ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ)-ਪੰਜਾਬ ਹੈਰੀਟੇਜ ਐਾਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵਲੋਂ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਛੱਤਬੀੜ ਚਿੜੀਆਘਰ ਵਿਖੇ ਵਧੀਆ ਸੁਵਿਧਾਵਾਂ ਪ੍ਰਦਾਨ ਕਰਨ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ ਅਤੇ ਚਿੜੀਆਘਰ ਦੀ ਮੁਕੰਮਲ ਦਿੱਖ ਬਦਲੀ ਗਈ ਹੈ | ਇਸ ਪ੍ਰਾਜੈਕਟ ਦੀ ਕੁੱਲ ਲਾਗਤ 7.90 ਕਰੋੜ ਰੁਪਏ ਹੈ ਅਤੇ ਇਹ ਹੁਣ ਆਖਰੀ ਪੜਾਅ 'ਤੇ ਹੈ, ਜੋ ਕਿ 26 ਜਨਵਰੀ ਤੱਕ ਮੁਕੰਮਲ ਹੋ ਜਾਵੇਗਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾ ਰਸਮੀ ਉਦਘਾਟਨ ਕਰਨਗੇ | ਇਹ ਖੁਲਾਸਾ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਚਿੜੀਆਘਰ ਵਿਖੇ ਇਸ ਵਿਆਪਕ ਪ੍ਰਾਜੈਕਟ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ ਵਲੋਂ ਸੈਲਾਨੀਆਂ ਦੀ ਸਹੂਲਤ ਲਈ ਚਿੜੀਆਘਰ ਦੀ ਮੁਕੰਮਲ ਕਾਇਆ ਕਲਪ ਕੀਤੀ ਗਈ ਹੈ ਅਤੇ 7.90 ਕਰੋੜ ਦੀ ਰਾਸ਼ੀ ਨਾਲ ਚਿੜੀਆਘਰ ਸੈਲਾਨੀਆਂ ਲਈ ਖਿੱਚ ਭਰਪੂਰ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਪਿਛਲੇ ਦੋ ਤੋਂ ਤਿੰਨ ਸਾਲਾਂ ਦੇ ਵਕਫੇ ਦੌਰਾਨ ਚਿੜੀਆਘਰ ਵਿਖੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਪ੍ਰਤੀ ਸਾਲ 5.50 ਲੱਖ ਤੋਂ ਵੱਧ ਕੇ 8.50 ਲੱਖ ਹੋ ਗਈ ਹੈ | ਉਨ੍ਹਾਂ ਕਿਹਾ ਕਿ ਨਵੇਂ ਪ੍ਰਾਜੈਕਟ ਦੇ ਮੁਕੰਮਲ ਹੋਣ ਉਪਰੰਤ ਸੈਲਾਨੀਆਂ ਦੀ ਗਿਣਤੀ 10 ਲੱਖ ਤੱਕ ਪਹੰੁਚਾਉਣ ਦਾ ਟੀਚਾ ਰੱਖਿਆ ਗਿਆ ਹੈ | ਇਸ ਮੌਕੇ ਕੈਬਨਿਟ ਮੰਤਰੀ ਸਿੱਧੂ ਨੇ ਸੈਰ-ਸਪਾਟਾ ਵਿਭਾਗ ਵਲੋਂ ਤਿਆਰ ਕਰਵਾਈ ਗਈ ਵਿਸ਼ੇਸ਼ ਬੱਸ ਦਾ ਉਦਘਾਟਨ ਵੀ ਕੀਤਾ | ਇਸ ਬੱਸ ਵਿਚ ਬਾਹਰੋਂ ਵੀ ਸੂਬੇ ਦੀ ਪ੍ਰਮੁੱਖ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀਆਂ ਖਿੱਚ ਭਰਪੂਰ ਤਸਵੀਰਾਂ ਲਗਾਈਆਂ ਗਈਆਂ ਹਨ | ਚਿੜੀਆਘਰ ਵਿਖੇ ਸੈਲਾਨੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸਿੱਧੂ ਨੇ ਦੱਸਿਆ ਕਿ ਜੰਗਲੀ ਜੀਵਾਂ ਦੀ ਸੰਭਾਲ ਦੇ ਵਿਸ਼ੇ ਨਾਲ ਪ੍ਰਵੇਸ਼ ਦੁਆਰ ਨੂੰ ਡਿਜ਼ਾਇਨ ਕੀਤਾ ਗਿਆ ਹੈ ਅਤੇ ਮੁੱਖ ਗੇਟ ਦੇ ਨਾਲ ਰੁੱਖ 'ਤੇ ਜਾਨਵਰਾਂ ਦਾ ਰੇਖਾ-ਚਿੱਤਰ ਉਲੀਕਿਆ ਗਿਆ ਹੈ | ਇਸ ਤੋਂ ਇਲਾਵਾ ਸੈਂਟਰਲ ਆਈਲੈਂਡ 'ਤੇ ਇਕ ਪਾਣੀ ਦਾ ਝਰਨਾ ਵੀ ਬਣਾਇਆ ਗਿਆ ਹੈ | ਇਸੇ ਦੌਰਾਨ ਕੈਬਨਿਟ ਮੰਤਰੀ ਸਿੱਧੂ ਨੇ ਛੱਤਬੀੜ ਚਿੜੀਆਘਰ ਪ੍ਰਸ਼ਾਸਨ ਵਲੋਂ ਸਪਾਂਸਰ ਰਾਸ਼ੀ ਨਾਲ ਜਾਨਵਰ ਗੋਦ ਲੈਣ ਦੀ ਸਕੀਮ ਦੀ ਸ਼ਲਾਘਾ ਕਰਦਿਆਂ ਮੌਕੇ 'ਤੇ ਹੀ ਸਫੈਦ ਬਾਘਾਂ ਦੇ ਜੋੜੇ ਨੂੰ ਗੋਦ ਲੈਣ ਦਾ ਫ਼ੈਸਲਾ ਕੀਤਾ ਹੈ | ਸਫ਼ੈਦ ਬਾਘਾਂ ਦੀ ਜੋੜੀ 'ਅਮਨ' ਤੇ 'ਦੀਆ' ਨੂੰ ਗੋਦ ਲੈਣ ਦੀ ਕੀਮਤ ਪ੍ਰਤੀ ਸਾਲ ਕੁੱਲ 4 ਲੱਖ ਰੁਪਏ ਹੈ | ਇਸ ਮੌਕੇ ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਚਿੜੀਆਘਰ ਅੰਦਰ 1 ਸਾਲ ਦੇ ਅੰਦਰ 5 ਕਰੋੜ ਦੀ ਲਾਗਤ ਵਾਲਾ ਅਤਿ-ਆਧੁਨਿਕ 'ਐਕੁਏਰੀਮ' ਸਥਾਪਿਤ ਕੀਤਾ ਜਾਵੇਗਾ, ਜਿਸ ਵਿਚ ਹਰ ਕਿਸਮ ਦੀਆਂ ਮੱਛੀਆਂ ਸੈਲਾਨੀਆਂ ਦੇ ਦੇਖਣ ਲਈ ਰੱਖੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਸ ਨੂੰ ਸਥਾਪਿਤ ਕਰਨ ਲਈ ਉਹ ਮੁੱਖ ਮੰਤਰੀ ਨਾਲ ਨਿੱਜੀ ਤੌਰ 'ਤੇ ਗੱਲ ਕਰਨਗੇ | ਇਸ ਮੌਕੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਡਾਇਰੈਕਟਰ ਮਾਲਵਿੰਦਰ ਸਿੰਘ ਜੱਗੀ, ਪ੍ਰਮੁੱਖ ਮੁੱਖ ਵਣਪਾਲ ਕੁਲਦੀਪ ਕੁਮਾਰ, ਮੁੱਖ ਵਣਪਾਲ ਬਸੰਤਾ ਰਾਜ ਕੁਮਾਰ, ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਡਾ: ਐੱਮ. ਸੁਧਾਗਰ, ਰੇਂਜ ਅਫ਼ਸਰ ਹਰਪਾਲ ਸਿੰਘ, ਰੁਪਿੰਦਰ ਸਿੰਘ ਸੰਧੂ ਤੇ ਸਲਾਹਕਾਰ ਅੰਗਦ ਸਿੰਘ ਸੋਹੀ, ਪ੍ਰਾਜੈਕਟ ਕੋਆਰਡੀਨੇਟਰ ਐੱਸ. ਪੀ. ਸਿੰਘ ਢੀਂਡਸਾ, ਚੀਫ਼ ਜਨਰਲ ਮੈਨੇਜਰ ਯੋਗੇਸ਼ ਗੁਪਤਾ ਅਤੇ ਮੁੱਖ ਇੰਜੀਨੀਅਰ ਪ੍ਰੇਮ ਗੁਪਤਾ ਵੀ ਹਾਜ਼ਰ ਸਨ |
ਰੂਪਨਗਰ, 17 ਜਨਵਰੀ (ਸਤਨਾਮ ਸਿੰਘ ਸੱਤੀ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਸੁਰਿੰਦਰਪਾਲ ਕੌਰ ਨੇ ਅੱਜ ਖਾੜਕੂ ਨਰਾਇਣ ਸਿੰਘ ਚੌੜਾ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ | ਦੱਸਣਯੋਗ ਹੈ ਕਿ ਸਾਲ 2013 ਵਿਚ ਕੁਰਾਲੀ ਪੁਲਿਸ ਵਲੋਂ ਨਰਾਇਣ ਸਿੰਘ ਚੌੜਾ ...
ਚੰਡੀਗੜ੍ਹ, 17 ਜਨਵਰੀ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਧਾਨ ਸਭਾ ਦੇ ਬਜਟ ਸਮਾਗਮ ਤੋਂ ਪਹਿਲਾਂ ਪਾਰਟੀ ਵਿਧਾਇਕਾਂ ਨਾਲ ਵਿਚਾਰ ਵਟਾਂਦਰਿਆਂ ਦੇ ਪ੍ਰੋਗਰਾਮ ਹੇਠ ਅੱਜ ਦੁਆਬੇ ਦੇ ਵਿਧਾਇਕਾਂ ਨਾਲ ਕੀਤੀ ਗਈ ਬੈਠਕ ਦੌਰਾਨ ...
ਚੰਡੀਗੜ੍ਹ, 17 ਜਨਵਰੀ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਪਾਰਟੀ ਦੇ ਯੂਥ ਵਿੰਗ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ 6 ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ¢ ਇਸ ਤੋਂ ਇਲਾਵਾ ਕੁੱਝ ਹੋਰ ਅਹਿਮ ਅਹੁਦੇਦਾਰ ਥਾਪਦਿਆਂ ...
ਨਵਾਂਸ਼ਹਿਰ, 17 ਜਨਵਰੀ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਨਵਾਂਸ਼ਹਿਰ ਵਿਖੇ ਜੇਜੋਂ ਤੋਂ ਸ੍ਰੀ ਅੰਮਿ੍ਤਸਰ ਲਈ ਸ਼ੁਰੂ ਹੋਈ ਰੇਲ ਗੱਡੀ ਨੂੰ ਹਰੀ ਝੰਡੀ ...
ਖਮਾਣੋਂ, 17 ਜਨਵਰੀ (ਮਨਮੋਹਣ ਸਿੰਘ ਕਲੇਰ)- ਤਹਿਸੀਲ ਖਮਾਣੋਂ ਦੇ ਪਿੰਡ ਰਤਨਗੜ੍ਹ (ਰੱਤੋਂ) ਦੀ ਮਹਿਲਾ ਸਰਬਜੀਤ ਕੌਰ (55) ਜਿਹੜੀ ਕਿ ਪਿਛਲੇ ਕਈ ਦਿਨਾਂ ਤੋਂ ਸਵਾਈਨ ਫਲੂ ਨਾਮਕ ਬਿਮਾਰੀ ਤੋਂ ਪੀੜਤ ਸੀ ਦੀ ਅੱਜ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ...
ਘੁਮਾਣ, 17 ਜਨਵਰੀ (ਅਜੀਤ ਬਿਊਰੋ)-ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਵਲੋਂ ਕਰਵਾਏ ਜਾ ਰਹੇ 41ਵੇਂ ਬਾਬਾ ਨਾਮਦੇਵ ਯਾਦਗਾਰੀ ਖੇਡ ਮੇਲੇ ਦੇ ਤੀਸਰੇ ਦਿਨ ਹੋਏ ਪ੍ਰੋਗਰਾਮ 'ਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਫਤਹਿਜੰਗ ਸਿੰਘ ਬਾਜਵਾ ਅਤੇ ਵਿਧਾਇਕ ...
ਸੁਰਿੰਦਰ ਕੋਛੜ
ਅੰਮਿ੍ਤਸਰ, 17 ਜਨਵਰੀ-ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਪਹੁੰਚਣ ਵਾਲੀ ਸੰਗਤ ਨੂੰ 'ਬਾਬਾ ਨਾਨਕ ਦੇ ਬਾਗ਼' ਦੇ ਫਲ ਪ੍ਰਸਾਦਿ ਵਜੋਂ ਭੇਟ ਕਰਨ ਹਿਤ ਅਮਰੂਦਾਂ ਦਾ ਬਾਗ਼ ਲਗਾਏ ਜਾਣ ਦੀਆਂ ...
ਅੰਮਿ੍ਤਸਰ, 17 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਪਿਛਲੇ ਇਕ ਸਾਲ ਤੋਂ ਵਿਵਾਦਾਂ 'ਚ ਘਿਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ 'ਚ ਇਕ ਹੋਰ ਵਿਵਾਦ ਪੈਦਾ ਹੋ ਗਿਆ | ਜੀ. ਐਨ. ਡੀ. ਯੂ. ਦੇ ਸੰਗੀਤ ਵਿਭਾਗ ਤਾਇਨਾਤ ਇਕ ਮਹਿਲਾ ਅਧਿਆਪਕ ਨੇ ਵਿਭਾਗ 'ਚ ਹੀ ਐਡਹਾਕ ...
ਅੰਮਿ੍ਤਸਰ, 17 ਜਨਵਰੀ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੇ ਸਬੰਧ 'ਚ ਸ਼ੋ੍ਰਮਣੀ ਕਮੇਟੀ ਵਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕਰਵਾਏ ਗਏ ਸ਼ੁੱਧ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕਿਆਂ ਪ੍ਰਤੀ ਸੰਗਤਾਂ 'ਚ ਭਾਰੀ ...
ਜਲੰਧਰ, 17 ਜਨਵਰੀ (ਸ਼ਿਵ)- ਜੀ. ਐਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਨੇ ਕਾਰਵਾਈ ਕਰਦੇ ਹੋਏ ਲੁਧਿਆਣਾ ਹਾਈਵੇ ਤੋਂ ਕਰ ਚੋਰੀ ਵਾਲੇ 1 ਕਰੋੜ ਦੇ ਹੀਰੇ ਫੜੇ ਹਨ ਜਦਕਿ ਇਸ ਦੇ ਨਾਲ ਹੀ ਕਰੀਬ 6 ਲੱਖ ਰੁਪਏ ਦੀ ਮੁੱਲ ਵਾਲੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ | ਚੋਰੀ ਵਾਲੇ ...
ਅੰਮਿ੍ਤਸਰ, 17 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਡੇਹਰਕੀ ਸ਼ਹਿਰ ਦੇ ਗੁਰਦੁਆਰਾ ਬਾਬਾ ਨਾਨਕ ਸ਼ਾਹ 'ਚ ਗੁਰਦੁਆਰਾ ਕਮੇਟੀ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਵਲੋਂ ਸਾਂਝੇ ਤੌਰ 'ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਸਵੇਰੇ ...
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਬਹੁਚਰਚਿੱਤ ਬਹੁਕਰੋੜੀ ਸਿਟੀ ਸੈਂਟਰ ਘੁਟਾਲੇ ਦੀ ਸੁਣਵਾਈ ਅਦਾਲਤ ਵਲੋਂ 1 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ | ਵਿਜੀਲੈਂਸ ਬਿਊਰੋ ਵਲੋਂ ਅਦਾਲਤ ਵਿਚ ਮਾਮਲਾ ਰੱਦ ਕਰਨ ਦੀ ਦਿੱਤੀ ਦਰਖ਼ਾਸਤ ਦੇ ਵਿਰੋਧ 'ਚ ਸਾਬਕਾ ...
ਨਵੀਂ ਦਿੱਲੀ, 17 ਜਨਵਰੀ (ਏਜੰਸੀ)-ਸੀ.ਬੀ.ਆਈ. ਵਲੋਂ ਅੱਜ ਬਿਹਾਰ ਦੇ 6 ਹੋਰ ਆਸਰਾ ਘਰਾਂ, ਜਿਨ੍ਹਾਂ ਵਿਚ ਨੋਵੈਲਟੀ ਵੈਲਫ਼ੇਅਰ ਸੁਸਾਇਟੀ, ਪਨਾਹ ਆਸਰਾ ਘਰ, ਗ੍ਰਾਮ ਸਵਰਾਜ ਸੇਵਾ ਸੰਸਥਾਨ, ਓਮ ਸਾਈਾ ਫਾਊਾਡੇਸ਼ਨ ਵਲੋਂ ਚਲਾਏ ਜਾ ਰਹੇ ਸੇਵਾ ਸੇਵਾ ਕੁਟੀਰ, ਇਕਾੜ ਤੇ ਕੁਸ਼ਲ ...
ਪੋੋਜੇਵਾਲ ਸਰਾਂ, 17 ਜਨਵਰੀ (ਨਵਾਂਗਰਾਈਾ)- ਪੰਜਾਬ ਸਿੱਖਿਆ ਵਿਭਾਗ ਵਲੋਂ ਮਿਤੀ 18 ਜਨਵਰੀ ਨੂੰ ਹੋਣ ਵਾਲੀ ਦੂਜੀ, ਚੌਥੀ ਅਤੇ ਸੱਤਵੀਂ ਦੀ ਸ਼ਲਾਸ 2018 ਪ੍ਰੀਖਿਆ ਮੁਲਤਵੀ ਕਰਕੇ 1 ਫਰਵਰੀ ਨੂੰ ਲੈਣ ਦਾ ਫੈਸਲਾ ਕੀਤਾ ਹੈ | ਇਸ ਸਬੰਧੀ ਡਾਇਰੈਕਟਰ ਐੱਸ.ਸੀ.ਈ. ਆਰ.ਟੀ ਪੰਜਾਬ ...
ਪਟਿਆਲਾ, 17 ਜਨਵਰੀ (ਭਗਵਾਨ ਦਾਸ) ਇਸ ਸਾਲ ਮੰਡੀ 'ਚ ਪੂਸਾ ਬਾਸਮਤੀ 1121 ਦੀ ਫ਼ਸਲ 35003600 ਰੁਪਏ ਪ੍ਰਤੀ ਕੁਇੰਟਲ ਵਿਕਦੀ ਰਹੀ | ਜਦੋਂ ਕਿ ਪੂਸਾ ਬਾਸਮਤੀ1509 ਦੇ ਉਤਪਾਦਕਾਂ ਨੰੂ 31003150 ਰੁਪਏ ਪ੍ਰਤੀ ਕੁਇੰਟਲ ਹੀ ਮਿਲਿਆ | ਹਾਲਾਂਕਿ ਪੂਸਾ ਬਾਸਮਤੀ1121 ਤੇ ਪੂਸਾ ਬਾਸਮਤੀ1509 ਦੇ ...
ਐੱਸ. ਏ. ਐੱਸ. ਨਗਰ, 17 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਅੰਦਰ ਸਕੂਲ ਸਿੱਖਿਆ ਦੇ ਖੇਤਰ ਵਿਚ ਇਸ ਅਕਾਦਮਿਕ ਵਰ੍ਹੇ ਦੌਰਾਨ ਸੀਨੀਅਰ ਸੈਕੰਡਰੀ ਕਲਾਸਾਂ ਲਈ ਤਿਆਰ ਕੀਤੀ ਗਈ ਇਤਿਹਾਸ ਦੀ ਪਾਠ-ਪੁਸਤਕ ਸਬੰਧੀ ਪੈਦਾ ਹੋਏ ਵਿਵਾਦ ਨੇ ਪੰਜਾਬ ਸਕੂਲ ਸਿੱਖਿਆ ਬੋਰਡ ...
ਲੁਧਿਆਣਾ, 17 ਜਨਵਰੀ (ਪੁਨੀਤ ਬਾਵਾ)-ਸੀ.ਪੀ.ਆਈ. ਤੇ ਸੀ.ਪੀ.ਆਈ. (ਐਮ.) ਵਲੋਂ 28 ਜਨਵਰੀ ਨੂੰ ਲੁਧਿਆਣਾ ਦੀ ਗਿੱਲ ਰੋਡ ਦਾਣਾ ਮੰਡੀ ਵਿਖੇ ਲੋਕ ਚੇਤਨਾ ਰਾਜਸੀ ਰੈਲੀ ਕਰਕੇ ਲੋਕ ਸਭਾ ਚੋਣ ਦਾ ਬਿਗੁਲ ਬਜਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਰੈਲੀ 'ਚ ਵੱਡਾ ਇਕੱਠ ਕਰਨ ਲਈ ...
ਚੰਡੀਗੜ, 17 ਜਨਵਰੀ (ਅਜੀਤ ਬਿਊਰੋ)-ਭਾਰਤੀ ਚੋਣ ਕਮਿਸ਼ਨ ਨੇ ਇਕ ਪੱਤਰ ਜਾਰੀ ਕਰਕੇ ਵੋਟਰ ਸੂਚੀ ਪ੍ਰਕਾਸ਼ਨ ਮਿਤੀ 31 ਜਨਵਰੀ 2019 ਦਿਨ ਵੀਰਵਾਰ ਤੈਅ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਹਿਲਾਂ ...
ਜਲੰਧਰ, 17 ਜਨਵਰੀ (ਅ.ਬ.)- ਡਾ. ਸ਼ਾਰਦਾ ਮੈਡੀਲਾਈਫ ਆਯੁਰਵੈਦਿਕ ਹਸਪਤਾਲ ਨਜ਼ਦੀਕ ਸਿਪਲ ਹੋਟਲ ਗੇਟ ਤਿੰਨ ਕੋਨੀ ਚੌਕ ਬਠਿੰਡਾ ਅਤੇ ਮਾਡਲ ਟਾਊਨ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਗੋਡਿਆ ਦਾ ਇਲਾਜ ਹੋਰ ਪੈਥੀਆਂ 'ਚ ਵੀ ਸੰਭਵ ਹੈ ਪਰ ਉਸ ਨੂੰ ਅਧੂਰਾ ਇਲਾਜ ਹੀ ...
ਪੰਚਕੂਲਾ, 17 ਜਨਵਰੀ (ਅ.ਬ.)- ਪਾਰਸ ਹੈਲਥ ਕੇਅਰ ਦੇਸ਼ ਦੇ ਮੁੱਖ ਸਿਹਤ ਸੇਵਾ ਮੁਹੱਈਆ ਕਰਾਉਣ ਵਾਲਿਆਂ 'ਚੋਂ ਇਕ ਨੇ ਪੰਚਕੂਲਾ ਵਿਚ ਇਕ ਨਵਾਂ ਸੁਪਰ ਸਪੈਸ਼ਲਿਟੀ ਹਸਪਤਾਲ ਖੋਲਿ੍ਹਆ ਹੈ, ਜੋ ਸ਼ਹਿਰ ਦੀ ਸਭ ਤੋਂ ਵੱਡੀ ਨਿੱਜੀ ਮੈਡੀਕਲ ਕੇਅਰ ਪ੍ਰਦਾਨ ਕਰਨ ਵਾਲਾ ਹਸਪਤਾਲ ...
ਅੰਮਿ੍ਤਸਰ, 17 ਜਨਵਰੀ (ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਨਾਜਾਇਜ਼ ਤੌਰ 'ਤੇ ਬਣੇ ਹੋਟਲਾਂ 'ਤੇ ਕਾਰਵਾਈ ਤੈਅ ਹੈ, ਕਿਉਂਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਉਪਰੋਕਤ ਹੋਟਲਾਂ ਨੂੰ 11 ਅਪ੍ਰੈਲ 2019 ਤੱਕ ਸੀਲ ਕਰਨ ਜਾਂ ਢਾਹੁਣ ਦੇ ਆਦੇਸ਼ ਜਾਰੀ ਕੀਤੇ ...
ਜਲੰਧਰ, 17 ਜਨਵਰੀ (ਮੇਜਰ ਸਿੰਘ)-ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਦੇ ਸੇਵਾ ਕਾਲ ਵਿਚ ਕੇਂਦਰ ਸਰਕਾਰ ਵਲੋਂ ਇਕ ਸਾਲ ਦੇ ਕੀਤੇ ਵਾਧੇ ਨੂੰ ਗੈਰ-ਸੰਵਿਧਾਨਿਕ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਮੁੱਖ ...
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)- ਪੰਜਾਬ ਦੇ ਬਲਾਚੌਰ ਵਿਧਾਨ ਸਭਾ ਹਲਕੇ ਤੋਂ 2012 'ਚ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਵਾਲੇ ਆਗੂ ਰਾਜਵਿੰਦਰ ਸਿੰਘ ਲੱਕੀ ਅੱਜ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ | ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ...
ਤਰਨ ਤਾਰਨ, 17 ਜਨਵਰੀ (ਹਰਿੰਦਰ ਸਿੰਘ)¸ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਮੁੱਚੇ ਪੰਜਾਬ 'ਚ ਹਲਕਾ ਵਾਰ ਰੱਖੀਆਂ ਪ੍ਰਮੁੱਖ ਵਰਕਰ ਮੀਟਿੰਗਾਂ ਤਹਿਤ ਤਰਨ ਤਾਰਨ ਜਿਲ੍ਹੇ ਦੇ ਹਲਕੇ ਖਡੂਰ ਸਾਹਿਬ ਦੇ ਪਿੰਡ ਨੌਰੰਗਾਬਾਦ ਵਿਖੇ ਕੀਤੀ ਜਾਣ ...
ਅੰਮਿ੍ਤਸਰ, 17 ਜਨਵਰੀ (ਸਟਾਫ ਰਿਪੋਰਟਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੀ ਅਗਵਾਈ 'ਚ ਕਾਰਜਸ਼ੀਲ ਧਰਮ ਪ੍ਰਚਾਰ ਕਮੇਟੀ ਵਲੋਂ ਵੱਖ-ਵੱਖ ਸੂਬਿਆਂ 'ਚ ਅਰੰਭੀ ਗਈ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ 19-20 ਜਨਵਰੀ ਨੂੰ ...
ਲੁਧਿਆਣਾ, 17 ਜਨਵਰੀ (ਅਮਰੀਕ ਸਿੰਘ ਬੱਤਰਾ)-ਪੰਜਾਬ ਦੇ ਕਈ ਸ਼ਹਿਰਾਂ ਵਿਚ ਚੱਲ ਰਹੇ ਐਲ.ਈ.ਡੀ ਲਾਈਟਸ ਪ੍ਰਾਜੈਕਟ ਦੀ ਸਥਾਨਕ ਸਰਕਾਰਾ ਵਿਭਾਗ ਚੌਕਸੀ ਵਿੰਗ ਵਲੋਂ ਜਾਂਚ ਸ਼ੁਰੂ ਕੀਤੀ ਗਈ ਹੈ, ਲੁਧਿਆਣਾ 'ਚ ਸਮਾਰਟ ਸਿਟੀ ਯੋਜਨਾ ਤਹਿਤ 44 ਕਰੋੜ ਦੀ ਲਾਗਤ ਨਾਲ ਇਕ ਲੱਖ 5 ...
ਚੰਡੀਗੜ੍ਹ, 17 ਜਨਵਰੀ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 1984 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਲਈ ਅਣਥੱਕ ਲੜਾਈ ਲੜਣ ਵਾਲੇ ਤਿੰਨ ਗਵਾਹਾਂ ਨੂੰ ...
ਜਲੰਧਰ, 17 ਜਨਵਰੀ (ਜਸਪਾਲ ਸਿੰਘ)-ਸਰਗਰਮ ਯੂਥ ਅਕਾਲੀ ਆਗੂ ਤੇ ਮੈੈਂਬਰ ਕੋਰ ਕਮੇਟੀ ਤੇਜਿੰਦਰ ਸਿੰਘ ਨਿੱਝਰ ਨੂੰ ਪਾਰਟੀ ਹਾਈਕਮਾਨ ਵਲੋਂ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਆਪਣੀ ਨਿਯੁਕਤੀ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ...
ਚੰਡੀਗੜ੍ਹ, 17 ਜਨਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਅਧਿਆਪਕ ਆਪਣਾ ਪਰਖਕਾਲ ਦਾ ਸਮਾਂ ਘਟਾਉਣ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ 'ਤੇ ਹਨ | ਅਧਿਆਪਕਾਂ ਦੀ ਇਹ ਮੰਗ ਪੂਰੀ ਹੋਣ ਦੀ ਆਸ ਬੱਝ ਗਈ ਹੈ | ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਅੱਜ ਅਧਿਆਪਕਾਂ ਨੂੰ ...
ਨਵੀਂ ਦਿੱਲੀ, 17 ਜਨਵਰੀ (ਪੀ. ਟੀ. ਆਈ.)-ਦੇਸ਼ ਦੇ ਪੂਰਬੀ ਬਗਲ ਦੇ ਨਾਲ ਨਾਲ ਚੀਨ ਵਲੋਂ ਸੈਨਿਕ ਤਾਕਤ ਵਧਾਉਣ ਨੂੰ ਲੈ ਕੇ ਵਧ ਰਹੀ ਚਿੰਤਾ ਦਰਮਿਆਨ ਸਰਕਾਰ ਨੇ ਰਣਨੀਤਕ ਇੰਡੋ ਤਿਬਤੀਅਨ ਬਾਰਡਰ ਪੁਲਿਸ ਕਮਾਂਡ ਨੂੰ ਉਸ ਦੇ ਚੰਡੀਗੜ੍ਹ ਸਥਿਤ ਕੈਂਪ ਤੋਂ 960 ਕਿਲੋਮੀਟਰ ਤੋਂ ...
ਅਹਿਮਦਾਬਾਦ, 17 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਨਰਲ ਸ਼੍ਰੇਣੀ ਦੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ 10 ਫ਼ੀਸਦੀ ਰਾਖਵਾਂਕਰਨ ਮੁਹੱਈਆ ਕਰਵਾਉਣ ਲਈ ਕੀਤੀ ਸੰਵਿਧਾਨਿਕ ਸੋਧ ਉਨ੍ਹਾਂ ਦੀ ਸਰਕਾਰ ਦੀ ਰਾਜਨੀਤਕ ਇੱਛਾ ਸ਼ਕਤੀ ਦੇ ਕਾਰਨ ...
ਫ਼ਿਰੋਜ਼ਪੁਰ, 17 ਜਨਵਰੀ (ਜਸਵਿੰਦਰ ਸਿੰਘ ਸੰਧੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ 'ਤੇ ਸਾਰਾ ਸਾਲ ਮਨਾਏ ਜਾਣ ਅਤੇ ਫਰਵਰੀ 'ਚ ਕਰਵਾਏ ਜਾਣ ਵਾਲੇ 26ਵੇਂ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ ...
ਸ੍ਰੀ ਮੁਕਤਸਰ ਸਾਹਿਬ, 17 ਜਨਵਰੀ (ਹਰਮਹਿੰਦਰ ਪਾਲ)-ਮੇਲਾ ਮਾਘੀ ਦੇ ਮੌਕੇ 'ਤੇ ਮੁਕਤਸਰ ਵਿਚ ਲੱਗਣ ਵਾਲੇ ਘੋੜਾ ਮੰਡੀ ਵੈਸੇ ਤਾਂ ਦੂਰ ਦੂਰ ਤੱਕ ਮਸ਼ਹੂਰ ਹੈ, ਜਿੱਥੇ ਭਾਰਤ ਦੇ ਸਾਰੇ ਸੂਬਿਆਂ ਤੋਂ ਲੋਕ ਆਪਣੇ ਘੋੜੇ ਲੈ ਕੇ ਆਉਂਦੇ ਹਨ | ਕੁਝ ਵਪਾਰੀ ਖ਼ਾਸ ਤੌਰ 'ਤੇ ਇੱਥੇ ...
ਸੰਗਰੂਰ, 17 ਜਨਵਰੀ (ਧੀਰਜ ਪਸ਼ੌਰੀਆ) - ਕਿਸਾਨ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵਲੋਂ 18 ਜਨਵਰੀ ਨੂੰ ਪੂਰੇ ਪੰਜਾਬ 'ਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ | ਬੀ.ਕੇ.ਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ...
ਮਾਲੇਰਕੋਟਲਾ, 17 ਜਨਵਰੀ (ਕੁਠਾਲਾ, ਪਾਰਸ, ਥਿੰਦ) - ਬਰਤਾਨਵੀ ਹਕੂਮਤ ਦੇ ਜ਼ੁਲਮਾਂ ਦਾ ਟਾਕਰਾਂ ਕਰਦਿਆਂ 17-18 ਜਨਵਰੀ 1872 ਨੂੰ ਮਲੇਰਕੋਟਲਾ ਦੇ ਕੱਲਰ 'ਚ ਹੁਕਮਰਾਨਾਂ ਵਲੋਂ ਤੋਪਾਂ ਨਾਲ ਉਡਾ ਕੇ ਸ਼ਹੀਦ ਕੀਤੇ 66 ਨਾਮਧਾਰੀ ਕੂਕੇ ਸ਼ਹੀਦਾਂ ਦੀ ਯਾਦ 'ਚ ਅੱਜ ਮਾਲੇਰਕੋਟਲਾ ...
ਸੰਗਰੂਰ, 17 ਜਨਵਰੀ (ਧੀਰਜ ਪਸ਼ੌਰੀਆ) - ਅਧਿਆਪਕ ਮੰਗਾਂ ਲਈ ਸੰਘਰਸ਼ ਕਰ ਰਹੇ ਸਾਂਝਾ ਅਧਿਆਪਕ ਮੋਰਚਾ ਦੇ ਪੰਜ ਅਧਿਆਪਕ ਆਗੂਆਂ ਨੂੰ ਨੌਕਰੀਓ ਕੱਢੇ ਜਾਣ ਦੇ ਿਖ਼ਲਾਫ਼ ਸਾਂਝਾ ਅਧਿਆਪਕ ਮੋਰਚਾ ਅਤੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਨਾਲ ਸਬੰਧਿਤ 40 ਦੇ ਕਰੀਬ ਅਧਿਆਪਕ ...
ਫ਼ਰੀਦਕੋਟ, 17 ਜਨਵਰੀ (ਸਰਬਜੀਤ ਸਿੰਘ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਐਾਡ ਸਾਇੰਸਿਜ਼ ਫ਼ਰੀਦਕੋਟ ਵਿਚ ਹੋਈਆਂ ਕੁਝ ਅਹਿਮ ਨਿਯੁਕਤੀਆਂ ਵਿਚ ਕਥਿਤ ਤੌਰ 'ਤੇ ਹੋਈਆਂ ਬੇਨਿਯਮੀਆਂ ਤੇ ਧਾਂਦਲੀਆਂ ਦੇ ਦੋਸ਼ਾਂ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਅੱਜ ...
ਨਵੀਂ ਦਿੱਲੀ, 17 ਜਨਵਰੀ (ਏਜੰਸੀ)-ਸੁਪਰੀਮ ਕੋਰਟ 'ਚ ਸ਼ੁੱਕਰਵਾਰ ਨੂੰ ਉਸ ਪਟੀਸ਼ਨ 'ਤੇ ਸੁਣਵਾਈ ਹੋਵੇਗੀ ਜਿਸ 'ਚ ਸਬਰੀਮਾਲਾ ਮੰਦਰ 'ਚ ਦਾਖਲ ਹੋਣ ਵਾਲੀਆਂ ਦੋਵੇਂ ਔਰਤਾਂ ਨੂੰ 24 ਘੰਟੇ ਸੁਰੱਖਿਆ ਦੇਣ ਦੀ ਮੰਗ ਕੀਤੀ ਗਈ ਹੈ | ਸੀਨੀਅਰ ਵਕੀਲ ਇੰਦਰਾ ਜੈਸਿੰਘ ਵਲੋਂ ਅੱਜ ਇਹ ...
ਨਵੀਂ ਦਿੱਲੀ, 17 ਜਨਵਰੀ (ਏਜੰਸੀ)-ਚੋਣ ਕਮਿਸ਼ਨ ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੋਸ਼ਲ ਮੀਡੀਆ 'ਤੇ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਬਾਰੇ ਫੈਲਾਈ ਜਾ ਰਹੀ ਫ਼ਰਜ਼ੀ ਖ਼ਬਰ ਸਬੰਧੀ ਜਾਂਚ ਲਈ ਪੁਲਿਸ ਨੂੰ ...
ਨਵੀਂ ਦਿੱਲੀ, 17 ਜਨਵਰੀ (ਏਜੰਸੀ)-ਜੰਮੂ ਤੋਂ ਦਿੱਲੀ ਆ ਰਹੀ ਦੁਰੰਤੋ ਐਕਸਪ੍ਰੈੱਸ ਦੇ ਯਾਤਰੀ ਦੇਸ਼ ਦੀ ਰਾਜਧਾਨੀ ਵਿਚ ਹੀ ਲੁੱਟ ਦਾ ਸ਼ਿਕਾਰ ਹੋ ਗਏ | ਦਿੱਲੀ ਦੇ ਬਾਦਲੀ ਇਲਾਕੇ ਕੋਲ ਬਦਮਾਸ਼ਾਂ ਨੇ ਯਾਤਰੀਆਂ ਕੋਲੋਂ ਚਾਕੂ ਦਿਖਾ ਕੇ ਮੋਬਾਈਲ, ਨਕਦੀ, ਬੈਗ, ਗਹਿਣੇ ਅਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX