ਕਾਲਾਂਵਾਲੀ, 17 ਜਨਵਰੀ (ਭੁਪਿੰਦਰ ਪੰਨੀਵਾਲੀਆ)-ਪਿੰਡ ਤਿਲੋਕੇਵਾਲਾ ਦੇ ਗੁਰਦੁਆਰਾ ਸ੍ਰੀ ਨਿਰਮਲਸਰ ਸਾਹਿਬ ਵਿਖੇ ਸਮੂਹ ਇਲਾਵਾ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਬਾਬਾ ਮੋਹਨ ਸਿੰਘ ਮਤਵਾਲਾ ਦੀ 27 ਵੀਂ ਬਰਸੀ ਮੌਕੇ ਗੁਰਮਿਤ ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਸ੍ਰ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਹਲਕਾ ਵਿਧਾਇਕ ਬਲਕੌਰ ਸਿੰਘ, ਸਿਰਸਾ ਦੇ ਡੀ. ਸੀ. ਪ੍ਰਭਜੋਤ ਸਿੰਘ, ਬਾਬਾ ਗੁਰਪਾਲ ਸਿੰਘ ਚੋਰਮਾਰ, ਐਸ. ਜੀ. ਪੀ. ਸੀ. ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਬਾਬਾ ਪ੍ਰੀਤਮ ਸਿੰਘ ਮਲੜ੍ਹੀ, ਬਾਬਾ ਕੁੰਦਨ ਸਿੰਘ, ਬਾਬਾ ਗੁਲਜ਼ਾਰ ਸਿੰਘ, ਬਾਬਾ ਮੇਜਰ ਸਿੰਘ, ਸ਼ਗਨਜੀਤ ਸਿੰਘ ਕੁਰਗਾਂਵਾਲੀ, ਸਮੇਤ ਖੇਤਰ ਦੀ ਅਨੇਕ ਪੰਥਕ ਤੇ ਰਾਜਨੀਤਕ ਸ਼ਖ਼ਸੀਅਤਾਂ ਹਾਜ਼ਰ ਸਨ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੇ ਭੋਗ ਉਪਰੰਤ ਰਾਗੀ, ਢਾਡੀ ਜਥਿਆਂ ਤੇ ਕਥਾ ਵਾਚਕਾਂ ਗੁਰਬਾਣੀ ਦੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਅੰਮਿ੍ਤ ਸੰਚਾਰ ਵੀ ਹੋਇਆ | ਇਸ ਮੌਕੇ ਸਿੱਖ ਧਰਮ ਦੇ ਇਤਿਹਾਸ ਨਾਲ ਸਬੰਧਤ ਚਿੱਤਰ ਪ੍ਰਦਰਸ਼ਨੀ ਵੀ ਲਾਈ ਗਈ | ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਵਿਸ਼ੇਸ਼ ਸੁਨੇਹੇ 'ਚ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਨਾਲ ਰਲ ਮਿਲ ਕੇ ਮਨਾਇਆ ਜਾਵੇ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿ ਸਾਰੇ ਧਰਮਾਂ ਦੇ ਲੋਕ ਆਪਸੀ ਭਾਈਚਾਰਾ ਬਣਾ ਕੇ ਰੱਖਣ | ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦੇ ਤੁਲ ਕੋਈ ਵੀ ਨਹੀਂ ਹੈ | ਉਸ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਕਿਹਾ ਕਿ ਬ੍ਰਹਮ ਗਿਆਨੀ ਦੀ ਨਜ਼ਰ 'ਚ ਕੋਈ ਵੱਡਾ ਛੋਟਾ, ਗਰੀਬ ਅਮੀਰ ਤੇ ਉੱਚਾ ਨੀਵਾਂ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਸੰਤ ਬਾਬਾ ਮੋਹਨ ਸਿੰਘ ਵੀ ਇਸ ਤਰ੍ਹਾਂ ਦੇ ਹੀ ਬ੍ਰਹਮ ਗਿਆਨੀ ਸਨ ਜਿਨ੍ਹਾਂ ਬਿਨਾਂ ਭੇਦਭਾਵ ਦੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਸਾਰੀ ਸੰਗਤ ਨੂੰ ਇਕ ਸਮਾਨ ਸਮਝਿਆ | ਇਸ ਮੌਕੇ ਤਖ਼ਟ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਜੋ ਪ੍ਰਭੂ ਦੀ ਭਗਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹਨ, ਸੱਚ ਦੇ ਮਾਰਗ 'ਤੇ ਚਲਦੇ ਹਨ ਉਹ ਹੀ ਬ੍ਰਹਮ ਗਿਆਨੀ ਤੇ ਮਹਾਨ ਪੁਰਖ ਹੁੰਦੇ ਹਨ | ਇਸ ਤਰ੍ਹਾਂ ਹੀ ਇਲਾਕੇ ਸੰਤ ਬਾਬਾ ਮੋਹਨ ਸਿੰਘ ਮਤਵਾਲਾ ਨੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਅੰਮਿ੍ਤ ਛਕਾਇਆ | ਇਸ ਮੌਕੇ ਗਿਆਨੀ ਗੁਰਬਚਨ ਸਿੰਘ, ਬਲਕੌਰ ਸਿੰਘ ਕਾਲਾਂਵਾਲੀ ਤੇ ਹੋਰਨਾਂ ਨੇ ਵੀ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ | ਸਮਾਗਮ ਦੇ ਅੰਤ 'ਚ ਐਸ. ਜੀ. ਪੀ. ਸੀ. ਦੇ ਐਗਜੀਕਿਊਟਿਵ ਮੈਂਬਰ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਨੇ ਸਭ ਦਾ ਧੰਨਵਾਦ ਕੀਤਾ |
ਟੋਹਾਣਾ, 17 ਜਨਵਰੀ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹਾ ਹੈੱਡ ਕੁਆਰਟਰ ਦੇ ਸ੍ਰੀ ਗੁਰੂ ਰਵੀਦਾਸ ਚੌਕ ਤੋਂ ਪੁਲਿਸ ਨੇ ਕਰੀਬ 40 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਕਰਕੇ ਹਸਪਤਾਲ ਪਹੁੰਚਾਈ ਹੈ | ਪੁਲਿਸ ਮੁਤਾਬਿਕ ਸਿਟੀ ਥਾਣੇ ਟੈਲੀਫੋਨ 'ਤੇ ਸੂਚਨਾ ਦਿੱਤੀ ਗਈ, ਤਾਂ ਪੁਲਿਸ ...
ਕੁਰੂਕਸ਼ੇਤਰ, 17 ਜਨਵਰੀ (ਜਸਬੀਰ ਸਿੰਘ ਦੁੱਗਲ)-ਸੀ. ਐਮ. ਜੀ. ਜੀ. ਏ. ਦੇ ਪ੍ਰੋਜੈਕਟ ਨਿਰਦੇਸ਼ਕ ਆਈ. ਏ. ਐਸ. ਡਾ: ਰਾਕੇਸ਼ ਗੁਪਤਾ ਨੇ ਕਿਹਾ ਕਿ ਲਾਡਵਾ ਨਗਰ ਪਾਲਿਕਾ ਦੇ ਕਲਰਕ ਸੰਤ ਲਾਲ ਿਖ਼ਲਾਫ਼ ਫ਼ੌਰੀ ਐਫ. ਆਈ. ਆਰ. ਦਰਜ ਕਰਵਾਈ ਜਾਵੇ | ਪ੍ਰੋਜੈਕਟ ਨਿਰਦੇਸ਼ਕ ਡਾ: ਰਾਕੇਸ਼ ...
ਏਲਨਾਬਾਦ, 17 ਜਨਵਰੀ (ਜਗਤਾਰ ਸਮਾਲਸਰ)-ਘੱਗਰ ਨਦੀ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਸਾਲ 2016-17 ਦੌਰਾਨ ਖ਼ਰਚ ਹੋਈ ਰਾਸ਼ੀ 'ਚ ਹੋਏ ਘੁਟਾਲੇ ਤੇ ਇਸ 'ਚ ਦੋਸ਼ੀ ਪਾਏ ਗਏ ਸਿਰਸਾ ਸਿੰਚਾਈ ਵਿਭਾਗ ਦੇ ਅਧਿਕਾਰੀ ਤੇ ਜਨਰਲ ਮੈਨੇਜ਼ਰ ਸਿੰਚਾਈ ਵਿਭਾਗ ਪੰਚਕੂਲਾ ਵਲੋਂ ਸਰਵਿਸ ...
ਜੀਂਦ, 17 ਜਨਵਰੀ (ਅਜੀਤ ਬਿਊਰੋ)-ਪਿੰਡ ਰਾਜਪੁਰਾ ਭੈਣ ਦੇ ਨੇੜੇ ਸਵੇੇਰੇ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਇਸ 'ਚ ਮੋਟਰਸਾਈਕਲ ਸਵਾਰ ਵਿਦਿਆਰਥਣ ਦੀ ਮੌਤ ਹੋ ਗਈ ਜਦ ਕਿ ਦੂਜੀ ਵਿਦਿਆਰਥਣ ਤੇ ਭਰਾ ਜ਼ਖ਼ਮੀ ਗਏ | ਜ਼ਖ਼ਮੀ ਵਿਦਿਆਰਥਣ ਦੀ ਹਾਲਤ ...
ਘਰੌਾਡਾ, 17 ਜਨਵਰੀ (ਅਜੀਤ ਬਿਊਰੋ)-ਕੋਹੰਡ-ਅਲੀਪੁਰ ਰੋਡ 'ਤੇ ਸਥਿਤ ਇਕ ਸਪੀਨਿੰਗ ਮਿੱਲ 'ਚ ਇਕ ਮਜ਼ਦੂਰ ਦੀ ਮੌਤ ਹੋ ਗਈ | ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਮਜ਼ਦੂਰ ਆਪਣੀ ਸਾਈਕਲ ਖੜ੍ਹਾ ਕਰਕੇ ਜਨਰੇਟਰ ਦੇ ਨੇੜੇ ਤੋਂ ਲੰਘ ਰਿਹਾ ਸੀ | ਇਸ ਦੌਰਾਨ ਉਸ ਦੀ ਚਾਦਰ ਜਨਰੇਟਰ ਦੇ ...
ਡੱਬਵਾਲੀ, 17 ਜਨਵਰੀ (ਇਕਬਾਲ ਸਿੰਘ ਸ਼ਾਂਤ)-ਕਿਸਾਨਾਂ ਮੰਗਾਂ ਲਈ ਇਥੇ ਭਖਿਆ ਸੰਘਰਸ਼ ਹੌਲੀ-ਹੌਲੀ ਤਿੱਖਾ ਰੂਪ ਧਾਰਦਾ ਜਾ ਰਿਹਾ ਹੈ ਜਦ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੇ ਭਖਦੇ ਮੁਹਾਜ਼ ਤੋਂ ਅੱਖਾਂ ਵੱਟੀਆਂ ਹੋਈਆਂ ਹਨ | ਇਥੇ 24 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ...
ਘਰੌਾਡਾ, 17 ਜਨਵਰੀ (ਅਜੀਤ ਬਿਊਰੋ)-ਸੰਘਣੀ ਧੁੰਦ ਕਾਰਨ ਜੀ. ਟੀ. ਰੋਡ 'ਤੇ ਰੈਸਟ ਹਾਊਸ ਦੇ ਨੇੜੇ ਇਕ ਤੋਂ ਬਾਅਦ ਇਕ ਦਰਜਨ ਦੇ ਕਰੀਬ ਦਰਜਨ ਗੱਡੀਆਂ ਦੀ ਆਪਸ 'ਚ ਟੱਕਰ ਹੋ ਗਈ | ਹਾਦਸੇ 'ਚ ਅੱਧਾ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ | ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ ...
ਕੁਰੂਕਸ਼ੇਤਰ, 17 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦਾ ਸੂਬਾਈ ਪੱਧਰੀ ਗਣਤੰਤਰ ਦਿਵਸ ਪ੍ਰੋਗਰਾਮ 26 ਜਨਵਰੀ ਨੂੰ ਪੰਚਕੂਲਾ 'ਚ ਕਰਵਾਇਆ ਜਾਵੇਗਾ, ਜਿਥੇ ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਰਾਇਣ ਆਰਿਆ ਕੌਮੀ ਝੰਡਾ ਲਹਿਰਾਉਣਗੇ | ਇਸੇ ਸ਼ਾਮ ਹਰਿਆਣਾ ਰਾਜ ਭਵਨ ...
ਪਾਉਂਟਾ ਸਾਹਿਬ, 17 ਜਨਵਰੀ (ਹਰਬਖਸ਼ ਸਿੰਘ)-ਕਾਲਾ ਅੰਬ ਇਲਾਕੇ ਵਿਚ ਪੁਲਿਸ ਨੇ ਨਸ਼ੀਲੇ ਕੈਪਸੂਲਾਂ ਦੀ ਖੇਪ ਦੇ ਨਾਲ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਕਾਲਾ ਅੰਬ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਲਾ ਅੰਬ ਕੋਲ ਪਾਉਂਟਾ ਸਾਹਿਬ ਸੜਕ 'ਤੇ ...
ਪਾਉਂਟਾ ਸਾਹਿਬ, 17 ਜਨਵਰੀ (ਹਰਬਖਸ਼ ਸਿੰਘ)-ਪਾਉਂਟਾ ਸਾਹਿਬ ਵਣ-ਮੰਡਲ ਦੇ ਫਾਰਿਸਟਰੇਂਜ ਭੰਗਾਣੀ ਅੰਤਰਗਤ ਆਉਣ ਵਾਲੇ ਪੁਰੂਵਾਲਾ ਵਣ ਬੀਟ ਵਿਚੋਂ ਖ਼ੈਰ ਦੇ ਬਹੁਮੁੱਲੇ 35 ਹਰੇ ਦਰੱਖ਼ਤ ਵੱਢੇ ਗਏ ਹਨ | ਵਣ-ਮਾਫ਼ੀਆ ਨੇ ਰਾਤੋ-ਰਾਤ ਇਸ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਕੇ ...
ਨਰਵਾਨਾ, 17 ਜਨਵਰੀ (ਅਜੀਤ ਬਿਊਰੋ)-ਰਾਹ ਗਰੁੱਪ ਫਾਊਾਡੇਸ਼ਨ ਦੀ ਪ੍ਰਸਿੱਧ ਪ੍ਰਤਿਯੋਗੀ ਪ੍ਰੀਖਿਆ ਐਚ. ਬੀ. ਟੀ. ਐਸ. ਈ. (ਹਰਿਆਣਾ ਬਿਗੇਸਟ ਟੇਲੈਂਟ ਸਰਚ ਏਗਜ਼ਾਮ) 19 ਜਨਵਰੀ ਨੂੰ ਹੋਵੇਗੀ | ਇਸ ਲਈ ਜੀਂਦ ਜ਼ਿਲ੍ਹੇ 'ਚ ਨਰਵਾਨਾ 'ਚ 4, ਉਚਾਨਾ ਤੇ ਜੀਂਦ 'ਚ 2-2 ਪ੍ਰੀਖਿਆਵਾਂ ਸਮੇਤ ...
ਫਤਿਹਾਬਾਦ, 17 ਜਨਵਰੀ (ਹਰਬੰਸ ਮੰਡੇਰ)-ਘੱਗਰ ਨਦੀ 'ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਨਿਰਦੇਸ਼ 'ਤੇ ਜ਼ਿਲ੍ਹਾ ਪ੍ਰਸ਼ਾਸਨ ਰਤੀਆ ਤੇ ਜਾਖਲ ਆਦਿ ਖੇਤਰਾਂ 'ਚ ਨਦੀ 'ਚ ਕੂੜਾ-ਕਰਕਟ ਪਾ ਰਹੇ ਲੋਕਾਂ ਨਾਲ ਸਖ਼ਤ ਰਵੱਈਆ ਅਪਣਾਵੇਗਾ | ਇਸ ਸਬੰਧ 'ਚ ਖੇਤਰ ...
ਟੋਹਾਣਾ, 17 ਜਨਵਰੀ (ਗੁਰਦੀਪ ਸਿੰਘ ਭੱਟੀ)-ਉਪਮੰਡਲ ਦੇ ਪਿੰਡ ਮਿਓਾਦ ਕਲਾਂ ਦੀ ਪੁਲਿਸ ਚੌਕੀ ਦੇ ਕੋਲੋਂ ਹਲਵਾਈ ਦੀ ਦੁਕਾਨ ਚਲਾਉਣ ਵਾਲਾ ਛੱਜੂ ਭਾਖੜਾ ਨਹਿਰ ਦੀਆਂ ਪੌੜੀਆਂ ਤੋਂ ਪਾਣੀ ਦੀ ਬਾਲਟੀ ਭਰਦੇ ਸਮੇਂ ਪੈਰ ਤਿਲਕਣ ਕਾਰਨ ਭਾਖੜਾ ਨਹਿਰ 'ਚ ਰੁੜ੍ਹ ਗਿਆ ਸੀ | ਪੀੜਤ ...
ਨੀਲੋਖੇੜੀ, 17 ਜਨਵਰੀ (ਆਹੂਜਾ)-ਪਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਯੂਨੀਵਰਸਿਟੀ 'ਚ ਸੰਸਥਾ ਦੇ ਸੰਸਥਾਪਕ ਬ੍ਰਹਮਾ ਦੇ ਸਬੰਧ 'ਚ ਯਾਦਗਾਰ ਦਿਵਸ ਮਨਾਇਆ ਗਿਆ | ਇਸ 'ਚ ਆਲੇ-ਦੁਆਲੇ ਦੇ ਖੇਤਰ ਤੋਂ ਸੈਂਕੜੇ ਔਰਤਾਂ ਨੇ ਹਿੱਸਾ ਲਿਆ | ਕਰਨਾਲ ਤੋਂ ਪੁੱਜੀ ਬੀ. ਕੇ. ਪ੍ਰੇਮ ...
ਕੁਰੂਕਸ਼ੇਤਰ, 17 ਜਨਵਰੀ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ: ਐਸ. ਐਸ. ਫੁਲੀਆ ਨੇ ਕਿਹਾ ਕਿ ਗਣਤੰਤਰ ਦਿਵਸ 'ਤੇ ਬਿਹਤਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ | ਇਸ ਲਈ ਚੰਗੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਚੋਣ ਕੀਤੀ ਜਾਵੇਗੀ | ਏਨਾ ਹੀ ਨਹੀਂ ਗਣਤੰਤਰ ...
ਕੁਰੂਕਸ਼ੇਤਰ, 17 ਜਨਵਰੀ (ਜਸਬੀਰ ਸਿੰਘ ਦੁੱਗਲ)-ਉਮੰਗ ਸਮਾਜ ਸੇਵੀ ਸੰਸਥਾ ਵਲੋਂ ਪਿੰਡ ਬਾਰਨਾ ਦੀ ਪ੍ਰਾਇਮਰੀ ਸਕੂਲ ਦੇ ਵਿਦਿਆਰਥਣਾਂ ਨੂੰ ਫੋਟੋ ਪਛਾਣ ਪੱਤਰ ਭੇਟ ਕੀਤੇ | ਇਸ ਨੂੰ ਲੈ ਕੇ ਸਕੂਲ 'ਚ ਉਮੰਗ ਸੰਸਥਾ ਵਲੋਂ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਮੁੱਖ ...
ਫਤਿਹਾਬਾਦ, 17 ਜਨਵਰੀ (ਹਰਬੰਸ ਮੰਡੇਰ)-ਐਮ. ਐਮ. ਕਾਲਜ ਫਤਿਹਾਬਾਦ ਦੇ ਕਲਾਥ ਬੈਂਕ ਵਲੋਂ ਝੁੱਗੀ-ਝੌਾਪੜੀ 'ਚ ਜੀਵਨ ਬਤੀਤ ਕਰ ਰਹੇ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ ਗਏ | ਇਸ ਮੌਕੇ ਕਲਾਥ ਬੈਂਕ ਦੇ ਇੰਚਾਰਜ ਬਲਵੰਤ ਸਿੰਘ ਤੇ ਸੁਨੀਤਾ ਤਲਵਾੜ ਸਹਿਤ ਗੁੰਜਲ ਬਜਾਜ ...
ਫਤਿਹਾਬਾਦ, 17 ਜਨਵਰੀ (ਹਰਬੰਸ ਮੰਡੇਰ)-ਘੱਗਰ ਨਦੀ 'ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਨਿਰਦੇਸ਼ 'ਤੇ ਜ਼ਿਲ੍ਹਾ ਪ੍ਰਸ਼ਾਸਨ ਰਤੀਆ ਤੇ ਜਾਖਲ ਆਦਿ ਖੇਤਰਾਂ 'ਚ ਨਦੀ 'ਚ ਕੂੜਾ-ਕਰਕਟ ਪਾ ਰਹੇ ਲੋਕਾਂ ਨਾਲ ਸਖ਼ਤ ਰਵੱਈਆ ਅਪਣਾਵੇਗਾ | ਇਸ ਸਬੰਧ 'ਚ ਖੇਤਰ ...
ਕੁਰੂਕਸ਼ੇਤਰ, 17 ਜਨਵਰੀ (ਜਸਬੀਰ ਸਿੰਘ ਦੁੱਗਲ)-ਰਸਾਇਣਿਕ ਖੇਤੀ ਨੇ ਕਿਸਾਨ ਨੂੰ ਬਰਬਾਦ ਕਰ ਦਿੱਤਾ ਹੈ | ਇਸ ਨਾਲ ਕਿਸਾਨ ਨੂੰ ਨਾ ਕੇਵਲ ਮਾਲੀ ਨੁਕਸਾਨ ਹੁੰਦਾ ਹੈ, ਸਗੋਂ ਯੂਰੀਆ ਤੇ ਪੇਸਟੀਸਾਈਡ, ਡੀ. ਏ. ਪੀ. ਦੇ ਇਸਤੇਮਾਲ ਨਾਲ ਖੇਤ ਦੀ ਪੈਦਾਵਾਰ ਤਾਕਤ ਖ਼ਤਮ ਹੋਣ ਦੇ ...
ਏਲਨਾਬਾਦ, 17 ਜਨਵਰੀ (ਜਗਤਾਰ ਸਮਾਲਸਰ)-ਬਲਾਕ ਦੇ 6 ਪਿੰਡਾਂ ਦੇ ਕਿਸਾਨਾਂ ਨੂੰ ਸਾਲ 2017-18 ਦੌਰਾਨ ਖਰਾਬ ਹੋਈਆ ਫ਼ਸਲਾਂ ਦੀ ਅਜੇ ਤੱਕ ਬੀਮਾ ਰਾਸ਼ੀ ਨਾ ਮਿਲਣ ਦੇ ਰੋਸ ਵਜੋਂ ਐਸ. ਡੀ. ਐਮ. ਦਫ਼ਤਰ ਸਾਹਮਣੇ ਕਿਸਾਨ ਯੂਨੀਅਨ ਦਾ ਚੱਲ ਰਿਹਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ | ...
ਕੁਰੂਕਸ਼ੇਤਰ, 17 ਜਨਵਰੀ (ਜਸਬੀਰ ਸਿੰਘ ਦੁੱਗਲ)-ਸਮਸਤ ਸ਼ਿਆਮ ਪ੍ਰੇਮੀ ਪਰਿਵਾਰ ਕੁਰੂਕਸ਼ੇਤਰ ਵਲੋਂ ਨਵੇਂ ਬੱਸ ਅੱਡੇ ਦੇ ਸ੍ਰੀ ਸਿਧੇਸ਼ਵਰ ਮਹਾਂਦੇਵ ਮੰਦਰ 'ਚ 44ਵਾਂ ਸ੍ਰੀ ਸ਼ਿਆਮ ਤਾਲੀ ਸੰਕੀਰਤਨ ਕਰਵਾਇਆ ਗਿਆ | ਸ਼ਿਆਮ ਪ੍ਰੇਮੀ ਅਜੈ ਗੋਇਲ ਤੇ ਦਿਨੇਸ਼ ਗੋਇਲ ਨੇ ...
ਯਮੁਨਾਨਗਰ, 17 ਜਨਵਰੀ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖ਼ਾਲਸਾ ਕਾਲਜ ਦੇ ਇਕ ਹੋਣਹਾਰ ਵਿਦਿਆਰਥੀ ਮਨਮੋਹਨ ਨੂੰ ਕੈਡੇਟ ਵੈੱਲਫੇਅਰ ਸੁਸਾਇਟੀ ਵਲੋਂ 6 ਹਜ਼ਾਰ ਦਾ ਵਜੀਫ਼ਾ ਮਿਲਿਆ ਹੈ | ਕਰਨਲ ਪ੍ਰਮੇਸ਼ਵਰ ਕਮਾਨ ਅਧਿਕਾਰੀ ਤੇ ਕਰਨਲ ਸੁਰੇਸ਼ ਚੌਧਰੀ ਪ੍ਰਸ਼ਾਸਨਿਕ ...
ਕੁਰੂਕਸ਼ੇਤਰ/ਸ਼ਾਹਾਬਾਦ, 17 ਜਨਵਰੀ (ਜਸਬੀਰ ਸਿੰਘ ਦੁੱਗਲ)-ਪੁਲਿਸ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ 20 ਜਨਵਰੀ ਨੂੰ ਰਾਹਗਿਰੀ ਪ੍ਰੋਗਰਾਮ ਇਥੇ ਰਾਜੀਵ ਗਾਂਧੀ ਚੌਕ 'ਤੇ ਕੀਤਾ ਜਾਵੇਗਾ | ਉਨ੍ਹਾਂ ਨੇ ਦੱਸਿਆ ਕਿ ਪ੍ਰੋਗਰਾਮ ਦਾ ਉਦੇਸ਼ ਲੋਕਾਂ ਨੂੰ ਤਨਾਅ ਤੋਂ ...
ਕਰਨਾਲ, 17 ਜਨਵਰੀ (ਗੁਰਮੀਤ ਸਿੰਘ ਸੱਗੂ)-ਜਰਨੈਲੀ ਸੜਕ 'ਤੇ ਸਥਿਤ ਪਿੰਡ ਦਾਦੂਪੁਰ ਨੇੜੇ ਸਵੇਰੇ ਕਰੀਬ 11 ਵਜੇ ਇਕ ਕਾਰ ਸਵਾਰ ਨੌਜਵਾਨ ਨੂੰ ਪੁਰਾਣੀ ਰੰਜਿਸ਼ ਕਾਰਨ 3 ਹਥਿਆਰਬੰਦ ਹਮਲਾਵਰਾਂ ਨੇ ਤਾਬੜ ਤੋੜ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਘਟਨਾ ਤੋਂ ਬਾਅਦ ਮੌਕੇ ...
ਗੂਹਲਾ ਚੀਕਾ, 17 ਜਨਵਰੀ (ਓ. ਪੀ. ਸੈਣੀ)-ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਫੈਸਲੇ ਨੂੰ ਲੈ ਕੇ ਗੂਹਲਾ ਚੀਕਾ ਵਿਖੇ ਹੀ ਪੈਰਾ ਮਿਲਟਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ | ਸਥਾਨਕ ਪੁਲਿਸ ਹਰ ਸ਼ੱਕੀ ਖੇਤਰ 'ਤੇ ਆਪਣੀ ਨਜ਼ਰ ਬਣਾਏ ਹੋਏ ਹੈ | ਇਥੇ ਮੁੱਖ ਚੌਕ ਚੀਕਾ ਦੇ ਚਹੁੰ ...
ਗੂਹਲਾ ਚੀਕਾ, 17 ਜਨਵਰੀ (ਓ. ਪੀ. ਸੈਣੀ)-ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਫੈਸਲੇ ਨੂੰ ਲੈ ਕੇ ਗੂਹਲਾ ਚੀਕਾ ਵਿਖੇ ਹੀ ਪੈਰਾ ਮਿਲਟਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ | ਸਥਾਨਕ ਪੁਲਿਸ ਹਰ ਸ਼ੱਕੀ ਖੇਤਰ 'ਤੇ ਆਪਣੀ ਨਜ਼ਰ ਬਣਾਏ ਹੋਏ ਹੈ | ਇਥੇ ਮੁੱਖ ਚੌਕ ਚੀਕਾ ਦੇ ਚਹੁੰ ...
ਕਾਲਾਂਵਾਲੀ, 17 ਜਨਵਰੀ (ਭੁਪਿੰਦਰ ਪੰਨੀਵਾਲੀਆ)-ਪਿੰਡ ਲੱਕੜਵਾਲੀ ਵਿਖੇ ਦੌਲਤਪੁਰ ਖੇੜਾ ਰੋਡ 'ਤੇ ਸਥਿਤ ਸ਼ਹੀਦ ਬਾਬਾ ਡੱਲ ਸਿੰਘ ਦੀ ਸਮਾਧ 'ਤੇ ਸ਼ਹੀਦ ਬਾਬਾ ਡੱਲ ਸਿੰਘ ਸੇਵਾ ਸੰਮਤੀ ਵਲੋਂ 14ਵਾਂ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਗਿਆ | ਭਾਈ ਡੱਲ ਸਿੰਘ ਸੇਵਾ ...
ਕੁਰੂਕਸ਼ੇਤਰ/ਸ਼ਾਹਾਬਾਦ, 17 ਜਨਵਰੀ (ਜਸਬੀਰ ਸਿੰਘ ਦੁੱਗਲ)-ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿਚ ਖੇਡ ਤੇ ਯੁਵਾ ਪ੍ਰੋਗਰਾਮ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੁਵਾ ਹਫ਼ਤਾ ਮਨਾਇਆ ਗਿਆ | ਪ੍ਰੋਗਰਾਮ 'ਚ ਡੀ. ਐਸ. ਓ. ਯਸ਼ਬੀਰ ਸਿੰਘ, ਬਾਕਸਿੰਗ ਕੋਚ ਜਿਤੇਂਦਰ ...
ਕੁਰੂਕਸ਼ੇਤਰ/ਸ਼ਾਹਾਬਾਦ, 17 ਜਨਵਰੀ (ਜਸਬੀਰ ਸਿੰਘ ਦੁੱਗਲ)-ਅਨਾਜ਼ ਮੰਡੀ ਤੇ ਸ਼ਾਹਾਬਾਦ ਕੋਲਡ ਸਟੋਰ ਐਸੋਸੀਏਸ਼ਨ ਦੇ ਪ੍ਰਧਾਨ ਸਵਰਨਜੀਤ ਸਿੰਘ ਕਾਲੜਾ ਨੂੰ ਸਰਬਸੰਮਤੀ ਨਾਲ 3 ਸਾਲ ਲਈ ਹਰਿਆਣਾ ਕੋਲਡ ਸਟੋਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ | ਇਸ ਤੋਂ ...
ਕੁਰੂਕਸ਼ੇਤਰ, 17 ਜਨਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਪ੍ਰਵੀਨ ਚੌਧਰੀ ਨੇ ਕਿਹਾ ਕਿ ਜੇਕਰ ਥਾਨੇਸਰ ਦੇ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ, ਤਾਂ ਕਾਗਜ਼ਾਂ 'ਚ ਨਹੀਂ, ਸਗੋਂ ਅਸਲ 'ਤੇ ਵਿਕਾਸ ਵਿਖਾਈ ਦੇਵੇਗਾ | ਸਰਕਾਰ ਥਾਨੇਸਰ 'ਚ ...
ਰਤੀਆ, 17 ਜਨਵਰੀ (ਬੇਅੰਤ ਮੰਡੇਰ)-ਸਰਕਾਰੀ ਕੰਨਿਆ ਕਾਲਜ 'ਚ ਆਰਮੀ ਡੇਅ ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਕਾਲਜ ਦੇ ਪਿ੍ੰਸੀਪਲ ਡਾ: ਸੀ. ਐਲ. ਜੱਸੂ ਨੇ ਕੀਤੀ | ਸਮਾਗਮ 'ਚ ਵਿਸ਼ੇਸ਼ ਸਨਮਾਨਿਤ ਮਹਿਮਾਨ ਸ਼ਹੀਦ ਦੇਵਿੰਦਰ ਸਿੰਘ ਦੀ ਧਰਮ ਪਤਨੀ ਜਸਵਿੰਦਰ ਕੌਰ ਤੇ ਸੂਬੇਦਾਰ ...
ਗੂਹਲਾ ਚੀਕਾ, 17 ਜਨਵਰੀ (ਓ. ਪੀ. ਸੈਣੀ)-ਉਪ ਮੰਡਲ ਪੱਧਰ 'ਤੇ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਨੂੰ ਲੈ ਕੇ ਭਵਾਨੀ ਮੰਦਰ ਚੀਕਾ ਦੇ ਸਭਾਗਾਰ 'ਚ ਨਾਇਬ ਤਹਿਸੀਲਦਾਰ ਦਿਲਾਵਰ ਸਿੰਘ ਦੀ ਪ੍ਰਧਾਨਗੀ 'ਚ ਸਕੂਲੀ ਬੱਚਿਆਂ ਵਲੋਂ ਪੇਸ਼ ਕੀਤੇ ਜਾਣ ਵਾਲੇ ...
ਕੁਰੂਕਸ਼ੇਤਰ, 17 ਜਨਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਪੈਨੋਰਮਾ ਤੇ ਵਿਗਿਆਨ ਕੇਂਦਰ 'ਚ 2 ਰੋਜ਼ਾ ਸੂਬਾਈ ਪੱਧਰੀ ਵਿਗਿਆਨ ਮੇਲਾ ਸ਼ੁਰੂ ਹੋ ਗਿਆ ਹੈ | ਵਿਗਿਆਨ ਮੇਲੇ ਦੀ ਸ਼ੁਰੂਆਤ ਕੌਮੀ ਪ੍ਰ੍ਰੌਦਯੋਗਿਕੀ ਸੰਸਥਾਨ ਕੁਰੂਕਸ਼ੇਤਰ ਦੇ ਨਿਰਦੇਸ਼ਕ ਪਦਮਸ੍ਰੀ ਡਾ: ...
ਰਤੀਆ, 17 ਜਨਵਰੀ (ਬੇਅੰਤ ਮੰਡੇਰ)-ਸਮਾਜ ਦੀ ਤਰਕੀ 'ਚ ਔਰਤ ਦਾ ਵਿਸ਼ੇਸ਼ ਸਥਾਨ ਹੈ, ਇਸ ਦੀ ਹੋਂਦ ਨੂੰ ਝੁਠਲਾਇਆਂ ਨਹੀਂ ਜਾ ਸਕਦਾ | ਔਰਤ ਹੀ ਮਾਂ, ਧੀ, ਭੂਆ, ਚਾਚੀ, ਤਾਈ, ਦਾਦੀ, ਨਾਨੀ ਆਦਿ ਕਿਰਦਾਰਾਂ 'ਚ ਆਪਣਾ ਰੁਤਬਾ ਰੱਖਦੀ ਹੈ | ਇਸ ਲਈ ਧੀ ਸਮਾਜ ਦਾ ਅਨਿਖੜਵਾਂ ਅੰਗ ਹੈ | ਇਹ ...
ਕੁਰੂਕਸ਼ੇਤਰ, 17 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ 31 ਮਾਰਚ ਤੱਕ ਰਾਜ ਦੇ ਸਾਰੇ ਸਰਕਾਰੀ ਸਕੂਲਾਂ 'ਚ ਲੋੜ ਅਨੁਸਾਰ ਮੁਰੰਮਤ ਦਾ ਕੰਮ ਪੂਰਾ ਕਰ ਲਿਆ ਜਾਵੇਗਾ | ਜਿਨ੍ਹਾਂ ਸਕੂਲਾਂ 'ਚ ਪਖਾਨਿਆਂ ਦੀ ਲੋਂੜ ...
ਝਾਂਸਾ/ਸ਼ਾਹਾਬਾਦ, 17 ਜਨਵਰੀ (ਅਜੀਤ ਬਿਊਰੋ)-ਸ੍ਰੀਮਦ ਭਗਵਤੀ ਸ਼ਾਕੁੰਭਰੀ ਦੇਵੀ ਮੰਦਰ ਸਭਾ ਦੇ ਪ੍ਰਧਾਨ ਪਾਲਚੰਦ ਗਰਗ, ਸਕੱਤਰ ਸੁਰੇਂਦਰ ਕੁਮਾਰ ਜੈਨ ਤੇ ਖਜਾਨਚੀ ਮਦਨ ਲਾਲ ਸ਼ਰਮਾ ਨੇ ਦੱਸਿਆ ਕਿ ਸ਼ਾਕੁੰਭਰੀ ਮਾਤਾ ਜੈਅੰਤੀ ਪ੍ਰੋਗਰਾਮ 20 ਜਨਵਰੀ ਨੂੰ ਮੰਦਰ ਦੇ ...
ਫਤਿਹਾਬਾਦ, 17 ਜਨਵਰੀ (ਅਜੀਤ ਬਿਊਰੋ)-ਸ਼ਹੀਦ ਭਗਤ ਸਿੰਘ ਸ਼ੂਟਿੰਗ ਚੈਂਪੀਅਨਸ਼ਿਪ 'ਚ ਫਤਿਹਾਬਾਦ ਦੀ ਬੈਸਟ ਸ਼ੂਟਿੰਗ ਅਕਾਦਮੀ ਦੇ ਖਿਡਾਰੀਆਂ ਨੇ 20 ਸੋਨੇ, 10 ਚਾਂਦੀ ਤੇ 5 ਤਾਂਬੇ ਦੇ ਤਗਮੇ ਹਾਸਲ ਕਰਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਬੈਸਟ ਸ਼ੂਟਰ ਅਕਾਦਮੀ ਦੇ ...
ਥਾਨੇਸਰ, 17 ਜਨਵਰੀ (ਅਜੀਤ ਬਿਊਰੋ)-ਸ੍ਰੀ ਬ੍ਰਹਮਪੁਰੀ ਅੰਨਖੇਤਰ ਆਸ਼ਰਮ ਟਰੱਸਟ ਕੰਪਲੈਕਸ 'ਚ ਸੰਸਥਾਪਕ ਤੇ ਸੰਚਾਲਕ ਸਵਾਮੀ ਚਿਰੰਜੀਪੁਰੀ ਮਹਾਰਾਜ ਦਾ 88ਵਾਂ ਜਨਮ ਉਤਸਵ ਧੂਮਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ 'ਚ ਆਸ਼ਰਮ ਦੇ ਟਰੱਸਟੀਆਂ ਨੇ ਸਵਾਮੀ ਚਿਰੰਜੀਪੁਰੀ ...
ਥਾਨੇਸਰ, 17 ਜਨਵਰੀ (ਅਜੀਤ ਬਿਊਰੋ)-ਭਾਰਤ ਸਰਕਾਰ ਦੀ ਡਿਜੀਟਲ ਸੁਸ਼ਾਸਨ ਮੁਹਿੰਮ ਤਹਿਤ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੀਨੇਟ ਹਾਲ 'ਚ ਐਨ. ਐਸ. ਐਸ. ਸੈਲ ਵਲੋਂ ਵਰਕਸ਼ਾਪ ਲਗਾਈ ਗਈ | ਜ਼ਿਲ੍ਹਾ ਕੁਰੂਕਸ਼ੇਤਰ, ਕੈਥਲ ਤੇ ਕਰਨਾਲ ਦੇ ਸਿੱਖਿਆ ਸੰਸਥਾਨਾਂ ਦੇ ਅਧਿਕਾਰੀਆਂ ...
ਕੈਥਲ, 17 ਜਨਵਰੀ (ਅਜੀਤ ਬਿਊਰੋ)-ਜ਼ਿਲ੍ਹੇ ਦੇ ਪਿੰਡ ਪਾਈ, ਭਾਣਾ ਤੇ ਕਰੋੜਾ ਦੀ ਕੈਥਲ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੇ ਸਰਕਾਰੀ ਬੱਸ ਸਵੇਰ ਸਮੇਂ ਚਲਾਉਣ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਰੇਤ 'ਚ ਡੀ. ਸੀ. ਧਰਮਵੀਰ ਸਿੰਘ ਮੰਗ-ਪੱਤਰ ਸੌਾਪਿਆ | ਮੰਗ-ਪੱਤਰ 'ਚ ...
ਝਾਂਸਾ/ਸ਼ਾਹਾਬਾਦ, 17 ਜਨਵਰੀ (ਅਜੀਤ ਬਿਊਰੋ)-ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰਸ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਾਜ ਕੁਮਾਰ ਲਾਲਰ ਤੇ ਸੁਨੀਲ ਰਤਨ, ਸਰਕਲ ਸਕੱਤਰ ਨਰੇਸ਼ ਕੁਮਾਰ, ਯੂਨਿਟ ਕਾਰਜਕਾਰਣੀ ਤੋਂ ਯੂਨਿਟ ਸਹਿ ਸਕੱਤਰ ਵਿਕਾਸ ਸੈਣੀ, ਸਬ ਯੂਨਿਟ ...
ਨਰਵਾਨਾ, 17 ਜਨਵਰੀ (ਅਜੀਤ ਬਿਊਰੋ)-ਪੁਰਾਣੇ ਬੱਸ ਅੱਡੇ 'ਤੇ ਅੰਡਰਪਾਸ ਸੰਘਰਸ਼ ਸੰਮਤੀ ਦੀ ਬੈਠਕ ਸਤਪਾਲ ਸਰੋਵਾ ਦੀ ਪ੍ਰਧਾਨਗੀ 'ਚ ਹੋਈ | ਸੰਮਤੀ ਦੀ ਬੈਠਕ ਨੂੰ ਸੰਬੋਧਨ ਕਰਦਿਆ ਕਾ. ਬੀਰਭਾਨ ਜਾਂਗੜਾ ਨੇ ਦੱਸਿਆ ਕਿ ਕੌਮੀ ਰਾਜ ਮਾਰਗ ਨੰਬਰ 71 ਦਿੱਲੀ ਤੋਂ ਪਟਿਆਲਾ ...
ਕੈਥਲ, 17 ਜਨਵਰੀ (ਅਜੀਤ ਬਿਊਰੋ)-ਆਰ. ਕੇ. ਐਸ. ਡੀ. ਕਾਲਜ 'ਚ 24 ਜਨਵਰੀ ਨੂੰ ਹੋਣ ਵਾਲੀ ਜ਼ਿਲ੍ਹਾ ਯੁਵਾ ਸੰਸਦ ਲਈ ਵਾਕ-ਇਨ-ਸਕ੍ਰਿਨਿੰਗ ਪ੍ਰਕਿਰਿਆ 18 ਜਨਵਰੀ ਤੋਂ ਕਾਲਜ ਦੇ ਪਿ੍ੰਸੀਪਲ ਡਾ: ਐਸ. ਕੇ. ਗੋਇਲ ਦੇ ਅਸ਼ੀਰਵਚਨ ਨਾਲ ਸ਼ੁਰੂ ਕੀਤੀ, ਜੋ ਕਿ 19 ਜਨਵਰੀ ਤੱਕ ਚਲੇਗੀ | ...
ਨਰਾਇਣਗੜ੍ਹ, 17 ਜਨਵਰੀ (ਪੀ. ਸਿੰਘ)-ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਮਹਿਤਾ ਨੇ ਨਰਾਇਣਗੜ੍ਹ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਨ ਵਿਰੋਧੀ ਤੇ ਨਫ਼ਰਤ ਫੈਲਾਉਣ ਵਾਲੀ ਭਾਜਪਾ ਸਰਕਾਰ ਨੂੰ ਜਨਤਾ ਨੇ ਚਲਦਾ ਕਰਨ ਦਾ ਮਨ ਬਣਾ ਲਿਆ ਹੈ ਤੇ ਜੀਂਦ ਦੀ ਜ਼ਿਮਨੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX