ਤਾਜਾ ਖ਼ਬਰਾਂ


550ਵੇਂ ਪ੍ਰਕਾਸ਼ ਪੁਰਬ ਮੌਕੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਕਰਾਏ ਜਾ ਰਹੇ ਹਨ ਗੁਰਮਤਿ ਸਮਾਗਮ, ਦੇਖੋ ਤਸਵੀਰਾਂ
. . .  13 minutes ago
550ਵੇਂ ਪ੍ਰਕਾਸ਼ ਪੁਰਬ ਮੌਕੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਕਰਾਏ ਜਾ ਰਹੇ ਹਨ ਗੁਰਮਤਿ ਸਮਾਗਮ, ਦੇਖੋ ਤਸਵੀਰਾਂ...........
550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਸੁੰਦਰ ਜਲੌ
. . .  32 minutes ago
ਅੰਮ੍ਰਿਤਸਰ, 12 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨਤਮਸਤਕ ਹੋਣ ਪੁੱਜ ਰਹੀਆਂ ਹਨ। ਅੱਜ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  21 minutes ago
ਸੁਲਤਾਨਪੁਰ ਲੋਧੀ, 12 ਨਵੰਬਰ (ਅਮਰਜੀਤ ਕੋਮਲ, ਜਗਮੋਹਣ ਸਿੰਘ ਥਿੰਦ)- ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਪਣੀ ਧਰਮ ਪਤਨੀ ਸਵਿਤਾ ਕੋਵਿੰਦ...
550ਵੇਂ ਪ੍ਰਕਾਸ਼ ਪੁਰਬ ਮੌਕੇ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਟੇਕਿਆ ਮੱਥਾ
. . .  56 minutes ago
ਅੰਮ੍ਰਿਤਸਰ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  59 minutes ago
ਸੁਲਤਾਨਪੁਰ ਲੋਧੀ, 12 ਨਵੰਬਰ (ਕੋਮਲ, ਥਿੰਦ, ਹੈਪੀ, ਲਾਡੀ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ...
ਡੇਂਗੂ ਕਾਰਨ 25 ਸਾਲਾ ਨੌਜਵਾਨ ਦੀ ਹੋਈ ਮੌਤ
. . .  59 minutes ago
ਸੁਲਤਾਨਵਿੰਡ, 12 ਨਵੰਬਰ (ਗੁਰਨਾਮ ਸਿੰਘ ਬੁੱਟਰ)- ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਵਾਰਡ ਨੰਬਰ 35 ਪੱਤੀ ਬਹਿਣੀਵਾਲ ਵਿਖੇ ਡੇਂਗੂ ਕਾਰਨ 25 ਸਾਲਾਂ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ...
ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਮੌਕੇ ਨਿਰਮਲਾ ਸੀਤਾਰਮਨ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਈ 4 ਲੱਖ ਦੇ ਕਰੀਬ ਸੰਗਤ
. . .  about 1 hour ago
ਸੁਲਤਾਨਪੁਰ ਲੋਧੀ, 12 ਨਵੰਬਰ (ਕੋਮਲ, ਥਿੰਦ, ਹੈਪੀ, ਲਾਡੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਵੇਰ ਤੋਂ ਲੈ ਕੇ ਹੁਣ...
ਸ. ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਸੁਲਤਾਨਪੁਰ ਲੋਧੀ, 12 ਨਵੰਬਰ (ਕੋਮਲ, ਥਿੰਦ, ਹੈਪੀ, ਲਾਡੀ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ...
ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਸੁਲਤਾਨਪੁਰ ਲੋਧੀ, 12 ਨਵੰਬਰ (ਅਮਰਜੀਤ ਕੋਮਲ, ਜਗਮੋਹਣ ਸਿੰਘ ਥਿੰਦ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ...
ਰਾਜੋਆਣਾ ਨੂੰ ਵੱਡੀ ਰਾਹਤ, ਸਰਕਾਰ ਨੇ ਉਮਰ ਕੈਦ 'ਚ ਬਦਲੀ ਫਾਂਸੀ ਦੀ ਸਜ਼ਾ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸਜ਼ਾਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ...
ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ
. . .  about 2 hours ago
ਨਵੀਂ ਦਿੱਲੀ, 12 ਨਵੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈਆਂ ਦਿੱਤੀਆਂ ਹਨ। ਰਾਸ਼ਟਰਪਤੀ ਕੋਵਿੰਦ...
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 12 ਨਵੰਬਰ - ਜੰਮੂ ਕਸ਼ਮੀਰ ਸਥਿਤ ਗਾਂਦਰਬਲ ਵਿਖੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ ਵਿਚ ਇਕ ਅੱਤਵਾਦੀ ਦੀ ਮੌਤ ਹੋ ਗਈ ਹੈ। ਮੁੱਠਭੇੜ ਜਾਰੀ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸ੍ਰੀ ਬੇਰ ਸਾਹਿਬ ਹੋਣਗੇ ਨਤਮਸਤਕ
. . .  about 3 hours ago
ਸੁਲਤਾਨਪੁਰ ਲੋਧੀ, 12 ਨਵੰਬਰ (ਜਗਮੋਹਣ ਸਿੰਘ ਥਿੰਦ, ਅਮਰਜੀਤ ਕੋਮਲ, ਹੈਪੀ, ਲਾਡੀ) - ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ 11 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣਗੇ। ਸੁਰੱਖਿਆ ਏਜੰਸੀਆਂ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਗਏ...
ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਦਾ ਉਮੜਿਆ ਸੈਲਾਬ
. . .  about 4 hours ago
ਜਲੰਧਰ, 12 ਨਵੰਬਰ - ਅੱਜ ਦੇਸ਼ ਵਿਦੇਸ਼ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਲੱਖਾਂ ਦੀ ਗਿਣਤੀ ਵਿਚ ਸੰਗਤ ਪਹੁੰਚ ਰਹੀ ਹੈ ਤੇ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਅਦਾਰਾ ਅਜੀਤ ਵੱਲੋਂ ਸਮੂਹ ਪਾਠਕਾਂ ਤੇ ਦਰਸ਼ਕਾਂ ਨੂੰ ਲੱਖ ਲੱਖ ਵਧਾਈ
. . .  about 4 hours ago
ਮਹਾਰਾਸ਼ਟਰ : ਰਾਜਪਾਲ ਨੇ ਹੁਣ ਐਨਸੀਪੀ ਨੂੰ ਕੱਲ੍ਹ ਰਾਤ 8.30 ਵਜੇ ਤੱਕ ਦਾ ਸਮਾਂ
. . .  1 day ago
ਬੱਸ ਵੱਲੋਂ ਘੜੁੱਕੇ ਨੂੰ ਟੱਕਰ ਮਾਰਨ 'ਤੇ ਇਕ ਲੜਕੀ ਦੀ ਮੌਤ, 40 ਜ਼ਖ਼ਮੀ
. . .  1 day ago
ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਾਤ 9.30 ਵਜੇ ਤੱਕ 15 ਲੱਖ ਦੇ ਕਰੀਬ ਸੰਗਤਾਂ ਨਤਮਸਤਕ
. . .  1 day ago
ਮੁੰਬਈ : ਰਾਜਪਾਲ ਨੂੰ ਮਿਲਣ ਰਾਜ ਭਵਨ ਪੁੱਜੇ ਅਜੀਤ ਪਵਾਰ
. . .  1 day ago
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੱਲ੍ਹ ਸੁਲਤਾਨਪੁਰ ਲੋਧੀ ਹੋਣਗੇ ਨਤਮਸਤਕ
. . .  1 day ago
ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਾਵਨ ਅਸਥਾਨਾਂ ਨੂੰ ਸੁੰਦਰ ਦੀਪ ਮਾਲਾ ਨਾਲ ਸਜਾਇਆ
. . .  1 day ago
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਵੱਖ-ਵੱਖ ਫੁੱਲਾਂ ਨਾਲ ਕੀਤੀ ਗਈ ਸਜਾਵਟ
. . .  1 day ago
ਅਸੀ ਸਰਕਾਰ ਬਣਾਉਣ ਲਈ ਤਿਆਰ - ਆਦਿਤਆ ਠਾਕਰੇ
. . .  1 day ago
ਸੜਕ ਹਾਦਸੇ 'ਚ ਫ਼ੌਜ ਦੇ ਜਵਾਨ ਦੀ ਮੌਤ
. . .  1 day ago
ਭੇਦਭਰੀ ਬਿਮਾਰੀ ਦੀ ਲਪੇਟ ਵਿਚ ਆਉਣ ਕਾਰਨ 6 ਦੁਧਾਰੂ ਮੱਝਾਂ ਦੀ ਮੌਤ
. . .  1 day ago
ਦੋ ਕਿੱਲੋ ਸੋਨਾ, 45 ਕਿੱਲੋ ਚਾਂਦੀ ਅਤੇ ਲੱਖਾਂ ਦੀ ਨਗਦੀ ਚੋਰੀ
. . .  1 day ago
ਖੁਈਆ ਸਰਵਰ ਗੋਲੀ ਕਾਂਡ : ਪੁਲਿਸ ਨੇ ਜਾਰੀ ਕੀਤਾ ਨੋਟਿਸ
. . .  1 day ago
ਬਿਜਲੀ ਦੇ ਖੰਭੇ ਨਾਲ ਟਕਰਾਈ ਬੇਕਾਬੂ ਕਾਰ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਇਆ ਵਿਸ਼ਾਲ ਨਗਰ ਕੀਰਤਨ
. . .  1 day ago
ਸੋਨੀਆ ਗਾਂਧੀ ਨੇ ਊਧਵ ਠਾਕਰੇ ਨਾਲ ਫੋਨ 'ਤੇ ਕੀਤੀ ਗੱਲਬਾਤ
. . .  1 day ago
ਲਤਾ ਮੰਗੇਸ਼ਕਰ ਹਸਪਤਾਲ 'ਚ ਦਾਖਲ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਨਾਇਡੂ ਨੇ ਆਪਣੀ ਰਿਹਾਇਸ਼ 'ਤੇ ਸੱਦੇ ਸਾਰੀਆਂ ਪਾਰਟੀਆਂ ਦੇ ਮੈਂਬਰ
. . .  1 day ago
ਮਮਤਾ ਬੈਨਰਜੀ ਨੇ 'ਬੁਲਬੁਲ' ਨਾਲ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਖੱਟਰ
. . .  1 day ago
ਸੰਜੇ ਰਾਓਤ ਹਸਪਤਾਲ 'ਚ ਦਾਖ਼ਲ
. . .  1 day ago
ਘਰੇਲੂ ਪਰੇਸ਼ਾਨੀ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਸੁਲਤਾਨਪੁਰ ਲੋਧੀ ਵਿਖੇ ਪੰਜਾਬ ਸਰਕਾਰ ਦੇ ਪੰਡਾਲ 'ਚ ਕਰਾਇਆ ਜਾ ਰਿਹਾ ਹੈ ਵਿਸ਼ਾਲ ਕਵੀ ਦਰਬਾਰ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਈ 10 ਲੱਖ ਦੇ ਕਰੀਬ ਸੰਗਤ
. . .  1 day ago
ਕੁਝ ਦੇਰ ਤੱਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚਣਗੇ ਖੱਟਰ
. . .  1 day ago
ਮੋਦੀ ਮੰਤਰੀ ਮੰਡਲ ਤੋਂ ਸ਼ਿਵ ਸੈਨਾ ਨੇਤਾ ਅਰਵਿੰਦ ਸਾਵੰਤ ਨੇ ਦਿੱਤਾ ਅਸਤੀਫ਼ਾ
. . .  1 day ago
ਜਸਟਿਸ ਸੰਜੇ ਕਰੋਲ ਨੇ ਪਟਨਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ
. . .  1 day ago
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ
. . .  about 1 hour ago
ਖੂਹੀਆਂ ਸਰਵਰ 'ਚ ਗੋਲੀ ਲੱਗਣ ਨਾਲ ਸਾਬਕਾ ਸਰਪੰਚ ਦੀ ਮੌਤ, ਦੋ ਗੰਭੀਰ ਜ਼ਖਮੀ
. . .  1 day ago
ਹੈਦਰਾਬਾਦ ਟਰੇਨ ਹਾਦਸਾ : ਪੰਜ ਲੋਕ ਜ਼ਖ਼ਮੀ
. . .  about 1 hour ago
ਵਿਆਹ ਸਮਾਗਮ ਦੌਰਾਨ ਮਾਮੂਲੀ ਤਕਰਾਰ ਨੂੰ ਲੈ ਕੇ ਚੱਲੀ ਗੋਲੀ, ਤਿੰਨ ਜ਼ਖਮੀ
. . .  about 1 hour ago
550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ
. . .  about 1 hour ago
ਮਹਾਰਾਸ਼ਟਰ 'ਚ ਸਰਕਾਰ ਦੇ ਗਠਨ ਨੂੰ ਲੈ ਕੇ ਦਿੱਲੀ 'ਚ ਸ਼ਾਮੀਂ ਚਾਰ ਵਜੇ ਫਿਰ ਹੋਵੇਗੀ ਕਾਂਗਰਸ ਦੀ ਬੈਠਕ
. . .  about 1 hour ago
ਹਾਈਵੇ 'ਤੇ ਹਾਦਸੇ ਦਾ ਸ਼ਿਕਾਰ ਹੋਈ ਬੱਸ, 30 ਯਾਤਰੀ ਜ਼ਖਮੀ
. . .  0 minutes ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਮਾਘ ਸੰਮਤ 550

ਖੰਨਾ / ਸਮਰਾਲਾ

ਤੇਜ਼ੀ ਨਾਲ ਉੱਭਰੀਆਂ ਅਣਅਧਿਕਾਰਤ ਕਾਲੋਨੀਆਂ, ਸਰਕਾਰੀ ਦਾਅਵੇ ਫਲਾਪ ਹੋਏ

ਮਾਛੀਵਾੜਾ ਸਾਹਿਬ, 21 ਜਨਵਰੀ (ਸੁਖਵੰਤ ਸਿੰਘ ਗਿੱਲ)- ਸੂਬੇ ਦੀ ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਪੰਜਾਬ 'ਚ ਨਵੀਆਂ ਅਣਅਧਿਕਾਰਤ ਕਾਲੋਨੀਆਂ ਕੱਟਣ 'ਤੇ ਸਖ਼ਤੀ ਨਾਲ ਰੋਕ ਲਾਉਣ ਦੇ ਦਾਅਵੇ ਕੀਤੇ ਸਨ ਪਰ ਤੇਜ਼ੀ ਨਾਲ ਸਹੂਲਤਾਂ ਤੋਂ ਸੱਖਣੀਆਂ ਨਵੀਆਂ ਕੱਟ ਹੋ ਰਹੀਆਂ ਅਣਅਧਿਕਾਰਤ ਕਾਲੋਨੀਆਂ ਜਿੱਥੇ ਸਰਕਾਰ ਦੇ ਦਾਅਵਿਆਂ ਨੂੰ ਫਲਾਪ ਸਾਬਤ ਕਰ ਰਹੇ ਹਨ ਉੱਥੇ ਅਣਅਧਿਕਾਰਤ ਕਾਲੋਨੀਆਂ ਦੀ ਹੋਂਦ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਖ਼ਾਮੋਸ਼ੀ ਵੀ ਸਵਾਲਾਂ ਦੇ ਘੇਰੇ 'ਚ ਦਿਖਾਈ ਦੇ ਰਹੀ ਹੈ | ਮਾਛੀਵਾੜਾ-ਕੁਹਾੜਾ ਰੋਡ 'ਤੇ ਪਿੰਡ ਭੱਟੀਆਂ, ਸਿੱਧੂਪੁਰ, ਭਮਾਂ, ਰਾਈਆਂ ਆਦਿ ਪਿੰਡਾਂ ਦੀਆਂ ਸੜਕ ਨਾਲ ਲੱਗਦੀਆਂ ਜ਼ਮੀਨਾਂ ਉੱਪਰ ਤੇਜ਼ੀ ਨਾਲ ਦਿਨਾਂ 'ਚ ਹੀ ਉੱਭਰੀਆਂ ਅਣਅਧਿਕਾਰਤ ਕਾਲੋਨੀਆਂ ਬਣਾ ਕਾਲੋਨਾਈਜ਼ਰਾਂ ਵਲੋਂ ਸੀਵਰੇਜ, ਬਿਜਲੀ ਤੇ ਨਕਸ਼ਿਆਂ ਦੇ ਪਾਸ ਹੋਣ ਵਰਗੀਆਂ ਮੁੱਢਲੀਆਂ ਸਹੂਲਤਾਂ ਦਿੱਤੇ ਬਗੈਰ ਹੀ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਆਸਾਨ ਕਿਸ਼ਤਾਂ ਦਾ ਲਾਲਚ ਦੇ ਲੁੱਟਿਆ ਜਾ ਰਿਹਾ ਹੈ | ਮਾਛੀਵਾੜਾ-ਕੁਹਾੜਾ ਰੋਡ ਤੋਂ ਇਲਾਵਾ ਲੁਧਿਆਣਾ ਤੋਂ ਮੱਤੇਵਾੜਾ ਰੋਡ ਉੱਪਰ ਮੰਗਲੀ ਟਾਂਡਾ, ਮੰਗਲੀ ਖ਼ਾਸ, ਬੂਥਗੜ੍ਹ, ਥਾਣਾ ਮਿਹਰਬਾਨ ਦੇ ਆਸ-ਪਾਸ ਵੀ ਵੱਡੀ ਪੱਧਰ 'ਤੇ ਨਵੀਆਂ ਅਣਅਧਿਕਾਰਤ ਕਾਲੋਨੀਆਂ ਹੋਂਦ ਵਿਚ ਆਈਆਂ ਦਿਖਾਈ ਦਿੰਦੀਆਂ ਹਨ | ਸਰਕਾਰ ਤੋਂ ਕਾਲੋਨੀਆਂ ਨੂੰ ਪਾਸ ਕਰਾਉਣ ਲਈ ਕਈ ਤਰ੍ਹਾਂ ਦੀਆਂ ਸ਼ਰਤਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਨੂੰ ਪੂਰੀਆਂ ਕਰ ਕਾਲੋਨੀਆਂ ਨੂੰ ਪਾਸ ਕਰਨ ਦੀ ਬਜਾਏ ਕਾਲੋਨਾਈਜ਼ਰ ਆਪਣੀ ਮਰਜ਼ੀ ਨਾਲ ਹੀ ਕਾਲੋਨੀਆਂ ਕੱਟ ਕਮਾਈ ਕਰ ਚੱਲਦੇ ਬਣਦੇ ਹਨ ਜਦਕਿ ਇਨ੍ਹਾਂ ਕਾਲੋਨੀਆਂ ਵਿਚ ਪਲਾਟਾਂ ਦੀ ਖ਼ਰੀਦ ਕਰਨ ਵਾਲਿਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਗਲਾਡਾ ਅਧਿਕਾਰੀਆਂ ਵਲੋਂ ਇਨ੍ਹਾਂ ਕਾਲੋਨੀਆਂ ਪ੍ਰਤੀ ਧਾਰੀ ਗਈ ਖ਼ਾਮੋਸ਼ੀ ਜਿੱਥੇ ਗ਼ਰੀਬ ਲੋਕਾਂ ਦੀ ਲੁੱਟ ਦਾ ਕਾਰਨ ਬਣਦੀ ਹੈ ਉੱਥੇ ਦੇਖਾ-ਦੇਖੀ ਹੋਰ ਵੀ ਗ਼ੈਰ ਕਾਨੂੰਨੀ ਕਾਲੋਨੀਆਂ ਦੀ ਹੋਂਦ ਵਿਚ ਵਾਧਾ ਹੁੰਦਾ ਹੈ | ਭਾਵੇਂ ਕਿ ਕਈ ਵਾਰ ਗਲਾਡਾ ਦੇ ਅਧਿਕਾਰੀ ਅਣਅਧਿਕਾਰਤ ਕਾਲੋਨੀਆਂ ਦੀਆਂ ਸੜਕਾਂ ਨੂੰ ਪੁੱਟ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦੇ ਦਿਖਾਈ ਦਿੱਤੇ ਪਰ ਕੱੁਝ ਹੀ ਦਿਨਾਂ ਵਿਚ ਕਾਲੋਨਾਈਜ਼ਰਾਂ ਵਲੋਂ ਇਨ੍ਹਾਂ ਸੜਕਾਂ ਨੂੰ ਦੁਬਾਰਾ ਬਣਾ ਪਲਾਟ ਵੇਚਣ ਦਾ ਗੋਰਖ ਧੰਦਾ ਮੁੜ ਸ਼ੁਰੂ ਕਰ ਦਿੱਤਾ ਜਾਂਦਾ ਹੈ | ਹੁਣ ਸਰਕਾਰ ਲੋਕਾਂ ਦੀ ਲੁੱਟ ਨੂੰ ਬਚਾਉਣ ਲਈ ਇਨ੍ਹਾਂ ਬਣ ਰਹੀਆਂ ਕਾਲੋਨੀਆਂ ਉੱਪਰ ਸਖ਼ਤੀ ਦਿਖਾਉਂਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਸਮੇਂ ਕਾਲੋਨੀ ਕੱਟਣ ਵਾਲੇ ਕਾਲੋਨਾਈਜ਼ਰ ਮਾਲੋਮਾਲ ਦਿਖਾਈ ਦੇ ਰਹੇ ਹਨ |
ਕੀ ਕਹਿਣਾ ਹੈ ਅਧਿਕਾਰੀਆਂ ਦਾ
ਮਾਛੀਵਾੜਾ ਤੋਂ ਕੁਹਾੜਾ ਰੋਡ ਤੇ ਰਾਹੋਂ ਰੋਡ ਸੜਕਾਂ ਉੱਪਰ ਕੱਟੀਆਂ ਗਈਆਂ ਨਵੀਆਂ ਅਣਅਧਿਕਾਰਤ ਕਾਲੋਨੀਆਂ ਬਾਰੇ ਜਦੋਂ ਗਲਾਡਾ ਜ਼ਿਲ੍ਹਾ ਅਧਿਕਾਰੀ ਸੁਮਨ ਚੌਧਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗਲਾਡਾ ਵਿਭਾਗ ਦੀਆਂ ਟੀਮਾਂ ਅਣਅਧਿਕਾਰਤ ਕਾਲੋਨੀਆਂ ਿਖ਼ਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ ਜਿਸ ਤਹਿਤ ਕਈ ਨਾਜਾਇਜ਼ ਕਾਲੋਨੀਆਂ ਦੀਆਂ ਸੜਕਾਂ ਵੀ ਪੁੱਟ ਦਿੱਤੀਆਂ ਗਈਆਂ ਸਨ | ਉਨ੍ਹਾਂ ਕਿਹਾ ਕਿ ਹੋਰ ਨਵੀਆਂ ਅਣਅਧਿਕਾਰਤ ਕਾਲੋਨੀਆਂ ਕੱਟਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਅੱਜ ਹੀ ਆਇਆ ਹੈ ਅਤੇ ਉਹ ਟੀਮ ਨੂੰ ਭੇਜ ਕੇ ਜੋ ਵੀ ਨਵੀਂ ਅਣਅਧਿਕਾਰਤ ਕਾਲੋਨੀ ਕੱਟੀ ਹੋਵੇਗੀ ਉਸ ਿਖ਼ਲਾਫ਼ ਕਾਰਵਾਈ ਕਰਨਗੇ |

ਘਰ 'ਚੋਂ ਕੀਮਤੀ ਸਾਮਾਨ ਚੋਰੀ

ਪਾਇਲ, 21 ਜਨਵਰੀ (ਰਜਿੰਦਰ ਸਿੰਘ/ਨਿਜਾਮਪੁਰ)-ਪਾਇਲ ਵਿਖੇ ਸਥਿਤ ਇਕ ਘਰ ਦੇ ਚੁਬਾਰੇ 'ਚ ਪਾੜ੍ਹ ਲਗਾਉਂਦੇ ਹੋਏ ਚੋਰਾਂ ਵਲੋਂ ਕੀਮਤੀ ਸਾਮਾਨ ਚੋਰੀੌ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਜਾਣ ਦਾ ਸਮਾਚਾਰ ਹੈ | ਘਟਨਾ ਬਾਰੇ ਦੱਸਦੇ ਹੋਏ ਘਰ ਦੇ ਮਾਲਕ ਤੇ ਨੰਬਰਦਾਰ ਬਜਿੰਦਰਪਾਲ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ ਭਗੌੜੇ ਸਮੇਤ ਕੰਪਿਊਟਰ ਤੇ ਕਾਰ ਚੋਰੀ ਕਰਨ ਵਾਲੇ ਕਾਬੂ

ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਐਸ. ਐਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਮਾੜੇ ਅਨਸਰਾਂ ਅਤੇ ਭਗੌੜਿਆਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਮੁਹਿੰਮ ਦੌਰਾਨ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਅੱਜ 21 ਜਨਵਰੀ ਨੂੰ ਡੀ. ਐਸ. ਪੀ. ਜਗਵਿੰਦਰ ਸਿੰਘ ਚੀਮਾ, ਇੰਸਪੈਕਟਰ ...

ਪੂਰੀ ਖ਼ਬਰ »

ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ-ਗੀਤਿਕਾ ਸਿੰਘ

ਸਮਰਾਲਾ, 21 ਜਨਵਰੀ (ਸੁਰਜੀਤ)-ਗਣਤੰਤਰ ਦਿਵਸ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੂਮਧਾਮ ਨਾਲ ਮਨਾਇਆ ਜਾਵੇਗਾ¢ ਇਹ ਜਾਣਕਾਰੀ ਦਿੰਦਿਆਂ ਗੀਤਿਕਾ ਸਿੰਘ ਐਸ. ਡੀ. ਐਮ. ਸਮਰਾਲਾ ਨੇ ਦੱਸਿਆ ਕਿ ਇਸ ਸਬੰਧੀ ਰਿਹਰਸਲਾਂ ਦਾ ਦੌਰ ਜਾਰੀ ਹੈ ਤੇ ਹੋਰ ਸਾਰੀਆਂ ਤਿਆਰੀਆਂ ਮੁਕੰਮਲ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲਿਆਂ 'ਚ ਦਵਿੰਦਰ ਪਹਿਲੇ ਸਥਾਨ 'ਤੇ

ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ੂ ਸਮਰਪਿਤ ਪ੍ਰੋਗਰਾਮ 'ਚ ਬੱਚਿਆਂ ਦੇ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਵੀਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਦੀਪ ਸਿੰਘ ਅਤੇ ਬੀ. ਪੀ. ਈ. ਓ. ਖੰਨਾ 1 ਮੇਲਾ ਸਿੰਘ ...

ਪੂਰੀ ਖ਼ਬਰ »

ਮੁਅੱਤਲ ਕੀਤੇ ਅਧਿਆਪਕ ਆਗੂਆਂ ਦੀ ਹਿਮਾਇਤ 'ਚ ਅਰਥੀ ਫੂਕ ਮੁਜ਼ਾਹਰਾ

ਸਮਰਾਲਾ, 21 ਜਨਵਰੀ (ਸੁਰਜੀਤ) ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਵਲੋਂ ਸਰਕਾਰ ਦੁਆਰਾ ਮੁਅੱਤਲ ਕੀਤੇ ਪੰਜ ਅਧਿਆਪਕ ਆਗੂਆਂ ਦੀ ਹਿਮਾਇਤ ਵਿਚ ਅੱਜ ਇੱਥੇ ਮੇਨ ਚੌਕ ਵਿਚ ਅਰਥੀ ਸਾੜ ਮੁਜ਼ਾਹਰਾ ਕੀਤਾ¢ ਸੂਬਾ ਆਗੂ ਕੁਲਦੀਪ ਸਿੰਘ ਬੱਢੇਵਾਲ, ...

ਪੂਰੀ ਖ਼ਬਰ »

ਅੱਖਾਂ 'ਚ ਮਿਰਚਾਂ ਪਾ ਕੇ ਪੈਸੇ ਖੋਹਣ ਦਾ ਲਾਇਆ ਦੋਸ਼

ਖੰਨਾ, 21 ਜਨਵਰੀ (ਅਮਰਜੀਤ ਸਿੰਘ)-ਵਿਅਕਤੀ ਕੋਲੋਂ ਅੱਖਾਂ 'ਚ ਮਿਰਚਾਂ ਪਾ ਕੇ ਪੈਸੇ ਖੋਹਣ ਦੀ ਖ਼ਬਰ ਮਿਲੀ ਹੈ | ਸਿਵਲ ਹਸਪਤਾਲ 'ਚ ਇਲਾਜ ਅਧੀਨ ਅਜਮੇਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਅਮਲੋਹ ਰੋਡ ਮਾਡਲ ਟਾਊਨ ਖੰਨਾ ਨੇ ਤਿੰਨ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਦੋਸ਼ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਸਕੂਲੀ ਵਿਦਿਆਰਥੀ ਜ਼ਖ਼ਮੀ

ਖੰਨਾ, 21 ਜਨਵਰੀ (ਅਮਰਜੀਤ ਸਿੰਘ)-ਇਕ ਸਕੂਲ ਵਿਦਿਆਰਥੀ ਦੇ ਸੜਕ ਹਾਦਸੇ 'ਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਰੋਹਿਲ ਪੁੱਤਰ ਦੀਪਕ ਵਾਸੀ ਪਾਇਲ ਆਪਣੇ ਸਾਥੀ ਸਾਗਰ ਨਾਲ ਕੱਦੋ ਸਕੂਲ ਵਿਚ ਆਪਣੇ ਸਕੂਟਰ ਨੰਬਰ ਪੀ. ਬੀ. 55 ਡੀ. 1286 'ਤੇ ਦੇ ਨਜ਼ਦੀਕ ਪੁੱਜੇ ਤਾਂ ...

ਪੂਰੀ ਖ਼ਬਰ »

ਇਸ ਵਰੇ੍ਹ 83ਵੀਆਂ ਮਿੰਨੀ ਪੇਂਡੂ ਉਲੰਪਿਕਸ ਖੇਡਾਂ ਦਾ ਪ੍ਰਬੰਧ ਬਦਲਿਆ

ਡੇਹਲੋਂ, 21 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ) - ਪਿਛਲੇ 82 ਵਰਿ੍ਹਆਂ ਤੋਂ ਮਿੰਨੀ ਪੇਂਡੂ ਉਲੰਪਿਕਸ ਦੇ ਨਾਂਅ ਨਾਲ ਪ੍ਰਸਿੱਧ ਕਿਲ੍ਹਾ ਰਾਏਪੁਰ ਖੇਡਾਂ ਕਰਵਾਉਂਦੀ ਆ ਰਹੀ ਗਰੇਵਾਲ ਸਪੋਰਟਸ ਐਸੋਸੀਏਸ਼ਨ ਇਸ ਵਰੇ੍ਹ ਹੋਣ ਵਾਲੀਆਂ 83ਵੀਆਂ ਖੇਡਾਂ ਨਹੀਂ ਕਰਵਾ ਸਕੇਗੀ, ...

ਪੂਰੀ ਖ਼ਬਰ »

ਨਗਰ ਪੰਚਾਇਤ ਮਲੌਦ ਦੇ ਮੌਜੂਦਾ ਪ੍ਰਧਾਨ ਉਮੀਦਾਂ 'ਤੇ ਖਰੇ ਨਹੀਂ ਉਤਰੇ-ਸਾਬਕਾ ਪ੍ਰਧਾਨ ਬਗਈ

ਮਲੌਦ, 21 ਜਨਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਮਲੌਦ ਸ਼ਹਿਰ ਦੀ ਆਵਾਜਾਈ ਦੀ ਸਮੱਸਿਆ ਸ਼ਹਿਰ ਦੇ ਨਾਜਾਇਜ਼ ਕਬਜ਼ਿਆਂ ਕਾਰਨ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਜਿਸ ਦੇ ਹੱਲ ਲਈ ਸਾਬਕਾ ਪ੍ਰਧਾਨ ਬਾਬੂ ਸੁਰਿੰਦਰ ਕੁਮਾਰ ਬਗਈ ਨੇ ਹਾਈ ...

ਪੂਰੀ ਖ਼ਬਰ »

ਕੈਨੇਡਾ (ਬਰੈਂਪਟਨ) ਐਮ.ਪੀ.ਪੀ.ਪੀ. ਰਹਿ ਚੁੱਕੇ ਵਿੱਕ ਢਿੱਲੋਂ ਨੇ ਆਪਣੇ ਪਿੰਡ ਭਾਗਪੁਰ 'ਚ ਵਿਦਿਆਰਥੀਆਂ ਨੂੰ ਬੈਗ ਤੇ ਸਟੇਸ਼ਨਰੀ ਵੰਡੀ

ਕੁਹਾੜਾ, 21 ਜਨਵਰੀ (ਤੇਲੂ ਰਾਮ ਕੁਹਾੜਾ) - ਪਿੰਡ ਭਾਗਪੁਰ ਦੇ ਜੰਮਪਲ ਆਜ਼ਾਦੀ ਘੁਲਾਟੀਏ ਕਾਮਰੇਡ ਮੱਲ ਸਿੰਘ ਢਿੱਲੋਂ ਦੇ ਪੋਤੇ ਕੈਨੇਡਾ (ਬਰੈਂਪਟ) ਵਿਚ ਤਿੰਨ ਵਾਰੀ ਐਮ. ਪੀ. ਪੀ. ਪੀ. ਰਹਿ ਚੁੱਕੇ ਵਿੱਕ ਢਿੱਲੋਂ ਅੱਜ ਕੱਲ੍ਹ ਆਪਣੇ ਪਿੰਡ ਭਾਗਪੁਰ ਆਏ ਹੋਏ ਹਨ¢ ਵਿੱਕ ...

ਪੂਰੀ ਖ਼ਬਰ »

ਚਾਰ ਕਿੱਲੋ ਗਾਂਜੇ ਸਮੇਤ 1 ਕਾਬੂ

ਦੋਰਾਹਾ, 21 ਜਨਵਰੀ (ਜਸਵੀਰ ਝੱਜ)- ਥਾਣਾ ਦੋਰਾਹਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋਰਾਹਾ ਜੀ.ਟੀ. ਰੋਡ ਫ਼ਸਟ ਏਡ ਨਾਕੇ 'ਤੇ ਆ ਰਹੇ ਇਕ ਸ਼ੱਕੀ ਨੂੰ ਏ.ਐੱਸ.ਆਈ. ਬਰਜਿੰਦਰ ਸਿੰਘ ਤੇ ਪੁਲਿਸ ਪਾਰਟੀ ਨੇ ਚੈੱਕ ਕੀਤਾ, ਤਾਂ ਉਸ ਕੋਲ਼ੋਂ ਚਾਰ ਕਿੱਲੋਗਰਾਮ ਗਾਂਜਾ ਬਰਾਮਦ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਜ਼ਖ਼ਮੀ

ਖੰਨਾ, 21 ਜਨਵਰੀ (ਦਵਿੰਦਰ ਸਿੰਘ ਗੋਗੀ)-ਟਰੱਕ ਪਿੱਛੇ ਟਰੱਕ ਵੱਜਣ ਨਾਲ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸਮਾਚਾਰ ਹੈ | ਸ਼ਾਹਰੁੱਖ਼ ਖ਼ਾਨ ਆਪਣੇ ਭਰਾ ਅਜਮੇਰ ਦੇ ਨਾਲ ਦਿੱਲੀ ਤੋਂ ਟਰੱਕ ਲੈ ਕੇ ਲੁਧਿਆਣਾ ਜਾ ਰਿਹਾ ਸੀ ਕਿ ਖੰਨੇ ਤੋਂ ਅੱਗੇ ਜਾ ਕੇ ਉਸ ਦਾ ਟਰੱਕ ਇਕ ਸਰੀਏ ...

ਪੂਰੀ ਖ਼ਬਰ »

ਗੈਸ ਸਿਲੰਡਰ ਨੂੰ ਲੱਗੀ ਅੱਗ, ਲੋਕਾਂ ਨੇ ਬੁਝਾਈ

ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)- ਜੀ.ਟੀ.ਬੀ. ਮਾਰਕੀਟ ਕੋਲ ਰਿਹਾਇਸ਼ੀ ਇਲਾਕੇ ਵਿਚ ਸੋਮਵਾਰ ਨੂੰ ਉਸ ਸਮੇਂ ਭਗਦੜ ਮੱਚ ਗਈ, ਜਦੋਂ ਰਸੋਈ ਗੈਸ ਸਿਲੰਡਰ ਵਿਚ ਅੱਗ ਲੱਗ ਗਈ | ਅੱਗ ਨੂੰ ਬੁਝਾਉਣ ਫਾਇਰ ਬਿ੍ਗੇਡ ਸਟੇਸ਼ਨ ਤੋਂ ਕੋਈ ਟੀਮ ਪੁੱਜਣ ਤੋਂ ਪਹਿਲਾਂ ਹੀ ਲੋਕਾਂ ...

ਪੂਰੀ ਖ਼ਬਰ »

ਰੇਲ 'ਚ ਇਕ ਨੌਜਵਾਨ ਦੀ ਮੌਤ

ਖੰਨਾ, 21 ਜਨਵਰੀ (ਦਵਿੰਦਰ ਸਿੰਘ ਗੋਗੀ)-ਬੀਤੀ ਰਾਤ ਕਰੀਬ ਦਸ ਵਜੇ ਰੇਲਵੇ ਸਟੇਸ਼ਨ ਕੋਲ ਅਨਮੋਲ ਨਾਮਕ 26 ਸਾਲਾ ਨੌਜਵਾਨ ਜੋ ਉੱਤਮ ਨਗਰ ਦਾ ਰਹਿਣ ਵਾਲਾ ਸੀ, ਲਾਈਨਾਂ ਪਾਰ ਕਰਦਾ ਹੋਇਆ ਅਚਾਨਕ ਇਕ ਰੇਲ ਗੱਡੀ ਆ ਗਿਆ ਅਤੇ ਉਸ ਦੀ ਮੌਤ ਹੋ ਗਈ | ਲਾਸ਼ ਨੂੰ ਸਿਵਲ ਹਸਪਤਾਲ ਖੰਨਾ ...

ਪੂਰੀ ਖ਼ਬਰ »

22 ਟਨ ਸਰੀਏ ਤੇ 20 ਹਜ਼ਾਰ ਰੁਪਏ ਸਮੇਤ ਟਰੱਕ ਚੋਰੀ

ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਥਾਣਾ ਸਦਰ ਪੁਲਿਸ ਨੇ ਅਵਤਾਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਗੁਰੂ ਕਿਰਪਾ ਕਾਲੋਨੀ ਗਲੀ ਨੰਬਰ 5 ਅਬੋਹਰ ਦੀ ਸ਼ਿਕਾਇਤ 'ਤੇ ਆਈ. ਪੀ. ਸੀ ਧਾਰਾ 379 ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਉਹ ਆਪਣੇ ...

ਪੂਰੀ ਖ਼ਬਰ »

ਸ਼ਾਂਤੀ ਤਾਰਾ ਗਰਲਜ਼ ਕਾਲਜ 'ਚ ਸਾਲਾਨਾ ਡਿਗਰੀ ਵੰਡ ਸਮਾਰੋਹ

ਅਹਿਮਦਗੜ੍ਹ, 21 ਜਨਵਰੀ (ਰਣਧੀਰ ਸਿੰਘ ਮਹੋਲੀ/ਪੁਰੀ)- ਸ਼ਾਂਤੀ ਤਾਰਾ ਗਰਲਜ਼ ਕਾਲਜ ਅਹਿਮਦਗੜ੍ਹ ਵਿਖੇ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ | ਡਾਇਰੈਕਟਰ ਸੁਰਿੰਦਰ ਦੂਆ ਤੇ ਸਮਾਗਮ ਇੰਚਾਰਜ ਸੁਰਿੰਦਰ ਕੌਰ ਢੀਂਡਸਾ ਦੀ ਅਗਵਾਈ ਵਿਚ ਹੋਏ ਡਿਗਰੀ ਵੰਡ ਸਮਾਰੋਹ ...

ਪੂਰੀ ਖ਼ਬਰ »

ਬੀ. ਸੀ. ਏ. ਸਮੈਸਟਰ 5ਵੇਂ 'ਚ ਰਿਪਨਦੀਪ ਕਾਲਜ 'ਚੋਂ ਪਹਿਲੇ, ਪਿ੍ਆ ਦੂਜੇ ਤੇ ਸੁਖਦੀਪ ਤੀਜੇ ਸਥਾਨ 'ਤੇ ਰਹੀ

ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਬੀ. ਸੀ. ਏ. 5ਵੇਂ ਸਮੈਸਟਰ ਦੇ ਐਲਾਨੇ ਨਤੀਜੇ ਵਿਚ ਏ.ਐੱਸ. ਕਾਲਜ ਫ਼ਾਰ ਵਿਮੈਨ ਖੰਨਾ ਦੀ ਰਿਪਨਦੀਪ ਕੌਰ 85.25 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿਚੋਂ ਪਹਿਲਾ, ਪਿ੍ਆ ਰਾਣੀ ਨੇ 82 ਫ਼ੀਸਦੀ ...

ਪੂਰੀ ਖ਼ਬਰ »

ਏ. ਐੱਸ. ਕਾਲਜ 'ਚ ਬੀ. ਸੀ. ਏ. 5ਵੇਂ 'ਚੋਂ ਜੈਸਵਾਲ ਕਾਲਜ ਵਿਚੋਂ ਪਹਿਲੇ ਸਥਾਨ 'ਤੇ ਰਿਹਾ

ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਬੀ. ਸੀ. ਏ. 5ਵੇਂ ਸਮੈਸਟਰ ਦੇ ਐਲਾਨੇ ਨਤੀਜੇ ਵਿਚ ਏ. ਐੱਸ. ਕਾਲਜ ਖੰਨਾ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚ ਪ੍ਰਧੂਮਣ ਜੈਸਵਾਲ 79.25 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ਵਿਚੋਂ ਪਹਿਲਾ, ...

ਪੂਰੀ ਖ਼ਬਰ »

ਗੁਰੂ ਨਾਨਕ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲਿਆਂ 'ਚ ਜਸ਼ਨਪ੍ਰੀਤ ਪਹਿਲੇ ਸਥਾਨ 'ਤੇ

ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਿੱਖਿਆ ਵਿਭਾਗ ਦੇ ਹੁਕਮਾਂ ਤੇ ਸਰਕਾਰੀ ਐਲੀਮੈਂਟਰੀ ਸਕੂਲ ਕੋੜੀ ਬਲਾਕ ਖੰਨਾ 2 ਵਿਖੇ ਬਲਾਕ ਦੇ 57 ਸਕੂਲਾਂ ਦੇ ਜਪੁਜੀ ਸਾਹਿਬ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਕਿਸ਼ਨਗੜ੍ਹ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ

ਬੀਜਾ, 21 ਜਨਵਰੀ (ਕਸ਼ਮੀਰ ਸਿੰਘ ਬਗ਼ਲੀ) - ਸਰਕਾਰੀ ਮਿਡਲ ਸਕੂਲ ਕਿਸ਼ਨਗੜ੍ਹ ਵਿਖੇ ਵਿਭਾਗੀ ਹਦਾਇਤਾਂ ਅਨੁਸਾਰ ਸਕੂਲ ਇੰਚਾਰਜ ਮੈਡਮ ਹਰਜੀਤ ਕੌਰ ਦੀ ਦੇਖਰੇਖ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ¢ ਇਸ ਸਮਾਗਮ ਦੇ ਮੁੱਖ ਮਹਿਮਾਨ ਸਰਪੰਚ ਜਗਜੀਵਨ ਸਿੰਘ ...

ਪੂਰੀ ਖ਼ਬਰ »

ਬਾਬਾ ਸ੍ਰੀਚੰਦ ਮਹਾਰਾਜ ਦੇ ਸਮਾਗਮ ਮੌਕੇ ਬਾਬਾ ਪ੍ਰੀਤਮ ਸਿੰਘ ਨੇ ਸ਼ਾਲਾਂ ਵੰਡੀਆਂ

ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਸਥਾਨਕ ਲਲਹੇੜੀ ਰੋਡ ਦੇ ਵਾਰਡ ਨੰਬਰ 4 ਬੰਤ ਕਾਲੋਨੀ, ਆਜ਼ਾਦ ਨਗਰ ਵਿਖੇ ਉੱਘੇ ਸਮਾਜ ਸੇਵੀ ਬਾਬਾ ਪ੍ਰੀਤਮ ਸਿੰਘ ਨੇਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦੇ ਸਾਲਾਨਾ ਸਮਾਗਮ ਸਮੇਂ ਲੋੜਵੰਦ ਔਰਤਾਂ, ਲੜਕੀਆਂ ਨੂੰ ਗਰਮ ਸ਼ਾਲਾਂ ...

ਪੂਰੀ ਖ਼ਬਰ »

ਪ੍ਰੋ. ਚੀਮਾ ਦਾ ਬੁਲਾਰਾ ਬਣਨ 'ਤੇ ਮਲੌਦ 'ਚ ਕੀਤਾ ਸਨਮਾਨ

ਮਲੌਦ 21 ਜਨਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਨਗਰ ਕੌਾਸਲ ਪਾਇਲ ਦੇ ਪ੍ਰਧਾਨ ਤੇ ਯੁਵਕ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਪ੍ਰੋ: ਭੁਪਿੰਦਰ ਸਿੰਘ ਚੀਮਾ ਯੂਥ ਅਕਾਲੀ ਦਲ ਦਾ ਬੁਲਾਰਾ ਬਣਨ 'ਤੇ ਨਗਰ ਪੰਚਾਇਤ ਮਲੌਦ ਦੇ ਸਾਬਕਾ ਪ੍ਰਧਾਨ ਸੰਜੀਵ ...

ਪੂਰੀ ਖ਼ਬਰ »

ਨੈਸ਼ਨਲ ਕਾਲਜ ਦਾ ਬੀ. ਸੀ. ਏ. ਭਾਗ ਪੰਜਵੇਂ ਦਾ ਨਤੀਜਾ ਸ਼ਾਨਦਾਰ

ਮਾਛੀਵਾੜਾ ਸਾਹਿਬ, 21 ਜਨਵਰੀ (ਸੁਖਵੰਤ ਸਿੰਘ ਗਿੱਲ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਸੀ.ਏ. ਭਾਗ ਪੰਜਵੇਂ ਦੇ ਐਲਾਨੇ ਗਏ ਨਤੀਜਿਆਂ 'ਚ ਇਲਾਕੇ ਦੀਆਂ ਲੜਕੀਆਂ ਲਈ ਵਰਦਾਨ ਸਾਬਤ ਹੋ ਰਿਹਾ ਨੈਸ਼ਨਲ ਕਾਲਜ ਫ਼ਾਰ ਵਿਮੈਨ ਦਾ ਨਤੀਜਾ 100 ਫ਼ੀਸਦੀ ਰਿਹਾ | ...

ਪੂਰੀ ਖ਼ਬਰ »

ਗੁਰਭਜਨ ਗਿੱਲ ਵਲੋਂ ਬੈਲ ਗੱਡੀਆਂ ਦੀ ਦੌੜ ਨੂੰ ਆਰਡੀਨੈਂਸ ਜਾਰੀ ਕਰ ਕੇ ਪ੍ਰਵਾਨਗੀ ਦੇਣ ਦੀ ਮੰਗ

ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਤੇ ਕਿਲ੍ਹਾ ਰਾਏਪੁਰ ਖੇਡਾਂ ਦੇ ਸਲਾਹਕਾਰ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੌਮੀ ਪੱਧਰ 'ਤੇ ਪਸ਼ੂਆਂ ਦੇ ਜ਼ੁਲਮ ਦੇ ਬਹਾਨੇ ਨਾਲ ਵਿਰਾਸਤੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦਾ ਜਨਤਾ ਵਿਰੋਧੀ ਚਿਹਰਾ ਬੇਨਕਾਬ, ਮੁਲਾਜ਼ਮ ਜਥੇਬੰਦੀਆਂ ਨੂੰ ਇਕ ਹੋਣ ਦੀ ਲੋੜ-ਇਕੋਲਾਹਾ

ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਰਿਵੋਲੂਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ.) ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਸਾਨੂੰ ਕਾਂਗਰਸ ਦੀ ਪੰਜਾਬ ਸਰਕਾਰ ਦੀ ਮਨਸ਼ਾ ਨੂੰ ਸਮਝ ਲੈਣਾ ਚਾਹੀਦਾ ਹੈ | ਪਹਿਲਾਂ ਸਰਕਾਰ ਨੇ ਸੜਕਾਂ ਨੂੰ ਠੇਕੇਦਾਰਾਂ ...

ਪੂਰੀ ਖ਼ਬਰ »

ਸ਼ੇਰਗਿੱਲ ਭਾਜਪਾ ਦੇ ਨਵੇਂ ਕਿਸਾਨ ਮੋਰਚਾ ਖੰਨਾ ਦੇ ਪ੍ਰਧਾਨ ਨਿਯੁਕਤ

ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਭਾਜਪਾ ਖੰਨਾ ਮੰਡਲ ਦੀ ਮੀਟਿੰਗ ਖੰਨਾ ਮੰਡਲ ਪ੍ਰਧਾਨ ਦਿਨੇਸ਼ ਵਿਜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਕਿਸਾਨ ਮੋਰਚੇ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਜ਼ਿਲ੍ਹਾ ਉਪ ਪ੍ਰਧਾਨ ਤੇ ਖੰਨਾ ਮੰਡਲ ਪ੍ਰਭਾਰੀ ਸੰਜੀਵ ...

ਪੂਰੀ ਖ਼ਬਰ »

ਮੰਦਹਾਲੀ ਦਾ ਸ਼ਿਕਾਰ ਹੈ ਪਾਵਰਕਾਮ ਦੀ ਸਥਾਨਕ ਸ਼ਹਿਰੀ ਸਬ-ਡਿਵੀਜ਼ਨ ਦੀ ਬਿਲਡਿੰਗ

ਸਮਰਾਲਾ, 21 ਜਨਵਰੀ (ਸੁਰਜੀਤ)-ਪਾਵਰਕਾਮ ਦੀ ਸਥਾਨਕ ਸ਼ਹਿਰੀ ਸਬ ਡਿਵੀਜ਼ਨ ਬਿਲਡਿੰਗ ਪੱਖੋਂ ਬੁਰੀ ਤਰ੍ਹਾਂ ਮੰਦਹਾਲੀ ਦਾ ਸ਼ਿਕਾਰ ਹੈ¢ ਦਫ਼ਤਰ ਮੁਹੱਲੇ ਦੀ ਇਕ ਕਿਰਾਏ 'ਤੇ ਲਈ ਪੁਰਾਣੀ ਪ੍ਰਾਈਵੇਟ ਬਿਲਡਿੰਗ ਵਿਚ ਚਲ ਰਿਹਾ ਹੈ, ਜਿਸ ਵਿਚ ਬਹੁਤ ਹੀ ਛੋਟੇ-ਛੋਟੇ ਕਮਰੇ ...

ਪੂਰੀ ਖ਼ਬਰ »

ਵਿਕਾਸ ਕਾਰਜਾਂ ਦੁਆਰਾ ਪਿੰਡਾਂ ਦੀ ਨੁਹਾਰ ਬਦਲ ਦਿਆਂਗੇ-ਵਿਧਾਇਕ ਲੱਖਾ

ਦੋਰਾਹਾ, 21 ਜਨਵਰੀ (ਮਨਜੀਤ ਸਿੰਘ ਗਿੱਲ)- ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਲਾਗਲੇ ਪਿੰਡ ਬੇਗੋਵਾਲ ਦੀ ਨਵੀਂ ਚੁਣੀ ਪੰਚਾਇਤ ਦੇ ਮੈਂਬਰਾਂ ਅਤੇ ਸਰਪੰਚ ਗੁਰਮਿੰਦਰ ਸਿੰਘ ਨਿੰਦਾ ਯੂ. ਐੱਸ. ਏ. ਨਾਲ ਗੱਲਬਾਤ ਕਰਦਿਆ ਕਿਹਾ ਕਿ ਮੁੱਖ ਮੰਤਰੀ ਕੈਪਟਨ ...

ਪੂਰੀ ਖ਼ਬਰ »

ਚਣਕੋਈਆਂ ਦੇ ਨੌਜਵਾਨਾਂ ਨੇ ਪਿੰਡ ਦੀ ਸਫ਼ਾਈ ਦਾ ਕਾਰਜ ਆਰੰਭਿਆ

ਦੋਰਾਹਾ, 21 ਜਨਵਰੀ (ਮਨਜੀਤ ਸਿੰਘ ਗਿੱਲ)- ਲਾਗਲੇ ਪਿੰਡ ਚਣਕੋਈਆਂ ਖ਼ੁਰਦ ਦੇ ਨੌਜਵਾਨਾਂ ਨੇ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਚਣਕੋਈਆਂ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਜੈਪੁਰਾ ਦੀ ਅਗਵਾਈ 'ਚ ਅੱਜ ਪਿੰਡ ਦੀ ਸਫ਼ਾਈ ਦਾ ਕਾਰਜ ਆਰੰਭ ਕੀਤਾ | ਜੱਗੀ ਨੇ ਗੱਲਬਾਤ ...

ਪੂਰੀ ਖ਼ਬਰ »

ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਕਵੀ ਦਰਬਾਰ ਕਰਵਾਇਆ

ਮਲੌਦ, 21 ਜਨਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਦੀ ਦੇਖ-ਰੇਖ ਹੇਠ ਤਪੋਬਣ ਦੇ ਕੁਦਰਤੀ ...

ਪੂਰੀ ਖ਼ਬਰ »

ਗੁਰਮਿਲਾਪ ਸਿੰਘ ਡੱਲਾ ਦੀ ਦੋਰਾਹਾ ਬਰਾਂਚ ਦੇ ਵਿਦਿਆਰਥੀ ਨੇ ਸ਼ਾਨਦਾਰ ਬੈਂਡ ਕੀਤੇ ਹਾਸਲ

ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਆਈਲਟਸ ਦੀ ਤਿਆਰੀ ਤੇ ਸ਼ਾਨਦਾਰ ਇੰਮੀਗਰੇਸ਼ਨ ਸਰਵਿਸ ਦੇਣ ਵਾਲੇ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਦੇ ਸੈਂਟਰ ਦੋਰਾਹਾ ਦੇ ਵਿਦਿਆਰਥੀਆਂ ਦਾ ਆਈਲਟਸ ਦਾ ਨਤੀਜਾ ਬੜਾ ਸ਼ਾਨਦਾਰ ਰਿਹਾ ਹੈ, ਦੋਰਾਹਾ ਬਰਾਂਚ ਅਤੇ ਮੈਕਰੋ ...

ਪੂਰੀ ਖ਼ਬਰ »

ਵਾਰਡ ਨੰਬਰ 14 'ਚ ਸੋਨੀ ਅਤੇ ਹਰਲਿਵਲੀਨ ਦੀ ਅਗਵਾਈ 'ਚ ਡੇਪੋ ਪ੍ਰੋਗਰਾਮ

ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਵਾਰਡ ਨੰਬਰ 14 'ਚ ਸਥਿਤ ਆਂਗਣਵਾੜੀ ਕੇਂਦਰ ਵਿਚ ਸਰਕਾਰ ਦੀ ਡੇਪੋ ਸਕੀਮ ਦੇ ਤਹਿਤ ਇਕ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਵਾਰਡ ਨੰਬਰ 14 ਦੇ ਕੌਾਸਲਰ ਸੁਧੀਰ ਸੋਨੂੰ ਤੇ ਸੁਪਰਵਾਈਜ਼ਰ ਹਰਲਿਵਲੀਨ ਕੌਰ ਵਿਸ਼ੇਸ਼ ...

ਪੂਰੀ ਖ਼ਬਰ »

ਬਸਪਾ ਆਗੂਆਂ ਦੀ ਦੌਲਤਪੁਰ ਵਿਖੇ ਮੀਟਿੰਗ

ਮਲੌਦ 21 ਜਨਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਹੁਜਨ ਸਮਾਜ ਪਾਰਟੀ ਦੇ ਹਲਕਾ ਪਾਇਲ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਰੋੜੀਆਂ ਦੀ ਅਗਵਾਈ ਵਿਚ ਪਿੰਡ ਦੌਲਤਪੁਰ ਵਿਖੇ 'ਬੂਥ ਕਰੋ ਮਜ਼ਬੂਤ' ਤਹਿਤ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਜੀ. ਟੀ. ਰੋਡ ਦੇ ਚੈਂਬਰ ਦਾ ਢੱਕਣ ਹਰ 15 ਦਿਨਾਂ ਬਾਅਦ ਟੁੱਟਣਾ ਘਟੀਆ ਮੈਟੀਰੀਅਲ ਦਾ ਨਤੀਜਾ-ਆਰਟਿਸਟ

ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਮੁੱਖ ਬੱਸ ਅੱਡੇ ਦੇ ਸਾਹਮਣੇ ਜੀ. ਟੀ. ਰੋਡ 'ਤੇ ਨਵੇਂ ਚੈਂਬਰ ਦਾ ਢੱਕਣ 15 ਦਿਨਾਂ 'ਚ ਹੀ ਟੁੱਟ ਜਾਂਦਾ ਹੈ, ਲੋਕ ਇਹ ਇਲਜ਼ਾਮ ਲਾ ਰਹੇ ਹਨ ਕਿ ਅਜਿਹਾ ਠੇਕੇਦਾਰ ਵਲੋਂ ਵਰਤੇ ਗਏ ਘਟੀਆ ਮੈਟੀਰੀਅਲ ਦਾ ਨਤੀਜਾ ਹੈ, ਜਿਸ ਦਾ ...

ਪੂਰੀ ਖ਼ਬਰ »

ਗੋਪਾਲ ਸਕੂਲ ਵਿਖੇ ਦੋ ਰੋਜ਼ਾ ਅਥਲੈਟਿਕ ਮੀਟ ਕਰਵਾਈ

ਈਸੜੂ, 21 ਜਨਵਰੀ (ਬਲਵਿੰਦਰ ਸਿੰਘ)- ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਹਰ ਸਾਲ ਦੀ ਤਰਾਂ ਡਾਇਰੈਕਟਰ ਸੰਜੀਵ ਗੋਪਾਲ ਦੀ ਯੋਗ ਅਗਵਾਈ ਹੇਠ ਸ੍ਰੀ ਦਰਸ਼ਨ ਲਾਲ ਯਾਦਗਾਰੀ ਦੋ ਰੋਜ਼ਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ¢ ਪਿ੍ੰਸੀਪਲ ਮੈਡਮ ਸੁਮਨ ਜੌਲੀ ...

ਪੂਰੀ ਖ਼ਬਰ »

ਗੁਰਇਕਬਾਲ ਸਿੰਘ ਸੋਮਲ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 30 ਨੂੰ

ਮਲੌਦ, 21 ਜਨਵਰੀ (ਸਹਾਰਨ ਮਾਜਰਾ) - ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਮਲੌਦ ਦੀ ਕਾਰ ਸੇਵਾ ਵਿਚ ਲਗਭਗ ਇੱਕ ਕਰੋੜ ਰੁਪਏ ਦਾ ਵੱਡਾ ਆਰਥਿਕ ਯੋਗਦਾਨ ਪਾਉਣ ਵਾਲੇ ਸਵ: ਤਾਰਾ ਸਿੰਘ ਸੋਮਲ ਭੱਠੇ ਵਾਲਿਆਂ ਦੇ ਹੋਣਹਾਰ ਸਪੁੱਤਰ ਨਿਸ਼ਕਾਮ ਸੇਵਕ, ਨਿਮਰਤਾ ਦੇ ਪੁੰਜ ਭਾਈ ...

ਪੂਰੀ ਖ਼ਬਰ »

ਚੱਕ ਸਰਾਏ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ

ਬੀਜਾ, 21 ਜਨਵਰੀ (ਕਸ਼ਮੀਰ ਸਿੰਘ ਬਗ਼ਲੀ)- ਪਿੰਡ ਚੱਕ ਸਰਾਏ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ¢ ਫੁੱਲਾਂ ਨਾਲ ...

ਪੂਰੀ ਖ਼ਬਰ »

ਕੱਦੋਂ ਵਿਖੇ ਗੁਰਮਤਿ ਸਮਾਗਮ ਅੱਜ ਤੋਂ

ਦੋਰਾਹਾ, 21 ਜਨਵਰੀ (ਮਨਜੀਤ ਸਿੰਘ ਗਿੱਲ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਅਰਦਾਸਪੁਰਾ ਪਿੰਡ ਕੱਦੋਂ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਧਾਰਮਿਕ ਸਮਾਗਮ 22 ਤੋਂ 25 ਜਨਵਰੀ ਤੱਕ ਗੁਰਮਤਿ ਸਮਾਗਮ ਦਾ ਆਯੋਜਨ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਸੋਮਾਸਰ ਸਾਹਿਬ ਟਿੱਬਾ ਵਿਖੇ ਦੀਵਾਨ ਸਜੇ

ਸਾਹਨੇਵਾਲ, 21 ਜਨਵਰੀ (ਹਰਜੀਤ ਸਿੰਘ ਢਿੱਲਾੋ/ਅਮਰਜੀਤ ਸਿੰਘ ਮੰਗਲੀ) - ਗੁਰਦੁਆਰਾ ਸ੍ਰੀ ਸੋਮਾਸਰ ਸਾਹਿਬ ਟਿੱਬਾ ਵਿਖੇ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ, ਜਥੇਦਾਰ ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਵਿਚ ਪਿੰਡ ਦੋਬੁਰਜੀ, ਗਿਦੜੀ ...

ਪੂਰੀ ਖ਼ਬਰ »

ਬਾਬਾ ਸੁੰਦਰ ਦਾਸ ਸਕੂਲ 'ਚ ਸਾਲਾਨਾ ਖੇਡ ਮੁਕਾਬਲੇ ਹੋਏ

ਮਾਛੀਵਾੜਾ ਸਾਹਿਬ, 21 ਜਨਵਰੀ (ਸੁਖਵੰਤ ਸਿੰਘ ਗਿੱਲ)- ਸੰਤ ਬਾਬਾ ਸੁੰਦਰ ਦਾਸ ਮੈਮੋਰੀਅਲ ਸਕੂਲ ਤੱਖਰਾਂ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਸਕੂਲ ਦੀ ਤਾਈਕਵਾਡੋਂ ਟੀਮ ਨੇ ਆਪਣੇ ਕਰਤੱਵ ਦਿਖਾ ਕੇ ਸਭ ਨੂੰ ...

ਪੂਰੀ ਖ਼ਬਰ »

ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਪੁੰਨਿਆ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ

ਰਾਏਕੋਟ, 21 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਵਿਖੇ ਪੁੰਨਿਆ ਦਾ ਦਿਹਾੜਾ ਬੜੀ ਸਰਧਾ ਭਾਵਨਾ ਨਾਲ ਮਨਾਇਆ | ਇਸ ਮੌਕੇ ਸੰਗਤਾਂ ਨੇ ਅੰਮਿ੍ਤ ਵੇਲੇ ਤੋਂ ਪਵਿੱਤਰ ਸਰੋਵਰ ਵਿਚ ਇਸਨਾਨ ਕਰਕੇ ਸ੍ਰੀ ਗੁਰੂ ਗ੍ਰੰਥ ...

ਪੂਰੀ ਖ਼ਬਰ »

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ ਲੋਕ

ਈਸੜੂ, 21 ਜਨਵਰੀ (ਬਲਵਿੰਦਰ ਸਿੰਘ)-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ 'ਨਸ਼ਾ ਮੁਕਤ ਪੰਜਾਬ' ਅਧੀਨ ਐੱਸ. ਐੱਸ. ਪੀ. ਖੰਨਾ ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਚੌਕੀ ਈਸੜੂ ਦੇ ਇੰਚਾਰਜ ਕਰਮਜੀਤ ਸਿੰਘ ਵਲੋਂ ਪਿੰਡ ਰਾਜੇਵਾਲ ਵਿਖੇ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਸਬੰਧੀ ਐੱਸ. ਐੱਸ. ਪੀ. ਬਰਾੜ ਨੇ ਪ੍ਰਚਾਰ ਸਮਗਰੀ ਜਾਰੀ ਕੀਤੀ

ਅਹਿਮਦਗੜ੍ਹ 21 ਜਨਵਰੀ (ਪੁਰੀ)- ਸਟੇਟ ਐਵਾਰਡੀ ਖ਼ੂਨਦਾਨੀ ਸੰਸਥਾ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ 17ਵਾਂ ਸਾਲਾਨਾ ਖ਼ੂਨਦਾਨ ਕੈਂਪ 3 ਮਾਰਚ ਨੂੰ ਲਗਾਇਆ ਜਾ ਰਿਹਾ ਹੈ | ਕੈਂਪ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਐੱਸ. ਐੱਸ. ਪੀ. ...

ਪੂਰੀ ਖ਼ਬਰ »

ਆਲੀਵਾਲ ਨੇ ਰਕਬਾ ਕਬੱਡੀ ਕੱਪ ਦੀਆਂ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਇਨਾਮ ਵੰਡੇ

ਮੁੱਲਾਂਪੁਰ-ਦਾਖਾ, 21 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਪਿੰਡ ਰਕਬਾ (ਲੁਧਿ:) ਵਿਖੇ ਸਵ: ਜੋਗਿੰਦਰ ਸਿੰਘ ਬੱਲ ਯਾਦਗਾਰੀ ਕਬੱਡੀ ਟੂਰਨਾਮੈਂਟ ਦੇ ਆਖਰੀ ਪਲ ਕਬੱਡੀ ਓਪਨ ਦਾ ਫਾਈਨਲ ਮੁਕਾਬਲਾ ਸ਼ੁਰੂ ਕਰਵਾਉਣ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਲਈ ਸਾਬਕਾ ਮੈਂਬਰ ...

ਪੂਰੀ ਖ਼ਬਰ »

ਫੱਲੀ ਦੀ ਅਗਵਾਈ 'ਚ 2 ਬੱਸਾਂ ਕੇਜਰੀਵਾਲ ਦੀ ਰੈਲੀ ਲਈ ਰਵਾਨਾ

ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਤੋਂ ਆਮ ਆਦਮੀ ਪਾਰਟੀ ਦੇ ਕਰੀਬ 100 ਵਰਕਰ ਪਾਰਟੀ ਦੇ ਹਲਕਾ ਇੰਚਾਰਜ ਅਨਿਲ ਦੱਤ ਫੱਲੀ ਦੀ ਅਗਵਾਈ 'ਚ 2 ਬੱਸਾਂ ਵਿਚ ਸਵਾਰ ਹੋ ਕੇ ਅਰਵਿੰਦ ਕੇਜਰੀਵਾਲ ਦੀ ਬਰਨਾਲਾ ਰੈਲੀ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਏ | ਇਸ ਮੌਕੇ ਅਨਿਲ ਦੱਤ ...

ਪੂਰੀ ਖ਼ਬਰ »

ਇਕੋਲਾਹਾ ਤੇ ਦੀਪੀ ਵਲੋਂ ਕਰੀਬ 40 ਲੱਖ ਨਾਲ ਬਣ ਰਹੇ ਹਾਈਟੈੱਕ ਗਰਾਊਾਡ ਦੇ ਕੰਮ ਦਾ ਉਦਘਾਟਨ

ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਪਿੰਡ ਇਕੋਲਾਹਾ ਦੇ ਸਾਬਕਾ ਸਰਪੰਚ ਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਤੇਜਿੰਦਰ ਸਿੰਘ ਇਕੋਲਾਹਾ ਤੇ ਸਰਪੰਚ ਮਨਦੀਪ ਸਿੰਘ ਦੀਪੀ ਨੇ ਅੱਜ ਪਿੰਡ ਵਿਚ ਹਾਈਟੈੱਕ ਗਰਾਊਾਡ ਦੇ ਕੰਮ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਖੇਡਾਂ ...

ਪੂਰੀ ਖ਼ਬਰ »

ਐਸ. ਜੀ. ਜੀ. ਜਨਤਾ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਬੀ.ਸੀ.ਏ (ਸਮੈਸਟਰ ਪੰਜਵਾਂ) ਦੇ ਨਤੀਜੇ 'ਚ ਮੱਲਾਂ ਮਾਰੀਆਂ

ਰਾਏਕੋਟ, 21 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਸੀ.ਏ (ਸਮੈਸਟਰ ਪੰਜਵਾਂ) ਦੇ ਨਤੀਜੇ ਵਿਚ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ...

ਪੂਰੀ ਖ਼ਬਰ »

ਪਿੰਡ ਧੂਰਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਨੂੰ ਸਾਮਾਨ ਵੰਡਿਆ

ਰਾਏਕੋਟ, 21 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਧੂਰਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਨੂੰ ਜਰਸੀਆਂ, ਬੂਟ, ਜੁਰਾਬਾਂ ਤੇ ਟੋਪੀਆਂ ਵੰਡੀਆਂ ਗਈਆਂ | ਇਸ ਮੌਕੇ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਇਹ ਉਪਰਾਲਾ ਮਾ. ਗੁਰਦੇਵ ਸਿੰਘ ਧੂਰਕੋਟ ਅਤੇ ਜੁਗਰਾਜ ...

ਪੂਰੀ ਖ਼ਬਰ »

ਬਾਬਾ ਸੰਤ ਸਿੰਘ ਦੀ ਯਾਦ 'ਚ ਚੱਲ ਰਹੇ ਸਮਾਗਮ 'ਚ ਦੂਸਰੀ ਲੜੀ ਦੇ ਪਾਠਾਂ ਦੇ ਭੋਗ ਪਏ

ਜਗਰਾਉਂ, 21 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਬਾਬਾ ਸੰਤ ਸਿੰਘ ਦੀ ਯਾਦ 'ਚ ਗੁਰਦੁਆਰਾ ਭਜਨਗੜ੍ਹ ਸਾਹਿਬ ਕੱਚਾ ਮਲਕ ਰੋਡ ਜਗਰਾਉਂ ਵਿਖੇ ਚਲ ਰਹੇ ਸਮਾਗਮਾਂ ਦੌਰਾਨ ਸਜਾਏ ਦੂਸਰੀ ਲੜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਤੇ ਤੀਸਰੀ ਲੜੀ ਦੇ ਪਾਠ ਆਰੰਭ ਕੀਤੇ ਗਏ | ਗੁਰਦੁਆਰਾ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫਾਰ ਵਿਮੈਨ ਕਮਾਲਪੁਰਾ ਦੇ ਬੀ.ਸੀ.ਏ ਦੇ ਨਤੀਜੇ 'ਚ ਲੜਕੀਆਂ ਨੇ ਮੱਲਾਂ ਮਾਰੀਆਂ

ਰਾਏਕੋਟ, 21 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫਾਰ ਵਿਮੈਨ ਕਮਾਲਪੁਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਲਈਆਂ ਪ੍ਰੀਖਿਆਵਾਂ ਦੇ ਐਲਾਨੇ ਨਤੀਜਿਆਂ ਵਿਚ ਬੀ.ਸੀ.ਏ ਸਮੈਸਟਰ ਪੰਜਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ...

ਪੂਰੀ ਖ਼ਬਰ »

ਮੋਬਾਈਲ ਲੁੱਟਣ ਦੇ ਮਾਮਲੇ 'ਚ ਖੰਨਾ ਪੁਲਿਸ ਇੱਕ ਕਥਿਤ ਦੋਸ਼ੀ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆਈ

ਖੰਨਾ 21 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਸਿਟੀ ਥਾਣਾ 1 ਦੀ ਪੁਲਿਸ ਨੇ ਇੱਕ ਮੋਬਾਈਲ ਖੋਹਣ ਵਾਲੇ ਨੂੰ ਲੁਧਿਆਣਾ ਜੇਲ੍ਹ 'ਚੋਂ ਪ੍ਰੋਡਕਸ਼ਨ ਵਰੰਟ 'ਤੇ ਲਿਆਾਦਾ ਹੈ ¢ ਸਿਟੀ 2 ਦੇ ਮੁਖੀ ਗੁਰਜੰਟ ਸਿੰਘ ਅਨੁਸਾਰ 3 ਜਨਵਰੀ 2019 ਨੂੰ ਸਥਾਨਕ ਸਮਰਾਲਾ ਰੋਡ 'ਤੇ ਦੁਪਹਿਰੇ 3 ...

ਪੂਰੀ ਖ਼ਬਰ »

ਤਹਿਸੀਲ ਕੰਪਲੈਕਸ 'ਚ ਸਰਬੱਤ ਦੇ ਭਲੇ ਲਈ ਅਖੰਡ ਪਾਠ ਦੇ ਭੋਗ ਪਾਏ

ਰਾਏਕੋਟ, 21 ਜਨਵਰੀ (ਸੁਸ਼ੀਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਤਹਿਸੀਲ ਕੰਪਲੈਕਸ 'ਚ ਤਹਿਸੀਲ ਸਟਾਫ਼, ਰੇਵਨਿਊ ਯੂਨੀਅਨ, ਟਾਈਪਿਸਟ ਯੂਨੀਅਨ, ਨੰਬਰਦਾਰ ਯੂਨੀਅਨ, ਅਸ਼ਟਾਮ ਫਰੋਸ, ਵਸੀਕਾ ਨਵੀਸ ਅਤੇ ਚੌਾਕੀਦਾਰ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਸਰਬੱਤ ਦੇ ਭਲੇ ...

ਪੂਰੀ ਖ਼ਬਰ »

ਮਜ਼ਦੂਰ ਆਗੂ ਨਾਲ ਦੁੱਖ ਸਾਂਝਾ ਕਰਨ ਲਈ ਵੱਖ-ਵੱਖ ਆਗੂ ਪੁੱਜੇ

ਭੂੰਦੜੀ, 21 ਜਨਵਰੀ (ਕੁਲਦੀਪ ਸਿੰਘ ਮਾਨ)-ਮਜ਼ਦੂਰ ਆਗੂ ਮੇਵਾ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪੂਜਨੀਕ ਪਿਤਾ ਗੁਰਨਾਮ ਸਿੰਘ (80) ਸੰਸਾਰਕ ਪੂਰੀ ਯਾਤਰਾ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਇਸ ਦੁੱਖ ਦੀ ਘੜੀ ਵਿਚ ਪੀ.ਏ. ਆਤਮਾ ...

ਪੂਰੀ ਖ਼ਬਰ »

ਸਦਭਾਵਨਾ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈਨ ਜਲਾਲਦੀਵਾਲ ਵਿਖੇ ਵਰਕਸਾਪ ਲਗਾਈ

ਰਾਏਕੋਟ, 21 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਸਦਭਾਵਨਾ ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ ਜਲਾਲਦੀਵਾਲ ਵਿਖੇ ਬੀ.ਐਡ, ਐਮ.ਐਡ, ਈ.ਟੀ.ਟੀ ਕੋਰਸਾਂ ਦੇ ਨਾਲ-ਨਾਲ ਐਨ.ਆਈ.ਓ.ਐਸ ਦੁਆਰਾ ਚਲਾਏ ਜਾ ਰਹੇ ਬੰਦਗੀ ਕੋਰਸ ਜੋ ਬੀ.ਐਡ ਕਰ ਚੁੱਕੇ ਟੀਚਰਜ ਲਈ ਚਲਾਇਆ ਗਿਆ ਸੀ | ਇਹ ਕੋਰਸ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਘਮਣੇਵਾਲ 'ਚ ਸਾਲਾਨਾ ਇਨਾਮ ਵੰਡ ਸਮਾਗਮ

ਹੰਬੜਾਂ, 21 ਜਨਵਰੀ (ਜਗਦੀਸ਼ ਸਿੰਘ ਗਿੱਲ)-ਸਰਕਾਰੀ ਮਿਡਲ ਘਮਣੇਵਾਲ ਵਿਖੇ ਸਕੂਲ ਦੇ ਮੁੱਖ ਅਧਿਆਪਕ ਹਰਵਿੰਦਰ ਸਿੰਘ ਪੁੜੈਣ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ...

ਪੂਰੀ ਖ਼ਬਰ »

ਗਣਤੰਤਰ ਦਿਵਸ ਪਰੇਡ ਲਈ ਵਿਦਿਆਰਥੀਆਂ ਦੀ ਹੋਈ ਚੋਣ- ਡਾ. ਸਿੰਘ

ਲੁਧਿਆਣਾ, 21ਜਨਵਰੀ (ਬੀ.ਐਸ.ਬਰਾੜ)-ਨਵੀਂ ਦਿੱਲੀ ਵਿਖੇ ਆਯੋਜਤ ਹੋਣ ਵਾਲੇ ਗਣਤੰਤਰ ਦਿਵਸ ਪਰੇਡ ਦੇ ਲਈ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦ ਦੋ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਨੇ ਕਾਲਜ ਦੇ ਐਨ.ਸੀ.ਸੀ ...

ਪੂਰੀ ਖ਼ਬਰ »

ਨਿਹੰਗ ਬਾਬਾ ਜੋਗਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਪੰਡੋਰੀ 'ਚ ਲੰਗਰ ਜਾਰੀ

ਮੁੱਲਾਂਪੁਰ-ਦਾਖਾ, 21 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਦਮਦਮਾ ਸਾਹਿਬ ਪਿੰਡ (ਰਕਬਾ) ਦੇ ਮੁੱਖ ਸੇਵਾਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਮੁਖੀ ਸਿੰਘ ਸਾਹਿਬ ਜਥੇਦਾਰ ਨਿਹੰਗ ਬਾਬਾ ਜੋਗਿੰਦਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਪੋਹ-ਮਾਘ ਮਹੀਨੇ ...

ਪੂਰੀ ਖ਼ਬਰ »

ਪਿੰਡ ਢੱਟ ਵਿਖੇ ਦਸਤਾਰ, ਦੁਮਾਲਾ ਤੇ ਭਾਸ਼ਣ ਮੁਕਾਬਲੇ ਕਰਵਾਏ

ਚੌਾਕੀਮਾਨ, 21 ਜਨਵਰੀ (ਤੇਜਿੰਦਰ ਸਿੰਘ ਚੱਢਾ)-ਬਾਬਾ ਭਾਨ ਸਿੰਘ ਜੀ ਯੂਥ ਫੈੱਲਫੇਅਰ ਕਲੱਬ ਢੱਟ, ਗੁਰਦੁਆਰਾ ਪ੍ਰਬੰਧਕ ਕਮੇਟੀ, ਐੱਨ.ਆਰ.ਆਈਜ਼ ਵੀਰ ਅਤੇ ਸਮੂਹ ਨਗਰ ਨਿਵਾਸੀ ਪਿੰਡ ਢੱਟ ਵਲੋਂ ਦਸਤਾਰ, ਦੁਮਾਲਾ, ਲੰਬੇ ਕੇਸ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਇਸ ਮੌਕੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX