ਤਾਜਾ ਖ਼ਬਰਾਂ


ਤੇਜ਼ ਰਫ਼ਤਾਰ ਇਨੋਵਾ ਗੱਡੀ ਵੱਲੋਂ ਮਾਰੀ ਟੱਕਰ 'ਚ ਮੋਟਰ ਸਾਇਕਲ ਨੌਜਵਾਨ ਹਲਾਕ
. . .  31 minutes ago
ਮੰਡੀ ਕਿੱਲਿਆਂਵਾਲੀ, 3 ਜੂਨ (ਇਕਬਾਲ ਸਿੰਘ ਸ਼ਾਂਤ)-ਅੱਜ ਸ਼ਾਮ ਪਿੰਡ ਮਾਹੂਆਣਾ ਨੇੜੇ ਇੱਕ ਤੇਜ਼ ਰਫ਼ਤਾਰ ਸਰਕਾਰੀ ਡਿਊਟੀ ਲਈ ਕਿਰਾਏ 'ਤੇ ਲਈ ਇਨੋਵਾ ਗੱਡੀ ਨਾਲ ਮੋਟਰ ਸਾਇਕਲ ਨਾਲ ਵਾਪਰੇ ਹਾਦਸੇ ਨੇ ਮਾਪਿਆਂ ਦਾ ਇਕਲੌਤਾ ਚਿਰਾਗ ਅਤੇ ਦੋ ਸਾਲਾਂ ਦੀ ਬੱਚੀ ਦੇ ਸਿਰ ਦਾ ਪਰਛਾਵਾਂ ਹਮੇਸ਼ਾਂ ਲਈ...
ਫ਼ਾਜ਼ਿਲਕਾ- ਕੋਰੋਨਾ ਪਾਜੀਟਿਵ ਨੌਜਵਾਨ ਦੇ ਸੰਪਰਕ ਵਿਚ ਆਏ 44 ਲੋਕਾਂ ਦੀ ਕੋਰੋਨਾ ਰਿਪੋਰਟ ਨੈਗਟਿਵ
. . .  56 minutes ago
ਫ਼ਾਜ਼ਿਲਕਾ, 3 ਜੂਨ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ 'ਚ ਕੋਰੋਨਾ ਪਾਜੀਟਿਵ ਨੌਜਵਾਨ ਦੇ ਸੰਪਰਕ ਵਿਚ ਆਏ 44 ਲੋਕਾਂ ਦੀ ਕੋਰੋਨਾ ਵਾਇਰਸ ਰਿਪੋਰਟਾਂ ਨੈਗਟਿਵ ਆਈਆਂ ਹਨ ,ਜਾਣਕਾਰੀ ਦੇਂਦੀਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ .ਐਮ. ਕਟਾਰੀਆਂ ਨੇ ਦੱਸਿਆ ਕਿ ਪੀੜਿਤ ਨੌਜਵਾਨ ਜੋਕਿ ਸੋਨੀਪਤ...
ਮੁੰਬਈ 'ਚ ਆਉਂਦਿਆਂ ਹੀ ਕਮਜ਼ੋਰ ਪਿਆ ਤੂਫ਼ਾਨ ਨਿਸਰਗ
. . .  about 1 hour ago
ਮੁੰਬਈ, 3 ਜੂਨ - ਚਕਰਵਾਤੀ ਤੂਫ਼ਾਨ ਨਿਸਰਗ ਮਹਾਰਾਸ਼ਟਰ ਦੇ ਤਟੀ ਇਲਾਕਿਆਂ ਨਾਲ ਟਕਰਾਇਆ। ਮੁੰਬਈ 'ਚ ਨਿਸਰਗ ਤੂਫਾਨ ਅਲੀਬਾਗ ਦੇ ਤੱਟ ਨਾਲ ਟਕਰਾਇਆ। ਹਾਲਾਂਕਿ ਤੂਫ਼ਾਨ ਦਾ ਮੁੰਬਈ ਲਈ ਖ਼ਤਰਾ ਲਗਭਗ ਖ਼ਤਮ ਹੋ ਚੁੱਕਾ ਹੈ ਪਰੰਤੂ ਮੁੰਬਈ ਦੇ ਜ਼ਿਆਦਾਤਰ...
ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਅੱਜ 7 ਨਵੇਂ ਕੋਰੋਨਾ ਪੀੜਤਾਂ ਦੀ ਹੋਈ ਪੁਸ਼ਟੀ
. . .  about 1 hour ago
ਐੱਸ. ਏ. ਐੱਸ. ਨਗਰ, 3 ਜੂਨ (ਕੇ. ਐੱਸ. ਰਾਣਾ) - ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਅੱਜ 7 ਨਵੇਂ ਕੋਰੋਨਾ ਪੀੜਤਾਂ ਦੀ ਗਿਣਤੀ ਹੋਣ ਨਾਲ ਜ਼ਿਲ੍ਹੇ ਅੰਦਰ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 123 ਤੱਕ ਪਹੁੰਚ ਗਈ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਸਿਵਲ ਸਰਜਨ...
ਅਮਰੀਕਾ ਅਗਲੇ ਹਫ਼ਤੇ ਵੈਂਟੀਲੈਂਟਰਾਂ ਦੀ ਪਹਿਲੀ ਕਿਸ਼ਤ ਭਾਰਤ ਪਹੁੰਚਾਏਗਾ
. . .  about 1 hour ago
ਵਾਸ਼ਿੰਗਟਨ, 3 ਜੂਨ - ਸੰਯੁਕਤ ਰਾਸ਼ਟਰ ਅਮਰੀਕਾ ਭਾਰਤ ਨੂੰ 100 ਵੈਂਟੀਲੈਂਟਰ ਦਾਨ ਵਿਚ ਦੇ ਰਿਹਾ ਹੈ। ਜਿਨ੍ਹਾਂ ਵਿਚੋਂ ਕੁਝ ਵੈਂਟੀਲੈਂਟਰ ਪਹਿਲੇ ਪੜਾਅ ਤਹਿਤ ਅਗਲੇ ਹਫ਼ਤੇ ਭਾਰਤ ਪਹੁੰਚ...
ਏਅਰ ਮਾਰਸ਼ਲ ਬੀ.ਸੁਰੇਸ਼ ਵੱਲੋਂ ਏਅਰ ਫੋਰਸ ਸਟੇਸ਼ਨ ਹਲਵਾਰਾ ਦਾ ਦੌਰਾ
. . .  about 2 hours ago
ਰਾਏਕੋਟ 3 ਜੂਨ (ਸੁਸ਼ੀਲ ) - ਭਾਰਤੀ ਹਵਾਈ ਫੌਜ ਦੇ ਏਅਰ ਮਾਰਸ਼ਲ ਬੀ ਸੁਰੇਸ਼ ( ਏਅਰ ਅਫਸਰ ਕਮਾਂਡਿੰਗ ਇਨ ਚੀਫ ਪੱਛਮੀ ਏਅਰ ਕਮਾਂਡ ) ਵੱਲੋਂ ਅੱਜ ਨੇੜਲੇ ਏਅਰ ਫੋਰਸ ਸਟੇਸ਼ਨ ਹਲਵਾਰਾ ਦਾ ਦੌਰਾ ਕਰਕੇ ਏਅਰਬੇਸ ਦੀਆਂ ...
ਸ਼ਾਹਕੋਟ ਪੁਲਿਸ ਵਲੋਂ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਸ਼ਰਾਬ ਬਰਾਮਦ
. . .  about 2 hours ago
ਸ਼ਾਹਕੋਟ, 3 ਜੂਨ (ਦਲਜੀਤ ਸਚਦੇਵਾ)- ਡੀ. ਐੱਸ. ਪੀ. ਸ਼ਾਹਕੋਟ ਪਿਆਰਾ ਸਿੰਘ ਥਿੰਦ ਦੀ ਅਗਵਾਈ ਹੇਠ ਥਾਣਾ ਮੁਖੀ ਸ਼ਾਹਕੋਟ ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਦੀ ਦੇਖ-ਰੇਖ...
ਫ਼ਰੀਦਕੋਟ 'ਚ ਕੋਰੋਨਾ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਫ਼ਰੀਦਕੋਟ, 3 ਜੂਨ (ਜਸਵੰਤ ਸਿੰਘ ਪੁਰਬਾ)- ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਫ਼ਰੀਦਕੋਟ ਵਿਖੇ ਕੋਰੋਨਾ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਅੰਮ੍ਰਿਤਸਰ, 3 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਇੱਕ ਕੋਰੋਨਾ ਪਾਜ਼ੀਟਿਵ ਮਰੀਜ਼ ਭਾਰਤ ਨਗਰ ਅਤੇ ਦੂਜਾ ਹਾਊਸਿੰਗ ਬੋਰਡ ਕਾਲੋਨੀ...
ਬਾਘਾਪੁਰਾਣਾ 'ਚ ਪੇਂਡੂ-ਮਜ਼ਦੂਰ ਯੂਨੀਅਨ ਵਲੋਂ ਰੋਸ ਮਾਰਚ ਤੇ ਧਰਨਾ
. . .  about 3 hours ago
ਬਾਘਾਪੁਰਾਣਾ, 3 ਜੂਨ (ਬਲਰਾਜ ਸਿੰਗਲਾ)- ਪੇਂਡੂ-ਮਜ਼ਦੂਰ ਯੂਨੀਅਨ ਵਲੋਂ ਅੱਜ ਇੱਥੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ, ਬਲਾਕ ਪ੍ਰਧਾਨ ਹਰਬੰਸ ਸਿੰਘ ਰੋਡੇ ਅਤੇ ਹੋਰਨਾਂ ਆਗੂਆਂ ਦੀ...
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 3 hours ago
ਹੁਸ਼ਿਆਰਪੁਰ, 3 ਜੂਨ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਸਥਿਤ ਪਿੱਪਲਾਂਵਾਲਾ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਇੱਕ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ...
ਮਿਸ਼ਨ ਫ਼ਤਿਹ : ਬਰਨਾਲਾ ਦੇ ਪਿੰਡ ਤਾਜੋਕੇ ਦੇ ਨੌਜਵਾਨ ਨੇ ਕੋਰੋਨਾ ਨੂੰ ਦਿੱਤੀ ਮਾਤ
. . .  about 3 hours ago
ਤਪਾ ਮੰਡੀ , 3 ਜੂਨ (ਵਿਜੇ ਸ਼ਰਮਾ)- ਬਰਨਾਲਾ ਜ਼ਿਲ੍ਹੇ ਲਈ ਇਹ ਰਾਹਤ ਭਰੀ ਖ਼ਬਰ ਹੈ ਕਿ ਤਪਾ ਨੇੜਲੇ ਪਿੰਡ ਤਾਜੋਕੇ ਦੇ 18 ਸਾਲਾ ਨੌਜਵਾਨ ਜਸਵੀਰ ਸਿੰਘ ਨੇ ਕੋਵਿਡ-19 'ਤੇ ਫ਼ਤਿਹ ਪ੍ਰਾਪਤ...
ਸਕੂਲ 2020-21 ਸੈਸ਼ਨ ਦੌਰਾਨ ਫੀਸਾਂ 'ਚ ਵਾਧਾ ਨਹੀਂ ਕਰ ਸਕਣਗੇ : ਪਰੀਦਾ
. . .  about 3 hours ago
ਚੰਡੀਗੜ੍ਹ, 3 ਜੂਨ (ਲਿਬਰੇਟ)- ਪ੍ਰਸ਼ਾਸਨ ਨੇ ਅੱਜ ਇੱਕ ਵੱਡਾ ਫ਼ੈਸਲਾ ਲੈਂਦਿਆਂ ਸੈਸ਼ਨ 2020-21 'ਚ ਫੀਸਾਂ 'ਚ ਵਾਧਾ ਨਾ ਕਰਨ ਦਾ ਫ਼ੈਸਲਾ ਕਰਦਿਆਂ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਦੀ...
ਦਲ ਖ਼ਾਲਸਾ ਵਲੋਂ 5 ਜੂਨ ਦਾ ਯਾਦਗਾਰੀ ਮਾਰਚ 5 ਸਿੰਘਾਂ ਨਾਲ ਸੰਕੇਤਕ ਤੌਰ 'ਤੇ ਕੱਢਣ ਦਾ ਐਲਾਨ
. . .  about 3 hours ago
ਅੰਮ੍ਰਿਤਸਰ, 3 ਜੂਨ (ਜਸਵੰਤ ਸਿੰਘ ਜੱਸ)- ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਘੱਲੂਘਾਰਾ ਦਿਵਸ ਮੌਕੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਸ੍ਰੀ ਹਰਿਮੰਦਰ ਸਾਹਿਬ ਤੱਕ 5 ਜੂਨ ਨੂੰ ਕੀਤਾ ਜਾਂਦਾ ਘੱਲੂਘਾਰਾ...
ਕਿਤੇ ਵੀ ਉਤਪਾਦ ਵੇਚਣ ਅਤੇ ਵਧੇਰੇ ਕੀਮਤ ਦੇਣ ਵਾਲੇ ਨੂੰ ਵੇਚਣ ਦੀ ਹੁਣ ਕਿਸਾਨਾਂ ਨੂੰ ਆਜ਼ਾਦੀ- ਜਾਵੜੇਕਰ
. . .  about 3 hours ago
ਨਵੀਂ ਦਿੱਲੀ, 3 ਜੂਨ- ਕੇਂਦਰੀ ਕੈਬਨਿਟ ਦੀ ਬੈਠਕ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਐਗਰੀਕਲਚਰ ਮਾਰਕੀਟ ਕਮੇਟੀ ਦੇ ਬੰਧਨ...
ਮਸੂਦ ਅਜ਼ਹਰ ਦਾ ਰਿਸ਼ਤੇਦਾਰ ਫੌਜੀ ਭਾਈ ਮੁਠਭੇੜ ਦੌਰਾਨ ਢੇਰ, ਪੁਲਵਾਮਾ ਹਮਲੇ 'ਚ ਸੀ ਸ਼ਾਮਲ
. . .  about 3 hours ago
ਅੰਮ੍ਰਿਤਸਰ, 3 ਜੂਨ (ਸੁਰਿੰਦਰ ਕੋਛੜ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕੰਗਨ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਕਮਾਂਡਰ ਅਤੇ ਆਈ. ਈ. ਡੀ. ਬਣਾਉਣ...
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਇਸਤਰੀ ਜਾਗ੍ਰਿਤੀ ਮੰਚ ਨੇ ਐੱਸ. ਡੀ. ਐੱਮ. ਦਫ਼ਤਰ ਅੱਗੇ ਲਾਇਆ ਧਰਨਾ
. . .  about 4 hours ago
ਨਾਭਾ, 3 ਜੂਨ (ਕਰਮਜੀਤ ਸਿੰਘ)- ਅੱਜ ਇਸਤਰੀ ਜਾਗ੍ਰਿਤੀ ਮੰਚ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਨਾਭਾ ਸ਼ਹਿਰ ਅੰਦਰ ਮੁਜ਼ਾਹਰਾ ਕਰਦਿਆਂ ਐੱਸ. ਡੀ. ਐੱਮ. ਦਫ਼ਤਰ ਨਾਭਾ ਅੱਗੇ ਧਰਨਾ ਲਾਇਆ...
ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਸ਼ੁਰੂ
. . .  about 4 hours ago
ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਸੂਬੇ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਬਿਜਾਈ ਲਈ ਜੂਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਤਾਂ ਜੋ ਕਿਸਾਨ ਸਰਕਾਰ ਤੇ ਪ੍ਰਸ਼ਾਸਨ ਦੀਆਂ...
ਪੰਜਾਬ 'ਚ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
. . .  about 4 hours ago
ਖਰੜ, 3 ਜੂਨ (ਗੁਰਮੁੱਖ ਸਿੰਘ ਮਾਨ)- ਪੰਜਾਬ ਸਰਕਾਰ ਦੇ ਮਾਲ ਵਿਭਾਗ ਵਲੋਂ ਚਾਰ ਨਾਇਬ ਤਹਿਸੀਲਦਾਰ ਦੇ...
ਪੰਜਾਬ ਸਰਕਾਰ ਦੇ ਵਿਦਿਆਰਥੀ ਵਿਰੋਧੀ ਫ਼ੈਸਲੇ ਵਿਰੁੱਧ ਨਾਭਾ 'ਚ ਰੋਸ ਪ੍ਰਦਰਸ਼ਨ
. . .  about 4 hours ago
ਨਾਭਾ, 3 ਜੂਨ (ਕਰਮਜੀਤ ਸਿੰਘ)- ਪਟਿਆਲਾ ਗੇਟ ਵਿਖੇ ਅੱਜ ਵਿਦਿਆਰਥੀਆਂ ਨੇ ਮੈਡੀਕਲ ਸਿੱਖਿਆ ਦੀਆਂ ਫ਼ੀਸਾਂ 'ਚ ਵਾਧਾ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕੀਤਾ। ਇਸ ਮੌਕੇ ਇਕੱਠੇ...
ਕਣਕ ਦੇ ਸੈਂਪਲ ਰੱਦ ਹੋਣ ਕਾਰਨ ਆੜ੍ਹਤੀਏ ਨੇ ਚਲਾਈ ਗੋਲੀ, ਇੱਕ ਜ਼ਖ਼ਮੀ
. . .  about 4 hours ago
ਖਾਸਾ 3 ਜੂਨ (ਗੁਰਨੇਕ ਸਿੰਘ ਪੰਨੂ)- ਅੱਜ ਕਸਬਾ ਖਾਸਾ ਅਧੀਨ ਆਉਂਦੇ ਕਣਕ ਦੇ ਇੱਕ ਗੋਦਾਮ 'ਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦਿਲਬਾਗ ਸਿੰਘ ਆੜ੍ਹਤੀਆ, ਜੋ ਕਿ ਪਿੰਡ...
ਨਹੀਂ ਰਹੇ ਅਕਾਲੀ ਦਲ ਸੁਤੰਤਰ ਦੇ ਸੀਨੀਅਰ ਆਗੂ ਗੁਲਜਾਰ ਸਿੰਘ ਮਟੋਰੜਾ
. . .  about 5 hours ago
ਨਾਭਾ, 3 ਜੂਨ (ਕਰਮਜੀਤ ਸਿੰਘ)- ਅਕਾਲੀ ਦਲ ਸੁਤੰਤਰ ਦੇ ਸੀਨੀਅਰ ਆਗੂ ਗੁਲਜਾਰ ਸਿੰਘ ਮਟੋਰੜਾ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ...
ਬਿਜਲੀ ਬਿੱਲ ਲਾਉਣ ਦੇ ਫ਼ੈਸਲੇ ਵਿਰੁੱਧ ਜਨਤਕ ਜਥੇਬੰਦੀਆਂ ਵਲੋਂ ਐੱਸ. ਈ. ਪਾਵਰਕਾਮ ਦਾ ਘਿਰਾਓ
. . .  about 5 hours ago
ਬਠਿੰਡਾ, 3 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਵਲੋਂ ਥਰਮਲ ਗੇਟ 'ਤੇ ਧਰਨਾ ਲਗਾ ਕੇ ਐੱਸ. ਈ. ਪਾਵਰਕਾਮ ਦਾ ਘਿਰਾਓ ਕੀਤਾ ਗਿਆ। ਜਨਤਕ...
ਪ੍ਰੇਮੀ ਨੇ ਪ੍ਰੇਮਿਕਾ ਨੂੰ ਜ਼ਹਿਰ ਦੇਣ ਉਪਰੰਤ ਕੀਤੀ ਖ਼ੁਦਕੁਸ਼ੀ
. . .  about 5 hours ago
ਰੁੜਕਾ ਕਲਾਂ, 3 ਜੂਨ (ਦਵਿੰਦਰ ਸਿੰਘ ਖ਼ਾਲਸਾ)- ਜਲੰਧਰ ਦੇ ਰੁੜਕਾ ਕਲਾਂ 'ਚ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਅੱਜ ਦੋ ਮੌਤਾਂ ਹੋ ਗਈਆਂ। ਜਾਣਕਾਰੀ ਮੁਤਾਬਕ 25 ਵਰ੍ਹਿਆਂ ਦੇ ਇੱਕ ਲੜਕੇ ਨੇ 35 ਸਾਲਾਂ...
ਡਾਕਟਰਾਂ ਨੇ ਕਾਲੇ ਬਿੱਲੇ ਲਗਾ ਕੇ ਨਿਭਾਈ ਡਿਊਟੀ
. . .  about 5 hours ago
ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਸਰਕਾਰ ਵਲੋਂ ਚਲਾਏ ਜਾ ਰਹੇ ਮੈਡੀਕਲ ਕਾਲਜਾਂ 'ਚ ਪੂਰੇ ਪੰਜ ਸਾਲ ਦੇ ਕੋਰਸ ਦੀ ਫ਼ੀਸ 'ਚ ਕੀਤੇ ਗਏ ਵਾਧੇ ਦੇ ਰੋਸ ਵਜੋਂ ਸਬ ਡਵੀਜ਼ਨਲ ਹਸਪਤਾਲ ਤਪਾ ਦੇ ਡਾਕਟਰਾਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਮਾਘ ਸੰਮਤ 550

ਖੇਡ ਸੰਸਾਰ

ਆਸਟ੍ਰੇਲੀਅਨ ਓਪਨ : ਜਵੇਰੇਵ ਨੂੰ ਹਰਾ ਕੇ ਰਾਓਨਿਕ ਕੁਆਰਟਰ ਫ਼ਾਈਨਲ 'ਚ

ਮੈਲਬੌਰਨ, 21 ਜਨਵਰੀ (ਏਜੰਸੀ)- ਕੈਨੇਡਾ ਦੇ ਸਟਾਰ ਖਿਡਾਰੀ ਮਿਲੋਸ ਰਾਓਨਿਕ ਨੇ ਸੋਮਵਾਰ ਨੂੰ ਇੱਥੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ | ਰਾਓਨਿਕ ਨੇ ਚੌਥੇ ਦੌਰ ਦੇ ਮੁਕਾਬਲੇ 'ਚ ਜਰਮਨੀ ਦੇ ਪ੍ਰਤਿਭਾਸ਼ਾਲੀ ਖਿਡਾਰੀ ਅਲੈਕਜ਼ੈਂਡਰ ਜਵੇਰੇਵ ਨੂੰ ਸਿੱਧੇ ਸੈੱਟਾਂ 'ਚ 6-1, 6-1, 7-6 (7-5) ਨਾਲ ਮਾਤ ਦਿੱਤੀ | ਰਾਡ ਲੇਵਨ ਏਰੇਨਾ 'ਚ ਖੇਡੇ ਗਏ ਇਸ ਮੁਕਾਬਲੇ ਨੂੰ ਜਿੱਤਣ ਲਈ ਰਾਓਨਿਕ ਨੇ ਲਗਪਗ ਦੋ ਘੰਟੇ ਦਾ ਸਮਾਂ ਲਿਆ | ਰਾਓਨਿਕ ਨੇ ਮੈਚ ਦੀ ਸ਼ੁਰੂਆਤ ਸਮੇਂ ਪਹਿਲੇ ਦੋ ਸੈੱਟਾਂ 'ਚ ਜਵੇਰੇਵ ਨੂੰ ਬਿਲਕੁਲ ਟਿਕਣ ਨਾ ਦਿੱਤਾ ਅਤੇ ਬੜਤ ਬਣਾ ਲਈ | ਤੀਸਰੇ ਸੈੱਟ 'ਚ ਜਰਮਨ ਖਿਡਾਰੀ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੈੱਟ ਟਾਈ ਬ੍ਰੇਕਰ 'ਚ ਗਿਆ, ਪਰ ਇੱਥੇ ਵੀ ਰਾਓਨਿਕ ਨੇ 7-5 ਨਾਲ ਜਿੱਤ ਦਰਜ ਕੀਤੀ |

ਇੰਡੋਨੇਸ਼ੀਆ ਮਾਸਟਰਸ 'ਚ ਖੇਡਣਗੇ ਸ੍ਰੀਕਾਂਤ, ਸਿੰਧੂ ਤੇ ਸਾਇਨਾ

ਜਕਾਰਤਾ, 21 ਜਨਵਰੀ (ਏਜੰਸੀ)- ਉਲੰਪਿਕ 'ਚ ਚਾਂਦੀ ਤਗਮਾ ਜੇਤੂ ਪੀ.ਵੀ. ਸਿੰਧੂ ਨਵੇਂ ਸੀਜ਼ਨ 'ਚ ਆਪਣੇ ਅਭਿਆਨ ਦਾ ਆਗਾਜ਼ ਮੰਗਲਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਇੰਡੋਨੇਸ਼ੀਆ ਮਾਸਟਰਸ ਦੇ ਜ਼ਰੀਏ ਕਰੇਗੀ, ਜਦਕਿ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ੍ਰੀਕਾਂਤ ਆਪਣੀ ਲੈਅ ...

ਪੂਰੀ ਖ਼ਬਰ »

ਭਾਰਤ ਅਤੇ ਸ੍ਰੀਲੰਕਾ ਥਰੋਬਾਲ ਏਸ਼ੀਅਨ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਜੇਤੂ

ਸ੍ਰੀ ਮੁਕਤਸਰ ਸਾਹਿਬ, 21 ਜਨਵਰੀ (ਰਣਜੀਤ ਸਿੰਘ ਢਿੱਲੋਂ)-ਬੈਂਗਲੁਰੂ ਵਿਖੇ ਹੋਈ ਤਿੰਨ ਦਿਨਾ ਥਰੋਬਾਲ ਏਸ਼ੀਅਨ ਚੈਂਪੀਅਨਸ਼ਿਪ 'ਚ ਭਾਰਤ ਦੀ ਟੀਮ ਜੇਤੂ ਰਹੀ ਹੈ | ਉਨ੍ਹਾਂ ਸ੍ਰੀਲੰਕਾ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਸੋਨ ਤਗਮਾ ਹਾਸਲ ਕੀਤਾ | ਭਾਰਤੀ ...

ਪੂਰੀ ਖ਼ਬਰ »

ਖਹਿਰਾ ਮਾਝਾ ਦਾ ਸਾਲਾਨਾ ਕਬੱਡੀ ਕੱਪ 27 ਨੂੰ

ਜਲੰਧਰ, 21 ਜਨਵਰੀ (ਅ.ਬ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਦੀਪ ਸਿੰਘ 20ਵਾਂ ਕਬੱਡੀ ਕੱਪ ਪਿੰਡ ਖਹਿਰਾ ਮਾਝਾ ਵਿਖੇ 27 ਜਨਵਰੀ ਨੂੰ ਹੋਵੇਗਾ | ਜਾਣਕਾਰੀ ਦਿੰਦਿਆਂ ਸਰਪੰਚ ਕੁਲਵਿੰਦਰ ਸਿੰਘ ਤੇ ਪ੍ਰਬੰਧਕ ਨਿੱਕੂ ਖਹਿਰਾ ਦੇ ਨੇ ਦੱਸਿਆ ਕਿ ਪਿੰਡ ਦੇ ਮੈਚ 25 ਅਤੇ 26 ...

ਪੂਰੀ ਖ਼ਬਰ »

ਰਣਜੀਤ ਬਾਵਾ ਕਰਨਗੇ ਦਰਸ਼ਕਾਂ ਦਾ ਮਨੋਰੰਜਨ ਖਹਿਰਾ ਮਾਝਾ ਦਾ ਸਾਲਾਨਾ ਕਬੱਡੀ ਕੱਪ 27 ਨੂੰ

ਜਲੰਧਰ, 21 ਜਨਵਰੀ (ਅ.ਬ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਦੀਪ ਸਿੰਘ 20ਵਾਂ ਕਬੱਡੀ ਕੱਪ ਪਿੰਡ ਖਹਿਰਾ ਮਾਝਾ ਵਿਖੇ 27 ਜਨਵਰੀ ਨੂੰ ਹੋਵੇਗਾ | ਜਾਣਕਾਰੀ ਦਿੰਦਿਆਂ ਸਰਪੰਚ ਕੁਲਵਿੰਦਰ ਸਿੰਘ ਤੇ ਪ੍ਰਬੰਧਕ ਨਿੱਕੂ ਖਹਿਰਾ ਦੇ ਨੇ ਦੱਸਿਆ ਕਿ ਪਿੰਡ ਦੇ ਮੈਚ 25 ਅਤੇ 26 ...

ਪੂਰੀ ਖ਼ਬਰ »

ਪਹਿਲੀ ਮਹਿਲਾ ਕੌਮਾਂਤਰੀ ਕਬੱਡੀ ਲੀਗ ਲਈ ਖਿਡਾਰੀਆਂ ਦੀ ਚੋਣ 23 ਨੂੰ

ਪਟਿਆਲਾ, 21 ਜਨਵਰੀ (ਚਹਿਲ)-ਵਿਸ਼ਵ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਭਾਰਤੀ ਕਬੱਡੀ ਐਸੋਸੀਏਸ਼ਨ ਦੁਆਰਾ 21 ਫਰਵਰੀ ਤੋਂ ਕਰਵਾਈ ਜਾਣ ਵਾਲੀ ਪਹਿਲੀ ਕੌਮਾਂਤਰੀ ਮਹਿਲਾ ਕਬੱਡੀ ਲੀਗ (ਸਰਕਲ ਸਟਾਈਲ) ਲਈ ਖਿਡਾਰਨਾਂ ਦੀ ਚੋਣ 23 ਤੇ 24 ਜਨਵਰੀ ਨੂੰ ਹਰਿਆਣਾ ਦੇ ਸ਼ਹਿਰ ਜੀਂਦ ...

ਪੂਰੀ ਖ਼ਬਰ »

ਵਿਰਾਟ ਦੀ ਟੀਮ ਇਵੇਂ ਡਰਾਉਂਦੀ ਹੈ, ਜਿਵੇਂ 1980 ਦੇ ਦਹਾਕੇ 'ਚ ਵੈਸਟ ਇੰਡੀਜ਼ ਡਰਾਉਂਦੀ ਸੀ- ਡੀਨ ਜੋਨਸ

ਨਵੀਂ ਦਿੱਲੀ, 21 ਜਨਵਰੀ (ਏਜੰਸੀ)- ਆਸਟ੍ਰੇਲੀਆ 'ਚ ਟੈਸਟ ਲੜੀ ਜਿੱਤ ਕੇ ਇਤਿਹਾਸ ਰਚਣ ਵਾਲੀ 'ਵਿਰਾਟ ਕੋਹਲੀ ਐਾਡ ਕੰਪਨੀ' ਹੁਣ ਵਿਰੋਧੀ ਟੀਮਾਂ ਨੂੰ ਡਰਾਉਣ ਲੱਗੀ ਹੈ, ਇਹ ਮੰਨਣਾ ਕਿਸੇ ਹੋਰ ਦਾ ਨਹੀਂ, ਆਸਟ੍ਰੇਲੀਆ ਦੇ ਦਿੱਗਜ਼ ਕ੍ਰਿਕਟਰ ਡੀਨ ਜੋਨਸ ਦਾ ਹੈ | ਡੀਨ ਜੋਨਸ ...

ਪੂਰੀ ਖ਼ਬਰ »

ਏ.ਕੇ. ਸ਼ਰਮਾ ਪੰਜਾਬ ਅਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ

ਜਲੰਧਰ/ਪਟਿਆਲਾ, 21 ਜਨਵਰੀ (ਜਤਿੰਦਰ ਸਾਬੀ, ਚਹਿਲ)-ਇੱਥੇ ਪਟਿਆਲਾ ਕਲੱਬ ਵਿਖੇ ਹੋਈ ਪੰਜਾਬ ਐਥਲੈਟਿਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਤਹਿਤ ਏ.ਕੇ. ਸ਼ਰਮਾ ਪ੍ਰਧਾਨ ਅਤੇ ਕੰਵਲਪ੍ਰੀਤ ਸਿੰਘ ਬਰਾੜ ਜਨਰਲ ਸਕੱਤਰ ਚੁਣੇ ਗਏ | ਇਸ ਚੋਣ 'ਚ ਪੰਜਾਬ ਦੇ ਸਾਰੇ ...

ਪੂਰੀ ਖ਼ਬਰ »

ਆਸਟ੍ਰੇਲੀਅਨ ਓਪਨ : ਸੇਰੇਨਾ ਨੇ ਹਾਲੇਪ ਨੂੰ ਹਰਾਇਆ

ਮੈਲਬੌਰਨ, 21 ਜਨਵਰੀ (ਏਜੰਸੀ)- ਅਮਰੀਕਾ ਦੀ ਸਟਾਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਨੇ ਆਸਟ੍ਰੇਲੀਅਨ ਓਪਨ ਦੇ ਚੌਥੇ ਗੇੜ 'ਚ ਸੋਮਵਾਰ ਨੂੰ ਇੱਥੇ ਸਿਖਰ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਹਰਾ ਕੇ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ | ਸੇਰੇਨਾ ਨੇ ...

ਪੂਰੀ ਖ਼ਬਰ »

ਆਈ.ਸੀ.ਸੀ. ਟੈਸਟ ਰੈਕਿੰਗ : ਭਾਰਤੀ ਟੀਮ ਅਤੇ ਕੋਹਲੀ ਦੀ ਬਾਦਸ਼ਾਹਤ ਕਾਇਮ

ਦੁਬਈ, 21 ਜਨਵਰੀ (ਏਜੰਸੀ)- ਆਸਟ੍ਰੇਲੀਆ 'ਚ ਟੈਸਟ ਲੜੀ 'ਚ ਜਿੱਤ ਨਾਲ ਭਾਰਤੀ ਟੀਮ ਅਤੇ ਉਸ ਦੇ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਇੱਥੇ ਜਾਰੀ ਆਈ.ਸੀ.ਸੀ. ਟੈਸਟ ਰੈਂਕਿੰਗ 'ਚ ਸਿਖਰ 'ਤੇ ਆਪਣੀ ਸਥਿਤੀ ਮਜਬੂਤ ਕੀਤੀ | ਭਾਰਤ ਦੇ 116 ਅੰਕ ਹਨ ਅਤੇ ਉਹ ਵਿਸ਼ਵ ਦੀ ਨੰਬਰ ਇਕ ...

ਪੂਰੀ ਖ਼ਬਰ »

ਡੋਪਿੰਗ ਜਾਂਚ 'ਚ ਦੇਰੀ ਕਾਰਨ ਹਾਈਕੋਰਟ ਪਹੁੰਚੇ ਮੁੱਕੇਬਾਜ਼ ਨਰਸਿੰਘ ਯਾਦਵ

ਨਵੀਂ ਦਿੱਲੀ, 21 ਜਨਵਰੀ (ਏਜੰਸੀ)- ਮੁੱਕੇਬਾਜ਼ ਨਰਸਿੰਘ ਯਾਦਵ ਨੇ ਆਪਣੇ ਉੱਪਰ ਲੱਗੇ ਡੋਪਿੰਗ ਦੇ ਦੋਸ਼ਾਂ ਦੀ ਜਾਂਚ ਨੂੰ ਜਲਦ ਖਤਮ ਕਰਨ ਲਈ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ | ਉਨ੍ਹਾਂ ਕਿਹਾ ਕਿ ਮਾਮਲੇ ਨੂੰ ਤਿੰਨ ਸਾਲ ਹੋ ਗਏ ਹਨ, ਪਰ ਹਾਲੇ ਤੱਕ ਜਾਂਚ ਪੂਰੀ ...

ਪੂਰੀ ਖ਼ਬਰ »