ਤਾਜਾ ਖ਼ਬਰਾਂ


ਬੱਸ ਨੂੰ ਲੱਗੀ ਅੱਗ 'ਚ 4 ਮੌਤਾਂ
. . .  5 minutes ago
ਲਖਨਊ, 25 ਮਾਰਚ - ਦਿੱਲੀ ਤੋਂ ਲਖਨਊ ਜਾ ਰਹੀ ਏ.ਸੀ ਬੱਸ ਨੂੰ ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਕਰਹਲ ਥਾਣੇ ਅਧੀਨ ਆਉਂਦੇ ਮੀਟੇਪੁਰ ਨੇੜੇ ਡਿਵਾਈਡਰ ਨਾਲ ਟਕਰਾਉਣ...
'ਆਪ' ਨਾਲ ਗੱਠਜੋੜ ਬਾਰੇ ਫ਼ੈਸਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੁਲਾਈ ਬੈਠਕ
. . .  8 minutes ago
ਨਵੀਂ ਦਿੱਲੀ, 25 ਮਾਰਚ - ਆਮ ਆਦਮੀ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਗ੍ਰਹਿ ਵਿਖੇ 10 ਵਜੇ ਬੈਠਕ ਬੁਲਾਈ ਹੈ, ਜਿਸ ਵਿਚ ਦਿੱਲੀ ਕਾਂਗਰਸ ਦੀ...
ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਅੱਜ ਅਦਾਲਤ ਚ ਕੀਤਾ ਜਾਵੇਗਾ ਪੇਸ਼
. . .  22 minutes ago
ਫ਼ਰੀਦਕੋਟ, 25 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਕੋਟਕਪੂਰਾ ਗੋਲੀ ਕਾਂਡ ਵਿਚ ਅੱਜ ਫ਼ਰੀਦਕੋਟ...
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਵੱਲੋਂ ਕ੍ਰਾਈਸਚਰਚ ਮਸਜਿਦ ਗੋਲੀਬਾਰੀ ਦੀ ਉੱਚ ਪੱਧਰੀ ਜਾਂਚ ਦੇ ਹੁਕਮ
. . .  about 1 hour ago
ਨਵੀਂ ਦਿੱਲੀ, 25 ਮਾਰਚ - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਅਰਡਨ ਨੇ ਬੀਤੇ ਦਿਨੀਂ ਕ੍ਰਾਈਸਚਰਚ ਵਿਖੇ 2 ਮਸਜਿਦਾਂ ਵਿਚ ਹੋਈ ਗੋਲੀਬਾਰੀ ਦੀ ਉੱਚ ਪੱਧਰੀ ਜਾਂਚ ਦੇ ਹੁਕਮ...
ਰਾਸ਼ਟਰਪਤੀ ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ
. . .  about 1 hour ago
ਨਵੀਂ ਦਿੱਲੀ, 25 ਮਾਰਚ - ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣੀ ਪਤਨੀ ਸਵਿਤਾ ਕੋਵਿੰਦ ਨਾਲ ਕਰੋਸ਼ੀਆ, ਬੋਲੀਵੀਆ ਤੇ ਚਿੱਲੀ ਦੇ ਦੌਰੇ ਲਈ ਰਵਾਨਾ ਹੋ ਗਏ। ਕਰੋਸ਼ੀਆ ਤੇ ਬੋਲੀਵੀਆ...
ਟਰੱਕ-ਆਟੋ ਦੀ ਟੱਕਰ 'ਚ 4 ਮੌਤਾਂ
. . .  about 1 hour ago
ਪਟਨਾ, 25 ਮਾਰਚ - ਬਿਹਾਰ ਦੇ ਪਟਨਾ ਜ਼ਿਲ੍ਹੇ 'ਚ ਪੈਂਦੇ ਬਾੜ-ਬਖਤਿਆਰਪੁਰ ਮਾਰਗ 'ਤੇ ਟਰੱਕ ਅਤੇ ਆਟੋ ਦੀ ਹੋਈ ਟੱਕਰ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 13 ਲੋਕ...
ਪਹਿਲੇ ਪੜਾੜ ਦੀਆਂ ਵੋਟਾਂ ਲਈ ਅੱਜ ਨਾਮਜ਼ਦਗੀਆਂ ਦਾ ਆਖ਼ਰੀ ਦਿਨ
. . .  about 1 hour ago
ਨਵੀਂ ਦਿੱਲੀ, 25 ਮਾਰਚ - ਲੋਕ ਸਭਾ ਚੋਣਾਂ ਦੇ ਤਹਿਤ 11 ਅਪ੍ਰੈਲ ਨੂੰ ਪਹਿਲੇ ਪੜਾਅ ਤਹਿਤ 20 ਸੂਬਿਆ ਦੀਆਂ 91 ਸੀਟਾਂ 'ਤੇ ਹੋਣ ਵਾਲੀ ਵੋਟਿੰਗ ਲਈ ਨਾਮਜ਼ਦਗੀਆਂ ਭਰਨ ਦਾ...
ਅੱਜ ਦਾ ਵਿਚਾਰ
. . .  about 1 hour ago
ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ
. . .  1 day ago
ਪਟਿਆਲ਼ਾ ,24 ਮਾਰਚ {ਗੁਰਪ੍ਰੀਤ ਸਿੰਘ ਚੱਠਾ }-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਾਚਾ ਅਤੇ ਅਕਾਲੀ ਦਲ ਦੇ ਆਗੂ ਬੀਬਾ ਅਮਰਜੀਤ ਕੌਰ ਦੇ ਪਤੀ ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ...
ਆਈ.ਪੀ.ਐਲ.12 : ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਦਿੱਤਾ 214 ਦੌੜਾਂ ਦਾ ਟੀਚਾ
. . .  1 day ago
ਪਣਜੀ : ਭਾਜਪਾ ਨੇਤਾ ਸੁਧੀਰ ਕੰਡੋਲਕਰ ਕਾਂਗਰਸ 'ਚ ਹੋਏ ਸ਼ਾਮਿਲ
. . .  1 day ago
3 ਲੱਖ 80 ਹਜ਼ਾਰ ਨਸ਼ੀਲੀਆਂ ਗੋਲੀਆ ਨਾਲ ਸੱਤ ਵਿਅਕਤੀ ਕਾਬੂ
. . .  1 day ago
ਸਰਦੂਲਗੜ੍ਹ 24 ਮਾਰਚ ( ਜੀ.ਐਮ.ਅਰੋੜਾ )-ਸਥਾਨਕ ਸ਼ਹਿਰ ਦੇ ਥਾਣਾ ਮੁਖੀ ਭੁਪਿੰਦਰ ਸਿੰਘ ਇੰਸਪੈਕਟਰ ਵੱਲੋਂ ਐੱਸ.ਐੱਸ.ਪੀ ਮਾਨਸਾ ਦੀਆਂ ਹਦਾਇਤਾਂ ਦਾ ਪਾਲਨ ਕਰਦਿਆ ,ਗੁਪਤ ਸੂਚਨਾ ਦੇ ਆਧਾਰ 'ਤੇ ...
ਅਕਾਲੀ ਦਲ ਦੀ ਸਰਪੰਚ ਦੇ ਬੇਟੇ ਦਾ ਕਤਲ
. . .  1 day ago
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਸਮਰਾਲਾ ਥਾਣੇ ਦੇ ਪਿੰਡ ਸੇਹ ਵਿਚ ਅਕਾਲੀ ਦਲ ਦੀ ਸਰਪੰਚ ਰਣਜੀਤ ਕੌਰ ਦੇ ਬੇਟੇ ਗੁਰਪ੍ਰੀਤ ਸਿੰਘ 30 ਕੁ ਸਾਲ ਦਾ ਕਾਂਗਰਸੀ ਸਮਰਥਕਾਂ ਵੱਲੋਂ ਕਤਲ ਕੀਤੇ ਜਾਣ ਦੀ ...
ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪੁੱਜਣ ਵਾਲੀਆਂ ਤਿੰਨ ਉਡਾਣਾਂ ਰੱਦ
. . .  1 day ago
ਰਾਜਾਸਾਂਸੀ ,24 ਮਾਰਚ (ਹੇਰ,ਹਰਦੀਪ ਸਿੰਘ ਖੀਵਾ,)- ਬਰਮਿੰਘਮ, ਅਸ਼ਗਾਬਾਦ ਤੇ ਬੈਂਕਾਕ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੋਂਮਾਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਵਾਲੀਆਂ ਤਿੰਨ ਕੌਮਾਂਤਰੀ ਉਡਾਣਾਂ ...
ਚੰਡੀਗੜ੍ਹ ਤੋਂ ਬਿਨਾਂ ਹੋਰ ਕਿਤੋਂ ਚੋਣ ਨਹੀਂ ਲੜਾਂਗਾ -ਪਵਨ ਬਾਂਸਲ
. . .  1 day ago
ਤਪਾ ਮੰਡੀ, 24 ਮਾਰਚ (ਵਿਜੈ ਸ਼ਰਮਾ)- ਚੰਡੀਗੜ੍ਹ ਤੋਂ ਇਲਾਵਾ ਕਿਸੇ ਹੋਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਦੀ ਚੋਣ ਨਹੀਂ ਲੜਾਂਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਨੇ ਆਪਣੇ ਜੱਦੀ ਪਿੰਡ ਤਪਾ 'ਚ ਇਕ ...
ਆਈ.ਪੀ.ਐਲ.12 : ਮੁੰਬਈ ਇੰਡੀਅਨਜ਼ ਨੇ ਜਿੱਤਿਆ ਟਾਸ , ਦਿੱਲੀ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐਲ 12 : ਕੋਲਕਾਤਾ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾ ਕੇ ਕੀਤੀ ਜਿੱਤ ਹਾਸਲ
. . .  1 day ago
ਆਮ ਆਦਮੀ ਪਾਰਟੀ ਵੱਲੋਂ ਜਲੰਧਰ, ਗੁਰਦਾਸਪੁਰ ਤੇ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰਾਂ ਦਾ ਐਲਾਨ
. . .  1 day ago
ਆਈ.ਪੀ.ਐਲ.12 : ਕੋਲਕਾਤਾ ਨੂੰ ਲੱਗਾ ਚੌਥਾ ਝਟਕਾ
. . .  1 day ago
ਏਮਜ਼ ਟਰੌਮਾ ਸੈਂਟਰ ਦੇ ਆਪ੍ਰੇਸ਼ਨ ਥੀਏਟਰ 'ਚ ਲੱਗੀ ਅੱਗ
. . .  1 day ago
ਆਈ.ਪੀ.ਐਲ.12 : ਕੋਲਕਾਤਾ ਨੂੰ ਲੱਗਾ ਤੀਜਾ ਝਟਕਾ
. . .  1 day ago
ਆਈ.ਪੀ.ਐਲ.12 : ਕੋਲਕਾਤਾ ਨੂੰ ਲੱਗਾ ਦੂਜਾ ਝਟਕਾ
. . .  1 day ago
ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀਆਂ ਖਿਸਕੀਆਂ ਸਲੈਬਾਂ
. . .  1 day ago
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਕੋਲਕਾਤਾ 70/1
. . .  1 day ago
ਭਾਜਪਾ ਵੱਲੋਂ ਛੱਤੀਸਗੜ੍ਹ, ਤੇਲੰਗਾਨਾ ਤੇ ਮਹਾਰਾਸ਼ਟਰ 'ਚ 9 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਝਾਰਖੰਡ ਦੇ ਬੋਕਾਰੋ 'ਚੋਂ ਇਕ ਪਾਵਰ ਪਲਾਂਟ ਨੂੰ ਲੱਗੀ ਭਿਆਨਕ ਅੱਗ
. . .  1 day ago
ਕੋਲਕਾਤਾ ਨੂੰ ਲੱਗਾ ਪਹਿਲਾ ਝਟਕਾ, ਲਿਨ 7 ਦੌੜਾਂ ਬਣਾ ਕੇ ਆਊਟ
. . .  1 day ago
ਟਕਸਾਲੀਆਂ ਨੇ ਪਾਰਟੀ ਨਹੀਂ ਛੱਡੀ, ਸਗੋਂ ਸਾਨੂੰ ਪਾਰਟੀ ਚੋਂ ਕੱਢਿਆ ਗਿਆ ਹੈ- ਡਾ. ਰਤਨ ਸਿੰਘ ਅਜਨਾਲਾ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੇ ਕੋਲਕਾਤਾ ਨੂੰ ਦਿੱਤਾ 182 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਤੀਜਾ ਝਟਕਾ, ਯੂਸਫ਼ ਪਠਾਨ 1 ਦੌੜ ਬਣਾ ਕੇ ਆਊਟ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਦੂਜਾ ਝਟਕਾ, ਵਾਰਨਰ 85 ਦੌੜਾਂ ਬਣਾ ਕੇ ਆਊਟ
. . .  1 day ago
ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  1 day ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  1 day ago
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  1 day ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  1 day ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  1 day ago
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  1 day ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  1 day ago
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  1 day ago
ਸਰਕਾਰਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਚੁੱਕੀਆਂ ਹਨ- ਮਾਨ
. . .  1 day ago
ਸ਼ੋਪੀਆਂ 'ਚ ਮਸਜਿਦ 'ਚ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ
. . .  1 day ago
ਨਿਊਜ਼ੀਲੈਂਡ 'ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਦੀ ਮੌਤ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਕੱਲ੍ਹ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ
. . .  1 day ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਹਥਿਆਰਬੰਦ ਨੌਜਵਾਨਾਂ ਨੇ ਲੋਹੇ ਦੀਆਂ ਰਾਡਾਂ ਅਤੇ ਗੋਲੀਆਂ ਮਾਰ ਕੇ ਨੌਜਵਾਨ ਨੂੰ ਕੀਤਾ ਜ਼ਖ਼ਮੀ
. . .  1 day ago
ਪੁਲਿਸ ਨੇ ਸਮੈਕ ਸਣੇ ਇੱਕ ਨੌਜਵਾਨ ਨੂੰ ਕੀਤਾ ਕਾਬੂ
. . .  1 day ago
ਦਿਮਾਗ਼ੀ ਤੌਰ 'ਤੇ ਪਰੇਸ਼ਾਨ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਫੱਗਣ ਸੰਮਤ 550
ਿਵਚਾਰ ਪ੍ਰਵਾਹ: ਰਾਜਨੀਤੀ ਦਾ ਨਿਸ਼ਾਨਾ ਆਮ ਆਦਮੀ ਦੀ ਭਲਾਈ ਹੋਣਾ ਚਾਹੀਦਾ ਹੈ। -ਅਰਸਤੂ

ਸੰਪਾਦਕੀ

ਪੰਜਾਬ ਬਜਟ

ਹਰ ਵਰਗ ਨੂੰ ਖ਼ੁਸ਼ ਕਰਨ ਦਾ ਯਤਨ

ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸਾਲ 2019-20 ਲਈ ਜੋ ਬਜਟ ਪੇਸ਼ ਕੀਤਾ ਗਿਆ, ਉਸ ਵਿਚ ਚਾਹੇ ਕੋਈ ਨਵੇਂ ਕਰ ਨਹੀਂ ਲਗਾਏ ਗਏ ਅਤੇ ਇਸ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਵੈਟ ਘਟਾ ਕੇ ਇਨ੍ਹਾਂ ਨੂੰ ਗੁਆਂਢੀ ਰਾਜਾਂ ਦੇ ਬਰਾਬਰ ਲਿਆਉਣ ਦਾ ਯਤਨ ਕੀਤਾ ਗਿਆ ਹੈ, ਭਾਵੇਂ ਕਿ ਅਜੇ ਵੀ ਗਵਾਂਢੀ ਰਾਜਾਂ ਨਾਲੋਂ ਪੈਟਰੋਲ ਤੇ ਡੀਜ਼ਲ ਦੇ ਪ੍ਰਤੀ ਲੀਟਰ ਰੇਟ ਅਜੇ ਵੀ ਵਧੇਰੇ ਹਨ। ਫਿਰ ਵੀ ਇਨ੍ਹਾਂ ਕਦਮਾਂ ਦੀ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ। ਪਰ ਇਸ ਦੇ ਨਾਲ ਹੀ ਸੂਬੇ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋਣ ਨਾਲ ਇਸ ਦੀ ਮਾਲੀ ਹਾਲਤ ਬਾਰੇ ਗੰਭੀਰਤਾ ਨਾਲ ਸੋਚਣਾ ਜ਼ਰੂਰੀ ਹੋ ਗਿਆ ਹੈ। ਖਜ਼ਾਨਾ ਮੰਤਰੀ ਨੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸੂਬੇ ਦੀ ਆਰਥਿਕਤਾ ਨੂੰ ਵੀ ਮਜ਼ਬੂਤ ਕਰਨ ਦੀ ਗੱਲ ਆਖੀ ਹੈ। ਪਰ ਅਜਿਹਾ ਕਰਨ ਲਈ ਲੋੜੀਂਦੇ ਸਾਧਨ ਕਿੱਥੋਂ ਮੁਹੱਈਆ ਕੀਤੇ ਜਾਣਗੇ, ਇਹ ਇਕ ਵੱਡਾ ਸਵਾਲ ਹੈ।
ਜਿਥੋਂ ਤੱਕ ਸੂਬੇ ਦੀ ਆਰਥਿਕਤਾ ਦਾ ਸਵਾਲ ਹੈ, ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾਣ ਕਾਰਨ ਇਸ ਨੇ ਸੂਬੇ ਦੀ ਆਰਥਿਕਤਾ ਨੂੰ ਲੜਖੜਾ ਦਿੱਤਾ ਹੈ। ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.) ਲਾਗੂ ਹੋਣ 'ਤੇ ਵੈਟ ਦੀ ਕਮਾਈ ਦੇ 13 ਫ਼ੀਸਦੀ ਘਟਣ ਦਾ ਅਨੁਮਾਨ ਹੈ। ਵਧਦੇ ਕਰਜ਼ੇ ਦੀਆਂ ਕਿਸ਼ਤਾਂ 'ਤੇ ਵਿਆਜ ਮੋੜਨਾ ਹੀ ਸੂਬੇ ਲਈ ਵੱਡੀ ਸਮੱਸਿਆ ਬਣੀ ਰਹਿੰਦੀ ਹੈ। ਇਸ ਦੇ ਨਾਲ ਵੋਟਾਂ ਦੀ ਖਾਤਰ ਸਰਕਾਰਾਂ ਵਲੋਂ ਮੁਫ਼ਤ ਸਹੂਲਤਾਂ ਦਿੱਤੇ ਜਾਣ ਨੇ ਵੀ ਸੂਬੇ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ। ਕਰਜ਼ੇ ਥੱਲੇ ਦੱਬੀਆਂ ਸਰਕਾਰਾਂ ਵਲੋਂ ਵੱਖ-ਵੱਖ ਵਰਗਾਂ ਨੂੰ ਰਾਹਤਾਂ ਦੇਣ ਦੇ ਐਲਾਨ ਅਤੇ ਵਿੱਤੀ ਸਾਧਨਾਂ ਦੇ ਸਹੀ ਅਤੇ ਲੋੜੀਂਦੇ ਪ੍ਰਬੰਧ ਨਾ ਕਰ ਸਕਣ ਦੀ ਅਯੋਗਤਾ ਨੇ ਅਕਸਰ ਹੀ ਸਾਡੀਆਂ ਸਰਕਾਰਾਂ ਨੂੰ ਆਰਥਿਕ ਸੰਕਟ ਵਿਚ ਪਾਈ ਰੱਖਿਆ ਹੈ। ਇਸੇ ਕਰਕੇ ਲੋੜੀਂਦੇ ਨਿਸ਼ਾਨੇ ਪੂਰੇ ਨਹੀਂ ਹੁੰਦੇ। ਇਹੀ ਵਜ੍ਹਾ ਹੈ ਕਿ ਸੂਬਾ ਲਗਾਤਾਰ ਖਸਾਰੇ ਵਿਚ ਜਾਂਦਾ ਰਿਹਾ ਹੈ ਅਤੇ ਇਸ ਦਾ ਦਰਜਾ ਹੋਰ ਸੂਬਿਆਂ ਦੇ ਮੁਕਾਬਲੇ ਬਹੁਤ ਪਿੱਛੇ ਜਾਂਦਾ ਰਿਹਾ ਹੈ।
ਖਜ਼ਾਨਾ ਮੰਤਰੀ ਨੇ ਰਾਜ ਸਿਰ ਮੌਜੂਦਾ ਕਰਜ਼ਾ 2,12,276 ਕਰੋੜ ਰੁਪਏ ਦੱਸਿਆ ਹੈ, ਜੋ 2019-20 ਵਿਚ ਵਧ ਕੇ 2,29,612 ਕਰੋੜ ਰੁਪਏ ਹੋ ਜਾਏਗਾ। ਇਸ ਤਰ੍ਹਾਂ ਪੰਜਾਬ ਦੇਸ਼ ਵਿਚ ਸਭ ਤੋਂ ਜ਼ਿਆਦਾ ਕਰਜ਼ੇ ਲੈਣ ਵਾਲੇ ਸੂਬਿਆਂ ਦੀ ਸੂਚੀ ਵਿਚ ਆ ਗਿਆ ਹੈ। ਇਸ 'ਤੇ ਪਹਿਲਾਂ ਹੀ ਹਰ ਮਹੀਨੇ 290 ਕਰੋੜ ਰੁਪਏ ਦਾ ਵਿਆਜ ਦਿੱਤਾ ਜਾਂਦਾ ਰਿਹਾ ਹੈ। ਜੇਕਰ ਸਾਰੇ ਕਰਜ਼ੇ ਨੂੰ ਇਕੱਠਾ ਕੀਤਾ ਜਾਏ ਤਾਂ ਇਸ ਦਾ ਵਿਆਜ 4000 ਕਰੋੜ ਰੁਪਏ ਸਾਲਾਨਾ ਤੋਂ ਵਧ ਜਾਂਦਾ ਹੈ। ਸਰਕਾਰ ਦੇ ਸਾਰੇ ਹੀ ਵਿਭਾਗ ਕਰਜ਼ੇ ਹੇਠਾਂ ਦੱਬੇ ਹੋਏ ਹਨ। ਹੁਣ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ 2000 ਕਰੋੜ ਰੁਪਏ ਦੇ ਕਰੀਬ ਧਨ ਰਾਸ਼ੀ ਦੀ ਲੋੜ ਹੋਵੇਗੀ, ਜਦੋਂ ਕਿ ਸਰਕਾਰ ਦੀ ਆਮਦਨ ਵੱਡੀ ਹੱਦ ਤੱਕ ਘਟੀ ਜਾਪਦੀ ਹੈ। ਜਿਥੋਂ ਤੱਕ ਪਾਵਰਕਾਮ ਦਾ ਸਬੰਧ ਹੈ, ਸਰਕਾਰ ਦੀ ਵੱਖ-ਵੱਖ ਵਰਗਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਦਰਿਆਦਿਲੀ ਕਰਕੇ ਉਸ 'ਤੇ 1500 ਕਰੋੜ ਰੁਪਏ ਦੇ ਲਗਪਗ ਸਬਸਿਡੀ ਦੀ ਦੇਣਦਾਰੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਸਮਾਜ ਭਲਾਈ ਵਿਭਾਗ ਦੀਆਂ ਪੈਨਸ਼ਨਾਂ ਦਾ 150 ਕਰੋੜ ਰੁਪਈਆ ਅਤੇ ਮੁਲਾਜ਼ਮ ਵਰਗ ਦਾ 3000 ਕਰੋੜ ਰੁਪਏ ਦਾ ਡੀ.ਏ. ਵੀ ਦੇਣਾ ਹੈ। ਆਟਾ-ਦਾਲ ਸਕੀਮ ਦਾ 1700 ਕਰੋੜ ਰੁਪਏ ਬਕਾਇਆ ਪਿਆ ਹੈ। ਅਜਿਹੀ ਸੂਰਤ ਵਿਚ ਖਜ਼ਾਨਾ ਮੰਤਰੀ ਨੇ ਸਿਹਤ, ਸਿੱਖਿਆ, ਖੇਤੀਬਾੜੀ ਅਤੇ ਕਈ ਹੋਰ ਖੇਤਰਾਂ ਲਈ ਜੋ ਵੱਡੀਆਂ ਰਕਮਾਂ ਨਿਰਧਾਰਤ ਕੀਤੀਆਂ ਹਨ, ਉਹ ਕਿਥੋਂ ਆਉਣਗੀਆਂ ਇਹ ਦੇਖਣ ਵਾਲੀ ਗੱਲ ਹੋਵੇਗੀ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਬਣਨ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਬਹੁਤਿਆਂ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਸੂਬੇ ਦੀ ਬੇਰੁਜ਼ਗਾਰੀ ਵਿਚ ਵੱਡਾ ਵਾਧਾ ਹੋਇਆ ਹੈ। ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੀ ਬਜਾਏ ਕਿਸ਼ਤਾਂ ਵਿਚ ਜੋ ਰੁਪਈਆ ਦਿੱਤਾ ਜਾ ਰਿਹਾ ਹੈ, ਉਸ ਨਾਲ ਕਿਸਾਨਾਂ ਦੀ ਸੰਤੁਸ਼ਟੀ ਨਹੀਂ ਹੋ ਰਹੀ। ਚਾਹੇ ਇਸ ਬਜਟ ਵਿਚ ਕਿਸਾਨਾਂ ਦੇ ਅੱਗੇ ਹੋਰ ਕਰਜ਼ੇ ਮੁਆਫ਼ ਕਰਨ ਲਈ 3000 ਕਰੋੜ ਰੁਪਏ ਦੀ ਰਾਸ਼ੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦੀਆਂ ਮਨਰੇਗਾ ਵਰਗੀਆਂ ਯੋਜਨਾਵਾਂ ਦਾ ਵੀ ਸੂਬਾ ਸਰਕਾਰ ਪੂਰਾ ਲਾਭ ਨਹੀਂ ਲੈ ਸਕੀ। ਹੁਣ ਇਸ ਦੀ ਥਾਂ 'ਤੇ ਸਰਕਾਰ ਵਲੋਂ 'ਮੇਰਾ ਕੰਮ, ਮੇਰਾ ਮਾਣ' ਯੋਜਨਾ ਦਾ ਐਲਾਨ ਅਮਲੀ ਰੂਪ ਵਿਚ ਕਿੰਨਾ ਕੁ ਸਫ਼ਲ ਹੋ ਸਕੇਗਾ, ਇਹ ਵੇਖਣਾ ਬਾਕੀ ਹੈ। ਇਹ ਸਹੀ ਹੈ ਕਿ ਸਰਕਾਰ ਨੇ ਆਪਣੀਆਂ ਪਹਿਲਾਂ ਵਿਚ ਖੇਤੀਬਾੜੀ ਦਾ ਖੇਤਰ, ਸਿੱਖਿਆ ਅਤੇ ਸਿਹਤ ਨੂੰ ਪਹਿਲ ਦੇ ਆਧਾਰ 'ਤੇ ਲੈਣ ਦਾ ਵਾਅਦਾ ਕੀਤਾ ਹੈ। ਖੇਤੀ ਲਈ 13,000 ਕਰੋੜ ਰੁਪਏ ਦੀ ਰਕਮ ਰੱਖਣ ਦਾ ਐਲਾਨ, ਪਰਾਲੀ ਦੀ ਸਮੱਸਿਆ 'ਤੇ ਕਾਬੂ ਪਾਉਣ ਲਈ 375 ਕਰੋੜ ਰੁਪਏ ਰੱਖਣ ਅਤੇ ਪਿੰਡਾਂ ਦੇ ਵਿਕਾਸ ਲਈ 4,000 ਕਰੋੜ ਦੀ ਰਕਮ ਰੱਖਣ ਦਾ ਐਲਾਨ ਅਤੇ ਸਿਹਤ ਖੇਤਰ ਲਈ 3465.06 ਕਰੋੜ ਰੱਖਣ ਦਾ ਐਲਾਨ ਕੀਤਾ ਹੈ। ਇਸੇ ਹੀ ਤਰ੍ਹਾਂ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਲਈ 300 ਕਰੋੜ ਰੁਪਏ ਤੋਂ ਵਧੇਰੇ ਅਤੇ ਕਿਸਾਨਾਂ ਲਈ ਗੰਨੇ ਦੇ ਰਹਿੰਦੇ ਬਕਾਇਆਂ ਲਈ 355 ਕਰੋੜ ਰੁਪਏ ਦੀ ਰਕਮ ਰੱਖਣੀ ਸ਼ਲਾਘਾਯੋਗ ਅਤੇ ਇਸ ਸਬੰਧੀ ਉਠਾਏ ਜਾਣ ਵਾਲੇ ਕਦਮ ਚੰਗੇ ਕਹੇ ਜਾ ਸਕਦੇ ਹਨ। ਆਖ਼ਰ ਵਿਚ ਸੁਆਲ ਤਾਂ ਇਨ੍ਹਾਂ ਖੇਤਰਾਂ ਲਈ ਸਾਧਨ ਜੁਟਾਉਣ ਦਾ ਹੈ। ਇਹ ਸਮਾਂ ਹੀ ਦੱਸੇਗਾ ਕਿ ਸਰਕਾਰ ਆਪਣੇ ਇਹ ਵਾਅਦੇ ਕਿਵੇਂ ਪੂਰੇ ਕਰਦੀ ਹੈ। ਇਸੇ ਕਾਰਨ ਲੋਕ ਇਸ ਬਜਟ ਨੂੰ ਅਗਾਮੀ ਲੋਕ ਸਭਾ ਚੋਣਾਂ ਦੇ ਸੰਦਰਭ ਵਿਚ ਹਰ ਵਰਗ ਨੂੰ ਖੁਸ਼ ਕਰਨ ਦੇ ਯਤਨ ਵਜੋਂ ਵੀ ਦੇਖ ਰਹੇ ਹਨ।

-ਬਰਜਿੰਦਰ ਸਿੰਘ ਹਮਦਰਦ

 

ਕੌਣ ਚੁਕਾਏਗਾ ਪੁਲਵਾਮਾ ਘਟਨਾ ਦੀ ਰਾਜਨੀਤਕ ਕੀਮਤ ?

2016 ਵਿਚ ਉੜੀ ਬ੍ਰਿਗੇਡ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੋਦੀ ਸਰਕਾਰ ਨੇ ਸਰਜੀਕਲ ਸਟ੍ਰਾਈਕ ਕਰਕੇ ਆਮ ਲੋਕਾਂ ਵਿਚ ਪਾਕਿਸਤਾਨ ਤੋਂ ਬਦਲਾ ਲੈਣ ਦੇ ਸਮਰੱਥ ਪ੍ਰਧਾਨ ਮੰਤਰੀ ਦਾ ਅਕਸ ਸਥਾਪਿਤ ਕਰਨ ਦਾ ਯਤਨ ਕੀਤਾ ਸੀ। ਇਸ ਸਾਲ ਪਹਿਲੀ ਤਾਰੀਕ ਨੂੰ ਦਿੱਤੇ ਗਏ ਆਪਣੇ ...

ਪੂਰੀ ਖ਼ਬਰ »

ਤਣਾਅ ਮੁਕਤ ਹੋ ਕੇ ਕਰੀਏ ਪ੍ਰੀਖਿਆ ਦੀ ਤਿਆਰੀ

ਪ੍ਰੀਖਿਆ ਦਾ ਤਣਾਅ ਇਸ ਦੀ ਖੋਜ ਤੋਂ ਹੀ ਜੁੜਿਆ ਪ੍ਰਤੀਤ ਹੁੰਦਾ ਹੈ। ਜਦੋਂ ਵੀ ਕਿਤੇ ਪ੍ਰੀਖਿਆ ਦੀ ਗੱਲ ਤੁਰਦੀ ਹੈ ਤਾਂ ਪਾਸ ਜਾਂ ਫੇਲ੍ਹ ਹੋਣ ਦੀ ਸੰਭਾਵਨਾ ਇਸ ਤਣਾਅ ਨੂੰ ਜਨਮ ਦਿੰਦੀ ਹੈ। ਜੇਕਰ ਪ੍ਰੀਖਿਆ ਲਈ ਤੁਸੀਂ ਤਿਆਰ ਹੋ ਤਾਂ ਇਹ ਤਣਾਅ ਤੁਹਾਡੇ ਲਈ ਇਕ ...

ਪੂਰੀ ਖ਼ਬਰ »

ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿਚ ਨਾਜਾਇਜ਼ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਸੰਦਰਭ ਵਿਚ

ਕਦੋਂ ਤੱਕ ਭ੍ਰਿਸ਼ਟ ਤੰਤਰ ਦੀ ਭੇਟ ਚੜ੍ਹਦੇ ਰਹਿਣਗੇ ਗ਼ਰੀਬ ਲੋਕ?

ਸ਼ਰਾਬ ਦੀ ਵਿਕਰੀ ਸੂਬਾ ਸਰਕਾਰਾਂ ਲਈ ਕਮਾਈ ਦਾ ਇਕ ਵੱਡਾ ਮਾਧਿਅਮ ਹੁੰਦੀ ਹੈ ਪਰ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਤੋਂ ਸ਼ਾਸਨ, ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀ ਜਿਹੜੀ ਉਗਰਾਹੀ ਕਰਦੇ ਹਨ, ਉਹ ਵੀ ਘੱਟ ਨਹੀਂ ਹੁੰਦੀ। ਇਸ ਲਈ ਕੋਈ ਵੀ ਪਾਰਟੀ ਸੱਤਾ ਵਿਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX