ਤਾਜਾ ਖ਼ਬਰਾਂ


ਕਾਰ ਸਵਾਰਾਂ ਕੋਲੋਂ 18 ਲੱਖ ਦੀ ਨਕਦੀ ਬਰਾਮਦ
. . .  13 minutes ago
ਜ਼ੀਰਕਪੁਰ, 26 ਅਪਰੈਲ, {ਹੈਪੀ ਪੰਡਵਾਲਾ}-ਅੱਜ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਕੋਲ਼ੋਂ 18 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ...
ਆਈ ਪੀ ਐੱਲ 2019 -ਮੁੰਬਈ ਨੇ ਚੇਨਈ ਨੂੰ ਦਿੱਤਾ 156 ਦੌੜਾਂ ਦਾ ਟੀਚਾ
. . .  32 minutes ago
ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਦਾ ਚੋਣ ਕਮਿਸ਼ਨ ਨੂੰ ਸੁਝਾਅ- ਜੂਨ ਦੀ ਬਜਾਏ ਨਵੰਬਰ 'ਚ ਹੋਣ ਵਿਧਾਨ ਸਭਾ ਚੋਣਾਂ
. . .  30 minutes ago
ਸ੍ਰੀਨਗਰ, 26 ਅਪ੍ਰੈਲ- ਦੇਸ਼ 'ਚ ਚਲ ਰਹੀਆਂ ਲੋਕ ਸਭਾ ਦੌਰਾਨ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਜਪਾਲ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵਿਚਾਲੇ ਬੈਠਕ ਹੋਈ। ਇਸ ਬੈਠਕ ...
ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 2 hours ago
ਰੋਪੜ, 26 ਅਪ੍ਰੈਲ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ....
ਭਾਜਪਾ ਨੇਤਾ ਮਹਾਦੇਵ ਸਰਕਾਰ ਦੇ ਖ਼ਿਲਾਫ਼ ਚੋਣ ਕਮਿਸ਼ਨ ਦੀ ਕਾਰਵਾਈ, ਅਗਲੇ 48 ਘੰਟੇ ਨਹੀਂ ਕਰ ਸਕਣਗੇ ਚੋਣ ਪ੍ਰਚਾਰ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ- ਚੋਣ ਕਮਿਸ਼ਨ ਨੇ ਨਾਦੀਆ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਮਹਾਦੇਵ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ 22 ਅਪ੍ਰੈਲ ਨੂੰ ਕ੍ਰਿਸ਼ਨਾ ਨਗਰ ਸਰਕਾਰੀ ਕਾਲਜ 'ਚ ਇਕ ਜਨਤਕ ਮੀਟਿੰਗ ਦੇ ਦੌਰਾਨ ਟੀ.ਐਮ.ਸੀ. ਦੇ ਨਿੱਜੀ ਜੀਵਨ ਨੂੰ ਲੈ ਕੇ .....
ਭੀਖੀ ਥਾਣੇ ਦੇ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਭੀਖੀ, 26 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੇ ਹੌਲਦਾਰ ਜੁਗਰਾਜ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਥਾਣੇ ਦੇ ਕਵਾਟਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ....
ਲੋਕਾਂ ਦੀ ਹਿੰਮਤ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ 'ਚ ਸੜਨ ਤੋਂ ਬਚੀ
. . .  about 3 hours ago
ਨੂਰਪੁਰ ਬੇਦੀ, 26 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਕਲਾਂ ਵਿਖੇ ਅੱਜ ਲੋਕਾਂ ਦੀ ਹਿੰਮਤ ਨੇ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਦੀ ਲਪੇਟ 'ਚ ਜਾਣ ਤੋਂ ਬਚਾ ਲਿਆ। ਇਸ ਪਿੰਡ ਦੇ ਇੱਕ ਕਿਸਾਨ ਦੇ ਖੇਤ 'ਚ ਅੱਗ ਲੱਗਣ....
ਤਿੰਨ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 3 hours ago
ਪੁਰਖਾਲੀ, 26 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਚੰਦ ਸਿੰਘ ਸਾਬਕਾ ਸਰਪੰਚ 2 ਧੀਆਂ ਅਤੇ ਇੱਕ ਲੜਕੇ ਦਾ ਪਿਉ......
ਤਰੁੱਟੀਆਂ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ ਪ੍ਰੋ. ਸਾਧੂ ਸਿੰਘ
. . .  about 3 hours ago
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਲੋਕ ਸਭਾ ਹਲਕਾ ਰਾਖਵਾਂ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅੱਜ ਆਪਣੇ ਨਾਮਜ਼ਦਗੀ ਪੱਤਰ 'ਚ ਕੁੱਝ ਤਰੁੱਟੀਆਂ ਕਾਰਨ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਸੌਰਭ ਰਾਜ ....
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ
. . .  about 4 hours ago
ਦੇਹਰਾਦੂਨ, 26 ਅਪ੍ਰੈਲ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਹੱਤਿਆ ਕਾਂਡ 'ਚ ਪਤਨੀ ਅਪੂਰਵਾ ਤਿਵਾੜੀ ਨੂੰ ਦਿੱਲੀ ਦੀ ਸਾਕੇਤ ਅਦਾਲਤ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅਪੂਰਵਾ ਤਿਵਾੜੀ ਨੇ ਦਿੱਲੀ ....
ਪਾਕਿਸਤਾਨ ਦੇ ਪ੍ਰਸਿੱਧ ਤੀਰਥ ਸਥਾਨ 'ਤੇ ਲੂ ਲੱਗਣ ਕਾਰਨ 15 ਲੋਕਾਂ ਦੀ ਮੌਤ
. . .  about 4 hours ago
ਇਸਲਾਮਾਬਾਦ, 26 ਅਪ੍ਰੈਲ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇੱਕ ਤੀਰਥ ਸਥਾਨ 'ਤੇ ਸਾਲਾਨਾ ਧਾਰਮਿਕ ਰੀਤ 'ਚ ਭਾਗ ਲੈਣ ਦੌਰਾਨ ਲੂ ਲੱਗਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਬਾਰੇ ਸਹਿਵਾਨ...
ਗ਼ਰੀਬ ਕਿਸਾਨ ਦੀ ਖੜੀ ਫ਼ਸਲ ਸੜ ਕੇ ਹੋਈ ਸੁਆਹ
. . .  about 4 hours ago
ਲੌਂਗੋਵਾਲ, 25 ਅਪ੍ਰੈਲ (ਸ.ਸ.ਖੰਨਾ) - ਇੱਥੋਂ ਨੇੜਲੇ ਪਿੰਡ ਨਾਲ ਲਗਦੇ ਮੰਡੇਰ ਕਲਾਂ ਰੋਡ ਵਿਖੇ ਗ਼ਰੀਬ ਕਿਸਾਨ ਗੁਰਮੇਲ ਸਿੰਘ ਵਾਸੀ ਪੱਤੀ ਝਾੜੋ ਦੀ ਦੋ ਏਕੜ ਖੜ੍ਹੀ ਕਣਕ ਬਿਲਕੁਲ ਸੜਕੇ ਸਵਾਹ ਹੋ ਗਈ। ਪੀੜਤ ਕਿਸਾਨ ਵੱਲੋਂ ਦੋ ਕਿੱਲੇ ਜ਼ਮੀਨ ਬਲਬੀਰ ਸਿੰਘ ....
ਖਰੜ 'ਚ ਪੁਲਿਸ ਨੇ ਫੜੀਆਂ ਸ਼ਰਾਬ ਦੀਆਂ 180 ਪੇਟੀਆਂ
. . .  about 4 hours ago
ਖਰੜ, 26 ਅਪ੍ਰੈਲ (ਗੁਰਮੁੱਖ ਸਿੰਘ ਮਾਨ)- ਸੰਨੀ ਐਨਕਲੇਵ ਪੁਲਿਸ ਚੌਕੀ ਖਰੜ ਵਲੋਂ ਅੱਜ ਸ਼ਰਾਬ ਦੀਆਂ 180 ਪੇਟੀਆਂ ਫੜੀਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਸ਼ਰਾਬ ਦੀਆਂ ਇਹ ਪੇਟੀਆਂ...
ਪੰਥ ਤੋਂ ਛੇਕੇ ਹੋਏ ਸਿਆਸੀ ਲੀਡਰ ਨੂੰ ਸਿੱਖ ਸੰਗਤਾਂ ਨਾ ਲਗਾਉਣ ਮੂੰਹ : ਗਿਆਨੀ ਹਰਪ੍ਰੀਤ ਸਿੰਘ
. . .  about 4 hours ago
ਪਟਿਆਲਾ, 26 ਅਪ੍ਰੈਲ (ਅਮਨਦੀਪ ਸਿੰਘ)- ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨੇ ਕਿਹਾ ਹੈ ਕਿ ਸਿੱਖ ਸੰਗਤਾਂ ਦੀ ਮੰਗ ਜਲਦ ਪੂਰੀ ਹੋਣ ਜਾ ....
ਸੰਨੀ ਦਿਓਲ ਫ਼ਿਲਮੀ ਫੌਜੀ ਹੈ ਤੇ ਮੈਂ ਅਸਲੀ ਫੌਜੀ ਹਾਂ, ਅਸੀਂ ਉਸ ਨੂੰ ਹਰਾ ਦੇਵਾਂਗੇ- ਕੈਪਟਨ
. . .  about 4 hours ago
ਚੰਡੀਗੜ੍ਹ, 26 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਪੰਜਾਬ ਦੇ ਲੋਕ ਸਭਾ ਹਲਕੇ ਗੁਰਦਾਸਪੁਰ ਤੋਂ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ...
ਅੱਗ ਲੱਗਣ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਕੁੱਝ ਹੀ ਮਿੰਟਾਂ 'ਚ ਸੜ ਕੇ ਹੋਈ ਸੁਆਹ
. . .  about 4 hours ago
ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਦਾਖ਼ਲ ਕਰਵਾਏ ਨਾਮਜ਼ਦਗੀ ਪੱਤਰ
. . .  about 5 hours ago
ਔਰਤ ਇੰਸਪੈਕਟਰ ਦੀ ਕੁੱਟਮਾਰ ਕਰਨ ਵਾਲੇ ਕਲੋਨਾਈਜ਼ਰ ਨੂੰ ਮਹਿਲਾ ਕਮਿਸ਼ਨ ਨੇ ਕੀਤਾ ਤਲਬ
. . .  about 5 hours ago
ਸੁਖਪਾਲ ਖਹਿਰਾ ਨੇ ਬਠਿੰਡਾ ਤੋਂ ਭਰਿਆ ਨਾਮਜ਼ਦਗੀ ਪੱਤਰ
. . .  about 5 hours ago
ਆਈ.ਐਨ.ਐਸ. ਵਿਕਰਮਾਦਿਤਿਆ 'ਚ ਲੱਗੀ ਅੱਗ, ਲੈਫ਼ਟੀਨੈਂਟ ਕਮਾਂਡਰ ਦੀ ਮੌਤ
. . .  about 5 hours ago
ਬਠਿੰਡਾ ਤੋਂ 'ਆਪ' ਉਮੀਦਵਾਰ ਪ੍ਰੋ. ਬਲਜਿੰਦਰ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ
. . .  about 6 hours ago
ਲੋਕ ਦੇਸ਼ ਦਾ ਸ਼ਾਸਨ ਕਾਂਗਰਸ ਦੇ ਹੱਥ 'ਚ ਦੇਣ ਲਈ ਤਿਆਰ- ਬੀਬੀ ਭੱਠਲ
. . .  about 6 hours ago
ਬਠਿੰਡਾ ਤੋਂ ਬੀਬਾ ਬਾਦਲ ਨੇ ਦਾਖ਼ਲ ਕੀਤਾ ਨਾਮਜ਼ਦਗੀ ਕਾਗ਼ਜ਼
. . .  about 6 hours ago
ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਲੰਡਨ ਕੋਰਟ ਵੱਲੋਂ ਖ਼ਾਰਜ
. . .  about 6 hours ago
ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਨੇ ਦਾਖ਼ਲ ਕਰਾਇਆ ਨਾਮਜ਼ਦਗੀ ਪੱਤਰ
. . .  about 6 hours ago
ਖਡੂਰ ਸਾਹਿਬ ਤੋਂ 'ਆਪ' ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ
. . .  about 7 hours ago
ਜਲੰਧਰ 'ਚ ਨਾਮਜ਼ਦਗੀ ਭਰਨ ਵੇਲੇ ਆਹਮੋ-ਸਾਹਮਣੇ ਹੋਏ ਅਕਾਲੀ ਦਲ ਤੇ ਬਸਪਾ ਦੇ ਸਮਰਥਕ
. . .  about 7 hours ago
ਆਸਾਰਾਮ ਦੇ ਬੇਟੇ ਨਰਾਇਣ ਸਾਈਂ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ
. . .  about 7 hours ago
ਫ਼ਰੀਦਕੋਟ ਤੋਂ ਗੁਲਜ਼ਾਰ ਸਿੰਘ ਰਣੀਕੇ ਨੇ ਨਾਮਜ਼ਦਗੀ ਪੱਤਰ ਭਰਿਆ
. . .  about 5 hours ago
ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੇ ਭਰੇ ਨਾਮਜ਼ਦਗੀ ਪੱਤਰ
. . .  about 7 hours ago
ਚਰਨਜੀਤ ਸਿੰਘ ਅਟਵਾਲ ਨੇ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ
. . .  about 7 hours ago
ਰੋਡ ਸ਼ੋਅ ਕਰਨ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਪਹੁੰਚੇ ਸਿਮਰਨਜੀਤ ਮਾਨ
. . .  about 7 hours ago
ਭਾਜਪਾ 'ਚ ਸ਼ਾਮਲ ਹੋਏ ਗਾਇਕ ਦਲੇਰ ਮਹਿੰਦੀ
. . .  about 7 hours ago
ਭਿਆਨਕ ਸੜਕ ਹਾਦਸੇ 'ਚ ਸਾਈਕਲ ਸਵਾਰ ਅਤੇ ਕਾਰ ਚਾਲਕ ਦੀ ਮੌਤ
. . .  about 7 hours ago
ਲੁਧਿਆਣਾ 'ਚ 'ਆਪ' ਉਮੀਦਵਾਰ ਪ੍ਰੋ. ਗਿੱਲ ਵਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ
. . .  about 8 hours ago
ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਕਾਬੂ
. . .  about 8 hours ago
ਭਗਵੰਤ ਮਾਨ ਨੇ ਆਪਣੀ ਮਾਤਾ ਦੇ ਨਾਲ ਜਾ ਕੇ ਭਰਿਆ ਨਾਮਜ਼ਦਗੀ ਕਾਗ਼ਜ਼
. . .  about 8 hours ago
ਪੰਜਾਬ 'ਚ ਕਾਂਗਰਸ ਦੀ ਸਥਿਤੀ ਮਜ਼ਬੂਤ, ਕਿਸੇ ਹੋਰ ਪਾਰਟੀ ਨਾਲ ਨਹੀਂ ਮੁਕਾਬਲਾ- ਕੈਪਟਨ
. . .  about 8 hours ago
ਲੁਧਿਆਣਾ 'ਚ ਗਰੇਵਾਲ ਅਤੇ ਬੈਂਸ ਨੇ ਦਾਖ਼ਲ ਕਰਾਏ ਨਾਮਜ਼ਦਗੀ ਕਾਗ਼ਜ਼
. . .  about 5 hours ago
ਪਟਿਆਲਾ ਤੋਂ ਮਹਿਲਾ ਵਾਲਿਆਂ ਨੂੰ ਹਰਾ ਕੇ ਸ਼ਾਨ ਨਾਲ ਜਿੱਤੇਗਾ ਅਕਾਲੀ ਦਲ- ਰੱਖੜਾ
. . .  about 8 hours ago
ਕੈਪਟਨ ਦੀ ਮੌਜੂਦਗੀ 'ਚ ਮਹਾਰਾਣੀ ਪ੍ਰਨੀਤ ਕੌਰ ਨੇ ਦਾਖ਼ਲ ਕਰਾਇਆ ਨਾਮਜ਼ਦਗੀ ਪੱਤਰ
. . .  about 9 hours ago
ਅੰਮ੍ਰਿਤਸਰ ਤੋਂ ਹਰਦੀਪ ਪੁਰੀ ਨੇ ਭਰਿਆ ਨਾਮਜ਼ਦਗੀ ਪੱਤਰ
. . .  about 8 hours ago
ਜਲੰਧਰ ਤੋਂ ਬਸਪਾ ਉਮੀਦਵਾਰ ਬਲਵਿੰਦਰ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
. . .  about 9 hours ago
ਸੁਖਬੀਰ ਬਾਦਲ ਨੇ ਫ਼ਿਰੋਜ਼ਪੁਰ ਤੋਂ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ
. . .  about 9 hours ago
ਰਾਮ ਰਹੀਮ ਨੂੰ ਸਿਰਸੇ ਤੋਂ ਆਇਆ ਵਿਆਹ ਦਾ ਸੱਦਾ, ਸ਼ਾਮਲ ਹੋਣ ਲਈ ਮੰਗੀ ਜ਼ਮਾਨਤ
. . .  about 9 hours ago
ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ ਤੋਂ ਭਰਿਆ ਨਾਮਜ਼ਦਗੀ ਪੱਤਰ
. . .  about 10 hours ago
ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਪੁਰੀ ਨੇ ਅੰਮ੍ਰਿਤਸਰ 'ਚ ਕੱਢਿਆ ਰੋਡ ਸ਼ੋਅ
. . .  about 10 hours ago
ਨਾਮਜ਼ਦਗੀ ਪੱਤਰ ਭਰਨ ਲਈ ਕੁਲੈਕਟਰ ਦਫ਼ਤਰ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 10 hours ago
ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਮੋਦੀ ਨੇ ਕਾਲ ਭੈਰਵ ਮੰਦਰ 'ਚ ਕੀਤੀ ਪੂਜਾ
. . .  about 10 hours ago
ਪਟਿਆਲਾ 'ਚ ਅਕਾਲੀ ਦਲ ਅਤੇ ਪੀ. ਡੀ. ਏ. ਨੂੰ ਵੱਡਾ ਝਟਕਾ, ਸੈਂਕੜੇ ਆਗੂ ਤੇ ਵਰਕਰ ਕਾਂਗਰਸ 'ਚ ਹੋਏ ਸ਼ਾਮਲ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਮਾਘ ਸੰਮਤ 550
ਿਵਚਾਰ ਪ੍ਰਵਾਹ: ਸਾਧਨਾਂ ਦੀ ਮੁਹਾਰਤ ਅਤੇ ਟੀਚਿਆਂ ਦਾ ਧੁੰਦਲਾਪਨ ਸਾਡੀ ਅਹਿਮ ਸਮੱਸਿਆ ਹੈ। -ਆਈਨਸਟਾਈਨ

ਬਠਿੰਡਾ /ਮਾਨਸਾ

- ਮਾਮਲਾ ਨਿਗਮ ਦੀਆਂ 401 ਦੁਕਾਨਾਂ ਦੇ ਕਿਰਾਏ ਦੀ ਉਗਰਾਹੀ ਗੜਬੜੀ ਦਾ-

ਵਿਜੀਲੈਂਸ ਵਲੋਂ ਨਗਰ ਨਿਗਮ ਦਫ਼ਤਰ 'ਚ ਛਾਪੇਮਾਰੀ-ਰਿਕਾਰਡ ਜ਼ਬਤ

ਬਠਿੰਡਾ, 21 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)-ਨਗਰ ਨਿਗਮ ਬਠਿੰਡਾ ਦੀਆਂ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਸਥਿਤ 401 ਦੁਕਾਨਾਂ ਦੇ ਕਿਰਾਏ ਦੀ ਉਗਰਾਹੀ 'ਚ ਘਪਲੇਬਾਜ਼ੀ ਸਬੰਧੀ ਸ਼ਿਕਾਇਤ 'ਤੇ ਅੱਜ ਸਥਾਨਕ ਸਰਕਾਰਾਂ ਵਿਭਾਗ ਦੀ ਵਿਜੀਲੈਂਸ ਟੀਮ ਵਲੋਂ ਨਿਗਮ ਦੇ ਦਫ਼ਤਰ 'ਚ ਛਾਪੇਮਾਰੀ ਕਰਕੇ ਰਿਕਾਰਡ ਦੀ ਜਾਂਚ ਪੜਤਾਲ ਕੀਤੀ ਗਈ | ਸੀਨੀਅਰ ਵਿਜੀਲੈਂਸ ਅਧਿਕਾਰੀ ਹਰਬਖ਼ਸ਼ ਸਿੰਘ ਅਤੇ ਮਹਿੰਦਰ ਸਿੰਘ ਦੀ ਅਗਵਾਈ ਵਿਚ ਵਿਜੀਲੈਂਸ ਅਧਿਕਾਰੀ ਰਮਨਦੀਪ ਸਿੰਘ, ਇਸ਼ਾਨ ਗੋਇਲ ਨੇ ਅੱਜ ਸਵੇਰੇ ਹੀ ਨਿਗਮ ਦੀ ਕਿਰਾਇਆ ਸ਼ਾਖਾ ਦੇ ਦਫ਼ਤਰ ਪੁੱਜ ਕੇ ਦੁਕਾਨਾਂ ਦੇ ਕਿਰਾਏ ਸਬੰਧੀ ਰਿਕਾਰਡ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਬਰੀਕੀ ਨਾਲ ਘੋਖ ਪੜਤਾਲ ਕੀਤੀ ਗਈ | ਨਿਗਮ ਦੇ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਦੇ ਮੀਟਿੰਗ ਹਾਲ ਅਤੇ ਸੀਨੀਅਰ ਟਾਊਨ ਪਲਾਨਰ ਕੰਵਲਜੀਤ ਕੌਰ ਦੇ ਦਫ਼ਤਰ 'ਚ ਰਿਕਾਰਡ ਵਾਚਣ ਮੌਕੇ ਐਕਸੀਅਨ ਦਵਿੰਦਰ ਜੋੜਾ ਐਸ.ਡੀ.ਓ. ਰਮਨ ਕੁਮਾਰ ਵੀ ਹਾਜ਼ਰ ਰਹੇ ਜਿਨ੍ਹਾਂ ਤੋਂ ਵਿਜੀਲੈਂਸ ਟੀਮ ਵਲੋਂ ਪੁੱਛ-ਗਿੱਛ ਕੀਤੀ ਗਈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਜਾਂਚ ਪੜਤਾਲ ਵਿਚ ਵੱਡੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ ਜਿਸ ਕਾਰਨ ਨਿਗਮ ਦੇ ਕਈ ਅਧਿਕਾਰੀਆਂ 'ਤੇ ਇਸ ਦੀ ਗਾਜ਼ ਡਿੱਗ ਸਕਦੀ ਹੈ | ਦੱਸਣਯੋਗ ਹੈ ਕਿ ਨਗਰ ਨਿਗਮ ਕੋਲ ਸ਼ਹਿਰ ਦੇ ਵੱਖ ਵੱਖ ਥਾਵਾਂ ਮਾਲ ਰੋਡ, ਮੱਛੀ ਮਾਰਕੀਟ, ਰੇਲਵੇ ਰੋਡ, ਬੱਸ ਅੱਡੇ ਦੇ ਨੇੜੇ 401 ਦੁਕਾਨਾਂ ਹਨ ਜਿਨ੍ਹਾਂ ਨੂੰ ਨਿਗਮ ਵਲੋਂ ਵੱਖ-ਵੱਖ ਵਿਅਕਤੀਆਂ ਨੂੰ ਕਿਰਾਏ 'ਤੇ ਅਲਾਟ ਕੀਤੀਆਂ ਹੋਈਆਂ ਹਨ | ਇਨ੍ਹਾਂ ਵਿਚੋਂ ਬਹੁਤੇ ਅਲਾਟੀਆਂ ਨੇ ਇਹ ਦੁਕਾਨਾਂ ਅੱਗੇ ਭਾਰੀ ਕਿਰਾਏ ਉੱਪਰ ਦੇ ਰੱਖੀਆਂ ਹਨ ਜਿਸ ਨਾਲ ਉਹ ਨਿਗਮ ਨੂੰ ਚੂਨਾ ਲਗਾ ਰਹੇ ਹਨ | ਇਸ ਤੋਂ ਇਲਾਵਾ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਦੁਕਾਨਾਂ ਦੇ ਕਿਰਾਏ 'ਚ ਵਾਧਾ ਨਾ ਕੀਤਾ ਜਾਣਾ, ਅਲਾਟਮੈਂਟ ਨਾ ਨਵਿਆਉਣਾ ਅਤੇ ਕਿਰਾਏ ਦੀ ਉਗਰਾਹੀ ਵਿਚ ਵੀ ਗੜਬੜੀਆਂ ਸਾਹਮਣੇ ਆਈਆਂ ਸਨ ਜਿਸ ਪਿਛੋਂ ਨਗਰ ਨਿਗਮ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਵਿਜੀਲੈਂਸ ਨੇ ਇਸ ਮਾਮਲੇ ਦੀ ਜਾਂਚ ਲਈ ਪੱਤਰ ਲਿਖਿਆ ਸੀ | ਮੌਜੂਦਾ ਸਮੇਂ ਇਨ੍ਹਾਂ ਦੁਕਾਨਾਂ ਤੋਂ ਕਰੀਬ 1.25 ਕਰੋੜ ਰੁਪਏ ਸਲਾਨਾ ਕਿਰਾਇਆ ਆ ਰਿਹਾ ਹੈ ਜਦ ਕਿ ਬਾਜ਼ਾਰ ਦੇ ਰੇਟ ਮੁਤਾਬਿਕ ਇਨ੍ਹਾਂ ਦੁਕਾਨਾਂ ਤੋਂ 4 ਕਰੋੜ ਰੁਪਏ ਸਲਾਨਾ ਕਿਰਾਇਆ ਆਉਣਾ ਚਾਹੀਦਾ ਹੈ | ਇਸ ਸਮੁੱਚੇ ਮਾਮਲੇ ਦੀ ਜਾਂਚ ਲਈ ਵਿਜੀਲੈਂਸ ਟੀਮ ਨੇ ਦੁਕਾਨਾਂ ਦੇ ਰਿਕਾਰਡ ਦੀ ਸਾਰਾ ਦਿਨ ਫਰੋਲਾ ਫਰਾਲੀ ਕੀਤੀ ਤੇ ਕੁਝ ਰਿਕਾਰਡ ਆਪਣੇ ਕਬਜ਼ੇ ਵਿਚ ਵੀ ਲਿਆ ਹੈ | ਸੂਤਰਾਂ ਅਨੁਸਾਰ ਕਈ ਦੁਕਾਨਾਂ ਅਧਿਕਾਰੀਆਂ ਨੇ ਹੀ ਆਪਣੇ ਚਹੇਤਿਆਂ ਦੇ ਨਾਮ 'ਤੇ ਮਾਮੂਲੀ ਕਿਰਾਏ ਉੱਪਰ ਅਲਾਟ ਕਰਵਾ ਰੱਖੀਆਂ ਹਨ |

ਮਾਨਸਾ 'ਚ ਪਈ ਬਾਰਿਸ਼ ਫ਼ਸਲਾਂ ਲਈ ਲਾਹੇਵੰਦ

ਮਾਨਸਾ, 21 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹੇ ਵਿਚ ਅੱਜ ਕਈ ਥਾਵਾਂ 'ਤੇ ਭਰਵੀਂ ਅਤੇ ਕਈ ਥਾਵਾਂ 'ਤੇ ਦਰਮਿਆਨੀ ਬਾਰਿਸ਼ ਹੋਈ, ਜਿਸ ਨਾਲ ਭਾਵੇਂ ਠੰਢ ਵਿਚ ਤਾਂ ਵਾਧਾ ਹੋ ਗਿਆ ਹੈ ਪਰ ਇਹ ਮੀਂਹ ਫ਼ਸਲਾਂ ਲਈ ਬਹੁਤ ਲਾਭਕਾਰੀ ਹੈ | ਮਾਨਸਾ ਤੋਂ ਇਲਾਵਾ ਜ਼ਿਲ੍ਹੇ ...

ਪੂਰੀ ਖ਼ਬਰ »

ਬੱਸ ਅੱਡੇ 'ਤੇ ਸ਼ੈੱਡ ਬਣਾਉਣ ਦੀ ਮੰਗ

ਸਰਦੂਲਗੜ੍ਹ, 21 ਜਨਵਰੀ (ਨਿ.ਪ.ਪ)-ਸਥਾਨਕ ਸ਼ਹਿਰ ਦੇ ਪੁਰਾਣਾ ਅੱਡਾ, ਚਿਲਿੰਗ ਸੈਂਟਰ, ਸਿਰਸਾ ਕੈਂਚੀਆਂ ਰੋਡ 'ਤੇ ਸ਼ਹਿਰ ਦੇ ਲੋਕਾਂ ਵਲੋਂ ਆਉਣ ਜਾਣ ਵੇਲੇ ਸਵਾਰੀਆਂ ਦੇ ਉਤਰਨ ਅਤੇ ਚੜ੍ਹਨ ਲਈ ਬੱਸਾਂ ਰੁਕਦੀਆਂ ਹਨ ਤੇ ਨੇੜਲੇ ਲੋਕ ਬੱਸ ਅੱਡੇ 'ਤੇ ਜਾਣ ਦੀ ਬਜਾਏ ਇੱਥੋਂ ...

ਪੂਰੀ ਖ਼ਬਰ »

ਸੰਘਰਸ਼ੀ ਯੋਧਿਆ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

ਮਾਨਸਾ, 21 ਜਨਵਰੀ (ਵਿ.ਪ੍ਰਤੀ.)-ਸੰਘਰਸ਼ੀ ਯੋਧਿਆਂ ਦੀ ਮੀਟਿੰਗ ਜਥੇਦਾਰ ਬਹਾਦਰ ਸਿੰਘ ਅਹਿਮਦਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਬੱਚਤ ਭਵਨ ਵਿਖੇ ਹੋਈ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੀਹਾਂ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ...

ਪੂਰੀ ਖ਼ਬਰ »

ਨੌਜਵਾਨ ਦੀ ਲਾਸ਼ ਥਾਣੇ ਅੱਗੇ ਰੱਖ ਕੇ ਧਰਨਾ ਦਿੱਤਾ

ਬੁਢਲਾਡਾ, 21 ਜਨਵਰੀ (ਸਵਰਨ ਸਿੰਘ ਰਾਹੀ)-ਪੀ.ਆਰ.ਟੀ.ਸੀ. ਬੁਢਲਾਡਾ ਡਿਪੂ ਵਿਖੇ ਕੰਡਕਟਰ ਵਜੋਂ ਸੇਵਾਵਾਂ ਨਿਭਾ ਰਹੇ ਪਿੰਡ ਦਰੀਆਪੁਰ ਕਲਾਂ ਦੇ ਨੌਜਵਾਨ ਦੀ ਹੋਈ ਮੌਤ ਨੂੰ ਸਹੁਰਿਆਂ ਵਲੋਂ ਜਾਣ-ਬੁਝ ਕੇ ਕੀਤਾ ਕਤਲ ਦੱਸਦਿਆਂ ਵੱਡੀ ਗਿਣਤੀ ਪਿੰਡ ਵਾਸੀਆਂ ਅਤੇ ਹੋਰਨਾਂ ...

ਪੂਰੀ ਖ਼ਬਰ »

ਸੀ. ਪੀ. ਆਈ. (ਐਮ.ਐਲ.) ਲਿਬਰੇਸ਼ਨ ਵਲੋਂ ਥਾਣੇ ਅੱਗੇ ਧਰਨਾ ਲਗਾਇਆ

ਮਾਨਸਾ, 21 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵਲੋਂ ਸਥਾਨਕ ਇਕ ਸ਼ੈਲਰ ਮਾਲਕ ਵਲੋਂ ਮਜ਼ਦੂਰੀ ਦੇਣ ਦੀ ਬਜਾਏ ਮਜ਼ਦੂਰਾਂ ਦੀ ਕੁੱਟਮਾਰ ਕਰ ਕੇ ਜ਼ਬਰਦਸਤੀ ਬਾਹਰ ਕੱਢਣ ਦੇ ਮਾਮਲੇ 'ਚ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਦੋਸ਼ 'ਚ ...

ਪੂਰੀ ਖ਼ਬਰ »

ਬਠਿੰਡਾ ਪੁਲਿਸ ਵਲੋਂ ਲੁੱਟਖੋਹ ਕਰਨ ਵਾਲੇ ਤਿੰਨ ਵਿਅਕਤੀ ਪਿਸਤੌਲ ਸਣੇ ਕਾਬੂ

ਬਠਿੰਡਾ, 21 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਪੁਲਿਸ ਵਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ 3 ਮੈਂਬਰਾਂ ਨੂੰ ਇਕ ਪਿਸਤੌਲ ਸਣੇ ਕਾਬੂ ਕੀਤਾ ਗਿਆ ਹੈ | ਇਨ੍ਹਾਂ ਕੋਲੋਂ ਸੋਨਾ, ਮੋਬਾਈਲ ਫ਼ੋਨ ਤੇ ਲੁੱਟ ਖੋਹ ਕੀਤਾ ਹੋਰ ਸਮਾਨ ਵੀ ...

ਪੂਰੀ ਖ਼ਬਰ »

ਮੋਟਰ ਵਾਲੇ ਕਮਰੇ 'ਚ 151 ਪੇਟੀਆਂ ਨਾਜਾਇਜ਼ ਹਰਿਆਣਵੀ ਸ਼ਰਾਬ ਬਰਾਮਦ

ਬਠਿੰਡਾ, 21 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)-ਸੀ.ਆਈ.ਏ. ਸਟਾਫ਼-2 ਵਲੋਂ ਪਿੰਡ ਗਿੱਲ ਪੱਤੀ ਦੇ ਖੇਤਾਂ ਵਿਚ ਬਣੇ ਮੋਟਰ ਵਾਲੇ ਕਮਰੇ 'ਚੋਂ 151 ਪੇਟੀਆਂ ਨਾਜਾਇਜ਼ ਹਰਿਆਣਵੀ ਸ਼ਰਾਬ ਬਰਾਮਦ ਕੀਤੀ ਗਈ ਹੈ | ਇਸ ਮਾਮਲੇ ਵਿਚ ਸੀ.ਆਈ.ਏ. ਸਟਾਫ਼-2 ਨੇ ਥਾਣਾ ਥਰਮਲ ਪੁਲਿਸ ਕੋਲ ਸਕੇ ...

ਪੂਰੀ ਖ਼ਬਰ »

ਮੌਸਮ ਵਿਭਾਗ ਵਲੋਂ 2 ਦਿਨ ਹਲਕੀ ਤੋਂ ਦਰਮਿਆਨੀ ਵਰਖ਼ਾ ਦੀ ਭਵਿੱਖਬਾਣੀ- ਕਿਸਾਨਾਂ ਦੇ ਚਿਹਰੇ ਖਿੜੇ

ਬਠਿੰਡਾ, 21 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਪਹਾੜੀ ਇਲਾਕਿਆਂ ਵਿਚ ਬੀਤੇ ਦਿਨਾਂ ਤੋਂ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਵੀ ਵਿਖਾਈ ਦੇਣ ਲੱਗਾ ਹੈ | ਇਸ ਤੋਂ ਇਲਾਵਾ ਅੱਜ ਵੱਡੇ ਤੜਕੇ ਤੋਂ ਬਠਿੰਡਾ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਹਲਕੀ ਵਰਖਾ ...

ਪੂਰੀ ਖ਼ਬਰ »

ਚੋਰਾਂ ਨੇ ਕਰਿਆਨਾ ਸਟੋਰ ਦਾ ਜਿੰਦਰਾ ਤੋੜ ਕੇ ਗੈਸ ਸਿਲੰਡਰ ਕੀਤੇ ਚੋਰੀ

ਭੁੱਚੋ ਮੰਡੀ, 21 ਜਨਵਰੀ (ਬਿੱਕਰ ਸਿੰਘ ਸਿੱਧੂ)-ਬੀਤੀ ਰਾਤ ਪਿੰਡ ਭੁੱਚੋ ਕਲਾਂ ਵਿਖੇ ਸ਼ਰਮਾ ਕਰਿਆਨਾ ਸਟੋਰ ਦਾ ਜਿੰਦਰੇ ਵਾਲਾ ਕੁੰਡਾ ਤੋੜ ਕੇ ਰਸੋਈ ਗੈਸ ਵਾਲੇ ਤਿੰਨ ਸਿਲੰਡਰ ਚੋਰੀ ਕਰ ਲਏ | ਦੁਕਾਨ ਦੇ ਮਾਲਕ ਦਰਸ਼ਨ ਸ਼ਰਮਾ ਪੁੱਤਰ ਹੰਸ ਰਾਜ ਨੇ ਦੱਸਿਆ ਕਿ ਇਕ ...

ਪੂਰੀ ਖ਼ਬਰ »

ਪਿਓ ਤੋਂ ਜ਼ਮੀਨ ਖਰੀਦਣ 'ਤੇ ਕੁੱਟਮਾਰ

ਸੀਂਗੋ ਮੰਡੀ, 21 ਜਨਵਰੀ (ਪਿ੍ੰਸ ਸੌਰਭ ਗਰਗ)-ਸਥਾਨਕ ਮੰਡੀ ਦੇ ਨਜ਼ਦੀਕੀ ਪਿੰਡ ਬਹਿਮਣ ਜੱਸਾ ਸਿੰਘ ਵਿਖੇ ਦੋ ਵਿਅਕਤੀ ਵਲੋਂ ਆਪਣੇ ਹੀ ਪਿੰਡ ਦੇ ਇਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ | ਪੁਲਿਸ ਸੂਤਰਾਂ ਅਨੁਸਾਰ ਮੁੱਦਈ ਗੁਰਜੰਟ ਸਿੰਘ ਵਾਸੀ ਪਿੰਡ ਬਹਿਮਣ ਜੱਸਾ ਸਿੰਘ ਨੇ ...

ਪੂਰੀ ਖ਼ਬਰ »

ਰਾਮਾਂ ਮੰਡੀ 'ਚ ਦਿਨ-ਦਿਹਾੜੇ ਸਪਲੈਂਡਰ ਮੋਟਰਸਾਈਕਲ ਚੋਰੀ

ਰਾਮਾਂ ਮੰਡੀ, 21 ਜਨਵਰੀ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਚੋਂ ਦਿਨ-ਦਿਹਾੜੇ ਮੋਟਰ-ਸਾਈਕਲ ਚੋਰੀ ਹੋ ਗਿਆ | ਰਾਮਾਂ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿਚ ਪੀੜਤ ਵਿਅਕਤੀ ਬਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬੰਗੀ ਕਲਾਂ ਨੇ ਦੱਸਿਆ ...

ਪੂਰੀ ਖ਼ਬਰ »

ਵੱਖ-ਵੱਖ ਪੁਲਿਸ ਪਾਰਟੀਆਂ ਵਲੋਂ ਕੁਲਦੀਪ ਸਿੰਘ ਨਾਂਅ ਦੇ ਦੋ ਤਸਕਰ ਕਾਬੂ

ਰਾਮਾਂ ਮੰਡੀ, 21 ਜਨਵਰੀ (ਤਰਸੇਮ ਸਿੰਗਲਾ)-ਰਾਮਾਂ ਥਾਣਾ ਮੁਖੀ ਮਨੋਜ ਕੁਮਾਰ ਦੀ ਅਗਵਾਈ ਹੇਠ ਗਸ਼ਤ ਕਰ ਰਹੀਆਂ ਏ.ਐਸ.ਆਈ. ਰਾਜਬਿੰਦਰ ਸਿੰਘ ਅਤੇ ਹੌਲਦਾਰ ਮੱਖਣ ਸਿੰਘ ਦੀ ਅਗਵਾਈ ਵਾਲੀਆਂ ਪੁਲਿਸ ਪਾਰਟੀਆਂ ਵਲੋਂ ਪਿੰਡ ਤਰਖਾਣਵਾਲਾ ਅਤੇ ਪਿੰਡ ਰਾਮਾਂ ਦੀ ਹੱਦ ਵਿਚੋਂ ...

ਪੂਰੀ ਖ਼ਬਰ »

ਅੰਮਿ੍ਤਧਾਰੀ ਵਿਦਿਆਰਥੀ ਦੀ ਕੁੱਟਮਾਰ ਕਰਨ 'ਤੇ ਮਾਮਲਾ ਦਰਜ

ਤਲਵੰਡੀ ਸਾਬੋ, 21 ਜਨਵਰੀ (ਰਣਜੀਤ ਸਿੰਘ ਰਾਜੂ)-ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਇਕ ਅੰਮਿ੍ਤਧਾਰੀ ਵਿਦਿਆਰਥੀ ਦੀ ਕੁੱਟਮਾਰ ਕਰਨ ਤੇ ਦਸਤਾਰ ਉਤਾਰਨ ਦੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ¢ ਜਾਣਕਾਰੀ ਤੇ ...

ਪੂਰੀ ਖ਼ਬਰ »

16 ਲੀਟਰ ਲਾਹਣ ਸਮੇਤ ਇਕ ਕਾਬੂ

ਗੋਨਿਆਣਾ, 21 ਜਨਵਰੀ (ਲਛਮਣ ਦਾਸ ਗਰਗ)-ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਪਿੰਡ ਜੀਦਾ ਕੋਲੋਂ ਲਾਹਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਪੁਲਿਸ ਨੇ ਉਸ ਕੋਲੋਂ 16 ਲੀਟਰ ਲਾਹਣ ਬਰਾਮਦ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪੁਲਿਸ ਅਨੁਸਾਰ ਦੋਸ਼ੀ ਦੀ ...

ਪੂਰੀ ਖ਼ਬਰ »

ਇਲਾਕੇ ਵਿਚ ਹਲਕੀ ਵਰਖਾ ਪੈਣ ਨਾਲ ਫ਼ਸਲਾਂ ਨੂੰ ਫਾਇਦਾ

ਰਾਮਾਂ ਮੰਡੀ, 21 ਜਨਵਰੀ (ਗੁਰਪ੍ਰੀਤ ਸਿੰਘ ਅਰੋੜਾ)-ਇਸ ਇਲਾਕੇ ਵਿਚ ਅੱਜ ਹਲਕੀ ਵਰਖਾ ਹੋਣ ਨਾਲ ਜਿੱਥੇ ਫ਼ਸਲਾਂ ਨੂੰ ਫ਼ਾਇਦਾ ਹੋਇਆ ਹੈ, ਉੱਥੇ ਹੀ ਠੰਢੀਆਂ ਹਵਾਵਾਂ ਨੇ ਆਮ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ | ਅੱਜ ਸ਼ਾਮ ਲਗਪਗ 3 ਵਜੇ ਦੇ ਕਰੀਬ ਬੱਦਲਵਾਈ ਬਣ ਕੇ ਹਲਕੀ ...

ਪੂਰੀ ਖ਼ਬਰ »

ਖ਼ਾਲਸਾਈ ਖੇਡਾਂ ਵਿਚ ਮਾਤਾ ਸੁੰਦਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਤਲਵੰਡੀ ਸਾਬੋ, 21 ਜਨਵਰੀ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਸੂਬਿਆਂ ਦੇ ਕੁੱਲ 53 ਸਕੂਲਾਂ ਦੇ ਵਿਦਿਆਰਥੀਆਂ ਦੀਆਂ ਬੀਤੇ ਦਿਨ ਦਮਦਮਾ ਸਾਹਿਬ ਵਿਚ ਸੰਪੰਨ ਹੋਈਆਂ ਖਾਲਸਾਈ ਖੇਡਾਂ ਵਿਚ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਦੇ ਵਿਦਿਆਰਥੀਆਂ ਨੇ 'ਵਿਸ਼ਵ ਪੁਸਤਕ ਮੇਲੇ' ਦਾ ਦੌਰਾ ਕੀਤਾ

ਬਠਿੰਡਾ, 21 ਜਨਵਰੀ (ਕੰਵਲਜੀਤ ਸਿੰਘ ਸਿੱਧੂ)-'ਕਿਤਾਬਾਂ ਜਿੱਥੇ ਮਨੁੱਖ ਦੀਆਂ ਚੰਗੀਆਂ ਦੋਸਤ ਹਨ ਉੱਥੇ ਸਭ ਤੋਂ ਵਧੀਆ ਮਾਰਗ ਦਰਸ਼ਕ ਵੀ ਹਨ' | ਇਸੇ ਧਾਰਨਾ ਤਹਿਤ ਹਰ ਸਾਲ ਦੀ ਤਰ੍ਹਾਂ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਵਲੋਂ ਵਾਇਸ-ਪਿ੍ੰਸੀਪਲ ਕੁਲਵਿੰਦਰ ...

ਪੂਰੀ ਖ਼ਬਰ »

ਤੀਜੀ ਵਾਰ ਸਰਬਸੰਮਤੀ ਨਾਲ ਪੰਚਾਇਤ ਚੁਣਨ ਵਾਲੇ ਪਿੰਡ ਤੋਂ ਕਾਂਗਰਸੀ ਨੇਤਾ ਹੋਏ ਪ੍ਰਭਾਵਿਤ

ਨਥਾਣਾ, 21 ਜਨਵਰੀ (ਗੁਰਦਰਸ਼ਨ ਲੁੱਧੜ)-ਲਗਤਾਰ ਤੀਜੀ ਵਾਰ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰਨ ਵਾਲੇ ਪਿੰਡ ਕਲਿਆਣ ਮੱਲਕਾ ਨੇ ਹੁਕਮਰਾਨ ਪਾਰਟੀ ਦੀ ਲੀਡਰਸ਼ਿਪ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ | ਪਿੰਡ ਕਲਿਆਣ ਮੱਲਕਾ ਵਿਖੇ ਪੰਚਾਇਤ ਵੱਲੋਂ ਕਰਵਾਏ ਧਾਰਮਿਕ ਸਮਾਗਮ ...

ਪੂਰੀ ਖ਼ਬਰ »

ਪਿੰਡ ਜਿਉਂਦ 'ਚ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ

ਚਾਉਕੇ, 21 ਜਨਵਰੀ (ਮਨਜੀਤ ਸਿੰਘ ਘੜੈਲੀ)-ਪਿੰਡ ਜਿਉਂਦ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਜਿਉਂਦ ਵਲੋਂ ਬੱਚਿਆਂ ਦੇ ਗੁਰਬਾਣੀ ਕੰਠ, ਸ਼ਬਦ ਗਾਇਨ, ਲੰਬੇ ਕੇਸ਼ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ | ਇਸ ਮੌਕੇ ਮੁੱਖ ਮਹਿਮਾਨ ਗਿਆਨੀ ਜਗਜੀਤ ਸਿੰਘ ਖਾਲਸਾ, ਜਥੇਦਾਰ ...

ਪੂਰੀ ਖ਼ਬਰ »

ਲੋਕ ਸਭਾ ਹਲਕੇ ਦੇ ਜਨਰਲ ਸਕੱਤਰ ਖਾਲਸਾ ਨੇ ਜਟਾਣਾ ਨੂੰ ਮਿਲਕੇ ਦਿੱਤੀ ਮੁਬਾਰਕਬਾਦ

ਕੋਟਫੱਤਾ, 21 ਜਨਵਰੀ (ਰਣਜੀਤ ਸਿੰਘ ਬੁੱਟਰ)-ਯੂਥ ਕਾਂਗਰਸ ਪੰਜਾਬ ਦੇ ਵਾਇਸ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਨੂੰ ਬਠਿੰਡਾ ਦਿਹਾਤੀ ਦਾ ਯੂਥ ਕਾਂਗਰਸ ਪ੍ਰਧਾਨ ਬਣਨ 'ਤੇ ਸ: ਮਨਜੀਤ ਸਿੰਘ ਖਾਲਸਾ ਕੋਟਫੱਤਾ ਜਨਰਲ ਸਕੱਤਰ ਲੋਕ ਸਭਾ ਹਲਕਾ ਬਠਿੰਡਾ ਨੇ ਜਟਾਣਾ ਨੂੰ ...

ਪੂਰੀ ਖ਼ਬਰ »

ਸਵਰਨ ਸਿੰਘ ਛੰਨਾ ਦੀ ਯਾਦ ਵਿਚ ਕਾਸਕੋ ਕਿ੍ਕਟ ਟੂਰਨਾਮੈਂਟ ਕਰਵਾਇਆ

ਤਲਵੰਡੀ ਸਾਬੋ, 21 ਜਨਵਰੀ (ਰਣਜੀਤ ਸਿੰਘ ਰਾਜੂ)-ਸਥਾਨਕ ਨਗਰ ਅੰਦਰ ਸਵ: ਸਵਰਨ ਸਿੰਘ ਛੰਨਾ ਵੈਲਫੇਅਰ ਤੇ ਸਪੋਰਟਸ ਕਲੱਬ ਵਲੋਂ ਦੂਸਰਾ ਸ਼ਾਨਦਾਰ ਕਾਸਕੋ ਕਿ੍ਕੇਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ¢ ਉਕਤ ਛੇ ਰੋਜ਼ਾ ਟੂਰਨਾਮੈਂਟ ਦੇ ਚੌਥੇ ਦਿਨ ਸਮਾਜ ਸੇਵੀ ਤੇ ਸਹਾਰਾ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਦੌਰਾਨ ਪਾਰਟੀ ਿਖ਼ਲਾਫ਼ ਚੱਲਣ ਕਾਰਨ ਟਕਸਾਲੀ ਅਕਾਲੀ ਆਗੂ ਨੂੰ ਪਾਰਟੀ 'ਚੋਂ ਕੱਢਿਆ

ਗੋਨਿਆਣਾ, 21 ਜਨਵਰੀ (ਲਛਮਣ ਦਾਸ ਗਰਗ)-ਕੁਝ ਦਿਨ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਪਾਰਟੀ ਨੂੰ ਠੇਸ ਪਹੁੰਚਾਉਣ ਲਈ ਦੂਸਰੀ ਪਾਰਟੀ ਦੇ ਉਮੀਦਵਾਰਾਂ ਦੀ ਮੱਦਦ ਕਰਕੇ ਪਾਰਟੀ ਉਮੀਦਵਾਰਾਂ ਦੇ ਖਿਲਾਫ਼ ਚੱਲੇ ਸੀ | ਇਸ ...

ਪੂਰੀ ਖ਼ਬਰ »

ਟਰੱਕ ਅਪਰੇਟਰ ਸੁਸਾਇਟੀ ਵਲੋਂ ਅਪਰੇਟਰਾਂ ਨੂੰ ਝੋਨੇ ਦੇ ਸੀਜ਼ਨ ਦੀ ਬਣਦੀ ਰਕਮ ਦੇ ਚੈੱਕ ਵੰਡੇ

ਭੁੱਚੋ ਮੰਡੀ, 21 ਜਨਵਰੀ (ਬਿੱਕਰ ਸਿੰਘ ਸਿੱਧੂ)-ਅੱਜ ਗੁਰੂ ਨਾਨਕ ਦੇਵ ਟਰੱਕ ਅਪਰੇਟਰ ਸੁਸਾਇਟੀ ਵਲੋਂ ਪ੍ਰਧਾਨ ਲਾਲੀ ਸ਼ੇਰਗਿੱਲ ਦੀ ਅਗਵਾਈ ਵਿਚ ਅਪਰੇਟਰਾਂ ਨੂੰ ਝੋਨੇ ਦੇ ਸੀਜ਼ਨ ਦੀ ਬਣਦੀ ਰਕਮ ਦੇ ਚੈੱਕ ਅਪਰੇਟਰਾਂ ਨੂੰ ਵੰਡੇ ਗਏ | ਇਸ ਮੌਕੇ ਦਾਰਾ ਸਿੰਘ ਕੋਟਭਾਈ, ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜਿਆ ਮਹਿਰਾਜ ਲੜਕੇ ਸਕੂਲ ਦਾ 22ਵਾਂ ਸਾਲਾਨਾ ਇਨਾਮ ਵੰਡ ਸਮਾਗਮ

ਮਹਿਰਾਜ, 21 ਜਨਵਰੀ (ਸੁਖਪਾਲ ਮਹਿਰਾਜ)-ਉੱਘੇ ਸਮਾਜ ਸੇਵੀ ਤੇ ਵਿਦਿਆਰਥੀਆਂ ਦੇ ਹਿਤੈਸ਼ੀ ਡਾ: ਐਸ.ਕੇ. ਜਿੰਦਲ ਦੇ ਉਪਰਾਲੇ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਹਿਰਾਜ ਵਿਖੇ ਪਿ੍ੰਸੀਪਲ ਹਰਨੇਕ ਸਿੰਘ ਤੇ ਪ੍ਰਬੰਧਕ ਕਮੇਟੀ ਤੇ ਸਮੁੱਚੇ ਅਧਿਆਪਕਾਂ ਦੇ ...

ਪੂਰੀ ਖ਼ਬਰ »

ਭਾਈ ਜੈਤਾ ਜੀ ਫਾਊਾਡੇਸ਼ਨ ਵਲੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਦਾ ਦਾਖਲਾ ਟੈਸਟ 10 ਫਰਵਰੀ ਨੂੰ

ਲਹਿਰਾ ਮੁਹੱਬਤ, 21 ਜਨਵਰੀ (ਭੀਮ ਸੈਨ ਹਦਵਾਰੀਆ)-ਭਾਈ ਜੈਤਾ ਜੀ ਫਾਊਾਡੇਸ਼ਨ ਇੰਡੀਆ ਦੇ ਵਿਸ਼ੇਸ਼ ਉਪਰਾਲੇ ਸਦਕਾ ਸਾਲ 2019-21 ਦੇ ਵਿੱਦਿਅਕ ਸੈਸ਼ਨ ਦੀ +1 ਕਲਾਸ ਦੇ ਮੈਡੀਕਲ/ਨਾਨ-ਮੈਡੀਕਲ ਵਿਸ਼ਿਆਂ ਦੀਆਂ ਕਲਾਸਾਂ ਵਿਚ ਦਾਖਲੇ ਹਿੱਤ ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ...

ਪੂਰੀ ਖ਼ਬਰ »

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਲੋਂ ਸਿਲਾਈ-ਕਢਾਈ ਸੈਂਟਰ ਦਾ ਉਦਘਾਟਨ

ਬਠਿੰਡਾ, 21 ਜਨਵਰੀ (ਅਜੀਤ ਪ੍ਰਤੀਨਿਧ)-ਸਮਾਜ ਸੇਵੀ ਸੰਸਥਾ ਗਿਆਨਦੀਪ ਸ਼ਿਕਸ਼ਾ ਸੰਮਤੀ ਬਠਿੰਡਾ ਵਲੋਂ ਜ਼ਿਲ੍ਹੇ ਦੇ ਪਿੰਡ ਨਸੀਬਪੁਰਾ (ਕੈਲੇਵਾਂਦਰ) ਵਿਖੇ ਲੜਕੀਆਂ ਤੇ ਔਰਤਾਂ ਲਈ ਖੋਲ੍ਹੇ ਗਏ ਸਿਲਾਈ ਕਟਾਈ ਸੈਂਟਰ ਦਾ ਉਦਘਾਟਨ ਅੱਜ ਜ਼ਿਲ੍ਹਾ ਸਮਾਜਿਕ ਸੁਰੱਖਿਆ ...

ਪੂਰੀ ਖ਼ਬਰ »

ਤਾਲਮੇਲ ਕਮੇਟੀ ਪੈਰਾ-ਮੈਡੀਕਲ ਤੇ ਸਿਹਤ ਕਰਮਚਾਰੀ ਅੱਜ ਸਾੜਨਗੇ ਪੰਜਾਬ ਸਰਕਾਰ ਦੇ ਪੁਤਲੇ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਵਲੋਂ ਸੀ.ਐਚ.ਸੀ. ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਰਾਹੀਂ ਪ੍ਰਾਈਵੇਟ ਹੱਥਾਂ ਵਿਚ ਦੇਣ ਦੇ ਫ਼ੈਸਲੇ ਦੇ ਵਿਰੋਧ 'ਚ ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀਆਂ ਨੇ ਪੰਜਾਬ ...

ਪੂਰੀ ਖ਼ਬਰ »

ਪੇਂਡੂ ਹਸਪਤਾਲਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਵਾਲੇ ਸਰਕਾਰੀ ਫ਼ੈਸਲੇ ਦਾ ਜਮਹੂਰੀ ਅਧਿਕਾਰ ਸਭਾ ਵਲੋਂ ਵਿਰੋਧ

ਬਠਿੰਡਾ, 21 ਜਨਵਰੀ (ਸੁਖਵਿੰਦਰ ਸਿੰਘ ਸੁੱਖਾ)-ਲੋਕਾਂ ਤੋਂ ਕਰ ਰਾਹੀਂ ਇਕੱਠੇ ਕੀਤੇ ਪੈਸੇ ਨਾਲ ਉਸਾਰੇ ਗਏ ਪੇਂਡੂ ਸਰਕਾਰੀ ਹਸਪਤਾਲਾਂ ਨੂੰ ਨਿੱਜੀ ਮੁਨਾਫ਼ਾਖੋਰਾਂ ਕੋਲ ਵੇਚਣ ਵਾਲੇ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਕਰਾੜਵਾਲਾ 'ਚ ਸਾਲਾਨਾ ਸਮਾਗਮ

ਚਾਉਕੇ, 21 ਜਨਵਰੀ (ਮਨਜੀਤ ਸਿੰਘ ਘੜੈਲੀ)-ਸਰਕਾਰੀ ਐਲੀਮੈਂਟਰੀ ਸਕੂਲ ਕਰਾੜਵਾਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਹਰਮੰਦਰ ਸਿੰਘ ਬਰਾੜ ਬੀ.ਪੀ.ਈ.ਓ. ਰਾਮਪੁਰਾ ਫੂਲ ਅਤੇ ਪ੍ਰਧਾਨਗੀ ਅਵਤਾਰ ਸਿੰਘ ਢਿੱਲੋਂ ਸਰਪੰਚ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲਾਂ ਤੇ ਸਰਕਾਰੀ ਸਕੂਲਾਂ ਨੂੰ ਵੇਚਣ ਿਖ਼ਲਾਫ਼ ਅਰਥੀ ਫ਼ੂਕ ਮੁਜ਼ਾਹਰਾ ਅੱਜ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਰਕਾਰ ਦੁਆਰਾ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਅਤੇ ਸਕੂਲਾਂ ਨੂੰ ਪ੍ਰਾਈਵੇਟ ਘਰਾਣਿਆਂ ਕੋਲ ਵੇਚਣ ਿਖ਼ਲਾਫ਼ ਅਧਿਆਪਕ ਵਰਗ 22 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਕੋਲ ਅਰਥੀ ਫ਼ੂਕ ਮੁਜ਼ਾਹਰਾ ਕਰਨਗੇ | ...

ਪੂਰੀ ਖ਼ਬਰ »

ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਨੇ ਅਕਾਲ ਅਕੈਡਮੀ 'ਚ ਭਾਸ਼ਣ ਮੁਕਾਬਲੇ ਕਰਵਾਏ

ਰਾਮਾਂ ਮੰਡੀ, 21 ਜਨਵਰੀ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਸਮਾਜ ਸੇਵਾ ਖੇਤਰ ਵਿਚ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਮਾਲਵਾ ਵੈੱਲਫੇਅਰ ਕਲੱਬ ਵਲੋਂ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਕੁਆਰਡੀਨੇਟਰ ਜਗਜੀਤ ਸਿੰਘ ਮਾਨ ਦੇ ਦਿਸ਼ਾ ...

ਪੂਰੀ ਖ਼ਬਰ »

ਗੁਰਪ੍ਰੀਤ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ-ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ

ਬਠਿੰਡਾ, 21 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਸ਼੍ਰੋਮਣੀ ਅਕਾਲੀ ਦਲ ਵਿਚ ਨਵੀਂ ਰੂਹ ਫੂਕਦਿਆਂ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜ਼ਿਲ੍ਹਾ ਬਠਿੰਡਾ ਦੇ ਮਿਹਨਤੀ ਅਤੇ ਸਿਰਕੱਢ ਆਗੂ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ...

ਪੂਰੀ ਖ਼ਬਰ »

ਮੁਸ਼ਕਿਲਾਂ ਦੇ ਹੱਲ ਲਈ ਸਬ ਕਮੇਟੀ ਦਾ ਗਠਨ- ਟੇਕ ਸਿੰਘ ਪ੍ਰਧਾਨ ਨਾਮਜ਼ਦ

ਰਾਮਾਂ ਮੰਡੀ, 21 ਜਨਵਰੀ (ਤਰਸੇਮ ਸਿੰਗਲਾ)-ਵਾਰਡ ਨੰ.13 ਦੀਆਂ ਦੋ ਗਲੀਆਂ 2 ਅਤੇ 3 ਨੰਬਰ ਦੀਆਂ ਮੁਸ਼ਕਲਾਂ ਦੇ ਹੱਲ ਲਈ ਇਕ ਸੱਬ ਕਮੇਟੀ ਨਾਮਜ਼ਦ ਕੀਤੀ ਗਈ | ਇਸ ਸਬੰਧੀ ਐਸਸੀ/ਓਬੀਸੀ ਸੰਘਰਸ਼ ਕਮੇਟੀ ਦੇ ਪ੍ਰਧਾਨ ਰਾਮਕਿ੍ਸ਼ਨ ਕਾਂਗੜਾ ਦੀ ਅਗਵਾਈ ਹੇਠ ਐਸਸੀ/ਓਬੀਸੀ ਵਰਗ ...

ਪੂਰੀ ਖ਼ਬਰ »

ਵਿਧਾਇਕ ਜ਼ੀਰਾ ਨੂੰ ਸੱਚ ਬੋਲਣਾ ਪਿਆ ਮਹਿੰਗਾ- ਮੁਆਫ਼ੀ ਮੰਗਣ ਲਈ ਹੋਇਆ ਮਜਬੂਰ

ਰਾਮਾਂ ਮੰਡੀ, 21 ਜਨਵਰੀ (ਤਰਸੇਮ ਸਿੰਗਲਾ)- ਪੰਜਾਬ ਵਿਚ ਨਸ਼ਿਆਂ ਦੇ ਵੱਧਦੇ ਪ੍ਰਸਾਰ ਬਾਬਤ ਭਾਵੇਂ ਅਖ਼ਬਾਰਾਂ ਦੇ ਪੰਨੇ ਦੇ ਪੰਨੇ ਭਰੇ ਮਿਲਦੇ ਹਨ ਅਤੇ ਪੰਜਾਬ ਦੀ ਸੱਤਾ ਸੰਭਾਲਣ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਨੂੰ ਭਰੋਸਾ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਨੰੂ ਲੈ ਕੇ ਗੁਰਪ੍ਰੀਤ ਸਿੰਘ ਕਾਂਗੜ ਨੇ ਰੈਲੀ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮਹਿਰਾਜ, 21 ਜਨਵਰੀ (ਸੁਖਪਾਲ ਮਹਿਰਾਜ)-ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪਿੰਡ ਮਹਿਰਾਜ ਵਿਖੇ ਪਹੰੁਚ ਕੇ 23 ਜਨਵਰੀ ਨੰੂ ਹੋ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਨਾਲ ...

ਪੂਰੀ ਖ਼ਬਰ »

ਰੱਸਾਕਸ਼ੀ ਮੁਕਾਬਲੇ ਰਹੇ ਖਿੱਚ ਦਾ ਕੇਂਦਰ ਅਤੇ ਗਿੱਧੇ ਨੇ ਕੀਲੇ ਦਰਸ਼ਕ ਤੁੰਗਵਾਲੀ ਸਕੂਲ ਵਿਖੇ ਅਥਲੈਟਿਕ ਮੀਟ ਤੇ ਸਾਲਾਨਾ ਇਨਾਮ ਵੰਡ ਸਮਾਗਮ

ਬਠਿੰਡਾ ਛਾਉਣੀ, 21 ਜਨਵਰੀ (ਪਰਵਿੰਦਰ ਸਿੰਘ ਜੌੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਅਥਲੈਟਿਕ ਮੀਟ ਤੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਅਥਲੈਟਿਕ ਮੀਟ ਦੀ ਸ਼ੁਰੂਆਤ ਪਿ੍ੰਸੀਪਲ ਪ੍ਰਮੇਸ਼ਵਰ ਸਿੰਘ ਅਤੇ ਸਕੂਲ ਪ੍ਰਬੰਧਕੀ ਕਮੇਟੀ ਦੇ ...

ਪੂਰੀ ਖ਼ਬਰ »

ਤੁੰਗਵਾਲੀ ਸਕੂਲ ਵਿਖੇ ਅਥਲੈਟਿਕ ਮੀਟ ਤੇ ਸਾਲਾਨਾ ਇਨਾਮ ਵੰਡ ਸਮਾਗਮ

ਬਠਿੰਡਾ ਛਾਉਣੀ, 21 ਜਨਵਰੀ (ਪਰਵਿੰਦਰ ਸਿੰਘ ਜੌੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਅਥਲੈਟਿਕ ਮੀਟ ਤੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਅਥਲੈਟਿਕ ਮੀਟ ਦੀ ਸ਼ੁਰੂਆਤ ਪਿ੍ੰਸੀਪਲ ਪ੍ਰਮੇਸ਼ਵਰ ਸਿੰਘ ਅਤੇ ਸਕੂਲ ਪ੍ਰਬੰਧਕੀ ਕਮੇਟੀ ਦੇ ...

ਪੂਰੀ ਖ਼ਬਰ »

ਸੰਤ ਫ਼ਤਹਿ ਸਿੰਘ ਸਕੂਲ ਦੇ ਬੱਚਿਆਂ ਦਾ ਖਾਲਸਾਈ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ

ਚਾਉਕੇ, 21 ਜਨਵਰੀ (ਮਨਜੀਤ ਸਿੰਘ ਘੜੈਲੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਕਰਵਾਏ 3 ਰੋਜ਼ਾ ਖਾਲਸਾਈ ਖੇਡ ਉਤਸਵ 'ਚ ਸੰਤ ...

ਪੂਰੀ ਖ਼ਬਰ »

ਸੱਭਿਆਚਾਰਕ ਪ੍ਰੋਗਰਾਮਾਂ ਦੀ ਹੋਈ ਦੂਜੀ ਰਿਹਰਸਲ

ਮਾਨਸਾ, 21 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਗਣਤੰਤਰਤਾ ਦਿਹਾੜੇ ਸਬੰਧੀ ਸੱਭਿਆਚਾਰਕ ਪੋ੍ਰਗਰਾਮਾਂ ਦੀ ਦੂਸਰੀ ਰਿਹਰਸਲ ਸਥਾਨਕ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ | ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ ਨੇ ਦੂਜੀ ਰਿਹਰਸਲ ਦਾ ਜਾਇਜ਼ਾ ...

ਪੂਰੀ ਖ਼ਬਰ »

ਕਣਕ ਤੇ ਨਰਮੇ ਦੇ ਬੀਜ 'ਤੇ ਬਕਾਇਆ ਰਹਿੰਦੀ ਸਬਸਿਡੀ ਦੀ ਰਕਮ ਦਿੱਤੀ ਜਾਵੇ

ਝੁਨੀਰ, 21 ਜਨਵਰੀ (ਪ. ਪ.)-ਪੰਜਾਬ ਕਿਸਾਨ ਯੂਨੀਅਨ ਦੀ ਕੇਂਦਰੀ ਕਮੇਟੀ ਦੇ ਮੈਂਬਰ ਹਾਕਮ ਸਿੰਘ ਝੁਨੀਰ, ਬਲਾਕ ਪ੍ਰਧਾਨ ਅਮਰੀਕ ਸਿੰਘ ਕੋਟਧਰਮੂ ਅਤੇ ਮੀਤ ਪ੍ਰਧਾਨ ਕਰਮਜੀਤ ਸਿੰਘ ਨੰਦਗੜ੍ਹ ਨੇ ਰਾਜ ਸਰਕਾਰ ਅਤੇ ਪੰਜਾਬ ਖੇਤੀਬਾੜੀ ਵਿਭਾਗ ਤੋਂ ਕਿਸਾਨਾਂ ਨੂੰ ਕਣਕ ਤੇ ...

ਪੂਰੀ ਖ਼ਬਰ »

ਜਿਪਸਮ ਦੀ ਘਾਟ ਕਾਰਨ ਸੈਂਕੜੇ ਏਕੜ ਜ਼ਮੀਨ ਥਾਂ-ਥਾਂ ਤੋਂ ਹੋਈ ਵਿਹਲੀ

ਬੋਹਾ, 21 ਜਨਵਰੀ (ਸਲੋਚਨਾ ਤਾਂਗੜੀ)-ਧਰਤੀ ਹੇਠਲੇ ਖਾਰੇ ਪਾਣੀ ਵਾਲੇ ਇਸ ਖੇਤਰ ਵਿਚ ਸੈਂਕੜੇ ਏਕੜ ਜ਼ਮੀਨ ਗੈਰ ਉਪਜਾਊ ਤੇ ਵਿਹਲੀ ਪਈ ਹੈ | ਇਸ ਤੋਂ ਇਲਾਵਾ ਵਾਹੀ ਯੋਗ ਜ਼ਮੀਨ ਵੀ ਤੇਜ਼ੀ ਨਾਲ ਬੰਜਰ ਹੰੁਦੀ ਜਾ ਰਹੀ ਹੈ | ਕਿਸਾਨਾਂ ਨਾਲ ਗੱਲਬਾਤ ਕਰਨ 'ਤੇ ਪਤਾ ਚਲਾ ਹੈ ਕਿ ...

ਪੂਰੀ ਖ਼ਬਰ »

ਅੰਗਹੀਣਾਂ ਵਲੋਂ ਗਣਤੰਤਰਤਾ ਦਿਵਸ ਕਾਲੇ ਦਿਨ ਵਜੋਂ ਮਨਾਉਣ ਦਾ ਫ਼ੈਸਲਾ

ਮਾਨਸਾ, 21 ਜਨਵਰੀ (ਸਟਾਫ਼ ਰਿਪੋਰਟਰ)-ਅੰਗਹੀਣਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੁਸ਼ਕਿਲਾਂ ਤੇ ਹੱਕੀ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੇ ਅਣਗੌਲੇ ਰਵੱਈਏ ਿਖ਼ਲਾਫ਼ ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਨੇ 26 ਜਨਵਰੀ ਨੂੰ ਗਣਤੰਤਰ ...

ਪੂਰੀ ਖ਼ਬਰ »

ਬੁਢਲਾਡਾ ਬਲਾਕ ਦੇ ਬਹੁਗਿਣਤੀ ਸਰਪੰਚਾਂ ਵਲੋਂ ਪੰਚਾਇਤ ਯੂਨੀਅਨ ਦਾ ਗਠਨ

ਬੁਢਲਾਡਾ, 21 ਜਨਵਰੀ (ਸਵਰਨ ਸਿੰਘ ਰਾਹੀ)-ਬਲਾਕ ਬੁਢਲਾਡਾ ਨਾਲ ਸਬੰਧਿਤ ਸਰਪੰਚਾਂ ਅਤੇ ਪੰਚਾਂ ਦੀ ਇਕੱਤਰਤਾ ਦੌਰਾਨ ਹਲਕੇ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਭੱਟੀ ਦੀ ਅਗਵਾਈ ਹੇਠ ਪੰਚਾਇਤ ਯੂਨੀਅਨ ਦਾ ਗਠਨ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਕਾਂਗਰਸ ਐਸ.ਸੀ. ਵਿੰਗ ...

ਪੂਰੀ ਖ਼ਬਰ »

ਟੁੱਟੀ ਪੁਲੀ ਕਾਰਨ ਰਾਹਗੀਰ ਪ੍ਰੇਸ਼ਾਨ

ਮਾਨਸਾ, 21 ਜਨਵਰੀ (ਸ. ਰਿ.)-ਸਥਾਨਕ ਸ਼ਹਿਰ ਦੇ ਸੰਤ ਲੌਾਗੋਵਾਲ ਪਾਰਕ ਨਜ਼ਦੀਕ ਪੁਲੀ ਪਿਛਲੇ ਕਾਫ਼ੀ ਸਮੇਂ ਤੋਂ ਟੁੱਟੀ ਅਤੇ ਦਬੀ ਪਈ ਹੈ, ਜਿਸ ਕਾਰਨ ਉੱਥੋਂ ਲੰਘਣ ਵਾਲੇ ਲੋਕ ਕਾਫ਼ੀ ਪ੍ਰੇਸ਼ਾਨ ਹਨ | ਸੰਜੀਵ ਕੁਮਾਰ, ਕਾਕਾ ਸਿੰਘ, ਹੈਪੀ ਕੁਮਾਰ, ਸੁਰੇਸ਼ ਕੁਮਾਰ ਅਤੇ ਬੱਬੂ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਵਿਚ ਧਰਮ ਨਿਰਪੱਖ ਤਾਕਤਾਂ ਦਾ ਇਕ ਪਲੇਟਫ਼ਾਰਮ 'ਤੇ ਇਕੱਠੇ ਹੋਣਾ ਸਮੇਂ ਦੀ ਮੁੱਖ ਲੋੜ- ਕਾ: ਅਰਸ਼ੀ

ਬੋਹਾ, 21 ਜਨਵਰੀ (ਸਲੋਚਨਾ ਤਾਂਗੜੀ)-ਆਗਾਮੀ ਲੋਕ ਸਭਾ ਚੋਣਾਂ ਵਿਚ ਫ਼ਿਰਕੂ, ਫਾਸ਼ੀਵਾਦੀ ਤੇ ਸੰਵਿਧਾਨ ਵਿਰੋਧੀ ਤਾਕਤਾਂ ਤੇ ਧਰਮ ਨਿਰਪੱਖ ਤਾਕਤਾਂ ਵਿਚਕਾਰ ਫ਼ੈਸਲਾਕੁਨ ਟੱਕਰ ਹੋਣ ਜਾ ਰਹੀ ਹੈ, ਜਿਸ ਵਿਚ ਧਰਮ ਨਿਰਪੱਖ ਤਾਕਤਾਂ ਦੀ ਜਿੱਤ ਯਕੀਨੀ ਹੈ | ਕੇਂਦਰ ਦੀ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਤਹਿਤ ਸਕੂਲ 'ਚ ਲਗਵਾਇਆ ਐਨ. ਐਸ. ਐਸ. ਕੈਂਪ

ਕੋਟਫੱਤਾ, 21 ਜਨਵਰੀ (ਰਣਜੀਤ ਸਿੰਘ ਬੁੱਟਰ)-ਨਗਰ ਕੌਾਸਲ ਕੋਟਫੱਤਾ ਵਲੋਂ ਸਵੱਛ ਭਾਰਤ ਮੁਹਿੰਮ ਤਹਿਤ ਸਰਕਾਰੀ ਸੈਕੰਡਰੀ ਸਕੂਲ ਦੀ ਸਫ਼ਾਈ ਐਨ.ਐਸ.ਐਸ. ਕੈਂਪ ਲਗਾਕੇ ਕਰਵਾਈ ਗਈ | ਕੈਂਪ ਵਿਚ ਮਾਤਾ ਸੁੰਦਰੀ ਸੀਨੀਅਰ ਸਕੂਲ ਢੱਡੇ ਤੇ ਮਾਤਾ ਸੁੰਦਰੀ ਗਰੁੱਚ ਆਫ ...

ਪੂਰੀ ਖ਼ਬਰ »

ਗੁਰਜੀਤ ਸਿੰਘ ਕੋਟ ਬਖਤੂ ਮੀਤ ਪ੍ਰਧਾਨ ਅਤੇ ਗੁਰਜੀਵਨ ਗਾਟਵਾਲੀ ਸ਼ੋ੍ਰਮਣੀ ਅਕਾਲੀ ਦਲ ਬਠਿੰਡਾ ਦੇ ਜ਼ਿਲ੍ਹਾ ਦਿਹਾਤੀ ਪ੍ਰਚਾਰ ਸਕੱਤਰ ਨਿਯੁਕਤ

ਰਾਮਾਂ ਮੰਡੀ, 21 ਜਨਵਰੀ (ਅਮਰਜੀਤ ਸਿੰਘ ਲਹਿਰੀ)- ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਦੇ ਹੋਏ ਇਲਾਕੇ ਸੀਨੀਅਰ ਅਕਾਲੀ ਆਗੂ ਗੁਰਜੀਤ ਸਿੰਘ ਕੋਟਬਖਤੂ ਸਾਬਕਾ ਚੇਅਰਮੈਨ ...

ਪੂਰੀ ਖ਼ਬਰ »

ਪੰਜਾਬ ਰਾਜ ਖੇਡਾਂ 'ਚ ਮੋਹਰੀ ਰਹੀਆਂ ਬਠਿੰਡਾ ਦੀਆਂ ਕਬੱਡੀ ਖਿਡਾਰਨਾਂ ਦਾ ਸਨਮਾਨ

ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਰਾਜ ਖੇਡਾਂ ਦੇ ਕਬੱਡੀ ਮੁਕਾਬਲਿਆਂ ਵਿਚ ਬਠਿੰਡਾ ਜ਼ਿਲ੍ਹੇ ਦੀਆਂ ਲੜਕੀਆਂ ਦੀ ਝੰਡੀ ਰਹੀ ਹੈ | ਅੰਡਰ-14 ਸਾਲ ਉਮਰ ਵਰਗ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਫਸਵੇਂ ਫਾਈਨਲ ਮੁਕਾਬਲੇ ਵਿਚ ...

ਪੂਰੀ ਖ਼ਬਰ »

ਸਰਕਾਰ ਦੇ ਲਾਰਿਆਂ ਤੋਂ ਔਖੇ ਮੁਲਾਜ਼ਮਾਂ ਵਲੋਂ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ

ਬਠਿੰਡਾ, 21 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ ਮੇਘ ਸਿੰਘ ਸਿੱਧੂ ਨੇ ਦੱਸਿਆ ਕਿ ਕਰਮਚਾਰੀਆਂ ਦੀ ਜਾਇਜ਼ ਮੰਗਾਂ ਦੀ ਪੂਰਤੀ ਲਈ ਟਾਲ-ਮਟੋਲ ਦੀ ਨੀਤੀ ਅਪਣਾਈ ਹੋਈ ਹੈ | ਜਿਸ ਕਰਕੇ ਹੁਣ ਜਥੇਬੰਦੀ ਨੇ ਸਰਕਾਰ ...

ਪੂਰੀ ਖ਼ਬਰ »

85 ਸਰਪੰਚਾਂ ਵਲੋਂ ਬਾਬਾ ਗਾਜੀ ਦਾਸ ਖੇਡ ਮੇਲੇ ਦਾ ਪੋਸਟਰ ਜਾਰੀ

ਰੂਪਨਗਰ, 21 ਜਨਵਰੀ (ਸਤਨਾਮ ਸਿੰਘ ਸੱਤੀ)-ਕੌਮਾਂਤਰੀ ਖੇਡ ਕਲੱਬ ਬਾਬਾ ਗਾਜੀ ਦਾਸ ਕਲੱਬ ਰਜਿ: ਰੋਡ ਮਾਜਰਾ ਚੱਕਲਾਂ (ਰੂਪਨਗਰ) ਵਲੋਂ ਅੱਜ ਬਾਬਾ ਗਾਜੀ ਦਾਸ ਖੇਡ ਮੇਲੇ ਦਾ ਪੋਸਟਰ ਇਲਾਕੇ ਦੇ 85 ਸਰਪੰਚਾਂ ਅਤੇ ਖੇਡ ਸ਼ਖ਼ਸੀਅਤਾਂ ਨੇ ਜਾਰੀ ਕੀਤਾ | ਕਲੱਬ ਦੇ ਪ੍ਰਧਾਨ ਅਤੇ ...

ਪੂਰੀ ਖ਼ਬਰ »

894 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਤੇ 5 ਕਿੱਲੋੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ

ਮਾਨਸਾ, 21 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲੇ੍ਹ ਦੀ ਪੁਲਿਸ ਨੇ ਵੱਖ-ਵੱਖ ਵਿਅਕਤੀਆਂ ਕੋਲੋਂ 894 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਤੇ 5 ਕਿੱਲੋੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰ ਕੇ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਮਨਧੀਰ ਸਿੰਘ ਐਸ.ਐਸ.ਪੀ. ...

ਪੂਰੀ ਖ਼ਬਰ »

ਸਾਈਕਲ ਸਟੈਂਡ 'ਤੇ ਤਿਰਪਾਲਾਂ ਬੰਨ੍ਹ ਕੇ ਬਣਾਏ ਕਮਰਿਆਂ 'ਚ ਪੜ੍ਹਨ ਲਈ ਮਜਬੂਰ ਨੇ ਵਿਦਿਆਰਥੀ

ਮਾਨਸਾ, 21 ਜਨਵਰੀ (ਸਟਾਫ਼ ਰਿਪੋਰਟਰ)-ਨੇੜਲੇ ਪਿੰਡ ਖੋਖਰ ਕਲਾਂ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਕਮਰਿਆਂ ਦੀ ਘਾਟ ਕਾਰਨ ਵਿਦਿਆਰਥੀ ਖੁੱਲੇ੍ਹ ਅਸਮਾਨ ਥੱਲੇ ਜਾਂ ਸਾਈਕਲ ਸਟੈਂਡ 'ਤੇ ਤਿਰਪਾਲਾਂ ਬੰਨ੍ਹ ਕੇ ਬਣਾਏ ਕਮਰਿਆਂ ਅਤੇ ਮਿਡ-ਡੇ ਮੀਲ ਦਾ ਸਮਾਨ ਰੱਖਣ ਵਾਲੇ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਦੇ ਵਿਦਿਆਰਥੀ ਨੇ ਜੇ. ਆਰ. ਐਫ. ਪ੍ਰੀਖਿਆ 'ਚੋਂ 44ਵਾਂ ਰੈਂਕ ਪ੍ਰਾਪਤ ਕੀਤਾ

ਬੁਢਲਾਡਾ, 21 ਜਨਵਰੀ (ਰਾਹੀ)-ਗੁਰੂ ਨਾਨਕ ਕਾਲਜ ਬੁਢਲਾਡਾ ਦੇ ਕਾਮਰਸ ਵਿਭਾਗ ਦੇ ਦੋ ਵਿਦਿਆਰਥੀਆਂ ਨੇ ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂ.ਜੀ.ਸੀ.) ਨਵੀਂ ਦਿੱਲੀ ਵਲੋਂ ਲਈ ਗਈ ਜੇ.ਆਰ.ਐਫ. ਦੀ ਪ੍ਰੀਖਿਆ ਵਿਚੋਂ 44ਵਾਂ ਰੈਂਕ ਪ੍ਰਾਪਤ ਕੀਤਾ ਹੈ | ਵਿਭਾਗ ਦੇ ਕਾਰਜਕਾਰੀ ਮੁਖੀ ...

ਪੂਰੀ ਖ਼ਬਰ »

ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਅਹੁਦਾ ਸੰਭਾਲਿਆ

ਝੁਨੀਰ, 21 ਜਨਵਰੀ (ਨਿ.ਪ.ਪ.)-ਥਾਣਾ ਝੁਨੀਰ ਦੇ ਮੁਖੀ ਯਾਦਵਿੰਦਰ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕੇ ਵਿਚ ਸਮਾਜ ਵਿਰੋਧੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਪੁਲਿਸ ਵਲੋਂ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਦੀ ਇਕੱਤਰਤਾ

ਭੀਖੀ, 21 ਜਨਵਰੀ (ਬਲਦੇਵ ਸਿੰਘ ਸਿੱਧੂ)-ਆਵਾਰਾ ਪਸ਼ੂਆਂ ਤੋਂ ਤੰਗ ਕਿਸਾਨਾਂ ਦੀ ਇਕੱਤਰਤਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਨਾਮ ਸਿੰਘ ਭੀਖੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਨੌਵੀਂ ਭੀਖੀ ਵਿਖੇ ਹੋਈ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਬੁਢਲਾਡਾ ਨਿਵਾਸੀ ਰੋਹਿਤ ਕਾਂਸਲ ਸਟੇਟ ਫਾਰਮੈਸੀ ਕੌਾਸਲ ਦੇ ਮੈਂਬਰ ਬਣੇ

ਬੁਢਲਾਡਾ, 21 ਜਨਵਰੀ (ਨਿ. ਪ. ਪ.)-ਪੰਜਾਬ ਸਟੇਟ ਫਾਰਮੈਸੀ ਕੌਾਸਲ ਦੇ ਮੈਂਬਰਾਂ ਦੀ ਬੀਤੇ ਕੱਲ੍ਹ ਸੰਪੰਨ ਹੋਈ ਚੋਣ 'ਚ ਬੁਢਲਾਡਾ ਸ਼ਹਿਰ ਦੇ ਰੋਹਿਤ ਕਾਂਸਲ ਪੁੱਤਰ ਪ੍ਰਮੋਦ ਕੁਮਾਰ ਨੇ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰ ਕੇ ਜਿੱਤ ਹਾਸਲ ਕੀਤੀ ਹੈ | ਸ੍ਰੀ ਕਾਂਸਲ ਨੇ ਉਨ੍ਹਾਂ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ' ਜਾਗਰੂਕਤਾ ਮੁਹਿੰਮ 26 ਤੱਕ ਚੱਲੇਗੀ- ਏ.ਡੀ.ਸੀ.

ਮਾਨਸਾ, 21 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਪੱਧਰ 'ਤੇ ਲੋਕਾਂ ਨੰੂ ਜਾਗਰੂਕ ਕਰਨ ਲਈ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ 26 ਜਨਵਰੀ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ | ਇਸ ਮੁਹਿੰਮ ਦਾ ਮਕਸਦ 0 ਤੋਂ 6 ਸਾਲ ਦੇ ਲੜਕੇ ਤੇ ਲੜਕੀਆਂ ਦੇ ਘੱਟ ਰਹੇ ਿਲੰਗ ਅਨੁਪਾਤ ...

ਪੂਰੀ ਖ਼ਬਰ »

ਜੀ. ਐਚ. ਇੰਮੀਗਰੇਸ਼ਨ ਦੇ ਵਿਦਿਆਰਥੀ ਨੇ ਆਈਲਟਸ 'ਚੋਂ 7 ਬੈਂਡ ਹਾਸਲ ਕੀਤੇ

ਮਾਨਸਾ 21 ਜਨਵਰੀ (ਸਟਾਫ਼ ਰਿਪੋਰਟਰ)-ਜੀ.ਐਚ. ਇੰਮੀਗਰੇਸ਼ਨ ਮਾਨਸਾ ਦੇ ਵਿਦਿਆਰਥੀ ਵਿਸ਼ਵਜੀਤ ਸਿੰਘ ਜੌੜਾ ਵਾਸੀ ਮਾਨਸਾ ਨੇ ਆਈਲੈਟਸ ਦੀ ਪ੍ਰੀਖਿਆ ਵਿਚੋਂ 7 ਬੈਂਡ ਹਾਸਲ ਕੀਤੇ | ਸੰਸਥਾ ਦੇ ਐਮ.ਡੀ. ਨਿਰਵੈਰ ਸਿੰਘ ਬੁਰਜ ਹਰੀ ਨੇ ਕਿਹਾ ਸਟਾਫ਼ ਦੀ ਮਿਹਨਤ ਤੇ ...

ਪੂਰੀ ਖ਼ਬਰ »

ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ

ਮਾਨਸਾ, 21 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਰਾਜ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਅੱਜ ਇੱਥੇ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਜਿੱਥੇ ਬਰਖ਼ਾਸਤ ਸੰਘਰਸ਼ੀ ਅਧਿਆਪਕਾਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ...

ਪੂਰੀ ਖ਼ਬਰ »

ਦਸਮੇਸ਼ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਵਿਗਿਆਨ ਮੁਕਾਬਲਿਆਂ ਵਿਚ ਜਿੱਤੇ ਇਨਾਮ

ਸਰਦੂਲਗੜ੍ਹ, 21 ਜਨਵਰੀ (ਜੀ.ਐਮ.ਅਰੋੜਾ)-ਭਾਰਤ ਗਰੁੱਪ ਆਫ਼ ਕਾਲਜ ਸਰਦੂਲਗੜ੍ਹ ਵਿਚ ਹੋਈਆਂ ਵੱਖ ਵੱਖ ਵਿਗਿਆਨ ਮੁਕਾਬਲਿਆਂ ਵਿਚ ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚੋਂ ਨਗਦ ਇਨਾਮ ਜਿੱਤ ਕੇ ਸਕੂਲ ...

ਪੂਰੀ ਖ਼ਬਰ »

ਫ਼ਿਰਕੂ ਸ਼ਕਤੀਆਂ ਿਖ਼ਲਾਫ਼ ਫਾਸ਼ੀਵਾਦ ਵਿਰੋਧੀ ਸਾਂਝਾ ਫ਼ਰੰਟ ਉਸਾਰਨਾ ਸਮੇਂ ਦੀ ਵੱਡੀ ਲੋੜ

ਮਾਨਸਾ 21 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਦੇਸ਼ ਅੰਦਰ ਪੈਦਾ ਕੀਤੇ ਜਾ ਰਹੇ ਖ਼ਤਰਨਾਕ ਹਾਲਾਤ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੇ ਨਾਲ ਹੀ ਫ਼ਿਰਕੂ ਫਾਸ਼ੀ ਸ਼ਕਤੀਆਂ ਿਖ਼ਲਾਫ਼ ਇੱਕਜੁੱਟ ਹੋਕੇ ਕੌਮੀ ਪੱਧਰ 'ਤੇ ਫਾਸ਼ੀਵਾਦ ਵਿਰੋਧੀ ਸਾਂਝਾ ਫ਼ਰੰਟ ਉਸਾਰਨਾ ਸਮੇਂ ...

ਪੂਰੀ ਖ਼ਬਰ »

ਬਲਵੰਤ ਸਿੰਘ ਗੁਗਨੀ ਟਰੈਕਟਰ-ਟਰਾਲੀ ਯੂਨੀਅਨ ਭੀਖੀ ਦੇ ਪ੍ਰਧਾਨ ਬਣੇ

ਭੀਖੀ, 21 ਜਨਵਰੀ (ਨਿ.ਪ.ਪ.)- ਸਥਾਨਕ ਦਸਮੇਸ਼ ਟਰੈਕਟਰ-ਟਰਾਲੀ ਯੂਨੀਅਨ ਦੀ ਹੋਈ ਚੋਣ 'ਚ ਸਰਬਸੰਮਤੀ ਨਾਲ ਬਲਵੰਤ ਸਿੰਘ (ਗੁਗਨੀ) ਨੂੰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ | ਜਗਸੀਰ ਸਿੰਘ ਪਾਧੜਾ ਸਕੱਤਰ, ਰਾਜ ਕੁਮਾਰ ਸਿੰਗਲਾ ਖ਼ਜ਼ਾਨਚੀ, ਸਹਾਇਕ ਸਕੱਤਰ ਜੀਵਨ ਕੁਮਾਰ ...

ਪੂਰੀ ਖ਼ਬਰ »

ਮੋਟਰਾਂ ਦੀ ਬਿਜਲੀ ਰਾਤ ਵੇਲੇ ਆਉਣ ਕਾਰਨ ਕਿਸਾਨ ਪ੍ਰੇਸ਼ਾਨ

ਝੁਨੀਰ, 21 ਜਨਵਰੀ (ਪ. ਪ.)-ਪੰਜਾਬ ਕਿਸਾਨ ਯੂਨੀਅਨ ਦੀ ਬਲਾਕ ਇਕਾਈ ਝੁਨੀਰ ਦੇ ਪ੍ਰਧਾਨ ਅਮਰੀਕ ਸਿੰਘ ਕੋਟਧਰਮੂ, ਮੀਤ ਪ੍ਰਧਾਨ ਕਰਮਜੀਤ ਸਿੰਘ ਨੰਦਗੜ੍ਹ ਅਤੇ ਸਕੱਤਰ ਦਰਸ਼ਨ ਸਿੰਘ ਸਾਹਨੇਵਾਲੀ ਨੇ ਕਿਹਾ ਕਿ ਇਸ ਠੰਢ ਦੇ ਮੌਸਮ ਵਿਚ ਮੋਟਰਾਂ ਦੀ ਬਿਜਲੀ ਦੀ ਸਪਲਾਈ ਰਾਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX