ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
ਨਿਰਮਾਣ ਅਧੀਨ ਮੰਦਰ ਦੀ ਸਲੈਬ ਡਿੱਗਣ ਕਾਰਨ 2 ਮਜ਼ਦੂਰਾਂ ਦੀ ਮੌਤ, 2 ਜ਼ਖਮੀ
. . .  1 day ago
ਮੁੰਬਈ, 20 ਫਰਵਰੀ - ਪੁਣੇ ਦੇ ਪਿੰਪਲ ਗੁਰਾਵ ਨੇੜੇ ਨਿਰਮਾਣ ਅਧੀਨ ਮੰਦਰ ਦੀ ਸਲੈਬ ਡਿੱਗਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 2 ਮਜ਼ਦੂਰ ਜ਼ਖਮੀ ਹੋ ਗਏ। ਜ਼ਖਮੀ ਮਜ਼ਦੂਰਾਂ ਦੀ ਹਾਲਤ ਗੰਭੀਰ...
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  1 day ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਸੰਗਰੂਰ ਦੇ ਵਕੀਲਾਂ ਨੇ ਚੋਣ ਮੈਨੀਫੈਸਟੋ ਲਈ ਮੋਦੀ ਨੂੰ ਭੇਜੇ ਸੁਝਾਅ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਕਈ ਵਕੀਲਾਂ ਨੇ ਅੱਜ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਚੀਮਾ ਦੀ ਅਗਵਾਈ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਬਣਾਉਣ ਲਈ ਸੁਝਾਅ ਭੇਜੇ ਹਨ। ਵਕੀਲਾਂ ਦੇ ਦੇਸ਼ ....
ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ - ਡਸਾਲਟ ਸੀ.ਈ.ਓ
. . .  1 day ago
ਨਵੀਂ ਦਿੱਲੀ, 20 ਫਰਵਰੀ - ਡਸਾਲਟ ਏਵੀਅਸ਼ਨ ਦੇ ਸੀ.ਈ.ਓ ਐਰਿਕ ਟ੍ਰੈਪਿਅਰ ਦਾ ਕਹਿਣਾ ਹੈ ਕਿ ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ। ਭਾਰਤ ਨੇ 36 ਜਹਾਜਾਂ ਦੀ ਬੇਨਤੀ ਕੀਤੀ...
ਜੈਪੁਰ ਜੇਲ੍ਹ 'ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ
. . .  1 day ago
ਵਿੱਤੀ ਤੌਰ 'ਤੇ ਮਜ਼ਬੂਤ ਹੋਣ 'ਤੇ ਮੁਲਾਜ਼ਮਾਂ ਸਮੇਤ ਹਰ ਵਰਗ ਦੀਆਂ ਮੰਗਾ ਕੀਤੀਆਂ ਜਾਣਗੀਆਂ ਪੂਰੀਆਂ - ਕੈਪਟਨ
. . .  1 day ago
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ - ਕੈਪਟਨ
. . .  1 day ago
ਪਾਕਿਸਤਾਨੀ ਨਿਸ਼ਾਨੇਬਾਜ਼ ਲੈਣਗੇ ਵਿਸ਼ਵ ਸ਼ੂਟਿੰਗ ਕੱਪ 'ਚ ਹਿੱਸਾ
. . .  1 day ago
ਹਾਈਕੋਰਟ ਦੀ ਇਕਹਿਰੀ ਬੈਂਚ ਵੱਲੋਂ 25 ਮਾਰਚ ਨੂੰ ਸੁਖਬੀਰ ਅਤੇ ਮਜੀਠੀਆ ਨੂੰ ਪੇਸ਼ ਹੋਣ ਦੇ ਹੁਕਮ
. . .  1 day ago
ਸੁਲਤਾਨਪੁਰ ਲੋਧੀ 'ਚ ਬਣੇਗਾ 'ਪਿੰਡ ਬਾਬਾ ਨਾਨਕ ਦਾ ਅਜਾਇਬ ਘਰ'- ਕੈਪਟਨ
. . .  1 day ago
ਪੁਲਵਾਮਾ ਅੱਤਵਾਦੀ ਹਮਲਾ : ਐਨ.ਆਈ.ਏ ਨੇ ਮੁੜ ਤੋਂ ਦਰਜ ਕੀਤਾ ਕੇਸ
. . .  1 day ago
ਇਮਰਾਨ ਖਾਨ ਨੂੰ ਇੱਕ ਮੌਕਾ ਦਿੱਤਾ ਜਾਵੇ - ਮਹਿਬੂਬਾ ਮੁਫ਼ਤੀ
. . .  1 day ago
ਪਾਣੀ ਦੀ ਸੰਭਾਲ ਮਿਲ ਕੇ ਕਰਨੀ ਹੈ ਜ਼ਰੂਰੀ- ਕੈਪਟਨ
. . .  1 day ago
ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਲਈ 65 ਹਜ਼ਾਰ ਕਰੋੜ ਰੁਪਏ ਦੀ ਲੋੜ- ਕੈਪਟਨ
. . .  1 day ago
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਲਵੰਡੀ ਸਾਬੋ ਪਹੁੰਚ ਕੇ ਦੋ ਸਮਾਗਮਾਂ 'ਚ ਕੀਤੀ ਸ਼ਿਰਕਤ
. . .  1 day ago
ਨਸ਼ਿਆਂ ਦੇ ਮਾਮਲੇ 'ਚ ਕਿਸੇ 'ਤੇ ਬੇਵਜ੍ਹਾ ਦੋਸ਼ ਨਾ ਲਗਾਵੇ ਵਿਰੋਧੀ ਧਿਰ- ਕੈਪਟਨ
. . .  1 day ago
ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਮੀਟਿੰਗ 'ਚ ਸਰਕਾਰ ਵਿਰੁੱਧ ਪ੍ਰਦਰਸ਼ਨ
. . .  1 day ago
ਕੈਪਟਨ ਨੇ ਸਦਨ 'ਚ ਸ਼ੁਰੂ ਕੀਤਾ ਭਾਸ਼ਣ, ਬੈਂਸ ਭਰਾਵਾਂ ਵੱਲੋਂ ਵਿਰੋਧ
. . .  1 day ago
ਪੰਜਾਬ ਵਿਧਾਨ ਸਭਾ 'ਚ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ 'ਤੇ ਮਤਾ ਪਾਸ, ਭਾਰਤ ਤੋਂ ਮੁਆਫ਼ੀ ਮੰਗੇ ਬ੍ਰਿਟਿਸ਼ ਸਰਕਾਰ
. . .  1 day ago
ਸਰਕਾਰ ਨੇ 51 ਨਵੇਂ ਕਾਲਜ ਖੋਲ੍ਹਣ ਦਾ ਵਾਅਦਾ ਵੀ ਨਹੀਂ ਕੀਤਾ ਪੂਰਾ- ਰਜ਼ੀਆ ਸੁਲਤਾਨਾ
. . .  1 day ago
ਅਦਾਲਤ 'ਚ ਪੇਸ਼ ਕੀਤੇ ਗਏ ਲੁਧਿਆਣਾ ਜਬਰ ਜਨਾਹ ਮਾਮਲੇ ਦੇ ਤਿੰਨੋਂ ਦੋਸ਼ੀ
. . .  1 day ago
ਆਪ ਵਿਧਾਇਕਾਂ ਤੋਂ ਬਾਅਦ ਮਜੀਠੀਏ ਦਾ ਕੈਪਟਨ 'ਤੇ ਵਿਅੰਗਮਈ ਨਿਸ਼ਾਨਾ
. . .  1 day ago
ਸਰਦੀਆਂ ਖ਼ਤਮ ਹੋਣ ਨੂੰ ਹਨ ਪਰ ਸਰਕਾਰੀ ਸਕੂਲਾਂ ਦੇ ਬੱਚਿਆ ਨੂੰ ਨਹੀਂ ਮਿਲੀਆਂ ਵਰਦੀਆਂ- ਸੰਧੂ
. . .  1 day ago
ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹੋਏ ਕਈ ਸਮਝੌਤੇ, ਮੋਦੀ ਨੇ ਕਿਹਾ- ਅੱਤਵਾਦ ਦੇ ਸਮਰਥਕ ਦੇਸ਼ਾਂ 'ਤੇ ਦਬਾਅ ਬਣਾਉਣ ਦੀ ਲੋੜ
. . .  1 day ago
'ਸਹੁੰਆਂ ਖਾ ਕੇ ਮੁਕਰ ਗਿਆ, ਹੁਣ ਵੱਸ ਨਹੀਂ ਰਾਜਿਆਂ ਤੇਰੇ' ਗੀਤ ਰਾਹੀਂ ਰੂਬੀ ਨੇ ਸਦਨ 'ਚ ਕੈਪਟਨ 'ਤੇ ਸਾਦਿਆਂ ਨਿਸ਼ਾਨਾ
. . .  1 day ago
ਪੱਕਾ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਸਟਾਫ਼ ਵੱਲੋਂ ਖ਼ਜ਼ਾਨਾ ਮੰਤਰੀ ਦਾ ਅਰਥੀ ਫੂਕ ਮੁਜ਼ਾਹਰਾ
. . .  1 day ago
ਪੰਜਾਬ ਵਿਧਾਨ ਸਭਾ 'ਚ ਅੱਜ ਫਿਰ ਗੂੰਜਿਆ ਨਿੱਜੀ ਬੱਸਾਂ ਦਾ ਦਿੱਲੀ ਹਵਾਈ ਅੱਡੇ 'ਤੇ ਜਾਣ ਦਾ ਮੁੱਦਾ
. . .  1 day ago
ਵਿਧਾਨ ਸਭਾ 'ਚ ਪੰਜਾਬ ਦੇ ਰਾਜਪਾਲ ਵੱਲੋਂ ਦਿੱਤੇ ਭਾਸ਼ਣ 'ਤੇ ਬਹਿਸ ਜਾਰੀ
. . .  1 day ago
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਬੰਦ
. . .  1 day ago
ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਰੋਸ ਧਰਨਾ
. . .  1 day ago
ਵਿਸ਼ਵ ਕੱਪ 2019 'ਚ ਭਾਰਤ-ਪਾਕਿ ਮੈਚ 'ਤੇ ਦੁਬਈ 'ਚ ਬੈਠਕ ਦੌਰਾਨ ਹੋਵੇਗੀ ਚਰਚਾ
. . .  1 day ago
ਉਤਰਾਖੰਡ ਦੀ ਯੂਨੀਵਰਸਿਟੀ ਨੇ ਸੱਤ ਕਸ਼ਮੀਰੀ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ
. . .  1 day ago
ਜਨਰਲ ਡਾਇਰ ਨੂੰ ਸਿਰਪਾਉ ਦੇਣ ਵਾਲੇ ਸਿਆਸੀ ਆਗੂ ਪੰਜਾਬ ਦੇ ਲੋਕਾਂ ਤੋਂ ਮੰਗਣ ਮੁਆਫ਼ੀ ਸੰਧਵਾਂ
. . .  1 day ago
ਪੁਲਵਾਮਾ ਹਮਲੇ 'ਤੇ ਨਿਊਜ਼ੀਲੈਂਡ ਦੀ ਸੰਸਦ 'ਚ ਪਾਸ ਹੋਇਆ ਨਿੰਦਾ ਪ੍ਰਸਤਾਵ
. . .  1 day ago
ਬਹਿਬਲ ਕਲਾਂ ਗੋਲੀ ਕਾਂਡ ਸੰਬੰਧੀ ਮੌਜੂਦਾ ਸਰਕਾਰ ਪੰਜਾਬ ਦੇ ਲੋਕਾਂ ਤੋਂ ਮੰਗੇ ਮੁਆਫ਼ੀ ਬਲਵਿੰਦਰ ਬੈਂਸ
. . .  1 day ago
ਸਕੂਲ ਵੈਨ ਦੀ ਲਪੇਟ 'ਚ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਤਰਨ ਤਾਰਨ 'ਚ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ, ਫੈਲੀ ਸਨਸਨੀ
. . .  1 day ago
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਮੁੱਦਾ
. . .  1 day ago
ਸੀ. ਏ. ਜੀ. ਟੈੱਸਟ ਰਿਪੋਰਟਾਂ ਮੁਤਾਬਿਕ 2800 ਕਰੋੜ ਰੁਪਏ ਚਲਾ ਗਿਆ ਵਾਪਸ- ਕੰਵਰ ਸੰਧੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਮਾਘ ਸੰਮਤ 550
ਿਵਚਾਰ ਪ੍ਰਵਾਹ: ਨਿਰਾਸ਼ਾ ਸੰਭਵ ਨੂੰ ਅਸੰਭਵ ਬਣਾ ਦਿੰਦੀ ਹੈ। -ਪ੍ਰੇਮ ਚੰਦ

ਫਾਜ਼ਿਲਕਾ / ਅਬੋਹਰ

ਫ਼ਾਜ਼ਿਲਕਾ ਪੁਲਿਸ ਨੇ ਲੜਕੀਆਂ ਦੇ ਨਾਂਅ 'ਤੇ ਬਲੈਕਮੇਲ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫ਼ਾਸ਼

ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕੀਆਂ ਦੇ ਜਾਲ ਵਿਚ ਫਸਾ ਕੇ ਬਲੈਕਮੇਲ ਕਰਨ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਮਹਿਲਾਵਾਂ ਸਮੇਤ ਕੁੱਲ 6 ਵਿਰੁੱਧ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਵਿਚੋਂ 5 ਨੂੰ ਕਾਬੂ ਵੀ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ਐਸ.ਪੀ.ਐਚ. ਮੁਖ਼ਤਿਆਰ ਸਿੰਘ ਨੇ ਦੱਸਿਆ ਫ਼ਾਜ਼ਿਲਕਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਛੇੜੀ ਹੋਈ ਸੀ | ਜਿਸ ਦੇ ਤਹਿਤ ਥਾਣਾ ਸਿਟੀ ਜਲਾਲਾਬਾਦ ਦੇ ਮੁਖੀ ਐਸ.ਆਈ. ਲਵਮੀਤ ਕੌਰ ਨੂੰ ਕਿਸੇ ਨੇ ਗੁਪਤ ਸੂਚਨਾ ਦਿੱਤੀ ਕਿ ਜਲਾਲਾਬਾਦ ਵਿਚ ਇਕ ਗਰੋਹ ਸਰਗਰਮ ਹੈ, ਜੋ ਲੜਕੀਆਂ ਦਾ ਝਾਂਸਾ ਦੇ ਕੇ ਨੌਜਵਾਨਾਂ ਦੀ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਹੈ, ਬਾਅਦ ਵਿਚ ਉਨ੍ਹਾਂ 'ਤੇ ਜਬਰ-ਜਨਾਹ ਦੇ ਪਰਚੇ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਕੇ ਮੋਟੇ ਪੈਸੇ ਵਸੂਲ ਕਰਦਾ ਹੈ | ਜਿਸ 'ਤੇ ਪੁਲਿਸ ਨੇ ਅਨਾਜ ਮੰਡੀ ਵਿਚ ਛਾਪੇਮਾਰੀ ਕਰਦਿਆਂ ਕ੍ਰਿਸ਼ਨ ਸਿੰਘ ਪੁੱਤਰ ਬਲਕਾਰ ਸਿੰਘ, ਬੱਬੂ ਸਿੰਘ ਪੱਤਰਕਾਰ ਦੇਸ ਸਿੰਘ ਵਾਸੀ ਪਿੰਡ ਪ੍ਰਭਾਤ ਸਿੰਘ ਵਾਲਾ, ਮਨੀਸ਼ਾ ਰਾਣੀ ਉਰਫ਼ ਦਰਸ਼ਨ ਰਾਣੀ ਪੁੱਤਰੀ ਕਸ਼ਮੀਰ ਸਿੰਘ, ਹਰਮੀਤ ਕੌਰ ਪਤਨੀ ਹਰਜਿੰਦਰ ਸਿੰਘ, ਨੀਤਾ ਉਰਫ਼ ਬਿੱਲੋ ਪੁੱਤਰੀ ਹਰਜਿੰਦਰ ਸਿੰਘ ਵਾਸੀ ਗੋਬਿੰਦ ਨਗਰੀ ਜਲਾਲਾਬਾਦ ਨੂੰ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਦੱਸਿਆ ਕਿ ਗਰੋਹ ਵਿਚ ਗੁਰਮੀਤ ਸਿੰਘ ਕਚੂਰਾ ਵਾਸੀ ਕੱਲੇ ਵਾਲੀ ਬਸਤੀ ਥਾਣਾ ਗੁਰੂਹਰਸਹਾਏ ਸ਼ਾਮਿਲ ਹੈ | ਜੋ ਕਿ ਲੋਕਾਂ ਨੂੰ ਲੜਕੀਆਂ ਦੇ ਜਾਲ ਵਿਚ ਫਸਾ ਲੈਂਦਾ ਹੈ ਅਤੇ ਝੂਠੇ ਪਰਚੇ ਕਰਵਾਉਣ ਦੇ ਨਾਂਅ 'ਤੇ ਬਲੈਕਮੇਲ ਕਰਦਾ ਹੈ ਅਤੇ ਪੈਸੇ ਵਸੂਲ ਕਰਦਾ ਹੈ | ਉਨ੍ਹਾਂ ਕਿ ਗੁਰਮੀਤ ਸਿੰਘ ਕਚੂਰਾ ਇਨ੍ਹਾਂ ਦੇ ਜਾਅਲੀ ਨਾਵਾਂ ਦੇ ਕਾਗ਼ਜ਼ਾਤ ਤਿਆਰ ਕਰਦਾ ਹੈ ਜੋ ਕਿ ਅਜੇ ਫ਼ਰਾਰ ਹੈ | ਉਨ੍ਹਾਂ ਕਿਹਾ ਕਿ ਗਹਿਰੀ ਪੁੱਛਗਿੱਛ ਵਿਚ 17 ਜਨਵਰੀ ਨੂੰ ਬੱਬੂ ਸਿੰਘ ਪੱਤਰਕਾਰ, ਹਰਮੀਤ ਕੌਰ ਤੋਂ 30 ਹਜ਼ਾਰ ਰੁਪਏ ਦੀ ਨਕਦੀ, ਇਕ ਆਲਟੋ ਕਾਰ, ਦਰਸ਼ਨਾਂ ਰਾਣੀ ਦਾ ਜਾਅਲੀ ਆਧਾਰ ਕਾਰਡ ਵੀ ਬਰਾਮਦ ਹੋਇਆ ਹੈ | ਜਿਸ ਤੋਂ ਬਾਅਦ ਕ੍ਰਿਸ਼ਨ ਸਿੰਘ, ਮਨੀਸ਼ਾ ਰਾਣੀ ਅਤੇ ਨੀਤਾ ਰਾਣੀ ਉਰਫ਼ ਬਿੱਲ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਤੋਂ 1 ਲੱਖ ਰੁਪਏ ਬਰਾਮਦ ਕੀਤੇ ਹਨ | ਉਨ੍ਹਾਂ ਦੱਸਿਆ ਕਿ ਮਨੀਸ਼ਾ ਰਾਣੀ ਵਲੋਂ ਦਿੱਤੇ ਗਏ 50 ਰੁਪਏ ਦੇ ਅਸ਼ਟਾਮ 'ਤੇ ਹਲਫ਼ੀਆ ਬਿਆਨ ਵੀ ਪੁਲਿਸ ਨੇ ਆਪਣੇ ਕਬਜ਼ੇ ਵਿਚ ਲਏ ਹਨ | ਉਨ੍ਹਾਂ ਕਿਹਾ ਕਿ ਬੱਬੂ ਸਿੰਘ ਅਤੇ ਗੁਰਮੀਤ ਸਿੰਘ ਕਚੂਰਾ ਦੋਵੇਂ ਖ਼ੁਦ ਨੂੰ ਪੱਤਰਕਾਰ ਦੱਸਦੇ ਹਨ | ਪੁਲਿਸ ਨੇ ਇਨ੍ਹਾਂ ਵਿਰੁੱਧ ਧਾਰਾ 420, 384, 388, 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਜਿਸ ਤੋਂ ਬਾਅਦ ਮਾਮਲੇ ਵਿਚ ਧਾਰਾ 465, 467, 471 ਦਾ ਵਾਧਾ ਕੀਤਾ ਗਿਆ ਹੈ | ਪੁਲਿਸ ਅਧਿਕਾਰੀਆਂ ਅਨੁਸਾਰ ਇਨ੍ਹਾਂ ਤੋਂ ਹੋਰ ਵੀ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ |

ਕਿਸਾਨ ਮਜ਼ਦੂਰ ਜਥੇਬੰਦਕ ਆਗੂਆਂ ਨੇ ਵਿਧਾਇਕ ਜ਼ੀਰਾ ਅਤੇ ਉਸ ਦੇ ਪਿਤਾ 'ਤੇ ਲਗਾਏ ਗੰਭੀਰ ਦੋਸ਼

ਫ਼ਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਉਸ ਦੇ ਪਿਤਾ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ...

ਪੂਰੀ ਖ਼ਬਰ »

ਕਰਜ਼ਾ ਮੁਆਫ਼ੀ ਚੁਣਾਵੀ ਵਾਅਦਾ ਪੂਰਾ ਨਾ ਹੋਣ ਦੇ ਰੋਸ 'ਚ ਕਿਸਾਨਾਂ ਨੇ ਕੱਢੀ ਰੋਸ ਰੈਲੀ

ਫ਼ਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਸਬੰਧੀ ਸਰਕਾਰ ਬਣਨ 'ਤੇ ਕੀਤੇ ਐਲਾਨ ਨੂੰ ਅਮਲੀ ਜਾਮਾ ਨਾ ਪਹਿਨਾਏ ਜਾਣ ਦੇ ਰੋਸ ਵਜੋਂ ਪੰਜਾਬ ਕਾਂਗਰਸ ਸਰਕਾਰ ਿਖ਼ਲਾਫ਼ ਕਿਸਾਨਾਂ ਦੀ ...

ਪੂਰੀ ਖ਼ਬਰ »

ਗ਼ਰੀਬ ਰਿਕਸ਼ਾ ਚਾਲਕ ਦੀ ਪਿਟਾਈ ਕਰਨ 'ਤੇ ਹੌਲਦਾਰ ਮੁਅੱਤਲ

ਸ੍ਰੀਗੰਗਾਨਗਰ, 18 ਜਨਵਰੀ (ਦਵਿੰਦਰਜੀਤ ਸਿੰਘ)-ਰਾਜਸਥਾਨ ਦੇ ਭਰਤਪੁਰ ਸ਼ਹਿਰ 'ਚ ਇਕ ਪੁਲਿਸ ਹੌਲਦਾਰ ਵਲੋਂ ਇਕ ਗ਼ਰੀਬ ਰਿਕਸ਼ਾ ਚਾਲਕ ਲਬਾਨਾ ਸਿੰਘ ਦੀ ਪਿਟਾਈ ਦਾ ਵੀਡੀਓ ਵਾਇਰਲ ਹੋਇਆ ਹੈ | ਜਿਸ ਨਾਲ ਸਿੱਖ ਸਮਾਜ 'ਚ ਗ਼ੁੱਸੇ ਦੀ ਲਹਿਰ ਹੈ | ਸਿੱਖ ਐਡਵਾਈਜ਼ਰ ਕਮੇਟੀ ...

ਪੂਰੀ ਖ਼ਬਰ »

150 ਲੀਟਰ ਲਾਹਣ ਬਰਾਮਦ ਹੋਣ 'ਤੇ ਪਰਚਾ ਦਰਜ

ਜਲਾਲਾਬਾਦ, 18 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋ ਕਾ ਦੀ ਪੁਲਿਸ ਨੇ ਪਿੰਡ ਮਹਾਲਮ ਦੇ ਇਕ ਘਰ ਵਿਚੋਂ ਲਾਹਣ ਬਰਾਮਦ ਹੋਣ 'ਤੇ ਇਕ ਵਿਅਕਤੀ ਦੇ ਿਖ਼ਲਾਫ਼ ਪਰਚਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਐਚ.ਸੀ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਵਲੋਂ ...

ਪੂਰੀ ਖ਼ਬਰ »

ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਦੋਸ਼ 'ਚ 11 ਿਖ਼ਲਾਫ਼ ਪਰਚਾ ਦਰਜ

ਜਲਾਲਾਬਾਦ, 18 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਅਮੀਰ ਖ਼ਾਸ ਪੁਲਿਸ ਨੇ ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਦੋਸ਼ ਵਿਚ 11 ਵਿਅਕਤੀਆਂ ਦੇ ਿਖ਼ਲਾਫ਼ ਪਰਚਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸੁਖਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰੀਤਮ ਸਿੰਘ ਪੁੱਤਰ ਬੂੜ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ

ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਬਲਬੀਰ ਸਿੰਘ ਸਮੇਤ ਪੁਲਿਸ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਦੀ ਕਾਰਜਸ਼ੈਲੀ 'ਚ ਕੋਈ ਫ਼ਰਕ ਨਹੀਂ-ਖਹਿਰਾ

ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਦੀ ਕਾਰਜਸ਼ੈਲੀ ਵਿਚ ਕੋਈ ਫ਼ਰਕ ਨਹੀਂ | ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਨੇ ਅੰਦਰਖਾਤੇ ਸਿਆਸੀ ਸਮਝੌਤਾ ਕੀਤਾ ਹੋਇਆ ਹੈ | ਇਨ੍ਹਾਂ ...

ਪੂਰੀ ਖ਼ਬਰ »

ਜ਼ਮੀਨ ਪਿੱਛੇ ਪਿਓ ਦਾ ਕਤਲ ਕਰਨ ਵਾਲੇ ਨੂੰ ਹ-ਪੁੱਤਰ ਸਮੇਤ ਪੰਜ ਨੂੰ ਉਮਰ ਕੈਦ ਦੀ ਸਜ਼ਾ

ਫ਼ਿਰੋਜ਼ਪੁਰ, 18 ਜਨਵਰੀ (ਰਾਕੇਸ਼ ਚਾਵਲਾ)-ਜ਼ਮੀਨ ਦੇ ਲਾਲਚ ਪਿੱਛੇ ਆਪਣੇ ਪਿਓ ਦਾ ਕਤਲ ਕਰਨ ਵਾਲੇ ਨੂੰ ਹ-ਪੁੱਤਰ ਸਮੇਤ ਪੰਜ ਕਾਤਲਾਂ ਨੂੰ ਫ਼ਿਰੋਜ਼ਪੁਰ ਦੇ ਸੈਸ਼ਨ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਮੁਦਈਆ ਪਿਆਰ ਕੌਰ ਵਾਸੀ ਦਿਹਾਤੀ ...

ਪੂਰੀ ਖ਼ਬਰ »

ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕਰਜ਼ਾ ਮੁਕਤੀ ਲਈ ਡੀ.ਸੀ. ਦਫ਼ਤਰ ਮੂਹਰੇ ਲਗਾਇਆ ਰੋਸ ਧਰਨਾ

ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਵਲੋਂ ਕਬਜ਼ਾ ਮੁਕਤੀ ਸੰਘਰਸ਼ ਨੂੰ ਲੈ ਕੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ | ਇਸ ਰੋਸ ਧਰਨੇ ਨੂੰ ਸੰਬੋਧਨ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਜਲਾਲਾਬਾਦ, 18 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋ ਕਾ ਪੁਲਿਸ ਨੇ ਪਿੰਡ ਮਹਾਲਮ ਵਿਖੇ ਇਕ ਘਰ ਵਿਚ ਰੇਡ ਕਰਕੇ ਇਕ ਵਿਅਕਤੀ ਨੂੰ ਸਵਾ 90 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ...

ਪੂਰੀ ਖ਼ਬਰ »

ਡਰੱਗ ਮਹਿਕਮੇ ਵਲੋਂ ਮੈਡੀਕਲ ਸਟੋਰਾਂ 'ਤੇ ਛਾਪੇ

ਸ੍ਰੀਗੰਗਾਨਗਰ, 18 ਜਨਵਰੀ (ਦਵਿੰਦਰਜੀਤ ਸਿੰਘ)-ਡਰੱਗ ਕੰਟਰੋਲ ਮਹਿਕਮੇ ਵਲੋਂ ਮੈਡੀਕਲ ਸਟੋਰਾਂ ਦੀ ਜਾਂਚ ਦੌਰਾਨ ਕਮੀਆਂ ਪਾਏ ਜਾਣ 'ਤੇ ਚਾਰ ਮੈਡੀਕਲ ਸਟੋਰਾਂ ਦੇ ਲਾਇਸੰਸ ਆਰਜ਼ੀ ਤੌਰ 'ਤੇ ਮੁਅੱਤਲ ਕੀਤੇ ਗਏ ਹਨ | ਜਦੋਂ ਕਿ ਇੱਕ ਮੈਡੀਕਲ ਸਟੋਰ ਦਾ ਲਾਇਸੰਸ ਪੱਕੇ ਤੌਰ ...

ਪੂਰੀ ਖ਼ਬਰ »

ਵੈਦਿਕ ਗਿਆਨ ਪ੍ਰੀਖਿਆ 'ਚ ਜੋਤੀ ਬੀ.ਐੱਡ ਕਾਲਜ ਦੇ ਭਾਵੀ ਅਧਿਆਪਕਾਂ ਨੇ ਮਾਰੀਆਂ ਮੱਲ੍ਹਾਂ

ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਵੈਦਿਕ ਸਿੱਖਿਆ ਪ੍ਰੀਸ਼ਦ ਫ਼ਾਜ਼ਿਲਕਾ ਵਲੋਂ ਸਕੂਲਾਂ ਕਾਲਜਾਂ ਵਿਚ ਕਰਵਾਈ ਜਾ ਰਹੀ ਵੈਦਿਕ ਗਿਆਨ ਪ੍ਰੀਖਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸੇ ਕੜ੍ਹੀ ਦੇ ਤਹਿਤ ਜੋਤੀ ਬੀ.ਐਡ ਕਾਲਜ ਰਾਮਪੁਰਾ ਵਿਖੇ ਵੀ ਵੈਦਿਕ ...

ਪੂਰੀ ਖ਼ਬਰ »

ਸਵ: ਸੁਰਿੰਦਰ ਕੁੱਕੜ ਦੀ ਯਾਦ ਵਿਚ ਤੀਜਾ ਮੈਡੀਕਲ ਜਾਂਚ ਕੈਂਪ 26 ਨੂੰ

ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਫਰੈਂਡਜ਼ ਹੈੱਲਥ ਅਤੇ ਸਪੋਰਟਸ ਵੈੱਲਫੇਅਰ ਸੁਸਾਇਟੀ ਵਲੋਂ ਤੀਜਾ ਮੁਫ਼ਤ ਮੈਡੀਕਲ ਜਾਂਚ ਅਤੇ ਖ਼ੂਨਦਾਨ ਕੈਂਪ 26 ਜਨਵਰੀ ਨੂੰ ਲਗਾਇਆ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਸਹਿ ਸਕੱਤਰ ਨਰੇਸ਼ ...

ਪੂਰੀ ਖ਼ਬਰ »

ਮਹਾਲਮ ਦੀ ਪੰਚਾਇਤ ਨੇ ਨਸ਼ੇ ਵਿਰੁੱਧ ਲੜਨ ਦਾ ਪ੍ਰਣ ਲਿਆ

ਜਲਾਲਾਬਾਦ, 18 ਜਨਵਰੀ (ਕਰਨ ਚੁਚਰਾ)-ਨਸ਼ੇ ਦੇ ਮੁੱਦੇ ਨੰੂ ਲੈ ਕੇ ਬਦਨਾਮ ਰਹੇ ਪਿੰਡ ਮਹਾਲਮ ਦੀ ਨਵਗਠਿਤ ਪੰਚਾਇਤ ਨੇ ਨਸ਼ੇ ਦੇ ਿਖ਼ਲਾਫ਼ ਲੜਨ ਦਾ ਸੰਕਲਪ ਲਿਆ ਹੈ | ਇਸ ਨੂੰ ਲੈ ਕੇ ਪਿੰਡ ਦੀ ਪੰਚਾਇਤ ਅਤੇ ਨੌਜਵਾਨ ਵਰਗ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਇਕੱਠਾ ਹੋਇਆ | ...

ਪੂਰੀ ਖ਼ਬਰ »

ਘੱਟਿਆਂ ਵਾਲੀ ਜੱਟਾਂ 'ਚ ਵਾਲੀਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਮੇਜ਼ਬਾਨ ਟੀਮ ਨੇ ਜਿੱਤਿਆ

ਜਲਾਲਾਬਾਦ, ਮੰਡੀ ਅਰਨੀਵਾਲਾ, 18 ਜਨਵਰੀ (ਪੱਤਰ ਪ੍ਰੇਰਕ)-ਬਾਬਾ ਭੁੰਮਣ ਸ਼ਾਹ ਦੀ ਯਾਦ ਵਿਚ ਪਿੰਡ ਘੱਟਿਆਂ ਵਾਲੀ ਜੱਟਾਂ ਵਿਚ ਦੂਜਾ ਵਾਲੀਬਾਲ ਟੂਰਨਾਮੈਂਟ ਸਰਪੰਚ ਜਸਦੀਪ ਸਿੰਘ, ਸਮੂਹ ਪੰਚਾਇਤ ਅਤੇ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਕੁੱਲ ...

ਪੂਰੀ ਖ਼ਬਰ »

ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਸਰਕਾਰੀ ਮਾਡਲ ਸੈਕੰਡਰੀ ਸਕੂਲ ਨਿਹਾਲ ਖੇੜਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ ਵਿਚ ਸਾਲ 2018-19 ਦੌਰਾਨ ਅਕਾਦਮਿਕ ਪ੍ਰਾਪਤੀਆਂ ਦੇ 150, ਖੇਡਾਂ ਦੇ 180, ਸੱਭਿਆਚਾਰਕ ਗਤੀਵਿਧੀਆਂ ਦੇ 130 ਇਨਾਮ ਵੰਡੇ ਗਏ | ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਵਲੋਂ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ

ਜਲਾਲਾਬਾਦ, 18 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਸਮਾਜਸੇਵੀ ਸੰਸਥਾ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਵਲੋਂ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡਣ ਦੇ ਲਈ ਸਾਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਇਸ ਪ੍ਰੋਗਰਾਮ ਦੌਰਾਨ ਸੁਸਾਇਟੀ ਦੇ ਅਹੁਦੇਦਾਰਾਂ ਅਤੇ ...

ਪੂਰੀ ਖ਼ਬਰ »

ਪੰਨੀਵਾਲਾ ਮਾਹਲਾ ਦੀਆਂ ਦੋ ਸਿਆਸੀ ਧਿਰਾਂ ਪਿੰਡ ਦੇ ਵਿਕਾਸ ਲਈ ਆਈਆਂ ਇਕ ਮੰਚ 'ਤੇ

ਖੂਈਆਂ ਸਰਵਰ, 18 ਜਨਵਰੀ (ਜਗਜੀਤ ਸਿੰਘ ਧਾਲੀਵਾਲ)-ਭਾਵੇਂ ਅੱਜ ਦੀ ਸਿਆਸਤ ਨਿੱਜੀ ਸਵਾਰਥਾਂ ਲਈ ਇਕ-ਦੂਜੇ ਨੂੰ ਨੀਵਾਂ ਵਿਖਾਉਣ ਲਈ ਖੇਡ ਬਣ ਕੇ ਰਹਿ ਗਈ ਹੈ | ਪਰ ਸੂਝਵਾਨ ਲੋਕਾਂ ਲਈ ਸਿਆਸਤ ਸਿਰਫ਼ ਲੋਕ ਸੇਵਾ ਵਜੋਂ ਸਮਰਪਿਤ ਹੁੰਦੀ ਹੈ | ਤਾਜ਼ਾ ਉਦਾਹਰਣ ਦੇ ਤੌਰ 'ਤੇ ...

ਪੂਰੀ ਖ਼ਬਰ »

ਬਲਾਕ ਪੱਧਰੀ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ

ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈਆਂ ਸਰਵਰ ਵਿਖੇ ਬਲਾਕ ਪੱਧਰੀ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਗਿਆ | ਇਹ ਮੁਕਾਬਲਾ ਸਕੂਲ ਇੰਚਾਰਜ ਜਗਤਾਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬੀ ਮਾਸਟਰ ਸ੍ਰੀ ਸਤੀਸ਼ ਕੁਮਾਰ ਦੇ ...

ਪੂਰੀ ਖ਼ਬਰ »

ਮਾਹੰੂਆਣਾ ਬੋਦਲਾ ਸਕੂਲ ਦੇ ਵਿਦਿਆਰਥਣਾਂ ਨੇ ਰਾਜ ਪੱਧਰੀ ਮੁਕਾਬਲਿਆਂ 'ਚ ਮਾਰੀਆਂ ਮੱਲਾਂ

ਮੰਡੀ ਅਰਨੀਵਾਲਾ, 18 ਜਨਵਰੀ (ਨਿਸ਼ਾਨ ਸਿੰਘ ਸੰਧੂ)-ਖੇਡ ਵਿਭਾਗ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਰਾਜ ਪੱਧਰੀ ਕਰਵਾਏ ਗਏ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਦੀ ਟੀਮ ਵਲੋਂ ਹਿੱਸਾ ਲੈਂਦਿਆਂ ਸ.ਸ.ਸ.ਸ. ਮਾਹੰੂਆਣਾ ਬੋਦਲਾ ਦੇ ...

ਪੂਰੀ ਖ਼ਬਰ »

ਇਕ ਰੋਜ਼ਾ ਐੱਨ.ਐੱਸ.ਐੱਸ. ਕੈਂਪ ਲਗਾਇਆ

ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਭਾਗ ਸਿੰਘ ਹੇਅਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਗਰਲਜ਼ ਕਾਲਾ ਟਿੱਬਾ ਵਲੋਂ ਐੱਨ.ਐੱਸ.ਐੱਸ. ਕੈਂਪ ਲਗਾਇਆ ਗਿਆ | ਜਿਸ ਦਾ ਉਦੇਸ਼ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਲਿਆਉਣਾ ਸੀ | ਇਸ ਮੌਕੇ ਮੈਡਮ ਜਸਪਿੰਦਰ ਕੌਰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਕੈਂਪ ਭਲਕੇ, ਯੋਗ ਲਾਭਪਾਤਰੀਆਂ ਨੂੰ ਲਾਹਾ ਲੈਣ ਦੀ ਅਪੀਲ

ਫ਼ਾਜ਼ਿਲਕਾ 18 ਜਨਵਰੀ (ਦਵਿੰਦਰ ਪਾਲ ਸਿੰਘ)-20 ਜਨਵਰੀ ਨੂੰ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਜ਼ਿਲ੍ਹਾ ਪੱਧਰੀ ਕੈਂਪ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਖੂਈਆਂ ...

ਪੂਰੀ ਖ਼ਬਰ »

ਯੁਵਕ ਦਿਵਸ ਮੌਕੇ ਦੇਸ਼ ਦੇ ਚੰਗੇ ਨਾਗਰਿਕ ਬਣਨ ਲਈ ਕੀਤਾ ਪ੍ਰੇਰਿਤ

ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ ਵਿਖੇ ਕੌਮੀ ਸੇਵਾ ਵਿੰਗ ਵਲੋਂ ਯੁਵਕ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ ਦੇ ਪਿ੍ੰਸੀਪਲ ਸ੍ਰੀ ਸਤੀਸ਼ ਕੁਮਾਰ ਨੇ ...

ਪੂਰੀ ਖ਼ਬਰ »

ਹਰਜੀਤ ਸਿੰਘ ਹੀਰਾ ਯੂਥ ਅਕਾਲੀ ਦਲ ਦੀ ਕੌਰ ਕਮੇਟੀ ਦੇ ਮੈਂਬਰ ਨਾਮਜ਼ਦ

ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਸੂਬਾ ਸਿੰਘ ਦੇ ਭਤੀਜੇ ਹਰਜੀਤ ਸਿੰਘ ਹੀਰਾ ਜੋ ਕਿ ਫ਼ਾਜ਼ਿਲਕਾ ਜ਼ਿਲ੍ਹਾ ਪ੍ਰੀਸ਼ਦ ਫ਼ਾਜ਼ਿਲਕਾ ਦੇ ਦੋ ਵਾਰ ਵਾਰ ਮੈਂਬਰ ਰਹਿ ਚੁੱਕੇ ਹਨ ਨੂੰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਇਕਾਈ ਦਾ ਗਠਨ

ਫ਼ਾਜ਼ਿਲਕਾ, 18 ਜਨਵਰੀ (ਅਮਰਜੀਤ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ (ਏਕਤਾ)-ਸਿੱਧੂਪੁਰ ਦੀ ਪਿੰਡ ਇਕਾਈ ਇਸਲਾਮ ਵਾਲਾ ਦੀ ਚੋਣ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਹੋਈ, ਜਿਸ ਵਿਚ ਸੁਖਪਾਲ ਸਿੰਘ ਨੂੰ ਇਕਾਈ ਪ੍ਰਧਾਨ, ਅਜੈਬ ਸਿੰਘ ਮੀਤ ...

ਪੂਰੀ ਖ਼ਬਰ »

ਸੁਨੀਲ ਜਾਖੜ ਨੇ ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਨੂੰ ਮੁੱਖ ਮੰਤਰੀ ਨਾਲ ਮਿਲਵਾਇਆ

ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਅਬੋਹਰ ਖੇਤਰ ਨਾਲ ਸਬੰਧਿਤ ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਪੋਹ ਦਾ ਮਹੀਨਾ ਭਰਵੇਂ ਮੀਂਹ ਪੱਖੋਂ ਰਿਹਾ ਸੁੱਕਾ

ਮੰਡੀ ਲਾਧੂਕਾ, 18 ਜਨਵਰੀ (ਰਾਕੇਸ਼ ਛਾਬੜਾ)-ਪੋਹ ਦੇ ਮਹੀਨੇ ਵਿਚ ਭਰਵਾਂ ਮੀਂਹ ਨਾ ਪੈਣ ਕਰਕੇ ਕਣਕ ਦਾ ਜ਼ੋਰਦਾਰ ਫੁਟਾਰਾ ਨਹੀਂ ਹੋ ਸਕਿਆ ਹੈ | ਜਿਸ ਕਰਕੇ ਮਾਲਵਾ ਪੱਟੀ ਦੇ ਇਸ ਸਰਹੱਦੀ ਖੇਤਰ ਵਿਚ ਕਿਸਾਨਾਂ ਨੂੰ ਮਾਘ ਦੇ ਮਹੀਨੇ ਵਿਚ ਭਰਵੇਂ ਮੀਂਹ ਦੀ ਆਸ ਹੈ | ਕਿਸਾਨਾਂ ...

ਪੂਰੀ ਖ਼ਬਰ »

ਵਿਧਾਇਕ ਘੁਬਾਇਆ ਨੇ ਰੇਲਵੇ ਜ਼ਮੀਨਦੋਜ਼ ਪੁਲ ਵਾਲੀ ਥਾਂ ਦਾ ਕੀਤਾ ਨਿਰੀਖਣ

ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰੀ ਰੇਲਵੇ ਕਰਾਸਿੰਗ 'ਤੇ ਜ਼ਮੀਨਦੋਜ਼ ਪੁਲ ਦਾ ਨਿਰਮਾਣ ਛੇਤੀ ਸ਼ੁਰੂ ਹੋਵੇਗਾ, ਇਹ ਜਾਣਕਾਰੀ ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਜ਼ਮੀਨਦੋਜ਼ ਪੁਲ ਦੇ ਨਿਰਮਾਣ ਸਬੰਧੀ ਥਾਂ ਦਾ ...

ਪੂਰੀ ਖ਼ਬਰ »

ਐਮ.ਆਰ. ਕਾਲਜ ਦੇ ਖੇਡ ਸਟੇਡੀਅਮ ਵਿਖੇ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ

ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੇਸ਼ ਦੇ 70ਵੇਂ ਗਣਤੰਤਰਤਾ ਦਿਵਸ ਮੌਕੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ...

ਪੂਰੀ ਖ਼ਬਰ »

ਪਿੰਡ ਚੱਕ ਰੂਮ ਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ

ਫ਼ਾਜ਼ਿਲਕਾ 18 ਜਨਵਰੀ (ਦਵਿੰਦਰ ਪਾਲ ਸਿੰਘ)-ਪਰਾਲੀ ਦੀ ਸਾਂਭ-ਸੰਭਾਲ ਅਤੇ ਅੱਗ ਨਾ ਲਗਾ ਕੇ ਕਣਕ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ | ਇਸ ਸਬੰਧੀ ਬਲਾਕ ਖੇਤੀਬਾੜੀ ਅਫ਼ਸਰ ਡਾ. ਭੁਪਿੰਦਰ ਕੁਮਾਰ ਨੇ ਦੱਸਿਆ ...

ਪੂਰੀ ਖ਼ਬਰ »

ਜੰਡਵਾਲਾ ਮੀਰਾ ਸਾਂਗਲਾ ਦੇ ਵਿਦਿਆਰਥੀਆਂ ਨੇ ਉਚੇਰੀ ਸਿੱਖਿਆ ਬਾਰੇ ਲਈ ਜਾਣਕਾਰੀ

ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰੋਜ਼ਾਨਾ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਚੇਰੀ ਤੇ ਤਕਨੀਕੀ ਸਿੱਖਿਆ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਇਸ ਯੋਜਨਾ ਤਹਿਤ ਜ਼ਿਲੇ੍ਹ ਦੇ ਸਰਕਾਰੀ ...

ਪੂਰੀ ਖ਼ਬਰ »

ਵਿਦਿਆਰਥੀ ਅੰਸ਼ ਨੇ ਇੰਟਰ ਕਾਲਜ ਮੁਕਾਬਲੇ 'ਚ ਜਿੱਤਿਆ ਕਾਂਸੀ ਦਾ ਤਗਮਾ

ਫ਼ਿਰੋਜ਼ਪੁਰ, 18 ਜਨਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਸ਼ਹਿਰ ਸਥਿਤ ਆਰ.ਐਸ.ਡੀ ਕਾਲਜ ਦੇ ਵਿਦਿਆਰਥੀ ਅੰਸ਼ ਨੇ ਇੰਟਰ ਕਾਲਜ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤ ਕੇ ਕਾਲਜ ਦੇ ਨਾਲ ਫ਼ਿਰੋਜ਼ਪੁਰ ਦੀ ਨਾਮ ਵੀ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ...

ਪੂਰੀ ਖ਼ਬਰ »

ਅਸ਼ੋਕ ਕੰਬੋਜ ਬਣੇ ਭਾਰਤੀ ਜਨਤਾ ਪਾਰਟੀ ਮੰਡਲ ਪੰਜੇ ਕੇ ਤੋਂ ਪ੍ਰਧਾਨ

ਪੰਜੇ ਕੇ ਉਤਾੜ, 18 ਜਨਵਰੀ (ਹਰਮੀਤ ਪਾਲ ਵਿਨਾਇਕ)-ਭਾਰਤੀ ਜਨਤਾ ਪਾਰਟੀ ਵਲੋਂ ਮੰਡੀ ਪੰਜੇ ਕੇ ਉਤਾੜ ਵਿਖੇ ਮੰਡਲ ਦਾ ਗਠਨ ਕੀਤਾ ਗਿਆ | ਮੰਡਲ ਦਾ ਗਠਨ ਕਰਨ ਮੌਕੇ ਰਾਕੇਸ਼ ਰਾਠੋੜ ਜਨਰਲ ਸੈਕਟਰੀ ਪੰਜਾਬ, ਮੋਹਨ ਲਾਲ ਸੇਠੀ ਫ਼ਿਰੋਜ਼ਪੁਰ, ਕਮਲ ਸ਼ਰਮਾ ਕੌਮੀ ਕਮੇਟੀ ਮੈਂਬਰ, ...

ਪੂਰੀ ਖ਼ਬਰ »

ਸਮਾਜ ਸੇਵੀ ਰਾਜੂ ਚਰਾਇਆ ਨੂੰ ਕੀਤਾ ਸਨਮਾਨਿਤ

ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਭਾਈ ਘਨੱ੍ਹਈਆ ਸੇਵਾ ਸੁਸਾਇਟੀ ਵਲੋਂ ਇੱਥੋਂ ਦੇ ਪ੍ਰਮੁੱਖ ਸਮਾਜ ਸੇਵੀ ਤੇ ਲੋਕ ਅਦਾਲਤ ਦੇ ਮੈਂਬਰ ਰਾਜੂ ਚਰਾਇਆ ਨੂੰ ਉਨ੍ਹਾਂ ਦੀਆਂ ਸਮਾਜ ਸੇਵਾ ਦੇ ਖੇਤਰ ਵਿਚ ਦਿੱਤੀਆਂ ਅਣਥੱਕ ਸੇਵਾਵਾਂ ਸਦਕਾ ਸਨਮਾਨ ਪੱਤਰ ਦੇ ਕੇ ...

ਪੂਰੀ ਖ਼ਬਰ »

ਹੋਮਗਾਰਡ ਜਵਾਨ ਦੇ ਭੋਗ ਮੌਕੇ ਸਾਥੀਆਂ ਨੇ ਸਹਾਇਤਾ ਰਾਸ਼ੀ ਦਿੱਤੀ

ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਬੀਤੇ ਦਿਨੀਂ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਹੋਮ ਗਾਰਡ ਜਵਾਨ ਪੱਪੂ ਰਾਮ ਵਾਸੀ ਚੰਨਣ ਖੇੜਾ ਦਾ ਅੱਜ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਵਿਖੇ ਹੋਇਆ ਜਿੱਥੇ ਉਨ੍ਹਾਂ ਨੂੰ ਸ਼ਰਧਾਂਜਲੀ ...

ਪੂਰੀ ਖ਼ਬਰ »

ਸ੍ਰੀ ਕਲਗ਼ੀਧਰ ਸਾਹਿਬ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਹੋਈ ਚੋਣ

ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਰਾਧਾ ਸੁਆਮੀ ਕਾਲੋਨੀ ਦੀ ਪ੍ਰਬੰਧਕੀ ਕਮੇਟੀ ਦੀ ਹੋਈ ਚੋਣ ਵਿਚ ਤਰਸੇਮ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਸੁਖਜੀਤ ਸਿੰਘ ਨੂੰ ਸਕੱਤਰ, ਇੰਦਰਮੋਹਨ ਸਿੰਘ ਖ਼ਜ਼ਾਨਚੀ, ...

ਪੂਰੀ ਖ਼ਬਰ »

ਅਰਨੀਵਾਲਾ ਵਿਚ ਸਫ਼ਾਈ ਮੁਹਿੰਮ ਦੀ ਨਿਕਲੀ ਫ਼ੂਕ

ਮੰਡੀ ਅਰਨੀਵਾਲਾ, 18 ਜਨਵਰੀ (ਨਿਸ਼ਾਨ ਸਿੰਘ ਸੰਧੂ)-ਨਗਰ ਪੰਚਾਇਤ ਅਰਨੀਵਾਲਾ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਕਿੰਨੀ ਕੁ ਸੰਜੀਦਾ ਹੈ | ਇਸ ਦੀ ਮਿਸਾਲ ਅਰਨੀਵਾਲਾ ਦੀ ਮੇਨ ਮਾਰਕਿਟ ਟੇਲਰ ਬਾਜ਼ਾਰ ਵਿਚਲੇ ਸਫ਼ਾਈ ਪ੍ਰਬੰਧਾਂ ਨੂੰ ਦੇਖ ਕੇ ਸਹਿਜੇ ਹੀ ਲਗਾਈ ਜਾ ਸਕਦੀ ਹੈ | ...

ਪੂਰੀ ਖ਼ਬਰ »

ਮੰਦਬੁੱਧੀ ਬੱਚਿਆਂ ਦੀ ਬਹੁਤਾਤ ਵਾਲੇ ਪਿੰਡ ਧਰਾਂਗਵਾਲਾ ਪੁੱਜੇ ਸੁਖਪਾਲ ਸਿੰਘ ਖਹਿਰਾ

ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਧਰਤੀ ਹੇਠਲੇ ਮਾੜੇ ਪਾਣੀ ਦੇ ਪ੍ਰਭਾਵ ਕਾਰਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਧਰਾਂਗਵਾਲਾ ਵਿਖੇ ਜਮਾਂਦਰੂ ਮੰਦਬੁੱਧੀ ਪੈਦਾ ਹੋਏ ਲਗਪਗ ਤਿੰਨ ਦਰਜਨ ਬੱਚਿਆਂ ਦਾ ਹਾਲ-ਚਾਲ ਜਾਣਨ ਲਈ ਅੱਜ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX