ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਯੂਥ ਕਾਂਗਰਸ ਵਲੋਂ ਕੰਨਿਆਂ ਕੁਮਾਰੀ ਤੋਂ ਕਸ਼ਮੀਰ ਤੱਕ ਸ਼ੁਰੂ ਕੀਤੀ ਯੁਵਾ ਕ੍ਰਾਂਤੀ ਯਾਤਰਾ ਦਾ ਲੁਧਿਆਣਾ ਪੁੱਜਣ 'ਤੇ ਕਾਂਗਰਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ | ਇਸ ਮੌਕੇ ਜਗਰਾਓਾ ਪੁਲ, ਗਿੱਲ ਰੋਡ ਅਤੇ ਮਲੇਰਕੋਟਲਾ ਸੜਕ 'ਤੇ ਕਾਂਗਰਸੀਆਂ ਵਲੋਂ ਸਵਾਗਤ ਲਈ ਪੰਡਾਲ ਲਗਾਏ ਗਏ ਸਨ | ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਦੱਸਿਆ ਕਿ ਮੋਦੀ ਸਰਕਾਰ ਤੋਂ ਹਰੇਕ ਵਰਗ ਦੁਖੀ ਹੈ | ਉਨ੍ਹਾਂ ਦੱਸਿਆ ਕਿ ਲੋਕ ਹੁਣ ਲੋਕ ਸਭਾ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਭਾਜਪਾ ਸਰਕਾਰ ਨੂੰ ਲਾਂਬੇ ਕਰਕੇ ਕਾਂਗਰਸ ਦੀ ਸਰਕਾਰ ਬਣਾਈ ਜਾ ਸਕੇ | ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਾਢੇ 4 ਸਾਲ ਤੱਕ ਵਿਦੇਸ਼ ਯਾਤਰਾ ਹੀ ਕਰਦੇ ਰਹੇ | ਉਨ੍ਹਾਂ ਦੱਸਿਆ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਬਹੁਮਤ ਹਾਸਲ ਕਰੇਗੀ | ਸ੍ਰੀ ਯਾਦਵ ਅਤੇ ਸਥਾਨਕ ਕਾਂਗਰਸੀ ਆਗੂਆਂ ਵਲੋਂ ਜੀ.ਐਨ.ਈ ਚੌਕ, ਗਿੱਲ ਰੋਡ, ਗਿੱਲ ਚੌਕ ਅਤੇ ਜਗਰਾਓਾ ਪੁਲ ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਰਜੀਵ ਰਾਜਾ ਵਲੋਂ ਯਾਤਰਾ ਵਿਚ ਸ਼ਾਮਿਲ ਕਾਂਗਰਸੀਆਂ ਅਤੇ ਆਗੂਆਂ 'ਤੇ ਫੁੱਲਾਂ ਦੀ ਵਰਖਾ ਕੀਤੀ | ਇਸ ਸਮੇਂ ਸਾਂਸਦ ਰਵਨੀਤ ਸਿੰਘ ਬਿੱਟੂ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਸੰਜੈ ਤਲਵਾੜ, ਵਿਧਾਇਕ ਰਾਕੇਸ਼ ਪਾਂਡੇ, ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸਰਬਜੀਤ ਕੌਰ ਸ਼ਿਮਲਾਪੁਰੀ, ਜਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰੀਆ, ਕਾਂਗਰਸ ਦਿਹਾਤੀ ਪ੍ਰਧਾਨ ਬੀਬੀ ਗੁਰਦੀਪ ਕੌਰ, ਯੂਥ ਕਾਾਗਰਸ ਪ੍ਰਧਾਨ ਰਾਜੀਵ ਰਾਜਾ ਨੇ ਯੂਵਾ ਕ੍ਰਾਂਤੀ ਯਾਤਰਾ ਦੇ ਆਯੋਜਕ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਕੇਸ਼ਵ ਚੰਦ ਯਾਦਵ, ਉਪ-ਪ੍ਰਧਾਨ ਸ਼੍ਰੀਨਿਵਾਸਨ, ਪੰਜਾਬ ਯੂਥ ਕਾਾਗਰਸ ਪ੍ਰਭਾਰੀ ਵਿਨਿਤ ਕੰਬੋਜ, ਪੰਜਾਬ ਯੂਥ ਕਾਂਗਰਸ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਅਤੇ ਵੀਰਇੰਦਰ ਸਿੰਘ ਧਾਲੀਵਾਲ ਨੇ ਸਵਾਗਤ ਕੀਤਾ¢ ਇਸ ਮੌਕੇ ਕ੍ਰਿਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਕਮਲਜੀਤ ਸਿੰਘ ਕੜਵਲ, ਕੁਲਵੰਤ ਸਿੰਘ ਸਿੱਧੂ, ਸੁਰਿੰਦਰ ਕਲਿਆਣ, ਸੋਨੀ ਗਿੱਲ, ਜਸਵਿੰਦਰ ਸਿੰਘ ਠੁਕਰਾਲ, ਜਤਿੰਦਰਪਾਲ ਸਿੰਘ ਬੇਦੀ, ਰਵੀ ਗਰੇਵਾਲ, ਮਾਨਿਕ ਡਾਬਰ, ਕਰਨ ਵੜਿੰਗ਼, ਹਰਕਰਨ ਵੈਦ, ਚੇਤਨ ਧਾਲੀਵਾਲ, ਮੁਹਮੰਦ ਗੁਲਾਬ, ਪਰਵਿੰਦਰ ਲਾਪਰਾ, ਸੁਖਵਿੰਦਰ ਬਿੰਦਰਾ, ਦਰਸ਼ਨ ਬੀਰਮੀ, ਮਨਜੀਤ ਹੰਬੜਾਂ, ਲਾਲ ਸਿੰਘ, ਦੁਸ਼ਅੰਤ ਪਾਂਡੇ, ਯੋਗੇਸ਼ ਹਾਂਡਾ, ਚੇਤਨ ਥਾਪਰ, ਗੁਰਜੀਤ ਸ਼ੀਂਹ, ਪ੍ਰਵਿੰਦਰ ਗਾਬੀ, ਸਾਬੀ ਤੂਰ, ਅੰਕੁਰ ਸ਼ਰਮਾ, ਗੁਰਵਿੰਦਰਪਾਲ ਸਿੰਘ, ਰਮਨਦੀਪ ਚੌਹਾਨ, ਹਰਭਜਨ ਲੋਹਾਰਾ, ਮਨੀਪਾਲ ਰਣੀਆਂ, ਬਲਬੀਰ ਝੱਮਟ, ਹਰਮਿੰਦਰ ਜਾਂਗਪੁਰ, ਅਮਿਤ ਅਰੋੜਾ, ਕੁਲਦੀਪ ਵਿਸ਼ਟ, ਹੈਪੀ ਲਾਲੀ, ਸੰਨੀ ਚੌਧਰੀ, ਪਵਨ ਭੋਲਾ, ਵਰਿੰਦਰ ਭੱਲਾ, ਨਿਤੀਨ ਟੰਡਨ, ਚੇਤਨ ਢੱਲ, ਸਾਜਨ ਕੁਮਾਰ, ਮਨਿੰਦਰ ਊਭੀ, ਤਰੱਕੀ ਲਾਲ ਥਾਪਰ, ਜਸਮੇਲ ਸਿੰਘ, ਜਸਵੀਰ ਸਿੰਘ ਲਵਣ, ਹੀਰਾ ਲਾਲ, ਰਵੀ ਅਰੋੜਾ, ਦਮਨ ਕੈਂਥ, ਜਨਕ ਰਾਜ, ਅਲਕਾ ਮਲਹੋਤਰ, ਸ਼ੀਲਾ ਮਸੀਹ, ਵੀਨਾ ਸੋਬਤੀ, ਅਰੁਣਾ ਟਪਾਰੀਆ, ਮਨੀਸ਼ਾ ਕਪੂਰ, ਗੁਰਪ੍ਰੀਤ ਸਿੱਧੂ, ਰੰਮੀ ਮੂਮ, ਸੀਮਾ ਚੋਪੜਾ, ਹਰਦੀਪ ਕੌਰ, ਜੋਤੀ ਮਹਿਤਾ, ਸਵੀਟੀ ਬਾਂਸਲ, ਸੀਮਾ ਸਚਦੇਵਾ, ਅਮਰਜੀਤ ਰਾਣੀ, ਮਨੀਸ਼ਾ ਟਪਾਰੀਆ, ਇਕਬਾਲ ਸੋਨੂੰ, ਵਿਪਨ ਵਿਨਾਇਕ, ਰਾਜੂ ਅਰੋੜਾ, ਵਿਨਿਤ ਭਾਟੀਆ, ਨਰੇਸ਼ ਉੱਪਲ, ਪੰਕਜ ਕਾਕਾ, ਅੰਮਿ੍ਤ ਵਰਸ਼ਾ ਰਾਮਪਾਲ, ਉਮੇਸ਼ ਸ਼ਰਮਾ, ਸੁਖਦੇਵ ਬਾਵਾ, ਗੁਰਪ੍ਰੀਤ ਸਿੰਘ ਗੋਪੀ, ਦੀਪਕ ਹੰਸ, ਮੋਹਿਤ ਰਾਮਪਾਲ, ਰੌਕੀ ਭਾਟੀਆ, ਬਲਵਿੰਦਰ ਸੰਧੂ, ਮਣੀ ਗਰੇਵਾਲ, ਰਾਜੂ ਵੋਹਰਾ, ਗੋਲਡੀ ਅਗਿਨਹੋਤਰੀ ਆਦਿ ਹੋਰ ਵੀ ਮੌਜੂਦ ਸਨ¢
<br/>
ਲੁਧਿਆਣਾ, 17 ਜਨਵਰੀ (ਪਰਮੇਸ਼ਰ ਸਿੰਘ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਿਧਾਨ ਸਭਾ ਹਲਕਾ ਪੂਰਬੀ ਦੇ ਮੁਸਲਿਮ ਸਮਾਜ ਦੀ ਪ੍ਰਤੀਨਿਧਤਾ ਕਰ ਰਹੇ ਸ਼ੇਰਖਾਨ ਮੁਸਤਫਾ ਨੂੰ ਪਾਰਟੀ ਵਲੋਂ ਹਲਕਾ ਪੂਰਬੀ ਦੇ ਮੁਸਲਿਮ ਵਿੰਗ ਦਾ ...
ਲੁਧਿਆਣਾ, 17 ਜਨਵਰੀ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਯੂਥ ਅਕਾਲੀ ਦਲ ਦੇ ਨਵੇਂ ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਸੂਚੀ 'ਚ ਲੁਧਿਆਣਾ ਸ਼ਹਿਰ ਨੂੰ ਭਰਵੀਂ ਨੁਮਾਇੰਦਗੀ ਦਿੱਤੀ ਹੈ | ਸ਼ੋ੍ਰਮਣੀ ...
ਲੁਧਿਆਣਾ, 17 ਜਨਵਰੀ (ਕਵਿਤਾ ਖੁੱਲਰ)-ਰੇਹੜੀ ਫੜੀ ਵਾਲਿਆਂ ਵਲੋਂ ਸੜਕਾਂ ਉਪਰ ਹੀ ਸਾਮਾਨ ਲਗਾ ਕੇ ਟਰੈਫ਼ਿਕ 'ਚ ਵਿਘਨ ਪਾਉਣਾ ਆਮ ਗੱਲ ਹੈ | ਜੇਕਰ ਗੱਲ ਕਰੀਏ ਬਸਤੀ ਜੋਧੇਵਾਲ ਮੇਨ ਮਾਰਕੀਟ ਦੀ ਤਾਂ ਇੱਥੇ ਦੁਕਾਨਦਾਰਾਂ ਵਲੋਂ ਸੜਕ ਉਪਰ ਹੀ ਨਾਜਾਇਜ਼ ਤੌਰ 'ਤੇ ਕਬਜ਼ੇ ...
ਲੁਧਿਆਣਾ, 17 ਜਨਵਰੀ (ਪੁਨੀਤ ਬਾਵਾ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਮਹਾਂਨਗਰ ਲੁਧਿਆਣਾ 'ਚੋਂ ਪ੍ਰਦੂਸ਼ਣ ਰੋਕਣ ਲਈ ਸੰਜੀਦਾ ਨਹੀਂ, ਜਿਸ ਦਾ ਪ੍ਰਮਾਣ ਇਸ ਗੱਲ ਤੋਂ ਲੱਗਾਇਆ ਜਾ ਸਕਦਾ ਹੈ ਕਿ ਕਈ ਮਹੀਨੇ ਬੀਤੇ ਜਾਣ 'ਤੇ ਵੀ ਲੁਧਿਆਣਾ 'ਚ ਮੁੱਖ ਵਾਤਾਵਰਨ ਇੰਜੀਨੀਅਰ ਦੀ ...
ਲੁਧਿਆਣਾ, 17 ਜਨਵਰੀ (ਸਲੇਮਪੁਰੀ)-ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਦੀ ਲੁਧਿਆਣਾ ਵਿਚ ਸੂਬਾ ਪੱਧਰੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮੈਹਣੀਆਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵੱਖ-ਵੱਖ ਆਗੂਆਂ ਨੇ ...
ਲੁਧਿਆਣਾ, 17 ਜਨਵਰੀ (ਸਲੇਮਪੁਰੀ)-ਫਿਜੀਓਥੈਰੇਪੀ ਦੇ ਮਾਸਟਰ ਦੇ ਤੌਰ 'ਤੇ ਜਾਣੇ ਜਾਂਦੇ ਫਿਜੀਓਥੈਰੇਪਿਸਟ ਡਾ: ਨਾਰਕੇਸ਼ ਵਲੋਂ ਆਪਣੀ ਟੀਮ ਨਾਲ ਲੁਧਿਆਣਾ ਮੈਡੀਵੇਜ਼ ਹਸਪਤਾਲ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਮੌਲਾਨਾ ਮੈਡੀਕਲ ਕਾਲਜ/ਫਿਜੀਓਥੈਰੇਪੀ ਦੀ ...
ਇਯਾਲੀ/ਥਰੀਕੇ, 17 ਜਨਵਰੀ (ਰਾਜ ਜੋਸ਼ੀ)-ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਵਿਖੇ ਅੱਜ ਸੰਤ ਰਾਮਪਾਲ ਸਿੰਘ ਦੇ ਜਨਮ ਦਿਨ 'ਤੇ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ ਸ੍ਰੀ ਰਘੂਨਾਥ ਹਸਪਤਾਲ ਸੁਸਾਇਟੀ ਵਲੋਂ ਬਲੱਡ ਟਰਾਂਸਮਿਸ਼ਨ ਅਫ਼ਸਰ ਡਾਕਟਰ ਸਾਹਿਲ ਦੀ ਅਗਵਾਈ ਹੇਠ ...
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਲੱਖਾਂ ਦੀ ਠੱਗੀ ਕਰਨ ਦੇ ਮਾਮਲਿਆਂ 'ਚ ਪੁਲਿਸ ਨੇ 10 ਵਿਅਕਤੀਆਂ ਿਖ਼ਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਪਹਿਲੇ ਮਾਮਲੇ 'ਚ ਜਗਜੀਤ ਸਿੰਘ ਵਾਸੀ ...
ਲੁਧਿਆਣਾ, 17 ਜਨਵਰੀ (ਅ.ਬ.)-ਸ਼ਹਿਰ ਦੇ ਪ੍ਰਸਿੱਧ ਰਿਅਲ ਅਸਟੇਟ ਸਮੂਹ ਅੰਬੇਰਾ ਗਰੁੱਪ ਨੇ ਇਕ ਹੋਰ ਨਵੇਂ ਵਪਾਰਕ (ਕਮਰਸ਼ਿਅਲ) ਪ੍ਰਾਜੈਕਟ ਦੀ ਹੋਜਰੀ ਉਦਯੋਗ ਦੇ ਕੇਂਦਰ ਸੁੰਦਰ ਨਗਰ 'ਚ ਭੂਮੀ ਪੂਜਣ ਕਰਕੇ ਸ਼ੁਰੂਆਤ ਕੀਤੀ | ਅੰਬੇਰਾ ਗਰੁੱਪ ਦੇ ਇਸ ਵਪਾਰਕ ਪ੍ਰਾਜੈਕਟ ਦਾ ...
ਲੁਧਿਆਣਾ, 17 ਜਨਵਰੀ (ਪਰਮੇਸ਼ਰ ਸਿੰਘ)-ਬਿਜਲੀ ਨਿਗਮ ਕੇਂਦਰੀ ਜ਼ੋਨ ਦੇ ਮੁੱਖ ਇੰਜੀਨੀਅਰ ਵਲੋਂ ਨਿਗਮ ਦੇ ਦਫ਼ਤਰੀ ਅਮਲੇ ਦੀ ਕਾਰਗੁਜ਼ਾਰੀ ਸੁਧਾਰਨ ਤੇ ਕੰਮ ਕਾਰ ਵਿਚ ਤੇਜ਼ੀ ਲਿਆਉਣ ਲਈ ਦਫ਼ਤਰਾਂ ਦੀ ਅਚਨਚੇਤੀ ਪੜਤਾਲ਼ ਦਾ ਸਿਲਸਿਲਾ ਜਾਰੀ ਹੈ | ਇਸ ਪੜਤਾਲ ਦੌਰਾਨ ...
ਲੁਧਿਆਣਾ, 17 ਜਨਵਰੀ (ਪੁਨੀਤ ਬਾਵਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਯੋਜਨਾ ਤਹਿਤ ਇਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰੁਪਿੰਦਰ ਕੌਰ ਤੇ ਜ਼ਿਲ੍ਹਾ ਲੀਡ ਬੈਂਕ ਅਧਿਕਾਰੀ ਅਨਿਲ ...
ਲੁਧਿਆਣਾ, 17 ਜਨਵਰੀ (ਪੁਨੀਤ ਬਾਵਾ)-ਕੇਂਦਰ ਸਰਕਾਰ ਵਲੋਂ ਐਸ.ਸੀ./ਐਸ.ਟੀ. ਤੇ ਬੀ.ਸੀ. ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ 3 ਲੱਖ ਰੁਪਏ ਦਾ ਕਰਜ਼ਾ 6.25 ਫ਼ੀਸਦੀ ਵਿਆਜ ਦਰ 'ਤੇ ਦੇਣ ਦਾ ਫ਼ੈਸਲਾ ਕੀਤਾ ਹੈ | ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵਲੋਂ ਐਸ.ਸੀ., ਐਸ.ਟੀ. ...
ਲੁਧਿਆਣਾ, 17 ਜਨਵਰੀ (ਅਮਰੀਕ ਸਿੰਘ ਬੱਤਰਾ)-ਬੁੱਢੇ ਦਰਿਆ ਦੀ ਸਫ਼ਾਈ ਲਈ ਨਾਮਧਾਰੀ ਸੰਪ੍ਰਦਾ ਮੁਖੀ ਸਤਿਗੁਰੂ ਉਦੈ ਸਿੰਘ ਵਲੋਂ ਟਾਸਕ ਫੋਰਸ ਤੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ 23 ਦਸੰਬਰ 2018 ਤੋਂ ਸ਼ੁਰੂ ਕੀਤੀ ਕਾਰ ਸੇਵਾ (ਸਫ਼ਾਈ) ਦੌਰਾਨ ਹੁਣ ਤੱਕ ਬੁੱਢੇ ਨਾਲੇ ...
ਮੁੱਲਾਂਪੁਰ-ਦਾਖਾ, 17 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਅਗਾਮੀ 2019 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਆਪਣੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਭੱਜ ਰਿਹਾ ਹੈ, ਇਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਗਠਜੋੜ ਵਾਲੀ ...
ਲੁਧਿਆਣਾ, 17 ਜਨਵਰੀ (ਪਰਮੇਸ਼ਰ ਸਿੰਘ)-ਚਰਚਿਤ ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਵਲੋਂ ਗਾਏ ਨਵੇਂ ਸਿੰਗਲ ਟਰੈਕ 'ਸਾਂਭ ਲੋ ਪੰਜਾਬ' ਨੂੰ ਜਾਰੀ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਨਸ਼ਿਆਂ ਖਿਲਾਫ, ਵਾਤਾਵਰਨ ...
ਲੁਧਿਆਣਾ, 17 ਜਨਵਰੀ (ਕਵਿਤਾ ਖੁੱਲਰ)-ਸ਼ੋ੍ਰਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਸੌਾਪ ਕੇ ਮੰਗ ਕੀਤੀ ਹੈ ਕਿ ਜੋ ਹਲਕਾ ਪੂਰਬੀ ਵਿਚ ਅਕਾਲੀ ਭਾਜਪਾ ...
ਲੁਧਿਆਣਾ, 17 ਜਨਵਰੀ (ਸਲੇਮਪੁਰੀ)-ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪੋਲੀਓ ਮੁਕਤ ਭਾਰਤ ਮੁਹਿੰਮ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਸਿਵਲ ਸਰਜਨ ਡਾ: ਪਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਪੋਲੀਓ ਕਾਰਜਸ਼ਾਲਾ ਕਰਵਾਈ ਗਈ, ਜਿਸ 'ਚ ਨੋਡਲ ਅਫ਼ਸਰ ਡਾ: ...
ਲੁਧਿਆਣਾ, 17 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਥੋਕ ਹੌਜ਼ਰੀ ਕਾਰੋਬਾਰੀ ਤੇ ਹਜੂਰੀ ਰੋਡ ਹੌਜਰੀ ਸ਼ਾਪਕੀਪਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰਕੀਰਤ ਸਿੰਘ ਰਾਣਾ ਨੇ ਕਿਹਾ ਕਿ ਸਮੇਂ ਸਿਰ ਤੇ ਜ਼ਿਆਦਾ ਠੰਢ ਦਾ ਪੈਣਾ ਹੌਜ਼ਰੀ ਅਤੇ ਗਰਮ ਕੱਪੜਾ ਕਾਰੋਬਾਰੀਆਂ ਲਈ ਲਾਹੇਵੰਦ ...
ਲੁਧਿਆਣਾ, 17 ਜਨਵਰੀ (ਅਮਰੀਕ ਸਿੰਘ ਬੱਤਰਾ)-ਸਥਾਨਕ ਕੈਲਾਸ਼ ਸਿਨੇਮਾ ਨਜ਼ਦੀਕ ਇਕ ਟੈਂਟ ਹਾਊਸ ਦੀ ਦੁਕਾਨ 'ਚ ਵੀਰਵਾਰ ਦੁਪਹਿਰ 4 ਵਜੇ ਘਰੇਲੂ ਗੈਸ ਸਿਲੰਡਰ ਨੂੰ ਅੱਗ ਲੱਗ ਜਾਣ ਕਾਰਨ ਉੱਥੇ ਮੌਜੂਦ ਲੋਕਾਂ 'ਚ ਦਹਿਸ਼ਤ ਫੈਲ ਗਈ, ਪ੍ਰੰਤੂ 2-3 ਵਿਅਕਤੀਆਂ ਨੇ ਦਲੇਰੀ ...
ਲਾਡੋਵਾਲ, 17 ਜਨਵਰੀ (ਬਲਬੀਰ ਸਿੰਘ ਰਾਣਾ)-ਆਮ ਆਦਮੀ ਪਾਰਟੀ ਦੇ ਕੇਂਦਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬਰਨਾਲਾ ਵਿਖੇ ਹੋਣ ਵਾਲੀ ਰੈਲੀ ਇਤਿਹਾਸਕ ਸਾਬਤ ਹੋਵੇਗੀ ਜਿਸ ਵਿਚ ਪੰਜਾਬ 'ਚੋਂ ਵੱਧ ਤੋਂ ਵੱਧ ਲੋਕ ਇਸ ਰੈਲੀ ਵਿਚ ਸ਼ਾਮਲ ਹੋਣਗੇ ...
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਲਾਂਬਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਵਾਜਾਈ ਸਮੱਸਿਆ ਦੇ ਹੱਲ ਲਈ ਲੋਕ ਪੁਲਿਸ ਨੂੰ ਸਹਿਯੋਗ ਕਰਨ ਤਾਂ ਜੋ ਕਿ ਸ਼ਹਿਰ ਵਿਚ ਆਵਾਜਾਈ ਨੂੰ ਸੁਚਾਰੂੰ ਢੰਗ ਨਾਲ ਚਲਾਇਆ ਜਾ ਸਕੇ | ...
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈੈਂਦੇ ਇਲਾਕੇ ਸੰਧੂ ਨਗਰ 'ਚ ਚੋਰ ਬੀਤੀ ਰਾਤ ਇਕ ਸਵਰਨਕਾਰ ਦੀ ਦੁਕਾਨ ਦੇ ਤਾਲੇ ਤੋੜ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਲੈ ਗਏ | ਚੋਰਾਂ ਵਲੋਂ ਕੀਤੀ ਇਹ ਘਟਨਾ ਉੱਥੇ ਲੱਗੇ ...
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਪੀਰੂ ਬੰਦਾ 'ਚ 11 ਦਿਨ ਪਹਿਲਾਂ ਹਮਲਾਵਰਾਂ ਵਲੋਂ ਕੀਤੇ ਗਏ ਹਮਲੇ 'ਚ ਜ਼ਖ਼ਮੀ ਹੋਇਆ ਰਾਜ ਵਰਮਾ ਤੇ ਉਸ ਦੀ ਪਤਨੀ ਇਨਸਾਫ਼ ਲੈਣ ਲਈ ਦਰ-ਦਰ ਭਟਕ ਰਹੀ ਹੈ ਪਰ ਉਨ੍ਹਾਂ ਦੀ ...
ਲੁਧਿਆਣਾ, 17 ਜਨਵਰੀ (ਪੁਨੀਤ ਬਾਵਾ)-ਕੌਮੀ ਪੇਂਡੂ ਲਾਈਵਲੀਹੁੱਡ ਮਿਸ਼ਨ ਤਹਿਤ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਇਕ ਦਿਨਾ ਸਿਖ਼ਲਾਈ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਪੁੱਜੇ ਅਤੇ ...
ਆਲਮਗੀਰ, 17 ਜਨਵਰੀ (ਜਰਨੈਲ ਸਿੰਘ ਪੱਟੀ)-ਕੇਂਦਰ ਵਿਚਲੀ ਭਾਜਪਾ ਸਰਕਾਰ ਦੇ ਘੋਟਾਲਿਆਂ ਨੂੰ ਉਜਾਗਰ ਕਰਨ ਤੇ ਦੇਸ਼ ਵਾਸੀਆਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਯਾਦਵ ਦੀ ਅਗਵਾਈ ਹੇਠ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX