ਤਾਜਾ ਖ਼ਬਰਾਂ


ਸਕੂਲ ਬੱਸ ਹੇਠ ਆਉਣ ਨਾਲ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਜ਼ੀਰਕਪੁਰ, 14 ਅਕਤੂਬਰ, {ਹੈਪੀ ਪੰਡਵਾਲਾ }-ਬਿਸ਼ਨਪੁਰਾ ਖੇਤਰ 'ਚ ਇਕ ਨਿੱਜੀ ਸਕੂਲ ਬੱਸ ਦੀ ਲਪੇਟ ਵਿਚ ਆਉਣ ਨਾਲ ਡੇਢ ਸਾਲਾ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਪਿਅੰਸ਼ ਪੁੱਤਰ ਸੰਜੈ ਕੁਮਾਰ ਵਾਸੀ ਬਿਸ਼ਨਪੁਰਾ ਵਜੋਂ ...
ਮਾਨਸਾ ਪੁਲਿਸ ਵੱਲੋਂ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼
. . .  1 day ago
ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਪੁਲਿਸ ਨੇ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼ ਕਰ ਕੇ ਕਰੋੜ ਰੁਪਏ ਤੋਂ ਵਧੇਰੇ ਮੁੱਲ ਦੀਆਂ ਡੁਪਲੀਕੇਟ ਬੈਟਰੀਆਂ ਬਰਾਮਦ ਕੀਤੀਆਂ ...
ਬਠਿੰਡਾ ਵਿਚ ਹੋਇਆ ਨਾਬਾਲਗ ਲੜਕੀ ਦਾ ਵਿਆਹ
. . .  1 day ago
ਬਠਿੰਡਾ 14 ਅਕਤੂਬਰ - ਬਠਿੰਡਾ ਵਿਚ ਨਾਬਾਲਗ ਲੜਕੀ ਦਾ ਵਿਆਹ ਹੋਇਆ ਹੈ ।ਲੜਕੀ ਦੀ ਜਨਮ ਤਰੀਕ 13.1.2003 ਦੱਸੀ ਜਾ ਰਹੀ ਹੈ । ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਬਿਆਨ ਕਲਮਬੰਦ ...
ਸਭਿਆਚਾਰ ਤੇ ਵਿਰਾਸਤੀ ਰੰਗ ਬਿਖ਼ੇਰਦਿਆਂ 61ਵਾਂ ਖੇਤਰੀ ਯੁਵਕ ਅਤੇ ਵਿਰਾਸਤ ਮੇਲਾ ਹੋਇਆ ਸਮਾਪਤ
. . .  1 day ago
ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)- ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੀ 50ਵੀਂ ਵਰ੍ਹੇਗੰਢ ਮੌਕੇ ਕਰਵਾਇਆ ...
ਸੂਬੇ 'ਚ ਵੱਖ-ਵੱਖ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਪੰਜਾਬ ਪੁਲਿਸ ਦੇ 5 ਮੁਲਜ਼ਮਾਂ ਨੂੰ ਮਿਲੇਗੀ ਵਿਸ਼ੇਸ਼ ਛੂਟ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਭਾਰਤ ਸਰਕਾਰ ਨੇ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਕੀਤੇ ਗਏ ਅਪਰਾਧਾਂ ਲਈ ਪੰਜਾਬ ਦੀਆਂ ਵੱਖ-ਵੱਖ...
ਪੀ.ਐਮ.ਸੀ ਬੈਂਕ ਦੇ ਜਮ੍ਹਾ ਕਰਤਾ ਦੇ ਲਈ ਨਿਕਾਸੀ ਸੀਮਾ ਵੱਧ ਕੇ ਹੋਈ 40,000 ਰੁਪਏ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ(ਪੀ.ਐਮ.ਸੀ) ਲਿਮਟਿਡ ਦੇ ਜਮ੍ਹਾਂ ਕਰਤਾ...
ਐਮ.ਆਈ 17 ਹੈਲੀਕਾਪਟਰ ਮਾਮਲੇ 'ਚ ਹਵਾਈ ਫ਼ੌਜ ਦੇ 6 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  1 day ago
ਨਵੀਂ ਦਿੱਲੀ, 14 ਅਕਤੂਬਰ- 27 ਫਰਵਰੀ ਨੂੰ ਸ੍ਰੀਨਗਰ 'ਚ ਐਮ.ਆਈ 17 ਨੂੰ ਆਪਣੀ ਮਿਸਾਈਲ ਦਾਗ਼ਣ ਦੇ ਮਾਮਲੇ 'ਚ ਭਾਰਤੀ ਹਵਾਈ ਫ਼ੌਜ ਵੱਲੋਂ 6 ਅਧਿਕਾਰੀਆਂ...
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਭੇਜਿਆ ਅੰਤਰਿਮ ਖਰੜਾ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਅੰਤਰਿਮ ਖਰੜਾ ਭੇਜ ...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮੋਗਾ, 14 ਅਕਤੂਬਰ- ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਬੁਰਜ ਹਮੀਰਾ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਰਜ਼ੇ ਦੇ ਦੈਂਤ...
ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਨਾਭਾ, 14 ਅਕਤੂਬਰ (ਅਮਨਦੀਪ ਸਿੰਘ ਲਵਲੀ)- ਇੱਥੇ ਅੱਜ ਇੱਕ ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ 30 ਸਾਲਾ ਦਿਕਸ਼ਾ ਅਤੇ ਉਸ ਦੇ 6 ਸਾਲਾ ਪੁੱਤਰ
ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਉਲਝਦਾ ਜਾ ਰਿਹੈ ਰੇੜਕਾ
. . .  1 day ago
ਚੰਡੀਗੜ੍ਹ, 14 ਅਕਤੂਬਰ- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਰੇੜਕਾ ਉਲਝਦਾ ਜਾ ...
ਪੰਜਾਬ 'ਚ ਪਰਾਲੀ ਸਾੜਨ ਦੇ ਮੁੱਦੇ 'ਤੇ ਭਾਰਤ ਭੂਸ਼ਨ ਆਸ਼ੂ ਨੇ ਦਿੱਤਾ ਇਹ ਬਿਆਨ
. . .  1 day ago
ਚੰਡੀਗੜ੍ਹ, 14 ਅਕਤੂਬਰ- ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ...
ਬਾਲਾਕੋਟ 'ਚ ਆਤਮਘਾਤੀ ਹਮਲਾਵਰਾਂ ਸਣੇ 45-50 ਅੱਤਵਾਦੀ ਲੈ ਰਹੇ ਹਨ ਟਰੇਨਿੰਗ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਸਰਕਾਰੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ ਕਿ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ 'ਚ 45-50 ਅੱਤਵਾਦੀ ਟਰੇਨਿੰਗ ਲੈ...
ਖੱਟੜ ਨੇ 'ਮਰੀ ਹੋਈ ਚੂਹੀ' ਨਾਲ ਕੀਤੀ ਸੋਨੀਆ ਗਾਂਧੀ ਦੀ ਤੁਲਨਾ
. . .  1 day ago
ਚੰਡੀਗੜ੍ਹ, 14 ਅਕਤੂਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲੈ ਕੇ ਬਹੁਤ ਹੀ ਇਤਰਾਜ਼ਯੋਗ ਬਿਆਨ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ...
ਅੰਮ੍ਰਿਤਸਰ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਅਜਨਾਲਾ/ਛੇਹਰਟਾ (ਗੁਰਪ੍ਰੀਤ ਸਿੰਘ ਢਿੱਲੋਂ, ਸੁੱਖ ਵਡਾਲੀ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਨੇ ਜ਼ਿਲ੍ਹਾ ਅੰਮ੍ਰਿਤਸਰ...
22 ਅਕਤੂਬਰ ਨੂੰ ਪਟਿਆਲਾ ਵਿਖੇ ਪੁੱਜੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਸਬੰਧੀ ਕੀਤੀ ਗਈ ਇਕੱਤਰਤਾ
. . .  1 day ago
ਸੌਰਵ ਗਾਂਗੁਲੀ ਚੁਣੇ ਗਏ ਬੀ. ਸੀ. ਸੀ. ਆਈ. ਦੇ ਪ੍ਰਧਾਨ- ਰਾਜੀਵ ਸ਼ੁਕਲਾ
. . .  1 day ago
ਹਰ ਮੋਰਚੇ 'ਤੇ ਫ਼ੇਲ੍ਹ ਸਾਬਤ ਹੋਈ ਪੰਜਾਬ ਦੀ ਕਾਂਗਰਸ ਸਰਕਾਰ : ਬੀਬਾ ਬਾਦਲ
. . .  1 day ago
ਅਰਥ ਸ਼ਾਸਤਰ 'ਚ ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਸਣੇ ਤਿੰਨ ਨੂੰ ਮਿਲੇਗਾ ਨੋਬਲ ਪੁਰਸਕਾਰ
. . .  1 day ago
ਅਫ਼ਗ਼ਾਨਿਸਤਾਨ 'ਚ ਹੋਏ ਹਵਾਈ ਹਮਲਿਆਂ ਦੌਰਾਨ ਨੌਂ ਅੱਤਵਾਦੀ ਢੇਰ
. . .  1 day ago
ਤਾਮਿਲਨਾਡੂ 'ਚ ਮਸਾਲਿਆਂ ਦੀ ਫੈਕਟਰੀ 'ਚ ਲੱਗੀ ਅੱਗ
. . .  1 day ago
ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ 'ਵ੍ਹਾਈਟ ਸਿਟੀ' ਬਣਾਉਣ ਲਈ ਰੰਗ-ਰੋਗਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ
. . .  1 day ago
ਦਰਬਾਰ-ਏ-ਖਾਲਸਾ ਨੇ ਕੋਟਕਪੂਰੇ 'ਚ ਮਨਾਇਆ ਲਾਹਨਤ ਦਿਹਾੜਾ
. . .  1 day ago
ਅਣਮਿਥੇ ਸਮੇਂ ਦੇ ਲਈ ਹੜਤਾਲ 'ਤੇ ਗਏ ਹਿੰਦੁਸਤਾਨ ਐਰੋਨੀਟਿਕਸ ਲਿਮਟਿਡ ਦੇ ਕਰਮਚਾਰੀ
. . .  1 day ago
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ
. . .  1 day ago
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਬੀ. ਸੀ. ਸੀ. ਆਈ. ਦੇ ਦਫ਼ਤਰ 'ਚ ਪਹੁੰਚੇ ਸੌਰਵ ਗਾਂਗੁਲੀ
. . .  1 day ago
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਭਾਰਤ ਦੀ ਪਹਿਲੀ ਨੇਤਰਹੀਣ ਆਈ.ਏ.ਐੱਸ ਅਧਿਕਾਰੀ ਨੇ ਸਬ-ਕਲੈਕਟਰ ਵਜੋਂ ਸੰਭਾਲਿਆ ਅਹੁਦਾ
. . .  1 day ago
ਐੱਨ. ਐੱਸ. ਏ. ਡੋਭਾਲ ਨੇ ਕਿਹਾ- ਐੱਫ. ਏ. ਟੀ. ਐੱਫ. ਦੇ ਦਬਾਅ 'ਚ ਪਾਕਿਸਤਾਨ
. . .  1 day ago
ਜਾਪਾਨ 'ਚ 'ਹੇਜਬੀਸ' ਤੂਫ਼ਾਨ ਕਾਰਨ ਮਰਨ ਵਾਲਿਆਂ ਦਾ ਗਿਣਤੀ ਵੱਧ ਕੇ ਹੋਈ 39
. . .  1 day ago
ਪੀ.ਐਮ.ਸੀ ਬੈਂਕ ਘੋਟਾਲਾ : 16 ਅਕਤੂਬਰ ਤੱਕ ਵਧਾਈ ਗਈ ਤਿੰਨ ਦੋਸ਼ੀਆਂ ਦੀ ਪੁਲਿਸ ਹਿਰਾਸਤ
. . .  1 day ago
ਜੰਮੂ-ਕਸ਼ਮੀਰ 'ਚ ਫੜੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ
. . .  1 day ago
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
. . .  1 day ago
ਕਾਂਗਰਸੀ ਨੇਤਾ ਡੀ.ਕੇ. ਸ਼ਿਵਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਮੰਗਲਵਾਰ ਤੱਕ ਦੇ ਲਈ ਮੁਲਤਵੀ
. . .  1 day ago
ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜਾਂ ਜਾਇਜ਼ਾ ਲੈਣ ਵਾਸਤੇ ਡੇਰਾ ਬਾਬਾ ਨਾਨਕ ਪੁਜੀ ਕੇਂਦਰੀ ਟੀਮ
. . .  1 day ago
ਕਸ਼ਮੀਰ 'ਚ ਸ਼ੁਰੂ ਹੋਈ ਮੋਬਾਇਲ ਪੋਸਟ ਪੇਡ ਸੇਵਾ
. . .  1 day ago
17 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇਗਾ ਕੌਮਾਂਤਰੀ ਨਗਰ ਕੀਰਤਨ
. . .  1 day ago
ਪਾਕਿਸਤਾਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਦਿੱਲੀ 'ਚ ਐੱਨ. ਆਈ. ਏ. ਦੀ ਨੈਸ਼ਨਲ ਕਾਨਫ਼ਰੰਸ ਜਾਰੀ
. . .  1 day ago
ਮਹਿਲਾ ਮਰੀਜ਼ ਨਾਲ ਜਬਰ ਜਨਾਹ ਅਤੇ ਬਲੈਕਮੇਲ ਕਰਨ ਦੇ ਦੋਸ਼ 'ਚ ਡਾਕਟਰ ਗ੍ਰਿਫ਼ਤਾਰ
. . .  1 day ago
ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਰਾਸ਼ਟਰੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ
. . .  1 day ago
ਨੀਦਰਲੈਂਡ ਦੇ ਰਾਜਕੁਮਾਰ ਤੇ ਰਾਜਕੁਮਾਰੀ ਵੱਲੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  1 day ago
ਪੀ.ਚਿਦੰਬਰਮ ਨੂੰ ਅੱਜ ਦਿੱਲੀ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  1 day ago
ਯੂ.ਪੀ : 2 ਮੰਜ਼ਲਾਂ ਇਮਾਰਤ ਡਿੱਗਣ ਕਾਰਨ 7 ਮੌਤਾਂ, 15 ਜ਼ਖਮੀ
. . .  1 day ago
ਕਸ਼ਮੀਰ ਘਾਟੀ 'ਚ ਅੱਜ ਦੁਪਹਿਰ ਬਾਅਦ ਪੋਸਟ ਪੇਡ ਮੋਬਾਈਲ ਸੇਵਾਵਾਂ ਹੋ ਜਾਣਗੀਆਂ ਚਾਲੂ
. . .  1 day ago
ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਅੱਜ ਵੱਲੋਂ ਆਖ਼ਰੀ ਦਲੀਲ ਅੱਜ
. . .  1 day ago
ਝਾਬੂਆ ਵਿਧਾਨ ਸਭਾ ਜ਼ਿਮਨੀ ਚੋਣ ਜਿੱਤੀ ਤਾਂ ਬਦਲ ਦੇਵਾਂਗੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ - ਵਿਜੇਵਰਗੀਆ
. . .  1 day ago
ਹਰਿਆਣਾ ਚੋਣਾਂ : ਪ੍ਰਧਾਨ ਮੰਤਰੀ ਮੋਦੀ ਅੱਜ ਬੱਲਭਗੜ੍ਹ ਤੇ ਰਾਹੁਲ ਮੇਵਾਤ 'ਚ ਕਰਨਗੇ ਰੈਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਫੱਗਣ ਸੰਮਤ 550

ਹੁਸ਼ਿਆਰਪੁਰ / ਮੁਕੇਰੀਆਂ

ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਹੁਸ਼ਿਆਰਪੁਰ/ਬੀਣੇਵਾਲ, 19 ਫਰਵਰੀ (ਬਲਜਿੰਦਰਪਾਲ ਸਿੰਘ/ਬੈਜ ਚੌਧਰੀ)-ਕੈਬਨਿਟ ਮੰਤਰੀ, ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸੂਬਾ ਵਾਸੀਆਂ ਨੂੰ ਵਧਾਈ ਦਿੰਦਿਆਂ ਐਲਾਨ ਕੀਤਾ ਕਿ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਯਾਦਗਾਰ 'ਮੀਨਾਰ-ਏ-ਬੇਗਮਪੁਰਾ' ਨੂੰ ਇਕ ਸਾਲ ਦੇ ਅੰਦਰ ਮੁਕੰਮਲ ਕਰਵਾਇਆ ਜਾਵੇਗਾ | ਉਨ੍ਹਾਂ ਸਮਾਗਮ ਵਿਚ ਇਕੱਤਰ ਭਾਰੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਆਦਰਸ਼ਾਂ ਨੂੰ ਅਪਣਾਉਣ ਦੀ ਲੋੜ ਹੈ, ਕਿਉਂਕਿ ਉਨ੍ਹਾਂ ਬਿਨ੍ਹਾਂ ਭੇਦ ਭਾਵ ਦੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੀਨਾਰ-ਏ-ਬੇਗਮਪੁਰਾ ਦੀ ਉਸਾਰੀ ਸਮਾਂਬੱਧ ਤਰੀਕੇ ਨਾਲ ਮੁਕੰੰਮਲ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ | ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਸ ਕੰਢੀ ਖੇਤਰ ਵਿਚ ਸਿੰਚਾਈ ਲਈ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵਲੋਂ 25 ਟਿਊਬਵੈਲ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਖੇਤਰ ਵਿਚ ਜੰਗਲੀ ਜਾਨਵਰਾਂ ਤੋਂ ਫਸਲਾਂ ਦੀ ਰਾਖੀ ਲਈ 70 ਲੱਖ ਰੁਪਏ ਦੀ ਸਬਸਿਡੀ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਗਈ ਹੈ, ਜਦਕਿ ਸਰਕਾਰ ਵਲੋਂ ਹੁਣ 20 ਲੱਖ ਰੁਪਏ ਦੀ ਹੋਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸੂਬੇ ਦੇ ਨਾਲ-ਨਾਲ ਗੜ੍ਹਸ਼ੰਕਰ ਹਲਕੇ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਕਿਸਾਨਾਂ ਦੇ 46 ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਜਾ ਚੁੱਕੇ ਹਨ, ਜਦਕਿ ਪੰਜਾਬ ਸਰਕਾਰ ਵਲੋਂ ਹੁਣ ਸੂਬੇ 'ਚ ਬੇਜ਼ਮੀਨੇ ਮਜ਼ਦੂਰਾਂ ਦੇ ਕਰਜ਼ੇ ਵੀ ਜਲਦੀ ਮੁਆਫ ਕੀਤੇ ਜਾ ਰਹੇ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰੋੜਾ ਨੇ ਕਿਹਾ ਕਿ ਪੰਜਾਬ 'ਚ ਅਗਲੇ 10 ਦਿਨਾਂ ਦੇ ਅੰਦਰ ਸਮਾਰਟ ਫੋਨ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਸਭ ਤੋਂ ਪਹਿਲਾਂ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਕੰਢੀ ਤੇ ਬਾਰਡਰ ਏਰੀਏ 'ਚ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਵਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਕੰਢੀ ਏਰੀਏ ਵਿਚ ਉਦਯੋਗ ਸਥਾਪਿਤ ਕਰਨ ਲਈ ਉਦਯੋਗਾਂ ਵਲੋਂ ਲਏ ਗਏ ਕਰਜ਼ੇ'ਤੇ 5 ਫੀਸਦੀ ਵਿਆਜ਼ ਸਰਕਾਰ ਵਲੋਂ ਦਿੱਤਾ ਜਾਵੇਗਾ, ਤਾਂ ਜੋ ਕੰਢੀ ਏਰੀਏ 'ਚ ਹੋਰ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ | ਉਨ੍ਹਾਂ ਕਿਹਾ ਕਿ ਸੂਬੇ ਦੇ ਉਦਯੋਗ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਨ ਲਈ ਉਦਯੋਗਾਂ ਵਾਸਤੇ ਮਹਿਜ਼ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ | ਰਾਜ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਅਰੋੜਾ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਗਰਾਮ ਪੰਚਾਇਤ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦਾ ਚੈੱਕ ਭੇਟ ਕਰਨ ਤੋਂ ਇਲਾਵਾ ਪਿੰਡ ਦੀ ਪੰਚਾਇਤ ਨੂੰ ਸਮਾਰਟ ਵਿਲੇਜ਼ ਸਕੀਮ ਤਹਿਤ ਵੀ ਡੇਢ ਲੱਖ ਰੁਪਏ ਦਾ ਚੈੱਕ ਸੌਾਪਿਆ | ਇਸ ਤੋਂ ਇਲਾਵਾ ਪਿੰਡ ਬਸੀ ਬਸਤੀ ਨੂੰ ਵੀ ਸਮਾਰਟ ਵਿਲੇਜ਼ ਸਕੀਮ ਤਹਿਤ ਡੇਢ ਲੱਖ ਰੁਪਏ ਦਾ ਚੈੱਕ ਸਬੰਧਿਤ ਪੰਚਾਇਤ ਨੂੰ ਸੌਾਪਿਆ ਗਿਆ | ਸਮਾਗਮ ਦੌਰਾਨ ਹਲਕਾ ਵਿਧਾਇਕ ਚੱਬੇਵਾਲ ਤੇ ਚੇਅਰਮੈਨ ਐਸ.ਸੀ.ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਡਾ. ਰਾਜ ਕੁਮਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਸੰਗਤਾਂ ਨੂੰ ਗੁਰੂ ਜੀ ਵਲੋਂ ਦਰਸਾਏ ਗਏ ਮਾਰਗ 'ਤੇ ਚੱਲਣ ਦੀ ਅਪੀਲ ਕਰਦਿਆਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ | ਸਮਾਗਮ ਦੌਰਾਨ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਸੰਬੋਧਨ ਕਰਦਿਆਂ ਗੜ੍ਹਸ਼ੰਕਰ ਦੀਆਂ ਖਾਸ ਕਰਕੇ ਬੀਤ ਇਲਾਕੇ ਦੀਆਂ ਸਮੱਸਿਆਵਾਂ ਤੋਂ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ | ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਡਾ. ਕੇਵਲ ਸਿੰਘ ਨੇ ਇਸ ਇਤਿਹਾਸਕ ਸਥਾਨ ਦੀ ਮਹੱਤਤਾ ਤੋਂ ਸੰਗਤ ਨੂੰ ਜਾਣੂ ਕਰਵਾਇਆ | ਇਸ ਮੌਕੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਜ਼ਿਲ੍ਹਾ ਪੁਲਿਸ ਮੁਖੀ ਜੇ.ਇਲਨਚੇਲੀਅਨ, ਐਸ.ਡੀ.ਐਮ ਗੜ੍ਹਸ਼ੰਕਰ ਹਰਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਡਾ. ਕੁਲਦੀਪ ਨੰਦਾ, ਐਡਵੋਕੇਟ ਰਾਕੇਸ਼ ਮਰਵਾਹਾ, ਸੀਨੀਅਰ ਵਾਈਸ ਪ੍ਰਧਾਨ ਗੁਰਦੁਆਰਾ ਕਮੇਟੀ ਕੁਲਵਰਨ ਸਿੰਘ ਅਤੇ ਸੈਕਟਰੀ ਗੁਰਮੇਲ ਸਿੰਘ, ਪਿੰਡ ਦੀ ਸਰਪੰਚ ਕੁਲਜੀਤ ਕੌਰ, ਰਜਿੰਦਰ ਪ੍ਰਸ਼ਾਦ ਸੋਨੀ ਸਾਬਕਾ ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਫਰੀਡਮ ਫਾਈਟਰ ਜਥੇਬੰਦੀ ਗੁਰਦੇਵ ਸਿੰਘ ਤੋਂ ਇਲਾਵਾ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਘੋਗਰਾ, (ਆਰ.ਐੱਸ.ਸਲਾਰੀਆ)- ਗੁਰਦੁਆਰਾ ਰਵਿਦਾਸ ਸਭਾ ਘੋਗਰਾ ਵਲੋਂ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਦੀ ਪ੍ਰਕਰਮਾ ਕਰਕੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਮੌਕੇ ਸੰਗਤਾਂ ਵਲੋਂ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਪ੍ਰਧਾਨ ਜੀਤ ਸਿੰਘ, ਕੈਸ਼ੀਅਰ ਹਜ਼ਾਰਾ ਰਾਮ, ਸੈਕਟਰੀ ਰਾਜ ਕੁਮਾਰ, ਸੁੱਚਾ ਸਿੰਘ, ਮਨਜੀਤ ਸਿੰਘ, ਰੂਪ ਲਾਲ, ਬਖ਼ਸ਼ੀ ਰਾਮ, ਉਕਾਂਰ ਸਿੰਘ, ਪਰਮਜੀਤ ਸਿੰਘ, ਆੜ੍ਹਤੀ ਲਖਵਿੰਦਰ ਸਿੰਘ, ਗ੍ਰੰਥੀ ਸੁਖਵਿੰਦਰ ਸਿੰਘ, ਸਵਰਨ ਸਿੰਘ,ਪ੍ਰਧਾਨ ਬਲਵਿੰਦਰ ਸਿੰਘ, ਸਤਨਾਮ ਸਿੰਘ, ਸਰਪੰਚ ਤਰਲੋਚਨ ਸਿੰਘ, ਅਮਰੀਕ ਜੱਸਲ, ਮਹਿੰਦਰ ਸਿੰਘ, ਪ੍ਰਸ਼ੋਤਮ ਲਾਲ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ | ਦਸੂਹਾ, (ਭੁੱਲਰ)- ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਡੇਰਾ ਬਾਬਾ ਬੰਨ੍ਹਾਂ ਰਾਮ ਉਡਰਾ ਬੰਗਾਲੀਪੁਰ ਵਿਖੇ ਸੰਤ ਬਾਬਾ ਜਸਪਾਲ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਖੁੱਲੇ੍ਹ ਪੰਡਾਲ 'ਚ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਸੁਖਵਿੰਦਰ ਸਿੰਘ ਦੇ ਜਥੇ ਤੋਂ ਇਲਾਵਾ ਹੋਰ ਰਾਗੀ ਢਾਡੀ ਜਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੰੂ ਨਿਹਾਲ ਕੀਤਾ | ਇਸ ਮੌਕੇ ਡੇਰਾ ਬਾਬਾ ਬੰਨ੍ਹਾਂ ਰਾਮ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਪਾਲ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਨੰੂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਸਵੀਰ ਸਿੰਘ ਪਾਲ, ਬਲਾਕ ਸੰਮਤੀ ਮੈਂਬਰ ਬਲਦੇਵ ਸਿੰਘ ਬੱਲੀ, ਮਨਜੀਤ ਸਿੰਘ ਦਸੂਹਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੁਰਜੀਤ ਸਿੰਘ ਕੈਰੇ ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ ਅਕਾਲੀ ਦਲ, ਜਸਵਿੰਦਰ ਸਿੰਘ ਬਿੱਟੂ, ਅਮਰੀਕ ਸਿੰਘ ਗੱਗੀ ਪ੍ਰਧਾਨ ਵਪਾਰ ਮੰਡਲ ਦਸੂਹਾ, ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਦੀਦਾਰ ਸਿੰਘ ਕਾਲਾ ਪ੍ਰਧਾਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ ਦਸੂਹਾ, ਜਰਨੈਲ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਬੀਬੀ ਜਤਿੰਦਰ ਕੋਰ ਠੁਕਰਾਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਇਸਤਰੀ ਅਕਾਲੀ ਦਲ, ਬੀਬੀ ਮਨਜਿੰਦਰ ਕੋਰ, ਬਲਜੀਤ ਕੋਰ, ਮੁਖ਼ਤਿਆਰ ਸਿੰਘ, ਜ਼ੈਲ ਸਿੰਘ ਤੇ ਹੋਰ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਮਿਆਣੀ, (ਹਰਜਿੰਦਰ ਸਿੰਘ ਮੁਲਤਾਨੀ)- ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਿਆਣੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਪਿੰਡ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਬੜੀ ਸ਼ਰਧਾ ਨਾਲ ਮਨਾਇਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਬਚਿੱਤਰ ਸਿੰਘ ਅਕਾਲੀ ਗੁਰਦੁਆਰਾ, ਭਾਈ ਗੁਰਵਿੰਦਰ ਸਿੰਘ ਕੈਨੇਡਾ, ਬਾਬਾ ਸੁਲੱਖਣ ਸਿੰਘ ਨਾਨਕਸਰ ਜੱਬੋਵਾਲ ਆਦਿ ਜਥਿਆਂ ਨੇ ਕੀਰਤਨ ਕੀਤਾ | ਇਸ ਮੌਕੇ ਵਿਧਾਇਕ ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਜਗਜੀਤ ਸਿੰਘ, ਸਰਪੰਚ ਸਿਮਰ ਕੌਰ, ਹਰਬੰਸ ਸਿੰਘ, ਪ੍ਰਧਾਨ ਕਮਲ ਲਾਲ, ਸੰਨੀ ਸਿੰਘ, ਗੁਰਜੀਤ ਸਿੰਘ ਡਿੰਪਾ, ਸਾਬਕਾ ਸਰਪੰਚ ਗੋਲਡੀ ਮੁਲਤਾਨੀ, ਸੰਸਾਰ ਸਿੰਘ, ਅਨੋਖ ਸਿੰਘ, ਰਣਬੀਰ ਸਿੰਘ ਬਿੱਲਾ, ਬਲਜੀਤ ਸਿੰਘ, ਮਾਨ ਸਿੰਘ, ਗੁਰਬਖ਼ਸ਼ ਸਿੰਘ, ਅਵਤਾਰ ਸਿੰਘ, ਕਸ਼ਮੀਰੀ ਲਾਲ, ਤੁਲਾ ਸਿੰਘ, ਸਰਬਨ ਕੁਮਾਰ, ਰਾਜ ਕੁਮਾਰ, ਦੌਲਤੀ ਰਾਮ, ਲਛਮਣ ਦਾਸ, ਗਿਆਨ ਚੰਦ, ਜੋਗਿੰਦਰ ਕੁਮਾਰ, ਦੇਵੀ ਦਾਸ, ਕੁਲਦੀਸ਼ ਚੌਹਾਨ, ਮਾਸਟਰ ਨਰਿੰਦਰ ਸਿੰਘ, ਸੂਬੇ. ਸੁਲਿੰਦਰ ਸਿੰਘ, ਰਾਮ ਲਾਲ ਭਗਤ, ਮਨਮੋਹਨ ਸਿੰਘ, ਅਮਰੀਕਾ ਆਦਿ ਮੌਜੂਦ ਸਨ |
ਅੱਡਾ ਸਰਾਂ, (ਹਰਜਿੰਦਰ ਸਿੰਘ ਮਸੀਤੀ)- ਪਿੰਡ ਮਸੀਤ ਪਲ ਕੋਟ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 2 ਦਿਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਜਵਾਨ ਸਭਾ ਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਨ੍ਹਾਂ ਸਮਾਗਮਾਂ ਦੇ ਪਹਿਲੇ ਦਿਨ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਦੂਸਰੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਗਿਆਨੀ ਜਸਵਿੰਦਰ ਸਿੰਘ, ਗਿਆਨੀ ਦੌਲਤ ਸਿੰਘ, ਠੇਕੇਦਾਰ ਪੂਰਨ ਸਿੰਘ, ਲਖਵਿੰਦਰ ਲੱਖੀ, ਸਰਪੰਚ ਸੁਰਿੰਦਰ ਕੌਰ, ਮਨਜੀਤ ਰੂਬੀ, ਸੈਕਟਰੀ ਗੁਰਦੇਵ ਸਿੰਘ, ਥਾਣੇਦਾਰ ਸੋਹਣ ਸਿੰਘ, ਪਵਨਦੀਪ ਸਿੰਘ, ਪੰਚ ਹੰਸ ਰਾਜ, ਮਨਜੀਤ ਲਾਡੂ, ਡਾ: ਕਰਮ ਸਿੰਘ, ਕੈਪ: ਗੁਰਬਖ਼ਸ਼ ਸਿੰਘ, ਸੂਬੇ: ਕੇਹਰ ਸਿੰਘ, ਸੂਬੇ: ਸ਼ੀਤਲ ਸਿੰਘ, ਨਿਰਮਲ ਸਿੰਘ ਬੱਬੂ ਤੇ ਹੋਰ ਸੰਗਤਾਂ ਹਾਜ਼ਰ ਸਨ |
ਗੜ੍ਹਸ਼ੰਕਰ, (ਧਾਲੀਵਾਲ)- ਇੱਥੇ ਮੁਹੱਲਾ 9 ਗਰੁੱਪ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਦਵਿੰਦਰ ਸਿੰਘ ਦਰਦੀ ਦੇ ਕੀਰਤਨੀ ਜਥੇ ਤੇ ਢਾਡੀ ਕਸ਼ਮੀਰ ਸਿੰਘ ਕਾਦਰ ਦੇ ਜਥੇ ਨੇ ਸੰਗਤਾਂ ਨੂੰ ਕਥਾ-ਕੀਰਤਨ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ | ਇਸ ਮੌਕੇ ਰਾਮਦਾਸ ਐਾਡ ਪਾਰਟੀ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਮਾਗਮ ਦੌਰਾਨ ਵਿਧਾਇਕ ਜੈ ਕ੍ਰਿਸ਼ਨ ਰੌੜੀ, ਪੰਜਾਬ ਕਾਂਗਰਸ ਬੁਲਾਰਾ ਨਿਮਿਸ਼ਾ ਮਹਿਤਾ, ਨਗਰ ਕੌਾਸਲ ਪ੍ਰਧਾਨ ਰਾਜਿੰਦਰ ਸਿੰਘ ਸ਼ੂਕਾ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਹਰਭਜਨ ਸਿੰਘ ਰੱਤੂ, ਕੌਾਸਲਰ ਪਵਨ ਕੁਮਾਰ ਜਨਰਲ ਸਕੱਤਰ, ਪ੍ਰੇਮ ਸਿੰਘ ਖ਼ਜ਼ਾਨਚੀ, ਕੌਾਸਲਰ ਸੋਮ ਨਾਥ ਬੰਗੜ, ਬਾਬਾ ਬੀਰੂ ਰਾਮ, ਨੌਜਵਾਨ ਸਭਾ ਪ੍ਰਧਾਨ ਅਸ਼ੋਕ ਕੁਮਾਰ ਲਾਲੀ, ਮਲਕੀਤ ਰਾਮ ਸਰਪ੍ਰਸਤ, ਪਰਮਜੀਤ ਪੰਮਾ, ਡਾ. ਗਿਆਨ ਚੰਦ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਨਸਰਾਲਾ, (ਸਤਵੰਤ ਸਿੰਘ ਥਿਆੜਾ)- ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਖ਼ਾਨਪੁਰ ਥਿਆੜਾ ਦੇ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਏ ਗਏ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਮੀਰੀ ਪੀਰੀ ਖ਼ਾਲਸਾ ਜਥਾ ਯਮੁਨਾ ਨਗਰ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਬਾਅਦ 'ਚ ਤਨਵੀਰ ਮਾਣਾ ਤੇ ਮੰਗਲ ਸਿੰਘ ਵਲੋਂ ਸ਼ਬਦ ਗਾਇਨ ਕੀਤੇ ਗਏ | ਇਸ ਮੌਕੇ ਸੰਤ ਬਾਬਾ ਇੰਦਰ ਦਾਸ ਤੇ ਮਹਿੰਦਰ ਦਾਸ ਡੇਰਾ ਸੱਤ ਸਾਹਿਬ ਮੇਘੋਵਾਲ ਗੰਜ਼ਿਆਂ ਵਾਲਿਆਂ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ | ਇਸ ਮੌਕੇ ਰਘਵੀਰ ਸਿੰਘ ਕੈਨੇਡਾ, ਹਰਸਨਜੀਤ ਸਿੰਘ ਸੰਨੀ ਥਿਆੜਾ, ਸੁਖਵਿੰਦਰ ਸਿੰਘ, ਸਰਪੰਚ ਸੁਰਜੀਤ ਸਿੰਘ, ਸਰਪੰਚ ਬਲਰਾਜ ਸਿੰਘ, ਕਮਲਪ੍ਰੀਤ ਸਿੰਘ, ਸ਼ਿਵ ਦਿਆਲ ਸ਼ਰਮਾ, ਉਂਕਾਰ ਸਿੰਘ, ਤੀਰਥ ਸਿੰਘ, ਓਮ ਪਾਲ, ਸਾਬਕਾ ਸਰਪੰਚ ਦਲਜੀਤ ਕੌਰ, ਸਾਬਕਾ ਸਰਪੰਚ ਮਨਜੀਤ, ਸੁੱਚਾ ਰਾਮ, ਸੁਖਜਿੰਦਰ ਸਿੰਘ ਸ਼ਿੰਦਾ, ਚੰਨਾ ਸ਼ਾਹ, ਹਰਪ੍ਰੀਤ ਸਿੰਘ ਹਨੀ, ਦਿਲਵਰ ਸਿੰਘ, ਗਿਆਨ ਚੰਦ, ਮੋਹਣ ਲਾਲ, ਸਿਮਰਨ ਸਿੰਘ, ਮੋਹਣ ਲਾਲ, ਸੁੱਚਾ ਰਾਮ, ਬਲਵੀਰ ਰਾਮ, ਜੀਵਨ ਲਾਲ, ਹਰਭਜ ਲਾਲ, ਹੁਸਨ ਲਾਲ ਤੇ ਹੋਰ ਸੰਗਤਾਂ ਹਾਜ਼ਰ ਸਨ |
ਮਾਹਿਲਪੁਰ, (ਰਜਿੰਦਰ ਸਿੰਘ)- ਪਿੰਡ ਬੰਬੇਲੀ ਵਿਖੇ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਸਜਾਏ ਗਏ ਦੀਵਾਨ'ਚ ਭਾਈ ਸਤਿੰਦਰਪਾਲ ਸਿੰਘ ਹਜ਼ੂਰੀ ਰਾਗੀ ਜਥਾ ਤਖਤ ਸ੍ਰੀ ਕੇਸਗ਼ੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੇ ਹੋਰ ਵੱਖ-ਵੱਖ ਕੀਰਤਨੀ ਜਥਿਆ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੰਤ ਸਤਨਾਮ ਸਿੰਘ ਮਹਿਦੂਦ, ਸੰਤ ਸਤਨਾਮ ਸਿੰਘ ਬੰਬੇਲੀ, ਸੰਤ ਰਮੇਸ਼ ਲਾਲ ਤੇ ਸੰਤ ਰਾਮ ਕਿਸ਼ਨ ਡੇਰਾ ਸ਼ੇਰਪੁਰ ਕਲਰਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਇਸ ਮੌਕੇ ਰਜਿੰਦਰ ਸਿੰਘ ਕਮੇਟੀ ਪ੍ਰਧਾਨ, ਹੰਸ ਸਿੰਘ ਕੈਸ਼ੀਅਰ, ਜੋਤੀ ਰਾਣੀ ਸਰਪੰਚ, ਚਰਨਦਾਸ ਪੰਚ, ਬਲਵੀਰ ਸਿੰਘ ਪੰਚ, ਕੁਲਦੀਪ ਸਿੰਘ, ਅਮਰਜੀਤ ਸਿੰਘ ਕਰਨੈਲ ਸਿੰਘ, ਸਿਮਰ ਸਿੰਘ, ਚਰਨ ਸਿੰਘ, ਨੰਬਰਦਾਰ ਸੁਖਦੇਵ ਸਿੰਘ, ੰੋਹਣ ਲਾਲ ਪੰਚ, ਰੇਸ਼ਮ ਕੌਰ ਪੰਚ, ਗੁਰਜਿੰਦਰ ਕੌਰ ਪੰਚ, ਕਮਲੇਸ਼ ਕੌਰ ਪੰਚ, ਬਲਪ੍ਰੀਤ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਪ੍ਰਦੀਪ ਸਿੰਘ, ਨਿਰਮੇਸ਼ ਸਿੰਘ, ਸ਼ਿੰਗਾਰਾ ਸਿੰਘ ਆਦਿ ਹਾਜ਼ਰ ਸਨ |
ਚੱਬੇਵਾਲ, (ਰਾਜਾ ਸਿੰਘ ਪੱਟੀ)- ਪਿੰਡ ਬਿਹਾਲਾ ਵਿਖੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਬਿਹਾਲਾ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਆਰੰਭ ਹੋ ਕੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਵਾਪਸ ਸ਼ਾਮ ਨੂੰ ਪਿੰਡ ਦੇ ਭਗਤ ਸ੍ਰੀ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ | ਵੱਖ-ਵੱਖ ਪੜ੍ਹਾਵਾਂ 'ਤੇ ਸਜਾਏ ਗਏ ਕੀਰਤਨ ਦੀਵਾਨਾਂ 'ਚ ਪਹੁੰਚੇ ਰਾਗੀ ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ | ਸ਼ਰਧਾਲੂਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਸਾਬਕਾ ਸੰਮਤੀ ਮੈਂਬਰ ਚਿਰੰਜੀ ਲਾਲ ਬਿਹਾਲਾ , ਮਾ. ਬਲਵਿੰਦਰਪਾਲ ਸਿੰਘ ਬਿਹਾਲਾ, ਸੁਰਜੀਤ ਸਿੰਘ, ਹਰਦਿਆਲ ਚੰਦ, ਨੰਬਰਦਾਰ ਹਰਮਿੰਦਰ ਸਿੰਘ, ਗੁਰਦਿਆਲ ਚੰਦ, ਲਾਡੀ ਬਿਹਾਲਾ, ਕੁਲਵਿੰਦਰ ਸਿੰਘ ਤੇ ਹੋਰ ਸੰਗਤਾਂ ਹਾਜ਼ਰ ਸਨ |
ਗੜ੍ਹਸ਼ੰਕਰ, (ਧਾਲੀਵਾਲ)- ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਘਾਟਾ ਵਾਲਾ ਗੜ੍ਹਸ਼ੰਕਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਸੁਖਦੇਵ ਸਿੰਘ ਖੋਜਕੀਪੁਰ ਵਾਲਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ | ਸਮਾਗਮ ਦੌਰਾਨ ਬਸਪਾ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਰਾਜੂ, ਨਗਰ ਕੌਾਸਲ ਪ੍ਰਧਾਨ ਰਾਜਿੰਦਰ ਸਿੰਘ ਸ਼ੂਕਾ, ਕਾਂਗਰਸੀ ਆਗੂ ਐਡਵੋਕੇਟ ਪੰਕਜ ਕਿ੍ਪਾਲ, ਕਰਨੈਲ ਸਿੰਘ ਗਿੱਲ, ਜ਼ੈਲਦਾਰ ਮੁਖ਼ਤਿਆਰ ਸਿੰਘ, ਜੇ.ਪੀ. ਸਿੰਘ, ਹਰਭਜ ਮਹਿਮੀ, ਮੁਖ਼ਤਿਆਰ ਸਿੰਘ ਹੈਪੀ ਹੀਰ, ਮਨਜਿੰਦਰ ਸਿੰਘ ਦਿਆਲ ਤੋਂ ਇਲਾਵਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਠੇਕੇਦਾਰ ਹਰਦਿਆਲ ਸਿੰਘ, ਅਵਤਾਰ ਸਿੰਘ ਖ਼ਜ਼ਾਨਚੀ, ਮਹਿੰਦਰ ਸਿੰਘ ਜਨਰਲ ਸਕੱਤਰ, ਠੇਕੇਦਾਰ ਗੁਰਨਾਮ ਸਿੰਘ ਚੇਅਰਮੈਨ, ਤਿ੍ਲੋਕ ਸਿੰਘ, ਹਰਪਾਲ ਸਿੰਘ ਘਾਟੀ ਵਾਲੇ, ਠੇਕੇਦਾਰ ਅਮਰਜੀਤ ਸਿੰਘ, ਸ਼ਾਮ ਲਾਲ, ਟਹਿਲ ਸਿੰਘ ਠੇਕੇਦਾਰ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਡਾ. ਬੱਧਣ, ਹੈੱਡ ਗ੍ਰੰਥੀ ਤਰਸੇਮ ਸਿੰਘ, ਬੀਬੀ ਗਿਆਨ ਕੌਰ, ਬੀਬੀ ਭਜਨ ਕੌਰ ਤੇ ਹੋਰ ਹਾਜ਼ਰ ਹੋਏ |
ਐਮਾਂ ਮਾਂਗਟ, (ਗੁਰਾਇਆ)- ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਐਮਾਂ ਮਾਂਗਟ, ਪੰਡੋਰੀ, ਲਮੀਣ, ਗੋਂਸਪੁਰ, ਦੇਵੀਦਾਸ, ਮਾਖਾ, ਸਾਹਿਬ ਦਾ ਪਿੰਡ, ਸੇਰਪੁਰ ਅਤੇ ਖ਼ਾਨਪੁਰ ਦੇ ਗੁਰੂ ਘਰਾਂ ਅਤੇ ਰਵਿਦਾਸ ਮੰਦਰਾਂ 'ਚ ਸਮਾਗਮ ਕਰਵਾਏ ਗਏ | ਵੱਖ-ਵੱਖ ਗੁਰੂ ਘਰਾਂ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਗਿਆ | ਕਸਬਾ ਐਮਾਂ ਮਾਂਗਟ ਦੇ ਰਵਿਦਾਸ ਮੰਦਰ ਵਿਖੇ ਭਾਈ ਰਵਿੰਦਰ ਸਿੰਘ ਸੜੋਆ ਵਲੋਂਕੀਰਤਨ ਕੀਤਾ ਗਿਆ ਇਸ ਮੌਕੇ ਸਾਬਕਾ ਸਰਪੰਚ ਤਰਸੇਮ ਲਾਲ, ਸੁਰੇਸ਼ ਕੁਮਾਰ, ਮਾਸਟਰ ਰਾਮ ਕਿ੍ਸ਼ਨ, ਸਤਪਾਲ ਸਿੰਘ, ਸੁਰੇਸ਼ ਕੁਮਾਰ, ਅਸ਼ੋਕ ਕੁਮਾਰ, ਨਰਿੰਦਰਪਾਲ ਸਿੰਘ, ਮਾਸਟਰ ਲਖਵੀਰ ਸਿੰਘ, ਜੁਗਿੰਦਰ ਸਿੰਘ ਭੱਟੀ, ਮਾਸਟਰ ਰਾਮ ਪ੍ਰਕਾਸ਼, ਨਰਿੰਦਰ ਸਿੰਘ, ਲਖਵਿੰਦਰ ਸਿੰਘ, ਬਲਵੀਰ ਸਿੰਘ, ਮਾਸਟਰ ਨਿਰਮਲ ਸਿੰਘ, ਮਾਸਟਰ ਜੈਲ ਸਿੰਘ, ਰਾਜਿੰਦਰ ਸਿੰਘ, ਜੁਗਿੰਦਰ ਭੱਟੀ, ਪਿਆਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਬੱੁਲ੍ਹੋਵਾਲ, (ਜਸਵੰਤ ਸਿੰਘ)- ਪਿੰਡ ਭਾਗੋਵਾਲ 'ਚ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਗਰ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ 'ਚ ਸਵੇਰੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਵੱਖ-ਵੱਖ ਰਾਗੀ ਜਥਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਸਤਨਾਮ ਸਿੰਘ, ਗੁਰਮੇਲ ਸਿੰਘ, ਕੈਪਟਨ ਗੁਰਬਚਨ ਸਿੰਘ, ਸੁਰਿੰਦਰ ਸਿੰਘ, ਰਾਜਿੰਦਰ ਸਿੰਘ, ਠੇਕੇਦਾਰ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਰਾਜਵੰਤ ਕੌਰ ਸਰਪੰਚ, ਅਸ਼ੋਕ ਸਿੰਘ, ਕਮਲ ਤਾਜੋਵਾਲ, ਨਰਿੰਦਰ ਕੌਰ ਆਦਿ ਹਾਜ਼ਰ ਸਨ |
ਬੁੱਲ੍ਹੋਵਾਲ, (ਜਸਵੰਤ ਸਿੰਘ)- ਪਿੰਡ ਬਡਾਲਾ 'ਚ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਗਰ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ 'ਚ ਸਵੇਰੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਵੱਖ-ਵੱਖ ਰਾਗੀ ਜਥਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਬਲਕਾਰ ਸਿੰਘ ਸਰਪੰਚ, ਸੁਰਿੰਦਰ ਸਿੰਘ ਪ੍ਰਧਾਨ, ਬਾਬਾ ਸੁਖਵਿੰਦਰ ਸਿੰਘ, ਨਛੱਤਰ ਸਿੰਘ, ਠੇਕੇਦਾਰ ਸੁਖਵਿੰਦਰ ਸਿੰਘ, ਨਰਿੰਦਰ ਕੌਰ, ਕਮਲ ਤਾਜੋਵਾਲ, ਹਰਪ੍ਰੀਤ ਸਿੰਘ, ਉਂਕਾਰ ਸਿੰਘ, ਗੁਰਦਿਆਲ ਸਿੰਘ, ਪਰਮਜੀਤ ਸਿੰਘ, ਲਵਜੀਤ ਸਿੰਘ, ਮਨਿੰਦਰ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ |
ਹਰਿਆਣਾ, (ਹਰਮੇਲ ਸਿੰਘ ਖੱਖ)- ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਬਾਬਾ ਬਿਸ਼ਨ ਦਾਸ ਤਪ ਅਸਥਾਨ ਲਾਲਪੁਰ ਤੋਂ ਨਗਰ ਕੀਰਤਨ ਸਜਾਇਆ ਗਿਆ, ਜਿਸ 'ਚ ਦੇਸ ਰਾਜ ਸਿੰਘ ਧੁੱਗਾ, ਸਰਪੰਚ ਪੰਜਾਬ ਸਿੰਘ ਨੀਲਾ ਨਲੋਆ ਉਚੇਚੇ ਤੌਰ 'ਤੇ ਹਾਜ਼ਰ ਹੋਏ | ਨਗਰ ਕੀਰਤਨ ਬਾਬਾ ਬਿਸ਼ਨ ਦਾਸ ਤਪ ਅਸਥਾਨ ਲਾਲਪੁਰ ਤੋਂ ਸ਼ੁਰੂ ਹੋਇਆ ਜੋ ਪਿੰਡ ਕਾਹਲਵਾਂ, ਬਸੀ ਬਾਬੂ ਖਾਂ, ਬਸੀ ਬੱਲੋ, ਨੀਲਾ ਨਲੋਆ, ਖੇਪੜਾਂ, ਬਸੀ ਬਜੀਦ ਤੋਂ ਹੁੰਦਾ ਹੋਇਆ ਵਾਪਸ ਬਾਬਾ ਬਿਸ਼ਨ ਦਾਸ ਤਪ ਸਥਾਨ ਲਾਲਪੁਰ ਵਿਖੇ ਪਹੁੰਚਿਆ | ਇਸ ਮੌਕੇ ਕੇਹਰ ਸਿੰਘ ਲਾਲਪੁਰ, ਦਿਆਲ ਸਿੰਘ, ਅਸ਼ੋਕ ਕੁਮਾਰ, ਅਵਤਾਰ ਸਿੰਘ, ਨਰਾਇਣ ਸਿੰਘ, ਕਵਨ ਸਿੰਘ ਭਲਿਆਲਾ, ਸਨੀ, ਹਨੀ, ਨੰਨੂ, ਪਿੰਦੀ, ਲਖਵਿੰਦਰ, ਸੰਦੀਪ ਸਿੰਘ ਦੀਪਾ ਆਦਿ ਹਾਜ਼ਰ ਸਨ |
ਹੁਸ਼ਿਆਰਪੁਰ, (ਹਰਪ੍ਰੀਤ ਕੌਰ)- ਗੁਰਦੁਆਰਾ ਸਾਹਿਬ ਸ਼ਾਲੀਮਾਰ ਨਗਰ ਵਿਖੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਸਜਾਏ ਗਏ ਦੀਵਾਨ 'ਚ ਭਾਈ ਬਲਰਾਜ ਸਿੰੰਘ ਹਜ਼ੂਰੀ ਰਾਗੀ, ਹਰਭਜਨ ਸਿੰਘ ਅਲਾਹਾਬਾਦ ਤੇ ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਦੇ ਜਥੇ ਨੇ ਕੀਰਤਨ ਕੀਤਾ |

ਪੁਲਿਸ ਨੇ 2 ਨੌਜਵਾਨਾਂ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ-2 ਗਿ੍ਫ਼ਤਾਰ

ਹਰਿਆਣਾ, 19 ਫਰਵਰੀ (ਹਰਮੇਲ ਸਿੰਘ ਖੱਖ)-ਬੀਤੇ ਦਿਨ ਲੱਕੜ ਮੰਡੀ ਨੌਸ਼ਹਿਰਾ ਵਿਖੇ 2 ਨੌਜਵਾਨਾਂ ਦੇ ਹੋਏ ਕਤਲ ਦੀ ਪੁਲਿਸ ਵਲੋਂ ਕੁੱਝ ਸਮੇਂ ਅੰਦਰ ਹੀ ਗੁੱਥੀ ਸੁਲਝਾਅ ਲਈ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸ: ਦਿਲਬਾਗ ਸਿੰਘ ਐਸ.ਐਚ.ਓ ਹਰਿਆਣਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਜ਼ਖ਼ਮੀ

ਮਾਹਿਲਪੁਰ, 19 ਫਰਵਰੀ (ਰਜਿੰਦਰ ਸਿੰਘ)-ਅੱਜ ਸ਼ਾਮ ਕਰੀਬ 6 ਕੁ ਵਜੇ ਮਾਹਿਲਪੁਰ-ਫਗਵਾੜਾ ਰੋਡ 'ਤੇ ਲੜਕੀ 'ਚ ਮੋਟਰਸਾਈਕਲ ਵੱਜਣ ਨਾਲ ਲੜਕੀ ਸਮੇਤ ਮੋਟਰਸਾਈਕਲ ਚਾਲਕ ਹੋਵੋ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਜੇਰੇ ਇਲਾਜ ਗੁਰਵਿੰਦਰ ...

ਪੂਰੀ ਖ਼ਬਰ »

ਪਿੰਡ ਘਗਵਾਲਾ 'ਚ ਪਾਕਿਸਤਾਨ ਦਾ ਝੰਡਾ ਫੂਕਿਆ

ਹਾਜੀਪੁਰ, 19 ਫਰਵਰੀ (ਪੁਨੀਤ ਭਾਰਦਵਾਜ)-ਪੁਲਵਾਮਾ ਵਿਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਹਮਲੇ ਤੋਂ ਬਾਅਦ ਦੇਸ਼ ਭਰ ਵਿਚ ਭਾਰੀ ਗ਼ੁੱਸਾ ਦੇਖਣ ਨੂੰ ਮਿਲ ਰਿਹਾ ਹੈ | ਹਰ ਪਾਸੇ ਦੇਸ਼ ਦੇ ਲੋਕ ਪਾਕਿਸਤਾਨ ਦੇ ਵਿਰੋਧ ਵਿਚ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ | ਅੱਜ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਸਿੱਖਿਆ ਤੇ ਰੁਜ਼ਗਾਰ ਮੌਕਿਆਂ ਸਬੰਧੀ ਸੈਮੀਨਾਰ

ਦਸੂਹਾ, 19 ਫਰਵਰੀ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਦਸੂਹਾ ਵਿਖੇ ਅਕਾਦਮਿਕ ਸੈੱਲ ਵਲੋਂ ਸਿੱਖਿਆ ਤੇ ਰੋਜ਼ਗਾਰ ਦੇ ਮੌਕਿਆਂ ਸਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਦੇ ਜਨਰਲ ਸੈਕਟਰੀ ਲੈਫਟੀਨੇਟ ...

ਪੂਰੀ ਖ਼ਬਰ »

ਥਾਣਾ ਮਾਡਲ ਟਾਊਨ ਪੁਲਿਸ ਵਲੋਂ ਨਸ਼ੀਲੇ ਪਾਊਡਰ ਸਮੇਤ ਵਿਅਕਤੀ ਕਾਬੂ

ਹੁਸ਼ਿਆਰਪੁਰ, 19 ਫਰਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਜੇ.ਇਲਨਚੇਲੀਅਨ ਅਤੇ ਐਸ.ਪੀ. (ਡੀ) ਹਰਪ੍ਰੀਤ ਸਿੰਘ ਮੰਢੇਰ ਦੇ ਨਿਰਦੇਸ਼ਾਂ ਤਹਿਤ ਗਲਤ ਅਨਸਰਾਂ ਿਖ਼ਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡੀ.ਐਸ.ਪੀ. ਸਿਟੀ ਅਨਿਲ ਕੁਮਾਰ ਕੋਹਲੀ ਦੀ ਅਗਵਾਈ 'ਚ ...

ਪੂਰੀ ਖ਼ਬਰ »

ਬਜਟ 'ਚ ਹਲਕਾ ਸ਼ਾਮਚੁਰਾਸੀ ਦੇ ਵਿਕਾਸ ਲਈ 16 ਕਰੋੜ ਦੀ ਵਿਸ਼ੇਸ਼ ਰਾਸ਼ੀ ਜਾਰੀ-ਆਦੀਆ

ਹੁਸ਼ਿਆਰਪੁਰ, 19 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤਾ ਗਿਆ ਬਜਟ ਸਾਰੇ ਵਰਗਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ | ਜਿਸ ਨਾਲ ਸੂਬੇ ਦੇ ਹਰੇਕ ਵਰਗ ਨੂੰ ਲਾਭ ਮਿਲੇਗਾ | ਬਜਟ 'ਚ ਜਿਥੇ ...

ਪੂਰੀ ਖ਼ਬਰ »

ਮੁਲਾਜ਼ਮਾਂ ਵਲੋਂ ਅੱਜ ਸਾੜੀਆਂ ਜਾਣਗੀਆਂ ਮੁਲਾਜ਼ਮ ਵਿਰੋਧੀ ਬਜਟ ਦੀਆਂ ਕਾਪੀਆਂ

ਹੁਸ਼ਿਆਰਪੁਰ, 19 ਫਰਵਰੀ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਨੇ ਸਾਂਝੇ ਬਿਆਨ 'ਚ ਕਿਹਾ ਕਿ ਸੂਬਾ ਸਰਕਾਰ ...

ਪੂਰੀ ਖ਼ਬਰ »

ਸਰਕਾਰ ਵਲੋਂ ਪੇਸ਼ ਕੀਤੇ ਬਜਟ 'ਚ ਹੁਸ਼ਿਆਰਪੁਰ ਨੂੰ ਵੱਡੇ ਪ੍ਰੋਜੈਕਟ ਦੇਣਾ ਸ਼ਲਾਘਾਯੋਗ-ਡਾ: ਨੰਦਾ

ਹੁਸ਼ਿਆਰਪੁਰ, 19 ਫਰਵਰੀ (ਬਲਜਿੰਦਰਪਾਲ ਸਿੰਘ)-ਕਾਂਗਰਸੀ ਵਰਕਰਾਂ ਦੀ ਮੀਟਿੰਗ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ: ਕੁਲਦੀਪ ਨੰਦਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਡਾ: ਨੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਬਜਟ ਪੇਸ਼ ਕਰਕੇ ...

ਪੂਰੀ ਖ਼ਬਰ »

ਅੱਡਾ ਚੌਲਾਂਗ ਵਿਖੇ ਪਹਿਲੇ ਫਿਜ਼ੀਓਥਰੈਪੀ ਸੈਂਟਰ ਦਾ ਛੋਟੀ ਲੜਕੀ ਵਲੋਂ ਰੀਬਨ ਕੱਟ ਕੇ ਉਦਘਾਟਨ

ਚੌਲਾਂਗ, 19 ਫਰਵਰੀ (ਸੁਖਦੇਵ ਸਿੰਘ)-ਬਲਾਕ ਟਾਂਡਾ ਅਧੀਨ ਆਉਂਦੇ ਅੱਡਾ ਚੌਲਾਂਗ ਵਿਖੇ ਵੱਖਰੀ ਕਿਸਮ ਨਾਲ ਨਵੇਂ ਨੀਲਮ ਫਿਜੀਓਥਰੈਪੀ ਸੈਂਟਰ ਦਾ ਉਦਘਾਟਨ ਛੋਟੀ ਬੱਚੀ ਦੇ ਹੱਥਾਂ ਨਾਲ ਰੀਬਨ ਕਟਵਾ ਕੇ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੀਲਮ ...

ਪੂਰੀ ਖ਼ਬਰ »

ਗੰਨਾ ਸੰਘਰਸ਼ ਕਮੇਟੀ ਦਾ ਵਫ਼ਦ ਪ੍ਰਧਾਨ ਡੱਫਰ ਦੀ ਅਗਵਾਈ ਹੇਠ ਐੱਸ. ਡੀ. ਐਮ. ਦਸੂਹਾ ਨੂੰ ਮਿਲਿਆ

ਦਸੂਹਾ, 19 ਫਰਵਰੀ (ਭੁੱਲਰ)- ਗੰਨਾ ਸੰਘਰਸ਼ ਕਮੇਟੀ ਦਾ ਵਫ਼ਦ ਕਮੇਟੀ ਦੇ ਪ੍ਰਧਾਨ ਸੁਖਪਾਲ ਸਿੰਘ ਡੱਫਰ ਦੀ ਅਗਵਾਈ ਹੇਠ ਐੱਸ.ਡੀ.ਐੱਮ. ਦਸੂਹਾ ਬਲਬੀਰ ਰਾਜ ਸਿੰਘ ਨੂੰ ਮਿਲਿਆ | ਇਸ ਮੌਕੇ ਵਫ਼ਦ ਨੇ ਦੱਸਿਆ ਕਿ ਮਿੱਲ ਮੈਨੇਜਮੈਂਟ ਵਲੋਂ ਕਲ ਪਰਚੀ ਕੈਲੰਡਰ ਨਾਲ ਛੇੜਛਾੜ ...

ਪੂਰੀ ਖ਼ਬਰ »

ਗੁਰੂ ਹਰਿ ਰਾਇ ਸਾਹਿਬ ਸਕੂਲ 'ਚ ਦੰਦਾਂ ਦਾ ਜਾਂਚ ਕੈਂਪ ਲਗਾਇਆ

ਚੱਬੇਵਾਲ, 19 ਫਰਵਰੀ (ਰਾਜਾ ਸਿੰਘ ਪੱਟੀ)- ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਵੇਲਾਂ ਦੇ ਮੁਖੀ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ ਵਿਚ ਚੱਲ ਰਹੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜੀਏਟ ਸਕੂਲ ਫਾਰ ਵੂਮੈਨ ਹਰੀਆਂ ਵੇਲਾਂ ਚੱਬੇਵਾਲ ...

ਪੂਰੀ ਖ਼ਬਰ »

ਕਲਗੀਧਰ ਡਿਸਪੈਂਸਰੀ 'ਚ 10 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ

ਹੁਸ਼ਿਆਰੁਪਰ, 19 ਫਰਵਰੀ (ਨਰਿੰਦਰ ਸਿੰਘ ਬੱਡਲਾ)- ਗੁਰਦੁਆਰਾ ਸ੍ਰੀ ਗੁਰੂ ਚਰਨ ਪਾਵਨ ਕਲਗੀਧਰ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਕਲਗੀਧਰ ਡਿਸਪੈਂਸਰੀ 'ਚ ਅੱਖਾਂ ਦੇ ਮਾਹਿਰ ਡਾ: ਕਰਨ ਖੰਨਾ ਵਲੋਂ 10 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਕੇ ਮੁਫ਼ਤ ਲੈਨਜ਼ ਪਾਏ ਗਏ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਵਲੋਂ ਸਕੂਲ ਨੂੰ 50 ਹਜ਼ਾਰ ਦੀ ਰਾਸ਼ੀ ਭੇਟ

ਅੱਡਾ ਸਰਾਂ, 19 ਫਰਵਰੀ (ਹਰਜਿੰਦਰ ਸਿੰਘ ਮਸੀਤੀ)- ਬੀ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਹੋਏ ਸਮਾਗਮ ਦੌਰਾਨ ਕੈਨੇਡਾ ਵਾਸੀ ਸੁੱਚਾ ਸਿੰਘ ਬਾਬਕ ਨੇ ਸਕੂਲ ਨੂੰ ਮਾਇਕ ਸਹਾਇਤਾ ਭੇਟ ਕੀਤੀ | ਪਿ੍ੰਸੀਪਲ ਬਲਦੇਵ ਸਿੰਘ ਦੀ ਅਗਵਾਈ ਵਿਚ ਕਰਵਾਏ ਸਮਾਗਮ ...

ਪੂਰੀ ਖ਼ਬਰ »

ਸਰਕਾਰੀ ਸਕੂਲ ਜਲਾਲਪੁਰ 'ਚ ਸਟਾਫ਼ ਦੀ ਘਾਟ ਨੂੰ ਜਲਦ ਪੂਰਾ ਕੀਤਾ ਜਾਵੇਗਾ-ਸਰਪੰਚ ਮੁਲਤਾਨੀ

ਮਿਆਣੀ, 19 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਵਿਖੇ ਪਿੰ੍ਰਸੀਪਲ ਪਰਮਜੀਤ ਕੌਰ ਦੀ ਅਗਵਾਈ ਹੇਠ ਸਮਾਗਮ ਹੋਇਆ ਜਿਸ ਵਿਚ ਪਿੰਡ ਦੀ ਨਵੀਂ ਪੰਚਾਇਤ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਪਰਮਜੀਤ ਕੌਰ ਨੇ ਨਵੀਂ ਬਣੀ ...

ਪੂਰੀ ਖ਼ਬਰ »

ਬੋਹਣ ਤੋਂ ਨਗਰ ਕੀਰਤਨ ਸਜਾਇਆ

ਚੱਬੇਵਾਲ, 19 ਫਰਵਰੀ (ਰਾਜਾ ਸਿੰਘ ਪੱਟੀ)-ਡੇਰਾ ਬਾਬਾ ਸੀਤਲ ਦਾਸ ਪਿੰਡ ਬੋਹਣ ਤੋਂ ਸਾਧੂ ਸੰਪਰਦਾਇ ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ ਵਾਲਿਆਂ ਦੀ ਅਗਵਾਈ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਚੱਬੇਵਾਲ, 19 ਫਰਵਰੀ (ਰਾਜਾ ਸਿੰਘ ਪੱਟੀ)-ਪਿੰਡ ਪੱਟੀ ਵਿਖੇ ਭਗਤ ਸ੍ਰੀ ਰਵਿਦਾਸ ਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਚੱਬੇਵਾਲ, 19 ਫਰਵਰੀ (ਰਾਜਾ ਸਿੰਘ ਪੱਟੀ)-ਡੇਰਾ ਬਾਬਾ ਸੀਤਲ ਦਾਸ ਪਿੰਡ ਬੋਹਣ ਵਿਖੇ ਸਾਧੂ ਸੰਪਰਦਾਇ ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ ਵਾਲਿਆਂ ਦੀ ਅਗਵਾਈ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਮੈਂਬਰ ਡਾ: ਰਾਏ ਵਲੋਂ ਸੰਤਾਂ-ਮਹਾਂਪੁਰਸ਼ਾਂ ਦੀ ਯਾਦ 'ਚ ਸਮਾਗਮ

ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਸ਼੍ਰੋਮਣੀ ਕਮੇਟੀ ਮੈਂਬਰ ਡਾ: ਜੰਗ ਬਹਾਦਰ ਸਿੰਘ ਰਾਏ ਵਲੋਂ ਗੁਰਸੇਵਾ ਕਾਲਜ ਆਫ਼ ਨਰਸਿੰਗ ਦੇ ਭਾਈ ਘਨੱਈਆ ਜੀ ਹਾਲ ਵਿਖੇ ਸੰਤਾਂ-ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸ੍ਰੀ ...

ਪੂਰੀ ਖ਼ਬਰ »

ਸੰਤ ਸਮਾਗਮ ਤੇ ਕੀਰਤਨ ਦਰਬਾਰ ਸਬੰਧੀ ਪੋਸਟਰ ਜਾਰੀ

ਕੋਟਫਤੂਹੀ 19 ਫਰਵਰੀ (ਅਮਰਜੀਤ ਸਿੰਘ ਰਾਜਾ)- ਨਿਰਮਲ ਕੁਟੀਆ ਸੰਤ ਬਾਬਾ ਮਈਆ ਦਾਸ ਪਿੰਡ ਬੱਡੋਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਰੋਜ਼ਾ ਸੰਤ ਸਮਾਗਮ ਤੇ ਕੀਰਤਨ ਦਰਬਾਰ ਜੋ 1, 2 ਤੇ 3 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਗੁਰਦੁਆਰਾ ਗੁਰੂ ਰਵਿਦਾਸ ਸਭਾ ਕੱਕੋਂ 'ਚ ਪ੍ਰਭਾਤ ਫੇਰੀ ਨੂੰ ਲੈ ਕੇ ਹੋਇਆ ਝਗੜਾ

ਹੁਸ਼ਿਆਰਪੁਰ, 19 ਫਰਵਰੀ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਹਰਿਆਣਾ ਰੋਡ 'ਤੇ ਸਥਿਤ ਪਿੰਡ ਕੱਕੋਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੱਢੀ ਜਾ ਰਹੀ ਪ੍ਰਭਾਤ ਫੇਰੀ ਨੂੰ ਲੈ ਕੇ ਪਿੰਡ ਦੀਆਂ ਹੀ ਦੋ ਪਾਰਟੀਆਂ 'ਚ ਲੜਾਈ ਝਗੜਾ ਹੋ ਗਿਆ | ਪਿੰਡ ਦੀ ...

ਪੂਰੀ ਖ਼ਬਰ »

57ਵੇਂ ਆਲ ਇੰਡੀਆ ਪਿ੍ੰ: ਹਰਭਜਨ ਸਿੰਘ ਫ਼ੁੱਟਬਾਲ ਟੂਰਨਾਮੈਂਟ 'ਚ ਪੰਜਾਬ ਪੁਲਿਸ ਤੇ ਦਿੱਲੀ ਫ਼ਾਈਨਲ 'ਚ

ਮਾਹਿਲਪੁਰ, 19 ਫ਼ਰਵਰੀ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)-ਪਿ੍:ੰ ਹਰਭਜਨ ਸਿੰਘ ਸਪੋਰਟਿੰਗ ਕਲੱਬ ਵਲੋਂ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 57ਵੇਂ ਆਲ ਇੰਡੀਆਂ ਪਿ੍ੰ: ਹਰਭਜਨ ਸਿੰਘ ਫ਼ੁੱਟਬਾਲ ਟੂਰਨਾਮੈਂਟ ਦੇ ਅੱਜ ਕਰਵਾਏ ਮੈਚਾਂ 'ਚ ...

ਪੂਰੀ ਖ਼ਬਰ »

ਪੁਲਵਾਮਾ ਹਮਲੇ ਦੇ ਰੋਸ 'ਚ ਫਾਈਨਲ ਮੈਚ ਮੁਲਤਵੀ

ਚੱਬੇਵਾਲ, 19 ਫਰਵਰੀ (ਰਾਜਾ ਸਿੰਘ ਪੱਟੀ)-ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵਲੋਂ ਸਪੋਰਟਸ ਸਟੇਡੀਅਮ ਚੱਬੇਵਾਲ ਵਿਖੇ ਕਰਵਾਈ ਜਾ ਰਹੀ ਪੰਜਾਬ ਰਾਜ ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਤੇ ਇਨਾਮ ਵੰਡ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਅਕਾਲੀ ਦਲ ਦੀ ਮਾਨਤਾ ਰੱਦ ਕਰਵਾਉਣ ਸਬੰਧੀ ਪਾਈ ਪਟੀਸ਼ਨ ਦੀ ਸੁਣਵਾਈ 3 ਅਪ੍ਰੈਲ ਨੂੰ

ਹੁਸ਼ਿਆਰਪੁਰ, 19 ਫ਼ਰਵਰੀ (ਹਰਪ੍ਰੀਤ ਕੌਰ)-ਸੋਸ਼ਲਿਸਟ ਪਾਰਟੀ ਆਫ਼ ਇੰਡੀਆ ਦੇ ਆਗੂ ਬਲਵੰਤ ਸਿੰਘ ਖੇੜਾ ਤੇ ਓਮ ਸਿੰਘ ਸਟਿਆਣਾ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਿਆਸੀ ਮਾਨਤਾ ਰੱਦ ਕਰਵਾਉਣ ਲਈ ਦਿੱਲੀ ਹਾਈ ਕੋਰਟ 'ਚ ਪਾਈ ਪਟੀਸ਼ਨ 'ਤੇ ਛੇਤੀ ਸੁਣਵਾਈ ਕਰਨ ਦੀ ...

ਪੂਰੀ ਖ਼ਬਰ »

ਖਡਿਆਲਾ ਸੈਣੀਆਂ ਤੋਂ ਜਾਣ ਵਾਲੇ 4 ਰੋਜ਼ਾ ਪੈਦਲ ਸੰਗ ਸਬੰਧੀ ਪੋਸਟਰ ਜਾਰੀ

ਬੁੱਲ੍ਹੋਵਾਲ, 19 ਫਰਵਰੀ (ਰਵਿੰਦਰਪਾਲ ਸਿੰਘ ਲੁਗਾਣਾ)-ਪਿੰਡ ਖਡਿਆਲਾ ਸੈਣੀਆਂ ਤੋਂ ਜਥੇਦਾਰ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਹੇਠ 1 ਮਾਰਚ ਨੂੰ ਜਾਣ ਵਾਲੇ ਚਾਰ ਰੋਜ਼ਾ ਪੈਦਲ ਸੰਗ ਸਬੰਧੀ ਪੋਸਟਰ ਜਾਰੀ ਕੀਤਾ ਗਿਆ | ਇਸ ਮੌਕੇ ਜਥੇਦਾਰ ਬਾਬਾ ਜੋਗਿੰਦਰ ਸਿੰਘ ਨੇ ...

ਪੂਰੀ ਖ਼ਬਰ »

ਕੱਲ੍ਹ ਨਵਾਂਸ਼ਹਿਰ ਦਫ਼ਤਰ ਵਿਖੇ ਬਿਨਾਂ ਆਈਲਟਸ ਤੋਂ ਅਮਰੀਕਾ 'ਚ ਪੜ੍ਹਾਈ ਕਰਨ ਸਬੰਧੀ ਵਿਸ਼ੇਸ਼ ਸੈਮੀਨਾਰ-ਸੁਖਚੈਨ ਸਿੰਘ ਰਾਹੀ

ਨਵਾਂਸ਼ਹਿਰ, 19 ਫਰਵਰੀ (ਅ. ਬ.)-ਇਮੀਗ੍ਰੇਸ਼ਨ ਦੀ ਦੁਨੀਆ 'ਚ ਜਾਣਿਆ-ਪਛਾਣਿਆ ਤੇ ਭਰੋਸੇਮੰਦ ਨਾਂਅ ਸੁਖਚੈਨ ਸਿੰਘ ਰਾਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12ਵੀਂ ਪਾਸ ਅਤੇ ਗੈ੍ਰਜੂਏਟ ਵਿਦਿਆਰਥੀ ਲਈ ਅਮਰੀਕਾ 'ਚ ਬਿਨਾਂ ਆਇਲੈਟਸ ਤੋਂ ਪੜ੍ਹਾਈ ਕਰਨ ਦਾ ਸੁਨਹਿਰੀ ਮੌਕਾ ...

ਪੂਰੀ ਖ਼ਬਰ »

ਕੈਨੇਡਾ-ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਸਿੱਖਿਆ ਮੇਲਾ 22 ਨੂੰ -ਪਿਰਾਮਿਡ

ਜਲੰਧਰ, 19 ਫਰਵਰੀ (ਅ. ਬ.)-ਪੰਜਾਬ 'ਚ ਹੁਣ ਅਣਗਿਣਤ ਵਿਦਿਆਰਥੀ ਹਨ ਜੋ ਵਿਦੇਸ਼ ਖਾਸ ਕਰ ਕੇ ਕੈਨੇਡਾ-ਆਸਟ੍ਰੇਲੀਆ 'ਚ ਜਾ ਕੇ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ | ਇਸ ਗੱਲ ਨੂੰ ਧਿਆਨ ਵਿੱਚ ਰਖੱਦੇ ਹੋਏ ਭਾਰਤ ਦੀ ਨੰਬਰ 1 ਸਟੱਡੀ ਵੀਜ਼ਾ ਕੰਸਲਟੈਂਸੀ ਪਿਰਾਮਿਡ ਈ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਊਨਾ, 19 ਫਰਵਰੀ (ਗੁਰਪ੍ਰੀਤ ਸਿੰਘ ਸੇਠੀ)-ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਹਿਰ ਦੇ ਅਨੇਕਾਂ ਧਾਰਮਿਕ ਸਥਾਨਾਂ 'ਤੇ ਸ਼ਰਧਾਪੂਰਵਕ ਮਨਾਇਆ ਗਿਆ | ਇਸ ਸਬੰਧੀ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ ਅਤੇ ਪਾਠਾਂ ਦੇ ਭੋਗ ਉਪਰੰਤ ਗੁਰੂ ਰਵਿਦਾਸ ਜੀ ਦੀ ਬਾਣੀ ਦਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX