ਤਾਜਾ ਖ਼ਬਰਾਂ


ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ
. . .  1 day ago
ਪਟਿਆਲ਼ਾ ,24 ਮਾਰਚ {ਗੁਰਪ੍ਰੀਤ ਸਿੰਘ ਚੱਠਾ }-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਾਚਾ ਅਤੇ ਅਕਾਲੀ ਦਲ ਦੇ ਆਗੂ ਬੀਬਾ ਅਮਰਜੀਤ ਕੌਰ ਦੇ ਪਤੀ ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ...
ਆਈ.ਪੀ.ਐਲ.12 : ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਦਿੱਤਾ 214 ਦੌੜਾਂ ਦਾ ਟੀਚਾ
. . .  1 day ago
ਪਣਜੀ : ਭਾਜਪਾ ਨੇਤਾ ਸੁਧੀਰ ਕੰਡੋਲਕਰ ਕਾਂਗਰਸ 'ਚ ਹੋਏ ਸ਼ਾਮਿਲ
. . .  1 day ago
3 ਲੱਖ 80 ਹਜ਼ਾਰ ਨਸ਼ੀਲੀਆਂ ਗੋਲੀਆ ਨਾਲ ਸੱਤ ਵਿਅਕਤੀ ਕਾਬੂ
. . .  1 day ago
ਸਰਦੂਲਗੜ੍ਹ 24 ਮਾਰਚ ( ਜੀ.ਐਮ.ਅਰੋੜਾ )-ਸਥਾਨਕ ਸ਼ਹਿਰ ਦੇ ਥਾਣਾ ਮੁਖੀ ਭੁਪਿੰਦਰ ਸਿੰਘ ਇੰਸਪੈਕਟਰ ਵੱਲੋਂ ਐੱਸ.ਐੱਸ.ਪੀ ਮਾਨਸਾ ਦੀਆਂ ਹਦਾਇਤਾਂ ਦਾ ਪਾਲਨ ਕਰਦਿਆ ,ਗੁਪਤ ਸੂਚਨਾ ਦੇ ਆਧਾਰ 'ਤੇ ...
ਅਕਾਲੀ ਦਲ ਦੀ ਸਰਪੰਚ ਦੇ ਬੇਟੇ ਦਾ ਕਤਲ
. . .  1 day ago
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਸਮਰਾਲਾ ਥਾਣੇ ਦੇ ਪਿੰਡ ਸੇਹ ਵਿਚ ਅਕਾਲੀ ਦਲ ਦੀ ਸਰਪੰਚ ਰਣਜੀਤ ਕੌਰ ਦੇ ਬੇਟੇ ਗੁਰਪ੍ਰੀਤ ਸਿੰਘ 30 ਕੁ ਸਾਲ ਦਾ ਕਾਂਗਰਸੀ ਸਮਰਥਕਾਂ ਵੱਲੋਂ ਕਤਲ ਕੀਤੇ ਜਾਣ ਦੀ ...
ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪੁੱਜਣ ਵਾਲੀਆਂ ਤਿੰਨ ਉਡਾਣਾਂ ਰੱਦ
. . .  1 day ago
ਰਾਜਾਸਾਂਸੀ ,24 ਮਾਰਚ (ਹੇਰ,ਹਰਦੀਪ ਸਿੰਘ ਖੀਵਾ,)- ਬਰਮਿੰਘਮ, ਅਸ਼ਗਾਬਾਦ ਤੇ ਬੈਂਕਾਕ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੋਂਮਾਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਵਾਲੀਆਂ ਤਿੰਨ ਕੌਮਾਂਤਰੀ ਉਡਾਣਾਂ ...
ਚੰਡੀਗੜ੍ਹ ਤੋਂ ਬਿਨਾਂ ਹੋਰ ਕਿਤੋਂ ਚੋਣ ਨਹੀਂ ਲੜਾਂਗਾ -ਪਵਨ ਬਾਂਸਲ
. . .  1 day ago
ਤਪਾ ਮੰਡੀ, 24 ਮਾਰਚ (ਵਿਜੈ ਸ਼ਰਮਾ)- ਚੰਡੀਗੜ੍ਹ ਤੋਂ ਇਲਾਵਾ ਕਿਸੇ ਹੋਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਦੀ ਚੋਣ ਨਹੀਂ ਲੜਾਂਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਨੇ ਆਪਣੇ ਜੱਦੀ ਪਿੰਡ ਤਪਾ 'ਚ ਇਕ ...
ਆਈ.ਪੀ.ਐਲ.12 : ਮੁੰਬਈ ਇੰਡੀਅਨਜ਼ ਨੇ ਜਿੱਤਿਆ ਟਾਸ , ਦਿੱਲੀ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐਲ 12 : ਕੋਲਕਾਤਾ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾ ਕੇ ਕੀਤੀ ਜਿੱਤ ਹਾਸਲ
. . .  1 day ago
ਆਮ ਆਦਮੀ ਪਾਰਟੀ ਵੱਲੋਂ ਜਲੰਧਰ, ਗੁਰਦਾਸਪੁਰ ਤੇ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰਾਂ ਦਾ ਐਲਾਨ
. . .  1 day ago
ਸੰਗਰੂਰ, 24 ਮਾਰਚ (ਧੀਰਜ ਪਸ਼ੋਰੀਆ)- ਅੱਜ ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਹੋਈ ਬੈਠਕ ਤੋਂ ਬਾਅਦ ਪਾਰਟੀ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਜਲੰਧਰ (ਰਿਜ਼ਰਵ) ਤੋਂ ਜਸਟਿਸ ਜ਼ੋਰਾਂ ਸਿੰਘ (ਸੇਵਾ ਮੁਕਤ), ਫ਼ਤਿਹਗੜ੍ਹ .....
ਆਈ.ਪੀ.ਐਲ.12 : ਕੋਲਕਾਤਾ ਨੂੰ ਲੱਗਾ ਚੌਥਾ ਝਟਕਾ
. . .  1 day ago
ਏਮਜ਼ ਟਰੌਮਾ ਸੈਂਟਰ ਦੇ ਆਪ੍ਰੇਸ਼ਨ ਥੀਏਟਰ 'ਚ ਲੱਗੀ ਅੱਗ
. . .  1 day ago
ਨਵੀਂ ਦਿੱਲੀ, 24 ਮਾਰਚ- ਦਿੱਲੀ ਦੇ ਏਮਜ਼ ਦੇ ਇਕ ਅਪਰੇਸ਼ਨ ਥੀਏਟਰ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਅੱਗ ਬੁਝਾਊ ਦਸਤਿਆਂ ਦੀਆਂ4 ਗੱਡੀਆਂ ਪਹੁੰਚ ਗਈਆਂ। ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ.....
ਆਈ.ਪੀ.ਐਲ.12 : ਕੋਲਕਾਤਾ ਨੂੰ ਲੱਗਾ ਤੀਜਾ ਝਟਕਾ
. . .  1 day ago
ਆਈ.ਪੀ.ਐਲ.12 : ਕੋਲਕਾਤਾ ਨੂੰ ਲੱਗਾ ਦੂਜਾ ਝਟਕਾ
. . .  1 day ago
ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀਆਂ ਖਿਸਕੀਆਂ ਸਲੈਬਾਂ
. . .  1 day ago
ਸ਼ੁਤਰਾਣਾ/ਪਾਤੜਾਂ, 24 ਮਾਰਚ (ਮਹਿਰੋਕ/ਬੱਤਰਾ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀਆਂ ਸਲੈਬਾਂ ਖਿਸਕ ਗਈਆਂ ਜਿਸ ਕਰਕੇ ਆਲੇ-ਦੁਆਲੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਉਕਤ ਘਟਨਾ ਦੀ ਖ਼ਬਰ ਮਿਲਦਿਆਂ ਹੀ
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਕੋਲਕਾਤਾ 70/1
. . .  1 day ago
ਭਾਜਪਾ ਵੱਲੋਂ ਛੱਤੀਸਗੜ੍ਹ, ਤੇਲੰਗਾਨਾ ਤੇ ਮਹਾਰਾਸ਼ਟਰ 'ਚ 9 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਝਾਰਖੰਡ ਦੇ ਬੋਕਾਰੋ 'ਚੋਂ ਇਕ ਪਾਵਰ ਪਲਾਂਟ ਨੂੰ ਲੱਗੀ ਭਿਆਨਕ ਅੱਗ
. . .  1 day ago
ਕੋਲਕਾਤਾ ਨੂੰ ਲੱਗਾ ਪਹਿਲਾ ਝਟਕਾ, ਲਿਨ 7 ਦੌੜਾਂ ਬਣਾ ਕੇ ਆਊਟ
. . .  1 day ago
ਟਕਸਾਲੀਆਂ ਨੇ ਪਾਰਟੀ ਨਹੀਂ ਛੱਡੀ, ਸਗੋਂ ਸਾਨੂੰ ਪਾਰਟੀ ਚੋਂ ਕੱਢਿਆ ਗਿਆ ਹੈ- ਡਾ. ਰਤਨ ਸਿੰਘ ਅਜਨਾਲਾ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੇ ਕੋਲਕਾਤਾ ਨੂੰ ਦਿੱਤਾ 182 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਤੀਜਾ ਝਟਕਾ, ਯੂਸਫ਼ ਪਠਾਨ 1 ਦੌੜ ਬਣਾ ਕੇ ਆਊਟ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਦੂਜਾ ਝਟਕਾ, ਵਾਰਨਰ 85 ਦੌੜਾਂ ਬਣਾ ਕੇ ਆਊਟ
. . .  1 day ago
ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  1 day ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  1 day ago
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  1 day ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  1 day ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  1 day ago
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  1 day ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  1 day ago
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  1 day ago
ਸਰਕਾਰਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਚੁੱਕੀਆਂ ਹਨ- ਮਾਨ
. . .  1 day ago
ਸ਼ੋਪੀਆਂ 'ਚ ਮਸਜਿਦ 'ਚ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ
. . .  1 day ago
ਨਿਊਜ਼ੀਲੈਂਡ 'ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਦੀ ਮੌਤ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਕੱਲ੍ਹ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ
. . .  1 day ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਹਥਿਆਰਬੰਦ ਨੌਜਵਾਨਾਂ ਨੇ ਲੋਹੇ ਦੀਆਂ ਰਾਡਾਂ ਅਤੇ ਗੋਲੀਆਂ ਮਾਰ ਕੇ ਨੌਜਵਾਨ ਨੂੰ ਕੀਤਾ ਜ਼ਖ਼ਮੀ
. . .  1 day ago
ਪੁਲਿਸ ਨੇ ਸਮੈਕ ਸਣੇ ਇੱਕ ਨੌਜਵਾਨ ਨੂੰ ਕੀਤਾ ਕਾਬੂ
. . .  1 day ago
ਦਿਮਾਗ਼ੀ ਤੌਰ 'ਤੇ ਪਰੇਸ਼ਾਨ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ
. . .  1 day ago
ਪਾਕਿਸਤਾਨ 'ਚ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ
. . .  1 day ago
ਸਮਾਜਵਾਦੀ ਪਾਰਟੀ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ, ਮੁਲਾਇਮ ਯਾਦਵ ਦਾ ਨਾਂ ਸ਼ਾਮਲ ਨਹੀਂ
. . .  1 day ago
ਸਿੰਗਲਾ ਵਲੋਂ ਸੰਗਰੂਰ 'ਚ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਇੱਕ ਜਵਾਨ ਸ਼ਹੀਦ
. . .  1 day ago
ਸ੍ਰੀਲੰਕਾ ਦੀ ਜਲ ਸੈਨਾ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਲੋਕ ਸਭਾ ਚੋਣਾਂ 2019: ਆਜ਼ਮਗੜ੍ਹ ਤੋਂ ਚੋਣ ਲੜਨਗੇ ਅਖਿਲੇਸ਼ ਯਾਦਵ
. . .  1 day ago
ਦੋ ਐਂਬੂਲੈਂਸਾਂ ਵਿਚਾਲੇ ਹੋਈ ਟੱਕਰ 'ਚ ਪੰਜ ਜ਼ਖ਼ਮੀ
. . .  1 day ago
ਸੂਡਾਨ 'ਚ ਹੋਏ ਧਮਾਕੇ 'ਚ ਅੱਠ ਬੱਚਿਆਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਫੱਗਣ ਸੰਮਤ 550
ਿਵਚਾਰ ਪ੍ਰਵਾਹ: ਹੁਕਮਰਾਨਾਂ ਦੇ ਚੰਗੇ ਕਰਮਾਂ ਨਾਲ ਹੀ ਕੌਮ ਦੀ ਭਲਾਈ ਹੁੰਦੀ ਹੈ। -ਚਾਣਕਿਆ

ਅੰਮ੍ਰਿਤਸਰ

ਭਗਤ ਰਵਿਦਾਸ ਜੀ ਦੀ ਬਾਣੀ ਮਾਨਵਤਾ ਲਈ ਰਾਹ ਦਸੇਰਾ- ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਤਸਰ, 19 ਫ਼ਰਵਰੀ (ਜੱਸ)- ਭਗਤ ਰਵਿਦਾਸ ਜੀ ਦੀ ਬਾਣੀ ਮਾਨਵਤਾ ਲਈ ਰਾਹ ਦਸੇਰਾ ਹੈ ਜਿਸ 'ਤੇ ਚੱਲ ਕੇ ਅਸੀਂ ਆਪਣਾ ਜੀਵਨ ਸੰਵਾਰ ਸਕਦੇ ਹਾਂ | ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਸਬੰਧੀ ਕਰਵਾਏ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹ•ਾਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜਿਨ•ਾਂ ਸਤਿਕਾਰਤ ਭਗਤਾਂ ਦੀ ਬਾਣੀ ਦਰਜ ਹੈ ਉਨ•ਾਂ ਵਿਚੋਂ ਭਗਤ ਰਵਿਦਾਸ ਜੀ ਵੀ ਇਕ ਹਨ ਤੇ ਭਗਤ ਜੀ ਦੀ ਬਾਣੀ ਅਕਾਲ ਪੁਰਖ ਦੀ ਭਗਤੀ ਦੇ ਉਪਦੇਸ਼ ਤੇ ਸਰਬ-ਸਾਂਝੀਵਾਲਤਾ ਦੀ ਗੱਲ ਕਰਦੀ ਹੈ | ਉਨ•ਾਂ ਕਿਹਾ ਕਿ ਉਨ•ਾਂ ਕਿਹਾ ਕਿ ਭਗਤ ਰਵਿਦਾਸ ਜੀ ਦੀ ਬਾਣੀ ਅਨੁਸਾਰ ਚੱਲ ਕੇ ਅਸੀਂ ਜੀਵਨ ਸੰਵਾਰ ਸਕਦੇ ਹਾਂ | ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਸਰਵਣ ਕਰਵਾਇਆ, ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਦੇ ਗੰ੍ਰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਲਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ ਤੇ ਬਲਵਿੰਦਰ ਸਿੰਘ ਜੌੜਾਸਿੰਘਾ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਮੀਤ ਮੈਨੇਜਰ ਜਸਪਾਲ ਸਿੰਘ ਢੱਡੇ, ਗਿਆਨੀ ਮਲਕੀਤ ਸਿੰਘ ਬਹਿੜਵਾਲ ਸਮੇਤ ਹੋਰ ਸ਼ੋ੍ਰਮਣੀ ਕਮੇਟੀ ਕਰਮਚਾਰੀ ਅਤੇ ਸਿੱਖ ਸੰਗਤਾਂ ਹਾਜਰ ਸਨ |

ਸੋਨੀ ਵਲੋਂ ਸ੍ਰੀ ਗੁਰੂ ਰਵਿਦਾਸ ਮੰਦਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ

ਅੰਮਿ੍ਤਸਰ, 19 ਫਰਵਰੀ (ਰੇਸ਼ਮ ਸਿੰਘ)¸ ਸ੍ਰੀ ਗੁਰੂ ਰਵੀਦਾਸ ਜੀ ਦੇ 642ਵਾਂ ਪ੍ਰਕਾਸ਼ ਦਿਹਾੜਾ ਸ਼ਹਿਰ 'ਚ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਓਮ ਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਜੱਟੀਆ ਮਹਾਂ ਸਭਾ ਵਲੋਂ ਸ੍ਰੀ ਗੁਰੂ ਰਵਿਦਾਸ ਮੰਦਰ ਬਾਹਰਵਾਰ ਹਾਲ ਗੇਟ ਵਿਖੇ ਕਰਵਾਏ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਵਲੋਂ ਗੱਡੀ ਨੂੰ ਟੱਕਰ ਮਰਾਨ ਕਰਕੇ ਨੌਜਵਾਨ ਦੀ ਮੌਤ

ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ ਹੋ ਗਈ | ਘਟਨਾ ਦੀ ਸੂਚਨਾਂ ਮਿਲਦਿਆਂ ਹੀ ਮੌਕੇ 'ਤੇ ...

ਪੂਰੀ ਖ਼ਬਰ »

ਡੈਮ ਗੰਜ਼ 'ਚ 2 ਧਿਰਾਂ 'ਚ ਖ਼ੂਨੀ ਝੜੱਪ, 1 ਜ਼ਖ਼ਮੀ

ਅੰਮਿ੍ਤਸਰ, 19 ਫਰਵਰੀ (ਰੇਸ਼ਮ ਸਿੰਘ)- ਸਥਾਨਕ ਡੈਮ ਗੰਜ਼ ਇਲਾਕੇ 'ਚ 2 ਧਿਰਾਂ ਦਰਮਿਆਨ ਝਗੜਾ ਹੋ ਗਿਆ, ਜਿਸ 'ਚ ਕ੍ਰਿਪਾਨਾਂ ਤੇ ਦਾਤਰਾਂ ਨਾਲ ਇਕ ਦੂਜੇ ਨੂੰ ਜਖ਼ਮੀ ਕਰ ਦਿੱਤਾ ਗਿਆ, ਜੋ ਕਿ ਜ਼ੇਰੇ ਇਲਾਜ ਹਨ | ਮਿਲੇ ਵੇਰਵਿਆਂ ਅਨੁਸਾਰ ਇਹ ਝਗੜਾ ਇਕ ਦੁਕਾਨ ਦੇ ਕਬਜ਼ੇ ਨੂੰ ...

ਪੂਰੀ ਖ਼ਬਰ »

ਗੁਰਮੁੱਖੀ ਚੇਤਨਾ ਮਾਰਚ ਲਹਿਰ ਤਹਿਤ ਵੱਖ-ਵੱਖ ਸ਼ਖਸੀਅਤਾਂ ਨੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਦਿੱਤਾ ਹੋਕਾ

ਬਿਆਸ, 19 ਫਰਵਰੀ (ਪਰਮਜੀਤ ਸਿੰਘ ਰੱਖੜਾ)- ਗੁਰਮੁੱਖੀ ਚੇਤਨਾ ਮਾਰਚ ਦੇ ਬੈਨਰ ਹੇਠ ਪੰਜਾਬੀ ਮਾਂ ਬੋਲੀ ਦੇ ਤਹਿਤ ਸ਼ੁਰੂ ਕੀਤੇ ਗਏ ਅਭਿਆਨ ਦੇ ਚੱਲਦਿਆਂ ਅੱਜ ਦਰਿਆ ਕੰਢੇ ਪੈਂਦੇ ਗੁਰਦੁਆਰਾ ਸ੍ਰੀ ਅਮਾਨਤਸਰ ਸਾਹਿਬ ਵਿਖੇ ਬਾਬਾ ਹਰਦੀਪ ਸਿੰਘ ਮਹਿਰਾਜ, ਲੱਖਾ ਸਿਧਾਣਾ, ...

ਪੂਰੀ ਖ਼ਬਰ »

ਸਾਬਕਾ ਮੰਤਰੀ ਕੈ. ਬਾਠ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿਤਾਈ ਦਾਅਵੇਦਾਰੀ

ਚੌਕ ਮਹਿਤਾ, 19 ਫਰਵਰੀ (ਧਰਮਿੰਦਰ ਸਿੰਘ ਭੰਮਰਾ)- ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਆਗੂ ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੇ ਆਪਣੀ ਦਾਅਵੇਦਾਰੀ ਜਿਤਾਈ ਹੈ | ਅੱਜ ਇਥੇ ਕਸਬਾ ਚੌਕ ਮਹਿਤਾ ਵਿਖੇ ...

ਪੂਰੀ ਖ਼ਬਰ »

ਅੰਮਿ੍ਤਸਰ ਸ਼ਹਿਰ ਨੂੰ ਆਦਰਸ਼ ਸ਼ਹਿਰ ਬਣਾਉਣ ਦੇ ਐਲਾਨ 'ਤੇ ਵਿਰੋਧੀ ਧਿਰ ਦਾ ਪ੍ਰਤੀਕਰਮ, ਬਜਟ 'ਚ ਕੀਤੇ ਐਲਾਨ ਨੂੰ ਦੱਸਿਆ ਚੋਣ 'ਸਟੰਟ'

ਅੰਮਿ੍ਤਸਰ, 19 ਫਰਵਰੀ (ਹਰਮਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਗੁਰੂ ਨਗਰੀ ਨੂੰ ਆਦਰਸ਼ ਸ਼ਹਿਰ ਵਜੋਂ ਵਿਕਸਤ ਕਰਨ ਲਈ ਆਪਣੇ ਬਜ਼ਟ ਵਿਚ ਰੱਖੀ 10 ਕਰੋੜ ਦੀ ਰਾਸ਼ੀ ਪ੍ਰਤੀ ਆਪਣਾ ਪ੍ਰਤੀਕਰਮ ਦਿੰਦੇ ਹੋਏ ਵਿਰੋਧੀ ਧਿਰ ਦੇ ਆਗੂਆਂ ਵਲੋਂ ਇਸ ਨੂੰ ਕੇਵਲ ਚੋਣ ਸਟੰਟ ਦੱਸਿਆ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਲਈ ਸੰਭਾਵਿਤ ਉਮੀਦਵਾਰਾਂ ਦੇ ਨਾਵਾਂ 'ਤੇ ਸਹਿਮਤੀ ਬਣਾਉਣ ਲਈ ਪ੍ਰਕਿਰਿਆ ਸ਼ੁਰੂ- ਹਰਪ੍ਰਤਾਪ ਸਿੰਘ

ਕਿਹਾ : ਲੋਕ ਪੱਖੀ ਪੰਜਾਬ ਬਜਟ ਆਰਥਿਕ ਸਥਿਤੀ ਮਜ਼ਬੂਤ ਹੋਣ ਦੀ ਤਸਵੀਰ ਅਜਨਾਲਾ, 19 ਫਰਵਰੀ (ਐਸ. ਪ੍ਰਸ਼ੋਤਮ)- ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਅਗਾਮੀ ਲੋਕ ਸਭਾ 'ਚ ਪਾਰਟੀ ਟਿਕਟ 'ਤੇ ਕਿਸਮਤ ਅਜਮਾਉਣ ਲਈ ਪੰਜਾਬ ਚੋਣ ਕਮੇਟੀ ਨੂੰ ਬਿਨੈ ਪੱਤਰ ਦੇਣ ਵਾਲੇ ਸੰਭਾਵਤ ...

ਪੂਰੀ ਖ਼ਬਰ »

ਵਿਆਹੁਤਾ ਨਾਲ ਸਮੂਹਿਕ ਜਬਰ-ਜਨਾਹ

ਅੰਮਿ੍ਤਸਰ, 19 ਫਰਵਰੀ (ਰੇਸ਼ਮ ਸਿੰਘ)- ਕੰਮਕਾਰ ਤੋਂ ਘਰ ਪਰਤ ਰਹੀ ਇਕ ਵਿਆਹੁਤਾ ਔਰਤ ਨਾਲ ਕਾਰ ਸਵਾਰ ਵਿਅਕਤੀਆਂ ਵਲੋਂ ਸਮੂਹਿਕ ਜਬਰ-ਜਨਾਹ ਕੀਤੇ ਜਾਣ ਦੇ ਦੋਸ਼ਾਂ ਦਾ ਪਰਚਾ ਥਾਣਾ ਰਾਜਾਸਾਂਸੀ ਦੇ ਪੁਲਿਸ ਵਲੋਂ ਦਰਜ ਕਰ ਲਿਆ ਗਿਆ ਹੈ | 32 ਸਾਲ ਦੀ ਇਕ ਵਿਆਹੁਤਾ ਔਰਤ ਨੇ ...

ਪੂਰੀ ਖ਼ਬਰ »

ਹੈਰੋਇਨ ਸਮੇਤ 3 ਕਾਬੂ

ਅੰਮਿ੍ਤਸਰ, 19 ਫਰਵਰੀ (ਰੇਸ਼ਮ ਸਿੰਘ)- ਸਪੈਸ਼ਲ ਟਾਸਕ ਫ਼ੋਰਸ ਦੀ ਟੀਮ ਵਲੋਂ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਮੰਡੀ 'ਚ ਡੇਢ ਕਰੋੜ ਰੁਪਏ ਦੱਸੀ ਗਈ ਹੈ | ...

ਪੂਰੀ ਖ਼ਬਰ »

ਗਾਂਵਾਂ ਦੀ ਭੇਦਭਰੇ ਹਲਾਤ 'ਚ ਹੋਈ ਮੌਤ ਨੂੰ ਲੈ ਕੇ ਪੁਲਿਸ ਵਲੋਂ 2 ਥਾਣਿਆਂ 'ਚ ਪਰਚੇ ਦਰਜ

ਅੰਮਿ੍ਤਸਰ, 19 ਫਰਵਰੀ (ਰੇਸ਼ਮ ਸਿੰਘ)- ਇੱਥੇ ਖੂਹ ਬੰਬੇ ਵਾਲਾ ਤੇ ਹੋਰ ਥਾਂਵਾਂ 'ਤੇ ਕੁਲ 8 ਗਾਂਵਾਂ ਦੀ ਭੇਦਭਰੇ ਹਲਾਤ 'ਚ ਹੋਈ ਮੌਤ ਦੇ ਮਾਮਲੇ 'ਚ ਅੰਮਿ੍ਤਸਰ ਪੁਲਿਸ ਵਲੋਂ 2 ਪਰਚੇ ਦਰਜ ਕੀਤੇ ਗਏ ਹਨ | ਪਹਿਲਾਂ ਪਰਚਾ ਥਾਣਾ ਡੀ ਡਵੀਜਨ ਦੀ ਪੁਲਿਸ ਵਲੋਂ ਧਾਰਾ 429 ਅਤੇ ...

ਪੂਰੀ ਖ਼ਬਰ »

ਫ਼ੋਟੋ ਸਟੂਡੀਓ ਦੇ ਮਾਲਕ ਵਲੋਂ ਫ਼ਾਹਾ ਲੈ ਕੇ ਖੁਦਕੁਸ਼ੀ

ਪੁਲਿਸ ਨੂੰ ਮਿਲਿਆ ਖੁਦਕੁਸ਼ੀ ਨੋਟ, ਪਿਓ-ਪੁੱਤਰ ਖਿਲਾਫ਼ ਪਰਚਾ ਦਰਜ ਅੰਮਿ੍ਤਸਰ, 19 ਫ਼ਰਵਰੀ (ਰੇਸ਼ਮ ਸਿੰਘ)- ਇੱਥੇ ਹਾਲ ਬਜ਼ਾਰ ਨੇੜੇ ਇਕ ਪੁਰਾਣੇ ਘਰ 'ਚ ਫ਼ੋਟੋ ਸਟੂਡੀਓ ਦੇ ਮਾਲਕ ਵਲੋਂ ਪੱਖੇ ਨਾਲ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ | ਪੁਲਿਸ ਨੂੰ ਉਸਦਾ ਖੁਦਕੁਸ਼ੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਅੰਮਿ੍ਤਸਰ, 19 ਫਰਵਰੀ (ਰੇਸ਼ਮ ਸਿੰਘ)- ਇੱਥੇ ਗੁਮਟਾਲਾ ਬਾਈਪਾਸ ਨੇੜੇ ਇਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਵਲੋਂ ਕੁਚਲੇ ਜਾਣ ਕਾਰਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ | ਥਾਣਾ ਛਾਓਣੀ ਦੀ ਪੁਲਿਸ ਨੂੰ ਮੋਹਿਤ ਨੇ ਦੱਸਿਆ ਕਿ ਉਸਦਾ ...

ਪੂਰੀ ਖ਼ਬਰ »

ਗਾਂਵਾਂ ਦੀ ਭੇਦਭਰੇ ਹਲਾਤ 'ਚ ਹੋਈ ਮੌਤ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਵਲੋਂ ਮੁਜ਼ਾਹਰਾ

ਅੰਮਿ੍ਤਸਰ, 19 ਫਰਵਰੀ (ਹਰਮਿੰਦਰ ਸਿੰਘ)- ਬੀਤੇ ਦਿਨ ਇੱਥੇ ਸ੍ਰੀ ਦੁਰਗਿਆਨਾ ਤੀਰਥ ਨੇੜੇ ਸਥਿਤ ਖੂਹ ਬੰਬੇ ਵਾਲਾ ਵਿਖੇ ਭੇਦਭਰੇ ਹਲਾਤ 'ਚ 8 ਗਾਂਵਾਂ ਦੇ ਮਿ੍ਤਕ ਪਾਏ ਜਾਣ 'ਤੇ ਹਿੰਦੂ ਜਥੇਬੰਦੀਆਂ ਵਲੋਂ ਜ਼ਿਲ੍ਹਾ ਕਚਹਿਰੀ ਚੌਾਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ...

ਪੂਰੀ ਖ਼ਬਰ »

ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਜਗਦੇਵ ਕਲਾਂ, 19 ਫ਼ਰਵਰੀ (ਸ਼ਰਨਜੀਤ ਸਿੰਘ ਗਿੱਲ)- ਬਲਕਾਕ ਖੇਤੀਬਾੜੀ ਅਫ਼ਸਰ ਹਰਸ਼ਾ ਛੀਨਾ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪ੍ਰਮੋਸ਼ਨ ਆਫ਼ ਫਾਰਮ ਮੈਕੇਨਾਈਜੇਸ਼ਨ ਫ਼ਾਰ ਇੰਨ ਸੀਟੂ ਮੈਨੇਜ਼ਮੈਂਟ ਆਫ਼ ਕਰਾਪ ਰੈਜੀਡਿਊ ਸਕੀਮ ਅਧੀਨ ਪਿੰਡ ਮੱਲੂਨੰਗਲ ਵਿਖੇ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਗੱਗੋਮਾਹਲ, 19 ਫ਼ਰਵਰੀ (ਬਲਵਿੰਦਰ ਸਿੰਘ ਸੰਧੂ)- ਸੰਤ ਨਿਰੰਕਾਰੀ ਮਿਸ਼ਨ ਵਲੋਂ ਮਾਨਵਤਾ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ | ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਤੋਂ ਡਾ. ਰਵੀ ਮਹਾਜਨ ਦੇ ਅਧਾਰਿਤ ਟੀਮ ਵਲੋਂ ਖ਼ੂਨਦਾਨ ਕਰਨ ਵਾਲਿਆਂ ਪਾਸੋਂ 117 ਯੂਨਿਟ ...

ਪੂਰੀ ਖ਼ਬਰ »

ਨਸ਼ਾ ਵੇਚਣ ਤੇ ਕਰਨ ਵਾਲਿਆਂ ਦਾ ਬਾਈਕਾਟ ਕਰਾਂਗੇ- ਪਿੰਡ ਥੋਬਾ ਵਾਸੀ

ਗੱਗੋਮਾਹਲ, 19 ਫਰਵਰੀ (ਬਲਵਿੰਦਰ ਸਿੰਘ ਸੰਧੂ)- ਗ੍ਰਾਮ ਪੰਚਾਇਤ ਥੋਬਾ ਦੀ ਮੀਟਿੰਗ ਸਰਪੰਚ ਰਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪੰਚਾਇਤ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਕਿਹਾ ਗਿਆ ਕਿ ਪਿੰਡ ਦੀ ਪੰਚਾਇਤ ਨਸ਼ੇ ਵੇਚਣ ਤੇ ਕਰਨ ਵਾਲਿਆਂ ਦੀ ਸਖ਼ਤ ...

ਪੂਰੀ ਖ਼ਬਰ »

ਕਾਂਗਰਸ ਵਲੋਂ ਪਾਕਿਸਤਾਨ ਿਖ਼ਲਾਫ਼ ਨਾਆਰੇਬਾਜ਼ੀ

ਚੋਗਾਵਾਂ, 19 ਫਰਵਰੀ (ਗੁਰਬਿੰਦਰ ਸਿੰਘ ਬਾਗੀ)- ਪੁਲਵਾਮਾ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਕਸਬਾ ਚੋਗਾਵਾਂ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਸੀਨੀ: ਮੀਤ ਪ੍ਰਧਾਨ ਅਤੇ ਸਰਪੰਚ ਨਿਰਵੈਲ ਸਿੰਘ ਦੀ ਅਗਵਾਈ ਹੇਠ ਸ਼ਰਧਾਂਜਲੀਆਂ ਭੇਟ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ ਅਕਾਲੀ-ਭਾਜਪਾ ਗੱਠਜੋੜ ਸ਼ਾਨ ਨਾਲ ਜਿੱਤੇਗਾ- ਮੇਜਰ ਸਿਵੀ, ਗਿੱਲ

ਕੱਥੂਨੰਗਲ, 19 ਫ਼ਰਵਰੀ (ਦਲਵਿੰਦਰ ਸਿੰਘ ਰੰਧਾਵਾ)- ਪੰਜਾਬ ਵਿਚਲੀ ਕਾਂਗਰਸ ਸਰਕਾਰ ਵਲੋਂ ਆਪਣੇ ਵਾਅਦੇ ਪੂਰੇ ਨਾ ਕਰਨ ਤੇ ਸੂਬੇ ਦਾ ਸਮੁੱਚਾ ਵਰਗ ਪੂਰੀ ਤਰ੍ਹਾਂ ਨਰਾਜ਼ ਹੈ ਅਤੇ ਵਿਕਾਸ ਦੀ ਹੁਣ ਤੱਕ ਛੋਟੀ ਜਿਹੀ ਝਲਕ ਵੀ ਨਹੀਂ ਦਿਖੀ, ਜਿਸ ਕਰਕੇ ਅੱਜ ਸੂਬੇ ਦੇ ਲੋਕ ...

ਪੂਰੀ ਖ਼ਬਰ »

ਐੱਸ. ਵੀ. ਮੈਮੋਰੀਅਲ ਕਾਲਜ਼ ਆਫ਼ ਨਰਸਿੰਗ ਮੂਧਲ ਵਿਖੇ ਕੈਂਡਲ ਮਾਰਚ

ਵੇਰਕਾ, 19 ਫਰਵਰੀ (ਪਰਮਜੀਤ ਸਿੰਘ ਬੱਗਾ)- ਬੀਤੇ ਦਿਨੀ ਕਸ਼ਮੀਰ ਦੇ ਪੁਲਵਾਮਾ ਇਲਾਕੇ 'ਚ ਅੱਤਵਾਦੀਆਂ ਦੁਆਰਾ ਸੀ. ਆਰ. ਪੀ. ਐੱਫ਼. ਦੇ ਕਾਫ਼ਲੇ 'ਤੇ ਕੀਤੇ ਗਏ ਹਮਲੇ ਦੌਰਾਨ ਮਾਰੇ ਗਏ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਅੱਜ ਐੱਸ. ਵੀ. ਮੈਮੋਰੀਅਲ ਕਾਲਜ ਆਫ਼ ਨਰਸਿੰਗ ਮੂਧਲ ...

ਪੂਰੀ ਖ਼ਬਰ »

ਕੇਂਦਰ ਸਰਕਾਰ ਪੁਲਵਾਮਾਂ ਹਮਲੇ ਦਾ ਪਾਕਿਸਤਾਨ ਨੂੰ ਠੋਕਵਾਂ ਜਵਾਬ ਦੇਵੇ-ਡਾ. ਰਤਨ ਸਿੰਘ ਅਜਨਾਲਾ

ਅਜਨਾਲਾ, 19 ਫ਼ਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਨੌਜਵਾਨ ਸੈਨਿਕਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤੇ ਦੇਸ਼ ਦੀ ਰਾਖੀ ਲਈ ਜਵਾਨ ਜਿੱਥੇ ਦਿਨ ਰਾਤ ਜਾਗ ਕੇ ਆਪਣੀ ਡਿਊਟੀ ਨੂੰ ਨਿਭਾਅ ਰਹੇ ਹਨ ਉਥੇ ਹੀ ...

ਪੂਰੀ ਖ਼ਬਰ »

ਬਾਬਾ ਖੇੜਾ ਸਿੰਘ ਦੀ ਬਰਸੀ ਮਨਾਈ

ਰਮਦਾਸ, 19 ਫਰਵਰੀ (ਜਸਵੰਤ ਸਿੰਘ ਵਾਹਲਾ)- ਬਖਸ਼ਿਸ਼ ਧਾਮ ਦੇ ਬਾਨੀ ਬਾਬਾ ਦਲਜੀਤ ਸਿੰਘ ਪ੍ਰੀਤ ਨਗਰ ਵਾਲਿਆਂ ਨੇ ਕਸਬਾ ਰਮਦਾਸ ਤੇ ਇਲਾਕੇ ਦੇ ਸਹਿਯੋਗ ਨਾਲ ਗੁਰਦੁਆਰਾ ਬਖਸ਼ਿਸ਼ਧਾਮ ਰਮਦਾਸ ਵਿਖੇ ਬਾਬਾ ਖੇੜਾ ਸਿੰਘ ਦੀ ਸਾਲਾਨਾ ਬਰਸੀ ਮਨਾਈ ਗਈ | ਰੱਖੇ ਸ੍ਰੀ ਅਖੰਡ ...

ਪੂਰੀ ਖ਼ਬਰ »

ਵਿਧਾਇਕ ਡਾ: ਵੇਰਕਾ ਵਲੋਂ ਹਲਕਾ ਪੱਛਮੀ ਦੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਤਕਸੀਮ

ਗੁਮਾਨਪੁਰਾ ਪੰਚਾਇਤ ਨੂੰ 20 ਲੱਖ, ਸਕੂਲ ਲਈ 15 ਲੱਖ ਤੇ ਸੀਵਰੇਜ਼ ਲਈ 10 ਲੱਖ ਦੇਣ ਦਾ ਕੀਤਾ ਐਲਾਨ ਛੇਹਰਟਾ, 19 ਫ਼ਰਵਰੀ (ਸੁੱਖ ਵਡਾਲੀ, ਸੁਰਿੰਦਰ ਸਿੰਘ ਵਿਰਦੀ)- ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ: ਰਾਜ ਕੁਮਾਰ ਵੇਰਕਾ ਨੇ ਪਿੰਡ ਗੁਮਾਨਪੁਰਾ ਵਿਖੇ ਕੋਆਪਰੇਟਿਵ ...

ਪੂਰੀ ਖ਼ਬਰ »

ਸਹਾਇਕ ਪ੍ਰੋਫੈਸਰ ਦੀ ਚਿੱਠੀ ਦੱਬਣ ਵਾਲੀ ਵਿਭਾਗ ਦੀ ਮਹਿਲਾ ਮੁਖੀ ਖਿਲਾਫ਼ ਵਿਜੀਲੈਂਸ ਜਾਂਚ ਸ਼ੁਰੂ

ਅੰਮਿ੍ਤਸਰ, 19 ਫਰਵਰੀ (ਹਰਜਿੰਦਰ ਸਿੰਘ ਸ਼ੈਲੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਕ ਅਹਿਮ ਵਿਭਾਗ ਦੀ ਮਹਿਲਾ ਮੁਖੀ ਖਿਲਾਫ਼ ਵਿਭਾਗ ਦੇ ਹੀ ਇਕ ਸਹਾਇਕ ਪ੍ਰੋਫੈਸਰ ਦੀ ਚਿੱਠੀ ਦੱਬਣ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਸ਼ੁਰੂ ਹੋ ਗਈ ਹੈ | ਦੂਸਰੇ ਪਾਸੇ ਮਹਿਲਾ ਵਿਭਾਗ ...

ਪੂਰੀ ਖ਼ਬਰ »

ਮੁੱਖ ਮੰਤਰੀ ਕੇਜਰੀਵਾਲ, ਸੁਖਬੀਰ, ਜਾਖੜ ਸਮੇਤ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵਿਧਾਇਕਾ ਬਲਜਿੰਦਰ ਕੌਰ ਤੇ ਸੁਖਰਾਜ ਸਿੰਘ ਬੱਲ ਨੂੰ ਦਿੱਤੀ ਵਿਆਹ ਦੀ ਵਧਾਈ

ਵੇਰਕਾ, 19 ਫਰਵਰੀ (ਪਰਮਜੀਤ ਸਿੰਘ ਬੱਗਾ)- ਆਮ ਆਦਮੀ ਪਾਰਟੀ ਦੀ ਨੈਸ਼ਨਲ ਕੌਸਲ ਮੈਂਬਰ ਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਬਲਜਿੰਦਰ ਕੌਰ ਜਿਸਦਾ ਸ਼ੁਭ ਆਨੰਦ ਕਾਰਜ਼ ਬੀਤੀ 17 ਫ਼ਰਵਰੀ ਨੂੰ ਬੇਹੱਦ ਸਾਦੀਆ ਰਸਮਾਂ ਤੇ ਗੁਰਮਰਿਆਦਾ ਅਨੁਸਾਰ ਆਮ ਆਦਮੀ ...

ਪੂਰੀ ਖ਼ਬਰ »

ਮਿਡ-ਡੇ-ਮੀਲ ਵਰਕਰਾਂ ਵਲੋਂ ਬਜਟ ਦੀਆਂ ਕਾਪੀਆਂ ਸਾੜ ਕੇ ਮੁਜਾਹਰਾ

ਅਜਨਾਲਾ, 19 ਫਰਵਰੀ (ਐਸ. ਪ੍ਰਸ਼ੋਤਮ)- ਸਥਾਨਕ ਸ਼ਹਿਰ 'ਚ ਮਿਡ-ਡੇ-ਮੀਲ ਵਰਕਰਜ਼ ਯੂਨੀਅਨ (ਸੀਟੂ) ਤਹਿਸੀਲ ਅਜਨਾਲਾ ਦੀਆਂ ਕਾਰਕੁੰਨਾਂ ਨੇ ਸੂਬਾਈ ਕੋ ਕਨਵੀਨਰ ਸੰਤੋਸ਼ ਕੁਮਾਰੀ ਤੇ ਪੰਜਾਬ ਸੀਟੂ ਦੇ ਸੂਬਾ ਸਕੱਤਰ ਕਾ. ਸੁੱਚਾ ਸਿੰਘ ਅਜਨਾਲਾ ਦੀ ਸਾਂਝੀ ਅਗਵਾਈ 'ਚ ...

ਪੂਰੀ ਖ਼ਬਰ »

ਗੁਰਮੁਖੀ ਭਾਸ਼ਾ ਚੇਤਨਾ ਮਾਰਚ ਅੰਮਿ੍ਤਸਰ ਪੁੱਜਾ

ਅੰਮਿ੍ਤਸਰ, 19 ਫਰਵਰੀ (ਜੱਸ)- ਸ੍ਰੀ ਦਮਦਮਾ ਸਾਹਿਬ ਤੋਂ ਚਲਿਆ ਗੁਰਮੁੱਖੀ ਭਾਸ਼ਾ ਚੇਤਨਾ ਮਾਰਚ ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅਗਲੇ ਪੜ੍ਹਾਅ ਲਈ ਰਵਾਨਾ ਹੋਇਆ | ਪੰਜਾਬੀ ਭਾਸ਼ਾ ਨੂੰ ਬਣਦਾ ...

ਪੂਰੀ ਖ਼ਬਰ »

ਸੁਲਤਾਨਵਿੰਡ ਵਿਖੇ ਵਧ ਰਹੇ ਨਸ਼ਿਆਂ ਿਖ਼ਲਾਫ਼ ਰੋਸ ਮਾਰਚ ਕੱਢਿਆ ਜਾਵੇਗਾ- ਲੋਕ ਇਨਸਾਫ਼ ਪਾਰਟੀ

ਅੰਮਿ੍ਤਸਰ, 19 ਫਰਵਰੀ (ਗੁਰਨਾਮ ਸਿੰਘ ਬੁੱਟਰ)- ਨਗਰ ਨਿਗਮ ਦੀ ਹਦੂਦ ਅੰਦਰ ਆਉਂਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਪਿੰਡ ਸੁਲਤਾਨਵਿੰਡ, ਜੋ ਨਸ਼ਿਆਂ ਦੀ ਦਲ-ਦਲ ਵਿਚ ਫਸ ਕੇ ਜਿਥੇ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ, ਉਥੇ ਹੀ ਉਨ੍ਹਾਂ ਦੇ ਪਰਿਵਾਰ ਵਲੋਂ ...

ਪੂਰੀ ਖ਼ਬਰ »

ਪੰਥਕ ਤਾਲਮੇਲ ਸੰਗਠਨ ਵਲੋਂ ਅਵਾਜ਼-ਏ-ਪੰਥ ਸੰਮੇਲਨ ਅੱਜ

ਅੰਮਿ੍ਤਸਰ, 19 ਫਰਵਰੀ (ਜੱਸ)- ਪੰਥਕ ਤਾਲਮੇਲ ਸੰਗਠਨ ਵਲੋਂ ਸਾਕਾ ਨਨਕਾਣਾ ਸਾਹਿਬ ਦੀ ਯਾਦ 'ਚ ਅਵਾਜ਼-ਏ-ਪੰਥ ਸੰਮੇਲਨ ਭਲਕੇ 20 ਫਰਵਰੀ ਨੂੰ ਸਥਾਨਕ ਫੋਰ ਐੱਸ ਸਕੂਲ ਬਟਾਲਾ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ | ਸੰਸਥਾ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਤੇ ਕੋ ਕਨਵੀਨਰ ...

ਪੂਰੀ ਖ਼ਬਰ »

ਡਾ. ਗੁਰਨਾਮ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮਿ੍ਤਸਰ, 19 ਫਰਵਰੀ (ਸ. ਰਿ.)- ਭਾਰਤ ਦੇ ਰਾਸ਼ਟਰਪਤੀ ਵਲੋਂ ਗੁਰਮਤਿ ਸੰਗੀਤ 'ਚ ਵਿਸ਼ੇਸ਼ ਯੋਗਦਾਨ ਲਈ ਸੰਗੀਤ ਨਾਟਕ ਅਕੈਡਮੀ ਐਵਾਰਡ ਪ੍ਰਾਪਤ ਕਰਨ ਵਾਲੇ ਉੱਘੇ ਸਿੱਖ ਵਿਦਵਾਨ ਡਾ. ਗੁਰਨਾਮ ਸਿੰਘ ਡੀਨ ਅਲੂਮਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਰਿਵਾਰ ਸਮੇਤ ਸ੍ਰੀ ...

ਪੂਰੀ ਖ਼ਬਰ »

ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਕਾਂਗਰਸੀਆਂ ਨੇ ਕਰਵਾਇਆ ਹਵਨ ਯੱਗ

ਅੰਮਿ੍ਤਸਰ, 19 ਫਰਵਰੀ (ਰੇਸ਼ਮ ਸਿੰਘ)- ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਜਤਿੰਦਰ ਸੋਨੀਆ ਦੀ ਅਗਵਾਈ ਹੇਠ ਇਕ ਹਵਨ ਯੱਗ ਕਰਵਾਇਆ ਗਿਆ, ਜਿਸ ਵਿਚ ਕਾਂਗਰਸੀਆਂ ਨੇ ਆਹੂੁਤੀਆਂ ਪਾ ਕੇ ਸ਼ਹੀਦ ਜਵਾਨਾਂ ਨੂੰ ...

ਪੂਰੀ ਖ਼ਬਰ »

'ਖੇਡਾਾ ਉਦੋਨੰਗਲ ਦੀਆਂ' ਸ਼ਾਨੋ-ਸ਼ੌਕਤ ਨਾਲ ਸਮਾਪਤ

ਕੌਰ ਬੀ ਤੇ ਫਿਰੋਜ਼ ਖਾਨ ਨੇ ਕਰਵਾਈ ਬੱਲੇ ਬੱਲੇ ਚੌਕ ਮਹਿਤਾ,19 ਫਰਵਰੀ (ਧਰਮਿੰਦਰ ਸਿੰਘ ਭੰਮਰ•ਾ)- ਮਾਂਝੇਂ ਦੀਆਂ ਮਸਹੂਰ 'ਖੇਡਾਂ ਉਦੋ ਨੰਗਲ ਦੀਆਂ' ਪੂਰੇ ਸ਼ਾਨੋ ਸ਼ੌਾਕਤ ਨਾਲ ਬਰੇਵ ਕੈਪਟਨ ਮਨਜਿੰਦਰ ਸਿੰਘ ਸਟੇਡੀਅਮ ਉਦੋ ਨੰਗਲ ਵਿਖੇ ਆਪਣੀ ਮਿੱਠੀ ਯਾਦ ਛੱਡਦੀਆ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਅੰਮਿ੍ਤਸਰ, 19 ਫਰਵਰੀ (ਰੇਸ਼ਮ ਸਿੰਘ)- ਫੂਲੇ ਅੰਬੇਦਕਰ ਜੁਆਇੰਟ ਐਕਸ਼ਨ ਕਮੇਟੀ ਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਇਥੇ ਈਸਟ ਮੋਹਨ ਨਗਰ ਗੁਰੂ ਰਵੀਦਾਸ ਮਾਰਗ ਵਿਖੇ ਮਨਾਇਆ ਗਿਆ, ਜਿਸ ਦੌਰਾਨ ਮਾਤਾ ਰਮਾ ਬਾਈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX