ਤਾਜਾ ਖ਼ਬਰਾਂ


ਡੇਹਲੋਂ 'ਚ ਗੈਂਗਸਟਰਾਂ ਨੇ ਪੁਲਿਸ 'ਤੇ ਚਲਾਈ ਗੋਲੀ
. . .  20 minutes ago
ਡੇਹਲੋਂ, 26 ਮਾਰਚ (ਅੰਮ੍ਰਿਤਪਾਲ ਸਿੰਘ ਕੈਲੇ) - ਡੇਹਲੋਂ ਕਸਬੇ ਦੇ ਮੁੱਖ ਚੌਂਕ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਗਰੁੱਪ ਦਾ ਪਿੱਛਾ ਕਰਦੇ ਸਮੇਂ ਗੈਂਗਸਟਰਾਂ ਨੇ ਪੁਲਿਸ ਉੱਪਰ ਗੋਲੀ ਚਲਾ ਦਿੱਤੀ, ਇਸ ਦੌਰਾਨ...
ਆਈ.ਪੀ.ਐੱਲ 2019 : ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਕੈਪੀਟਲਸ ਵੱਲੋਂ ਪਹਿਲੇ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
'ਸ਼ਬਦ ਗੁਰੂ ਯਾਤਰਾ' ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਪੁੱਜਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ
. . .  about 2 hours ago
ਬੰਗਾ, 26 ਮਾਰਚ (ਗੁਰਜਿੰਦਰ ਸਿੰਘ ਗੁਰੂ)- ਸਿੱਖ ਧਰਮ ਦੇ ਮੋਢੀ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ .....
ਸਮਾਜਵਾਦੀ ਪਾਰਟੀ ਵੱਲੋਂ 3 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  about 2 hours ago
ਨਵੀਂ ਦਿੱਲੀ, 26 ਮਾਰਚ- ਲੋਕ ਸਭਾ ਚੋਣਾਂ ਨੂੰ ਲੈ ਕੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੇ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ 3 ਉਮੀਦਵਾਰਾਂ ਦੇ ਨਾਂਅ ਸ਼ਾਮਲ....
ਪਟਿਆਲਾ ਪੁਲਿਸ ਵੱਲੋਂ 1 ਕੁਇੰਟਲ 65 ਕਿਲੋ ਚਾਂਦੀ ਬਰਾਮਦ
. . .  about 2 hours ago
ਪਟਿਆਲਾ, 26 ਮਾਰਚ (ਅਮਨਦੀਪ ਸਿੰਘ)- ਐੱਸ.ਐੱਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਵਾਰਤਾ ਦੌਰਾਨ ਦਸਿਆ ਕਿ ਚੋਣ ਕਮਿਸ਼ਨ ਦੀਆ ਹਦਾਇਤਾਂ ਮੁਤਾਬਕ ਪਟਿਆਲਾ ਅੰਦਰ ਸਖ਼ਤ ਨਾਕਾਬੰਦੀ ਚਲਦੀ ਆ ਰਹੀ ਹੈ ਜਿਸ ਦੌਰਾਨ ਸਦਰ ਰਾਜਪੁਰਾ ਪੁਲਿਸ .....
ਭਾਜਪਾ ਨੇ ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ
. . .  about 2 hours ago
ਲਖਨਊ, 26 ਮਾਰਚ- ਲੋਕ ਸਭਾ ਚੋਣਾਂ 2019 ਦੇ ਲਈ ਭਾਰਤੀ ਜਨਤਾ ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਲਈ29 ਉਮੀਦਵਾਰਾਂ ਅਤੇ ਪੱਛਮੀ ਬੰਗਾਲ ਦੇ ਲਈ 10 ਉਮੀਦਵਾਰਾਂ ਦੇ ਨਾਂਅ ਦੀ ਸੂਚੀ ਜਾਰੀ
ਦੇਸ਼ ਦਾ ਪ੍ਰਧਾਨ ਮੰਤਰੀ ਅਜਿਹਾ ਹੋਣਾ ਚਾਹੀਦੈ, ਜਿਸ ਦੇ ਸਹੁੰ ਚੁੱਕਦਿਆਂ ਹੀ ਦੁਸ਼ਮਣਾਂ ਦੇ ਦਿਲਾਂ 'ਚ ਡਰ ਬੈਠ ਜਾਏ- ਅਮਿਤ
. . .  about 2 hours ago
ਲਖਨਊ, 26 ਮਾਰਚ- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਇੱਕ ਅਜਿਹਾ ਪ੍ਰਧਾਨ ਮੰਤਰੀ ਚਾਹੀਦਾ ਹੈ, ਜਿਸ ਦੇ ਸਹੁੰ ਚੁੱਕਦਿਆਂ ਹੀ ਦੁਸ਼ਮਣਾਂ ਦੇ ਦਿਲ 'ਚ ਡਰ ਬੈਠ ਜਾਏ। ਏਅਰ ਸਟ੍ਰਾਈਕ ...
ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਨੌਜਵਾਨ ਦਾ ਕੀਤਾ ਕਤਲ
. . .  about 3 hours ago
ਖਡੂਰ ਸਾਹਿਬ 26 ਮਾਰਚ (ਮਾਨ ਸਿੰਘ, ਰਸ਼ਪਾਲ ਸਿੰਘ ਕੁਲਾਰ)- ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਏਕਲਗੱਡਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦੇਣ ਸੰਬੰਧੀ ਖ਼ਬਰ ਮਿਲੀ ਹੈ ਮੌਕੇ ਤੇ ਜਾਣਕਾਰੀ ਦਿੰਦੇ .....
ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਦਮ ਘੁਟਣ ਕਾਰਨ ਛੇ ਮਜ਼ਦੂਰਾਂ ਦੀ ਮੌਤ
. . .  about 3 hours ago
ਚੇਨਈ, 26 ਮਾਰਚ- ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ 'ਚ ਅੱਜ ਇੱਕ ਸੈਪਟਿਕ ਟੈਂਕ ਦੀ ਸਫ਼ਾਈ ਕਰਨ ਗਏ 6 ਮਜ਼ਦੂਰਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਮਜ਼ਦੂਰ ਜ਼ਿਲ੍ਹੇ ਦੇ ਸ਼੍ਰੀਪੇਰੰਬਦੂਰ ਇਲਾਕੇ 'ਚ ਇੱਕ ਸੈਪਟਿਕ ਟੈਂਕ ਦੀ...
ਨਵਾਜ਼ ਸ਼ਰੀਫ਼ ਦੀ ਜ਼ਮਾਨਤ ਮਨਜ਼ੂਰੀ ਦਾ ਇਮਰਾਨ ਖ਼ਾਨ ਨੇ ਕੀਤਾ ਸਵਾਗਤ
. . .  about 3 hours ago
ਇਸਲਾਮਾਬਾਦ, 26 ਮਾਰਚ- ਅਲ ਅਜ਼ੀਜ਼ੀਆ ਭ੍ਰਿਸ਼ਟਾਚਾਰ ਮਾਮਲੇ 'ਚ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਮੈਡੀਕਲ ਆਧਾਰ 'ਤੇ ਸੁਪਰੀਮ ਕੋਰਟ ਨੇ ਅੱਜ ਛੇ ਹਫ਼ਤਿਆਂ ਦੀ ਜ਼ਮਾਨਤ ਦਿੰਦਿਆਂ ਉਨ੍ਹਾਂ ਦੀ ....
ਸਪਾ, ਬਸਪਾ ਅਤੇ ਆਰ. ਐੱਲ. ਡੀ. ਦੇ ਗਠਜੋੜ 'ਚ ਸ਼ਾਮਲ ਹੋਏ ਦੋ ਹੋਰ ਦਲ
. . .  about 3 hours ago
ਨਵੀਂ ਦਿੱਲੀ, 26 ਮਾਰਚ- 2019 ਲੋਕ ਸਭਾ ਚੋਣਾਂ ਨੂੰ ਲੈ ਕੇ ਉੱਤਰ ਪ੍ਰਦੇਸ਼ 'ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਜ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀ ਲੋਕ ਦਲ (ਆਰ. ਐੱਲ. ਡੀ.) ਦੇ ਮਹਾ ਗਠਜੋੜ 'ਚ ਸੂਬੇ ਦੇ ਹੀ ਦੋ...
ਅਫ਼ਗ਼ਾਨਿਸਤਾਨ 'ਚ ਮੋਰਟਾਰ ਹਮਲੇ 'ਚ ਇੱਕ ਨਾਗਰਿਕ ਦੀ ਮੌਤ, 5 ਜ਼ਖਮੀ
. . .  about 3 hours ago
ਕਾਬੁਲ, 26 ਮਾਰਚ- ਅਫ਼ਗ਼ਾਨਿਸਤਾਨ 'ਚ ਉੱਤਰੀ ਫਰਿਆਬ ਪ੍ਰਾਂਤ ਦੇ ਸ਼ਿਰੀਨ ਤਗਾਬ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਇੱਕ ਘਰ 'ਚ ਮੋਰਟਾਰ ਦਾਗੇ ਜਿਸ 'ਚ ਨਾਗਰਿਕ ਦੀ ਮੌਤ ਹੋ ਗਈ ਜਦਕਿ 5 ਲੋਕ ਜ਼ਖਮੀ ਹੋਏ ਹਨ। ਸੂਬਾਈ ਪੁਲਿਸ ਦੇ ਬੁਲਾਰੇ ਅਬਦੁਲ ਕਰੀਮ ਯਾਰਸ਼ .....
ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨ ਲਈ ਕਾਨੂੰਨ ਬਣਾ ਕੇ ਪਾਰਟੀਆਂ ਨੂੰ ਪਾਬੰਦ ਕੀਤਾ ਜਾਵੇ- ਬਾਦਲ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 26 ਮਾਰਚ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਰਮਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨ ਲਈ...
ਥਰਮਾਕੋਲ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ
. . .  about 3 hours ago
ਨਵੀਂ ਦਿੱਲੀ, 26 ਮਾਰਚ- ਗ੍ਰੇਟਰ ਨੋਇਡਾ ਦੇ ਉਦਯੋਗਿਕ ਖੇਤਰ 'ਚ ਸਥਿਤ ਇੱਕ ਥਰਮਾਕੋਲ ਫ਼ੈਕਟਰੀ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਓ ਦਸਤਿਆਂ ਦੀਆਂ 6 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ .....
ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ਼ ਨੂੰ ਦਿੱਤੀ ਜ਼ਮਾਨਤ
. . .  about 4 hours ago
ਇਸਲਾਮਾਬਾਦ, 26 ਮਾਰਚ- ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਮੈਡੀਕਲ ਆਧਾਰ 'ਤੇ ਛੇ ਹਫ਼ਤਿਆਂ ਦੀ ਜ਼ਮਾਨਤ ਦਿੰਦਿਆਂ ਉਨ੍ਹਾਂ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਸ਼ਰੀਫ਼ ਅਲ ਅਜ਼ੀਜ਼ੀਆ ਭ੍ਰਿਸ਼ਟਾਚਾਰ ਮਾਮਲੇ 'ਚ...
ਲੋਕ ਸਭਾ 2019 : ਸ਼ੁਰੂਆਤੀ ਦੋ ਪੜਾਵਾਂ ਦੇ ਲਈ ਭਾਜਪਾ ਨੇ ਜਾਰੀ ਕੀਤੀ 42 ਸਟਾਰ ਪ੍ਰਚਾਰਕਾਂ ਦੀ ਸੂਚੀ
. . .  about 4 hours ago
ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨਾਂ ਨੇ ਐਸ.ਡੀ.ਐਮ, ਤਹਿਸੀਲਦਾਰ ਤੇ ਮੁਲਾਜ਼ਮ ਅਮਲੇ ਨੂੰ ਬਣਾਇਆ ਬੰਧਕ
. . .  about 4 hours ago
ਪੰਜਾਬ ਨੰਬਰਦਾਰ ਯੂਨੀਅਨ ਨੇ ਮਨਾਇਆ ਸਥਾਪਨਾ ਦਿਵਸ
. . .  about 5 hours ago
ਉਪਹਾਰ ਸਿਨੇਮਾ ਅਗਨੀ ਕਾਂਡ : ਸੁਸ਼ੀਲ ਅੰਸਲ ਤੇ ਗੋਪਾਲ ਅੰਸਲ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ
. . .  about 5 hours ago
ਦਿੱਲੀ : ਇਮਾਰਤ 'ਚ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ
. . .  about 5 hours ago
ਅਨਿਲ ਅੰਬਾਨੀ ਦੇ ਚੌਕੀਦਾਰ ਹਨ ਪ੍ਰਧਾਨ ਮੰਤਰੀ ਮੋਦੀ- ਰਾਹੁਲ
. . .  about 6 hours ago
ਬੱਸ ਦੇ ਖੱਡ 'ਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ, 54 ਜ਼ਖ਼ਮੀ
. . .  about 6 hours ago
ਗ਼ਰੀਬ ਵਿਰੋਧੀ ਹੈ ਮੋਦੀ ਸਰਕਾਰ- ਕਾਂਗਰਸ
. . .  about 7 hours ago
ਕਿਸਾਨਾਂ ਦੇ ਗੰਨੇ ਦੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਤੁਰੰਤ ਅਦਾ ਕੀਤੀ ਜਾਵੇ- ਚੀਮਾ
. . .  about 7 hours ago
ਭਾਜਪਾ 'ਚ ਸ਼ਾਮਲ ਹੋਈ ਜਯਾ ਪ੍ਰਦਾ
. . .  about 7 hours ago
ਆਸਾਰਾਮ ਦੀ ਸਜ਼ਾ 'ਤੇ ਰੋਕ ਲਗਾਉਣ ਵਾਲੀ ਪਟੀਸ਼ਨ ਹਾਈਕੋਰਟ ਵੱਲੋਂ ਖ਼ਾਰਜ
. . .  about 7 hours ago
ਗੁਜਰਾਤ 'ਚ ਬੀ. ਐੱਸ. ਐੱਫ. ਨੇ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
. . .  about 8 hours ago
ਇਸਲਾਮਾਬਾਦ ਹਾਈਕੋਰਟ ਦਾ ਹੁਕਮ- ਅਗਵਾ ਹਿੰਦੂ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਸਰਕਾਰ
. . .  about 8 hours ago
ਕਾਰ ਦੇ ਦਰਖ਼ਤ ਨਾਲ ਟਰਕਾਉਣ ਕਾਰਨ ਚਾਰ ਲੋਕਾਂ ਦੀ ਮੌਤ
. . .  about 8 hours ago
ਭਾਜਪਾ ਨੇ ਮੁਰਲੀ ਮਨੋਹਰ ਜੋਸ਼ੀ ਨੂੰ ਟਿਕਟ ਦੇਣ ਤੋਂ ਕੀਤਾ ਇਨਕਾਰ
. . .  about 9 hours ago
ਕਰੰਟ ਲੱਗਣ ਕਾਰਨ ਕਿਸਾਨ ਦੇ ਇਕਲੌਤੇ ਪੁੱਤਰ ਦੀ ਮੌਤ
. . .  about 9 hours ago
ਝੌਂਪੜੀ 'ਚ ਲੱਗੀ ਅੱਗ, ਜਿੰਦਾ ਝੁਲਸਣ ਕਾਰਨ ਦੋ ਬੱਚਿਆਂ ਦੀ ਮੌਤ
. . .  about 9 hours ago
ਇਜ਼ਰਾਈਲ ਨੇ ਗਾਜਾ 'ਚ ਹਮਾਸ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
. . .  about 10 hours ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਚਾਰ ਨਕਸਲੀ ਢੇਰ, ਹਥਿਆਰ ਵੀ ਬਰਾਮਦ
. . .  about 10 hours ago
ਅਗਸਤਾ ਵੈਸਟਲੈਂਡ ਮਾਮਲੇ 'ਚ ਈ.ਡੀ. ਨੇ ਇਕ ਗ੍ਰਿਫਤਾਰੀ ਕੀਤੀ
. . .  about 11 hours ago
ਉਤਰ ਪ੍ਰਦੇਸ਼ ਲਈ ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਅਡਵਾਨੀ ਦਾ ਨਾਂ ਸ਼ਾਮਲ ਨਹੀਂ
. . .  about 11 hours ago
ਮੇਰੇ ਤੋਂ ਪੁੱਛੇ ਬਗੈਰ ਭਾਜਪਾ ਨੇ ਮੇਰੀ ਸੀਟ ਬਦਲੀ - ਗਿਰੀਰਾਜ ਸਿੰਘ
. . .  about 11 hours ago
ਅੱਜ ਦਾ ਵਿਚਾਰ
. . .  about 11 hours ago
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  about 1 hour ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  about 1 hour ago
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  about 1 hour ago
ਆਈ ਪੀ ਐੱਲ 2019 - 8 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 2 ਵਿਕਟ ਗਵਾ ਕੇ ਬਣਾਈਆਂ 60 ਦੌੜਾਂ
. . .  16 minutes ago
ਆਈ ਪੀ ਐੱਲ 2019 - 5 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਇਕ ਵਿਕਟ ਗਵਾ ਕੇ ਬਣਾਈਆਂ 31 ਦੌੜਾਂ
. . .  29 minutes ago
ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  37 minutes ago
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  about 1 hour ago
ਮਾਨਸਾ ਦੀ ਅਦਾਲਤ ਵੱਲੋਂ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ
. . .  1 day ago
ਆਸਟ੍ਰੇਲੀਆ ਤੋਂ ਆਏ ਨੌਜਵਾਨ ਵੱਲੋਂ ਖ਼ੁਦਕੁਸ਼ੀ
. . .  1 day ago
ਭੇਦਭਰੀ ਹਾਲਤ 'ਚ ਨਵ-ਵਿਆਹੁਤਾ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਫੱਗਣ ਸੰਮਤ 550
ਿਵਚਾਰ ਪ੍ਰਵਾਹ: ਰਾਜਨੀਤੀ ਦਾ ਨਿਸ਼ਾਨਾ ਆਮ ਆਦਮੀ ਦੀ ਭਲਾਈ ਹੋਣਾ ਚਾਹੀਦਾ ਹੈ। -ਅਰਸਤੂ

ਹਰਿਆਣਾ ਹਿਮਾਚਲ

ਰਾਜ ਮੰਤਰੀ ਕਰਨਦੇਵ ਕੰਬੋਜ ਵਲੋਂ ਲੋਕ ਸ਼ਿਕਾਇਤਾਂ ਦਾ ਨਿਪਟਾਰਾ

ਕੁਰੂਕਸ਼ੇਤਰ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਖ਼ੁਰਾਕ, ਨਾਗਰਿਕ, ਸਪਲਾਈ ਤੇ ਖ਼ਪਤਕਾਰ ਮਾਮਲੇ ਰਾਜ ਮੰਤਰੀ ਕਰਨਦੇਵ ਕੰਬੋਜ਼ ਨੇ ਕਿਹਾ ਕਿ ਫੌਜ ਦੇ ਕਰਮਚਾਰੀ ਸਤਬੀਰ ਸਿੰਘ ਨੂੰ 15 ਦਿਨਾਂ ਅੰਦਰ ਨਿਆ ਦਿੱਤਾ ਜਾਵੇਗਾ | ਇਸ ਮਾਮਲੇ 'ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਫ਼ੌਰੀ ਤੱਥਾ ਸਮੇਤ ਰਿਪੋਰਟ ਸੌਾਪਣ ਦੇ ਆਦੇਸ਼ ਵੀ ਦਿੱਤੇ ਹਨ | ਰਾਜ ਮੰਤਰੀ ਕਰਨਦੇਵ ਕੰਬੋਜ਼ ਪੰਚਾਇਤ ਭਵਨ ਦੇ ਸਭਾਗਾਰ 'ਚ ਜ਼ਿਲ੍ਹਾ ਲੋਕ ਸੰਪਰਕ ਤੇ ਕਸ਼ਟ ਨਿਵਾਰਨ ਸੰਮਤੀ ਦੀ ਬੈਠਕ ਵਿਚ ਲੋਕਾਂ ਦੀਆਂ ਸ਼ਿਕਾਇਤਾ ਦਾਂ ਨਿਪਟਾਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਇਸ ਤੋਂ ਪਹਿਲਾਂ ਰਾਜ ਮੰਤਰੀ ਕਰਨਦੇਵ ਕੰਬੋਜ਼, ਥਾਨੇਸਰ ਵਿਧਾਇਕ ਸੁਭਾਸ਼ ਸੁਧਾ, ਲਾਡਵਾ ਵਿਧਾਇਕ ਡਾ: ਪਵਨ ਸੈਣੀ, ਡਿਪਟੀ ਕਮਿਸ਼ਨਰ ਡਾ: ਐਸ. ਐਸ. ਫੁਲੀਆ, ਪੁਲਿਸ ਮੁਖੀ ਸੁਰਿੰਦਰਪਾਲ ਸਿੰਘ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜਾਪੁਰ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਦਿਆਲ ਸੁਨਹੇੜੀ, ਬਲਾਕ ਸੰਮਤੀ ਥਾਨੇਸਰ ਦੇ ਚੇਅਰਮੈਨ ਦੇਵੀ ਦਿਆਲ ਸ਼ਰਮਾ ਸਮੇਤ ਸਾਰੇ ਅਧਿਕਾਰੀਆਂ ਤੇ ਕਸ਼ਟ ਨਿਵਾਰਣ ਸੰਮਤੀ ਦੇ ਮੈਂਬਰਾਂ ਨੇ ਪੁਲਵਾਮਾ 'ਚ ਸ਼ਹੀਦ ਹੋਏ ਫੌਜੀਆਂ ਤੇ ਪਿਹੋਵਾ ਤੋਂ ਵਿਧਾਇਕ ਸਵ: ਜਸਵਿੰਦਰ ਸਿੰਘ ਸੰਧੂ ਦੇ ਦਿਹਾਂਤ 'ਤੇ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਹੈ | ਰਾਜ ਮੰਤਰੀ ਨੇ ਕਿਹਾ ਕਿ ਹਾਊਸ 'ਚ ਵੀ ਫੌਜ ਦੇ ਜਵਾਨ ਸਤਵੀਰ ਸਿੰਘ ਨੂੰ ਨਿਆ ਦਿਵਾਉਣ ਲਈ ਅਧਿਕਾਰੀਆਂ ਨੂੰ ਕੇਵਲ 15 ਦਿਨਾਂ ਦਾ ਸਮਾਂ ਦਿੱਤਾ ਹੈ | ਇਸ ਫੌਜ ਦੇ ਅਧਿਕਾਰੀ ਨੇ ਹਾਊਸ ਦੇ ਸਾਹਮਣੇ ਸ਼ਿਕਾਇਤ ਰੱਖੀ ਕਿ 29 ਸਤੰਬਰ 2018 ਨੂੰ ਉਨ੍ਹਾਂ ਦੀ ਪਤਨੀ ਦੀ ਡਲੀਵਰੀ ਲਈ ਇਕ ਮਹਿਲਾ ਡਾਕਟਰ ਵਲੋਂ ਆਪ੍ਰੇਸ਼ਨ ਜਲਦਬਾਜ਼ੀ ਵਿਚ ਕੀਤਾ ਤੇ ਲਾਪ੍ਰਵਾਹੀ ਵਰਤੀ ਗਈ | ਜਿਸ ਕਾਰਨ ਉਨ੍ਹਾਂ ਦੀ ਪਤਨੀ ਦੇ ਲੀਵਰ, ਕਿਡਨੀ ਨੂੰ ਨੁਕਸਾਨ ਪੁੱਜਾ ਅਤੇ 2 ਅਕਤੂਬਰ 2018 ਨੂੰ ਮਾਇਆ ਹਸਪਤਾਲ ਮੋਹਾਲੀ 'ਚ ਦਾਖ਼ਲ ਕਰਵਾਇਆ ਅਤੇ ਬਾਅਦ 'ਚ 14 ਅਕਤੂਬਰ 2018 ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਚ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ | ਇਸ ਸ਼ਿਕਾਇਤ 'ਤੇ ਡਿਪਟੀ ਸੀ. ਐਮ. ਓ. ਡਾ: ਐਨ. ਪੀ. ਸਿੰਘ ਨੇ ਵੀ ਆਪਣੀ ਰਿਪੋਰਟ ਰੱਖੀ | ਰਾਜ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀ 15 ਦਿਨ ਅੰਦਰ ਇਸ ਮਾਮਲੇ ਦੀ ਰਿਪੋਰਟ ਦੇਣਗੇ ਤੇ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਪਿਹੋਵਾ ਆਊਟਸੋਰਸਿੰਗ ਮਾਮਲੇ 'ਚ ਦਰਜ ਹੋਵੇਗੀ ਐਫ. ਆਈ. ਆਰ.
ਸੀ. ਐਚ. ਸੀ. ਪਿਹੋਵਾ ਤੋਂ ਸੁਨੀਲ ਕੁਮਾਰ ਤੇ ਹੋਰ ਕਰਮਚਾਰੀਆਂ ਨੇ ਪਿਛਲੇ ਸਾਲ ਅਗਸਤ ਮਹੀਨੇ 'ਚ ਸੀ. ਐਚ. ਸੀ. ਪਿਹੋਵਾ 'ਚ ਆਊਟਸੋਰਸਿੰਗ ਤਹਿਤ ਕਰਮਚਾਰੀਆਂ ਨੂੰ ਰਾਤੋਂ ਰਾਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਠੇਕੇਦਾਰ ਨੂੰ ਮਿਲ ਕੇ ਸੂਚੀ ਬਦਲਣ ਦੇ ਤੱਥ ਰੱਖੇ | ਇਸ ਮਾਮਲੇ 'ਚ ਐਸ. ਡੀ. ਐਮ. ਪਿਹੋਵਾ ਨੇ ਵੀ ਤੱਥਾਂ ਸਮੇਤ ਆਪਣੀ ਰਿਪੋਰਟ ਪੇਸ਼ ਕੀਤੀ | ਰਿਪੋਰਟ ਨੂੰ ਵੇਖਣ ਤੋਂ ਬਾਅਦ ਰਾਜ ਮੰਤਰੀ ਨੇ ਐਸ. ਡੀ. ਐਮ. ਪਿਹੋਵਾ ਨੂੰ ਕਰਮਚਾਰੀਆਂ ਵਲੋਂ ਦਿੱਤੇ ਗਏ ਸਹੁੰ ਪੱਤਰ ਤੇ ਜਾਂਚ ਰਿਪੋਰਟ ਤੋਂ ਬਾਅਦ ਦੋਸ਼ੀ ਿਖ਼ਲਾਫ਼ ਫ਼ੌਰੀ ਐਫ. ਆਈ. ਆਰ. ਦਰਜ ਕਰਵਾਉਣ ਦੇ ਹੁਕਮ ਦਿੱਤੇ ਹਨ |
ਸੀ. ਐਚ. ਸੀ. ਝਾਂਸਾ ਮਾਮਲੇ 'ਚ ਅਧਿਕਾਰੀ 10 ਦਿਨ ਅੰਦਰ ਰਿਪੋਰਟ ਸੌਾਪਣ
ਰਾਜ ਮੰਤਰੀ ਨੇ ਸੀ. ਐਚ. ਸੀ. ਝਾਂਸਾ ਦੇ ਸਹਾਇਕ ਨਰੋਤਮ ਦਾਸ ਵਲੋਂ ਆਊਟਸੋਰਸਿੰਗ ਤੇ ਹੋਰ ਕਰਮਚਾਰੀਆਂ ਵਲੋਂ ਮੈਡੀਕਲ ਸੰਸਥਾਨ ਦੇ ਮੁੱਖ ਦੁਆਰ 'ਤੇ ਜ਼ਿੰਦਰਾ ਲਗਾਏ ਜਾਣ ਦੀ ਸ਼ਿਕਾਇਤ 'ਤੇ ਜਾਣਕਾਰੀ ਲੈਂਦੇ ਹੋਏ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਮਾਮਲੇ 'ਚ 10 ਦਿਨ ਅੰਦਰ ਰਿਪੋਰਟ ਸੌਾਪੀ ਜਾਵੇ, ਤਾਂ ਜੋ ਦੋਸ਼ੀਆਂ ਿਖ਼ਲਾਫ਼ ਕਾਰਵਾਈ ਕੀਤੀ ਜਾ ਸਕੇ |
ਡੀ. ਡੀ. ਪੀ. ਓ. ਦਿੱਤੇ ਰਿਪੋਰਟ ਸੌਾਪਣ ਦੇ ਆਦੇਸ਼
ਪਿੰਡ ਠੋਲ ਵਾਸੀ ਰਮੇਸ਼ ਕੁਮਾਰ ਦੀ ਸ਼ਿਕਾਇਤ 'ਤੇ ਪਿੰਡ 'ਚ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਡੀ. ਡੀ. ਪੀ. ਓ. ਕਪਿਲ ਸ਼ਰਮਾ ਨੂੰ ਖ਼ੁਦ ਮੌਕੇ ਦਾ ਮੁਆਇਨਾ ਕਰ ਕੇ ਛੇਤੀ ਰਿਪੋਰਟ ਸੌਾਪਣ ਦੇ ਹੁਕਮ ਦਿੱਤੇ | ਇਸ ਸ਼ਿਕਾਇਤ ਨੂੰ ਰਾਜ ਮੰਤਰੀ ਨੇ ਗੰਭੀਰਤਾ ਨਾਲ ਲਿਆ |
ਕਰੰਟ ਲੱਗਣ ਨਾਲ ਹੋਈ ਮੌਤ ਦੇ ਮਾਮਲੇ 'ਚ ਤਕਨੀਕੀ ਕਮੇਟੀ ਗਠਿਤ
ਪਿੰਡ ਜਡੋਲਾ ਵਾਸੀ ਖਜਾਨ ਸਿੰਘ ਨੇ ਹਾਊਸ ਦੇ ਸਾਹਮਣੇ ਸ਼ਿਕਾਇਤ ਰੱਖੀ ਕਿ ਉਸ ਦੇ ਭਰਾ ਦੀ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਕਰੰਟ ਲੱਗਣ ਕਾਰਨ ਮੌਤ ਹੋ ਗਈ | ਮਾਮਲੇ 'ਚ ਐਕਸੀਅਨ ਕੁਰੂਕਸ਼ੇਤਰ ਨੇ ਤੱਥਾਂ ਸਮੇਤ ਆਪਣੀ ਰਿਪੋਰਟ ਪੇਸ਼ ਕੀਤੀ | ਰਾਜ ਮੰਤਰੀ ਨੇ ਦੋਵੇਂ ਪੱਖ ਜਾਨਣ ਤੋਂ ਬਾਅਦ ਸ਼ਿਕਾਇਤਕਰਤਾਂ ਨੂੰ ਨਿਆ ਦਿਵਾਉਣ ਲਈ ਇਕ ਤਕਨੀਕੀ ਕਮੇਟੀ ਤੋਂ ਜਾਂਚ ਕਰਵਾਉਣ ਦੇ ਹੁਕਮ ਦਿੱਤੇ | ਇਸ ਤਕਨੀਕੀ ਕਮੇਟੀ 'ਚ ਗ਼ੈਰ ਸਰਕਾਰੀ ਮੈਂਬਰ ਜੈ ਸਿੰਘ ਪਾਲ ਤੇ ਲਾਡੀ ਪਾਲ ਸਮੇਤ 2 ਤਕਨੀਕੀ ਅਧਿਕਾਰੀਆਂ ਨੂੰ ਸ਼ਾਮਿਲ ਕਰਨ ਦੇ ਆਦੇਸ਼ ਦਿੱਤੇ |

ਟਰਾਲੀ ਚੋਰੀ ਮਾਮਲੇ 'ਚ ਇਕ ਗਿ੍ਫ਼ਤਾਰ

ਕੁਰੂਕਸ਼ੇਤਰ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਟਰਾਲੀ ਚੋਰੀ ਕਰਨ ਦੇ ਦੋਸ਼ 'ਚ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ 12 ਅਗਸਤ 2015 ਨੂੰ ਪਿੰਡ ਬਜੀਦਪੁਰ ਵਾਸੀ ਬੰਟੀ ਨੇ ਥਾਣਾ ਸਦਰ ਥਾਨੇਸਰ 'ਚ ਸ਼ਿਕਾਇਤ ...

ਪੂਰੀ ਖ਼ਬਰ »

ਨਕਦੀ ਤੇ ਗਹਿਣੇ ਵਾਲਾ ਬੈਗ ਚੋਰੀ

ਟੋਹਾਣਾ, 18 ਫਰਵਰੀ (ਗੁਰਦੀਪ ਸਿੰਘ ਭੱਟੀ)-ਪਿੰਡ ਭੋਡੀ 'ਚ ਕਰਨਾਲ ਦੇ ਪਿੰਡ ਕੋਹੜ ਤੋਂ ਆਈ ਬਰਾਤ 'ਚ ਲਾੜੇ ਦੇ ਪਿਤਾ ਦੇ ਹੱਥ ਵਿਚਲਾ ਬੈਗ ਚੋਰੀ ਹੋਣ 'ਤੇ ਵਿਆਹ 'ਚ ਭਗਦੜ ਮਚ ਗਈ | ਬੈਗ 'ਚ ਸੋਨੇ ਦੇ ਗਹਿਣੇ ਤੇ ਨਕਦੀ ਸੀ | ਪੁਲਿਸ ਨੇ ਦਿੱਤੀ ਸ਼ਿਕਾਇਤ 'ਚ ਲਾੜੇ ਦੇ ਪਿਤਾ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਪਤਨੀ ਦੀ ਮੌਤ, ਪਤੀ ਗੰਭੀਰ ਜ਼ਖ਼ਮੀ

ਫਤਿਹਾਬਾਦ/ਟੋਹਾਣਾ, 18 ਫਰਵਰੀ (ਹਰਬੰਸ ਮੰਡੇਰ/ਭੱਟੀ)-ਜ਼ਿਲ੍ਹੇ ਦੇ ਪਿੰਡ ਢਾਣੀ ਡੂਲਟ 'ਚ ਦੇਰ ਰਾਤ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਜੇ. ਬੀ. ਟੀ. ਅਧਿਆਪਕ ਤੇ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਏ | ਉਨ੍ਹਾਂ ਨੂੰ ਪਰਿਵਾਰ ਦੇ ਮੈਂਬਰਾਂ ਨੇ ਇਲਾਜ ਲਈ ਸਰਕਾਰੀ ...

ਪੂਰੀ ਖ਼ਬਰ »

ਰਾਜ ਮੰਤਰੀ ਵਲੋਂ ਠੇਕੇਦਾਰਾਂ ਨੂੰ ਵਿਕਾਸ ਕਾਰਜ ਛੇਤੀ ਪੂਰੇ ਕਰਨ ਦੇ ਨਿਰਦੇਸ਼

ਕੁਰੂਕਸ਼ੇਤਰ/ਸ਼ਾਹਾਬਾਦ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਸ਼ਹਿਰ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਤੇ ਠੇਕੇਦਾਰਾਂ ਨੂੰ ਸ਼ਹਿਰ 'ਚ ਚੱਲ ਰਹੇ ਵਿਕਾਸ ਕਾਰਜ ਛੇਤੀ ਪੂਰੇ ਕਰਨ ਦੇ ਨਿਰਦੇਸ਼ ਦਿੱਤੇ | ਰਾਜ ਮੰਤਰੀ ਨੇ ਕਿਹਾ ...

ਪੂਰੀ ਖ਼ਬਰ »

ਲਾਪਤਾ ਲੜਕੀ ਭੂਨਾ ਬੱਸ ਅੱਡੇ ਤੋਂ ਬਰਾਮਦ

ਟੋਹਾਣਾ, 18 ਫਰਵਰੀ (ਗੁਰਦੀਪ ਸਿੰਘ ਭੱਟੀ)-ਇਥੋਂ ਦੇ ਇਕ ਪਿੰਡ 'ਚੋਂ ਬੀਤੇ ਦਿਨੀਂ ਭੇਦਭਰੀ ਹਾਲਤ 'ਚ ਲਾਪਤਾ ਹੋਈ ਲੜਕੀ ਨੂੰ ਪੁਲਿਸ ਨੇ ਭੂਨਾ ਬੱਸ ਅੱਡੇ ਤੋਂ ਬਰਾਮਦ ਕੀਤਾ ਹੈ | ਜਾਣਕਾਰੀ ਮੁਤਾਬਿਕ ਇਕ ਵਿਅਕਤੀ ਨੇ ਭੂਨਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ...

ਪੂਰੀ ਖ਼ਬਰ »

ਚੋਣ ਪ੍ਰਣਾਲੀ 'ਚ ਸੁਧਾਰ ਨੂੰ ਲੈ ਕੇ ਸੈਮੀਨਾਰ 24 ਨੂੰ

ਟੋਹਾਣਾ, 18 ਫਰਵਰੀ (ਗੁਰਦੀਪ ਸਿੰਘ ਭੱਟੀ)-ਭਾਰਤ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੇ ਚੋਣ ਪ੍ਰਣਾਲੀ 'ਚ ਸੁਧਾਰ ਕਰਨ ਲਈ ਮੰਗ ਨੂੰ ਲੈ ਕੇ ਆਮ ਲੋਕਾਂ ਨਾਲ ਮਿਲ ਕੇ ਜਨਮੱਤ ਤਿਆਰ ਕਰਨ ਲਈ 24 ਫ਼ਰਵਰੀ ਨੂੰ ਜ਼ਿਲ੍ਹਾ ਪੱਧਰ 'ਤੇ ਚੋਣ ਸੁਧਾਰਾਂ ਸਬੰਧੀ ਸੈਮੀਨਾਰ ਕਰਵਾਉਣ ਦਾ ...

ਪੂਰੀ ਖ਼ਬਰ »

ਲੋਕਾਂ ਨੂੰ ਈ. ਵੀ. ਐਮ. ਤੇ ਵੀ. ਵੀ. ਪੈਟ ਮਸ਼ੀਨ ਬਾਰੇ ਕੀਤਾ ਜਾਗਰੂਕ

ਏਲਨਾਬਾਦ, 18 ਫਰਵਰੀ (ਜਗਤਾਰ ਸਮਾਲਸਰ)-ਆਮ ਲੋਕਾਂ ਨੂੰ ਈ. ਵੀ. ਐਮ. ਤੇ ਵੀ. ਵੀ. ਪੈਟ ਮਸ਼ੀਨ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਚਲਾਈ ਗਈ ਜਾਗਰੂਕਤਾ ਵੈਨ ਨੇ ਮੰਗਾਲਾ, ਮਾਧੋਸਿੰਘਾਨਾ, ਉਮੇਦਪੁਰਾ, ਮਹਿਨਾਖੇੜਾ ਆਦਿ ਪਿੰਡਾਂ 'ਚ ਪੱੁਜ ਕੇ ਲੋਕਾਂ ਨੂੰ ...

ਪੂਰੀ ਖ਼ਬਰ »

ਅੱਤਵਾਦੀਆਂ 'ਤੇ ਲਗਾਮ ਲਗਾਉਣ ਦਾ ਸਮਾਂ ਆ ਗਿਆ-ਬਿੰਦਲ

ਬਾਬੈਨ, 18 ਫਰਵਰੀ (ਡਾ: ਦੀਪਕ ਦੇਵਗਨ)-ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੈਨਿਕਾਂ ਦੀ ਸ਼ਹਾਦਤ 'ਤੇ ਭਾਰਤ ਵਾਸੀਆਂ 'ਚ ਅੱਤਵਾਦ ਿਖ਼ਲਾਫ਼ ਰੋਸ ਹੈ | ਬਾਬੈਨ ਵਿਚ ਵੀ ਬਰਾੜਾ ਰੋਡ ਦੇ ਦੁਕਾਨਦਾਰਾਂ ਨੇ ਸ਼ਹੀਦਾਂ ਦੀ ਸ਼ਹਾਦਤ ਲਈ 2 ਮਿੰਟ ਦਾ ਮੌਨ ਰੱਖਿਆ | ਪਾਕਿਸਤਾਨ ਦੇ ...

ਪੂਰੀ ਖ਼ਬਰ »

ਮਾਰਕੰਡਾ ਨੈਸ਼ਨਲ ਕਾਲਜ 'ਚ ਕੌਮੀ ਗੋਸ਼ਟੀ ਕਰਵਾਈ

ਕੁਰੂਕਸ਼ੇਤਰ/ਸ਼ਾਹਾਬਾਦ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਮਾਰਕੰਡਾ ਨੈਸ਼ਨਲ ਕਾਲਜ ਦੇ ਅੰਗਰੇਜ਼ੀ ਵਿਭਾਗ ਵਲੋਂ ਪੋਸਟ ਕਾਲੋਨਿਅਲਿਜ਼ਮ ਤੇ ਬਿਆਂਡ ਥਿਓਰੀ ਐਾਡ ਪ੍ਰੈਕਟਿਸ ਨਾਂਅ ਵਿਸ਼ੇ 'ਤੇ ਇਕ ਰੋਜ਼ਾ ਕੌਮੀ ਗੋਸ਼ਟੀ ਕੀਤੀ ਗਈ | ਸੈਮੀਨਾਰ ਦਾ ਉਦਘਾਟਨ ਪ੍ਰੋ: ...

ਪੂਰੀ ਖ਼ਬਰ »

ਮਿਸ਼ਨ ਕਿਸ਼ੋਰ ਉਦੈ ਵਰਕਸ਼ਾਪ ਲਗਾਈ

ਕੁਰੂਕਸ਼ੇਤਰ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਭਾਰਤੀ ਬਾਲ ਮੈਡੀਕਲ ਅਕਾਦਮੀ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਡਾ: ਹਰਮੇਸ਼ ਸਿੰਘ ਬੈਂਸ ਨੇ ਕਿਹਾ ਕਿ ਦੁਨੀਆ 'ਚ ਸਭ ਤੋਂ ਵੱਧ ਖ਼ੁਦਕੁਸ਼ੀਆਂ ਭਾਰਤ 'ਚ ਹੁੰਦੀਆਂ ਹਨ | ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ 'ਚ ...

ਪੂਰੀ ਖ਼ਬਰ »

ਨਿਟ 'ਚ ਚੱਲ ਰਹੇ ਕਾਨਫਲੁਏਾਸ-19 ਦੀ ਸਮਾਪਤੀ

ਕੁਰੂਕਸ਼ੇਤਰ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਕੌਮੀ ਪ੍ਰੌਦਯੋਗਿਕੀ ਸੰਸਥਾਨ (ਨਿਟ) 'ਚ ਕਾਨਫਲੁਇੰਸ-19 ਦੀ ਸਮਾਪਤੀ ਦੇਰ ਸ਼ਾਮ ਸੰਸਥਾਨ ਦੇ ਜੁਬਲੀ ਹਾਲ 'ਚ ਪੁਰਸਕਾਰ ਵੰਡ ਤੇ ਸਮਾਪਤੀ ਸਮਾਗਮ ਨਾਲ ਹੋਈ | ਇਸ ਮੌਕੇ ਸੰਸਥਾਨ ਦੇ ਡੀਨ ਵਿਦਿਆਰਥੀ ਕਲਿਆਣ ਡਾ: ਰਾਜੇਂਦਰ ...

ਪੂਰੀ ਖ਼ਬਰ »

ਕਸਬਾ ਭੂਨਾ 'ਚ ਸੀਵਰੇਜ ਵਿਛਾਉਣ ਦਾ ਕੰਮ ਸ਼ੁਰੂ

ਟੋਹਾਣਾ, 18 ਫਰਵਰੀ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹੇ ਦਾ ਮੁੱਖ ਕਸਬਾ ਭੂਨਾ ਦੇ ਪਰਿਵਾਰਾਂ ਨੂੰ ਸੀਵਰੇਜ ਦੀ ਸਹੂਲਤ ਦੇਣ ਲਈ ਜਨ ਸਿਹਤ ਵਿਭਾਗ ਨੇ ਭੂਨਾ ਦੀਆਂ ਗਲੀਆਂ 'ਚ ਸੀਵਰੇਜ ਵਿਛਾਉਣ ਦਾ ਕੰਮ ਆਰੰਭ ਕਰ ਦਿੱਤਾ ਹੈ | ਹਰਿਆਣਾ ਸਰਕਾਰ ਨੇ ਭੂਨਾ 'ਚ ਸੀਵਰੇਜ ਵਿਛਾਉਣ ...

ਪੂਰੀ ਖ਼ਬਰ »

ਨਗਰ ਕੀਰਤਨ ਦਾ ਗੁਰੂ ਨਾਨਕ ਖ਼ਾਲਸਾ ਕਾਲਜ ਵਲੋਂ ਸਵਾਗਤ

ਯਮੁਨਾਨਗਰ, 18 ਫਰਵਰੀ (ਗੁਰਦਿਆਲ ਸਿੰਘ ਨਿਮਰ)-ਖੇਤਰ 'ਚ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਰਵੀਦਾਸ ਜੈਅੰਤੀ ਨੂੰ ਸਮਰਪਿਤ ਸ਼ਰਧਾ ਨਾਲ ਸਜਾਇਆ ਗਿਆ | ਬੈਂਡ ਬਾਜਿਆਂ ਨਾਲ ਇਹ ਨਗਰ ਕੀਰਤਨ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਮੁੱਖ ਦੁਆਰ 'ਤੇ ਪੁੱਜਿਆ, ਤਾਂ ਕਾਲਜ ਦੀ ...

ਪੂਰੀ ਖ਼ਬਰ »

ਸੰਘੀ ਢਾਂਚੇ ਦੇ ਰੂਪ 'ਚ ਰਾਸ਼ਟਰ ਨਿਰਮਾਣ ਦਾ ਹਰੇਕ ਮਨੁੱਖ ਹਿੱਸੇਦਾਰ ਬਣੇ-ਜਸਟਿਸ ਜਗਦੀਪ ਸਿੰਘ

ਕੁਰੂਕਸ਼ੇਤਰ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਸੀ. ਬੀ. ਆਈ. ਕੋਰਟ ਪੰਚਕੂਲਾ ਦੇ ਜੱਜ ਜਗਦੀਪ ਸਿੰਘ ਨੇ ਕਿਹਾ ਹੈ ਕਿ ਦਲਗਤ ਰਾਜਨੀਤੀ ਤੋਂ ਉੱਪਰ ਉੱਠਦੇ ਹੋਏ ਇਕ ਸੰਘੀ ਢਾਂਚੇ ਵਜੋਂ ਰਾਸ਼ਟਰ ਦਾ ਨਿਰਮਾਣ ਕਰਨਾ ਹੋਵੇਗਾ | ਨਿਆਪਾਲਿਕਾ ਪੂਰੀ ਤਰ੍ਹਾਂ ਸੁਤੰਤਰ ਹੈ | ਇਹ ...

ਪੂਰੀ ਖ਼ਬਰ »

ਦੋ ਰੋਜ਼ਾ ਬਲਰਾਜ ਗੁਪਤਾ ਯਾਦਗਾਰੀ ਟੂਰਨਾਮੈਂਟ ਕਰਵਾਇਆ

ਯਮੁਨਾਨਗਰ, 18 ਫਰਵਰੀ (ਗੁਰਦਿਆਲ ਸਿੰਘ ਨਿਮਰ)-ਜਗਾਧਰੀ-ਯਮੁਨਾਨਗਰ ਟੈਨਿਸ ਐਸੋਸੀਏਸ਼ਨ ਵਲੋਂ 2 ਰੋਜ਼ਾ ਬਲਰਾਜ ਗੁਪਤਾ ਯਾਦਗਾਰੀ ਟੂਰਨਾਮੈਂਟ ਜਿੰਮਖਾਨਾ ਕਲੱਬ 'ਚ ਕਰਵਾਇਆ ਗਿਆ | ਟੂਰਨਾਮੈਂਟ 'ਚ ਵੱਖ-ਵੱਖ ਉਮਰ ਦੇ ਖਿਡਾਰੀਆਂ ਨੇ ਹਿੱਸਾ ਲਿਆ | ਟੂਰਨਾਮੈਂਟ ਦੇ ...

ਪੂਰੀ ਖ਼ਬਰ »

ਡੀ. ਸੀ. ਵਲੋਂ ਸੀ. ਐਮ. ਵਿੰਡੋ, ਹਰਪਥ, ਸੋਸ਼ਲ ਮੀਡੀਆ ਤੇ ਅੰਤੋਦਿਆ ਸਰਲ ਨਾਲ ਸਬੰਧਤ ਹਦਾਇਤਾਂ

ਕੁਰੂਕਸ਼ੇਤਰ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ: ਐਸ. ਐਸ. ਫੁਲੀਆ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੀ. ਐਮ. ਵਿੰਡੋ, ਹਰਪਥ, ਸੋਸ਼ਲ ਮੀਡੀਆ ਤੇ ਅੰਤੋਦਿਆ ਸਰਲ ਨਾਲ ਸਬੰਧਤ ਕੰਮਾਂ 'ਚ ਕਿਸੇ ਤਰ੍ਹਾਂ ਦੀ ਕੋਈ ਲਾਪ੍ਰਵਾਹੀ ਨਹੀਂ ਹੋਣੀ ...

ਪੂਰੀ ਖ਼ਬਰ »

ਏਲਨਾਬਾਦ ਤੋਂ ਦਿੱਲੀ ਲਈ ਸਿੱਧੀ ਰੇਲ ਸੇਵਾ ਸ਼ੁਰੂ

ਏਲਨਾਬਾਦ, 18 ਫਰਵਰੀ (ਜਗਤਾਰ ਸਮਾਲਸਰ)-ਪਿਛਲੀ ਰਾਤ ਏਲਨਾਬਾਦ ਤੋਂ ਰਾਜਧਾਨੀ ਦਿੱਲੀ ਨੂੰ ਸਿੱਧੀ ਰੇਲ ਸੇਵਾ ਸ਼ੁਰੂ ਹੋ ਗਈ ਜਿਸ ਨਾਲ ਹੁਣ ਇਸ ਖੇਤਰ 'ਚੋਂ ਸਿੱਧੇ ਦਿੱਲੀ ਜਾਣ ਲਈ ਆਮ ਲੋਕਾਂ ਨੂੰ ਪੂਰੀ ਸਹੂਲਤ ਮਿਲੇਗੀ | ਇਹ ਰੇਲ ਗੱਡੀ ਤਿਲਕ ਬਰਿੱਜ ਪੈਸੰਜ਼ਰ ...

ਪੂਰੀ ਖ਼ਬਰ »

ਕ੍ਰਿਕਟ ਅਕਾਦਮੀ 'ਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਹੋਣਗੇ-ਸੁਧਾ

ਕੁਰੂਕਸ਼ੇਤਰ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਪੂਜਾ ਮਾਡਰਨ ਪਬਲਿਕ ਸਕੂਲ ਦੇ ਸੰਚਾਲਕਾਂ ਨੇ ਕ੍ਰਿਕਟ ਅਕਾਦਮੀ ਖੋਲ੍ਹ ਕੇ ਕੁਰੂਕਸ਼ੇਤਰ ਲਈ ਇਕ ਸ਼ਲਾਘਾਯੋਗ ਕੰਮ ਕੀਤਾ ਹੈ | ਇਸ ਕ੍ਰਿਕਟ ਅਕਾਦਮੀ 'ਚ ਚੰਗੇ ਕੋਚਾਂ ਵਲੋਂ ...

ਪੂਰੀ ਖ਼ਬਰ »

ਕਾਨੂੰਨੀ ਸਾਖਰਤਾ ਸੈੱਲ ਨੇ ਮਹਿਲਾ ਕਾਲਜ 'ਚ ਮੁਕਾਬਲੇ ਕਰਵਾਏ

ਸਿਰਸਾ, 18 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸਰਕਾਰੀ ਮਹਿਲਾ ਕਾਲਜ 'ਚ ਕਾਨੂੰਨੀ ਸਾਖਰਤਾ ਸੈੱਲ ਵਲੋਂ ਕਵਿਤਾ, ਨਿਬੰਧ, ਸਲੋਗਨ ਰਾਈਟਿੰਗ, ਪੇਟਿੰਗ ਤੇ ਭਾਸ਼ਨ ਮੁਕਾਬਲੇ ਕਰਵਾਏ ਗਏ, ਜਿਸ 'ਚ ਵੱਡੀ ਗਿਣਤੀ 'ਚ ਵਿਦਿਆਰਥਣਾਂ ਨੇ ਹਿੱਸਾ ਲਿਆ | ਇਹ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੈਅੰਤੀ ਧੂਮਧਾਮ ਨਾਲ ਮਨਾਈ

ਟੋਹਾਣਾ, 18 ਫਰਵਰੀ (ਗੁਰਦੀਪ ਸਿੰਘ ਭੱਟੀ)-ਗੁਰੂ ਰਵੀਦਾਸ ਜੀ ਦੀ ਜੈਅੰਤੀ ਉਤਸ਼ਾਹ ਨਾਲ ਰਤੀਆ ਰੋਡ 'ਤੇ ਪੈਂਦੇ ਮੰਦਰ 'ਚ ਮਨਾਈ ਗਈ | ਦੁਪਹਿਰ ਬਾਅਦ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਸ੍ਰੀ ਗੁਰੂ ਰਵੀਦਾਸ ਮੰਦਰ ਪੁੱਜੇ ਅਤੇ ਇਲਾਹੀ ਬਾਣੀ ਸਰਵਣ ਕੀਤੀ ਤੇ ਲੰਗਰ ਛਕਿਆ | ...

ਪੂਰੀ ਖ਼ਬਰ »

ਅਧਿਕਾਰੀ ਵਿਕਾਸ ਕਾਰਜ ਛੇਤੀ ਪੂਰੇੇ ਕਰਵਾਉਣ-ਸੁਨਹੇੜੀ

ਕੁਰੂਕਸ਼ੇਤਰ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਗੁਰਦਿਆਲ ਸੁਨਹੇੜੀ ਨੇ ਕਿਹਾ ਕਿ ਪੇਂਡੂ ਖੇਤਰਾਂ 'ਚ ਚੱਲ ਰਹੇ ਵਿਕਾਸ ਕਾਰਜ ਅਧਿਕਾਰੀ ਛੇਤੀ ਪੂਰਾ ਕਰਵਾਉਣ | ਇਸ ਕੰਮ 'ਚ ਲਾਪ੍ਰਵਾਹੀ ਨਾ ਕੀਤੀ ਜਾਵੇ | ਉਹ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਰ ਤੇ ਧਰਮਸ਼ਾਲਾ 'ਚ ਸਥਾਪਤ ਕੀਤਾ ਨਿਸ਼ਾਨ ਸਾਹਿਬ

ਕੁਰੂਕਸ਼ੇਤਰ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਰਵੀਦਾਸ ਮੰਦਰ ਤੇ ਧਰਮਸ਼ਾਲਾ 'ਚ ਡਿਪਟੀ ਕਮਿਸ਼ਨਰ ਡਾ: ਐਸ. ਐਸ. ਫੁਲੀਆ ਦੀ ਹਾਜ਼ਰੀ 'ਚ ਨਿਸ਼ਾਨ ਸਾਹਿਬ ਸਥਾਪਤ ਕੀਤਾ ਗਿਆ | ਪ੍ਰੋਗਰਾਮ ਸ੍ਰੀ ਗੁਰੂ ਰਵਿਦਾਸ ਤੇ ਧਰਮਸ਼ਾਲਾ ਸਭਾ ਵਲੋਂ ਕਰਵਾਇਆ ਗਿਆ ਸੀ | ...

ਪੂਰੀ ਖ਼ਬਰ »

ਗੁਰੂ ਰਵਿਦਾਸ ਦੇ ਜਨਮ ਦਿਵਸ 'ਤੇ ਸ਼ੋਭਾ ਯਾਤਰਾ ਕੱਢੀ

ਨਰਾਇਣਗੜ੍ਹ, 18 ਫਰਵਰੀ (ਪੀ.ਸਿੰਘ)-ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਵਲੋਂ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ ਬਸਪਾ ਨੇਤਾ ਸੰਜੀਵ ਵਰਮਾ ਨੇ ਕੀਤਾ | ਸ਼ੋਭਾ ਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ...

ਪੂਰੀ ਖ਼ਬਰ »

ਧੰਨਵਾਦ ਸਮਾਗਮ ਕਰਵਾਇਆ

ਕੁਰੂਕਸ਼ੇਤਰ/ਸ਼ਾਹਾਬਾਦ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਸ਼ਾਹਾਬਾਦ 'ਚ ਬਲਾਕ ਸੰਮਤੀ ਤੇ ਬਲਾਕ ਦੀਆਂ ਪੰਚਾਇਤਾਂ ਨੇ ਹਲਕੇ 'ਚ ਹੋਏ ਚਹੰੁਪੱਖੀ ਵਿਕਾਸ ਨੂੰ ਲੈ ਕੇ ਰਾਜ ਮੰਤਰੀ ਕ੍ਰਿਸ਼ਨ ਬੇਦੀ ਦਾ ਸਵਾਗਤ ਤੇ ਧੰਨਵਾਦ ਸਮਾਗਮ ਕਰਵਾਇਆ | ਪ੍ਰੋਗਰਾਮ 'ਚ ਸਭ ਤੋਂ ...

ਪੂਰੀ ਖ਼ਬਰ »

ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਸਵੈ–ਰੋਜ਼ਗਾਰ ਲਈ ਚੈੱਕ ਵੰਡੇ

ਸਿਰਸਾ, 18 ਫਰਵਰੀ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ ਵਲੋਂ ਸੁਰਖਾਬ ਕੰਪਲੈਕਸ 'ਚ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਆਪਣਾ ਰੋਜ਼ਗਾਰ ਸਥਾਪਤ ਕਰਨ ਲਈ 76 ਲੱਖ 75 ਹਜ਼ਾਰ ਰੁਪਏ ਦੇ ਚੈੱਕ ਵੰਡੇ ਗਏ ਹਨ | ਸਮਾਗਮ 'ਚ ਹਾਜ਼ਰ ਲੋਕਾਂ ...

ਪੂਰੀ ਖ਼ਬਰ »

ਪ੍ਰਕਾਸ਼ ਉਤਸਵ ਤੇ ਦਸਤਾਰ ਮੁਕਾਬਲਾ 24 ਫਰਵਰੀ ਨੂੰ

ਕੁਰੂਕਸ਼ੇਤਰ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਦਸਤਾਰ ਮੁਕਾਬਲਾ ਕਰਵਾਇਆ ਜਾਵੇਗਾ | ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਦੇ ਸਹਾਇਕ ਇੰਚਾਰਜ ਸਾਹਿਬ ਸਿੰਘ ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰਾ ...

ਪੂਰੀ ਖ਼ਬਰ »

ਕਿਡਜ਼ੀ ਸਕੂਲ ਦੇ ਬੱਚਿਆਂ ਨੇ ਰਵਿਦਾਸ ਜੈਅੰਤੀ ਮਨਾਈ

ਕੁਰੂਕਸ਼ੇਤਰ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਕਿਡਜੀ ਸਕੂਲ ਸੈਕਟਰ-3 'ਚ ਗੁਰੂ ਰਵਿਦਾਸ ਜੈਅੰਤੀ ਮਨਾਈ ਗਈ | ਪ੍ਰੋਗਰਾਮ 'ਚ ਜਮਾਤ ਨਰਸਰੀ ਤੋਂ ਸੀਨੀਅਰ ਕੇ. ਜੀ. ਦੇ ਬੱਚਿਆਂ ਨੇ ਹਿੱਸਾ ਲਿਆ | ਇਸ ਦੌਰਾਨ ਗੁਰੂ ਰਵਿਦਾਸ ਦੇ ਭੇਸ਼ 'ਚ ਬੱਚਿਆਂ ਨੇ ਗੁਰੂ ਰਵਿਦਾਸ ਜੀ ਦੇ ...

ਪੂਰੀ ਖ਼ਬਰ »

¸ ਡਾ: ਹਰਪ੍ਰੀਤ ਕੌਰ ਖੁਰਾਣਾ ਦੀ ਪੰਜਵੀਂ ਪੁਸਤਕ 'ਚ ਖੁਲਾਸਾ¸ ਸਿਕਲੀਗਰ, ਵਣਜਾਰੇ, ਲੁਬਾਣੇ, ਸਤਨਾਮੀਏ, ਜੌਹਰੀ ਆਦਿ ਸਮੇਤ ਸਿੱਖਾਂ ਦੀ ਗਿਣਤੀ 15 ਕਰੋੜ

ਇੰਦੌਰ, 18 ਫਰਵਰੀ (ਰਤਨਜੀਤ ਸਿੰਘ ਸ਼ੈਰੀ)-ਦੁਨੀਆ ਭਰ ਵਿਚ ਸਿੱਖਾਂ ਦੀ ਗਿਣਤੀ ਲਗਪਗ ਪੌਣੇ ਤਿੰਨ ਕਰੋੜ ਹੈ | ਸਿਕਲੀਗਰ, ਵਣਜਾਰੇ, ਲੁਬਾਣੇ, ਸਤਨਾਮੀਏ, ਜੌਹਰੀ ਆਦਿ ਵੀ ਗੁਰੂ ਨਾਨਕ ਨਾਮ ਲੇਵਾ ਹਨ | ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਨ | ਨਸ਼ਿਆਂ ਤੋਂ ਦੂਰ ...

ਪੂਰੀ ਖ਼ਬਰ »

21 ਲੋੜਵੰਦ ਲੜਕੀਆਂ ਵਿਆਹ ਕਰਵਾਏ

ਕਾਲਾਂਵਾਲੀ, 18 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 550 ਸਾਲ ਪਹਿਲਾਂ ਕਲਯੁੱਗ ਦੇ ਭਿਆਨਕ ਸਮੇਂ 'ਚ ਪ੍ਰਗਟ ਹੋ ਕੇ ਸਰਬੱਤ ਦੇ ਭਲੇ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਸੰਸਾਰ ਤੇ ਬਿਨਾਂ ਭੇਦਭਾਵ ਪਰਉਪਕਾਰ ਕੀਤੇ | ਸ੍ਰੀ ਗੁਰੂ ਨਾਨਕ ...

ਪੂਰੀ ਖ਼ਬਰ »

ਪਿੰਡ ਟਟਿਆਣਾ ਤੋਂ ਸੰਕਲਪ ਪੱਤਰ ਰੱਥ ਯਾਤਰਾ ਸ਼ੁਰੂ

ਗੂਹਲਾ ਚੀਕਾ, 18 ਫਰਵਰੀ (ਓ. ਪੀ. ਸੈਣੀ)-ਸੰਕਲਪ ਪੱਤਰ ਰੱਥ ਯਾਤਰਾ ਗੂਹਲਾ ਹਲਕੇ ਦੇ ਪਿੰਡ ਟਟਿਆਨਾ ਤੋਂ ਸ਼ੁਰੂ ਕੀਤੀ ਗਈ | ਸੰਕਲਪ ਪੱਤਰ ਰੱਥ ਯਾਤਰਾ ਇਕ ਦਿਨ 'ਚ ਕਰੀਬ ਇਕ ਦਰਜਨ ਪਿੰਡਾਂ 'ਚ ਜਾ ਕੇ ਆਮ ਲੋਕਾਂ ਦਾ ਲਿਖ਼ਤੀ ਸੁਝਾਓ ਲਏਗੀ | ਜੋ ਸੁਝਾਓ ਪੇਟੀ 'ਚ ਪਾਇਆ ...

ਪੂਰੀ ਖ਼ਬਰ »

ਮਹਾਰਾਜਾ ਅਗਰਸੈਨ ਸਕੂਲ ਦੇ ਵਿਦਿਆਰਥੀਆਂ ਨੇ ਮੋਮਬੱਤੀ ਮਾਰਚ ਕੱਢਿਆ

ਕੁਰੂਕਸ਼ੇਤਰ, 18 ਫਰਵਰੀ (ਜਸਬੀਰ ਸਿੰਘ ਦੁੱਗਲ)-ਸ਼ਹਿਰ ਦੇ ਮਹਾਰਾਜਾ ਅੱਗਰਸੈਨ ਸੀਨੀਅਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮੋਮਬੱਤੀ ਮਾਰਚ ਕੱਢਿਆ | ਵਿਦਿਆਰਥੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ | ਪਿੰ੍ਰਸੀਪਲ ਮੁਕਤਾ ਅੱਗਰਵਾਲ ਨੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਮੀਡੀਆ 'ਚ ਵਿਕਾਸ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਨਹੀਂ ਕੀਤਾ ਜਾ ਰਿਹਾ-ਪ੍ਰੋ: ਗੋਬਿੰਦ ਸਿੰਘ

ਥਾਨੇਸਰ, 18 ਫਰਵਰੀ (ਅਜੀਤ ਬਿਊਰੋ)-ਸਾਬਕਾ ਸੰਪਾਦਕ ਤੇ ਜੰਮੂ ਕਸ਼ਮੀਰ ਦੇ ਪ੍ਰੋਫੈਸਰ ਗੋਬਿੰਦ ਸਿੰਘ ਨੇ ਕਿਹਾ ਕਿ ਆਜ਼ਾਦੀ ਦੇ 7 ਦਹਾਕਿਆਂ ਬਾਅਦ ਵੀ ਮੀਡੀਆ 'ਚ ਵਿਕਾਸ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਨਹੀਂ ਕੀਤਾ ਜਾ ਰਿਹਾ ਹੈ | ਵਿਕਾਸ ਲਈ ਵਿਕਾਸਾਤਮਕ ...

ਪੂਰੀ ਖ਼ਬਰ »

ਥਾਣਾ ਛੱਪਰ 'ਚ ਗੁਰੂ ਰਵਿਦਾਸ ਜੈਅੰਤੀ ਦੇ ਸਬੰਧ 'ਚ ਨਗਰ ਕੀਰਤਨ ਸਜਾਇਆ

ਸਰਸਵਤੀ ਨਗਰ, 18 ਫਰਵਰੀ (ਅਜੀਤ ਬਿਊਰੋ)-ਸ੍ਰੀ ਭੀਮਰਾਵ ਅੰਬੇਡਕਰ ਕਮੇਟੀ ਸਬਲਪੁਰ ਮਾਜਰੀ ਤੇ ਗੁਰੂ ਰਵਿਦਾਸ ਮੰਦਰ ਕਮੇਟੀ ਥਾਣਾ ਛੱਪਰ ਵਲੋਂ ਸਾਂਝੇ ਤੌਰ 'ਤੇ ਗੁਰੂ ਰਵਿਦਾਸ ਦੇ 642ਵੇਂ ਜਨਮ ਉਤਸਵ ਦੇ ਸਬੰਧ 'ਚ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰੂ ਰਵਿਦਾਸ ...

ਪੂਰੀ ਖ਼ਬਰ »

ਗਾਂਧੀ ਗਰਾਊਾਡ ਅੰਬਾਲਾ ਕੈਂਟ 'ਚ ਸਰਸ ਮੇਲਾ 22 ਤੋਂ

ਅੰਬਾਲਾ, 18 ਫਰਵਰੀ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਕਿਹਾ ਕਿ ਸਰਸ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ | 22 ਫਰਵਰੀ ਤੋਂ 5 ਮਾਰਚ ਤੱਕ ਗਾਂਧੀ ਗਰਾਊਾਡ ਅੰਬਾਲਾ ਕੈਂਟ 'ਚ ਲੱਗਣ ਵਾਲੇ ਸਰਸ ਮੇਲੇ ਨੂੰ ਸ਼ਾਨਦਾਰ ਰੰਗ ਦੇਣ ਲਈ ਬਾਹਰੀ ਦੀਵਾਰਾਂ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਚੌਥਾ ਵਰਗ ਕਰਮਚਾਰੀਆਂ ਨੇ ਦਿੱਤਾ ਧਰਨਾ

ਕੈਥਲ, 18 ਫਰਵਰੀ (ਅਜੀਤ ਬਿਊਰੋ)-ਵੱਖ-ਵੱਖ ਮੰਗਾਂ ਨੂੰ ਲੈ ਕੇ ਆਯੁਰਵੈਦਿਕ ਤੇ ਸਿੱਖਿਆ ਵਿਭਾਗ ਪਾਰਟ ਟਾਈਮ ਕਰਮਚਾਰੀ ਜ਼ਿਲ੍ਹਾ ਦਫ਼ਤਰ 'ਤੇ ਇਕੱਠੇ ਹੋਏ ਤੇ ਧਰਨਾ ਦੇ ਕੇ ਰੋਸ ਪ੍ਰਗਟ ਕੀਤਾ | ਜ਼ਿਲ੍ਹਾ ਸਕੱਤਰ ਛੱਜੂ ਰਾਮ ਨੇ ਦੱਸਿਆ ਕਿ ਹਰਿਆਣਾ ਸੂਬਾਈ ਚੌਥਾ ਵਰਗ ...

ਪੂਰੀ ਖ਼ਬਰ »

ਦਿੱਲੀ ਪਬਲਿਕ ਕਿਡਜ਼ ਸਕੂਲ ਮਟਕ ਮਾਜਰੀ ਵਿਖੇ ਸਾਲਾਨਾ ਉਤਸਵ ਮਨਾਇਆ

ਇੰਦਰੀ, 18 ਫਰਵਰੀ (ਅਜੀਤ ਬਿਊਰੋ)-ਸ੍ਰੀ ਵੈਸ਼ਨੋ ਦੇਵੀ ਮੰਦਰ ਮਥਾਨਾ ਦੀ ਸੰਚਾਲਿਕਾ ਮਾਤਾ ਸੰਤੋਸ਼ੀ ਦੇਵੀ ਨੇ ਕਿਹਾ ਕਿ ਬੱਚਿਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਦੇਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ 'ਚ ਭਾਰਤੀ ਸੰਸਕ੍ਰਿਤੀ ਦੇ ਗੁਣ ...

ਪੂਰੀ ਖ਼ਬਰ »

ਕੇ. ਯੂ. ਨੇ ਐਲਾਨੇ 8 ਪ੍ਰੀਖਿਆਵਾਂ ਦੇ ਨਤੀਜੇ

ਥਾਨੇਸਰ, 18 ਫਰਵਰੀ (ਅਜੀਤ ਬਿਊਰੋ)-ਕੁਰੁਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਸੋਮਵਾਰ ਨੂੰ 8 ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ | ਪ੍ਰੀਖਿਆ ਕੰਟਰੋਲਰ ਡਾ: ਹੁਕਮ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਸ਼ਾਖਾ ਨੇ ਦਸੰਬਰ 'ਚ ਹੋਈਆਂ ਬੀ. ਐਸ. ਸੀ. ਆਈ. ਟੀ. ਪਹਿਲਾ ...

ਪੂਰੀ ਖ਼ਬਰ »

ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਬਾਰੇ ਪਾਰਟੀ ਆਦੇਸ਼ 'ਤੇ ਕਰਾਂਗਾ ਵਿਚਾਰ-ਭਾਈ ਲੌਾਗੋਵਾਲ

ਸੰਗਰੂਰ, 18 ਫਰਵਰੀ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਲੜਨ ਦਾ ਉਨ੍ਹਾਂ ਦਾ ਕੋਈ ਮਨ ਨਹੀਂ ਹੈ ਪਰ ਜੇ ਸ਼੍ਰੋਮਣੀ ਅਕਾਲੀ ਦਲ ਦੀ ...

ਪੂਰੀ ਖ਼ਬਰ »

ਬਜਟ 'ਤੇ ਵੱਖ-ਵੱਖ ਸਿਆਸੀ ਆਗੂਆਂ ਦੀਆਂ ਪ੍ਰਤੀਕਿਰਿਆ ਕਾਂਗਰਸੀ ਆਗੂਆਂ ਨੇ ਦੱਸਿਆ ਹਰ ਵਰਗ ਲਈ ਤਿਆਰ ਕੀਤਾ ਬਜਟ

ਚੰਡੀਗੜ੍ਹ, 18 ਫਰਵਰੀ (ਵਿਕਰਮਜੀਤ ਸਿੰਘ ਮਾਨ)- ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਪੰਜਾਬ ਵਿਧਾਨ ਸਭ 'ਚ ਸਾਲ 2019-20 ਲਈ ਆਮ ਬਜਟ ਪੇਸ਼ ਕੀਤਾ ਗਿਆ | ਇਸ ਬਜਟ ਨੂੰ ਸੱਤਾ ਧਾਰੀ ਪਾਰਟੀ ਵਲੋਂ ਹਰ ਵਰਗ ਲਈ ਪੇਸ਼ ਕੀਤਾ ਬਜਟ ਦੱਸਿਆ ਜਾ ਰਿਹਾ ਹੈ ਜਦਕਿ ਵਿਰੋਧੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX