ਤਾਜਾ ਖ਼ਬਰਾਂ


ਟੈਸਟਿੰਗ ਨਾ ਕਰਵਾਉਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਣੇ ਸ਼ੁਰੂ
. . .  8 minutes ago
ਮਾਹਿਲਪੁਰ 22 ਫਰਵਰੀ (ਦੀਪਕ ਅਗਨੀਹੋਤਰੀ)- ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵਲੋਂ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਜਿਲਾ ਸਿਖਿਆ ਅਫਸਰਾਂ ਰਾਹੀਂ ਪੱਤਰ ਜਾਰੀ ਕਰਕੇ ਅਜਿਹੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਅਧਿਆਪਕਾਂ ਨੇ ਪੜ੍ਹੋ...
ਸੋਪੋਰ ਮੁੱਠਭੇੜ ਵਿਚ ਦੋ ਅੱਤਵਾਦੀ ਢੇਰ
. . .  11 minutes ago
ਸ੍ਰੀਨਗਰ, 22 ਫਰਵਰੀ - ਜੰਮੂ ਕਸ਼ਮੀਰ ਮੁੱਠਭੇੜ 'ਚ ਪੁਲਿਸ ਮੁਤਾਬਿਕ ਦੋ ਅੱਤਵਾਦੀ ਢੇਰ ਹੋ ਗਏ ਹਨ। ਗੋਲਾ ਬਰੂਦ ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੀ ਪਹਿਚਾਣ ਤੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ...
'ਪੜ੍ਹੋ ਪੰਜਾਬ ਪੜਾਓ ਪੰਜਾਬ' ਤਹਿਤ ਬੱਚਿਆ ਦਾ ਟੈਸਟ ਲੈਣ ਆਈ ਟੀਮ ਦਾ ਅਧਿਆਪਕਾਂ ਵੱਲੋਂ ਬਾਈਕਾਟ
. . .  27 minutes ago
ਧਮਾਕਾਖ਼ੇਜ਼ ਸਮਗਰੀ ਰੱਖਣ ਦੇ ਮਾਮਲੇ 'ਚੋਂ ਭਾਈ ਜਗਤਾਰ ਸਿੰਘ ਤਾਰਾ ਬਰੀ
. . .  42 minutes ago
ਬਠਿੰਡਾ, 22 ਫਰਵਰੀ (ਸੁਖਵਿੰਦਰ ਸਿੰਘ ਸੁੱਖਾ) - ਧਮਾਕਾਖ਼ੇਜ਼ ਸਮਗਰੀ ਰੱਖਣ, ਗੈਰ ਕਾਨੂੰਨੀ ਕਾਰਵਾਈਆਂ ਕਰਨ ਅਤੇ ਨਜਾਇਜ਼ ਅਸਲਾ ਰੱਖਣ ਦੇ ਦੋਸ਼ਾਂ ਤਹਿਤ ਦਰਜ ਮਾਮਲੇ ਵਿਚ ਅੱਜ ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਕੇ. ਐਸ. ਬਾਜਵਾ ਦੀ ਅਦਾਲਤ ਨੇ ਭਾਈ ਜਗਤਾਰ...
'ਪੜ੍ਹੋ ਪੰਜਾਬ ਪੜਾਓ ਪੰਜਾਬ' ਦੀ ਟੈਸਟਿੰਗ ਖ਼ਿਲਾਫ਼ ਅਧਿਆਪਕਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਘਿਰਾਓ ਕੀਤਾ
. . .  52 minutes ago
ਖਮਾਣੋਂ 22 ਫਰਵਰੀ (ਮਨਮੋਹਨ ਸਿੰਘ ਕਲੇਰ)- ਪੰਜਾਬ ਭਰ 'ਚ ਸਾਂਝਾ ਅਧਿਆਪਕ ਮੋਰਚਾ ਵੱਲੋਂ ਪੜ੍ਹੋ ਪੰਜਾਬ ,ਪੜਾਓ ਪੰਜਾਬ ਦੀ ਪਹਿਲੀ ਤੋ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀ ਸਬੰਧਿਤ ਸਕੂਲਾਂ 'ਚ ਚੱਲ ਰਹੀ ਟੈਸਟਿੰਗ ਦੇ ਅੱਜ ਬਾਈਕਾਟ ਦੇ ਸੱਦੇ 'ਤੇ ਜਿੱਥੇ ....
ਅਧਿਆਪਕ ਸੰਘਰਸ਼ ਕਮੇਟੀ ਨੇ ਅਜਨਾਲਾ 'ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਸਾੜਿਆ ਪੁਤਲਾ
. . .  about 1 hour ago
ਅਜਨਾਲਾ, 22 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅਧਿਆਪਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨਣ ਦੇ ਵਿਰੋਧ 'ਚ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਅੱਜ ਬਲਾਕ ਅਜਨਾਲਾ ਨਾਲ ਸੰਬੰਧਿਤ ਅਧਿਆਪਕਾਂ ਵੱਲੋਂ ਰੋਸ ਮਾਰਚ ਕਰਨ ....
ਜਲੰਧਰ 'ਚ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਸ਼ੁਰੂ ਹੋਈ ਪੋਸਟਰ ਜੰਗ
. . .  about 1 hour ago
ਜਲੰਧਰ, 22 ਫਰਵਰੀ (ਅ.ਬ)- ਅੱਜ ਸਵੇਰੇ ਜਲੰਧਰ ਸ਼ਹਿਰ ਦੇ ਕੁੱਝ ਹਿੱਸਿਆ 'ਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਪੋਸਟਰ ਲਗਵਾਏ ਗਏ ਸਨ ਤੇ ਉਸ ਤੋਂ ਬੀਤੀ ਦਿਨੀਂ ਅਕਾਲੀ ਦੀ ਲੀਡਰਸ਼ਿਪ ਦੇ ਖ਼ਿਲਾਫ਼ ਪੋਸਟਰ ਲਗਵਾਏ ਜਾਣ ਨਾਲ ਇਕ ਤਰ੍ਹਾਂ ....
ਪਟਨਾ ਸਾਹਿਬ ਪਹੁੰਚੀ ਪੰਜ ਤਖਤ ਐਕਸਪ੍ਰੈੱਸ, ਦੇਖੋ ਤਸਵੀਰਾਂ
. . .  about 1 hour ago
ਪਟਨਾ ਸਾਹਿਬ ਪਹੁੰਚੀ ਪੰਜ ਤਖਤ ਐਕਸਪ੍ਰੈੱਸ.....
ਅਧਿਆਪਕ ਸੰਘਰਸ਼ ਕਮੇਟੀ ਨੇ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ
. . .  about 1 hour ago
ਖੇਮਕਰਨ, 22 ਫਰਵਰੀ (ਸੰਦੀਪ ਮਹਿਤਾ) - ਅਧਿਆਪਕ ਸੰਘਰਸ਼ ਕਮੇਟੀ ਨੇ ਪੰਜਾਬ ਦੇ ਸੱਦੇ 'ਤੇ ਅਧਿਆਪਕ ਯੂਨੀਅਨ ਬਲਾਕ ਵਲਟੋਹਾ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਅਧਿਆਪਕਾ ਨੇ ਪੰਜਾਬ ਸਰਕਾਰ ਤੋਂ ਕ੍ਰਿਸ਼ਨ ....
ਐਫ.ਏ.ਟੀ.ਐਫ ਦਾ ਫ਼ੈਸਲਾ : ਅਕਤੂਬਰ ਤੱਕ 'ਗ੍ਰੇ ਲਿਸਟ' 'ਚ ਰਹੇਗਾ ਪਾਕਿਸਤਾਨ
. . .  about 2 hours ago
ਨਵੀਂ ਦਿੱਲੀ, 22 ਫਰਵਰੀ- ਪੈਰਿਸ 'ਚ ਹੋਈ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ) ਦੀ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਪਾਕਿਸਤਾਨ 'ਗ੍ਰੇ ਲਿਸਟ' 'ਚ ਬਰਕਰਾਰ ਰਹੇਗਾ। ਐਫ.ਏ.ਟੀ.ਐਫ. ਵੱਲੋਂ ਲਿਆ ਗਿਆ ਇਹ ਫ਼ੈਸਲਾ ਇਸ ਸਾਲ ....
ਬੀ.ਐੱਸ.ਐਫ. ਸੈਕਟਰ ਮਮਦੋਟ ਨੇ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ
. . .  about 2 hours ago
ਮਮਦੋਟ, 22 ਫਰਵਰੀ (ਸੁਖਦੇਵ ਸਿੰਘ ਸੰਗਮ)- ਮਮਦੋਟ ਸੈਕਟਰ ਵਿਖੇ ਤਾਇਨਾਤ ਬੀ.ਐੱਸ.ਐਫ. ਦੀ 29 ਬਟਾਲੀਅਨ ਅਧੀਨ ਆਉਂਦੀ ਚੈੱਕ ਮੱਬੋ ਕੇ ਦੇ ਨੇੜਿਉਂ ਬੀ.ਐਸ.ਐਫ ਨੇ 4 ਪੈਕਟ ਹੈਰੋਇਨ ਬਰਾਮਦ ਕੀਤੀ ਹੈ ਜਿਸ ਦਾ ਵਜ਼ਨ 1 ਕਿੱਲੋ 600 ਗ੍ਰਾਮ ਦੇ ਕਰੀਬ ....
ਅਗਸਤਾ ਵੈਸਟਲੈਂਡ ਮਾਮਲਾ : ਰਾਜੀਵ ਸਕਸੈਨਾ ਦੀ ਅੰਤਰਿਮ ਜ਼ਮਾਨਤ 25 ਫਰਵਰੀ ਤੱਕ ਵਧਾਈ ਗਈ
. . .  about 2 hours ago
ਨਵੀਂ ਦਿੱਲੀ, 22 ਫਰਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਗਸਤਾ ਵੈਸਟਲੈਂਡ ਮਾਮਲੇ 'ਚ ਦੋਸ਼ੀ ਰਾਜੀਵ ਸਕਸੈਨਾ ਦੀ ਅੰਤਰਿਮ ਜ਼ਮਾਨਤ ਦੀ ਮਿਆਦ 25 ਫਰਵਰੀ ਤੱਕ ਲਈ ਵਿਧਾ ਦਿੱਤੀ ਹੈ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਏਮਜ਼ ਦੀ ਮੈਡੀਕਲ ਰਿਪੋਰਟ...
ਜਨ ਔਸ਼ਧੀ ਕੇਂਦਰਾਂ ਦੀਆਂ ਸਸਤੀਆਂ ਦਵਾਈਆਂ ਬਾਰੇ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ
. . .  about 3 hours ago
ਸੰਗਰੂਰ, 22 ਫਰਵਰੀ (ਧੀਰਜ ਪਸ਼ੋਰੀਆ)- ਪ੍ਰਧਾਨ ਮੰਤਰੀ ਜਨ ਕਲਿਆਣ ਕਲਿਆਣਕਾਰੀ ਯੋਜਨਾ ਅਧੀਨ ਦੇਸ਼ 'ਚ ਖੋਲ੍ਹੇ ਗਏ ਜਨ ਔਸ਼ਧੀ ਕੇਂਦਰਾਂ ਤੋਂ ਮਿਲਣ ਵਾਲੀਆਂ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਉਣ ਕਰਨ ....
ਥਰੂਰ ਨੇ ਪਾਕਿਸਤਾਨ ਨਾਲ ਕ੍ਰਿਕਟ ਖੇਡਣ ਦੀ ਕੀਤੀ ਵਕਾਲਤ
. . .  about 3 hours ago
ਨਵੀਂ ਦਿੱਲੀ, 22 ਫਰਵਰੀ- ਕ੍ਰਿਕਟ ਵਿਸ਼ਵ ਕੱਪ 'ਚ ਭਾਰਤੀ ਕ੍ਰਿਕਟ ਟੀਮ ਦੇ ਪਾਕਿਸਤਾਨ ਨਾਲ ਮੈਚ ਨਾ ਖੇਡਣ ਦੀ ਚਹੁੰ-ਪਾਸੀਂ ਉੱਠ ਰਹੀ ਮੰਗ ਵਿਚਾਲੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਵਿਰੁੱਧ ਮੈਚ ਨਾ ਖੇਡਣਾ...
'ਆਪ' ਦੀਆਂ ਨਵ-ਵਿਆਹੀਆਂ ਵਿਧਾਇਕਾਂ ਰੂਬੀ ਅਤੇ ਬਲਜਿੰਦਰ ਨੂੰ ਕੈਪਟਨ ਨੇ ਦਿੱਤਾ ਆਸ਼ੀਰਵਾਦ
. . .  about 3 hours ago
ਚੰਡੀਗੜ੍ਹ, 22 ਫਰਵਰੀ- ਆਮ ਆਦਮ ਪਾਰਟੀ ਦੀਆਂ ਨਵ ਵਿਆਹੀਆਂ ਵਿਧਾਇਕਾਂ ਰੁਪਿੰਦਰ ਕੌਰ ਰੂਬੀ ਅਤੇ ਬਲਜਿੰਦਰ ਕੌਰ ਨੇ ਅੱਜ ਆਪਣੇ ਜੀਵਨ ਸਾਥੀਆਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ...
ਅਧਿਆਪਕਾਂ ਨੂੰ ਧਮਕੀਆਂ ਦੇਣ ਵਾਲੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਕੂਲ 'ਚ ਕੀਤਾ ਬੰਦ
. . .  about 4 hours ago
ਬਜਟ ਇਜਲਾਸ : ਪੰਜਾਬ ਵਿਧਾਨ ਸਭਾ ਦੀ ਕਾਰਵਾਈ 25 ਫਰਵਰੀ ਸਵੇਰੇ 11 ਵਜੇ ਤੱਕ ਮੁਲਤਵੀ
. . .  about 4 hours ago
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੇਵੇਗੀ ਤੇਲੰਗਾਨਾ ਸਰਕਾਰ
. . .  about 4 hours ago
ਜੈਸ਼ ਨਾਲ ਸੰਬੰਧਿਤ ਦੋ ਅੱਤਵਾਦੀ ਉੱਤਰ ਪ੍ਰਦੇਸ਼ 'ਚ ਗ੍ਰਿਫ਼ਤਾਰ
. . .  about 4 hours ago
ਘਰ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ
. . .  about 4 hours ago
ਉਲਕਾ ਪਿੰਡ 'ਤੇ ਸਫ਼ਲਤਾਪੂਰਵਕ ਉਤਰਿਆ ਜਾਪਾਨੀ ਪੁਲਾੜ ਯਾਨ
. . .  about 4 hours ago
ਬਠਿੰਡਾ ਲੋਕ ਸਭਾ ਹਲਕੇ ਤੋਂ ਹੀ ਲੜਾਂਗੀ ਚੋਣ - ਹਰਸਿਮਰਤ ਕੌਰ ਬਾਦਲ
. . .  about 4 hours ago
ਸੁਰੇਸ਼ ਪ੍ਰਭੂ ਨੇ ਰਾਜਾਸਾਂਸੀ ਹਵਾਈ ਅੱਡੇ ਦੀ ਹਵਾਈ ਪਾਰਕਿੰਗ ਦਾ ਵੀਡੀਓ ਕਾਨਫ਼ਰੰਸ ਰਾਹੀਂ ਰੱਖਿਆ ਗਿਆ ਨੀਂਹ ਪੱਥਰ
. . .  1 minute ago
28 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਦੀ ਤਿਆਰੀ ਕਰ ਰਹੀ ਹੈ ਸੂਬਾ ਸਰਕਾਰ- ਅਕਾਲੀ ਆਗੂ
. . .  about 4 hours ago
ਸੰਗਰੂਰ: ਭਿੰਡਰਾਂ ਸਕੂਲ ਦੇ ਅਧਿਆਪਕਾਂ ਨੇ ਪੜ੍ਹੋ ਪੰਜਾਬ ਦੀ ਟੀਮ ਨੂੰ ਬੇਰੰਗ ਮੋੜਿਆ
. . .  about 5 hours ago
ਚੰਦੂਮਾਜਰਾ ਨੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
. . .  about 5 hours ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਕੀਤਾ ਢੇਰ
. . .  about 5 hours ago
ਪਿੰਡ ਮਾਣਕਵਾਲ ਵਿਖੇ ਸਾਂਝਾ ਅਧਿਆਪਕ ਕਮੇਟੀ ਨੇ ਲੁਧਿਆਣਾ ਸਿੱਖਿਆ ਅਫ਼ਸਰ ਨੂੰ ਘੇਰਿਆ
. . .  about 5 hours ago
ਗੁਆਂਢੀ ਵੱਲੋਂ ਲੜਕੀ ਨਾਲ ਜਬਰ ਜਨਾਹ, ਮਾਮਲਾ ਦਰਜ
. . .  about 5 hours ago
ਤਰੁਣ ਚੁਗ ਨੇ ਜਲੰਧਰ 'ਚ 'ਭਾਰਤ ਕੇ ਮਨ ਕੀ ਬਾਤ, ਮੋਦੀ ਕੇ ਸਾਥ' ਪ੍ਰੋਗਰਾਮ ਲਈ ਲੋਕਾਂ ਤੋਂ ਲਏ ਸੁਝਾਅ
. . .  about 5 hours ago
'ਸਿਓਲ ਸ਼ਾਂਤੀ ਪੁਰਸਕਾਰ' ਨਾਲ ਸਨਮਾਨਿਤ ਪ੍ਰਧਾਨ ਮੰਤਰੀ ਮੋਦੀ
. . .  about 6 hours ago
ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਸੁਪਰੀਮ ਕੋਰਟ ਨੇ 10 ਸੂਬਿਆਂ ਨੂੰ ਜਾਰੀ ਕੀਤੇ ਨੋਟਿਸ
. . .  about 6 hours ago
ਦਸੂਹਾ ਨੇੜੇ ਇੱਕ ਕਾਰ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  about 6 hours ago
ਸ੍ਰੀ ਮੁਕਤਸਰ ਸਾਹਿਬ: ਪੜ੍ਹੋ ਪੰਜਾਬ ਦੇ ਬਾਈਕਾਟ ਨੂੰ ਲੈ ਕੇ ਪੁਲਿਸ ਅਤੇ ਅਧਿਆਪਕਾਂ ਵਿਚਾਲੇ ਟਕਰਾਅ ਦੀ ਸਥਿਤੀ
. . .  about 7 hours ago
ਪਾਕਿਸਤਾਨ ਦੇ ਹਿੱਸੇ ਦਾ ਪਾਣੀ ਰੋਕਣ ਸੰਬੰਧੀ ਗਡਕਰੀ ਨੇ ਵਿਭਾਗ ਨੂੰ ਜਾਰੀ ਕੀਤਾ ਇਹ ਹੁਕਮ
. . .  about 6 hours ago
ਆਪ ਵਿਧਾਇਕਾਂ ਵੱਲੋਂ ਸਦਨ 'ਚੋਂ ਵਾਕ ਆਊਟ
. . .  about 7 hours ago
ਆਪ ਵੱਲੋਂ ਮੋਡ ਮੰਡੀ ਬੰਬ ਧਮਾਕੇ ਅਤੇ ਬਹਿਬਲ ਕਲਾਂ ਗੋਲੀ ਕਾਂਡ 'ਤੇ ਬਹਿਸ ਕਰਨ ਦੀ ਮੰਗ ਨੂੰ ਲੈ ਕੇ ਸਦਨ 'ਚ ਨਾਅਰੇਬਾਜ਼ੀ
. . .  about 7 hours ago
ਸਾਰੇ ਵਿਧਾਇਕ ਬੱਚਿਆ ਦੀਆਂ ਵਰਦੀਆਂ ਲਈ ਇਕ ਮਹੀਨੇ ਦੀ ਤਨਖ਼ਾਹ ਦੇਣ ਲਈ ਲਿਆਉਣ ਮਤਾ - ਮਜੀਠੀਆ
. . .  about 7 hours ago
ਮਜੀਠੀਆ ਨੇ ਵਿਧਾਨ ਸਭਾ 'ਚ ਚੁੱਕਿਆ ਸਰਕਾਰੀ ਸਕੂਲਾਂ 'ਚ ਬੱਚਿਆ ਨੂੰ ਵਰਦੀ ਨਾ ਮਿਲਣ ਦਾ ਮੁੱਦਾ
. . .  about 7 hours ago
ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਦੀ ਕਾਰਵਾਈ ਹੋਈ ਖ਼ਤਮ
. . .  about 7 hours ago
ਪਾਣੀ ਦਾ ਪੱਧਰ ਲਗਾਤਾਰ ਘਟਣ ਕਾਰਣ ਪੰਜਾਬ ਦੇ ਕੰਡੀ ਇਲਾਕਿਆਂ 'ਚ ਵੱਧ ਰਹੀ ਪਾਣੀ ਦੀ ਦਿੱਕਤ - ਰਜੀਆ ਸੁਲਤਾਨਾ
. . .  about 7 hours ago
ਰਣਦੀਪ ਨੇ ਨਾਭੇ 'ਚ ਰਾਜੀਵ ਗਾਂਧੀ ਦੇ ਨਾਂਅ 'ਤੇ ਬਣੀ ਪਾਰਕ ਨੂੰ ਲੈ ਕੇ ਕੀਤੀ ਇਹ ਮੰਗ
. . .  about 7 hours ago
ਅਰੁਣ ਨਾਰੰਗ ਨੇ ਸਦਨ 'ਚ ਚੁੱਕਿਆ ਰਿਸ਼ਵਤ ਲੈ ਕੇ ਬਿਜਲੀ ਦੇ ਮੀਟਰ ਲਗਾਉਣ ਦਾ ਮੁੱਦਾ
. . .  about 8 hours ago
'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਦੀ ਟੈਸਟਿੰਗ ਨੂੰ ਲੈ ਕੇ ਸਕੂਲਾਂ 'ਚ ਪੁਲਿਸ ਤਾਇਨਾਤ
. . .  about 7 hours ago
ਬਜਟ ਇਜਲਾਸ : ਪੰਜਾਬ 'ਚ ਸਰਕਾਰ ਵੱਲੋਂ ਨਵੇਂ ਕਾਲਜ ਬਣਾਉਣ ਦੇ ਐਲਾਨ 'ਤੇ ਚਰਚਾ ਜਾਰੀ
. . .  about 8 hours ago
ਪੰਜਾਬ ਵਿਧਾਨ ਸਭਾ 'ਚ ਸਵਾਲ ਜਵਾਬ ਦੀ ਕਾਰਵਾਈ ਹੋਈ ਸ਼ੁਰੂ
. . .  about 8 hours ago
ਫ਼ਿਰੋਜ਼ਪੁਰ 'ਚ ਬੀ. ਐੱਸ. ਐੱਫ. ਨੇ ਕੌਮਾਂਤਰੀ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਰੁਪਏ ਦੀ ਹੈਰੋਇਨ
. . .  about 8 hours ago
ਡੀ. ਐੱਸ. ਹੁੱਡਾ ਨੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਨਕਾਰਿਆ
. . .  about 9 hours ago
ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  about 9 hours ago
ਪੰਜਾਬ ਦੇ ਸਕੂਲਾਂ 'ਚ ਚੱਲ ਰਹੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਅੱਜ ਹੋ ਰਹੀ ਟੈਸਟਿੰਗ ਲਈ ਮੁਹੱਈਆ ਹੋਵੇਗੀ ਪੁਲਿਸ ਸੁਰੱਖਿਆ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਮਾਘ ਸੰਮਤ 550
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਕਪੂਰਥਲਾ / ਫਗਵਾੜਾ

ਵਿਗਿਆਨ ਦੇ ਖੇਤਰ 'ਚ ਔਰਤ ਦੀ ਮਰਦਾਂ ਦੇ ਮੁਕਾਬਲੇ ਸ਼ਮੂਲੀਅਤ ਬਹੁਤ ਘੱਟ-ਇੰਦਰਜੀਤ ਸਾਂਘਵਾਨ

ਕਪੂਰਥਲਾ, 11 ਫਰਵਰੀ (ਅਮਰਜੀਤ ਕੋਮਲ)-ਬੀਤੇ 15 ਵਰਿ੍ਹਆਂ ਤੋਂ ਨਿਰੰਤਰ ਯਤਨਾਂ ਦੇ ਬਾਵਜੂਦ ਅਜੇ ਤੱਕ ਲੜਕੇ ਲੜਕੀਆਂ ਦਾ ਿਲੰਗ ਅਨੁਪਾਤ ਬਰਾਬਰ ਨਹੀਂ ਹੋ ਸਕਿਆ, ਜਿਸ ਕਾਰਨ ਔਰਤਾਂ ਦੀ ਮਰਦਾਂ ਦੇ ਮੁਕਾਬਲੇ ਵਿਗਿਆਨ ਦੇ ਖੇਤਰ ਵਿਚ ਸ਼ਮੂਲੀਅਤ ਬਹੁਤ ਘੱਟ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਬਾਰਡ ਦੇ ਏ.ਜੀ.ਐਮ. ਇੰਦਰਜੀਤ ਸਾਂਘਵਾਨ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਲੋਂ ਔਰਤਾਂ ਤੇ ਲੜਕੀਆਂ ਦੀ ਵਿਗਿਆਨ ਵਿਚ ਸ਼ਮੂਲੀਅਤ ਸਬੰਧੀ ਮਨਾਏ ਜਾ ਰਹੇ ਕੌਮਾਂਤਰੀ ਦਿਵਸ ਮੌਕੇ ਸਾਇੰਸ ਸਿਟੀ ਵਿਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਯੂਨੈਸਕੋ ਦਾ ਮੁੱਖ ਏਜੰਡਾ ਹੈ ਕਿ ਵਿਗਿਆਨ ਵਿਚ 2030 ਤਹਿਤ ਮੁੰਡਿਆਂ ਤੇ ਕੁੜੀਆਂ ਦੀ ਬਰਾਬਰ ਭਾਈਵਾਲੀ ਹੋਵੇ | ਐਨ.ਸੀ.ਐਸ.ਟੀ.ਸੀ. ਤੇ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ: ਗੋਪੀ ਸ਼ਰਮਾ ਡੀਨ ਕੌਮਾਂਤਰੀ ਕੰਨਿਆ ਮਹਾਂ ਵਿਦਿਆਲਿਆ ਜਲੰਧਰ ਨੇ ਕਿਹਾ ਕਿ ਪੂਰੀ ਦੁਨੀਆ ਵਿਚ 30 ਪ੍ਰਤੀਸ਼ਤ ਤੋਂ ਘੱਟ ਔਰਤਾਂ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਕੰਮ ਕਰਦੀਆਂ ਹਨ ਤੇ ਯੂਨੈਸਕੋ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2014-16 ਦਰਮਿਆਨ ਵਿਗਿਆਨ ਤੇ ਤਕਨਾਲੋਜੀ ਦੀ ਉੱਚ ਸਿੱਖਿਆ ਦੇ ਖੇਤਰ ਵਿਚ 30 ਪ੍ਰਤੀਸ਼ਤ ਤੋਂ ਘੱਟ ਲੜਕੀਆਂ ਨੇ ਆਪਣੇ ਨਾਂਅ ਦਰਜ ਕਰਵਾਏ ਹਨ | ਇਸੇ ਤਰ੍ਹਾਂ ਕੁਦਰਤੀ ਵਿਗਿਆਨ, ਗਣਿਤ ਤੇ ਅੰਕੜਾ ਵਿਗਿਆਨ ਵਿਚ 5 ਫ਼ੀਸਦੀ, ਇੰਜੀਨੀਅਰਿੰਗ, ਉਸਾਰੀ ਤੇ ਉਤਪਾਦ ਦੇ ਖੇਤਰ ਵਿਚ ਕੇਵਲ 8 ਫ਼ੀਸਦੀ ਔਰਤਾਂ ਨੇ ਦਾਖਲਾ ਲਿਆ ਹੈ | ਇਸ ਲਈ ਸਾਨੂੰ ਔਰਤਾਂ ਦੀ ਵਿਗਿਆਨ ਦੇ ਖੇਤਰ ਵਿਚ ਔਰਤਾਂ ਦੀ ਭਾਈਵਾਲੀ ਨੂੰ ਹੋਰ ਬੜ੍ਹਾਵਾ ਦੇਣ ਦੀ ਲੋੜ ਹੈ | ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ: ਰਜੇਸ਼ ਗਰੋਵਰ ਨੇ ਕਿਹਾ ਕਿ ਸਾਇੰਸ ਸਿਟੀ ਵਲੋਂ ਕੇਂਦਰ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਮਹਿਲਾ ਸ਼ਸ਼ਕਤੀਕਰਨ ਦੁਆਰਾ ਮਹਿਲਾ ਸ਼ਾਖ਼ਰਤਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ | ਜਿਸ ਦਾ ਮੁੱਖ ਉਦੇਸ਼ ਔਰਤਾਂ ਨੂੰ ਬੱਚੇ ਦੇ ਿਲੰਗ ਨਿਰਧਾਰਨ ਲਈ ਜੈਨੇਟਿਕ ਬੇਤਰਤੀਬੀ ਨਹੀਂ, ਭਾਵ ਇਸ ਲਈ ਔਰਤ ਜ਼ਿੰਮੇਵਾਰ ਨਹੀਂ | ਉਨ੍ਹਾਂ ਕਿਹਾ ਕਿ ਇਸ ਸਬੰਧੀ ਔਰਤਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਵਿਚ ਜੈਨੇਟਿਕ ਕਲੱਬ ਬਣਾਏ ਜਾ ਰਹੇ ਹਨ | ਇਸ ਮੌਕੇ ਸਕੂਲਾਂ ਦੇ ਬੱਚਿਆਂ ਦੇ ਨਾਟਕ ਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ | ਬੱਚਿਆਂ ਦੇ ਕਰਵਾਏ ਗਏ ਵਿਗਿਆਨਿਕ ਡਰਾਮਾ ਮੁਕਾਬਲੇ ਵਿਚ ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਨੇ ਪਹਿਲਾ, ਪੀ.ਪੀ.ਐਸ. ਕਾਨਵੈਂਟ ਸਕੂਲ ਬੇਗੋਵਾਲ ਨੇ ਦੂਜਾ, ਕਮਲਾ ਨਹਿਰੂ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸਲੋਗਨ ਲਿਖਣ ਦੇ ਮੁਕਾਬਲੇ ਵਿਚ ਕਮਲਾ ਨਹਿਰੂ ਪਬਲਿਕ ਸਕੂਲ ਫਗਵਾੜਾ ਦੀ ਜੈਕਿਰਤ ਕੌਰ ਪਹਿਲੇ, ਡਿਪਸ ਸਕੂਲ ਭੋਗਪੁਰ ਦੀ ਨਵਦੀਪ ਕੌਰ ਦੂਜੇ ਤੇ ਰੂਬਲਪ੍ਰੀਤ ਕੌਰ ਆਰੀਆ ਮਾਡਲ ਸਕੂਲ ਸੁਲਤਾਨਪੁਰ ਲੋਧੀ ਤੀਜੇ ਸਥਾਨ 'ਤੇ ਰਹੀ | ਸਮਾਗਮ ਵਿਚ ਵੱਖ-ਵੱਖ ਸਕੂਲਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ |

ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ-ਕੰਵਲਜੀਤ ਸਿੰਘ

ਕਪੂਰਥਲਾ, 11 ਫਰਵਰੀ (ਅਮਰਜੀਤ ਕੋਮਲ)-ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਇਹ ਸ਼ਬਦ ਕੰਵਲਜੀਤ ਸਿੰਘ ਨੇ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਕਪੂਰਥਲਾ ਵਜੋਂ ਅਹੁਦਾ ਸੰਭਾਲਣ ਉਪਰੰਤ ਖੇਤੀਬਾੜੀ ਅਧਿਕਾਰੀਆਂ ਦੀ ਪਲੇਠੀ ...

ਪੂਰੀ ਖ਼ਬਰ »

ਮੰਡ ਖੇਤਰ ਨੇੜਲੇ ਪਿੰਡਾਂ ਦੀ 250 ਏਕੜ ਤੋਂ ਵੱਧ ਜ਼ਮੀਨ ਨੂੰ ਦਰਿਆ ਵਲੋਂ ਲਾਈ ਜਾ ਰਹੀ ਢਾਹ ਰੋਕੀ ਜਾਵੇ-ਡਾ: ਉਪਿੰਦਰਜੀਤ ਕੌਰ

ਕਪੂਰਥਲਾ, 11 ਫਰਵਰੀ (ਵਿ.ਪ੍ਰ.)-ਪੰਜਾਬ ਦੀ ਸਾਬਕਾ ਵਿੱਤ ਮੰਤਰੀ ਡਾ: ਉਪਿੰਦਰਜੀਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਸਿੰਜਾਈ ਮੰਤਰੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਕਿ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਨੇੜਲੇ ਪਿੰਡਾਂ ...

ਪੂਰੀ ਖ਼ਬਰ »

ਨਸ਼ੀਲੇ ਕੈਪਸੂਲਾਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਫਗਵਾੜਾ, 11 ਫਰਵਰੀ (ਹਰੀਪਾਲ ਸਿੰਘ)-ਸੀ.ਆਈ.ਏ ਅਤੇ ਥਾਣਾ ਸਦਰ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ | ਮਿਲੀ ਜਾਣਕਾਰੀ ਦੇ ਅਨੁਸਾਰ ਸੀ.ਆਈ.ਏ ਸਟਾਫ਼ ਦੇ ਇੰਚਾਰਜ ਪਰਮਜੀਤ ਸਿੰਘ ਅਤੇ ਏ.ਐਸ.ਆਈ ...

ਪੂਰੀ ਖ਼ਬਰ »

ਕਿਸਾਨ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ-ਬਲਬੀਰ ਸਿੰਘ ਸਿੱਧੂ

ਕਪੂਰਥਲਾ, 11 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦੇ ਅਪਣਾਉਣ ਦੀ ਲੋੜ ਹੈ, ਕਿਉਂਕਿ ਅੱਜ ਦਾ ਯੁੱਗ ਖੇਤੀ ਵਿਭਿੰਨਤਾ ਦਾ ਯੁੱਗ ਹੈ ਤੇ ਸਹਾਇਕ ਧੰਦੇ ਅਪਣਾ ਕੇ ਹੀ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ | ਇਹ ਗੱਲ ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦੀ ਮੰਗ ਨੂੰ ਲੈ ਕੇ ਕਾਲਜ ਦੇ ਬਾਹਰ ਧਰਨਾ

ਫਗਵਾੜਾ, 11 ਫਰਵਰੀ (ਹਰੀਪਾਲ ਸਿੰਘ)-ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦੇ ਤਹਿਤ ਆਉਂਦੇ ਵਿਦਿਆਰਥੀਆਂ ਤੋਂ ਫ਼ੀਸ ਦੀ ਮੰਗ ਕਰਨ 'ਤੇ ਅੱਜ ਬਹੁਜਨ ਸਮਾਜ ਪਾਰਟੀ ਵਲੋਂ ਰਾਮਗੜ੍ਹੀਆ ਕਾਲਜ ਦੇ ਬਾਹਰ ਧਰਨਾ ਦੇ ਕਿ ਜ਼ੋਰਦਾਰ ਰੋਸ ਪ੍ਰਗਟਾਇਆ ਗਿਆ | ਇਸ ਰੋਸ ਮੁਜ਼ਾਹਰੇ ...

ਪੂਰੀ ਖ਼ਬਰ »

ਭੁਲੱਥ ਵਿਖੇ ਇਕੋ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਦੇ ਤਾਲੇ ਤੋੜੇ

ਭੁਲੱਥ, 11 ਫਰਵਰੀ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਬੀਤੀ ਰਾਤ ਤਿੰਨ ਵੱਖ-ਵੱਖ ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਬਲਵੀਰ ਸਿੰਘ ਪੁੱਤਰ ਅਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮੇਨ ...

ਪੂਰੀ ਖ਼ਬਰ »

ਪਿੰਡਾਂ 'ਚ ਡਰੇਨਾਂ ਦੀ ਸਫ਼ਾਈ ਨਾ ਹੋਣ ਦੇ ਚੱਲਦੇ ਕਿਸਾਨ ਪ੍ਰੇਸ਼ਾਨ

ਖਲਵਾੜਾ, 11 ਫਰਵਰੀ (ਮਨਦੀਪ ਸਿੰਘ ਸੰਧੂ)-ਡਰੇਨ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਦੇ ਚੱਲਦਿਆਂ ਸਬਡਵੀਜ਼ਨ ਦੇ ਪਿੰਡਾਂ ਦੇ ਕਿਸਾਨ ਬਰਸਾਤੀ ਪਾਣੀ ਨਾਲ ਫ਼ਸਲਾਂ ਦਾ ਨੁਕਸਾਨ ਝੱਲਣ ਨੂੰ ਮਜਬੂਰ ਹਨ | ਇਸ ਸਬੰਧੀ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਅਵਤਾਰ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ-ਮੁਹੰਮਦ ਯੂਨਿਸ ਅੰਸਾਰੀ

ਕਪੂਰਥਲਾ, 11 ਫਰਵਰੀ (ਅ.ਬ.)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਟਰਾਂਸਕੋ ਸਰਕਲ ਕਪੂਰਥਲਾ ਦੀ ਇਕ ਮੀਟਿੰਗ ਮੁਹੰਮਦ ਯੂਨਿਸ ਅੰਸਾਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪਟਿਆਲਾ ਵਿਚ ਹੱਕ ਮੰਗਦੇ ਅਧਿਆਪਕਾਂ 'ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਤੇ ਔਰਤ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ

ਭੁਲੱਥ, 11 ਫਰਵਰੀ (ਮੁਲਤਾਨੀ)-ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਦੀ ਅਗਵਾਈ ਹੇਠ ਪਿੰਡ ਰਾਮਗੜ੍ਹ ਦੇ ਸਿਹਤ ਕੇਂਦਰ ਵਿਖੇ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਆਏ ਹੋਏ ...

ਪੂਰੀ ਖ਼ਬਰ »

ਬੱਚਿਆਂ ਦੇ ਹੱਥਾਂ 'ਚ ਚਾਈਨਾ ਡੋਰ

ਪਾਂਸ਼ਟਾ, 11 ਫਰਵਰੀ (ਸਤਵੰਤ ਸਿੰਘ)-ਪਤੰਗ ਉਡਾਉਣ ਲਈ ਵਰਤੀ ਜਾ ਰਹੀ 'ਚਾਈਨਾ ਡੋਰ' ਕਾਰਨ ਨਿੱਤ ਵਾਪਰ ਰਹੇ ਹਾਦਸਿਆਂ, ਇਸ ਵਿਚ ਉਲਝ ਕੇ ਜ਼ਖਮੀ ਹੋ ਰਹੇ ਅਤੇ ਮਰ ਰਹੇ ਪੰਛੀਆਂ ਅਤੇ ਲੋਕਾਂ ਤੋਂ ਪਾਂਸ਼ਟਾ ਅਤੇ ਨੇੜਲੇ ਪਿੰਡਾਂ ਦੇ ਵਾਸੀਆਂ ਨੇ ਸ਼ਾਇਦ ਕੋਈ ਨਸੀਹਤ ਨਹੀਂ ...

ਪੂਰੀ ਖ਼ਬਰ »

ਜਾਰਜਪੁਰ ਦੇ ਫੁੱਟਬਾਲ ਟੂਰਨਾਮੈਂਟ ਦੀ ਟਰਾਫ਼ੀ 'ਤੇ ਮੇਜ਼ਬਾਨ ਜਾਰਜਪੁਰ ਨੇ ਅੱਲੋਵਾਲ ਨੂੰ ਹਰਾ ਕੇ ਕੀਤਾ ਕਬਜ਼ਾ

ਡਡਵਿੰਡੀ, 11 ਫਰਵਰੀ (ਬਲਬੀਰ ਸੰਧਾ)-ਸੰਤ ਬਾਬਾ ਨਿਹਾਲ ਸਿੰਘ ਸਪੋਰਟਸ ਕਲੱਬ ਜਾਰਜਪੁਰ ਵਲੋਂ ਕਰਵਾਏ ਗਏ 31ਵੇਂ ਫੁੱਟਬਾਲ ਟੂਰਨਾਮੈਂਟ ਦੌਰਾਨ ਮੇਜ਼ਬਾਨ ਜਾਰਜਪੁਰ ਨੇ ਫਾਈਨਲ ਮੈਚ ਵਿਚ ਅੱਲੋਵਾਲ ਦੀ ਟੀਮ ਨੂੰ ਹਰਾ ਕੇ ਟਰਾਫ਼ੀ 'ਤੇ ਕਬਜ਼ਾ ਕੀਤਾ ਤੇ 30 ਹਜ਼ਾਰ ਦਾ ਨਕਦ ...

ਪੂਰੀ ਖ਼ਬਰ »

ਵਿਧਾਇਕ ਚੀਮਾ ਵਲੋਂ ਪਿੰਡ ਟਿੱਬਾ 'ਚ ਪੈਣ ਵਾਲੇ 850 ਮੀਟਰ ਲੰਮੇ ਸੀਵਰੇਜ ਦਾ ਉਦਘਾਟਨ

ਸੁਲਤਾਨਪੁਰ ਲੋਧੀ, 11 ਫਰਵਰੀ (ਥਿੰਦ, ਭੋਲਾ, ਹੈਪੀ)-ਗਰਾਮ ਪੰਚਾਇਤ ਟਿੱਬਾ ਵਲੋਂ ਸਰਪੰਚ ਪ੍ਰੋ: ਬਲਜੀਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ 850 ਮੀਟਰ ਲੰਮੇ ਪਾਏ ਜਾਣ ਵਾਲੇ ਸੀਵਰੇਜ ਦਾ ਉਦਘਾਟਨ ਹਲਕਾ ਵਿਧਾਇਕ ਨਵਤੇਜ ਸਿੰਘ ...

ਪੂਰੀ ਖ਼ਬਰ »

ਜੋਗਿੰਦਰ ਸਿੰਘ ਮਾਨ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨਾਲ ਮੀਟਿੰਗ

ਫਗਵਾੜਾ, 11 ਫਰਵਰੀ (ਤਰਨਜੀਤ ਸਿੰਘ ਕਿੰਨੜਾ)-ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਨ ਸਭਾ ਫਗਵਾੜਾ ਕਾਂਗਰਸ ਇੰਚਾਰਜ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਨਿਟ ਮੰਤਰੀ ਨੇ ਅੱਜ ਹਲਕੇ ...

ਪੂਰੀ ਖ਼ਬਰ »

ਬੇਗੋਵਾਲ ਹਸਪਤਾਲ 'ਚ ਬੱਚਿਆਂ ਤੇ ਗਰਭਵਤੀ ਔਰਤਾਂ ਦੀਆਂ ਬਿਮਾਰੀਆਂ ਸਬੰਧੀ ਕੈਂਪ

ਬੇਗੋਵਾਲ, 11 ਫਰਵਰੀ (ਸੁਖਜਿੰਦਰ ਸਿੰਘ)-ਸਿਵਲ ਸਰਜਨ ਕਪੂਰਥਲਾ ਡਾ: ਬਲਵੰਤ ਸਿੰਘ ਦੇ ਨਿਰਦੇਸ਼ 'ਤੇ ਐਸ.ਐਮ.ਓ. ਬੇਗੋਵਾਲ ਡਾ: ਕਿਰਨਪੀਤ ਕੌਰ ਸੇਖੋਂ ਦੀ ਅਗਵਾਈ ਹੇਠ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਰਕਾਰੀ ਹਸਪਤਾਲ ਬੇਗੋਵਾਲ 'ਚ ਬੱਚਿਆਂ ਤੇ ਗਰਭਵਤੀ ਔਰਤਾਂ ਦੀਆਂ ...

ਪੂਰੀ ਖ਼ਬਰ »

ਮੂਰਤੀ ਵਿਸਰਜਿਤ ਕਰਨ ਲਈ ਭਾਰੀ ਗਿਣਤੀ 'ਚ ਦਰਿਆ ਬਿਆਸ 'ਤੇ ਪੁੱਜੇ ਸ਼ਰਧਾਲੂ

ਢਿਲਵਾਂ, 11 ਫਰਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਮਾਤਾ ਸਰਸਵਤੀ ਦੇ ਮਨਾਏ ਜਾ ਰਹੇ ਤਿਉਹਾਰ ਮੌਕੇ ਮਾਤਾ ਸਰਸਵਤੀ ਦੀ ਅਰਾਧਨਾ ਕਰਨ ਵਾਲੇ ਸ਼ਰਧਾਲੂਆਂ ਦੀ ਆਸਥਾ ਦਾ ਸੈਲਾਬ ਵੱਡੀ ਗਿਣਤੀ ਵਿਚ ਬਿਆਸ ਦਰਿਆ ਵਿਖੇ ਉਮੜਿਆ | ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ...

ਪੂਰੀ ਖ਼ਬਰ »

5.73 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਧੁਨਿਕ ਬੱਸ ਸਟੈਂਡ ਦੇ ਨਿਰਮਾਣ ਦਾ ਕਾਰਜ ਆਰੰਭ

ਸੁਲਤਾਨਪੁਰ ਲੋਧੀ, 11 ਫਰਵਰੀ (ਨਰੇਸ਼ ਹੈਪੀ, ਥਿੰਦ)-ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਤਹਿਤ ਸੁਲਤਾਨਪੁਰ ਲੋਧੀ ਵਿਖੇ ਆਧੁਨਿਕ ਸਹੂਲਤਾਂ ਵਾਲੇ ਨਵੇਂ ਬੱਸ ਸਟੈਂਡ ...

ਪੂਰੀ ਖ਼ਬਰ »

ਸ਼ਤਾਬਦੀ ਸਮਾਗਮਾਂ ਨੂੰ ਕੁਝ ਹੀ ਮਹੀਨੇ ਬਾਕੀ, ਸ਼ਹਿਰ ਦਾ ਕੋਈ ਵਿਕਾਸ ਨਹੀਂ ਹੋਇਆ-ਓਮ ਪ੍ਰਕਾਸ਼ ਡੋਗਰਾ

ਸੁਲਤਾਨਪੁਰ ਲੋਧੀ, 11 ਫਰਵਰੀ (ਪੱਤਰ ਪ੍ਰੇਰਕਾਂ ਰਾਹੀਂ)-ਭਾਜਪਾ ਮੰਡਲ ਦੇ ਪ੍ਰਧਾਨ ਓਮ ਪ੍ਰਕਾਸ਼ ਡੋਗਰਾ ਨੇ ਇਕ ਪੱਤਰਕਾਰ ਵਾਰਤਾ ਵਿਚ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਵਿਚ ਕੁੱਝ ਹੀ ਮਹੀਨੇ ਬਾਕੀ ਰਹਿ ਗਏ ਹਨ, ਪਰ ਅਜੇ ਤੱਕ ...

ਪੂਰੀ ਖ਼ਬਰ »

ਜਨਤਾ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਅੱਕ ਚੁੱਕੀ ਹੈ-ਰਣਜੀਤ ਸਿੰਘ ਰਾਣਾ

ਭੁਲੱਥ, 11 ਫਰਵਰੀ (ਸੁਖਜਿੰਦਰ ਸਿੰਘ ਮੁਲਤਾਨੀ)-ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਤੇ ਮਹਿਲਾ ਕਾਂਗਰਸ ਪ੍ਰਧਾਨ ਹਲਕਾ ਭੁਲੱਥ ਬੀਬੀ ਕੁਲਵਿੰਦਰ ਕੌਰ ਦੀ ਅਗਵਾਈ ਵਿਚ ਅਤੇ ਬਲਵਿੰਦਰ ਸਿੰਘ ਬਿੱਟੂ ਖੱਖ ਦੇ ਯਤਨਾਂ ਸਦਕਾ ਪਿੰਡ ਭੱਕੂਵਾਲ ਵਿਚ ਬੀਬੀ ਜਤਿੰਦਰ ਕੌਰ ਨੂੰ ...

ਪੂਰੀ ਖ਼ਬਰ »

ਫਗਵਾੜਾ ਦੇ ਗਊਸ਼ਾਲਾ ਬਾਜ਼ਾਰ 'ਚ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਫਗਵਾੜਾ, 11 ਫਰਵਰੀ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਤੇਗ ਬਹਾਦਰ ਦਲ ਗਊਸ਼ਾਲਾ ਬਾਜ਼ਾਰ ਫਗਵਾੜਾ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਮਹਾਨ ਗੁਰਮਤਿ ਸਮਾਗਮ ਗਊਸ਼ਾਲਾ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ...

ਪੂਰੀ ਖ਼ਬਰ »

ਗਾਇਕ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਹੀ ਗਾਉਣ-ਅਲੀ ਖ਼ਾਨ

ਢਿਲਵਾਂ, 11 ਫਰਵਰੀ (ਸੁਖੀਜਾ, ਪਲਵਿੰਦਰ)-'ਅਜਕੱਲ ਹਰ ਗਾਇਕ ਇਕ ਦੂਜੇ ਤੋਂ ਅੱਗੇ ਲੰਘਣ ਲਈ ਨਿੱਤ ਨਵੇਂ ਸਿੰਗਲ ਟਰੈਕ ਕਢਵਾ ਰਿਹਾ ਹੈ, ਪਰ ਉਹ ਹਿੱਟ ਹੋਣ ਲਈ ਜਲਦੀ ਵਿਚ ਕਈ ਵਾਰ ਉਸ ਗੀਤ ਦੀ ਚੋਣ ਕਰ ਲੈਂਦੇ ਹਨ ਜੋ ਸਮਾਜ ਵਿਚ ਜੁਰਮ ਨੂੰ ਬੜਾਵਾ ਦਿੰਦੇ ਹਨ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਹੰੂਝਾ ਫੇਰ ਜਿੱਤ ਪ੍ਰਾਪਤ ਕਰੇਗੀ-ਮੋਨੂੰ ਧੀਰ

ਭੰਡਾਲ ਬੇਟ, 11 ਫਰਵਰੀ (ਜੋਗਿੰਦਰ ਸਿੰਘ ਜਾਤੀਕੇ)-ਆਉਣ ਵਾਲੀ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਸਾਰੀਆਂ ਹੀ ਸੀਟਾਂ 'ਤੇ ਹੰੁਝਾ ਫੇਰ ਜਿੱਤ ਪ੍ਰਾਪਤ ਕਰੇਗੀ | ਇਹ ਪ੍ਰਗਟਾਵਾ ਯੂਥ ਕਾਂਗਰਸੀ ਆਗੂ ਮੋਨੂੰ ਧੀਰ ਨੇ ਕੀਤਾ | ਇਸ ਮੌਕੇ ਮੋਨੂੰ ਧੀਰ ਨੇ ਕਿਹਾ ਕੇ ਹਲਕਾ ...

ਪੂਰੀ ਖ਼ਬਰ »

ਅਮਨਦੀਪ ਸਿੰਘ ਖੱਸਣ ਪੰਜਾਬੀ ਏਕਤਾ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਨਿਯੁਕਤ

ਸੁਭਾਨਪੁਰ, 11 ਫਰਵਰੀ (ਜੱਜ)-ਪੰਜਾਬੀ ਏਕਤਾ ਪਾਰਟੀ ਵਲੋਂ ਆਪਣੇ ਜਥੇਬੰਧਕ ਢਾਂਚੇ ਦਾ ਲਗਾਤਾਰ ਵਿਸਥਾਰ ਕੀਤਾ ਜਾ ਰਿਹਾ ਹੈ | ਇਸੇ ਵਿਸਥਾਰ ਲੜੀ ਦੇ ਤਹਿਤ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਪਾਰਟੀ ਦੇ ਯੂਥ ਵਿੰਗ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਯੂਥ ਪ੍ਰਧਾਨ ਰਣਜੀਤ ਖੁਰਾਣਾ ਨੇ ਲਿਆ ਬੀਬੀ ਜਗੀਰ ਕੌਰ ਪਾਸੋਂ ਅਸ਼ੀਰਵਾਦ

ਫਗਵਾੜਾ, 11 ਫਰਵਰੀ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਤੀਸਰੀ ਵਾਰ ਜ਼ਿਲ੍ਹਾ ਪ੍ਰਧਾਨ ਬਣੇ ਰਣਜੀਤ ਸਿੰਘ ਖੁਰਾਣਾ ਨੇ ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਵੀ ਆਸ਼ੀਰਵਾਦ ਲਿਆ ਅਤੇ ਇਸ ਨਿਯੁਕਤੀ 'ਤੇ ...

ਪੂਰੀ ਖ਼ਬਰ »

ਨਿੱਤ ਹੋ ਰਹੀਆਂ ਚੋਰੀਆਂ ਸਬੰਧੀ ਦੁਕਾਨਦਾਰ ਡੀ.ਐਸ.ਪੀ. ਭੁਲੱਥ ਨੂੰ ਮਿਲੇ

ਭੁਲੱਥ, 11 ਫਰਵਰੀ (ਮਨਜੀਤ ਸਿੰਘ ਰਤਨ, ਮੁਲਤਾਨੀ)-ਕਸਬਾ ਭੁਲੱਥ ਅੰਦਰ ਰੋਜ਼ਾਨਾਂ ਹੀ ਚੋਰੀਆਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ | ਇਸ ਸਿਲਸਿਲੇ ਸਬੰਧੀ ਕਸਬਾ ਭੁਲੱਥ ਦੇ ਦੁਕਾਨਦਾਰ ਇਕੱਤਰ ਹੋ ਕੇ ਡੀ.ਐਸ.ਪੀ. ਭੁਲੱਥ ਦਵਿੰਦਰ ਸਿੰਘ ਸੰਧੂ ਨੂੰ ਮਿਲੇ ਅਤੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਨਰਿੰਦਰ ਸਿੰਘ ਸਿਹਤ ਵਿਭਾਗ ਦੀ ਕਲੈਰੀਕਲ ਯੂਨੀਅਨ ਦੇ ਪ੍ਰਧਾਨ ਬਣੇ

ਕਪੂਰਥਲਾ, 11 ਫਰਵਰੀ (ਸਡਾਨਾ)-ਪੰਜਾਬ ਹੈਲਥ ਡਿਪਾਰਟਮੈਂਟ ਸੁਬਾਰਡੀਨੇਟ ਆਫਿਸਿਜ਼ ਕਲੈਰੀਕਲ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਮੀਟਿੰਗ ਰਾਮ ਅਵਤਾਰ ਸੁਪਰਡੈਂਟ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਸੁੰਨੜਵਾਲ ਮਿਡਲ ਸਕੂਲ 'ਚ ਜਲਗਾਹ ਦਿਵਸ ਸਬੰਧੀ ਕਰਵਾਏ ਵਿਦਿਆਰਥੀਆਂ ਦੇ ਮੁਕਾਬਲੇ

ਕਪੂਰਥਲਾ, 11 ਫਰਵਰੀ (ਵਿ.ਪ੍ਰ.)-ਸਰਕਾਰੀ ਮਿਡਲ ਸਕੂਲ ਸੰੁਨੜਵਾਲ ਕਪੂਰਥਲਾ ਵਿਚ ਜਲਗਾਹ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਜੱਜਮੈਂਟ ਦੇ ਫ਼ਰਜ਼ ਸੁਖਦਿਆਲ ਸਿੰਘ ਝੰਡ ਤੇ ਰਾਜਵੀਰ ਕੌਰ ਚੰਦੀ ਨੇ ਅਦਾ ...

ਪੂਰੀ ਖ਼ਬਰ »

ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਪ੍ਰਮਾਣ ਪੱਤਰ ਵੰਡੇ

ਢਿਲਵਾਂ, 11 ਫਰਵਰੀ (ਪਲਵਿੰਦਰ ਸਿੰਘ)-ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੇ ਵਾਅਦੇ ਨੂੰ ਅੱਗੇ ਵਧਾਉਂਦਿਆਂ ਰਮਨਜੀਤ ਸਿੰਘ ਸਿੱਕੀ ਵਿਧਾਇਕ ਦੀ ਅਗਵਾਈ ਹੇਠ ਅੱਜ ਨਗਰ ਪੰਚਾਇਤ ਢਿਲਵਾਂ ਵਿਖੇ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ...

ਪੂਰੀ ਖ਼ਬਰ »

ਨਵਤੇਜ ਸਿੰਘ ਚੀਮਾ ਵਲੋਂ ਮਾਰਕੀਟ ਕਮੇਟੀ ਦਫ਼ਤਰ ਵਿਖੇ ਅਧਿਕਾਰੀਆਂ ਤੇ ਆੜ੍ਹਤੀਆਂ ਨਾਲ ਮੀਟਿੰਗ

ਸੁਲਤਾਨਪੁਰ ਲੋਧੀ, 11 ਫਰਵਰੀ (ਨਰੇਸ਼ ਹੈਪੀ, ਥਿੰਦ)-ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਅਧਿਕਾਰੀਆਂ ਤੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਡਾ: ਚਾਰੂਮਿਤਾ, ਤਹਿਸੀਲਦਾਰ ਸੀਮਾ ਸਿੰਘ ਤੇ ...

ਪੂਰੀ ਖ਼ਬਰ »

ਪੀ.ਟੀ.ਯੂ. ਦੇ ਉਪ ਕੁਲਪਤੀ ਪ੍ਰੋ: ਡਾ: ਅਜੇ ਕੁਮਾਰ ਸ਼ਰਮਾ ਦਾ ਸਾਇੰਸ ਅਕਾਦਮੀ ਵਲੋਂ ਫੈਲੋ ਪੁਰਸਕਾਰ ਨਾਲ ਸਨਮਾਨ

ਕਪੂਰਥਲਾ, 11 ਫਰਵਰੀ (ਅਮਰਜੀਤ ਕੋਮਲ)-ਇੰਜੀਨੀਅਰਿੰਗ ਤੇ ਤਕਨਾਲੋਜੀ ਦੇ ਖੇਤਰ ਵਿਚ ਸ਼ਾਨਦਾਰ ਖੋਜ ਕਾਰਜਾਂ ਲਈ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਦੇ ਉਪ ਕੁਲਪਤੀ ਪ੍ਰੋ: ਡਾ: ਅਜੇ ਕੁਮਾਰ ਸ਼ਰਮਾ ਨੂੰ ਪੰਜਾਬ ਸਾਇੰਸ ਅਕਾਦਮੀ ਵਲੋਂ ਫੈਲੋਸ਼ਿਪ ...

ਪੂਰੀ ਖ਼ਬਰ »

ਪਿੰਡ ਰਾਏਪੁਰ ਪੀਰਬਖ਼ਸ਼ ਵਿਖੇ ਦਿਨ ਦਿਹਾੜੇ ਚੋਰੀਆਂ

ਭੁਲੱਥ, 11 ਫਰਵਰੀ (ਮਨਜੀਤ ਸਿੰਘ ਰਤਨ)-ਥਾਣਾ ਭੁਲੱਥ ਦੇ ਪਿੰਡ ਰਾਏਪੁਰ ਪੀਰਬਖ਼ਸ਼ ਵਿਖੇ ਚੋਰਾਂ ਵਲੋਂ ਦਿਨ ਦਿਹਾੜੇ ਦੋ ਘਰਾਂ ਵਿਚ ਚੋਰੀ ਕਰ ਕੇ ਲੱਖਾਂ ਦੀ ਨਗਦੀ ਅਤੇ ਕੀਮਤੀ ਸਾਮਾਨ ਚੁਰਾ ਲਿਆ ਗਿਆ | ਚੋਰੀ ਦੀ ਸੂਚਨਾ ਮਿਲਣ ਤੇ ਪੁਲਿਸ ਤਿੰਨ ਘੰਟੇ ਬਾਅਦ ਮੌਕੇ 'ਤੇ ...

ਪੂਰੀ ਖ਼ਬਰ »

ਬੇਬੇ ਨਾਨਕੀ ਕਾਨਵੈਂਟ ਸਕੂਲ ਵਿਖੇ ਅਧਿਆਪਕ ਮਾਪੇ ਮਿਲਣੀ

ਸੁਲਤਾਨਪੁਰ ਲੋਧੀ, 11 ਫਰਵਰੀ (ਨਰੇਸ਼ ਹੈਪੀ, ਥਿੰਦ)-ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਵਲੋਂ ਚਲਾਈ ਜਾ ਰਹੀ ਬੇਬੇ ਨਾਨਕੀ ਕਾਨਵੈਂਟ ਸਕੂਲ ਵਿਖੇ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ ਤੇ ਸੈਸ਼ਨ ਦੀ ਸ਼ੁਰੂਆਤ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਮਾਡਰਨ ਜੇਲ੍ਹ 'ਚ ਬੰਦ ਦੋ ਔਰਤਾਂ ਸਮੇਤ ਤਿੰਨ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਬਰਾਮਦ

ਕਪੂਰਥਲਾ, 11 ਫਰਵਰੀ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਤਹਿਤ ਕੋਤਵਾਲੀ ਪੁਲਿਸ ਨੇ ਤਿੰਨ ਹਵਾਲਾਤੀਆਂ ਵਿਰੁੱਧ ਕੇਸ ਦਰਜ ਕਰਕੇ ਲੋੜੀਂਦੀ ਕਾਰਵਾਈ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਮਾਡਰਨ ਜੇਲ੍ਹ ਦੇ ਸਹਾਇਕ ...

ਪੂਰੀ ਖ਼ਬਰ »

ਬੇਗੋਵਾਲ ਦਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਤੇ ਸੱਭਿਆਚਾਰਕ ਮੇਲਾ ਮੁਲਤਵੀ

ਬੇਗੋਵਾਲ, 11 ਫਰਵਰੀ (ਸੁਖਜਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਪੋਰਟਸ ਐਾਡ ਕਲਚਰਲ ਕਲੱਬ ਰਜਿ: ਬੇਗੋਵਾਲ ਵਲੋਂ 13, 14 ਫਰਵਰੀ ਨੂੰ ਹੋਣ ਵਾਲਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਤੇ ਸਭਿਆਚਾਰਕ ਮੇਲਾ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਅਧਿਆਪਕਾਂ ਦੇ ਘੋਲ ਦਾ ਸਮਰਥਨ

ਕਪੂਰਥਲਾ, 11 ਫਰਵਰੀ (ਵਿ.ਪ੍ਰ.)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਪੂਰਥਲਾ ਇਕਾਈ ਦੀ ਮੀਟਿੰਗ ਸਥਾਨਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਬਲਵਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕਿਸਾਨਾਂ ਦੀਆਂ ਭਖਦੀਆਂ ...

ਪੂਰੀ ਖ਼ਬਰ »

ਸ਼ਹਿਰ ਦੇ ਵਿਕਾਸ ਲਈ ਵਿਧਾਇਕ ਚੀਮਾ ਨੇ ਆਪਣੇ ਅਖ਼ਤਿਆਰੀ ਫੰਡ 'ਚੋਂ ਡੇਢ ਕਰੋੜ ਰੁਪਏ ਦਿੱਤੇ-ਪ੍ਰਧਾਨ ਗੁਪਤਾ

ਸੁਲਤਾਨਪੁਰ ਲੋਧੀ, 11 ਫਰਵਰੀ (ਨਰੇਸ਼ ਹੈਪੀ, ਥਿੰਦ)-ਨਗਰ ਕੌਾਸਲ ਸੁਲਤਾਨਪੁਰ ਲੋਧੀ ਦੀ ਇਕ ਮੀਟਿੰਗ ਪ੍ਰਧਾਨ ਵਿਨੋਦ ਕੁਮਾਰ ਗੁਪਤਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪ੍ਰਧਾਨ ਗੁਪਤਾ ਨੇ ਦੱਸਿਆ ਕਿ 550 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਵਿਧਾਇਕ ਨਵਤੇਜ ਸਿੰਘ ...

ਪੂਰੀ ਖ਼ਬਰ »

ਸਾਹਿਤਕ ਪਿੜ ਨਡਾਲਾ ਦੀ ਇਕੱਤਰਤਾ

ਨਡਾਲਾ, 11 ਫਰਵਰੀ (ਮਾਨ)-ਸਾਹਿਤਕ ਪਿੜ ਰਜਿ: ਨਡਾਲਾ ਦੀ ਮਹੀਨਾਵਾਰ ਇਕੱਤਰਤਾ ਨਿਰਮਲ ਸਿੰਘ ਖੱਖ ਦੀ ਪ੍ਰਧਾਨਗੀ ਹੇਠ ਹੋਈ | ਇਕੱਤਰਤਾ ਮੌਕੇ ਡਾ: ਕਰਮਜੀਤ ਸਿੰਘ ਨਡਾਲਾ ਨੇ ਕਹਾਣੀ ਵਟਸਐਪ ਸੁਣਾ ਕੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ | ਇਸ ਦੌਰਾਨ ਮਾਸਟਰ ਤੀਰਥ ਰਾਮ ...

ਪੂਰੀ ਖ਼ਬਰ »

ਅਧਿਆਪਕਾਂ ਵਲੋਂ ਸਿੱਖਿਆ ਸਕੱਤਰ ਦਾ ਬਾਈਕਾਟ ਕਰਨ ਦਾ ਫ਼ੈਸਲਾ

ਤਲਵੰਡੀ ਚੌਧਰੀਆਂ, 11 ਫਰਵਰੀ (ਪਰਸਨ ਲਾਲ ਭੋਲਾ)-ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਰੈਲੀ ਦੌਰਾਨ ਕੌਮ ਦੇ ਨਿਰਮਾਤਾ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ, ਅੰਦੋਲਨਕਾਰੀ ਅਧਿਆਪਕਾਂ 'ਤੇ ਪੁਲਿਸ ਵਲੋਂ ਲਾਠੀਚਾਰਜ ਕਰਨ ਤੇ ਅਧਿਆਪਕ ਗੰਭੀਰ ਜ਼ਖਮੀ ਹੋਣ ਦੇ ...

ਪੂਰੀ ਖ਼ਬਰ »

ਦੰਦਾਂ ਸਬੰਧੀ ਸੀ.ਐਚ.ਸੀ. ਟਿੱਬਾ ਵਿਖੇ ਪ੍ਰਦਰਸ਼ਨੀ ਲਗਾਈ

ਤਲਵੰਡੀ ਚੌਧਰੀਆਂ, 11 ਫਰਵਰੀ (ਪਰਸਨ ਲਾਲ ਭੋਲਾ)-ਐਸ.ਐਮ.ੳ. ਟਿੱਬਾ ਡਾ. ਕਿੰਦਰਪਾਲ ਬੰਗੜ ਦੀ ਰਹਿਨੁਮਾਈ ਹੇਠ ਸੀ.ਐਚ.ਸੀ. ਟਿੱਬਾ ਵਿਖੇ ਡਾ. ਚਮਨ ਲਾਲ ਡੈਂਟਲ ਸਰਜਨ ਵਲੋਂ ਦੰਦਾਂ ਦੀ ਪ੍ਰਦਰਸ਼ਨੀ ਲਾ ਕੇ ਲੋਕਾਂ ਨੂੰ ਦੰਦਾਂ ਦੀ ਸਾਫ਼-ਸਫ਼ਾਈ ਅਤੇ ਦੰਦਾਂ ਦੀਆਂ ...

ਪੂਰੀ ਖ਼ਬਰ »

ਸਿਹਤ ਸਹੂਲਤਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਵੈਨ ਚਲਾਈ ਗਈ-ਡਾ: ਜਸਵਿੰਦਰ ਕੁਮਾਰੀ

ਢਿਲਵਾਂ, 11 ਫਰਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਆਮ ਲੋਕਾਂ ਤੱਕ ਸਿਹਤ ਸਹੂਲਤਾਂ ਪੁੱਜਦਾ ਕਰਨ ਲਈ ਅਤੇ ਆਮ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਚਲਾਏ ਜਾ ਰਹੇ ਪ੍ਰੋਗਰਾਮਾਂ ਸਬੰਧੀ ...

ਪੂਰੀ ਖ਼ਬਰ »

ਪੁਲਿਸ ਵਲੋਂ ਅਧਿਆਪਕਾਂ 'ਤੇ ਕੀਤੇ ਗਏ ਲਾਠੀਚਾਰਜ ਦੀ ਜ਼ੋਰਦਾਰ ਨਿੰਦਾ

ਕਪੂਰਥਲਾ, 11 ਫਰਵਰੀ (ਵਿ.ਪ੍ਰ.)-ਬਸੰਤ ਪੰਚਮੀ ਮੌਕੇ ਕੈਪਟਨ ਸਰਕਾਰ ਵਲੋਂ ਪਟਿਆਲਾ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕਾਂ 'ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਵੱਖ-ਵੱਖ ਅਧਿਆਪਕ ਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਜ਼ੋਰਦਾਰ ਸ਼ਬਦਾਂ ਵਿਚ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਡੁਮੇਲੀ ਦੇ ਵਿਦਿਆਰਥੀਆਂ ਨੇ ਅੰਤਰ-ਸਕੂਲੀ ਮੁਕਾਬਲਿਆਂ 'ਚ ਮਾਰੀਆਂ ਮੱਲਾਂ
ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਹਮੇਸ਼ਾ ਹੀ ਪ੍ਰਦਾਨ ਕਰਦਾ ਰਹੇਗਾ-ਡਾ. ਗੁਰਨਾਮ ਸਿੰਘ ਰਸੂਲਪੁਰ

ਫਗਵਾੜਾ, 11 ਫਰਵਰੀ (ਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਦੇ +1 ਅਤੇ +2 ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ ਦੁਆਰਾ ਬੀਤੇ ਦਿਨੀਂ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਹਮੇਸ਼ਾ ਹੀ ਪ੍ਰਦਾਨ ਕਰਦਾ ਰਹੇਗਾ-ਡਾ. ਗੁਰਨਾਮ ਸਿੰਘ ਰਸੂਲਪੁਰ

ਫਗਵਾੜਾ, 11 ਫਰਵਰੀ (ਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਦੇ +1 ਅਤੇ +2 ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ ਦੁਆਰਾ ਬੀਤੇ ਦਿਨੀਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX