ਮਮਦੋਟ, 20 ਜਨਵਰੀ (ਸੁਖਦੇਵ ਸਿੰਘ ਸੰਗਮ)- ਲੋਕ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਨੇੜੇ ਦੇਖਦਿਆਂ ਰਾਜਨੀਤਿਕ ਪਾਰਟੀਆਂ ਨੇ ਸੱਤਾ ਪ੍ਰਾਪਤੀ ਲਈ ਇਕ-ਦੂਸਰੇ ਨਾਲ ਗੱਠਜੋੜ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਆਪੋ-ਆਪਣੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ | ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਲੋਕ ਸਭਾ ਸੀਟ ਵੀ ਹਮੇਸ਼ਾ ਤੋਂ ਕਾਫ਼ੀ ਚਰਚਾ ਦਾ ਵਿਸ਼ਾ ਰਹੀ ਹੈ, ਇਸ ਸੀਟ 'ਤੇ ਇਸ ਵਾਰ ਵੀ ਸਖ਼ਤ ਮੁਕਾਬਲਾ ਹੋਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ, ਇਸ ਸੀਟ ਲਈ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਅਤੇ ਅਕਾਲੀ-ਭਾਜਪਾ ਗੱਠਜੋੜ ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ, ਬੇਸ਼ੱਕ ਇਸ ਸੀਟ ਤੋਂ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਹਾਲੇ ਤੱਕ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਹੈ, ਪਰ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਹੁਣ ਤੋਂ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ | ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਦੋ ਵਾਰ ਜੇਤੂ ਰਹੇ ਮੌਜੂਦਾ ਸਾਂਸਦ ਸ਼ੇਰ ਸਿੰਘ ਘੁਬਾਇਆ ਨੂੰ ਅਕਾਲੀ ਦਲ ਵਲੋਂ ਸਸਪੈਂਡ ਕਰ ਦਿੱਤੇ ਜਾਣ ਮਗਰੋਂ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪ ਇਸ ਸੀਟ ਤੋਂ ਚੋਣ ਲੜਦੇ ਹਨ ਜਾਂ ਫਿਰ ਕਿਸੇ ਹੋਰ ਧਾਕੜ ਉਮੀਦਵਾਰ ਨੂੰ ਮੈਦਾਨ ਵਿਚ ਲਿਆਉਂਦੇ ਹਨ | ਇਸ ਲੋਕ ਸਭਾ ਸੀਟ 'ਤੇ ਹਮੇਸ਼ਾ ਜਾਤੀਵਾਦ ਭਾਰੀ ਰਿਹਾ ਹੈ, ਹਲਕੇ ਦੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਰੂਰਲ ਅਤੇ ਫ਼ਿਰੋਜ਼ਪੁਰ ਸ਼ਹਿਰੀ ਦੇ ਦਿਹਾਤੀ ਖੇਤਰ ਵਿਚ ਬਹੁ ਗਿਣਤੀ ਰਾਏ ਸਿੱਖ ਭਾਈਚਾਰੇ ਵੋਟਰਾਂ ਦੀ ਹੈ, ਇਸ ਲੋਕ ਸਭਾ ਸੀਟ ਅੰਦਰ ਰਾਏ ਸਿੱਖ ਭਾਈਚਾਰੇ ਦੀ ਕਰੀਬ 3 ਲੱਖ 50 ਹਜ਼ਾਰ ਵੋਟ ਦੱਸੀ ਜਾਂਦੀ ਹੈ, ਜਿਸ ਕਾਰਨ ਇਸ ਲੋਕ ਸਭਾ ਸੀਟ ਤੋਂ ਰਾਏ ਸਿੱਖ ਬਿਰਾਦਰੀ ਨਾਲ ਸਬੰਧਿਤ ਡਾ: ਮੋਹਣ ਸਿੰਘ ਫਲੀਆਂ ਵਾਲਾ ਬਹੁਜਨ ਸਮਾਜ ਪਾਰਟੀ ਦੀ ਟਿਕਟ 'ਤੇ ਦੋ ਵਾਰੀ ਸਾਂਸਦ ਰਹਿ ਚੁੱਕੇ ਹਨ ਅਤੇ ਇਸੇ ਤਰ੍ਹਾਂ ਰਾਏ ਸਿੱਖ ਬਿਰਾਦਰੀ ਨਾਲ ਸਬੰਧਿਤ ਸਾਂਸਦ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ (ਬ) ਵਲੋਂ ਲਗਾਤਾਰ ਦੋ ਵਾਰ 2009 ਅਤੇ 2014 ਦੀਆਂ ਪਾਰਲੀਮੈਂਟ ਚੋਣਾਂ ਵਿਚ ਜਿੱਤ ਚੁੱਕੇ ਹਨ, 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਿੱਤ ਦਾ ਸਿਹਰਾ ਵੀ ਰਾਏ ਸਿੱਖ ਭਾਈਚਾਰੇ ਨੂੰ ਹੀ ਦਿੱਤਾ ਜਾਂਦਾ ਰਿਹਾ ਹੈ | ਮੌਜੂਦਾ ਸਮੇਂ ਇਸ ਹਲਕੇ ਤੋਂ ਰਾਏ ਸਿੱਖ ਬਿਰਾਦਰੀ ਦੇ ਆਗੂ ਡਾ: ਰਾਜ ਸਿੰਘ ਡਿੱਬੀਪੁਰਾ ਸੀਨੀਅਰ ਵਾਈਸ ਚੇਅਰਮੈਨ ਐੱਸ.ਸੀ. ਕਮਿਸ਼ਨ ਪੰਜਾਬ ਤੇ ਪੂਰਨ ਸਿੰਘ ਮੁਜੈਦੀਆ ਆਦਿ ਦੇ ਨਾਂਅ ਸੰਭਾਵੀ ਉਮੀਦਵਾਰਾਂ ਵਜੋਂ ਚਰਚਾ ਵਿਚ ਹਨ | ਸੋ ਜੇਕਰ 2019 ਦੀਆਂ ਪਾਰਲੀਮੈਂਟ ਚੋਣਾਂ ਵਿਚ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਕਿਸੇ ਰਾਏ ਸਿੱਖ ਬਿਰਾਦਰੀ ਦੇ ਉਮੀਦਵਾਰ ਨੂੰ ਟਿਕਟ ਦੇ ਕੇ ਮੈਦਾਨ ਵਿਚ ਉਤਾਰਦਾ ਹੈ ਤਾਂ ਅਕਾਲੀ ਦਲ ਬਾਦਲ ਨੂੰ ਇਸ ਸੀਟ ਦੇ ਨਾਲ-ਨਾਲ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਲੋਕ ਸਭਾ ਹਲਕਾ ਅੰਮਿ੍ਤਸਰ, ਜਲੰਧਰ, ਖਡੂਰ ਸਾਹਿਬ, ਲੁਧਿਆਣਾ, ਗੁਰਦਾਸਪੁਰ, ਸੰਗਰੂਰ, ਬਾਕੀ ਸੀਟਾਂ ਤੋਂ ਰਾਏ ਸਿੱਖ ਭਾਈਚਾਰੇ ਦੀਆਂ ਵੋਟਾਂ ਦਾ ਲਾਭ ਵੀ ਮਿਲ ਸਕਦਾ ਹੈ |
ਕੁੱਲਗੜ੍ਹੀ, 20 ਜਨਵਰੀ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਥਾਣਾ ਕੁੱਲਗੜ੍ਹੀ ਦੇ ਮੁਖੀ ਇੰਸਪੈਕਟਰ ਜਸਵੰਤ ਸਿੰਘ ਭੱਟੀ ਨੇ ਨਸ਼ਾ ਤਸਕਰ ਨੂੰ ਨਸ਼ੇ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ...
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕੈਦੀ ਦੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਮੌਤ ਹੋ ਜਾਣ ਦੀ ਖ਼ਬਰ ਹੈ, ਜਿਸ ਦੀ ਵਜ੍ਹਾ ਸ਼ੂਗਰ ਅਤੇ ਦਿਲ ਦਾ ਰੋਗ ਦੱਸਿਆ ਜਾ ਰਿਹਾ ਹੈ | ਕੈਦੀ ਦੀ ਪਛਾਣ ਕਰਮ ਸਿੰਘ ...
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਆਰੰਭੀ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਾਭਪਾਤਰੀ ਸਕੀਮਾਂ ਨੂੰ ਯੋਗ ਪ੍ਰਾਰਥੀਆਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪੱਧਰੀ ਵਿਸ਼ੇਸ਼ ਕੈਂਪ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ...
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਸਥਿਤ ਚੰੁਗੀ ਨੰਬਰ 8 ਲਾਗਲੇ ਪਿੰਡ ਨਵਾਂ ਪੁਰਬਾ ਵਾਸੀ ਤਾਰਾ ਸਿੰਘ ਦੇ ਸਪੁੱਤਰ ਰਾਮ ਸਿੰਘ ਦੀ ਪਤਨੀ ਅਮਰਿੰਦਰ ਕੌਰ 36 ਸਾਲਾ ਪਿਛਲੇ 17 ਦਿਨਾਂ ਤੋਂ ਗੁੰਮ ਹੈ, ਜਿਸ ਕਾਰਨ ਜਿੱਥੇ ਨੰਨ੍ਹੇ-ਮੁੰਨੇ ...
ਫ਼ਿਰੋਜ਼ਪੁਰ, 20 ਜਨਵਰੀ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਥਾਣਾ ਘੱਲ ਖ਼ੁਰਦ ਪੁਲਿਸ ਨੂੰ ਜਬਰ-ਜਨਾਹ ਦੇ ਮਾਮਲੇ 'ਚ ਲੋੜੀਂਦੇ ਇਕ ਵਿਅਕਤੀ ਦੀ ਗਿ੍ਫ਼ਤਾਰੀ 'ਤੇ ਰੋਕ ਲਗਾਉਣ ਤੋਂ ਨਾਂਹ ਕਰਦੇ ਹੋਏ ਪੇਸ਼ਗੀ ਜ਼ਮਾਨਤ ਅਰਜ਼ੀ ...
ਫ਼ਿਰੋਜ਼ਪੁਰ, 20 ਜਨਵਰੀ (ਰਾਕੇਸ਼ ਚਾਵਲਾ)- ਮੈਡੀਕਲ ਨਸ਼ੇ ਦੀਆਂ ਗੋਲੀਆਂ ਨਾਜਾਇਜ਼ ਢੰਗ ਨਾਲ ਰੱਖਣ ਵਾਲੇ ਦੋ ਵਿਅਕਤੀਆਂ ਨੂੰ ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਨੇ ਭੁਗਤੀਆਂ ਗਵਾਹੀਆਂ ਦੇ ਆਧਾਰ 'ਤੇ ਦੋਸ਼ੀ ਕਰਾਰ ਦਿੰਦੇ ਹੋਏ 14-14 ਮਹੀਨੇ ਕੈਦ ਦੀ ਸਜਾ ਦਾ ਹੁਕਮ ...
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਪੈਂਦੇ ਪਿੰਡ ਭੱਦਰੂ ਵਿਖੇ ਇੱਟਾਂ ਨਾਲ ਭਰੇ ਟਰੈਕਟਰ ਟਰਾਲੀ ਅਤੇ ਥ੍ਰੀ ਵੀਲ੍ਹਰ 'ਚ ਟੱਕਰ ਹੋ ਜਾਣ ਦਾ ਸਮਾਚਾਰ ਹੈ, ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ | ਸਿਵਲ ਹਸਪਤਾਲ ...
ਫ਼ਾਜ਼ਿਲਕਾ, 20 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਆਦਰਸ਼ ਨਗਰ ਮੁਹੱਲੇ ਦੀ ਚਾਵਲਾ ਸਟਰੀਟ ਵਿਚ ਦਿਨ ਦਿਹਾੜੇ ਮੁਹੱਲਾ ਵਾਸੀਆਂ ਨੇ ਇਕ ਮੋਟਰਸਾਈਕਲ ਚੋਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਹੈ | ਚਾਵਲਾ ਗਲੀ ਦੇ ਵਸਨੀਕ ਮਨੀ ਕੁਮਾਰ ਨੇ ਦੱਸਿਆ ਕਿ ...
ਅਬੋਹਰ, 20 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕੀਤੀ ਜਾ ਰਹੀ 'ਆਪ' ਦੀ ਭੁੱਖ ਹੜਤਾਲ ਅੱਜ ਵੀ ਜਾਰੀ ਰਹੀ ਹੈ | ਅੱਜ ਰਮੇਸ਼ ਸੋਨੀ ਭੁੱਖ ਹੜਤਾਲ 'ਤੇ ਬੈਠੇ ਹਨ | ਇਸ ਦੌਰਾਨ ਅੱਜ ਪਹਿਲੀ ਵਾਰ ਕਿਸੇ ਸੰਸਥਾ ਨੇ ਇਨ੍ਹਾਂ ਦੀ ਮਦਦ ਸਮਰਥਨ ...
ਮਖੂ, 20 ਜਨਵਰੀ (ਮੇਜਰ ਸਿੰਘ ਥਿੰਦ)- ਮਖੂ ਇਲਾਕੇ ਵਿਚ ਮੋਟਰ ਚੋਰਾਂ ਨੇ ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਚੋਰੀ ਕਰਕੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰ ਚੋਰਾਂ ਨੇ ਇਕ ਹਫ਼ਤੇ ਵਿਚ ਪਿੰਡ ਭੂਤੀ ਵਾਲਾ ਅਤੇ ਰੁਕਨੇ ਵਾਲਾ ...
ਤਲਵੰਡੀ ਭਾਈ, 20 ਜਨਵਰੀ (ਕੁਲਜਿੰਦਰ ਸਿੰਘ ਗਿੱਲ)- ਦੇਸ਼ ਦੀ ਕਿਸਾਨੀ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕੌਮੀ ਮਹਾਂ ਸੰਘ ਵਲੋਂ ਉੱਘੇ ਸਮਾਜ ਸੇਵੀ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਕੇਂਦਰ ਸਰਕਾਰ ਿਖ਼ਲਾਫ਼ 30 ਜਨਵਰੀ ਤੋਂ ਜ਼ੋਰਦਾਰ ਸੰਘਰਸ਼ ਵਿੱਢਿਆ ਜਾ ਰਿਹਾ ਹੈ | ...
ਫ਼ਾਜ਼ਿਲਕਾ, 20 ਜਨਵਰੀ (ਦਵਿੰਦਰ ਪਾਲ ਸਿੰਘ)-ਪਿੰਡ ਬੰਦੀ ਵਾਲਾ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਰਾਜ ਸਿੰਘ ਪੁੱਤਰ ਓਮ ਸਿੰਘ ਵਾਸੀ ਚੱਕ ਖੁੰੜਜ ਵਾਲਾ ਜੋ ਕਿ ਰਾਜ ਮਿਸਤਰੀ ਸੀ ਤੇ ਆਪਣੇ ...
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਖੇਤਾਂ 'ਚ ਲੱਗੇ ਟਰਾਂਸਫ਼ਾਰਮਰਾਂ ਵਿਚੋਂ ਕੀਮਤੀ ਸਾਮਾਨ ਤੇ ਤੇਲ ਚੋਰੀ ਕਰਕੇ ਅੱਗੇ ਵੇਚਣ ਵਾਲਿਆਂ ਿਖ਼ਲਾਫ਼ ਪੁਲਿਸ ਥਾਣਾ ਮੱਲਾਂਵਾਲਾ ਨੇ ਤਿੰਨ ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ...
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਪਿੰਡ ਆਰਿਫ਼ ਕੇ ਵਿਖੇ ਕੁਝ ਵਿਅਕਤੀਆਂ ਵਲੋਂ ਸਾਬਕਾ ਪਟਵਾਰੀ ਦੇ ਘਰ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਘਰੇਲੂ ਸਾਮਾਨ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕਰਨ ਵਾਲਿਆਂ ਿਖ਼ਲਾਫ਼ ਪੁਲਿਸ ਥਾਣਾ ਆਰਿਫ਼ ਕੇ ਨੇ ਮੁਕੱਦਮਾ ...
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਬਾਬਾ ਸ੍ਰੀ ਚੰਦ ਸਾਹਿਬ ਗੁਰੂ ਨਾਨਕ ਨਗਰ (ਗਡੋਡੂ) ਵਲੋਂ ਬਾਬਾ ਅਮਰਜੀਤ ਸਿੰਘ ਦੀ ਦੇਖ-ਰੇਖ ਹੇਠ ...
ਅਬੋਹਰ, 20 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਕੱਲਰ ਖੇੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਸਾਲਾਨਾ ਸਮਾਰੋਹ ਯਾਦਗਾਰੀ ਹੋ ਨਿੱਬੜਿਆ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਥਾਣਾ ਖੂਈਆਂ ਸਰਵਰ ਦੇ ਮੁਖੀ ਸੁਨੀਲ ਕੁਮਾਰ ਪੁੱਜੇ | ਇਸ ਮੌਕੇ ਵਿਦਿਆਰਥੀਆਂ ਨੇ ...
ਅਬੋਹਰ, 20 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸਿਹਤ ਵਿਭਾਗ ਵਲੋਂ ਸਰਕਾਰੀ ਹਾਈ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਭਾਗੂ ਵਿਚ ਸਵਾਇਨ ਫਲੂ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਜਿਸ 'ਚ ਮਲਟੀਪਰਪਜ਼ ਹੈਲਥ ਵਰਕਰ ਨਰਿੰਦਰ ਕੁਮਾਰ ਤੇ ਦਵਿੰਦਰ ਕੌਰ ਨੇ ਸਕੂਲ ...
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਨਿਰੋਲ ਪੇਂਡੂ ਹਲਕਾ ਫ਼ਿਰੋਜ਼ਪੁਰ ਦਿਹਾਤੀ ਖੇਤਰ ਵਾਸੀਆਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਨਾਲ ਲੈਸ ਕਰਕੇ ਸਮੇਂ ਦਾ ਹਾਣੀ ਬਣਾਉਣ ਲਈ ਯਤਨਸ਼ੀਲ ਵਿਧਾਇਕ ਸਤਿਕਾਰ ਕੌਰ ਗਹਿਰੀ ਨੇ ਮੁੱਖ ਮੰਤਰੀ ਕੈਪਟਨ ...
ਗੁਰੂਹਰਸਹਾਏ, 20 ਜਨਵਰੀ (ਹਰਚਰਨ ਸਿੰਘ ਸੰਧੂ)- ਹਾਲ 'ਚ ਹੋਈਆਂ ਪੰਚਾਇਤ ਚੋਣਾਂ 'ਚ ਜੇਤੂ ਹਲਕਾ ਗੁਰੂਹਰਸਹਾਏ ਦੇ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਕੈਬਨਿਟ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਪਹਿਲੀ ਮਿਲਣੀ 28 ਜਨਵਰੀ ਦਿਨ ਸੋਮਵਾਰ ਨੂੰ ਫਾਰਮ ...
ਮਖੂ, 20 ਜਨਵਰੀ (ਮੇਜਰ ਸਿੰਘ ਥਿੰਦ)-ਮਖੂ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਦੇ ਗੁੰਬਦ 'ਤੇ ਕਲਸ਼ ਚੜਾਇਆ ਗਿਆ | ਇਸ ਮੌਕੇ ਸੰਗਤਾਂ ਗੁਰਦੁਆਰਾ ਸਾਹਿਬ ਪੁੱਜੀਆਂ ਤੇ ਆਈਆਂ ਸੰਗਤਾਂ ਨੇ ਆਪਣੇ ਹੱਥੀ ਕਲਸ਼ ਦੀ ਸੇਵਾ ਕੀਤੀ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਗਜੀਤ ਸਿੰਘ ਨੇ ...
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਕੈਂਟ ਫ਼ਿਰੋਜ਼ਪੁਰ ਵਲੋਂ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਸਹਾਇਕ ਥਾਣੇਦਾਰ ਮਹੇਸ਼ ਸਿੰਘ ਐੱਸ.ਟੀ.ਐਫ. ਰੇਂਜ ਫ਼ਿਰੋਜ਼ਪੁਰ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਪੁਲਿਸ ਪਾਰਟੀ ਸਮੇਤ ...
ਗੁਰੂਹਰਸਹਾਏ, 20 ਜਨਵਰੀ (ਹਰਚਰਨ ਸਿੰਘ ਸੰਧੂ)-ਪਿੰਡ ਕੋਹਰ ਸਿੰਘ ਵਾਲਾ ਵਿਚੋਂ ਨਵੀਂ ਬਣੀ ਪੰਚਾਇਤ ਪੱਤੀ ਸੁੱਧ ਸਿੰਘ ਦੀ ਪਲੇਠੀ ਮੀਟਿੰਗ ਪੰਚਾਇਤ ਘਰ ਵਿਖੇ ਹੋਈ, ਜਿਸ ਵਿਚ ਸਰਪੰਚ ਮਨਪ੍ਰੀਤ ਸਿੰਘ ਤੇ ਸਮੂਹ ਸਾਥੀ ਪੰਚਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ 'ਤੇ ਪੁੱਜੇ ...
ਮੋਗਾ, 20 ਜਨਵਰੀ (ਸੁਰਿੰਦਰਪਾਲ ਸਿੰਘ)-ਡਾ. ਸੈਫੂਦੀਨ ਕਿਚਲੂ ਸੀਨੀਅਰ ਸੈਕੰਡਰੀ ਸਕੂਲ ਵਿਚ ਕਰੀਅਰ ਵਰਕਸ਼ਾਪ ਦੇ ਮੌਕੇ 'ਤੇ ਪਹੁੰਚੇ ਨੇਵੀ ਦੇ ਕੈਪਟਨ ਮੁਨੀਸ਼ ਜੁਨੇਜਾ ਨੇ ਬਾਰ੍ਹਵੀਂ ਦੇ ਨਾਨ ਮੈਡੀਕਲ ਦੇ ਵਿਦਿਆਰਥੀਆਂ ਨੂੰ ਨੇਵੀ ਵਿਚ ਕਰੀਅਰ ਦੀ ਸੰਭਾਵਨਾਵਾਂ 'ਤੇ ...
ਬਾਘਾ ਪੁਰਾਣਾ, 20 ਜਨਵਰੀ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਇਕ ਕਸਬੇ ਵਰਗਾ ਹੋਣ ਦੇ ਬਾਵਜੂਦ ਵੀ ਇਥੇ ਮਹਾਂ ਨਗਰਾਂ ਵਾਂਗੂ ਟ੍ਰੈਫ਼ਿਕ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰਨ ਕਰ ਰੱਖਿਆ ਹੈ | ਕੋਈ ਵੀ ਬਾਜ਼ਾਰ ਅਜਿਹਾ ਨਹੀਂ ਜਿੱਥੇ ਆਪ ਮੁਹਾਰੇ ਚੱਲਦੇ ਵਾਹਨਾਂ ਸਦਕਾ ...
ਮੋਗਾ, 20 ਜਨਵਰੀ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਮੋਗਾ ਨਾਲ ਲੱਗਦੇ ਪਿੰਡ ਸੰਧੂਆਂ ਵਾਲਾ ਵਿਖੇ ਸਮੁੱਚੀ ਗ੍ਰਾਮ ਪੰਚਾਇਤ, ਨੌਜਵਾਨ ਸਭਾ ਨੇ ਰਲ ਕੇ ਪਿੰਡ ਦੇ ਨਗਰ ਨਿਵਾਸੀ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਵੱਖ-ਵੱਖ ਬਿਮਾਰੀਆਂ ਸਬੰਧੀ ਮੁਫ਼ਤ ਡਾਕਟਰੀ ...
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਫ਼ਿਰੋਜ਼ਪੁਰ ਨੂੰ ਖੇਡ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਸ਼ਹਿਰ-ਛਾਉਣੀ ਅੰਦਰ ਪਾਰਕਾਂ 'ਚ ਜਿੱਥੇ ਓਪਨ ਜਿੰਮ ...
ਮੁੱਦਕੀ, 20 ਜਨਵਰੀ (ਭਾਰਤ ਭੂਸ਼ਨ ਅਗਰਵਾਲ)- ਸ੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਦੀ ਧਰਮਸ਼ਾਲਾ ਵਿਖੇ ਸਾਹਿਤ ਸਭਾ ਮੁੱਦਕੀ (ਰਜਿ: ਕੇਂਦਰੀ ਪੰਜਾਬੀ ਲੇਖਕ ਸਭਾ) ਦੀ ਮਹੀਨਾਵਾਰੀ ਮੀਟਿੰਗ ਸਾਹਿਤ ਸਭਾ ਮੁੱਦਕੀ ਦੇ ਪ੍ਰਧਾਨ ਸੁਖਦੀਪ ਸਿੰਘ ਗਿੱਲ (ਰੰਮੀ ਗਿੱਲ) ਦੀ ...
ਗੁਰੂਹਰਸਹਾਏ, 20 ਜਨਵਰੀ (ਹਰਚਰਨ ਸਿੰਘ ਸੰਧੂ)- ਜੇ.ਐਨ. ਇੰਟਰਨੈਸ਼ਨਲ ਸਕੂਲ ਵਿਚ ਅਧਿਆਪਕਾਂ ਲਈ 'ਕਲਾਸ ਪ੍ਰਬੰਧ' ਵਿਸ਼ੇ 'ਤੇ ਸੈਮੀਨਾਰ ਸ੍ਰੀਮਤੀ ਨੀਰੂ ਸ੍ਰੀਵਾਸਤਵ ਵਲੋਂ ਕਰਵਾਇਆ ਗਿਆ | ਇਸ ਮੌਕੇ ਬੱਚਿਆਂ ਦੇ ਉੱਜਵਲ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਅਧਿਆਪਕ ...
ਫ਼ਾਜ਼ਿਲਕਾ, 20 ਜਨਵਰੀ(ਦਵਿੰਦਰ ਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅੱਜ 21 ਜਨਵਰੀ ਨੂੰ ਫ਼ਾਜ਼ਿਲਕਾ ਵਿਖੇ ਪਹੁੰਚ ਰਹੇ ਹਨ | ਦੁਪਹਿਰ 12 ਵਜੇ ਜਿੱਥੇ ਉਹ ਸਿਵਲ ਲਾਈਨ ਇਲਾਕੇ ਅੰਦਰ ਗੁਰਦੁਆਰਾ ਸਾਹਿਬ ਵਿਖੇ ...
ਗੁਰੂਹਰਸਹਾਏ, 20 ਜਨਵਰੀ (ਹਰਚਰਨ ਸਿੰਘ ਸੰਧੂ)- ਮਿਡ-ਡੇ-ਮੀਲ ਕੱੁਕ ਯੂਨੀਅਨ ਗੁਰੂਹਰਸਹਾਏ ਦੀ ਮੀਟਿੰਗ ਰਜਨੀ ਪ੍ਰਧਾਨ ਦੀ ਅਗਵਾਈ ਹੇਠ ਰੇਲਵੇ ਪਾਰਕ ਵਿਖੇ ਹੋਈ ਤੇ ਇਸ ਮੀਟਿੰਗ 'ਚ ਪੰਜਾਬ ਇੰਟਕ ਦੇ ਮੈਂਬਰ ਬੀਬੀ ਪਰਮਜੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ...
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਅਜੋਕੇ ਸਮੇਂ ਵਿਚ ਜਦੋਂ ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਮੰਨਿਆ ਜਾਂਦਾ ਹੈ, ਇਸ ਲਈ ਹਰ ਬੱਚਾ ਸਕੂਲ ਜਾਂਦਾ ਹੈ, ਪਰ ਅੱਜ ਦੇ ਸਮੇਂ ਬੱਚਿਆਂ ਨੂੰ ਸਿਖਾਉਣ ਲਈ ਜਿੰਨੇ ਅਧਿਆਪਕ ਜ਼ਰੂਰੀ ਹਨ, ਉਨਾਂ ਹੀ ਬੱਚਿਆਂ ਦੇ ...
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਅਧਿਆਪਕ ਸੰਘਰਸ਼ ਕਮੇਟੀ ਫ਼ਿਰੋਜ਼ਪੁਰ ਦੀ ਅਹਿਮ ਮੀਟਿੰਗ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਨੇ ਦੱਸਿਆ ਕਿ 3 ਅਕਤੂਬਰ ਨੂੰ ਪੰਜਾਬ ਸਰਕਾਰ ਵਲੋਂ ...
ਮੱਲਾਂਵਾਲਾ, 20 ਜਨਵਰੀ (ਗੁਰਦੇਵ ਸਿੰਘ)- ਸਰਬੱਤ ਦਾ ਭਲਾ ਟਰੱਸਟ ਵਲੋਂ ਮੱਲਾਂਵਾਲਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨਾਂ ਦੀ ਵੰਡ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੱਲਾਂਵਾਲਾ ਵਿਖੇ 30 ਲੋੜਵੰਦ ...
ਜ਼ੀਰਾ, 20 ਜਨਵਰੀ (ਮਨਜੀਤ ਸਿੰਘ ਢਿੱਲੋਂ)- ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਦੇ ਵਿਖੇ ਸੰਤ ਬਾਬਾ ਸੁੰਦਰ ਦਾਸ ਦੀ 52ਵੀਂ ਸਾਲਾਨਾ ਬਰਸੀ ਸਬੰਧੀ ਸਮਾਗਮ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧੂਮਧਾਮ ਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ, ...
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਸਮੇਂ-ਸਮੇਂ 'ਤੇ ਸਰਕਾਰਾਂ ਦੁਆਰਾ ਸਰਕਾਰੀ ਸਕੂਲਾਂ ਅਤੇ ਇਨ੍ਹਾਂ ਸਕੂਲਾਂ ਵਿਚ ਸਿੱਖਿਆ ਦੇ ਸੁਧਾਰ ਲਈ ਵਿਸ਼ੇਸ਼ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਇੱਥੇ ਪੜ੍ਹਨ ਵਾਲੇ ਹਰੇਕ ਵਰਗ ਦੇ ਬੱਚਿਆਂ ਨੂੰ ...
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)-ਗਰੀਨ ਟੈਕਨਾਲਜੀ ਦੀ ਉਪਯੋਗਤਾ ਦੇ ਲਈ ਊਰਜਾ ਦੱਖਤਾ ਦੀ ਦਿਸ਼ਾ ਵਿਚ ਪੰਜਾਬ ਏਨਰਜੀ ਡਿਵਲਪਮੈਂਟ ਏਜੰਸੀ (ਪੇਡਾ) ਅਤੇ ਭਾਰਤ ਸਰਕਾਰ ਦੀ ਊਰਜਾ ਮੰਤਰਾਲੇ ਦੀ ਇਕਾਈ ਬਿਊਰੋ ਆਫ਼ ਐਨਰਜੀ ਏਫਿਸ਼ਿੰਐਾਸੀ (ਬੀ.ਈ.ਈ.) ਵਲੋਂ ...
ਫ਼ਿਰੋਜ਼ਪੁਰ, 20 ਜਨਵਰੀ (ਤਪਿੰਦਰ ਸਿੰਘ)-ਪੰਜਾਬ ਸਰਕਾਰ ਦੁਆਰਾ ਸਥਾਪਿਤ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਸੱਤਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ | ਸਮਾਰੋਹ ਵਿਚ ਡਾ: ਅਜੇ ਸ਼ਰਮਾ, ਉਪ-ਕੁਲਪਤੀ ਪੀ.ਟੀ.ਯ.ੂ ਕਪੂਰਥਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ...
ਜ਼ੀਰਾ, 20 ਜਨਵਰੀ (ਮਨਜੀਤ ਸਿੰਘ ਢਿੱਲੋਂ)-ਸਾਇੰਸ ੳਲੰਪਿਆਡ ਫਾੳਾੂਡੇਸ਼ਨ (ਨਵੀ ਦਿੱਲੀ) ਵਲੋਂ ਪੈਰਾਡਾਈਜ਼ ਪਬਲਿਕ ਸਕੂਲ ਜ਼ੀਰਾ ਵਿਖੇ ਐਸ.ਓ.ਐਫ ਇੰਟਰਨੈਸ਼ਨਲ ਇੰਗਲਿਸ਼ ੳਲੰਪਿਆਡ ਪ੍ਰਤੀਯੋਗਤਾ ਦਾ ਆਯੋਜਨ ਕਰਵਾਇਆ ਗਿਆ | ਸਕੂਲ ਦੇ ਅੰਗਰੇਜ਼ੀ ਵਿਭਾਗ ਦੇ ਐੱਚ.ਓ.ਡੀ ...
ਗੋਲੂ ਕਾ ਮੋੜ, 20 ਜਨਵਰੀ (ਸੁਰਿੰਦਰ ਸਿੰਘ ਲਾਡੀ)-ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵਲੋਂ ਪਿੰਡ ਬਹਾਦਰ ਕੇ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ ਦੇ ਸਹਿਯੋਗ ਨਾਲ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਦੇ ਸਬੰਧ ਵਿਚ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ...
ਫ਼ਿਰੋਜ਼ਪੁਰ, 20 ਜਨਵਰੀ (ਤਪਿੰਦਰ ਸਿੰਘ)-ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦਾ ਵਫ਼ਦ ਮੰਗਾਂ ਸਬੰਧੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ: ਜਸਪਾਲ ਕੌਰ ਨੂੰ ਕੁਲਬੀਰ ਸਿੰਘ ਢਿੱਲੋਂ ਸੂਬਾ ਚੇਅਰਮੈਨ ਦੀ ਅਗਵਾਈ ਵਿਚ ਮਿਲਿਆ | ...
ਗੋਲੂ ਕਾ ਮੋੜ, 20 ਜਨਵਰੀ (ਸੁਰਿੰਦਰ ਸਿੰਘ ਲਾਡੀ)-ਪਿੰਡ ਗੋਲੂ ਕਾ ਵਿਖੇ ਸਥਿਤ ਡੇਰਾ ਸ੍ਰੀ ਭਜਨਗੜ੍ਹ ਵਿਖੇ ਸਰਬੱਤ ਦੇ ਭਲੇ ਲਈ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਊਧਮ ਐਨ.ਜੀ.ਓ ਵਲੋਂ ਡੇਰਾ ਸ੍ਰੀ ਭਜਨਗੜ੍ਹ ਡੋਨਰ ਯੂਥ ਕਲੱਬ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ...
ਮਮਦੋਟ, 20 ਜਨਵਰੀ (ਸੁਖਦੇਵ ਸਿੰਘ ਸੰਗਮ)-ਆਲ ਇੰਡੀਆ ਯੂਥ ਅਕਾਲੀ ਦਲ ਬਾਦਲ ਦੇ ਕੋਰ ਕਮੇਟੀ ਮੈਂਬਰ ਨਿਯੁਕਤ ਕੀਤੇ ਗਏ ਸਾਬਕਾ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਸਵਾਈ ਕੇ ਨੂੰ ਪਾਰਟੀ ਆਗੂਆਂ ਵਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਯੂਥ ਆਗੂ ...
ਅਬੋਹਰ, 20 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਡੀ.ਏ.ਵੀ. ਸਕੂਲ ਦੇ ਵਿਦਿਆਰਥੀ ਨੇ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਅਨੁਸਾਰ ਕੇਂਦਰੀ ਵਿਭਾਗ ਵਲੋਂ ਕਰਵਾਈ ਗਈ ਕਿਸ਼ੋਰ ਵਿਸ਼ਿਆਂ ਨੂੰ ਉਤਸ਼ਾਹਿਤ ਯੋਜਨਾ ਪ੍ਰੀਖਿਆ ਵਿਚ ...
ਜ਼ੀਰਾ, 20 ਜਨਵਰੀ (ਮਨਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਚੋਣ ਅਫ਼ਸਰ ਅਤੇ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਣੂੰ ਕਰਵਾਉਣ ਲਈ ਸਵੀਪ ਪ੍ਰੋਗਰਾਮ ਤਹਿਤ ਰੰਗੋਲੀ, ਭਾਸ਼ਣ ...
ਅਬੋਹਰ, 20 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਅੱਜ ਜੇ.ਈ.ਈ. ਮੇਨ ਦੀ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ | ਜਿਸ ਵਿਚ ਅਬੋਹਰ ਦੇ ਅੰਤਰੀਵ ਸਿੰਘ ਬਰਾੜ ਨੇ 99.989 ਫ਼ੀਸਦੀ ਅੰਕ ਲੈ ਕੇ ਦੇਸ਼ ਭਰ ਵਿਚੋਂ 110ਵਾਂ ਸਥਾਨ ਪ੍ਰਾਪਤ ਕੀਤਾ ਹੈ | ਡੀ.ਏ.ਵੀ. ਸਕੂਲ ਦੇ ਵਿਦਿਆਰਥੀ ਅਤੇ ...
ਮੰਡੀ ਲਾਧੂਕਾ, 20 ਜਨਵਰੀ (ਮਨਪ੍ਰੀਤ ਸਿੰਘ ਸੈਣੀ)-ਪਿੰਡ ਖੁੰਡ ਵਾਲਾ ਸੈਣੀਆਂ ਵਿਖੇ ਸਵ. ਹਾਕਮ ਸਿੰਘ ਸੈਣੀ ਦੀ ਯਾਦ 'ਚ ਪਿੰਡ ਦੀ ਗ੍ਰਾਮ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਿਰਪੱਖ ਯੂਥ ਕਲੱਬ ਵਲੋਂ 11ਵੇਂ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ...
ਫ਼ਾਜ਼ਿਲਕਾ, 20 ਜਨਵਰੀ (ਦਵਿੰਦਰ ਪਾਲ ਸਿੰਘ)-ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਅਤੇ ਦੁੱਖ ਨਿਵਾਰਨ ਸ੍ਰੀ ਬਾਲਾ ਜੀ ਧਾਮ ਦੁਆਰਾ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ 170 ਯੂਨਿਟ ਖ਼ੂਨਦਾਨ ਕੀਤਾ ਗਿਆ | ਇਸ ਕੈਂਪ ਵਿਚ ਡਾ. ਨਵਦੀਪ ਜਸੂਜਾ, ਚੰਦਰ ਮੋਹਨ ...
ਅਬੋਹਰ, 20 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਪੁਰਾ ਦੀ ਯੋਗ ਅਗਵਾਈ ਵਿਚ ਇਸ ਸਕੂਲ ਦੀ ਕੌਮੀ ਸੇਵਾ ਯੋਜਨਾ ਇਕਾਈ ਦੇ ਪ੍ਰੋਗਰਾਮ ਅਫ਼ਸਰ ਭੁਪਿੰਦਰ ਸਿੰਘ ਮਾਨ ਨੇ 50 ਵਲੰਟੀਅਰਾਂ ਨਾਲ ਇੱਕ ਰੋਜ਼ਾ ਕੈਂਪ ਲਗਾਇਆ | ਕੈਂਪ ...
ਫ਼ਾਜ਼ਿਲਕਾ, 20 ਜਨਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੰਦਰ ਪੰਜਾਬੀ ਭਾਸ਼ਾ ਦੇ ਕੁਇਜ਼ ਮੁਕਾਬਲੇ ਸ਼ੁਰੂ ਕਰਵਾਏ ਗਏ | ਅਧਿਆਪਕ ਤਿਲਕ ਰਾਜ ਚੁੱਘ ਦੁਆਰਾ ਪੰਜਾਬੀ ਭਾਸ਼ਾ ਨੁਕਤਿਆਂ ਨੂੰ ਲੈ ਕੇ ਵਿਸਥਾਰ ਪੂਰਵਕ ਜਾਣਕਾਰੀ ...
ਮੰਡੀ ਲਾਧੂਕਾ, 20 ਜਨਵਰੀ (ਮਨਪ੍ਰੀਤ ਸਿੰਘ ਸੈਣੀ)- ਪਿੰਡ ਖੁੰਡਵਾਲਾ ਸੈਣੀਆਂ ਦੇ ਵਾਸੀ ਤੇ ਉੱਘੇ ਸਮਾਜ ਸੇਵੀ ਮੰਨਾ ਸੈਣੀ ਨੇ ਹਰਿਆਣਾ ਤੋਂ ਟੀਮ ਇੰਡੀਆ ਲਈ ਵਾਰਡ ਕੱਪ ਖੇਡ ਚੁੱਕੀਆ ਕਬੱਡੀ ਦੀਆਂ ਖਿਡਾਰਨਾਂ ਰਾਮ ਬਤੇਰੀ, ਰਿਤੂ ਨਾੜਾ, ਬਤੇਰੀ ਬਬੂਆਂ ਤੇ ਅਨੂੰ ...
ਜਲਾਲਾਬਾਦ, 20 ਜਨਵਰੀ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਫ਼ਿਰੋਜ਼ਪੁਰ ਸੜਕ 'ਤੇ ਰਾਮ ਸ਼ਰਣਮ ਕਾਲੋਨੀ ਵਿਖੇ ਸਥਿਤ ਸ੍ਰੀ ਰਾਮ ਸ਼ਰਣਮ ਆਸ਼ਰਮ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਪੂਜਨੀਕ ਭਗਤ ਹੰਸ ਰਾਜ ਜੀ ਗੋਹਾਣਾ ਵਾਲੇ ਦੇ ਨਾਂ ਤੇ ਆਸ਼ਰਮ ਵਿਖੇ ਬਣੇ ਕਲੀਨਿਕ ...
ਮੰਡੀ ਲਾਧੂਕਾ, 20 ਜਨਵਰੀ (ਰਾਕੇਸ਼ ਛਾਬੜਾ)-ਬਾਸਮਤੀ 1121 ਚਾਵਲਾਂ ਵਿਚ ਤੇਜ਼ੀ ਦਾ ਮਾਹੌਲ ਨਹੀਂਾ ਬਣ ਰਿਹਾ ਹੈ | ਬਾਜ਼ਾਰ ਵਿਚ ਪੈਸੇ ਦੀ ਕਮੀ ਕਾਰਨ ਵਪਾਰੀਆਂ ਦੀ ਚਾਵਲ ਸਟਾਕ ਕਰਨ ਦੀ ਸਮਰੱਥਾ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਗਈ ਹੈ | ਦੂਜੇ ਪਾਸੇ ਹੇਠਲੇ ਭਾਵਾਂ 'ਤੇ ...
ਅਬੋਹਰ, 20 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਯੂਥ ਅਕਾਲੀ ਦਲ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸ਼ਹਿਰੀ ਪ੍ਰਧਾਨ ਬਣੇ ਹਰਬਿੰਦਰ ਸਿੰਘ ਹੈਰੀ ਸੰਧੂ ਅਤੇ ਦਿਹਾਤੀ ਪ੍ਰਧਾਨ ਹਵਾ ਸਿੰਘ ਪੂਨੀਆ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਅੱਜ ਵਿਧਾਇਕ ...
ਫ਼ਾਜ਼ਿਲਕਾ, 20 ਜਨਵਰੀ (ਦਵਿੰਦਰ ਪਾਲ ਸਿੰਘ)-ਵੱਖ-ਵੱਖ ਅਧਿਆਪਕ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਾਂਝੀ ਅਧਿਆਪਕ ਸੰਘਰਸ਼ ਕਮੇਟੀ ਦੇ ਤਹਿਤ ਹੁਣ ਸਰਕਾਰ ਦੇ ਿਖ਼ਲਾਫ਼ ਬਿਗਲ ਵਜਾਉਣ ਦਾ ਫ਼ੈਸਲਾ ਲਿਆ ਹੈ | ਸਾਂਝੀ ਅਧਿਆਪਕ ਸੰਘਰਸ਼ ਕਮੇਟੀ ਜ਼ਿਲ੍ਹਾ ...
ਅਬੋਹਰ, 20 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਦੀ ਬੈਠਕ ਇੱਥੇ ਬੱਸ ਅੱਡੇ ਨੇੜੇ ਹੋਈ | ਬੈਠਕ ਵਿਚ ਵੱਖ-ਵੱਖ ਮੰਗਾਂ ਬਾਰੇ ਵਿਚਾਰ ਵਟਾਂਦਰਾ ਹੋਇਆ | ਇਸ ਮੌਕੇ 'ਤੇ ਮੰਗ ਕੀਤੀ ਗਈ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ | ਆਗੂਆਂ ...
ਅਬੋਹਰ, 20 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਪੰਜਾਬ ਯੂਨੀਵਰਸਿਟੀ ਵਿਖੇ ਬੀਤੇ ਦਿਨੀਂ ਹੋਏ ਅੰਤਰ ਕਾਲਜ ਵੁਸ਼ੂ ਮੁਕਾਬਲਿਆਂ ਵਿਚ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਕੇ ਮੱਲ੍ਹਾਂ ਮਾਰੀਆਂ ਹਨ | ਇਨ੍ਹਾਂ ਮੁਕਾਬਲਿਆਂ ਵਿਚ 17 ਸਾਲ ...
ਅਬੋਹਰ, 20 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਇਲਾਕੇ ਭਰ ਵਿਚ ਨਹਿਰਾਂ ਦੇ ਚੱਲ ਰਹੇ ਨਵੀਨੀਕਰਨ ਦੇ ਕੰਮ ਮੁਕੰਮਲ ਹੋਣ ਬਾਅਦ ਕਿਸਾਨਾਂ ਨੂੰ ਪਾਣੀ ਦੀ ਕਮੀ ਨਹੀਂ ਰਹੇਗੀ | ਕਿਸਾਨਾਂ ਨੂੰ ਟੇਲਾਂ 'ਤੇ ਵੀ ਪੂਰਾ ਪਾਣੀ ਮਿਲ ਸਕੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਅਬੋਹਰ, 20 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ)-ਬਾਗ਼ਬਾਨੀ ਵਿਭਾਗ ਵਲੋਂ ਨਿੰਬੂ ਜਾਤੀ ਦੇ ਫਲਾਂ ਦੀ ਰਾਜ ਪੱਧਰੀ ਪ੍ਰਦਰਸ਼ਨੀ ਤੇ ਗੋਸ਼ਟੀ 23 ਜਨਵਰੀ ਨੂੰ ਇੱਥੇ ਦਾਣਾ ਮੰਡੀ ਵਿਚ ਕਰਵਾਈ ਜਾ ਰਹੀ ਹੈ | ਇਸ ਵਿਚ ਸੂਬੇ ਭਰ ਤੋਂ ਕਿਸਾਨ ਤੇ ਬਾਗ਼ਬਾਨ ਭਾਗ ਲੈਣਗੇ | ਇਸ ਸਬੰਧੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX