ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
ਨਿਰਮਾਣ ਅਧੀਨ ਮੰਦਰ ਦੀ ਸਲੈਬ ਡਿੱਗਣ ਕਾਰਨ 2 ਮਜ਼ਦੂਰਾਂ ਦੀ ਮੌਤ, 2 ਜ਼ਖਮੀ
. . .  1 day ago
ਮੁੰਬਈ, 20 ਫਰਵਰੀ - ਪੁਣੇ ਦੇ ਪਿੰਪਲ ਗੁਰਾਵ ਨੇੜੇ ਨਿਰਮਾਣ ਅਧੀਨ ਮੰਦਰ ਦੀ ਸਲੈਬ ਡਿੱਗਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 2 ਮਜ਼ਦੂਰ ਜ਼ਖਮੀ ਹੋ ਗਏ। ਜ਼ਖਮੀ ਮਜ਼ਦੂਰਾਂ ਦੀ ਹਾਲਤ ਗੰਭੀਰ...
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  1 day ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਸੰਗਰੂਰ ਦੇ ਵਕੀਲਾਂ ਨੇ ਚੋਣ ਮੈਨੀਫੈਸਟੋ ਲਈ ਮੋਦੀ ਨੂੰ ਭੇਜੇ ਸੁਝਾਅ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਕਈ ਵਕੀਲਾਂ ਨੇ ਅੱਜ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਚੀਮਾ ਦੀ ਅਗਵਾਈ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਬਣਾਉਣ ਲਈ ਸੁਝਾਅ ਭੇਜੇ ਹਨ। ਵਕੀਲਾਂ ਦੇ ਦੇਸ਼ ....
ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ - ਡਸਾਲਟ ਸੀ.ਈ.ਓ
. . .  1 day ago
ਨਵੀਂ ਦਿੱਲੀ, 20 ਫਰਵਰੀ - ਡਸਾਲਟ ਏਵੀਅਸ਼ਨ ਦੇ ਸੀ.ਈ.ਓ ਐਰਿਕ ਟ੍ਰੈਪਿਅਰ ਦਾ ਕਹਿਣਾ ਹੈ ਕਿ ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ। ਭਾਰਤ ਨੇ 36 ਜਹਾਜਾਂ ਦੀ ਬੇਨਤੀ ਕੀਤੀ...
ਜੈਪੁਰ ਜੇਲ੍ਹ 'ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ
. . .  1 day ago
ਵਿੱਤੀ ਤੌਰ 'ਤੇ ਮਜ਼ਬੂਤ ਹੋਣ 'ਤੇ ਮੁਲਾਜ਼ਮਾਂ ਸਮੇਤ ਹਰ ਵਰਗ ਦੀਆਂ ਮੰਗਾ ਕੀਤੀਆਂ ਜਾਣਗੀਆਂ ਪੂਰੀਆਂ - ਕੈਪਟਨ
. . .  1 day ago
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ - ਕੈਪਟਨ
. . .  1 day ago
ਪਾਕਿਸਤਾਨੀ ਨਿਸ਼ਾਨੇਬਾਜ਼ ਲੈਣਗੇ ਵਿਸ਼ਵ ਸ਼ੂਟਿੰਗ ਕੱਪ 'ਚ ਹਿੱਸਾ
. . .  1 day ago
ਹਾਈਕੋਰਟ ਦੀ ਇਕਹਿਰੀ ਬੈਂਚ ਵੱਲੋਂ 25 ਮਾਰਚ ਨੂੰ ਸੁਖਬੀਰ ਅਤੇ ਮਜੀਠੀਆ ਨੂੰ ਪੇਸ਼ ਹੋਣ ਦੇ ਹੁਕਮ
. . .  1 day ago
ਸੁਲਤਾਨਪੁਰ ਲੋਧੀ 'ਚ ਬਣੇਗਾ 'ਪਿੰਡ ਬਾਬਾ ਨਾਨਕ ਦਾ ਅਜਾਇਬ ਘਰ'- ਕੈਪਟਨ
. . .  1 day ago
ਪੁਲਵਾਮਾ ਅੱਤਵਾਦੀ ਹਮਲਾ : ਐਨ.ਆਈ.ਏ ਨੇ ਮੁੜ ਤੋਂ ਦਰਜ ਕੀਤਾ ਕੇਸ
. . .  1 day ago
ਇਮਰਾਨ ਖਾਨ ਨੂੰ ਇੱਕ ਮੌਕਾ ਦਿੱਤਾ ਜਾਵੇ - ਮਹਿਬੂਬਾ ਮੁਫ਼ਤੀ
. . .  1 day ago
ਪਾਣੀ ਦੀ ਸੰਭਾਲ ਮਿਲ ਕੇ ਕਰਨੀ ਹੈ ਜ਼ਰੂਰੀ- ਕੈਪਟਨ
. . .  1 day ago
ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਲਈ 65 ਹਜ਼ਾਰ ਕਰੋੜ ਰੁਪਏ ਦੀ ਲੋੜ- ਕੈਪਟਨ
. . .  1 day ago
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਲਵੰਡੀ ਸਾਬੋ ਪਹੁੰਚ ਕੇ ਦੋ ਸਮਾਗਮਾਂ 'ਚ ਕੀਤੀ ਸ਼ਿਰਕਤ
. . .  1 day ago
ਨਸ਼ਿਆਂ ਦੇ ਮਾਮਲੇ 'ਚ ਕਿਸੇ 'ਤੇ ਬੇਵਜ੍ਹਾ ਦੋਸ਼ ਨਾ ਲਗਾਵੇ ਵਿਰੋਧੀ ਧਿਰ- ਕੈਪਟਨ
. . .  1 day ago
ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਮੀਟਿੰਗ 'ਚ ਸਰਕਾਰ ਵਿਰੁੱਧ ਪ੍ਰਦਰਸ਼ਨ
. . .  1 day ago
ਕੈਪਟਨ ਨੇ ਸਦਨ 'ਚ ਸ਼ੁਰੂ ਕੀਤਾ ਭਾਸ਼ਣ, ਬੈਂਸ ਭਰਾਵਾਂ ਵੱਲੋਂ ਵਿਰੋਧ
. . .  1 day ago
ਪੰਜਾਬ ਵਿਧਾਨ ਸਭਾ 'ਚ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ 'ਤੇ ਮਤਾ ਪਾਸ, ਭਾਰਤ ਤੋਂ ਮੁਆਫ਼ੀ ਮੰਗੇ ਬ੍ਰਿਟਿਸ਼ ਸਰਕਾਰ
. . .  1 day ago
ਸਰਕਾਰ ਨੇ 51 ਨਵੇਂ ਕਾਲਜ ਖੋਲ੍ਹਣ ਦਾ ਵਾਅਦਾ ਵੀ ਨਹੀਂ ਕੀਤਾ ਪੂਰਾ- ਰਜ਼ੀਆ ਸੁਲਤਾਨਾ
. . .  1 day ago
ਅਦਾਲਤ 'ਚ ਪੇਸ਼ ਕੀਤੇ ਗਏ ਲੁਧਿਆਣਾ ਜਬਰ ਜਨਾਹ ਮਾਮਲੇ ਦੇ ਤਿੰਨੋਂ ਦੋਸ਼ੀ
. . .  1 day ago
ਆਪ ਵਿਧਾਇਕਾਂ ਤੋਂ ਬਾਅਦ ਮਜੀਠੀਏ ਦਾ ਕੈਪਟਨ 'ਤੇ ਵਿਅੰਗਮਈ ਨਿਸ਼ਾਨਾ
. . .  1 day ago
ਸਰਦੀਆਂ ਖ਼ਤਮ ਹੋਣ ਨੂੰ ਹਨ ਪਰ ਸਰਕਾਰੀ ਸਕੂਲਾਂ ਦੇ ਬੱਚਿਆ ਨੂੰ ਨਹੀਂ ਮਿਲੀਆਂ ਵਰਦੀਆਂ- ਸੰਧੂ
. . .  1 day ago
ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹੋਏ ਕਈ ਸਮਝੌਤੇ, ਮੋਦੀ ਨੇ ਕਿਹਾ- ਅੱਤਵਾਦ ਦੇ ਸਮਰਥਕ ਦੇਸ਼ਾਂ 'ਤੇ ਦਬਾਅ ਬਣਾਉਣ ਦੀ ਲੋੜ
. . .  1 day ago
'ਸਹੁੰਆਂ ਖਾ ਕੇ ਮੁਕਰ ਗਿਆ, ਹੁਣ ਵੱਸ ਨਹੀਂ ਰਾਜਿਆਂ ਤੇਰੇ' ਗੀਤ ਰਾਹੀਂ ਰੂਬੀ ਨੇ ਸਦਨ 'ਚ ਕੈਪਟਨ 'ਤੇ ਸਾਦਿਆਂ ਨਿਸ਼ਾਨਾ
. . .  1 day ago
ਪੱਕਾ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਸਟਾਫ਼ ਵੱਲੋਂ ਖ਼ਜ਼ਾਨਾ ਮੰਤਰੀ ਦਾ ਅਰਥੀ ਫੂਕ ਮੁਜ਼ਾਹਰਾ
. . .  1 day ago
ਪੰਜਾਬ ਵਿਧਾਨ ਸਭਾ 'ਚ ਅੱਜ ਫਿਰ ਗੂੰਜਿਆ ਨਿੱਜੀ ਬੱਸਾਂ ਦਾ ਦਿੱਲੀ ਹਵਾਈ ਅੱਡੇ 'ਤੇ ਜਾਣ ਦਾ ਮੁੱਦਾ
. . .  1 day ago
ਵਿਧਾਨ ਸਭਾ 'ਚ ਪੰਜਾਬ ਦੇ ਰਾਜਪਾਲ ਵੱਲੋਂ ਦਿੱਤੇ ਭਾਸ਼ਣ 'ਤੇ ਬਹਿਸ ਜਾਰੀ
. . .  1 day ago
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਬੰਦ
. . .  1 day ago
ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਰੋਸ ਧਰਨਾ
. . .  1 day ago
ਵਿਸ਼ਵ ਕੱਪ 2019 'ਚ ਭਾਰਤ-ਪਾਕਿ ਮੈਚ 'ਤੇ ਦੁਬਈ 'ਚ ਬੈਠਕ ਦੌਰਾਨ ਹੋਵੇਗੀ ਚਰਚਾ
. . .  1 day ago
ਉਤਰਾਖੰਡ ਦੀ ਯੂਨੀਵਰਸਿਟੀ ਨੇ ਸੱਤ ਕਸ਼ਮੀਰੀ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ
. . .  1 day ago
ਜਨਰਲ ਡਾਇਰ ਨੂੰ ਸਿਰਪਾਉ ਦੇਣ ਵਾਲੇ ਸਿਆਸੀ ਆਗੂ ਪੰਜਾਬ ਦੇ ਲੋਕਾਂ ਤੋਂ ਮੰਗਣ ਮੁਆਫ਼ੀ ਸੰਧਵਾਂ
. . .  1 day ago
ਪੁਲਵਾਮਾ ਹਮਲੇ 'ਤੇ ਨਿਊਜ਼ੀਲੈਂਡ ਦੀ ਸੰਸਦ 'ਚ ਪਾਸ ਹੋਇਆ ਨਿੰਦਾ ਪ੍ਰਸਤਾਵ
. . .  1 day ago
ਬਹਿਬਲ ਕਲਾਂ ਗੋਲੀ ਕਾਂਡ ਸੰਬੰਧੀ ਮੌਜੂਦਾ ਸਰਕਾਰ ਪੰਜਾਬ ਦੇ ਲੋਕਾਂ ਤੋਂ ਮੰਗੇ ਮੁਆਫ਼ੀ ਬਲਵਿੰਦਰ ਬੈਂਸ
. . .  1 day ago
ਸਕੂਲ ਵੈਨ ਦੀ ਲਪੇਟ 'ਚ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਤਰਨ ਤਾਰਨ 'ਚ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ, ਫੈਲੀ ਸਨਸਨੀ
. . .  1 day ago
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਮੁੱਦਾ
. . .  1 day ago
ਸੀ. ਏ. ਜੀ. ਟੈੱਸਟ ਰਿਪੋਰਟਾਂ ਮੁਤਾਬਿਕ 2800 ਕਰੋੜ ਰੁਪਏ ਚਲਾ ਗਿਆ ਵਾਪਸ- ਕੰਵਰ ਸੰਧੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 6 ਮਾਘ ਸੰਮਤ 550
ਿਵਚਾਰ ਪ੍ਰਵਾਹ: ਨਿਰਾਸ਼ਾ ਸੰਭਵ ਨੂੰ ਅਸੰਭਵ ਬਣਾ ਦਿੰਦੀ ਹੈ। -ਪ੍ਰੇਮ ਚੰਦ

ਹਰਿਆਣਾ ਹਿਮਾਚਲ

ਮੁੱਖ ਮੰਤਰੀ ਨੇ ਡਰਾਈਵ ਸੈਫ਼ ਮੈਰਾਥਨ ਰਨ ਫ਼ਾਰ ਰੋਡ ਸੇਫ਼ਟੀ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਯਮੁਨਾਨਗਰ/ਜਗਾਧਰੀ, 18 ਜਨਵਰੀ (ਗੁਰਦਿਆਲ ਸਿੰਘ ਨਿਮਰ/ਜਗਜੀਤ ਸਿੰਘ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਯਮੁਨਾਨਗਰ ਡਰਾਈਵ ਸੈਫ਼ ਮੈਰਾਥਨ ਰਨ ਫ਼ਾਰ ਰੋਡ ਸੇਫ਼ਟੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਯਮੁਨਾਨਗਰ ਦੇ ਸਰਸਵਤੀ ਨਗਰ ਦੀ ਨਵੀਂ ਦਾਣਾ ਮੰਡੀ ਦਾ ਉਦਘਾਟਨ ਕੀਤਾ | ਇਹ ਦਾਣਾ ਮੰਡੀ 4.4 ਏਕੜ ਥਾਂ 'ਤੇ 2 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਹੈ | ਮੈਰਾਥਨ ਥਾਂ 'ਤੇ ਮੁੱਖ ਮੰਤਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਇਸ ਮੌਕੇ ਮੁੱਖ ਮੰਤਰੀ ਨੇ ਸਾਰੇ ਧਾਵਕਾਂ ਨੂੰ ਸੜਕ ਸੁਰੱਖਿਆ ਬਾਰੇ ਸਹੁੰ ਚੁਕਾਈ ਗਈ | ਮੈਰਾਥਨ 'ਚ ਵੱਡੀ ਗਿਣਤੀ 'ਚ ਆਏ ਉੱਘੇ ਖਿਡਾਰੀਆਂ ਤੇ ਆਮ ਲੋਕਾਂ ਦਾ ਇਕੱਠ ਵੇਖ ਕੇ ਮੁੱਖ ਮੰਤਰੀ ਗਦਗਦ ਨਜਰ ਆਏ | ਮੁੱਖ ਮੰਤਰੀ ਨੇ ਹਰਿਆਣਾ ਵਾਸੀਆਂ ਦੀ ਖੂਬ ਸ਼ਲਾਘਾ ਕਰਦਿਆਂ ਕਿਹਾ ਕਿ ਹਰਿਆਣਾ ਵਾਸੀਆਂ ਨੇ ਦੇਸ਼ ਦੀ ਹਰ ਮੁਸੀਬਤ ਸਮੇਂ ਖੁਸ਼ੀ ਨਾਲ ਹੱਲ ਲੱਭਿਆ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਦਾ ਹਰ ਨਾਗਰਿਕ ਖੇਡਾਂ, ਖੇਤੀ, ਕਿਸਾਨੀ, ਪੜ੍ਹਾਈ-ਲਿਖਾਈ, ਉਦਯੋਗ ਧੰਦਿਆ ਆਦਿ 'ਚ ਦੇਸ਼ 'ਚ ਸਭ ਤੋਂ ਮੋਹਰੀ ਹੈ | ਇਹੀ ਕਾਰਨ ਹੈ ਕਿ ਲੋਕਾਂ ਨੂੰ ਹੋਰ ਜਾਗਰੂਕ ਕਰਨ ਲਈ ਮੈਰਾਥਨ ਕੀਤੀ ਜਾ ਰਹੀ ਹੈ, ਜੋ ਸਫਲ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਸੜਕ 'ਤੇ ਰੋਜ਼ਾਨਾ ਅਨਮੋਲ ਜ਼ਿੰਦਗੀਆਂ ਖ਼ਤਮ ਹੋ ਰਹੀਆਂ ਹਨ, ਜਿਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ | ਬਸ ਖੋੜੀ ਜਿਹੀ ਚੌਕਸੀ ਚਾਹੀਦੀ ਹੈ | ਡੀ. ਸੀ. ਗਿਰੀਸ਼ ਅਰੋੜਾ ਨੇ 21 ਕਿਲੋਮੀਟਰ ਮੈਰਾਥਨ 'ਚ ਮਰਦਾਂ 'ਚੋਂ ਰੀਨੂ ਕੁਮਾਰ, ਰਾਜਿੰਦਰ ਨਾਥ ਤੇ ਅਮਨਪ੍ਰੀਤ ਨੂੰ ਜੇਤੂ ਅਲਾਨਿਆ ਗਿਆ | ਔਰਤਾਂ 'ਚ ਕੀਨੀਆ ਦੀ ਕਿਰਨ, ਅੰਬਾਲਾ ਤੇਂ ਮਮਤਾ ਤੇ ਯਮੁਨਾਨਗਰ ਤੋਂ ਪ੍ਰਤਿਭਾ ਜਿੱਤੀਆਂ | ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ, ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਰਾਦੌਰ ਦੇ ਵਿਧਾਇਕ ਸ਼ਾਮ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ |

ਰੋਡਵੇਜ਼ ਬੱਸ ਚਾਲਕ ਨੇ ਸੜਕ 'ਤੇ ਖੜੇ੍ਹ ਟਰੱਕ 'ਚ ਮਾਰੀ ਟੱਕਰ, 2 ਦੀ ਮੌਤ

ਨਰਵਾਨਾ, 18 ਜਨਵਰੀ (ਅਜੀਤ ਬਿਊਰੋ)-ਕੋਹਰੇ ਕਾਰਨ ਹਿਸਾਰ-ਚੰਡੀਗੜ੍ਹ ਹਾਈਵੇ 'ਤੇ ਹੱਥੋ ਪਿੰਡ ਨੇੜੇ ਰੋਡਵੇਜ਼ ਦੀ ਇਕ ਬੱਸ ਨੇ ਸੜਕ 'ਤੇ ਖੜ੍ਹੇ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ | ਜਿਸ ਨਾਲ ਟਰੱਕ ਦਾ ਇੰਜਣ ਠੀਕ ਕਰ ਰਹੇ ਡਰਾਈਵਰ ਤੇ ਕਲੀਨਰ ਦੀ ਆਪਣੇ ਹੀ ਟਰੱਕ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਇਕ ਗਿ੍ਫ਼ਤਾਰ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਦੇ ਨਾਰਕੋਟਿਕਸ ਸੇਲ ਨੇ ਨਸ਼ੀਲੇ ਪਦਾਰਥ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਬੁਲਾਰੇ ਮਨਜੀਤ ਪਾਂਚਾਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਦੇ ...

ਪੂਰੀ ਖ਼ਬਰ »

ਮੈਕ 'ਚ ਨਾਟਕ ਮੰਚਨ ਅੱਜ

ਕੁਰੂਕਸ਼ੇਤਰ, 18 ਜਨਵਰੀ (ਦੁੱਗਲ)-ਮਲਟੀ ਆਰਟ ਕਲਚਰਲ ਸੈਂਟਰ 'ਚ ਹੋਣ ਵਾਲੀ ਸੱਭਿਆਚਾਰਕ ਗਤੀਵਿਧੀਆਂ 'ਚ 19 ਜਨਵਰੀ ਨੂੰ ਨਾਟਕ ਮੌਤ ਕਿਉਂ ਰਾਤ ਭਰ ਨਹੀਂ ਆਉਂਦੀ ਦਾ ਮੰਚਨ ਕੀਤਾ ਜਾਵੇਗਾ | ਇਹ ਜਾਣਕਾਰੀ ਮੈਕ ਦੇ ਖੇਤਰੀ ਨਿਰਦੇਸ਼ਕ ਸੰਜੇ ਭਸੀਨ ਨੇ ਦਿੱਤੀ | ਉਨ੍ਹਾਂ ...

ਪੂਰੀ ਖ਼ਬਰ »

ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਪਾਉਂਟਾ ਸਾਹਿਬ, 18 ਜਨਵਰੀ (ਹਰਬਖਸ਼ ਸਿੰਘ)-ਪਾਉਂਟਾ ਸਾਹਿਬ ਗ੍ਰਾਮ ਪੰਚਾਇਤ ਦੇ ਪਿੰਡ ਪਾਤਲੀਓਾ ਵਿਖੇ 22 ਵਰਿ੍ਹਆਂ ਦੇ ਨੌਜਵਾਨ ਲੜਕੇ ਨੇ ਆਪਣੇ ਘਰ ਕੋਲ ਗਊਸ਼ਾਲਾ ਵਿਚ ਰਾਤ ਨੂੰ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ | ਸਵੇਰੇ ਘਰ ਵਾਲਿਆਂ ਨੇ ਫੰਦੇ ਨਾਲ ਲੜਕੇ ਨੂੰ ...

ਪੂਰੀ ਖ਼ਬਰ »

ਹਰਿਆਣਾ ਦੀ ਟੀਮ ਨੇ ਖੇਡੋ ਇੰਡੀਆ 'ਚ ਜਿੱਤਿਆ ਸੋਨ ਤਗਮਾ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਖੇਡੋ ਇੰਡੀਆ ਹਾਕੀ ਦੇ ਕੌਮੀ ਮੁਕਾਬਲੇ 'ਚ ਹਰਿਆਣਾ ਦੀ ਟੀਮ ਨੂੰ ਸੋਨ ਤਗਮਾ ਜਿਤਾਉਣ 'ਚ ਕੁਰੂਕਸ਼ੇਤਰ ਦੇ ਖਿਡਾਰੀਆਂ ਨੇ ਸ਼ਾਨਦਾਰ ਭੂਮਿਕਾ ਨਿਭਾਈ ਹੈ | ਇਨ੍ਹਾਂ ਖਿਡਾਰੀਆਂ 'ਚ ਗੋਲਕੀਪਰ ਅਭਿਸ਼ੇਕ ਸ਼ਾਹਾਬਾਦ ਦੇ ...

ਪੂਰੀ ਖ਼ਬਰ »

ਮੂਨੀਮ ਵਲੋਂ ਆਪਣੇ ਟਾਇਰ ਸ਼ੋਅ ਰੂਮ ਮਾਲਕ ਨਾਲ 3 ਲੱਖ ਦੀ ਠੱਗੀ

ਟੋਹਾਣਾ, 18 ਜਨਵਰੀ (ਗੁਰਦੀਪ ਸਿੰਘ ਭੱਟੀ)-ਇਥੋਂ ਦੀ ਚੰਡੀਗੜ੍ਹ ਰੋਡ 'ਤੇ ਪੈਂਦੇ ਟਾਇਰ ਸ਼ੋਅਰੂਮ ਮਾਲਕ ਨਾਲ ਉਸ ਦਾ ਮੁਨੀਮ 3 ਲੱਖ ਦੀ ਧੋਖਾਧੜੀ ਕਰਕੇ ਗਾਇਬ ਹੋਣ 'ਤੇ ਸ਼ੋਅਰੂਮ ਮਾਲਕ ਹਿਮਾਂਸ਼ੂ ਦੀ ਸ਼ਿਕਾਇਤ 'ਤੇ ਸਿਟੀ ਥਾਣਾ ਪੁਲਿਸ ਟੋਹਾਣਾ ਨੇ ਮੁਨੀਮ ਸੰਦੀਪ ...

ਪੂਰੀ ਖ਼ਬਰ »

2 ਨੌਜਵਾਨਾਂ ਕੋਲੋਂ ਪੋਸਤ ਬਰਾਮਦ

ਸਿਰਸਾ, 18 ਜਨਵਰੀ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਪੁਲਿਸ ਵਲੋਂ ਨਸ਼ੀਲੇ ਪਦਾਰਥ ਤਸਕਰਾਂ ਿਖ਼ਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਸਿਰਸਾ 'ਚ ਗਸ਼ਤ ਤੇ ਚੈਕਿੰਗ ਦੌਰਾਨ ਆਟੋ ਮਾਰਕੀਟ, ਕਗੰਨਪੁਰ ਰੋਡ ਖੇਤਰ ਤੋਂ ਸਕੂਟਰੀ ...

ਪੂਰੀ ਖ਼ਬਰ »

ਵਿਅਕਤੀ ਕੋਲੋਂ ਹੈਰੋਇਨ ਬਰਾਮਦ

ਫਤਿਹਾਬਾਦ, 18 ਜਨਵਰੀ (ਹਰਬੰਸ ਮੰਡੇਰ)-ਸਪੈਸ਼ਲ ਸਟਾਫ ਪੁਲਿਸ ਨੇ ਭੂਨਾ ਰੋਡ ਤੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ 61 ਗਰਾਮ ਹੈਰੋਇਨ ਬਰਾਮਦ ਕੀਤੀ | ਦੋਸ਼ੀ ਦੀ ਪਛਾਣ ਬਲਵਿੰਦਰ ਉਰਫ ਬਿੰਦੂ ਵਾਸੀ ਅਸ਼ੋਕ ਨਗਰ ਦੇ ਤੌਰ 'ਤੇ ਹੋਈ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ...

ਪੂਰੀ ਖ਼ਬਰ »

ਜਨਗਣਨਾ ਸਬੰਧੀ ਕੰਮਾਂ ਲਈ ਏ. ਡੀ. ਸੀ. ਨੂੰ ਨਿਯੁਕਤ ਕੀਤਾ ਨੋਡਲ ਅਧਿਕਾਰੀ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਜਨਗਣਨਾ ਕਾਰਜ ਨਿਰਦੇਸ਼ਾਲਾ ਹਰਿਆਣਾ ਦੀ ਨਿਰਦੇਸ਼ਕ ਪ੍ਰੇਰਣਾ ਪੁਰੀ ਨੇ ਚੰਡੀਗੜ੍ਹ ਤੋਂ ਵੀ. ਸੀ. ਰਾਹੀਂ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੀ ਜਨਗਣਨਾ ਸਾਲ 2021 ਦੀ ਗਣਨਾ ਦੀ ਸਮੀਖਿਆ ਸਬੰਧੀ ਬੈਠਕ ਲਈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਟਰਾਲੇ ਨੇ ਮੋਟਰਸਾਈਕਲ ਸਵਾਰ ਲੜਕੇ ਨੂੰ ਦਰੜਿਆ, ਮੌਕੇ 'ਤੇ ਮੌਤ

ਰਾਦੌਰ, 18 ਜਨਵਰੀ (ਅਜੀਤ ਬਿਊਰੋ)-ਸ਼ਹਿਰ ਦੇ ਐਸ. ਕੇ. ਰੋਡ 'ਤੇ ਬੱਸ ਅੱਡੇ ਸਾਹਮਣੇ ਇਕ ਤੇਜ਼ ਰਫ਼ਤਾਰ ਟਰਾਲਾ ਚਾਲਕ ਨੇ ਲਾਪ੍ਰਵਾਹੀ ਨਾਲ ਟਰਾਲਾ ਚਲਾਉਂਦੇ ਹੋਏ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਦਰੜ ਦਿੱਤਾ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਅਧਿਆਪਕਾਂ ਵਲੋਂ ਰੋਸ ਪ੍ਰਦਰਸ਼ਨ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਗੌਰਮਿੰਟ ਪ੍ਰਾਇਮਰੀ ਅਧਿਆਪਕ ਸੰਘ ਦੇ ਜ਼ਿਲ੍ਹਾ ਅਧਿਆਪਕਾਂ ਨੇ ਸੰਘ ਦੇ ਜ਼ਿਲ੍ਹਾ ਪ੍ਰਧਾਨ ਰਾਜੇਂਦਰ ਟੰਡਨ ਦੀ ਪ੍ਰਧਾਨਗੀ 'ਚ ਲਘੁ ਸਕੱਤਰੇਤ 'ਤੇ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਆਪਣੇ ਮੰਗਾਂ ਲਈ ਮੁੱਖ ...

ਪੂਰੀ ਖ਼ਬਰ »

ਮੁੱਖ ਮੰਤਰੀ ਮਨੋਹਰ ਲਾਲ ਨੇ ਨੌਜਵਾਨ ਨਾਵਲ ਲੇਖਕ ਆਰਿਤ ਗੁਪਤਾ ਨੂੰ ਕੀਤਾ ਸਨਮਾਨਿਤ

ਯਮੁਨਾਨਗਰ, 18 ਜਨਵਰੀ (ਗੁਰਦਿਆਲ ਸਿੰਘ ਨਿਮਰ)-ਯਮੁਨਾਨਗਰ ਵਿਖੇ ਸੰਤ ਨਿਸ਼ਚਲ ਸਿੰਘ ਪਬਲਿਕ ਸਕੂਲ ਦੇ 9ਵੀਂ ਜਮਾਤ 'ਚ ਪੜ੍ਹਦੇ ਆਰਿਤ ਗੁਪਤਾ ਨੂੰ ਨਾਵਲ 'ਦ ਫਲੇਮਜ਼ ਆਫ ਬਰਿਨਿੰਗ' ਦੀ ਕਾਮਯਾਬੀ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵਲੋਂ ਸਨਮਾਨਿਤ ਕੀਤਾ ਗਿਆ | ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਨੂੰ ਲੈ ਕੇ 15 ਨੋਡਲ ਅਧਿਕਾਰੀ ਨਿਯੁਕਤ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਚੋਣ ਅਧਿਕਾਰੀ ਤੇ ਡੀ. ਸੀ. ਡਾ: ਐਸ. ਐਸ. ਫੁਲੀਆ ਨੇ ਲੋਕ ਸਭਾ ਆਮ ਚੋਣਾਂ 2019 ਨੂੰ ਨਿਰਪੱਖ, ਪਾਰਦਰਸ਼ੀ ਅਤੇ ਸਫਲ ਬਣਾਉਣ ਲਈ 15 ਅਧਿਕਾਰੀਆਂ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਚੋਣਾਂ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ 'ਚ ਮੰਤਰੀ ਕ੍ਰਿਸ਼ਨ ਬੇਦੀ ਲਹਿਰਾਉਣਗੇ ਤਿਰੰਗਾ

ਟੋਹਾਣਾ, 18 ਜਨਵਰੀ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹਾ ਪੱਧਰ 'ਤੇ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ 'ਤੇ ਹੋਣ ਵਾਲੇ ਸਰਕਾਰੀ ਸਮਾਗਮ 'ਚ ਸਟੇਟ ਮੰਤਰੀ ਕਿ੍ਸ਼ਨ ਬੇਦੀ ਕੌਮੀ ਝੰਡਾ ਲਹਿਰਾਉਣਗੇ | ਇਹ ਸੂਚਨਾ ਸਰਕਾਰੀ ਤੌਰ 'ਤੇ ਡਿਪਟੀ ਕਮਿਸ਼ਨਰ ਜੇ. ਕੇ. ਆਭੀਰ ਵਲੋਂ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਡਰੱਗ ਇੰਸਪੈਕਟਰ ਦੀ ਨਿਯੁਕਤੀ

ਟੋਹਾਣਾ, 18 ਜਨਵਰੀ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹਾ ਡਰੱਗ ਇੰਸਪੈਕਟਰ ਰਾਕੇਸ਼ ਛੌਕਰ ਦੀ ਸੜਕ ਹਾਦਸੇ 'ਚ ਮੌਤ ਹੋਣ 'ਤੇ ਪਿਛਲੇ ਇਕ ਮਹੀਨੇ ਤੋਂ ਖਾਲੀ ਪਏ ਅਹੁਦੇ 'ਤੇ ਹਰਿਆਣਾ ਸਰਕਾਰ ਨੇ ਡਰੱਗ ਇੰਸਪੈਕਟਰ ਰਜਨੀਸ਼ ਪਾਲੀਵਾਲ ਨੂੰ ਸਿਰਸਾ ਤੋਂ ਇਲਾਵਾ ਜ਼ਿਲ੍ਹਾ ...

ਪੂਰੀ ਖ਼ਬਰ »

ਆੜ੍ਹਤੀਆਂ ਤੋਂ ਐਨ. ਓ. ਸੀ. ਜਾਰੀ ਕਰਵਾਉਣ ਦਾ ਕਿਸਾਨਾਂ ਨੇ ਕੀਤਾ ਵਿਰੋਧ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਕਿਸਾਨਾਂ ਦੇ ਬੈਂਕ ਖਾਤੇ 'ਚ ਉਨ੍ਹਾਂ ਦੀ ਫ਼ਸਲ ਦੀ ਰਕਮ ਜਮ੍ਹਾਂ ਕਰਨ ਤੋਂ ਪਹਿਲਾਂ ਆੜ੍ਹਤੀਆਂ ਤੋਂ ਐਨ. ਓ. ਸੀ. ਲੈਣ ਦੇ ਸਰਕਾਰੀ ਫਰਮਾਨ 'ਤੇ ਭਾਕਿਯੂ ਨੇ ਸਖ਼ਤ ਇਤਰਾਜ ਜਤਾਇਆ ਹੈ | ਭਾਕਿਯੂ ਸਾਬਕਾ ਸੂਬਾਈ ਪ੍ਰਧਾਨ ਤੇ ...

ਪੂਰੀ ਖ਼ਬਰ »

70 ਵਿਦਿਆਰਥੀਆਂ ਨੂੰ ਬੂਟ ਅਤੇ ਜੁਰਾਬਾਂ ਵੰਡੇ

ਫਤਿਹਾਬਾਦ, 18 ਜਨਵਰੀ (ਹਰਬੰਸ ਮੰਡੇਰ)-ਸਮਾਜ ਸੇਵਾ ਦੇ ਕੰਮ ਕਰਨ 'ਚ ਅੱਗੇ ਰਹਿਣ ਵਾਲੀ ਸੰਸਥਾ ਸ੍ਰੀ ਸਰਦਾ ਕਲਿਆਣ ਸੇਵਾ ਟਰੱਸਟ ਫਤਿਹਾਬਾਦ ਵਲੋਂ ਸਥਾਨਕ ਸਵਾਮੀ ਨਗਰ 'ਚ ਸਰਕਾਰੀ ਸਕੂਲ ਦੇ ਲੋੜਵੰਦ 70 ਵਿਦਿਆਰਥੀਆਂ ਨੂੰ ਬੂਟ ਤੇ ਜੁਰਾਬਾ ਵੰਡੀਆਂ | ਇਸ ਮੌਕੇ ਓਮ ...

ਪੂਰੀ ਖ਼ਬਰ »

ਡੀ. ਈ. ਈ. ਓ. ਨੇ ਕੀਤਾ ਸਕੂਲ ਦਾ ਅਚਾਨਕ ਨਿਰੀਖਣ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਸਕਸ਼ਮ ਹਰਿਆਣਾ ਤਹਿਤ ਡੀ. ਈ. ਈ. ਓ. ਸਤਨਾਮ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਲਜੀਤ ਮਲਿਕ ਨੇ ਗੌਰਮਿੰਟ ਪ੍ਰਾਈਮਰੀ ਸਕੂਲ ਫੌਜੀ ਕਾਲੋਨੀ ਦਾ ਅਚਾਨਕ ਨਿਰੀਖਣ ਕੀਤਾ | ਨਿਰੀਖਣ ਦੌਰਾਨ ਉਨ੍ਹਾਂ ਸਕੂਲ ਦਾ ...

ਪੂਰੀ ਖ਼ਬਰ »

ਗੁਰੂ ਰਵਿਦਾਸ ਵਲੋਂ ਦਿਖਾਏ ਰਸਤੇ 'ਤੇ ਚਲ ਕੇ ਸਤਕਰਮ ਕਰਨੇ ਚਾਹੀਦੇ ਹਨ-ਗੁਰਪਾਲ ਦਾਸ

ਬਾਬੈਨ, 18 ਜਨਵਰੀ (ਡਾ. ਦੀਪਕ ਦੇਵਗਨ)-ਪਿੰਡ ਝੰਡੌਲਾ ਦੇ ਰਵਿਦਾਸ ਮੰਦਰ ਦੀ ਉਸਾਰੀ ਕੰਮ ਦੀ ਸ਼ੁਰੂਆਤ ਦਰਬਾਰ ਸਾਹਿਬ ਲਾਡਵਾ ਦੇ ਸੰਤ ਗੁਰਪਾਲ ਦਾਸ ਨੇ ਕੀਤੀ | ਸ਼ੁਰੂਆਤ ਕਰਨ ਤੋਂ ਬਾਅਦ ਸੰਤ ਗੁਰਪਾਲ ਦਾਸ ਨੇ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਵਲੋਂ ਦਿਖਾਏ ਰਸਤੇ 'ਤੇ ...

ਪੂਰੀ ਖ਼ਬਰ »

ਖੇਤੀਹਰ ਮਜ਼ਦੂਰ ਯੋਜਨਾ ਤਹਿਤ ਲੋੜਵੰਦ ਪਰਿਵਾਰਾਂ ਨੂੰ ਚੈੱਕ ਵੰਡੇ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਮੁੱਖ ਮੰਤਰੀ ਤੇ ਕਿਸਾਨ ਖੇਤੀਹਰ ਮਜ਼ਦੂਰ ਯੋਜਨਾ ਤਹਿਤ ਮਾਰਕੀਟ ਕਮੇਟੀ ਪਿੱਪਲੀ ਦੇ ਚੇਅਰਮੈਨ ਰਾਮਪ੍ਰਕਾਸ਼ ਤੇ ਕਮੇਟੀ ਸਕੱਤਰ ਹਰਜੀਤ ਸਿੰਘ ਵਲੋਂ ਬਿਜਲੀ ਦਾ ਕਰੰਟ ਲੱਗਣ ਨਾਲ ਤੇ ਕੰਬਾਈਨ ਦੀ ਲਪੇਟ 'ਚ ਆਉਣ ਨਾਲ ...

ਪੂਰੀ ਖ਼ਬਰ »

ਕਿਸਾਨ ਉਪਹਾਰ ਯੋਜਨਾ ਤਹਿਤ ਕਿਸਾਨਾਂ ਨੂੰ ਦਿੱਤੇ ਤੋਹਫੇ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਸੂਬਾਈ ਸਰਕਾਰ ਦੀ ਕਿਸਾਨ ਉਪਹਾਰ ਯੋਜਨਾ ਤਹਿਤ ਕਿਸਾਨਾਂ ਨੂੰ ਮਾਰਕੀਟ ਕਮੇਟੀ ਪਿੱਪਲੀ ਦੇ ਚੇਅਰਮੈਨ ਰਾਮ ਪ੍ਰਕਾਸ਼ ਦੀ ਅਗਵਾਈ 'ਚ ਕੂਪਨ ਕੱਢ ਕੇ ਤੋਹਫੇ ਦਿੱਤੇ ਗਏ | ਪਿੰਡ ਬੋਢੀ ਦੇ ਕਿਸਾਨ ਪਰਗਟ ਸਿੰਘ ਤੇ ਦੁਰਾਲੀ ...

ਪੂਰੀ ਖ਼ਬਰ »

ਜੀਂਦ ਜ਼ਿਮਨੀ ਚੋਣਾਂ 'ਚ ਹੋਵੇਗੀ ਕਾਂਗਰਸ ਦੀ ਜਿੱਤ-ਸਰੋਹਾ

ਕੁਰੂਕਸ਼ੇਤਰ/ਸ਼ਾਹਾਬਾਦ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਮਹਿਲਾ ਕਾਂਗਰਸ ਦੀ ਸੂਬਾਈ ਜਨਰਲ ਸਕੱਤਰ ਬਿਮਲਾ ਸਰੋਹਾ ਨੇ ਕਿਹਾ ਕਿ ਜੀਂਦ ਜ਼ਿਮਨੀ ਚੋਣਾਂ 'ਚ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੈ | ਇਸ ਦੇ ਨਾਲ ਹੀ ਸੂਬੇ 'ਚ ਕਾਂਗਰਸ ਲਹਿਰ ਚਲੇਗੀ ਤੇ ਮੌਜੂਦਾ ...

ਪੂਰੀ ਖ਼ਬਰ »

ਸੈਨਿਕ ਤੇ ਅਰਧਸੈਨਿਕ ਕਲਿਆਣ ਵਿਭਾਗ ਨੇ ਪ੍ਰੋਗਰਾਮ ਕਰਵਾਇਆ

ਕੁਰੂਕਸ਼ੇਤਰ/ਸ਼ਾਹਾਬਾਦ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਸੈਨਿਕ ਤੇ ਅਰਧ ਸੈਨਿਕ ਕਲਿਆਣ ਵਿਭਾਗ ਵਲੋਂ ਸਾਬਕਾ ਸੈਨਿਕਾਂ ਲਈ ਸਰਕਾਰ ਆਪਕੇ ਦਵਾਰ ਪ੍ਰੋਗਰਾਮ ਕਰਵਾਇਆ ਗਿਆ | ਇਸ ਕੜੀ 'ਚ ਸ਼ਰੀਫਗੜ੍ਹ ਪਿੰਡ 'ਚ ਸਰਕਾਰ ਆਪ ਕੇ ਦਵਾਰ ਪ੍ਰੋਗਰਾਮ ਕੀਤਾ ਗਿਆ | ਇਸ 'ਚ ਸਾਬਕਾ ...

ਪੂਰੀ ਖ਼ਬਰ »

ਜੇਲ੍ਹ 'ਚ 110 ਬੰਦੀਆਂ ਦਾ ਚੈੱਕਅਪ ਕਰਕੇ ਦਿੱਤੀ ਦਵਾਈ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਸਰਵੇ ਅਧਿਕਾਰੀ ਡਾ: ਸੁਦੇਸ਼ ਕੁਮਾਰ ਦੀ ਪ੍ਰਧਾਨਗੀ 'ਚ ਜ਼ਿਲ੍ਹਾ ਜੇਲ੍ਹ 'ਚ ਹੈਲਥ ਚੈੱਕਅਪ ਕੈਂਪ ਦੇ ਨਾਲ-ਨਾਲ ਸਵਾਈਨ ਫਲੂ ਜਾਗਰੂਕਤਾ ਮੁਹਿੰਮ ਚਲਾਈ ਗਈ | ਇਸ 'ਚ ਏਪੀਡੇਮੋਲੋਜਿਸਟ ਵਲੋਂ ਸਵਾਈਨ ਫਲੂ ...

ਪੂਰੀ ਖ਼ਬਰ »

ਅੱਜ ਮਮਤਾ ਦੀ ਫੈੱਡਰਲ ਫਰੰਟ ਦੀ ਰੈਲੀ ਵੱਲ ਦੇਸ਼ ਦੀਆਂ ਨਜ਼ਰਾਂ

ਕੋਲਕਾਤਾ, 18 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਕੋਲਕਾਤਾ ਦੇ ਇਤਿਹਾਸਕ ਬਿ੍ਗੇਡ ਪਰੇਡ ਗਰਾਊਾਡ ਵਿਖੇ 19 ਜਨਵਰੀ ਨੂੰ ਉਨੀਸ-ਬੀਜੇਪੀ ਫਿਨੀਸ਼ ਤੇ ਭਾਜਪਾ ਭਗਾਉ-ਦੇਸ਼ ਬਚਾਉ ਦੇ ਨਾਅਰੇ ਨੂੰ ਲੈ ਕੇ ਕੀਤੀ ਜਾ ਰਹੀ ਰੈਲੀ 'ਚ ਭਾਜਪਾ ...

ਪੂਰੀ ਖ਼ਬਰ »

ਵਾਲੀਬਾਲ ਮੁਕਾਬਲੇ 'ਚ ਅਮੀਨ ਰਿਹਾ ਅੱਵਲ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਯੁਵਾ ਤੇ ਖੇਡ ਵਿਕਾਸ ਮੰਡਲ ਉਦਾਰਸੀ ਨੇ ਪਿੰਡ ਅਭਿਮਨਿਊਪੁਰ 'ਚ ਕੌਮੀ ਯੁਵਾ ਹਫ਼ਤੇ ਦੇ ਸਬੰਧ 'ਚ ਖੇਡ ਦਿਵਸ ਮਨਾਇਆ | ਨ ਹਿਰੂ ਯੁਵਾ ਕੇਂਦਰ ਦੀ ਅਗਵਾਈ 'ਚ ਇਸ ਪ੍ਰੋਗਰਾਮ ਤਹਿਤ ਵਾਲੀਬਾਲ ਮੁਕਾਬਲਾ ਕਰਵਾਇਆ ਗਿਆ | ...

ਪੂਰੀ ਖ਼ਬਰ »

ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ

ਫਤਿਹਾਬਾਦ, 18 ਜਨਵਰੀ (ਹਰਬੰਸ ਮੰਡੇਰ)-ਡੀ. ਸੀ. ਡਾ: ਜੇ. ਕੇ. ਆਭੀਰ ਨੇ ਦੱਸਿਆ ਕਿ ਗਣਤੰਤਰ ਦਿਵਸ ਸਮਾਰੋਹ ਹਰ ਸਾਲ ਵਾਂਗ ਇਸ ਵਾਰ ਵੀ ਪੁਲਿਸ ਲਾਈਨ 'ਚ ਕੀਤਾ ਜਾਵੇਗਾ | ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਸਮਾਜਿਕ ਤੇ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਐਲਾਨਾਂ ਦੀ ਕੀਤੀ ਸਮੀਖਿਆ

ਜਗਾਧਰੀ, 18 ਜਨਵਰੀ (ਜਗਜੀਤ ਸਿੰਘ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਯਮੁਨਾਨਗਰ 'ਚ ਮੁੱਖ ਮੰਤਰੀ ਐਲਾਨਾਂ ਦੇ ਜ਼ਿਲ੍ਹਾ ਯਮੁਨਾਨਗਰ ਦੇ ਵਿਕਾਸ ਲਈ ਕੀਤੇ 317 ਐਲਾਨਾਂ ਦੀ ਵਿਧਾਨ ਸਭਾ ਅਨੁਸਾਰ ਸਮੀਖਿਆ ਕੀਤੀ ਤੇ ਸੀ. ਐਮ. ਅਨਾਊਾਸਮੈਂਟ ਦੇ ਐਲਾਨਾਂ ਤਹਿਤ ਵਿਕਾਸ ...

ਪੂਰੀ ਖ਼ਬਰ »

ਆਈ. ਸੀ. ਏ. ਵਿਸ਼ਣੁ ਦੱਤ ਸ਼ਰਮਾ ਦੀ ਬਦਲੀ ਹੋਈ ਕਰਨਾਲ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਸੂਚਨਾ ਤੇ ਜਨਸੰਪਰਕ ਅਧਿਕਾਰੀ ਦਫ਼ਤਰ ਕੁਰੂਕਸ਼ੇਤਰ 'ਚ ਕਾਰਜਰਤ ਸੂਚਨਾ ਕੇਂਦਰ ਸਹਾਇਕ ਵਿਸ਼ਣੁ ਦੱਤ ਸ਼ਰਮਾ ਦੀ ਬਦਲੀ ਕੁਰੂਕਸ਼ੇਤਰ ਤੋਂ ਕਰਨਾਲ ਜ਼ਿਲ੍ਹੇ 'ਚ ਹੋ ਗਈ ਹੈ | ਸ਼ੁੱਕਰਵਾਰ ਨੂੰ ਦਫ਼ਤਰ 'ਚ ...

ਪੂਰੀ ਖ਼ਬਰ »

ਜੋਤੀਸਰ ਥੀਮ ਪਾਰਕ 'ਚ ਆਧੁਨਿਕ ਤਕਨੀਕ ਨਾਲ ਨਜ਼ਰ ਆਵੇਗਾ ਮਹਾਭਾਰਤ ਤੇ ਕੁਰੂਕਸ਼ੇਤਰ ਦਾ ਇਤਿਹਾਸ-ਡੀ. ਸੀ.

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ: ਐਸ. ਐਸ. ਫੁਲੀਆ ਨੇ ਕਿਹਾ ਕਿ ਗੀਤਾਸਥਲੀ ਜੋਤੀਸਰ 'ਚ ਸ੍ਰੀਕਿ੍ਸ਼ਨਾ ਸਰਕਿਟ ਤਹਿਤ ਥੀਮ ਪਾਰਕ 'ਚ ਆਧੁਨਿਕ ਤਕਨੀਕ ਨਾਲ ਮਹਾਭਾਰਤ ਦੇ ਨਾਲ-ਨਾਲ ਕੁਰੂਕਸ਼ੇਤਰ ਦੇ ਇਤਿਹਾਸ ਦੇ ਸਾਰੇ ਯਾਦਗਾਰ ਸਮੇਂ ...

ਪੂਰੀ ਖ਼ਬਰ »

ਸੁਖਦੇਖ ਸਿੰਘ ਸਰਬ ਸੰਮਤੀ ਨਾਲ ਵੀਟਾ ਮਿਲਕ ਪਲਾਂਟ ਦੇ ਚੇਅਰਮੈਨ ਚੁਣੇ ਗਏ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਸੁਖਦੇਵ ਸਿੰਘ 15ਵੀਂ ਵਾਰ ਵੀਟਾ ਮਿਲਕ ਪਲਾਂਟ ਕੁਰੂਕਸ਼ੇਤਰ ਤੇ ਕਰਨਾਲ ਦੇ ਚੇਅਰਮੈਨ ਚੁਣੇ ਗਏ ਹਨ | ਨਿਰਦੇਸ਼ਕ ਮੰਡਲ ਦੇ ਸਾਰੇ ਮੈਂਬਰਾਂ ਨੇ ਸੁਖਦੇਵ ਸਿੰਘ ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਹੈ | ਸੁਖਦੇਵ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਚੀਕਾ ਵਿਖੇ ਸੂਬਾਈ ਪੱਧਰੀ ਨਿਬੰਧ ਮੁਕਾਬਲੇ ਕਰਵਾਏ

ਗੂਹਲਾ ਚੀਕਾ, 18 ਜਨਵਰੀ (ਓ.ਪੀ. ਸੈਣੀ)-ਡੀ. ਏ. ਵੀ. ਕਾਲਜ ਚੀਕਾ ਵਿਖੇ ਸੂਬਾਈ ਪੱਧਰੀ ਨਿਬੰਧ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ 'ਚ ਸੂਬੇ ਦੇ 51 ਕਾਲਜਾਂ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ | ਮੁਕਾਬਲਿਆਂ 'ਚ ਡੀ. ਏ. ਵੀ. ਕਾਲਜ ਚੀਕਾ ਦੇ ਬੀ. ਏ. ਤੀਜਾ ਸਾਲ ਦੇ ...

ਪੂਰੀ ਖ਼ਬਰ »

ਪੈਨਸ਼ਨ ਯੋਜਨਾ ਪੱਤਰਕਾਰ ਛੱਤਰਪਤੀ ਦੇ ਨਾਂਅ 'ਤੇ ਚਲਾਏ ਜਾਣ ਦੀ ਕੀਤੀ ਮੰਗ

ਸਿਰਸਾ, 18 ਜਨਵਰੀ (ਭੁਪਿੰਦਰ ਪੰਨੀਵਾਲੀਆ)-ਵੱਖ-ਵੱਖ ਪੱਤਰਕਾਰ ਜਥੇਬੰਦੀਆਂ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੱਤਰਕਾਰਾਂ ਨੂੰ ਦਿੱਤੇ ਜਾਣ ਵਾਲੀ ਪੈਨਸ਼ਨ ਯੋਜਨਾ ਦਾ ਨਾਂਅ ਸ਼ਹੀਦ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਨਾਂਅ 'ਤੇ ਕੀਤੇ ਜਾਣ ਤੇ ਪੀੜਤ ...

ਪੂਰੀ ਖ਼ਬਰ »

ਸਕੂਲ 'ਚ ਮਨਾਇਆ 32ਵਾਂ ਸਥਾਪਨਾ ਦਿਵਸ

ਗੂਹਲਾ ਚੀਕਾ, 18 ਜਨਵਰੀ (ਓ. ਪੀ. ਸੈਣੀ)-ਗੁਰੂ ਤੇਗ ਬਹਾਦਰ ਸਕੂਲ ਵਿਖੇ ਸਕੂਲ ਦਾ 32ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਲੋਂ ਇਕ ਪ੍ਰੋਗਰਾਮ ਵੀ ਕਰਵਾਇਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਨੇ ਕੀਤੀ | ਇਸ ਮੌਕੇ ਬੱਚਿਆਂ ...

ਪੂਰੀ ਖ਼ਬਰ »

ਭਾਜਪਾ ਸਰਕਾਰ 'ਚ ਕਿਸਾਨ ਤੇ ਯੁਵਾ ਵਰਗ ਦੀ ਹਾਲਤ ਤਰਸਯੋਗ-ਹਰਪ੍ਰੀਤ ਸਿੰਘ ਚੀਮਾ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਯੁਵਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਸਰਕਾਰ 'ਚ ਕਿਸਾਨ ਤੇ ਯੁਵਾ ਵਰਗ ਦੀ ਹਾਲਤ ਤਰਸਯੋਗ ਹੋ ਗਈ ਹੈ | ਭਾਜਪਾ ਨੇ ਰੋਜ਼ਗਾਰ ਦੇਣ ਦਾ ਵਾਅਦਾ ਕਰਕੇ ਯੁਵਾਵਾਂ ਨਾਲ ਧੋਖਾ ਕੀਤਾ ਤੇ ...

ਪੂਰੀ ਖ਼ਬਰ »

ਬੂਟੇ ਲਾਉਣ ਤੇ ਉਨ੍ਹਾਂ ਦੀ ਦੇਖਭਾਲ ਸਬੰਧੀ ਬੱਚਿਆਂ ਨੂੰ ਦਿੱਤੀ ਜਾਣਕਾਰੀ

ਕੈਥਲ, 18 ਜਨਵਰੀ (ਅਜੀਤ ਬਿਊਰੋ)-ਵਣ ਵਿਭਾਗ ਦੇ ਪ੍ਰਚਾਰ ਤੇ ਸਿੱਖਿਆ ਹਿਸਾਰ ਰੇਂਜ ਵਲੋਂ ਜ਼ਿਲ੍ਹੇ ਦੇ 2 ਸਕੂਲਾਂ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਕਿਠਾਨਾ ਤੇ ਆਰੋਹੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੌਾਗਰੀ 'ਚ ਪੌਧਗਿਰੀ ਸਬੰਧੀ ਨਾਟਕ ਦਾ ਮੰਚਨ ਕੀਤਾ ਗਿਆ | ਵਣ ...

ਪੂਰੀ ਖ਼ਬਰ »

ਰਜਿਸਟਰਡ ਸੰਘ ਜਾਂ ਐਸੋਸੀਏਸ਼ਨ ਵੀ ਕਰਵਾ ਸਕਦੀ ਹੈ ਮੁਕਾਬਲਾ-ਸ਼ਰਮਾ

ਤਾਈਕਵਾਂਡੋ ਖੇਡ ਸੰਘ ਹਰਿਆਣਾ ਦੇ ਜਨਰਲ ਸਕੱਤਰ ਪ੍ਰਭਾਕਰ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੰਘ ਸੂਬੇ 'ਚ ਸਿਰਫ ਖੇਡਾਂ ਨੂੰ ਵਧਾ ਰਿਹਾ ਹੈ | ਖਿਡਾਰੀਆਂ ਨੂੰ ੂ ਪ੍ਰੋਤਸ਼ਾਹਿਤ ਕਰਦੇ ਹੋਏ ਉਨ੍ਹਾਂ ਦਾ ਹੌਸਲਾ ਬੁਲੰਦ ਕਰਨ ਲਈ ਸੰਘ ਮੁਕਾਬਲੇ ਕਰਵਾਉਂਦਾ ਹੈ | ...

ਪੂਰੀ ਖ਼ਬਰ »

ਚੌਥੀ ਹਰਿਆਣਾ ਸਟੇਟ ਸਬ ਜੂਨੀਅਰ ਤੇ ਕੈਡਿਟ ਕਿਓਰਗੀ/ਪੂਮਸੀ ਤਾਈਕਵਾਂਡੋ ਚੈਂਪੀਅਨਸ਼ਿਪ ਵਿਵਾਦਾਂ 'ਚ

ਕੁਰੂਕਸ਼ੇਤਰ, 18 ਜਨਵਰੀ (ਜਸਬੀਰ ਸਿੰਘ ਦੁੱਗਲ)-ਤਾਈਕਵਾਂਡੋ ਖੇਡ ਸੰਘ ਹਰਿਆਣਾ ਵਲੋਂ ਧਰਮ ਨਗਰੀ 'ਚ 19 ਜਨਵਰੀ ਤੋਂ ਕਰਵਾਈ ਜਾਣ ਵਾਲੀ ਚੌਥੀ ਹਰਿਆਣਾ ਸਟੇਟ ਸਬ ਜੂਨੀਅਰ ਐਾਡ ਕੈਡੇਟ ਕਿਓਰਗੀ/ਪੂਮਸੀ ਤਾਈਕਵਾਂਡੋ ਚੈਂਪੀਅਨਸ਼ਿਪ ਵਿਵਾਦ ਦੇ ਘੇਰੇ 'ਚ ਹੈ | ਕੁਰੂਕਸ਼ੇਤਰ ...

ਪੂਰੀ ਖ਼ਬਰ »

ਚੀੜ ਦੀ ਲੱਕੜ ਨਾਲ ਭਰਿਆ ਟਰੱਕ ਬਰਾਮਦ, 5 ਕਾਬੂ

ਪਾਉਂਟਾ ਸਾਹਿਬ, 18 ਜਨਵਰੀ (ਹਰਬਖਸ਼ ਸਿੰਘ)-ਮਾਜਰਾ ਪੁਲਿਸ ਨੇ ਧੋਲਾਕੂਆਂ ਕੋਲ ਚੀੜ ਦੀ ਲੱਕੜ ਨਾਲ ਭਰਿਆ ਟਰੱਕ ਫੜਿਆ ਅਤੇ 5 ਦੋਸ਼ੀ ਵੀ ਗਿ੍ਫ਼ਤਾਰ ਕਰਕੇ ਸ਼ਲਾਘਾਯੋਗ ਕੰਮ ਕੀਤਾ | ਸੂਚਨਾ ਅਨੁਸਾਰ ਮਾਜਰਾ ਪੁਲਿਸ ਨੇ ਗੁਪਤ ਸੂਚਨਾ ਮਿਲਣ 'ਤੇ ਨਾਕਾਬੰਦੀ ਕਰਕੇ ...

ਪੂਰੀ ਖ਼ਬਰ »

ਕੇ. ਯੂ. ਦੇ ਇਤਿਹਾਸ ਵਿਭਾਗ ਦੇ ਪ੍ਰੋ: ਐਸ. ਕੇ. ਚਹਿਲ ਨੂੰ ਮਿਲੀ ਨੈਸ਼ਨਲ ਫੈਲੋਸ਼ਿਪ

ਥਾਨੇਸਰ, 18 ਜਨਵਰੀ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ: ਐਸ. ਕੇ. ਚਹਿਲ ਨੂੰ ਭਾਰਤੀ ਉੱਚ ਅਧਿਅਨ ਸੰਸਥਾਨ, ਰਾਸ਼ਟਰਪਤੀ ਨਿਵਾਸ, ਸ਼ਿਮਲਾ ਵਲੋਂ ਪ੍ਰਸਿੱਧ ਨੈਸ਼ਨਲ ਫੈਲੋਸ਼ਿਪ ਦਿੱਤੀ ਗਈ ਹੈ | ਕੌਮਾਂਤਰੀ ਪੱਧਰ ...

ਪੂਰੀ ਖ਼ਬਰ »

ਬੋਸ ਜੈਅੰਤੀ 'ਤੇ ਹੋਵੇਗਾ ਸੱਭਿਆਚਾਰਕ ਪ੍ਰੋਗਰਾਮ

ਸਮਾਲਖਾ, 18 ਜਨਵਰੀ (ਅਜੀਤ ਬਿਊਰੋ)-ਆਸ਼ਾਦੀਪ ਸੀ. ਸੈ. ਸਕੂਲ ਪਾਵਟੀ 'ਚ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਤੇ ਸਨਮਾਨ ਪ੍ਰੋਗਰਾਮ ਕੀਤਾ ਜਾਵੇਗਾ | ਜਿਸ 'ਚ ਸਾਬਕਾ ਸੰਸਦ ਮੈਂਬਰ ਅਰਵਿੰਦ ਸ਼ਰਮਾ ਬਤੌਰ ਮੁੱਖ ਮਹਿਮਾਨ ਹਾਜ਼ਰ ਸਨ | ਸਮਾਲਖਾ ਮਾਰਕੀਟ ...

ਪੂਰੀ ਖ਼ਬਰ »

ਲੋੜਵੰਦ ਬੱਚਿਆਂ ਨੂੰ ਬੂਟ ਤੇ ਜੁਰਾਬਾਂ ਵੰਡੇ

ਥਾਨੇਸਰ, 18 ਜਨਵਰੀ (ਅਜੀਤ ਬਿਊਰੋ)-ਇਕ ਕਦਮ ਸੰਸਥਾ ਵਲੋਂ ਪਿੰਡ ਚਨਾਰਥਲ ਦੇ ਗੌਰਮਿੰਟ ਪ੍ਰਾਈਮਰੀ ਸਕੂਲ 'ਚ ਲੋੜਵੰਦ 30 ਬੱਚਿਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ | ਸੰਸਥਾ ਦੇ ਮੈਂਬਰ ਕੇ. ਆਰ. ਸ਼ਰਮਾ ਨੇ ਦੱਸਿਆ ਕਿ ਸੰਸਥਾ ਵਲੋਂ ਸਮੇਂ-ਸਮੇਂ 'ਤੇ ਸਮਾਜ ਸੇਵਾ ਦੇ ਹੋਰ ...

ਪੂਰੀ ਖ਼ਬਰ »

2 ਪਿੰਡਾਂ 'ਚ ਪਾਣੀ ਪਹੁੰਚਾਉਣ ਲਈ ਨਵੀਂ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ

ਅਸੰਧ, 18 ਜਨਵਰੀ (ਅਜੀਤ ਬਿਊਰੋ)-ਖੇਤਰ ਦੇ ਪਿੰਡ ਪੱਕਾ ਖੇੜਾ 'ਚ ਭਾਜਪਾ ਦੇ ਵਿਸ਼ੇਸ਼ ਦਲ ਨੇ 22 ਲੱਖ ਰੁਪਏ ਦੀ ਲਾਗਤ ਨਾਲ ਸਵੱਛ ਜਲ ਘਰ-ਘਰ ਪਹੁੰਚਾਉਣ ਲਈ ਵਿਛਾਈ ਜਾਣ ਵਾਲੀ ਪਾਈਪ ਲਾਈਨ ਦਾ ਉਦਘਾਟਨ ਕੀਤਾ | ਕਿਸਾਨ ਸੈੱਲ ਦੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਦੀ ਅਗਵਾਈ 'ਚ ...

ਪੂਰੀ ਖ਼ਬਰ »

ਜੀਂਦ ਜ਼ਿਮਨੀ ਚੋਣਾਂ 'ਚ ਨਿਗਮ ਚੋਣਾਂ ਜਿਹਾ ਰਹੇਗਾ ਨਤੀਜਾ-ਯੋਗੇਂਦਰ ਰਾਣਾ

ਅਸੰਧ, 18 ਜਨਵਰੀ (ਅਜੀਤ ਬਿਊਰੋ)-ਭਾਜਪਾ ਜ਼ਿਲ੍ਹਾ ਮਹਾਮੰਤਰੀ ਯੋਗੇਂਦਰ ਰਾਣਾ ਨੇ ਕਿਹਾ ਕਿ ਜੀਂਦ ਜ਼ਿਮਨੀ ਚੋਣਾਂ 'ਚ ਵਿਰੋਧੀ ਧਿਰ ਭਾਜਪਾ ਨੂੰ ਹਰਾਉਣ ਲਈ ਕਈ ਤਰ੍ਹਾਂ ਹੱਥਕੰਡੇ ਅਪਣਾ ਰਿਹਾ ਹੈ, ਪਰ ਜੀਂਦ ਦੀ ਜਨਤਾ ਭਾਜਪਾ ਸਰਕਾਰ ਵਲੋਂ ਕਰਵਾਏ ਜਾ ਰਹੇ ਕੰਮਾਂ ਤੋਂ ...

ਪੂਰੀ ਖ਼ਬਰ »

ਸੰਕਾਏ ਵਿਕਾਸ ਪ੍ਰੋਗਰਾਮ ਦਾ ਚੌਥਾ ਦਿਨ ਸਮਾਪਤ

ਥਾਨੇਸਰ, 18 ਜਨਵਰੀ (ਅਜੀਤ ਬਿਊਰੋ)-ਭਾਰਤ ਸਰਕਾਰ ਦੇ ਮਾਨਦ ਸੰਸਾਧਨ ਵਿਕਾਸ ਮੰਤਰਾਲਾ ਦੇ ਮਹਾਤਮਾ ਗਾਂਧੀ ਕੌਮੀ ਗ੍ਰਾਮੀਣ ਸਿੱਖਿਆ ਪ੍ਰੀਸ਼ਦ ਵਲੋਂ ਸੰਕਾਏ ਵਿਕਾਸ ਮੰਤਰਾਲਾ ਐਫ. ਡੀ. ਪੀ. ਤਹਿਤ ਯੂਨੀਵਰਸਿਟੀ ਸਿੱਖਿਆ ਕਾਲਜ ਵਲੋਂ ਚਲਾਏ 7 ਰੋਜ਼ਾ ਪ੍ਰੋਗਰਾਮ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX