ਤਾਜਾ ਖ਼ਬਰਾਂ


ਹਥਿਆਰਾਂ ਸਣੇ ਦੋ ਨਾਮੀ ਗੈਂਗਸਟਰ ਗ੍ਰਿਫ਼ਤਾਰ
. . .  8 minutes ago
ਚੰਡੀਗੜ੍ਹ, 14 ਜੁਲਾਈ- ਪੰਜਾਬ ਪੁਲਿਸ ਨੇ ਕੌਮਾਂਤਰੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅਤੇ ਹਾਈਵੇਅਜ਼ 'ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ...
ਕੋਰੋਨਾ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਬਿਹਾਰ 'ਚ ਮੁੜ ਲੱਗੇਗਾ ਲਾਕਡਾਊਨ
. . .  36 minutes ago
ਪਟਨਾ, 14 ਜੁਲਾਈ- ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਬਿਹਾਰ ਸਰਕਾਰ ਨੇ ਸੂਬੇ 'ਚ ਇੱਕ ਵਾਰ ਫਿਰ ਲਾਕਡਾਊਨ ਲਗਾਉਣ ਦਾ ਫ਼ੈਸਲਾ ਕੀਤਾ ਹੈ। ਬਿਹਾਰ 'ਚ 16 ਜੁਲਾਈ ਤੋਂ ਲੈ ਕੇ...
ਉਪ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਸਚਿਨ ਪਾਇਲਟ ਨੇ ਕੀਤਾ ਇਹ ਟਵੀਟ
. . .  43 minutes ago
ਨਵੀਂ ਦਿੱਲੀ, 14 ਜੁਲਾਈ- ਰਾਜਸਥਾਨ ਦੀ ਗਹਿਲੋਤ ਸਰਕਾਰ 'ਤੇ ਛਾਏ ਸੰਕਟ ਦੇ ਬੱਦਲ ਹਟਣ ਦਾ ਨਾਂ ਨਹੀਂ ਲੈ ਰਹੇ। ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਸਚਿਨ ਪਾਇਲਟ ਅਤੇ ਉਨ੍ਹਾਂ...
ਕੋਰੋਨਾ ਕਾਰਨ ਫ਼ਾਜ਼ਿਲਕਾ ਜ਼ਿਲ੍ਹੇ 'ਚ ਪਹਿਲੀ ਮੌਤ
. . .  56 minutes ago
ਫ਼ਾਜ਼ਿਲਕਾ, 14 ਜੁਲਾਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰਤਾਖੇੜਾ ਦਾ ਰਹਿਣ ਵਾਲਾ ਸੀ। ਜਾਣਕਾਰੀ...
ਕੇਜਰੀਵਾਲ ਨੇ 12ਵੀਂ ਜਮਾਤ ਦੇ ਨਤੀਜਿਆਂ 'ਤੇ ਜਤਾਈ ਖ਼ੁਸ਼ੀ
. . .  about 1 hour ago
ਨਵੀਂ ਦਿੱਲੀ, 14 ਜੁਲਾਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੂਬਾ ਸਰਕਾਰ ਦੇ ਸਕੂਲਾਂ ਦੇ 12ਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ 'ਤੇ ਖ਼ੁਸ਼ੀ ਜਤਾਉਂਦਿਆਂ ਕਿਹਾ ਕਿ 98 ਫ਼ੀਸਦੀ...
ਮੈਟਰੋ ਪ੍ਰਾਜੈਕਟ 'ਚ ਕੰਮ ਰਹੇ 80 ਤੋਂ ਵਧੇਰੇ ਮਜ਼ਦੂਰਾਂ ਨੂੰ ਹੋਇਆ ਕੋਰੋਨਾ
. . .  about 1 hour ago
ਬੈਂਗਲੁਰੂ, 14 ਜੁਲਾਈ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਨਾਗਵਾਰਾ 'ਚ ਨੰਮਾ ਮੈਟਰੋ ਫ਼ੇਜ਼ ਦੋ ਦੇ ਗੋਟੀਗੇਰੇ ਲੇਨ ਲਈ ਕੰਮ ਕਰਨ ਵਾਲੇ 80 ਤੋਂ ਵਧੇਰੇ ਮਜ਼ਦੂਰਾਂ...
ਗਹਿਲੋਤ ਨੇ ਰਾਜਪਾਲ ਕਲਰਾਜ ਮਿਸ਼ਰ ਨਾਲ ਕੀਤੀ ਮੁਲਾਕਾਤ
. . .  about 1 hour ago
ਜੈਪੁਰ, 14 ਜੁਲਾਈ- ਰਾਜਸਥਾਨ 'ਚ ਜਾਰੀ ਸਿਆਸੀ ਘਮਸਾਣ ਵਿਚਾਲੇ ਅੱਜ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਲੋਂ ਰਾਜ ਭਵਨ ਵਿਖੇ...
ਖਮਾਣੋਂ : ਕੋਰੋਨਾ ਕਾਰਨ ਪ੍ਰਾਈਵੇਟ ਹਸਪਤਾਲ/ਕਲੀਨਿਕ ਅਤੇ ਗੈਰ ਮਾਨਤਾ ਪ੍ਰਾਪਤ ਮੈਡੀਕਲ ਪ੍ਰੈਕਟੀਸ਼ੀਨਅਰ ਨੂੰ ਹਦਾਇਤਾਂ ਜਾਰੀ
. . .  about 1 hour ago
ਖਮਾਣੋਂ, 14 ਜੁਲਾਈ (ਮਨਮੋਹਣ ਸਿੰਘ ਕਲੇਰ)- ਸਬ ਡਵੀਜ਼ਨ ਮੈਜਿਸਟ੍ਰੇਟ ਖਮਾਣੋਂ ਪਰਮਜੀਤ ਸਿੰਘ (ਪੀ. ਸੀ. ਐੱਸ.) ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਅੱਜ ਇੱਕ ਲਿਖਤੀ ਪੱਤਰ ਜਾਰੀ...
ਰਾਜਸਥਾਨ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਸਚਿਨ ਪਾਇਲਟ
. . .  about 1 hour ago
ਨਵੀਂ ਦਿੱਲੀ, 14 ਜੁਲਾਈ- ਸਚਿਨ ਪਾਇਲਟ ਨੂੰ ਰਾਜਸਥਾਨ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ...
ਅਕਾਲੀ ਦਲ ਦੇ ਕਹਿਣ 'ਤੇ ਮਿਲੀ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ- ਜਾਖੜ
. . .  about 2 hours ago
ਚੰਡੀਗੜ੍ਹ, 14 ਜੁਲਾਈ (ਸੁਰਿੰਦਰਪਾਲ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਲੀਨ ਜਾਖੜ ਵਲੋਂ ਅੱਜ ਬੇਅਦਬੀ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ...
ਥੜ੍ਹੀ ਨੂੰ ਲੈ ਕੇ ਹੋਈ ਲੜਾਈ 'ਚ ਪੰਜ ਜ਼ਖ਼ਮੀ
. . .  about 3 hours ago
ਚੋਗਾਵਾ, 14 ਜੁਲਾਈ (ਗੁਰਬਿੰਦਰ ਸਿੰਘ ਬਾਗੀ)- ਜ਼ਿਲ੍ਹਾ ਅੰਮ੍ਰਿਤਸਰ ਬਲਾਕ ਚੋਗਾਵਾ ਅਧੀਨ ਆਉਂਦੇ ਪਿੰਡ ਕੋਹਾਲਾ ਵਿਖੇ ਘਰ ਅੱਗੇ ਬਣਾਈ ਗਈ ਥੜ੍ਹੀ ਨੂੰ ਲੈ ਕੇ ਹੋਈ ਲੜਾਈ 'ਚ 5 ਵਿਅਕਤੀਆਂ ਦੇ...
ਜੈਪੁਰ : ਬੈਠਕ 'ਚ ਵਿਧਾਇਕਾਂ ਨੇ ਸਚਿਨ ਪਾਇਲਟ ਨੂੰ ਪਾਰਟੀ 'ਚੋਂ ਹਟਾਉਣ ਦੀ ਕੀਤੀ ਮੰਗ
. . .  about 3 hours ago
ਜੈਪੁਰ, 14 ਜੁਲਾਈ- ਜੈਪੁਰ ਦੇ ਫੇਅਰਮੋਂਟ ਹੋਟਲ 'ਚ ਚੱਲ ਰਹੀ ਕਾਂਗਰਸ ਵਿਧਾਇਕ ਦਲ (ਸੀ. ਐੱਲ. ਪੀ.) ਦੀ ਬੈਠਕ 'ਚ ਹਾਜ਼ਰ 102 ਵਿਧਾਇਕਾਂ ਨੇ ਸਰਬ ਸੰਮਤੀ ਨਾਲ ਮੰਗ ਕੀਤੀ ਹੈ ਕਿ...
ਲਦਾਖ਼ ਵਿਖੇ ਭਾਰਤ-ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਬੈਠਕ ਜਾਰੀ
. . .  about 3 hours ago
ਲੇਹ, 14 ਜੁਲਾਈ- ਭਾਰਤ ਅਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਬੈਠਕ ਅੱਜ ਪੂਰਬੀ ਲਦਾਖ਼ ਦੇ ਚੁਸ਼ੁਲ 'ਚ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵੀ ਦੋਹਾਂ ਦੇਸ਼ਾਂ ਵਿਚਾਲੇ...
ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੋਕ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ- ਐੱਸ. ਐੱਸ. ਪੀ. ਦੁੱਗਲ
. . .  about 3 hours ago
ਜੰਡਿਆਲਾ ਗੁਰੂ, 14 ਜੁਲਾਈ (ਰਣਜੀਤ ਸਿੰਘ ਜੋਸਨ)- ਐੱਸ. ਐੱਸ. ਪੀ. ਅੰਮ੍ਰਿਤਸਰ (ਦਿਹਾਤੀ) ਵਿਕਰਮਜੀਤ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ. ਐੱਸ. ਪੀ. ਜੰਡਿਆਲਾ ਗੁਰੂ ਮਨਜੀਤ ਸਿੰਘ ਦੇ...
ਕਾਂਗਰਸ ਵਿਧਾਇਕ ਦਲ ਦੀ ਬੈਠਕ ਜੈਪੁਰ 'ਚ ਸ਼ੁਰੂ
. . .  about 3 hours ago
ਜੈਪੁਰ, 14 ਜੁਲਾਈ- ਰਾਜਸਥਾਨ 'ਚ ਕਾਂਗਰਸ ਵਿਧਾਇਕ ਦਲ (ਸੀ. ਐੱਲ. ਪੀ.) ਦੀ ਬੈਠਕ ਜੈਪੁਰ ਦੇ ਫੇਅਰਮੋਂਟ ਹੋਟਲ 'ਚ ਸ਼ੁਰੂ ਹੋ ਚੁੱਕੀ ਹੈ। ਦੱਸਿਆ ਜਾ...
ਸੀ. ਬੀ. ਐੱਸ. ਈ. ਵਲੋਂ ਭਲਕੇ ਐਲਾਨੇ ਜਾਣਗੇ 10ਵੀਂ ਜਮਾਤ ਦੇ ਨਤੀਜੇ
. . .  about 3 hours ago
ਨਵੀਂ ਦਿੱਲੀ, 14 ਜੁਲਾਈ- ਸੀ. ਬੀ. ਐੱਸ. ਈ. ਵਲੋਂ ਭਲਕੇ 10ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣਗੇ। ਇਸ ਸੰਬੰਧੀ ਜਾਣਕਾਰੀ ਕੇਂਦਰੀ ਮੰਤਰੀ ਡਾ. ਰਮੇਸ਼ ਪੋਖਰੀਆਲ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹੜਾ
. . .  about 3 hours ago
ਅੰਮ੍ਰਿਤਸਰ, 14 ਜੁਲਾਈ (ਰਾਜੇਸ਼ ਕੁਮਾਰ ਸੰਧੂ)- ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਹਾਜ਼ਰੀਆਂ ਭਰਨ ਲਈ ਪਹੁੰਚੀਆਂ। ਇਸ ਦੌਰਾਨ...
ਸਾਊਦੀ ਅਰਬ 'ਚ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਛਾਪਾ ਪੁੱਜੀ
. . .  about 3 hours ago
ਮਹਿਲ ਕਲਾਂ, 14 ਜੁਲਾਈ (ਅਵਤਾਰ ਸਿੰਘ ਅਣਖੀ)- ਸਾਊਦੀ ਅਰਬ 'ਚ ਮੌਤ ਦਾ ਸ਼ਿਕਾਰ ਹੋਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਛਾਪਾ ਦੇ ਕਿਸਾਨ ਪਰਿਵਾਰ ਨਾਲ ਸੰਬੰਧਿਤ ਨੌਜਵਾਨ ਦੀ ਮ੍ਰਿਤਕ ਦੇਹ ਅੱਜ ਪਿੰਡ ਛਾਪਾ...
ਮੁੱਖ ਮੰਤਰੀ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਕਰਵਾਈ ਜਾ ਰਹੀ ਹੈ ਟਾਂਡਾ ਸਹਿਕਾਰੀ ਸਭਾ ਦੀ ਚੋਣ
. . .  about 4 hours ago
ਟਾਂਡਾ ਉੜਮੁੜ, 14 ਜੁਲਾਈ (ਦੀਪਕ ਬਹਿਲ)- ਮੁੱਖ ਮੰਤਰੀ ਪੰਜਾਬ ਵਲੋਂ ਕੋਵਿਡ-19 ਦੇ ਮੱਦੇਨਜ਼ਰ ਜਾਰੀ ਕੀਤੀਆਂ ਗਾਈਡ ਲਾਈਨਾਂ ਦੀਆਂ ਧੱਜੀਆਂ ਉਡਾ ਰਿਹਾ ਹੈ ਸਰਕਾਰ ਦਾ ਸਹਿਕਾਰਤਾ ਵਿਭਾਗ...
ਡੇਰਾਬੱਸੀ : ਪਿੰਡ ਜਵਾਹਰਪੁਰ ਦੇ ਦੁਕਾਨਦਾਰ ਦੀ ਕੋਰੋਨਾ ਕਾਰਨ ਮੌਤ
. . .  about 4 hours ago
ਡੇਰਾਬੱਸੀ, 14 ਜੁਲਾਈ (ਗੁਰਮੀਤ ਸਿੰਘ)- ਡੇਰਾਬੱਸੀ ਖੇਤਰ ਦੇ ਪਿੰਡ ਜਵਾਹਰਪੁਰ 'ਚ ਕੋਰੋਨਾ ਪੀੜਤ 48 ਸਾਲਾ ਮੁਹੰਮਦ ਸੁਲੇਮਾਨ ਨਾਮਕ ਦੁਕਾਨਦਾਰ ਦੀ ਅੱਜ ਮੌਤ ਹੋ ਗਈ ਹੈ। ਮ੍ਰਿਤਕ ਦੀ 7 ਜੁਲਾਈ...
ਪੰਜਾਬ 'ਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਲਈ ਕੈਪਟਨ ਵਲੋਂ ਨਵੀਆਂ ਹਿਦਾਇਤਾਂ ਜਾਰੀ
. . .  about 4 hours ago
ਚੰਡੀਗੜ੍ਹ, 14 ਜੁਲਾਈ (ਵਿਕਰਮਜੀਤ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੀਆਂ ਹਿਦਾਇਤਾਂ ਜਾਰੀ ਕੀਤੀ...
ਰਾਜਸਥਾਨ 'ਚ ਕੋਰੋਨਾ ਦੇ 98 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਜੈਪੁਰ, 14 ਜੁਲਾਈ- ਰਾਜਸਥਾਨ 'ਚ ਅੱਜ ਸਵੇਰੇ 10.30 ਵਜੇ ਤੱਕ ਕੋਰੋਨਾ ਦੇ 98 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਤਿੰਨ ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਸੂਬੇ 'ਚ ਕੋਰੋਨਾ ਪੀੜਤਾਂ...
ਭਾਰਤ 'ਚ 9 ਲੱਖ ਤੋਂ ਪਾਰ ਹੋਈ ਕੋਰੋਨਾ ਪੀੜਤਾਂ ਦੀ ਗਿਣਤੀ
. . .  about 5 hours ago
ਨਵੀਂ ਦਿੱਲੀ, 14 ਜੁਲਾਈ- ਦੇਸ਼ 'ਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਵਿਚਾਲੇ ਤੀਜੇ ਦਿਨ ਵੀ 28 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਕੋਰੋਨਾ ਪੀੜਤਾਂ ਦਾ ਅੰਕੜਾ...
ਸਾਊਦੀ ਅਰਬ ਤੋਂ ਵਿਧਵਾ ਮਾਂ ਦੇ ਜਵਾਨ ਪੁੱਤ ਦੀ ਲਾਸ਼ ਵਤਨ ਪੁੱਜੀ
. . .  about 5 hours ago
ਟਾਂਗਰਾ (ਅੰਮ੍ਰਿਤਸਰ), 11 ਜੁਲਾਈ (ਹਰਜਿੰਦਰ ਸਿੰਘ ਕਲੇਰ)- ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਛੱਜਲਵਡੀ ਦਾ ਕੁਲਵਿੰਦਰ ਸਿੰਘ, ਜੋ ਕਿ ਰੋਜ਼ੀ ਰੋਟੀ ਕਮਾਉਣ ਲਈ ਪਿਛਲੇ ਕਰੀਬ 11 ਸਾਲ ਤੋਂ ਸਾਊਦੀ ਅਰਬ...
ਪਾਤੜਾਂ (ਪਟਿਆਲਾ) 'ਚ ਕੋਰੋਨਾ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ
. . .  about 5 hours ago
ਪਾਤੜਾਂ, 14 ਜੁਲਾਈ (ਗੁਰਇਕਬਾਲ ਸਿੰਘ ਖ਼ਾਲਸਾ)- ਪਾਤੜਾਂ ਅੰਦਰ ਅੱਜ ਇੱਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਆਉਣ ਦੀ ਪੁਸ਼ਟੀ ਹੋਈ ਹੈ । ਮੁੱਢਲਾ ਸਿਹਤ ਕੇਂਦਰ ਪਾਤੜਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਾਜੇਸ਼...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਮਾਘ ਸੰਮਤ 550

ਸੰਪਾਦਕੀ

ਹੱਸ ਕੇ ਕੱਟ ਜਾਣ ਦਾ ਨਾਂਅ ਹੈ ਜ਼ਿੰਦਗੀ

ਜ਼ਿੰਦਗੀ ਵਿਚ ਰੋਜ਼ ਕੋਈ ਨਵਾਂ ਸਬਕ ਸਿੱਖਣ ਨੂੰ ਮਿਲਦਾ ਹੈ। ਇਕ ਖੁਸ਼ਮਿਜਾਜ਼ ਰਿਸ਼ਤੇਦਾਰ ਨੇ ਆਪਣੀ ਲੰਬੀ ਕਾਮਯਾਬ ਜ਼ਿੰਦਗੀ ਦਾ ਰਾਜ਼ ਸਾਂਝਾ ਕੀਤਾ। ਕਹਿੰਦਾ ਹੈ ਮੈਂ 'ਹਉਮੈ' ਰੋਗ ਨਹੀਂ ਪਾਲਿਆ। ਜੇ ਕਿਸੇ ਨੇ ਪੁੱਛ ਲਿਆ ਤਾਂ ਵਾਹ ਭਲੀ। ਜੇ ਨਾ ਪੁੱਛਿਆ ਤਾਂ ਵੀ ਕੋਈ ਪਰਵਾਹ ਨਹੀਂ। ਨਾ ਅਗਲੇ ਦੇ ਕਿੱਲੇ ਗੱਡੇ ਨੇ ਇਥੇ ਨਾ ਮੇਰੇ। ਵਾਕਿਆ ਹੀ ਜਦੋਂ ਗਹੁ ਨਾਲ ਸੋਚਿਆ ਤਾਂ ਹਉਮੈ ਰੋਗ ਹੀ ਹੈ, ਜਿਸ ਵਿਚੋਂ ਕਿੰਨੇ ਰੋਗ ਹੋਰ ਪੈਦਾ ਹੋ ਜਾਂਦੇ ਹਨ। ਇਕ ਸਿਆਣੇ ਬੰਦੇ ਦੀ ਇਕ ਕਾਢ ਸੀ ਕਿ ਜਿੱਡਾ ਛੋਟਾ ਇਨਸਾਨ ਹੋਵੇ ਉਸ ਦੀ ਓਡੀ ਹੀ ਵੱਡੀ ਹਉਮੈ ਹੁੰਦੀ ਹੈ। ਉਹ ਆਪਣੇ ਛੋਟੇਪਨ ਦੀ ਗੁੰਝਲਤਾ ਨਾਲ ਇਕ ਨਵੀਂ ਦੁਨੀਆ ਉਸਾਰ ਬਹਿੰਦਾ ਹੈ। ਕਾਲਪਨਿਕ ਹੱਕਾਂ ਦੀ। ਫਲਾਣੇ 'ਤੇ ਮੇਰਾ ਕਿਵੇਂ ਰੋਅਬ ਪਵੇ, ਧਿਮਕੇ 'ਤੇ ਮੈਂ ਕਿਵੇਂ ਹਾਵੀ ਹੋਵਾਂ। ਇਹੋ ਕੁਝ ਉਸ ਦੇ ਰਿਸ਼ਤੇ ਤੋਰਦਾ ਹੈ। ਵੇਖਿਆ ਹੈ ਕਈ ਲੋਕਾਂ ਲਈ ਗੱਡੀਆਂ ਦੇ ਨੰਬਰਾਂ ਤੋਂ ਲੈ ਕੇ ਖਾਣੇ ਦੇ ਮੇਜ਼ 'ਤੇ ਪਹਿਲੇ ਫੁਲਕੇ ਤਾਈਂ, ਹਉਮੈ ਪੁਗਾਉਣ ਦੀ ਅੰਨੀ ਦੌੜ ਲੱਗੀ ਰਹਿੰਦੀ ਹੈ।
ਇਕ ਫਿਲਾਸਫਰ ਨੇ ਦੱਸਿਆ ਕਿ ਉਹ ਆਪਣੇ ਝੋਲੇ 'ਚ ਇਕ ਮੁੱਠੀ ਮਿੱਟੀ ਦੀ ਪੁੜੀ ਹਮੇਸ਼ਾ ਨਾਲ ਰੱਖਦਾ ਹੈ, ਤਾਂ ਕਿ ਉਸ ਨੂੰ ਜ਼ਿੰਦਗੀ ਦਾ ਤੱਤ ਯਾਦ ਰਹੇ। ਕਿਸੇ ਨੇ ਪੁੱਛਿਆ ਕਿ 'ਕੀ ਫਾਇਦਾ ਹੈ ਮਿੱਟੀ ਚੁੱਕੀ ਫਿਰਨ ਦਾ?' ਉਹ ਕਹਿਣ ਲੱਗਾ ਕਿ ਜਦੋਂ ਮਿੱਟੀ ਦਾ ਰੂਪ ਬੁੱਤ ਵਿਚ ਤਬਦੀਲ ਹੋ ਜਾਂਦਾ ਹੈ, ਉਦੋਂ ਉਸ ਵਿਚ ਸੌ ਕਿਸਮ ਦੇ ਐਬ ਆ ਜਾਂਦੇ ਹਨ। ਉਵੇਂ ਹੀ ਜਿਵੇਂ ਪਾਣੀ ਵਿਰਲਾਂ 'ਚ ਵੀ ਸਮੋ ਜਾਂਦਾ ਹੈ ਖੁਸ਼ੀ ਨਾਲ ਤੇ ਬਰਫ਼ ਆਪਣੀ ਜਗ੍ਹਾ ਮੱਲ ਕੇ ਰਹਿੰਦੀ ਹੈ। ਬੁੱਤ ਵੀ ਆਪਣੀ ਜਗ੍ਹਾ ਕਿਤੇ ਧੱਕੇ ਨਾਲ ਬਣਾਉਂਦਾ ਹੈ, ਕਿਤੇ ਹੱਕ ਨਾਲ। ਮਿੱਟੀ ਆਪਣੀ ਹੋਂਦ, ਪੈਰਾਂ ਹੇਠ ਵੀ ਜ਼ਾਹਰ ਨਹੀਂ ਕਰਦੀ। ਚਲੋ ਮੰਨ ਲਿਆ ਪਰ ਇਸ ਸਭ ਦਾ ਫਾਇਦਾ ਕੀ? ਫਾਇਦਾ ਇਹ ਕਿ ਮਨ ਉੱਪਰ ਬਿਨਾਂ ਵਜ੍ਹਾ ਦੀ ਤਕਲੀਫ਼ ਸਵਾਰ ਨਹੀਂ ਹੁੰਦੀ। 'ਮੈਂ' ਇਥੇ ਹਾਰ ਗਈ। ਫਰਜ਼ ਕਰੋ ਕੋਈ ਬਦਦਿਮਾਗ ਬੰਦਾ ਤੁਹਾਨੂੰ ਬਹੁਤ ਬੋਲ-ਕਬੋਲ ਕਰ ਗਿਆ। ਜੇ ਇਹ ਸੋਚੀ ਚਲੋ ਕਿ ਮੈਨੂੰ ਬੋਲ ਗਿਆ, ਫਿਰ ਤਾਂ ਸੱਟ ਡੂੰਘੀ ਵੱਜਦੀ ਹੈ। ਜੇ ਇਹ ਸੋਚੋ ਕਿ ਮੇਰੀ ਜਗ੍ਹਾ ਕੋਈ ਵੀ ਹੁੰਦਾ, ਇਸ ਦੀ ਅਕਲ ਨੇ ਇਸ ਤੋਂ ਇਹੋ ਕਰਾਉਣਾ ਸੀ, ਇਤਫ਼ਾਕ ਨਾਲ ਇਥੇ ਮੈਂ ਸੀ। ਸਾਰੀ ਗੱਲ ਦੇ ਅਰਥ ਹੀ ਬਦਲ ਜਾਂਦੇ ਹਨ। ਰੀੜ੍ਹ ਦੀ ਹੱਡੀ ਸਲਾਮਤ ਹੋਣ ਦੇ ਬੜੇ ਹੋਰ ਵੀ ਸਬੂਤ ਹੁੰਦੇ ਹਨ। ਜਿਵੇਂ ਤੁਹਾਡੀ ਗੱਲਬਾਤ ਦਾ ਵਜ਼ਨ ਤੁਹਾਡੀ ਮਾਨਸਿਕਤਾ ਨਾਲ ਤੁਆਰਫ਼ ਕਰਾਉਂਦਾ ਹੈ, ਉਸੇ ਤਰ੍ਹਾਂ ਤੁਹਾਡੇ ਰਿਸ਼ਤੇ-ਨਾਤਿਆਂ ਦੀ ਕਾਮਯਾਬੀ ਤੁਹਾਡੇ ਵਤੀਰੇ ਦੇ ਪ੍ਰਤੀਕ ਹਨ। ਲੋਕਾਂ ਨੂੰ ਜਿੱਤਣਾ ਕਿਹੜਾ ਖੇਡ ਪਿਆ ਹੈ। ਜੇਕਰ ਆਪਣਾ-ਆਪ ਨਾ ਹਾਰਿਆ, ਇਹ ਵੀ ਜਿੱਤ ਹੈ।
ਇਕ ਸਿਆਸੀ ਬੀਬੀ, ਇਕ ਬੜੇ ਵੱਡੇ ਪਰਿਵਾਰ 'ਚ ਵਿਆਹੀ ਗਈ। ਘਰ ਦੇ ਜੀਅ ਇਕ ਵਾਰ 'ਚ ਗਿਣੇ ਵੀ ਨਾ ਜਾਣ ਤੇ ਹਰੇਕ ਜੀਅ ਦੇ ਸੁਭਾਅ 'ਤੇ ਜੇ ਕੋਈ ਖੋਜ ਕਰਦਾ ਤਾਂ ਪੂਰਾ ਥੀਸਸ ਲਿਖਿਆ ਜਾ ਸਕਦਾ ਸੀ। ਬਿਰਾਦਰੀ ਵਾਲਿਆਂ ਨੇ ਸੋਚਿਆ ਬਈ ਇਹ ਮਲੂਕੜੀ ਜਿਹੀ ਨੇ ਕਿੱਥੋਂ ਕੱਟ ਲੈਣਾ ਹੈ ਅਜਿਹੇ ਚਿੜੀਆਘਰ ਵਿਚ। ਇਹ ਮੁੜੀ ਕਿ ਮੁੜੀ। ਪਰ ਵਕਤ ਨਿਕਲਦਾ ਗਿਆ ਤੇ ਉਹ ਔਖੀ-ਸੌਖੀ ਕੱਟੀ ਗਈ। ਫਿਰ ਕਿਸੇ ਨੇ ਜਾਣਨਾ ਚਾਹਿਆ ਕਿ ਕਿਵੇਂ ਸਬਰ ਆਇਆ ਤੇ ਉਹ ਹੱਸ ਕੇ ਕਹਿਣ ਲੱਗੀ, 'ਸਬਰ ਨੂੰ ਆਪ ਹੀ ਸੱਦਾ ਦੇਣਾ ਪੈਂਦਾ ਹੈ, ਕਿ ਆ ਭਾਈ, ਥੋੜ੍ਹੀ ਦੇਰ ਮੇਰੇ ਮਨ ਵਿਚ ਵੱਸ।' ਫਿਰ ਕਹਿੰਦੀ ਕਿ ਮੈਂ ਮਨ ਉੱਤੇ ਨਾ ਉਮੀਦਾਂ ਦਾ ਬੋਝ ਕਦੇ ਪਾਇਆ ਤੇ ਨਾ ਹੀ ਨਾਉਮੀਦੀ ਨੂੰ ਨੇੜੇ ਲੱਗਣ ਦਿੱਤਾ। ਕਹਿੰਦੀ ਇਕ ਦਿਨ ਕਿਸੇ ਰਿਸ਼ਤੇਦਾਰ ਦੀ ਖ਼ਬਰ ਲੈਣ ਲੰਡਨ ਦੇ ਇਕ ਮੈਂਟਲ ਹੈਲਥ ਕੇਅਰ ਹੋਮ ਜਾਣਾ ਪਿਆ। ਉਹ ਰਿਸ਼ਤੇਦਾਰ ਤਾਂ ਇਕੱਲ ਨੇ ਮਾਨਸਿਕ ਤਣਾਅ ਵੱਲ ਧੱਕ ਦਿੱਤਾ ਸੀ। ਉਥੇ ਕਈ ਕਿਸਮ ਦੀਆਂ ਮਾਨਸਿਕ ਬਿਮਾਰੀਆਂ ਨਾਲ ਗ੍ਰਸਤ ਰੋਗੀ ਸਨ। ਇਕ ਡਾਕਟਰ ਜੋ ਉਨ੍ਹਾਂ ਦਾ ਨਿਰੀਖਣ ਕਰਦੀ ਸੀ, ਹਰੇਕ ਮਰੀਜ਼ ਨੂੰ ਮੁਸਕਰਾ ਕੇ ਹਾਲ ਪੁੱਛਦੀ ਤੇ ਉਨ੍ਹਾਂ ਦੀ ਰਿਪੋਰਟ ਦੀ ਜਾਂਚ ਕਰਦੀ। ਪੁੱਛਣ 'ਤੇ ਕਿ ਮੁਸਕਰਾਇਆ ਕਿਵੇਂ ਜਾ ਸਕਦਾ ਹੈ ਇਹੋ ਜਿਹੇ ਹਾਲਾਤ ਵਿਚ, ਡਾਕਟਰ ਨੇ ਕਿਹਾ, ਮੈਂ ਬਿਮਾਰੀ ਦਾ ਹਿੱਸਾ ਨਹੀਂ, ਇਲਾਜ ਦਾ ਹਿੱਸਾ ਹਾਂ। ਇਨ੍ਹਾਂ ਨੂੰ ਮੇਰੀ ਹਮਦਰਦੀ ਦੀ ਲੋੜ ਹੈ, ਮੇਰੇ ਗੁੱਸੇ ਦੀ ਨਹੀਂ। ਇਨ੍ਹਾਂ ਨੂੰ ਆਪਣੀ ਬਿਮਾਰੀ ਦਾ ਇਲਮ ਨਹੀਂ ਮੈਨੂੰ ਤਾਂ ਹੈ।' ਬਸ ਇਸ ਗੱਲ ਨੇ ਇਹ ਸਿਖਾ ਦਿੱਤਾ ਮੈਨੂੰ ਕਿ ਹਰੇਕ ਇਨਸਾਨ ਆਪਣੀ ਛੋਟੀ-ਮੋਟੀ ਅਪੂਰਣਤਾ ਤੋਂ ਨਾਵਾਕਫ਼ ਹੈ। ਆਪਣੇ ਸੁਭਾਅ ਦੀਆਂ ਖਾਮੀਆਂ ਤੋਂ ਅਨਜਾਣ ਹੈ। ਉਸ ਨੂੰ ਸਹਿਣ ਵਾਲੇ ਹੀ ਜਾਣਦੇ ਹਨ ਕਿ ਉਹ ਕਿਸ ਭਾਅ ਪੈਂਦਾ ਹੈ। ਆਮ ਤੌਰ 'ਤੇ ਹਰੇਕ ਇਨਸਾਨ ਕੀਮਤੀ ਰਿਸ਼ਤਿਆਂ ਵਿਚ ਬਹੀਖਾਤਾ ਖੋਲ੍ਹੇ ਬਿਨਾਂ ਹੀ ਵਿਚਰਦਾ ਹੈ। ਘਾਟੇ-ਵਾਧੇ ਦਾ ਹਿਸਾਬ ਕੀਤੇ ਬਿਨਾਂ। ਅਗਲੇ ਦੇ ਹਿੱਸੇ ਦਾ ਨਿਭਾਅ ਵੀ ਆਪ ਹੀ ਕਰਦਾ ਹੈ। ਕਿਉਂਕਿ ਜਿੱਥੇ ਰਿਸ਼ਤਾ ਜ਼ਰੂਰੀ ਹੁੰਦਾ ਹੈ, ਉਥੇ 'ਮੈਂ' ਗ਼ੈਰ-ਜ਼ਰੂਰੀ ਹੋ ਜਾਂਦੀ ਹੈ। ਤੇ ਇਕ ਰਿਸ਼ਤਾ ਤਾਂ ਹਰ ਇਨਸਾਨ ਦਾ ਆਪਣੀ ਖੈਰ ਨਾਲ ਹੁੰਦਾ ਹੀ ਹੈ। ਆਪਣੇ ਮਨ ਦੇ ਚੈਨ ਨਾਲ। ਉਹ ਚੈਨ ਜੇਕਰ ਥੋੜ੍ਹੇ ਜਿਹੇ ਸਮਝੌਤੇ ਨਾਲ ਕਾਇਮ ਰਹਿੰਦਾ ਹੈ ਤਾਂ ਕੋਈ ਮਾੜਾ ਸੌਦਾ ਨਹੀਂ। ਯਕੀਨ ਮੰਨੋ, ਕਿਸੇ ਦੇ ਰੌਲੇ-ਗੌਲੇ ਵਿਚ ਵੀ ਤੁਹਾਡੀ 'ਚੁੱਪ' ਦਮ ਨਹੀਂ ਤੋੜਦੀ। ਤੁਹਾਡਾ ਸਬਰ ਸੰਤੋਖ, ਤੁਹਾਡਾ ਵਿਅਕਤਿਤਵ ਹਰ ਹਾਲ ਜ਼ਾਹਰ ਹੁੰਦਾ ਹੈ। ਤੁਹਾਡਾ ਤਿਆਗ ਵੀ। ਜਦੋਂ ਕਿਤੇ ਲੱਗੇ ਕਿ ਹੋਂਦ ਦੇ ਟੁਕੜੇ ਹੋ ਰਹੇ ਹਨ, ਉਹ ਨਵੇਂ ਰੂਪ ਵਿਚ ਉੱਭਰ ਕੇ ਆਉਂਦੀ ਹੈ। ਇਮਤਿਹਾਨ ਹਮੇਸ਼ਾ ਕਾਬਲੀਅਤ ਦੀ ਪਰਖ ਹੁੰਦੇ ਹਨ। ਉਸੇ ਸ਼ਖ਼ਸੀਅਤ ਦੇ, ਜਿਸ ਨੂੰ ਰੌਲਾ ਪਾ ਕੇ ਜ਼ਾਹਰ ਕਰਨ ਦੀ ਲੋੜ ਨਹੀਂ ਹੁੰਦੀ। ਉਹ ਕਾਹਦੀ 'ਮੈਂ' ਹੋਈ ਜਿਸ ਨੂੰ ਦੋ-ਚਾਰ ਹੁੰਗਾਰੇ ਵੀ ਨਾ ਜੁੜੇ? ਨਜ਼ਾਰਾ ਤਾਂ ਹੈ, ਜੇ ਬਿਨਾਂ ਕਹੇ, ਬਿਨਾਂ ਮੰਗੇ, ਤਵੱਜੋ ਮਿਲੇ। ਜਿਥੇ ਲੋਕਾਂ ਨੂੰ ਮਹਿਸੂਸ ਹੋਵੇ ਲੋੜ ਤੁਹਾਡੀ ਸੰਗਤ ਦੀ, ਤੁਹਾਡੀ ਸੋਹਬਤ ਕੀਮਤੀ ਲੱਗੇ। ਤੁਸੀਂ ਰੌਲਾ ਪਾਵੋ ਵੀ ਨਾ ਤੇ ਤੁਹਾਡੀ ਕਹੀ ਇਕ-ਇਕ ਗੱਲ ਵਿਚੋਂ, ਦੁਨੀਆ ਆਪਣੀ ਖਾਤਰ ਉਮਰਾਂ ਦੀ ਖੁਰਾਕ ਲੱਭੇ। ਤੁਹਾਡੇ ਸੰਗੀ-ਸਾਥੀ ਤੁਹਾਡੇ ਸੁਲਝੇ ਹੋਣ ਦੀ ਪਛਾਣ ਹੋਣ। ਤੁਹਾਡੇ ਮਨ ਨੂੰ ਆਪਣੀ ਸਿਹਤ ਦਰੁਸਤ ਰੱਖਣ ਲਈ ਫ਼ਿਕਰਮੰਦ ਨਾ ਹੋਣਾ ਪਵੇ, ਕਿਉਂਕਿ ਮਨ ਨੇ, ਜੋ ਬਿਮਾਰੀ ਬਣ ਸਕਣ ਦੀ ਤਾਕਤ ਰੱਖਦੇ ਹਨ, ਉਹ ਐਬ ਪਾਲੇ ਹੀ ਨਹੀਂ। ਆਪਣੀ ਜ਼ਿੰਦਗੀ ਤੋਂ ਬਿਹਤਰ ਕੰਮ ਲਏ। ਨਿੱਕੇ ਵਿਵਾਦ, ਨਿੱਕੀ ਸੋਚ ਤੋਂ ਗੁਰੇਜ਼ ਕੀਤਾ। ਹੱਸ ਕੇ ਕੱਟ ਜਾਣ ਦਾ ਨਾਂਅ ਹੀ ਜ਼ਿੰਦਗੀ ਹੈ। ਦਿਨ ਕੱਟੀ ਤਾਂ ਕਈ ਕਿਸਮ ਦੀ ਹੁੰਦੀ ਹੈ।

-bubbutir@yahoo.com

ਕ੍ਰਿਪਾਲ ਸਿੰਘ ਚੀਫ਼ ਖ਼ਾਲਸਾ ਦੀਵਾਨ ਨੂੰ ਯਾਦ ਕਰਦਿਆਂ

ਜਨਮ ਦਿਨ 'ਤੇ ਵਿਸ਼ੇਸ਼ ਅੱਜ ਜਦੋਂ ਪ੍ਰਬੰਧਕੀ ਪੱਖੋਂ ਚੀਫ਼ ਖ਼ਾਲਸਾ ਦੀਵਾਨ ਦਾ ਤਾਣਾ-ਬਾਣਾ ਉਲਝਿਆ ਹੋਇਆ ਹੈ, ਉਸ ਸਮੇਂ ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਸੇਵਾਦਾਰ ਸ: ਕ੍ਰਿਪਾਲ ਸਿੰਘ ਦੀ ਯਾਦ ਆਉਂਦੀ ਹੈ, ਜੋ ਲਗਾਤਾਰ 17 ਸਾਲ ਇਸ ਜਥੇਬੰਦੀ ਦੀ ਅਗਵਾਈ ਕਰਦੇ ਰਹੇ। ਉਨ੍ਹਾਂ ਦੇ ...

ਪੂਰੀ ਖ਼ਬਰ »

ਜਦੋਂ ਤੋਪਾਂ ਵੀ ਨਾਮਧਾਰੀਆਂ ਨੂੰ ਝੁਕਾ ਨਾ ਸਕੀਆਂ

ਸ਼ਹੀਦੀ ਸਾਕੇ 'ਤੇ ਵਿਸ਼ੇਸ਼ 12 ਅਪ੍ਰੈਲ, 1857 ਨੂੰ ਗੁਰੂ ਰਾਮ ਸਿੰਘ ਨੇ ਭੈਣੀ ਸਾਹਿਬ ਵਿਚ ਚਿੱਟਾ ਝੰਡਾ ਲਹਿਰਾਅ ਕੇ ਆਜ਼ਾਦੀ ਦਾ ਬਿਗਲ ਵਜਾ ਦਿੱਤਾ। ਉਨ੍ਹਾਂ ਗੁਰਸਿੱਖੀ ਦੇ ਪ੍ਰਚਾਰ ਅਤੇ ਦੇਸ਼ ਦੀ ਆਜ਼ਾਦੀ ਲਈ ਪੁਰਾਤਨ ਪੰਜਾਬ ਨੂੰ 22 ਹਿੱਸਿਆਂ ਵਿਚ ਵੰਡ ਕੇ 22 ਸੂਬੇ ਨਿਯੁਕਤ ...

ਪੂਰੀ ਖ਼ਬਰ »

ਪੰਜਾਬ ਵਿਚ ਬੇਹੱਦ ਗੰਭੀਰ ਹੈ ਰੁਜ਼ਗਾਰ ਦਾ ਮਸਲਾ

ਬਦਲ ਰਹੀਆਂ ਜੀਵਨ ਹਾਲਤਾਂ ਅਨੁਸਾਰ ਮਨੁੱਖ ਦੀਆਂ ਜੀਵਨ ਲੋੜਾਂ ਵਿਚ ਵੀ ਵਾਧਾ ਹੋਇਆ ਹੈ ਜਿਵੇਂ ਰੋਟੀ, ਕੱਪੜਾ ਤੇ ਮਕਾਨ ਦੇ ਨਾਲ ਨਾਲ ਜੀਵਨ ਵਿਚ ਅੱਗੇ ਵਧਣ ਲਈ ਸੰਤੋਸ਼ਜਨਕ ਮੌਕੇ ਅਤੇ ਬਰਾਬਰਤਾ ਆਦਿ। ਪਰ ਅਫਸੋਸ, ਬਦਲ ਰਹੀ ਜੀਵਨ-ਜਾਚ ਨੇ ਸਾਡੀਆਂ ਜੀਵਨ ਲੋੜਾਂ ਵਿਚ ...

ਪੂਰੀ ਖ਼ਬਰ »

ਪ੍ਰਦੂਸ਼ਣ ਤੇ ਰੁਜ਼ਗਾਰ ਦੀ ਚੁਣੌਤੀ

ਪੰਜਾਬ ਵਿਚ ਪ੍ਰਦੂਸ਼ਣ ਦੀ ਸਮੱਸਿਆ ਨਾਲ ਸਿੱਝਣਾ ਬੇਹੱਦ ਮੁਸ਼ਕਿਲ ਕੰਮ ਹੈ। ਸੂਬੇ ਦਾ ਸਮੁੱਚਾ ਪ੍ਰਸ਼ਾਸਨਿਕ ਢਾਂਚਾ ਹੀ ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਕਿਸੇ ਵੀ ਕੰਮ ਨੂੰ ਸਿਰੇ ਚਾੜ੍ਹਨ ਲਈ ਵੱਡੀ ਜੱਦੋ-ਜਹਿਦ ਤੋਂ ਬਾਅਦ ਵੀ ਬਹੁਤ ਘੱਟ ਪ੍ਰਾਪਤੀ ਹੁੰਦੀ ਹੈ। ਸਿਆਸਤ, ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX