ਤਾਜਾ ਖ਼ਬਰਾਂ


ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  34 minutes ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  51 minutes ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  about 1 hour ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  about 1 hour ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  about 2 hours ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
2 ਬੱਸਾਂ ਦੀ ਰੇਸ ਨੇ ਲਈ ਰੇਹੜੀ ਚਾਲਕ ਦੀ ਜਾਨ, 15 ਸਵਾਰੀਆਂ ਜ਼ਖਮੀ
. . .  about 2 hours ago
ਜਲੰਧਰ, 22 ਅਪ੍ਰੈਲ - ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ 'ਤੇ ਨਿੱਜੀ ਕੰਪਨੀਆਂ ਦੀਆਂ ਤੇਜ ਰਫ਼ਤਾਰ 2 ਬੱਸਾਂ ਆਪਸ ਵਿਚ ਰੇਸ ਲਗਾਉਂਦੇ ਹੋਏ ਇਸ ਤਰਾਂ ਬੇਕਾਬੂ ਹੋ ਗਈਆਂ ਕਿ ਪਰਾਗਪੁਰ ਨੇੜੇ ਇੱਕ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਦਿੱਲੀ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਮੁੱਖ ਮੰਤਰੀ ਨੇ ਕਣਕ ਖ਼ਰੀਦ ਮਾਪਦੰਡਾਂ 'ਚ ਢਿੱਲ ਲਈ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
. . .  about 3 hours ago
ਚੰਡੀਗੜ੍ਹ, 22 ਅਪ੍ਰੈਲ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬੇਮੌਸਮੀ ਬਰਸਾਤ ਦੇ ਚੱਲਦਿਆਂ ਕਣਕ ਖ਼ਰੀਦ ਦੇ ਮਾਪਦੰਡਾਂ ਵਿਚ ਢਿੱਲ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ...
ਅੱਗ ਨਾਲ 100 ਏਕੜ ਕਣਕ ਤੇ ਨਾੜ ਸੜ ਕੇ ਸੁਆਹ
. . .  about 3 hours ago
ਹੰਡਿਆਇਆ, 22 ਅਪ੍ਰੈਲ (ਗੁਰਜੀਤ ਸਿੰਘ ਖੁੱਡੀ) - ਹੰਡਿਆਇਆ ਨੇੜਲੇ ਪਿੰਡ ਖੁੱਡੀ ਕਲਾਂ ਵਿਖੇ ਕਣਕ ਅਤੇ ਨਾੜ ਨੂੰ ਅੱਗ ਲੱਗ ਜਾਣ ਕਾਰਨ ਲਗਭਗ 100 ਏਕੜ ਸੜ ਕੇ ਸੁਆਹ...
ਸੁਰੱਖਿਆ ਬਲਾਂ ਨੇ 2 ਸ਼ੱਕੀ ਕੀਤੇ ਗ੍ਰਿਫ਼ਤਾਰ
. . .  about 3 hours ago
ਸ੍ਰੀਨਗਰ, 22 ਅਪ੍ਰੈਲ - ਸੁਰੱਖਿਆ ਬਲਾਂ ਨੇ ਬਾਰਾਮੂਲਾ ਜ਼ਿਲ੍ਹੇ 'ਚ ਵਾਹਨਾਂ ਦੀ ਚੈਕਿੰਗ ਦੌਰਾਨ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ...
ਪੰਕਜਾ ਮੁੰਡੇ ਦਾ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ
. . .  about 3 hours ago
ਮੁੰਬਈ, 22 ਅਪ੍ਰੈਲ - ਮਹਾਰਾਸ਼ਟਰ ਦੀ ਕੈਬਨਿਟ ਮੰਤਰੀ ਪੰਕਜਾ ਮੁੰਡੇ ਨੇ ਇੱਕ ਚੋਣ ਰੈਲੀ ਦੌਰਾਨ ਕਿਹਾ ਕਿ ਭਾਰਤੀ ਫ਼ੌਜ ਦੇ ਜਵਾਨਾਂ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸਰਜੀਕਲ...
ਇਸ ਸਾਲ ਜੰਮੂ ਕਸ਼ਮੀਰ 'ਚ ਮਾਰੇ ਗਏ 66 ਅੱਤਵਾਦੀ - ਸੂਤਰ
. . .  about 4 hours ago
ਨਵੀਂ ਦਿੱਲੀ, 22 ਅਪ੍ਰੈਲ - ਸੂਤਰਾਂ ਅਨੁਸਾਰ ਜੰਮੂ ਕਸ਼ਮੀਰ 'ਚ ਇਸ ਸਾਲ 66 ਅੱਤਵਾਦੀ ਮਰੇ ਗਏ ਹਨ, ਜਿਨ੍ਹਾਂ ਵਿਚੋਂ 27 ਜੈਸ਼-ਏ-ਮੁਹੰਮਦ ਨਾਲ ਸਬੰਧਿਤ ਸਨ। ਇਨ੍ਹਾਂ ਵਿਚੋਂ 19 ਅੱਤਵਾਦੀ ਪੁਲਵਾਮਾ...
ਕਾਂਗਰਸ ਨੇ ਉਤਰ ਪ੍ਰਦੇਸ਼ ਦੇ ਲਈ 3 ਉਮੀਦਵਾਰਾਂ ਦਾ ਕੀਤਾ ਐਲਾਨ
. . .  about 4 hours ago
ਲਖਨਊ, 22 ਅਪ੍ਰੈਲ- ਕਾਂਗਰਸ ਨੇ ਉਤੱਰ ਪ੍ਰਦੇਸ਼ ਦੇ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਤਿੰਨ ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। ਦੱਸ ਦੇਈਏ ਕਿ ਕਾਂਗਰਸ ਨੇ ਇਲਾਹਾਬਾਦ ਤੋਂ ਯੋਗੇਸ਼ ਸ਼ੁਕਲਾ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਫ਼ੈਸਲਾ ਕੀਤਾ ....
ਸ੍ਰੀਲੰਕਾ : ਕੋਲੰਬੋ 'ਚ ਚਰਚ ਦੇ ਨੇੜੇ ਬੰਬ ਨੂੰ ਨਕਾਰਾ ਕਰਦੇ ਸਮੇਂ ਹੋਇਆ ਧਮਾਕਾ
. . .  about 4 hours ago
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਲਹਿਰਾ-ਸੁਨਾਮ ਮੁੱਖ ਰੋਡ ਜਾਮ
. . .  about 5 hours ago
ਚੋਣ ਕਮਿਸ਼ਨ ਬੀ.ਜੇ.ਪੀ., ਕਾਂਗਰਸ ਅਤੇ ਅਕਾਲੀ ਦਲ(ਬ) ਦੇ ਚੋਣ ਨਿਸ਼ਾਨ ਕਰੇ ਰੱਦ : ਮਾਨ
. . .  about 5 hours ago
ਤਲਵੰਡੀ ਭਾਈ ਤੋਂ ਰੋਡ ਸ਼ੋਅ ਦੇ ਰੂਪ 'ਚ ਘੁਬਾਇਆ ਨੇ ਆਰੰਭ ਕੀਤਾ ਚੋਣ ਪ੍ਰਚਾਰ
. . .  about 5 hours ago
ਸਾਈਕਲ 'ਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਇਆ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ
. . .  about 4 hours ago
ਕੋਲੰਬੋ ਦੇ ਬੱਸ ਸਟੈਂਡ ਤੋਂ ਪੁਲਿਸ ਨੇ ਬਰਾਮਦ ਕੀਤੇ 87 ਬੰਬ
. . .  about 6 hours ago
ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਧਿਆਪਕ ਦੀ ਮੌਤ
. . .  about 6 hours ago
ਅਗਸਤਾ ਵੈਸਟਲੈਂਡ ਮਾਮਲਾ : ਅਦਾਲਤ ਨੇ ਸੀ.ਬੀ.ਆਈ ਅਤੇ ਮਿਸ਼ੇਲ ਦੇ ਵਕੀਲ ਨੂੰ ਜਵਾਬ ਦਾਖਲ ਕਰਨ ਦਾ ਦਿੱਤਾ ਸਮਾਂ
. . .  about 6 hours ago
ਅਸੀਂ ਸ਼ਬਦ ਗੁਰੂ ਦੇ ਦੋਖੀਆਂ ਤੋਂ ਵੋਟ ਨਹੀਂ ਮੰਗਣੀ- ਗਿਆਸਪੁਰਾ
. . .  about 6 hours ago
ਫਿਲੀਪੀਨਜ਼ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 6 hours ago
ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਝਟਕਾ, ਪਿੰਡ ਸੁੱਖੇਵਾਲ ਦੀ ਪੂਰੀ ਪੰਚਾਇਤ ਕਾਂਗਰਸ 'ਚ ਹੋਈ ਸ਼ਾਮਿਲ
. . .  about 7 hours ago
ਮਨੋਜ ਤਿਵਾੜੀ ਨੇ ਭਰਿਆ ਨਾਮਜ਼ਦਗੀ ਪੱਤਰ
. . .  about 7 hours ago
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ 2 ਜ਼ਖਮੀ
. . .  about 7 hours ago
ਸ੍ਰੀਲੰਕਾ 'ਚ ਅੱਜ ਅੱਧੀ ਰਾਤ ਤੋਂ ਲਾਗੂ ਹੋਵੇਗੀ ਐਮਰਜੈਂਸੀ
. . .  about 7 hours ago
ਸ੍ਰੀ ਮੁਕਤਸਰ ਸਾਹਿਬ: ਅੱਗ ਲੱਗਣ ਕਾਰਨ 75 ਏਕੜ ਕਣਕ ਸੜ ਕੇ ਹੋਈ ਸੁਆਹ
. . .  about 7 hours ago
ਪ੍ਰਗਿਆ ਠਾਕੁਰ ਨੇ ਭਰਿਆ ਨਾਮਜ਼ਦਗੀ ਪੱਤਰ
. . .  about 7 hours ago
ਬੇਮੌਸਮੀ ਬਾਰਸ਼ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ 'ਆਪ' ਆਗੂਆਂ ਨੇ ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  about 7 hours ago
ਸ੍ਰੀਲੰਕਾ ਧਮਾਕਾ : ਕੋਲੰਬੋ 'ਚ ਕਰਫ਼ਿਊ ਲਾਉਣ ਦੇ ਹੁਕਮ
. . .  about 8 hours ago
ਅਕਾਲੀ ਦਲ ਭਲਕੇ ਕਰੇਗਾ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ
. . .  about 8 hours ago
ਚੱਲਦੀ ਗੱਡੀ 'ਚ ਅਚਾਨਕ ਲੱਗੀ ਅੱਗ, ਵਾਲ-ਵਾਲ ਬਚਿਆ ਬਜ਼ੁਰਗ ਜੋੜਾ
. . .  about 6 hours ago
ਪਟਿਆਲਾ 'ਚ ਵਾਹਨ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿੱਕੇ
. . .  about 8 hours ago
ਭਾਜਪਾ ਨੂੰ ਲੱਗਾ ਵੱਡਾ ਝਟਕਾ : ਸੁਰੇਸ਼ ਚੰਦੇਲ ਕਾਂਗਰਸ 'ਚ ਹੋਏ ਸ਼ਾਮਲ
. . .  about 8 hours ago
ਟਿਕ ਟਾਕ ਮਾਮਲੇ 'ਤੇ 24 ਅਪ੍ਰੈਲ ਤੱਕ ਮਦਰਾਸ ਹਾਈਕੋਰਟ ਕਰੇ ਵਿਚਾਰ- ਸੁਪਰੀਮ ਕੋਰਟ
. . .  about 8 hours ago
ਕੈਪਟਨ ਅਤੇ ਕੇ.ਪੀ. ਦੀ ਹਾਜ਼ਰੀ 'ਚ ਚੌਧਰੀ ਸੰਤੋਖ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
. . .  about 8 hours ago
ਸੜਕ 'ਤੇ ਪਲਟਿਆ ਟਰੈਕਟਰ-ਟਰਾਲੀ, ਆਵਾਜਾਈ ਹੋਈ ਠੱਪ
. . .  about 9 hours ago
ਦਿੱਲੀ 'ਚ ਮਨੋਜ ਤਿਵਾੜੀ ਨੇ ਕੀਤਾ ਰੋਡ ਸ਼ੋਅ
. . .  about 9 hours ago
ਮੋਗਾ ਦੇ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ 'ਚੋਂ ਲੱਖਾਂ ਦੀ ਨਗਦੀ ਸਮੇਤ ਸੋਨਾ ਚੋਰੀ
. . .  about 10 hours ago
ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਕੇ.ਪੀ ਨੂੰ ਮਨਾਉਣ ਪੁੱਜੇ ਕੈਪਟਨ ਅਮਰਿੰਦਰ ਸਿੰਘ
. . .  about 10 hours ago
ਨਾਮਜ਼ਦਗੀਆਂ ਨੂੰ ਲੈ ਕੇ ਪੁਲਿਸ ਨੇ ਵਧਾਈ ਚੌਕਸੀ
. . .  about 10 hours ago
'ਪੀ.ਐਮ ਨਰਿੰਦਰ ਮੋਦੀ' ਦੀ ਰਿਲੀਜ਼ 'ਤੇ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦਿੱਤੀ ਰਿਪੋਰਟ
. . .  about 10 hours ago
ਕਰਾਚੀ ਜੇਲ੍ਹ ਤੋਂ ਲਾਹੌਰ ਪਹੁੰਚੇ ਰਿਹਾਅ ਕੀਤੇ ਮਛੇਰੇ, ਬਾਅਦ ਦੁਪਹਿਰ ਭਾਰਤ ਪਹੁੰਚਣ ਦੀ ਸੰਭਾਵਨਾ
. . .  about 11 hours ago
ਕਾਂਗਰਸ ਵੱਲੋਂ ਦਿੱਲੀ ਦੀਆਂ 6 ਸੀਟਾਂ ਦੇ ਲਈ ਉਮੀਦਵਾਰਾਂ ਦਾ ਐਲਾਨ
. . .  about 11 hours ago
ਪੂਰੇ ਪੰਜਾਬ 'ਚ ਅੱਜ ਅਧਿਆਪਕ ਕਰਨਗੇ ਅਰਥੀ ਫੂਕ ਮੁਜ਼ਾਹਰੇ
. . .  about 11 hours ago
ਕਾਂਗਰਸ ਤੋਂ ਨਾਰਾਜ਼ ਸ.ਧੀਮਾਨ ਨਾਲ ਕੇਵਲ ਢਿੱਲੋਂ ਨੇ ਬੰਦ ਕਮਰਾ ਕੀਤੀ ਮੀਟਿੰਗ
. . .  about 11 hours ago
ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਹੁਣ ਤੱਕ 24 ਸ਼ੱਕੀ ਵਿਅਕਤੀ ਗ੍ਰਿਫ਼ਤਾਰ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਮਾਘ ਸੰਮਤ 550
ਿਵਚਾਰ ਪ੍ਰਵਾਹ: ਪੂਰਨ ਸੁਧਾਰ ਲਈ ਸਾਨੂੰ ਸਮੱਸਿਆ ਦੀ ਜੜ੍ਹ ਤੱਕ ਪਹੁੰਚਣਾ ਹੋਵੇਗਾ। -ਸਵਾਮੀ ਵਿਵੇਕਾਨੰਦ

ਹੁਸ਼ਿਆਰਪੁਰ / ਮੁਕੇਰੀਆਂ

ਗੜ੍ਹਸ਼ੰਕਰ ਵਿਖੇ ਟੈਂਕਰ ਤੇ ਟਾਟਾ 207 ਦੀ ਟੱਕਰ 'ਚ 2 ਦੀ ਮੌਤ

ਗੜ੍ਹਸ਼ੰਕਰ, 20 ਜਨਵਰੀ (ਧਾਲੀਵਾਲ)- ਹੁਸ਼ਿਆਰਪੁਰ ਰੋਡ 'ਤੇ ਤਹਿਸੀਲ ਕੰਪਲੈਕਸ ਸਾਹਮਣੇ ਦੇਰ ਸ਼ਾਮ ਤੇਲ ਦੇ ਟੈਂਕਰ ਤੇ ਟਾਟਾ 207 ਦਰਮਿਆਨ ਭਿਆਨਕ ਟੱਕਰ ਹੋ ਗਈ ਜਿਸ 'ਚ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਜਦੋਂਕਿ 3 ਬੱਚਿਆਂ ਸਮੇਤ ਇਕ ਦਰਜ਼ਨ ਦੇ ਕਰੀਬ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਨੇੜਲੇ ਪਿੰਡ ਸਉਲੀ ਵਾਸੀ ਪਰਿਵਾਰ ਤੇ ਰਿਸ਼ਤੇਦਾਰ ਲੁਧਿਆਣਾ ਵਿਖੇ ਵਿਆਹ ਸਬੰਧੀ ਸਮਾਗਮ 'ਚ ਸ਼ਾਮਿਲ ਹੋ ਕੇ ਟਾਟਾ 207 ਗੱਡੀ ਨੰਬਰ ਪੀ.ਬੀ. 11 ਏ.ਐੱਫ. 8782 'ਚ ਰਾਹੀਂ ਦੇਰ ਸ਼ਾਮ ਵਾਪਿਸ ਪਿੰਡ ਨੂੰ ਜਾ ਰਹੇ ਸਨ | ਗੱਡੀ ਚਾਲਕ ਸੁਰਿੰਦਰ ਪਾਲ ਪੁੱਤਰ ਤਾਰਾ ਚੰਦ ਵਾਸੀ ਸਉਲੀ ਨੇ ਦੱਸਿਆ ਕਿ ਸੜਕ ਦੀ ਇਕ ਸਾਈਡ ਬੰਦ ਹੋਣ ਕਾਰਨ ਦੂਜੀ ਸਾਈਡ ਤੋਂ ਗੱਡੀ ਲੈ ਕੇ ਜਾ ਰਿਹਾ ਸੀ ਤਾਂ ਪਿੰਡ ਪਾਰੋਵਾਲ ਵਾਲੀ ਸਾਈਡ ਨੂੰ ਮੁੜਨ ਤੋਂ ਪਹਿਲਾ ਸਾਹਮਣੇ ਹੁਸ਼ਿਆਰਪੁਰ ਵੱਲ ਤੋਂ ਆ ਰਿਹਾ ਤੇਲ ਵਾਲਾ ਟੈਂਕਰ ਨੰਬਰ ਪੀ.ਬੀ. 65 ਏ. ਏ. 8328 ਗੱਡੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ | ਟੈਂਕਰ ਟਾਟਾ 207 ਦੇ ਪਿਛਲੇ ਹਿੱਸੇ ਨਾਲ ਟਕਰਾਉਣ ਕਾਰਨ ਗੱਡੀ ਦਾ ਪਿਛਲਾ ਸਵਾਰੀਆਂ ਵਾਲਾ ਹਿੱਸਾ ਵੱਖ ਹੋ ਕੇ ਡਿਵਾਈਡਰ ਵੱਲ ਨੂੰ ਪਲਟ ਗਿਆ | ਗੱਡੀ 'ਚ ਟਕਰਾਉਣ ਉਪਰੰਤ ਟੈਂਕਰ ਇਕ ਦੁਕਾਨ 'ਚ ਵੜ੍ਹ ਗਿਆ | ਇਸ ਹਾਦਸੇ 'ਚ ਬਜ਼ੁਰਗ ਔਰਤ ਭਜਨ ਕੌਰ (60) ਪਤਨੀ ਸਵਰਣ ਸਿੰਘ ਪਿੰਡ ਗੋਲੀਆਂ ਤੇ ਗੱਡੀ 'ਚ ਸਵਾਰ ਪਰਿਵਾਰ ਦਾ ਮੁੱਖੀ ਤਾਰਾ ਚੰਦ (57) ਪੁੱਤਰ ਪ੍ਰਕਾਸ਼ ਚੰਦ ਪਿੰਡ ਸਉਲੀ ਦੀ ਮੌਤ ਹੋ ਗਈ | ਗੰਭੀਰ ਜ਼ਖ਼ਮੀ ਔਰਤ ਕਮਲਾ (56) ਪਤਨੀ ਨਿਰਮਲ ਸਿੰਘ ਪਿੰਡ ਡੰਡੇਵਾਲ, ਅਮਰਜੀਤ ਪੁੱਤਰ ਸੁਰਿੰਦਰ ਪਾਲ ਵਾਸੀ ਸਉਲੀ, ਮਹਿਕਪ੍ਰੀਤ (11) ਪੱੁਤਰ ਸਤਪਾਲ ਵਾਸੀ ਸਉਲੀ ਤੇ ਪ੍ਰਭਜੋਤ (7) ਪੁੱਤਰ ਸੁਰਿੰਦਰ ਪਾਲ ਸਉਲੀ ਨੂੰ ਉਚੇਰੇ ਇਲਾਜ ਲਈ ਪੀ.ਜੀ.ਆਈ. ਲਈ ਰੈਫਰ ਕੀਤਾ ਗਿਆ | ਹਾਦਸੇ 'ਚ ਜ਼ਖ਼ਮੀ ਬਾਕੀ ਮਰੀਜ਼ਾਂ ਦਾ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਐਮਰਜੈਂਸੀ ਵਿਭਾਗ ਵਿਚ ਇਲਾਜ ਕੀਤਾ ਜਾ ਰਿਹਾ ਹੈ | ਹਾਦਸੇ ਵਿਚ ਜ਼ਖ਼ਮੀ ਲਵ ਕੁਮਾਰ (20) ਪੁੱਤਰ ਤਾਰਾ ਚੰਦ, ਗੱਡੀ ਚਾਲਕ ਸੁਰਿੰਦਰ ਪਾਲ (30) ਪੁੱਤਰ ਤਾਰਾ ਚੰਦ, ਸਾਗਰ ਘੇਰਾ (17) ਪੁੱਤਰ ਜਸਵਿੰਦਰ ਕੁਮਾਰ, ਮਮਤਾ (34) ਪਤਨੀ ਸਤਪਾਲ, ਕਰਨਪ੍ਰੀਤ (6) ਪੁੱਤਰ ਸੁਰਿੰਦਰ ਪਾਲ, ਲਵਪ੍ਰੀਤ (26) ਪੁੱਤਰ ਸ਼ਿੰਦਰਪਾਲ, ਸਿਮਰਨਜੀਤ ਕੌਰ (13) ਪੁੱਤਰੀ ਸਤਪਾਲ ਸਾਰੇ ਵਾਸੀ ਸਉਲੀ ਅਤੇ ਗੁਰਪ੍ਰੀਤ ਕੌਰ (25) ਪੁੱਤਰੀ ਨਿਰਮਲ ਸਿੰਘ ਵਾਸੀ ਡੰਡੇਵਾਲ ਦਾ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦੇਰ ਰਾਤ ਤੱਕ ਇਲਾਜ ਕੀਤਾ ਜਾ ਰਿਹਾ ਸੀ 

ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਿਆ ਹਾਦਸਾ
ਹਾਦਸਾ ਵਾਪਰਨ ਤੋਂ ਬਾਅਦ ਸਿਵਲ ਹਸਪਤਾਲ ਵਿਚ ਹਾਦਸਾਗ੍ਰਸਤ ਲੋਕਾਂ ਦੇ ਸਬੰਧੀ ਤੇ ਸ਼ਹਿਰ ਦੇ ਹੋਰ ਵੱਡੀ ਗਿਣਤੀ 'ਚ ਪਹੁੰਚੇ ਜਿਨ੍ਹਾਂ ਵਲੋਂ ਸਿੱਧੇ ਤੌਰ 'ਤੇ ਦੋਸ਼ ਲਗਾਇਆ ਜਾ ਰਿਹਾ ਸੀ ਕਿ ਇਹ ਹਾਦਸਾ ਪ੍ਰਸਾਸ਼ਨ ਦੀ ਅਣਗਹਿਲੀ ਸਦਕਾ ਵਾਪਰਿਆ ਹੈ | ਦੱਸਣਯੋਗ ਹੈ ਕਿ ਜਿਸ ਹੁਸ਼ਿਆਰਪੁਰ ਰੋਡ 'ਤੇ ਹਾਦਸਾ ਵਾਪਰਿਆ ਹੈ, ਉਸ ਸੜਕ 'ਤੇ ਬੱਸ ਅੱਡੇ ਤੋਂ ਤਹਿਸੀਲ ਕੰਪਲੈਕਸ ਤੱਕ ਸੜਕ ਦਾ ਲਹਿੰਦੇ ਪਾਸੇ ਦਾ ਅੱਧਾ ਹਿੱਸਾ ਸੀਵਰੇਜ਼ ਪਾਉਣ ਲਈ ਪੁੱਟਿਆ ਗਿਆ ਸੀ ਤੇ ਸੀਵਰੇਜ਼ ਪਾਉਣ ਤੋਂ ਬਾਅਦ ਉਸ ਦਾ ਸੁਧਾਰ ਨਹੀਂ ਕੀਤਾ ਗਿਆ | ਇਸੇ ਦੇ ਚੱਲਦੇ ਹੋਏ ਤਹਿਸੀਲ ਕੰਪਲੈਕਸ ਸਾਹਮਣੇ ਜਿਥੇ ਲੋਕਾਂ ਵਲੋਂ ਸੜਕ ਦੇ ਪੁੱਟੇ ਹੋਏ ਹਿੱਸੇ ਨੂੰ ਵੀ ਵਰਤੋਂ ਵਿਚ ਲਿਆਂਦਾ ਜਾ ਰਿਹਾ ਸੀ, ਉਥੇ ਜ਼ਿਆਦਾਤਰ ਸੜ੍ਹਕ ਦਾ ਚੜ੍ਹਦੇ ਪਾਸਾ ਵਾਲਾ ਦੋਵੇਂ ਪਾਸੇ ਦੀ ਟ੍ਰੈਫਿਕ ਲਈ ਵਰਤਿਆ ਜਾ ਰਿਹਾ ਸੀ | ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸੜਕ ਦਾ ਸੀਵਰੇਜ਼ ਲਈ ਪੁਟਿਆ ਪਾਸਾ ਸੁਧਾਰਿਆ ਹੁੰਦਾਂ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ | ਸੀਵਰੇਜ਼ ਪਾਉਣ ਲਈ ਪੁੱਟੀ ਸੜਕ ਦੀ ਬਦਤਰ ਹਾਲਤ ਤੋਂ ਉਡਦੀ ਧੂੜ ਤੋਂ ਜਿਥੇ ਸਮੁੱਚਾ ਸ਼ਹਿਰ ਪ੍ਰੇਸ਼ਾਨ ਹੈ, ਉਥੇ ਪ੍ਰਸ਼ਾਸਨ ਅਜਿਹੇ ਹਾਲਾਤਾਂ ਵਿਚ ਵੀ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ |
<br/>

ਆਪਣੀ ਬੇਰੁੱਖ਼ੀ 'ਤੇ ਅਥਰੂ ਵਹਾ ਰਿਹਾ ਅਧੂਰਾ ਪਿਆ ਕਮਿਊਨਿਟੀ ਹਾਲ

ਬੀਣੇਵਾਲ, 20 ਜਨਵਰੀ (ਬੈਜ ਚੌਧਰੀ)- ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਪੰਚਾਇਤਾਂ ਨੂੰ ਗਰਾਂਟਾ ਦੇ ਕੇ ਵਿਕਾਸ ਦੇ ਕੰਮ ਤਾਂ ਕਰਵਾਏ ਜਾਂਦੇ ਹਨ ਪਰ ਕੁਝ ਕੰਮ ਅਜਿਹੇ ਹਨ ਜਿਨ੍ਹਾਂ 'ਤੇ ਖਰਚ ਜ਼ਿਆਦਾ ਆਉਣਾ ਹੁੰਦਾ ਹੈ, ਜਿਸ ਕਰਕੇ ਗਰਾਂਟ ਤਾਂ ਖਰਚ ਹੋ ਜਾਂਦੀ ਹੈ ਪਰ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪੈਨਸ਼ਨਰਜ਼ ਤੇ ਫੈਮਿਲੀ ਵੈੱਲਫੇਅਰ ਦੀ ਮੀਟਿੰਗ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)- ਪੰਜਾਬ ਰੋਡਵੇਜ਼ ਪੈਨਸ਼ਨਰਜ਼ ਅਤੇ ਫੈਮਿਲੀ ਵੈਲਫੇਅਰ ਦੀ ਮੀਟਿੰਗ ਪ੍ਰਧਾਨ ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਡੀ. ਏ. ਦੀਆਂ 5 ...

ਪੂਰੀ ਖ਼ਬਰ »

ਦਾਦੇ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲਿਆ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)- ਦਾਦੇ ਦੀ ਮੌਤ ਤੋਂ ਬਾਅਦ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਥਾਣਾ ਮਾਡਲ ਟਾਊਨ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ | ...

ਪੂਰੀ ਖ਼ਬਰ »

'ਗਰੀਬ ਦਾ ਮੂੰਹ ਗੁਰੂ ਦੀ ਗੋਲਕ' ਸੰਸਥਾ ਵਲੋਂ ਸੜਕ ਹਾਦਸੇ 'ਚ ਨਕਾਰਾ ਹੋ ਚੁੱਕੇ ਨੌਜਵਾਨ ਦੀ ਮਦਦ

ਹੁਸ਼ਿਆਰਪੁਰ, 20 ਜਨਵਰੀ (ਨਰਿੰਦਰ ਸਿੰਘ ਬੱਡਲਾ)- ਪਿਛਲੇ ਕਰੀਬ 7 ਮਹੀਨਿਆਂ ਤੋਂ ਸੜਕ ਹਾਦਸੇ 'ਚ ਗੰਭੀਰ ਰੂਪ 'ਚ ਜ਼ਢ.ਮੀ ਹੋਣ ਉਪਰੰਤ ਪੂਰੀ ਤਰ੍ਹਾਂ ਨਾਕਾਰਾ ਹੋਏ ਪਿੰਡ ਬੱਡਲਾ ਦੇ ਵਾਸੀ ਹਰਜੀਵਨ ਸਿੰਘ ਦੇ ਇਲਾਜ ਲਈ 'ਗਰੀਬ ਦਾ ਮੂੰਹ ਗੁਰੂ ਦੀ ਗੋਲਕ' ਸੰਸਥਾ ਅਜਨੋਹਾ ...

ਪੂਰੀ ਖ਼ਬਰ »

ਡਰਾਈਵਿੰਗ ਸਕੂਲ ਮਾਲਕ ਵਲੋਂ ਲੜਕੀ ਨਾਲ ਛੇੜਛਾੜ

ਟਾਂਡਾ ਉੜਮੁੜ, ਅੱਡਾ ਸਰਾਂ, 20 ਜਨਵਰੀ (ਦੀਪਕ ਬਹਿਲ, ਹਰਜਿੰਦਰ ਸਿੰਘ ਮਸੀਤੀ)- ਕਾਰ ਡਰਾਈਵਿੰਗ ਸਿਖਾਉਣ ਦੇ ਚਲਾਏ ਜਾਂਦੇ ਧੰਦੇ ਦੀ ਆੜ ਹੇਠ ਇਕ ਨੌਜਵਾਨ ਲੜਕੀ ਨਾਲ ਛੇੜਛਾੜ ਕਰਨ ਦਾ ਮਾਮਲਾ ਉਸ ਵੇਲੇ ਤੂਲ ਫੜ ਗਿਆ, ਜਦੋਂ ਪੀੜਤ ਲੜਕੀ ਦੇ ਪਰਿਵਾਰਿਕ ਮੈਂਬਰਾਂ ਵਲੋਂ ...

ਪੂਰੀ ਖ਼ਬਰ »

ਜਲ ਘਰਾਂ ਦੇ ਪੰਚਾਇਤੀਕਰਨ ਦੇ ਿਖ਼ਲਾਫ਼ ਵਰਕਰਜ਼ ਯੂਨੀਅਨ ਦੀ ਮੀਟਿੰਗ

ਮੁਕੇਰੀਆਂ, 20 ਜਨਵਰੀ (ਰਾਮਗੜ੍ਹੀਆ)- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਬਰਾਂਚ ਮੁਕੇਰੀਆਂ ਤੇ ਤਲਵਾੜਾ ਦੀ ਮੀਟਿੰਗ ਜ਼ਿਲ੍ਹਾ ਜਰਨਲ ਸਕੱਤਰ ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜ਼ਿਲ੍ਹਾ ਜਰਨਲ ਸਕੱਤਰ ਮਨਜੀਤ ਸਿੰਘ ਦੱਸਿਆ ਕਿ ...

ਪੂਰੀ ਖ਼ਬਰ »

ਨਗਰ ਨਿਗਮ ਵਲੋਂ ਬਣਾਏ ਡੰਪ ਦੇ ਵਿਰੋਧ 'ਚ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਲੇਬਰ ਪਾਰਟੀ ਵਲੋਂ ਪਿੱਪਲਾਂਵਾਲਾ, ਕੀਰਤੀ ਨਗਰ ਤੇ ਪੁਰਹੀਰਾਂ ਦੇ ਇਲਾਕੇ 'ਚ ਨਗਰ ਨਿਗਮ ਵਲੋਂ ਬਣਾਏ ਕੂੜੇ ਦੇ ਡੰਪ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਗਰ ਨਿਗਮ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਸਬਜ਼ੀ ਮੰਡੀ 'ਚ ਸੀਵਰੇਜ ਦੇ ਖੱਡੇ ਤੋਂ ਲੋਕ ਪ੍ਰੇਸ਼ਾਨ

ਗੜ੍ਹਸ਼ੰਕਰ, 20 ਜਨਵਰੀ (ਧਾਲੀਵਾਲ)- ਸ਼ਹਿਰ ਦੀ ਸਬਜ਼ੀ ਮੰਡੀ 'ਚ ਸੀਵਰੇਜ਼ ਦੇ ਪਏ ਖੱਡੇ ਨਾਲ ਜਿਥੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ, ਉਥੇ ਇਸ ਖੱਡੇ ਵਿਚ ਨਿਕਲ ਰਹੇ ਗੰਦੇ ਪਾਣੀ ਤੋਂ ਸਬਜੀ ਮੰਡੀ ਵਾਲੇ ਤੇ ਰਾਹਗੀਰ ਵੀ ਪ੍ਰੇਸ਼ਾਨ ਹੈ | ਸ਼ਹੀਦ ਭਗਤ ਸਿੰਘ ਯੂਥ ...

ਪੂਰੀ ਖ਼ਬਰ »

ਚੋਰ ਗਰੋਹ ਦੇ ਤਿੰਨ ਗਿ੍ਫ਼ਤਾਰ

ਮੁਕੇਰੀਆਂ, 20 ਜਨਵਰੀ (ਐਨ. ਐਸ. ਰਾਮਗੜ੍ਹੀਆ, ਸਰਵਜੀਤ ਸਿੰਘ)- ਮੁਕੇਰੀਆਂ ਪੁਲਿਸ ਵਲੋਂ ਨਾਕੇ ਦੌਰਾਨ ਚੋਰ ਗਰੋਹ ਦੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦੀ ਖ਼ਬਰ ਹੈ | ਐਸ. ਐਚ. ਓ. ਕਰਨੈਲ ਸਿੰਘ ਨੇ ਦੱਸਿਆ ਕਿ ਐਸ. ਐਸ. ਪੀ. ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ. ਐਸ. ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਕਾਬੂ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)- ਥਾਣਾ ਸਿਟੀ ਪੁਲਿਸ ਨੇ ਗੁਪਤ ਸੂਚਨਾ ਤੋਂ ਬਾਅਦ ਕਾਰਵਾਈ ਕਰਦੇ ਹੋਏ ਨਸ਼ੀਲਾ ਪਾਊਡਰ ਵੇਚਣ ਵਾਲੇ ਨੂੰ ਕਾਬੂ ਕੀਤਾ ਹੈ | ਥਾਣਾ ਸਿਟੀ 'ਚ ਤੈਨਾਤ ਵਧੀਕ ਥਾਣਾ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ...

ਪੂਰੀ ਖ਼ਬਰ »

ਮਹਾਰਾਣਾ ਪ੍ਰਤਾਪ ਦੇ ਸ਼ਹੀਦੀ ਦਿਵਸ ਸਬੰਧੀ ਸਮਾਗਮ

ਦਸੂਹਾ, 20 ਜਨਵਰੀ (ਭੁੱਲਰ)- ਪ੍ਰਦੇਸ਼ ਰਾਜਪੂਤ ਮਹਾਂਸਭਾ ਰਾਜ ਇਕਾਈ ਵਲੋਂ ਦੁਸ਼ਿਅੰਤ ਮਿਨਹਾਸ ਜਨਰਲ ਸਕੱਤਰ ਦੀ ਅਗਵਾਈ ਹੇਠ ਮਹਾਰਾਣਾ ਪ੍ਰਤਾਪ ਦੇ ਸ਼ਹੀਦੀ ਦਿਵਸ ਸਬੰਧੀ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮਹਾਰਾਣਾ ਪ੍ਰਤਾਪ ਦੀ ਤਸਵੀਰ 'ਤੇ ਫ਼ੁਲ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)- ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਮਹਿਦੂਦ ਦੇ ਵਾਸੀ ਕੇਵਲ ਕਿ੍ਸ਼ਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪੁੱਤਰ ਅਮਨ ਕੁਮਾਰ ਨੂੰ ਪਿੰਡ ਲਸਾੜਾ ਨਜ਼ਦੀਕ ਇਕ ਵਾਹਨ ਨੇ ...

ਪੂਰੀ ਖ਼ਬਰ »

ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਹੋਵੇਗਾ- ਅਰੋੜਾ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਦੇ ਉਦਯੋਗਪਤੀਆਂ ਵਲੋਂ ਚੰਦਨ ਮੋਹਨ ਪੁਰੀ ਦੀ ਅਗਵਾਈ 'ਚ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਰਿਆਤ ਬਾਹਰਾ ਦੇ ਹੁਸ਼ਿਆਰਪੁਰ ਕੈਂਪਸ 'ਚ 'ਸਿਨਰਜੀ-2019'

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ 'ਤੰਦਰੁਸਤ ਪੰਜਾਬ ਤੇ ਤੂੰ ਮੇਰਾ ਬਡੀ' ਦੌਰਾਨ ਰਿਆਤ ਬਾਹਰਾ ਕੈਂਪਸ 'ਚ ਸਮਾਗਮ 'ਸਿਨਰਜ਼ੀ-2019' ਕਰਵਾਇਆ ਗਿਆ, ਜਿਸ 'ਚ ਜ਼ਿਲ੍ਹੇ ਦੇ ਸਕੂਲਾਂ ਦੇ 3 ਹਜ਼ਾਰ ਤੋਂ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਡਾ: ਨੰਦਾ ਵਲੋਂ ਬਜ਼ੁਰਗ ਕਾਂਗਰਸੀ ਆਗੂ ਨਾਲ ਮੁਲਾਕਾਤ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਡਾ: ਕੁਲਦੀਪ ਨੰਦਾ ਬਜ਼ੁਰਗ ਕਾਂਗਰਸੀ ਆਗੂ ਡਾ: ਰਣਜੀਤ ਸਿੰਘ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲਣ ਲਈ ਪਹੰੁਚੇ ਤੇ ਉਨ੍ਹਾਂ ਤੋਂ ਆਸ਼ੀਰਵਾਦ ...

ਪੂਰੀ ਖ਼ਬਰ »

ਤਲਵੰਡੀ ਅਰਾਈਆਂ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ

ਸ਼ਾਮਚੁਰਾਸੀ, 20 ਜਨਵਰੀ (ਗੁਰਮੀਤ ਸਿੰਘ ਖ਼ਾਨਪੁਰੀ)- ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤਲਵੰਡੀ ਅਰਾਈਆਂ ਵਿਖੇ ਸੰਤ ਹਰਦੇਵ ਸਿੰਘ ਤਲਵੰਡੀ ਅਰਾਈਆਂ ਦੀ ਦੇਖ ਰੇਖ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ...

ਪੂਰੀ ਖ਼ਬਰ »

ਪੰਚਾਇਤਾਂ ਬਿਨਾਂ ਭੇਦਭਾਵ ਦੇ ਵਿਕਾਸ ਕਰਵਾਉਣ- ਅਰੋੜਾ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)- ਸ਼ਹਿਰਾਂ ਦੀ ਤਰੱਕੀ ਵੀ ਪਿੰਡਾਂ ਦੇ ਵਿਕਾਸ ਨਾਲ ਹੀ ਜੁੜੀ ਹੋਈ ਹੈ | ਇਸ ਲਈ ਜ਼ਰੂਰੀ ਹੈ ਕਿ ਪਿੰਡ ਵਾਸੀ ਇਕਜੁੱਟ ਹੋ ਕੇ ਪਿੰਡਾਂ ਦੇ ਵਿਕਾਸ ਵੱਲ ਧਿਆਨ ਦੇਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸੁੰਦਰ ...

ਪੂਰੀ ਖ਼ਬਰ »

ਪਿੰਡ ਜਲੋਟਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ

ਦਸੂਹਾ, 20 ਜਨਵਰੀ (ਭੁੱਲਰ)- ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਾਲਿਆਂ ਵਲੋਂ ਪਿੰਡ ਜਲੋਟਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਤੇ ਗੁਰਦੁਆਰਾ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਦੀ ਮਦਦ ਵਾਸਤੇ ਹਮੇਸ਼ਾ ਤਿਆਰ ਹਾਂ-ਮਨਜੀਤ ਸਿੰਘ

ਟਾਂਡਾ ਉੜਮੁੜ, 20 ਜਨਵਰੀ (ਗੁਰਾਇਆ)- ਅਕਾਲੀ ਆਗੂ ਮਨਜੀਤ ਸਿੰਘ ਦਸੂਹਾ ਵਲੋਂ ਇਲਾਕੇ ਦੇ ਲੋੜਵੰਦ ਪਰਿਵਾਰਾਂ ਦੀ ਭਲਾਈ ਵਾਸਤੇ ਚਲਾਈਆਂ ਸਕੀਮਾਂ ਤਹਿਤ ਇਲਾਕੇ ਦੇ ਦੋ ਲੋੜਵੰਦ ਪਰਿਵਾਰਾਂ ਨੂੰ ਨਕਦ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਦਸੂਹਾ ਵਲੋਂ ਪਿੰਡ ਬਾਬਕ ਦੇ ...

ਪੂਰੀ ਖ਼ਬਰ »

ਸ਼ਹੀਦ ਬਾਬਾ ਅੱਘੜ ਸਿੰਘ ਦੀ ਯਾਦ 'ਚ ਜੋੜ ਮੇਲਾ

ਮਾਹਿਲਪੁਰ, 20 ਜਨਵਰੀ (ਰਜਿੰਦਰ ਸਿੰਘ)- ਗੁਰਦੁਆਰਾ ਬਾਬਾ ਅੱਘੜ ਸਿੰਘ ਸ਼ਹੀਦ ਪਿੰਡ ਟੂਟੋ ਮਜਾਰਾ ਵਿਖੇ ਸ਼ਹੀਦ ਬਾਬਾ ਅੱਘੜ ਸਿੰਘ ਦਾ ਜੋੜ ਮੇਲਾ ਜਿੰਦਾ ਸ਼ਹੀਦ ਜਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਮਿਸ਼ਲ ਸ਼ਹੀਦਾ ਤਰਨਾ ਦਲ ਹਰੀਆਂ ਵੇਲਾਂ ਦੀ ਅਗਵਾਈ ਤੇ ਬਾਬਾ ...

ਪੂਰੀ ਖ਼ਬਰ »

ਨਵੇਂ ਸਿਰੇ ਤੋਂ ਬਣਾਉਣ ਦੀਆਂ ਦੁਹਾਈਆਂ ਪਾ ਰਹੀ ਕੰਢੀ ਨਹਿਰ ਫੇਜ-2

ਮਾਹਿਲਪੁਰ, 20 ਜਨਵਰੀ (ਦੀਪਕ ਅਗਨੀਹੋਤਰੀ)- ਸ਼ਿਵਾਲਿਕ ਪਹਾੜੀਆਂ ਦੇ ਨਾਲ-ਨਾਲ ਹੁਸ਼ਿਆਰਪੁਰ ਤੋਂ ਰੋਪੜ ਤੱਕ ਬਣਾਈ ਜਾਣ ਵਾਲੀ ਹੁਣ ਕਰੀਬ ਬਲਾਚੌਰ ਤੱਕ ਬਣ ਚੁੱਕੀ ਕੰਢੀ ਨਹਿਰ ਭਾਗ-2 ਨੇ ਸੰਜੀਦਾ ਲੋਕਾਂ ਸਾਹਮਣੇ ਕਈ ਡਰਾਉਣੇ ਸਵਾਲ ਖ਼ੜ੍ਹੇ ਕਰ ਦਿੱਤੇ ਹਨ | ...

ਪੂਰੀ ਖ਼ਬਰ »

ਦੇਵ ਰਾਜ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਮੁਕੇਰੀਆਂ, 20 ਜਨਵਰੀ (ਸਰਵਜੀਤ ਸਿੰਘ)- ਉਘੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਦੇਵ ਰਾਜ ਕਲਿਆਣ ਸਪੁੱਤਰ ਮਹੰਤ ਲਛਮਣ ਦਾਸ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਬਾਲਮੀਕ ਸ਼ਮਸ਼ਾਨਘਾਟ ਮੁਕੇਰੀਆਂ ਵਿਖੇ ਕੀਤਾ ਗਿਆ | ਉਨ੍ਹਾਂ ਦੀ ...

ਪੂਰੀ ਖ਼ਬਰ »

ਰਾਜਪਾਲ ਬਦਨੌਰ ਵਲੋਂ ਪ੍ਰਵਾਸੀ ਭਾਰਤੀ ਗੁਰਦੇਵ ਸਿੰਘ ਨਰਵਾਲ ਦਾ ਸਨਮਾਨ

ਅੱਡਾ ਸਰਾਂ, 20 ਜਨਵਰੀ (ਹਰਜਿੰਦਰ ਸਿੰਘ ਮਸੀਤੀ)- ਸਮਾਜ ਸੇਵੀ ਕੰਮਾਂ ਤੇ ਪਿੰਡ ਦੇ ਵਿਕਾਸ ਲਈ ਸ਼ਲਾਘਾਯੋਗ ਯੋਗਦਾਨ ਦੇਣ ਲਈ ਪਿੰਡ ਜੌੜਾ ਵਾਸੀ ਪ੍ਰਵਾਸੀ ਭਾਰਤੀ ਗੁਰਦੇਵ ਸਿੰਘ ਨਰਵਾਲ ਅਮਰੀਕਾ ਨੂੰ ਸੂਬੇ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਵਲੋਂ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ

ਮਾਹਿਲਪੁਰ, 20 ਜਨਵਰੀ (ਰਜਿੰਦਰ ਸਿੰਘ)- ਪੰਜਾਬ ਨੰਬਰਦਾਰ ਯੂਨੀਅਨ ਸਬ-ਡਵੀਜ਼ਨ ਗੜ੍ਹਸ਼ੰਕਰ ਦੀ ਮੀਟਿੰਗ ਨੰਬਰਦਾਰ ਚੰਨਣ ਸਿੰਘ ਜੈਤਪੁਰ ਦੀ ਅਗਵਾਈ 'ਚ ਤਹਿਸੀਲ ਕੰਪਲੈਕਸ ਮਾਹਿਲਪੁਰ ਵਿਖੇ ਹੋਈ ਜਿਸ 'ਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਮਹਿੰਦਰ ਪਾਲ ਖਾਨਪੁਰ ਉਪ ...

ਪੂਰੀ ਖ਼ਬਰ »

ਪੋ੍ਰ: ਮੁਲਤਾਨੀ ਦੀ ਅਗਵਾਈ 'ਚ ਡਾ: ਰਵਜੋਤ ਦੇ ਹੱਕ 'ਚ ਚੋਣ ਮੁਹਿੰਮ ਵਿੱਢਣ ਦਾ ਫ਼ੈਸਲਾ

ਮੁਕੇਰੀਆਂ, 20 ਜਨਵਰੀ (ਸਰਵਜੀਤ ਸਿੰਘ)- ਆਮ ਆਦਮੀ ਪਾਰਟੀ ਦੀ ਮੀਟਿੰਗ ਹਲਕਾ ਇੰਚਾਰਜ ਮੁਕੇਰੀਆਂ ਪ੍ਰੋਫੈਸਰ ਜੀ. ਐਸ. ਮੁਲਤਾਨੀ ਦੀ ਅਗਵਾਈ ਹੇਠ ਪਾਰਟੀ ਦਫ਼ਤਰ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੋ੍ਰ: ਮੁਲਤਾਨੀ ਨੇ ਕਿਹਾ ਕਿ ਦੇਸ਼ ਅੰਦਰ ਲੋਕ ਸਭਾ ਚੋਣਾਂ ...

ਪੂਰੀ ਖ਼ਬਰ »

ਹੀਰਾ ਸਿੰਘ ਬੁੱਟਰ ਵਲੋਂ ਭੇਜੀ ਰਾਸ਼ੀ ਲੋੜਵੰਦ ਪਰਿਵਾਰ ਨੂੰ ਦਿੱਤੀ

ਦਸੂਹਾ, 20 ਜਨਵਰੀ (ਕੌਸ਼ਲ)– ਦਸੂਹਾ ਦੇ ਲੰਗਰਪੁਰ ਦੇ ਲੋੜਵੰਦ ਪਰਿਵਾਰ ਦੀ ਮਦਦ ਲਈ ਐਨ.ਆਰ. ਆਈ. ਅਮਰੀਕਾ ਵਾਸੀ ਹੀਰਾ ਸਿੰਘ ਬੁੱਟਰ ਵਲੋਂ ਵਿਕਾਸ ਮੰਚ ਦਸੂਹਾ ਤੇ ਹਰੀ ਸਿੰਘ ਨਲੂਆ ਵੈੱਲਫੇਅਰ ਕਲੱਬ ਨੂੰ ਭੇਜੀ ਰਾਸ਼ੀ ਨਗਰ ਕੌਾਸਲ ਦੇ ਮੀਤ ਪ੍ਰਧਾਨ ਐਡਵੋਕੇਟ ਕਰਮਬੀਰ ...

ਪੂਰੀ ਖ਼ਬਰ »

ਭਾਮ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ

ਹੁਸ਼ਿਆਰਪੁਰ, 20 ਜਨਵਰੀ (ਨਰਿੰਦਰ ਸਿੰਘ ਬੱਡਲਾ)- ਪਿੰਡ ਭਾਮ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਕਬੱਡੀ ਕੱਪ ਟੂਰਨਾਮੈਂਟ ਜਥੇਦਾਰ ਹਰੀ ਸਿੰਘ ਜਸਵਾਲ ਭਾਮ (ਨਿਊਜ਼ੀਲੈਂਡ) ਦੀ ਅਗਵਾਈ ਹੇਠ ਸ਼ਾਨੋ-ਸ਼ੌਕਤ ਨਾਲ ਸਮਾਪਤ ...

ਪੂਰੀ ਖ਼ਬਰ »

ਮਿਆਣੀ ਦਾ ਕਬੱਡੀ ਕੱਪ ਬਾਬਾ ਹੰਦਾਲ ਕਲੱਬ ਬੋਪਾਰਾਏ ਦੇ ਨਾਂਅ ਰਿਹਾ

ਮਿਆਣੀ, 20 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ)- ਬਾਬਾ ਮੱਖਣ ਸ਼ਾਹ ਲੁਬਾਣਾ ਸਪੋਰਟਸ ਤੇ ਚੈਰੀਟੇਬਲ ਕਲੱਬ ਮਿਆਣੀ ਵਲੋ ਕਰਵਾਇਆ ਗਿਆ 6ਵਾਂ ਮਿਆਣੀ ਕਬੱਡੀ ਕੱਪ ਬਾਬਾ ਹੰਦਾਲ ਕਲੱਬ ਬੋਪਾਰਾਏ ਦੇ ਨਾਂਅ ਰਿਹਾ ਜਿਸ ਦਾ ਉਦਘਾਟਨ ਸਤਵਿੰਦਰ ਸਿੰਘ ਲੱਕੀ ਅਮਰੀਕਾ ਨੇ ਕੀਤਾ | ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ, ਨ ਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸ਼ਹੀਦ ਸਿੰਘਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਸ਼ਮੇਸ਼ ਨਗਰ ਹੁਸ਼ਿਆਰਪੁਰ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ...

ਪੂਰੀ ਖ਼ਬਰ »

ਸਿੱਖਿਆ ਪ੍ਰਵਾਹ ਅਨੰਤ ਤੇ ਸਦੀਵੀ ਹੈ-ਪਿ੍ੰ. ਦੇਸ ਰਾਜ ਸ਼ਰਮਾ

ਤਲਵਾੜਾ, 20 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਰੋਜ਼ਾਨਾ ਜੀਵਨ 'ਚ ਸਿੱਖਿਆ ਦਾ ਪ੍ਰਵਾਹ ਆਪਮੁਹਾਰੇ ਅਨੰਤ ਤੇ ਸਦੀਵੀ ਚੱਲਦਾ ਰਹਿੰਦਾ ਹੈ ਤੇ ਨੌਜਵਾਨ ਵਰਗ ਨੂੰ ਵਿਸ਼ੇਸ਼ ਕਰਕੇ ਚੰਗੇਰੀ ਜੀਵਨ ਜਾਚ ਰਾਹੀਂ ਆਪਣਾ ਬੌਧਿਕ ਪੱਧਰ ਉੱਪਰ ਚੁੱਕਣ ਲਈ ਯਤਨਸ਼ੀਲ ਰਹਿਣਾ ...

ਪੂਰੀ ਖ਼ਬਰ »

ਰਸੂਲਪੁਰ ਵਲੋਂ ਐੱਸ.ਓ.ਆਈ. ਦੇ ਪ੍ਰਧਾਨ ਡੱਲੀ ਦਾ ਸਨਮਾਨ

ਟਾਂਡਾ ਉੜਮੁੜ, 20 ਜਨਵਰੀ (ਦੀਪਕ ਬਹਿਲ)- ਅੱਜ ਐੱਸ.ਓ.ਆਈ. ਦੇ ਦੋਆਬਾ ਜ਼ੋਨ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਡੱਲੀ ਦਾ ਟਾਂਡਾ ਪੁੱਜਣ 'ਤੇ ਹਲਕਾ ਇੰਚਾਰਜ ਸ. ਅਰਵਿੰਦਰ ਸਿੰਘ ਰਸੂਲਪੁਰ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਡੱਲੀ ਨੇ ਕਿਹਾ ਕਿ ਨੌਜਵਾਨਾਂ ਨੂੰ ਸ਼੍ਰੋਮਣੀ ...

ਪੂਰੀ ਖ਼ਬਰ »

ਮਨੁੱਖਤਾ ਦੀ ਭਲਾਈ ਲਈ ਨੇਤਰਦਾਨ ਕੀਤੇ ਜਾਣ-ਮਸੀਤੀ

ਐਮਾਂ ਮਾਗਟ, 20 ਜਨਵਰੀ (ਗੁਰਾਇਆ)-ਪੰਜਾਬ ਸਰਕਾਰ ਦੇ ਸਰਕਾਰੀ ਮੈਡੀਕਲ ਕਾਲਜ, ਅੰਮਿ੍ਤਸਰ, ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਫਰੀਦਕੋਟ, ਸਰਕਾਰੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦੇਸ਼ ਦੇ ਕਿਸੇ ਵੀ ਸੂਬੇ ਦੇ ਨੇਤਰਹੀਣ ਵਿਅਕਤੀਆਂ ਨੂੰ ਹੋਣ ਅੱਖਾਂ ਦੀ ਰੋਸ਼ਨੀ (ਮੁਫ਼ਤ ...

ਪੂਰੀ ਖ਼ਬਰ »

ਏਕ ਜੋਤ ਸੇਵਾ ਸਮਿਤੀ ਵਲੋਂ ਲੋੜਵੰਦਾਂ ਨੂੰ ਗਰਮ ਕੱਪੜੇ ਭੇਟ

ਹੁਸ਼ਿਆਰਪੁਰ, 20 ਜਨਵਰੀ (ਨਰਿੰਦਰ ਸਿੰਘ ਬੱਡਲਾ)- ਏਕ ਜੋਤ ਸੇਵਾ ਸਮਿਤੀ ਜਗਤਪੁਰਾ ਇਕਾਈ ਹੁਸ਼ਿਆਰਪੁਰ ਦੀ ਮੀਟਿੰਗ ਸਮਿਤੀ ਦੇ ਪ੍ਰਧਾਨ ਵਿਜੇ ਕੁਮਾਰ ਮੋਦਗਿੱਲ ਦੀ ਪ੍ਰਧਾਨਗੀ ਹੇਠ ਹੋਈ | ਸਮਿਤੀ ਦੇ ਜਨਰਲ ਸੈਕਟਰੀ ਜਰਨੈਲ ਸਿੰਘ ਧੀਰ ਸਟੇਟ ਐਵਾਰਡੀ ਨੇ ਸਮਿਤੀ ਵਲੋਂ ...

ਪੂਰੀ ਖ਼ਬਰ »

ਗੁਰਦੁਆਰਾ ਨਰਾਇਣਪੁਰੀ ਤੋਂ ਨਗਰ ਕੀਰਤਨ ਸਜਾਇਆ

ਕੋਟਫਤੂਹੀ, 20 ਜਨਵਰੀ (ਅਮਰਜੀਤ ਸਿੰਘ ਰਾਜਾ)- ਪਿੰਡ ਖੇੜਾ ਵਿਖੇ ਗੁਰਦੁਆਰਾ ਨਰਾਇਣਪੁਰੀ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਸੰਤ ਬਲਵੀਰ ਸਿੰਘ ...

ਪੂਰੀ ਖ਼ਬਰ »

ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਦੀਆਂ ਟੀਮਾਂ ਦੀ ਚੋਣ ਲਈ ਮੁਕਾਬਲੇ

ਗੜ੍ਹਸ਼ੰਕਰ, 20 ਜਨਵਰੀ (ਧਾਲੀਵਾਲ)- ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ 8 ਫਰਵਰੀ ਤੋਂ ਸਥਾਨਕ ਖ਼ਾਲਸਾ ਕਾਲਜ ਦੇ ਫੁੱਟਬਾਲ ਸਟੇਡੀਅਮ 'ਚ ਕਰਵਾਏ ਜਾ ਰਹੇ 18ਵੇਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਹੋਣਹਾਰ ਵਿਦਿਆਰਥੀਆਂ ਲਈ ਰਾਸ਼ੀ ਭੇਟ

ਮਾਹਿਲਪੁਰ, 20 ਜਨਵਰੀ (ਰਜਿੰਦਰ ਸਿੰਘ, ਦੀਪਕ ਅਗਨੀਹੋਤਰੀ)- ਸਮਾਜ ਸੇਵੀ ਐਸ. ਪੀ. ਸਿੰਘ ਓਬਰਾਏ ਦੀ ਪ੍ਰਧਾਨਗੀ ਹੇਠ ਚੱਲ ਰਹੀ ਸਮਾਜ ਭਲਾਈ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਹੁਸ਼ਿਆਰ ਤੇ ...

ਪੂਰੀ ਖ਼ਬਰ »

ਪੇਂਡੂ ਖੇਤ ਮਜ਼ਦੂਰ ਯੂਨੀਅਨ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ

ਟਾਂਡਾ ਉੜਮੁੜ, 20 ਜਨਵਰੀ (ਗੁਰਾਇਆ)- ਸਥਾਨਕ ਹਸਪਤਾਲ ਚੌਕ ਵਿਚ ਪੇਂਡੂ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਸਿੱਖਿਆ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ | ਯੂਨੀਅਨ ਦੇ ਸੂਬਾਈ ਪੈੱ੍ਰਸ ਸਕੱਤਰ ਕਸ਼ਮੀਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਦਸੂਹਾ ਵਿਖੇ ਸੈਮੀਨਾਰ

ਦਸੂਹਾ, 20 ਜਨਵਰੀ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਦਸੂਹਾ ਵਿਖੇ 'ਡਿਜੀਟਲ ਭੁਗਤਾਨ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਦੇ ਮੁੱਖ ਬੁਲਾਰੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ: ਗੁਰਬਿੰਦਰ ਕੌਰ ਤੇ ਕਾਮਰਸ ਵਿਭਾਗ ਦੇ ਪ੍ਰੋ. ਜਸਵਿੰਦਰ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਦਾ ਨਤੀਜਾ ਸ਼ਾਨਦਾਰ

ਦਸੂਹਾ, 20 ਜਨਵਰੀ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਦਸੂਹਾ ਦਾ ਬੀ.ਸੀ.ਏ. ਸਮੈਸਟਰ ਪੰਜਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਨਤੀਜੇ ਸਬੰਧੀ ਕਾਲਜ ਪਿ੍ੰ. ਡਾ. ਨੀਨਾ ਅਨੇਜਾ ਨੇ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਜਥੇ: ਲਖਵਿੰਦਰ ਸਿੰਘ ਟਿੰਮੀ ਨੂੰ ਸਰਕਲ ਪ੍ਰਧਾਨ ਬਣਾਉਣ 'ਤੇ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ

ਹਾਜੀਪੁਰ, 20 ਜਨਵਰੀ (ਪੁਨੀਤ ਭਾਰਦਵਾਜ)- ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਦਾਰ ਲਖਵਿੰਦਰ ਸਿੰਘ ਟਿੰਮੀ ਨੂੰ ਫਿਰ ਤੋਂ ਸਰਕਲ ਪ੍ਰਧਾਨ ਬਣਾਉਣ ਨਾਲ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ | ਇਲਾਕੇ ਦੇ ਸ਼ੋ੍ਰਮਣੀ ਅਕਾਲੀ ਦਲ ਵਰਕਰਾਂ ਦਾ ਕਹਿਣਾ ਹੈ ਕਿ ...

ਪੂਰੀ ਖ਼ਬਰ »

ਸੋਨੀਆ ਸੈਣੀ ਨੇ ਨਗਰ ਕੌਾਸਲ ਪ੍ਰਧਾਨ ਦਾ ਅਹੁਦਾ ਸੰਭਾਲਿਆ

ਗੜ੍ਹਸ਼ੰਕਰ, 20 ਜਨਵਰੀ (ਧਾਲੀਵਾਲ)-ਨਗਰ ਕੌਾਸਲ ਪ੍ਰਧਾਨ ਰਾਜਿੰਦਰ ਸਿੰਘ ਸ਼ੂਕਾ ਵਲੋਂ ਵਿਦੇਸ਼ ਜਾਣ ਕਾਰਨ ਨਗਰ ਕੌਾਸਲ ਪ੍ਰਧਾਨ ਚਾਰਜ ਸੀਨੀਅਰ ਵਾਈਸ ਪ੍ਰਧਾਨ ਸੋਨੀਆਂ ਸੈਣੀ ਵਲੋਂ ਕਾਰਜ ਸਾਧਕ ਅਫਸਰ ਆਦਰਸ਼ ਕੁਮਾਰ ਸ਼ਰਮਾ ਦੀ ਹਾਜ਼ਰੀ 'ਚ ਅਹੁਦਾ ਸੰਭਾਲਿਆ ਗਿਆ | ...

ਪੂਰੀ ਖ਼ਬਰ »

ਐਨ. ਆਰ. ਆਈ. ਬਲਵਿੰਦਰ ਸਿੰਘ ਵਲੋਂ ਲਾਂਬੜਾ ਸਕੂਲ ਨੂੰ 51000 ਰੁਪਏ ਦਾਨ

ਬੁੱਲ੍ਹੋਵਾਲ, 20 ਜਨਵਰੀ (ਜਸਵੰਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਤੋਂ ਪੜ੍ਹ ਕੇ ਅਮਰੀਕਾ ਗਏ ਬਲਵਿੰਦਰ ਸਿੰਘ ਵਲੋਂ ਸਕੂਲ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਜਸਵਿੰਦਰ ਸਿੰਘ ਸੈਕਟਰੀ ਲਾਂਬੜਾ ਕਾਂਗੜੀ ਬਹੁਮੰਤਵੀ ਸੁਸਾਇਟੀ, ਚੰਦਰ ਦੇਵ ...

ਪੂਰੀ ਖ਼ਬਰ »

ਆਸ਼ਾ ਰਾਣੀ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ

ਮੁਕੇਰੀਆਂ, 20 ਜਨਵਰੀ (ਰਾਮਗੜ੍ਹੀਆ)- ਆਸ਼ਾਦੀਪ ਗਰੁੱਪ ਆਫ਼ ਐਜੂਕੇਸ਼ਨ ਤੇ ਰਾਜਿੰਦਰਾ ਅਕੈਡਮੀ ਦੇ ਚੇਅਰਮੈਨ ਲਾਲਾ ਰਾਜਿੰਦਰ ਪ੍ਰਸ਼ਾਦ ਦੀ ਪਤਨੀ ਆਸ਼ਾ ਰਾਣੀ ਨਮਿਤ ਸ਼ਰਧਾਂਜਲੀ ਸਮਾਗਮ ਵਿਚ ਵੱਖ-ਵੱਖ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਵਿਛੜੀ ...

ਪੂਰੀ ਖ਼ਬਰ »

ਡੀ. ਏ. ਵੀ. ਮਾਡਲ ਸਕੂਲ ਹਰਿਆਣਾ 'ਚ ਇਨਾਮ ਵੰਡ ਸਮਾਗਮ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)- ਡੀ. ਏ. ਵੀ. ਮਾਡਲ ਸਕੂਲ ਹਰਿਆਣਾ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਸਮਾਗਮ ਦੀ ਪ੍ਰਧਾਨਗੀ ਡੀ. ਏ. ਵੀ. ਕਾਲਜ ਮੈਨੇਜਿੰਗ ...

ਪੂਰੀ ਖ਼ਬਰ »

ਔਰਤ ਦੀਆਂ ਵਾਲੀਆਂ ਝਪਟ ਕੇ ਫ਼ਰਾਰ

ਮੁਕੇਰੀਆਂ, 20 ਜਨਵਰੀ (ਰਾਮਗੜ੍ਹੀਆ)- ਪਿੰਡ ਪਨਖੂਹ ਵਿਖੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਔਰਤ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਇਕ ਬਿਨਾਂ ਨੰਬਰ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨਾਂ 'ਚੋਂ ਇਕ ਨੌਜਵਾਨ ਨੇ ਪਿੰਡ ਪਨਖੂਹ ...

ਪੂਰੀ ਖ਼ਬਰ »

ਜਥੇ: ਲਖਵਿੰਦਰ ਸਿੰਘ ਟਿੰਮੀ ਨੂੰ ਸਰਕਲ ਪ੍ਰਧਾਨ ਬਣਾਉਣ 'ਤੇ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ

ਹਾਜੀਪੁਰ, 20 ਜਨਵਰੀ (ਪੁਨੀਤ ਭਾਰਦਵਾਜ)- ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਦਾਰ ਲਖਵਿੰਦਰ ਸਿੰਘ ਟਿੰਮੀ ਨੂੰ ਫਿਰ ਤੋਂ ਸਰਕਲ ਪ੍ਰਧਾਨ ਬਣਾਉਣ ਨਾਲ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ | ਇਲਾਕੇ ਦੇ ਸ਼ੋ੍ਰਮਣੀ ਅਕਾਲੀ ਦਲ ਵਰਕਰਾਂ ਦਾ ਕਹਿਣਾ ਹੈ ਕਿ ...

ਪੂਰੀ ਖ਼ਬਰ »

ਹਸਪਤਾਲ ਦੇ ਮਰੀਜ਼ਾਂ ਲਈ ਕੰਬਲ ਭੇਟ

ਟਾਂਡਾ ਉੜਮੁੜ, 20 ਜਨਵਰੀ (ਭਗਵਾਨ ਸਿੰਘ ਸੈਣੀ)- ਸਿਵਲ ਹਸਪਤਾਲ ਟਾਂਡਾ ਵਿਖੇ ਪਿੰਡ ਜਾਜਾ ਵਾਸੀ ਰਾਮ ਦਾਸ ਦੇ ਪਰਿਵਾਰ ਵਲੋਂ ਭੇਜੇ ਗਏ ਕੰਬਲ ਐਸ. ਐਮ. ਓ. ਡਾ. ਕੇਵਲ ਸਿੰਘ ਦੀ ਹਾਜ਼ਰੀ ਵਿਚ ਮਰੀਜ਼ਾਂ ਲਈ ਭੇਟ ਕੀਤੇ ਗਏ | ਕੰਬਲ ਭੇਟ ਕਰਨ ਵਾਲੇ ਪਰਿਵਾਰ ਦੇ ਮੈਂਬਰ ਸਟਾਫ਼ ...

ਪੂਰੀ ਖ਼ਬਰ »

ਪਿੰਡ ਦੀਆਂ ਬੀਬੀਆਂ ਨੇ ਖ਼ੁਦ ਚਲਾਈ ਸਫਾਈ ਮੁਹਿੰਮ

ਚੱਬੇਵਾਲ, 20 ਜਨਵਰੀ (ਸਖ਼ੀਆ)- ਕਸਬਾ ਚੱਬੇਵਾਲ ਵਿਖੇ ਨਵੀਂ ਬਣੀ ਮੈਂਬਰ ਪੰਚਾਇਤ ਗੁਰਦੇਵ ਕੌਰ ਦੇ ਪਿੰਡ ਦੀਆਂ ਬੀਬੀਆਂ ਨਾਲ ਸਫਾਈ ਮੁਹਿੰਮ ਦਾ ਅਗਾਜ਼ ਕਰਦਿਆਂ ਸੰਪਰਕ ਸੜਕਾਂ ਤੇ ਗਲੀਆਂ ਦੀ ਸਫਾਈ ਕੀਤੀ | ਇਸ ਮੌਕੇ ਬੀਬੀਆਂ ਵਲੋਂ ਪੱਤੀ ਮੋਮਲਾ ਤੋਂ ਅੱਡਾ ਚੱਬੇਵਾਲ ...

ਪੂਰੀ ਖ਼ਬਰ »

ਅਰੋੜਾ ਵਲੋਂ ਸ੍ਰੀ ਰਾਮ ਚਰਿਤ ਮਾਨਸ ਨੂੰ ਵਾਹਨ ਭੇਟ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)- ਸ੍ਰੀ ਰਾਮ ਚਰਿੱਤ ਮਾਨਸ ਪ੍ਰਚਾਰ ਮੰਡਲ ਵਲੋਂ ਚਲਾਏ ਜਾਂਦੇ ਸ੍ਰੀ ਰਾਮ ਭਵਨ ਚਾਂਦ ਨਗਰ ਬਹਾਦਰਪੁਰ ਲਈ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਨਵੇਂ ਵਾਹਨ ਦੀ ਚਾਬੀ ਚਾਲਕ ਅਸ਼ੋਕ ਕੁਮਾਰ ਨੁੂੰ ਸੌਾਪੀ ਗਈ | ...

ਪੂਰੀ ਖ਼ਬਰ »

ਪਿੰਡ ਡੋਗਰਪੁਰ ਵਿਖੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ

ਗੜ੍ਹਸ਼ੰਕਰ, 20 ਜਨਵਰੀ (ਧਾਲੀਵਾਲ)- ਪਿੰਡ ਡੋਗਰਪੁਰ ਦੇ ਗੁਰਦੁਆਰਾ ਖੇੜਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਢਾਡੀ ਗਿਆਨੀ ਕਸ਼ਮੀਰ ਸਿੰਘ ਕਾਦਰ ਦੇ ਜਥੇ ਨੇ ...

ਪੂਰੀ ਖ਼ਬਰ »

ਭਾਜਪਾ ਮਹਿਲਾ ਮੋਰਚੇ ਦੀ ਸੂਬਾ ਪ੍ਰਧਾਨ ਵਲੋਂ ਨਵੇਂ ਪੰਚਾਂ, ਸਰਪੰਚਾਂ ਦਾ ਸਨਮਾਨ

ਹੁਸ਼ਿਆਰਪੁਰ, 20 ਜਨਵਰੀ (ਹਰਪ੍ਰੀਤ ਕੌਰ)-ਭਾਜਪਾ ਮਹਿਲਾ ਮੋਰਚੇ ਦੀ ਸੂਬਾ ਪ੍ਰਧਾਨ ਰੀਨਾ ਜੇਤਲੀ ਅਤੇ ਸਕੱਤਰ ਨੀਤੀ ਤਲਵਾੜ ਨੇ ਪਿੰਡ ਛਾਉਣੀ ਕਲਾਂ ਵਿਖੇ ਹੋਏ ਇਕ ਸਮਾਰੋਹ ਦੌਰਾਨ ਨਵਨਿਯੁਕਤ ਸਰਪੰਚ ਤੇ ਪੰਚਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬੋਲਦਿਆਂ ਸ੍ਰੀਮਤੀ ...

ਪੂਰੀ ਖ਼ਬਰ »

ਮਾਰਡਨ ਗਰੁੱਪ ਆਫ ਕਾਲਜਿਜ਼ ਵਲੋਂ ਹਾਫ ਮੈਰਾਥਨ ਦੌੜ 27 ਨੂੰ

ਭੰਗਾਲਾ, 20 ਜਨਵਰੀ (ਸਰਵਜੀਤ ਸਿੰਘ)-ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਖਿਲਾਫ਼ ਜਾਗਰੂਕ ਕਰਨ ਤੇ ਨੌਜਵਾਨਾਂ 'ਚ ਸਿਹਤਮੰਦ ਰੁਝਾਨ ਪੈਦਾ ਕਰਨ ਲਈ ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਵਲੋਂ ਹਾਫ ਮੈਰਾਥਨ ਦੌੜ 27 ਜਨਵਰੀ ਨੂੰ ਕਰਵਾਈ ਜਾ ...

ਪੂਰੀ ਖ਼ਬਰ »

ਔਰਤਾਂ ਨੂੰ ਸਿਲਾਈ ਮਸ਼ੀਨਾਂ ਭੇਟ

ਦਸੂਹਾ, 20 ਜਨਵਰੀ (ਭੁੱਲਰ/ਚੰਦਨ)- ਮਾਈ ਭਾਗੋ ਵੈੱਲਫੇਅਰ ਸੁਸਾਇਟੀ ਦਸੂਹਾ ਵਲੋਂ ਸੁਰਜੀਤ ਸਿੰਘ ਕੈਰੇ ਦੇ ਸਹਿਯੋਗ ਨਾਲ ਸੁਸਾਇਟੀ ਦੀ ਪ੍ਰਧਾਨ ਬੀਬੀ ਜਤਿੰਦਰ ਕੌਰ ਠੁਕਰਾਲ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ ਅਤੇ ਲੋੜਵੰਦ ਔਰਤਾਂ ਨੂੰ 12 ਸਿਲਾਈ ਮਸ਼ੀਨਾਂ ਭੇਟ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਸ਼ੂਗਰ ਮਿੱਲ ਰੰਧਾਵਾ ਦੇ ਪ੍ਰੈਜ਼ੀਡੈਂਟ ਗਰੇਵਾਲ ਦਾ ਸਨਮਾਨ

ਦਸੂਹਾ, 20 ਜਨਵਰੀ (ਭੁੱਲਰ)- ਏ. ਬੀ. ਸ਼ੂਗਰ ਮਿੱਲ ਰੰਧਾਵਾ ਦੇ ਪ੍ਰੈਜ਼ੀਡੈਂਟ ਬਲਵੰਤ ਸਿੰਘ ਗਰੇਵਾਲ ਦਾ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਸਨਮਾਨ ਕੀਤਾ ਗਿਆ | ਇਸ ਮੌਕੇ ਮੈਨੇਜਰ ਰਤਨ ਸਿੰਘ ਜਹੂਰਾ ਤੇ ਸੱਤਪਾਲ ਸਿੰਘ ਬਿੱਟੂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ...

ਪੂਰੀ ਖ਼ਬਰ »

ਕੋਹਿਨੂਰ ਸਕੂਲ ਵਿਖੇ ਸੰਗੀਤ ਸਮਾਗਮ ਕਰਵਾਇਆ

ਭੰਗਾਲਾ, 20 ਜਨਵਰੀ (ਸਰਵਜੀਤ ਸਿੰਘ)-ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖੂਹ ਵਿਖੇ ਪਿ੍ੰਸੀਪਲ ਹਰਪ੍ਰੀਤ ਪੰਧੇਰ ਦੀ ਅਗਵਾਈ ਹੇਠ ਸਮੂਹ ਸੰਗੀਤ ਸਮਾਗਮ ਕੀਤਾ ਗਿਆ | ਇਸ ਸਮੇਂ ਅਧਿਆਪਕ ਪਰਮਜੀਤ ਕੌਰ ਨੇ ਸੰਗੀਤ ਸਮਾਗਮ ਬਾਰੇ ਜਾਣਕਾਰੀ ਦਿੱਤੀ | ਇਸ ਸਮੇਂ ਪਹਿਲੀ ਤੋਂ ...

ਪੂਰੀ ਖ਼ਬਰ »

ਖੱਬੇ ਪੱਖੀਆਂ ਵਲੋਂ ਲੁਧਿਆਣਾ ਰੈਲੀ ਸਬੰਧੀ ਤਿਆਰੀ ਬੈਠਕ

ਭੰਗਾਲਾ, 20 ਜਨਵਰੀ (ਸਰਵਜੀਤ ਸਿੰਘ)-ਕੇਂਦਰ ਤੇ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਵਿਰੋਧ 'ਚ ਖੱਬੇ ਪੱਖੀਆਂ ਵਲੋਂ 28 ਜਨਵਰੀ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਰੈਲੀ ਸਬੰਧੀ ਅੱਜ ਭੰਗਾਲਾ ਵਿਖੇ ਕਾਮਰੇਡ ਗੁਰਦਿਆਲ ਸਿੰਘ ਤਹਿਸੀਲ ਸਕੱਤਰ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਅਕਾਲੀ ਦਲ ਦੇ ਨਵ-ਨਿਯੁਕਤ ਸਰਕਲ ਪ੍ਰਧਾਨ ਭੁਪਿੰਦਰ ਸਿੰਘ ਨੀਲੂ ਦਾ ਸਨਮਾਨ

ਦਸੂਹਾ, 20 ਜਨਵਰੀ (ਭੁੱਲਰ, ਕੌਸ਼ਲ)- ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਸਰਕਲ ਪ੍ਰਧਾਨ ਭੁਪਿੰਦਰ ਸਿੰਘ ਨੀਲੂ ਦਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮਰੀਕ ਸਿੰਘ ਗੱਗੀ ਦੇ ਗ੍ਰਹਿ ਵਿਖੇ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ ...

ਪੂਰੀ ਖ਼ਬਰ »

ਮਾਊਾਟਵਿਊ ਕਾਨਸੈਂਟ ਸਕੂਲ 'ਚ ਸਾਲਾਨਾ ਸਮਾਗਮ ਕਰਵਾਇਆ

ਹੁਸ਼ਿਆਰਪੁਰ, 20 ਜਨਵਰੀ (ਨਰਿੰਦਰ ਸਿੰਘ ਬੱਡਲਾ)-ਮਾਉਂਟਵਿਊ ਕਾਨਸੈਂਟ ਸਕੂਲ ਜਹਾਨਖੇਲਾਂ ਵਿਖੇ ਮੈਨੇਜਿੰਗ ਡਾਇਰੈਕਟਰ ਹਰਦੇਵ ਸਿੰਘ ਕੌਾਸਲ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ¢ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਵਿਧਾਇਕ ਸਿਮਰਜੀਤ ਸਿੰਘ ...

ਪੂਰੀ ਖ਼ਬਰ »

ਚੱਬੇਵਾਲ ਦੇ ਵਾਟਰ ਸਪਲਾਈ ਟਿਊਬਵੈੱਲ ਲਈ ਸਾਢੇ 23 ਲੱਖ ਮਨਜ਼ੂਰ-ਡਾ: ਰਾਜ

ਚੱਬੇਵਾਲ, 20 ਜਨਵਰੀ (ਸਖ਼ੀਆ)-ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪਿੰਡ ਚੱਬੇਵਾਲ ਵਾਸੀਆਂ ਨੂੰ ਨਿਜਾਤ ਦਿਵਾਉਣ ਸਬੰਧੀ ਅੱਜ ਡਾ: ਰਾਜ ਕੁਮਾਰ ਵਿਧਾਇਕ ਚੱਬੇਵਾਲ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਇਸ ਦਾ ਪ੍ਰਬੰਧ ਬਹੁਤ ਹੀ ਘੱਟ ਰਿਕਾਰਡ ਸਮੇਂ 'ਚ ਟਿਊਬਵੈਲ ਵਾਸਤੇ ਨਵਾਂ ...

ਪੂਰੀ ਖ਼ਬਰ »

ਚੋਰਾਂ ਵਲੋਂ ਦੋ ਕਿਸਾਨਾਂ ਦੀਆਂ ਮੋਟਰਾਂ ਤੋਂ ਟਰਾਂਸਫਾਰਮਰ ਚੋਰੀ

ਐਮਾਂ ਮਾਂਗਟ, 20 ਜਨਵਰੀ (ਗੁਰਾਇਆ)-ਬੀਤੀ ਰਾਤ ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਕਸਬਾ ਐਮਾਂ ਮਾਂਗਟ ਅਧੀਨ ਦੋ ਕਿਸਾਨਾਂ ਦੀਆਂ ਮੋਟਰਾਂ ਤੋਂ ਟਰਾਂਸਫ਼ਾਰਮਰ ਚੋਰਾਂ ਵਲੋਂ ਚੋਰੀ ਕੀਤੇ ਜਾਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 'ਚ ਗੱਠਜੋੜ ਦੇ ਸਾਰੇ ਉਮੀਦਵਾਰ ਵੱਡੀ ਲੀਡ ਨਾਲ ਜਿੱਤਣਗੇ-ਬੀਬੀ ਜੋਸ਼

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)-ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਸਾਰੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ ਤੇ ਕੇਂਦਰ 'ਚ ਦੁਬਾਰਾ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣੇਗੀ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਪੁਲਿਸ ਨੇ 4 ਵਿਅਕਤੀ ਪ੍ਰੋਟਕਸ਼ਨ ਵਾਰੰਟ 'ਤੇ ਲਿਆਂਦੇ

ਹੁਸ਼ਿਆਰਪੁਰ, 20 ਜਨਵਰੀ (ਨਰਿੰਦਰ ਸਿੰਘ ਬੱਡਲਾ)-ਥਾਣਾ ਮੇਹਟੀਆਣਾ ਪੁਲਿਸ ਵਲੋਂ ਦੋ ਵੱਖ-ਵੱਖ ਮਾਮਲਿਆਂ 'ਚ ਚਾਰ ਵਿਅਕਤੀਆਂ ਨੂੰ ਪ੍ਰੋਟਕਸ਼ਨ ਵਾਰੰਟ 'ਤੇ ਲਿਆਂਦਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਬਲਵਿੰਦਰਪਾਲ ਨੇ ਦੱਸਿਆ ਕਿ ਬਾਬਾ ਜੀਨ ਦਾਸ ਮੰਦਰ ...

ਪੂਰੀ ਖ਼ਬਰ »

ਧੁੱਗਾ ਸਕੂਲ ਵਿਖੇ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਸੈਮੀਨਾਰ

ਦਸੂਹਾ, 20 ਜਨਵਰੀ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਗਾ ਕਲਾਂ ਵਿਖੇ ਪਿ੍ੰਸੀਪਲ ਜੀਵਨ ਕੁਮਾਰੀ ਦੀ ਅਗਵਾਈ ਹੇਠ ਜੀ. ਓ. ਜੀ. ਸਟਾਫ਼ ਵਲੋਂ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜੀ. ਓ. ਜੀ. ਕੈਪਟਨ ਬਲਦੇਵ ਸਿੰਘ, ਕੈਪਟਨ ਜਰਨੈਲ ਸਿੰਘ, ...

ਪੂਰੀ ਖ਼ਬਰ »

ਪਿ੍ਥੀਪਾਲ ਸਿੰਘ ਦਾਤਾ ਦਾ ਮੀਤ ਪ੍ਰਧਾਨ ਬਣਨ 'ਤੇ ਸਨਮਾਨ

ਚੌਲਾਂਗ, 20 ਜਨਵਰੀ (ਸੁਖਦੇਵ ਸਿੰਘ)- ਸ਼ੋ੍ਰਮਣੀ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਥੇਬੰਦੀ ਦੀ ਕੀਤੀ ਜਾ ਰਹੀ ਨਵੀਂ ਚੋਣ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਜ਼ਿਲ੍ਹਾ ਜਥੇਬੰਦੀ ਵਿਚ ਪਿ੍ਥੀਪਾਲ ਸਿੰਘ ਦਾਤਾ ਨੂੰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਸਰਕਾਰੀ ਸਕੂਲ ਫਤਹਿਗੜ੍ਹ ਦੇ ਵਿਕਾਸ ਲਈ ਹਮੇਸ਼ਾ ਰਹਾਂਗੀ ਵਚਨਬੱਧ-ਮੀਨੂੰ ਸੇਠੀ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)-ਕੌਾਸਲਰ ਤੇ ਮਹਿਲਾ ਮੋਰਚੇ ਦੀ ਪ੍ਰਧਾਨ ਮੀਨੂੰ ਸੇਠੀ ਨੇ ਆਪਣੇ ਵਾਰਡ 'ਚ ਪੈਂਦੇ ਸਰਕਾਰੀ ਸਕੂਲ ਫਤਹਿਗੜ੍ਹ ਨੂੰ ਆਦਰਸ਼ ਸਕੂਲ ਬਣਾਉਣ ਲਈ ਯਤਨ ਸ਼ੁਰੂ ਕੀਤੇ ਹਨ | ਉਨ੍ਹਾਂ ਦੱਸਿਆ ਕਿ ਸਕੂਲ ਨੂੰ ਆਦਰਸ਼ ਸਕੂਲ ਬਣਾਉਣ ਲਈ ...

ਪੂਰੀ ਖ਼ਬਰ »

ਮਾ: ਕੁਲਵਿੰਦਰ ਸਿੰਘ ਜੰਡਾ ਦਾ ਕਾਵਿ ਸੰਗ੍ਰਹਿ 'ਹਿਜ਼ਰ ਦੇ ਘੁੱਟ' ਲੋਕ ਅਰਪਣ

ਹਰਿਆਣਾ, 15 ਜਨਵਰੀ (ਖੱਖ)-ਮਾ: ਕੁਲਵਿੰਦਰ ਸਿੰਘ ਜੰਡਾ ਦਾ 7ਵਾਂ ਕਾਵਿ ਸੰਗ੍ਰਹਿ 'ਹਿਜ਼ਰ ਦੇ ਘੱੁਟ' ਨੂੰ ਲੋਕ ਅਰਪਣ ਕਰਨ ਲਈ ਪਿੰਡ ਜਨੌੜੀ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਇੰਡੀਅਨ ਕਲਚਰਲ ਸੁਸਾਇਟੀ ਹੁਸ਼ਿਆਰਪੁਰ ਦੇ ਆਗੂਆਂ ਨੇ ਮਾ: ਜੰਡਾ ਦੇ ਕਾਵਿ ਸੰਗ੍ਰਹਿ ...

ਪੂਰੀ ਖ਼ਬਰ »

ਨੌਜਵਾਨ ਵਰਗ 'ਚ ਨਸ਼ਿਆਂ ਦੀ ਆਦਤ ਦੇਸ਼ ਦੇ ਵਿਕਾਸ ਵਿਚ ਵੱਡੀ ਰੁਕਾਵਟ-ਡਾ: ਸਤਵੀਰ ਸਿੰਘ

ਮੁਕੇਰੀਆਂ, 20 ਜਨਵਰੀ (ਰਾਮਗੜ੍ਹੀਆ)-ਅੱਜ ਸਰਕਾਰੀ ਹਸਪਤਾਲ ਮੁਕੇਰੀਆਂ ਦੇ ਐੱਸ.ਐਮ.ਓ. ਡਾ. ਸ਼ਵਿੰਦਰ ਸਿੰਘ ਮਠੌਣ ਦੀ ਅਗਵਾਈ ਹੇਠ ਨੋਡਲ ਅਫ਼ਸਰ ਹਸਪਤਾਲ ਦੇ ਦਿਮਾਗ਼ੀ ਰੋਗਾਂ ਦੇ ਮਾਹਿਰ ਡਾ. ਸਤਵੀਰ ਸਿੰਘ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ...

ਪੂਰੀ ਖ਼ਬਰ »

ਸੜਕ 'ਤੇ ਖੜ੍ਹਾ ਗੰਦਾ ਪਾਣੀ ਤੇ ਚਿੱਕੜ ਪ੍ਰੇਸ਼ਾਨੀ ਦਾ ਕਾਰਨ ਬਣਿਆ

ਬੀਣੇਵਾਲ, 20 ਜਨਵਰੀ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਟੱਬਾ ਨੂੰ ਜਾਂਦੀ ਲਿੰਕ ਸੜਕ 'ਤੇ ਗੇਟ ਲਾਗੇ ਸੜਕ ਤੇ ਫੈਲੇ ਗੰਦੇ ਪਾਣੀ ਨਾਲ ਹੋਏ ਚਿੱਕੜ ਨਾਲ ਰਾਹਗੀਰਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ | ਜਾਣਕਾਰੀ ਅਨੁਸਾਰ ਘਰਾਂ ਦਾ ਗੰਦਾ ਪਾਣੀ ਸੜਕ 'ਤੇ ਇਕੱਠਾ ਹੋ ...

ਪੂਰੀ ਖ਼ਬਰ »

ਤਨਖਾਹ ਨਾ ਮਿਲਣ ਦੇ ਰੋਸ ਵਜੋਂ ਕੀਤੇ ਜਾਣਗੇ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੂਬਾਈ ਕਨਵੀਨਰ ਸੁਖਮੰਦਰ ਸਿੰਘ, ਸੁਰਿੰਦਰ ਕੁਮਾਰ, ਕੋ-ਕਨਵੀਨਰ ਰਾਮਜੀਦਾਸ ਚੌਹਾਨ ਅਤੇ ਜਨਰਲ ਸਕੱਤਰ ਸਤੀਸ਼ ਰਾਣਾ ਨੇ ਇੱਕ ਸਾਂਝੇ ਬਿਆਨ ਰਾਹੀਂ ਜਲ ਸਰੋਤ ...

ਪੂਰੀ ਖ਼ਬਰ »

ਸਾਹਰੀ ਦੇ ਕਬੱਡੀ ਕੱਪ 'ਚ ਰਾਇਲ ਕਿੰਗ ਯੂ.ਐਸ.ਏ. ਦੇ ਗੱਭਰੂਆਂ ਦੀ ਝੰਡੀ

ਨਸਰਾਲਾ, 20 ਜਨਵਰੀ (ਸਤਵੰਤ ਸਿੰਘ ਥਿਆੜਾ)-26ਵਾਂ ਸਾਲਾਨਾ ਕਬੱਡੀ ਕੱਪ ਸੰਤ ਬਾਬਾ ਸਤਪਾਲ ਸਿੰਘ ਸਾਹਰੀ ਵਾਲਿਆਂ ਦੀ ਰਹਿਨੁਮਾਈ ਹੇਠ ਕਬੱਡੀ ਗੁਰੂ ਬਲਵੀਰ ਸਿੰਘ ਬੀਰਾ ਦੀ ਯਾਦ 'ਚ ਪਿੰਡ ਸਾਹਰੀ ਵਿਖੇ ਕਰਵਾਇਆ ਗਿਆ | ਤਿੰਨ ਦਿਨਾਂ ਚੱਲਣ ਵਾਲੇ ਕਬੱਡੀ ਟੂਰਨਾਮੈਂਟ ਦਾ ...

ਪੂਰੀ ਖ਼ਬਰ »

ਕਾਰ ਸਵਾਰ 72 ਬੋਤਲਾਂ ਸ਼ਰਾਬ ਸਮੇਤ ਕਾਬੂ

ਮਾਹਿਲਪੁਰ, 20 ਜਨਵਰੀ (ਦੀਪਕ ਅਗਨੀਹੋਤਰੀ/ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇਕ ਕਾਰ ਸਵਾਰ ਕੋਲੋਂ 72 ਬੋਤਲਾਂ ਸ਼ਰਾਬ ਬਰਾਮਦ ਕਰਕੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖ਼ੀ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਫ਼ਗਵਾੜਾ ...

ਪੂਰੀ ਖ਼ਬਰ »

ਚੱਬੇਵਾਲ ਦੇ ਗੰਦੇ ਪਾਣੀ ਦੇ ਨਿਕਾਸ ਨੇ ਗੁਆਂਢੀ ਪਿੰਡ ਦਾ ਜਿਊਣਾ ਕੀਤਾ ਦੁੱਭਰ

ਚੱਬੇਵਾਲ, 20 ਜਨਵਰੀ (ਸਖ਼ੀਆ)-ਕਸਬਾ ਚੱਬੇਵਾਲ ਨੇ ਦਹਾਕੇ ਤੋਂ ਵੱਧ ਸਮੇ ਤੋਂ ਪਹਿਲਾਂ ਆਪਣੇ ਘਰਾਂ ਦੇ ਗੰਦੇ ਪਾਣੀ ਦਾ ਨਿਕਾਸ ਬਗੈਰ ਕਿਸੇ ਯੋਜਨਾ ਦੇ ਸਿੱਧਾ ਗੁਆਂਢੀ ਪਿੰਡ ਬਜਰਾਵਰ ਵੱਲ ਨੂੰ ਕੀ ਛੱਡਿਆ, ਅੱਜ ਇਹੀ ਸਮੱਸਿਆ ਇਕ-ਦੋ ਪਿੰਡਾਂ ਦੀ ਹੀ ਨਾ ਰਹਿ ਕੇ ਪੂਰੇ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਨੂੰ ਸਮਾਜਿਕ ਕੰਮਾਂ ਲਈ ਪਹਿਲੀ ਕਿਸ਼ਤ ਦਾ ਚੈੱਕ ਜਾਰੀ

ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਚੇਅਰਮੈਨ ਡਾ: ਐਸ.ਪੀ. ਸਿੰਘ ਓਬਰਾਏ ਦੀ ਦੇਖ-ਰੇਖ ਅਤੇ ਟਰੱਸਟ ਦੇ ਪ੍ਰਧਾਨ ਆਗਿਆਪਾਲ ਸਿੰਘ ਸਾਹਨੀ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਹੋਈ | ਇਸ ਮੌਕੇ ਡਾ: ...

ਪੂਰੀ ਖ਼ਬਰ »

ਤੇਲੀ ਚੱਕ ਸਕੂਲ ਵਿਖੇ ਯੁਵਕ ਦਿਵਸ ਮਨਾਇਆ

ਪੱਸੀ ਕੰਡੀ, 20 ਜਨਵਰੀ (ਅਮਰਜੀਤ ਸਿੰਘ ਤਿਹਾੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇਲੀਚੱਕ ਵਿਖੇ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਨੈਸ਼ਨਲ ਯੂਥ ਡੇ ਵਜੋਂ ਮਨਾਇਆ ਗਿਆ | ਸਕੂਲ ਦੇ ਕੌਮੀ ਸੇਵਾ ਯੋਜਨਾ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਲੈਕਚਰਾਰ ਬਲਜੀਤ ਸਿੰਘ ...

ਪੂਰੀ ਖ਼ਬਰ »

ਸ਼ਹੀਦ ਹਜ਼ਾਰਾ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ 'ਤੇ ਬਘਾਣੇ ਦਾ ਕਬਜ਼ਾ

ਕੋਟਫਤੂਹੀ, 20 ਜਨਵਰੀ (ਅਮਰਜੀਤ ਸਿੰਘ ਰਾਜਾ)-ਪਿੰਡ ਜਾਂਗਲੀਆਣਾ ਵਿਖੇ ਸ਼ਹੀਦ ਹਜ਼ਾਰਾ ਸਿੰਘ ਨੌਜਵਾਨ ਸਪੋਰਟਸ ਕਲੱਬ ਵਲੋਂ ਪ੍ਰਵਾਸੀ ਭਾਰਤੀਆਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 16ਵਾਂ ਸ਼ਹੀਦ ਹਜ਼ਾਰਾ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਰਵਾਇਆ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਬਲਾਕ ਪੱਧਰੀ ਗੁਰਬਾਣੀ ਕੰਠ ਮੁਕਾਬਲੇ ਕਰਵਾਏ

ਬੁੱਲ੍ਹੋਵਾਲ, 20 ਜਨਵਰੀ (ਜਸਵੰਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਲਾਕ ਬੁੱਲੋ੍ਹਵਾਲ ਦਾ ਗੁਰਬਾਣੀ ਕੰਠ ਮੁਕਾਬਲੇ ਸੀ.ਆਰ.ਸੀ. ਖਡਿਆਲਾ ਸੈਣੀਆਂ ਵਿਖੇ ਬੀ.ਐਮ.ਟੀ. ਅਸ਼ੋਕ ਕੁਮਾਰ ਦੀ ਦੇਖ ਰੇਖ ਹੇਠ ਹੋਇਆ | ਇਨ੍ਹਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX