ਘੋਗਰਾ, 11 ਫਰਵਰੀ (ਆਰ.ਅੇੱਸ.ਸਲਾਰੀਆ)-ਅੱਡਾ ਘੋਗਰਾ ਦੇ ਨਜ਼ਦੀਕ ਪੈਂਦੇ ਅੱਡਾ ਸੁੰਡੀਆਂ ਦੇ ਨਜ਼ਦੀਕ ਬੀਤੀ ਰਾਤ 1 ਵਜੇ ਦੇ ਕਰੀਬ ਦੋ ਟਿੱਪਰਾਂ ਦੇ ਆਹਮੋ-ਸਾਹਮਣੇ ਟੱਕਰ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਰੇਤਾ ਨਾਲ ਭਰੀ ਟਿੱਪਰ ਨੰਬਰ ਪੀ.ਬੀ. 08 ਬੀ.ਕੇ. 9380 ਹਾਜੀਪੁਰ ਤੋਂ ਦਸੂਹਾ ਸਾਈਡ ਨੂੰ ਜਾ ਰਹੀ ਸੀ ਜਿਸ ਨੰੂ ਅਸ਼ੋਕ ਕੁਮਾਰ ਪੁੱਤਰ ਚਰਨਜੀਤ ਵਾਸੀ ਘੋੜੇਵਾਹ ਚਲਾ ਰਿਹਾ ਸੀ ਤਾਂ ਦਸੂਹਾ ਸਾਈਡ ਤੋਂ ਆ ਰਹੀ ਟਿੱਪਰ ਨੰਬਰ ਪੀ.ਬੀ. 10 ਐੱਫ਼. ਵੀ. 4755 ਨੂੰ ਸੁਖਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕਮਾਲਪੁਰ ਚਲਾ ਰਿਹਾ ਸੀ ਜਦੋਂ ਉਕਤ ਸਥਾਨ 'ਤੇ ਪਹੁੰਚੇ ਤਾਂ ਆਹਮੋ-ਸਾਹਮਣੇ ਤੋਂ ਟੱਕਰ ਹੋ ਗਈ | ਟੱਕਰ ਏਨੀ ਭਿਆਨਕ ਸੀ ਕਿ ਦੋਨੋਂ ਟਰੱਕਾਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ | ਦੋਨੋਂ ਡਰਾਈਵਰ ਬੁਰੀ ਤਰ੍ਹਾਂ ਨਾਲ ਟਰੱਕਾਂ 'ਚ ਫਸੇ ਹੋਏ ਸਨ | ਨਜ਼ਦੀਕੀ ਲੋਕਾਂ ਨੇ ਮੌਕੇ 'ਤੇ ਪਹੰੁਚ ਕੇ ਜ਼ਖਮੀ ਡਰਾਈਵਰਾਂ ਨੂੰ 108 ਐਾਬੂਲੈਂਸ ਰਾਹੀਂ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਜ਼ਖਮੀਆਂ ਨੂੰ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ ਗਿਆ | ਖ਼ਬਰ ਲਿਖੇ ਜਾਣ ਤੱਕ ਹਾਦਸੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ |
ਹੁਸ਼ਿਆਰਪੁਰ, 11 ਫਰਵਰੀ (ਬਲਜਿੰਦਰਪਾਲ ਸਿੰਘ)-ਕਸਬਾ ਪਿੱਪਲਾਂਵਾਲਾ ਦੀ ਬੈਂਕ ਵਾਲੀ ਗਲੀ ਦੇ ਵਾਸੀਆਂ ਵਲੋਂ ਕੂੜੇ ਦੇ ਡੰਪ ਦੇ ਵਿਰੋਧ 'ਚ ਗਲੀ ਬੰਦ ਕਰਕੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਕੌਾਸਲਰ ਰੁਪਿੰਦਰ ਸਿੰਘ ਗਿੱਲ ਤੇ ਨਗਰ ਨਿਗਮ ਖਿਲਾਫ਼ ...
ਅੱਡਾ ਸਰਾਂ, 11 ਫਰਵਰੀ (ਹਰਜਿੰਦਰ ਸਿੰਘ ਮਸੀਤੀ)-ਬੀਤੀ ਦੇਰ ਸ਼ਾਮ ਟਾਂਡਾ ਢੋਲਵਾਹਾ ਮਾਰਗ ਤੋਂ ਕੰਧਾਲਾ ਜੱਟਾਂ ਨੂੰ ਜਾਂਦੀ ਸੰਪਰਕ ਸੜਕ 'ਤੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਸੁਰਿੰਦਰ ਕੌਰ ਪਤਨੀ ਗੁਰਪ੍ਰਸਾਦ ਵਾਸੀ ...
ਮਿਆਣੀ, 11 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਬੈਂਸ ਅਵਾਨ ਨਜ਼ਦੀਕ ਨਾਕਾਬੰਦੀ ਕਰਕੇ ਖੜ੍ਹੀ ਟਾਂਡਾ ਪੁਲਿਸ ਦੀ ਟੀਮ ਉੱਤੇ ਗੋਲੀ ਚਲਾ ਕੇ ਭੱਜਣ ਵਾਲੇ ਦੋ ਨੌਜਵਾਨਾਂ ਨੂੰ ਟਾਂਡਾ ਪੁਲਿਸ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਮੁਲਜ਼ਮਾਂ ਦੀ ਪਛਾਣ ...
ਗੜ੍ਹਸ਼ੰਕਰ, 11 ਫਰਵਰੀ (ਧਾਲੀਵਾਲ)-ਇੱਥੇ ਲੇਬਰ ਪਾਰਟੀ ਤੇ ਨੈਸ਼ਨਲ ਐਜੂਕੇਸ਼ਨ ਮੂਵਮੈਂਟ ਪੰਜਾਬ ਵਲੋਂ ਵਿਦਿਆ ਦੇ ਵਪਾਰੀਕਰਨ, ਪ੍ਰਾਈਵੇਟ ਸਕੂਲਾਂ ਵਲੋਂ ਹਰ ਸਾਲ ਦਾਖ਼ਲੇ ਸਮੇਂ ਵਸੂਲੀਆਂ ਜਾ ਰਹੀਆਂ ਰਕਮਾਂ, ਵਰਦੀਆਂ ਤੇ ਸਟੇਸ਼ਨਰੀ ਆਦਿ ਵੇਚਣ ਦੇ ਨਾਂਅ 'ਤੇ ਕੀਤੀ ...
ਮੁਕੇਰੀਆਂ, 11 ਫਰਵਰੀ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮੀਟਿੰਗ ਆਤਮਾ ਰਾਮ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਮੇਟੀ ਘਰ ਮੁਕੇਰੀਆਂ ਵਿਖੇ ਹੋਈ | ਸਭ ਤੋਂ ਪਹਿਲਾਂ ਪਟਿਆਲਾ ਵਿਖੇ ਅਧਿਆਪਕਾਂ 'ਤੇ ਕੀਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ ...
ਹੁਸ਼ਿਆਰਪੁਰ, 11 ਫਰਵਰੀ (ਬਲਜਿੰਦਰਪਾਲ ਸਿੰਘ)-ਗੰਨਾ ਸੰਘਰਸ਼ ਕਮੇਟੀ ਏ.ਬੀ. ਸ਼ੂਗਰ ਮਿਲ ਰੰਧਾਵਾ ਵਲੋਂ ਪ੍ਰਧਾਨ ਸੁਖਪਾਲ ਸਿੰਘ ਡੱਫਰ ਦੀ ਅਗਵਾਈ 'ਚ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਮ ਕਲੇਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ...
ਹੁਸ਼ਿਆਰਪੁਰ, 11 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਹੁਸ਼ਿਆਰਪੁਰ ਸ਼ ਅਮਰਜੋਤ ਭੱਟੀ ਨੇ ਅੱਜ ਜੁਵੇਨਾਈਲ ਹੋਮ, ਸਪੈਸ਼ਲ ਹੋਮ ਤੇ ਚਿਲਡਰਨ ਹੋਮ ਦਾ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਨਾਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਮਿਤ ...
ਮੁਕੇਰੀਆਂ, 11 ਫਰਵਰੀ (ਸਟਾਫ਼ ਰਿਪੋਰਟਰ)-ਮੁਕੇਰੀਆਂ ਪੁਲਿਸ ਸਟੇਸ਼ਨ ਅਧੀਨ ਪੈਂਦੇ ਖੇਤਰ 'ਚ ਨਸ਼ੇ ਦੇ ਸੌਦਾਗਰਾਂ ਵਲੋਂ ਬੇਖ਼ੌਫ਼ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਜਾ ਚੁੱਕੀਆਂ ਹਨ ਜਿਸ ਕਾਰਨ ਨੌਜਵਾਨਾਂ ਨੂੰ ਨਸ਼ੇ ਦੇ ਸੌਦਾਗਰਾਂ ਵਲੋਂ ਆਪਣੇ ਚੁੰਗਲ ਵਿਚ ...
ਹੁਸ਼ਿਆਰਪੁਰ, 11 ਫਰਵਰੀ (ਬਲਜਿੰਦਰਪਾਲ ਸਿੰਘ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ ਹੋਏ ਇਕ ਤਸਕਰ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ ਗਏ ਦੋਸ਼ੀ ਨੂੰ 6 ਮਹੀਨੇ ਦੀ ਸਜ਼ਾ ਅਤੇ 25 ਹਜ਼ਾਰ ...
ਹੁਸ਼ਿਆਰਪੁਰ, 11 ਫਰਵਰੀ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਟਾਂਡਾ ਰੋਡ 'ਤੇ ਸਥਿਤ ਕੋਲਡ ਸਟੋਰ ਨਜ਼ਦੀਕ ਕਾਰ ਦੀ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਕਾਰ ਸਵਾਰ 4 ਵਿਅਕਤੀਆਂ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਬਲੈਰੋ ਗੱਡੀ 'ਚ ਸਵਾਰ ਇਕ ...
ਹੁਸ਼ਿਆਰਪੁਰ, 11 ਫਰਵਰੀ (ਬਲਜਿੰਦਰਪਾਲ ਸਿੰਘ)-ਦੋ ਨੌਜਵਾਨਾਂ ਨੂੰ ਕੈਨੇਡਾ ਭੇਜ ਕੇ ਵਰਕ ਪਰਮਿਟ ਲਗਵਾਉਣ ਦਾ ਝਾਂਸਾ ਦੇ ਕੇ 74 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮਾਂ ਤੇ ਧੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ...
ਊਨਾ,11 ਫਰਵਰੀ (ਹਰਪਾਲ ਸਿੰਘ ਕੋਟਲਾ)-ਜ਼ਿਲ੍ਹਾ ਪੁਲਿਸ ਵਲੋਂ ਬੀਤੀ ਰਾਤ ਚਿੱਟੇ ਸਮੇਤ ਫੜੇ ਗਏ ਦੋ ਦੋਸ਼ੀਆਂ ਤੋਂ ਪੁੱਛਗਿਛ ਦੌਰਾਨ ਹੋਈ ਨਿਸ਼ਾਨਦੇਹੀ ਦੇ ਆਧਾਰ 'ਤੇ ਹੁਸ਼ਿਆਰਪੁਰ ਦੇ ਮਾਡਲ ਟਾਊਨ ਵਿਖੇ ਜਾਲ ਵਿਛਾ ਕੇ ਚਿੱਟਾ ਸਰਗਨੇ ਨੂੰ ਗਿ੍ਫਤਾਰ ਕਰਨ ਦੀ ...
ਮੁਕੇਰੀਆਂ, 11 ਫਰਵਰੀ (ਰਾਮਗੜ੍ਹੀਆ)- ਕੈਂਬਰਿਜ ਓਵਰਸੀਜ਼ ਸਕੂਲ ਮੁਕੇਰੀਆਂ ਵਿਖੇ ਕਿੰਡਰਗਾਰਟਨ ਦੀ ਜਮਾਤ ਪ੍ਰੈਪ ਦਾ ਗਰੈਜੂਏਸ਼ਨ ਡੇਅ ਮਨਾਇਆ ਗਿਆ ਅਤੇ ਬੱਚਿਆਂ ਨੂੰ ਕਿੰਡਰਗਾਰਟਨ ਡਿਪਲੋਮਾ ਦਿੱਤਾ ਗਿਆ | ਜਿਸ ਵਿਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਚਿਨ ਸਮਿਆਲ ...
ਦਸੂਹਾ 10 ਫਰਵਰੀ (ਕੌਸ਼ਲ)-ਭਾਜਪਾ ਯੁਵਾ ਮੋਰਚਾ ਵਲੋਂ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਭਾਰਤੀ ਜਨਤਾ ਪਾਰਟੀ ਤਰੁਣ ਮਨੂੰ ਖੁੱਲਰ ਦੀ ਨਿਯੁਕਤੀ ਹੋਣ ਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਹ ਸਨਮਾਨ ਸਮਾਗਮ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਅੰਮਿ੍ਤ ਧਨੋਆ ਦੀ ...
ਮੁਕੇਰੀਆਂ, 11 ਫਰਵਰੀ (ਰਾਮਗੜ੍ਹੀਆ)-ਸਰਕਾਰੀ ਐਲੀਮੈਂਟਰੀ ਸਕੂਲ ਖਿੱਚੀਆਂ ਵਿਖੇ ਮੈਡਮ ਹਰਪ੍ਰੀਤ ਕੌਰ ਮੱੁਖ ਅਧਿਆਪਕਾ ਦੀ ਅਗਵਾਈ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸੋਹਣ ਸਿੰਘ ਲੇਹਲ ਡੀ.ਈ. ਓ. ਸੈਕੰਡਰੀ., ਸੰਜੀਵ ਗੌਤਮ ...
ਗੜ੍ਹਸ਼ੰਕਰ, 11 ਫਰਵਰੀ(ਸੁਮੇਸ਼ ਬਾਲੀ)-ਆਸ਼ਾ ਵਰਕਰ ਤੇ ਫੈਸੀਲੀਟੇਟਰਜ ਯੂਨੀਅਨ ਗੜ੍ਹਸ਼ੰਕਰ ਦੀ ਮੀਟਿੰਗ ਆਸ਼ਾ ਰਾਣੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਯੂਨੀਅਨ ਦੀ ਸੂਬਾਈ ਆਗੂ ਸ਼ਕੁੰਤਲਾ ਤਲਵੰਡੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਈ | ਇਸ ਮੌਕੇ ਆਗੂਆਂ ਨੇ ...
ਰਾਮਗੜ੍ਹ ਸੀਕਰੀ, 11 ਫਰਵਰੀ (ਕਟੋਚ)-ਮਿਡ-ਡੇ-ਮੀਡ ਵਰਕਰਜ਼ ਯੂਨੀਅਨ ਬਲਾਕ ਤਲਵਾੜਾ ਦੀ ਬੈਠਕ ਪੰਡਿਤ ਕਿਸ਼ੋਰੀ ਲਾਲ ਯਾਦਗਾਰੀ ਕਮੇਟੀ ਦਫ਼ਤਰ ਵਿਖੇ ਪ੍ਰਧਾਨ ਰਣਜੀਤ ਕੌਰ ਦੀ ਪ੍ਰਧਾਨਗੀ 'ਚ ਹੋਈ ਜਿਸ 'ਚ ਜਿੱਥੇ ਯੂਨੀਅਨ ਦੀਆਂ ਅਹੁਦੇਦਾਰਾਂ ਨੇ ਭਾਗ ਲਿਆ ਉੱਥੇ ਪ.ਸ.ਸ.ਫ. ...
ਸੈਲਾ ਖ਼ੁਰਦ, 11 ਫਰਵਰੀ (ਹਰਵਿੰਦਰ ਸਿੰਘ ਬੰਗਾ)-ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮਹਾਂ ਸਿੰਘ ਰੌੜੀ ਤੇ ਜਨਰਲ ਸਕੱਤਰ ਦਰਸ਼ਨ ਸਿੰਘ ਮੱਟੂ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਸੀ.ਪੀ.ਆਈ. (ਐਮ.) ਸੂਬਾ ਕਮੇਟੀ ਵਲੋਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ...
ਦਸੂਹਾ, 11 ਫਰਵਰੀ (ਭੁੱਲਰ)- ਦਸੂਹਾ ਪੁਲਿਸ ਵਲੋਂ ਲੁੱਟ-ਖੋਹ ਕਰਨ ਸਬੰਧੀਕੇਸ ਦਰਜ ਕੀਤਾ ਗਿਆ ਹੈ | ਏ.ਐੱਸ.ਆਈ. ਪਵਨ ਕੁਮਾਰ ਨੇ ਦੱਸਿਆ ਕਿ ਬਲਬੀਰ ਕੌਰ ਪਿੰਡ ਉਡਰਾ ਨੇ ਪੁਲਿਸ ਨੂੰ ਦੱਸਿਆ ਕਿ ਉਹ 10 ਫਰਵਰੀ ਨੂੰ ਆ ਰਹੀ ਸੀ ਕਿ ਬੰਗਾਲੀਪੁਰ ਤੋਂ ਥੋੜ੍ਹਾ ਅੱਗੇ ਪੁੱਜੀ ਤਾਂ ...
ਦਸੂਹਾ, 11 ਫਰਵਰੀ (ਕੌਸ਼ਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਕਾਮ ਪਹਿਲੇ ਸਮੈਸਟਰ ਦੇ ਨਤੀਜਿਆਂ ਵਿਚ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵਿਮੈਨ, ਦਸੂਹਾ ਦੀਆਂ ਵਿਦਿਆਰਥਣਾਂ ਨੇ ਵਧੀਆਂ ਪ੍ਰਦਰਸ਼ਨ ਕੀਤਾ | ਕਾਲਜ ਦੇ ਪਿ੍ੰਸੀਪਲ ਡਾ. ਨੀਨਾ ...
ਚੱਬੇਵਾਲ , 11 ਫਰਵਰੀ (ਰਾਜਾ ਸਿੰਘ ਪੱਟੀ)-ਦੀ ਕੋਆਪਰੇਟਿਵ ਸੁਸਾਇਟੀ ਰਾਜਪੁਰ ਭਾਈਆਂ ਵਲੋਂ ਖਰੀਦੇ ਟਰੈਕਟਰ ਨਾਲ ਮਿਲੇ ਇਕ ਲੱਖ ਰੁਪਏ ਤੋਂ ਵੱਧ ਕੀਮਤ ਦੇ ਪ੍ਰੋਜੈਕਟਰ ਨੂੰ ਸੁਸਾਇਟੀ ਦੇ ਪ੍ਰਧਾਨ ਤੇ ਸਰਪੰਚ ਮਨਜੀਤ ਸਿੰਘ ਨੇ ਸਕੂਲ ਵਿਦਿਆਰਥੀਆਂ ਦੀ ਪੜ੍ਹਾਈ 'ਚ ...
ਮਾਹਿਲਪੁਰ, 11 ਫ਼ਰਵਰੀ (ਦੀਪਕ ਅਗਨੀਹੋਤਰੀ)-ਸਥਾਨਕ ਰਾਜਨ ਨਿਊਜ਼ ਏਜੰਸੀ ਵਲੋਂ ਏਜੰਸੀ ਦੇ ਮੁਖੀ ਰਾਜ ਕੁਮਾਰ ਰਾਜਨ ਦੀ ਅਗਵਾਈ ਹੇਠ 24 ਹਾਕਰ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਮਾਜ ਸੇਵਕ ਯੋਗਰਾਜ, ਅਜਾਇਬ ਚੰਦ, ਗੀਤਕਾਰ ਕ੍ਰਿਸ਼ਨ ਸਰਹਾਲਾ, ਗਾਇਕਾ ਦੀਪ ...
ਹੁਸ਼ਿਆਰਪੁਰ, 11 ਫਰਵਰੀ (ਬਲਜਿੰਦਰਪਾਲ ਸਿੰਘ)-ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਏ ਝਗੜੇ ਨੇ ਉਸ ਸਮੇਂ ਖੂਨੀ ਰੰਗ ਲੈ ਲਿਆ ਜਦੋਂ ਇਕ ਧਿਰ ਨੇ ਹਮਲਾ ਕਰਨ ਤੋਂ ਬਾਅਦ ਦੂਜੀ ਧਿਰ ਦੇ ਲੋਕਾਂ ਨੂੰ ਘਸੀਟ ਕੇ ਰੱਸੀ ਨਾਲ ਬੰਨ੍ਹ ਦਿੱਤਾ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ...
ਗੜ੍ਹਸ਼ੰਕਰ, 11 ਫਰਵਰੀ (ਧਾਲੀਵਾਲ)-ਪੰਜਾਬ ਏਡਿਡ ਸਕੂਲਜ਼ ਟੀਚਰਜ਼ ਤੇ ਹੋਰ ਕਰਮਚਾਰੀ ਪੰਜਾਬ ਯੂਨੀਅਨ ਬਲਾਕ ਮਾਹਿਲਪੁਰ ਦੀ ਮੀਟਿੰਗ ਇੱਥੋਂ ਦੇ ਹੰਸ ਰਾਜ ਆਰੀਆ ਹਾਈ ਸਕੂਲ ਵਿਖੇ ਹੋਈ | ਮੀਟਿੰਗ 'ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਰੁਪਿੰਦਰਜੀਤ ਸਿੰਘ ਦੀ ...
ਹੁਸ਼ਿਆਰਪੁਰ, 11 ਫਰਵਰੀ (ਬਲਜਿੰਦਰਪਾਲ ਸਿੰਘ)-ਸ਼ਹੀਦ ਭਗਤ ਸਿੰਘ ਨਗਰ ਸੈਸ਼ਨ ਕੋਰਟ ਵਲੋਂ ਸਾਲ 2016 ਦੇ ਕੇਸ 'ਚ ਅਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਉਮਰ ਕੈਦ ਦੀ ਸਜਾ ਸੁਣਾਏ ਜਾਣ ਨੂੰ ਗੈਰ-ਕਾਨੂੰਨੀ, ਚਿੰਤਾਜਨਕ ਤੇ ਗਲਤ ਪਿਰਤ ਪਾਉਣ ਵਾਲਾ ਫ਼ੈਸਲਾ ...
ਹੁਸ਼ਿਆਰਪੁਰ, 11 ਫਰਵਰੀ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਨੰਨ੍ਹੇ ਮੰੁਨ੍ਹੇ ਬੱਚੇ ਪੀਲੇ ਰੰਗ ਦੇ ਕੱਪੜਿਆਂ 'ਚ ਸਜ ਕੇ ਸਕੂਲ ਆਏ | ਇਸ ਮੌਕੇ ਸਭ ਤੋਂ ਪਹਿਲਾਂ ਸਰਸਵਤੀ ...
ਚੱਬੇਵਾਲ, 11 ਫਰਵਰੀ (ਰਾਜਾ ਸਿੰਘ ਪੱਟੀ)-ਸਰਕਾਰੀ ਪ੍ਰਾਇਮਰੀ ਸਕੂਲ ਬਿਹਾਲਾ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੁਖੀ ਜਸਵੀਰ ਕੌਰ ਦੀ ਅਗਵਾਈ 'ਚ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਉੱਘੇ ਸਮਾਜ ਸੇਵਕ ਸੁਰਿੰਦਰਪਾਲ ਸਿੰਘ ਸੰਧੂ ਮੁੱਖ ...
ਰਾਮਗੜ੍ਹ ਸੀਕਰੀ, 11 ਫਰਵਰੀ (ਕਟੋਚ)- ਵਿਅਕਤੀ ਤੰਦਰੁਸਤ ਹੋਵੇ ਤਾਂ ਵੱਧ ਰਹੀ ਉਮਰ ਵੀ ਉਸ ਦੇ ਹੌਸਲਿਆਂ ਨੂੰ ਨਹੀਂ ਰੋਕ ਸਕਦੀ | ਇਸ ਤੱਥ ਨੂੰ ਤਸਦੀਕ ਕੀਤਾ ਹੈ ਸਰਕਾਰੀ ਹਾਈ ਸਕੂਲ ਅਮਰੋਹ ਦੀ ਸਰੀਰਕ ਸਿੱਖਿਆ ਅਧਿਆਪਕਾ ਸੁਦੇਸ਼ ਕੁਮਾਰੀ ਨੇ ਜਿਸ ਨੇ ਨੈਸ਼ਨਲ ...
ਹੁਸ਼ਿਆਰਪੁਰ, 11 ਫ਼ਰਵਰੀ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਮਾਡਲ ਟਾਊਨ ਪੁਲਿਸ ਨੇ ਮੋਟਰਸਾਈਕਲ ਚੋਰੀ ਹੋਣ ਦੇ ਸਬੰਧ 'ਚ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਸੋਮ ਕੁਮਾਰ ਵਾਸੀ ਰਹੀਮਪੁਰ ਨੇ ਦੱਸਿਆ ਕਿ ਉਸ ਨੇ ਆਪਣਾ ਪਲਸਰ ਮੋਟਰ ਸਾਈਕਲ (ਪੀ.ਬੀ-07-ਏ.ਬੀ-8602) ...
ਹੁਸ਼ਿਆਰਪੁਰ, 11 ਫਰਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਰਾਜ ਪਾਰਵਕਾਮ ਦੇ ਪੈਨਸ਼ਨਰਜ਼ ਐਸੋਸੀਏਸ਼ਨ ਸਬ-ਅਰਬਨ ਮੰਡਲ ਹੁਸ਼ਿਆਰਪੁਰ ਦੀ ਯੂਨਿਟ ਵਲੋਂ ਪ੍ਰਧਾਨ ਪ੍ਰੇਮ ਸੁੱਖ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ | ਇਸ ਮੌਕੇ ਤਰਸੇਮ ਲਾਲ ਦੀ ਪਤਨੀ ਦੀ ਅਚਾਨਕ ਮੌਤ ...
ਹਾਜੀਪੁਰ, 11 ਫਰਵਰੀ (ਪੁਨੀਤ ਭਾਰਦਵਾਜ)- ਹਾਜੀਪੁਰ-ਸਰਿਆਨਾ ਸੜਕ 'ਤੇ ਲੱਗ ਰਹੀਆਂ ਪਿੱਲੀਆਂ ਇੱਟਾਂ ਇਸ ਗੱਲ ਦੀ ਗਵਾਹੀ ਦੇ ਰਹੀਆਂ ਹਨ | ਇਹ ਵਿਭਾਗ ਠੇਕੇਦਾਰ ਨਾਲ ਮਿਲਿਆ ਹੋਇਆ ਹੈ | ਇਸ ਗੱਲ ਦਾ ਖ਼ੁਲਾਸਾ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਲੱਖਣ ਸਿੰਘ ...
ਕਾਹਨੂੰਵਾਨ, 11 ਫਰਵਰੀ (ਹਰਜਿੰਦਰ ਸਿੰਘ ਜੱਜ)-ਤੁੱਗਲਵਾਲ ਨੇੜਿਓ ਗੁਜਰਦੀ ਨਹਿਰ ਦੇ ਪੁਲ ਤੋਂ ਲੰਗਦੇ ਸਮੇਂ ਗੰਨਿਆਂ ਦੀ ਟਰਾਲੀ ਟਰੈਕਟਰ ਸਮੇਤ ਨਹਿਰ 'ਚ ਡਿੱਗ ਗਈ ਜਿਸ ਕਾਰਨ ਟਰੈਕਟਰ ਚਾਲਕ ਦੀ ਹੇਠਾਂ ਆਉਣ ਕਰਨ ਦਰਦਨਾਕ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ...
ਹਾਜੀਪੁਰ, 11 ਫਰਵਰੀ (ਪੁਨੀਤ ਭਾਰਦਵਾਜ)- ਹਾਜੀਪੁਰ-ਸਰਿਆਨਾ ਸੜਕ 'ਤੇ ਲੱਗ ਰਹੀਆਂ ਪਿੱਲੀਆਂ ਇੱਟਾਂ ਇਸ ਗੱਲ ਦੀ ਗਵਾਹੀ ਦੇ ਰਹੀਆਂ ਹਨ | ਇਹ ਵਿਭਾਗ ਠੇਕੇਦਾਰ ਨਾਲ ਮਿਲਿਆ ਹੋਇਆ ਹੈ | ਇਸ ਗੱਲ ਦਾ ਖ਼ੁਲਾਸਾ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਲੱਖਣ ਸਿੰਘ ...
ਗੜ੍ਹਸ਼ੰਕਰ, 11 ਫਰਵਰੀ (ਧਾਲੀਵਾਲ/ਬਾਲੀ)-ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਇੱਥੋਂ ਦੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦੇ ਆਲੀਸ਼ਾਨ ਫੁੱਟਬਾਲ ਸਟੇਡੀਅਮ 'ਚ ਪ੍ਰਧਾਨ ਮੁਖ਼ਤਿਆਰ ਸਿੰਘ ਹੈਪੀ ਦੀ ਅਗਵਾਈ ਹੇਠ ...
ਚੱਬੇਵਾਲ, 11 ਫਰਵਰੀ (ਸਖ਼ੀਆ)-ਅੱਡਾ ਚੱਬੇਵਾਲ ਵਿਖੇ ਪ੍ਰਦੇਸ ਕਾਂਗਰਸ ਦੇ ਦਫ਼ਤਰ'ਚ ਚੈੱਕ ਵੰਡ ਸਮਾਗਮ ਕੀਤਾ ਗਿਆ, ਜਿਸ ਵਿਚ ਡਾ: ਰਾਜ ਕੁਮਾਰ ਵਿਧਾਇਕ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ 'ਚ 28 ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿੰਮਾਂ 'ਚ ਸਾਮਾਨ ਪਾਉਣ ਲਈ 28 ...
ਦਸੂਹਾ, 11 ਫਰਵਰੀ (ਕੌਸ਼ਲ)-ਐਫੀਲੀਏਟਿਡ ਸਕੂਲ ਯੂਨੀਅਨ ਪੰਜਾਬ ਦੇ ਪ੍ਰਧਾਨ ਨਵਦੀਪ ਸਿੰਘ ਵਿਰਕ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਆਉਣ ਵਾਲੀਆਂ ਪੰਜਾਬ ਬੋਰਡ ਅਧੀਨ ਜੋ ਦਸਵੀਂ ਤੇ ਬਾਰ੍ਹਵੀਂ ਦੀ ਪ੍ਰੀਖਿਆ ਹੋ ਰਹੀਆਂ ਹਨ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ...
ਮਾਹਿਲਪੁਰ, 11 ਫ਼ਰਵਰੀ (ਦੀਪਕ ਅਗਨੀਹੋਤਰੀ)-ਮਾਹਿਲਪੁਰ ਸ਼ਹਿਰ ਦੇ ਵਾਰਡ ਨੰਬਰ 11 ਤੋਂ ਕਾਂਗਰਸ ਦੇ ਕੌਾਸਲਰ ਸੁਖਵਿੰਦਰਪਾਲ ਮਰਵਾਹਾ ਬੀਤੀ ਰਾਤ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦੀ ਮਿ੍ਤਮ ਦੇਹ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਉਪਿੰਦਰ ਮਰਵਾਹਾ ਨੇ ਦਿੱਤੀ | ਉਹ ਆਪਣੇ ...
ਹੁਸ਼ਿਆਰਪੁਰ, 11 ਫਰਵਰੀ (ਬਲਜਿੰਦਰਪਾਲ ਸਿੰਘ)-ਸ੍ਰੀ ਸੱਤਿਆ ਸਾਂਈ ਸੇਵਾ ਸਮਿਤੀ ਬਾਗਪੁਰ ਵਲੋਂ ਸ੍ਰੀ ਸੱਤਿਆ ਸਾਂਈ ਵਿੱਦਿਆ ਨਿਕੇਤਨ ਹਾਈ ਸਕੂਲ ਬਾਗਪੁਰ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਮਨਿੰਦਰ ਸਿੰਘ ਸੂਬਾ ਪ੍ਰਧਾਨ ਸ੍ਰੀ ...
ਕੋਟਫਤੂਹੀ, 11 ਫਰਵਰੀ (ਅਵਤਾਰ ਸਿੰਘ ਅਟਵਾਲ)-ਪਿੰਡ ਨੰਗਲ-ਠੰਡਲ ਵਿਖੇ ਛੱਪੜ ਦਾ ਪਾਣੀ ਓਵਰ ਫਲੋਂ ਹੋ ਕੇ ਨਜ਼ਦੀਕੀ ਘਰਾਂ ਦੀਆ ਗਲੀਆਂ 'ਚ ਘੁੰਮ ਰਿਹਾ ਹੈ | ਜਿਸ ਕਾਰਨ ਮੁਹੱਲਾ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਮੌਕੇ ਪਿੰਡ ਨਾਇਬ ...
ਮਾਹਿਲਪੁਰ, 11 ਫ਼ਰਵਰੀ (ਦੀਪਕ ਅਗਨੀਹੋਤਰੀ)-ਪਿ੍ੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੀ ਮੀਟਿੰਗ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਲੱਬ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਅਹੁਦੇਦਾਰ ਤੇ ਪ੍ਰਵਾਸੀ ਭਾਰਤੀ ਵਿਸ਼ੇਸ਼ ਤੌਰ 'ਤੇ ਹਾਜ਼ਰ ...
ਮੁਕੇਰੀਆਂ, 11 ਫਰਵਰੀ (ਸਰਵਜੀਤ ਸਿੰਘ)- ਇਸ ਸਾਲ ਗੰਨੇ ਦੀ ਪਿੜਾਈ ਦਾ ਕੰਮ ਖੰਡ ਮਿੱਲਾਂ ਵਲੋਂ ਕਰੀਬ ਇਕ ਮਹੀਨਾ ਲੇਟ ਹੋਣ ਕਰਕੇ ਗੰਨਾ ਉਤਪਾਦਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਹਿਲੇ ਕਿਸਾਨ ਦਾ ਮੋਢਾ ਗੰਨਾ ਲੋਹੜੀ ਤਕ ਲੱਗਭਗ ਪੀੜਿਆ ਜਾਂਦਾ ...
ਹੁਸ਼ਿਆਰਪੁਰ, 11 ਫਰਵਰੀ (ਬਲਜਿੰਦਰਪਾਲ ਸਿੰਘ)-ਇੰਜ: ਪੀ.ਐਸ. ਖਾਂਬਾ ਨਿਗਰਾਨ ਇੰਜੀਨੀਅਰ ਪੀ.ਐਸ.ਪੀ.ਸੀ.ਐਲ. ਸੰਚਾਲਨ ਹਲਕਾ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਤੇ 23 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਦੇ ਬਿੱਲਾਂ ਸਬੰਧੀ ...
ਹੁਸ਼ਿਆਰਪੁਰ, 11 ਫ਼ਰਵਰੀ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ਵਾਸੀ ਚੈਨ ਲਾਲ ਜੈਨ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਦੇ ਨੇਤਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਨੇਤਰਦਾਨ ਸੰਸਥਾ ਨੂੰ ਦਾਨ ਕਰਵਾ ਦਿੱਤੇ ਗਏ | ਨੇਤਰ ਲੈਣ ਦੀ ਸੇਵਾ ਡਾ. ਅਨਿਲ ਤਨੇਜਾ ਨੇ ...
ਹੁਸ਼ਿਆਰਪੁਰ, 11 ਫ਼ਰਵਰੀ (ਹਰਪ੍ਰੀਤ ਕੌਰ)-ਸਰਕਾਰੀ ਕਾਲਜ ਵਿਖੇ ਪਿ੍ੰਸੀਪਲ ਡਾ. ਪਰਮਜੀਤ ਸਿੰਘ ਤੇ ਰੈਡ ਰੀਬਨ ਕਲੱਬ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਦੀ ਦੇਖਰੇਖ ਹੇਠ ਸੜਕ ਸੁਰੱਖਿਆ ਹਫਤੇ ਤਹਿਤ ਸੈਮੀਨਾਰ ਹੋਇਆ | ਸੈਮੀਨਾਰ ਦੌਰਾਨ ਬੋਲਦਿਆਂ ਪ੍ਰੋ. ਵਿਜੇ ਕੁਮਾਰ ...
ਚੱਬੇਵਾਲ, 11 ਫਰਵਰੀ (ਰਾਜਾ ਸਿੰਘ ਪੱਟੀ)-ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ 'ਚ ਚੱਲ ਰਹੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫ਼ਾਰ ਵੁਮੈਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਕਾਲਜ ਦੇ ਹੋਮ ਸਾਇੰਸ ਵਿਭਾਗ ਵਲੋਂ ਪਿੰ੍ਰਸੀਪਲ ਡਾ: ...
ਨਸਰਾਲਾ, 11 ਫ਼ਰਵਰੀ (ਸਤਵੰਤ ਸਿੰਘ ਥਿਆੜਾ)-ਸੰਤ ਮਹਾਂ ਪੁਰਸ਼ਾਂ ਦੇ ਅਸ਼ੀਰਵਾਦ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਖ਼ਾਨਪੁਰ ਥਿਆੜਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਘਵੀਰ ਸਿੰਘ ਥਿਆੜਾ ਟੋਰਾਂਟੋ (ਕੈਨੇਡਾ) ਵਲੋਂ ਕੀਰਤਨ ਦਰਬਾਰ ਪਿੰਡ ...
ਹੁਸ਼ਿਆਰਪੁਰ, 11 ਫਰਵਰੀ (ਬਲਜਿੰਦਰਪਾਲ ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵਲੋਂ ਲਗਾਤਾਰ ਮਿਲਾਵਟ ਖੋਰਾ 'ਤੇ ਨਕੇਲ ਕੱਸੀ ਜਾ ਰਹੀ ਹੈ | ਇਸ ਸਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਡਾ: ਸੇਵਾ ਸਿੰਘ ਨੇ ਦੱਸਿਆ ਕਿ ਫੂਡ ਕਮਿਸ਼ਨਰ ਪੰਜਾਬ ਕਾਹਨ ਸਿੰਘ ਪੰਨੂੰ ...
ਮਾਹਿਲਪੁਰ, 11 ਫਰਵਰੀ (ਰਜਿੰਦਰ ਸਿੰਘ, ਦੀਪਕ ਅਗਨੀਹੋਤਰੀ)-ਗੁਰਦੁਆਰਾ ਸ਼ਹੀਦਾ ਲੱਧੇਵਾਲ ਮਾਹਿਲਪੁਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਪੰਜ ਪਿਆਰਿਆਂ ਦੀ ...
ਕੋਟਫਤੂਹੀ, 11 ਫਰਵਰੀ (ਅਟਵਾਲ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਮੌਜੋਮਜਾਰਾ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਭਾਈ ਜਤਿੰਦਰ ਸਿੰਘ ਜਲੰਧਰ ਵਾਲੇ, ਭਾਈ ...
ਹੁਸ਼ਿਆਰਪੁਰ, 11 ਫ਼ਰਵਰੀ (ਹਰਪ੍ਰੀਤ ਕੌਰ)-ਅੰਤਰਰਾਸ਼ਟਰੀ ਕ੍ਰਿਕਟ ਕੋਚ ਬਲਰਾਜ ਕੁਮਾਰ ਬੱਲੂ ਦੀ ਦੇਖਰੇਖ ਹੇਠ ਚੱਲ ਰਹੀ ਸੀ.ਐਾਡ.ਬੀ ਸਪੋਰਟਸ ਅਕਾਦਮੀ ਡਗਾਣਾ ਵਿਖੇ 'ਥਰਡ ਸੋਨਾਲੀਕਾ ਕੈਸ਼ ਪ੍ਰਾਈਜ਼ ਕ੍ਰਿਕਟ ਕੱਪ ਟੂਰਨਾਮੈਂਟ' ਅੱਜ ਸ਼ੁਰੂ ਹੋਇਆ | ਇਸ ਟੂਰਨਾਮੈਂਟ ...
ਮੁਕੇਰੀਆਂ, 11 ਫਰਵਰੀ (ਰਾਮਗੜ੍ਹੀਆ)- ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਿੰਡਾਂ ਵਿਚ ਵਿਕਾਸ ਕਾਰਜਾਂ ਲਈ ਦਿਲ ਖ਼ੋਲ ਕੇ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਪਿੰਡਾਂ ਦੇ ਲੋਕਾਂ ਨੂੰ ਵੀ ਸ਼ਹਿਰਾਂ ...
ਹਾਜੀਪੁਰ, 11 ਫਰਵਰੀ (ਪੁਨੀਤ ਭਾਰਦਵਾਜ)-ਇਲਾਕੇ ਦੇ ਨੌਜਵਾਨਾਂ ਨੂੰ ਭਾਰਤੀ ਫ਼ੌਜ 'ਚ ਸ਼ਾਮਿਲ ਕਰਨ ਵਾਸਤੇ ਬਲਾਕ ਹਾਜੀਪੁਰ ਦੇ ਪਿੰਡ ਗੋਧਾ ਵਜੀਰਾ ਦੇ ਸੂਬੇਦਾਰ ਸੁਰਿੰਦਰ ਪਾਲ ਭਾਟੀਆ ਤੇ ਹੌਲਦਾਰ ਰਾਵਲ ਸਿੰਘ ਦੀ ਅਣਥੱਕ ਮਿਹਨਤ ਅਤੇ ਨੌਜਵਾਨਾਂ ਦੀ ਹਿੰਮਤ ਦੇ ...
ਐਮਾਂ ਮਾਂਗਟ, 11 ਫਰਵਰੀ (ਗੁਰਾਇਆ)-ਉੱਭਰਦੇ ਨੌਜਵਾਨ ਲੋਕ ਗਾਇਕ ਸਤੀਸ਼ ਹਿੰਮਤਪੁਰੀਆ ਦਾ ਸਿੰਗਲ ਟਰੈਕ ਗੀਤ ਸਾਹ ਜੋ ਕਿ ਲੇਖਕ ਮੁਨਾਂ ਧਨੋਆ ਨੇ ਲਿਖਿਆ ਹੈ, ਦਾ ਰੀਲੀਜ਼ ਸਮਾਗਮ 14 ਫਰਵਰੀ ਨੂੰ ਹੋਵੇਗਾ | ਸਤੀਸ਼ ਹਿੰਮਤਪੁਰੀਏ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੀਤ ਤੋਂ ...
ਜਲੰਧਰ, 11 ਫਰਵਰੀ (ਫੁੱਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜਆਇੰਟ ਫਰੰਟ ਦੇ ਚੇਅਰਮੈਨ ਮਹਿੰਦਰ ਸਿੰਘ ਪਰਵਾਨਾ ਅਨੁਸਾਰ ਪੰਜਾਬ ਸਰਕਾਰ ਨੇ ਫਰਵਰੀ 2019 ਤੋਂ 6% ਡੀ.ਏ. ਦੀ ਕਿਸ਼ਤ ਦੇ ਕੇ ਕੇਂਦਰ ਨਾਲੋਂ ਡੀ.ਏ.ਡੀ.-ਲਿੰਕ ਕਰਨ ਦੀ ਕੋਝੀ ਚਾਲ ਚੱਲੀ ਹੈ | ਪੰਜਾਬ ਸਰਕਾਰ ਨੇ ਜਨਵਰੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX