ਤਾਜਾ ਖ਼ਬਰਾਂ


ਪੀ. ਐੱਮ. ਸੀ. ਘੋਟਾਲਾ ਮਾਮਲੇ 'ਤੇ ਸੁਪਰੀਮ ਕੋਰਟ 'ਚ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  1 minute ago
ਨਵੀਂ ਦਿੱਲੀ, 16 ਅਕਤੂਬਰ- ਪੀ. ਐੱਮ. ਸੀ. ਬੈਂਕ ਘਪਲਾ ਮਾਮਲੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਗਈ, ਜਿਸ 'ਤੇ ਅਦਾਲਤ ਵਲੋਂ...
ਈ. ਡੀ. ਨੇ ਪੀ. ਚਿਦੰਬਰਮ ਨੂੰ ਕੀਤਾ ਗ੍ਰਿਫ਼ਤਾਰ
. . .  18 minutes ago
ਨਵੀਂ ਦਿੱਲੀ, 16 ਅਕਤੂਬਰ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਅੱਜ ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਪੁੱਛਗਿੱਛ ਤੋਂ...
ਅਯੁੱਧਿਆ ਮਾਮਲਾ : ਚੀਫ਼ ਜਸਟਿਸ ਨੇ ਕਿਹਾ- ਹੁਣ ਬਹੁਤ ਹੋ ਗਿਆ, 5 ਵਜੇ ਤੱਕ ਪੂਰੀ ਹੋਵੇਗੀ ਸੁਣਵਾਈ
. . .  35 minutes ago
ਨਵੀਂ ਦਿੱਲੀ, 16 ਅਕਤੂਬਰ- ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ 'ਚ ਅੱਜ ਆਖ਼ਰੀ ਦਿਨ ਦੀ ਸੁਣਵਾਈ ਚੱਲ ਰਹੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਸਾਫ਼ ਕਹਿ ਦਿੱਤਾ ਹੈ ਕਿ ਸ਼ਾਮੀਂ 5 ਵਜੇ ਤੱਕ ਹੀ ਇਸ ਮਾਮਲੇ ਨੂੰ...
ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਜਲਾਲਾਬਾਦ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  45 minutes ago
ਜਲਾਲਾਬਾਦ, 16 ਅਕਤੂਬਰ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਅੰਦਰ ਜ਼ਿਮਨੀ ਚੋਣ ਦਾ ਅਖਾੜਾ ਭਖਿਆ ਹੋਇਆ ਹੈ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਫਲੈਗ ਮਾਰਚ ਕਰਕੇ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾ...
ਸੁਪਰੀਮ ਕੋਰਟ 'ਚ ਅਯੁੱਧਿਆ ਮਾਮਲੇ ਦੀ ਸੁਣਵਾਈ ਸ਼ੁਰੂ
. . .  43 minutes ago
ਨਵੀਂ ਦਿੱਲੀ, 16 ਅਕਤੂਬਰ- ਸੁਪਰੀਮ ਕੋਰਟ 'ਚ ਅਯੁੱਧਿਆ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਸਾਰੇ ਪੱਖਾਂ ਨੇ ਆਪਣੀ ਵਲੋਂ ਲਿਖਤੀ ਬਿਆਨ ਅਦਾਲਤ 'ਚ ਪੇਸ਼ ਕੀਤੇ ਹਨ। ਮਾਮਲੇ ਦੀ ਸੁਣਵਾਈ...
ਅੰਮ੍ਰਿਤਸਰ 'ਚ ਪਤੀ-ਪਤਨੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 1 hour ago
ਵੇਰਕਾ, 16 ਅਕਤੂਬਰ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਪੁਲਿਸ ਥਾਣਾ ਮਜੀਠਾ ਰੋਡ ਦੇ ਇਲਾਕੇ ਫੇਅਰਲੈਡ ਕਾਲੋਨੀ ਫ਼ਤਿਹਗੜ੍ਹ ਚੂੜੀਆਂ ਰੋਡ ਵਿਖੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਪਤੀ-ਪਤਨੀ...
ਹਿਰਾਸਤ 'ਚ ਲਏ ਗਏ ਫ਼ਾਰੂਕ ਅਬਦੁੱਲਾ
. . .  about 1 hour ago
ਸ੍ਰੀਨਗਰ, 16 ਅਕਤੂਬਰ- ਜੰਮੂ-ਕਸ਼ਮੀਰ ਪੁਲਿਸ ਨੇ ਅੱਜ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੂੰ ਹਿਰਾਸਤ 'ਚ ਲੈ ਲਿਆ ਹੈ। ਉੱਥੇ ਹੀ ਉਨ੍ਹਾਂ ਦੀ ਧੀ ਸਾਫੀਆ...
ਗਾਂਗੁਲੀ ਦੇ ਕਪਤਾਨ ਬਣਨ ਤੱਕ ਸੋਚਿਆ ਨਹੀ ਸੀ ਭਾਰਤ ਪਾਕਿਸਤਾਨ ਨੂੰ ਹਰਾ ਸਕੇਗਾ - ਸ਼ੋਇਬ ਅਖ਼ਤਰ
. . .  about 1 hour ago
ਇਸਲਾਮਾਬਾਦ, 16 ਅਕਤੂਬਰ - ਪਾਕਿਸਤਾਨ ਦੇ ਸਾਬਕਾ ਤੇਜ ਗੇਂਦਬਾਜ਼ ਸ਼ੋਇਬ ਅਖ਼ਤਰ ਦਾ ਕਹਿਣਾ ਹੈ ਕਿ ਸੌਰਵ ਗਾਂਗੁਲੀ ਦੇ ਭਾਰਤੀ ਟੀਮ ਦਾ ਕਪਤਾਨ ਬਣਨ ਤੱਕ ਉਨ੍ਹਾਂ ਨੇ ਕਦੇ ਸੋਚਿਆ ਨਹੀ ਸੀ...
ਅਮਰੀਕਾ ਨੇ ਮਾਨਵਤਾ ਖ਼ਿਲਾਫ਼ ਕੀਤਾ ਅਪਰਾਧ - ਹਸਨ ਰੂਹਾਨੀ
. . .  about 2 hours ago
ਤਹਿਰਾਨ, 16 ਅਕਤੂਬਰ - ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦਾ ਕਹਿਣਾ ਹੈ ਕਿ ਈਰਾਨ ਉੱਪਰ ਪ੍ਰਤੀਬੰਧ ਲਗਾ ਕੇ ਅਮਰੀਕਾ ਨੇ ਮਾਨਵਤਾ ਖ਼ਿਲਾਫ਼ ਅਪਰਾਧ ਕੀਤਾ...
ਅਮਿਤ ਸ਼ਾਹ ਅੱਜ ਹਰਿਆਣਾ 'ਚ ਕਰਨਗੇ 4 ਰੈਲੀਆਂ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਰਿਆਣਾ ਦੇ ਫ਼ਰੀਦਾਬਾਦ, ਸਮਲਖਾ, ਬਹਾਦਰਗੜ੍ਹ ਤੇ ਗੁਰੂਗ੍ਰਾਮ 'ਚ ਚੋਣ ਰੈਲੀਆਂ...
ਕੇਜਰੀਵਾਲ ਦੁਪਹਿਰ 1 ਵਜੇ ਕਰਨਗੇ ਪੱਤਰਕਾਰ ਵਾਰਤਾ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦੁਪਹਿਰ 1 ਵਜੇ ਪੱਤਰਕਾਰ ਵਾਰਤਾ...
ਅਯੁੱਧਿਆ ਮਾਮਲੇ 'ਚ ਸੁਣਵਾਈ ਦਾ ਅੱਜ ਆਖ਼ਰੀ ਦਿਨ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਅਯੁੱਧਿਆ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਅੱਜ ਸੁਣਵਾਈ ਦਾ ਆਖ਼ਰੀ ਦਿਨ ਹੈ। ਪੱਖਕਰਤਾ ਅੱਜ ਆਪਣੀਆਂ ਦਲੀਲਾਂ ਨੂੰ ਆਖ਼ਰੀ ਰੂਪ...
ਚਿਦੰਬਰਮ ਤੋਂ ਪੁੱਛਗਿੱਛ ਲਈ ਤਿਹਾੜ ਜੇਲ੍ਹ ਪਹੁੰਚੇ ਈ.ਡੀ ਅਧਿਕਾਰੀ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਆਈ.ਐਨ.ਐਕਸ ਮੀਡੀਆ ਮਨੀ ਲਾਂਡਰਿੰਗ ਮਾਮਲੇ 'ਚ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਤੋਂ ਪੁੱਛਗਿੱਛ ਲਈ ਇਨਫੋਰਸਮੈਂਟ...
ਮਹਾਰਾਸ਼ਟਰ ਚੋਣਾਂ : ਪ੍ਰਧਾਨ ਮੰਤਰੀ ਕਰਨਗੇ ਅੱਜ 3 ਰੈਲੀਆਂ
. . .  about 2 hours ago
ਨਵੀਂ ਦਿੱਲੀ, 16 ਅਕਤੂਬਰ - ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਦੇ ਅਕੋਲਾ, ਜਲਨਾ ਤੇ ਪਨਵਲ 'ਚ ਚੋਣ ਰੈਲੀਆਂ...
ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ
. . .  about 3 hours ago
ਸ੍ਰੀਨਗਰ, 16 ਅਕਤੂਬਰ - ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਚੱਲ ਰਹੀ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ...
ਅੱਜ ਦਾ ਵਿਚਾਰ
. . .  about 3 hours ago
ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  1 day ago
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  1 day ago
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  1 day ago
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  1 day ago
ਕੈਪਟਨ ਭਲਕੇ ਜਲਾਲਾਬਾਦ ਹਲਕੇ 'ਚ ਕਰਨਗੇ ਰੋਡ ਸ਼ੋਅ
. . .  1 day ago
ਐੱਨ. ਜੀ. ਟੀ. ਨੇ ਪੰਜਾਬ, ਹਰਿਆਣਾ ਅਤੇ ਯੂ. ਪੀ. ਤੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਕਾਰਵਾਈ 'ਤੇ ਮੰਗੀ ਰਿਪੋਰਟ
. . .  1 day ago
ਅਜਨਾਲਾ 'ਚ ਡੇਂਗੂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਦੀ ਮੌਤ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, ਮਾਂ-ਪੁੱਤ ਦੀ ਮੌਤ
. . .  1 day ago
ਮੇਰੇ ਅਤੇ ਰਮਿੰਦਰ ਆਵਲਾ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਕਰ ਰਹੀ ਹੈ ਝੂਠਾ ਪ੍ਰਚਾਰ- ਬਾਦਲ
. . .  1 day ago
ਤਿਹਾੜ ਜੇਲ੍ਹ 'ਚ ਕੱਲ੍ਹ ਚਿਦੰਬਰਮ ਕੋਲੋਂ ਪੁੱਛਗਿੱਛ ਕਰੇਗੀ ਈ. ਡੀ.
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਔਰਤ ਦੀ ਮੌਤ
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਦਰਜਾ ਚਾਰ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ
. . .  1 day ago
ਰਾਹੋਂ ਪੁਲਿਸ ਨੇ ਭਾਰੀ ਮਾਤਰਾ ਨਸ਼ੀਲੀਆਂ ਗੋਲੀਆਂ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਫੁੱਟਬਾਲ ਸਮਾਪਤ, ਖ਼ਾਲਸਾ ਸਕੂਲ ਬੱਡੋ ਰਿਹਾ ਚੈਂਪੀਅਨ
. . .  1 day ago
ਸਾਨੂੰ ਖੁਸ਼ੀ ਹੈ, ਕਰਤਾਰਪੁਰ ਕਾਰੀਡੋਰ ਮੁਕੰਮਲ ਹੋਣ ਜਾ ਰਿਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਬੱਸ ਦੇ ਪਲਟਣ ਕਾਰਨ 9 ਲੋਕਾਂ ਦੀ ਮੌਤ
. . .  1 day ago
ਕੌਮਾਂਤਰੀ ਨਗਰ ਕੀਰਤਨ ਦੇ ਰਾਜਸਥਾਨ ਤੋਂ ਪੰਜਾਬ 'ਚ ਪ੍ਰਵੇਸ਼ ਕਰਨ 'ਤੇ ਹੋਇਆ ਜ਼ੋਰਦਾਰ ਸਵਾਗਤ
. . .  1 day ago
ਧਾਰਾ 370 ਨੂੰ ਹਟਾਉਣ ਮਗਰੋਂ ਜੰਮੂ-ਕਸ਼ਮੀਰ 'ਚ ਪ੍ਰਦਰਸ਼ਨ, ਫ਼ਾਰੂਕ ਅਬਦੁੱਲਾ ਦੀ ਭੈਣ ਅਤੇ ਧੀ ਹਿਰਾਸਤ 'ਚ
. . .  1 day ago
ਲੁਧਿਆਣਾ ਘੰਟਾ ਘਰ ਬੰਬ ਧਮਾਕਾ ਮਾਮਲੇ 'ਚ ਅਦਾਲਤ ਕੱਲ੍ਹ ਸੁਣਾਏਗੀ ਫ਼ੈਸਲਾ
. . .  1 day ago
ਸ਼ਿਮਲਾ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਅਯੁੱਧਿਆ ਮਾਮਲੇ 'ਤੇ ਕੱਲ੍ਹ ਹੋਵੇਗੀ ਆਖ਼ਰੀ ਸੁਣਵਾਈ- ਚੀਫ਼ ਜਸਟਿਸ
. . .  1 day ago
ਜੇ ਪਰਾਲੀ ਨੂੰ ਸਾੜਨ ਤੋਂ ਰੋਕਣਾ ਹੈ ਤਾਂ ਕਿਸਾਨਾਂ ਨੂੰ ਪੈਦਾਵਾਰ 'ਤੇ 100 ਰੁਪਏ ਪ੍ਰਤੀ ਕੁਇੰਟਲ ਵਾਧੂ ਦੇਵੇ ਕੇਂਦਰ ਸਰਕਾਰ- ਕੈਪਟਨ
. . .  1 day ago
ਉੱਤਰ ਪ੍ਰਦੇਸ਼ 'ਚ ਕਾਂਗਰਸ ਨੂੰ ਝਟਕਾ, ਰਤਨਾ ਸਿੰਘ ਨੇ ਫੜਿਆ ਭਾਜਪਾ ਦਾ 'ਪੱਲਾ'
. . .  1 day ago
ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਣੇ ਤਿੰਨ
. . .  1 day ago
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ- ਆਰ. ਐੱਸ. ਐੱਸ. ਦਾ 'ਹਿੰਦੂ ਰਾਸ਼ਟਰ' ਵਾਲਾ ਬਿਆਨ ਗ਼ਲਤ
. . .  1 day ago
ਹਸਪਤਾਲ 'ਚ ਡੇਂਗੂ ਪੀੜਤਾਂ ਨੂੰ ਮਿਲਣ ਪਹੁੰਚੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ 'ਤੇ ਸੁੱਟੇ ਗਈ ਸਿਆਹੀ
. . .  about 1 hour ago
ਲੜਕੇ ਨੇ ਗੋਲੀ ਮਾਰ ਕੇ ਆਪਣੇ ਪਿਓ ਨੂੰ ਕੀਤਾ ਜ਼ਖ਼ਮੀ
. . .  about 1 hour ago
ਜਲੰਧਰ : ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਚੌਧਰੀ ਸੰਤੋਖ ਸਿੰਘ ਵਲੋਂ ਉਦਘਾਟਨ
. . .  about 1 hour ago
ਕਾਰ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ 'ਚ ਬੱਚਿਆਂ ਸਣੇ 6 ਜ਼ਖ਼ਮੀ
. . .  3 minutes ago
ਪੀ.ਐੱਮ.ਸੀ. ਬੈਂਕ ਘੋਟਾਲਾ : ਪ੍ਰਦਰਸ਼ਨ ਮਗਰੋਂ ਖਾਤਾ ਧਾਰਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਖਾਤੇ 'ਚ ਸਨ 90 ਲੱਖ ਰੁਪਏ
. . .  21 minutes ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  44 minutes ago
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਰਾਮਦਾਸ ਜੀ ਪ੍ਰਕਾਸ਼ ਦਿਹਾੜਾ
. . .  49 minutes ago
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਮਾਘ ਸੰਮਤ 550

ਸੰਪਾਦਕੀ

ਸਾਨੂੰ ਆਪਣੇ ਹੰਝੂ ਖੁਦ ਹੀ ਪੂੰਝਣੇ ਪੈਣਗੇ

ਇਸ ਖਿੱਤੇ ਵਿਚ ਰਾਜਨੀਤਕ ਸਕੂਨ ਨਹੀਂ ਹੈ। ਜ਼ਿਆਦਾ ਪਿੱਛੇ ਜਾਣ ਦੀ ਲੋੜ ਨਹੀਂ, ਸਿਰਫ 70 ਜਾਂ 80 ਸਾਲਾਂ ਨੂੰ ਹੀ ਯਾਦ ਕੀਤਾ ਜਾਵੇ ਤਾਂ ਕਿਤੇ ਗਾਂਧੀ ਜੀ ਦੀ ਹੱਤਿਆ ਹੋ ਜਾਂਦੀ ਹੈ ਜਾਂ ਕਦੀ ਲਿਆਕਤ ਅਲੀ ਖਾਨ ਨੂੰ ਜਨਤਕ ਮੀਟਿੰਗ ਵਿਚ ਗੋਲੀ ਮਾਰ ਦਿੱਤੀ ਜਾਂਦੀ ਹੈ। ਕਦੇ ਇੰਦਰਾ ਗਾਂਧੀ ਦੀ ਹੱਤਿਆ ਹੋ ਜਾਂਦੀ ਹੈ ਤੇ ਕਦੇ ਜ਼ੁਲਫ਼ਕਾਰ ਅਲੀ ਭੁੱਟੋ ਦਾ ਨਿਆਇਕ ਕਤਲ ਕਰ ਦਿੱਤਾ ਜਾਂਦਾ ਹੈ। ਬੰਗਲਾਦੇਸ਼ ਦੇ ਸ਼ੇਖ ਮੁਜੀਬ-ਉਰ-ਰਹਿਮਾਨ ਦੀ ਵੀ ਇਕ ਕਹਾਣੀ ਹੈ। ਭੁੱਟੋ ਸਾਹਿਬ ਦੀ ਬੇਟੀ ਬੇਨਜ਼ੀਰ ਭੁੱਟੋ ਪ੍ਰਧਾਨ ਮੰਤਰੀ ਬਣੀ ਤਾਂ ਉਨ੍ਹਾਂ ਦੀ ਸਰਕਾਰ ਵਿਚ ਉਨ੍ਹਾਂ ਦੇ ਭਰਾ ਮੁਰਤਜ਼ਾ ਭੁੱਟੋ ਦਾ ਕਤਲ ਕਰ ਦਿੱਤਾ ਜਾਂਦਾ ਹੈ। ਭਾਰਤ ਵਿਚ ਰਾਜੀਵ ਗਾਂਧੀ ਦੀ ਹੱਤਿਆ ਹੋ ਜਾਂਦੀ ਹੈ ਅਤੇ ਪਾਕਿਸਤਾਨ ਵਿਚ ਦੋ ਵਾਰ ਪ੍ਰਧਾਨ ਮੰਤਰੀ ਰਹਿਣ ਵਾਲੇ ਬੇਨਜ਼ੀਰ ਭੁੱਟੋ ਨੂੰ ਜਨਤਕ ਮੀਟਿੰਗ ਤੋਂ ਵਾਪਸ ਜਾਂਦੇ ਹੋਏ ਮਾਰ ਦਿੱਤਾ ਜਾਂਦਾ ਹੈ। ਛੋਟੇ-ਮੋਟੇ ਹੋਰ ਵੀ ਕਈ ਸਿਆਸਤਦਾਨ ਹਨ, ਜਿਨ੍ਹਾਂ ਦੀ ਇਥੇ ਜਾਣਕਾਰੀ ਨਹੀਂ ਦੇ ਸਕਦੇ ਪਰ ਇਤਿਹਾਸ ਪੜ੍ਹਿਆ ਜਾਵੇ ਤਾਂ ਇੰਟਰਨੈੱਟ 'ਤੇ 20-25 ਮਿੰਟ ਦੀ ਖੋਜ ਕਰ ਲਈ ਜਾਵੇ, ਸਾਰਾ ਕੁਝ ਸਾਹਮਣੇ ਆ ਜਾਂਦਾ ਹੈ।
ਬਹੁਤ ਜ਼ਿਆਦਾ ਨਹੀਂ ਤਾਂ ਕਿਸੇ ਹੱਦ ਤੱਕ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਸਿਆਸਤਦਾਨਾਂ ਦੀ ਹੱਤਿਆ ਦਾ ਸਿਲਸਿਲਾ ਰੁਕ ਗਿਆ ਅਤੇ ਫਿਰ ਸ਼ੁਰੂ ਹੋਇਆ ਤਾਕਤ ਦੀ ਖੇਡ ਦਾ ਦੂਸਰਾ ਪੜਾਅ। ਇਤਿਹਾਸ ਦੱਸਦਾ ਹੈ ਕਿ ਇਸ ਉਪਮਹਾਂਦੀਪ ਵਿਚ ਰਾਜਨੀਤੀ ਇਕ ਕਲਾ ਨਹੀਂ ਸਗੋਂ ਖੂਨੀ ਕਾਰੋਬਾਰ ਰਹੀ ਹੈ ਅਤੇ ਤਾਕਤ ਦੀ ਖੇਡ ਖੇਡਣ ਵਾਲਿਆਂ ਨੇ ਇਸ ਕਾਰੋਬਾਰ ਨੂੰ ਖੂਬ ਵਧਾਇਆ ਹੈ। ਪਰ ਹੁਣ ਲਗਦਾ ਹੈ ਕਿ ਰਾਜਨੀਤੀ ਇਸ ਖੂਨੀ ਕਾਰੋਬਾਰ ਤੋਂ ਆਪਣਾ ਮੂੰਹ ਮੋੜ ਰਹੀ ਹੈ। ਹੁਣ ਕਿਸੇ ਰਾਜਨੀਤਕ ਹਸਤੀ ਨੂੰ ਮਾਰਨ ਦੀ ਲੋੜ ਨਹੀਂ ਅਤੇ ਇਹ ਵੀ ਵਿਚਾਰ ਕਰਨ ਦੀ ਗੱਲ ਹੈ ਕਿ ਹੁਣ ਉਪਮਹਾਂਦੀਪ ਵਿਚ ਸਿਆਸਤਦਾਨ ਵੀ ਵਿਸ਼ਵ ਪੱਧਰ ਦੇ ਨਹੀਂ ਸਗੋਂ ਦੂਜੀ ਸ਼੍ਰੇਣੀ ਜਾਂ ਆਮ ਸ਼੍ਰੇਣੀ ਦੀ ਤਰ੍ਹਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੇਲ ਗੱਡੀ ਦੀ ਆਮ ਸ਼੍ਰੇਣੀ ਦੇ ਮੁਸਾਫ਼ਿਰਾਂ ਨੂੰ ਕਿੰਨੀ ਕੁ ਇੱਜ਼ਤ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ। ਸ਼੍ਰੇਣੀ 'ਤੇ ਫਿਰ ਕਦੀ ਵਿਸਥਾਰ ਨਾਲ ਗੱਲ ਕਰਾਂਗੇ, ਅੱਜ ਅਸੀਂ ਗੱਲ ਕਰ ਰਹੇ ਹਾਂ ਰਾਜਨੀਤਕ ਕਾਰੋਬਾਰ ਦੀ। ਇਸ ਕਾਰੋਬਾਰ ਦੇ ਸ਼ੇਅਰ ਧਾਰਕ ਤਾਂ ਬਹੁਤ ਸਾਰੇ ਹਨ ਪਰ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਹਨ-ਸਥਾਪਤੀ, ਮੀਡੀਆ (ਬਿਜਲਈ, ਪ੍ਰਿੰਟ ਅਤੇ ਸੋਸ਼ਲ), ਵਪਾਰੀ ਵਰਗ। ਰਾਜਨੀਤਕ ਕਾਰੋਬਾਰ ਦੀ ਇਕ ਖ਼ਾਸ ਗੱਲ ਇਹ ਹੈ ਕਿ ਇਸ ਕਾਰੋਬਾਰ ਵਿਚ ਅੱਜ ਤੱਕ ਕਿਸੇ ਨੂੰ ਨੁਕਸਾਨ ਨਹੀਂ ਹੋਇਆ, ਨੁਕਸਾਨ ਹੋਇਆ ਤਾਂ ਸਿਰਫ ਲੋਕਾਂ ਦੀ ਤਾਕਤ ਦਾ, ਜਿਹੜੀ ਕਿਸੇ ਵੀ ਦੇਸ਼ ਦੀ ਹੋ ਸਕਦੀ ਹੈ। ਪਾਕਿਸਤਾਨ ਦੀ ਗੱਲ ਕਰੀਏ ਤਾਂ ਰਾਜਨੀਤਕ ਕਲਾ ਦੀ ਹੱਤਿਆ ਤੋਂ ਬਾਅਦ ਅਜਿਹੀਆਂ ਹਸਤੀਆਂ ਸੱਤਾ ਵਿਚ ਆਈਆਂ, ਜਿਨ੍ਹਾਂ ਦਾ ਕਦੀ ਵੀ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਸੀ। ਪਰ ਉਨ੍ਹਾਂ ਤਿੰਨ ਚੀਜ਼ਾਂ ਨੇ ਉਨ੍ਹਾਂ ਨੂੰ ਰਾਜਨੀਤੀ ਵਿਚ ਅਜਿਹਾ ਸਥਾਪਤ ਕੀਤਾ ਕਿ ਅੱਜ ਉਨ੍ਹਾਂ ਦੀ ਆਪਣੀ ਇਕ ਟੀਮ ਬਣ ਚੁੱਕੀ ਹੈ ਅਤੇ ਇਸ ਟੀਮ ਵਿਚ ਖਿਡਾਰੀਆਂ ਦਾ ਆਉਣਾ-ਜਾਣਾ ਤਾਂ ਲੱਗਾ ਹੀ ਰਹਿੰਦਾ ਹੈ। ਟੀਮ ਦੇ ਅੰਦਰ ਰਹਿਣ ਦੀ ਦੌੜ ਨੇ ਰਾਜਨੀਤਕ ਕਾਰੋਬਾਰ ਨੂੰ ਹੋਰ ਚਮਕਾਇਆ ਹੈ। ਫਿਰ ਇਤਿਹਾਸ ਨੇ ਦੇਖਿਆ ਤੇ ਲਿਖਿਆ ਕਿ ਚਮਕਦਾ ਰਿਹਾ ਕਾਰੋਬਾਰ ਕਰਨ ਵਾਲਿਆਂ ਦਾ ਖਾਤਾ ਇਕ ਦੇਸ਼ ਤੋਂ ਦੂਜੇ ਦੇਸ਼ ਤੱਕ ਵੱਡਾ ਹੁੰਦਾ ਗਿਆ ਅਤੇ ਗ਼ਰੀਬ ਜਨਤਾ ਹੋਰ ਵੀ ਗ਼ਰੀਬ ਹੁੰਦੀ ਗਈ। ਲੋਕਾਂ ਦਾ ਨਾਂਅ ਲੈ ਕੇ ਕੀ-ਕੀ ਨਹੀਂ ਕੀਤਾ ਗਿਆ ਤੇ ਹੁਣ ਤੱਕ ਕੀਤਾ ਜਾ ਰਿਹਾ ਹੈ ਪਰ ਕਮਾਲ ਦੇਖੋ ਕਿ ਲੋਕਾਂ ਨੂੰ ਹੀ ਨਹੀਂ ਪਤਾ ਕਿ ਖੇਡ ਕੀ ਹੈ। ਅਤੇ ਖੇਡ ਕੌਣ ਰਿਹਾ ਹੈ? ਲੋਕ ਤਾਂ ਅੱਜ ਵੀ ਰੌਲੇ ਵਿਚ ਹੀ ਹਨ। ਜਿਸ ਕਿਸੇ ਨੇ 500 ਜਾਂ 1000 ਦਾ ਨੋਟ ਦਿੱਤਾ, ਉਸ ਨੂੰ ਹੀ ਵੋਟ ਪਾ ਦਿੱਤਾ। ਜਿਸ ਨੂੰ ਨੋਟ ਨਹੀਂ ਮਿਲਿਆ, ਉਸ ਨੂੰ ਬਰਿਆਨੀ ਜਾਂ ਸਿਰਫ ਕਿਸੇ ਦੀ ਥਾਪੀ ਹੀ ਮਿਲ ਗਈ ਤਾਂ ਉਸ ਨੂੰ ਆਪਣਾ ਵੋਟ ਵੇਚ ਦਿੱਤਾ। ਉਪਮਹਾਂਦੀਪ ਅੰਦਰ 70-80 ਸਾਲਾਂ ਤੋਂ ਵੋਟ ਸ਼ਰੇਆਮ ਵਿਕ ਰਹੇ ਹਨ ਤੇ ਵਿਕੀ ਜਾ ਰਹੇ ਹਨ। ਕੋਈ ਇਸ ਕਾਰੋਬਾਰ ਨੂੰ ਬੁਰਾ ਨਹੀਂ ਸਮਝਦਾ ਅਤੇ ਨਾ ਹੀ ਰੋਕਦਾ ਹੈ। ਲੋਕ ਵੋਟ ਦੀ ਅਹਿਮੀਅਤ ਨੂੰ ਹੀ ਘੱਟ ਹੀ ਸਮਝਦੇ ਹਨ ਪਰ ਮੁੱਲ ਖਰੀਦਣ ਵਾਲੇ ਨੇਤਾ ਇਸ ਨੂੰ ਆਪਣੀ ਕਲਾ ਦੱਸਦੇ ਹਨ। ਇਸ ਕਾਰੋਬਾਰ ਦਾ ਨਤੀਜਾ ਇਹ ਨਿਕਲਿਆ ਹੈ ਕਿ ਅੱਜ ਵੀ ਲੋਕ ਸੜਕ, ਗਲੀਆਂ, ਨਾਲੀਆਂ, ਸਕੂਲ, ਹਸਪਤਾਲ, ਕਾਲਜ, ਰੋਟੀ, ਕੱਪੜਾ, ਮਕਾਨ ਦੀਆਂ ਮੰਗਾਂ ਤੋਂ ਅੱਗੇ ਦੀ ਨਹੀਂ ਸੋਚ ਸਕੇ, ਕਿਉਂਕਿ ਅੱਜ ਤੱਕ ਉਨ੍ਹਾਂ ਦੀਆਂ ਇਹ ਮੰਗਾਂ ਹੀ ਪੂਰੀਆਂ ਨਹੀਂ ਹੋ ਸਕੀਆਂ। ਸਾਰਕ ਦੇ ਸਾਰੇ ਦੇਸ਼ਾਂ ਦੀ ਕਹਾਣੀ ਵੀ ਇਕੋ ਜਿਹੀ ਹੀ ਹੈ। ਮੁਸ਼ਕਿਲਾਂ ਵੀ ਇਕੋ-ਜਿਹੀਆਂ ਹਨ ਬਸ ਕਾਰੋਬਾਰ ਕਰਨ ਵਾਲਿਆਂ ਦੀਆਂ ਸ਼ਕਲਾਂ ਵੱਖ-ਵੱਖ ਹਨ। ਲੋਕ ਕਿਸੇ ਵੀ ਦੇਸ਼ ਦੇ ਹੋਣ, ਇਸ ਸਮੇਂ ਖੁਸ਼ ਨਹੀਂ, ਸਕੂਨ ਵਿਚ ਨਹੀਂ ਹਨ। ਇਸ ਖਿੱਤੇ ਦਾ ਭਾਰਤ ਸਭ ਤੋਂ ਵੱਡਾ ਦੇਸ਼ ਹੈ ਪਰ ਇਸ ਦੇਸ਼ ਦੀ 73 ਫ਼ੀਸਦੀ ਦੌਲਤ 'ਤੇ ਸਿਰਫ 10 ਫ਼ੀਸਦੀ ਅਮੀਰ ਪਰਿਵਾਰਾਂ ਦਾ ਕਬਜ਼ਾ ਹੈ, ਬਾਕੀ ਸਾਰੀ ਜਨਤਾ ਲਈ ਸਿਰਫ 27 ਫ਼ੀਸਦੀ ਹੀ ਬਚਦਾ ਹੈ। ਗ਼ਰੀਬ ਕੱਲ੍ਹ ਵੀ ਭੁੱਖ ਨਾਲ ਮਰ ਰਿਹਾ ਸੀ ਅਤੇ ਅੱਜ ਵੀ ਭੁੱਖ ਨਾਲ ਮਰ ਰਿਹਾ ਹੈ। ਡੈਮ ਉੱਤੇ ਡੈਮ ਬਣਾਉਣ ਦੇ ਬਾਵਜੂਦ ਪਾਣੀ ਭਾਰਤ ਵਿਚ ਵੀ ਨਹੀਂ ਅਤੇ ਪਾਕਿਸਤਾਨ ਵਿਚ ਵੀ ਨਹੀਂ। ਭਾਰਤ ਵਿਚ ਵੀ ਰੌਲਾ-ਰੱਪਾ ਹੈ ਕਿ ਦੇਸ਼ ਦਾ ਪੈਸਾ ਨੇਤਾ ਬਾਹਰ ਲੈ ਗਏ ਅਤੇ ਪਾਕਿਸਤਾਨ ਵਿਚ ਵੀ ਇਹੋ ਰੌਲਾ ਹੈ। ਮਤਲਬ ਹਰ ਪਾਸੇ ਰੌਲਾ ਚੋਰ.... ਚੋਰ... ਦਾ ਹੈ ਪਰ ਚੋਰ ਖ਼ੁਦ ਨੂੰ ਚੋਰ ਮੰਨਣ ਨੂੰ ਤਿਆਰ ਨਹੀਂ। ਮੀਡੀਆ ਅੱਜ ਇਕ ਪਾਸੇ ਤੇ ਕੱਲ੍ਹ ਦੂਜੇ ਪਾਸੇ ਅਤੇ ਤੀਜੇ ਦਿਨ ਤੀਜੇ ਪਾਸੇ ਹੁੰਦਾ ਹੈ। ਭਾਵ ਗ਼ਲਤਫਹਿਮੀਆਂ ਤੋਂ ਬਿਨਾਂ ਕੋਈ ਸਪੱਸ਼ਟ ਗੱਲ ਨਹੀਂ ਕੀਤੀ ਜਾਂਦੀ। ਤਸਵੀਰ ਧੁੰਦਲੀ ਹੈ। ਕਿਸੇ ਦੀ ਸ਼ਕਲ ਨਜ਼ਰ ਨਹੀਂ ਆ ਰਹੀ ਕਿ ਕੌਣ ਦੇਸ਼ ਅਤੇ ਲੋਕਾਂ ਦਾ ਸੱਚਾ ਸੇਵਕ ਹੈ ਅਤੇ ਕੌਣ ਚੋਰ ਹੈ। ਵੋਟ ਲੈ ਕੇ ਸੱਤਾ ਵਿਚ ਆਉਣ ਵਾਲਾ ਵੀ ਕੁਝ ਨਹੀਂ ਦੱਸਦਾ ਅਤੇ ਜਾਣ ਵਾਲਾ ਵੀ ਸੱਚ ਨਹੀਂ ਬੋਲ ਰਿਹਾ ਪਰ ਕਾਰੋਬਾਰ ਚੱਲ ਰਿਹਾ ਹੈ। ਉਸ ਨੂੰ ਮੰਦੀ ਨਹੀਂ ਆਈ। 70 ਸਾਲਾਂ ਦੇ ਅੰਦਰ ਭਾਰਤ ਅਤੇ ਪਾਕਿਸਤਾਨ 3-4 ਜੰਗਾਂ ਦੁਨੀਆ ਨੂੰ ਦੱਸ ਕੇ ਲੜ ਬੈਠੇ ਹਨ ਅਤੇ ਬਿਨਾਂ ਦੱਸੇ ਲੜੀਆਂ ਜਾਣ ਵਾਲੀਆਂ ਰੋਜ਼ ਦੀਆਂ ਜੰਗਾਂ ਕਿਸੇ ਖਾਤੇ ਵਿਚ ਨਹੀਂ ਆਉਂਦੀਆਂ। ਕੰਟਰੋਲ ਰੇਖਾ 'ਤੇ ਰੋਜ਼ 5-7 ਵਿਅਕਤੀਆਂ ਨੂੰ ਮਾਰ ਦੇਣਾ ਆਮ ਗੱਲ ਬਣ ਚੁੱਕੀ ਹੈ। ਪਰ ਸਾਡਾ ਜੰਗਾਂ ਦਾ ਸ਼ੌਕ ਮੁੱਕਣ ਦਾ ਨਾਂਅ ਹੀ ਨਹੀਂ ਲੈ ਰਿਹਾ। ਸੱਭਿਆਚਾਰਕ, ਅਧਿਆਤਮਕ, ਰਾਜਨੀਤਕ ਅਤੇ ਹੋਰ ਕਿਸਮ ਦੀ ਕਲਾ ਇਸ ਖਿੱਤੇ ਤੋਂ ਮੁੱਕਦੀ ਜਾ ਰਹੀ ਹੈ ਪਰ ਨੇਤਾ ਆਪਣੇ ਸੁਆਰਥ ਤੋਂ ਅੱਗੇ ਸੋਚਣ ਨੂੰ ਤਿਆਰ ਹੀ ਨਹੀਂ, ਬਸ ਕਾਰੋਬਾਰ ਚਲਦਾ ਰਹਿਣਾ ਚਾਹੀਦਾ ਹੈ। ਵਿਅਕਤੀ ਜਿਊਂਦੇ ਰਹਿਣ ਜਾਂ ਨਾ, ਦੁਸ਼ਮਣੀ ਜ਼ਿੰਦਾ ਰਹਿਣੀ ਚਾਹੀਦੀ ਹੈ। ਵੋਟਰ ਜਿਊਂਦਾ ਰਹੇ ਜਾਂ ਮਰ ਜਾਵੇ, ਵੋਟਾਂ ਦੀ ਖੇਡ ਚਲਦੀ ਰਹਿਣੀ ਚਾਹੀਦੀ ਹੈ। ਆਪਣੇ ਦੇਸ਼ ਅੰਦਰ ਸਕੂਨ ਹੋਵੇ ਜਾਂ ਨਾ ਹੋਵੇ, ਦੂਸਰੇ ਦੇਸ਼ ਦਾ ਸਕੂਨ ਜ਼ਰੂਰ ਬਰਬਾਦ ਹੋਣਾ ਚਾਹੀਦਾ ਹੈ। ਕੋਈ ਸੋਚੇ ਜਾਂ ਨਾ ਸੋਚੇ, ਕੋਈ ਸਮਝੇ ਜਾਂ ਨਾ ਸਮਝੇ, ਅੱਜ ਦੀ ਨੌਜਵਾਨ ਪੀੜ੍ਹੀ ਅਤੇ ਕੱਲ੍ਹ ਨੂੰ ਆਉਣ ਵਾਲੀ ਨਵੀਂ ਪੀੜ੍ਹੀ ਇਕ ਸਵਾਲ ਜ਼ਰੂਰ ਪੁੱਛੇਗੀ ਕਿ 1947 ਵਿਚ ਵੰਡ ਪਾਉਣ ਵਾਲੇ ਤਾਂ ਕਦੋਂ ਦੇ ਤੁਰ ਗਏ, ਪਰ ਤੁਸੀਂ ਬਾਅਦ ਵਿਚ ਵੀ ਵੰਡ ਕਿਉਂ ਪਾਈ ਰੱਖੀ ਅਤੇ ਅੱਜ ਵੀ ਵੰਡ ਬਾਰੇ ਹੀ ਸੋਚਦੇ ਹੋ? ਸ਼ਾਂਤੀ ਅਤੇ ਤਰੱਕੀ ਬਾਰੇ ਕਿਉਂ ਨਹੀਂ ਸੋਚਿਆ? ਜ਼ਮਾਨਾ ਬਦਲ ਗਿਆ। ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ, ਸਪੇਨ ਅਤੇ ਦੁਨੀਆ ਦੇ ਹੋਰ ਕਈ ਦੇਸ਼ ਆਪਣੀਆਂ ਮੁਸ਼ਕਿਲਾਂ ਹੱਲ ਕਰਕੇ ਲੋਕਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰ ਰਹੇ ਹਨ ਪਰ ਅਸੀਂ ਕੱਲ੍ਹ ਵੀ ਰੋ ਰਹੇ ਸੀ ਅਤੇ ਅੱਜ ਵੀ ਰੋ ਹੀ ਰਹੇ ਹਾਂ। ਇਕ ਗੱਲ ਸਾਡੀ ਰਾਜਨੀਤਕ ਜਮਾਤ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਆਪਣੀਆਂ ਅੱਖਾਂ ਦੇ ਹੰਝੂ ਸਾਨੂੰ ਆਪ ਹੀ ਸਾਫ਼ ਕਰਨੇ ਪੈਣਗੇ, ਬਾਹਰੋਂ ਕਿਸੇ ਨੇ ਨਹੀਂ ਆਉਣਾ। ਭਾਰਤ ਅਤੇ ਪਾਕਿਸਤਾਨ ਵਿਚ ਰਹਿਣ ਵਾਲੇ ਕਰੋੜਾਂ ਲੋਕ ਖੂਨ ਦੇ ਹੰਝੂ ਰੋ ਰਹੇ ਹਨ। ਜੇ ਹੋ ਸਕੇ ਤਾਂ ਇਹ ਹੰਝੂ ਸਾਫ਼ ਕਰੋ। ਲੋਕਾਂ ਦੇ ਇਹ ਹੰਝੂ ਖ਼ਤਮ ਹੋ ਗਏ ਤਾਂ ਸਾਰੀਆਂ ਮੁਸ਼ਕਿਲਾਂ ਆਪਣੇ-ਆਪ ਹੱਲ ਹੋ ਜਾਣਗੀਆਂ। 70 ਸਾਲ ਜੰਗਾਂ ਨੂੰ ਦੇ ਕੇ ਵੇਖ ਲਏ ਹਨ, ਹੁਣ 70 ਸਾਲ ਅਮਨ-ਸ਼ਾਂਤੀ ਨੂੰ ਦੇ ਕੇ ਵੇਖੋ। ਭਰੋਸਾ ਰੱਖੋ। ਇਸ ਦਾ ਨਤੀਜਾ ਜ਼ਰੂਰ ਹਾਂ-ਪੱਖੀ ਹੋਵੇਗਾ।

E.mail: tayyeba.bukhari@dunya.com.pk

ਸੱਭਿਆਚਾਰ ਨਾਲੋਂ ਟੁੱਟ ਕੇ ਖ਼ੁਦਕੁਸ਼ੀਆਂ ਦਾ ਕਸ਼ਟ ਭੋਗਦੇ ਕਿਸਾਨ

ਪੰਜਾਬ ਅੰਦਰ ਭਾਈਚਾਰਕ ਸਾਂਝ ਨਾਲ ਜੁੜੇ ਉਹ ਵੇਲੇ ਅਕਸਰ ਯਾਦ ਆਉਂਦੇ ਹਨ ਜਦੋਂ ਜੇ ਕਿਸੇ ਕਿਸਾਨ ਦੀ ਖਲਵਾੜਿਆਂ 'ਚ ਪਈ ਕਣਕ ਨੂੰ ਅੱਗ ਲੱਗ ਜਾਂਦੀ ਸੀ ਤਾਂ ਪਿੰਡ ਦੇ ਸਾਰੇ ਲੋਕ ਤਿੰਨ-ਤਿੰਨ ਚਾਰ-ਚਾਰ ਭਰੀਆਂ ਕਣਕ ਦੀਆਂ ਆਪਣੇ ਗੱਡਿਆਂ 'ਤੇ ਲੱਦ ਕੇ ਅੱਗ ਨਾਲ ਪੀੜਤ ...

ਪੂਰੀ ਖ਼ਬਰ »

ਕਿਸ ਨੂੰ ਲਾਭ ਮਿਲੇਗਾ ਰਾਖਵੇਂਕਰਨ ਦੀ ਨੀਤੀ ਦਾ ?

ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਸੱਤਾਧਾਰੀ ਤੇ ਵਿਰੋਧੀ ਧਿਰਾਂ ਉੱਚੀਆਂ ਜਾਤੀਆਂ ਨੂੰ 10 ਫ਼ੀਸਦੀ ਦਾ ਰਾਖਵਾਂਕਰਨ ਦੇਣ 'ਤੇ ਸੰਸਦ ਵਿਚ ਹੋਈ ਬਹਿਸ ਨੇ ਸਾਡੇ ਸਾਹਮਣੇ ਇਕ ਹੈਰਾਨ ਕਰ ਦੇਣ ਵਾਲਾ ਨਜ਼ਾਰਾ ਪੇਸ਼ ਕੀਤਾ। ਪਹਿਲੇ ਦਿਨ ਲੋਕ ਸਭਾ ਵਿਚ ਅਤੇ ਦੂਜੇ ਦਿਨ ਰਾਜ ...

ਪੂਰੀ ਖ਼ਬਰ »

ਸਿੱਖਿਆ ਤੇ ਸਿਹਤ ਆਪਣੀ ਜ਼ਿੰਮੇਵਾਰੀ ਸਮਝੇ ਸਰਕਾਰ

ਪੰਜਾਬ ਸਰਕਾਰ ਵਲੋਂ ਸਿਹਤ ਅਤੇ ਵਿੱਦਿਆ ਦੇ ਖੇਤਰ ਵਿਚ ਆਪਣੀ ਜ਼ਿੰਮੇਵਾਰੀ ਘਟਾਉਣ ਦੀ ਸ਼ੁਰੂ ਕੀਤੀ ਕਵਾਇਦ ਸੂਬੇ ਲਈ ਨਾਂਹ-ਪੱਖੀ ਵਰਤਾਰਾ ਹੈ। ਪਿਛਲੇ ਲੰਮੇ ਸਮੇਂ ਤੋਂ ਸੂਬੇ ਦੀਆਂ ਸਰਕਾਰਾਂ ਦੀ ਇਨ੍ਹਾਂ ਅਹਿਮ ਖੇਤਰਾਂ ਵਿਚ ਯੋਜਨਾਬੰਦੀ ਬੇਹੱਦ ਨਾਕਸ ਰਹੀ ਹੈ। ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX