਬੱਸ ਅੱਡੇ ਤੋਂ ਥੋੜਾ ਅੱਗੇ ਅਣਪਛਾਤੇ ਇਕ ਨਵੀਂ ਚੈਸੀ ਗੱਡੀ ਤੇ ਟਰੈਕਟਰ ਵਿਚ ਹੋਈ ਸਿੱਧੀ ਟੱਕਰ ਹੋਣ ਕਰਕੇ ਟਰੈਕਟਰ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਗਰਚਾ ਦੇ ਕਿਸਾਨ ...

ਪੂਰੀ ਖ਼ਬਰ »

ਅੱਠ ਕਿੱਲੋ ਡੋਡੇ ਪੋਸਤ ਚੂਰਾ ਸਣੇ ਨੌਜਵਾਨ ਕਾਬੂ

ਬਲਾਚੌਰ, 16 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਸਦਰ ਪੁਲਿਸ ਨੇ ਮੋਟਰਸਾਈਕਲ 'ਤੇ ਆ ਰਹੇ ਇਕ ਨੌਜਵਾਨ ਨੂੰ ਚੂਰਾ ਪੋਸਤ ਡੋਡਿਆਂ ਸਣੇ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਏ.ਐੱਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਔਲੀਆਪੁਰ ਦੇ ਧੁਸੀ ਬੰਨ੍ਹ ਸ਼ਮਸ਼ਾਨ ਘਾਟ ...

ਪੂਰੀ ਖ਼ਬਰ »

ਯੂਥ ਵਿੰਗ ਦੋਆਬਾ ਜ਼ੋਨ ਦੇ ਪ੍ਰਧਾਨ ਜਥੇ: ਸ਼ੁਕਾਰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ

ਬੰਗਾ, 16 ਜਨਵਰੀ (ਜਸਬੀਰ ਸਿੰਘ ਨੂਰਪੁਰ)-ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਪ੍ਰਧਾਨ ਜਥੇ: ਸੁਖਦੀਪ ਸਿੰਘ ਸ਼ੁਕਾਰ ਧਾਰਮਿਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ...

ਪੂਰੀ ਖ਼ਬਰ »

ਪੱਤੀ ਕੋਟ ਦੇ ਫੁੱਟਬਾਲ ਖਿਡਾਰੀ ਗੁਰਜੋਤ ਨੇ ਜਿੱਤੇ ਤਗਮੇ

ਪੱਲੀ ਝਿੱਕੀ, 16 ਜਨਵਰੀ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਤੀ ਕੋਟ ਦੇ ਉੱਭਰਦੇ ਫੁੱਟਬਾਲ ਖਿਡਾਰੀ ਗੁਰਜੋਤ ਸਿੰਘ ਪੁੱਤਰ ਤੀਰਥ ਸਿੰਘ ਪੰਚ ਨੇ ਸੀ. ਬੀ. ਸੀ ਦੀ ਕਲਾਸਟਰ ਟੀਮ ਵਲੋਂ ਦੋਆਬਾ ਸਕੂਲ ਪਾਰੋਵਾਲ ਤੋਂ ਜਿੱਤ ਪ੍ਰਾਪਤ ਕਰਕੇ ਮੈਡਲ ਹਾਸਲ ਕੀਤਾ | ਇਸੇ ਤਰ੍ਹਾਂ ਉਸ ...

ਪੂਰੀ ਖ਼ਬਰ »

ਨੌਕਰੀ ਪਾਉਣ ਲਈ ਡਿਗਰੀ ਨਹੀਂ ਪ੍ਰੈਕਟੀਕਲ ਤਜਰਬਾ ਵੀ ਅਤਿ ਜ਼ਰੂਰੀ-ਡਾ: ਹਰੀਸ਼ ਕੁੰਦਰਾ

ਰੈਲਮਾਜਰਾ, 16 ਜਨਵਰੀ (ਰਾਕੇਸ਼ ਰੋਮੀ/ਸੁਭਾਸ਼ ਟੌਾਸਾ)-ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ ਰੈਲਮਾਜਰਾ ਵਲੋਂ ਇਕ ਹੋਰ ਉਪਲਬਧੀ ਪ੍ਰਾਪਤ ਕਰਦੇ ਹੋਏ ਇੰਟਰਨੈਸ਼ਨਲ ਸਾਫ਼ਟਵੇਅਰ ਕੰਪਨੀ ਰੈੱਡ ਹੈਟ ਨਾਲ ਵਿੱਦਿਅਕ ਸਮਝੌਤਾ ਕਰਦੇ ਹੋਏ ਕਿਹਾ ਕਿ ਕਾਲਜ ਵਿਚ ਪੜ੍ਹਾਈ ਕਰ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਉਸਮਾਨਪੁਰ ਦੇ ਵਿਦਿਆਰਥੀਆਂ ਵਲੋਂ ਦੋਆਬਾ ਕਾਲਜ ਦਾ ਦੌਰਾ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਦੋਆਬਾ ਗਰੁੱਪ ਆਫ਼ ਕਾਲਜ ਛੋਕਰਾਂ ਕੈਂਪਸ 3 ਰਾਹੋਂ ਦੇ ਡਾਇਰੈਕਟਰ ਡਾ: ਰਾਜੇਸ਼ਵਰ ਸਿੰਘ ਨੇ ਦਸਮੇਸ਼ ਪਬਲਿਕ ਸਕੂਲ ਉਸਮਾਨਪੁਰ ਦੇ ਵਿਦਿਆਰਥੀਆਂ ਦਾ ਕਾਲਜ ਕੰਪਲੈਕਸ 'ਚ ਪੁੱਜਣ 'ਤੇ ਭਰਵਾਂ ਸਵਾਗਤ ਕਰਦੇ ਹੋਏ ਉਨ੍ਹਾਂ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਟਰੈਫ਼ਿਕ ਸੁਪਰਵਾਈਜ਼ਰ ਸਟਾਫ਼ ਦੀ ਮੀਟਿੰਗ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਰੋਡਵੇਜ਼ ਟਰੈਫ਼ਿਕ ਸੁਪਰਵਾਈਜ਼ਰ ਸਟਾਫ਼ ਦੀ ਮੀਟਿੰਗ ਨਵਾਂਸ਼ਹਿਰ ਵਿਖੇ ਗੁਰਨਾਮ ਸਿੰਘ ਐੱਸ.ਐੱਸ ਸੂਬਾ ਪ੍ਰਧਾਨ ਤੇ ਸੁਰਿੰਦਰ ਸਿੰਘ ਸੋਇਤਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ...

ਪੂਰੀ ਖ਼ਬਰ »

ਐਨ.ਆਰ.ਆਈ. ਸੱਜਣਾਂ ਨੇ ਸਕੂਲ ਲਈ ਦਿੱਤੀ ਮਾਲੀ ਮਦਦ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਰਕਾਰੀ ਮਿਡਲ ਸਕੂਲ ਘੱਕੇਵਾਲ ਵਿਖੇ ਹੁਸਨ ਲਾਲ ਮਹੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਯਤਨਾਂ ਸਦਕਾ ਸਕੂਲ ਵਿਚ ਸਮਾਰਟ ਰੂਮ ਬਣਾਉਣ ਲਈ ਰਸ਼ਪਾਲ ਸਿੰਘ ਵਾਸੀ ਪਿੰਡ ਝੰਡੇਵਾਲ ਨੇ 52 ਹਜ਼ਾਰ ਰੁਪਏ ਤੇ ਸਾਬਕਾ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਨੂੰ ਬਿਹਤਰ ਬਣਾਉਣ ਸਬੰਧੀ ਮੀਟਿੰਗ

ਬਹਿਰਾਮ, 16 ਜਨਵਰੀ (ਸਰਬਜੀਤ ਸਿੰਘ ਚੱਕਰਾਮੰੂ)-ਸਰਕਾਰੀ ਪ੍ਰਾਇਮਰੀ ਸਕੂਲ ਚੱਕ ਰਾਮੰੂ ਨੂੰ ਹੋਰ ਬਿਹਤਰ ਬਣਾਉਣ ਲਈ ਮੁੱਖ ਅਧਿਆਪਕਾ ਮੈਡਮ ਨਛੱਤਰ ਕੌਰ ਦੀ ਅਗਵਾਈ 'ਚ ਪਿੰਡ ਦੀ ਨਵੀਂ ਬਣੀ ਪੰਚਾਇਤ ਨਾਲ ਮੀਟਿੰਗ ਕੀਤੀ ਗਈ | ਮੁੱਖ ਅਧਿਆਪਕਾ ਨੇ ਪੰਚਾਇਤ ਨੂੰ ਸਕੂਲ ...

ਪੂਰੀ ਖ਼ਬਰ »

ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ 'ਚ ਸ਼ਾਨਦਾਰ ਸਵਾਗਤ

ਮੁਕੰਦਪੁਰ, 16 ਜਨਵਰੀ (ਅਮਰੀਕ ਸਿੰਘ ਢੀਂਡਸਾ)-ਸ੍ਰੀ ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨਾਨਕਸਰ ਹਕੀਮਪੁਰ ਤੋਂ ਇਕ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਹੀ ਸੁੰਦਰ ...

ਪੂਰੀ ਖ਼ਬਰ »

ਪਿੰਡ ਮੰਢਾਲੀ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਮੇਹਲੀ, 16 ਜਨਵਰੀ (ਸੰਦੀਪ ਸਿੰਘ)-ਪਿੰਡ ਮੰਢਾਲੀ ਵਿਖੇ ਮਲਕੀਤ ਸਿੰਘ ਯੂ. ਐਸ. ਏ ਅਤੇ ਐਨ. ਆਰ. ਆਈ ਵੀਰਾਂ ਵਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਸੰਬੋਧਨ ...

ਪੂਰੀ ਖ਼ਬਰ »

ਯੂ.ਐੱਸ.ਏ ਪਰਿਵਾਰ ਨੇ ਲੋੜਵੰਦ ਲੜਕੀਆਂ ਨੂੰ 40 ਸਿਲਾਈ ਮਸ਼ੀਨਾਂ ਵੰਡੀਆਂ

ਸਾਹਲੋਂ, 16 ਜਨਵਰੀ (ਜਰਨੈਲ ਸਿੰਘ ਨਿੱਘ੍ਹਾ)-ਅਮਰੀਕਾ ਵੱਸਦੇ ਪਿੰਡ ਕਮਾਮ ਦੇ ਜੰਮਪਲ ਪਰਮਜੀਤ ਕਮਾਮ ਪ੍ਰਧਾਨ ਬੇਗਮਪੁਰਾ ਕਲਚਰਲ ਸੁਸਾਇਟੀ ਨਿਊਯਾਰਕ ਨੇ ਆਪਣੇ ਪਰਿਵਾਰ ਵਲੋਂ ਪਿੰਡ ਕਮਾਮ ਵਿਖੇ ਲੋੜਵੰਦ ਲੜਕੀਆਂ ਨੂੰ 40 ਸਿਲਾਈ ਮਸ਼ੀਨਾਂ ਵੰਡੀਆਂ ਅਤੇ ਇਕ ...

ਪੂਰੀ ਖ਼ਬਰ »

ਫਰਾਲਾ ਦੇ ਪੇਂਡੂ ਖੇਡ ਮੇਲੇ ਸਬੰਧੀ ਪ੍ਰਬੰਧਕਾਂ ਦੀ ਮੀਟਿੰਗ

ਸੰਧਵਾਂ, 16 ਜਨਵਰੀ (ਪ੍ਰੇਮੀ ਸੰਧਵਾਂ)-ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਫਰਾਲਾ ਵਿਖੇ ਕਰਵਾਏ ਜਾਣ ਵਾਲੇ ਸਾਲਾਨਾ ਪੇਂਡੂ ਖੇਡ ਮੇਲੇ ਦੇ ਸਬੰਧ 'ਚ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਸਰਤ ਕੇਂਦਰ ਫਰਾਲਾ ...

ਪੂਰੀ ਖ਼ਬਰ »

ਸਾਬਕਾ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਕੈਂਥ ਨੂੰ ਬਰਸੀ 'ਤੇ ਸ਼ਰਧਾਂਜਲੀਆਂ ਭੇਟ

ਬੰਗਾ, 16 ਜਨਵਰੀ (ਜਸਬੀਰ ਸਿੰਘ ਨੂਰਪੁਰ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਕੈਂਥ ਨਮਿਤ ਪਿੰਡ ਸੋਤਰਾਂ ਵਿਖੇ ਪਹਿਲੀ ਬਰਸੀ 'ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਭੋਗ ਉਪਰੰਤ ਭਾਈ ਮਨਦੀਪ ਸਿੰਘ ਜੀਂਦੋਵਾਲ ਦੇ ਜਥੇ ਨੇ ...

ਪੂਰੀ ਖ਼ਬਰ »

ਸ਼ਹੀਦ ਭਾਈ ਸੰਗਤ ਸਿੰਘ ਦੀ ਕੁਰਬਾਨੀ ਨੂੰ ਸਮਰਪਿਤ ਕੈਲੰਡਰ ਜਾਰੀ

ਬੰਗਾ, 16 ਜਨਵਰੀ (ਲਾਲੀ ਬੰਗਾ)-ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਕਾਲਜ ਪਿ੍ੰਸੀਪਲ ਡਾ: ਰਣਜੀਤ ਸਿੰਘ ਦੀ ਅਗਵਾਈ ਅਧੀਨ ਕੈਲੰਡਰ ਜਾਰੀ ਕੀਤਾ ਗਿਆ | ਜਿਸ ਵਿਚ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਂਵੀ ਬੰਗਾ ਦੇ ਮੈਨੇਜਰ ਭਾਈ ਸੁਖਮਿੰਦਰ ਸਿੰਘ ਮਿਆਣੀ ...

ਪੂਰੀ ਖ਼ਬਰ »

ਗਾਇਕ ਕਾਰੀ ਸਰਪੰਚ ਦੇ ਗੀਤ 'ਚਰਚੇ' ਦੀ ਰਿਕਾਰਡਿੰਗ ਮੁਕੰਮਲ

ਬੰਗਾ, 16 ਜਨਵਰੀ (ਲਾਲੀ ਬੰਗਾ)-ਸਮਾਜ ਸੇਵਾ ਦੇ ਖੇਤਰ ਵਿਚ ਹਮੇਸ਼ਾ ਤੱਤਪਰ ਰਹਿਣ ਵਾਲੇ ਨੌਜਵਾਨ ਪੰਜਾਬੀ ਗਾਇਕ ਉਂਕਾਰ ਸਿੰਘ ਕਾਰੀ ਸਰਪੰਚ ਦੇ ਸਿੰਗਲ ਟ੍ਰੈਕ 'ਚਰਚੇ' ਦੀ ਰਿਕਾਰਡਿੰਗ ਮੁਕੰਮਲ ਕੀਤੀ ਜਾ ਚੁੱਕੀ ਹੈ ਤੇ ਇਸ ਦੇ ਫਿਲਮਾਂਕਣ ਲਈ ਤਿਆਰੀਆਂ ਕੀਤੀਆਂ ਜਾ ...

ਪੂਰੀ ਖ਼ਬਰ »

ਬੀਬੀ ਸੰਤੋਸ਼ ਕਟਾਰੀਆ ਦੇ ਛੋਟੇ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਚੰਦਿਆਣੀ/ਪੋਜੇਵਾਲ ਸਰਾਂ, 16 ਜਨਵਰੀ (ਰਮਨ ਭਾਟੀਆ, ਨਵਾਂਗਰਾਈਾ)-ਜ਼ਿਲ੍ਹਾ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਨਗਰ ਦੇ ਸਾਬਕਾ ਚੇਅਰਪਰਸਨ ਬੀਬੀ ਸੰਤੋਸ਼ ਕਟਾਰੀਆ ਦੇ ਛੋਟੇ ਭਰਾਂ ਅਸ਼ਵਨੀ ਮੀਲੂ (ਕੈਨੇਡਾ) 48 ਸਾਲ ਦੀ ਬੀਤੇ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਤੇ ...

ਪੂਰੀ ਖ਼ਬਰ »

ਏ.ਡੀ.ਸੀ. ਵਿਕਾਸ ਵਲੋਂ ਪਿੰਡ ਕੁੱਲਪੁਰ ਵਿਖੇ ਚੱਲ ਰਹੇ ਮਨਰੇਗਾ ਦੇ ਕੰਮ 'ਤੇ ਤਸੱਲੀ ਦਾ ਪ੍ਰਗਟਾਵਾ

ਪੋਜੇਵਾਲ ਸਰਾਂ, 16 ਜਨਵਰੀ (ਨਵਾਂਗਰਾਈਾ)-ਪ੍ਰੀਤਇੰਦਰ ਸਿੰਘ ਬੈਂਸ ਏ.ਡੀ.ਸੀ (ਡੀ) ਵਲੋਂ ਬਲਾਕ ਸੜੋਆ 'ਚ ਮਨਰੇਗਾ ਤਹਿਤ ਚੱਲ ਰਹੇ ਪ੍ਰਾਜੈਕਟਾਂ ਤੇ ਕੰਮਾਂ ਦੀ ਵਿਸ਼ੇਸ਼ ਤੌਰ 'ਤੇ ਚੈਕਿੰਗ ਕੀਤੀ | ਇਸ ਸਬੰਧੀ ਉਨ੍ਹਾਂ ਬਲਾਕ ਸੜੋਆ ਦੇ ਪਿੰਡ ਮਹਿੰਦਪੁਰ, ਸਹੂੰਗੜਾ ਤੇ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰਮਤਿ ਸਮਾਗਮ

ਬੰਗਾ, 16 ਜਨਵਰੀ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਮੈਡੀਕਲ ਐਾਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਲੋਂ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਪਾਵਨ ਮਾਘੀ ਦੇ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਜੁਪਜੀ ਸਾਹਿਬ ਦੇ ਪਾਠ ...

ਪੂਰੀ ਖ਼ਬਰ »

ਇੰਜ. ਸਹੋਤਾ ਦੀ ਪਦਉਨਤੀ ਹੋਈ

ਮੁਕੰਦਪੁਰ, 16 ਜਨਵਰੀ (ਦੇਸ ਰਾਜ ਬੰਗਾ)-ਪਾਵਰਕਾਮ ਦਫ਼ਤਰ ਮੁਕੰਦਪੁਰ ਦੇ ਇੰਜ. ਅਰਵਿੰਦਰ ਸਿੰਘ ਸਹੋਤਾ ਐਸ. ਡੀ. ਓ. ਸਹਾਇਕ ਇੰਜੀਨੀਅਰ ਤੋਂ ਪਦ ਉਨਤ ਹੋ ਕੇ ਸਹਾਇਕ ਕਾਰਜਕਾਰੀ ਇੰਜਨੀਅਰ ਬਣ ਗਏ ਹਨ | ਉਨ੍ਹਾਂ ਦੀ ਇਸ ਪਦ ਉਨਤੀ 'ਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸਰਬ ਸਾਂਝੀਵਾਲਤਾ ਵਾਲੇ ਦੇਸ਼ ਤੇ ਕੌਮਾਂ ਹੀ ਬੁਲੰਦੀਆਂ ਹਾਸਲ ਕਰਦੀਆਂ ਹਨ-ਬਿ੍ਗੇਡੀਅਰ ਰਾਜ ਕੁਮਾਰ

ਭੱਦੀ, 16 ਜਨਵਰੀ (ਨਰੇਸ਼ ਧੌਲ)-ਪੂਰੇ ਸੰਸਾਰ ਅੰਦਰ ਨਜ਼ਰ ਮਾਰੀ ਜਾਵੇ ਤਾਂ ਸਰਵ ਸਾਂਝੀਵਾਲਤਾ ਵਾਲੇ ਦੇਸ਼ ਅਤੇ ਕੌਮਾਂ ਹੀ ਹਰ ਤਰਾਂ ਦੀਆਂ ਬੁਲੰਦੀਆਂ ਪ੍ਰਾਪਤ ਕਰਨ ਦੇ ਸਮਰੱਥ ਹੁੰਦੀਆਂ ਹਨ | ਇਹ ਪ੍ਰਗਟਾਵਾ ਸੇਵਾ ਮੁਕਤ ਬਿ੍ਗੇਡੀਅਰ ਰਾਜ ਕੁਮਾਰ ਨੇ ਕੈਪਟਨ ਜਰਨੈਲ ...

ਪੂਰੀ ਖ਼ਬਰ »

ਨਵਾਂਸ਼ਹਿਰ ਵਿਖੇ ਉਸਾਰੀ ਕਿਰਤੀਆਂ ਦੀ ਭਲਾਈ ਲਈ ਜ਼ਿਲ੍ਹਾ ਪੱਧਰੀ ਕੈਂਪ 19 ਨੂੰ -ਅੰਗਦ ਸਿੰਘ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਵਿਧਾਇਕ ਅੰਗਦ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹੇ ਦੇ ਉਸਾਰੀ ਕਿਰਤੀਆਂ ਦੀ ਭਲਾਈ ਲਈ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਯੋਜਨਾਵਾਂ ਦੀ ਜਾਣਕਾਰੀ ਦੇਣ ਅਤੇ ਮੌਕੇ 'ਤੇ ਰਜਿਸਟ੍ਰੇਸ਼ਨ ਫ਼ਾਰਮ ...

ਪੂਰੀ ਖ਼ਬਰ »

ਮਕਸੂਦਪੁਰ-ਸੂੰਢ ਦੇ ਸਿਹਤ ਕੇਂਦਰ ਨੇ ਦਮ ਤੋੜਿਆ

ਸੰਧਵਾਂ, 16 ਜਨਵਰੀ (ਪ੍ਰੇਮੀ ਸੰਧਵਾਂ)-ਜ਼ਿਲ੍ਹਾ ਪ੍ਰੀਸ਼ਦ ਅਧੀਨ ਚੱਲਦੇ ਮਕਸੂਦਪੁਰ ਸੂੰਢ ਦਾ ਸਿਹਤ ਕੇਂਦਰ ਜਿਥੇ ਪਿਛਲੇ ਕਰੀਬ 15 ਦਿਨਾਂ ਤੋਂ ਮਰੀਜ਼ਾਂ ਨੂੰ ਦਵਾਈ ਨਹੀਂ ਮਿਲ ਰਹੀ ਹੈ | ਸਿਹਤ ਕੇਂਦਰ 'ਚੋਂ ਦਵਾਈ ਲੈਣ ਆਏ ਮਰੀਜ਼ਾਂ ਨੇ ਦੱਸਿਆ ਕਿ ਅਸੀਂ ਪਿਛਲੇ ਕਈ ...

ਪੂਰੀ ਖ਼ਬਰ »

ਗੜਪਧਾਣਾ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਾਇਆ

ਔੜ, 16 ਜਨਵਰੀ (ਜਰਨੈਲ ਸਿੰਘ ਖ਼ੁਰਦ)-ਗੜਪਧਾਣਾ ਦੇ ਪੁਰਾਤਨ ਧਾਰਮਿਕ ਤਪ ਅਸਥਾਨ ਗੁਰਦੁਆਰਾ ਠੇਰ੍ਹੀ ਸਾਹਿਬ ਵਿਖੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ...

ਪੂਰੀ ਖ਼ਬਰ »

ਟਕਾਰਲਾ ਸਕੂਲ ਨੂੰ ਵਾਟਰ ਕੂਲਰ ਦਾਨ

ਭੱਦੀ, 16 ਜਨਵਰੀ (ਨਰੇਸ਼ ਧੌਲ)-ਸਮਾਰਟ ਤੇ ਗੁਣਾਤਮਿਕ ਸਿੱਖਿਆ ਲਈ ਜ਼ਿਲ੍ਹੇ ਅੰਦਰ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਿਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਟਕਾਰਲਾ ਨੇ ਦਾਨੀ ਸੱਜਣਾਂ ਤੇ ਖਵਾਹਿਸ਼ ਸੇਵਾ ਸੁਸਾਇਟੀ ਦੀ ਮਦਦ ਨਾਲ ਵਿਕਾਸ ਕਾਰਜਾਂ ਨੂੰ ਲਗਾਤਾਰ ...

ਪੂਰੀ ਖ਼ਬਰ »

ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਣੇ ਸੁਖਵਿੰਦਰ ਸਿੰਘ ਤੂਰ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਮਾਜ ਸੇਵੀ ਸੰਸਥਾ ਬਣਾਉਣ ਲਈ ਇਲਾਕੇ ਦੇ ਸਾਥੀਆਂ ਨੇ ਇਕੱਠੇ ਹੋ ਕੇ ਜੇ.ਐੱਸ.ਐੱਫ.ਐੱਚ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਇਕ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਆਸ ਸੋਸ਼ਲ ...

ਪੂਰੀ ਖ਼ਬਰ »

ਖਾਨਖਾਨਾ ਵਿਖੇ ਜੋੜ ਮੇਲਾ ਕਰਵਾਇਆ

ਮੁਕੰਦਪੁਰ, 16 ਜਨਵਰੀ (ਦੇਸ ਰਾਜ ਬੰਗਾ)-ਮਸਤ ਜੋਗਿੰਦਰ ਭਾਜੀ ਦੀ ਯਾਦ 'ਚ ਸਜਾਏ ਦਰਬਾਰ ਜੋਤ ਬਾਂਸਲ ਗ੍ਰਹਿ ਖਾਨਖਾਨਾ ਵਿਖੇ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਿੱਟੂ ਵਲੋਂ ਕਰਵਾਇਆ ਗਿਆ | ਪਹਿਲਾਂ ਦਰਬਾਰ 'ਤੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਵਾਸਤੇ ...

ਪੂਰੀ ਖ਼ਬਰ »

ਸੀ.ਪੀ.ਆਈ.ਐਮ. ਤਹਿਸੀਲ ਦੀ ਜਨਰਲ ਬਾਡੀ ਦੀ ਮੀਟਿੰਗ

ਨਵਾਂਸ਼ਹਿਰ, 16 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਅੱਜ ਸੀ.ਪੀ.ਆਈ.ਐਮ. ਤਹਿਸੀਲ ਦੀ ਜਨਰਲ ਬਾਡੀ ਦੀ ਮੀਟਿੰਗ ਕਮਿਊਨਿਸਟ ਪਾਰਟੀ ਮਾਰਕਸਵਾਦੀ ਪਾਰਟੀ ਦੇ ਆਗੂ ਨਿਰਮਲ ਸਿੰਘ ਜੁਲਾਹ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵੱਖ-ਵੱਖ ਆਗੂਆਂ ਕਾਮਰੇਡ ਬਲਵੀਰ ਸਿੰਘ ...

ਪੂਰੀ ਖ਼ਬਰ »

ਸਰਕਾਰੀ ਸਕੂਲ ਮੌਜੋਵਾਲ ਮਜਾਰਾ ਵਿਖੇ ਸਮਾਗਮ ਕਰਵਾਇਆ

ਭੱਦੀ, 16 ਜਨਵਰੀ (ਨਰੇਸ਼ ਧੌਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਮਿਡਲ ਸਕੂਲ ਪਿੰਡ ਮੌਜੋਵਾਲ ਮਜਾਰਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਬੱਚਿਆਂ ਵਲੋਂ ਭੰਗੜਾ, ਗਿੱਧਾ, ਕਵਿਤਾਵਾਂ, ਦੇਸ਼ ਭਗਤੀ ਦੇ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ...

ਪੂਰੀ ਖ਼ਬਰ »

ਨੌਰਾ ਵਿਖੇ ਫੁੱਟਬਾਲ ਟੂਰਨਾਮੈਂਟ ਦੇ ਦੂਸਰੇ ਦਿਨ 6 ਟੀਮਾਂ ਨੇ ਹਿੱਸਾ ਲਿਆ

ਪੱਲੀ ਝਿੱਕੀ, 16 ਜਨਵਰੀ (ਕੁਲਦੀਪ ਸਿੰਘ ਪਾਬਲਾ)-ਸੰਤ ਬਾਬਾ ਸੇਵਾ ਸਿੰਘ ਯਾਦਗਾਰੀ ਸਲਾਨਾ ਫੁੱਟਬਾਲ ਟੂਰਨਾਮੈਂਟ ਦੇ ਦੂਸਰੇ ਦਿਨ ਫੁੱਟਬਾਲ ਏ ਦੀਆਂ 6 ਟੀਮਾਂ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਲਧਾਣਾ ਝਿੱਕਾ ਤੇ ਲਧਾਣਾ ਉੱਚਾ 'ਚੋਂ ਲਧਾਣਾ ਝਿੱਕਾ ਜੇਤੂ, ਸੁੱਜੋਂ ...

ਪੂਰੀ ਖ਼ਬਰ »

ਪਿੰਡ ਜਾਫਰਪੁਰ ਵਿਖੇ ਮਮਤਾ ਦਿਵਸ ਮਨਾਇਆ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਡਾ: ਗੁਰਿੰਦਰ ਕੌਰ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀ.ਐੱਚ.ਸੀ. ਮੁਜੱਫਰਪੁਰ ਦੀ ਅਗਵਾਈ ਹੇਠ ਪਿੰਡ ਜਾਫਰਪੁਰ ਵਿਖੇ ਮਮਤਾ ਦਿਵਸ ਮਨਾਇਆ ਗਿਆ | ਇਸ ਮੌਕੇ ਗਰਭਵਤੀ ਔਰਤਾਂ ਨੂੰ ਚੰਗੀ ਖ਼ੁਰਾਕ ਖਾਣ ਤੇ ...

ਪੂਰੀ ਖ਼ਬਰ »

ਪਲਸ ਪੋਲੀਓ ਤੇ ਈ.ਡੀ ਵੈਕਸੀਨ ਸਬੰਧੀ ਵਰਕਸ਼ਾਪ ਲਗਾਈ

ਸੜੋਆ, 16 ਜਨਵਰੀ (ਪੱਤਰ ਪ੍ਰੇਰਕ)- ਡਾ: ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਡਾ: ਨਰਿੰਦਰ ਕੁਮਾਰ ਐੱਸ.ਐਮ.ਓ. ਸਿਵਲ ਹਸਪਤਾਲ ਸੜੋਆ ਦੀ ਅਗਵਾਈ 'ਚ ਪਲਸ ਪੋਲੀਓ ਤੇ ਈ.ਡੀ ਵੈਕਸੀਨ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਸੜੋਆ ਵਿਖੇ ਲਗਾਈ ਗਈ | ਇਸ ...

ਪੂਰੀ ਖ਼ਬਰ »

ਇਫਟੂ ਟਰਮੀਨੇਟ ਕੀਤੇ ਅਧਿਆਪਕਾਂ ਨਾਲ ਚਟਾਨ ਵਾਂਗੂ ਖੜ੍ਹੀ ਹੈ-ਵੜੈਚ

ਨਵਾਂਸ਼ਹਿਰ, 16 ਜਨਵਰੀ (ਹਰਮਿੰਦਰ ਸਿੰਘ ਪਿੰਟੂ)- ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ ਇਫਟੂ ਨੇ ਪੰਜਾਬ ਸਰਕਾਰ ਵਲੋਂ ਪੰਜ ਸੰਘਰਸ਼ਸ਼ੀਲ ਅਧਿਆਪਕਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ | ਅੱਜ ਇੱਥੇ ਇਫਟੂ ਪੰਜਾਬ ਦੇ ਸੂਬਾਈ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ...

ਪੂਰੀ ਖ਼ਬਰ »

ਮੁਤੋਂ ਵਿਖੇ ਮਮਤਾ ਦਿਵਸ ਮਨਾਇਆ

ਰੈਲਮਾਜਰਾ, 16 ਜਨਵਰੀ (ਰਾਕੇਸ਼ ਰੋਮੀ)-ਸਬ ਸੈਂਟਰ ਸੁੱ ਧਾ ਮਾਜਰਾ ਦੇ ਸਮੂਹ ਸਟਾਫ਼ ਵਲੋਂ ਮਮਤਾ ਦਿਵਸ ਮਨਾਇਆ ਗਿਆ | ਜਿਸ ਵਿਚ ਗਰਭਵਤੀ ਔਰਤਾਂ ਤੇ ਬੱਚਿਆਂ ਦੇ ਟੀਕੇ ਲਗਾਏ ਗਏ | ਗਰਭਵਤੀ ਔਰਤਾਂ ਨੂੰ ਟੈੱਟਨਸ ਦੇ ਟੀਕੇ ਇਕ-ਇਕ ਮਹੀਨੇ ਦੇ ਵਕਫ਼ੇ ਨਾਲ ਲਗਾਉਣ ਲਈ ਕਿਹਾ ...

ਪੂਰੀ ਖ਼ਬਰ »

ਜੇਜੋਂ ਸ੍ਰੀ ਅੰਮਿ੍ਤਸਰ ਰੇਲ ਗੱਡੀ ਸਬੰਧੀ ਸਮਾਗਮ ਲਈ ਵਰਕਰ 10 ਵਜੇ ਰੇਲਵੇ ਸਟੇਸ਼ਨ 'ਤੇ ਪਹੁੰਚਣ-ਲੱਕੀ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਮੈਂਬਰ ਪਾਰਲੀਮੈਂਟ ਸ੍ਰ: ਪ੍ਰੇਮ ਸਿੰਘ ਚੰਦੂਮਾਜਰਾ ਦੇ ਵਿਸ਼ੇਸ਼ ਯਤਨਾਂ ਸਦਕਾ 17 ਜਨਵਰੀ ਨੂੰ ਸ਼ੁਰੂ ਹੋ ਰਹੀ ਜੇਜੋਂ ਤੋਂ ਸ੍ਰੀ ਅੰਮਿ੍ਤਸਰ ਰੇਲ ਗੱਡੀ ਸਾਢੇ 10 ਵਜੇ ਨਵਾਂਸ਼ਹਿਰ ਰੇਲਵੇ ਸਟੇਸ਼ਨ 'ਤੇ ਪਹੁੰਚੇਗੀ | ਇਹ ...

ਪੂਰੀ ਖ਼ਬਰ »

ਅੰਬੇਡਕਰ ਸੈਨਾ (ਮੂਲ ਨਿਵਾਸੀ) ਵਲੋਂ ਡੀ.ਐੱਸ.ਪੀ ਮੁਖ਼ਤਿਆਰ ਰਾਏ ਸਨਮਾਨਿਤ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਅੰਬੇਡਕਰ ਸੈਨਾ (ਮੂਲ ਨਿਵਾਸੀ) ਦੀ ਜ਼ਿਲ੍ਹਾ ਇਕਾਈ ਵਲੋਂ ਚੇਅਰਮੈਨ ਬਲਵਿੰਦਰ ਮਹੇ, ਵਾਇਸ ਚੇਅਰਮੈਨ ਹੈਪੀ ਭਾਟੀਆ ਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਪੰਮਾ ਦੀ ਅਗਵਾਈ 'ਚ ਡੀ.ਐੱਸ.ਪੀ. ਨਵਾਂਸ਼ਹਿਰ ਮੁਖ਼ਤਿਆਰ ਰਾਏ ਨੂੰ ...

ਪੂਰੀ ਖ਼ਬਰ »

ਡੀ. ਸੀ. ਵਿਨੈ ਬਬਲਾਨੀ ਵਲੋਂ ਗਣਤੰਤਰ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵਲੋਂ ਅੱਜ ਗਣਤੰਤਰ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੰਤਰ-ਵਿਭਾਗੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ ਆਈ. ਟੀ. ਆਈ. ...

ਪੂਰੀ ਖ਼ਬਰ »

ਚੰਦੂਮਾਜਰਾ ਵਲੋਂ ਪੰਜ ਪਿੰਡਾਂ ਦੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗ

ਸਮੁੰਦੜਾ, 16 ਜਨਵਰੀ (ਤੀਰਥ ਸਿੰਘ ਰੱਕੜ)- ਪਿੰਡ ਅਲੀਪੁਰ ਵਿਖੇ ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਵਲੋਂ ਇਲਾਕੇ ਦੇ ਪੰਜਾਂ ਪਿੰਡਾ ਅਲੀਪੁਰ, ਨਾਜਰਪੁਰ, ਰਸੂਲਪੁਰ, ਗੋਲੇਵਾਲ ਅਤੇ ਰੁੜਕੀ ਖ਼ਾਸ ਦੇ ਪਾਰਟੀ ਵਰਕਰਾਂ, ਅਹੁਦੇਦਾਰਾਂ ਤੇ ਨਵੇਂ ਚੁਣੇ ਗਏ ...

ਪੂਰੀ ਖ਼ਬਰ »

ਦੱਖਣੀ ਕੋਰੀਅਨ ਥਰੈਪੀ ਨਾਲ ਬੰਗਾ 'ਚ ਮੁਫ਼ਤ ਇਲਾਜ ਨਾਲ ਸੇਵਾਵਾਂ ਜਾਰੀ

ਬੰਗਾ, 16 ਜਨਵਰੀ (ਲਾਲੀ ਬੰਗਾ) - ਬੰਗਾ ਵਿਖੇ ਦੱਖਣੀ ਕੋਰੀਅਨ ਥਰੈਪੀ ਨਾਲ ਹੈਪੀ ਮੈਡੀਕੇਅਰ ਥਰੈਪੀ ਸੈਂਟਰ ਵਿਖੇ ਪਿਛਲੇ ਸੱਤ ਅੱਠ ਮਹੀਨਿਆਂ ਤੋਂ ਵੱਖ-ਵੱਖ ਗੰਭੀਰ ਬੀਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਤੇ ਰੋਜ਼ਾਨਾ 200 ਦੇ ਕਰੀਬ ਲੋਕਾਂ ਵਲੋਂ ਇਨ੍ਹਾਂ ...

ਪੂਰੀ ਖ਼ਬਰ »

20ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ

ਨਵਾਂਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)- ਵਿਸ਼ਵਾਸ ਸੇਵਾ ਸੁਸਾਇਟੀ ਵੱਲੋਂ 20ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਸ਼ਿਵ ਧਾਮ ਮੰਦਰ ਨਹਿਰੂ ਗੇਟ ਵਿਖੇ ਕਰਵਾਇਆ ਗਿਆ | ਇਸ ਰਾਸ਼ਨ ਵੰਡ ਸਮਾਗਮ ਵਿਚ ਕਮਲਜੀਤ ਚਾਂਦਲਾ ਅਤੇ ਸੀਨੀਅਰ ਸਿਟੀਜ਼ਨ ਓਮ ਪ੍ਰਕਾਸ਼ ਨੇ ...

ਪੂਰੀ ਖ਼ਬਰ »

ਕੇ.ਸੀ. ਸਕੂਲ 'ਚ ਛੋਟੇ ਬੱਚਿਆਂ ਦਾ ਸਮਾਗਮ ਕਰਵਾਇਆ

ਨਵਾਾਸ਼ਹਿਰ, 16 ਜਨਵਰੀ (ਗੁਰਬਖਸ਼ ਸਿੰਘ ਮਹੇ)- ਕੇ.ਸੀ. ਪਬਲਿਕ ਸਕੂਲ 'ਚ ਨਰਸਰੀ ਤੋਂ ਲੈ ਕੇ ਯੂ.ਕੇ.ਜੀ. ਤੱਕ ਦੇ ਕਰੀਬ 150 ਨੰਨੇ ਵਿਦਿਆਰਥੀਆਂ ਲਈ ਦੇਖ ਕੇ ਬੋਲਣਾ (ਸ਼ੌ ਐਾਡ ਟੈਲ) ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਵਿਦਿਆਰਥੀ ਫਲ, ਸਬਜ਼ੀ ਅਤੇ ਵਰਤੋਂ ਹੋਣ ਵਾਲੇ ਸਮਾਨ ਦਾ ...

ਪੂਰੀ ਖ਼ਬਰ »

ਸਾਨੂੰ ਧੀਆਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ-ਸੁੱਖੀ

ਘੁੰਮਣਾਂ, 16 ਜਨਵਰੀ (ਮਹਿੰਦਰ ਪਾਲ ਸਿੰਘ)-ਧੀਆਂ ਨਾਲ ਹੀ ਸੰਸਾਰ ਦੀ ਉਤਪਤੀ ਹੁੰਦੀ ਹੈ, ਧੀਆਂ ਦੇ ਕਈ ਰੂਪ ਹਨ ਮਾਂ, ਭੈਣ ਤੇ ਪਤਨੀ | ਇਹ ਵਿਚਾਰ ਡਾ: ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ ਨੇ ਅਮਰਜੀਤ ਸਿੰਘ ਦੇ ਸਪੁੱਤਰ ਜਤਿੰਦਰ ਸਿੰਘ ਤੇ ਕਿਰਨਜੀਤ ਕੌਰ ਦੇ ...

ਪੂਰੀ ਖ਼ਬਰ »

ਸੰਤ ਸ਼ਹਿਨਸ਼ਾਹ ਕੁਟੀਆ ਵਿਖੇ ਮੈਡੀਕਲ ਕੈਂਪ ਲਗਾਇਆ

ਮੁਕੰਦਪੁਰ, 16 ਜਨਵਰੀ (ਦੇਸ ਰਾਜ ਬੰਗਾ) - ਸ਼ਹਿਨਸ਼ਾਹ ਕੁਟੀਆ ਮੁਕੰਦਪੁਰ ਵਿਖੇ ਨਵਰੂਪ ਆਈ ਕੇਅਰ ਹਸਪਤਾਲ ਵਲੋਂ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਮੂਹ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ | ਡਾ: ਵਿਨੇ ਨੇ ਕਿਹਾ ਕਿ ਇਸ ਮੌਕੇ ਕਰੀਬ 165 ਮਰੀਜ਼ਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX