ਤਾਜਾ ਖ਼ਬਰਾਂ


ਪ੍ਰਕਾਸ਼ ਗੁਰਪੁਰਬ ਸਮਾਗਮਾਂ ਨੂੰ ਸਮਰਪਿਤ ਨਗਰ ਕੀਰਤਨ ਪਹੁੰਚਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ
. . .  1 day ago
ਸੁਲਤਾਨਪੁਰ ਲੋਧੀ, (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਸਮਾਗਮਾਂ ਨੂੰ ਸਮਰਪਿਤ ਗੁਰਦੁਆਰ ਨਾਨਕ ਝੀਰਾ ਸਾਹਿਬ ਬਿਦਰ...
ਪੁੱਟੇ ਟੋਏ ਵਿਚ ਡਿੱਗੇ 3 ਬੱਚਿਆਂ ਦੀ ਡੁੱਬਣ ਕਾਰਨ ਮੌਤ
. . .  1 day ago
ਫ਼ਤਿਹਗੜ੍ਹ ਸਾਹਿਬ, 21 ਜੁਲਾਈ (ਅਰੁਣ ਅਹੂਜਾ)- ਜ਼ਿਲ੍ਹੇ ਦੇ ਪਿੰਡ ਖੋਜੇਮਾਜਰਾ ਵਿਖੇ ਬੀਤੇ ਦਿਨ ਪੁੱਟੇ ਗਏ ਇਕ ਟੋਏ ਵਿਚ ਇਕੋ ਪਰਿਵਾਰ ਦੇ 3 ਬੱਚਿਆਂ ਦੇ ਡੁੱਬ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਹਾਦਸੇ ਉਪਰੰਤ ਸਮੁੱਚੇ ਪਿੰਡ ਵਿਚ ਸੋਗ ਦੀ...
ਪੈਰਾਸ਼ੂਟ ਰੈਜ਼ੀਮੈਂਟ ਬਟਾਲੀਅਨ ਨਾਲ ਟਰੇਨਿੰਗ ਕਰਨਗੇ ਧੋਨੀ
. . .  1 day ago
ਨਵੀਂ ਦਿੱਲੀ, 21 ਜੁਲਾਈ - ਫ਼ੌਜ ਦੇ ਸੂਤਰਾਂ ਅਨੁਸਾਰ ਫ਼ੌਜ ਮੁਖੀ ਬਿਪਿਨ ਰਾਵਤ ਨੇ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਭਾਰਤੀ ਫ਼ੌਜ ਨਾਲ ਸਿਖਲਾਈ ਲੈਣ ਦੀ ਅਪੀਲ ਸਵੀਕਾਰ ਕਰ ਲਈ ਹੈ। ਧੋਨੀ ਪੈਰਾਸ਼ੂਟ ਰੈਜ਼ੀਮੈਂਟ...
ਅਣਪਛਾਤੇ ਵਿਅਕਤੀ ਸੋਨੇ ਦੀ ਚੈਨੀ ਅਤੇ ਨਕਦੀ ਝਪਟ ਕੇ ਹੋਏ ਫ਼ਰਾਰ
. . .  1 day ago
ਕੋਟਕਪੂਰਾ, 21 ਜੁਲਾਈ (ਮੋਹਰ ਸਿੰਘ ਗਿੱਲ)- ਸਥਾਨਕ ਫ਼ਰੀਦਕੋਟ ਸੜਕ 'ਤੇ ਸਥਿੱਤ ਟੀਟੂ ਕਰੀਏਸ਼ਨ ਦੁਕਾਨ ਦੇ ਮਾਲਕ ਵਿਜੈ ਕੁਮਾਰ ਟੀਟੂ ਦੇ ਬੇਟੇ ਰੋਹਿਤ ਛਾਬੜਾ ਉਰਫ਼ ਟੋਨੀ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਦਿਨ ਦਿਹਾੜੇ ਹਮਲਾ ਕਰਦਿਆਂ ਉਸਦੇ ਗਲ 'ਚ ...
ਨਾਲੀਆਂ ਅਤੇ ਟਾਇਲਟ ਸਾਫ ਕਰਵਾਉਣ ਦੇ ਲਈ ਨਹੀਂ ਬਣੀ ਹਾਂ ਸੰਸਦ ਮੈਂਬਰ- ਪ੍ਰਗਿਆ ਠਾਕੁਰ
. . .  1 day ago
ਨਵੀਂ ਦਿੱਲੀ, 21 ਜੁਲਾਈ- ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਭਾਜਪਾ ਸੰਸਦ ਪ੍ਰਗਿਆ ਠਾਕੁਰ ਨੇ ਸਿਹੋਰ ਜ਼ਿਲ੍ਹੇ 'ਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀ ਨਾਲੀਆਂ ਅਤੇ ਟਾਇਟਲ ਸਾਫ ਕਰਵਾਉਣ ਦੇ ਲਈ ਸੰਸਦ ਮੈਂਬਰ ਨਹੀਂ ਬਣੇ। ਪ੍ਰਗਿਆ ਠਾਕੁਰ ਨੇ ਕਿਹਾ ਕਿ ਜਿਸ ..
ਮੱਧ ਪ੍ਰਦੇਸ਼ ਵਿੱਚ ਜ਼ਮੀਨੀ ਝਗੜੇ ਵਿੱਚ 13 ਲੋਕ ਹੋਏ ਜ਼ਖਮੀ
. . .  1 day ago
ਭੋਪਾਲ, 21 ਜੁਲਾਈ- ਮੱਧ ਪ੍ਰਦੇਸ਼ ਦੇ ਰਾਜਗੜ੍ਹ ਵਿੱਚ ਦੋ ਧੜਿਆਂ ਵਿਚਾਲੇ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਵਿੱਚ 13 ਲੋਕ ਜ਼ਖਮੀ ਹੋਏ ਹਨ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕਰ ਲਿਆ ...
ਕਿਸਾਨਾਂ ਦੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਦਿੱਤਾ ਜਾਵੇਗਾ ਪੂਰਾ ਮੁਆਵਜ਼ਾ- ਸਰਕਾਰੀਆ
. . .  1 day ago
ਲਹਿਰਾਗਾਗਾ, 21 ਜੁਲਾਈ (ਸੂਰਜ ਭਾਨ ਗੋਇਲ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘੱਗਰ ਦਰਿਆ ਦੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਅਧਿਕਾਰੀ ਸਮੇਂ ਸਮੇਂ 'ਤੇ ਸੰਵੇਦਨਸ਼ੀਲ ਥਾਵਾਂ ਦਾ ਜਾਇਜ਼ਾ ਲੈ ਰਹੇ ...
ਭਿਆਨਕ ਸੜਕ ਹਾਦਸੇ ਵਿੱਚ ਪਤੀ-ਪਤਨੀ ਸਮੇਤ ਬੇਟੀ ਦੀ ਮੌਤ
. . .  1 day ago
ਚੰਡੀਗੜ੍ਹ, 21 ਜੁਲਾਈ- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਦੀ ਖ਼ਬਰ ਮਿਲੀ ਹੈ । ਇਸ ਟੱਕਰ ਇੰਨੀ ਭਿਆਨਕ ਸੀ ਕਿ ਪਤੀ-ਪਤਨੀ ਸਮੇਤ ਬੇਟੀ ਦੀ ਵੀ ਮੌਤ ਹੋ ਗਈ। ਇਸ ਹਾਦਸੇ ਵਿੱਚ ਦੋ ਲੋਕ ਜ਼ਖਮੀ ਵੀ ਹੋਏ ...
ਸੁਖ ਸਰਕਾਰੀਆ ਨੇ ਪਿੰਡ ਫੂਲਦ ਨੇੜੇ ਘੱਗਰ ਦਰਿਆ ਦਾ ਜਾਇਜ਼ਾ ਲਿਆ
. . .  1 day ago
ਸੰਗਰੂਰ, 21 ਜੁਲਾਈ (ਧੀਰਜ ਪਸ਼ੋਰੀਆ)- ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਵੱਲੋਂ ਪਿੰਡ ਫੂਲਦ ਨੇੜੇ ਘੱਗਰ ਦਰਿਆ ਦਾ ਜਾਇਜ਼ਾ ਲਿਆ...
ਲੋਕ ਸੰਘਰਸ਼ ਮੋਰਚੇ ਵੱਲੋਂ ਲਗਾਇਆ ਧਰਨਾ ਪ੍ਰਸ਼ਾਸਨ ਦੇ ਭਰੋਸੇ ਨਾਲ ਸਮਾਪਤ
. . .  1 day ago
ਗੜ੍ਹਸ਼ੰਕਰ, 21 ਜੁਲਾਈ (ਧਾਲੀਵਾਲ)- ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਜ਼ਿਲ੍ਹੇ ਰੋਪੜ ਵਿੱਚ ਪੈਂਦੇ ਖਸਤਾ ਹਾਲਤ ਹਿੱਸੇ ਦੇ ਸੁਧਾਰ ਲਈ ਪਿਛਲੇ ਸਮੇਂ ਦੌਰਾਨ ਲੰਮਾ ਸਮਾਂ ਧਰਨਾ ਲਗਾ ਕੇ ਸੰਘਰਸ਼ ਕਰਨ ਵਾਲੇ 'ਲੋਕ ਸੰਘਰਸ਼ ਮੋਰਚੇ' ਵੱਲੋਂ ਸੰਘਰਸ਼ ਦੇ ਆਪਣੇ ਦੂਜੇ ਪੜਾਅ ...
ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸਜਾਇਆ ਗਿਆ 27ਵਾਂ ਵਿਸ਼ਾਲ ਮਹਾਨ ਨਗਰ ਕੀਰਤਨ
. . .  1 day ago
ਛੇਹਰਟਾ, 21 ਜੁਲਾਈ (ਵਡਾਲੀ)- ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਮੈਨੇਜਰ ਭਾਈ ਲਾਲ ਸਿੰਘ ਤੇ ਮੀਰੀ ਪੀਰੀ ਦਿਵਸ ਨਗਰ ਕੀਰਤਨ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਮਾਨ ਦੀ ਦੇਖ-ਰੇਖ ਹੇਠ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮੀਰੀ ਪੀਰੀ ਦਿਵਸ ਨੂੰ ...
ਪਾਕਿਸਤਾਨ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ
. . .  1 day ago
ਇਸਲਾਮਾਬਾਦ, 21 ਜੁਲਾਈ- ਪਾਕਿਸਤਾਨ ਦੇ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਐਤਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋਏ ਹਨ। ਸਥਾਨਕ
ਸਰਕਾਰੀ ਸਨਮਾਨਾਂ ਨਾਲ ਹੋਇਆ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  1 day ago
ਨਵੀਂ ਦਿੱਲੀ, 21 ਜੁਲਾਈ-ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਨਿਗਮ ਬੋਧ ਘਾਟ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਦੱਸ ਦੇਈਏ ਕਿ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ...
ਸੋਨਭੱਦਰ ਹੱਤਿਆ ਕਾਂਡ ਮਾਮਲਾ : ਯੋਗੀ ਸਰਕਾਰ ਵੱਲੋਂ 18.5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
. . .  1 day ago
ਲਖਨਊ, 21 ਜੁਲਾਈ- ਸੋਨਭੱਦਰ ਹੱਤਿਆ ਕਾਂਡ 'ਚ ਮਾਰੇ ਗਏ ਦੇ ਪਰਿਵਾਰਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ 18.5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੇ ਐਤਵਾਰ ਨੂੰ ਕਿਹਾ ਕਿ ਐਸ.ਸੀ/ਐਸ.ਟੀ ਪ੍ਰਬੰਧਾਂ ਤਹਿਤ ਮੁੱਖ ...
ਇੰਡੋਨੇਸ਼ੀਆ ਓਪਨ : ਫਾਈਨਲ 'ਚ ਜਾਪਾਨ ਦੀ ਯਾਮਾਗੁਚੀ ਤੋਂ ਹਾਰੀ ਪੀ. ਵੀ. ਸਿੰਧੂ
. . .  1 day ago
ਜਕਾਰਤਾ, 21 ਜੁਲਾਈ- ਭਾਰਤ ਦੀ ਚੋਟੀ ਦੀ ਮਹਿਲਾ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੂੰ ਇੰਡੋਨੇਸ਼ੀਆ ਬੈਡਮਿੰਟਨ ਟੂਰਨਾਮੈਂਟ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਿਓ ਓਲੰਪਿਕ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਸਿੰਧੂ ਨੂੰ ਅੱਜ ਖੇਡੇ ਗਏ ਮਹਿਲਾ...
ਭਾਜਪਾ ਨੇ ਧੋਖੇ ਨਾਲ ਜਿੱਤੀਆਂ ਲੋਕ ਸਭਾ ਚੋਣਾਂ- ਮਮਤਾ
. . .  1 day ago
ਨਿਗਮ ਬੋਧ ਘਾਟ ਲਿਆਂਦੀ ਗਈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ
. . .  1 day ago
2700 ਕਰੋੜ ਰੁਪਏ ਦੀ ਹੈਰੋਇਨ ਬਰਾਮਦਗੀ ਦਾ ਮਾਮਲਾ : ਲੂਣ ਵਪਾਰੀ ਗੁਰਪਿੰਦਰ ਸਿੰਘ ਦੀ ਮੌਤ
. . .  1 day ago
ਕਾਂਗਰਸ ਹੈੱਡਕੁਆਟਰ ਤੋਂ ਸ਼ੀਲਾ ਦੀਕਸ਼ਿਤ ਦੀ ਅੰਤਿਮ ਯਾਤਰਾ ਸ਼ੁਰੂ
. . .  1 day ago
ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਧੋਨੀ ਦੀ ਥਾਂ ਰਿਸ਼ਭ ਪੰਤ ਨੂੰ ਮਿਲਿਆ ਮੌਕਾ
. . .  1 day ago
ਰੋਹਿਤ ਸ਼ਰਮਾ ਨੂੰ ਟੈਸਟ ਟੀਮ 'ਚ ਮਿਲੀ ਥਾਂ
. . .  1 day ago
ਟੀ.-20 ਲਈ ਧੋਨੀ, ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ
. . .  1 day ago
ਵੈਸਟਇੰਡੀਜ਼ ਦੌਰੇ ਲਈ ਭਾਰਤੀ ਕ੍ਰਿਕਟ ਟੀਮ 'ਚ ਕਈ ਨੌਜਵਾਨ ਚਿਹਰੇ ਸ਼ਾਮਲ
. . .  1 day ago
ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ
. . .  1 day ago
ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਭਰਾ ਰਾਮ ਚੰਦਰ ਪਾਸਵਾਨ ਦਾ ਦੇਹਾਂਤ
. . .  1 day ago
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਂਗੇ ਰਾਮ ਗਰਗ ਨੂੰ ਭੇਂਟ ਕੀਤੀ ਸ਼ਰਧਾਂਜਲੀ
. . .  1 day ago
ਮੇਰੀ ਵੱਡੀ ਭੈਣ ਅਤੇ ਦੋਸਤ ਵਾਂਗ ਸੀ ਸ਼ੀਲਾ ਦੀਕਸ਼ਿਤ- ਸੋਨੀਆ ਗਾਂਧੀ
. . .  1 day ago
ਬਿੱਲ ਦਾ ਭੁਗਤਾਨ ਕਰਨ ਦੇ ਬਾਵਜੂਦ ਵੀ ਬਿਜਲੀ ਮਹਿਕਮੇ ਨੇ ਕੱਟਿਆ ਕੁਨੈਕਸ਼ਨ
. . .  1 day ago
ਕਾਂਗਰਸ ਹੈੱਡਕੁਆਰਟਰ 'ਚ ਲਿਆਂਦੀ ਗਈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ, ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
. . .  1 day ago
ਝਾਰਖੰਡ 'ਚ ਭੀੜ ਨੇ ਔਰਤ ਸਣੇ ਚਾਰ ਲੋਕਾਂ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ
. . .  1 day ago
'ਸ਼ਹੀਦ ਦਿਵਸ' ਮੌਕੇ ਮਮਤਾ ਵਲੋਂ ਧਰਮਤਲਾ 'ਚ ਕੀਤੀ ਜਾਵੇਗੀ ਰੈਲੀ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਗਰਗ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  1 day ago
ਅੰਤਿਮ ਦਰਸ਼ਨਾਂ ਲਈ ਕਾਂਗਰਸ ਹੈੱਡਕੁਆਰਟਰ ਲਿਜਾਈ ਜਾ ਰਹੀ ਹੈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ
. . .  1 day ago
ਮੋਗਾ ਪੁਲਿਸ ਨੇ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਣੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
. . .  1 day ago
ਅਮਰੀਕਾ 'ਚ ਪੈ ਰਹੀ ਹੈ ਭਿਆਨਕ ਗਰਮੀ, 15 ਕਰੋੜ ਲੋਕ ਲੂ ਦੀ ਲਪੇਟ 'ਚ
. . .  1 day ago
ਲਾਲ ਕ੍ਰਿਸ਼ਨ ਅਡਵਾਨੀ ਨੇ ਦਿੱਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  1 day ago
ਪਾਕਿਸਤਾਨ : ਹਸਪਤਾਲ 'ਚ ਹੋਇਆ ਆਤਮਘਾਤੀ ਬੰਬ ਧਮਾਕਾ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਬਿਹਾਰ ਦੀਆਂ ਜੇਲ੍ਹਾਂ 'ਚ ਪੁਲਿਸ ਵਲੋਂ ਛਾਪੇਮਾਰੀ
. . .  1 day ago
ਨਿਊਜ਼ੀਲੈਂਡ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਸੁਸ਼ਮਾ ਸਵਰਾਜ ਨੇ ਭੇਂਟ ਕੀਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  1 day ago
ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਸਪਾ ਨੇਤਾ ਆਜ਼ਮ ਖ਼ਾਨ ਵਿਰੁੱਧ ਤਿੰਨ ਹੋਰ ਐੱਫ. ਆਈ. ਆਰ ਦਰਜ
. . .  1 day ago
ਉਮਰ ਅਬਦੁੱਲਾ ਨੇ ਭੇਂਟ ਕੀਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  1 day ago
ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦਾ ਦੇਹਾਂਤ
. . .  1 day ago
ਵੈਸਟ ਇੰਡੀਜ਼ ਦੌਰੇ ਲਈ ਅੱਜ ਹੋਵੇਗੀ ਭਾਰਤੀ ਕ੍ਰਿਕਟ ਟੀਮ ਦੀ ਚੋਣ
. . .  1 day ago
ਪਾਪੂਆ ਨਿਊ ਗਿਨੀ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਅੱਜ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਸੁੱਖ ਸਰਕਾਰੀਆ ਵੱਲੋਂ ਮੀਂਹ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ
. . .  2 days ago
ਪ੍ਰਧਾਨ ਮੰਤਰੀ ਮੋਦੀ ਨੇ ਸ਼ੀਲਾ ਦੀਕਸ਼ਿਤ ਨੂੰ ਦਿੱਤੀ ਸ਼ਰਧਾਂਜਲੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਮਾਘ ਸੰਮਤ 550

ਮੁਕਤਸਰ ਸਾਹਿਬ

ਰਾਜਾ ਵੜਿੰਗ ਵਲੋਂ 9 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਕੰਮਾਂ ਦਾ ਨੀਂਹ ਪੱਥਰ

ਗਿੱਦੜਬਾਹਾ, 16 ਜਨਵਰੀ (ਬਲਦੇਵ ਸਿੰਘ ਘੱਟੋਂ)-ਗਿੱਦੜਬਾਹਾ 'ਚ ਜਲ ਸਪਲਾਈ ਅਤੇ ਸੀਵਰੇਜ ਸਿਸਟਮ ਦੇ ਸੁਧਾਰ ਲਈ 9 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਕੰਮ ਦਾ ਅੱਜ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਰਾਜਾ ਵੜਿੰਗ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਿੱਦੜਬਾਹਾ ਸ਼ਹਿਰ ਵਾਸੀਆਂ ਨੂੰ ਸੀਵਰੇਜ ਬੰਦ ਅਤੇ ਓਵਰਫ਼ਲੋ ਹੋਣ ਕਾਰਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਦੇ ਪੱਕੇ ਹੱਲ ਲਈ ਲੰਬੀ ਰੋਡ ਤੋਂ ਲਾਲ ਕੋਠੀ ਤੱਕ ਅਤੇ ਲਾਲ ਕੋਠੀ ਡਿਸਪੋਜਲਾਂ ਤੋਂ ਬਬਾਣੀਆਂ ਡਰੇਨ ਤੱਕ 10 ਕਿਲੋਮੀਟਰ ਲੰਬੀ ਪਾਈਪ ਲਾਈਨ ਜੋ ਕਿ ਬਹੁਤ ਖਸਤਾ ਹਾਲ ਤੇ ਛੋਟੀ ਹੈ ਨੂੰ ਵੱਡਾ ਅਤੇ ਨਵ-ਨਿਰਮਾਣ ਕਰਨ ਲਈ 9 ਕਰੋੜ 70 ਲੱਖ ਦੀ ਰਾਸ਼ੀ ਮਨਜ਼ੂਰ ਕਰਵਾਈ ਗਈ ਹੈ | ਉਨ੍ਹਾਂ ਗਿੱਦੜਬਾਹਾ ਹਲਕੇ ਨੂੰ ਦਿੱਤੇ ਫ਼ੰਡਾਂ ਦੇ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਪਿਛਲੇ ਦੋ ਸਾਲਾਂ ਦੌਰਾਨ ਗਿੱਦੜਬਾਹਾ ਲਈ ਕਰੀਬ 70 ਕਰੋੜ ਦੇ ਫ਼ੰਡ ਲਿਆਂਦੇ ਹਨ | ਉਨ੍ਹਾਂ ਦੱਸਿਆ ਕਿ ਇਕ ਸਾਲ ਦੇ ਅੰਦਰ ਗਿੱਦੜਬਾਹਾ ਸ਼ਹਿਰ ਦੀਆਂ ਸਾਰੀਆਂ ਸੜਕਾਂ ਅਤੇ ਗਲੀਆਂ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ | ਇਸ ਪ੍ਰੋਜੈਕਟ ਸਬੰਧੀ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਕਸੀਅਨ ਗੁਰਵਿੰਦਰਪਾਲ ਸਿੰਘ, ਐੱਸ.ਡੀ.ਓ. ਮੁਕੇਸ਼ ਮੋਹਨ ਮੱਕੜ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 10 ਕਿਲੋਮੀਟਰ ਲੰਬੀ ਪਾਈਪ ਲਾਈਨ ਵਿਛਾਈ ਜਾਵੇਗੀ, ਜਿਸ ਨਾਲ ਸੀਵਰੇਜ ਬੰਦ ਹੋਣ ਦੀ ਸਮੱਸਿਆ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਜਾਵੇਗੀ | ਇਸ ਤੋਂ ਇਲਾਵਾ ਵਾਟਰ ਵਰਕਸ ਵਿਚ 125 ਹਾਰਸ ਪਾਵਰ ਦੀਆਂ ਮੋਟਰਾਂ ਲਾਈਆਂ ਜਾਣਗੀਆਂ ਤੇ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਵਿਚ 7000 ਮੀਟਰ ਪਾਣੀ ਵਾਲੀ ਪਾਈਪ ਤੇ 1500 ਮੀਟਰ ਨਵਾਂ ਸੀਵਰੇਜ ਵਿਛਾਇਆ ਜਾਵੇਗਾ, ਉਨ੍ਹਾਂ ਦੱਸਿਆ ਕਿ ਉਕਤ ਪ੍ਰੋਜੈਕਟ ਲਗਪਗ 9 ਮਹੀਨਿਆਂ ਵਿਚ ਮੁਕੰਮਲ ਕਰ ਲਿਆ ਜਾਵੇਗਾ | ਇਸ ਮੌਕੇ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਗਰਗ, ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ, ਵਿਭਾਗ ਦੇ ਜੇ.ਈ. ਲਖਵਿੰਦਰ ਭੁੱਲਰ, ਸਵਰਨ ਸਿੰਘ ਗਰਗ, ਐਮ.ਸੀ. ਬਿੰਟਾ ਅਰੋੜਾ, ਐਮ.ਸੀ. ਵਕੀਲ ਕਿੰਗਰਾ, ਐਮ.ਸੀ. ਭੋਲਾ ਸਿੰਘ, ਸਰੂਪ ਸਿੰਘ ਗਿੱਲ, ਬੇਅੰਤ ਸਿੰਘ ਸਿੱਧੂ ਸਰਪੰਚ ਗੁਰੂਸਰ, ਬਾਬੂ ਸਿੰਘ ਸਰਪੰਚ ਕੋਟਭਾਈ, ਯੂਥ ਆਗੂ ਤੇ ਪੰਚ ਗਿੰਦੀ ਕੋਟਭਾਈ, ਨਿੱਜੀ ਸਹਾਇਕ ਸ਼ਨੀ ਬਰਾੜ, ਸੁਖਵਿੰਦਰ ਬਾਦਲ ਦੋਦਾ, ਲੱਖੀ ਕੋਟਭਾਈ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |

ਟੇਲਾਂ 'ਤੇ ਪਾਣੀ ਨਾ ਮਿਲਣ ਤੋਂ ਦੁਖੀ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ

ਮੰਡੀ ਲੱਖੇਵਾਲੀ, 16 ਜਨਵਰੀ (ਮਿਲਖ ਰਾਜ)-ਭਾਗਸਰ ਮਾਈਨਰ ਵਿਚੋਂ ਨਿਕਲਦੇ ਸਬ-ਮਾਈਨਰ ਲੱਖੇਵਾਲੀ 'ਤੇ ਪੈਂਦੇ ਰੱਤਾ ਖੇੜਾ, ਤੇਲੂਪੁਰਾ, ਖੁੜੰਜ, ਮਦਰੱਸਾ ਤੇ ਕੌੜਿਆਂਵਾਲੀ ਦੇ ਕਿਸਾਨ ਨਹਿਰੀ ਪਾਣੀ ਘੱਟ ਮਿਲਣ ਤੋਂ ਬੇਹੱਦ ਪ੍ਰੇਸ਼ਾਨ ਹਨ | ਲੰਬੀ ਉਡੀਕ ਤੋਂ ਬਾਅਦ ਵੀ ...

ਪੂਰੀ ਖ਼ਬਰ »

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਦਾ ਦੇ ਸਕੂਲਾਂ ਨੂੰ ਦਿੱਤੇ 6 ਲੱਖ ਦੇ ਚੈੱਕ

ਦੋਦਾ, 16 ਜਨਵਰੀ (ਰਵੀਪਾਲ)-ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ.ਸ.ਸ. ਦੋਦਾ ਨੂੰ ਵਿਕਾਸ ਕਾਰਜਾਂ ਲਈ ਤਿੰਨ ਲੱਖ ਦਾ ਚੈੱਕ ਤੇ ਪਿੰਡ ਦੇ ਤਿੰਨ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਤਿੰਨ ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ | ਇਸ ਮੌਕੇ ਸੰਬੋਧਨ ...

ਪੂਰੀ ਖ਼ਬਰ »

ਰਹਿਮਤ ਅਲੀ ਦੀ ਲੋਕ ਤੱਥ ਐਲਬਮ 'ਮੁਲਾਹਜੇ ਨਹੀਂ ਪੁਗਦੇ' ਜਲਦ ਹੋਵੇਗੀ ਰਿਲੀਜ਼

ਲੰਬੀ, 16 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਮਾਲਵੇ ਦੇ ਮਸ਼ਹੂਰ ਲੋਕ ਗਾਇਕ ਤੇ ਬੁਲੰਦ ਆਵਾਜ਼ ਦੇ ਮਾਲਕ ਰਹਿਮਤ ਅਲੀ ਦੀ ਨਵੀਂ ਐਲਬਮ ਜਲਦੀ ਆ ਰਹੀ ਹੈ | ਰਹਿਮਤ ਅਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਕਸਰ ਪਰਿਵਾਰਕ ਤੇ ਸੱਭਿਆਚਾਰਕ ਗੀਤ ਗਾਉਣ ਨੰੂ ਹੀ ਪਹਿਲ ਦਿੰਦਾ ...

ਪੂਰੀ ਖ਼ਬਰ »

ਲੋਕ ਮੋਰਚਾ ਆਗੂਆਂ ਵਲੋਂ ਅਧਿਆਪਕਾਂ ਨੂੰ ਨੌਕਰੀ 'ਚੋ ਕੱਢਣ ਦੀ ਨਿਖੇਧੀ

ਮਲੋਟ, 16 ਜਨਵਰੀ (ਗੁਰਮੀਤ ਸਿੰਘ ਮੱਕੜ)-ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ 5 ਸੂਬਾਈ ਅਧਿਆਪਕ ਆਗੂਆਂ ਨੂੰ ਪੰਜਾਬ ਸਰਕਾਰ ਵਲੋਂ ਨੌਕਰੀ ਤੋਂ ਕੱਢਣ ਦੀ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਆਗੂ ਗੁਰਦੀਪ ਸਿੰਘ ਖੁੱਡੀਆਂ ਵਲੋਂ ...

ਪੂਰੀ ਖ਼ਬਰ »

ਲੋਕਾਂ ਦੀ ਸੇਵਾ ਤਨਦੇਹੀ ਨਾਲ ਕਰਾਂਗਾ-ਅਜੇਪਾਲ ਸਿੰਘ ਸੰਧੂ

ਮੰਡੀ ਬਰੀਵਾਲਾ, 16 ਜਨਵਰੀ (ਨਿਰਭੋਲ ਸਿੰਘ)-ਪਾਰਟੀ ਵਲੋਂ ਜੋ ਜਿੰਮੇਵਾਰੀ ਸੌਾਪੀ ਗਈ ਹੈ, ਉਹ ਜ਼ਿੰਮੇਵਾਰੀ ਪੂਰੀ ਸ਼ਿੱਦਤ ਨਾਲ ਪੂਰੀ ਕਰਾਂਗਾ ਅਤੇ ਲੋਕਾਂ ਦੀ ਸੇਵਾ ਤਨਦੇਹੀ ਨਾਲ ਕਰਾਂਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਜੇਪਾਲ ਸਿੰਘ ਸੰਧੂ ਜ਼ਿਲ੍ਹਾ ...

ਪੂਰੀ ਖ਼ਬਰ »

ਅਵਾਰਾ ਪਸ਼ੂ ਅੱਗੇ ਆਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-ਅਵਾਰਾ ਪਸ਼ੂਆਂ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ | ਇਸ ਤਰ੍ਹਾਂ ਪਿੰਡ ਭੁੱਲਰ ਵਿਖੇ ਅਵਾਰਾ ਪਸ਼ੂ ਅੱਗੇ ਆ ਜਾਣ ਕਾਰਨ ਮੋਟਰਸਾਈਕਲ 'ਤੇ ਆਪਣੇ ਪਿੰਡ ਨੂੰ ਜਾ ਰਹੇ ਨੌਜਵਾਨ ਦੀ ਮੌਤ ਹੋ ਗਈ | ਪ੍ਰਾਪਤ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦਾ ਨਵਾਂ ਗੇਟ ਬਣਾਉਣ ਵਾਲੇ ਨੌਜਵਾਨਾਂ ਦਾ ਪਿੰਡ ਵਾਸੀਆਂ ਵਲੋਂ ਸਨਮਾਨ

ਮੰਡੀ ਲੱਖੇਵਾਲੀ, 16 ਜਨਵਰੀ (ਮਿਲਖ ਰਾਜ)-ਨਜ਼ਦੀਕੀ ਪਿੰਡ ਨੰਦਗੜ੍ਹ ਦੇ ਕੁਵੈਤ ਵਿਚ ਕੰਮ ਕਰਦੇ ਭਰਾਵਾਂ ਵਲੋਂ ਆਪਣੇ ਪਿਤਾ ਦੀ ਯਾਦ ਵਿਚ ਫਿਰਨੀ ਵਾਲਾ ਬੰਦ ਪਿਆ ਰਸਤਾ ਖੁੱਲ੍ਹਵਾ ਕੇ ਉਥੇ ਸੁੰਦਰ ਗੇਟ ਬਣਾਉਣ ਤੇ ਪਿੰਡ ਵਾਸੀਆਂ ਤੇ ਨੌਜਵਾਨਾਂ ਨੇ ਉਨ੍ਹਾਂ ਦਾ ...

ਪੂਰੀ ਖ਼ਬਰ »

ਵੱਖ-ਵੱਖ ਆਂਗਣਵਾੜੀ ਸੈਂਟਰਾਂ ਵਿਚ ਪੋਸ਼ਣ ਦਿਵਸ ਮਨਾਇਆ

ਗਿੱਦੜਬਾਹਾ, 16 ਜਨਵਰੀ (ਬਲਦੇਵ ਸਿੰਘ ਘੱਟੋਂ)-ਅੱਜ ਪਿੰਡ ਸ਼ੇਖ ਦੇ ਆਂਗਣਵਾੜੀ ਸੈਂਟਰ ਵਿਚ ਅੰਮਿ੍ਤਪਾਲ ਕੌਰ ਚਹਿਲ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਅਤੇ ਸਤਿਕਾਰ ਕਰਦੇ ਹੋਏ ਪੋਸ਼ਣ ਦਿਵਸ ਮਨਾਇਆ ਗਿਆ | ਇਸ ਮੌਕੇ ਗਰਭਵਤੀ ਔਰਤਾਂ ਦੀ ਗੋਦ ਭਰਾਈ ...

ਪੂਰੀ ਖ਼ਬਰ »

ਅਕਾਸ਼ਦੀਪ ਸਿੰਘ ਮਿੱਡੂਖੇੜਾ ਨੇ ਜ਼ਿਲੇ੍ਹ ਦੀ ਸੰਗਤ ਦਾ ਕੀਤਾ ਧੰਨਵਾਦ

ਲੰਬੀ, 16 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਕਾਸ਼ਦੀਪ ਸਿੰਘ ਮਿੱਡੂਖੇੜਾ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ 'ਤੇ ਕੀਤੀ ਗਈ ਸਿਆਸੀ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਲਈ ਜ਼ਿਲੇ੍ਹ ਭਰ ਦੀ ...

ਪੂਰੀ ਖ਼ਬਰ »

ਸੀ. ਆਰ. ਐੱਮ. ਡੀ.ਏ.ਵੀ. ਮਾਡਲ ਸਕੂਲ ਵਿਖੇ ਕੌਮੀ ਵੋਟਰ ਦਿਵਸ ਮਨਾਇਆ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸਥਾਨਕ ਮੌੜ ਰੋਡ ਸਥਿਤ ਸੀ.ਆਰ.ਐੱਮ. ਡੀ.ਏ.ਵੀ. ਮਾਡਲ ਹਾਈ ਸਕੂਲ ਵਿਖੇ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਵੋਟਰ ਦਿਵਸ ਮਨਾਇਆ, ਜਿਸ ਵਿਚ 6ਵੀਂ ਤੋਂ 8ਵੀਂ ਕਲਾਸ ਤੱਕ ਦੇ ...

ਪੂਰੀ ਖ਼ਬਰ »

ਧਿਗਾਣਾ ਸਕੂਲ 'ਚ ਆਰ. ਓ. ਸਿਸਟਮ ਦਾ ਉਦਘਾਟਨ

ਰੁਪਾਣਾ, 16 ਜਨਵਰੀ (ਜਗਜੀਤ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਧਿਗਾਣਾ 'ਚ ਸਕੂਲ ਮੁਖੀ ਰਾਜ ਕੁਮਾਰੀ ਦੀ ਅਗਵਾਈ 'ਚ ਆਰ.ਓ.ਸਿਸਟਮ ਲਗਾਇਆ ਗਿਆ, ਜਿਸ ਦਾ ਉਦਘਾਟਨ ਅੱਜ ਸਰਪੰਚ ਗੁਰਦੇਵ ਸਿੰਘ ਢਿੱਲੋਂ ਨੇ ਕੀਤਾ | ਸਕੂਲ ਮੁਖੀ ਰਾਜ ਕੁਮਾਰੀ ਨੇ ਗ੍ਰਾਮ ਪੰਚਾਇਤ ਦਾ ਧੰਨਵਾਦ ...

ਪੂਰੀ ਖ਼ਬਰ »

ਆਦਰਸ਼ ਸਕੂਲ ਕੋਟਭਾਈ ਵਿਖੇ ਸੜਕ ਸੁਰੱਖਿਆ ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਗਿੱਦੜਬਾਹਾ, 16 ਜਨਵਰੀ (ਬਲਦੇਵ ਸਿੰਘ ਘੱਟੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵਿਖੇ ਪਿ੍ੰਸੀਪਲ ਮੈਡਮ ਡਾ: ਮਨੀਸ਼ਾ ਗੁਪਤਾ ਦੀ ਅਗਵਾਈ ਵਿਚ ਐਨ. ਸੀ. ਸੀ. ਇੰਚਾਰਜ ਅਮਰ ਨਾਥ ਦੀ ਦੇਖ-ਰੇਖ ਹੇਠ ਸੜਕ ਸੁਰੱਖਿਆ ਵਿਸ਼ੇ 'ਤੇ ...

ਪੂਰੀ ਖ਼ਬਰ »

ਹਰਚਰਨ ਸਿੰਘ ਬਰਾੜ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ 'ਤੇ ਹਾਈਕਮਾਂਡ ਦਾ ਧੰਨਵਾਦ

ਮੰਡੀ ਲੱਖੇਵਾਲੀ, 16 ਜਨਵਰੀ (ਮਿਲਖ ਰਾਜ)-ਜਸਕਰਨ ਸਿੰਘ ਬਰਾੜ ਲੱਖੇਵਾਲੀ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਹਰਚਰਨ ਸਿੰਘ ਬਰਾੜ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਬਣਾਏ ਜਾਣ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਪ੍ਰਦੇਸ਼ ਹਾਈਕਮਾਂਡ ...

ਪੂਰੀ ਖ਼ਬਰ »

ਮਾਘੀ ਮੇਲੇ 'ਤੇ ਦੁਕਾਨਾਂ ਦੇ ਮਾਲਕਾਂ ਦੀਆਂ ਨਗਰ ਕੌਾਸਲ ਨੇ ਕੱਟੀਆਂ ਪਰਚੀਆਂ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸਥਾਨਕ ਮਲੋਟ ਰੋਡ 'ਤੇ ਮਾਘੀ ਮੇਲੇ ਕਾਰਨ ਸੜਕ ਦੇ ਆਸਪਾਸ ਦੁਕਾਨਾਂ ਲੱਗੀਆਂ ਹੋਈਆਂ ਹਨ | ਅੱਜ ਸ਼ਾਮ 4 ਵਜੇ ਨਗਰ ਕੌਾਸਲ ਦੇ ਕਰਮਚਾਰੀਆਂ ਵਲੋਂ ਇਨ੍ਹਾਂ ਦੀਆਂ ਰਸੀਦਾਂ ਕੱਟੀਆਂ ਗਈਆਂ | ਇਸ ਮੌਕੇ ਦੁਕਾਨਦਾਰ ...

ਪੂਰੀ ਖ਼ਬਰ »

ਹਸਪਤਾਲ ਵਿਚੋਂ ਮੋਟਰਸਾਈਕਲ ਚੋਰੀ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸਥਾਨਕ ਮਲੋਟ ਰੋਡ 'ਤੇ ਇਕ ਹਸਪਤਾਲ ਵਿਚੋਂ ਮੋਟਰਸਾਈਕਲ ਨੰਬਰ ਪੀ.ਬੀ. 30 ਡੀ 8477 ਚੋਰੀ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਸੰਧੂ ਪੁੱਤਰ ਸਾਉਣ ਸਿੰਘ ਸੰਧੂ ਵਾਸੀ ਮਲੋਟ ਰੋਡ ...

ਪੂਰੀ ਖ਼ਬਰ »

ਮਾਘੀ ਮੇਲੇ ਮੌਕੇ ਲੋੜਵੰਦਾਂ ਨੂੰ ਬੂਟ ਵੰਡੇ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸਮਾਜ ਸੇਵੀ ਸੰਸਥਾ ਰੱਦੀ-ਟੂ-ਐਜੂਕੇਸ਼ਨ ਸੁਸਾਇਟੀ ਵਲੋਂ ਮੇਲਾ ਮਾਘੀ ਮੌਕੇ ਸਥਾਨਕ ਮਲੋਟ ਰੋਡ ਵਿਖੇ ਵਿਸ਼ੇਸ਼ ਸਟਾਲ ਲਗਾ ਕੇ ਲੋੜਵੰਦਾਂ ਦੀ ਮਦਦ ਕਰਨ ਲਈ ਪ੍ਰੇਰਿਤ ਕਰਨ ਤੋਂ ਇਲਾਵਾ ਲੋੜਵੰਦ ਬੱਚਿਆਂ ਨੂੰ ...

ਪੂਰੀ ਖ਼ਬਰ »

ਅੰਮਿ੍੍ਰਤ ਪਬਲਿਕ ਸਕੂਲ ਭਲਾਈਆਣਾ ਵਿਖੇ ਧੀਆਂ ਦੀ ਲੋਹੜੀ ਮਨਾਈ

ਦੋਦਾ, 16 ਜਨਵਰੀ (ਰਵੀਪਾਲ)-ਅੰਮਿ੍੍ਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਭਲਾਈਆਣਾ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ, ਜਿਸ 'ਚ ਗ੍ਰਾਮ ਪੰਚਾਇਤ ਸਰਪੰਚ ਸੁਖਜੀਤ ਕੌਰ ਬਰਾੜ ਪਤਨੀ ਠਾਣਾ ਸਿੰਘ ਬਰਾੜ, ਮੈਂਬਰ ਪੰਚਾਇਤ ਸਵਰਨਜੀਤ ਕੌਰ, ਮਨਜੀਤ ਕੌਰ ਅਤੇ ਸਰਬਜੀਤ ਕੌਰ ...

ਪੂਰੀ ਖ਼ਬਰ »

ਪੰਜਾਬ ਥੋ੍ਰਅ ਬਾਲ ਟੀਮ ਦੇ 4 ਖਿਡਾਰੀ ਭਾਰਤੀ ਟੀਮ ਲਈ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-18 ਤੋਂ 20 ਜਨਵਰੀ ਤੱਕ ਚੱਲਣ ਵਾਲੀ ਭਾਰਤ ਬਨਾਮ ਸ੍ਰੀ ਲੰਕਾ ਸੀਰੀਜ਼ ਮੈਨ ਅਤੇ ਵੋਮੈਨ ਜੋ ਕਿ ਕਰਨਾਟਕ (ਬੰਗਲੌਰ) ਵਿਖੇ ਹੋ ਰਹੀ ਹੈ, ਜਿਸ ਮਰਦ ਵਰਗ ਦੇ ਮੁਕਾਬਲਿਆਂ ਵਿਚ ਜਸਮਨ ਸਿੰਘ ਸੰਧੂ ਸ੍ਰੀ ਮੁਕਤਸਰ ਸਾਹਿਬ ...

ਪੂਰੀ ਖ਼ਬਰ »

ਇਕਬਾਲ ਸਿੰਘ ਕਾਉਣੀ ਪਦਉੱਨਤ ਹੋ ਕੇ ਸਬ ਇੰਸਪੈਕਟਰ ਬਣੇ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਵਿਚ ਏ. ਐੱਸ. ਆਈ. ਵਜੋਂ ਸੇਵਾਵਾਂ ਨਿਭਾ ਰਹੇ ਇਕਬਾਲ ਸਿੰਘ ਕਾਉਣੀ ਪਦਉੱਨਤ ਹੋ ਕੇ ਸਬ ਇੰਸਪੈਕਟਰ ਬਣ ਗਏ ਹਨ | ਉਨ੍ਹਾਂ ਨੂੰ ਤਰੱਕੀ ਮਿਲਣ 'ਤੇ ਡੀ.ਐੱਸ.ਡੀ. ਤਲਵਿੰਦਰ ਸਿੰਘ ਗਿੱਲ ਅਤੇ ਪ੍ਰੀਤਮ ...

ਪੂਰੀ ਖ਼ਬਰ »

40 ਮੁਕਤਿਆਂ ਦੀ ਸ਼ਹੀਦੀ ਤੋਂ ਪ੍ਰੇਰਨਾ ਲੈਣ ਦੀ ਲੋੜ-ਬਾਬਾ ਅਵਤਾਰ ਸਿੰਘ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-ਦਲ ਬਾਬਾ ਬਿਧੀ ਚੰਦ ਸੰਪਰਦਾਇ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿਚ ਸਲਾਨਾ ਸ਼ਹੀਦੀ ਜੋੜ ਮੇਲੇ ਵਿਚ ਸ਼ਾਮਿਲ ਹੋਣ ਮਗਰੋਂ ਵਾਪਸ ਰਵਾਨਾ ਹੋ ...

ਪੂਰੀ ਖ਼ਬਰ »

ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੀ ਸਖ਼ਤ ਨਿਖੇਧੀ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਜੂਝ ਰਹੇ ਅਤੇ ਪਟਿਆਲਾ ਵਿਖੇ ਚੱਲੇ ਧਰਨੇ ਤੇ ਮਰਨ ਵਰਤ ਵਾਲੇ ਸੰਘਰਸ਼ 'ਚ ਸ਼ਮੂਲੀਅਤ ਕਰਨ ਵਾਲੇ ਹਰਦੀਪ ਸਿੰਘ ਟੋਡਰਪੁਰ ਤੇ ਉਸ ਦੇ 4 ਹੋਰ ਸੰਘਰਸ਼ੀ ਸਾਥੀਆਂ ਨੂੰ ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਬਾਦਲ ਨੇ ਨਵਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੰੁਚ ਕੇ ਭੁਪਿੰਦਰ ਸਿੰਘ ਮਹਿਣਾ ਦੇ ਬੇਟੇ ਦਲਬੀਰ ਸਿੰਘ ਕੁਲਾਰ ਦੇ ਵਿਆਹ ਮੌਕੇ ਸ਼ਾਮਿਲ ਹੋਏ ਤੇ ਨਵਵਿਆਹੀ ਜੋੜੀ ...

ਪੂਰੀ ਖ਼ਬਰ »

ਬੱਚਿਆਂ 'ਚ ਖ਼ੂਨ ਦੀ ਕਮੀ ਸਬੰਧੀ ਜਾਗਰੂਕਤਾ ਚੰਗਾ ਉੱਦਮ-ਘੁਬਾਇਆ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ਼ਿਵਾਨੀ ਮੈਮੋਰੀਅਲ ਥੈਲੇਸੀਮੀਆ ਸੁਸਾਇਟੀ ਅਤੇ ਜੈ ਬਾਬਾ ਖੇਤਰਪਾਲ ਬਲੱਡ ਸੇਵਾ ਸੁਸਾਇਟੀ ਲੋੜਵੰਦਾਂ ਦੀ ਮਦਦ ਕਰਕੇ ਸਮਾਜ ਵਿਚ ਆਪਣਾ ਚੰਗਾ ਫ਼ਰਜ ਅਦਾ ਕਰ ਰਹੀ ਹੈ | ਇਨ੍ਹਾਂ ਵਿਚੋਂ ਥੈਲੇਸੀਮੀਆ ...

ਪੂਰੀ ਖ਼ਬਰ »

ਧਾਰਮਿਕ ਪ੍ਰੀਖਿਆ 'ਚ ਅਕਾਲ ਸਹਾਏ ਸਕੂਲ ਦੇ ਵਿਦਿਆਰਥੀਆਂ ਦਾ ਨਤੀਜ਼ਾ ਸ਼ਾਨਦਾਰ ਰਿਹਾ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਲਈ ਗਈ ਧਾਰਮਿਕ ਪ੍ਰੀਖਿਆ ਵਿਚ ਅਕਾਲ ਸਹਾਏ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿਚ ਸਕੂਲ ਦੇ ਚਾਰ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਵਲੋਂ ਮਾਘੀ ਮੇਲੇ 'ਤੇ ਲਗਾਇਆ ਤਿੰਨ ਦਿਨਾ ਨਾਟ ਮੇਲਾ ਸਮਾਪਤ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਵਿਚ ਵਿਗਿਆਨਕ ਚੇਤਨਾ ਤੇ ਪੁਸਤਕ ਸੱਭਿਆਚਾਰ ਦੇ ਪ੍ਰਸਾਰ ਲਈ ਤਰਕਸ਼ੀਲਾਂ ਵਲੋਂ ਲਗਾਇਆ ਤਿੰਨ ਰੋਜ਼ਾ ਨਾਟ ਉਤਸਵ ਨਾਟਕਾਂ, ਗੀਤਾਂ, ਕੋਰਿਓਗ੍ਰਾਫੀਆਂ ਤੇ ਲੋਕ ...

ਪੂਰੀ ਖ਼ਬਰ »

ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਦੋਦਾ ਦੇ ਵਰਕਰਾਂ ਨਾਲ ਵਿਕਾਸ ਕਾਰਜਾਂ ਸਬੰਧੀ ਮੀਟਿੰਗ

ਦੋਦਾ, 16 ਜਨਵਰੀ (ਰਵੀਪਾਲ)-ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿੰਡ ਦੋਦਾ ਦੇ ਵਿਕਾਸ ਕਾਰਜ ਸਬੰਧੀ ਪਿੰਡ ਦੋਦਾ ਦੇ ਕਾਂਗਰਸ ਆਗੂਆਂ ਤੇ ਵਰਕਰਾਂ ਨਾਲ ਸੀਨੀਅਰ ਕਾਂਗਰਸ ਆਗੂ ਬੱਗੀ ਬਰਾੜ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਬੈਠਕ ਹੋਈ

ਗਿੱਦੜਬਾਹਾ, 16 ਜਨਵਰੀ (ਬਲਦੇਵ ਸਿੰਘ ਘੱਟੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਬੈਠਕ ਬਲਾਕ ਪ੍ਰਧਾਨ ਮੇਜਰ ਸਿੰਘ ਦੰਦੀਵਾਲ ਦੀ ਪ੍ਰਧਾਨਗੀ ਹੇਠ ਗਿੱਦੜਬਾਹਾ ਵਿਖੇ ਹੋਈ | ਬੈਠਕ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪਿੰਡਾਂ ਵਿਚ ਵੱਡੀ ਗਿਣਤੀ 'ਚ ਅਵਾਰਾ ...

ਪੂਰੀ ਖ਼ਬਰ »

ਸਵਾਈਨ ਫਲੂ ਬਾਰੇ ਜਾਗਰੂਕਤਾ ਕੈਂਪ ਲਗਾਇਆ

ਲੰਬੀ, 16 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਕਮਿਊਨਿਟੀ ਹੈਲਥ ਸੈਂਟਰ ਲੰਬੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਜਗਦੀਪ ਚਾਵਲਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿਚ ਸਵਾਇਨ ਫਲੂ ਜਾਗਰੂਕ ਕੈਂਪ ਲਾਏ ਗਏ | ਇਹ ਜਾਣਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਪਿ੍ਤਪਾਲ ਸਿੰਘ ਤੂਰ ...

ਪੂਰੀ ਖ਼ਬਰ »

ਹਰਚਰਨ ਸਿੰਘ ਬਰਾੜ ਦੇ ਜ਼ਿਲ੍ਹਾ ਪ੍ਰਧਾਨ ਬਣਨ ਦੀ ਖ਼ੁਸ਼ੀ ਵਿਚ ਵੰਡੇ ਲੱਡੂ

ਮੰਡੀ ਬਰੀਵਾਲਾ, 16 ਜਨਵਰੀ (ਨਿਰਭੋਲ ਸਿੰਘ)-ਬਰੀਵਾਲਾ ਵਿਚ ਹਰਚਰਨ ਸਿੰਘ ਬਰਾੜ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਬਣਨ ਦੀ ਖ਼ੁਸ਼ੀ ਵਿਚ ਸਿਮਰਜੀਤ ਸਿੰਘ ਭੀਨਾ ਬਰਾੜ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੀ ਅਗਵਾਈ ਵਿਚ ਲੱਡੂ ਵੰਡੇ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਹਲਕੇ ਤੋਂ ਕਾਂਗਰਸ ਦੀ ਟਿਕਟ ਟਕਸਾਲੀ ਪਾਰਟੀ ਆਗੂ ਨੂੰ ਮਿਲੇ ਕਾਂਗਰਸੀ ਆਗੂ

ਮੰਡੀ ਲੱਖੇਵਾਲੀ, 16 ਜਨਵਰੀ (ਰੁਪਿੰਦਰ ਸਿੰਘ ਸੇਖੋਂ)-ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਕੇਵਲ ਤੇ ਕੇਵਲ ਪਾਰਟੀ ਦੇ ਕੱਦਾਵਾਰ ਤੇ ਟਕਸਾਲੀ ਪਰਿਵਾਰ ਨਾਲ ਸਬੰਧਿਤ ਆਗੂ ਨੂੰ ਹੀ ਮਿਲੇ ਨਾ ਕਿ ਹੋਰਨਾਂ ਪਾਰਟੀਆਂ ਤੋਂ ਲਿਆ ਕੇ ਦਿੱਤੀ ਜਾਵੇ | ...

ਪੂਰੀ ਖ਼ਬਰ »

ਗੁਰਬਾਣੀ ਕੰਠ ਮੁਕਾਬਲੇ ਕਰਵਾਏ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਮੌੜ ਰੋਡ ਸਥਿਤ ਸੀ.ਆਰ.ਐੱਮ. ਡੀ.ਏ.ਵੀ. ਮਾਡਲ ਹਾਈ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ ਪਿ੍ੰਸੀਪਲ ਸ੍ਰੀਮਤੀ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਤੇ ਲੋਹੜੀ ਦਾ ਤਿਉਹਾਰ ਮਨਾਇਆ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸਥਾਨਕ ਮੌੜ ਰੋਡ ਸਥਿਤ ਸੀ.ਆਰ.ਐੱਮ. ਡੀ.ਏ.ਵੀ. ਮਾਡਲ ਹਾਈ ਸਕੂਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਸਕੂਲੀ ਅਧਿਆਪਕਾਂ ਅਤੇ ਬੱਚਿਆਂ ...

ਪੂਰੀ ਖ਼ਬਰ »

ਸੁੱਖ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ 19 ਤੇ 20 ਨੰੂ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਹਰਮਹਿੰਦਰ ਪਾਲ)-ਸੁੱਖ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਲੋਂ ਮੁਫ਼ਤ ਜਾਂਚ ਕੈਂਪ 19 ਤੇ 20 ਜਨਵਰੀ ਨੰੂ ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਮਲੋਟ ਰੋਡ ਨੇੜੇ ਬੱਸ ਸਟੈਂਡ ਆਈ.ਟੀ.ਆਈ. ਵਾਲੀ ਗਲੀ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਹੈਪੀ ਸੀਡਰ ਨਾਲ ਬੀਜੀ ਕਣਕ ਦੀ ਹਰਿਆਵਲ ਬਣੀ ਕਿਸਾਨਾਂ ਲਈ ਖਿੱਚ ਦਾ ਕੇਂਦਰ

ਦੋਦਾ, 16 ਜਨਵਰੀ (ਰਵੀਪਾਲ)-ਨੈਸ਼ਨਲ ਗ੍ਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕਰਨ ਲਈ ਅਕਤੂਬਰ ਨਵੰਬਰ ਮਹੀਨੇ ਦੌਰਾਨ ਚਲਾਈ ਵਿਆਪਕ ਮੁਹਿੰਮ ਦੇ ਅਸਰ ...

ਪੂਰੀ ਖ਼ਬਰ »

ਕੱਚੇ ਮੁਲਾਜ਼ਮਾਂ ਵਲੋਂ 20 ਨੂੰ ਕੀਤੀ ਜਾਣ ਵਾਲੀ ਰੋਸ ਰੈਲੀ ਸਬੰਧੀ ਤਿਆਰੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)-ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਨਾਲ ਸਬੰਧਿਤ ਮਾਣ ਭੱਤਾ, ਕੱਚਾ ਅਤੇ ਕੰਟਰੈਕਟ ਮੁਲਾਜ਼ਮ ਮੋਰਚਾ ਵਲੋਂ ਪੰਜਾਬ ਸਰਕਾਰ ਦੁਆਰਾ ਕੱਚੇ ਮੁਲਾਜ਼ਮਾਂ ਦੇ ਕੀਤੇ ਜਾ ਰਹੇ ਸ਼ੋਸਣ ਦੇ ਿਖ਼ਲਾਫ਼ ਜ਼ੋਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX