ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕੀਆਂ ਦੇ ਜਾਲ ਵਿਚ ਫਸਾ ਕੇ ਬਲੈਕਮੇਲ ਕਰਨ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਮਹਿਲਾਵਾਂ ਸਮੇਤ ਕੁੱਲ 6 ਵਿਰੁੱਧ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਵਿਚੋਂ 5 ਨੂੰ ਕਾਬੂ ਵੀ ਕਰ ਲਿਆ ਹੈ | ਜਾਣਕਾਰੀ ਦਿੰਦੇ ਹੋਏ ਐਸ.ਪੀ.ਐਚ. ਮੁਖ਼ਤਿਆਰ ਸਿੰਘ ਨੇ ਦੱਸਿਆ ਫ਼ਾਜ਼ਿਲਕਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਛੇੜੀ ਹੋਈ ਸੀ | ਜਿਸ ਦੇ ਤਹਿਤ ਥਾਣਾ ਸਿਟੀ ਜਲਾਲਾਬਾਦ ਦੇ ਮੁਖੀ ਐਸ.ਆਈ. ਲਵਮੀਤ ਕੌਰ ਨੂੰ ਕਿਸੇ ਨੇ ਗੁਪਤ ਸੂਚਨਾ ਦਿੱਤੀ ਕਿ ਜਲਾਲਾਬਾਦ ਵਿਚ ਇਕ ਗਰੋਹ ਸਰਗਰਮ ਹੈ, ਜੋ ਲੜਕੀਆਂ ਦਾ ਝਾਂਸਾ ਦੇ ਕੇ ਨੌਜਵਾਨਾਂ ਦੀ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਹੈ, ਬਾਅਦ ਵਿਚ ਉਨ੍ਹਾਂ 'ਤੇ ਜਬਰ-ਜਨਾਹ ਦੇ ਪਰਚੇ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਕੇ ਮੋਟੇ ਪੈਸੇ ਵਸੂਲ ਕਰਦਾ ਹੈ | ਜਿਸ 'ਤੇ ਪੁਲਿਸ ਨੇ ਅਨਾਜ ਮੰਡੀ ਵਿਚ ਛਾਪੇਮਾਰੀ ਕਰਦਿਆਂ ਕ੍ਰਿਸ਼ਨ ਸਿੰਘ ਪੁੱਤਰ ਬਲਕਾਰ ਸਿੰਘ, ਬੱਬੂ ਸਿੰਘ ਪੱਤਰਕਾਰ ਦੇਸ ਸਿੰਘ ਵਾਸੀ ਪਿੰਡ ਪ੍ਰਭਾਤ ਸਿੰਘ ਵਾਲਾ, ਮਨੀਸ਼ਾ ਰਾਣੀ ਉਰਫ਼ ਦਰਸ਼ਨ ਰਾਣੀ ਪੁੱਤਰੀ ਕਸ਼ਮੀਰ ਸਿੰਘ, ਹਰਮੀਤ ਕੌਰ ਪਤਨੀ ਹਰਜਿੰਦਰ ਸਿੰਘ, ਨੀਤਾ ਉਰਫ਼ ਬਿੱਲੋ ਪੁੱਤਰੀ ਹਰਜਿੰਦਰ ਸਿੰਘ ਵਾਸੀ ਗੋਬਿੰਦ ਨਗਰੀ ਜਲਾਲਾਬਾਦ ਨੂੰ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਦੱਸਿਆ ਕਿ ਗਰੋਹ ਵਿਚ ਗੁਰਮੀਤ ਸਿੰਘ ਕਚੂਰਾ ਵਾਸੀ ਕੱਲੇ ਵਾਲੀ ਬਸਤੀ ਥਾਣਾ ਗੁਰੂਹਰਸਹਾਏ ਸ਼ਾਮਿਲ ਹੈ | ਜੋ ਕਿ ਲੋਕਾਂ ਨੂੰ ਲੜਕੀਆਂ ਦੇ ਜਾਲ ਵਿਚ ਫਸਾ ਲੈਂਦਾ ਹੈ ਅਤੇ ਝੂਠੇ ਪਰਚੇ ਕਰਵਾਉਣ ਦੇ ਨਾਂਅ 'ਤੇ ਬਲੈਕਮੇਲ ਕਰਦਾ ਹੈ ਅਤੇ ਪੈਸੇ ਵਸੂਲ ਕਰਦਾ ਹੈ | ਉਨ੍ਹਾਂ ਕਿ ਗੁਰਮੀਤ ਸਿੰਘ ਕਚੂਰਾ ਇਨ੍ਹਾਂ ਦੇ ਜਾਅਲੀ ਨਾਵਾਂ ਦੇ ਕਾਗ਼ਜ਼ਾਤ ਤਿਆਰ ਕਰਦਾ ਹੈ ਜੋ ਕਿ ਅਜੇ ਫ਼ਰਾਰ ਹੈ | ਉਨ੍ਹਾਂ ਕਿਹਾ ਕਿ ਗਹਿਰੀ ਪੁੱਛਗਿੱਛ ਵਿਚ 17 ਜਨਵਰੀ ਨੂੰ ਬੱਬੂ ਸਿੰਘ ਪੱਤਰਕਾਰ, ਹਰਮੀਤ ਕੌਰ ਤੋਂ 30 ਹਜ਼ਾਰ ਰੁਪਏ ਦੀ ਨਕਦੀ, ਇਕ ਆਲਟੋ ਕਾਰ, ਦਰਸ਼ਨਾਂ ਰਾਣੀ ਦਾ ਜਾਅਲੀ ਆਧਾਰ ਕਾਰਡ ਵੀ ਬਰਾਮਦ ਹੋਇਆ ਹੈ | ਜਿਸ ਤੋਂ ਬਾਅਦ ਕ੍ਰਿਸ਼ਨ ਸਿੰਘ, ਮਨੀਸ਼ਾ ਰਾਣੀ ਅਤੇ ਨੀਤਾ ਰਾਣੀ ਉਰਫ਼ ਬਿੱਲ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਤੋਂ 1 ਲੱਖ ਰੁਪਏ ਬਰਾਮਦ ਕੀਤੇ ਹਨ | ਉਨ੍ਹਾਂ ਦੱਸਿਆ ਕਿ ਮਨੀਸ਼ਾ ਰਾਣੀ ਵਲੋਂ ਦਿੱਤੇ ਗਏ 50 ਰੁਪਏ ਦੇ ਅਸ਼ਟਾਮ 'ਤੇ ਹਲਫ਼ੀਆ ਬਿਆਨ ਵੀ ਪੁਲਿਸ ਨੇ ਆਪਣੇ ਕਬਜ਼ੇ ਵਿਚ ਲਏ ਹਨ | ਉਨ੍ਹਾਂ ਕਿਹਾ ਕਿ ਬੱਬੂ ਸਿੰਘ ਅਤੇ ਗੁਰਮੀਤ ਸਿੰਘ ਕਚੂਰਾ ਦੋਵੇਂ ਖ਼ੁਦ ਨੂੰ ਪੱਤਰਕਾਰ ਦੱਸਦੇ ਹਨ | ਪੁਲਿਸ ਨੇ ਇਨ੍ਹਾਂ ਵਿਰੁੱਧ ਧਾਰਾ 420, 384, 388, 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਜਿਸ ਤੋਂ ਬਾਅਦ ਮਾਮਲੇ ਵਿਚ ਧਾਰਾ 465, 467, 471 ਦਾ ਵਾਧਾ ਕੀਤਾ ਗਿਆ ਹੈ | ਪੁਲਿਸ ਅਧਿਕਾਰੀਆਂ ਅਨੁਸਾਰ ਇਨ੍ਹਾਂ ਤੋਂ ਹੋਰ ਵੀ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ |
ਫ਼ਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਉਸ ਦੇ ਪਿਤਾ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ...
ਫ਼ਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਸਬੰਧੀ ਸਰਕਾਰ ਬਣਨ 'ਤੇ ਕੀਤੇ ਐਲਾਨ ਨੂੰ ਅਮਲੀ ਜਾਮਾ ਨਾ ਪਹਿਨਾਏ ਜਾਣ ਦੇ ਰੋਸ ਵਜੋਂ ਪੰਜਾਬ ਕਾਂਗਰਸ ਸਰਕਾਰ ਿਖ਼ਲਾਫ਼ ਕਿਸਾਨਾਂ ਦੀ ...
ਸ੍ਰੀਗੰਗਾਨਗਰ, 18 ਜਨਵਰੀ (ਦਵਿੰਦਰਜੀਤ ਸਿੰਘ)-ਰਾਜਸਥਾਨ ਦੇ ਭਰਤਪੁਰ ਸ਼ਹਿਰ 'ਚ ਇਕ ਪੁਲਿਸ ਹੌਲਦਾਰ ਵਲੋਂ ਇਕ ਗ਼ਰੀਬ ਰਿਕਸ਼ਾ ਚਾਲਕ ਲਬਾਨਾ ਸਿੰਘ ਦੀ ਪਿਟਾਈ ਦਾ ਵੀਡੀਓ ਵਾਇਰਲ ਹੋਇਆ ਹੈ | ਜਿਸ ਨਾਲ ਸਿੱਖ ਸਮਾਜ 'ਚ ਗ਼ੁੱਸੇ ਦੀ ਲਹਿਰ ਹੈ | ਸਿੱਖ ਐਡਵਾਈਜ਼ਰ ਕਮੇਟੀ ...
ਜਲਾਲਾਬਾਦ, 18 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋ ਕਾ ਦੀ ਪੁਲਿਸ ਨੇ ਪਿੰਡ ਮਹਾਲਮ ਦੇ ਇਕ ਘਰ ਵਿਚੋਂ ਲਾਹਣ ਬਰਾਮਦ ਹੋਣ 'ਤੇ ਇਕ ਵਿਅਕਤੀ ਦੇ ਿਖ਼ਲਾਫ਼ ਪਰਚਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਐਚ.ਸੀ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਵਲੋਂ ...
ਜਲਾਲਾਬਾਦ, 18 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਅਮੀਰ ਖ਼ਾਸ ਪੁਲਿਸ ਨੇ ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਦੋਸ਼ ਵਿਚ 11 ਵਿਅਕਤੀਆਂ ਦੇ ਿਖ਼ਲਾਫ਼ ਪਰਚਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸੁਖਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰੀਤਮ ਸਿੰਘ ਪੁੱਤਰ ਬੂੜ ...
ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਬਲਬੀਰ ਸਿੰਘ ਸਮੇਤ ਪੁਲਿਸ ...
ਅਬੋਹਰ, 18 ਜਨਵਰੀ (ਕੁਲਦੀਪ ਸਿੰਘ ਸੰਧੂ)-ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਦੀ ਕਾਰਜਸ਼ੈਲੀ ਵਿਚ ਕੋਈ ਫ਼ਰਕ ਨਹੀਂ | ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਨੇ ਅੰਦਰਖਾਤੇ ਸਿਆਸੀ ਸਮਝੌਤਾ ਕੀਤਾ ਹੋਇਆ ਹੈ | ਇਨ੍ਹਾਂ ...
ਫ਼ਿਰੋਜ਼ਪੁਰ, 18 ਜਨਵਰੀ (ਰਾਕੇਸ਼ ਚਾਵਲਾ)-ਜ਼ਮੀਨ ਦੇ ਲਾਲਚ ਪਿੱਛੇ ਆਪਣੇ ਪਿਓ ਦਾ ਕਤਲ ਕਰਨ ਵਾਲੇ ਨੂੰ ਹ-ਪੁੱਤਰ ਸਮੇਤ ਪੰਜ ਕਾਤਲਾਂ ਨੂੰ ਫ਼ਿਰੋਜ਼ਪੁਰ ਦੇ ਸੈਸ਼ਨ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਮੁਦਈਆ ਪਿਆਰ ਕੌਰ ਵਾਸੀ ਦਿਹਾਤੀ ...
ਫ਼ਾਜ਼ਿਲਕਾ, 18 ਜਨਵਰੀ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਵਲੋਂ ਕਬਜ਼ਾ ਮੁਕਤੀ ਸੰਘਰਸ਼ ਨੂੰ ਲੈ ਕੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ | ਇਸ ਰੋਸ ਧਰਨੇ ਨੂੰ ਸੰਬੋਧਨ ...
ਜਲਾਲਾਬਾਦ, 18 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋ ਕਾ ਪੁਲਿਸ ਨੇ ਪਿੰਡ ਮਹਾਲਮ ਵਿਖੇ ਇਕ ਘਰ ਵਿਚ ਰੇਡ ਕਰਕੇ ਇਕ ਵਿਅਕਤੀ ਨੂੰ ਸਵਾ 90 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ...
ਸ੍ਰੀਗੰਗਾਨਗਰ, 18 ਜਨਵਰੀ (ਦਵਿੰਦਰਜੀਤ ਸਿੰਘ)-ਡਰੱਗ ਕੰਟਰੋਲ ਮਹਿਕਮੇ ਵਲੋਂ ਮੈਡੀਕਲ ਸਟੋਰਾਂ ਦੀ ਜਾਂਚ ਦੌਰਾਨ ਕਮੀਆਂ ਪਾਏ ਜਾਣ 'ਤੇ ਚਾਰ ਮੈਡੀਕਲ ਸਟੋਰਾਂ ਦੇ ਲਾਇਸੰਸ ਆਰਜ਼ੀ ਤੌਰ 'ਤੇ ਮੁਅੱਤਲ ਕੀਤੇ ਗਏ ਹਨ | ਜਦੋਂ ਕਿ ਇੱਕ ਮੈਡੀਕਲ ਸਟੋਰ ਦਾ ਲਾਇਸੰਸ ਪੱਕੇ ਤੌਰ ...
ਗੁਰੂਹਰਸਹਾਏ, 18 ਜਨਵਰੀ (ਪਿ੍ਥਵੀ ਰਾਜ ਕੰਬੋਜ)-ਸ਼ਹਿਰ ਦੇ ਉੱਘੇ ਹਸਪਤਾਲ, ਆਸਥਾ ਹਸਪਤਾਲ 'ਚ ਦਿਲ ਦੇ ਰੋਗਾਂ ਸਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਸਿਹਤ ਸੰਸਥਾ ਦੇ ਮੁਖੀ ਡਾ: ਹਿਰਦੇ ਨਰਾਇਣ ਨੇ ਦੱਸਿਆ ਕਿ ਮੋਗਾ ਮੈਡੀਸਿਟੀ ਹਸਪਤਾਲ ਮੋਗਾ ਦੇ ...
ਫ਼ਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)-ਹੱਕ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੇ ਅਧਿਆਪਕਾਂ ਨੂੰ ਮੁਅੱਤਲ ਕਰਕੇ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਵਿਰੋਧ ਕਰਦੇ ਹੋਏ ਡੀ.ਸੀ. ਦਫ਼ਤਰ ਸਾਹਮਣੇ ਸਰਕਾਰ ਦੀ ਅਰਥੀ ਫੂਕ ਲੋਕ ਮੁਜ਼ਾਹਰਾ ਕੀਤਾ | ਮੁਜ਼ਾਹਰਾ ਕਾਰੀਆਂ ...
ਫ਼ਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)-ਸਰਕਾਰੀ ਸਕੂਲਾਂ ਅੰਦਰ ਪੜ੍ਹਦੇ ਬੱਚਿਆਂ ਅੰਦਰ ਛੁਪੇ ਹੁਨਰ ਨੂੰ ਜਗਾਉਣ ਲਈ ਐਸ.ਐਸ.ਜੇ. ਐਜੂਕੇਸ਼ਨ ਸਰਵਿਸਿਜ਼ ਜ਼ੀਰਾ ਵਲੋਂ ਵਿਸ਼ੇਸ਼ ਸੈਮੀਨਾਰ ਲਗਾ ਕੇ ਸਕੂਲਾਂ 'ਚ ਪਹੁੰਚ ਬੱਚਿਆਂ ਨੂੰ ਜ਼ਿੰਦਗੀ ਦੇ ਅੰਦਰ ...
ਲੱਖੋ ਕੇ ਬਹਿਰਾਮ/ਫਿਰੋਜ਼ਪੁਰ, 18 ਜਨਵਰੀ (ਰਾਜਿੰਦਰ ਸਿੰਘ ਹਾਂਡਾ, ਜਸਵਿੰਦਰ ਸਿੰਘ ਸੰਧੂ)-ਸ਼੍ਰੋਮਣੀ ਯੂਥ ਅਕਾਲੀ ਦਲ ਵਲੋਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਬਕਾ ਪ੍ਰਧਾਨ ਜੋਗਿੰਦਰ ਸਿੰਘ ਸੰਧੂ ਸਵਾਈ ਕੇ ਨੂੰ ਯੂਥ ਅਕਾਲੀ ਦਲ ਆਲ ਇੰਡੀਆ ਕੋਰ ...
ਲੱਖੋ ਕੇ ਬਹਿਰਾਮ, 18 ਜਨਵਰੀ (ਰਾਜਿੰਦਰ ਸਿੰਘ ਹਾਂਡਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੋ ਕੇ ਬਹਿਰਾਮ ਵਿਖੇ ਬੱਚਿਆਂ ਵਿਚ ਊਰਜਾ ਸੁਰੱਖਿਅਣ ਸਬੰਧੀ ਮੁਕਾਬਲੇ ਕਰਵਾਏ ਗਏ | ਸਵੇਰ ਦੀ ਸਭਾ ਮੌਕੇ ਪਿੰ੍ਰਸੀਪਲ ਜਸਪਾਲ ਸਿੰਘ ਅਤੇ ਸਾਇੰਸ ਅਧਿਆਪਕਾ ਊਰਜਾ ਨਾਲ ...
ਜ਼ੀਰਾ, 18 ਜਨਵਰੀ (ਮਨਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਕ ਗੁੱਜ਼ਰਾਂ ਦੇ ਐਨ.ਐਸ.ਐਸ. ਵਲੰਟੀਅਰਾਂ ਵਲੋਂ ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਜਗਜੀਤ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਰਾਕੇਸ਼ ਸ਼ਰਮਾ ਅਤੇ ...
ਤਲਵੰਡੀ ਭਾਈ, 18 ਜਨਵਰੀ (ਕੁਲਜਿੰਦਰ ਸਿੰਘ ਗਿੱਲ)-ਇੱਥੋਂ ਨਜ਼ਦੀਕੀ ਪਿੰਡ ਭੋਲੂਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮੇਂ ਸ੍ਰੀ ਗੁਰੂ ਗ੍ਰੰਥ ...
ਜ਼ੀਰਾ, 18 ਜਨਵਰੀ (ਮਨਜੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਗੋਆ ਦੇ ਮਦਗਾਓ ਵਿਚ ਨੈਸ਼ਨਲ ਟੀ-20 ਕਿ੍ਕਟ ਲੀਗ 'ਚ ਭਾਗ ਲੈਂਦਿਆਂ ਪੈਰਾਡਾਈਜ਼ ਪਬਲਿਕ ਸਕੂਲ ਜ਼ੀਰਾ ਦੇ ਵਿਦਿਆਰਥੀ ਵਿਸ਼ਾਲ ਗੁਲ੍ਹਾਟੀ ਗਿਆਰ੍ਹਵੀਂ ਜਮਾਤ, ਪ੍ਰਭਜੋਤ ਸਿੰਘ ਦਸਵੀਂ ਜਮਾਤ ਅਤੇ ਲਲਿਤ ...
ਜ਼ੀਰਾ, 18 ਜਨਵਰੀ (ਮਨਜੀਤ ਸਿੰਘ ਢਿੱਲੋਂ)-ਪੰਜਾਬ ਖੇਡ ਵਿਭਾਗ ਵਲੋਂ ਬਠਿੰਡਾ ਦੇ ਬਹੁਮੰਤਵੀ ਸਪੋਰਟਸ ਸਟੇਡੀਅਮ ਵਿਖੇ ਕਰਵਾਈਆਂ ਗਈਆਂ ਪੰਜਾਬ ਰਾਜ ਖੇਡਾਂ ਦੇ ਬਾਕਸਿੰਗ ਚੈਂਪੀਅਨਸ਼ਿਪ ਮੁਕਾਬਲੇ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਜ਼ੀਰਾ ਤੋਂ ...
ਫ਼ਿਰੋਜ਼ਪੁਰ, 18 ਜਨਵਰੀ (ਤਪਿੰਦਰ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ 14ਵੇਂ ਮੋਹਨ ਲਾਲ ਭਾਸਕਰ ਆਰਟ ਐਾਡ ਥੀਏਟਰ ਫ਼ੈਸਟੀਵਲ ਦੌਰਾਨ ਕਰਵਾਏ ਗਏ ਮੁਸ਼ਾਇਰੇ ਦੀ ਆਡੀਓ ਸੀ.ਡੀ. ਅੱਜ ਰਿਲੀਜ਼ ਕੀਤੀ ਗਈ | ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੂੰ ...
ਫ਼ਿਰੋਜ਼ਪੁਰ, 18 ਜਨਵਰੀ (ਤਪਿੰਦਰ ਸਿੰਘ)-ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ.) ਗੁਰਮੀਤ ...
ਜ਼ੀਰਾ, 18 ਜਨਵਰੀ (ਮਨਜੀਤ ਸਿੰਘ ਢਿੱਲੋਂ)-ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਗਵਾਹ ਖੱਟਾ ਸਿੰਘ ਨੂੰ ਸ਼ੋ੍ਰਮਣੀ ਕਮੇਟੀ ਅਤੇ ਸਿੱਖ ਧਰਮ ਵਲੋਂ ਵਿਸ਼ੇਸ਼ ਸਨਮਾਨ ਦੇਣਾ ਚਾਹੀਦਾ ਹੈ | ...
ਗੁਰੂਹਰਸਹਾਏ, 18 ਜਨਵਰੀ (ਹਰਚਰਨ ਸਿੰਘ ਸੰਧੂ)-ਵਿਧਾਨ ਸਭਾ ਹਲਕੇ ਦੇ ਪਿੰਡ ਕੋਹਰ ਸਿੰਘ ਵਾਲਾ ਵਿਚੋਂ ਪਹਿਲੀ ਵਾਰ ਨਵੀਂ ਪੰਚਾਇਤ ਬਣੀ ਪੱਤੀ ਸੁੱਧ ਸਿੰਘ ਦੇ ਪੰਚਾਇਤੀ ਆਗੂਆਂ ਦਾ ਕਹਿਣਾ ਹੈ ਕਿ ਸਾਡੀ ਪੰਚਾਇਤ ਲੋਕਾਂ ਨੂੰ ਹਰ ਸਹੂਲਤ ਤੇ ਵਿਕਾਸ ਕੰਮਾਂ ਨੂੰ ਲੈ ਕੇ ...
ਜ਼ੀਰਾ, 18 ਜਨਵਰੀ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਨੇੜਲੇ ਪਿੰਡ ਤਲਵੰਡੀ ਜੱਲੇ ਖ਼ਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦਾ ਸਾਲਾਨਾ ਇਨਾਮ ਵੰਡ ਪਿ੍ੰਸੀਪਲ ਪ੍ਰਵੀਨ ਕੁਮਾਰ ਗੁਲਾਟੀ ਦੀ ਅਗਵਾਈ ਵਿਚ ਧੂਮਧਾਮ ਨਾਲ ਮਨਾਇਆ ਗਿਆ | ਇਸ ਸਮਾਗਮ ਦੌਰਾਨ ...
ਮਖੂ, 18 ਜਨਵਰੀ (ਵਰਿੰਦਰ ਮਨਚੰਦਾ)-ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਮਖੂ ਦੀ ਨਵੀਂ ਬਿਲਡਿੰਗ ਬਣਾਉਣ ਲਈ ਮੰਦਰ ਦੇ ਪੁਜਾਰੀ ਪੰਡਿਤ ਜਗਦੀਸ਼ ਦੂਬੇ ਵਲੋਂ ਮੰਦਰ 'ਚ ਵਲੋਂ ਪੂਜਨ ਕੀਤਾ ਗਿਆ | ਮੰਦਰ ਦੀ ਨਵੀਂ ਬਿਲਡਿੰਗ ਬਣਾਉਣ ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਤੌਰ 'ਤੇ ...
ਫ਼ਿਰੋਜ਼ਪੁਰ, 18 ਜਨਵਰੀ (ਤਪਿੰਦਰ ਸਿੰਘ)-ਹਰਿਆਣਾ ਰਾਜ 'ਚ ਸਥਿਤ ਸਿਰਸਾ ਸ਼ਹਿਰ 'ਚ ਵਸੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਜਾਣ 'ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ...
ਮਖੂ, 18 ਜਨਵਰੀ (ਵਰਿੰਦਰ ਮਨਚੰਦਾ)-ਨਹਿਰੂ ਯੂਵਾ ਕੇਂਦਰ ਫ਼ਿਰੋਜ਼ਪੁਰ ਵਲੋਂ ਜ਼ਿਲ੍ਹਾ ਕੋਆਰਡੀਨੇਟਰ ਸਰਬਜੀਤ ਸਿੰਘ ਬੇਦੀ ਦੇ ਨਿਰਦੇਸ਼ਾਂ ਅਨੁਸਾਰ ਅਤੇ ਲਕਸ਼ੇ ਯੂਥ ਕਲੱਬ ਮਖੂ ਦੇ ਸਹਿਯੋਗ ਨਾਲ 'ਰਾਸ਼ਟਰੀ ਯੁਵਾ ਸਪਤਾਹ' ਮੌਕੇ ਸਰਕਾਰ ਮਾਡਲ ਸੈਕੰਡਰੀ ਸਕੂਲ ...
ਗੁਰੂਹਰਸਹਾਏ, 18 ਜਨਵਰੀ (ਹਰਚਰਨ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਚਲਾਈ ਗਈ ਮਾਈ ਭਾਗੋ ਸਕੀਮ ਤਹਿਤ ਪਿੰਡ ਸੋਹਣਗੜ੍ਹ ਰੱਤੇਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲੀ ਲੜਕੀਆਂ ਨੂੰ ਸਾਈਕਲ ਦਿੱਤੇ ਗਏ | ਪੰਜਾਬ ਸਰਕਾਰ ਦੇ ਕੈਬਨਿਟ ਖੇਡ ਮੰਤਰੀ ਰਾਣਾ ...
ਫ਼ਿਰੋਜ਼ਪੁਰ, 18 ਜਨਵਰੀ (ਤਪਿੰਦਰ ਸਿੰਘ)-ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਐਨ.ਐੱਸ.ਐੱਸ ਵਿਭਾਗ ਵਲੋਂ ਨਹਿਰੂ ਯੁਵਾ ਕੇਂਦਰ ਅਤੇ ਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਰਾਜ ਅਤੇ ਰਾਸ਼ਟਰ ਪੱਧਰ 'ਤੇ ਯੂਥ ਪਾਰਲੀਮੈਂਟ ਦਾ ਆਯੋਜਨ ਕੀਤਾ ...
ਫ਼ਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)-ਜ਼ਿਲ੍ਹਾ ਮਾਸਟਰਜ਼ ਐਥਲੈਟਿਕ ਐਸੋਸੀਏਸ਼ਨ ਵਲੋਂ ਸੂਬਾ ਪੱਧਰ 'ਤੇ ਹੋਈ ਮਾਸਟਰਜ਼ ਐਥਲੈਟਿਕ ਮੀਟ ਵਿਚ ਚੈਂਪੀਅਨ ਟਰਾਫ਼ੀ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਉਪਰੰਤ ਚੈਂਪੀਅਨ ਟਰਾਫ਼ੀ ਜਿੱਤ ...
ਫ਼ਿਰੋਜ਼ਪੁਰ, 18 ਜਨਵਰੀ (ਜਸਵਿੰਦਰ ਸਿੰਘ ਸੰਧੂ)-ਆਂਧਰਾ ਪ੍ਰਦੇਸ਼ ਦੀ ਜੰਮਪਲ ਜੋਤੀ ਰੰਗੋਲਾ ਵਲੋਂ ਕੁਝ ਨਵਾਂ ਕਰਨ ਦੀ ਤਮੰਨਾ ਪਾਲ 20 ਹਜ਼ਾਰ ਕਿੱਲੋਮੀਟਰ ਦਾ ਪੈਂਡਾ ਸਾਈਕਲ 'ਤੇ ਤੈਅ ਕਰਕੇ ਗਿਨੀਜ਼ ਬੁੱਕ 'ਚ ਨਾਂਅ ਦਰਜ ਕਰਵਾਉਣ ਦੀ ਇੱਛਾ ਪਾਲ ਰੱਖੀ ਹੈ, ਜਿਸ ਵਲੋਂ ...
ਫ਼ਿਰੋਜ਼ਪੁਰ, 18 ਜਨਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਸ਼ਹਿਰ ਸਥਿਤ ਆਰ.ਐਸ.ਡੀ ਕਾਲਜ ਦੇ ਵਿਦਿਆਰਥੀ ਅੰਸ਼ ਨੇ ਇੰਟਰ ਕਾਲਜ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤ ਕੇ ਕਾਲਜ ਦੇ ਨਾਲ ਫ਼ਿਰੋਜ਼ਪੁਰ ਦੀ ਨਾਮ ਵੀ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ...
ਪੰਜੇ ਕੇ ਉਤਾੜ, 18 ਜਨਵਰੀ (ਹਰਮੀਤ ਪਾਲ ਵਿਨਾਇਕ)-ਭਾਰਤੀ ਜਨਤਾ ਪਾਰਟੀ ਵਲੋਂ ਮੰਡੀ ਪੰਜੇ ਕੇ ਉਤਾੜ ਵਿਖੇ ਮੰਡਲ ਦਾ ਗਠਨ ਕੀਤਾ ਗਿਆ | ਮੰਡਲ ਦਾ ਗਠਨ ਕਰਨ ਮੌਕੇ ਰਾਕੇਸ਼ ਰਾਠੋੜ ਜਨਰਲ ਸੈਕਟਰੀ ਪੰਜਾਬ, ਮੋਹਨ ਲਾਲ ਸੇਠੀ ਫ਼ਿਰੋਜ਼ਪੁਰ, ਕਮਲ ਸ਼ਰਮਾ ਕੌਮੀ ਕਮੇਟੀ ਮੈਂਬਰ, ...
ਗੋਲੂ ਕਾ ਮੋੜ, 18 ਜਨਵਰੀ (ਸੁਰਿੰਦਰ ਸਿੰਘ ਲਾਡੀ)-ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵਲੋਂ ਪਿੰਡ ਬਹਾਦਰ ਕੇ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ ਦੇ ਸਹਿਯੋਗ ਨਾਲ ਨੈਸ਼ਨਲ ਵੀਕ ਦੇ ਮੌਕੇ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਸਮਰਪਿਤ ਪਹਿਲਾ ਵਿਸ਼ਾਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX