ਤਾਜਾ ਖ਼ਬਰਾਂ


ਜ਼ਿਲ੍ਹਾ ਕਪੂਰਥਲਾ ਵਿਚ 12 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  0 minutes ago
ਕਪੂਰਥਲਾ, 6 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ ਕੋਰੋਨਾ ਨਾਲ ਸਬੰਧਿਤ 12 ਮਾਮਲੇ ਨਵੇਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 5 ਫਗਵਾੜਾ, ਇਕ ਡੀ.ਸੀ. ਦਫ਼ਤਰ ਕਪੂਰਥਲਾ, ਇਕ ਪੁਲਿਸ ਲਾਈਨ ਕਪੂਰਥਲਾ, ਇਕ ਥਾਣਾ ਢਿਲਵਾਂ, ਇਕ ਸੁਭਾਨਪੁਰ...
ਨਵਾਂਸ਼ਹਿਰ 'ਚ ਐੱਸ. ਐੱਚ. ਓ. ਸਮੇਤ ਚਾਰ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  18 minutes ago
ਨਵਾਂਸ਼ਹਿਰ, 6 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਇੱਥੋਂ ਦੇ ਇੱਕ ਐੱਸ. ਐੱਚ. ਓ. ਸਮੇਤ ਚਾਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਇੱਕ ਪੁਲਿਸ ਸਟੇਸ਼ਨ...
ਸਰਕਾਰ ਨੇ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੋਲ੍ਹੇ ਨਵੇਂ ਰਾਹ : ਕੇਂਦਰ ਸਰਕਾਰ ਦੇ ਐੱਨ. ਸੀ. ਐੱਸ. ਪੋਰਟਲ ਨਾਲ ਜੋੜਿਆ 'ਘਰ-ਘਰ ਰੋਜ਼ਗਾਰ' ਪੋਰਟਲ
. . .  23 minutes ago
ਚੰਡੀਗੜ੍ਹ, 6 ਅਗਸਤ- ਪੰਜਾਬ ਦੇ ਨੌਜਵਾਨਾਂ ਨੂੰ ਵਧੇਰੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਪੋਰਟਲ ਨੂੰ ਕੌਮੀ ਕੈਰੀਅਰ ਸਰਵਿਸ (ਐੱਨ. ਸੀ. ਐੱਸ) ਨਾਲ ਜੋੜ ਦਿੱਤਾ ਹੈ...
ਜਥੇਬੰਦੀਆਂ ਨੇ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜ਼ਾਹਰਾ
. . .  43 minutes ago
ਜੈਤੋ, 6 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਅਤੇ ਟੈਕਨੀਕਲ ਸਰਵਿਸ ਯੂਨੀਅਨ ਵਲੋਂ ਉਲੀਕੇ ਸਾਂਝੇ...
ਮੋਗਾ 'ਚ ਕੋਰੋਨਾ ਦਾ ਧਮਾਕਾ, 44 ਹੋਰ ਮਾਮਲੇ ਆਏ ਸਾਹਮਣੇ
. . .  50 minutes ago
ਮੋਗਾ, 6 ਅਗਸਤ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚ ਕੋਰੋਨਾ ਦੇ 44 ਹੋਰ ਮਾਮਲੇ ਸਾਹਮਣੇ ਆਉਣ ਕਾਰਨ ਮੋਗਾ ਸ਼ਹਿਰ 'ਚ ਇੱਕ ਵਾਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਅੱਜ ਆਏ ਮਾਮਲਿਆਂ 'ਚੋਂ ਵਧੇਰੇ ਮੋਗਾ ਗੀਤਾ...
ਅੰਮ੍ਰਿਤਸਰ 'ਚ ਕੋਰੋਨਾ ਦੇ 44 ਹੋਰ ਮਾਮਲੇ ਆਏ ਸਾਹਮਣੇ, ਦੋ ਹੋਰ ਮੌਤਾਂ
. . .  about 1 hour ago
ਅੰਮ੍ਰਿਤਸਰ, 6 ਅਗਸਤ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 44 ਹੋਰ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਕਾਰਨ ਜ਼ਿਲ੍ਹੇ 'ਚ 2 ਹੋਰ ਮੌਤਾਂ ਵੀ ਹੋਈਆਂ ਹਨ। 44 ਨਵੇਂ...
ਮਨਿਸਟਰੀਅਲ ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 1 hour ago
ਤਲਵੰਡੀ ਸਾਬੋ/ਸੀਂਗੋ ਮੰਡੀ, 6 ਅਗਸਤ (ਲਕਵਿੰਦਰ ਸ਼ਰਮਾ)- ਪੰਜਾਬ 'ਚ ਜਿੱਥੇ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਉੱਥੇ ਹੀ ਸੂਬੇ ਦੇ ਮਨਿਸਟਰੀਅਲ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ...
ਮਾਝਾ ਖੇਤਰ 'ਚ ਜ਼ਹਿਰੀਲੀ ਸ਼ਰਾਬ ਨਾਲ 120 ਨਿਰਦੋਸ਼ ਲੋਕਾਂ ਦੀ ਮੌਤ ਲਈ ਕਾਂਗਰਸ ਪਾਰਟੀ ਜ਼ਿੰਮੇਵਾਰ- ਅਸ਼ਵਨੀ ਸ਼ਰਮਾ
. . .  about 1 hour ago
ਜੰਡਿਆਲਾ ਗੁਰੂ, 6 ਅਗਸਤ (ਰਣਜੀਤ ਸਿੰਘ ਜੋਸਨ)- ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਜੰਡਿਆਲਾ ਗੁਰੂ ਵਿਖੇ ਭਾਜਪਾ ਕਾਰਜਕਾਰਨੀ ਦੇ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਗ੍ਰਹਿ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਜੰਡਿਆਲਾ ਗੁਰੂ ਨੇੜਲੇ ਪਿੰਡ ਮੁੱਛਲ ਵਿਖੇ...
ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਵਿਖੇ ਕੋਰੋਨਾ ਦੇ 7 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਭਦੌੜ, 6 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)- ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਅਤੇ ਲਾਗਲੇ ਪਿੰਡਾਂ 'ਚ 7 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ ਲੋਕਾਂ ਵਿਚ ਮੁੜ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੀ. ਐੱਚ. ਸੀ. ਭਦੌੜ ਦੇ...
ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਇਕਾਂ 'ਤੇ ਕਤਲ ਕੇਸ ਦੇ ਪਰਚੇ ਕਰਨ ਦਰਜ- ਭਗਵੰਤ ਮਾਨ
. . .  about 1 hour ago
ਪਟਿਆਲਾ, 6 ਅਗਸਤ (ਗੁਰਪ੍ਰੀਤ ਸਿੰਘ ਚੱਠਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇ ਆਪਣੇ ਵਿਧਾਇਕਾਂ 'ਤੇ 307 ਦੇ ਪਰਚੇ ਕਰੇਗਾ, ਫਿਰ ਪਤਾ ਲੱਗੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਪਟਿਆਲਾ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ...
ਤਰਲੋਕ ਸਿੰਘ ਬਾਠ ਅਤੇ ਰਾਜਾ ਚੌਧਰੀਵਾਲ ਦੀ ਅਗਵਾਈ 'ਚ ਸ੍ਰੀ ਹਰਗੋਬਿੰਦਪੁਰ ਹਲਕੇ 'ਚ ਲੱਗਾ ਧਰਨਾ
. . .  about 1 hour ago
ਬਟਾਲਾ, 6 ਅਗਸਤ (ਕਾਹਲੋਂ)-ਕਾਂਗਰਸ ਸਰਕਾਰ ਦੇ ਖ਼ਿਲਾਫ਼ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਤਰਲੋਕ ਸਿੰਘ ਬਾਠ ਅਤੇ ਰਾਜਾ ਚੌਧਰੀਵਾਲ ਦੀ ਅਗਵਾਈ 'ਚ ਧਰਨਾ ਲਗਾਇਆ ਗਿਆ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ। ਸ. ਬਾਠ...
ਚੋਹਲਾ ਸਾਹਿਬ ਵਿਖੇ ਕੋਰੋਨਾ ਦੀ ਦਸਤਕ, ਦੋ ਵਿਅਕਤੀਆਂ ਦੇ ਪਾਜ਼ੀਟਿਵ ਆਉਣ ਕਾਰਨ ਦਹਿਸ਼ਤ ਦਾ ਮਾਹੌਲ
. . .  about 1 hour ago
ਚੋਹਲਾ ਸਾਹਿਬ, 6 ਅਗਸਤ (ਬਲਵਿੰਦਰ ਸਿੰਘ ਚੋਹਲਾ)- ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਦੋ ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ 'ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਦੋਹਾਂ ਮਰੀਜ਼ਾਂ ਨੂੰ ਸਿਹਤ ਵਿਭਾਗ ਦੀ ਟੀਮ ਵਲੋਂ ਐਂਬੂਲੈਂਸ ਰਾਹੀਂ ਨੇੜੇ...
ਪਠਾਨਕੋਟ 'ਚ ਕੋਰੋਨਾ ਦੇ 10 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਪਠਾਨਕੋਟ, 6 ਅਗਸਤ (ਆਰ. ਸਿੰਘ)- ਸਿਹਤ ਵਿਭਾਗ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪਠਾਨਕੋਟ ਸ਼ਹਿਰ 'ਚ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ...
ਥਾਣਾ ਸੁਲਤਾਨਵਿੰਡ ਦੀ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
. . .  about 2 hours ago
ਸੁਲਤਾਨਵਿੰਡ, 6 ਅਗਸਤ (ਗੁਰਨਾਮ ਸਿੰਘ ਬੁੱਟਰ)- ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁਖੀ ਇੰਸਪੈਕਟਰ ਪ੍ਰਨੀਤ ਸਿੰਘ ਢਿੱਲੋਂ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਰਣੀਕੇ
. . .  about 2 hours ago
ਸੁਲਤਾਨਪੁਰ ਲੋਧੀ, 6 ਅਗਸਤ (ਲਾਡੀ, ਥਿੰਦ, ਹੈਪੀ)- ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਐੱਸ. ਸੀ. ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦਾ ਸੁਲਤਾਨਪੁਰ ਲੋਧੀ ਪਹੁੰਚਣ 'ਤੇ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ...
ਭਾਜਪਾ ਆਗੂਆਂ ਨੇ ਪਿੰਡ ਮੁੱਛਲ ਵਿਖੇ ਪਹੁੰਚ ਕੇ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੇ ਪਰਿਵਾਰ ਨਾਲ ਵੰਡਾਇਆ ਦੁੱਖ
. . .  36 minutes ago
ਟਾਂਗਰਾ, 6 (ਹਰਜਿੰਦਰ ਸਿੰਘ ਕਲੇਰ)- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਮੈਂਬਰ ਪਾਰਲੀਮੈਂਟ ਸ਼ਵੇਤ ਮਲਿਕ, ਕੇਵਲ ਕੁਮਾਰ, ਬਲਵਿੰਦਰ ਗਿੱਲ, ਰਾਜੇਸ਼ ਹਨੀ, ਪ੍ਰਧਾਨ ਹਰਦਿਆਲ ਸਿੰਘ ਆਦਿ ਪਾਰਟੀ ਆਗੂਆਂ ਨੇ ਅੱਜ ਅੰਮ੍ਰਿਤਸਰ ਦੇ ਪਿੰਡ ਮੁੱਛਲ...
ਅਦਾਲਤ ਨੇ 7 ਦਿਨਾਂ ਲਈ ਪੁਲਿਸ ਹਿਰਾਸਤ 'ਚ ਭੇਜਿਆ ਸੰਨੀ ਇਨਕਲੇਵ ਦਾ ਮਾਲਕ ਬਾਜਵਾ
. . .  about 2 hours ago
ਖਰੜ, 6 ਅਗਸਤ (ਗੁਰਮੁੱਖ ਸਿੰਘ ਮਾਨ )-ਖਰੜ ਦੀ ਅਦਾਲਤ ਵਲੋਂ ਧੋਖਾਧੜੀ ਦੇ ਮਾਮਲੇ 'ਚ ਸਦਰ ਪੁਲਿਸ ਖਰੜ ਵਲੋਂ ਗ੍ਰਿਫ਼ਤਾਰ ਕੀਤੇ ਗਏ ਸੰਨੀ ਇਨਕਲੇਵ ਦੇ ਮਾਲਕ...
ਨਵਨਿਯੁਕਤ ਡੀ.ਐਸ.ਪੀ.ਸੁਖਵਿੰਦਰਪਾਲ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ
. . .  about 3 hours ago
ਜੰਡਿਆਲਾ ਗੁਰੂ, 6 ਅਗਸਤ-(ਰਣਜੀਤ ਸਿੰਘ ਜੋਸਨ)- ਹਾਲ ਹੀ ਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਤਬਾਦਲਿਆਂ ਤਹਿਤ ਜੰਡਿਆਲਾ ਗੁਰੂ ਦੇ ਨਵੇਂ ਡੀ. ਐਸ. ਪੀ. ਸੁਖਵਿੰਦਰਪਾਲ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਜੋ ਕਿ ਡੀ. ਐਸ. ਪੀ. ਹੈਡਕੁਆਰਟਰ ਬਰਨਾਲਾ...
ਅਣਪਛਾਤੇ ਵਿਅਕਤੀਆਂ ਨੇ ਰਾਤ ਸਮੇਂ ਛੱਪੜ ਵਿਚ ਸੁੱਟੇ ਸ਼ਰਾਬ ਪੈਕਿੰਗ ਕਰਨ ਵਾਲੀਆਂ ਗੱਤੇ ਦੀਆਂ ਪੇਟੀਆਂ ਦੇ ਬੰਡਲ
. . .  about 3 hours ago
ਖਡੂਰ ਸਾਹਿਬ, 6 ਅਗਸਤ ( ਰਸ਼ਪਾਲ ਸਿੰਘ ਕੁਲਾਰ) - ਜ਼ਿਲਾ ਤਰਨ ਤਾਰਨ ਦੀ ਸਬ ਡਵੀਜ਼ਨ ਖਡੂਰ ਸਾਹਿਬ ਦੇ ਪਿੰਡ ਅਲੀਆ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਸਮੇਂ ਸ਼ਰਾਬ ਪੈਕਿੰਗ ਕਰਨ ਵਾਲੀਆਂ ਗੱਤੇ ਦੀਆਂ ਪੇਟੀਆਂ ਦੇ ਛੱਪੜ ਵਿਚ ਬੰਡਲ ਸੁਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ...
ਪੰਜਾਬ ਸਰਕਾਰ ਨੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦਿੱਤੇ 2-2 ਲੱਖ ਦੇ ਚੈੱਕ
. . .  about 3 hours ago
ਤਰਨਤਾਰਨ 6 ਅਗਸਤ( ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਜ਼ਹਿਰੀਲੀ ਸ਼ਰਾਬ ਨਾਲ ਜ਼ਿਲ੍ਹਾ ਤਰਨਤਾਰਨ ਅੰਦਰ ਮਰਨ ਵਾਲੇ 84 ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਹੋਰ ਵਿਧਾਇਕ...
ਵਿਆਹ ਤੋਂ ਹਫ਼ਤਾ ਪਹਿਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਹੱਤਿਆ
. . .  about 3 hours ago
ਫ਼ਿਰੋਜ਼ਪੁਰ, 6 ਅਗਸਤ (ਗੁਰਿੰਦਰ ਸਿੰਘ): ਫ਼ਿਰੋਜ਼ਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਸਰਹੱਦੀ ਪਿੰਡ ਨਵਾਂ ਬਾਰੇ ਕੇ 'ਚ ਬੀਤੀ ਰਾਤ ਅਣਪਛਾਤਿਆਂ ਵੱਲੋਂ ਇਕ ਨੌਜਵਾਨ ਦੇ ਘਰ ਵਿਚ ਵੜ ਕੇ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ...
ਗਿੱਦੜਬਾਹਾ ਵਿਖੇ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 6 ਅਗਸਤ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹੇ 'ਚ 2 ਕੋਰੋਨਾ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਨੇ ਜਾਂਚ ਕੀਤੀ ਸ਼ੁਰੂ
. . .  about 2 hours ago
ਅੰਮ੍ਰਿਤਸਰ, 6 ਅਗਸਤ (ਰੇਸ਼ਮ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਤਿੰਨ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੀ ਜੋ ਜਾਂਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਸੌਂਪੀ ਗਈ ਸੀ...
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ : ਭਾਜਪਾ ਮਹਿਲਾ ਮੋਰਚਾ ਵਲੋਂ ਸਿੰਗਲਾ ਦੀ ਕੋਠੀ ਅੱਗੇ ਨਾਅਰੇਬਾਜ਼ੀ
. . .  about 3 hours ago
ਸੰਗਰੂਰ, 6 ਅਗਸਤ (ਧੀਰਜ ਪਸ਼ੋਰੀਆ)- ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਮਾਮਲੇ 'ਤੇ ਅੱਜ ਭਾਜਪਾ ਮਹਿਲਾ ਮੋਰਚਾ ਦੇ ਝੰਡੇ ਹੇਠ ਵੱਡੀ ਗਿਣਤੀ 'ਚ ਔਰਤਾਂ ਨੇ ਜ਼ਿਲ੍ਹਾ ਪ੍ਰਧਾਨ...
ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਸ਼ਾਮਖੇੜਾ 'ਚ ਕੋਰੋਨਾ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ
. . .  about 3 hours ago
ਮਲੋਟ, 6 ਅਗਸਤ (ਗੁਰਮੀਤ ਸਿੰਘ ਮੱਕੜ)- ਜ਼ਿਲ੍ਹਾ ਮੁਕਤਸਰ ਸਾਹਿਬ ਦੇ ਮਲੋਟ ਹਲਕੇ 'ਚ ਕੋਰੋਨਾ ਮਰੀਜ਼ਾਂ ਦਾ ਵਾਧਾ ਲਗਾਤਾਰ ਜਾਰੀ ਹੈ। ਸ਼ਹਿਰ ਦੇ ਨੇੜਲੇ ਪਿੰਡ ਸ਼ਾਮਖੇੜਾ ਦੀ ਇੱਕ 50...
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਮਾਘ ਸੰਮਤ 550

ਮੋਗਾ

ਭਾਰਤੀ ਸੈਨਾ ਦੇ 71ਵੇਂ ਸੈਨਾ ਦਿਵਸ ਦੇ ਮੌਕੇ ਕਰਵਾਈ 5 ਕਿਲੋਮੀਟਰ ਮੈਰਾਥਨ ਦੌੜ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਭਾਰਤੀ ਸੈਨਾ ਦੇ 71ਵੇਂ ਸੈਨਾ ਦਿਵਸ ਦੇ ਮੌਕੇ 'ਤੇ ਆਰਮੀ ਦੇ ਗੋਲਡਨ ਐਰੋ ਡਵੀਜ਼ਨ ਵਲੋਂ 5 ਕਿਲੋਮੀਟਰ ਮੈਰਾਥਨ ਦੌੜ ਕਰਵਾਈ ਗਈ, ਜਿਸ ਨੂੰ ਬਿ੍ਗੇਡੀਅਰ ਪ੍ਰਦੀਪ ਕੁਮਾਰ ਕਮਾਂਡਰ 48 ਇਨਫ਼ੈਟਰੀ ਬਿ੍ਗੇਡ ਵਲੋਂ ਗੁਰੂ ਨਾਨਕ ਕਾਲਜ ਮੋਗਾ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਇਸ ਦੌੜ 'ਚ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ, ਸੀਨੀਅਰ ਕਪਤਾਨ ਪੁਲਿਸ ਗੁਲਨੀਤ ਸਿੰਘ ਖੁਰਾਣਾ ਅਤੇ ਸਹਾਇਕ ਕਮਿਸ਼ਨਰ (ਜ) ਲਾਲ ਵਿਸਵਾਸ਼ ਬੈਂਸ ਨੇ ਵਿਸੇਸ਼ ਤੌਰ 'ਤੇ ਭਾਗ ਲਿਆ | ਇਸ ਮੌਕੇ ਬਿ੍ਗੇਡੀਅਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ 15 ਜਨਵਰੀ, 1949 ਨੂੰ ਲੈਫ਼. ਜਨਰਲ ਕੇ.ਐਮ ਕੈਰੀਅੱਪਾ ਵਲੋਂ ਬਿ੍ਟਿਸ਼ ਸੈਨਾ ਕੋਲੋ ਬਤੌਰ ਭਾਰਤੀ ਸੈਨਾ ਦੇ ਕਮਾਂਡਰ ਇਨ ਚੀਫ਼ ਦਾ ਅਹੁਦਾ ਸੰਭਾਲਿਆ ਗਿਆ ਸੀ, ਜਿਸ ਕਾਰਣ ਹਰ ਸਾਲ ਭਾਰਤੀ ਸੈਨਾ ਵਲੋਂ 15 ਜਨਵਰੀ ਨੂੰ ਸੈਨਾ ਦਿਵਸ ਮਨਾਇਆ ਜਾਂਦਾ ਹੈ | ਇਸ ਮੌਕੇ ਦੇਸ਼ ਦੀ ਰੱਖਿਆ ਲਈ ਭਾਰਤੀ ਫ਼ੌਜ਼ ਦੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜ਼ਲੀ ਵੀ ਭੇਂਟ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਦੌੜ ਦਾ ਮੁੱਖ ਮੰਤਵ ਲੋਕਾਂ 'ਚ ਭਾਰਤੀ ਫ਼ੌਜ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਨੌਜਵਾਨਾਂ ਨੂੰ ਦੇਸ਼ ਦੀ ਰੱਖਿਆ ਲਈ ਭਾਰਤੀ ਫ਼ੌਜ਼ ਵਿਚ ਭਰਤੀ ਹੋਣ ਲਈ ਉਤਸ਼ਾਹਿਤ ਕਰਨਾ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਆਰਮੀ ਰੈਜੀਮੈਂਟ ਫ਼ਿਰੋਜ਼ਪੁਰ ਵਲੋਂ ਕਰਵਾਈ ਗਈ ਮੈਰਾਥਨ ਦੌੜ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ ਅਤੇ ਇਸ ਦੌੜ ਵਿਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ | ਉਨ੍ਹਾਂ ਦੱਸਿਆ ਕਿ ਇਸ ਦੌੜ ਨਾਲ ਪੰਜਾਬ ਸਰਕਾਰ ਵਲੋਂ ਆਰੰਭੇ ਗਏ 'ਤੰਦਰੁਸਤ ਮਿਸ਼ਨ ਪੰਜਾਬ' ਨੂੰ ਵੀ ਸਾਰਥਿਕ ਹੁਲਾਰਾ ਮਿਲੇਗਾ | ਇਸ ਮੌਕੇ ਫ਼ੌਜ ਦੇ ਜਵਾਨਾਂ ਵਲੋਂ ਪਾਈਪ ਬੈਂਡ ਦੀਆਂ ਮਨਮੋਹਕ ਅਤੇ ਸੰਗੀਤਕ ਧੁਨਾਂ ਨਾਲ ਕੀਤੀ ਗਈ ਪ੍ਰਦਰਸ਼ਨੀ ਨੇ ਸਭਨਾਂ ਦਾ ਮਨ ਮੋਹਿਆ | ਇਸ ਮੌਕੇ ਦੌੜ 'ਚੋਂ ਪਹਿਲੇ 10 ਸਥਾਨਾਂ 'ਤੇ ਆਏ ਵਿਦਿਆਰਥੀਆਂ ਅਤੇ ਛੋਟੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੈਰਾਥਨ ਦੌੜ ਵਿੱਚ ਭਾਰਤੀ ਫ਼ੌਜ਼ ਦੇ ਮੇਜਰ ਜਨਰਲ ਜੇ.ਐਸ.ਸੰਧੂ, ਕਰਨਲ ਅਮਿਤ ਕਨੌਡੀਆ, ਕੁਲਦੀਪ ਸਿੰਘ ਸਹਿਗਲ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਗਦੀਸ਼ ਸਿੰਘ ਰਾਹੀ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਰਨਲ ਐਚ.ਐਸ.ਗਿੱਲ, ਜ਼ਿਲ੍ਹਾ ਮੁਖੀ ਜੀ.ਓ.ਜੀ ਕਰਨਲ ਬਲਕਾਰ ਸਿੰਘ, ਡੀ.ਐਸ.ਪੀ ਕੇਸਰ ਸਿੰਘ, ਮੇਜਰ ਪ੍ਰਦੀਪ ਸਿੰਘ, ਫ਼ੌਜ਼ ਦੇ ਜਵਾਨਾਂ, ਯੁਵਕ ਸੇਵਾਵਾਂ ਵਿਭਾਗ ਦੇ ਐਨ.ਐਸ.ਐਸ ਵਾਲੰਟੀਅਰਾਂ, ਭੀਮ ਨਗਰ ਸੀਨੀਅਰ ਸੈਕੰਡਰੀ ਸਕੂਲ, ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ, ਦਵਿੰਦਰ ਪਾਲ ਸਿੰਘ ਰਿੰਪੀ, ਤੇਜਵੰਤ ਸਿੰਘ ਅਤੇ ਹੋਰ ਅਧਿਕਾਰੀਆਂ/ਕਰਮਚਾਰੀਆਂ ਸਮੇਤ ਲਗਪਗ ਇਕ ਹਜ਼ਾਰ ਵਿਅਕਤੀਆਂ ਨੇ ਭਾਗ ਲਿਆ |

ਸੱਭਿਆਚਾਰਕ ਪ੍ਰੋਗਰਾਮ ਤੇ ਮਾਰਚ ਪਾਸਟ ਦੀਆਂ ਰਿਹਰਸਲਾਂ ਸ਼ੁਰੂ

ਮੋਗਾ 19 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਗਣਤੰਤਰ ਦਿਵਸ ਮਨਾਉਣ ਲਈ ਅੱਜ ਦਾਣਾ ਮੰਡੀ ਮੋਗਾ ਵਿਖੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੱਭਿਆਚਾਰਕ ਪ੍ਰੋਗਰਾਮ ਅਤੇ ਮਾਰਚ ਪਾਸਟ ਦੀਆਂ ...

ਪੂਰੀ ਖ਼ਬਰ »

ਮਾਉਂਟ ਲਿਟਰਾ ਜੀ ਸਕੂਲ ਵਿਖੇ ਨਾਸਾ ਤੇ ਕੈਨੇਡਾ ਦੀ ਜਾਣਕਾਰੀ ਸਬੰਧੀ ਵਿਸ਼ਾਲ ਸੈਮੀਨਾਰ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਉਂਟ ਲਿਟਰਾ ਜੀ ਸਕੂਲ ਜੋ ਕਿ ਪਿੰਡ ਪੁਰਾਣੇਵਾਲਾ ਵਿਖੇ ਸਥਿਤ ਹੈ, 'ਚ ਅੱਜ ਵਿਦਿਆਰਥੀਆਂ ਨੂੰ ਯੂ.ਐਸ.ਏ., ਨਾਸਾ ਅਤੇ ਕੈਨੇਡਾ ਸੰਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿ ੰਗ

ਨਿਹਾਲ ਸਿੰਘ ਵਾਲਾ, 19 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਕਾਦੀਆ ਦੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਸੁਖਮੰਦਰ ਸਿੰਘ ਧੂੜਕੋਟ ਦੀ ਪ੍ਰਧਾਨਗੀ ਹੇਠ ਹੋਈ | ਜਿਸ ਦੀ ਕਾਰਵਾਈ ਬਲਾਕ ਜਨਰਲ ਸਕੱਤਰ ਬਲਵੀਰ ਸਿੰਘ ਭਾਗੀਕੇ ਨੇ ਚਲਾਈ | ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਮੋਬਾਈਲ ਲੈ ਕੇ ਹੋਏ ਫ਼ਰਾਰ

ਮੋਗਾ, 19 ਜਨਵਰੀ (ਗੁਰਤੇਜ ਸਿੰਘ)-ਮੋਗਾ ਦੇ ਨਿਊ ਟਾਊਨ ਗਲੀ ਨੰਬਰ 9 ਵਿਖੇ ਸਥਿਤ ਫੇਅਰ ਪਿ੍ੰਟਿੰਗ ਪੈੱ੍ਰਸ ਦੇ ਅੰਦਰ ਵੜ ਕੇ ਦੋ ਮੋਟਰਸਾਈਕਲ ਸਵਾਰਾਂ ਨੇ ਦਿਨ ਦਿਹਾੜੇ ਮੋਬਾਈਲ ਫੋਨ ਚੁੱਕ ਲਿਆ, ਦੁਕਾਨਦਾਰ ਵਿਨੋਦ ਕੁਮਾਰ ਅਗਰਵਾਲ ਨੇ ਸ਼ੋਰ ਮਚਾਇਆ ਤਾਂ ਦੋਂਵੇਂ ...

ਪੂਰੀ ਖ਼ਬਰ »

ਤਸਕਰੀ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ 10-10 ਸਾਲ ਕੈਦ

ਮੋਗਾ, 19 ਜਨਵਰੀ (ਗੁਰਤੇਜ ਸਿੰਘ)-ਅੱਜ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਸ੍ਰੀ ਚਰਨਜੀਤ ਅਰੋੜਾ ਦੀ ਅਦਾਲਤ ਨੇ ਚੂਰਾ ਪੋਸਤ ਦੀ ਤਸਕਰੀ ਕਰਨ ਦੇ ਮਾਮਲੇ ਵਿਚ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ ਤਿੰਨ ਜਣਿਆਂ ਨੂੰ 10-10 ਸਾਲ ਕੈਦ ਅਤੇ ਇਕ-ਇਕ ਲੱਖ ਰੁਪਏ ਜੁਰਮਾਨਾ ਭਰਨ ਦੇ ਹੁਕਮ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਮੋਬਾਈਲ ਲੈ ਕੇ ਹੋਏ ਫ਼ਰਾਰ

ਮੋਗਾ, 19 ਜਨਵਰੀ (ਗੁਰਤੇਜ ਸਿੰਘ)-ਮੋਗਾ ਦੇ ਨਿਊ ਟਾਊਨ ਗਲੀ ਨੰਬਰ 9 ਵਿਖੇ ਸਥਿਤ ਫੇਅਰ ਪਿ੍ੰਟਿੰਗ ਪੈੱ੍ਰਸ ਦੇ ਅੰਦਰ ਵੜ ਕੇ ਦੋ ਮੋਟਰਸਾਈਕਲ ਸਵਾਰਾਂ ਨੇ ਦਿਨ ਦਿਹਾੜੇ ਮੋਬਾਈਲ ਫੋਨ ਚੁੱਕ ਲਿਆ, ਦੁਕਾਨਦਾਰ ਵਿਨੋਦ ਕੁਮਾਰ ਅਗਰਵਾਲ ਨੇ ਸ਼ੋਰ ਮਚਾਇਆ ਤਾਂ ਦੋਂਵੇਂ ...

ਪੂਰੀ ਖ਼ਬਰ »

ਉਤਰਾਂਚਲ ਪ੍ਰਦੇਸ਼ ਦੀ ਸ਼ਰਾਬ ਤੇ ਐਕਟਿਵਾ ਬਰਾਮਦ

ਮੋਗਾ, 19 ਜਨਵਰੀ (ਸ਼ਿੰਦਰ ਸਿੰਘ ਭੁਪਾਲ)-ਸਹਾਇਕ ਥਾਣੇਦਾਰ ਬਲਵੀਰ ਸਿੰਘ ਅਤੇ ਉਸ ਦੀ ਸਹਾਇਕ ਪੁਲਿਸ ਪਾਰਟੀ ਨੇ ਸ਼ਾਮ ਸਵਾ ਛੇ ਵਜੇ ਦੇ ਕਰੀਬ ਕੋਟਕਪੂਰਾ ਬਾਈਪਾਸ ਮੋਗਾ ਤੋਂ ਗੁਰਦੇਵ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਫ਼ਰੀਦਕੋਟ ਨੂੰ 8 ਬੋਤਲਾਂ ਸ਼ਰਾਬ ਮਾਰਕਾ ...

ਪੂਰੀ ਖ਼ਬਰ »

ਜਗ੍ਹਾ ਦੀ ਰਜਿਸਟਰੀ ਨਾ ਕਰਵਾਉਣ ਿਖ਼ਲਾਫ਼ ਮੁਕੱਦਮਾ ਦਰਜ

ਮੋਗਾ, 19 ਜਨਵਰੀ (ਸ਼ਿੰਦਰ ਸਿੰਘ ਭੁਪਾਲ)-ਰਾਜ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਬੱਧਨੀ ਕਲਾਂ ਦੀ ਸ਼ਿਕਾਇਤ ਦੀ ਪੜਤਾਲ ਐਸ.ਐਸ.ਪੀ. ਮੋਗਾ ਦੇ ਹੁਕਮਾਂ ਅਧੀਨ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਨੇ ਕੀਤੀ ਜਿਸ ਦੇ ਆਧਾਰ 'ਤੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਵਲੋਂ ਬੂਟਾ ਸਿੰਘ ...

ਪੂਰੀ ਖ਼ਬਰ »

ਹੋਲੀ ਹਾਰਟ ਸਕੂਲ ਦਾ ਸਾਲਾਨਾ ਸਮਾਗਮ 'ਰੇਨਬੋ 2019' ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਅਜੀਤਵਾਲ, 19 ਜਨਵਰੀ (ਹਰਦੇਵ ਸਿੰਘ ਮਾਨ)-ਇਲਾਕੇ ਦੀ ਉੱਘੀ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਕਰਵਾਇਆ ਸਲਾਨਾ ਸਮਾਗਮ 'ਰੇਨਬੋ 2019' ਅਮਿੱਟ ਯਾਦਾਂ ਛੱਡਦਾ ਹੋਇਆ ਧੂਮ-ਧਾਮ ਨਾਲ ਸਮਾਪਤ ਹੋਇਆ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪੁੱਜੇ ...

ਪੂਰੀ ਖ਼ਬਰ »

ਰੈਲੀ ਸਬੰਧੀ ਕੀਤੀਆਂ ਜਾਣਗੀਆਂ ਮੀਟਿ ੰਗਾਂ-ਚਿੰਡਾਲੀਆ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਲੰਮੇ ਸਮੇਂ ਤੋਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਮਿਡ-ਡੇਅ ਮੀਲ ਕੁੱਕ ਯੂਨੀਅਨ ਦੇ ਪੰਜਾਬ ਪ੍ਰਧਾਨ ਕਰਮ ਚੰਦ ਚਿੰਡਾਲੀਆ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੰਗਾਂ ਨੂੰ ਲਾਗੂ ਕਰਵਾਉਣ ਲਈ ਯੂਨੀਅਨ ਵਲੋਂ ਜੋ 26 ...

ਪੂਰੀ ਖ਼ਬਰ »

ਐੱਸ. ਐੱਫ. ਸੀ. ਸਕੂਲ 'ਚ ਵਿਦਿਆਰਥੀਆਂ ਨੂੰ ਦਿੱਤੀ ਕੈਂਸਰ ਸਬੰਧੀ ਜਾਣਕਾਰੀ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ)-ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਰੋਕਣ ਅਤੇ ਇਸ ਨਾਲ ਪੀੜਿ੍ਹਤਾਂ ਦਾ ਉੱਚ ਪੱਧਰੀ ਇਲਾਜ ਕਰਵਾਉਣ ਲਈ ਬੇਸ਼ਕ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਾਈਵੇਟ ਸੰਸਥਾਨਾਂ ਵਲੋਂ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਪਰੰਤੂ ਫਿਰ ਵੀ ...

ਪੂਰੀ ਖ਼ਬਰ »

ਗੁਰਮਿਲਾਪ ਸਿੰਘ ਡੱਲਾ ਦੀ ਸੰਸਥਾ ਦਾ ਆਈਲਟਸ ਦਾ ਨਤੀਜਾ ਰਿਹਾ ਸ਼ਾਨਦਾਰ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਆਈਲਟਸ ਅਤੇ ਸਟੂਡੈਂਟ ਵੀਜ਼ਾ ਦੀਆਂ ਸੇਵਾਵਾਂ ਨਾਲ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਗਈ ਹੈ | ਸੰਸਥਾ ਵਲੋਂ ਆਈਲਟਸ ਦੀ ਤਿਆਰੀ ਕਰ ਕੇ ਹਰਵਿੰਦਰ ਕੌਰ ਨਿਵਾਸੀ ਨੱਥੂਵਾਲਾ ਜਦੀਦ ਨੇ 6, ਨਵਦੀਪ ਸਿੰਘ ਨਿਵਾਸੀ ...

ਪੂਰੀ ਖ਼ਬਰ »

ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਬਣਨ 'ਤੇ ਲੱਡੂ ਵੰਡੇ

ਸਮਾਲਸਰ, 19 ਜਨਵਰੀ (ਕਿਰਨਦੀਪ ਸਿੰਘ ਬੰਬੀਹਾ)-ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦੇ ਕਾਂਗਰਸ ਦੇ ਜ਼ਿਲ੍ਹਾ ਮੋਗਾ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ 'ਤੇ ਉਨ੍ਹਾਂ ਨੂੰ ਜਿੱਥੇ ਚੁਫੇਰਿਓਾ ਵਧਾਈਆਂ ਮਿਲ ਰਹੀਆਂ ਹਨ, ਉੱਥੇ ਉਨ੍ਹਾਂ ਦੇ ...

ਪੂਰੀ ਖ਼ਬਰ »

ਫਿਲਫੋਟ ਦੀ ਵਿਦਿਆਰਥਣ ਨੇ ਹਾਸਲ ਕੀਤੇ ਓਵਰਆਲ 7.5 ਬੈਂਡ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ)-ਮਾਲਵੇ ਦੀ ਸਭ ਤੋਂ ਪੁਰਾਣੀ ਤੇ ਮੰਨੀ ਪ੍ਰਮੰਨੀ ਫਿਲਫੋਟ ਸੰਸਥਾ ਆਪਣੇ ਬਿਹਤਰੀਨ ਨਤੀਜਿਆਂ ਸਦਕਾ ਸੁਰਖ਼ੀਆਂ ਵਿਚ ਹੈ | ਸੰਸਥਾ ਨੂੰ ਆਈ. ਡੀ. ਪੀ ਵਲੋਂ ਪੂਰੇ ਉਤਰੀ ਭਾਰਤ ਵਿਚ ਨੰਬਰ ਇਕ ਸੰਸਥਾ ਦੇ ਐਵਾਰਡ ਨਾਲ ਕਈ ਵਾਰ ਨਿਵਾਜਿਆ ...

ਪੂਰੀ ਖ਼ਬਰ »

ਰਣੀਆ ਇੰਟਰਪ੍ਰਾਈਜਜ਼ ਨੇ ਲਗਾਇਆ ਕੈਨੇਡਾ ਦਾ ਮਲਟੀਪਲ ਵੀਜ਼ਾ

ਮੋਗਾ, 19 ਜਨਵਰੀ (ਸ਼ਿੰਦਰ ਸਿੰਘ ਭੁਪਾਲ)-ਮਾਲਵਾ ਦੀ ਪ੍ਰਸਿੱਧ ਸੰਸਥਾ ਰਣੀਆ ਇੰਟਰਪ੍ਰਾਈਜਜ਼ ਨੇ ਹਰਪ੍ਰੀਤ ਕੌਰ ਬਰਾੜ ਵਾਸੀ ਰੋਡੇ ਜ਼ਿਲ੍ਹਾ ਮੋਗਾ ਦਾ ਵਿਜ਼ਟਰ ਵੀਜ਼ਾ ਲਗਵਾਇਆ ਹੈ | ਪਿਰਤਪਾਲ ਸਿੰਘ ਰਣੀਆ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰਾਂ ਨੇ ਹਰਪ੍ਰੀਤ ਕੌਰ ...

ਪੂਰੀ ਖ਼ਬਰ »

ਐਾਜਲਸ ਇੰਟਰਨੈਸ਼ਨਲ ਨੇ ਲਗਵਾਇਆ ਆਸਟ੍ਰੇਲੀਆ ਦਾ ਵੀਜ਼ਾ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ)-ਮੋਗਾ ਦੀ ਮੰਨੀ ਪ੍ਰਮੰਨੀ ਸੰਸਥਾ ਐਾਜਲਸ ਇੰਟਰਨੈਸ਼ਨਲ ਜੋ ਕਿ ਮੋਗਾ ਦੇ ਅੰਮਿ੍ਤਸਰ ਰੋਡ 'ਤੇ ਢਿੱਲੋਂ ਕਲੀਨਿਕ ਦੇ ਨਾਲ ਸਥਿਤ ਹੈ, ਵਲੋਂ ਬਹੁਤ ਸਾਰੇ ਵਿਦਿਆਰਥੀਆਂ ਦੇ ਵਿਦੇਸ਼ਾਂ 'ਚ ਪੜ੍ਹਨ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ...

ਪੂਰੀ ਖ਼ਬਰ »

ਮੋਹਨ ਐਜੂਕੇਅਰ ਦੀ ਵਿਦਿਆਰਥਣ ਨੇ ਹਾਸਲ ਕੀਤੇ 6.5 ਬੈਂਡ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਉੱਘੀ ਆਈਲਟਸ ਅਤੇ ਇਮੀਗ੍ਰੇਸ਼ਨ ਸੰਸਥਾ ਮੋਹਨ ਐਜੂਕੇਅਰ ਦੀ ਵਿਦਿਆਰਥਣ ਅਰਮਾਨਦੀਪ ਕੌਰ ਪੁੱਤਰੀ ਚਰਨਜੀਤ ਸਿੰਘ ਵਾਸੀ ਮੋਗਾ ਨੇ ਆਈਲਟਸ ਦੇ ਨਤੀਜੇ ਵਿਚ ਲਿਸਨਿੰਗ ਵਿਚ 7, ਰੀਡਿੰਗ ਵਿਚ 6.5, ਰਾਈਟਿੰਗ ਵਿਚ 6.5, ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਵਿਚ ਅਹਿਮ ਵਿਚਾਰਾਂ

ਕੋਟ ਈਸੇ ਖਾਂ, 19 ਜਨਵਰੀ (ਨਿਰਮਲ ਸਿੰਘ ਕਾਲੜਾ)-ਭਾਰਤੀ ਕਿਸਾਨ ਯੂਨੀਅਨ ਬਲਾਕ ਕੋਟ ਈਸੇ ਖਾਂ ਦੀ ਮੀਟਿੰਗ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਮੀਤ ਪ੍ਰਧਾਨ ਕੁਲਦੀਪ ਸਿੰਘ ਨੰਬਰਦਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ...

ਪੂਰੀ ਖ਼ਬਰ »

ਸਿੱਖ ਰਹਿਤ ਮਰਿਆਦਾ ਨਾਲ ਸਾਦਾ ਵਿਆਹ ਕਰਵਾਇਆ

ਨਿਹਾਲ ਸਿੰਘ ਵਾਲਾ, 19 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)-ਪਿੰਡ ਭਾਗੀਕੇ ਵਿਖੇ ਪੂਰਨ ਗੁਰਮਰਯਾਦਾ ਵਿਚ ਹੋਏ ਨਿਵੇਕਲੇ ਵਿਆਹ ਦੀ ਇਲਾਕੇ ਭਰ ਅੰਦਰ ਚਰਚਾ ਹੋ ਰਹੀ ਹੈ | ਗੁਰਮਤਿ ਪ੍ਰਚਾਰ ਕੇਂਦਰ ਭਾਗੀਕੇ ਦੀ ਬੀਬੀ ਰਮਨਦੀਪ ਕੌਰ ਖ਼ਾਲਸਾ ਸਪੁੱਤਰੀ ਬਲਵੰਤ ਸਿੰਘ ...

ਪੂਰੀ ਖ਼ਬਰ »

ਸਾਇੰਸ ਓਲੰਪੀਆਡ ਵਲੋਂ ਮਾਉਂਟ ਲਿਟਰਾ ਜੀ ਸਕੂਲ ਵਿਖੇ ਲਏ ਟੈਸਟਾਂ ਦੇ ਨਤੀਜੇ ਐਲਾਨੇ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਉਂਟ ਲਿਟਰਾ ਜੀ ਸਕੂਲ ਜੋ ਕਿ ਸਥਾਨਕ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਹੈ, 'ਚ ਬੀਤੇ ਸਮੇਂ ਦੌਰਾਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਾਇੰਸ ਓਲੰਪੀਆਡ ਫਾਉਂਡੇਸ਼ਨ ਵਲੋਂ ਲਏ ...

ਪੂਰੀ ਖ਼ਬਰ »

ਕੈਰੀਅਰ ਜ਼ੋਨ ਦੇ ਵਿਦਿਆਰਥੀ ਨੇ ਹਾਸਿਲ ਕੀਤੇ 7 ਬੈਂਡ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ)-ਕੈਰੀਅਰ ਜ਼ੋਨ ਮੋਗਾ ਦੀ ਇਲਾਕੇ ਦੀ ਪੁਰਾਣੀ ਅਤੇ ਪ੍ਰਸਿੱਧ ਸੰਸਥਾ ਜੋ ਕਿ ਆਈਲਟਸ ਅਤੇ ਇੰਗਲਿਸ਼ ਕੋਰਸਾਂ ਦੇ ਖੇਤਰ 'ਚ ਮੱਲ੍ਹਾਂ ਮਾਰ ਰਹੀ ਹੈ, ਅਤੇ ਸੈਂਕੜਿਆਂ ਹੀ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰ ...

ਪੂਰੀ ਖ਼ਬਰ »

ਆਰਟ ਐਾਡ ਕਰਾਫ਼ਟ ਦੀ ਪ੍ਰਦਰਸ਼ਨੀ ਲਗਾਈ

ਬਾਘਾ ਪੁਰਾਣਾ, 19 ਜਨਵਰੀ (ਬਲਰਾਜ ਸਿੰਗਲਾ)-ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਵਿਖੇ ਬੱਚਿਆਂ ਦੀ ਆਰਟ ਐਾਡ ਕਰਾਫ਼ਟ ਵਿਚ ਦਿਲਚਸਪੀ ਪੈਦਾ ਕਰਨ ਦੇ ਉਦੇਸ਼ ਨਾਲ ਮੈਡਮ ਸਿਮਰਜੀਤ ਭੱਲਾ ਦੀ ਨਿਗਰਾਨੀ ਹੇਠ ਬੱਚਿਆਂ ਵਲੋਂ ਵੱਖ-ਵੱਖ ਬਣਾਈਆਂ ਗਈਆਂ ਕਲਾ ...

ਪੂਰੀ ਖ਼ਬਰ »

ਐਾਜਲਸ ਇੰਟਰਨੈਸ਼ਨਲ ਨੇ ਲਗਵਾਇਆ ਆਸਟ੍ਰੇਲੀਆ ਦਾ ਵੀਜ਼ਾ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ)-ਮੋਗਾ ਦੀ ਮੰਨੀ ਪ੍ਰਮੰਨੀ ਸੰਸਥਾ ਐਾਜਲਸ ਇੰਟਰਨੈਸ਼ਨਲ ਜੋ ਕਿ ਮੋਗਾ ਦੇ ਅੰਮਿ੍ਤਸਰ ਰੋਡ 'ਤੇ ਢਿੱਲੋਂ ਕਲੀਨਿਕ ਦੇ ਨਾਲ ਸਥਿਤ ਹੈ, ਵਲੋਂ ਬਹੁਤ ਸਾਰੇ ਵਿਦਿਆਰਥੀਆਂ ਦੇ ਵਿਦੇਸ਼ਾਂ 'ਚ ਪੜ੍ਹਨ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ...

ਪੂਰੀ ਖ਼ਬਰ »

ਸਾਇੰਸ ਓਲੰਪੀਆਡ ਵਲੋਂ ਮਾਉਂਟ ਲਿਟਰਾ ਜੀ ਸਕੂਲ ਵਿਖੇ ਲਏ ਟੈਸਟਾਂ ਦੇ ਨਤੀਜੇ ਐਲਾਨੇ

ਮੋਗਾ, 19 ਜਨਵਰੀ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਉਂਟ ਲਿਟਰਾ ਜੀ ਸਕੂਲ ਜੋ ਕਿ ਸਥਾਨਕ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਹੈ, 'ਚ ਬੀਤੇ ਸਮੇਂ ਦੌਰਾਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਾਇੰਸ ਓਲੰਪੀਆਡ ਫਾਉਂਡੇਸ਼ਨ ਵਲੋਂ ਲਏ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX