ਤਾਜਾ ਖ਼ਬਰਾਂ


ਰੇਲਵੇ ਨੇ ਹੁਣ ਤੱਕ ਚਲਾਈਆਂ 4050 'ਸ਼੍ਰਮਿਕ ਸਪੈਸ਼ਲ ਟਰੇਨਾਂ' - ਚੇਅਰਮੈਨ ਰੇਲਵੇ ਬੋਰਡ
. . .  14 minutes ago
ਨਵੀਂ ਦਿੱਲੀ, 31 ਮਈ - ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਦੱਸਿਆ ਕਿ ਰੇਲਵੇ ਨੇ 1 ਮਈ ਤੋਂ 'ਸ਼੍ਰਮਿਕ ਸਪੈਸ਼ਲ ਟਰੇਨਾਂ' ਚਲਾਈਆਂ ਸਨ ਤੇ ਹੁਣ ਤੱਕ 4050 ਟਰੇਨਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ 54 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰ ਆਪਣੇ ਆਪਣੇ ਸੂਬਿਆਂ ਤੱਕ ਪਹੁੰਚੇ ਹਨ। ਸਭ ਤੋਂ ਵੱਧ...
ਜਲੰਧਰ ’ਚ ਮਿਲਿਆ ਕੋਰੋਨਾ ਪੀੜਤ ਇਕ ਹੋਰ ਮਰੀਜ਼, ਗਿਣਤੀ ਹੋਈ 251
. . .  41 minutes ago
ਜਲੰਧਰ, 31 ਮਈ (ਐੱਮ. ਐੱਸ. ਲੋਹੀਆ) - ਜਲੰਧਰ ’ਚ ਅੱਜ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੇ ਮਿਲਣ ਨਾਲ ਗਿਣਤੀ ਵੱਧ ਕੇ 251 ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਇਆ 51 ਸਾਲ ਦਾ ਵਿਅਕਤੀ ਡਿਫੈਂਸ ਕਾਲੋਨੀ ਦਾ ਰਹਿਣ ਵਾਲਾ ਹੈ, ਇਹ ਪਹਿਲਾਂ ਪਾਜ਼ੀਟਿਵ ਆਏ ਲਾਜਪਤ ਨਗਰ ਦੇ ਰਹਿਣ ਵਾਲੇ ਵਿਅਕਤੀ ਦੇ ਸੰਪਰਕ ’ਚ ਸੀ। ਇਸ ਤੋਂ ਇਲਾਵਾ...
ਉੱਤਰਾਖੰਡ ਦੇ ਮੰਤਰੀ, ਪਰਿਵਾਰ ਤੇ ਸਟਾਫ਼ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  46 minutes ago
ਦੇਹਰਾਦੂਨ, 31 ਮਈ - ਉੱਤਰਾਖੰਡ ਦੇ ਇੱਕ ਕੈਬਨਿਟ ਮੰਤਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮੰਤਰੀ ਦੇ ਪਰਿਵਾਰਕ ਮੈਂਬਰਾਂ ਅਤੇ ਸਟਾਫ਼ ਮੈਂਬਰਾਂ ਸਮੇਤ 22 ਜਣਿਆਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਸੂਬੇ ਦੇ ਮੁੱਖ ਸਕੱਤਰ ਉੱਤਪਲ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  56 minutes ago
ਅੰਮ੍ਰਿਤਸਰ, 31 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ ਅੱਜ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 392 ਹੋ ਚੁੱਕੀ ਹੈ, ਜਿਨ੍ਹਾਂ 'ਚੋਂ 310 ਡਿਸਚਾਰਜ ਹੋ ਚੁੱਕੇ ਹਨ ਤੇ 75 ਦਾਖਲ ਹਨ, ਜਦਕਿ 7 ਜਣਿਆਂ...
ਮਹਾਰਾਸ਼ਟਰ 'ਚ ਵੀ 30 ਜੂਨ ਤੱਕ ਵਧੀ ਤਾਲਾਬੰਦੀ
. . .  about 1 hour ago
ਮੁੰਬਈ, 31 ਮਈ - ਮਹਾਰਾਸ਼ਟਰ ਸਰਕਾਰ ਨੇ ਸੂਬੇ 'ਚ ਤਾਲਾਬੰਦੀ 30 ਜੂਨ ਤੱਕ ਵਧਾ ਦਿੱਤੀ ਹੈ। ਇਸ ਦੌਰਾਨ ਲੋੜੀਂਦੀਆਂ ਗਤੀਵਿਧੀਆਂ ਨੂੰ ਛੱਡ ਕੇ ਹਰ ਤਰਾਂ ਦੀ ਆਵਾਜਾਈ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਖ਼ਤੀ...
148 ਯਾਤਰੀਆਂ ਨੇ ਲੈ ਕੇ ਰਿਆਦ ਤੋਂ ਹੈਦਰਾਬਾਦ ਲਈ ਏਅਰ ਇੰਡੀਆ ਦੀ ਉਡਾਣ ਰਵਾਨਾ
. . .  about 1 hour ago
ਨਵੀਂ ਦਿੱਲੀ, 31 ਮਈ - ਕੋਰੋਨਾ ਦੇ ਚੱਲਦਿਆਂ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੇ ਤਹਿਤ ਕਿੰਗ ਖ਼ਾਲਿਦ ਕੌਮਾਂਤਰੀ ਹਵਾਈ ਅੱਡਾ ਰਿਆਦ ਤੋਂ 143 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਉਡਾਣ ਹੈਦਰਾਬਦ ਲਈ ਰਵਾਨਾ ਹੋ ਗਈ ਹੈ। ਇਸ ਦੀ ਜਾਣਕਾਰੀ ਰਿਆਦ ਸਥਿਤ...
ਬਿਹਾਰ ਦੇ ਕੰਟੇਨਮੈਂਟ ਜ਼ੋਨਸ 'ਚ 30 ਤੱਕ ਵਧਾਇਆ ਗਿਆ ਲਾਕਡਾਊਨ
. . .  about 1 hour ago
ਪਟਨਾ, 31 ਮਈ - ਬਿਹਾਰ ਦੇ ਕੰਟੇਨਮੈਂਟ ਜ਼ੋਨਸ 'ਚ 30 ਜੂਨ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਦੀ ਸੂਬੇ ਦੇ ਗ੍ਰਹਿ ਮੰਤਰਾਲੇ ਨੇ...
ਚੰਡੀਗੜ੍ਹ 'ਚ 40 ਸਾਲਾ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 1 hour ago
ਚੰਡੀਗੜ੍ਹ, 31 ਮਈ (ਮਨਜੋਤ) - ਪੀ.ਜੀ.ਆਈ ਤੋਂ ਮਿਲੀ ਰਿਪੋਰਟ ਅਨੁਸਾਰ ਚੰਡੀਗੜ੍ਹ ਵਿਖੇ 40 ਸਾਲਾ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਕੋਰੋਨਾ ਪੀੜਤ ਵਿਅਕਤੀ...
ਚੰਡੀਗੜ੍ਹ 'ਚ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 2 hours ago
ਚੰਡੀਗੜ੍ਹ, 31 ਮਈ (ਮਨਜੋਤ) - ਕੈਨੇਡਾ ਤੋਂ ਚੰਡੀਗੜ੍ਹ ਆਈ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਕਤ ਲੜਕੀ ਕੈਨੇਡਾ ਪੜਾਈ ਕਰ ਹੀ ਹੈ ਤੇ ਉਸ ਦਾ ਪਰਿਵਾਰ ਇੱਥੇ ਰਹਿੰਦਾ ਹੈ ਜੋ ਕਿ ਪਿਛਲੇ ਦਿਨੀਂ ਕੈਨੇਡਾ ਤੋਂ ਚੰਡੀਗੜ੍ਹ ਆਈ...
ਉਡੀਸ਼ਾ 'ਚ ਅੱਜ ਕੋਰੋਨਾ ਦੇ 129 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਭੁਵਨੇਸ਼ਵਰ, 31 ਮਈ - ਉਡੀਸ਼ਾ 'ਚ ਕੋਰੋਨਾ ਵਾਇਰਸ ਦੇ ਅੱਜ 129 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1948...
ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 98 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਹੈਦਰਾਬਾਦ, 31 ਮਈ - ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 98 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 3042 ਹੋ ਚੁੱਕੀ ਹੈ। ਸੂਬੇ 'ਚ ਕੋਰੋਨਾ ਕਾਰਨ...
ਕੋਰੋਨਾ ਵਾਇਰਸ ਕਾਰਨ ਦਿੱਲੀ 'ਚ ਪੁਲਿਸ ਮੁਲਾਜ਼ਮ ਦੀ ਮੌਤ
. . .  about 2 hours ago
ਨਵੀਂ ਦਿੱਲੀ, 31 ਮਈ - ਦਿੱਲੀ ਪੁਲਿਸ ਅਨੁਸਾਰ ਦਿੱਲੀ ਪੁਲਿਸ ਦਾ 52 ਸਾਲਾ ਜਵਾਨ ਜੋ ਕਿ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਉਸ ਦੀ...
ਅਸਮ 'ਚ ਅੱਜ ਕੋਰੋਨਾ ਦੇ 56 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਗੁਹਾਟੀ, 31 ਮਈ - ਅਸਮ ਦੇ ਸਿਹਤ ਮੰਤਰੀ ਹੇਮੰਤ ਬਿਸਵਾ ਸ਼ਰਮਾ ਨੇ ਦੱਸਿਆ ਕਿ ਅਸਮ 'ਚ ਕੋਰੋਨਾ ਵਾਇਰਸ ਦੇ ਅੱਜ 56 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1272 ਹੋ ਗਈ ਹੈ। ਸੂਬੇ 'ਚ ਕੋਰੋਨਾ ਕਾਰਨ...
ਟ੍ਰਾਈ ਵੱਲੋਂ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੇ ਨੰਬਰਾਂ ਦੀ ਸਿਫ਼ਾਰਿਸ਼ - ਸੂਤਰ
. . .  about 3 hours ago
ਨਵੀਂ ਦਿੱਲੀ, 31 ਮਈ - ਸੂਤਰਾਂ ਅਨੁਸਾਰ ਟ੍ਰਾਈ ਨੇ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੇ ਨੰਬਰਾਂ ਦੀ ਸਿਫ਼ਾਰਿਸ਼ ਕੀਤੀ ਹੈ। ਟ੍ਰਾਈ ਦੀ ਸਿਫ਼ਾਰਿਸ਼ ਅਨੁਸਾਰ ਦੇਸ਼ 10 ਅੰਕਾਂ ਦੀ ਸੰਖਿਆ ਨਾਲ ਜਾਰੀ ਰਹੇਗਾ, ਪਰ 11 ਅੰਕਾਂ ਦੀ ਨੰਬਰਿੰਗ ਯੋਜਨਾ ਨੂੰ ਸਪਸ਼ਟ...
ਉੱਤਰਾਖੰਡ 'ਚ ਅੱਜ ਕੋਰੋਨਾ ਦੇ 53 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਦੇਹਰਾਦੂਨ, 31 ਮਈ - ਉੱਤਰਾਖੰਡ 'ਚ ਕੋਰੋਨਾ ਵਾਇਰਸ ਦੇ ਅੱਜ 53 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ...
ਪਠਾਨਕੋਟ ਵਿਖੇ 63 ਸੈਂਪਲਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 4 hours ago
ਪਠਾਨਕੋਟ 31 ਮਈ (ਸੰਧੂ) ਪਠਾਨਕੋਟ ਵਿਖੇ ਲਗਾਤਾਰ ਕੋਰੋਨਾ ਦੇ ਮਾਮਲੇ ਵਧਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਰੈਂਡਮਲੀ...
ਕੋਰੋਨਾ ਦੌਰਾਨ ਦਿੱਲੀ 'ਚ ਆਰਥਿਕ ਸੰਕਟ ਦੇ ਚੱਲਦਿਆਂ ਕੇਜਰੀਵਾਲ ਸਰਕਾਰ ਨੇ ਕੇਂਦਰ ਤੋਂ ਮੰਗੀ ਮਦਦ
. . .  about 4 hours ago
ਨਵੀਂ ਦਿੱਲੀ, 31 ਮਈ- ਕੋਰੋਨਾ ਸੰਕਟ ਦੇ ਚੱਲਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਸਿਰਫ਼ ਤਨਖ਼ਾਹਾਂ ਦੇਣ ਅਤੇ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਬਲਬੀਰ ਸਿੰਘ ਸਿੱਧੂ
. . .  about 4 hours ago
ਅੰਮ੍ਰਿਤਸਰ, 31 ਮਈ (ਰਾਜੇਸ਼ ਕੁਮਾਰ ਸੰਧੂ)- ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ...
ਤਪਾ ਖੇਤਰ 'ਚ ਪਿਆ ਭਾਰੀ ਮੀਂਹ
. . .  about 5 hours ago
ਤਪਾ ਮੰਡੀ, 31 ਮਈ (ਵਿਜੇ ਸ਼ਰਮਾ)- ਤਪਾ ਖੇਤਰ 'ਚ ਚਲੀਆਂ ਤੇਜ ਹਵਾਵਾਂ ਦੇ ਨਾਲ ਪਏ ਦੁਪਹਿਰ ਸਮੇਂ ਭਾਰੀ ਮੀਂਹ...
ਪਰਵਾਸੀ ਮਜ਼ਦੂਰਾਂ ਤੇ ਬਿਜਲੀ ਨਾ ਮਿਲਣ ਕਾਰਨ ਝੋਨਾ ਲਾਉਣਾ ਹੋਇਆ ਮੁਸ਼ਕਿਲ- ਕਿਸਾਨ ਯੂਨੀਅਨ ਰਾਜੇਵਾਲ
. . .  about 5 hours ago
ਜਲੰਧਰ, 30 ਮਈ- ਕਿਸਾਨ ਯੂਨੀਅਨ ਰਾਜੇਵਾਲ ਦੀ ਇੱਕ ਅਹਿਮ ਮੀਟਿੰਗ ਅੱਜ ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ...
ਦਿੱਲੀ-ਗੁਰੂਗ੍ਰਾਮ ਸਰਹੱਦ 'ਤੇ ਪੁਲਿਸ ਵਾਹਨਾਂ ਦੀ ਕਰ ਰਹੀ ਹੈ ਜਾਂਚ
. . .  about 5 hours ago
ਨਵੀਂ ਦਿੱਲੀ, 31 ਮਈ- ਦਿੱਲੀ-ਗੁਰੂਗ੍ਰਾਮ ਸਰਹੱਦ 'ਤੇ ਪੁਲਿਸ ਮੁਲਾਜ਼ਮਾਂ ਵਾਹਨਾਂ ਦੀ ਜਾਂਚ ਕਰ ਰਹੇ...
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸੂਬਾ ਅਤੇ ਕੇਂਦਰ ਸਰਕਾਰ ਦੇ ਫੂਕੇ ਪੁਤਲੇ
. . .  about 5 hours ago
ਬੱਧਨੀ ਕਲਾਂ, 31 ਮਈ (ਸੰਜੀਵ ਕੋਛੜ) ਖੇਤੀ ਸੈਕਟਰ 'ਚ ਮੋਟਰਾਂ ਉੱਪਰ ਬਿਜਲੀ ਦੇ ਬਿੱਲ ਲਗਾਏ ਜਾਣ ਦਾ ਭਾਰੀ ਵਿਰੋਧ ਕਰਦਿਆਂ ...
ਗੜ੍ਹਸ਼ੰਕਰ ਤੋਂ 191 ਪ੍ਰਵਾਸੀ ਮਜ਼ਦੂਰ ਛੱਤੀਸਗੜ੍ਹ ਲਈ ਰਵਾਨਾ
. . .  about 5 hours ago
ਗੜ੍ਹਸ਼ੰਕਰ, 31 ਮਈ (ਧਾਲੀਵਾਲ)- ਗੜ੍ਹਸ਼ੰਕਰ ਤੋਂ 5 ਬੱਸਾਂ ਰਾਹੀਂ 191 ਪ੍ਰਵਾਸੀ ਮਜ਼ਦੂਰ ਛੱਤੀਸਗੜ੍ਹ ਲਈ ਰਵਾਨਾ...
ਮਹਾਰਾਸ਼ਟਰ 'ਚ 91 ਹੋਰ ਪੁਲਿਸ ਮੁਲਾਜ਼ਮਾਂ ਨੂੰ ਹੋਇਆ ਕੋਰੋਨਾ
. . .  about 5 hours ago
ਮੁੰਬਈ, 31 ਮਈ- ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਦੌਰਾਨ 91 ਪੁਲਿਸ ਮੁਲਾਜ਼ਮ ਕੋਰੋਨਾ ...
ਆਪਸੀ ਰੰਜਸ਼ ਨੂੰ ਲੈ ਕੇ ਚੱਲੀ ਗੋਲੀ, ਇੱਕ ਜ਼ਖਮੀ
. . .  about 6 hours ago
ਗੁਰੂ ਹਰਸਹਾਏ, 31 ਮਈ (ਕਪਿਲ ਕੰਧਾਰੀ/ਹਰਚਰਨ ਸਿੰਘ ਸੰਧੂ)- ਗੁਰੂ ਹਰਸਹਾਏ ਦੇ ਨਾਲ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਮਾਘ ਸੰਮਤ 550

ਗੁਰਦਾਸਪੁਰ / ਬਟਾਲਾ / ਪਠਾਨਕੋਟ

ਨਗਰ ਕੌ ਾਸਲ ਤੇ ਸਿਟੀ ਪੁਲਿਸ ਨੇ ਸਾਂਝੇ ਤੌਰ 'ਤੇ ਸ਼ਹਿਰ ਅੰਦਰ ਹਟਾਏ ਨਾਜਾਇਜ਼ ਕਬਜ਼ੇ

ਗੁਰਦਾਸਪੁਰ, 16 ਜਨਵਰੀ (ਆਰਿਫ਼)-ਅੱਜ ਸਥਾਨਕ ਸ਼ਹਿਰ ਦੇ ਮੁੱਖ ਬਾਜ਼ਾਰ ਅੰਦਰ ਨਗਰ ਕੌਾਸਲ ਗੁਰਦਾਸਪੁਰ ਦੇ ਅਧਿਕਾਰੀਆਂ ਤੇ ਸਿਟੀ ਪੁਲਿਸ ਵਲੋਂ ਸਾਂਝੇ ਤੌਰ 'ਤੇ ਡੀ.ਐਸ.ਪੀ.ਸਿਟੀ ਦੀ ਅਗਵਾਈ ਹੇਠ ਨਾਜਾਇਜ਼ ਕਬਜ਼ੇ ਹਟਾਉਣ ਲਈ ਅਭਿਆਨ ਚਲਾਇਆ ਗਿਆ ਅਤੇ ਸ਼ਹਿਰ ਦੇ ਮੁੱਖ ਬਾਜ਼ਾਰ ਅੰਦਰ ਜਿਨ੍ਹਾਂ ਦੁਕਾਨਦਾਰਾਂ ਨੇ ਆਪਣੀ ਹੱਦ ਤੋਂ ਬਾਹਰ ਦੁਕਾਨ ਦਾ ਸਮਾਨ ਜਾਂ ਬੋਰਡ ਲਗਾਏ ਹੋਏ ਸਨ, ਉਨ੍ਹਾਂ ਨੰੂ ਕਬਜ਼ੇ 'ਚ ਲੈ ਲਿਆ ਗਿਆ ਤੇ ਦੁਕਾਨਦਾਰਾਂ ਨੰੂ ਸਮਾਨ ਆਪਣੀ ਹੱਦ 'ਚ ਰੱਖਣ ਦੀ ਸਖ਼ਤ ਹਦਾਇਤ ਕੀਤੀ | ਜ਼ਿਕਰਯੋਗ ਹੈ ਕਿ ਬੇਸ਼ੱਕ ਅਧਿਕਾਰੀਆਂ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਦਾ ਵੱਡੇ ਪੱਧਰ 'ਤੇ ਅਭਿਆਨ ਚਲਾਇਆ ਗਿਆ | ਪਰ ਇਸ ਦੀ ਮਾਰ ਹੇਠ ਜ਼ਿਆਦਾਤਰ ਛੋਟੇ ਦੁਕਾਨਦਾਰ ਜਾਂ ਰੇਹੜੀਆਂ ਫੜੀਆਂ ਆਦਿ ਵਾਲੇ ਹੀ ਆਏ ਹਨ | ਬਹੁਤ ਸਾਰੇ ਸਿਆਸੀ ਪਹੁੰਚ ਵਾਲੇ ਤੇ ਵੱਡੇ ਦੁਕਾਨਦਾਰਾਂ ਨੇ ਸ਼ਹਿਰ ਅੰਦਰ ਆਪਣੀਆਂ ਦੁਕਾਨਾਂ ਦੇ ਬਾਹਰ ਪੱਕੇ ਥੜ੍ਹੇ ਬਣਾ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ | ਪਰ ਕਦੇ ਵੀ ਅਜਿਹੇ ਦੁਕਾਨਦਾਰਾਂ ਦੇ ਥੜਿ੍ਹਆਂ ਉੱਪਰ ਨਾ ਤਾਂ ਨਗਰ ਕੌਾਸਲ ਤੇ ਨਾ ਹੀ ਸਿਟੀ ਪੁਲਿਸ ਵਲੋਂ ਕੋਈ ਕਾਰਵਾਈ ਕਰਦੇ ਦੇਖਿਆ ਹੈ |

ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ

ਘੁਮਾਣ, 16 ਜਨਵਰੀ (ਬੰਮਰਾਹ)-ਨਜ਼ਦੀਕੀ ਪਿੰਡ ਚੱਕ ਸਿਧਵਾਂ ਦੇ ਇਕ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਹੈ | ਇਸ ਸਬੰਧ 'ਚ ਸਾਬਕਾ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਰਾਜਬੀਰ ਸਿੰਘ (30) ਪੁੱਤਰ ਗੁਰਨਾਮ ਸਿੰਘ ਵਾਸੀ ਚੱਕ ਸਿਧਵਾਂ ਦੀ ਲਾਸ਼ ਪਿੰਡ ਦੇ ਬਾਹਰ ...

ਪੂਰੀ ਖ਼ਬਰ »

ਟਰਾਲੇ ਦੀ ਸਾਈਡ ਵੱਜਣ ਨਾਲ ਗੰਨਿਆਂ ਨਾਲ ਭਰੀ ਟਰਾਲੀ ਹਾਦਸਾਗ੍ਰਸਤ

ਹਰਚੋਵਾਲ, 16 ਜਨਵਰੀ (ਰਣਜੋਧ ਸਿੰਘ ਭਾਮ)-ਅੱਜ ਸਵੇਰੇ ਪਿੰਡ ਭਾਮ ਦੇ ਨਜ਼ਦੀਕ ਤੇਜ ਰਫ਼ਤਾਰ ਟਰਾਲੇ ਦੀ ਸਾਈਡ ਵੱਜਣ ਨਾਲ ਗੰਨਿਆਂ ਨਾਲ ਭਰੀ ਟਰਾਲੀ ਹਾਦਸਾਗ੍ਰਸਤ ਹੋਈ, ਜਿਸ ਦੌਰਾਨ ਚਾਲਕ ਵਾਲ-ਵਾਲ ਬਚ ਗਿਆ | ਜਾਣਕਾਰੀ ਦਿੰਦਿਆਂ ਜਗਦੇਵ ਸਿੰਘ ਪੁੱਤਰ ਦਵਿੰਦਰ ਸਿੰਘ ...

ਪੂਰੀ ਖ਼ਬਰ »

ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਸ੍ਰੀ ਹਰਿਗੋਬਿੰਦਪੁਰ, 16 ਜਨਵਰੀ (ਕੰਵਲਜੀਤ ਸਿੰਘ ਚੀਮਾ)-ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਪੱਤੀ ਪਰਦੇਸੀ ਵਾਲੀ ਮਾੜੀ ਪੰਨਵਾਂ 'ਚ ਬੀਤੀ ਰਾਤ ਇਕ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਹੈ | ਮਿ੍ਤਕ ਵਿਅਕਤੀ ਦੀ ਮਾਤਾ ...

ਪੂਰੀ ਖ਼ਬਰ »

ਜ਼ਹਿਰੀਲੀ ਵਸਤੂ ਖਾਣ ਨਾਲ ਲੜਕੀ ਦੀ ਮੌਤ

ਬਟਾਲਾ, 16 ਜਨਵਰੀ (ਬੁੱਟਰ)-ਲੜਕੀ ਦੀ ਜ਼ਹਿਰੀਲੀ ਚੀਜ ਖਾਣ ਨਾਲ ਮੌਤ ਹੋਣ ਦੀ ਖ਼ਬਰ ਹੈ | ਮਿ੍ਤਕ ਲੜਕੀ ਦੇ ਭਰਾ ਕਰਨਪ੍ਰੀਤ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਪਿੰਡ ਕਪੂਰਾ ਨੇ ਦੱਸਿਆ ਕਿ ਸਾਡਾ ਆਪਣੇ ਗੁਆਂਢੀਆਂ ਨਾਲ ਝਗਦਾ ਚਲਦਾ ਸੀ, ਜਿਸ 'ਤੇ ਉਨ੍ਹਾਂ ਨੇ ਮੇਰੀ ਭੈਣ ਤੋਂ ...

ਪੂਰੀ ਖ਼ਬਰ »

ਇਸਤਰੀ ਅਕਾਲੀ ਦਲ ਦੀ ਮੀਟਿੰਗ 'ਚ ਨਵੀਆਂ ਨਿਯੁਕਤੀਆਂ

ਬਟਾਲਾ, 16 ਜਨਵਰੀ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਇਸਤਰੀ ਵਿੰਗ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰੋ: ਕਮਲਜੀਤ ਕੌਰ ਰੰਧਾਵਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਹਲਕਾ ਵਿਧਾਇਕ ਬਟਾਲਾ ਲਖਬੀਰ ਸਿੰਘ ਲੋਧੀਨੰਗਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ...

ਪੂਰੀ ਖ਼ਬਰ »

ਅਮਨਦੀਪ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਣੇ

ਬਟਾਲਾ, 16 ਜਨਵਰੀ (ਕਾਹਲੋਂ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੀ ਮੁੱਢਲੀ ਇਕਾਈ ਦੀ ਚੋਣ ਕਿਸ਼ਨ ਚੰਦਰ ਮਹਾਜ਼ਨ ਜਰਨਲ ਸਕੱਤਰ ਪੰਜਾਬ ਦੀ ਮੌਜੂਦਗੀ 'ਚ ਕੀਤੀ ਗਈ | ਇਸ ਵਿਚ ਸਰਬਸੰਮਤੀ ਨਾਲ ਅਮਨਦੀਪ ਨੂੰ ਜ਼ਿਲ੍ਹਾ ਪ੍ਰਧਾਨ, ...

ਪੂਰੀ ਖ਼ਬਰ »

ਪਿੰਡ ਗਿਲਾਂਵਾਲੀ ਵਿਖੇ ਸਰਬਸੰਮਤੀ ਨਾਲ ਬਣੀ ਪੰਚਾਿ ੲਤ ਦਾ ਸਨਮਾਨ

ਕੋਟਲੀ ਸੂਰਤ ਮੱਲ੍ਹੀ/ਧਿਆਨਪੁਰ, 16 ਜਨਵਰੀ (ਨਾਗਰਾ, ਰਿਆੜ)-ਨੇੜਲੇ ਪਿੰਡ ਗਿਲਾਂਵਾਲੀ ਦੇ ਉੱਘੇ ਆਗੂ ਆੜ੍ਹਤੀ ਹਰਬੰਸ ਸਿੰਘ ਦੀ ਨੂੰਹ ਸਰਦਾਰਨੀ ਬਲਵਿੰਦਰ ਸਿੰਘ ਪਤਨੀ ਜਸਵੰਤ ਸਿੰਘ ਆੜ੍ਹਤੀ ਜਿਹੜੇ ਕਿ ਸਰਬਸੰਮਤੀ ਨਾਲ ਬਿਨ੍ਹਾਂ ਮੁਕਾਬਲਾ ਸਰਪੰਚ ਚੁਣੇ ਗਏ ਹਨ, ਦਾ ...

ਪੂਰੀ ਖ਼ਬਰ »

ਸਾਡੇ ਚਾਨਣ ਮੁਨਾਰੇ ਬਾਬਾ ਮਹਿਮਾ ਸਾਹਿਬ ਪਬਲਿਕ ਸਕੂਲ ਮੋਹਲੋਵਾਲੀ 'ਚ ਆਧੁਨਿਕ ਸਿੱਖਿਆ ਪ੍ਰਾਪਤ ਕਰ ਰਹੇ ਨੇ ਵਿਦਿਆਰਥੀ

ਕੋਟਲੀ ਸੂਰਤ ਮੱਲ੍ਹੀ, 16 ਜਨਵਰੀ (ਕੁਲਦੀਪ ਸਿੰਘ ਨਾਗਰਾ)-ਬਾਬਾ ਮਹਿਮਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਹਲੋਵਾਲੀ ਇਲਾਕੇ ਦੇ ਬੱਚਿਆਂ ਨੂੰ ਆਧੁਨਿਕ ਢੰਗ ਨਾਲ ਸਿੱਖਿਆ ਮੁਹੱਈਆ ਕਰਵਾ ਕੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾ ਰਿਹਾ ਹੈ | ਸੰਸਥਾ ਦੇ ਸ਼ਾਂਤਮਈ ...

ਪੂਰੀ ਖ਼ਬਰ »

ਪਿੰਡ ਟਾਹਲੀ ਦੀ ਪੰਚਾਇਤ ਨੇ ਵਿਕਾਸ ਦੇ ਕੰਮ ਸ਼ੁਰੂ ਕਰਵਾਏ

ਫਤਹਿਗੜ੍ਹ ਚੂੜੀਆਂ, 16 ਜਨਵਰੀ (ਧਰਮਿੰਦਰ ਸਿੰਘ ਬਾਠ)-ਬਲਾਕ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਟਾਹਲੀ ਦੀ ਪੰਚਾਇਤ ਨੇ ਸਰਪੰਚ ਸੂਬੇਦਾਰ ਦਲਬੀਰ ਸਿੰਘ ਟਾਹਲੀ ਦੀ ਅਗਵਾਈ 'ਚ ਵਿਕਾਸ ਕਾਰਜ ਦੇ ਕੰਮ ਸ਼ੁਰੂ ਕਰਵਾਏ | ਇਸ ਮੌਕੇ ਸੂਬੇਦਾਰ ਦਲਬੀਰ ਸਿੰਘ ਟਾਹਲੀ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ ਵਿਖੇ ਬੈਂਕਿੰਗ ਤੇ ਟੈਟ ਦੇ ਬੈਚ ਕੱਲ੍ਹ ਤੋਂ

ਗੁਰਦਾਸਪੁਰ, 16 ਜਨਵਰੀ (ਆਰਿਫ਼)-ਐਜੂਕੇਸ਼ਨ ਵਰਲਡ ਵਿਖੇ ਬੈਂਕਿੰਗ, ਐਸ.ਐਸ.ਸੀ ਤੇ ਟੈਟ ਦੇ ਬੈਚ 18 ਜਨਵਰੀ ਤੋਂ ਸ਼ੁਰੂ ਕੀਤੇ ਜਾ ਰਹੇ ਹਨ | ਇਸ ਸਬੰਧੀ ਐਜੂਕੇਸ਼ਨ ਵਰਲਡ ਦੀ ਮੈਨੇਜਿੰਗ ਪਾਰਟਨਰ ਸੋਨੀਆ ਸੱਚਰ ਨੇ ਦੱਸਿਆ ਕਿ ਸੰਸਥਾ 'ਚ ਕਵਾਟਸ, ਰੀਜ਼ਨਿੰਗ, ਇੰਗਲਿਸ਼ ਤੇ ...

ਪੂਰੀ ਖ਼ਬਰ »

ਰਵੀਕਰਨ ਸਿੰਘ ਕਾਹਲੋਂ ਦੇ ਮੁੜ ਪ੍ਰਧਾਨ ਬਣਨ ਨਾਲ ਹਲਕੇ ਦਾ ਮਾਣ ਵਧਿਆ-ਆਗੂ

ਸੇਖਵਾਂ, 16 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਲੋਂ ਰਵੀਕਰਨ ਸਿੰਘ ਕਾਹਲੋਂ ਨੂੰ ਦੂਜੀ ਵਾਰ ਯੂਥ ਅਕਾਲੀ ਦਲ ਦਾ ਮਾਝਾ ਜ਼ੋਨ ਪ੍ਰਧਾਨ ਬਣਾਉਣ ਨਾਲ ਜਿੱਥੇ ਨੌਜਵਾਨਾਂ 'ਚ ਉਤਸ਼ਾਹ ...

ਪੂਰੀ ਖ਼ਬਰ »

ਰੰਧਾਵਾ ਦੀ ਅਗਵਾਈ 'ਚ ਪਿੰਡ ਦਰਗਾਬਾਦ ਦਾ ਜੰਗੀ ਪੱਧਰ 'ਤੇ ਵਿਕਾਸ ਕਰਵਾ ਕੇ ਲੋਕਾਂ ਦੀਆ ਮੁਸ਼ਕਿਲਾਂ ਦਾ ਹੱਲ ਕਰਾਂਗੇ-ਗੁਰਮੇਜ਼ ਭੱਟੀ

ਕੋਟਲੀ ਸੂਰਤ ਮੱਲ੍ਹੀ, 16 ਜਨਵਰੀ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਪਿੰਡ ਦਰਗਾਬਾਦ ਦਾ ਜੰਗੀ ਪੱਧਰ 'ਤੇ ਵਿਕਾਸ ਕਾਰਜ ਕਰਵਾਇਆ ਜਾਵੇਗਾ ਤੇ ਲੋਕਾਂ ਦੀਆਂ ਪਿਛਲੇ ਦਸ ਸਾਲਾਂ ਦੀਆਂ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਲਈ ਫਾਰਮ ਭਰੇ

ਸੇਖਵਾਂ, 16 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਅੱਜ ਖੇਤੀਬਾੜੀ ਵਿਭਾਗ ਵਲੋਂ ਪਿੰਡ ਸੇਖਵਾਂ 'ਚ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਲਈ ਫਾਰਮ ਭਰੇ ਗਏ | ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਸੁਰਿੰਦਰਪਾਲ ਸਿੰਘ ਮਾਨ ਤੇ ਖੇਤੀਬਾੜੀ ਇੰਸਪੈਕਟਰ ਇਕਬਾਲ ਸਿੰਘ ਨੇ ਪੰਜਾਬ ...

ਪੂਰੀ ਖ਼ਬਰ »

ਰਮਨਦੀਪ ਸੰਧੂ ਨੂੰ ਦੂਸਰੀ ਵਾਰ ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ 'ਤੇ ਅਕਾਲੀ ਵਰਕਰਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ

ਕੋਟਲੀ ਸੂਰਤ ਮੱਲ੍ਹੀ, 16 ਜਨਵਰੀ (ਕੁਲਦੀਪ ਸਿੰਘ ਨਾਗਰਾ)-ਸ਼ੋ੍ਰਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਵਜੋਂ ਜਾਣੇ ਜਾਂਦੇ ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦਾ ਨੌਜਵਾਨ ਆਗੂ ਰਮਨਦੀਪ ਸਿੰਘ ਸੰਧੂ ਨੂੰ ਦੂਸਰੀ ਵਾਰ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਨਿਯੁਕਤ ਕਰਨ ...

ਪੂਰੀ ਖ਼ਬਰ »

ਬਾਪੂ ਗੁਰਮੇਜ ਸਿੰਘ ਦੇਹਰਾਦੂਨ ਵਾਲੇ ਸੁੱਖਾਰਾਜੂ ਪਿੰਡ ਦੇ ਸਰਪੰਚ ਬਣੇ

ਵਡਾਲਾ ਬਾਂਗਰ, 16 ਜਨਵਰੀ (ਭੁੰਬਲੀ)-ਸੂਝਵਾਨ ਤੇ ਟਕਸਾਲੀ ਕਾਂਗਰਸੀ ਆਗੂ ਬਾਪੂ ਗੁਰਮੇਜ ਸਿੰਘ ਦੇਹਰਾਦੂਨ ਵਾਲਿਆਂ ਨੂੰ ਪਿੰਡ ਸੁੱਖਾਰਾਜੂ ਦੇ ਵਸਨੀਕਾਂ ਨੇ ਆਪਸੀ ਏਕਤਾ ਤੇ ਭਾਈਚਾਰਕ ਸਾਂਝ ਦਾ ਸਬੁੂਤ ਦਿੰਦੇ ਹੋਏ, ਪਿੰਡ ਦਾ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹੈ | ...

ਪੂਰੀ ਖ਼ਬਰ »

ਰੰਧਾਵਾ ਦੀ ਅਗਵਾਈ 'ਚ ਕਾਂਗਰਸ ਲੋਕ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰੇਗੀ-ਗੋਰਾਇਆ, ਢਿਲੋਂ, ਖੋਦੇਬੇਟ

ਡੇਰਾ ਬਾਬਾ ਨਾਨਕ, 16 ਜਨਵਰੀ (ਵਤਨ)-ਕਾਂਗਰਸੀ ਆਗੂ ਹਰਦੀਪ ਸਿੰਘ ਤਲਵੰਡੀ ਗੋਰਾਇਆ, ਕਾਂਗਰਸੀ ਆਗੂ ਲੱਕੀ ਢਿੱਲੋਂ ਤੇ ਖੋਦੇਬੇਟ ਦੇ ਸਰਪੰਚ ਸੁਖਜਿੰਦਰ ਸਿੰਘ ਖੋਦੇਬੇਟ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਨੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ...

ਪੂਰੀ ਖ਼ਬਰ »

ਬਾਜਵਾ ਦੀ ਅਗਵਾਈ 'ਚ ਹਲਕੇ ਦਾ ਹੋ ਰਿਹਾ ਹੈ ਵਿਕਾਸ-ਬੱਲਾ ਨਾਮਧਾਰੀ

ਫਤਹਿਗੜ੍ਹ ਚੂੜੀਆਂ, 16 ਜਨਵਰੀ (ਧਰਮਿੰਦਰ ਸਿੰਘ ਬਾਠ)-ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ: ਤਿ੍ਪਤਰਜਿੰਦਰ ਸਿੰਘ ਬਾਜਵਾ ਦੀ ਅਗਵਾਈ 'ਚ ਹਲਕਾ ਫਤਹਿਗੜ੍ਹ ਚੂੜੀਆਂ ਦਾ ਵਿਕਾਸ ਜੰਗੀ ਪੱਧਰ 'ਤੇ ਹੋ ਰਿਹਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ...

ਪੂਰੀ ਖ਼ਬਰ »

ਬੀ.ਯੂ.ਸੀ. ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦਾ ਮਿਲਣੀ ਸਮਾਗਮ 20 ਨੂੰ

ਬਟਾਲਾ, 16 ਜਨਵਰੀ (ਬੁੱਟਰ)-ਬੀ.ਯੂ.ਸੀ. ਕਾਲਜ ਦੇ ਬਟਾਲਾ ਦੇ ਪੰਜਾਬੀ ਵਿਭਾਗ ਵਲੋਂ ਪਿ੍ੰ: ਡਾ: ਐਡਵਰਡ ਮਸੀਹ ਦੀ ਅਗਵਾਈ 'ਚ ਪੰਜਾਬੀ ਵਿਭਾਗ ਦੇ ਪੁਰਾਣੇ ਵਿਦਿਆਰਥੀਆਂ ਦਾ ਮਿਲਣੀ ਸਮਾਗਮ 20 ਜਨਵਰੀ ਨੂੰ ਕਾਲਜ ਕੈਂਪਸ ਵਿਚ ਹੋਵੇਗਾ | ਵਿਭਾਗ ਦੇ ਮੁਖੀ ਪ੍ਰੋ: ਸੁਖਜਿੰਦਰ ...

ਪੂਰੀ ਖ਼ਬਰ »

ਸਿੱਖਿਆ ਪ੍ਰੋਵਾਈਡਰ 20 ਨੰੂ ਕਰਨਗੇ ਆਰ-ਪਾਰ ਦਾ ਸੰਘਰਸ਼

ਗੁਰਦਾਸਪੁਰ, 16 ਜਨਵਰੀ (ਆਲਮਬੀਰ ਸਿੰਘ)-ਸਿੱਖਿਆ ਪ੍ਰੋਵਾਈਡਰ ਅਧਿਆਪਕ 20 ਜਨਵਰੀ ਨੰੂ ਆਰ-ਪਾਰ ਦਾ ਸੰਘਰਸ਼ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਅਨੁਭਵ ਗੁਪਤਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਲੋਂ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਤੇ ਹਰੇਕ ...

ਪੂਰੀ ਖ਼ਬਰ »

ਮਹਾਂ ਗੱਠਜੋੜ ਕਰਕੇ ਲੜਾਂਗੇ ਆਗਾਮੀ ਚੋਣਾਂ-ਖੁਸ਼ਹਾਲਪੁਰ

ਗੁਰਦਾਸਪੁਰ, 16 ਜਨਵਰੀ (ਆਰਿਫ਼)-ਪੰਜਾਬ ਏਕਤਾ ਪਾਰਟੀ ਦੀ ਅੱਜ ਸਥਾਨਕ ਸ਼ਹਿਰ ਦੇ ਇਕ ਨਿੱਜੀ ਹੋਟਲ 'ਚ ਮੀਟਿੰਗ ਹੋਈ | ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ...

ਪੂਰੀ ਖ਼ਬਰ »

ਐੱਸ.ਐੱਸ.ਐਮ. ਕਾਲਜ ਵਿਖੇ ਕੈਂਪ

ਦੀਨਾਨਗਰ, 16 ਜਨਵਰੀ (ਸੰਧੂ/ਸੋਢੀ/ਸ਼ਰਮਾ)-ਐੱਸ.ਐੱਸ.ਐਮ. ਕਾਲਜ ਦੀਨਾਨਗਰ ਵਿਖੇ ਸਵੱਛ ਭਾਰਤ ਸੰਕਲਪ ਤਹਿਤ ਜਾਰੀ ਸੱਤ ਰੋਜ਼ਾ ਐਨ.ਐੱਸ.ਐੱਸ. ਕੈਂਪ ਅੱਜ ਸਮਾਪਤ ਹੋਇਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ: ਆਰ.ਕੇ. ਤੁਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਕੈਂਪ ਦੇ ...

ਪੂਰੀ ਖ਼ਬਰ »

ਸ਼ਾਂਤੀ ਦੇਵੀ ਕਾਲਜ ਦੀ ਟੀਮ ਨੇ ਫੈਂਸਿੰਗ ਮੁਕਾਬਲਿਆਂ 'ਚ ਕੀਤਾ ਤੀਸਰਾ ਸਥਾਨ ਹਾਸਲ

ਦੀਨਾਨਗਰ, 16 ਜਨਵਰੀ (ਸੰਧੂ/ ਸੋਢੀ/ਸ਼ਰਮਾ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਦੀ ਫੈਂਸਿੰਗ ਦੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਅੰਤਰ ਕਾਲਜ ਫੈਂਸਿੰਗ ਮੁਕਾਬਲਿਆਂ ਵਿਚ ਤੀਸਰਾ ਸਥਾਨ ਹਾਸਲ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਨਗਰ ਕੀਰਤਨ ਸਜਾਇਆ

ਕਲਾਨੌਰ, 16 ਜਨਵਰੀ (ਪੁਰੇਵਾਲ/ ਕਾਹਲੋਂ)-ਸਥਾਨਕ ਕਸਬੇ 'ਚ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ...

ਪੂਰੀ ਖ਼ਬਰ »

ਮਾਘੀ ਦੇ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ

ਕੋਟਲੀ ਸੂਰਤ ਮੱਲ੍ਹੀ, 16 ਜਨਵਰੀ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਡੇਰਾ ਪਠਾਣਾ 'ਚ ਅੱਜ 40 ਮੁਕਤਿਆ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਤੇ ਉਨ੍ਹਾਂ ਦੀ ਯਾਦ 'ਚ ਮਾਘੀ ਦੇ ਦਿਹਾੜੇ ਨੂੰ ਸਮਰਪਿਤ ਮਹਾਨ ਧਾਰਮਿਕ ਸਮਾਗਮ ਕਰਵਾਇਆ ਗਿਆ | ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ...

ਪੂਰੀ ਖ਼ਬਰ »

ਗਗਨ ਇੰਟਰਨੈਸ਼ਨਲ ਸਕੂਲ ਵਲੋਂ ਰਾਸ਼ਟਰੀ ਖੇਡਾਂ 'ਚੋਂ ਮੋਹਰੀ ਬੱਚਿਆਂ ਦਾ ਸਨਮਾਨ

ਕਲਾਨੌਰ, 16 ਜਨਵਰੀ (ਪੁਰੇਵਾਲ)-ਬਾਬਾ ਮਿਹਰ ਸਿੰਘ ਮੈਮੋਰੀਅਲ ਗਰੁੱਪ ਆਫ਼ ਇੰਸਟੀਚਿਊਟ ਦੇ ਸਥਾਨਕ ਕੈਂਪਸ ਗਗਨ ਇੰਟਰਨੈਸ਼ਨਲ ਸਕੂਲ 'ਚ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਦੀ ਅਗਵਾਈ 'ਚ ਨੈਸ਼ਨਲ ਖੇਡਾਂ 'ਚ ਸ਼ਮੂਲੀਅਤ ਕਰਨ ਵਾਲੇ ਸਕੂਲੀ ਬੱਚਿਆਂ ਦੇ ਸਨਮਾਨ ਲਈ ...

ਪੂਰੀ ਖ਼ਬਰ »

27 ਨੂੰ ਪੂਰੇ ਪੰਜਾਬ 'ਚ ਕੀਤੇ ਜਾਣਗੇ ਜ਼ਿਲ੍ਹਾ ਪੱਧਰੀ ਮੁਜ਼ਾਹਰੇ

ਗੁਰਦਾਸਪੁਰ, 16 ਜਨਵਰੀ (ਆਰਿਫ਼)-ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਜ਼ਿਲ੍ਹਾ ਕਨਵੀਨਰ ਲਵਪ੍ਰੀਤ ਰੋੜਾਾਵਾਲੀ ਤੇ ਜ਼ਿਲ੍ਹਾ ਕੋ-ਕਨਵੀਨਰ ਗੁਰਪ੍ਰੀਤ ਰੰਗੀਲਪੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ...

ਪੂਰੀ ਖ਼ਬਰ »

ਪ੍ਰਾਈਵੇਟ ਸਕੂਲ ਅਧਿਆਪਕਾਂ ਵਲੋਂ ਬਿ੍ਜ ਕੋਰਸ ਬੰਦ ਕਰਨ ਦੀ ਮੰਗ

ਬਟਾਲਾ, 16 ਜਨਵਰੀ (ਬੁੱਟਰ)-ਪੰਜਾਬ ਦੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਰਹੇ ਬੀ.ਐੱਡ. ਪਾਸ ਅਧਿਆਪਕਾਂ ਨੇ ਕੇਂਦਰ ਸਰਕਾਰ ਵਲੋਂ ਬਿ੍ਜ ਕੋਰਸ ਕਰਨ ਦੀ ਨੀਤੀ ਬੰਦ ਕਰਨ ਦੀ ਮੰਗ ਕੀਤੀ ਹੈ | ਪ੍ਰਾਈਵੇਟ ਸਕੂਲ 'ਚ ਪੜ੍ਹਾ ਰਹੇ ਬੀ.ਐੱਡ. ਪਾਸ ਅਧਿਆਪਕਾਂ ਦਾ ਕਹਿਣਾ ਹੈ ਕਿ ਕੇਂਦਰ ...

ਪੂਰੀ ਖ਼ਬਰ »

ਸ਼ਮਸ਼ਾਨਘਾਟ ਦੀ ਹਾਲਤ ਖਸਤਾ

ਪੁਰਾਣਾ ਸ਼ਾਲਾ, 16 ਜਨਵਰੀ (ਅਸ਼ੋਕ ਸ਼ਰਮਾ)-ਪਿੰਡ ਗੁੰਝੀਆਂ ਬੇਟ ਦੇ ਸ਼ਮਸ਼ਾਨਘਾਟ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ | ਪਾਣੀ ਬਿਜਲੀ ਦੀ ਕੋਈ ਵੀ ਸਹੂਲਤ ਨਹੀਂ ਹੈ ਤੇ ਚਾਰਦੀਵਾਰੀ ਦੀ ਘਾਟ ਨਾਲ ਲੋਕਾਂ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਜਿਹਾ ਹੈ | ਇਸ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਸੰਧੂ ਦਾ ਅਕਾਲੀ ਵਰਕਰਾਂ ਵਲੋਂ ਸਨਮਾਨ

ਬਟਾਲਾ, 16 ਜਨਵਰੀ (ਕਾਹਲੋਂ)-ਯੂਥ ਅਕਾਲੀ ਦਲ ਦੇ ਲਗਾਤਾਰ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਬਣੇ ਰਮਨਦੀਪ ਸਿੰਘ ਸੰਧੂ ਦਾ ਅੱਜ ਯੂਥ ਆਗੂ ਸ਼ਮਸ਼ੇਰ ਸਿੰਘ ਚੀਮਾ ਦੇ ਨਿਵਾਸ 'ਤੇ ਵਰਕਰਾਂ ਵਲੋਂ ਵਿਸ਼ੇਸ ਸਨਮਾਨ ਕੀਤਾ ਗਿਆ | ਇਸ ਮੌਕੇ ਵਰਕਰਾਂ ਨੇ ਸ: ਸੰਧੂ ਦਾ ਮੂੰਹ ਮਿੱਠਾ ...

ਪੂਰੀ ਖ਼ਬਰ »

ਬੇਰਿੰਗ ਕਾਲਜ 'ਚ ਸੈਮੀਨਾਰ

ਬਟਾਲਾ, 16 ਜਨਵਰੀ (ਕਾਹਲੋਂ)-ਕ੍ਰਿਸ਼ਚੀਅਨ ਧਰਮ ਅਧਿਐਨ ਸਕੂਲ ਅੇ ਡਾਇਸਸ ਆਫ਼ ਅੰਮਿ੍ਤਸਰ ਵਲੋਂ ਬੇਰਿੰਗ ਕਾਲਜ ਬਟਾਲਾ ਵਿਖੇ ਬਿਸ਼ਪ ਪੋਸਟ ਰੈਵ: ਡਾ: ਪੀ.ਕੇ. ਸਾਮੰਤਾ ਰਾਏ ਦੀ ਪ੍ਰਧਾਨਗੀ ਹੇਠ ਰਾਸ਼ਟਰਵਾਦ ਤੇ ਧਰਮ ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੇ ...

ਪੂਰੀ ਖ਼ਬਰ »

ਧੀਆਂ ਦੀ ਲੋਹੜੀ ਮਨਾਈ

ਊਧਨਵਾਲ, 16 ਜਨਵਰੀ (ਪਰਗਟ ਸਿੰਘ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਹਰਪੁਰਾ 'ਚ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਿਲੰਗ ਸਮਾਨਤਾ ਮੁਹਿੰਮ ਤਹਿਤ ਧੀਆਂ ਦੀ ਲੋਹੜੀ ਮਨਾਉਂਦੇ ਹੋਏ ਸ਼ਾਖਾ ਕੋਆਰਡੀਨੇਟਰ ਸੁਆਮੀ ਬਲਰਾਮ ਨੇ ਆਈਆਂ ਸੰਗਤਾਂ ਨਾਲ ...

ਪੂਰੀ ਖ਼ਬਰ »

ਮਾਘੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

ਕਾਦੀਆਂ, 16 ਜਨਵਰੀ (ਕੁਲਵਿੰਦਰ ਸਿੰਘ)-ਕਸਬਾ ਕਾਦੀਆਂ ਵਿਖੇ ਚਾਲੀ ਮੁਕਤਿਆਂ ਨੂੰ ਸਮਰਪਿਤ ਮਾਘੀ ਪੁਰਬ ਗੁਰਦੁਆਰਾ ਸਿੰਘ ਸਭਾ ਕਾਦੀਆਂ ਵਿਖੇ ਸੰਗਤਾਂ ਵਲੋਂ ਪੂਰੀ ਸ਼ਰਧਾ ਸਹਿਤ ਮਨਾਇਆ ਗਿਆ | ਇਸ ਮੌਕੇ ਮਾਘੀ ਦੇ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ...

ਪੂਰੀ ਖ਼ਬਰ »

ਹਿੰਦੂ ਕੰਨਿਆ ਮਹਾਂਵਿਦਿਆਲਿਆ 'ਚ ਕੈਂਪ

ਧਾਰੀਵਾਲ, 16 ਜਨਵਰੀ (ਸਵਰਨ ਸਿੰਘ)-ਸਥਾਨਕ ਹਿੰਦੂ ਕੰਨਿਆ ਮਹਾਂਵਿਦਿਆਲਿਆ ਧਾਰੀਵਾਲ ਵਿਖੇ ਪਿ੍ੰਸੀਪਲ ਸੁਮਨ ਨੰਦਾ ਤੇ ਮੈਡਮ ਗੁਲਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰੋਗਰਾਮ ਅਫ਼ਸਰ ਡਾ: ਰਜਵਿੰਦਰ ਕੌਰ ਨਾਗਰਾ, ਪ੍ਰੋ: ਬਲਜੀਤ ਕੌਰ ਤੇ ਪੋ੍ਰ: ਰੇਖਾ ਦੀ ਅਗਵਾਈ 'ਚ 7 ...

ਪੂਰੀ ਖ਼ਬਰ »

41ਵੇਂ ਬਾਬਾ ਨਾਮਦੇਵ ਯਾਦਗਾਰੀ ਅੰਤਰਰਾਸ਼ਟਰੀ ਖੇਡ ਮੇਲੇ ਦੇ ਦੂਜੇ ਦਿਨ ਸ਼ਿਕਾਰ ਮਾਛੀਆਂ ਦੀ ਹਰੀ ਝੰਡੀ

ਘੁਮਾਣ, 16 ਜਨਵਰੀ (ਬੰਮਰਾਹ)-ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਵਲੋਂ ਕਰਵਾਏ ਜਾ ਰਹੇ 41ਵੇਂ ਬਾਬਾ ਨਾਮਦੇਵ ਯਾਦਗਾਰੀ ਖੇਡ ਮੇਲੇ ਦੇ ਦੂਸਰੇ ਦਿਨ ਕਬੱਡੀ, ਵਾਲੀਬਾਲ ਤੇ ਫੱੁਟਬਾਲ ਦੇ ਫਸਵੇਂ ਮੈਚ ਕਰਵਾਏ ਗਏ | ਕਬੱਡੀ 75 ਕਿਲੋ ਕਲੱਬ ਦੀਆਂ 10 ਟੀਮਾਂ ਨੇ ਭਾਗ ਲਿਆ, ਜਿਸ ...

ਪੂਰੀ ਖ਼ਬਰ »

ਨਵੇਂ ਚੌਕ ਦੇ ਨਿਰਮਾਣ ਨਾਲ ਲੋਕਾਂ ਨੂੰ ਜਾਮ ਤੋਂ ਰਾਹਤ ਮਿਲੇਗੀ-ਐਡਵੋਕੇਟ ਬੇਦੀ

ਡੇਰਾ ਬਾਬਾ ਨਾਨਕ, 16 ਜਨਵਰੀ (ਵਿਜੇ ਕੁਮਾਰ ਸ਼ਰਮਾ)-ਇਥੋਂ ਦੇ ਪੁਰਾਣਾ ਬੱਸ ਅੱਡੇ ਉੱਪਰ ਨਵੇਂ ਚੌਕ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਨਗਰ ਕੌਾਸਲ ਵਲੋਂ ਚੌਕ ਨੂੰ ਚੌੜਾ ਕਰਨ ਦੇ ਮਕਸਦ ਨਾਲ ਪਾਵਰਕਾਮ ਵਿਭਾਗ ਤੋਂ 12 ਮਰਲੇ ਖਰੀਦੀ ਗਈ ਜਗ੍ਹਾ ਉੱਪਰ ...

ਪੂਰੀ ਖ਼ਬਰ »

ਕਿਰਨ ਕੇਸਰ ਦੀ 'ਮਿਸਿਜ਼ ਇੰਡੀਆ 2019' ਲਈ ਚੋਣ

ਧਾਰੀਵਾਲ, 16 ਜਨਵਰੀ (ਸਵਰਨ ਸਿੰਘ)-ਸਥਾਨਕ ਸ਼ਹਿਰ ਦੇ ਵਾਸੀ ਤੇ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਦੀ ਅਧਿਆਪਕ ਸ੍ਰੀਮਤੀ ਕਿਰਨ ਕੇਸਰ ਦੀ ਹਾਟ ਮਾਉਂਡ 'ਮਿਸਿਜ਼ ਇੰਡੀਆ 2019' ਲਈ ਚੋਣ ਹੋਈ ਹੈ | ਇਸ ਸਬੰਧ ' ਸ੍ਰੀਮਤੀ ਕਿਰਨ ਕੇਸਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਖਕਾਲ ...

ਪੂਰੀ ਖ਼ਬਰ »

ਐਸ.ਐਸ. ਬਾਜਵਾ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਮੇਲੇ 'ਚ ਲਿਆ ਭਾਗ

ਬਟਾਲਾ, 16 ਜਨਵਰੀ (ਕਾਹਲੋਂ)-ਐਸ.ਐਸ. ਬਾਜਵਾ ਸਕੂਲ ਦੇ ਸੀਨੀਅਰ ਜਮਾਤਾਂ ਦੇ 20 ਵਿਦਿਆਰਥੀਆਂ ਨੇ 'ਸਾਇੰਸ ਮੇਲੇ' 'ਚ ਭਾਗ ਲਿਆ, ਜੋ ਕਿ ਨਰਸਿੰਗ ਕਾਲਜ ਗੁਰਦਾਸਪੁਰ 'ਚ ਚੰਡੀਗੜ੍ਹ ਯੂਨੀਵਰਸਿਟੀ ਦੁਆਰਾ ਲਗਾਇਆ ਗਿਆ | ਸਾਇੰਸ ਮੇਲੇ 'ਚ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ...

ਪੂਰੀ ਖ਼ਬਰ »

ਪਾਹੜਾ ਵਲੋਂ ਪਿੰਡ ਲੱਖੋਵਾਲ ਵਿਖੇ ਨਵੀਂ ਬਣੀ ਪੰਚਾਇਤ ਨਾਲ ਮੀਟਿੰਗ

ਗੁਰਦਾਸਪੁਰ, 16 ਜਨਵਰੀ (ਗੁਰਪ੍ਰਤਾਪ ਸਿੰਘ)-ਅੱਜ ਲੇਬਰ ਸੈੱਲ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਵਲੋਂ ਪਿੰਡ ਲੱਖੋਵਾਲ ਵਿਖੇ ਨਵੀਂ ਬਣੀ ਪੰਚਾਇਤ ਨਾਲ ਮੀਟਿੰਗ ਕੀਤੀ ਗਈ ਤੇ ਪਿੰਡ ਵਾਸੀਆਂ ਵਲੋਂ ਪੰਚਾਇਤੀ ਚੋਣਾਂ 'ਚ ਕੀਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ | ...

ਪੂਰੀ ਖ਼ਬਰ »

ਪਿੰਡ ਸੰਧਵਾਂ ਵਿਖੇ ਵਿਸ਼ੇਸ਼ ਜਾਂਚ ਕੈਂਪ ਲਗਾਉਣ ਸਬੰਧੀ ਡੀ.ਸੀ. ਨੂੰ ਮੰਗ ਪੱਤਰ

ਧਾਰੀਵਾਲ, 16 ਜਨਵਰੀ (ਜੇਮਸ ਨਾਹਰ)-ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਸੰਧਵਾਂ ਦੇ ਸਰਪੰਚ ਇਕਬਾਲ ਸਿੰਘ ਲਾਡਾ ਤੇ ਪ੍ਰਧਾਨ ਕਰਮਚਾਰੀ ਦਲ ਡੈਮ ਹਰਦੇਵ ਸਿੰਘ ਦੇਬੀ ਦੀ ਅਗਵਾਈ 'ਚ ਪਿੰਡ ਸੰਧਵਾਂ ਤੋਂ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਨੂੰ ...

ਪੂਰੀ ਖ਼ਬਰ »

ਭਗਤ ਨਾਮਦੇਵ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ

ਬਟਾਲਾ, 16 ਜਨਵਰੀ (ਕਾਹਲੋਂ)-ਨਜ਼ਦੀਕੀ ਪਿੰਡ ਮਰੜੀ ਕਲਾਂ 'ਚ ਭਗਤ ਨਾਮਦੇਵ ਜੀ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਤੇ ਧੰਨ ਸ੍ਰੀ ਗੁਰੂ ...

ਪੂਰੀ ਖ਼ਬਰ »

ਨਗਰ ਕੌਾਸਲ ਨੇ ਸਰਕਾਰ ਨੂੰ ਇਤਿਹਾਸਕ ਕਸਬੇ ਦਾ ਨਾਂਅ ਸ੍ਰੀ ਡੇਰਾ ਬਾਬਾ ਨਾਨਕ ਸਾਹਿਬ ਰੱਖਣ ਲਈ ਮਤਾ ਪਾਸ ਕਰ ਕੇ ਭੇਜਿਆ

ਡੇਰਾ ਬਾਬਾ ਨਾਨਕ, 16 ਜਨਵਰੀ (ਹੀਰਾ ਸਿੰਘ ਮਾਂਗਟ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਅ ਪ੍ਰਾਪਤ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਦਾ ਨਾਂਅ ਸ੍ਰੀ ਡੇਰਾ ਬਾਬਾ ਨਾਨਕ ਸਾਹਿਬ ਰੱਖਣ ਵਾਸਤੇ ਅੱਜ ਨਗਰ ਕੌਾਸਲ ਡੇਰਾ ਬਾਬਾ ਨਾਨਕ ਵਲੋਂ ਇਕ ਮਤਾ ਪਾਸ ਕਰਕੇ ਪੰਜਾਬ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬਾਜਵਾ ਵਲੋਂ ਹਰਸੀਆਂ ਦੀ ਪੰਚਾਇਤ ਦਾ ਸਨਮਾਨ

ਸੇਖਵਾਂ, 16 ਜਨਵਰੀ (ਕੁਲਬੀਰ ਸਿੰਘ ਬੂਲੇਵਾਲ)-ਨਜ਼ਦੀਕੀ ਪਿੰਡ ਹਰਸੀਆਂ ਦੀ ਨਵੀਂ ਬਣੀ ਪੰਚਾਇਤ ਦਾ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸ: ਬਾਜਵਾ ਨੇ ਸਰਪੰਚ ਜਤਿੰਦਰਪਾਲ ਸਿੰਘ ਜੋਤੀ ਹਰਸੀਆਂ ਤੇ ਮੈਂਬਰ ...

ਪੂਰੀ ਖ਼ਬਰ »

ਸਹਾਰਾ ਕਲੱਬ ਨੇ ਲੋੜਵੰਦਾਂ ਨੂੰ ਕੰਬਲ ਵੰਡੇ

ਬਟਾਲਾ, 16 ਜਨਵਰੀ (ਬੁੱਟਰ)-ਸਹਾਰਾ ਕਲੱਬ ਬਟਾਲਾ ਵਲੋਂ ਸਥਾਨਕ ਸ਼ਹਿਰ ਦੇ 150 ਲੋੜਵੰਦ ਲੋਕਾਂ ਨੂੰ ਕੰਬਲ ਤੇ ਗਰਮ ਕੱਪੜੇ ਵੰਡੇ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸ੍ਰੀ ਜੈ ਰਾਵਤ ਤੇ ਉਨ੍ਹਾਂ ਦੀ ਧਰਮਪਤਨੀ ਆਰਤੀ ਦਿੱਲੀ ਨੇ ਸ਼ਮੂਲੀਅਤ ਕਰਕੇ ਗਰੀਬ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਦੀ ਰੰਜਿਸ਼ ਤਹਿਤ ਅਕਾਲੀ ਧਿਰ ਵਲੋਂ ਕਾਂਗਰਸੀ ਧਿਰ 'ਤੇ ਕੁੱਟਮਾਰ ਦੇ ਦੋਸ਼

ਪੁਰਾਣਾ ਸ਼ਾਲਾ, 16 ਜਨਵਰੀ (ਗੁਰਵਿੰਦਰ ਸਿੰਘ ਗੁਰਾਇਆ)-ਬੇਸ਼ੱਕ ਬੀਤੀ 30 ਦਸੰਬਰ ਨੂੰ ਪੰਚਾਇਤੀ ਚੋਣਾਂ ਦੌਰਾਨ ਕਸਬਾ ਪੁਰਾਣਾ ਸ਼ਾਲਾ ਦੇ ਕਾਂਗਰਸੀ ਤੇ ਅਕਾਲੀ ਧਿਰ ਦਰਮਿਆਨ ਬਣੇ ਰਹੇ ਤਣਾਅ ਪੂਰਨ ਮਾਹੌਲ ਦੇ ਬਾਵਜੂਦ ਵੀ ਉਕਤ ਧਿਰਾਂ ਦਰਮਿਆਨ ਤਕਰਾਰ ਹੋਣੋ ਟਲ ਗਿਆ ...

ਪੂਰੀ ਖ਼ਬਰ »

ਬਾਬਾ ਬੁੱਢਾ ਸਾਹਿਬ ਸਕੂਲ ਦੀ ਵਿਦਿਆਰਥਣ ਧਾਰਮਿਕ ਪ੍ਰੀਖਿਆ 'ਚੋਂ ਅੱਵਲ

ਬਟਾਲਾ, 16 ਜਨਵਰੀ (ਕਾਹਲੋਂ)-ਬਾਬਾ ਬੁੱਢਾ ਸਾਹਿਬ ਮਾਡਰਨ ਸੀ.ਸੈ. ਸਕੂਲ ਉਗਰੇਵਾਲ, ਸਕੂਲ 'ਚ ਗੁਰੁੂ ਗੋਬਿੰਦ ਸਟੱਡੀ ਸਕਰਲ ਵਲੋਂ ਧਾਰਮਿਕ ਪ੍ਰੀਖਿਆ, ਨੈਤਿਕ ਸਿੱਖਿਆ ਇਮਤਿਹਾਨ 2018 ਕਰਵਾਇਆ ਗਿਆ, ਜਿਸ 'ਚ ਨਵਨੀਤ ਕੌਰ ਨੇ ਮਾਝਾ ਜ਼ੋਨ (ਅੰਮਿ੍ਤਸਰ, ਗੁਰਦਾਸਪੁਰ) 'ਚੋਂ ...

ਪੂਰੀ ਖ਼ਬਰ »

ਐਸ.ਐਸ. ਬਾਜਵਾ ਸਕੂਲ 'ਚ 'ਸੈਨਾ ਦਿਵਸ' ਮਨਾਇਆ

ਬਟਾਲਾ, 16 ਜਨਵਰੀ (ਕਾਹਲੋਂ)-ਐਸ.ਐਸ. ਬਾਜਵਾ ਸਕੂਲ 'ਚ ਐਨ.ਐਸ. ਦੇ ਵਿਦਿਆਰਥੀਆਂ ਦੁਆਰਾ ਸੈਨਾ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਐਨ.ਐਸ. ਦੇ ਵਿਦਿਆਰਥੀਆਂ ਨੇ ਆਰਮੀ ਵਿਸ਼ੇ 'ਤੇ ਭਾਸ਼ਣ ਤਿਆਰ ਕਰਕੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ 'ਤੇ ਸਕੂਲ ਦੇ ਪਿ੍ੰ: ਡਾ: ਰਾਜੀਵ ...

ਪੂਰੀ ਖ਼ਬਰ »

ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਸਫ਼ਲਤਾ ਪੂਰਵਕ ਸਮਾਪਤ

ਘਰੋਟਾ, 16 ਜਨਵਰੀ (ਸੰਜੀਵ ਗੁਪਤਾ)-ਸਵਾਮੀ ਵਿਵੇਕਾਨੰਦ ਜੈਯੰਤੀ ਦੇ ਸਬੰਧ 'ਚ ਪਿੰਡ ਨਾਲਾ ਵਿਖੇ ਕਰਵਾਇਆ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ | ਜਿਸ ਵਿਚ 18 ਟੀਮਾਂ ਨੇ ਭਾਗ ਲੈ ਕੇ ਵਧੀਆ ਪ੍ਰਦਰਸ਼ਨ ਕੀਤਾ | ਇਸ ਮੌਕੇ ਮੁੱਖ ਮਹਿਮਾਨ ਦੇ ...

ਪੂਰੀ ਖ਼ਬਰ »

ਸੰਧਵਾਂ ਵਾਸੀਆਂ ਵਲੋਂ ਸਵਾਈਨ ਫਲੂ ਰੋਕਣ ਸਬੰਧੀ ਡੀ.ਸੀ. ਨੂੰ ਮੰਗ ਪੱਤਰ

ਗੁਰਦਾਸਪੁਰ, 16 ਜਨਵਰੀ (ਆਲਮਬੀਰ ਸਿੰਘ)- ਪਿੰਡ ਸੰਧਵਾਂ ਨੇੜੇ ਕਲਿਆਣਪੁਰ ਵਾਸੀਆਂ ਵਲੋਂ ਪਿੰਡ ਸੰਧਵਾਂ ਦੇ ਵਾਸੀ ਇਕ ਛੋਟੇ ਬੱਚੇ ਦੀ ਸਵਾਈਨ ਫਲੂ ਨਾਲ ਹੋਈ ਮੌਤ ਦੇ ਬਾਅਦ ਇਲਾਕੇ ਅੰਦਰ ਸਵਾਈਨ ਫਲੂ ਨੰੂ ਫੈਲਣ ਤੋਂ ਰੋਕਣ ਸਬੰਧੀ ਡਿਪਟੀ ਕਮਿਸ਼ਨਰ ਨੰੂ ਮੰਗ ਪੱਤਰ ...

ਪੂਰੀ ਖ਼ਬਰ »

ਪੰਡਿਤ ਮੋਹਣ ਲਾਲ ਐਸ. ਡੀ. ਕਾਲਜ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਗੁਰਦਾਸਪੁਰ, 16 ਜਨਵਰੀ (ਸੁਖਵੀਰ ਸਿੰਘ ਸੈਣੀ)-ਪੰਡਿਤ ਮੋਹਣ ਲਾਲ ਐਸ.ਡੀ.ਕਾਲਜ ਫ਼ਾਰ ਵੁਮੈਨ ਵਿਖੇ ਪਿ੍ੰਸੀਪਲ ਡਾ: ਨੀਰੂ ਸ਼ਰਮਾ ਦੀ ਪ੍ਰਧਾਨਗੀ ਹੇਠ ਪੰਜਾਬ ਹੈਰੀਟੇਜ ਪ੍ਰਮੋਸ਼ਨ ਕਮੇਟੀ ਤੇ ਸੈਂਟਰਲ ਐਸੋਸੀਏਸ਼ਨ ਕਮੇਟੀ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਜਿਸ ...

ਪੂਰੀ ਖ਼ਬਰ »

ਪੁਰਾਣਾ ਧਾਰੀਵਾਲ ਵਿਖੇ ਕੈਂਪ ਲਗਾਇਆ

ਧਾਰੀਵਾਲ, 16 ਜਨਵਰੀ (ਸਵਰਨ ਸਿੰਘ)-ਸਥਾਨਕ ਮੁਹੱਲਾ ਪੁਰਾਣਾ ਧਾਰੀਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਊਨਟੀ ਸਿਹਤ ਕੇਂਦਰ ਧਾਰੀਵਾਲ ਦੇ ਐਸ.ਐਮ.ਓ. ਡਾ. ਬਿੰਦੂ ਗੁਪਤਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਕਸਬਾ ਕੋਟਲੀ ਸੂਰਤ ਮੱਲ੍ਹੀ ਵਿਖੇ ਅਲੌਕਿਕ ਨਗਰ ਕੀਰਤਨ ਸਜਾਏ

ਕੋਟਲੀ ਸੂਰਤ ਮੱਲ੍ਹੀ, 16 ਜਨਵਰੀ (ਕੁਲਦੀਪ ਸਿੰਘ ਨਾਗਰਾ)-ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ 'ਚ ਕਸਬਾ ਕੋਟਲੀ ਸੂਰਤ ਮੱਲ੍ਹੀ ਦੀਆਂ ਸੰਗਤਾਂ ਵਲੋਂ ਅਲੋਕਿਕ ਨਗਰ ਕੀਰਤਨ ਸਜਾਏ ਗਏ | ਨਗਰ ਕੀਰਤਨ ਗੁਰਦੁਆਰਾ ...

ਪੂਰੀ ਖ਼ਬਰ »

ਟੀ.ਸੀ. ਇੰਟਰਨੈਸ਼ਨਲ ਸਕੂਲ ਵਿਖੇ ਗਣਿਤ ਉਲੰਪੀਅਡ ਕਰਵਾਇਆ

ਗੁਰਦਾਸਪੁਰ, 16 ਜਨਵਰੀ (ਸੁਖਵੀਰ ਸਿੰਘ ਸੈਣੀ)-ਟੀ.ਸੀ ਇੰਟਰਨੈਸ਼ਨਲ ਸਕੂਲ ਵਿਖੇ ਐਸ.ਓ.ਐਫ਼ ਵਲੋਂ ਗਣਿਤ ਉਲੰਪੀਅਡ ਕਰਵਾਇਆ ਗਿਆ | ਜਿਸ 'ਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਇਸ ਸਬੰਧੀ ਚੇਅਰਮੈਨ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਤੀਸਰੀ ...

ਪੂਰੀ ਖ਼ਬਰ »

ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਦੇ ਆਗੂਆਂ ਦੀ ਚੋਣ

ਗੁਰਦਾਸਪੁਰ, 16 ਜਨਵਰੀ (ਸੁਖਵੀਰ ਸਿੰਘ ਸੈਣੀ)-ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਸ਼ਹਿਰੀ ਸਬ ਡਵੀਜ਼ਨ ਦੀ ਜਥੇਬੰਦਕ ਚੋਣ ਕੀਤੀ ਗਈ | ਇਸ ਮੌਕੇ ਫੈਡਰੇਸ਼ਨ ਦੇ ਸਰਕਲ ਸਾਥੀ ਬਲਵਿੰਦਰ ਉਦੀਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਤੇ ...

ਪੂਰੀ ਖ਼ਬਰ »

ਨਗਰ ਕੀਰਤਨ ਸਜਾਇਆ

ਪੰਜਗਰਾਈਆਂ, 16 ਜਨਵਰੀ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਕਰਨਾਮਾ ਵਿਖੇ ਨਗਰ ਦੀ ਸਮੂਹ ਸੰਗਤ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਜਾਣਕਾਰੀ ਦਿੰਦਿਆਂ ਨਗਰ ਦੀ ਨਵੀਂ ਬਣੀ ਸਰਪੰਚ ਕੁਲਵਿੰਦਰ ਕੌਰ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਐਲ.ਐੱਚ.ਵੀ. ਉਮੰਗ ਕਲੀਨਿਕ ਦੀ ਟਰੇਨਿੰਗ ਲਗਾਈ

ਗੁਰਦਾਸਪੁਰ, 16 ਜਨਵਰੀ (ਆਰਿਫ਼)-ਸਿਵਲ ਸਰਜਨ ਡਾ: ਕਿਸ਼ਨ ਚੰਦ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਪੱਧਰੀ ਐਲ.ਐੱਚ.ਵੀ.ਉਮੰਗ ਟਰੇਨਿੰਗ ਲਗਾਈ ਗਈ | ਜਿਸ 'ਚ ਸਕੂਲ ਹੈਲਥ ਮੈਡੀਕਲ ਅਫ਼ਸਰ ਡਾ: ਭਾਵਨਾ, ਮੈਡੀਕਲ ਅਫ਼ਸਰ ਡਾ: ਹਰਸਿਮਰਨ, ਏ.ਐਮ.ਓ.ਡਾ: ਸੁਮਿਤ, ਸਟਾਫ਼ ਨਰਸ ਬਲਵਿੰਦਰ ...

ਪੂਰੀ ਖ਼ਬਰ »

ਬਿਰਧ ਆਸ਼ਰਮ ਵਿਖੇ ਲੋਹੜੀ ਮੇਲਾ ਧੂਮਧਾਮ ਨਾਲ ਮਨਾਇਆ

ਗੁਰਦਾਸਪੁਰ, 16 ਜਨਵਰੀ (ਸੁਖਵੀਰ ਸਿੰਘ ਸੈਣੀ)-ਨਟਾਲੀ ਰੰਗ ਮੰਚ ਵਲੋਂ ਬਿਰਧ ਆਸ਼ਰਮ ਵਿਖੇ ਲੋਹੜੀ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਮੇਲੇ 'ਚ ਸਾਬਕਾ ਕੇਂਦਰੀ ਕਾਨੰੂਨ ਮੰਤਰੀ ਦੇ ਪੁੱਤਰ ਐਡਵੋਕੇਟ ਅਸ਼ੀਸ਼ ਕੁਮਾਰ, ਸੇਵਾ ਮੁਕਤ ਕਰਨਲ ਅਮਰਜੀਤ ਸਿੰਘ ਭੁੱਲਰ ਤੇ ਸਿਵਲ ...

ਪੂਰੀ ਖ਼ਬਰ »

ਸ਼ਹਿਰ ਦੀ ਬਿਹਤਰੀ ਲਈ ਲੋਕ ਪ੍ਰਸ਼ਾਸਨ ਦਾ ਸਾਥ ਦੇਣ-ਸ਼ੈਰੀ ਕਲਸੀ

ਬਟਾਲਾ, 16 ਜਨਵਰੀ (ਕਾਹਲੋਂ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ੈਰੀ ਕਲਸੀ ਨੇ ਬੀਤੇ ਕੱਲ੍ਹ ਨਗਰ ਕੌਾਸਲ ਵਲੋਂ ਨਾਜਾਇਜ਼ ਕਬਜ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਨੂੰ ਲੋਕ ਹਿਤ 'ਚ ਦੱਸਦਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਦੀ ਬਿਹਤਰੀ ਲਈ ...

ਪੂਰੀ ਖ਼ਬਰ »

ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸੰਪਰਕ ਸੜਕ ਦਾ ਮਾੜਾ ਹਾਲ

ਪੁਰਾਣਾ ਸ਼ਾਲਾ, 16 ਜਨਵਰੀ (ਅਸ਼ੋਕ ਸ਼ਰਮਾ)-ਪਿੰਡ ਤਿੱਬੜੀ ਦੇ ਗੰਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਹੈ ਤੇ ਪਾਣੀ ਸੜਕ 'ਤੇ ਫ਼ਿਰਨ ਨਾਲ ਸੜਕ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ | ਇਸ ਪਾਸੇ ਮੰਡੀ ਬੋਰਡ ਗੁਰਦਾਸਪੁਰ ਨੂੰ ਧਿਆਨ ਦੇਣ ਦੀ ਲੋੜ ਹੈ | ਸਾਬਕਾ ਬਲਾਕ ਸੰਮਤੀ ...

ਪੂਰੀ ਖ਼ਬਰ »

ਪਨੂੰ ਨੇ ਪ੍ਰਾਇਮਰੀ ਸਕੂਲ 'ਚ ਕੋਟੀਆਂ ਵੰਡੀਆਂ

ਕਾਦੀਆਂ, 16 ਜਨਵਰੀ (ਮਕਬੂਲ ਅਹਿਮਦ)-ਨਜ਼ਦੀਕੀ ਪਿੰਡ ਭੇਟਾਂ 'ਚ ਸਰਦੀਆਂ ਨੂੰ ਵੇਖਦਿਆਂ ਪਿੰਡ ਦੇ ਇਕ ਪਰਿਵਾਰ ਵਲੋਂ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ ਗਈਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਰਣਜੀਤ ਸਿੰਘ ਸੀ.ਐਮ.ਟੀ. ਨੇ ...

ਪੂਰੀ ਖ਼ਬਰ »

ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਵਲੋਂ ਡੀ.ਸੀ. ਨੰੂ ਮੰਗ-ਪੱਤਰ

ਗੁਰਦਾਸਪੁਰ, 16 ਜਨਵਰੀ (ਆਰਿਫ਼)-ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਵਲੋਂ ਸੀਜ਼ਨ 2018-19 'ਚ ਕਿਸਾਨਾਂ ਦੇ ਗੰਨਾ ਬਾਂਡ ਤੇ ਸੀਜ਼ਨ 2017-18 ਦੀ ਬਕਾਇਆ ਰਾਸ਼ੀ ਅਜੇ ਤੱਕ ਨਾ ਮਿਲਣ ਸਬੰਧੀ ਕੌਮੀ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੰੂ ਮੰਗ ...

ਪੂਰੀ ਖ਼ਬਰ »

ਪਿੰਡ ਝਾਖੋਲਾਹੜੀ ਦੀ ਸਰਪੰਚ ਨੇ ਦੂਜੇ ਪਿੰਡ ਦੇ ਵੋਟ ਪਾਏ ਜਾਣ ਦੇ ਦੋਸ਼ਾਂ ਨੰੂ ਨਕਾਰਿਆ

ਨਰੋਟ ਮਹਿਰਾ, 16 ਜਨਵਰੀ (ਰਾਜ ਕੁਮਾਰੀ)-ਪਿਛਲੇ ਦਿਨੀਂ ਪਿੰਡ ਝਾਖੋਲਾਹੜੀ ਦੇ ਤਿੰਨ ਪੰਚਾਂ ਨੇ ਸਰਪੰਚ 'ਤੇ ਦੋਸ਼ ਲਗਾਏ ਸਨ ਕਿ ਵੋਟਾਂ ਵਾਲੇ ਦਿਨ ਦੂਜੇ ਪਿੰਡ ਦੇ ਵੋਟਰਾਂ ਕੋਲੋਂ ਆਪਣੇ ਹੱਕ 'ਚ ਵੋਟ ਪੁਆਏ ਸਨ | ਇਸ ਸਬੰਧੀ ਪਿੰਡ ਝਾਖੋਲਾਹੜੀ ਦੀ ਸਰਪੰਚ ਰੇਨੰੂ ਬਾਲਾ, ...

ਪੂਰੀ ਖ਼ਬਰ »

ਔਰਤਾਂ ਆਪਣੇ ਸਨਮਾਨ ਤੇ ਹੱਕਾਂ ਪ੍ਰਤੀ ਜਾਗਰੂਕ ਹੋਣ-ਡਾ: ਅਨੀਸ਼ਾ

ਸ਼ਾਹਪੁਰ ਕੰਢੀ, 16 ਜਨਵਰੀ (ਰਣਜੀਤ ਸਿੰਘ)-ਜੇ.ਡੀ.ਐਸ. ਕਾਲਜ ਕੌਟ ਵਿਖੇ ਡਾ: ਮਨੀਸ਼ਾ ਦੀ ਅਗਵਾਈ ਹੇਠ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ | ਜਿਸ 'ਚ ਕਾਲਜ ਦੀਆਂ ਵਿਦਿਆਰਥਣਾਂ ਨੰੂ ਭਰੂਣ ਹੱਤਿਆ ਰੋਕਣ, ਦਹੇਜ ਪ੍ਰਥਾ ਬੰਦ ਕਰਨ, ਔਰਤਾਂ ਦਾ ਸਨਮਾਨ ਤੇ ਅਧਿਕਾਰਾਂ ਪ੍ਰਤੀ ...

ਪੂਰੀ ਖ਼ਬਰ »

ਰੋਕ ਦੇ ਬਾਵਜੂਦ ਨਾਜਾਇਜ਼ ਮਾਈਨਿੰਗ ਕਰ ਕੇ ਜ਼ਿਲ੍ਹੇ 'ਚ ਭੱਠੇ ਚਲਾ ਕੇ ਫੈਲਾਇਆ ਜਾ ਰਿਹਾ ਪ੍ਰਦੂਸ਼ਣ

ਪਠਾਨਕੋਟ, 16 ਜਨਵਰੀ (ਚੌਹਾਨ)-ਐਨ.ਜੀ.ਟੀ (ਨੈਸ਼ਨਲ ਗਰੀਨ ਟਿ੍ਬਿਊਨਲ) ਤੇ ਹਾਈ ਕੋਰਟ ਦੇ ਆਦੇਸ਼ਾਂ ਨੰੂ ਛਿੱਕੇ ਟੰਗ ਕੇ ਪਠਾਨਕੋਟ ਜ਼ਿਲ੍ਹੇ ਅੰਦਰ ਕੁਝ ਇੱਟਾਂ ਦੇ ਭੱਠਾ ਮਾਲਕ ਰਾਜਨੀਤਿਕ ਪਹੁੰਚ ਦੇ ਚੱਲਦਿਆਂ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰਕੇ ਸ਼ਰੇਆਮ ਭੱਠੇ ...

ਪੂਰੀ ਖ਼ਬਰ »

ਠੇਕੇਦਾਰ ਦੇ ਖਾਤੇ ਵਿਚ ਪੈਸੇ ਪਾਉਣ ਦੇ ਬਾਵਜੂਦ ਸ਼ੁਰੂ ਨਹੀਂ ਹੋਇਆ ਪੁਲ ਦਾ ਕੰਮ

ਪਠਾਨਕੋਟ, 16 ਜਨਵਰੀ (ਚੌਹਾਨ)-ਪਠਾਨਕੋਟ ਅਧੀਨ ਆਉਂਦੇ ਪਿੰਡ ਤਲਵਾੜਾ-ਜੱਟਾਂ ਤੋਂ ਸਿੰਬਲੀ 'ਤੇ ਪੁਲ ਬਣਾਉਣ ਲਈ ਨੀਂਹ ਪੱਥਰ ਰੱਖਣ ਦੇ ਬਾਅਦ ਤੇ ਪੰਜਾਬ ਸਰਕਾਰ ਵਲੋਂ ਪੁਲ ਦੇ ਨਿਰਮਾਣ ਦਾ ਕੰਮ ਕਰਨ ਵਾਲੇ ਠੇਕੇਦਾਰ ਦੇ ਖਾਤੇ 'ਚ 26 ਲੱਖ ਦੀ ਪਹਿਲੀ ਕਿਸ਼ਤ ਪਾਉਣ ਦੇ ...

ਪੂਰੀ ਖ਼ਬਰ »

ਹੈਲਥ ਸੈਂਟਰ ਦੁਨੇਰਾ ਵਿਖੇ ਡਾਕਟਰ ਦੀ ਗੈਰ ਹਾਜ਼ਰੀ ਤੋਂ ਲੋਕ ਪ੍ਰੇਸ਼ਾਨ

ਪਠਾਨਕੋਟ, 16 ਜਨਵਰੀ (ਚੌਹਾਨ)-ਪੰਜਾਬ ਦੇ ਆਖ਼ਰੀ ਸਟੇਸ਼ਨ ਦੁਨੇਰਾ ਜੋ ਨੀਮ ਪਹਾੜੀ ਇਲਾਕੇ ਤੇ ਕੰਢੀ ਖੇਤਰ ਵਿਚ ਹੈ, ਜਿੱਥੇ ਜ਼ਿੰਦਗੀ ਵੈਸੇ ਹੀ ਬਹੁਤ ਔਖੀ ਹੈ ਤੇ ਇਸ ਇਲਾਕੇ ਵਿਚ ਸਿਹਤ ਸਹੂਲਤਾਂ ਦਾ ਬਹੁਤ ਬੁਰਾ ਹਾਲ ਹੈ | ਇੱਥੇ ਇਕ ਪਬਲਿਕ ਹੈਲਥ ਸੈਂਟਰ ਬਣਿਆ ਹੈ | ਪਰ ...

ਪੂਰੀ ਖ਼ਬਰ »

ਗੈੱਸਟ ਹਾਊਸ 'ਚ ਅਣਪਛਾਤੇ ਨੌਜਵਾਨ ਵਲੋਂ ਖੁਦਕੁਸ਼ੀ

ਪਠਾਨਕੋਟ, 16 ਜਨਵਰੀ (ਆਰ. ਸਿੰਘ)-ਨਵੀਂ ਸਬਜ਼ੀ ਮੰਡੀ ਪਠਾਨਕੋਟ ਦੇ ਨਜ਼ਦੀਕ ਪੈਂਦੇ ਗੈੱਸਟ ਹਾਊਸ ਵਿਖੇ ਬੀਤੀ ਰਾਤ ਇਕ ਅਣਪਛਾਤੇ ਨੌਜਵਾਨ ਨੇ ਹੋਟਲ ਦੇ ਕਮਰੇ 'ਚ ਸ਼ੱਕੀ ਹਾਲਾਤਾਂ 'ਚ ਆਤਮ ਹੱਤਿਆ ਕਰ ਲਈ | ਹੋਟਲ ਮਾਲਕ ਕੋਲੋਂ ਨੌਜਵਾਨ ਦੁਆਰਾ ਕਮਰਾ ਰੈਂਟ 'ਤੇ ਲੈਣ ਲਈ ...

ਪੂਰੀ ਖ਼ਬਰ »

ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ 'ਤੇ ਕੀਤਾ ਵਿਚਾਰ ਵਟਾਂਦਰਾ

ਪਠਾਨਕੋਟ, 16 ਜਨਵਰੀ (ਸੰਧੂ/ਆਰ. ਸਿੰਘ)-ਅੱਜ ਮੁਨੱਵਰ ਮਸੀਹ ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਸਾਬਾ ਦੀ ਅਗਵਾਈ 'ਚ ਇੰਟਕ ਯੂਨੀਅਨ ਵਲੋਂ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ

ਸੁਜਾਨਪੁਰ, 16 ਜਨਵਰੀ (ਜਗਦੀਪ ਸਿੰਘ)-ਕਾਂਗਰਸ ਦੇ ਸੂਬਾ ਸਕੱਤਰ ਸਾਹਿਬ ਸਿੰਘ ਸਾਬਾ ਦੀ ਅਗਵਾਈ 'ਚ ਇੰਟਕ ਯੂਨੀਅਨ ਜੁਗਿਆਲ, ਸ਼ਾਹਪੁਰ ਕੰਢੀ ਵਲੋਂ ਆਪਣੀਆਂ ਮੰਗਾਂ ਸਬੰਧੀ ਪ੍ਰਧਾਨ ਗਿਆਨ ਚੰਦ ਲੂੰਬਾ ਨੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕੀਤੀ | ...

ਪੂਰੀ ਖ਼ਬਰ »

ਰਣਜੀਤ ਸਾਗਰ ਡੈਮ ਪ੍ਰਸ਼ਾਸਨ ਨੇ ਧੀਆਂ ਦੀ ਲੋਹੜੀ ਮਨਾਈ

ਸ਼ਾਹਪੁਰ, 16 ਜਨਵਰੀ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਪ੍ਰਸ਼ਾਸਨ ਵਲੋਂ ਭਰੂਣ ਹੱਤਿਆ ਰੋਕਣ ਦੇ ਮੰਤਵ ਨਾਲ ਨਿਗਰਾਨ ਇੰਜੀ: ਸੁਧੀਰ ਗੁਪਤਾ ਦੀ ਅਗਵਾਈ ਹੇਠ ਨਵ ਜਨਮੀਆ ਬੱਚੀਆਂ ਨੰੂ ਸਮਰਪਿਤ ਲੋਹੜੀ ਮਨਾਈ ਗਈ | ਰਣਜੀਤ ਸਾਗਰ ਡੈਮ ਦੇ ਸਰਕਾਰੀ ਹਸਪਤਾਲ ਵਿਖੇ ਜਨਮ ਲੈਣ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਸ਼ਾਹਪੁਰ ਕੰਢੀ, 16 ਜਨਵਰੀ (ਰਣਜੀਤ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀ ...

ਪੂਰੀ ਖ਼ਬਰ »

ਲੋਕਾਂ ਨੰੂ ਜਾਗਰੂਕ ਕਰਨ ਸਬੰਧੀ ਸਮਾਗਮ

ਸੁਜਾਨਪੁਰ, 16 ਜਨਵਰੀ (ਜਗਦੀਪ ਸਿੰਘ)-ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਿਟੀ ਵਲੋਂ ਲੋਕਾਂ ਨੰੂ ਮੁਫ਼ਤ ਕਾਨੰੂਨੀ ਸਹਾਇਤਾ ਸਬੰਧੀ ਜਾਗਰੂਕ ਕਰਨ ਲਈ ਇਕ ਸਮਾਗਮ ਸੁਜਾਨਪੁਰ ਦੀ ਆਬਾਦੀ ਗੁਗਰਾਂ ਵਿਖੇ ਕੌਾਸਲਰ ਲਤਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਇਕਾਈ ਦੀ ਮੀਟਿੰਗ

ਸ਼ਾਹਪੁਰ ਕੰਢੀ, 16 ਜਨਵਰੀ (ਰਣਜੀਤ ਸਿੰਘ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਇਕਾਈ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਦੀ ਮੀਟਿੰਗ ਪ੍ਰਧਾਨ ਵਿਜੇ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਸਟਾਫ਼ ਕਲੱਬ ਵਿਖੇ ਹੋਈ | ਜਿਸ ਦੀ ਜਾਣਕਾਰੀ ਦਿੰਦੇ ਹੋਏ ਜਨਰਲ ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਪਠਾਨਕੋਟ ਵਲੋਂ ਜਾਗਰੂਕਤਾ ਕੈਂਪ

ਪਠਾਨਕੋਟ, 16 ਜਨਵਰੀ (ਆਰ. ਸਿੰਘ/ਸੰਧੂ)-ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਸ਼ੂ ਪਾਲਨ ਵਿਭਾਗ ਪਠਾਨਕੋਟ ਵਲੋਂ 78ਵਾਂ ਜਾਗਰੂਕਤਾ ਕੈਂਪ ਪਿੰਡ ਤਰਹੇਟੀ ਵਿਖੇ ਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਦੇ ਆਦੇਸ਼ਾਂ ਅਨੁਸਾਰ ਲਗਾਇਆ ਗਿਆ | ਇਸ ਕੈਂਪ 'ਚ ਡਾ: ਵਿਜੈ ਕੁਮਾਰ ...

ਪੂਰੀ ਖ਼ਬਰ »

ਜ਼ਿਲ੍ਹਾ ਸਵੀਪ ਕਮੇਟੀ ਵਲੋਂ ਲੋਕ ਸਭਾ ਚੋਣਾਂ ਸਬੰਧੀ ਮੀਟਿੰਗ

ਪਠਾਨਕੋਟ, 16 ਜਨਵਰੀ (ਸੰਧੂ)-ਜ਼ਿਲ੍ਹਾ ਸਵੀਪ ਕਮੇਟੀ ਵਲੋਂ ਜ਼ਿਲ੍ਹਾ ਨੋਡਲ ਅਧਿਕਾਰੀ ਸਵੀਪ ਨਰੇਸ਼ ਮਹਾਜਨ ਸੁਪਰਡੈਂਟ ਇੰਜੀਨੀਅਰ ਸਿੰਚਾਈ ਵਿਭਾਗ ਵਲੋਂ ਸਥਾਨਕ ਇੰਪਰੂਵਮੈਂਟ ਟਰੱਸਟ ਵਿਖੇ ਸਥਾਪਤ ਕੀਤੇ ਗਏ ਜ਼ਿਲ੍ਹਾ ਸਵੀਪ ਦੇ ਕੈਂਪ ਆਫ਼ਿਸ ਵਿਖੇ ਇਕ ਮੀਟਿੰਗ ...

ਪੂਰੀ ਖ਼ਬਰ »

ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ

ਪਠਾਨਕੋਟ, 16 ਜਨਵਰੀ (ਆਰ. ਸਿੰਘ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਪੈਨਸ਼ਨਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਪਠਾਨਕੋਟ, 16 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਗੁਰਦੁਆਰਾ ਸਿੰਘ ਸਭਾ ਘੜਥੌਲੀ ਮੁਹੱਲਾ ਪਠਾਨਕੋਟ ਵਿਖੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪਾਠ ਦੇ ਭੋਗ ਉਪਰੰਤ ...

ਪੂਰੀ ਖ਼ਬਰ »

ਐਨ.ਆਰ.ਐਮ.ਯੂ. ਵਲੋਂ ਮੀਟਿੰਗ

ਪਠਾਨਕੋਟ, 16 ਜਨਵਰੀ (ਆਰ. ਸਿੰਘ)-ਐਨ.ਆਰ.ਐਮ.ਯੂ. ਪਠਾਨਕੋਟ ਬਰਾਂਚ ਵਲੋਂ ਆਪਣੀਆਂ ਮੰਗਾਂ ਦੇ ਸਬੰਧ 'ਚ ਕਾਮਰੇਡ ਨਵਦੀਪ ਸਿੰਘ ਦੀ ਅਗਵਾਈ ਹੇਠ ਪਲੇਟਫ਼ਾਰਮ ਨੰਬਰ-3 'ਤੇ ਲੋਕੋ ਲਾਬੀ ਦੇ ਸਾਹਮਣੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਿਸ 'ਚ ਮੰਡਲ ਮੰਤਰੀ ਕਾਮਰੇਡ ਸ਼ਿਵਦੱਤ ...

ਪੂਰੀ ਖ਼ਬਰ »

ਨਵੀਂ ਪੰਚਾਇਤ ਵਲੋਂ ਸਕੂਲ ਦੇ ਵਿਕਾਸ ਸਬੰਧੀ ਵਿਚਾਰ ਵਟਾਂਦਰਾ

ਪਠਾਨਕੋਟ 16 ਜਨਵਰੀ (ਸੰਧੂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਰੰਗ ਖੱਡ ਪਠਾਨਕੋਟ ਵਿਖੇ ਸਕੂਲ ਦੇ ਪਿ੍ੰਸੀਪਲ ਬਲਬੀਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਸਮਾਗਮ ਹੋਇਆ | ਜਿਸ ਵਿਚ ਪਿੰਡ ਦੁਰੰਗਖੱਡ ਦੇ ਨਵ-ਨਿਯੁਕਤ ਸਰਪੰਚ ਰਸ਼ੀਦ ਮੁਹੰਮਦ ਅਤੇ ਸਾਰੇ ਪੰਚਾਇਤ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਨੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ

ਮਾਧੋਪੁਰ, 16 ਜਨਵਰੀ (ਨਰੇਸ਼ ਮਹਿਰਾ)-ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਮਹੀਨਾਵਾਰ ਰਾਸ਼ਨ ਦਿੱਤਾ ਗਿਆ | ਸੁਸਾਇਟੀ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਬੱਲਾ ਤੇ ਪ੍ਰਧਾਨ ਅਰੂੜ ਸਿੰਘ ਮੈਰਾ ਨੇ ਦੱਸਿਆ ਕਿ ਹਰ ਮਹੀਨੇ ਦੇ ਦੂਸਰੇ ਐਤਵਾਰ ਤਕਰੀਬਨ ਜ਼ਰੂਰਤਮੰਦ 20 ...

ਪੂਰੀ ਖ਼ਬਰ »

ਆਦਰਸ਼ ਭਾਰਤੀ ਸਕੂਲ ਵਿਖੇ ਪੇਂਟਿੰਗ ਮੁਕਾਬਲੇ ਕਰਵਾਏ

ਪਠਾਨਕੋਟ, 16 ਜਨਵਰੀ (ਸੰਧੂ)-ਆਦਰਸ਼ ਭਾਰਤੀ ਸਕੂਲ ਵਿਖੇ ਸਕੂਲ ਦੇ ਪਿ੍ੰਸੀਪਲ ਵਿਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ | ਸਮਾਗਮ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐੱਚ.ਕੇ. ਮਹਾਜਨ ਤੇ ਉਪ ...

ਪੂਰੀ ਖ਼ਬਰ »

ਪਸ਼ੂ ਭਲਾਈ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਸ਼ਾਹਪੁਰ ਕੰਢੀ, 16 ਜਨਵਰੀ (ਰਣਜੀਤ ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਪ੍ਰੋਗਰਾਮ ਤਹਿਤ ਵੈਟਰਨਰੀ ਅਫ਼ਸਰ ਡਾ: ਵਿਜੇ ਕੁਮਾਰ ਦੀ ਅਗਵਾਈ ਹੇਠ ਪਿੰਡ ਤ੍ਰੇਹਟੀ ਵਿਖੇ 78ਵਾਂ ਪਸ਼ੂ ਭਲਾਈ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ ਡਾ: ਵਿਜੇ ਕੁਮਾਰ ਨੇ ਕਿਸਾਨਾਂ ਨੰੂ ...

ਪੂਰੀ ਖ਼ਬਰ »

ਕਠੂਆ ਜਬਰ ਜਨਾਹ ਤੇ ਕਤਲ ਕਾਂਡ ਮਾਮਲੇ 'ਚ ਦੋਸ਼ੀ ਦੀਪਕ ਖਜੂਰੀਆ ਦੇ ਬਿਆਨ ਜਾਰੀ

ਪਠਾਨਕੋਟ, 16 ਜਨਵਰੀ (ਸੰਧੂ)-ਜੰਮੂ-ਕਸ਼ਮੀਰ ਦੇ ਕਠੂਆ ਵਿਖੇ ਹੋਏ ਬਹੁਚਰਚਿਤ ਜਬਰ ਜਨਾਹ ਤੇ ਕਤਲ ਕਾਂਡ ਦੇ ਕੇਸ ਦੀ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਜ਼ਿਲ੍ਹਾ ਸੈਸ਼ਨ ਅਦਾਲਤ ਪਠਾਨਕੋਟ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੰਦ ਕਮਰਾ ਸੁਣਵਾਈ ਅੱਜ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਪਠਾਨਕੋਟ, 16 ਜਨਵਰੀ (ਚੌਹਾਨ)-ਗੁਰਦੁਆਰਾ ਮਾਡਲ ਟਾਊਨ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਜਿਸ ਵਿਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਭਾਈ ਰਣਜੀਤ ਸਿੰਘ ...

ਪੂਰੀ ਖ਼ਬਰ »

ਸਿੱਖਿਆ ਪ੍ਰੋਵਾਈਡਰ 20 ਨੰੂ ਕਰਨਗੇ ਆਰ-ਪਾਰ ਦਾ ਸੰਘਰਸ਼

ਗੁਰਦਾਸਪੁਰ, 16 ਜਨਵਰੀ (ਆਲਮਬੀਰ ਸਿੰਘ)-ਸਿੱਖਿਆ ਪ੍ਰੋਵਾਈਡਰ ਅਧਿਆਪਕ 20 ਜਨਵਰੀ ਨੰੂ ਆਰ-ਪਾਰ ਦਾ ਸੰਘਰਸ਼ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਅਨੁਭਵ ਗੁਪਤਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਲੋਂ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਤੇ ਹਰੇਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX