ਜਲੰਧਰ, 20 ਜਨਵਰੀ (ਸ਼ਿਵ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇਲ ਦੀ ਬੱਚਤ ਕਰਨ ਦੇ ਸੱਦੇ 'ਤੇ ਅਮਲ ਕਰਦਿਆਂ ਹਿੰਦੁਸਤਾਨ ਪੈਟਰੋਲੀਅਮ ਨੇ ਅੰਤਰਰਾਸ਼ਟਰੀ ਬਾਈ ਸਾਈਕਲ ਦਿਵਸ ਮੌਕੇ ਸਾਈਕਲ ਰੈਲੀ ਕੱਢੀ | ਇਹ ਰੈਲੀ ਕੇਸਰ ਪੈਟਰੋਲ ਪੰਪ ਤੋਂ ਸ਼ੁਰੂ ਕੀਤੀ ਗਈ ਜਿਹੜੀ ਕਿ ਕੂਲ੍ਹ ਰੋਡ, ਮਾਡਲ ਟਾਊਨ ਤੋਂ ਜਿੰਮਖਾਨਾ ਕਲੱਬ ਜਾ ਕੇ ਖ਼ਤਮ ਹੋਈ | ਵੱਡੀ ਗਿਣਤੀ ਵਿਚ ਸਾਈਕਲ ਚਲਾਉਣ ਵਾਲੇ ਇਸ 'ਚ ਸ਼ਾਮਿਲ ਹੋਏ | ਹਿਦੋਸਤਾਨ ਪੈਟਰੋਲੀਅਮ ਦੇ ਵਿੱਕਰੀ ਮੈਨੇਜਰ ਅਸ਼ੀਸ਼ ਵਰਮਾ ਨੇ ਦੱਸਿਆ ਕਿ ਪਿਛਲੇ ਸਾਲ ਲੋਕਾਂ ਨੂੰ ਤੇਲ ਦੀ ਬੱਚਤ ਕਰਨ ਬਾਰੇ ਜਾਗਰੂਕ ਕਰਨ ਲਈ ਸਾਈਕਲ ਰੈਲੀ ਦਾ ਆਯੋਜਨ ਕਰਵਾਇਆ ਗਿਆ ਸੀ | ਇਸ ਰੈਲੀ ਵਿਚ ਹੱਕ ਰਾਈਡਰਸ, ਜਲੰਧਰ ਬਾਈਕਿੰਗ ਕਲੱਬ, ਕਪੂਰਥਲਾ ਬਾਈਕਰਸ ਕਲੱਬ ਦੇ ਮੈਂਬਰ ਸ਼ਾਮਿਲ ਹੋਏ ਜਿਨ੍ਹਾਂ ਨੇ ਸ਼ਹਿਰ ਦੀਆਂ ਅਲੱਗ-ਅਲੱਗ ਥਾਵਾਂ 'ਤੇ ਤੇਲ ਬੱਚਤ ਬਾਰੇ ਲੋਕਾਂ ਨੂੰ ਸੰਦੇਸ਼ ਦਿੱਤਾ | ਇਸ ਮੌਕੇ ਸ੍ਰੀ ਵਿਜੇ ਕਾਂਸਲ, ਰੋਹਿਤ ਵਰਮਾ, ਦੀਪਕ ਕੇਸਰ, ਸ੍ਰੀ ਤਾਰਾ ਚੰਦ ਤੇ ਹੋਰ ਹਾਜ਼ਰ ਸਨ |
ਜਲੰਧਰ, 20 ਜਨਵਰੀ (ਸ਼ਿਵ)-ਲਤੀਫ਼ਪੁਰਾ 'ਚ ਕਬਜ਼ਿਆਂ ਦਾ ਮਾਮਲਾ ਹੁਣ ਸਿਆਸੀ ਰੂਪ ਧਾਰ ਗਿਆ ਹੈ ਜਿਸ ਕਰਕੇ ਅਕਾਲੀ ਦਲ ਨੇ ਲਤੀਫਪੁਰਾ 'ਚ ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਲੋਕਾਂ ਨੂੰ ਹਟਾਉਣ ਦੇ ਿਖ਼ਲਾਫ਼ ਰੋਸ ਜ਼ਾਹਰ ਕਰਦੇ ਹੋਏ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ...
ਜਮਸ਼ੇਰ ਖ਼ਾਸ, 20 ਜਨਵਰੀ (ਜਸਬੀਰ ਸਿੰਘ ਸੰਧੂ)-ਹੁਣੇ-ਹੁਣੇ ਹੋਏ ਸਾਲਾਨਾ ਇਨਾਮ ਵੰਡ ਸਮਾਗਮ 'ਤੇ ਸਰਕਾਰੀ ਹਾਈ ਸਕੂਲ ਦੀਵਾਲੀ 'ਚ ਹੋਏ ਭਰਵੇਂ ਇਕੱਠ 'ਚ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਪਿੰਡ ਦੀ ਤਾਜਾ ਚੁਣ ਕੇ ਆਈ ਪੰਚਾਇਤ, ਬਲਾਕ ਸੰਮਤੀ ਮੈਂਬਰ, ਨੰਬਰਦਾਰ ਤੇ ਹੋਰ ...
ਜਲੰਧਰ, 20 ਜਨਵਰੀ (ਸ਼ੈਲੀ)-ਕੱਲ੍ਹ ਦੇਰ ਰਾਤ ਸਿਵਲ ਹਸਪਤਾਲ 'ਚ ਮਰੀਜ਼ਾਂ ਦੇ ਆਪਸੀ ਝਗੜੇ ਦੇ ਚਲਦੇ ਐਮਰਜੈਂਸੀ 'ਚ ਤਾਇਨਾਤ ਡਾਕਟਰ ਨੂੰ ਹੂਟਰ ਵਜਾਉਣਾ ਪਿਆ | ਜਾਣਕਾਰੀ ਅਨੁਸਾਰ ਕਿਸੇ ਝਗੜੇ ਨੂੰ ਲੈ ਕੇ ਦੋ ਪਾਰਟੀਆਂ ਸਿਵਲ ਹਸਪਤਾਲ 'ਚ ਆਪਣੀ ਐਮ. ਐਲ. ਆਰ. ਕਟਾਉਣ ਸਬੰਧੀ ...
ਜਲੰਧਰ,20 ਜਨਵਰੀ (ਸ਼ੈਲੀ)-ਐਤਵਾਰ ਬਾਅਦ ਦੁਪਹਿਰ ਊਧਮ ਸਿੰਘ ਨਗਰ ਦੇ ਨੇੜੇ ਇਕ ਮੋੜ 'ਤੇ ਖੜੇ ਦੋ ਨੌਜਵਾਨਾਂ ਨੂੰ ਇਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਦੌਰਾਨ ਇਕ ਨੌਜਵਾਨ ਦੀ ਲੱਤ ਟੁੱਟ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ | ਇਸੇ ਦੌਰਾਨ ਕਾਰ ਦਾ ਡਰਾਈਵਰ ...
ਜਲੰਧਰ ਛਾਉਣੀ, 20 ਜਨਵਰੀ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਉੱਪ ਪੁਲਿਸ ਚੌਾਕੀ ਪਰਾਗਪੁਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਕਰਦੇ ਹੋਏ 4 ਵਿਅਕਤੀਆਂ ਨੂੰ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ ਹੈ, ਜਿੰਨ੍ਹਾਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ...
ਜਲੰਧਰ, 20 ਜਨਵਰੀ (ਸ਼ੈਲੀ)-ਐਤਵਾਰ ਰਾਤ ਕਰੀਬ ਸਾਢੇ ਅੱਠ ਵਜੇ ਲਾਲ ਰਤਨ ਸਿਨੇਮਾ ਦੇ ਨੇੜੇ ਇਕ ਪੀਜੀ 'ਚ ਰਹਿੰਦੇ ਲੜਕੇ ਦਾ ਕੋਈ ਐਕਟੀਵਾ ਸਵਾਰ ਮੋਬਾਈਲ ਖੋਹ ਕੇ ਲੈ ਗਿਆ | ਪੀੜਤ ਦੀ ਪਹਿਚਾਣ ਅਰੁਣ ਨਿਵਾਸੀ ਮੋਗਾ ਦੇ ਰੂਪ 'ਚ ਹੋਈ ਹੈ | ਇਸ ਸਬੰਧੀ ਥਾਣਾ ਚਾਰ ਵਿਖੇ ...
ਜਲੰਧਰ, 20 ਜਨਵਰੀ (ਸ਼ਿਵ ਸ਼ਰਮਾ)-ਜਲੰਧਰ ਨਿਗਮ ਵਿਚ ਪੀ. ਆਈ. ਡੀ. ਬੀ. ਦੇ 220 ਕਰੋੜ ਦੇ ਕੰਮ ਪੂਰੇ ਹੋ ਚੁੱਕੇ ਹੋਣ ਪਰ ਉਨ੍ਹਾਂ ਵਿਚ ਠੇਕੇਦਾਰਾਂ ਨੂੰ ਅਜੇ ਤੱਕ ਆਪਣੀਆਂ ਜ਼ਮਾਨਤੀ ਰਕਮਾਂ ਵੀ ਪੂਰੀਆਂ ਨਹੀਂ ਮਿਲੀਆਂ ਹਨ | ਫਾਈਲਾਂ ਨੂੰ 6 ਏਜੰਸੀਆਂ ਪਹਿਲਾਂ ਹੀ ਚੈੱਕ ਕਰ ...
ਗੁਰਾਇਆ, 20 ਜਨਵਰੀ (ਬਲਵਿੰਦਰ ਸਿੰਘ)-ਇੱਥੇ ਮੁੱਖ ਰੇਲਵੇ ਫਾਟਕ 'ਤੇ ਬੁਰਜੀ 401 ਨੇੜੇ ਇੱਕ ਨੌਜਵਾਨ ਦੀ ਰੇਲ ਗੱਡੀ ਹੇਠ ਆ ਕੇ ਮੌਤ ਹੋ ਗਈ | ਗੁਰਾਇਆ ਰੇਲਵੇ ਚੌਾਕੀ ਇੰਚਾਰਜ ਮਦਨ ਲਾਲ ਨੇ ਦੱਸਿਆ ਕਿ ਮਾਲਵਾ ਡਾਊਨ ਰੇਲ ਗੱਡੀ ਹੇਠ ਆ ਕੇ ਮਾਰੇ ਗਏ ਅਣਪਛਾਤੇ ਨੌਜਵਾਨ ਦੀ ਉਮਰ ...
ਜਲੰਧਰ ਛਾਉਣੀ, 20 ਜਨਵਰੀ (ਪਵਨ ਖਰਬੰਦਾ)-ਹਲਕਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਪਿੰਡ ਸਲਾਰਪੁਰ ਵਿਖੇ ਪਹੁੰਚਣ 'ਤੇ ਅੱਜ ਹਲਕਾ ਵਿਧਾਇਕ ਪਰਗਟ ਸਿੰਘ ਦਾ ਪਿੰਡ ਦੀ ਸਮੂਹ ਪੰਚਾਇਤ, ਪਤਵੰਤੇ ਵਿਅਕਤੀਆਂ ਤੇ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ...
ਜਲੰਧਰ, 20 ਜਨਵਰੀ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਸਕੂਲ ਮਹਾਂਵੀਰ ਮਾਰਗ ਜਲੰਧਰ ਵਿਖੇ ਤੀਸਰੀ ਵਾਰ ਰਾਜ ਪੱਧਰੀ ਵੀ. ਵੀ. ਐਮ. ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਵਿਦਿਆਰਥੀਆਂ 'ਚ ਵਿਗਿਆਨਿਕ ਸੋਚ ਪੈਦਾ ਕਰਨ ਲਈ ਕਰਵਾਏ ਗਏ, ਜਿਸ 'ਚ ਵੱਖ-ਵੱਖ ਸਕੂਲਾਂ ਦੇ ਛੇਵੀਂ ਤੋਂ ਲੈ ...
ਜਲੰਧਰ, 20 ਜਨਵਰੀ (ਰਣਜੀਤ ਸਿੰਘ ਸੋਢੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਵਿਧਾਇਕ ਰਾਜਿੰਦਰ ਬੇਰੀ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਮਪਾਲ ਸਿੰਘ ਨੇ ...
ਜਲੰਧਰ, 20 ਜਨਵਰੀ (ਮੋਨਿਕਾ ਵਰਮਾ)-ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਕਰਵਾਈ ਸਿਨਰਜੀ-2019 ਵਿਚ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਸੋਨ, 2 ਸਿਲਵਰ, 1 ਕਾਂਸੀ ਤਗਮਾ ਜਿੱਤ ਕੇ ਨਾਂਅ ਚਮਕਾਇਆ | ...
ਜਲੰਧਰ, 20 ਜਨਵਰੀ (ਜਤਿੰਦਰ ਸਾਬੀ)-ਫੁੱਟਬਾਲ ਕਿੱਕਰਜ਼ ਕਲੱਬ ਵਲੋਂ ਕਰਵਾਈ ਜਾ ਰਹੀ ਤੀਜੀ ਲਾਲੀ ਮੋਟਰਜ਼ ਪ੍ਰੀਮੀਅਰ ਯੂਥ ਫੁੱਟਬਾਲ ਲੀਗ ਦੇ ਅੱਜ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਖੇਡ ਮੈਦਾਨ 'ਚ 8ਵੇਂ ਗੇੜ ਦੇ ਮੁਕਾਬਲੇ ਕਰਵਾਏ ਗਏ | ਇਹ ਜਾਣਕਾਰੀ ਦਿੰਦੇ ਹੋਏ ਕੋਚ ...
ਜਲੰਧਰ, 20 ਜਨਵਰੀ (ਮੋਨਿਕਾ ਵਰਮਾ)-ਸਥਾਨਕ ਟਿ੍ਨਿਟੀ ਕਾਲਜ, ਜਲੰਧਰ ਵਿਖੇ ਸ੍ਰ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਚੌਪਈ ਸਾਹਿਬ ਅਤੇ ਅਨੰਦ ਸਾਹਿਬ ਦੇ ਪਾਠ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਅਰਦਾਸ ...
ਜਲੰਧਰ, 20 ਜਨਵਰੀ (ਮੋਨਿਕਾ ਵਰਮਾ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪੁਰਾਣੇ ਵਿਦਿਆਰਥੀ ਕੁਲਵਿੰਦਰ ਬਾਘਾ ਪੰਚਾਇਤੀ ਚੋਣਾਂ ਵਿਚ ਪਿੰਡ ਬੋਲੀਨਾ ਦੋਆਬਾ ਦੇ ਸਰਪੰਚ ਚੁਣੇ ਗਏ ਹਨ | ਪਿ੍ੰ: ਡਾ: ਜਗਰੂਪ ਸਿੰਘ ਅਤੇ ਸੀਨੀਅਰ ਸਟਾਫ਼ ਨੇ ਅੱਜ ਉਨ੍ਹਾਂ ਦਾ ਕਾਲਜ ...
ਜਲੰਧਰ, 20 ਜਨਵਰੀ (ਮੋਨਿਕਾ ਵਰਮਾ)-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਵਿਦਿਆਲਾ, ਅਟਾਨਮਸ ਕਾਲਜ, ਜਲੰਧਰ ਦੇ ਪੀ.ਜੀ. ਡਿਪਾਰਟਮੈਂਟ ਆਫ ਕੈਮਿਸਟਰੀ ਨੇ ਵਰਲਡ ਆਫ ਕੈਮਿਸਟਰੀ ਦਾ ਪ੍ਰਦਰਸ਼ਨ ਕੀਤਾ | ਇਹ ਪ੍ਰਦਰਸ਼ਨ ਕੇ.ਐਮ.ਵੀ. ਦੀ ਲਾਇਬ੍ਰੇਰੀ ਦੇ ਡਿਸਪਲੇ ਕਾਰਨਰ ਵਿਚ ...
ਚੁਗਿੱਟੀ/ਜੰਡੂਸਿੰਘਾ, 20 ਜਨਵਰੀ (ਨਰਿੰਦਰ ਲਾਗੂ)-ਮੇਲਿਆਂ ਦੇ ਬਾਦਸ਼ਾਹ ਦੇ ਰੂਪ 'ਚ ਜਾਣੇ ਜਾਂਦੇ ਤੇ ਕਰਤਾਰਪੁਰ ਦੇ ਨੇੜਲੇ ਪਿੰਡ ਦਿਆਲਪੁਰ ਦੇ ਨਵੇਂ ਪੰਚ ਬਣੇ ਉੱਘੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੇ ਨਵੇਂ ਦੋਗਾਣਾ ਗੀਤ 'ਕਾਹਨੂੰ ਵਿਆਹ ਕਰਵਾਇਆ' ਦੀ ਇਸ ਸਮੇਂ ...
ਜਲੰਧਰ, 20 ਜਨਵਰੀ (ਜਤਿੰਦਰ ਸਾਬੀ)-ਐਚ.ਐਮ.ਵੀ ਦੀ ਕੈਨੋਇੰਗ ਟੀਮ ਨੇ ਜੀ.ਐਨ.ਡੀ.ਯੂ ਦੀ ਅੰਤਰ ਕਾਲਜ ਚੈਂਪੀਅਨਸ਼ਿਪ ਜੋ ਧਾਰ ਕਲ੍ਹਾਂ ਦੇ ਪਠਾਨਕੋਟ ਦੇ ਵਾਟਰ ਸਪੋਰਟਸ ਸੈਂਟਰ ਵਿਖੇ ਕਰਵਾਈ ਗਈ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਇਸ ਟੀਮ ਵਿਚ ਰਾਜੇਸ਼ਵਰੀ ਨੇ 6 ਸੋਨ, ਪਿ੍ਆ ...
ਜਲੰਧਰ, 20 ਜਨਵਰੀ (ਜਤਿੰਦਰ ਸਾਬੀ)-ਪੰਜਾਬ ਖੇਡ ਵਿਭਾਗ ਵਲੋਂ ਬਠਿੰਡਾ ਵਿਖੇ ਕਰਵਾਏ ਜਾ ਰਹੇ ਅੰਡਰ 14 ਸਾਲ ਲੜਕੀਆਂ ਦੇ ਵਰਗ ਦੇ ਪੰਜਾਬ ਰਾਜ ਖੇਡ ਮੁਕਾਬਲੇ ਦੇ ਟੇਬਲ ਟੈਨਿਸ 'ਚ ਜਲੰਧਰ ਦੀਆਂ ਖਿਡਾਰਨਾਂ ਨੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ | ਇਹ ਜਾਣਕਾਰੀ ਕੋਚ ਮੁਨੀਸ਼ ...
ਜਲੰਧਰ, 20 ਜਨਵਰੀ (ਐੱਮ. ਐੱਸ. ਲੋਹੀਆ) ਜ਼ਿਲ੍ਹੇ 'ਚ ਅਕਤੂਬਰ ਅਤੇ ਨਵੰਬਰ ਮਹੀਨੇ ਦੌਰਾਨ ਹੋਈਆਂ ਜੱਚਾ ਦੀਆਂ ਮੌਤਾਂ ਦੇ ਮਾਮਲਿਆਂ ਦੀ ਪੜਚੌਲ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਦੌਰਾਨ ਕੀਤੀ ਗਈ | ਇਹ ਉਹ ਕੇਸ ਸਨ ਜਿਨ੍ਹਾਂ 'ਚ ...
ਜਲੰਧਰ, 20 ਜਨਵਰੀ (ਜਤਿੰਦਰ ਸਾਬੀ)-64ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਅੰਡਰ 19 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਜੂਡੋ ਮੁਕਾਬਲੇ ਜੋ ਨਵੀਂ ਦਿੱਲੀ ਦੇ ਛਤਰ ਸ਼ਾਲ ਸਟੇਡੀਅਮ ਵਿਚ ਕਰਵਾਏ ਗਏ | ਇਨ੍ਹਾਂ ਖੇਡਾਂ 'ਚੋਂ ਸਰਕਾਰੀ ਕੰਨਿ੍ਹਆ ਸੀਨੀਅਰ ਸੈਕੰਡਰੀ ਸਕੂਲ ...
ਜਲੰਧਰ, 20 ਜਨਵਰੀ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀ ਐਮ.ਕਾਮ (ਸਮੈਸਟਰ-4) ਦੀਆਂ ਵਿਦਿਆਰਥਣਾਂ ਗੁਲਫਾਮ ਵਿਰਦੀ, ਨਵਪ੍ਰੀਤ, ਪਲਕ ਅਤੇ ਆਸ਼ਨਾ ਧੀਮਾਨ ਨੇ ਯੂ. ਜੀ. ਸੀ. ਨੈੱਟ ਪ੍ਰੀਖਿਆ 'ਚ ਸਫ਼ਲਤਾ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਰੌਸ਼ਨ ...
ਜਲੰਧਰ, 20 ਜਨਵਰੀ (ਰਣਜੀਤ ਸਿੰਘ ਸੋਢੀ)-ਡਿਪਸ ਸਕੂਲ ਸੂਰਾਨਸੀ ਦੇ ਵਿਦਿਆਰਥੀਆਂ ਨੇ ਨਸ਼ੇ 'ਤੇ ਆਧਾਰਿਤ ਨੁੱਕੜ ਨਾਟਕ ਤੇ 'ਨਸ਼ਾ ਮੁਕਤ ਭਾਰਤ' ਵਿਸ਼ੇ 'ਤੇ ਹਾਂ ਪੱਖੀ ਤੇ ਨਾਂ ਪੱਖੀ ਵਿਚਾਰ ਚਰਚਾ ਕਰਵਾਈ ਗਈ, ਜਿਸ 'ਚ ਵਿਦਿਆਰਥੀਆਂ ਨੇ ਭਾਰਤ ਨੂੰ ਨਸ਼ਾ ਮੁਕਤ ਕਰਨ ਲਈ ...
ਜਲੰਧਰ, 20 ਜਨਵਰੀ (ਮੇਜਰ ਸਿੰਘ)-ਸੀਨੀਅਰ ਕਾਂਗਰਸ ਆਗੂ ਤੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਜਲੰਧਰ ਦੇ ਵਿਕਾਸ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਰੀ ਮਾਤਰਾ ਵਿਚ ਫੰਡ ਜਾਰੀ ਕੀਤੇ ਜਾਣ ਦਾ ਧੰਨਵਾਦ ਕੀਤਾ ਹੈ | ਮੁੱਖ ਮੰਤਰੀ ਨਾਲ ਕੀਤੀ ...
ਜਲੰਧਰ, 20 ਜਨਵਰੀ (ਸ਼ਿਵ)- ਕਿਸ਼ਨਪੁਰਾ ਲਾਗੇ ਬ੍ਰਹਮਕੰੁਡ ਦੀ ਜ਼ਮੀਨ 'ਤੇ ਆਪਣੇ ਕਬਜ਼ੇ ਦੇ ਬੋਰਡ ਲਗਾਉਣ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਇਸ ਜ਼ਮੀਨ ਦੇ 31 ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਇਹ ਜ਼ਮੀਨ ਨਗਰ ਨਿਗਮ ਦੀ ਮਾਲਕੀਅਤ ਹੈ ਤੇ ਇਸ ਲਈ ਹੁਣ ...
ਜਲੰਧਰ, 20 ਜਨਵਰੀ (ਰਣਜੀਤ ਸਿੰਘ ਸੋਢੀ)-ਕੰਨਿਆ ਮਹਾਂਵਿਦਿਆਲਾ ਕਾਲਜ, ਜਲੰਧਰ ਵਿਖੇ ਰੈੱਡ ਆਰਟ ਗਰੁੱਪ ਵਲੋਂ ਵਿਦਿਆਰਥੀਆਂ ਵਿਚ ਘਟਦੀਆਂ ਜਾ ਰਹੀਆਂ ਨੈਤਿਕ ਕਦਰਾਂ ਕੀਮਤਾਂ ਵਿਸ਼ੇ 'ਤੇ ਇਕ ਨੁੱਕੜ ਨਾਟਕ ਪੇਸ਼ ਕੀਤਾ ਗਿਆ | ਤਿੰਨ ਮੈਂਬਰਾਂ ਦੀ ਸ਼ਮੂਲੀਅਤ ਵਾਲੀ ਇਸ ...
ਆਦਮਪੁਰ, 20 ਜਨਵਰੀ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਥਾਨਕ ਗੁਰਦੁਆਰਾ ਸਿੰਘ ਸਭਾ ਮੁਹੱਲਾ ਜੱਟਾਂ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਸਜੇ ਦੀਵਾਨ 'ਚ ...
ਚੁਗਿੱਟੀ/ਜੰਡੂਸਿੰਘਾ, 20 ਜਨਵਰੀ (ਨਰਿੰਦਰ ਲਾਗੂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੁੱਚੀ ਪਿੰਡ ਵਿਖੇ ਸਮੂਹ ਨਗਰ ਵਸਨੀਕਾਂ ਵਲੋਂ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ...
ਜਲੰਧਰ, 20 ਜਨਵਰੀ (ਜਸਪਾਲ ਸਿੰਘ)-ਪਿੰਡ ਫੋਲੜੀਵਾਲ ਵਿਖੇ ਸਮੂਹ ਗ੍ਰਾਮ ਪੰਚਾਇਤ ਵਲੋਂ ਪਟੇਲ ਹਸਪਤਾਲ ਦੇ ਸਹਿਯੋਗ ਨਾਲ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ ਦੀ ਅਗਵਾਈ ਹੇਠ ਲਗਾਏ ਗਏ ਮੁਫਤ ਮੈਂਡੀਕਲ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਪ੍ਰਗਟ ਸਿੰਘ ਵਲੋਂ ...
ਜਲੰਧਰ, 20 ਜਨਵਰੀ (ਸ਼ਿਵ ਸ਼ਰਮਾ)-ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਦੇ ਜਲੰਧਰ ਦੌਰੇ 'ਤੇ ਵੀ ਪਾਰਟੀ ਦੀ ਧੜੇਬੰਦੀ ਖੁੱਲ ਕੇ ਸਾਹਮਣੇ ਆ ਗਈ ਹੈ ਤੇ ਭੰਡਾਰੀ ਤੇ ਕਾਲੀਆ ਸਮਰਥਕਾਂ ਵਲੋਂ ਸ਼ੁਰੂ ਤੋਂ ਹੀ ਕਿਸ਼ਨ ਲਾਲ ਦੀ ਵਾਪਸੀ ਦੇ ਵਿਰੋਧ ਨੂੰ ਅਣਗੌਲਿਆ ਕਰਦੇ ...
ਜਲੰਧਰ, 20 ਜਨਵਰੀ (ਜਸਪਾਲ ਸਿੰਘ)-ਮੁਸਲਿਮ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਦਿਲਬਾਗ ਹੁਸੈਨ ਦੇ ਗ੍ਰਹਿ ਵਿਖੇ ਪੁੱਜੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ...
ਜਲੰਧਰ, 20 ਜਨਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਦਾਰਸ਼ ਨਗਰ ਵਿਖੇ 21 ਜਨਵਰੀ ਦਿਨ ਸੋਮਵਾਰ ਨੂੰ ਪੂਰਨਮਾਸ਼ੀ ਮੌਕੇ ਸ਼ਾਮ 6 ਵਜੇ ਤੋਂ 9.15 ਵਜੇ ਤੱਕ ਵਿਸ਼ੇਸ਼ ਦੀਵਾਨ ਸਜਾਏ ਜਾਣਗੇ | ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰਧਾਨ ...
ਜਲੰਧਰ, 20 ਜਨਵਰੀ (ਹਰਵਿੰਦਰ ਸਿੰਘ ਫੁੱਲ)-ਸਿੱਖ ਕੌਮ ਦੇ ਮਹਾਨ ਸ਼ਹੀਦ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਜਲੰਧਰ ਵਿਖੇ ਕਰਵਾਇਆ ਗਿਆ | ਇਸ ਮੌਕੇ ਭਾਈ ਛਨਬੀਰ ਸਿੰਘ ਦੇ ਰਾਗੀ ...
ਕਪੂਰਥਲਾ, 20 ਜਨਵਰੀ (ਵਿ.ਪ੍ਰ.)-ਲਾਇਲਪੁਰ ਖ਼ਾਲਸਾ ਕਾਲਜ ਦੀ ਡਾਇਰੈਕਟਰ ਡਾ: ਰੇਖਾ ਕਾਲੀਆ ਭਾਰਦਵਾਜ ਦੀ ਕਿਤਾਬ 'ਜ਼ਿੰਦਗੀ ਬਨਾਮ ਜ਼ਿੰਦਾਦਿਲੀ' ਦੀ ਘੁੰਡ ਚੁਕਾਈ ਸਬੰਧੀ ਇਕ ਸੰਖੇਪ ਸਮਾਗਮ ਹੋਇਆ | ਪੁਸਤਕ ਜਾਰੀ ਕਰਨ ਦੀ ਰਸਮ ਕਾਲਜ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ...
ਜਲੰਧਰ, 20 ਜਨਵਰੀ (ਐੱਮ. ਐੱਸ. ਲੋਹੀਆ) - ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਪੰਜਾਬ ਦੇ ਚੇਅਰਮੈਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ 'ਚ ਇਕ ਵਫ਼ਦ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੂੰ ਮਿਲਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਜਲੰਧਰ, 20 ਜਨਵਰੀ (ਸ਼ਿਵ)- ਦੇਰ ਸ਼ਾਮ ਤਕ ਆਮਦਨ ਕਰ ਵਿਭਾਗ ਦੇ ਚੱਲੇ ਸਰਵੇ ਵਿਚ ਇਮੀਗ੍ਰੇਸ਼ਨ ਕੰਪਨੀ ਨੇ ਵਿਭਾਗ ਸਾਹਮਣੇ 2.50 ਕਰੋੜ ਦੀ ਅਣਐਲਾਨੀ ਆਮਦਨ ਦਾ ਖ਼ੁਲਾਸਾ ਕਰ ਦਿੱਤਾ ਹੈ ਜਦਕਿ ਬਾਕੀ ਦੋ ਫ਼ਰਮਾਂ ਵਲੋਂ ਕੋਈ ਅਣਐਲਾਨੀ ਰਕਮ ਨਹੀਂ ਦਿਖਾਈ ਗਈ ਹੈ | ਬੀਤੇ ...
ਲਾਂਬੜਾ, 20 ਜਨਵਰੀ (ਕੁਲਜੀਤ ਸਿੰਘ ਸੰਧੂ)-ਪਿੰਡ ਗਿੱਲਾਂ 'ਚ ਮਾਘੀ ਮੇਲੇ ਨੂੰ ਸਮਰਪਿਤ ਬਾਬਾ ਹੁਕਮ ਗਿਰੀ ਦੇ ਅਸਥਾਨ 'ਤੇ ਕਰਵਾਏ ਗਏ ਮੇਲੇ 'ਚ ਆਯੁਰਵੈਦਿਕ ਡਿਸਪੈਂਸਰੀ ਵਲੋਂ ਇਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਨਿੱਯਰ ਆਯੁਰਵੈਦਿਕ ਡਿਸਪੈਂਸਰੀ ਵਲੋਂ ਲਗਾਏ ਗਏ ...
ਜਲੰਧਰ, 20 ਜਨਵਰੀ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਰੀਬ ਦੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਲਈ ਸਥਾਪਿਤ ਕੀਤੀ ਗਈ 'ਨੇਕੀ ਦੀ ਦੀਵਾਰ' ਨੂੰ ਸਮਾਜ ਦੇ ਹਰ ਹਿੱਸੇ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਭਾਰੀ ਗਿਣਤੀ ਵਿਚ ਲੋਕ ਇਸ ਦੀਵਾਰ 'ਤੇ ਲੋੜਵੰਦਾਂ ...
ਜਲੰਧਰ ਛਾਉਣੀ, 20 ਜਨਵਰੀ (ਪਵਨ ਖਰਬੰਦਾ)-ਏ.ਡੀ.ਸੀ.ਪੀ. 1 ਪਰਮਿੰਦਰ ਸਿੰਘ ਭੰਡਾਲ ਦੀਆਂ ਕਾਰਵਾਈਆਂ ਬਹੁਤ ਹੀ ਸ਼ਲਾਘਾਯੋਗ ਹਨ ਤੇ ਉਨ੍ਹਾ ਦੀ ਨਿਯੁਕਤੀ ਉਪਰੰਤ ਰਾਮਾ ਮੰਡੀ 'ਚ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਅਤੇ ਟ੍ਰੈਫ਼ਿਕ ਲਈ ਪ੍ਰੇਸ਼ਾਨੀ ਦਾ ਕਾਰਨ ਬਣਨ ਵਾਲੇ ...
ਜਲੰਧਰ, 20 ਜਨਵਰੀ (ਐੱਮ. ਐੱਸ. ਲੋਹੀਆ) - ਪੰਜਾਬੀ ਲਿਖਾਰੀ ਸਭਾ ਵਲੋਂ ਕਰਵਾਏ ਜਾਂਦੇ ਮਹੀਨਾਵਾਰ ਸਮਾਗਮਾਂ ਦੀ ਲੜੀ 'ਚੋਂ ਇਸ ਮਹੀਨੇ ਦੇ ਸਾਮਗਮ ਨੂੰ ਨਵੇਂ ਵਰ੍ਹੇ ਦੀ ਆਮਦ 'ਤੇ ਵਿਸ਼ੇਸ਼ ਰੰਗਾ-ਰੰਗ ਪ੍ਰੋਗਰਾਮ ਕਰਕੇ ਮਨਾਇਆ ਗਿਆ | ਇਸ ਮੌਕੇ ਸਭਾ ਦੇ ਸਕੱਤਰ ਮਾਸਟਰ ...
ਜਲੰਧਰ, 20 ਜਨਵਰੀ (ਐੱਮ. ਐੱਸ. ਲੋਹੀਆ)-ਹੁਣ ਹੋਰ ਸਰਜਰੀਆਂ ਦੇ ਨਾਲ-ਨਾਲ ਗੁਰਦੇ ਬਦਲਣ ਦੀ ਸਰਜਰੀ 'ਚ ਵੀ ਰੋਬੋਟਿਕ ਸਰਜਰੀ ਬਹੁਤ ਸਹਾਈ ਹੋ ਰਹੀ ਹੈ | ਇਹ ਜਾਣਕਾਰੀ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਗੁਰਦੇ ਬਦਲਣ ਦੇ ਮਾਹਿਰ ਡਾ. ਪਿ੍ਅਦਰਸ਼ਨ ਰੰਜਨ ਨੇ ਨੀਮਾ ਦੀ ...
ਜਲੰਧਰ, 20 ਜਨਵਰੀ (ਜਤਿੰਦਰ ਸਾਬੀ)-ਸੁਰਜੀਤ ਹਾਕੀ ਸੁਸਾਇਟੀ ਜੂਨੀਅਰ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵਰਿੰਦਰ ਸ਼ਰਮਾ ਨੇ ...
ਜਲੰਧਰ, 20 ਜਨਵਰੀ (ਚੰਦੀਪ ਭੱਲਾ)- ਲੰਮੇਂ ਸਮੇਂ ਤੋਂ ਚਲਦੀ ਆ ਰਹੀ ਮਹੀਨੇ ਦੇ ਸਾਰੇ ਸਨਿਚਰਵਾਰ ਨੂੰ ਛੁੱਟੀ ਦੀ ਮੰਗ ਨੂੰ ਲੈ ਕੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ 'ਨੋ ਵਰਕ ਡੇਅ' ਰੱਖਿਆ ਤੇ ਅਦਾਲਤਾਂ 'ਚ ਨਹੀਂ ਗਏ | ਇਸ ਸਬੰਧੀ ਪ੍ਰਧਾਨ ਓਮ ਪਰਕਾਸ਼ ...
ਜਲੰਧਰ, 20 ਜਨਵਰੀ (ਸ਼ਿਵ)-ਜਸਵੰਤ ਨਗਰ, ਹਰਦਿਆਲ ਨਗਰ ਵਾਰਡ ਨੰਬਰ 22 ਦੀਆਂ ਸੜਕਾਂ ਦੀ ਹਾਲਤ ਖ਼ਰਾਬ ਹੋਣ ਕਰਕੇ ਲੋਕਾਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ | ਲੋਕਾਂ ਦਾ ਕਹਿਣਾ ਸੀ ਕਿ ਪਹਿਲਾਂ ਵੀ ਦਾਅਵੇ ਕੀਤੇ ਜਾਂਦੇ ਰਹੇ ਕਿ ਸੜਕਾਂ ਬਣਾਈਆਂ ਜਾ ਰਹੀਆਂ ਹਨ | ਕਈਆਂ ...
ਜਲੰਧਰ, 20 ਜਨਵਰੀ (ਮੇਜਰ ਸਿੰਘ)-ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਹਰਮੇਸ਼ ਮਾਲੜੀ ਦੇ ਕਹਾਣੀ ਸੰਗਿ੍ਹ 'ਪੈਂਤੀ ਹਾੜ੍ਹ' ਉਪਰ ਗੰਭੀਰ ਵਿਚਾਰ-ਚਰਚਾ ਕੀਤੀ ਗਈ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਡਾ: ਪਰਮਿੰਦਰ ਸਿੰਘ, ਡਾ: ...
ਮੱਲ੍ਹੀਆਂ ਕਲਾਂ, 20 ਜਨਵਰੀ (ਮਨਜੀਤ ਮਾਨ)-ਰੂਰਲ ਵੈੱਲਫੇਅਰ ਸੁਸਾਇਟੀ ਪੰਜਾਬ ਪਿੰਡ ਟੁੱਟ ਕਲਾਂ ਦੇ ਸਰਪ੍ਰਸਤ ਬਲਕਾਰ ਸਿੰਘ ਯੂ. ਕੇ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚੇਅਰਮੈਨ ਸਵਰਨ ਸਿੰਘ ਮਨੀਲਾ ਤੇ ਬਚਿੱਤਰ ਸਿੰਘ ਕੰਗ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕਰਵਾਇਆ ...
ਆਦਮਪੁਰ, 20 ਜਨਵਰੀ (ਹਰਪ੍ਰੀਤ ਸਿੰਘ)-ਪਿਛਲੇ ਲੰਬੇ ਸਮੇ ਤੋਂ ਵਿਧਾਨ ਸਭਾ ਹਲਕਾ ਆਦਮਪੁਰ ਵਿਖੇ ਰਹਿਣ ਵਾਲੇ ਗੁੱਜਰ ਭਾਈਚਾਰੇ ਦੇ ਲੋਕ ਹਾਲੇ ਤੱਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ | ਇਸ ਸਬੰਧੀ ਗੁੱਜਰ ਭਾਈਚਾਰੇ ਵਲੋਂ ਅੱਜ ਮਸਜਿਦ ਓਮਰ ਅਲਾਵਲਪੁਰ ਵਿਖੇ ਮੀਟਿੰਗ ...
ਫਿਲੌਰ, 20 ਜਨਵਰੀ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਪਿੰਡ ਬੱਛੋਵਾਲ ਤਹਿਸੀਲ ਫਿਲੌਰ ਵਿਖੇ ਚੋਰਾਂ ਦੀ ਦਹਿਸ਼ਤ ਕਾਰਨ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ | ਇਸ ਸਬੰਧੀ ਸਤਵਿੰਦਰ ਸਿੰਘ ਵਾਸੀ ਬੱਛੋਵਾਲ ਨੇ ਦੱਸਿਆ ਕਿ ਬੀਤੀ 18 ਜਨਵਰੀ ਦੀ ਸ਼ਾਮ 7 ਵਜੇ ਸਾਡੇ ...
ਸ਼ਾਹਕੋਟ, 20 ਜਨਵਰੀ (ਸਚਦੇਵਾ)-ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਪਿੰਡ ਦਾਨੇਵਾਲ (ਸ਼ਾਹਕੋਟ) ਦੇ ਵਿਕਾਸ ਕਾਰਜਾਂ ਸਬੰਧੀ ਪਿੰਡ ਦੀ ਨਵੀਂ ਬਣੀ ਪੰਚਾਇਤ ਤੇ ਲੋਕਾਂ ਨਾਲ ਪਿੰਡ ਦੀ ਸਰਪੰਚ ਹਰਕੀਰਤ ਕੌਰ ਦੇ ਗ੍ਰਹਿ ਵਿਖੇ ਕੀਤੀ ਗਈ | ...
ਰੁੜਕਾ ਕਲਾਂ, 20 ਜਨਵਰੀ (ਦਵਿੰਦਰ ਸਿੰਘ ਖ਼ਾਲਸਾ)- ਰੁੜਕਾ ਕਲਾਂ ਵਿਖੇ ਨਵੇਂ ਆਜ਼ਾਦ ਚੁਣੇ ਗਏ ਪੰਚ ਮਹਿੰਦਰ ਸਿੰਘ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ, ਜਿਨ੍ਹਾਂ ਦਾ ਪਾਰਟੀ 'ਚ ਸ਼ਾਮਿਲ ਹੋਣ 'ਤੇ ਸੀਨੀਅਰ ਅਕਾਲੀ ਆਗੂ ਕੁਲਵਿੰਦਰ ਸਿੰਘ ਕਾਲਾ, ਸ਼ਿੰਦਾ ਬੀ.ਏ., ...
ਚੁਗਿੱਟੀ/ਜੰਡੂਸਿੰਘਾ, 20 ਜਨਵਰੀ (ਨਰਿੰਦਰ ਲਾਗੂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੁੱਚੀ ਪਿੰਡ ਵਿਖੇ ਸਮੂਹ ਨਗਰ ਵਸਨੀਕਾਂ ਵਲੋਂ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ...
ਆਦਮਪੁਰ, 20 ਜਨਵਰੀ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਥਾਨਕ ਗੁਰਦੁਆਰਾ ਸਿੰਘ ਸਭਾ ਮੁਹੱਲਾ ਜੱਟਾਂ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਸਜੇ ਦੀਵਾਨ 'ਚ ...
ਜਲੰਧਰ ਛਾਉਣੀ, 20 ਜਨਵਰੀ (ਪਵਨ ਖਰਬੰਦਾ)-ਏ.ਡੀ.ਸੀ.ਪੀ. 1 ਪਰਮਿੰਦਰ ਸਿੰਘ ਭੰਡਾਲ ਦੀਆਂ ਕਾਰਵਾਈਆਂ ਬਹੁਤ ਹੀ ਸ਼ਲਾਘਾਯੋਗ ਹਨ ਤੇ ਉਨ੍ਹਾ ਦੀ ਨਿਯੁਕਤੀ ਉਪਰੰਤ ਰਾਮਾ ਮੰਡੀ 'ਚ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਅਤੇ ਟ੍ਰੈਫ਼ਿਕ ਲਈ ਪ੍ਰੇਸ਼ਾਨੀ ਦਾ ਕਾਰਨ ਬਣਨ ਵਾਲੇ ...
ਆਦਮਪੁਰ, 20 ਜਨਵਰੀ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਸ਼ੋਮਣੀ ਅਕਾਲੀ ਦਲ ਬਾਦਲ ਦੇ ਯੂਥ ਅਕਾਲੀ ਦਲ ਤੋਂ ਨਵ ਨਿਯੁਕਤ ਪ੍ਰਧਾਨ ਤਜਿੰਦਰ ਸਿੰਘ ਨਿੱਝਰਾਂ ਦਾ ਆਦਮਪੁਰ ਪੁੱਜਣ 'ਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਜਾਣਕਾਰੀ ਦਿੰਦੇ ...
ਸ਼ਾਹਕੋਟ, 20 ਜਨਵਰੀ (ਸਚੇਦਵਾ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਇੱਕੋਂ ਛੱਤ ਹੇਠਾਂ ਸਾਰੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਅਤੇ ਜਤਿੰਦਰ ਜੋਰਵਾਲ ਏ.ਡੀ.ਸੀ. (ਵਿਕਾਸ) ...
ਸ਼ਾਹਕੋਟ, 20 ਜਨਵਰੀ (ਸਚਦੇਵਾ)-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼ਾਹਕੋਟ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਨੰਗਲ ਅੰਬੀਆਂ (ਸ਼ਾਹਕੋਟ) 'ਚ ਸਾਲ 2019-20 ਦੌਰਾਨ ਕੀਤੇ ਜਾਣ ਵਾਲੇ ਵਿਕਾਸ ਕੰਮਾਂ ਸਬੰਧੀ ਲੇਬਰ ਬਜਟ ਤਿਆਰ ਕਰਨ ਸਬੰਧੀ ਗ੍ਰਾਮ ਸਭਾ ਦਾ ਇਜਲਾਸ ਕਰਵਾਇਆ ...
ਮੱਲ੍ਹੀਆਂ ਕਲਾਂ, 20 ਜਨਵਰੀ (ਮਨਜੀਤ ਮਾਨ)-ਪਿੰਡ ਮੁੰਧ ਜਲੰਧਰ ਵਿਖੇ ਨਿਰਮਲ ਕੁਟੀਆ 'ਚ ਬਾਬਾ ਦਲੇਰ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਬਾਬਾ ਮੰਗਲ ਸਿੰਘ ਤੇ ਬਾਬਾ ਭੁਪਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜ ...
ਭੋਗਪੁਰ, 20 ਜਨਵਰੀ (ਕੁਲਦੀਪ ਸਿੰਘ ਪਾਬਲਾ)-ਨਹਿਰੂ ਯੁਵਾ ਕੇਂਦਰ ਜਲੰਧਰ ਵਲੋਂ ਜ਼ਿਲ੍ਹਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾ ਤਹਿਤ ਸ੍ਰੀ ਗੁਰੂ ਹਰਿਗੋਬਿੰਦ ਸਪੋਰਟਸ ਤੇ ਵੈੱਲਫੇਅਰ ਕਲੱਬ ਪਿੰਡ ਡੱਲਾ ਵਲੋਂ ਬਲਾਕ ਇੰਚਾਰਜ ਕੰਵਰਪਾਲ ...
ਅੱਪਰਾ, 20 ਜਨਵਰੀ (ਮਨਜਿੰਦਰ ਅਰੋੜਾ)-ਅੱਪਰਾ ਨਜ਼ਦੀਕ ਪਿੰਡ ਮੋਰੋਂ ਵਿਖੇ ਬਾਬਾ ਖੇੜਾ ਪਬਲਿਕ ਸਕੂਲ 'ਚ ਪਿ੍ੰਸੀਪਲ ਮੁਲਖ ਰਾਜ ਚੁੰਬਰ ਅਤੇ ਸਟਾਫ਼ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਅਤੇ ਐਕਸ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX