ਫਰੀਦਕੋੋਟ, 19 ਜਨਵਰੀ (ਜਸਵੰਤ ਸਿੰਘ ਪੁਰਬਾ)-ਇਸਤਰੀ ਤੇ ਬਾਲ ਵਿਕਾਸ ਵਿਭਾਗ ਭਾਰਤ ਸਰਕਾਰ ਦੀਆਂ ਹਦਾਇਤਾਂ ਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੋੋਂ ਮਿਤੀ 21 ਜਨਵਰੀ ਤੋੋਂ 26 ਜਨਵਰੀ ਤੱਕ ਪੂਰੇ ਜ਼ਿਲੇ੍ਹ ਵਿਚ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਦਾ ਮੁੱਖ ਸਮਾਗਮ 'ਨੈਸ਼ਨਲ ਗਰਲ ਚਾਈਲਡ ਡੇਅ' 24 ਜਨਵਰੀ 2019 ਨੂੰ ਨਵੀਂ ਦਿੱਲੀ ਵਿਖੇ ਮਨਾਇਆ ਜਾਵੇਗਾ | ਇਸ ਸਬੰਧੀ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ 'ਬੇਟੀ ਬਚਾਓ, ਬੇਟੀ ਪੜਾਓ' ਨੂੰ ਚਾਰ ਸਾਲ ਪੂਰੇ ਹੋਣ 'ਤੇ ਸਮਾਗਮ ਕੀਤਾ ਜਾ ਰਿਹਾ ਹੈ | ਇਨ੍ਹਾਂ ਦਿਨਾਂ ਦੌਰਾਨ ਪੂਰੇ ਜ਼ਿਲੇ੍ਹ ਵਿਚ ਚੱਲਣ ਵਾਲੇ ਜਾਗਰੂਕਤਾ ਸਮਾਗਮਾਂ, ਵਰਕਸ਼ਾਪਾਂ, ਸੈਮੀਨਾਰਾਂ, ਪ੍ਰਭਾਤਫੇਰੀਆਂ, ਦਸਤਖਤ ਮੁਹਿੰਮ, ਟਾਕ ਸ਼ੋੋਅ ਸਮੇਤ ਵੱਖ ਵੱਖ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਇਸ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਉਨ੍ਹਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਭਾਰਤ ਸਰਕਾਰ ਵਲੋੋਂ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦਾ ਮੁੱਖ ਮਕਸਦ ਲੜਕੀਆਂ ਨੂੰ ਸਮਾਜ ਵਿਚ ਲੜਕਿਆਂ ਦੇ ਬਰਾਬਰ ਮਾਣ-ਸਤਿਕਾਰ ਤੇ ਹੋੋਰ ਤਰੱਕੀਆਂ ਦੇ ਮੌਕੇ ਪ੍ਰਦਾਨ ਕਰਨਾ ਹੈ, ਤਾਂ ਜੋੋ ਲੜਕੀਆਂ ਦੀ ਜਨਮ ਦਰ ਲੜਕਿਆਂ ਦੇ ਬਰਾਬਰ ਲਿਆਂਦੀ ਜਾ ਸਕੇ ਅਤੇ ਭਰੁੂਣ ਹੱਤਿਆ ਵਰਗੀਆਂ ਸਮਾਜਿਕ ਅਲਾਮਤਾਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਇਹ ਸਮਾਗਮ ਜ਼ਿਲ੍ਹਾ ਸਬ ਡਵੀਜ਼ਨ, ਬਲਾਕ ਅਤੇ ਪਿੰਡ ਪੱਧਰ 'ਤੇ ਕਰਵਾਏ ਜਾਣ | ਉਨ੍ਹਾਂ ਪ੍ਰੋਗਰਾਮਾਂ ਦੀ ਤਫ਼ਸੀਲ ਦਿੰਦਿਆਂ ਦੱਸਿਆ ਕਿ 21 ਜਨਵਰੀ ਨੂੰ ਜ਼ਿਲੇ੍ਹ ਵਿਚ ਵੱਖ ਵੱਖ ਥਾਵਾਂ 'ਤੇ ਆਸ਼ਾ ਵਰਕਰਾਂ ਵਲੋੋਂ ਲੋੋਕਾਂ ਨੂੰ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਜਾਗਰੂਕ ਕਰਨ ਲਈ ਘਰ-ਘਰ ਜਾ ਕੇ ਸਟਿਕਰ ਲਗਾਏ ਜਾਣਗੇ ਅਤੇ ਸਿਹਤ ਵਿਭਾਗ ਵਲੋੋਂ ਸਿੱਖਿਆ ਸੰਸਥਾਵਾਂ ਵਿਚ ਵਿਦਿਆਰਥੀਆਂ ਨੂੰ ਕਿਸ਼ੋੋਰ ਸਿੱਖਿਆ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਸਬੰਧੀ ਦਸਮੇਸ਼ ਸਕੂਲ, ਬਾਬਾ ਫਰੀਦ ਸਕੂਲ ਵਿਖੇ ਸਮਾਗਮ ਹੋਣਗੇ | ਇਸੇ ਤਰ੍ਹਾਂ 22 ਜਨਵਰੀ ਨੂੰ ਪੂਰੇ ਜ਼ਿਲੇ੍ਹ ਵਿਚ ਪ੍ਰਭਾਤ ਫੇਰੀਆਂ ਅਤੇ ਜਾਗਰੂਕਤਾ ਰੈਲੀਆਂ ਕੱਢੀਆਂ ਜਾਣਗੀਆਂ ਅਤੇ ਇਸ ਸਬੰਧੀ ਫ਼ਰੀਦਕੋੋਟ ਸ਼ਹਿਰ ਵਿਖੇ ਵੀ ਦਰਬਾਰ ਗੰਜ ਤੋੋਂ ਕਿਲਾ ਮੁਬਾਰਕ ਤੱਕ ਸਵੇਰੇ 9 ਵਜੇ ਜਾਗਰੂਕਤਾ ਰੈਲੀ ਕੱਢੀ ਜਾਵੇਗੀ | ਜਿਸ ਵਿਚ ਜ਼ਿਲੇ੍ਹ ਦੇ ਐਨ.ਐੱਸ.ਐੱਸ ਯੁੂਨਿਟ ਦੇ ਵਲੰਟੀਅਰ ਭਾਗ ਲੈਣਗੇ ਅਤੇ ਸਰਕਾਰੀ ਦਫ਼ਤਰਾਂ ਵਿਚ ਸਹੁੰ ਚੁੱਕ ਸਮਾਗਮ ਵੀ ਕਰਵਾਇਆ ਜਾਵੇਗਾ | ਇਸੇ ਤਰ੍ਹਾਂ ਮੁਹਿੰਮ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਦਸਤਖਤ ਮੁਹਿੰਮ, ਸਲੋੋਗਨ, ਪੇਂਟਿੰਗ, ਭਾਸ਼ਣ ਆਦਿ ਮੁਕਾਬਲੇ ਵੀ ਵੱਖ ਵੱਖ ਸਿੱਖਿਆ ਸੰਸਥਾਵਾਂ ਵਿਚ ਕਰਵਾਏ ਜਾਣਗੇ | 23 ਜਨਵਰੀ ਨੂੰ ਜ਼ਿਲੇ੍ਹ ਦੀਆਂ ਨਵਜੰਮੀਆਂ ਬੱਚੀਆਂ ਦੇ ਮਾਤਾ ਪਿਤਾ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਬੱਚੀਆਂ ਦੇ ਨਾਂਅ 'ਤੇ ਉਨ੍ਹਾਂ ਦੇ ਘਰ ਵਿਚ ਬੂਟੇ ਲਗਾਏ ਜਾਣਗੇ | ਲੜਕੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋੋਂ ਬਰਜਿੰਦਰਾ ਕਾਲਜ ਵਿਖੇ ਪ੍ਰੋੋਗਰਾਮ ਕੀਤੇ ਜਾਣਗੇ | 24 ਜਨਵਰੀ ਨੂੰ ਸਰਕਾਰੀ ਕੰਨਿਆ ਸਕੂਲ ਫ਼ਰੀਦਕੋੋਟ ਵਿਖੇ ਨੁਕੜ ਨਾਟਕ ਤੇ ਟਾਕ ਸ਼ੋੋਅ ਹੋੋਣਗੇ ਇਸੇ ਤਰ੍ਹਾਂ 25 ਜਨਵਰੀ ਨੂੰ ਵੋੋਟਰ ਦਿਵਸ ਦੇ ਸਬੰਧ ਵਿਚ ਸਮਾਗਮ ਮਹਾਤਮਾ ਗਾਂਧੀ ਮੈਮੋੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ ਜਾਵੇਗਾ | ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼ਿੰਦਰ ਪਾਲ ਕੌਰ ਨੇ ਦੱਸਿਆ ਕਿ 26 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਤੇ ਸਮਾਪਤੀ ਸਮਾਰੋੋਹ ਹੋੋੋਵੇਗਾ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਝਾਕੀ ਅਤੇ ਹੋੋਰ ਪ੍ਰੋੋਗਰਾਮ ਕੀਤੇ ਜਾਣਗੇ | ਉਨ੍ਹਾਂ ਸਮੂਹ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋੋ ਸਮਾਜ ਦੇ ਹਰ ਖੇਤਰ ਵਿਚ ਲੜਕੀਆਂ ਨੂੰ ਬਰਾਬਰ ਦਾ ਸਨਮਾਨ ਦਿਵਾਇਆ ਜਾ ਸਕੇ |
ਫ਼ਰੀਦਕੋਟ, 19 ਜਨਵਰੀ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ 1 ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਅੱਜ ਮਾਲਵਾ ਜ਼ੋਨ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਇਕ ਵਿਸ਼ੇਸ਼ ...
ਕੋਟਕਪੂਰਾ, 19 ਜਨਵਰੀ (ਮੇਘਰਾਜ)-ਅੱਜ ਕੋਟਕਪੂਰਾ ਵਿਖੇ ਡੀ.ਐੱਸ.ਪੀ ਮਨਵਿੰਦਰਬੀਰ ਸਿੰਘ ਨੇ ਗਣਤੰਤਰ ਦਿਵਸ ਮੌਕੇ ਹੋ ਰਹੇ ਸੱਭਿਆਚਾਰਕ ਸਮਾਗਮ ਦਾ ਪੋਸਟਰ ਜਾਰੀ ਕੀਤੀ | ਇਹ ਸਮਾਗਮ ਪੁਰਾਣੀ ਦਾਣਾ ਮੰਡੀ ਕੋਟਕਪੂਰਾ ਵਿਖੇ 26 ਜਨਵਰੀ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ...
ਕੋਟਕਪੂਰਾ, 19 ਜਨਵਰੀ (ਮੇਘਰਾਜ)-ਪਿੰਡ ਬਾਹਮਣਵਾਲਾ-ਢਾਬ ਗੁਰੂ ਕੀ ਦੇ ਜਲਘਰ ਨੂੰ ਸੂਏ ਤੋਂ ਜਾਂਦੀ ਪਾਈਪ ਲਾਈਨ ਲੀਕ ਹੋਣ ਤੇ ਡਿੱਗੀਆਂ 'ਚ ਪਾਣੀ ਉੱਛਲਣ ਕਾਰਨ ਕਿਸਾਨ ਡਾਢੇ ਪ੍ਰੇਸ਼ਾਨ ਹਨ | ਉਨ੍ਹਾਂ ਦੀ ਫ਼ਸਲ ਬੇਲੋੜਾ ਪਾਣੀ ਪੈਣ ਕਾਰਨ ਖ਼ਰਾਬ ਹੋ ਰਹੀ ਹੈ | ਡਿੱਗੀਆਂ ...
ਫ਼ਰੀਦਕੋਟ, 19 ਜਨਵਰੀ (ਹਰਮਿੰਦਰ ਸਿੰਘ ਮਿੰਦਾ)-ਖੇਡ ਅਤੇ ਯੁਵਾ ਮਾਮਲੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਜੀਵ ਪ੍ਰਾਸ਼ਰ ਦੀ ਸਰਪ੍ਰਸਤੀ ਹੇਠ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਵਲੋਂ 18 ਤੋਂ 25 ਸਾਲ ਦੇ ਨੌਜਵਾਨਾਂ ਦੀ ਕਰਵਾਈ ਜਾ ...
ਕੋਟਕਪੂਰਾ, 19 ਜਨਵਰੀ (ਮੋਹਰ ਸਿੰਘ ਗਿੱਲ)-ਸਥਾਨਕ ਮੋਗਾ ਰੋਡ 'ਤੇ ਸਥਿਤ ਇਕ ਰਾਈਸ ਮਿੱਲ ਵਿਚ ਪਾੜ ਲਾ ਕੇ ਬਾਸਮਤੀ ਚਾਵਲ ਦੇ 128 ਗੱਟੇ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਮਿੱਲ ਦੇ ਲੇਬਰ ਕਵਾਟਰ ਵਿਚ ਰਹਿਣ ਵਾਲੇ ਫੋਰਮੈਨ ਸੰਤੋਸ਼ ਕੁਮਾਰ ਦੀ ਅਚਾਨਕ ਨੀਂਦ ਖੁੱਲ ਗਈ ਤਾਂ ...
ਫ਼ਰੀਦਕੋਟ, 19 ਜਨਵਰੀ (ਜਸਵੰਤ ਸਿੰਘ ਪੁਰਬਾ)-ਸਵੈ-ਰੁਜ਼ਗਾਰ, ਉੱਦਮੀਆਂ ਦੇ ਹੁਨਰ ਵਿਚ ਵਾਧਾ ਕਰਨ ਲਈ ਪੰਜਾਬ ਸਰਕਾਰ ਵਲੋਂ ਭਾਰਤ ਸਰਕਾਰ ਦੇ ਉਦਯੋਗਿਕ ਨੀਤੀ ਅਤੇ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਆਰੰਭੀ ਸਟਾਰਟ-ਅੱਪ ਇੰਡੀਆਂ ਯੋਜਨਾ ਤਹਿਤ ਕੀਤੀਆਂ ਪ੍ਰਾਪਤੀਆਂ ਦਾ ...
ਪੰਜਗਰਾੲੀਂ ਕਲਾਂ, 19 ਜਨਵਰੀ (ਸੁਖਮੰਦਰ ਸਿੰਘ ਬਰਾੜ)-ਵਿਧਾਨ ਸਭਾ ਹਲਕਾ ਜੈਤੋ ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਵਲੋਂ ਸਾਬਕਾ ਸਵ. ਚੇਅਰਮੈਨ ਨਛੱਤਰ ਸਿੰਘ ਬਰਾੜ ਦੇ ਗ੍ਰਹਿ ਵਿਖੇ ਅਕਾਲੀ ਦਲ ਦੇ ਵਰਕਰਾਂ ਨਾਲ ਹੰਗਾਮੀ ਮੀਟਿੰਗ ...
ਪੰਜਗਰਾਈਾ ਕਲਾਂ, 19 ਜਨਵਰੀ (ਕੁਲਦੀਪ ਸਿੰਘ ਗੋਂਦਾਰਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਜਗਜੀਤ ਸਿੰਘ ਚਾਹਲ (ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਫਰੀਦਕੋਟ) ਦੀ ਅਗਵਾਈ ਹੇਠ ਚੱਲ ਰਹੇ ਭਾਈ ਘਨ੍ਹੱਈਆ ਜੀ ਐਨ.ਐਸ.ਐਸ. ਯੂਨਿਟ ਵਲੋਂ ਸਵਾਮੀ ...
ਬਾਜਾਖਾਨਾ, 19 ਜਨਵਰੀ (ਜੀਵਨ ਗਰਗ)-ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯਨੀਅਨ ਜ਼ਿਲ੍ਹਾ ਫ਼ਰੀਦਕੋਟ ਵਲੋਂ ਪਿੰਡ ਰਣ ਸਿੰਘ ਵਾਲਾ ਵਿਖੇ ਮਨਰੇਗਾ ਮਜ਼ਦੂਰਾਂ ਦੀ ਭਾਰੀ ਮੀਟਿੰਗ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਕਾਮਰੇਡ ਗੋਰਾ ਪਿਪਲੀ ਵਿਸ਼ੇਸ਼ ਤੌਰ 'ਤੇ ...
ਕੋਟਕਪੂਰਾ, 19 ਜਨਵਰੀ (ਮੇਘਰਾਜ)-ਸਥਾਨਕ ਸਰਕਾਰੀ ਮਿਡਲ ਸਕੂਲ ਪੁਰਾਣਾ ਕਿਲ੍ਹਾ ਵਿਖੇ ਅੱਜ ਸਾਲਾਨਾ ਸਮਾਗਮ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਅਮਰੀਕਾ ਨਿਵਾਸੀ ਪ੍ਰਦੀਪ ਸਿੰਘ ਮਿਨਹਾਸ ਅਤੇ ਜਸਵੀਰ ਸਿੰਘ ਮਿਨਹਾਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਕੂਲ ...
ਫ਼ਰੀਦਕੋਟ, 19 ਜਨਵਰੀ (ਜਸਵੰਤ ਸਿੰਘ ਪੁਰਬਾ)-ਸੰਸਥਾ ਦੇ ਚੇਅਰਮੈਨ/ਡਾਇਰੈਕਟਰ ਰਾਜ ਥਾਪਰ ਨੇ ਆਪਣੇ ਖਿਡਾਰੀਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ.ਐਮ.ਡੀ. ਵਰਲਡ ਸਕੂਲ ਦੀ ਖਿਡਾਰਨ ਪਵਨਪ੍ਰੀਤ ਕੌਰ ਸਪੁੱਤਰੀ ਗੁਰਮੀਤ ਸਿੰਘ ...
ਫ਼ਰੀਦਕੋਟ, 19 ਜਨਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਅੰਦਰ ਮੈਹਰ ਫ਼ਾਊਾਡੇਸ਼ਨ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਆਪਣਾ ਵੱਡਾ ਯੋਗਦਾਨ ਦੇ ਰਹੀ ਹੈ | ਫ਼ਾਊਾਡੇਸ਼ਨ ਵਲੋਂ ਸਿਹਤਮੰਦ ਫ਼ਰੀਦਕੋਟ ਮਿਸ਼ਨ ਤਹਿਤ ਪਹਿਲਾ ਮੈਡੀਕਲ ਕੈਂਪ 20 ਜਨਵਰੀ ਨੂੰ ਪਿੰਡ ਬਰਗਾੜੀ ...
ਜੈਤੋ, 19 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀਆਂ ਹਦਾਇਤਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਲਬੀਰ ਸਿੰਘ ਦੀ ਅਗਵਾਈ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਸਹਿਯੋਗ ਨਾਲ ਬਲਾਕ ਜੈਤੋ ਦੇ ਅਧਿਆਪਕਾਂ ਦਾ ਇਕ ਫੇਰਾ ...
ਗੋਲੇਵਾਲਾ, 19 ਜਨਵਰੀ (ਅਮਰਜੀਤ ਸਿੰਘ ਬਰਾੜ)-ਹਰ ਪਿੰਡ-ਕਸਬੇ ਵਿਚ ਰਹਿੰਦੇ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਸਹੂੁਲਤਾਂ ਅਤੇ ਸਿਹਤ ਸਕੀਮਾਂ ਪਹੁੰਚਾੳਣ ਦਾ ਹਰ ਸੰਭਵ ੳਪਰਾਲਾ ਕੀਤਾ ਜਾ ਰਿਹਾ ਹੈ | ਇਸੇ ਹੀ ਮੰਤਵ ਤਹਿਤ ਪਿੰਡ ਸਾਧਾਂਵਾਲਾ ਵਿਖੇ ਸਵਾਈਨ ਫਲੂ ਤੋਂ ਬਚਾਅ ...
ਜੈਤੋ, 19 ਜਨਵਰੀ (ਭੋਲਾ ਸ਼ਰਮਾ)-ਦੀਪਕ ਜੈਤੋਈ ਮੰਚ ਜੈਤੋ ਵਲੋਂ 20 ਜਨਵਰੀ (ਦਿਨ ਐਤਵਾਰ) ਨੂੰ ਸਥਾਨਕ ਪੈਨਸ਼ਨਰਜ਼ ਭਵਨ ਵਿਚ ਦਿਨੇ 2 ਵਜੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਮੰਚ ਦੇ ਆਗੂ ਸੁਰਿੰਦਰਪਾਲ ਸ਼ਰਮਾ ਝੱਖੜਵਾਲਾ ਨੇ ਦੱਸਿਆ ਕਿ ...
ਫ਼ਰੀਦਕੋਟ, 19 ਜਨਵਰੀ (ਸਤੀਸ਼ ਬਾਗ਼ੀ)-ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮੀਟਿੰਗ ਦੌਰਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਨੇ ਰੋਟੀ ਰੋਜ਼ੀ ਖਾਤਰ ਸਖ਼ਤ ਮਿਹਨਤ ਕਰਨ ਵਾਲੇ ਮਜ਼ਦੂਰਾਂ ਪ੍ਰਤੀ ਲੁੱਟ ਮਚਾਈ ਹੋਈ ...
ਫ਼ਰੀਦਕੋਟ, 19 ਜਨਵਰੀ (ਸਤੀਸ਼ ਬਾਗ਼ੀ)-ਬਲਾਕ ਫ਼ਰੀਦਕੋਟ ਅਧੀਨ ਪੈਂਦੀ ਗ੍ਰਾਮ ਪੰਚਾਇਤ ਹਰਦਿਆਲੇਆਣਾ ਦੀ ਪਲੇਠੀ ਮੀਟਿੰਗ ਸਰਪੰਚ ਸਰਬਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂਹ ਮੈਂਬਰਾਂ ਨੇ ਹਿੱਸਾ ਲਿਆ | ਮੀਟਿੰਗ ਦੌਰਾਨ ਨਵੀਂ ਬਣੀ ਪੰਚਾਇਤ ਵਲੋਂ ...
ਫ਼ਰੀਦਕੋਟ, 19 ਜਨਵਰੀ (ਹਰਮਿੰਦਰ ਸਿੰਘ ਮਿੰਦਾ)-ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਰੀਦਕੋਟ ਵਲੋਂ ਸਿੱਖਿਆਰਥੀਆਂ ਨੂੰ ਨਾਲ ਲੈ ਕੇ ਸਵੱਛ ਭਾਰਤ ਸਬੰਧੀ ਚੇਤਨਾ ਰੈਲੀ ਕੱਢੀ ਗਈ | ਇਸ ਰੈਲੀ ਨੂੰ ਸੰਸਥਾ ਦੇ ਪਿ੍ੰਸੀਪਲ ਹਰੀਸ਼ ਕੁਮਾਰ ਨੇ ਝੰਡੀ ਦੇ ਕੇ ਰਵਾਨਾ ...
ਪੰਜਗਰਾਈਾ ਕਲਾਂ, 19 ਜਨਵਰੀ (ਕੁਲਦੀਪ ਸਿੰਘ ਗੋਂਦਾਰਾ)-ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਾ ਕਲਾਂ ਵਿਖੇ ਇਕ ਰੋਜ਼ਾ ਐਨ.ਐੱਸ.ਐੱਸ. ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਸ਼ੁਰੂਆਤ ਪ੍ਰੋਗਰਾਮ ਅਫ਼ਸਰ ਮਿਸ ਮੋਨਿਕਾ ਰਾਣੀ ਦੀ ਦੇਖ-ਰੇਖ ਹੇਠ ਐੱਨ. ਐੱਸ. ...
ਜੈਤੋ, 19 ਜਨਵਰੀ (ਗੁਰਚਰਨ ਸਿੰਘ ਗਾਬੜੀਆ)- ਕੈਪਟਨ ਦੀ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅੱਜ ਤੱਕ ਪੂਰਾ ਨਾ ਕਰਕੇ ਹਰ ਫਰੰਟ 'ਤੇ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਜੈਤੋ, 19 ਜਨਵਰੀ (ਭੋਲਾ ਸ਼ਰਮਾ)-ਬੀਤੇ ਦਿਨ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਕਾਰਜਸ਼ੈਲੀ ਉੱਪਰ 'ਆਪ' ਦੀ ਮੁਕਾਮੀ ਲੀਡਰਸ਼ਿਪ ਨੇ ਸਵਾਲ ਚੁੱਕੇ ਹਨ | ਬੀਤੀ ਸ਼ਾਮ ...
ਜੈਤੋ, 19 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵੀ ਸੰਸਥਾ ਵਰਿੰਦਰ ਰਿੰਮੀ ਵੈਲਫੇਅਰ ਸੁਸਾਇਟੀ (ਰਜਿ:) ਜੈਤੋ ਦੇ ਪ੍ਰਧਾਨ ਮਨਦੀਪ ਸਿੰਘ ਨਿਰਵਾਣ, ਮੀਤ ਪ੍ਰਧਾਨ ਭੁਪਿੰਦਰ ਸਿੰਘ ਗਿੱਲ, ਕੈਸ਼ੀਅਰ ਮਨਦੀਪ ਸ਼ਰਮਾ ਤੇ ਸਕੱਤਰ ਸਤਵਿੰਦਰ ਸਿੰਘ ਨਿਰਵਾਣ ਨੇ ਦੱਸਿਆ ਹੈ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX