ਤਾਜਾ ਖ਼ਬਰਾਂ


ਮਦਰ ਡੇਅਰੀ ਵੱਲੋਂ ਦੁੱਧ ਦੀ ਕੀਮਤ 'ਚ 3 ਰੁਪਏ ਪ੍ਰਤੀ ਲੀਟਰ ਵਾਧਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।
ਅਧਿਆਪਕ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਹਰੀਕੇ ਪੱਤਣ, 14 ਦਸੰਬਰ (ਸੰਜੀਵ ਕੁੰਦਰਾ) - ਕਸਬੇ ਦੇ ਬਿਲਕੁਲ ਨੇੜੇ ਅੱਜ ਸ਼ਾਮ 6.30 ਵਜੇ ਦੇ ਕਰੀਬ ਪਿਸਤੌਲਧਾਰੀ 2 ਲੁਟੇਰੇ ਇੱਕ ਅਧਿਆਪਕ ਨੂੰ ਗੋਲੀ ਮਾਰ ਕੇ ਜ਼ਖਮੀ...
ਨਾਗਰਿਕਤਾ ਸੋਧ ਬਿੱਲ ਖਿਲਾਫ ਫਿਰ ਬੋਲੇ ਕੈਪਟਨ
. . .  1 day ago
ਚੰਡੀਗੜ੍ਹ, 14 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ ਬੋਲਦਿਆਂ ਕਿਹਾ ਕਿ ਭਾਰਤ ਦਾ ਧਰਮ ਨਿਰਪੱਖ ਤਾਣਾ ਬਾਣਾ ਹਮੇਸ਼ਾ ਇਸ...
5 ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ
. . .  1 day ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਫੱਤੇਵਾਲ ਦੇ ਇੱਕ ਨੌਜਵਾਨ ਹਰਜੀਤ ਸਿੰਘ ਪੁੱਤਰ ਪੂਰਨ ਸਿੰਘ ਨੂੰ ਥਾਣਾ ਘਰਿੰਡਾ ਦੀ ਪੁਲਿਸ...
ਜੇ.ਐਨ.ਯੂ ਦੇ ਉਪ ਕੁਲਪਤੀ 'ਤੇ ਹਮਲਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ)ਦੇ ਉਪ ਕੁਲਪਤੀ ਐਮ ਜਗਦੇਸ਼ ਕੁਮਾਰ ਦੀ ਕਾਰ ਉੱਪਰ ਯੂਨੀਵਰਸਿਟੀ ਕੰਪਲੈਕਸ ਅੰਦਰ ਕੁੱਝ ਵਿਦਿਆਰਥੀਆਂ...
ਕਾਰ ਦੇ ਦਰਖ਼ਤ ਨਾਲ ਟਕਰਾਈ ਇਕ ਦੀ ਮੌਤ, 4 ਜ਼ਖ਼ਮੀ
. . .  1 day ago
ਕੋਟਕਪੂਰਾ, 14 ਦਸੰਬਰ (ਮੋਹਰ ਸਿੰਘ ਗਿੱਲ) - ਅੱਜ ਸ਼ਾਮ ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਪਿੰਡ ਕੋਠੇ ਵੜਿੰਗ ਕੋਲ ਇਕ ਕਾਰ ਅਚਾਨਕ ਬੇਕਾਬੂ ਹੋ ਕੇ ਨਾਲ ਲੱਗਦੇ ਦਰਖ਼ਤ...
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਆਪਣੇ ਰੁਖ 'ਤੇ ਕਾਇਮ - ਪ੍ਰਸ਼ਾਂਤ ਕਿਸ਼ੋਰ
. . .  1 day ago
ਪਟਨਾ, 14 ਦਸੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ ਜਨਤਾ ਦਲ ਯੁਨਾਇਟਡ ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ...
ਮਮਤਾ ਵੱਲੋਂ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ
. . .  1 day ago
ਕੋਲਕਾਤਾ, 14 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ...
ਵੀਰ ਸਾਵਰਕਰ ਦਾ ਅਪਮਾਨ ਨਾ ਕੀਤਾ ਜਾਵੇ - ਸੰਜੇ ਰਾਊਤ
. . .  1 day ago
ਮੁੰਬਈ, 14 ਦਸੰਬਰ - ਕਾਂਗਰਸੀ ਆਗੂ ਗਾਂਧੀ ਵੱਲੋਂ 'ਭਾਰਤ ਬਚਾਓ ਰੈਲੀ' ਦੌਰਾਨ ਸਾਵਰਕਰ ਸਬੰਧੀ ਦਿੱਤੇ ਗਏ ਬਿਆਨ 'ਤੇ ਬੋਲਦਿਆਂ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਕਿਹਾ...
ਭਾਰਤ ਦੀ ਰੂਹ ਨੂੰ ਚੀਰ ਦੇਵੇਗਾ ਨਾਗਰਿਕਤਾ ਸੋਧ ਬਿੱਲ - ਸੋਨੀਆ ਗਾਂਧੀ
. . .  1 day ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਵੱਲੋਂ ਆਯੋਜਿਤ 'ਭਾਰਤ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ...
ਪ੍ਰਧਾਨ ਮੰਤਰੀ ਮੋਦੀ ਵੱਲੋਂ ਹਵਾਈ ਫ਼ੌਜ ਦੇ ਪਾਈਲਟਾਂ ਤੇ ਹੋਰ ਜਵਾਨਾਂ ਨਾਲ ਮੁਲਾਕਾਤ
. . .  1 day ago
ਕਾਨਪੁਰ, 14 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਫ਼ੌਜ ਦੇ ਪਾਈਲਟਾਂ ਤੇ ਹੋਰ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਨੂੰ ਹਵਾਈ ਫ਼ੌਜ 'ਤੇ...
ਕੋਰ ਆਫ਼ ਜਲੰਧਰ ਨੇ ਜਿੱਤਿਆ 44ਵਾਂ ਆਲ ਇੰਡੀਆ ਲਿਬਰਲਜ਼ ਹਾਕੀ ਟੂਰਨਾਮੈਂਟ
. . .  1 day ago
ਨਾਭਾ, 14 ਦਸੰਬਰ (ਕਰਮਜੀਤ ਸਿੰਘ) - 8 ਦਸੰਬਰ ਤੋਂ ਸਥਾਨਕ ਕਾਲਜ ਸਟੇਡੀਅਮ 'ਚ ਸ਼ੁਰੂ ਹੋਇਆ 44ਵਾਂ ਆਲ ਇੰਡੀਆ ਲਿਬਰਲਜ਼ ਹਾਕੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ...
ਸਿਮਰਨਜੀਤ ਸਿੰਘ ਮਾਨ ਮੁੜ ਤੋਂ 5 ਸਾਲਾਂ ਲਈ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ
. . .  1 day ago
ਅੰਮ੍ਰਿਤਸਰ, 14 ਦਸੰਬਰ (ਅਜਾਇਬ ਸਿੰਘ ਔਜਲਾ) - ਸਿਮਰਨਜੀਤ ਸਿੰਘ ਮਾਨ ਨੂੰ ਮੁੜ ਤੋਂ 5 ਸਾਲਾਂ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਹ ਫ਼ੈਸਲਾ ਅੱਜ ਇੱਥੇ ਜ਼ਿਲ੍ਹਾ ਪ੍ਰਧਾਨਾਂ ਵਰਕਿੰਗ ਕਮੇਟੀ ਦੇ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਦੀ ਹਾਜ਼ਰੀ...
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ 'ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸੁਖਬੀਰ ਬਾਦਲ ਨੂੰ ਦਿੱਤੀ ਵਧਾਈ
. . .  1 day ago
ਅਮਲੋਹ, 14 ਦਸੰਬਰ (ਗੁਰਚਰਨ ਸਿੰਘ ਜੰਜੂਆ)- ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤੀਜੀ ਵਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਜਾਣ 'ਤੇ ਯੂਥ ਅਕਾਲੀ ਦਲ...
ਸ਼੍ਰੋਮਣੀ ਅਕਾਲੀ ਦਾ ਡੈਲੀਗੇਟ ਇਜਲਾਸ ਖ਼ਤਮ
. . .  1 day ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਚੱਲ ਰਿਹਾ ਡੈਲੀਗੇਟ ਇਜਲਾਸ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਤੋਂ ਬਾਅਦ...
ਬਾਦਲ ਪਰਿਵਾਰ ਤੋਂ ਖ਼ਫ਼ਾ ਟਕਸਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਦੇ ਅੱਗੇ ਸਨਮੁਖ ਹੋ ਕੇ ਕੀਤੀ ਅਰਦਾਸ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਨੂੰ ਸੁਖਬੀਰ ਬਾਦਲ ਵਲੋਂ ਸੰਬੋਧਨ
. . .  1 day ago
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵਧਾਈ ਫ਼ਾਰੂਕ ਅਬਦੁੱਲਾ ਦੀ ਨਜ਼ਰਬੰਦੀ
. . .  1 day ago
'ਭਾਰਤ ਬਚਾਓ' ਰੈਲੀ 'ਚ ਬੋਲੇ ਰਾਹੁਲ- ਮੇਰਾ ਨਾਂ ਰਾਹੁਲ ਸਾਵਰਕਰ ਨਹੀਂ, ਮਰ ਜਾਵਾਂਗਾ ਪਰ ਮੁਆਫ਼ੀ ਨਹੀਂ ਮੰਗਾਂਗਾ
. . .  1 day ago
ਪ੍ਰਿਅੰਕਾ ਨੇ ਮੋਦੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ - ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹੈ ਨਾਗਰਿਕਤਾ ਸੋਧ ਬਿੱਲ
. . .  1 day ago
ਪਰਮਿੰਦਰ ਢੀਂਡਸਾ ਨਾ ਅਕਾਲੀ ਦਲ ਬਾਦਲ ਦੇ ਡੈਲੀਗੇਟ ਇਜਲਾਸ 'ਚ ਗਏ ਅਤੇ ਨਾ ਹੀ ਅਕਾਲੀ ਦਲ ਟਕਸਾਲੀ ਦੇ ਸਮਾਗਮ 'ਚ
. . .  1 day ago
ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨਾਲ ਝੂਠ ਬੋਲਿਆ-ਮਨਮੋਹਨ ਸਿੰਘ
. . .  1 day ago
8 ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ
. . .  1 day ago
ਬਾਦਲ ਪਰਿਵਾਰ ਦੇ ਵਿਰੁੱਧ ਅਕਾਲੀ ਆਗੂਆਂ ਨੇ ਕੱਢੀ ਭੜਾਸ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਦੌਰਾਨ ਪੇਸ਼ ਕੀਤੇ ਗਏ ਵੱਖ-ਵੱਖ ਮਤੇ
. . .  1 day ago
ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਪੰਜਾਬ ਰਾਜ ਯੁਵਕ ਮੇਲਾ ਕਰਾਉਣ ਦਾ ਐਲਾਨ
. . .  1 day ago
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ 'ਤੇ ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਨੂੰ ਕੀਤਾ ਸਨਮਾਨਿਤ
. . .  1 day ago
ਸੁਖਬੀਰ ਸਿੰਘ ਬਾਦਲ ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
. . .  1 day ago
ਸੁਖਬੀਰ ਸਿੰਘ ਬਾਦਲ ਤੀਜੀ ਵਾਰ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
. . .  1 day ago
ਡੈਲੀਗੇਟ ਇਜਲਾਸ : ਜਵਾਹਰ ਲਾਲ ਨਹਿਰੂ ਨੇ ਸਾਡੇ ਨਾਲ ਧੋਖਾ ਕੀਤਾ- ਜਥੇਦਾਰ ਤੋਤਾ ਸਿੰਘ
. . .  1 day ago
ਡੈਲੀਗੇਟ ਇਜਲਾਸ 'ਚ ਜਥੇਦਾਰ ਤੋਤਾ ਸਿੰਘ ਨੇ ਬਾਬਾ ਖੜਕ ਸਿੰਘ ਦੀ ਤਸਵੀਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਲਾਉਣ ਦੀ ਕੀਤੀ ਮੰਗ
. . .  1 day ago
ਲੁਧਿਆਣਾ 'ਚ ਮੁਸਲਿਮ ਭਾਈਚਾਰੇ ਵੱਲੋਂ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ
. . .  1 day ago
ਡੈਲੀਗੇਟ ਇਜਲਾਸ 'ਚ ਡਾ. ਦਲਜੀਤ ਸਿੰਘ ਚੀਮਾ ਦੱਸ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ
. . .  1 day ago
ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਇਜਲਾਸ ਸ਼ੁਰੂ
. . .  1 day ago
ਬੀ. ਐੱਸ. ਐੱਫ. ਨੇ ਰਾਵੀ ਦਰਿਆ 'ਚੋਂ ਬਰਾਮਦ ਕੀਤੀ ਪਾਕਿਸਤਾਨੀ ਬੇੜੀ
. . .  1 day ago
ਜਲੰਧਰ : ਬਿਸਤ ਦੁਆਬ ਨਹਿਰ 'ਚ ਮਿਲਿਆ ਬੱਚੇ ਦਾ ਭਰੂਣ
. . .  1 day ago
ਬਾਦਲ ਪਰਿਵਾਰ ਤੋਂ ਖ਼ਫ਼ਾ ਆਗੂਆਂ ਵਲੋਂ ਵੱਖਰੇ ਤੌਰ 'ਤੇ ਮਨਾਇਆ ਜਾ ਰਿਹਾ ਹੈ ਅਕਾਲੀ ਦਲ ਦਾ ਸਥਾਪਨਾ ਦਿਵਸ
. . .  1 day ago
ਸਥਾਪਨਾ ਦਿਵਸ ਮੌਕੇ ਅਕਾਲੀ ਦਲ ਵਲੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਏ ਭੋਗ
. . .  1 day ago
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਜੀ. ਕੇ. ਅਤੇ ਪਰਮਜੀਤ ਸਰਨਾ
. . .  1 day ago
ਪ੍ਰਸਿੱਧ ਫ਼ਿਲਮੀ ਲੇਖਕ ਅਤੇ 'ਅਜੀਤ' ਦੇ ਕਾਲਮਨਵੀਸ ਰਾਜਿੰਦਰ ਸਿੰਘ ਆਤਿਸ਼ ਦਾ ਦੇਹਾਂਤ
. . .  1 day ago
ਮੁੰਬਈ 'ਚ ਆਸਾਮ ਦੇ ਲੋਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਕੀਤਾ ਵਿਰੋਧ
. . .  1 day ago
ਬਰਫ਼ ਦੀ ਚਿੱਟੀ ਚਾਦਰ ਨੇ ਢੱਕਿਆ ਸ਼ਿਮਲਾ
. . .  1 day ago
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਚੱਲਣ ਕਾਰਨ ਏ. ਐੱਸ. ਆਈ. ਦੀ ਮੌਤ
. . .  1 day ago
ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਾਲੇ ਸਥਾਨ 'ਤੇ ਪੈ ਰਹੇ ਹਨ ਭੋਗ
. . .  1 day ago
ਰਜਵਾਹੇ 'ਚ ਪਾੜ ਪੈਣ ਕਾਰਨ ਪਾਣੀ 'ਚ ਡੁੱਬੀ ਕਿਸਾਨਾਂ ਦੀ ਫ਼ਸਲ
. . .  1 day ago
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਅਕਾਲੀ ਦਲ ਵਲੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 99ਵਾਂ ਸਥਾਪਨਾ ਦਿਵਸ
. . .  1 day ago
ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਵੈਸਟ ਇੰਡੀਜ਼ ਖ਼ਿਲਾਫ਼ ਇਕ ਦਿਨਾਂ ਸੀਰੀਜ਼ 'ਚ ਸ਼ਾਰਦੂਲ ਠਾਕੁਰ ਭਾਰਤੀ ਟੀਮ 'ਚ ਹੋਏ ਸ਼ਾਮਲ
. . .  1 day ago
ਕੈਨੇਡਾ ਵਿਖੇ ਵਾਪਰੇ ਸੜਕ ਹਾਦਸੇ 'ਚ ਭੋਤਨਾ ਦੇ ਨੌਜਵਾਨ ਦੀ ਹੋਈ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਮਾਘ ਸੰਮਤ 550

ਪਹਿਲਾ ਸਫ਼ਾ

ਪ੍ਰਿਅੰਕਾ ਵਲੋਂ ਲਖਨਊ 'ਚ ਵਿਸ਼ਾਲ ਰੋਡ ਸ਼ੋਅ

* ਥਾਂ-ਥਾਂ ਭਰਵਾਂ ਸਵਾਗਤ * ਮੋਦੀ ਸਰਕਾਰ ਵਿਰੁੱਧ ਲੱਗੇ ਨਾਅਰੇ

ਲਖਨਊ, 11 ਫਰਵਰੀ (ਏਜੰਸੀ)-ਕਾਂਗਰਸ ਦੀ ਜਨਰਲ ਸਕੱਤਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਦੇ ਤੌਰ 'ਤੇ ਪ੍ਰਿਅੰਕਾ ਗਾਂਧੀ ਵਾਡਰਾ ਪਹਿਲੀ ਵਾਰ ਲਖਨਊ ਪੁੱਜੀ ਅਤੇ ਰੋਡ ਸ਼ੋਅ ਕੀਤਾ। ਇਸ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂ. ਪੀ. ਦੇ ਪੱਛਮੀ ਖੇਤਰ ਦੇ ਇੰਚਾਰਜ ਜਿਓਤੀਰਾਦਿੱਤਿਆ ਸਿੰਧੀਆ ਦੇ ਨਾਲ 47 ਸਾਲਾ ਪ੍ਰਿਅੰਕਾ ਕੁਰਤਾ ਅਤੇ ਸਟਾਲ 'ਚ ਦਿਖਾਈ ਦਿੱਤੀ ਅਤੇ ਪ੍ਰਿਅੰਕਾ ਨੇ ਇਕ ਝਲਕ ਪਾਉੁਣ ਲਈ ਖੜ੍ਹੇ ਪਾਰਟੀ ਵਰਕਰਾਂ ਵੱਲ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕਬੂਲਿਆ। ਸੂਬੇ ਦੇ ਆਪਣੇ ਦੌਰੇ ਤੋਂ ਪਹਿਲਾਂ ਪ੍ਰਿਅੰਕਾ ਨੇ ਲੋਕਾਂ ਨੂੰ ਦਿੱਤੇ ਆਪਣੇ ਸੰਦੇਸ਼ 'ਚ ਕਿਹਾ ਕਿ ਆਓ ਮੇਰੇ ਨਾਲ ਨਵੇਂ ਭਵਿੱਖ ਅਤੇ ਨਵੀਂ ਰਾਜਨੀਤੀ ਦਾ ਨਿਰਮਾਣ ਕਰੀਏ। ਜਦੋਂ ਤਿੰਨੇ ਆਗੂਆਂ ਨੇ ਲੋਕ ਸਭਾ ਚੋਣਾਂ 'ਚ ਵੋਟਰਾਂ ਨੂੰ ਭਰਮਾਉਣ ਲਈ ਹਵਾਈ ਅੱਡੇ ਤੋਂ ਪਾਰਟੀ ਦੇ ਮੁੱਖ ਦਫ਼ਤਰ ਤੱਕ 25 ਕਿੱਲੋਮੀਟਰ ਦਾ ਰੋਡ ਸ਼ੋਅ ਸ਼ੁਰੂ ਕੀਤਾ ਤਾਂ ਸਮਰਥਕਾਂ ਨੇ ਗੁਲਾਬ ਦੀਆਂ ਪੱਤੀਆਂ ਅਤੇ ਗੇਂਦੇ ਦੇ ਫੁੱਲਾਂ ਦੇ ਹਾਰ ਉਨ੍ਹਾਂ ਦੇ ਵਾਹਨ ਵੱਲ ਸੁੱਟੇ। ਉਤਸ਼ਾਹਿਤ ਕਾਂਗਰਸੀ ਵਰਕਰਾਂ ਨੇ ਪਾਰਟੀ ਦੇ ਤਿਰੰਗੇ ਅਤੇ ਹੋਰਡਿੰਗ ਹੱਥਾਂ 'ਚ ਫੜ ਕੇ ਸੜਕਾਂ ਦੇ ਉਤਰ ਕੇ ਕਾਂਗਰਸ ਨੇ ਦੋ ਨਵੇਂ ਜਨਰਲ ਸਕੱਤਰਾਂ ਦਾ ਸਵਾਗਤ ਕੀਤਾ ਅਤੇ ਸਾਰੇ ਸ਼ਹਿਰ 'ਚ ਹੋਰਡਿੰਗ ਲਾਏ ਗਏ ਸਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਕਾਂਗਰਸ 'ਫਰੰਟ ਫੁੱਟ' 'ਤੇ ਖੇਡੇਗੀ। ਉਨ੍ਹਾਂ ਕਿਹਾ ਕਿ ਸੂਬੇ 'ਚ ਸਰਕਾਰ ਬਣਾਉਣ ਤੱਕ ਉਨ੍ਹਾਂ ਦੀ ਪਾਰਟੀ ਚੈਨ ਨਾਲ ਨਹੀਂ ਬੈਠੇਗੀ ਅਤੇ ਸੂਬੇ 'ਚ ਸਰਕਾਰ ਬਣਾਉਣ ਦਾ ਕੰਮ ਪ੍ਰਿਅੰਕਾ ਅਤੇ ਜਿਓਤੀਰਾਦਿੱਤਿਆ ਸਿੰਧੀਆ ਨੂੰ ਸੌਂਪਿਆ ਗਿਆ ਹੈ। ਰੋਡਸ਼ੋਅ, ਜੋ ਕਿ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਦਾ ਪੂਰਬੀ ਉਤਰ ਪ੍ਰਦੇਸ਼ ਦੀ ਇੰਚਾਰਜ ਦੇ ਨਾਲ ਕੌਮੀ ਜਨਰਲ ਸਕੱਤਰ ਬਣਨ ਦੇ ਬਾਅਦ ਪਹਿਲਾ ਜਨਤਕ ਸਮਾਰੋਹ ਸੀ, ਦੌਰਾਨ ਰਾਹੁਲ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਿਅੰਕਾ ਅਤੇ ਸਿੰਧੀਆ ਨੂੰ ਕਿਹਾ ਹੈ ਕਿ ਉਨ੍ਹਾਂ ਦਾ ਕੰਮ ਸੂਬੇ 'ਚ ਸਰਕਾਰ ਲਿਆਉਣਾ ਹੈ ਜੋ ਕਿ ਸਾਰਿਆਂ ਲਈ ਨਿਆਂ ਯਕੀਨੀ ਬਣਾਵੇਗੀ। ਉਨ੍ਹਾਂ ਦਾ ਉਦੇਸ਼ ਨਿਸਚਿਤ ਤੌਰ 'ਤੇ ਲੋਕ ਸਭਾ ਚੋਣਾਂ ਹਨ ਪਰ ਇਥੇ ਵੀ ਕਾਂਗਰਸ ਸਰਕਾਰ ਲਿਆਉਣਾ ਹੈ। ਰਾਫੇਲ ਸੌਦੇ 'ਚ ਕਾਂਗਰਸ ਪਾਰਟੀ ਵਲੋਂ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਸਬੰਧ 'ਚ ਉਨ੍ਹਾਂ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਖ਼ਿਲਾਫ਼ 'ਚੌਕੀਦਾਰ ਚੋਰ ਹੈ' ਦੇ ਨਾਅਰੇ ਵੀ ਦੁਹਰਾਉਣ ਨੂੰ ਕਿਹਾ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਉਦਯੋਗਪਤੀ ਅਨਿਲ ਅੰਬਾਨੀ ਨੂੰ ਲਾਭ ਪਹੁੰਚਾਉਣ ਲਈ ਉੱਤਰ ਪ੍ਰਦੇਸ਼ ਅਤੇ ਹੋਰਨਾਂ ਰਾਜਾਂ ਤੋਂ ਪੈਸਾ ਚੋਰੀ ਕੀਤਾ। ਸਰਕਾਰ ਅਤੇ ਅੰਬਾਨੀ ਦੀ ਰਿਲਾਇੰਸ ਗਰੁੱਪ ਕਾਂਗਰਸ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਵਲੋਂ ਉਨ੍ਹਾਂ 'ਤੇ ਲਾਏ ਦੋਸ਼ਾਂ ਤੋਂ ਇਨਕਾਰ ਕਰ ਚੁੱਕੇ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਯੂ. ਪੀ. ਦੇਸ਼ ਦਾ ਦਿਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪ੍ਰਿਅੰਕਾ ਅਤੇ ਰਾਹੁਲ ਗਾਂਧੀ ਨੂੰ ਜਨਰਲ ਸਕੱਤਰ ਬਣਾਇਆ ਅਤੇ ਉਨ੍ਹਾਂ ਨੂੰ ਸੂਬੇ 'ਚ ਸਾਲਾਂ ਤੋਂ ਚੱਲੇ ਆ ਰਹੇ ਅਨਿਆਂ ਨਾਲ ਲੜਨ ਲਈ ਕਿਹਾ। ਉਸ ਇਸ (ਅਨਿਆਂ) ਖ਼ਿਲਾਫ਼ ਲੜਨਗੇ ਅਤੇ ਸਰਕਾਰ ਬਣਾਉਣਗੇ, ਜਿਹੜੀ ਨਿਆਂ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸੂਬੇ 'ਚ ਫਰੰਟ ਫੁੱਟ 'ਤੇ ਖੇਡੇਗੀ ਨਾ ਕਿ ਬੈਕਫੁੱਟ 'ਤੇ। ਉਨ੍ਹਾਂ ਅੱਗੇ ਕਿਹਾ ਕਿ ਜਦੋੋਂ ਤੱਕ ਕਾਂਗਰਸ ਵਿਚਾਰਧਾਰਾ ਵਾਲੀ ਸਰਕਾਰ ਇਥੇ ਸਥਾਪਿਤ ਨਹੀਂ ਹੁੰਦੀ, ਅਸੀਂ ਚੈਨ ਨਾਲ ਨਹੀਂ ਬੈਠਾਂਗੇ ਅਤੇ ਕਿਸਾਨਾਂ, ਨੌਜਵਾਨਾਂ ਅਤੇ ਗ਼ਰੀਬਾਂ ਲਈ ਨਿਆਂ ਯਕੀਨੀ ਬਣਾਵਾਂਗੇ।
ਵਾਡਰਾ ਵਲੋਂ ਪ੍ਰਿਅੰਕਾ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ
ਕਾਂਗਰਸ ਦੇ ਪੂਰਬੀ ਉੱਤਰ ਪ੍ਰਦੇਸ਼ ਮਾਮਲਿਆਂ ਦੀ ਜਨਰਲ ਸਕੱਤਰ ਨਿਯੁਕਤ ਕੀਤੀ ਗਈ ਪ੍ਰਿਅੰਕਾ ਗਾਂਧੀ ਵਾਡਰਾ ਦੇ ਲਖਨਊ 'ਚ ਹੋ ਰਹੇ ਰੋਡ ਸ਼ੋਅ ਦਰਮਿਆਨ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਕ 'ਪਰਫੈਕਟ' ਪਤਨੀ ਅਤੇ ਆਪਣੇ ਬੱਚਿਆਂ ਦੀ ਬਿਹਤਰੀਨ ਮਾਂ ਹੈ ਅਤੇ ਹੁਣ ਉਨ੍ਹਾਂ ਨੂੰ ਭਾਰਤ ਦੇ ਲੋਕਾਂ ਨੂੰ ਸੌਂਪਣ ਦਾ ਸਮਾਂ ਹੈ। ਬਦਲੇ ਦੀ ਭਾਵਨਾ ਵਾਲੇ ਅਤੇ ਜ਼ਹਿਰੀਲੇ ਰਾਜਨੀਤਕ ਮਾਹੌਲ ਦੇ ਖ਼ਿਲਾਫ਼ ਪ੍ਰਿਅੰਕਾ ਨੂੰ ਆਗਾਹ ਕਰਦੇ ਹੋਏ ਵਾਡਰਾ ਨੇ ਆਪਣੀ ਸਭ ਤੋਂ ਵਧੀਆ ਦੋਸਤ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਕਿ ਕ੍ਰਿਪਾ ਕਰ ਕੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ। ਵਾਡਰਾ ਨੇ ਇਹ ਭਾਵੁਕ ਪੋਸਟ ਅਜਿਹੇ ਸਮੇਂ ਲਿਖਿਆ ਜਦ ਪ੍ਰਿਅੰਕਾ ਅਤੇ ਪਾਰਟੀ ਦੇ ਪੱਛਮੀ ਉੱਤਰ ਪ੍ਰਦੇਸ਼ ਮਾਮਲਿਆਂ ਦੇ ਮੁਖੀ ਜਨਰਲ ਸਕੱਤਰ ਬਣਾਏ ਗਏ ਜਿਓਤੀਰਾਦਿੱਤਿਆ ਸਿੰਧੀਆ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਸੋਮਵਾਰ ਨੂੰ ਲਖਨਊ 'ਚ ਇਕ ਰੋਡ ਸ਼ੋਅ ਕੀਤਾ। ਆਪਣੇ ਫੇਸਬੁੱਕ ਪੋਸਟ 'ਚ ਵਾਡਰਾ ਨੇ ਲਿਖਿਆ ਕਿ ਭਾਰਤ ਦੇ ਲੋਕਾਂ ਦੀ ਸੇਵਾ ਅਤੇ ਉੱਤਰ ਪ੍ਰਦੇਸ਼ 'ਚ ਤੁਹਾਡੇ ਕੰਮ ਦੇ ਨਵੇਂ ਸਫਰ 'ਤੇ ਤੁਹਾਨੂੰ ਮੇਰੀਆਂ ਸ਼ੁੱਭ ਕਾਮਨਾਵਾਂ ਪੀ. (ਪ੍ਰਿਅੰਕਾ)।
ਪ੍ਰਿਅੰਕਾ ਦੇ ਟਵਿੱਟਰ 'ਤੇ ਕੁਝ ਘੰਟਿਆਂ 'ਚ ਇਕ ਲੱਖ ਪ੍ਰਸੰਸਕ
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਵਲੋਂ ਅੱਜ ਸੋਮਵਾਰ ਨੂੰ ਹੀ ਟਵਿੱਟਰ 'ਤੇ ਸ਼ਾਮਿਲ ਹੋਣ 'ਤੇ ਕਰੀਬ 10 ਘੰਟਿਆਂ ਦੇ ਸਮੇਂ ਵਿਚਾਲੇ ਹੀ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਉਨ੍ਹਾਂ ਦੇ ਪ੍ਰਸੰਸਕਾਂ ਦੀ ਗਿਣਤੀ ਇਕ ਲੱਖ ਤੋਂ ਵੱਧ ਹੋ ਗਈ ਹੈ। ਮਾਈਕ੍ਰੋ-ਬਲਾਗਿੰਗ ਵੈਬਸਾਈਟ 'ਤੇ ਤਾਮਿਲ ਸੁਪਰ ਸਟਾਰ ਰਜਨੀਕਾਂਤ ਨਾਲ ਪ੍ਰਿਅੰਕਾ ਦੀ ਪਹਿਲੇ ਦਿਨ ਦੀ ਤੁਲਨਾ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਇਕ ਨਵਾਂ ਸੁਪਰਸਟਾਰ ਕਿਹਾ। ਰਜਨੀਕਾਂਤ ਦੇ ਪਹਿਲੇ 24 ਘੰਟਿਆਂ 'ਚ ਹੀ ਟਵਿੱਟਰ 'ਤੇ 2 ਲੱਖ ਪ੍ਰਸੰਸਕ ਬਣ ਗਏ ਸਨ। ਥਰੂਰ ਨੇ ਕਿਹਾ ਕਿ ਕੇਵਲ 12 ਘੰਟਿਆਂ 'ਚ ਹੀ ਪ੍ਰਿਅੰਕਾ ਦੇ ਟਵਿੱਟਰ 'ਤੇ 1 ਲੱਖ ਪ੍ਰਸੰਸਕ ਬਣਨ ਤੋਂ ਜਾਪਦਾ ਹੈ ਕਿ ਉਹ ਜਲਦੀ ਹੀ ਰਜਨੀਕਾਂਤ ਦੇ ਰਿਕਾਰਡ ਤੱਕ ਪਹੁੰਚ ਜਾਣਗੇ ਤੇ ਲੱਗਦਾ ਹੈ ਕਿ ਸੋਸ਼ਲ ਮੀਡੀਆ 'ਤੇ ਇਕ ਨਵੇਂ ਸੁਪਰ ਸਟਾਰ ਦਾ ਜਨਮ ਹੋਇਆ ਹੈ।
ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆਉਣ ਤੋਂ ਵਾਲ-ਵਾਲ ਬਚੇ ਪ੍ਰਿਅੰਕਾ ਤੇ ਰਾਹੁਲ
ਅੱਜ ਇਥੇ ਹੋਏ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਰਾਹੁਲ ਗਾਂਧੀ ਦੇ ਰੋਡ ਸ਼ੋਅ ਦੌਰਾਨ ਸੁਰੱਖਿਆ 'ਚ ਵੱਡੀ ਉਲੰਘਣਾ ਦੇਖੀ ਗਈ, ਜਿਸ ਵਿਚ ਉਕਤ ਆਗੂਆਂ ਨੂੰ ਬਿਜਲੀਆਂ ਦੀਆਂ ਤਾਰਾਂ ਦੇ ਸੰਪਰਕ 'ਚ ਆਉਣ ਤੋਂ ਬਚਾਇਆ ਗਿਆ ਜਦੋਂ ਉਹ ਬੱਸ ਉਪਰ ਖੜ੍ਹੇ ਸਨ। ਐਸ. ਪੀ. ਜੀ. ਦੇ ਜਵਾਨ, ਜਿਹੜੇ ਬਿਜਲੀ ਦੀਆਂ ਤਾਰਾਂ ਤੋਂ ਬਿਲਕੁਲ ਅਣਜਾਣ ਸਨ, ਤੁਰੰਤ ਹਰਕਤ 'ਚ ਆਏ ਅਤੇ ਆਗੂਆਂ ਨੂੰ ਬੱਸ ਤੋਂ ਹੇਠਾਂ ਉਤਰਨ ਲਈ ਕਿਹਾ। ਉਸ ਦੇ ਬਾਅਦ ਪ੍ਰਿਅੰਕਾ ਤੇ ਰਾਹੁਲ ਨੇ ਐਸ. ਯੂ. ਵੀ. 'ਚ ਆਪਣਾ ਰੋਡ ਸ਼ੋਅ ਮੁਕੰਮਲ ਕੀਤਾ। ਵਿਧਾਨ ਸਭਾ ਨੇੜੇ ਬਰਲਿੰਗਟਨ ਕਰਾਸਿੰਗ ਵਿਖੇ ਰੋਡ ਸ਼ੋਅ ਰੋਕਣਾ ਪਿਆ ਕਿਉਂਕਿ ਬੱਸ, ਜਿਸ ਵਿਚ ਪ੍ਰਿਅੰਕਾ, ਰਾਹੁਲ ਅਤੇ ਹੋਰ ਖੜ੍ਹੇ ਸਨ, ਦੀ ਛੱਤ ਬਿਜਲੀ ਦੀਆਂ ਤਾਰਾਂ ਨਾਲ ਛੂਹ ਗਈ। ਸੁਰੱਖਿਆ ਬਲਾਂ ਨੂੰ ਇਨ੍ਹਾਂ ਬਿਜਲੀ ਦੀਆਂ ਤਾਰਾਂ ਦੀ ਬਿਲਕੁਲ ਜਾਣਕਾਰੀ ਨਹੀਂ ਸੀ, ਜਿਨ੍ਹਾਂ ਨਾਲ ਸਥਿਤੀ ਖਰਾਬ ਹੋ ਗਈ। ਪਰ ਤੁਰੰਤ ਆਗੂਆਂ ਨੂੰ ਐਸ. ਯੂ. ਵੀ. 'ਚ ਭੇਜਿਆ ਗਿਆ। ਕਾਂਗਰਸੀ ਐਮ. ਐਲ. ਸੀ. ਦੀਪਕ ਸਿੰਘ ਨੇ ਕਿਹਾ ਕਿ ਇਸ ਸਥਿਤੀ ਲਈ ਜ਼ਿਲ੍ਹਾ ਅਧਿਕਾਰੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਹ ਲਖਨਊ ਜ਼ਿਲ੍ਹੇ ਦੇ ਪ੍ਰਸ਼ਾਸਨ ਦੀ ਰੋਡਸ਼ੋਅ 'ਚ ਰੁਕਾਵਟ ਪੈਦਾ ਕਰਨ ਦੀ ਇਕ ਸਾਜਿਸ਼ ਸੀ। ਉਨ੍ਹਾਂ ਕਿਹਾ ਕਿ ਰਾਹੁਲ ਇਸ ਘਟਨਾ ਤੋਂ ਬਹੁਤ ਨਾਰਾਜ਼ ਹਨ।

ਲੁਧਿਆਣਾ ਨੇੜੇ ਕੁੜੀ ਨਾਲ ਸਮੂਹਿਕ ਜਬਰ ਜਨਾਹ ਸ਼ਿਕਾਇਤ ਕਰਨ 'ਤੇ ਵੀ ਨਹੀਂ ਪਹੁੰਚੀ ਪੁਲਿਸ

* ਦੋਸਤ ਨਾਲ ਜਾਂਦਿਆਂ 10-12 ਜਣਿਆਂ ਨੇ ਕੀਤਾ ਸੀ ਅਗਵਾ * ਥਾਣੇਦਾਰ ਮੁਅੱਤਲ

ਮੁੱਲਾਂਪੁਰ-ਦਾਖਾ, 11 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਦੇ ਮਾਡਲ ਥਾਣਾ ਦਾਖਾ ਇਲਾਕੇ 'ਚ ਬੀਤੀ ਦੇਰ ਰਾਤ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਸਮੂਹਿਕ ਜਬਰ ਜਨਾਹ ਕੀਤਾ ਗਿਆ। ਇਸ ਸਮੇਂ ਦੌਰਾਨ ਜਦੋਂ ਪੀੜਤ ਲੜਕੀ ਅਤੇ ਉਸ ਦੇ ਦੋਸਤ ਨੇ ਇਸ ਘਟਨਾ ਦੀ ਜਾਣਕਾਰੀ ਫ਼ੋਨ ਰਾਹੀਂ ਆਪਣੇ ਇਕ ਦੋਸਤ ਨੂੰ ਦਿੱਤੀ ਤਾਂ ਉਸ ਨੌਜਵਾਨ ਨੇ ਇਸ ਦੀ ਜਾਣਕਾਰੀ ਥਾਣਾ ਦਾਖਾ ਨੂੰ ਰਾਤ ਸਮੇਂ ਦਿੱਤੀ ਪਰ ਸ਼ਿਕਾਇਤ ਕਰਨ 'ਤੇ ਵੀ ਦਾਖਾ ਪੁਲਿਸ ਹਰਕਤ 'ਚ ਨਹੀਂ ਆਈ। ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਇਲਾਕੇ ਸਿੱਧਵਾਂ ਕਨਾਲ ਈਸੇਵਾਲ-ਚੰਗਣਾਂ ਨਹਿਰ ਕਿਨਾਰੇ 'ਚਾਕਲੇਟ ਡੇਅ' ਨੂੰ ਸਮਰਪਿਤ ਹੋ ਕੇ ਆਪਣੀ ਕਾਰ 'ਚ ਘੁੰਮਣ ਨਿਕਲੇ ਇਕ ਨੌਜਵਾਨ ਅਤੇ ਉਸ ਦੀ ਦੋਸਤ ਕੁੜੀ ਦੋਵੇਂ ਆਈ-20 ਕਾਰ ਰਾਹੀਂ ਜਿਉਂ ਹੀ ਲੁਧਿਆਣਾ ਤੋਂ ਨਹਿਰ ਕਿਨਾਰੇ ਸੜਕ ਰਾਹੀਂ ਪਿੰਡ ਈਸੇਵਾਲ ਕੋਲ ਪਹੁੰਚੇ ਤਾਂ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਅੱਗੇ ਮੋਟਰਸਾਈਕਲ ਲਗਾ ਕੇ ਜ਼ਬਰਦਸਤੀ ਕਾਰ ਰੋਕ ਲਈ। ਕਾਰ ਰੁਕਦਿਆਂ ਹੀ ਇਕ ਹੋਰ ਮੋਟਰਸਾਈਕਲ 'ਤੇ 2 ਗੱਭਰੂ ਪਹੁੰਚੇ, ਉਨ੍ਹਾਂ ਰਲ ਕੇ ਲੁਧਿਆਣਾ ਗਿੱਲ ਰੋਡ ਵਾਸੀ ਕਾਰ ਚਾਲਕ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਦੀ ਦੋਸਤ ਲੜਕੀ ਨੂੰ ਆਪਣੇ ਵੱਲ ਖਿੱਚ ਲਿਆ। ਇਸ ਦੌਰਾਨ ਬਦਮਾਸ਼ਾਂ ਨੇ ਲੜਕੀ ਤੋਂ 14 ਹਜ਼ਾਰ ਰੁਪਏ, 2 ਮੁੰਦਰੀਆਂ ਅਤੇ ਮੋਬਾਈਲ ਖੋਹ ਲਏ। ਬਦਮਾਸ਼ਾਂ ਨੇ ਲੜਕੀ ਦੇ ਦੋਸਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ 2 ਲੱਖ ਰੁਪਏ ਮੰਗਵਾਉਣ ਲਈ ਕਿਹਾ। ਬਦਮਾਸ਼ਾਂ ਨੇ ਕਾਰ 'ਚ ਲੱਗਿਆ ਸਟੀਰਿਓ ਅਤੇ ਸਪੀਕਰ ਵੀ ਕੱਢ ਲਿਆ। ਪੈਸੇ ਨਾ ਮਿਲਣ ਕਾਰਨ ਬਦਮਾਸ਼ਾਂ ਆਖ਼ਰੀ ਰਾਤ 2 ਵਜੇ ਦੋਵਾਂ ਨੂੰ ਛੱਡ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਲੜਕੀ ਅਤੇ ਉਸ ਦੇ ਦੋਸਤ ਨੂੰ ਜ਼ਬਰਦਸਤੀ ਕਾਰ 'ਚ ਬਾਹਰ ਕੱਢ ਲਿਆ ਅਤੇ ਨਹਿਰ ਕਿਨਾਰੇ ਚਾਰਦੀਵਾਰੀ ਵਾਲੇ ਖ਼ਾਲੀ ਪਲਾਟ 'ਚ ਲੜਕੀ ਨੂੰ ਲੈ ਗਏ, ਜਿਥੇ ਥੋੜ੍ਹੇ ਸਮੇਂ 'ਚ ਹੀ ਕਈ ਹੋਰ ਲੜਕੇ ਆ ਗਏ। ਮੋਟਰਸਾਈਕਲ ਸਵਾਰਾਂ ਵਲੋਂ ਲੜਕੀ ਦੇ ਦੋਸਤ ਕਾਰ ਚਾਲਕ ਨੂੰ ਉਸ ਦੀ ਕਾਰ 'ਚ ਹੀ ਬੰਦੀ ਬਣਾ ਕੇ ਕੁਝ ਦੂਰੀ 'ਤੇ ਪਿੰਡ ਦੇ ਇਕ ਫਾਰਮ ਹਾਊਸ 'ਚ ਲੈ ਗਏ। ਉਥੇ ਵੀ ਲੜਕੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਲੜਕੀ ਨਾਲ ਪੂਰੀ ਰਾਤ ਜਬਰ ਜਨਾਹ ਕਰਦੇ ਰਹੇ। ਉਨ੍ਹਾਂ ਨੇ ਰਾਤ ਸਾਢੇ ਦਸ ਵਜੇ ਦੇ ਕਰੀਬ ਨੌਜਵਾਨ ਨੂੰ ਕਿਹਾ ਕਿ ਉਹ ਕਿਸੇ ਨੂੰ ਫੋਨ ਕਰ ਕੇ 2 ਲੱਖ ਰੁਪਏ ਮੰਗਵਾਏ। ਨੌਜਵਾਨ ਨੇ ਆਪਣੇ ਇਕ ਦੋਸਤ ਨੂੰ ਫ਼ੋਨ ਕੀਤਾ ਅਤੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਬਾਰੇ ਦੱਸ ਕੇ ਪੈਸੇ ਲੈ ਕੇ ਆਉਣ ਲਈ ਕਿਹਾ। ਪੀੜਤ ਨੌਜਵਾਨ ਦਾ ਦੋਸ਼ ਹੈ ਕਿ ਉਸ ਦਾ ਦੋਸਤ ਘਟਨਾ ਸਥਾਨ 'ਤੇ ਜਾਣ ਦੀ ਬਜਾਏ ਸਿੱਧਾ ਥਾਣਾ ਦਾਖਾ ਚਲੇ ਗਿਆ ਅਤੇ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਪਰ ਕਰੀਬ ਡੇਢ ਘੰਟੇ ਤੱਕ ਪੁਲਿਸ ਉਸ ਦੇ ਨਾਲ ਨਹੀਂ ਗਈ। ਜਦੋਂ ਰਾਤ ਕਰੀਬ 12 ਵਜੇ ਪੁਲਿਸ ਵਾਲੇ ਘਟਨਾ ਸਥਾਨ 'ਤੇ ਗਏ ਤਾਂ ਉਥੋਂ ਖਾਲੀ ਹੱਥ ਵਾਪਸ ਆ ਗਏ। ਤੜਕਸਾਰ 10-11 ਨੌਜਵਾਨਾਂ ਦੇ ਚੁੰਗਲ 'ਚੋਂ ਬਚ ਕੇ ਨਿਕਲੀ ਲੜਕੀ ਵਲੋਂ ਆਪਣੇ ਨਾਲ ਵਾਪਰੀ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਅਤੇ ਨਾਲ ਹੀ ਆਪਣੇ ਦੋਸਤ ਨਾਲ ਥਾਣਾ ਦਾਖਾ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ। ਪੀੜਤ ਲੜਕੀ ਦੇ ਬਿਆਨਾਂ 'ਤੇ ਦਾਖਾ ਪੁਲਿਸ ਵਲੋਂ ਅਣਪਛਾਤੇ 10 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ। ਪੁਲਿਸ ਵਲੋਂ ਪੀੜਤ ਲੜਕੀ ਦਾ ਪ੍ਰੇਮਜੀਤ ਸਰਕਾਰੀ ਹਸਪਤਾਲ ਸੁਧਾਰ 'ਚ ਮੈਡੀਕਲ ਕਰਵਾਇਆ ਗਿਆ। ਪੁਲਿਸ ਅਜੇ ਤੱਕ ਇਸ ਮਾਮਲੇ ਨਾਲ ਜੁੜੇ ਕਿਸੇ ਵੀ ਨੌਜਵਾਨ ਨੂੰ ਫੜਨ 'ਚ ਸਫ਼ਲ ਨਹੀਂ ਹੋ ਸਕੀ।
ਪੀੜਤਾ ਨੂੰ ਮਿਲੇ ਡੀ. ਆਈ. ਜੀ.
ਲੁਧਿਆਣਾ ਰੇਂਜ ਡੀ. ਆਈ. ਜੀ. ਰਣਬੀਰ ਸਿੰਘ ਖਟੜਾ ਅਤੇ ਲੁਧਿਆਣਾ ਦਿਹਾਤੀ ਪੁਲਿਸ ਕਪਤਾਨ ਵਰਿੰਦਰ ਸਿੰਘ ਬਰਾੜ ਖ਼ੁਦ ਆਪਣੀ ਜਾਂਚ ਟੀਮ ਨਾਲ ਸਰਕਾਰੀ ਹਸਪਤਾਲ ਸੁਧਾਰ ਪਹੁੰਚ ਕੇ ਪੀੜਤਾ ਨਾਲ ਗੱਲਬਾਤ ਕੀਤੀ। ਪੀੜਤਾ ਦੁਆਰਾ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਡੀ.ਆਈ.ਜੀ ਰਣਬੀਰ ਸਿੰਘ ਖਟੜਾ, ਐਸ.ਐਸ.ਪੀ. ਵਰਿੰਦਰ ਸਿੰਘ ਬਰਾੜ ਆਪਣੀ ਜਾਂਚ ਟੀਮ ਡੀ.ਐਸ.ਪੀ. ਹਰਕਮਲ ਕੌਰ, ਡੀ.ਐਸ.ਪੀ. ਅਮਨਦੀਪ ਸਿੰਘ ਬਰਾੜ, ਐਸ.ਐਚ.ਓ. ਦਾਖਾ ਰਾਜਨ ਪਰਮਿੰਦਰ ਸਿੰਘ ਨਾਲ ਨਹਿਰ ਕਿਨਾਰੇ ਘਟਨਾ ਸਥਾਨ 'ਤੇ ਪਹੁੰਚੇ ਅਤੇ ਜਾਂਚ ਟੀਮ ਵਲੋਂ ਨੇੜਲੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਡੀ. ਆਈ. ਜੀ. ਖਟੜਾ ਨੇ ਕਿਹਾ ਕਿ ਪੁਲਿਸ ਕਈ ਪਹਿਲੂਆਂ 'ਤੇ ਪੜਤਾਲ 'ਚ ਲੱਗੀ ਹੋਈ ਹੈ, ਸਮੂਹਿਕ ਜਬਰ-ਜਨਾਹ 'ਚ ਸ਼ਾਮਿਲ ਸਾਰੇ ਨੌਜਵਾਨਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਥਾਣੇਦਾਰ ਮੁਅੱਤਲ
ਘਟਨਾ ਤੋਂ ਬਾਅਦ ਥਾਣਾ ਦਾਖਾ ਪਹੁੰਚੀ ਪੀੜਤ ਲੜਕੀ ਦੀ ਦਰਖ਼ਾਸਤ ਬਾਅਦ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਨਾ ਕਰਨ ਦੇ ਦੋਸ਼ ਹੇਠ ਡੀ.ਆਈ.ਜੀ. ਖਟੜਾ ਵਲੋਂ ਥਾਣਾ ਦਾਖਾ 'ਚ ਮੌਕੇ ਦੇ ਥਾਣੇਦਾਰ ਵਿਦਿਆ ਰਤਨ ਨੂੰ ਮੁਅੱਤਲ ਕਰ ਦਿੱਤਾ ਗਿਆ।
ਦੋਸ਼ੀ ਬਖ਼ਸ਼ੇ ਨਹੀਂ ਜਾਣਗੇ-ਬਿੱਟੂ

ਲੁਧਿਆਣਾ, 11 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਮੁੱਲਾਂਪੁਰ ਨੇੜੇ ਸਮੂਹਿਕ ਜਬਰ ਜਨਾਹ ਦੇ ਮਾਮਲੇ ਦੀ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਘਿਨੌਣੀ ਘਟਨਾ 'ਚ ਸ਼ਾਮਿਲ ਦੋਸ਼ੀ ਕਿਸੇ ਵੀ ਕੀਮਤ 'ਤੇ ਬਖ਼ਸ਼ੇ ਨਹੀਂ ਜਾਣਗੇ। ਅੱਜ ਇੱਥੇ ਗੱਲਬਾਤ ਕਰਦਿਆਂ ਬਿੱਟੂ ਨੇ ਦੱਸਿਆ ਕਿ ਲਗਾਤਾਰ ਇਸ ਘਟਨਾ ਸਬੰਧੀ ਸੀਨੀਅਰ ਅਧਿਕਾਰੀਆਂ ਪਾਸੋਂ ਜਾਣਕਾਰੀ ਲੈ ਰਹੇ ਹਨ। ਪੁਲਿਸ ਦੀਆਂ ਕਈ ਟੀਮਾਂ ਦੋਸ਼ੀਆਂ ਦੀ ਭਾਲ ਕਰ ਰਹੀਆਂ ਹਨ।
ਪੰਜਾਬ ਮਹਿਲਾ ਕਮਿਸ਼ਨ ਵਲੋਂ ਅੱਜ ਸਟੇਟਸ ਰਿਪੋਰਟ ਪੇਸ਼ ਕਰਨ ਦਾ ਹੁਕਮ

ਚੰਡੀਗੜ੍ਹ, 11 ਫਰਵਰੀ (ਵਿਕਰਮਜੀਤ ਸਿੰਘ ਮਾਨ)-ਮੁੱਲਾਂਪੁਰ-ਦਾਖਾ ਇਲਾਕੇ 'ਚ 12 ਵਿਅਕਤੀਆਂ ਵਲੋਂ ਇਕ ਲੜਕੀ ਨਾਲ ਜਬਰ ਜਨਾਹ ਦੇ ਸਨਸਨੀਖੇਜ਼ ਮਾਮਲੇ 'ਚ ਪੰਜਾਬ ਮਹਿਲਾ ਕਮਿਸ਼ਨ ਵਲੋਂ ਸਬੰਧਿਤ ਇਲਾਕੇ ਦੇ ਐਸ. ਐਚ. ਓ. ਨੂੰ ਤੁਰੰਤ ਮੁਅੱਤਲ ਕਰਨ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। 'ਅਜੀਤ' ਨਾਲ ਗੱਲ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਪੰਜਾਬ 'ਚ ਅਜਿਹਾ ਮਾਮਲਾ ਸਾਹਮਣੇ ਆਉਣਾ ਚਿੰਤਾ ਅਤੇ ਸ਼ਰਮਿੰਦਗੀ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨਾਲ ਇਸ ਕੇਸ ਸਬੰਧੀ ਗੱਲਬਾਤ ਕਰਕੇ ਉਨ੍ਹਾਂ ਸਬੰਧਿਤ ਇਲਾਕੇ ਦੇ ਐਸ.ਐਚ.ਓ. ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਹੈ, ਜਿਸ 'ਤੇ ਪੁਲਿਸ ਮੁਖੀ ਨੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਐਸ.ਐਚ.ਓ. ਰਾਜਨ ਪਰਮਿੰਦਰ ਨੂੰ ਸਮੂਹਿਕ ਜਬਰ ਜਨਾਹ ਸਬੰਧੀ ਕੱਲ੍ਹ 12 ਫਰਵਰੀ ਨੂੰ ਕਮਿਸ਼ਨ ਦੇ ਚੰਡੀਗੜ੍ਹ ਸਥਿਤ ਹੈੱਡਕੁਆਟਰ 'ਚ ਪੇਸ਼ ਹੋ ਕੇ ਸਟੇਟਸ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਚੇਅਰਪਰਸਨ ਨੇ ਦੱਸਿਆ ਕਿ ਉਨ੍ਹਾਂ ਡੀ.ਆਈ.ਜੀ. ਲੁਧਿਆਣਾ ਨਾਲ ਮਾਮਲੇ ਸਬੰਧੀ ਗੱਲ ਕਰਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ 14 ਫਰਵਰੀ ਨੂੰ ਜਿਥੇ ਪੀੜਤਾ ਨਾਲ ਮੁਲਾਕਾਤ ਕਰਨਗੇ ਉਥੇ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਘਟਨਾ ਬਾਰੇ ਸਾਰੀ ਜਾਣਕਾਰੀ ਇਕੱਤਰ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਘਿਨੌਣੀ ਅਤੇ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਅਜਿਹੀ ਅਪਰਾਧਿਕ ਮਾਨਸਿਕਤਾ ਵਾਲੇ ਲੋਕਾਂ ਦੇ ਹੌਸਲੇ ਬੁਲੰਦ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਉਹ ਸੂਬੇ ਦੇ ਪੁਲਿਸ ਮੁਖੀ ਸ੍ਰੀ ਦਿਨਕਰ ਗੁਪਤਾ ਨਾਲ ਮੀਟਿੰਗ ਕਰਕੇ ਅਜਿਹੇ ਅਪਰਾਧਾਂ ਨੂੰ ਠੱਲ੍ਹ ਪਾਉਣ ਸਬੰਧੀ ਰਣਨੀਤੀ ਬਣਾਉਣ ਲਈ ਚਰਚਾ ਵੀ ਕਰਨਗੇ।

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ

ਚੰਡੀਗੜ੍ਹ, 11 ਫਰਵਰੀ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਕੱਲ੍ਹ ਸਵੇਰੇ ਰਾਜਪਾਲ ਪੰਜਾਬ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋ ਜਾਵੇਗਾ। ਸੰਸਦੀ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਇਸ ਬਜਟ ਇਜਲਾਸ ਤੋਂ ਵੱਖ-ਵੱਖ ਵਰਗਾਂ ਨੂੰ ਵੱਡੀਆਂ ਆਸਾਂ ਹਨ ਕਿਉਂਕਿ ਰਾਜ ਦੇ ਵੋਟਰਾਂ ਨੂੰ ਲੁਭਾਉਣ ਲਈ ਸਰਕਾਰ ਵਲੋਂ ਇਸ ਬਜਟ ਵਿਚ ਵੱਡੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਵਲੋਂ ਬਜਟ ਸਮਾਗਮ ਨੂੰ ਲੰਬਾ ਰੱਖੇ ਜਾਣ ਦੀ ਮੰਗ ਦੇ ਬਾਵਜੂਦ ਸਰਕਾਰੀ ਧਿਰ ਵਲੋਂ ਇਹ ਇਜਲਾਸ ਕੇਵਲ 9 ਬੈਠਕਾਂ ਦਾ ਹੀ ਰੱਖਿਆ ਗਿਆ ਹੈ ਅਤੇ ਵਿਰੋਧੀ ਧਿਰ ਵਲੋਂ ਜਨਤਕ ਮੁੱਦੇ ਉਠਾਉਣ ਲਈ ਲੋੜੀਂਦਾ ਸਮਾਂ ਮੰਗਣ ਤੋਂ ਇਲਾਵਾ ਕਿਸਾਨੀ ਨਾਲ ਸਬੰਧਤ ਮੁੱਦਿਆਂ, ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ, ਮੁਲਾਜ਼ਮਾਂ ਦੇ ਡੀ.ਏ. ਅਤੇ ਬਕਾਇਆਂ ਤੋਂ ਇਲਾਵਾ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਵਰਗੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਹੰਗਾਮੇ ਕੀਤੇ ਜਾਣ ਦੀ ਸੰਭਾਵਨਾ ਹੈ। ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਜੋ ਵਿਧਾਨ ਸਭਾ ਸਮਾਗਮ ਨੂੰ ਮੁੱਖ ਰੱਖ ਕੇ ਅੱਜ ਸ਼ਾਮ ਚੰਡੀਗੜ੍ਹ ਪੁੱਜ ਗਏ ਸਨ, ਵਲੋਂ ਸਮਾਗਮ ਦੀਆਂ ਕੁਝ ਬੈਠਕਾਂ ਦੌਰਾਨ ਹਾਜ਼ਰੀ ਭਰੀ ਜਾਵੇਗੀ, ਜਦੋਂਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਅਕਾਲੀ ਵਿਧਾਇਕ ਦਲ ਦੇ ਆਗੂ ਸ. ਸੁਖਬੀਰ ਸਿੰਘ ਬਾਦਲ, ਜੋ ਕਿ ਅੱਜ ਰਾਤ ਇਥੇ ਪੁੱਜਣਗੇ, ਵਲੋਂ ਸਮਾਗਮ ਤੋਂ ਪਹਿਲਾਂ ਕੱਲ੍ਹ ਸਵੇਰੇ ਪਾਰਟੀ ਵਿਧਾਇਕਾਂ ਦੀ ਇਕ ਬੈਠਕ ਰੱਖੀ ਗਈ ਹੈ, ਜਿਸ ਵਿਚ ਰਾਜਪਾਲ ਦੇ ਭਾਸ਼ਣ ਸਬੰਧੀ ਪਾਰਟੀ ਦੀ ਰਣਨੀਤੀ ਨੂੰ ਵਿਚਾਰਨ ਤੋਂ ਇਲਾਵਾ ਬਜਟ ਇਜਲਾਸ ਸਬੰਧੀ ਵੀ ਆਪਣੀ ਰਣਨੀਤੀ ਨੂੰ ਵਿਚਾਰਿਆ ਜਾਣਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਸ. ਐਚ.ਐਸ. ਫੂਲਕਾ, ਜਿਨ੍ਹਾਂ ਵਲੋਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਆਪਣਾ ਅਸਤੀਫ਼ਾ ਸੌਂਪ ਦਿੱਤਾ ਗਿਆ ਸੀ, ਵਲੋਂ ਵੀ ਇਜਲਾਸ ਦੌਰਾਨ ਹਾਜ਼ਰ ਹੋਣ ਅਤੇ ਕੁਝ ਮੁੱਦੇ ਉਠਾਉਣ ਸਬੰਧੀ ਸੰਕੇਤ ਦਿੱਤਾ ਗਿਆ ਹੈ ਕਿਉਂਕਿ ਸਪੀਕਰ ਵਲੋਂ ਹੁਣ ਤੱਕ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਗਿਆ। ਜਦੋਂ ਕਿ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਏ ਸ. ਸੁਖਪਾਲ ਸਿੰਘ ਖਹਿਰਾ ਦੀ ਵਿਧਾਨ ਸਭਾ ਵਿਚ ਹਾਜ਼ਰੀ ਸਬੰਧੀ ਅਨਿਸਚਿਤਤਾ ਵਾਲੇ ਹਾਲਾਤ ਬਣੇ ਹੋਏ ਹਨ ਕਿਉਂਕਿ ਸਪੀਕਰ ਵਲੋਂ ਉਨ੍ਹਾਂ ਦੀ ਮੈਂਬਰਸ਼ਿਪ ਨੂੰ ਖ਼ਤਮ ਕਰਨ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੋਇਆ ਹੈ, ਜੋ ਕਿ ਸ. ਖਹਿਰਾ ਨੂੰ ਹੁਣ ਤੱਕ ਦਿੱਤਾ ਨਹੀਂ ਜਾ ਸਕਿਆ ਪਰ ਵਿਧਾਨ ਸਭਾ ਵਿਚ ਹਾਜ਼ਰ ਹੋਣ ਦੀ ਸੂਰਤ ਵਿਚ ਵਿਧਾਨ ਸਭਾ ਸਕੱਤਰੇਤ ਉਨ੍ਹਾਂ ਨੂੰ ਵਿਧਾਨ ਸਭਾ ਦੀ ਮੈਂਬਰੀ ਖ਼ਤਮ ਕਰਨ ਲਈ ਸਦਨ ਵਿਚ ਹੀ ਉਕਤ ਨੋਟਿਸ ਦੇ ਸਕਦਾ ਹੈ। ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ 12 ਫਰਵਰੀ ਨੂੰ ਸਦਨ ਦੀਆਂ ਦੋ ਬੈਠਕਾਂ ਹੋਣਗੀਆਂ। ਸਵੇਰੇ 11 ਵਜੇ ਸ਼ੁਰੂ ਹੋਣ ਵਾਲੀ ਬੈਠਕ ਰਾਜਪਾਲ ਵਲੋਂ ਭਾਸ਼ਣ ਪੜ੍ਹਨ ਨਾਲ ਸ਼ੁਰੂ ਹੋਵੇਗੀ, ਜਦੋਂ ਕਿ ਬਾਅਦ ਦੁਪਹਿਰ 2 ਵਜੇ ਦੀ ਬੈਠਕ ਸ਼ੋਕ ਮਤੇ ਪਾਸ ਹੋਣ ਤੋਂ ਬਾਅਦ ਉੱਠ ਜਾਵੇਗੀ। 13 ਫਰਵਰੀ ਸਵੇਰੇ ਦੀ ਬੈਠਕ ਵਿਚ ਰਾਜਪਾਲ ਪੰਜਾਬ ਦੇ ਭਾਸ਼ਣ ਸਬੰਧੀ ਧੰਨਵਾਦ ਦਾ ਮਤਾ ਪੇਸ਼ ਹੋਵੇਗਾ ਤੇ ਉਸ 'ਤੇ ਚਰਚਾ ਵੀ ਸ਼ੁਰੂ ਹੋ ਜਾਵੇਗੀ। ਜਦੋਂ ਕਿ 14 ਫਰਵਰੀ ਸਵੇਰੇ ਦੀ ਬੈਠਕ ਗ਼ੈਰ ਸਰਕਾਰੀ ਕੰਮਕਾਜ ਲਈ ਹੋਵੇਗੀ ਅਤੇ 15 ਫਰਵਰੀ ਸਵੇਰੇ ਦੀ ਬੈਠਕ ਦੌਰਾਨ ਵੀ ਰਾਜਪਾਲ ਦੇ ਭਾਸ਼ਣ 'ਤੇ ਚਰਚਾ ਹੋਵੇਗੀ। 16 ਅਤੇ 17 ਫਰਵਰੀ ਦੀ ਛੁੱਟੀ ਤੋਂ ਬਾਅਦ 18 ਫਰਵਰੀ ਨੂੰ ਬਾਅਦ ਦੁਪਹਿਰ ਦੋ ਵਜੇ ਵਿਧਾਨ ਸਭਾ ਵਿਚ ਆਉਂਦੇ ਵਿੱਤੀ ਸਾਲ 2019-20 ਲਈ ਰਾਜ ਦੀਆਂ ਬਜਟ ਤਜਵੀਜ਼ਾਂ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੀਆਂ ਜਾਣਗੀਆਂ, ਜਦੋਂ ਕਿ ਚਾਲੂ ਵਿੱਤੀ ਸਾਲ ਲਈ ਅਨੁਪੂਰਕ ਵਿੱਤੀ ਮੰਗਾਂ ਅਤੇ ਅਨੁਪੂਰਕ ਮੰਗਾਂ ਸਬੰਧੀ ਖ਼ਜ਼ਾਨਾ ਬਿੱਲ ਪੇਸ਼ ਅਤੇ ਪਾਸ ਕੀਤਾ ਜਾਵੇਗਾ। ਇਸੇ ਦਿਨ ਭਾਰਤ ਸਰਕਾਰ ਦੇ ਮਹਾ-ਲੇਖਾਕਾਰ ਵਲੋਂ ਸਾਲ 2017-18 ਲਈ ਆਪਣੀਆਂ ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ ਜਦੋਂ ਕਿ 19 ਫਰਵਰੀ ਛੁੱਟੀ ਵਾਲਾ ਦਿਨ ਹੋਵੇਗਾ ਅਤੇ 20 ਫਰਵਰੀ ਨੂੰ ਸਦਨ ਦੀਆਂ ਦੋ ਬੈਠਕਾਂ ਹੋਣਗੀਆਂ। ਸਵੇਰੇ 10 ਵਜੇ ਸ਼ੁਰੂ ਹੋਣ ਵਾਲੀ ਬੈਠਕ ਦੌਰਾਨ ਆਉਂਦੇ ਵਿੱਤੀ ਸਾਲ ਲਈ ਬਜਟ ਤਜਵੀਜ਼ਾਂ 'ਤੇ ਬਹਿਸ ਅਤੇ ਉਸ ਸਬੰਧੀ ਵਿੱਤ ਮੰਤਰੀ ਦਾ ਜਵਾਬ ਹੋਵੇਗਾ, ਜਦੋਂ ਕਿ ਬਾਅਦ ਦੁਪਹਿਰ ਦੀ ਬੈਠਕ ਵਿਚ ਬਜਟ ਵਿਚਲੀਆਂ ਗ੍ਰਾਂਟਾਂ 'ਤੇ ਬਹਿਸ ਅਤੇ ਆਉਂਦੇ ਵਿੱਤੀ ਸਾਲ ਲਈ ਖ਼ਜ਼ਾਨਾ ਬਿੱਲ ਨੂੰ ਪਾਸ ਕੀਤਾ ਜਾਵੇਗਾ। ਬੈਠਕ ਦੇ ਆਖ਼ਰੀ ਦਿਨ 21 ਫਰਵਰੀ ਸਵੇਰ ਦੀ ਬੈਠਕ ਗ਼ੈਰ ਸਰਕਾਰੀ ਕੰਮ ਕਾਜ ਲਈ ਹੋਵੇਗੀ ਤੇ ਇਸੇ ਦਿਨ ਵਿਧਾਨ ਸਭਾ ਦਾ ਇਜਲਾਸ ਉਠਾਉਣ ਸਬੰਧੀ ਮਤਾ ਪੇਸ਼ ਕੀਤਾ ਜਾਵੇਗਾ। ਰਾਜ ਸਰਕਾਰ ਦੇ ਸੂਤਰਾਂ ਅਨੁਸਾਰ ਵਿਧਾਨ ਸਭਾ ਦੇ ਇਜਲਾਸ ਦੌਰਾਨ ਕੋਈ ਅੱਧੀ ਦਰਜਨ ਬਿੱਲ ਅਤੇ ਸੋਧ ਬਿੱਲ ਪੇਸ਼ ਹੋਣਗੇ ਜਿਨ੍ਹਾਂ ਵਿਚ ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਤ ਕਰਨ, ਅਸ਼ਟਾਮ ਡਿਊਟੀ ਵਧਾਉਣ ਸਬੰਧੀ ਫ਼ੈਸਲੇ ਨੂੰ ਕਾਨੂੰਨੀ ਰੂਪ ਦੇਣ ਲਈ ਕਾਨੂੰਨ ਪਾਸ ਹੋਵੇਗਾ ਅਤੇ ਵਿਧਾਇਕਾਂ ਲਈ ਅਚੱਲ ਜਾਇਦਾਦ ਸਬੰਧੀ ਹਰ ਸਾਲ ਵੇਰਵੇ ਦੇਣ ਅਤੇ ਮਿਉਂਸਪਲ ਕਾਰਪੋਰੇਸ਼ਨਾਂ ਅਤੇ ਕਮੇਟੀਆਂ ਆਦਿ ਦੀ ਲਿਮਟ ਨੂੰ ਵਧਾਉਣ ਸਬੰਧੀ ਸੋਧ ਬਿੱਲ ਪਾਸ ਕੀਤੇ ਜਾਣਗੇ।

ਗਹਿਲੋਤ ਨੂੰ ਗੱਲਬਾਤ ਲਈ ਰੇਲਵੇ ਲਾਈਨਾਂ 'ਤੇ ਬੁਲਾਉਣ ਲਈ ਅੜੇ ਗੁੱਜਰ ਨੇਤਾ

ਜੈਪੁਰ, 11 ਫਰਵਰੀ (ਏਜੰਸੀ)-ਰਾਜਸਥਾਨ 'ਚ ਗੁੱਜਰਾਂ ਦਾ ਰਾਖਵੇਂਕਰਨ ਲਈ ਅੰਦੋਲਨ ਸੋਮਵਾਰ ਚੌਥੇ ਦਿਨ ਵੀ ਜਾਰੀ ਰਿਹਾ। ਗੁੱਜਰ ਨੇਤਾ ਮੁੰਬਈ-ਪੁਣੇ ਰੇਲਵੇ ਲਾਈਨਾਂ 'ਤੇ ਧਰਨਾ ਲਗਾ ਕੇ ਬੈਠੇ ਹੋਏ ਹਨ, ਜਿਸ ਕਾਰਨ ਕਈ ਪ੍ਰਮੁੱਖ ਰੇਲ ਗੱਡੀਆਂ ਰੱਦ ਕਰ ਦਿੱਤੀਆ ਗਈਆਂ ਜਾਂ ਉਨ੍ਹਾਂ ਦੇ ਰੂਟ 'ਚ ਬਦਲਾਅ ਕੀਤਾ ਗਿਆ। ਰੇਲਵੇ ਅਨੁਸਾਰ ਹਜ਼ਰਤ ਨਿਜ਼ਾਮੂਦੀਨ-ਉਦੇਪੁਰ, ਅੰਮ੍ਰਿਤਸਰ- ਮੁੰਬਈ ਸੈਂਟਰਲ, ਫਿਰੋਜ਼ਪੁਰ- ਮੁੰਬਈ ਸੈਂਟਰਲ ਤੇ ਦੇਹਰਾਦੂਨ- ਕੋਚੀਵੇਲੀ ਦੇ ਰੂਟ ਬਦਲੇ ਗਏ ਹਨ। ਸੂਬੇ 'ਚ ਕਈ ਸੜਕਾਂ ਵੀ ਧਰਨੇ ਕਾਰਨ ਬੰਦ ਹਨ। ਜਿੱਥੇ ਗਹਿਲੋਤ ਸਰਕਾ ਦੇ ਮੰਤਰੀ ਗੁੱਜਰ ਨੇਤਾਵਾਂ ਨਾਲ ਗੱਲਬਾਤ ਕਰਨ ਲਈ ਜੈਪੁਰ ਜਾਂ ਕਿਸੇ ਹੋਰ ਸਥਾਨ 'ਤੇ ਆਉਣ ਦੀ ਗੱਲ ਕਰ ਰਹੇ ਹਨ, ਉਥੇ ਗੁੱਜਰ ਨੇਤਾ ਸਰਕਾਰ ਨੂੰ ਧਰਨਾ ਸਥਾਨ 'ਤੇ ਹੀ ਬੁਲਾ ਕੇ ਇਸ ਮਾਮਲੇ ਸਬੰਧੀ ਫ਼ੈਸਲਾ ਕਰਨ ਲਈ ਕਹਿ ਰਹੇ ਹਨ। ਗੁੱਜਰ ਨੇਤਾ ਵਿਜੇ ਬੈਂਸਲਾ ਨੇ ਸੋਮਵਾਰ ਨੂੰ ਇਕ ਵਾਰ ਮੁੜ ਦੁਹਰਾਇਆ ਕਿ ਸਰਕਾਰ ਨੂੰ ਗੱਲਬਾਤ ਲਈ ਮਲਾਰਨਾ ਡੁੰਗਰ 'ਚ ਰੇਲਵੇ ਲਾਈਨ 'ਤੇ ਆਉਣਾ ਪਵੇਗਾ ਅਤੇ ਅੰਦੋਲਨਕਾਰੀ ਗੱਲਬਾਤ ਲਈ ਹੋਰ ਕਿਸੇ ਸਥਾਨ 'ਤੇ ਨਹੀਂ ਜਾਣਗੇ। ਕਰਨਾਲ ਕਿਰੋੜੀ ਸਿੰਘ ਬੈਂਸਲਾ ਤੇ ਪੂਰੀ ਟੀਮ ਮਿਲ ਕੇ ਫ਼ੈਸਲਾ ਕਰਨਗੇ। ਉਨ੍ਹਾਂ ਕਿਹਾ ਕਿ ਗੱਲਬਾਤ ਕੀ ਕਰਨ ਹੈ। ਸਰਕਾਰ 5 ਫ਼ੀਸਦੀ ਰਾਖਵੇਂਕਰਨ ਸਬੰਧੀ ਸਾਡੀ ਮੰਗ ਪੂਰੀ ਕਰੇ ਅਤੇ ਆਪੋ-ਆਪਣੇ ਘਰ ਚਲੇ ਜਾਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੰਗ ਪੂਰੀ ਨਾ ਕੀਤੇ ਜਾਣ 'ਤੇ ਗੁੱਜਰ ਲੰਮੇ ਅੰਦੋਲਨ ਲਈ ਤਿਆਰ ਹਨ। ਅੰਦੋਲਨਕਾਰੀਆਂ ਨੇ ਅੱਜ ਐਨ. ਐਚ-11 ਵੀ ਧਰਨਾ ਲਗਾ ਕੇ ਜਾਮ ਕਰ ਦਿੱਤਾ। ਸਵਾਈ ਮਾਧੋਪੁਰ ਦੇ ਕੁਸ਼ਾਲੀਧਰਾ 'ਚ ਵੀ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਕਰ ਦਿੱਤੀ ਅਤੇ ਟੋਂਕ ਸ਼ਿਵਪੁਰੀ ਰਾਜ ਮਾਰਗ ਵੀ ਪੂਰੀ ਤਰ੍ਹਾਂ ਜਾਮ ਕਰ ਦਿੱਤਾ।
ਮੁੱਖ ਮੰਤਰੀ ਗਹਿਲੋਤ ਵਲੋਂ ਗੱਲਬਾਤ ਦਾ ਸੱਦਾ
ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਗੁੱਜਰ ਭਾਈਚਾਰੇ ਨੂੰ ਗੱਲਬਾਤ ਦਾ ਸੱਦਾ ਦਿੰਦਿਆਂ ਅੰਦੋਲਨਕਾਰੀਆਂ ਨੂੰ ਰੇਲਵੇ ਲਾਈਨਾਂ ਖਾਲੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਮੱਦੇ 'ਤੇ ਸੂਬਾ ਸਰਕਾਰ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਤਿਆਰ ਹੈ ਪਰ ਉਨ੍ਹਾਂ ਨੂੰ ਆਪਣੀ ਮੰਗ ਨੂੰ ਕੇਂਦਰ ਸਰਕਾਰ ਸਾਹਮਣੇ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਮੱਦੇ 'ਤੇ ਕੇਂਦਰ ਸਰਕਾਰ ਹੀ ਫ਼ੈਸਲਾ ਕਰ ਸਕਦੀ ਹੈ।

ਸਰਕਾਰ ਰਾਫੇਲ ਸੌਦੇ ਬਾਰੇ 'ਕੈਗ' ਰਿਪੋਰਟ ਅੱਜ ਸੰਸਦ 'ਚ ਪੇਸ਼ ਕਰੇਗੀ

ਨਵੀਂ ਦਿੱਲੀ, 11 ਫਰਵਰੀ (ਪੀ. ਟੀ. ਆਈ.)-ਸਰਕਾਰ ਦੀ ਰਾਫੇਲ ਲੜਾਕੂ ਜਹਾਜ਼ਾਂ ਦੇ ਸੌਦੇ ਜਿਸ ਨਾਲ ਵੱਡਾ ਸਿਆਸੀ ਵਿਵਾਦ ਛਿੜਿਆ ਹੋਇਆ ਹੈ ਬਾਰੇ ਕੰਪਟ੍ਰੋਲਰ ਤੇ ਆਡੀਟਰ ਜਨਰਲ (ਕੈਗ) ਦੀ ਰਿਪੋਰਟ ਕੱਲ੍ਹ ਨੂੰ ਸੰਸਦ ਵਿਚ ਪੇਸ਼ ਕਰਨ ਦਾ ਪ੍ਰੋਗਰਾਮ ਹੈ। ਸਰਕਾਰ ਦਾ ਫਰੈਂਚ ਕੰਪਨੀ ਡਿਸਾਲਟ ਤੋਂ 36 ਲੜਾਕੂ ਜਹਾਜ਼ ਖ਼ਰੀਦਣ ਦਾ ਫ਼ੈਸਲਾ ਵਿਵਾਦਪੂਰਣ ਰਾਜਨੀਤਕ ਮੁੱਦਾ ਬਣ ਗਿਆ ਹੈ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਭ੍ਰਿਸ਼ਟਾਚਾਰ ਦੇ ਦੋਸ਼ ਲਾ ਰਹੀ ਹੈ ਜਦਕਿ ਸੱਤਾਧਾਰੀ ਪੱਖ ਫ਼ੈਸਲੇ ਦਾ ਬਚਾਅ ਕਰ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ 'ਕੈਗ' ਰਿਪੋਰਟ ਮੌਜੂਦਾ ਲੋਕ ਸਭਾ ਦਾ ਇਜਲਾਸ ਖਤਮ ਹੋਣ ਤੋਂ ਇਕ ਦਿਨ ਪਹਿਲਾਂ ਸੰਸਦ ਵਿਚ ਪੇਸ਼ ਕੀਤੀ ਜਾਵੇਗੀ। 16ਵੀਂ ਲੋਕ ਸਭਾ ਦਾ ਇਹ ਆਖਰੀ ਇਜਲਾਸ ਹੈ ਕਿਉਂਕਿ ਅਪ੍ਰੈਲ-ਮਈ ਵਿਚ ਆਮ ਚੋਣਾਂ ਹੋਣੀਆਂ ਹਨ।

ਕਰਤਾਰਪੁਰ ਲਾਂਘੇ ਲਈ ਡੇਰਾ ਬਾਬਾ ਨਾਨਕ ਬਣਿਆ ਇੰਮੀਗ੍ਰੇਸ਼ਨ ਕੇਂਦਰ

ਨਵੀਂ ਦਿੱਲੀ, 11 ਫਰਵਰੀ (ਪੀ. ਟੀ. ਆਈ.)-ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੇ ਡੇਰਾ ਬਾਬਾ ਨਾਨਕ ਵਿਖੇ ਜ਼ਮੀਨੀ ਚੌਕੀ ਜਿਸ ਰਾਹੀਂ ਸ਼ਰਧਾਲੂ ਪਾਕਿਸਤਾਨ 'ਚ ਕਰਤਾਰਪੁਰ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਜਾ ਤੇ ਆ ਸਕਣਗੇ, ਨੂੰ ਅਧਿਕਾਰਤ ਇਮੀਗ੍ਰੇਸ਼ਨ ਚੈੱਕ ਪੁਆਇੰਟ ਵਜੋਂ ਮਨੋਨੀਤ ਕੀਤਾ ਹੈ। ਗ੍ਰਹਿ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ ਇਸ ਚੌਕੀ ਰਾਹੀਂ ਕੋਈ ਵੀ ਵਿਅਕਤੀ ਯੋਗ ਯਾਤਰਾ ਦਸਤਾਵੇਜ਼ਾਂ ਨਾਲ ਪਾਕਿਸਤਾਨ ਜਾ ਤੇ ਆ ਸਕੇਗਾ। ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਿਕ ਪਾਸਪੋਰਟ (ਭਾਰਤ ਵਿਚ ਦਾਖਲ ਹੋਣ) ਰੂਲਜ਼ 1950 ਦੇ ਨਿਯਮ 3 ਦੇ ਉਪ ਨਿਯਮ (ਬੀ) ਦੀ ਪਾਲਣਾ ਕਰਦੇ ਹੋਏ ਕੇਂਦਰ ਸਰਕਾਰ ਨੇ ਯਾਤਰੀਆਂ ਦੇ ਸਾਰੇ ਵਰਗਾਂ ਲਈ ਯੋਗ ਦਸਤਾਵੇਜ਼ਾਂ ਨਾਲ ਭਾਰਤ ਤੋਂ ਬਾਹਰ ਜਾਣ ਤੇ ਅੰਦਰ ਦਾਖਲ ਹੋਣ ਲਈ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਜ਼ਮੀਨੀ ਚੌਕੀ ਨੂੰ ਅਧਿਕਾਰਤ ਇਮੀਗ੍ਰੇਸ਼ਨ ਚੈੱਕ ਚੌਕੀ ਵਜੋਂ ਮਨੋਨੀਤ ਕੀਤਾ ਹੈ। ਕਰਤਾਰਪੁਰ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੀ ਸ਼ਕਰਗੜ੍ਹ ਤਹਿਸੀਲ ਵਿਚ ਪੈਂਦਾ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ ਇਸ ਥਾਂ 'ਤੇ ਗੁਜ਼ਾਰੇ ਸਨ। ਗੁਰਦੁਆਰਾ ਕਰਤਾਰਪੁਰ ਸਾਹਿਬ ਸਰਹੱਦ ਤੋਂ ਤਿੰਨ ਚਾਰ ਕਿੱਲੋਮੀਟਰ ਦੂਰ ਪਾਕਿਸਤਾਨ ਵਿਚ ਰਾਵੀ ਦਰਿਆ ਦੇ ਕਿਨਾਰਿਆਂ 'ਤੇ ਸਥਿਤ ਹੈ। ਪਿਛਲੇ ਸਾਲ 26 ਨਵੰਬਰ ਨੂੰ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਮਾਨ ਪਿੰਡ ਵਿਖੇ ਇਕ ਸਮਾਗਮ ਦੌਰਾਨ ਅੰਤਰਰਾਸ਼ਟਰੀ ਸਰਹੱਦ ਤਕ ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਦੋ ਦਿਨ ਬਾਅਦ 28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨ ਵਾਲੇ ਪਾਸੇ ਚਾਰ ਕਿੱਲੋਮੀਟਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ ਜਿਹੜਾ ਛੇਤੀ ਹੀ ਮੁਕੰਮਲ ਹੋਣ ਦੀ ਆਸ ਹੈ। ਇਹ ਲਾਂਘਾ ਗੁਰਦੁਆਰਾ ਦਰਬਾਰ ਸਾਹਿਬ ਨੂੰ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਨਾਲ ਜੋੜੇਗਾ ਜਿਸ ਨਾਲ ਭਾਰਤੀ ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਕੇਵਲ ਪਰਮਿਟ ਹਾਸਲ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਸਕਣਗੇ।

30 ਦਿਨਾਂ 'ਚ ਵਿਆਹ ਰਜਿਸਟਰ ਨਾ ਕਰਵਾਉਣ ਵਾਲੇ ਐਨ. ਆਰ. ਆਈ. ਲਾੜਿਆਂ ਦੇ ਪਾਸਪੋਰਟ ਹੋਣਗੇ ਜ਼ਬਤ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਪ੍ਰਵਾਸੀ ਭਾਰਤੀ (ਐਨ. ਆਰ. ਆਈ.) ਲਾੜਿਆਂ ਵਲੋਂ ਭਾਰਤੀ ਲੜਕੀਆਂ ਨਾਲ ਵਿਆਹ ਕਰਵਾ ਕੇ ਧੋਖਾਧੜੀ ਕਰਨ ਦੇ ਮਾਮਲਿਆਂ ਖ਼ਿਲਾਫ਼ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ 'ਚ ਇਕ ਬਿੱਲ ਪੇਸ਼ ਕੀਤਾ, ਜਿਸ ਤਹਿਤ ਐਨ. ਆਰ. ਆਈ. ਲਾੜਿਆਂ ਨੂੰ 30 ਦਿਨਾਂ ਦੇ ਅੰਦਰ-ਅੰਦਰ ਆਪਣਾ ਵਿਆਹ ਰਜਿਸਟਰ ਕਰਵਾਉਣਾ ਲਾਜ਼ਮੀ ਹੋਵੇਗਾ। ਜੇਕਰ ਕੋਈ ਐਨ. ਆਰ. ਆਈ. ਲਾੜਾ 30 ਦਿਨਾਂ ਦੇ ਅੰਦਰ-ਅੰਦਰ ਆਪਣਾ ਵਿਆਹ ਰਜਿਸਟਰ ਨਹੀਂ ਕਰਵਾਉਂਦਾ ਤਾਂ ਉਸ ਦਾ ਪਾਸਪੋਰਟ ਜ਼ਬਤ ਜਾਂ ਰੱਦ ਕਰ ਦਿੱਤਾ ਜਾਵੇਗਾ। ਧੋਖਾਧੜੀ ਕਰਨ ਵਾਲੇ ਪ੍ਰਵਾਸੀ ਭਾਰਤੀ ਲਾੜੇ ਜੇਕਰ ਵਾਰੰਟ ਜਾਰੀ ਹੋਣ ਦੇ ਬਾਵਜੂਦ ਅਦਾਲਤ 'ਚ ਪੇਸ਼ ਨਹੀਂ ਹੁੰਦੇ ਤਾਂ ਅਦਾਲਤਾਂ ਉਨ੍ਹਾਂ ਦੀਆਂ ਚੱਲ ਤੇ ਅਚੱਲ ਜਾਇਦਾਦਾਂ ਜ਼ਬਤ ਕਰ ਸਕਣਗੀਆਂ। ਪ੍ਰਵਾਸੀ ਭਾਰਤੀਆਂ ਦੇ ਵਿਆਹ ਦੀ ਰਜਿਸਟ੍ਰੇਸ਼ਨ ਸਬੰਧੀ ਬਿੱਲ, 2019 ਪਾਸਪੋਰਟ ਅਧਿਕਾਰੀਆਂ ਨੂੰ ਐਨ. ਆਰ. ਆਈ. ਲਾੜਿਆਂ ਦੇ ਪਾਸਪੋਰਟ ਜ਼ਬਤ ਕਰਨ ਦਾ ਅਧਿਕਾਰ ਦਿੰਦਾ ਹੈ, ਜੇਕਰ ਉਹ ਵਿਆਹ ਦੇ 30 ਦਿਨਾਂ ਦੇ ਅੰਦਰ ਆਪਣਾ ਵਿਆਹ ਰਜਿਸਟਰ ਨਹੀਂ ਕਰਵਾਉਂਦੇ। ਪ੍ਰਸਤਾਵਿਤ ਕਾਨੂੰਨ ਭਾਰਤੀ ਲੜਕੀਆਂ ਨਾਲ ਇਥੇ ਜਾਂ ਭਾਰਤ ਤੋਂ ਬਾਹਰ ਵਿਆਹ ਕਰਵਾਉਣ ਵਾਲੇ ਐਨ. ਆਰ. ਆਈ. ਲਾੜਿਆਂ 'ਤੇ ਲਾਗੂ ਹੋਵੇਗਾ। ਇਸ ਬਿੱਲ ਦੇ ਤਹਿਤ ਵਿਦੇਸ਼ ਮੰਤਰਾਲੇ ਦੀ ਵਿਸ਼ੇਸ਼ ਵੈੱਬਸਾਈਟ ਰਾਹੀ ਅਜਿਹੇ ਐਨ. ਆਰ. ਆਈ. ਲਾੜਿਆਂ ਨੂੰ ਸੰਮਨ ਤੇ ਵਾਰੰਟ ਭੇਜੇ ਜਾਣਗੇ। ਵਿਦੇਸ਼ ਮੰਤਰਾਲੇ ਦੇ ਅੰਕੜੇ ਅਨੁਸਾਰ ਜਨਵਰੀ, 2015 ਤੋਂ ਲੈ ਕੇ ਨਵੰਬਰ, 2017 ਤੱਕ ਐਨ. ਆਰ. ਆਈ. ਲਾੜਿਆਂ ਵਲੋਂ ਭਾਰਤੀ ਲੜਕੀਆਂ ਨਾਲ ਧੋਖਾਧੜੀ ਕਰਨ ਦੀਆਂ 3328 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

10 ਫ਼ੀਸਦੀ ਰਾਖਵਾਂਕਰਨ ਸਬੰਧੀ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਨੋਟਿਸ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਜਨਰਲ ਵਰਗ ਦੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਸਰਕਾਰ ਵਲੋਂ ਸਿੱਖਿਆ ਤੇ ਨੌਕਰੀਆਂ 'ਚ 10 ਫ਼ੀਸਦੀ ਰਾਖਵਾਂਕਰਨ ਦੇਣ ਦੇ ਫ਼ੈਸਲੇ ਖ਼ਿਲਾਫ਼ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਕੋਲੋਂ ਜਵਾਬ ਮੰਗਿਆ ਹੈ। ਚੀਫ਼ ਜਸਟਿਸ ਰੰਜਨ ...

ਪੂਰੀ ਖ਼ਬਰ »

ਭਾਰਤ-ਤਿੱਬਤ ਸਰਹੱਦ 'ਤੇ ਚੀਨ ਨੇ ਵਧਾਈ ਹਲਚਲ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ ਚੀਨ ਦੀ ਸਰਹੱਦ 'ਤੇ ਚੀਨੀ ਸੈਨਿਕਾਂ ਵਲੋਂ ਹਲਚਲ ਵਧਾ ਦਿੱਤੇ ਜਾਣ ਕਾਰਨ ਅਤੇ ਘੁਸਪੈਠ ਨੂੰ ਰੋਕਣ ਲਈ ਇੰਡੋ-ਤਿੱਬਤ ਬਾਰਡਰ ਪੁਲਿਸ ਬਲ (ਆਈ. ਟੀ. ਬੀ. ਪੀ.) ਨੇ ਗ੍ਰਹਿ ਮੰਤਰਾਲੇ ਨੂੰ ਜਲਦ 9 ਹੋਰ ...

ਪੂਰੀ ਖ਼ਬਰ »

ਸੰਸਦੀ ਕਮੇਟੀ ਵਲੋਂ ਟਵਿੱਟਰ ਦਾ ਸੀ. ਈ. ਓ. 25 ਨੂੰ ਤਲਬ

ਨਵੀਂ ਦਿੱਲੀ, 11 ਫਰਵਰੀ (ਏਜੰਸੀਆਂ)-ਟਵਿੱਟਰ ਇੰਡੀਆ ਦੇ ਪ੍ਰਤੀਨਿਧੀਆਂ ਨੂੰ ਨਾਲ ਲੈ ਕੇ ਟਵਿੱਟਰ ਦੀ ਇਕ ਟੀਮ ਸੰਸਦ ਪਹੁੰਚ ਗਈ ਹੈ। ਇਸ ਟੀਮ ਨੇ ਅੱਜ ਸੰਸਦੀ ਕਮੇਟੀ ਆਈ. ਟੀ. ਦੇ ਸਾਹਮਣੇ ਪੇਸ਼ ਹੋਣਾ ਸੀ, ਹਾਲਾਂਕਿ ਸੰਸਦੀ ਕਮੇਟੀ ਨੇ ਟਵਿੱਟਰ ਪ੍ਰਤੀਨਿਧੀਆਂ ਨੂੰ ਮਿਲਣ ...

ਪੂਰੀ ਖ਼ਬਰ »

ਪੁਣਛ 'ਚ ਪਾਕਿ ਫ਼ੌਜ ਵਲੋਂ ਗੋਲੀਬਾਰੀ

ਸ੍ਰੀਨਗਰ, 11 ਫਰਵਰੀ (ਮਨਜੀਤ ਸਿੰਘ)- ਕੁਝ ਦਿਨ ਖਾਮੋਸ਼ੀ ਰਹਿਣ ਬਾਅਦ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿ ਫੌਜ ਨੇ ਮੁੜ ਗੋਲੀਬਾਰੀ ਦੀ ਉਲੰਘਣਾ ਕੀਤੀ। ਰੱਖਿਆ ਬੁਲਾਰੇ ਅਨੁਸਾਰ ਪਾਕਿਸਤਾਨੀ ਫ਼ੌਜ ਨੇ ਸੋਮਵਾਰ ਸਵੇਰੇ 10 ਵਜੇ ਪੁਣਛ ਦੇ ਕੀਰਨੀ ...

ਪੂਰੀ ਖ਼ਬਰ »

ਪੰਜਾਬ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ

ਲੁਧਿਆਣਾ, 11 ਫ਼ਰਵਰੀ (ਪੁਨੀਤ ਬਾਵਾ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ-2019 ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਤਹਿਤ ਅੱਜ ਲੁਧਿਆਣਾ ਦੇ ਬੱਚਤ ਭਵਨ 'ਚ ਪੰਜਾਬ ਦੇ 13 ਲੋਕ ਸਭਾ ...

ਪੂਰੀ ਖ਼ਬਰ »

ਮੋਦੀ ਅੱਜ ਹਰਿਆਣਾ ਦੌਰੇ 'ਤੇ

ਚੰਡੀਗੜ੍ਹ, 11 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ 'ਚ ਸ੍ਰੀਮਦਭਗਵਤ ਗੀਤਾ ਦੀ ਜਨਮ ਥਾਂ ਅਤੇ ਸ੍ਰੀ ਕ੍ਰਿਸ਼ਨ ਦੀ ਕਰਮ ਥਾਂ ਕੁਰੂਕਸ਼ੇਤਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਸਵੱਛਤਾ ਦਾ ਇਕ ਨਵਾਂ ਸੰਦੇਸ਼ ਦੇਣਗੇ। ਸੂਬੇ 'ਚ ਆਪਣੀ ਤਰ੍ਹਾਂ ਦਾ ਪਹਿਲਾ ...

ਪੂਰੀ ਖ਼ਬਰ »

ਸ਼ਾਰਦਾ ਚਿੱਟ ਫ਼ੰਡ ਘੁਟਾਲਾ

ਸੁਪਰੀਮ ਕੋਰਟ ਨੇ ਸੀ.ਬੀ.ਆਈ. ਜਾਂਚ ਦੀ ਨਿਗਰਾਨੀ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 11 ਫਰਵਰੀ (ਏਜੰਸੀਆਂ)-ਸੁਪਰੀਮ ਕੋਰਟ ਨੇ ਪੱਛਮੀ ਬੰਗਾਲ 'ਚ ਸ਼ਾਰਦਾ ਚਿੱਟ ਫ਼ੰਡ ਘੁਟਾਲੇ ਦੀ ਸੀ.ਬੀ.ਆਈ. ਜਾਂਚ ਦੀ ਨਿਗਰਾਨੀ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਨੇ ਕੁਝ ਨਿਵੇਸ਼ਕਾਂ ਦੀ ਪਟੀਸ਼ਨ ਨੂੰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਲਾਊਡ ਸਪੀਕਰਾਂ ਸਬੰਧੀ ਬੰਗਾਲ ਭਾਜਪਾ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਸੁਪਰੀਮ ਕੋਰਟ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੱਛਮੀ ਬੰਗਾਲ ਇਕਾਈ ਵਲੋਂ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ 'ਚ ਪ੍ਰੀਖਿਆਵਾਂ ਕਾਰਨ ਫਰਵਰੀ ਤੇ ਮਾਰਚ 'ਚ ਰੈਲੀਆਂ ਦੌਰਾਨ ਲਾਊਡ ...

ਪੂਰੀ ਖ਼ਬਰ »

ਲੋਕ ਸਭਾ 'ਚ ਹੰਗਾਮੇ ਦੌਰਾਨ ਅੰਤ੍ਰਿਮ ਬਜਟ ਪਾਸ

ਨਵੀਂ ਦਿੱਲੀ, 11 ਫਰਵਰੀ (ਏਜੰਸੀ)-ਲੋਕ ਸਭਾ 'ਚ ਅੱਜ ਸੋਮਵਾਰ ਨੂੰ ਦਿਨ ਭਰ ਚੱਲੀ ਚਰਚਾ ਬਾਅਦ ਵਿੱਤੀ ਸਾਲ 2019-20 ਲਈ ਅੰਤ੍ਰਿਮ ਬਜਟ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਸਦਨ 'ਚ ਹੰਗਾਮੇ ਦੇ ਵਿਚਾਲੇ ਜ਼ੁਬਾਨੀ ਵੋਟਾਂ ਨਾਲ ਵਿੱਤੀ ਬਿੱਲ ਪੇਸ਼ ਕੀਤਾ। ...

ਪੂਰੀ ਖ਼ਬਰ »

ਸਕੂਲਾਂ 'ਚ ਸਾਈਕਲ ਵੰਡਣ ਤੋਂ ਵੀ ਡਰਨ ਲੱਗੇ ਮੰਤਰੀ ਅਤੇ ਵਿਧਾਇਕ

ਮਾਈ ਭਾਗੋ ਸਕੀਮ ਤਹਿਤ ਵੰਡੇ ਜਾਣੇ ਹਨ 1 ਲੱਖ 38 ਹਜ਼ਾਰ ਸਾਈਕਲ

ਦਵਿੰਦਰ ਪਾਲ ਸਿੰਘ ਫ਼ਾਜ਼ਿਲਕਾ, 11 ਫਰਵਰੀ-ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਸ਼ੁਰੂ ਕੀਤੀ ਮਾਈ ਭਾਗੋ ਸਕੀਮ ਤਹਿਤ ਕਾਂਗਰਸੀ ਮੰਤਰੀ ਤੇ ਵਿਧਾਇਕ ਅਧਿਆਪਕਾਂ ਦੇ ਗੁੱਸੇ ਕਾਰਨ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਤਕਸੀਮ ਕਰਨ ਤੋਂ ...

ਪੂਰੀ ਖ਼ਬਰ »

ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜੇ ਲਈ ਨਾਇਡੂ ਵਲੋਂ ਦਿੱਲੀ 'ਚ ਭੁੱਖ ਹੜਤਾਲ

ਨਵੀਂ ਦਿੱਲੀ, 11 ਫਰਵਰੀ (ਜਗਤਾਰ ਸਿੰਘ)-ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਤੇ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰਬਾਬੂ ਨਾਇਡੂ ਵਲੋਂ ਦਿੱਲੀ ਦੇ ਆਂਧਰਾ ਭਵਨ ਵਿਖੇ ਇਕ ਦਿਨ ਦੀ ਭੁੱਖ ਹੜਤਾਲ ਕੀਤੀ। ...

ਪੂਰੀ ਖ਼ਬਰ »

2030 ਤੱਕ ਭਾਰਤ ਬਣ ਸਕਦਾ ਹੈ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਅਰਥ ਵਿਵਸਥਾ-ਮੋਦੀ

ਗਰੇਟਰ ਨੋਇਡਾ (ਯੂ. ਪੀ.), 11 ਫਰਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਰੋਸਾ ਜ਼ਾਹਿਰ ਕੀਤਾ ਕਿ ਭਾਰਤ ਦੁਨੀਆ ਦੀ ਤੇਜ਼ੀ ਨਾਲ ਤਰੱਕੀ ਕਰਨ ਵਾਲੀ ਅਰਥਵਿਵਸਥਾ ਬਣਿਆਂ ਰਹੇਗਾ ਅਤੇ 2030 ਤੱਕ ਇਹ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ...

ਪੂਰੀ ਖ਼ਬਰ »

ਪਿਛਲੇ ਸਾਢੇ 4 ਸਾਲਾਂ ਦੇ ਵਿਕਾਸ ਦਾ ਲਾਭ ਦੇਸ਼ ਦੇ 95 ਫ਼ੀਸਦੀ ਲੋਕਾਂ ਨੂੰ ਹੋਇਆ-ਚੰਦੂਮਾਜਰਾ

ਨਵੀਂ ਦਿੱਲੀ, 11 ਫਰਵਰੀ (ਬਲਵਿੰਦਰ ਸਿੰਘ ਸੋਢੀ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਜਨਰਲ ਬਜਟ 'ਤੇ ਬੋਲਦਿਆਂ ਮੋਦੀ ਸਰਕਾਰ ਦੇ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੇ ਛੋਟੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਘੱਟ ਗਿਣਤੀ ਦੀ ਪਰਿਭਾਸ਼ਾ ਤੈਅ ਕਰਨ ਲਈ ਦਿੱਤਾ ਤਿੰਨ ਮਹੀਨਿਆਂ ਦਾ ਸਮਾਂ

ਨਵੀਂ ਦਿੱਲੀ, 11 ਫਰਵਰੀ (ਜਗਤਾਰ ਸਿੰਘ)-'ਘੱਟ ਗਿਣਤੀ' ਦੀ ਪਰਿਭਾਸ਼ਾ ਤੇ 'ਘੱਟ ਗਿਣਤੀਆਂ' ਦੀ ਪਛਾਣ ਦੇ ਦਿਸ਼ਾ-ਨਿਰਦੇਸ਼ ਤੈਅ ਕਰਨ ਦੀ ਮੰਗ ਸਬੰਧੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੌਮੀ ਘੱਟ ਗਿਣਤੀ ਕਮਿਸ਼ਨ (ਐਨ.ਸੀ.ਐਮ.) ਨੂੰ ਤਿੰਨ ਮਹੀਨੇ ਅੰਦਰ 'ਘੱਟ ਗਿਣਤੀ' ਦੀ ਪਰਿਭਾਸ਼ਾ ਤੈਅ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਅਕਸ਼ੈ ਪਾਤਰ ਪ੍ਰੋਗਰਾਮ 'ਚ ਬੱਚਿਆਂ ਨੂੰ ਪਰੋਸੀ 3 ਅਰਬਵੀਂ ਥਾਲੀ

ਬ੍ਰਿੰਦਾਵਨ, 11 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਬ੍ਰਿੰਦਾਵਨ 'ਚ ਅਕਸ਼ੈ ਪਾਤਰ ਫਾਊਂਡੇਸ਼ਨ ਦੇ ਪ੍ਰੋਗਰਾਮ 'ਚ ਸਕੂਲੀ ਬੱਚਿਆਂ ਨੂੰ ਖਾਣਾ ਪਰੋਸਿਆ। ਇਸ ਭੋਜਨ ਨੂੰ ਸ਼ਹਿਰ 'ਚ ਸਥਿਤ ਸੰਸਥਾ ਦੀ ਅਤਿ ਆਧੁਨਿਕ ਰਸੋਈ 'ਚ ਤਿਆਰ ਕੀਤਾ ਗਿਆ। ਇਸ ...

ਪੂਰੀ ਖ਼ਬਰ »

ਜ਼ਹਿਰੀਲੀ ਸ਼ਰਾਬ ਬਣਾਉਣ ਦੇ ਦੋਸ਼ 'ਚ ਪਿਉ-ਪੁੱਤਰ ਗ੍ਰਿਫ਼ਤਾਰ

ਦੇਹਰਾਦੂਨ/ਹਰਿਦੁਆਰ, 11 ਫਰਵਰੀ (ਏਜੰਸੀ)-ਜ਼ਹਿਰੀਲੀ ਸ਼ਰਾਬ, ਜਿਸ ਦੇ ਪੀਣ ਨਾਲ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ 70 ਲੋਕਾਂ ਦੀ ਮੌਤ ਹੋ ਗਈ, ਨੂੰ ਕਥਿਤ ਤੌਰ 'ਤੇ ਬਣਾਉਣ ਵਾਲੇ ਵਿਅਕਤੀ ਅਤੇ ਉਸ ਦੇ ਪੁੱਤਰ ਨੂੰ ਸੋਮਵਾਰ ਨੂੰ ਹਰਿਦੁਆਰ ਜ਼ਿਲ੍ਹੇ ਦੇ ਝਬਰੇਰਾ ਖੇਤਰ ਤੋਂ ...

ਪੂਰੀ ਖ਼ਬਰ »

ਦਿੱਲੀ 'ਚ 20 ਹਜ਼ਾਰ ਕਰੋੜ ਦੇ ਹਵਾਲਾ ਰਾਸ਼ੀ ਮਾਮਲੇ ਦਾ ਪਰਦਾਫ਼ਾਸ਼

ਨਵੀਂ ਦਿੱਲੀ, 11 ਫਰਵਰੀ (ਏਜੰਸੀਆਂ)-ਆਮਦਨ ਕਰ ਵਿਭਾਗ ਨੇ ਅੱਜ ਹਵਾਲਾ ਕਾਰੋਬਾਰ ਦੇ ਇਕ ਗਿਰੋਹ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਗਿਰੋਹ ਰਾਸ਼ਟਰੀ ਰਾਜਧਾਨੀ 'ਚ ਕਰੀਬ 20 ਹਜ਼ਾਰ ਕਰੋੜ ਰੁਪਏ ਦਾ ਹਵਾਲਾ ਮਾਮਲੇ ਦਾ ਇਕ ਗਿਰੋਹ ਚਲਾ ਰਿਹਾ ਸੀ। ਵਿਭਾਗ ਦੇ ਅਧਿਕਾਰਕ ...

ਪੂਰੀ ਖ਼ਬਰ »

ਅੱਜ ਈ.ਡੀ. ਸਾਹਮਣੇ ਪੇਸ਼ ਹੋਣਗੇ ਰਾਬਰਟ ਵਾਡਰਾ

ਨਵੀਂ ਦਿੱਲੀ/ਜੈਪੁਰ, 11 ਫਰਵਰੀ (ਏਜੰਸੀ)-ਬੀਕਾਨੇਰ 'ਚ ਕਥਿਤ ਜ਼ਮੀਨ ਘੁਟਾਲੇ ਦੇ ਮਾਮਲੇ 'ਚ ਰਾਬਰਟ ਵਾਡਰਾ ਈ.ਡੀ. ਸਾਹਮਣੇ ਜੈਪੁਰ 'ਚ ਮੰਗਲਵਾਰ ਨੂੰ ਪੇਸ਼ ਹੋ ਸਕਦੇ ਹਨ। ਵਾਡਰਾ ਦੀ ਮਾਂ ਵੀ ਉਸ ਨਾਲ ਕੇਂਦਰੀ ਜਾਂਚ ਏਜੰਸੀ ਸਾਹਮਣੇ ਪੇਸ਼ ਹੋ ਸਕਦੀ ਹੈ। ਦੋਵੇਂ ਮਾਂ-ਪੁੱਤ ...

ਪੂਰੀ ਖ਼ਬਰ »

ਫੇਸਬੁੱਕ ਨੇ ਭਾਰਤ 'ਚ ਤੱਥਾਂ ਦੀ ਜਾਂਚ ਦਾ ਨੈੱਟਵਰਕ ਵਧਾਇਆ

ਨਵੀਂ ਦਿੱਲੀ, 11 ਫਰਵਰੀ (ਪੀ. ਟੀ. ਆਈ.)-ਫੇਸਬੁੱਕ ਨੇ ਅੱਜ ਕਿਹਾ ਕਿ ਉਸ ਨੇ ਭਾਰਤ ਵਿਚ ਤੱਥਾਂ ਦੀ ਜਾਂਚ ਕਰਨ ਦਾ ਆਪਣਾ ਪ੍ਰੋਗਰਾਮ ਤੀਸਰੀ ਧਿਰ ਤੱਕ ਵਧਾ ਦਿੱਤਾ ਹੈ ਅਤੇ ਇਸ ਨੇ ਆਪਣੇ ਨੈੱਟਵਰਕ ਵਿਚ ਇੰਡੀਆ ਟੂਡੇ ਗਰੁੱਪ, ਫੈਕਟਲੀ ਅਤੇ ਫੈਕਟ ਕਰੇਸੈਂਡੋ ਵਰਗੇ ਨਾਵਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX