ਤਾਜਾ ਖ਼ਬਰਾਂ


ਕ੍ਰਿਕਟ ਵਿਸ਼ਵ ਕੱਪ 'ਚ ਅੱਜ ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਹੋਵੇਗੀ ਟੱਕਰ
. . .  20 minutes ago
ਲੰਡਨ, 19 ਜੂਨ- ਆਈ. ਸੀ. ਸੀ. ਵਿਸ਼ਵ ਕੱਪ 2019 'ਚ ਅੱਜ ਨਿਊਜ਼ੀਲੈਂਡ ਦਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ ਹੋਵੇਗਾ। ਨਿਊਜ਼ੀਲੈਂਡ ਦੀ ਟੀਮ ਨੇ ਹੁਣ ਤੱਕ ਖੇਡੇ ਗਏ 4 ਮੈਚਾਂ 'ਚੋਂ 3 'ਚ ਜਿੱਤ ਹਾਸਲ ਕੀਤੀ ਹੈ ਅਤੇ ਅੰਕ ਸੂਚੀ 'ਚ ਉਹ ਤੀਜੇ ਸਥਾਨ 'ਤੇ ਹੈ। ਉੱਥੇ ਹੀ...
ਜਾਪਾਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਕਈ ਲੋਕ ਜ਼ਖ਼ਮੀ
. . .  37 minutes ago
ਟੋਕੀਓ, 19 ਜੂਨ- ਜਾਪਾਨ ਦੇ ਉੱਤਰੀ-ਪੱਛਮੀ ਹਿੱਸੇ 'ਚ ਬੀਤੇ ਦਿਨ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.7 ਮਾਪੀ ਗਈ। ਇਸ ਸ਼ਕਤੀਸ਼ਾਲੀ ਭੂਚਾਲ ਕਾਰਨ ਯਾਮਗਤਾ...
'ਇੱਕ ਰਾਸ਼ਟਰ, ਇੱਕ ਚੋਣ' ਦੇ ਮੁੱਦੇ 'ਤੇ ਅੱਜ ਹੋਵੇਗੀ ਸਰਬ ਪਾਰਟੀ ਬੈਠਕ
. . .  59 minutes ago
ਨਵੀਂ ਦਿੱਲੀ, 19 ਜੂਨ- 'ਇੱਕ ਰਾਸ਼ਟਰ ਇੱਕ ਚੋਣ' ਦੇ ਮੁੱਦੇ ਨੂੰ ਲੈ ਕੇ ਅੱਜ ਸਰਬ ਪਾਰਟੀ ਬੈਠਕ ਹੋਵੇਗੀ। ਇਹ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਲਾਈ ਹੈ। ਪ੍ਰਧਾਨ ਮੰਤਰੀ ਨੇ ਸਾਰੇ ਉਨ੍ਹਾਂ ਸਾਰੇ ਦਲਾਂ ਦੇ ਮੁਖੀਆਂ ਨੂੰ ਬੈਠਕ ਲਈ ਸੱਦਾ ਦਿੱਤਾ ਹੈ, ਜਿਨ੍ਹਾਂ ਦਾ ਲੋਕ ਸਭਾ...
ਦੋ ਵਾਹਨਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 8 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਲਖਨਊ, 19 ਜੂਨ- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ 'ਚ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਮੁਰਾਦਾਬਾਦ-ਆਗਰਾ ਨੈਸ਼ਨਲ ਹਾਈਵੇਅ 'ਤੇ ਇੱਕ ਤੇਜ਼ ਰਫ਼ਤਾਰ ਪਿਕਅਪ ਅਤੇ ਬੋਲੈਰੋ ਗੱਡੀ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 8 ਲੋਕਾਂ ਦੀ ਮੌਤ...
ਅੱਜ ਦਾ ਵਿਚਾਰ
. . .  about 1 hour ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਅਫ਼ਗ਼ਾਨਿਸਤਾਨ ਨੂੰ 150 ਦੌੜਾਂ ਨਾਲ ਹਰਾਇਆ
. . .  1 day ago
ਫ਼ਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ 'ਤੇ ਅਣਪਛਾਤੇ ਨੌਜਵਾਨਾ ਵੱਲੋਂ ਹਮਲਾ
. . .  1 day ago
ਫ਼ਾਜ਼ਿਲਕਾ, 18 ਜੂਨ (ਪ੍ਰਦੀਪ ਕੁਮਾਰ )-ਫ਼ਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ ਰਕੇਸ਼ ਧੂੜਿਆ 'ਤੇ ਅਣਪਛਾਤੇ ਨੌਜਵਾਨਾ ਵੱਲੋਂ ਹਮਲਾ ਕਰ ਦਿਤਾ ਗਿਆ, ਜਿਸ ਤੋ ਬਾਅਦ ਉਨ੍ਹਾਂ ਨੂੰ ਫ਼ਾਜ਼ਿਲਕਾ ਦੇ ਸਿਵਲ...
ਧਰਤੀ ਮੇਰੀ ਮਾਂ ਹੈ, ਇਸ ਤੋਂ ਵੱਡਾ ਕੋਈ ਨਹੀ - ਅਖਿਲੇਸ਼
. . .  1 day ago
ਲਖਨਊ, 18 ਜੂਨ - ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਬੰਦੇ ਮਾਤਰਮ ਦੇ ਸਵਾਲ 'ਤੇ ਬੋਲਦਿਆ ਕਿਹਾ ਕਿ ਧਰਤੀ ਉਨ੍ਹਾਂ ਦੀ ਮਾਂ ਹੈ, ਤੇ ਧਰਤੀ ਤੋਂ ਵੱਡਾ ਕੋਈ ...
ਜੰਗਲਾ ਨੂੰ ਅੱਗ ਤੋਂ ਬਚਾਉਣ ਲਈ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਲਈ ਤਿਆਰ
. . .  1 day ago
ਨਵੀਂ ਦਿੱਲੀ, 18 ਜੂਨ - ਉੱਤਰਾਖੰਡ ਵਿਖੇ ਜੰਗਲਾ ਨੂੰ ਅੱਗ ਤੋਂ ਬਚਾਉਣ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ 24 ਜੂਨ ਨੂੰ ਸੁਣਵਾਈ ਲਈ ਤਿਆਰ...
ਬੱਚਿਆ ਦੀ ਮੌਤ ਨੂੰ ਲੈ ਕੇ ਨਿਤੀਸ਼ ਕੁਮਾਰ ਤੇ ਹੋਰਨਾਂ ਖ਼ਿਲਾਫ਼ ਪਟੀਸ਼ਨ
. . .  1 day ago
ਮੁਜ਼ੱਫਰਪੁਰ, 18 ਜੂਨ - ਬਿਹਾਰ ਦੇ ਮੁਜ਼ੱਫਰਪੁਰ ਵਿਖੇ ਚਮਕੀ ਬੁਖ਼ਾਰ ਕਾਰਨ 109 ਬੱਚਿਆ ਦੀ ਮੌਤ ਨੂੰ ਲੈ ਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਸਿਹਤ ਮੰਤਰੀ...
ਕੇਦਾਰਨਾਥ 'ਚ ਆਕਸੀਜਨ ਦੀ ਕਮੀ ਕਾਰਨ ਇੱਕ ਵਿਅਕਤੀ ਦੀ ਮੌਤ
. . .  1 day ago
ਦੇਹਰਾਦੂਨ, 18 ਜੂਨ - ਉੱਤਰਾਖੰਡ ਦੇ ਕੇਦਾਰਨਾਥ ਵਿਖੇ ਆਕਸੀਜਨ ਦੀ ਕਮੀ ਕਾਰਨ ਮੁੰਬਈ ਦੇ 52 ਸਾਲਾਂ ਇੱਕ ਵਿਅਕਤੀ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਸਥਾਨਕ ਹੈਲੀਪੈਡ ਦੇ...
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਅਫ਼ਗ਼ਾਨਿਸਤਾਨ ਦਾ ਦੂਸਰਾ ਖਿਡਾਰੀ ਆਊਟ
. . .  1 day ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : 10 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 48/1
. . .  1 day ago
ਕਿਸ਼ਤੀ ਪਲਟਣ ਕਾਰਨ 2 ਸੈਲਾਨੀਆਂ ਦੀ ਮੌਤ
. . .  1 day ago
ਸ੍ਰੀਨਗਰ, 18 ਜੂਨ - ਜੰਮੂ ਕਸ਼ਮੀਰ ਦੇ ਪਹਿਲਗਾਂਵ ਵਿਖੇ ਟੂਰਿਸਟ ਰਿਜ਼ਾਰਟ 'ਤੇ ਕਿਸ਼ਤੀ ਪਲਟਣ ਕਾਰਨ 2 ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ 4 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ...
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 13/1
. . .  1 day ago
ਅੱਤਵਾਦੀਆਂ ਨੇ ਪੁਲਿਸ ਥਾਣੇ 'ਤੇ ਸੁੱਟਿਆ ਗਰਨੇਡ
. . .  1 day ago
ਇੰਗਲੈਂਡ ਨੇ ਬਣਾਇਆ ਵਿਸ਼ਵ ਕੱਪ ਦਾ ਆਪਣਾ ਸਭ ਤੋਂ ਵੱਡਾ ਸਕੋਰ
. . .  1 day ago
ਸੋਨੀਆ ਗਾਂਧੀ ਨੇ ਬੁਲਾਈ ਵਿਰੋਧੀ ਆਗੂਆਂ ਦੀ ਮੀਟਿੰਗ
. . .  1 day ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਅਫ਼ਗ਼ਾਨਿਸਤਾਨ ਨੂੰ ਜਿੱਤਣ ਲਈ ਦਿੱਤਾ 398 ਦੌੜਾਂ ਦਾ ਟੀਚਾ
. . .  1 day ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਗਵਾਈ 6ਵੀਂ ਵਿਕਟ
. . .  1 day ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਅਫ਼ਗ਼ਾਨਿਸਤਾਨ ਨੂੰ ਮਿਲੀ 5ਵੀਂ ਸਫਲਤਾ
. . .  1 day ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਗਵਾਈ ਚੌਥੀ ਵਿਕਟ, ਕਪਤਾਨ ਮੌਰਗਨ 148 ਦੌੜਾਂ ਬਣਾ ਕੇ ਆਊਟ
. . .  1 day ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਅਫ਼ਗ਼ਾਨਿਸਤਾਨ ਨੂੰ ਮਿਲੀ ਤੀਸਰੀ ਸਫਲਤਾ, ਜੌ ਰੂਟ ਦੌੜਾਂ 88 ਬਣਾ ਕੇ ਆਊਟ
. . .  1 day ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 45 ਓਵਰਾਂ ਤੋਂ ਬਾਅਦ ਇੰਗਲੈਂਡ 323/2
. . .  1 day ago
ਤ੍ਰਿਣਮੂਲ ਦਾ ਇੱਕ ਵਿਧਾਇਕ, 12 ਕੌਂਸਲਰ ਅਤੇ ਕਾਂਗਰਸ ਦਾ ਬੁਲਾਰਾ ਭਾਜਪਾ 'ਚ ਸ਼ਾਮਲ
. . .  1 day ago
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  1 day ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਦੇ ਕਪਤਾਨ ਇਓਨ ਮੌਰਗਨ ਦਾ ਸੈਂਕੜਾ ਪੂਰਾ
. . .  1 day ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 40 ਓਵਰਾਂ ਤੋਂ ਬਾਅਦ ਇੰਗਲੈਂਡ 255/2
. . .  1 day ago
ਅਧੀਰ ਰੰਜਨ ਚੌਧਰੀ ਹੋਣਗੇ ਲੋਕ ਸਭਾ 'ਚ ਕਾਂਗਰਸ ਦੇ ਨੇਤਾ
. . .  1 day ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 35 ਓਵਰਾਂ ਤੋਂ ਬਾਅਦ ਇੰਗਲੈਂਡ 199/2
. . .  1 day ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਦੇ ਜੌ ਰੂਟ ਦੀਆਂ 50 ਦੌੜਾਂ ਪੂਰੀਆਂ
. . .  1 day ago
ਪਾਦਰੀ ਦੇ ਕਤਲ ਦੇ ਦੋਸ਼ ਹੇਠ ਨੂੰਹ ਸਹੁਰਾ ਗ੍ਰਿਫ਼ਤਾਰ
. . .  1 day ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 30 ਓਵਰਾਂ ਤੋਂ ਬਾਅਦ ਇੰਗਲੈਂਡ 164/2
. . .  1 day ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਦਾ ਦੂਸਰਾ ਖਿਡਾਰੀ ਆਊਟ
. . .  1 day ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 25 ਓਵਰਾਂ ਤੋਂ ਬਾਅਦ ਇੰਗਲੈਂਡ 139/1
. . .  1 day ago
ਸਿੱਖ ਡਰਾਈਵਰ ਨਾਲ ਕੁੱਟਮਾਰ ਦਾ ਮਾਮਲਾ : ਦਿੱਲੀ ਪੁਲਿਸ ਨੇ ਗ੍ਰਹਿ ਮੰਤਰਾਲੇ ਨੂੰ ਸੌਂਪੀ ਰਿਪੋਰਟ
. . .  1 day ago
ਸੜਕ ਹਾਦਸੇ ਚ ਨੌਜਵਾਨ ਦੀ ਮੌਤ ਤੋਂ ਬਾਅਦ ਲੋਕਾਂ ਘੇਰਿਆ ਡਿਫੈਂਸ ਮਾਰਗ
. . .  1 day ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 15 ਓਵਰਾਂ ਤੋਂ ਬਾਅਦ ਇੰਗਲੈਂਡ 72/1
. . .  1 day ago
ਅਯੁੱਧਿਆ ਅੱਤਵਾਦੀ ਹਮਲਾ ਮਾਮਲਾ : ਅਦਾਲਤ ਨੇ ਚਾਰ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  1 day ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 10 ਓਵਰਾਂ ਤੋਂ ਬਾਅਦ ਇੰਗਲੈਂਡ 45/1
. . .  1 day ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 44 ਦੌੜਾਂ 'ਤੇ ਇੰਗਲੈਂਡ ਦਾ ਪਹਿਲਾ ਖਿਡਾਰੀ ਆਊਟ
. . .  1 day ago
ਸੋਨੀਆ ਗਾਂਧੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  1 day ago
ਨਨਕਾਣਾ ਸਾਹਿਬ ਵਿਖੇ ਹਸਪਤਾਲ 'ਚ ਚੱਲੀਆਂ ਗੋਲੀਆਂ, ਚਾਰ ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਅਨੰਤਨਾਗ 'ਚ ਮੁਠਭੇੜ ਦੌਰਾਨ ਸ਼ਹੀਦ ਹੋਏ ਮੇਜਰ ਕੇਤਨ ਸ਼ਰਮਾ ਨੂੰ ਰਾਜਨਾਥ ਸਿੰਘ ਨੇ ਭੇਂਟ ਕੀਤੀ ਸ਼ਰਧਾਂਜਲੀ
. . .  1 day ago
ਪੰਜਾਬ ਚ ਨਸ਼ੇ ਦਾ ਕਹਿਰ ਜਾਰੀ, ਅੱਜ ਇੱਕ ਹੋਰ ਘਰ ਦਾ ਬੁਝਿਆ ਚਿਰਾਗ਼
. . .  1 day ago
ਖੜ੍ਹੇ ਟਰੈਕਟਰ-ਟਰਾਲੀ 'ਚ ਵੱਜੀ ਗੱਡੀ, ਇੱਕ ਗੰਭੀਰ ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਹਿਮਾਚਲ ਪ੍ਰਦੇਸ਼ ਦਾ ਜਵਾਨ ਸ਼ਹੀਦ
. . .  1 day ago
ਆਸਮਾਨੀ ਬਿਜਲੀ ਨੇ ਕਈ ਫੁੱਟ ਉੱਪਰ ਚੁੱਕ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ, ਮੌਤ
. . .  1 day ago
ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 5 ਮਾਘ ਸੰਮਤ 550

ਸੰਪਾਦਕੀ

ਕਿੱਧਰ ਨੂੰ ਜਾ ਰਹੀ ਹੈ ਪੰਜਾਬੀ ਗੀਤਕਾਰੀ?

ਗੀਤ-ਸੰਗੀਤ ਮੁੱਢ ਤੋਂ ਹੀ ਮਨੁੱਖੀ ਮਨ ਦੇ ਕੋਮਲ ਭਾਵਾਂ ਦਾ ਪ੍ਰਤੀਕ ਰਿਹਾ ਹੈ। ਸੰਗੀਤ ਦੀਆਂ ਧੁਨੀਆਂ ਉੱਤੇ ਮਨੁੱਖ ਨੂੰ ਹੱਸਦਿਆਂ, ਰੋਂਦਿਆਂ, ਨੱਚਦਿਆਂ ਅਤੇ ਗਾਉਂਦਿਆਂ ਦੇਖਿਆ ਗਿਆ ਹੈ, ਉੱਥੇ ਹੀ ਆਪਣੀ ਬੋਲੀ ਦੇ ਗੀਤਾਂ ਨੇ ਹਮੇਸ਼ਾ ਮਨੁੱਖੀ ਮਨ ਦੇ ਕੋਮਲ ਭਾਵਾਂ ਨੂੰ ਆਵਾਜ਼ ਦਿੱਤੀ ਹੈ। ਮਨੁੱਖ ਦੇ ਸੱਭਿਅਕ ਹੋਣ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਗੀਤ-ਸੰਗੀਤ ਦਾ ਸਥਾਨ ਨਿਵੇਕਲਾ ਰਿਹਾ ਹੈ। ਸਾਡੇ ਹੱਥਲੇ ਲੇਖ ਦਾ ਮੂਲ ਥੀਮ ਪੰਜਾਬੀ ਗੀਤਕਾਰੀ ਨਾਲ ਸਬੰਧਿਤ ਹੈ ਇਸ ਲਈ ਲੇਖ ਦੀ ਸੰਖੇਪਤਾ ਨੂੰ ਦੇਖਦਿਆਂ ਸਿੱਧੇ ਪੰਜਾਬੀ ਗੀਤਕਾਰੀ ਦੇ ਬਦਲਦੇ ਸਰੂਪ ਬਾਰੇ ਵਿਚਾਰ-ਚਰਚਾ ਆਰੰਭ ਕਰਦੇ ਹਾਂ।
ਅੱਜ ਦਾ ਦੌਰ ਭੱਜ-ਦੌੜ ਦਾ ਦੌਰ ਹੈ। ਹਰ ਮਨੁੱਖ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਹਿਤ ਦਿਨ-ਰਾਤ ਭੱਜਾ ਫਿਰਦਾ ਹੈ। ਇਸ ਦੌਰ ਵਿਚ ਸਕੂਨ ਦਾ ਸੰਗੀਤ ਸੁਣਨ ਲਈ ਕਿਸੇ ਕੋਲ ਵਕਤ ਨਹੀਂ ਹੈ। ਇਸ ਲਈ ਰਾਹ ਚਲਦਿਆਂ ਅਤੇ ਕੰਮ ਕਰਦਿਆਂ ਆਪਣੇ ਮੋਬਾਈਲ ਫ਼ੋਨ 'ਤੇ ਲੋਕ ਆਪਣੀ ਬੋਲੀ, ਆਪਣੀ ਪਸੰਦ ਦਾ ਗੀਤ-ਸੰਗੀਤ ਸੁਣਦੇ ਰਹਿੰਦੇ ਹਨ। ਉਹ ਦੌਰ ਬੀਤ ਗਿਆ ਹੈ ਜਦੋਂ ਮਹਿਫ਼ਿਲਾਂ ਵਿਚ ਬੈਠ ਕੇ ਰੂਹਾਨੀ ਸੰਗੀਤ ਦਾ ਆਨੰਦ ਲਿਆ ਜਾਂਦਾ ਸੀ। ਪੰਜਾਬੀ ਗੀਤਕਾਰੀ ਦਾ ਸਰੂਪ ਸਮੇਂ ਦੇ ਅਨੁਸਾਰ ਬਦਲ ਗਿਆ ਹੈ। ਉਂਜ, ਇਹ ਬਦਲਾਓ ਲਾਜ਼ਮੀ ਵੀ ਹੈ ਅਤੇ ਜਾਇਜ਼ ਵੀ, ਕਿਉਂਕਿ ਸਮੇਂ ਦੇ ਅਨੁਸਾਰ ਨਾ ਬਦਲਣ ਵਾਲਾ ਮਨੁੱਖ ਅਤੇ ਰਿਵਾਜ ਅਕਸਰ ਖ਼ਤਮ ਹੋ ਜਾਂਦਾ ਹੈ। ਪਰ, ਇਹ ਬਦਲਾਓ ਇਸ ਰੂਪ ਵਿਚ ਸਾਹਮਣੇ ਆਵੇਗਾ ਇਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀ। ਪੰਜਾਬੀ ਗੀਤਕਾਰੀ ਵਿਚ ਨਵੇਂ ਲੋਕਾਂ ਦਾ ਪ੍ਰਵੇਸ਼ ਹੋ ਗਿਆ ਹੈ ਜਿਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਜਨ-ਜੀਵਨ ਦਾ ਰਤਾ ਭਰ ਵੀ ਇਲਮ ਨਹੀਂ ਹੈ। ਖ਼ਬਰੇ! ਇਸੇ ਕਰਕੇ ਹੀ ਪੰਜਾਬੀ ਗੀਤਾਂ ਵਿਚ ਰਿਸ਼ਤਿਆਂ ਦੀ ਭੰਡੀ ਕੀਤੀ ਜਾ ਰਹੀ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ। ਜੀਜਾ-ਸਾਲੀ ਦੇ ਰਿਸ਼ਤੇ ਨੂੰ ਬਦਨਾਮ ਕਰਕੇ ਰੱਖ ਦਿੱਤਾ ਗਿਆ ਹੈ ਜਦੋਂ ਕਿ ਅਸਲ ਜੀਵਨ ਵਿਚ ਜੀਜਾ-ਸਾਲੀ ਦੇ ਰਿਸ਼ਤੇ ਨੂੰ ਭੈਣ-ਭਰਾ ਦੇ ਰਿਸ਼ਤੇ ਤੁਲ ਸਮਝਿਆ ਜਾਂਦਾ ਹੈ। ਉਂਜ ਵੀ ਸਾਲੀ ਆਪਣੇ ਜੀਜੇ ਨੂੰ 'ਭਾਅ ਜੀ' ਕਹਿ ਕੇ ਸੰਬੋਧਨ ਕਰਦੀ ਹੈ ਭਾਵ ਵੀਰ ਸਮਝਦੀ ਹੈ ਪਰ ਅਫ਼ਸੋਸ, ਪੰਜਾਬੀ ਗੀਤਕਾਰੀ ਦੇ ਨੰਬਰਦਾਰਾਂ ਨੇ ਜੀਜਾ-ਸਾਲੀ ਦੇ ਮੋਹ ਭਿੱਜੇ ਰਿਸ਼ਤੇ ਨੂੰ ਨਾਜਾਇਜ਼ ਰਿਸ਼ਤੇ ਵਜੋਂ ਭੰਡ ਕੇ ਰੱਖ ਦਿੱਤਾ ਹੈ। ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਅਨੁਸਾਰ ਆਪਣੇ ਤੋਂ ਵੱਡੀ ਸਾਲੀ ਨੂੰ ਮਾਂ, ਹਮਉਮਰ ਦੀ ਸਾਲੀ ਨੂੰ ਭੈਣ ਅਤੇ ਛੋਟੀ ਨੂੰ ਧੀ ਦੇ ਵਾਂਗ ਸਮਝਿਆ ਜਾਂਦਾ ਰਿਹਾ ਹੈ ਪਰ, ਅੱਜਕਲ੍ਹ ਦੇ ਗੀਤਾਂ ਵਿਚ ਸਭ ਨੂੰ ਮੰਦੀ ਅੱਖ ਨਾਲ ਤੱਕਿਆ ਜਾਂਦਾ ਹੈ। ਇਹ ਸਾਡੇ ਸੱਭਿਆਚਾਰ ਅਤੇ ਜਨ-ਜੀਵਨ ਦਾ ਅੰਗ ਨਾ ਪਹਿਲਾਂ ਸੀ ਅਤੇ ਨਾ ਹੀ ਅੱਜ ਹੈ। ਪੰਜਾਬੀ ਗੀਤਾਂ ਵਿਚ ਵਿੱਦਿਆ ਦੇ ਮੰਦਰਾਂ (ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ) ਨੂੰ ਆਸ਼ਕੀ ਦੇ ਅੱਡੇ ਬਣਾ ਕੇ ਰੱਖ ਦਿੱਤਾ ਗਿਆ ਹੈ। ਪੰਜਾਬੀ ਗੀਤਕਾਰੀ ਦੇ ਪੈਮਾਨੇ ਅਨੁਸਾਰ ਇਹ ਸੰਸਥਾਵਾਂ ਨਿਰੇ ਆਸ਼ਕੀ ਕਰਨ ਦੇ ਅੱਡੇ ਹਨ ਅਤੇ ਇਨ੍ਹਾਂ ਵਿਚ ਪੜ੍ਹਨ ਵਾਲੇ ਮੁੰਡੇ-ਕੁੜੀਆਂ 'ਹੀਰ-ਰਾਂਝੇ' ਦੇ ਵਾਰਿਸ ਹਨ। ਦੂਜੀ ਹੈਰਾਨ ਕਰਨ ਵਾਲੀ ਹਕੀਕਤ ਇਹ ਹੈ ਕਿ ਅਜੋਕੀ ਗੀਤਕਾਰੀ ਅਨੁਸਾਰ ਵਿੱਦਿਆ ਦੇ ਇਹ ਮੰਦਰ ਸਿਆਸਤ ਕਰਨ ਦੇ ਅੱਡੇ ਵੀ ਸਮਝੇ ਜਾਂਦੇ ਹਨ। ਇਨ੍ਹਾਂ ਵਿਚ ਪ੍ਰਧਾਨਗੀ ਲਈ ਲੜਾਈ-ਝਗੜੇ ਹੁੰਦੇ ਹਨ ਅਤੇ ਚੌਧਰ ਲਈ ਕਤਲ ਵੀ ਕਰ ਦਿੱਤੇ ਜਾਂਦੇ ਹਨ। ਪੰਜਾਬੀ ਗੀਤਕਾਰੀ ਦੇ ਇਨ੍ਹਾਂ ਸਰੋਕਾਰਾਂ ਨੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਦਿੱਤਾ ਹੈ। ਪੰਜਾਬੀ ਜਨ-ਜੀਵਨ ਦਾ ਪੇਸ਼ ਕੀਤਾ ਜਾ ਰਿਹਾ ਇਹ ਚਿਹਰਾ ਦੇਖ/ਸੁਣ ਕੇ ਬਹੁਤ ਅਫ਼ੋਸਸ ਹੁੰਦਾ ਹੈ। ਕਿਸਾਨ ਨੂੰ ਖੇਤਾਂ ਵਿਚ ਮਿਹਨਤ ਕਰਦੇ ਨੂੰ ਕਦੇ ਵੀ ਦ੍ਰਿਸ਼ਟੀਗੋਚਰ ਨਹੀਂ ਕੀਤਾ ਜਾਂਦਾ ਬਲਕਿ ਫਾਇਰ ਕਰਦਿਆਂ, ਬੱਕਰੇ ਬੁਲਾਉਂਦਿਆਂ, ਕਤਲ ਕਰਦਿਆਂ, ਕਚਹਿਰੀਆਂ 'ਚ ਤਰੀਕਾਂ ਭੁਗਤਦਿਆਂ, ਬੁਲਟ ਤੇ ਪਟਾਕੇ ਪਾਉਂਦਿਆਂ ਅਤੇ ਆਸ਼ਕੀ ਕਰਦਿਆਂ ਦਿਖਾ ਕੇ ਅਜੋਕੀ ਨੌਜਵਾਨ ਪੀੜ੍ਹੀ ਦੇ ਮਨਾਂ ਨੂੰ ਪੁੱਠੇ ਰਾਹ 'ਤੇ ਤੋਰਿਆ ਜਾ ਰਿਹਾ ਹੈ। ਕਿਸਾਨੀ ਖ਼ੁਦਕੁਸ਼ੀਆਂ, ਕਰਜ਼ਾ, ਬੇਰੁਜ਼ਗਾਰੀ, ਭਰੂਣ-ਹੱਤਿਆ, ਤੇਜ਼ਾਬੀ ਹਮਲੇ, ਨਸ਼ਿਆਂ ਦਾ ਪ੍ਰਭਾਵ, ਪ੍ਰਵਾਸ ਅਤੇ ਇਖ਼ਲਾਕੀ ਨਿਘਾਰ ਆਦਿਕ ਵਿਸ਼ੇ ਪੰਜਾਬੀ ਗੀਤਕਾਰੀ ਦੇ ਵਿਸ਼ੇ ਨਹੀਂ ਹਨ ਸਗੋਂ ਆਸ਼ਕੀ, ਜੱਟਪੁਣਾ, ਮਹਿੰਗੀਆਂ ਗੱਡੀਆਂ ਦਾ ਸ਼ੌਕ, ਰਿਸ਼ਤਿਆਂ ਦਾ ਘਾਣ, ਵਿੱਦਿਆ ਦੇ ਮੰਦਰਾਂ ਦੀ ਭੰਡੀ, ਬੰਦੂਕਾਂ ਦੇ ਸ਼ੌਕ, ਸਿਆਸਤ ਦਾ ਭੂਤ ਅਤੇ ਵਿਆਹਾਂ-ਸ਼ਾਦੀਆਂ 'ਤੇ ਫ਼ਜ਼ੂਲਖ਼ਰਚੀ ਆਦਿ ਨੂੰ ਵੱਡੇ ਪੱਧਰ 'ਤੇ ਪੇਸ਼ ਕਰਕੇ ਪੰਜਾਬੀ ਜੀਵਨ ਨੂੰ ਵਿਸ਼ਵ ਪੱਧਰ 'ਤੇ ਭੰਡ ਕੇ ਰੱਖ ਦਿੱਤਾ ਹੈ।
ਅੱਜ ਦੀ ਗੀਤਕਾਰੀ ਰਾਹੀਂ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਦੀਆਂ ਬੁਰਾਈਆਂ ਬਾਰੇ ਜਾਗਰੂਕ ਨਹੀਂ ਕੀਤਾ ਜਾਂਦਾ ਬਲਕਿ ਸ਼ਰਾਬ ਪੀ ਕੇ ਬੱਕਰੇ ਬੁਲਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਵੈਲੀਪੁਣੇ ਨੂੰ ਮਾੜਾ ਨਹੀਂ ਗਿਣਿਆ ਜਾਂਦਾ ਬਲਕਿ ਟੌਹਰ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਫ਼ਜ਼ੂਲਖ਼ਰਚੀ ਨੂੰ ਪਾਗਲਪਣ ਨਹੀਂ ਬਲਕਿ ਜੱਟਪੁਣੇ ਦਾ ਪ੍ਰਤੀਕ ਬਣਾ ਦਿੱਤਾ ਗਿਆ ਹੈ। ਕਿੱਧਰ ਨੂੰ ਤੁਰੀ ਜਾ ਰਹੀ ਹੈ ਪੰਜਾਬੀ ਗਾਇਕੀ/ਗੀਤਕਾਰੀ ਦੀ ਨਵੀਂ ਪੀੜ੍ਹੀ? ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਹੈ? ਇਸ ਬਦਲਾਓ ਮਗਰ ਕੀ ਕਾਰਨ ਹਨ? ਇਨ੍ਹਾਂ ਦਾ ਮੂਲ ਕਾਰਨ ਹੈ, ਪ੍ਰਸਿੱਧੀ ਅਤੇ ਪੈਸਾ ਪ੍ਰਾਪਤ ਕਰਨਾ। ਹਰ ਬੰਦਾ ਆਪਣੇ ਜੀਵਨ ਵਿਚ ਮਸ਼ਹੂਰ ਹੋਣਾ ਚਾਹੁੰਦਾ ਹੈ ਅਤੇ ਪੈਸਾ ਕਮਾਉਣਾ ਚਾਹੁੰਦਾ ਹੈ। ਪੰਜਾਬੀ ਸੰਗੀਤ ਜਗਤ ਇਨ੍ਹਾਂ ਲਈ ਪੈਸੇ ਕਮਾਉਣ ਦੀ ਕੰਪਨੀ ਤੋਂ ਵੱਧ ਕੁਝ ਨਹੀਂ ਹੈ। ਇਸ ਕਰਕੇ ਹੀ ਨੌਜਵਾਨ ਗਾਇਕ ਅਤੇ ਗੀਤਕਾਰ ਬਣਨ ਲਈ ਤਰਲੋਮੱਛੀ ਹੋ ਰਹੇ ਹਨ। ਅੱਜਕਲ੍ਹ ਦੇ ਨੌਜਵਾਨਾਂ ਦਾ ਵਿਚਾਰ ਹੈ ਪੜ੍ਹਾਈ ਕਰਕੇ ਨੌਕਰੀ ਤਾਂ ਮਿਲਦੀ ਨਹੀਂ। ਹਾਂ, ਜੇਕਰ ਸਰਕਾਰੀ ਨੌਕਰੀ ਮਿਲ ਵੀ ਗਈ ਤਾਂ ਵੀ ਏਨਾ ਪੈਸਾ ਨਹੀਂ ਜੋੜਿਆ ਜਾਣਾ, ਜਿੰਨਾ ਗਾਇਕ ਜਾਂ ਗੀਤਕਾਰ ਬਣ ਕੇ ਦੋ-ਚਾਰ ਸਾਲਾਂ ਵਿਚ ਜੋੜ ਲੈਣਾ ਹੈ। ਗੀਤ ਲਿਖ ਕੇ, ਗਾ ਕੇ ਸੋਸ਼ਲ ਮੀਡੀਆ 'ਤੇ ਪਾਉਣ ਦਾ ਰਿਵਾਜ ਵੀ ਜ਼ੋਰ ਫ਼ੜ ਰਿਹਾ ਹੈ। ਖ਼ਬਰੇ! ਇਕ ਗੀਤ ਨਾਲ ਹੀ ਰਾਤੋ-ਰਾਤ ਸਟਾਰ ਬਣ ਜਾਈਏ। ਇਹ ਭਰਮ ਹਰ ਨੌਜਵਾਨ ਪੰਜਾਬੀ ਦੇ ਮਨ ਵਿਚ ਘਰ ਕਰ ਗਿਆ ਹੈ।
ਪੰਜਾਬੀ ਗਾਇਕੀ/ਗੀਤਕਾਰੀ ਦੇ ਡਿਗਦੇ ਮਿਆਰ ਨੇ ਜਿੱਥੇ ਪੰਜਾਬੀ ਸਮਾਜ ਦਾ ਨੁਕਸਾਨ ਕੀਤਾ ਹੈ, ਉੱਥੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬੀਆਂ ਨੂੰ ਨਸ਼ੇੜੀ ਅਤੇ ਹਾਸੇ ਦੇ ਪਾਤਰ ਵੀ ਬਣਾ ਛੱਡਿਆ ਹੈ। ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਪੰਜਾਬੀ ਸੰਗੀਤ ਤੋਂ ਭਾਵ ਬੱਲੇ-ਬੱਲੇ ਕਰਨ ਤੋਂ ਅਤੇ ਨੱਚਣ-ਗਾਉਣ ਤੋਂ ਹੀ ਲਿਆ ਜਾਂਦਾ ਹੈ। ਮਨੁੱਖੀ ਰਿਸ਼ਤਿਆਂ ਦੇ ਮੋਹ ਭਿੱਜੇ ਬੋਲ, ਪੰਜਾਬੀ ਸੰਗੀਤ ਵਿਚੋਂ ਅਲੋਪ ਹੁੰਦੇ ਜਾ ਰਹੇ ਹਨ। ਸਾਡੇ ਲੇਖ ਦਾ ਮੂਲ ਮਨੋਰਥ ਅਜੋਕੀ ਪੰਜਾਬੀ ਗਾਇਕੀ/ਗੀਤਕਾਰੀ ਵਿਚ ਚੱਲ ਰਹੇ ਸਮੁੱਚੇ ਨਾਂਹ-ਪੱਖੀ ਰੁਝਾਨਾਂ ਬਾਰੇ ਚਰਚਾ ਕਰਨਾ ਹੈ। ਇਸ ਲਈ ਕਿਸੇ ਇਕ ਗੀਤ ਉੱਤੇ ਹੀ ਵਿਚਾਰ-ਚਰਚਾ ਨੂੰ ਕੇਂਦਰਿਤ ਨਹੀਂ ਕੀਤਾ ਜਾ ਰਿਹਾ। ਹਰ ਰੋਜ਼ ਅਸੀਂ ਸੁਣਦੇ ਹਾਂ ਕਿ ਜੱਟ, ਬੰਦੂਕ, ਬੁਲਟ, ਜੀਪ ਅਤੇ ਕਚਹਿਰੀਆਂ ਦੇ ਗੀਤ ਤਾਂ ਸੰਗੀਤ ਦੇ ਬਾਜ਼ਾਰ ਵਿਚ ਆ ਰਹੇ ਹਨ ਪਰ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਕਦੇ ਕੰਨੀਂ ਨਹੀਂ ਪੈਂਦਾ।
ਹਾਂ, ਕੁਝ ਗਾਇਕ/ਗੀਤਕਾਰ ਅਜੇ ਵੀ ਸਰਗਰਮ ਹਨ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੇ ਅਸਲ ਸਰੂਪ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਉਹ ਸਮੇਂ-ਸਮੇਂ ਸਿਰ ਆਪਣੀਆਂ ਕਲਾ ਭਰਪੂਰ ਰਚਨਾਵਾਂ ਦੁਆਰਾ ਪੰਜਾਬੀ ਸੰਗੀਤ ਦੀ ਮੂਲ ਧੁਰੀ ਨੂੰ ਆਮ ਲੋਕਾਂ ਸਾਹਮਣੇ ਪੇਸ਼ ਕਰਦੇ ਰਹਿੰਦੇ ਹਨ ਪਰ 90 ਫ਼ੀਸਦੀ ਕਲਾਕਾਰ ਉਨ੍ਹਾਂ ਦੀ ਕੀਤੀ ਸਾਰਥਕ ਮਿਹਨਤ ਨੂੰ ਮਿੱਟੀ ਵਿਚ ਰੋਲਣ ਦਾ ਕੰਮ ਵੀ ਨਾਲ ਹੀ ਸਿਰੇ ਚਾੜ੍ਹ ਦਿੰਦੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਮਰਦ, ਗਾਇਕਾਂ/ਗੀਤਕਾਰਾਂ ਤੋਂ ਇਲਾਵਾ ਔਰਤ ਗੀਤਕਾਰ/ਗਾਇਕਾਵਾਂ ਵੀ ਸੰਗੀਤ ਜਗਤ ਦੀ ਇਸ ਬਰਬਾਦੀ ਲਈ ਬਰਾਬਰ ਦੀਆਂ ਭਾਈਵਾਲ ਬਣੀਆਂ ਹੋਈਆਂ ਹਨ। ਇਹ ਬਹੁਤ ਅਫ਼ਸੋਸਜਨਕ ਹੈ। ਪੰਜਾਬੀ ਮਾਪੇ ਆਪਣੇ ਧੀਆਂ-ਪੁੱਤਾਂ ਨੂੰ ਗਾਇਕ/ਗੀਤਕਾਰ ਤਾਂ ਬਣਾ ਰਹੇ ਹਨ ਪਰ ਉਨ੍ਹਾਂ ਨੂੰ ਆਪਣੇ ਵਿਰਸੇ, ਸੱਭਿਆਚਾਰ ਅਤੇ ਇਤਿਹਾਸ ਦੀ ਜਾਣਕਾਰੀ ਨਹੀਂ ਦੇ ਰਹੇ, ਜਿਸ ਦੇ ਨਤੀਜੇ ਵਜੋਂ ਬਹੁਤ ਹੀ ਘਟੀਆ ਦਰਜੇ ਦੇ ਗੀਤ ਬਾਜ਼ਾਰ ਵਿਚ ਆ ਰਹੇ ਹਨ ਜਿਨ੍ਹਾਂ ਨੂੰ ਦੇਖ-ਸੁਣ ਕੇ ਆਪਣੇ ਪੰਜਾਬੀ ਹੋਣ 'ਤੇ ਫ਼ਖ਼ਰ ਨਹੀਂ ਹੁੰਦਾ ਸਗੋਂ ਸ਼ਰਮ ਮਹਿਸੂਸ ਹੁੰਦੀ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਗਾਇਕੀ ਤੇ ਗੀਤਕਾਰੀ ਦੇ ਇਸ ਰੁਝਾਨ ਲਈ ਜਿੱਥੇ ਪੰਜਾਬੀ ਗੀਤਕਾਰ ਤੇ ਗਾਇਕ ਕਸੂਰਵਾਰ ਹਨ ਉੱਥੇ ਨਾਲ ਹੀ ਪੰਜਾਬੀ ਸਰੋਤੇ ਵੀ ਆਪਣੇ ਫ਼ਰਜ਼ਾਂ ਤੋਂ ਕਿਤੇ ਨਾ ਕਿਤੇ ਮੁਨਕਰ ਹੋਏ ਜਾਪਦੇ ਹਨ, ਕਿਉਂਕਿ ਬਿਨਾਂ ਸ਼ਰੋਤਿਆਂ ਦੇ ਕੋਈ ਗਾਇਕ/ਗੀਤਕਾਰ ਕਦੇ ਵੀ ਕਾਮਯਾਬ ਨਹੀਂ ਹੁੰਦਾ। ਹੁਣ ਜੇਕਰ ਪੰਜਾਬੀ ਸਰੋਤੇ ਹੀ ਲੱਚਰਤਾ ਭਰਪੂਰ ਗੀਤਾਂ ਨੂੰ ਹੱਥਾਂ ਤੇ ਚੁੱਕ ਰਹੇ ਹਨ ਤਾਂ ਅਜਿਹੇ ਗੀਤਾਂ ਦਾ ਸੰਗੀਤਕ ਮੰਡੀ ਵਿਚ ਆਉਣਾ ਲਾਜ਼ਮੀ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਤੱਕ ਹਰ ਪੰਜਾਬੀ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਹੀਂ ਨਿਭਾਉਂਦੇ ਉਦੋਂ ਤੱਕ ਅਜਿਹੇ ਗ਼ੈਰ-ਮਿਆਰੀ ਗੀਤਾਂ ਦਾ ਸੰਗੀਤ ਜਗਤ ਵਿਚ ਆਉਣਾ ਜਾਰੀ ਰਹੇਗਾ।
ਸਿਆਣਿਆਂ ਦਾ ਕਥਨ ਹੈ 'ਮਨੁੱਖ ਨੂੰ ਵੱਡੀ ਤੋਂ ਵੱਡੀ ਮੁਸੀਬਤ ਦੇ ਸਮੇਂ ਵੀ ਸਾਰਥਕ ਵਿਚਾਰਾਂ ਦਾ ਧਾਰਨੀ ਹੋਣਾ ਚਾਹੀਦਾ ਹੈ।' ਇਸੇ ਆਸ ਨਾਲ ਅਸੀਂ ਸਾਰਥਕ ਵਿਚਾਰ ਆਪਣੇ ਮਨਾਂ ਵਿਚ ਧਾਰਨ ਕਰੀਏ ਕਿ ਆਉਣ ਵਾਲਾ ਵਕਤ ਪੰਜਾਬੀ ਗਾਇਕੀ ਤੇ ਗੀਤਕਾਰੀ ਲਈ ਸ਼ੁੱਭ ਹੋਵੇ। ਜਦੋਂ ਪੰਜਾਬੀ ਸਮਾਜ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇਗਾ ਉਸ ਸਮੇਂ ਹੀ ਉਹ ਚੰਗੇ ਗੀਤਾਂ ਤੇ ਚੰਗੇ ਗੀਤਕਾਰਾਂ ਨੂੰ ਸਿਰ-ਮੱਥੇ 'ਤੇ ਬਿਠਾਉਣ ਦਾ ਰੁਝਾਨ ਜ਼ੋਰ ਫੜੇਗਾ। ਜਾਗਰੂਕ ਪੰਜਾਬੀ ਹੀ ਪੰਜਾਬੀ ਮਾਂ ਬੋਲੀ ਨੂੰ ਭੰਡਣ ਵਾਲੇ ਮਸਖ਼ਰਿਆਂ ਨੂੰ ਸਬਕ ਸਿਖਾਉਣ ਦੇ ਸਮਰੱਥ ਹੋਣਗੇ। ਆਮੀਨ!


-#1054/1, ਵਾ. ਨੰ. 15-ਏ, ਭਗਵਾਨ ਨਗਰ ਕਾਲੋਨੀ, ਪਿੱਪਲੀ, ਕੁਰੂਕਸ਼ੇਤਰ।
ਮੋ: 075892-33437

ਅਜੋਕੇ ਸਮੇਂ ਵਿਚ ਸੁਰੱਖਿਅਤ ਨਹੀਂ ਪਤੰਗਬਾਜ਼ੀ

ਉਂਜ ਤਾਂ ਪਹਿਲਾਂ ਵੀ ਪਤੰਗਬਾਜ਼ੀ ਨਾਲ ਜੁੜੀਆਂ ਘਟਨਾਵਾਂ ਦੇ ਚਰਚੇ ਆਮ ਸੁਣਨ ਵੇਖਣ ਨੂੰ ਮਿਲਦੇ ਸਨ ਪਰ ਜਦੋਂ ਦੀ ਚਾਇਨਾ ਡੋਰ ਭਾਰਤ ਵਿਚ ਆਈ ਹੈ ਉਦੋਂ ਤੋਂ ਇਨ੍ਹਾਂ ਘਟਨਾਵਾਂ ਨੇ ਜ਼ਿਆਦਾ ਹੀ ਖੂਨੀ ਰੂਪ ਧਾਰਨ ਕਰ ਲਿਆ ਹੈ। ਪੁਰਾਣੇ ਸਮਿਆਂ ਵਿਚ ਜਦੋਂ ਮਨੋਰੰਜਨ ਦੇ ...

ਪੂਰੀ ਖ਼ਬਰ »

ਸਖ਼ਤ ਸਜ਼ਾ ਤੋਂ ਨਸੀਹਤ

ਅਖੀਰ ਗੁਰਮੀਤ ਰਾਮ ਰਹੀਮ ਅਤੇ ਤਿੰਨ ਹੋਰ ਦੋਸ਼ੀਆਂ ਨੂੰ ਪੱਤਰਕਾਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿਚ ਪੰਚਕੂਲਾ ਸਥਿਤ ਸੀ.ਬੀ.ਆਈ. ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਗੁਰਮੀਤ ਰਾਮ ਰਹੀਮ ਰੋਹਤਕ ਦੀ ਸਨਾਰੀਆ ਜੇਲ੍ਹ ਵਿਚ ਦੋ ...

ਪੂਰੀ ਖ਼ਬਰ »

ਕਾਂਗਰਸ ਨੂੰ ਲਾਭ ਪਹੁੰਚਾ ਸਕਦੀ ਹੈ ਸਿਆਸੀ ਅਸਥਿਰਤਾ

ਪੰਜਾਬ ਦੀ ਰਾਜਨੀਤੀ ਵਿਚ ਬਹੁਤ ਕੁਝ ਨਵਾਂ ਵਾਪਰ ਰਿਹਾ ਹੈ। ਪਰ ਫਿਰ ਵੀ ਸਥਿਤੀ ਬਹੁਤੀ ਸਾਫ਼ ਨਜ਼ਰ ਨਹੀਂ ਆ ਰਹੀ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਪੰਜਾਬ ਦੀ ਕਾਂਗਰਸ ਸਰਕਾਰ ਭਾਵੇਂ ਲੋਕਾਂ ਦੀਆਂ ਇੱਛਾਵਾਂ 'ਤੇ ਪੂਰੀ ਤਰ੍ਹਾਂ ਖਰੀ ਨਹੀਂ ਉਤਰ ਰਹੀ, ਫਿਰ ਵੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX