ਤਾਜਾ ਖ਼ਬਰਾਂ


ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ
. . .  1 day ago
ਪਟਿਆਲ਼ਾ ,24 ਮਾਰਚ {ਗੁਰਪ੍ਰੀਤ ਸਿੰਘ ਚੱਠਾ }-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਾਚਾ ਅਤੇ ਅਕਾਲੀ ਦਲ ਦੇ ਆਗੂ ਬੀਬਾ ਅਮਰਜੀਤ ਕੌਰ ਦੇ ਪਤੀ ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ...
ਆਈ.ਪੀ.ਐਲ.12 : ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਦਿੱਤਾ 214 ਦੌੜਾਂ ਦਾ ਟੀਚਾ
. . .  1 day ago
ਪਣਜੀ : ਭਾਜਪਾ ਨੇਤਾ ਸੁਧੀਰ ਕੰਡੋਲਕਰ ਕਾਂਗਰਸ 'ਚ ਹੋਏ ਸ਼ਾਮਿਲ
. . .  1 day ago
3 ਲੱਖ 80 ਹਜ਼ਾਰ ਨਸ਼ੀਲੀਆਂ ਗੋਲੀਆ ਨਾਲ ਸੱਤ ਵਿਅਕਤੀ ਕਾਬੂ
. . .  1 day ago
ਸਰਦੂਲਗੜ੍ਹ 24 ਮਾਰਚ ( ਜੀ.ਐਮ.ਅਰੋੜਾ )-ਸਥਾਨਕ ਸ਼ਹਿਰ ਦੇ ਥਾਣਾ ਮੁਖੀ ਭੁਪਿੰਦਰ ਸਿੰਘ ਇੰਸਪੈਕਟਰ ਵੱਲੋਂ ਐੱਸ.ਐੱਸ.ਪੀ ਮਾਨਸਾ ਦੀਆਂ ਹਦਾਇਤਾਂ ਦਾ ਪਾਲਨ ਕਰਦਿਆ ,ਗੁਪਤ ਸੂਚਨਾ ਦੇ ਆਧਾਰ 'ਤੇ ...
ਅਕਾਲੀ ਦਲ ਦੀ ਸਰਪੰਚ ਦੇ ਬੇਟੇ ਦਾ ਕਤਲ
. . .  1 day ago
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਸਮਰਾਲਾ ਥਾਣੇ ਦੇ ਪਿੰਡ ਸੇਹ ਵਿਚ ਅਕਾਲੀ ਦਲ ਦੀ ਸਰਪੰਚ ਰਣਜੀਤ ਕੌਰ ਦੇ ਬੇਟੇ ਗੁਰਪ੍ਰੀਤ ਸਿੰਘ 30 ਕੁ ਸਾਲ ਦਾ ਕਾਂਗਰਸੀ ਸਮਰਥਕਾਂ ਵੱਲੋਂ ਕਤਲ ਕੀਤੇ ਜਾਣ ਦੀ ...
ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪੁੱਜਣ ਵਾਲੀਆਂ ਤਿੰਨ ਉਡਾਣਾਂ ਰੱਦ
. . .  1 day ago
ਰਾਜਾਸਾਂਸੀ ,24 ਮਾਰਚ (ਹੇਰ,ਹਰਦੀਪ ਸਿੰਘ ਖੀਵਾ,)- ਬਰਮਿੰਘਮ, ਅਸ਼ਗਾਬਾਦ ਤੇ ਬੈਂਕਾਕ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੋਂਮਾਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਵਾਲੀਆਂ ਤਿੰਨ ਕੌਮਾਂਤਰੀ ਉਡਾਣਾਂ ...
ਚੰਡੀਗੜ੍ਹ ਤੋਂ ਬਿਨਾਂ ਹੋਰ ਕਿਤੋਂ ਚੋਣ ਨਹੀਂ ਲੜਾਂਗਾ -ਪਵਨ ਬਾਂਸਲ
. . .  1 day ago
ਤਪਾ ਮੰਡੀ, 24 ਮਾਰਚ (ਵਿਜੈ ਸ਼ਰਮਾ)- ਚੰਡੀਗੜ੍ਹ ਤੋਂ ਇਲਾਵਾ ਕਿਸੇ ਹੋਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਦੀ ਚੋਣ ਨਹੀਂ ਲੜਾਂਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਨੇ ਆਪਣੇ ਜੱਦੀ ਪਿੰਡ ਤਪਾ 'ਚ ਇਕ ...
ਆਈ.ਪੀ.ਐਲ.12 : ਮੁੰਬਈ ਇੰਡੀਅਨਜ਼ ਨੇ ਜਿੱਤਿਆ ਟਾਸ , ਦਿੱਲੀ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐਲ 12 : ਕੋਲਕਾਤਾ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾ ਕੇ ਕੀਤੀ ਜਿੱਤ ਹਾਸਲ
. . .  1 day ago
ਆਮ ਆਦਮੀ ਪਾਰਟੀ ਵੱਲੋਂ ਜਲੰਧਰ, ਗੁਰਦਾਸਪੁਰ ਤੇ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰਾਂ ਦਾ ਐਲਾਨ
. . .  1 day ago
ਸੰਗਰੂਰ, 24 ਮਾਰਚ (ਧੀਰਜ ਪਸ਼ੋਰੀਆ)- ਅੱਜ ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਹੋਈ ਬੈਠਕ ਤੋਂ ਬਾਅਦ ਪਾਰਟੀ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਜਲੰਧਰ (ਰਿਜ਼ਰਵ) ਤੋਂ ਜਸਟਿਸ ਜ਼ੋਰਾਂ ਸਿੰਘ (ਸੇਵਾ ਮੁਕਤ), ਫ਼ਤਿਹਗੜ੍ਹ .....
ਆਈ.ਪੀ.ਐਲ.12 : ਕੋਲਕਾਤਾ ਨੂੰ ਲੱਗਾ ਚੌਥਾ ਝਟਕਾ
. . .  1 day ago
ਏਮਜ਼ ਟਰੌਮਾ ਸੈਂਟਰ ਦੇ ਆਪ੍ਰੇਸ਼ਨ ਥੀਏਟਰ 'ਚ ਲੱਗੀ ਅੱਗ
. . .  1 day ago
ਨਵੀਂ ਦਿੱਲੀ, 24 ਮਾਰਚ- ਦਿੱਲੀ ਦੇ ਏਮਜ਼ ਦੇ ਇਕ ਅਪਰੇਸ਼ਨ ਥੀਏਟਰ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਅੱਗ ਬੁਝਾਊ ਦਸਤਿਆਂ ਦੀਆਂ4 ਗੱਡੀਆਂ ਪਹੁੰਚ ਗਈਆਂ। ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ.....
ਆਈ.ਪੀ.ਐਲ.12 : ਕੋਲਕਾਤਾ ਨੂੰ ਲੱਗਾ ਤੀਜਾ ਝਟਕਾ
. . .  1 day ago
ਆਈ.ਪੀ.ਐਲ.12 : ਕੋਲਕਾਤਾ ਨੂੰ ਲੱਗਾ ਦੂਜਾ ਝਟਕਾ
. . .  1 day ago
ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀਆਂ ਖਿਸਕੀਆਂ ਸਲੈਬਾਂ
. . .  1 day ago
ਸ਼ੁਤਰਾਣਾ/ਪਾਤੜਾਂ, 24 ਮਾਰਚ (ਮਹਿਰੋਕ/ਬੱਤਰਾ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀਆਂ ਸਲੈਬਾਂ ਖਿਸਕ ਗਈਆਂ ਜਿਸ ਕਰਕੇ ਆਲੇ-ਦੁਆਲੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਉਕਤ ਘਟਨਾ ਦੀ ਖ਼ਬਰ ਮਿਲਦਿਆਂ ਹੀ
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਕੋਲਕਾਤਾ 70/1
. . .  1 day ago
ਭਾਜਪਾ ਵੱਲੋਂ ਛੱਤੀਸਗੜ੍ਹ, ਤੇਲੰਗਾਨਾ ਤੇ ਮਹਾਰਾਸ਼ਟਰ 'ਚ 9 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਝਾਰਖੰਡ ਦੇ ਬੋਕਾਰੋ 'ਚੋਂ ਇਕ ਪਾਵਰ ਪਲਾਂਟ ਨੂੰ ਲੱਗੀ ਭਿਆਨਕ ਅੱਗ
. . .  1 day ago
ਕੋਲਕਾਤਾ ਨੂੰ ਲੱਗਾ ਪਹਿਲਾ ਝਟਕਾ, ਲਿਨ 7 ਦੌੜਾਂ ਬਣਾ ਕੇ ਆਊਟ
. . .  1 day ago
ਟਕਸਾਲੀਆਂ ਨੇ ਪਾਰਟੀ ਨਹੀਂ ਛੱਡੀ, ਸਗੋਂ ਸਾਨੂੰ ਪਾਰਟੀ ਚੋਂ ਕੱਢਿਆ ਗਿਆ ਹੈ- ਡਾ. ਰਤਨ ਸਿੰਘ ਅਜਨਾਲਾ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੇ ਕੋਲਕਾਤਾ ਨੂੰ ਦਿੱਤਾ 182 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਤੀਜਾ ਝਟਕਾ, ਯੂਸਫ਼ ਪਠਾਨ 1 ਦੌੜ ਬਣਾ ਕੇ ਆਊਟ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਦੂਜਾ ਝਟਕਾ, ਵਾਰਨਰ 85 ਦੌੜਾਂ ਬਣਾ ਕੇ ਆਊਟ
. . .  1 day ago
ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  1 day ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  1 day ago
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  1 day ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  1 day ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  1 day ago
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  1 day ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  1 day ago
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  1 day ago
ਸਰਕਾਰਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਚੁੱਕੀਆਂ ਹਨ- ਮਾਨ
. . .  1 day ago
ਸ਼ੋਪੀਆਂ 'ਚ ਮਸਜਿਦ 'ਚ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ
. . .  1 day ago
ਨਿਊਜ਼ੀਲੈਂਡ 'ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਦੀ ਮੌਤ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਕੱਲ੍ਹ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ
. . .  1 day ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਹਥਿਆਰਬੰਦ ਨੌਜਵਾਨਾਂ ਨੇ ਲੋਹੇ ਦੀਆਂ ਰਾਡਾਂ ਅਤੇ ਗੋਲੀਆਂ ਮਾਰ ਕੇ ਨੌਜਵਾਨ ਨੂੰ ਕੀਤਾ ਜ਼ਖ਼ਮੀ
. . .  1 day ago
ਪੁਲਿਸ ਨੇ ਸਮੈਕ ਸਣੇ ਇੱਕ ਨੌਜਵਾਨ ਨੂੰ ਕੀਤਾ ਕਾਬੂ
. . .  1 day ago
ਦਿਮਾਗ਼ੀ ਤੌਰ 'ਤੇ ਪਰੇਸ਼ਾਨ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ
. . .  1 day ago
ਪਾਕਿਸਤਾਨ 'ਚ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ
. . .  1 day ago
ਸਮਾਜਵਾਦੀ ਪਾਰਟੀ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ, ਮੁਲਾਇਮ ਯਾਦਵ ਦਾ ਨਾਂ ਸ਼ਾਮਲ ਨਹੀਂ
. . .  1 day ago
ਸਿੰਗਲਾ ਵਲੋਂ ਸੰਗਰੂਰ 'ਚ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਇੱਕ ਜਵਾਨ ਸ਼ਹੀਦ
. . .  1 day ago
ਸ੍ਰੀਲੰਕਾ ਦੀ ਜਲ ਸੈਨਾ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਲੋਕ ਸਭਾ ਚੋਣਾਂ 2019: ਆਜ਼ਮਗੜ੍ਹ ਤੋਂ ਚੋਣ ਲੜਨਗੇ ਅਖਿਲੇਸ਼ ਯਾਦਵ
. . .  1 day ago
ਦੋ ਐਂਬੂਲੈਂਸਾਂ ਵਿਚਾਲੇ ਹੋਈ ਟੱਕਰ 'ਚ ਪੰਜ ਜ਼ਖ਼ਮੀ
. . .  1 day ago
ਸੂਡਾਨ 'ਚ ਹੋਏ ਧਮਾਕੇ 'ਚ ਅੱਠ ਬੱਚਿਆਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਫੱਗਣ ਸੰਮਤ 550
ਿਵਚਾਰ ਪ੍ਰਵਾਹ: ਹੁਕਮਰਾਨਾਂ ਦੇ ਚੰਗੇ ਕਰਮਾਂ ਨਾਲ ਹੀ ਕੌਮ ਦੀ ਭਲਾਈ ਹੁੰਦੀ ਹੈ। -ਚਾਣਕਿਆ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਨਗਰ ਨਿਗਮ ਨੇ ਪੇਡ ਪਾਰਕਿੰਗਾਂ ਦਾ ਲਿਆ ਕਬਜ਼ਾ, ਰੇਟਾਂ 'ਚ ਰਾਹਤ ਮਿਲਣ ਦੇ ਸੰਕੇਤ

ਚੰਡੀਗੜ੍ਹ, 19 ਫਰਵਰੀ (ਆਰ.ਐਸ.ਲਿਬਰੇਟ)-ਇੰਨਫਰਾ ਟੋਲ ਕੰਪਨੀ ਦਾ ਠੇਕਾ ਰੱਦ ਕਰਨ ਬਾਅਦ ਅੱਜ ਚੰਡੀਗੜ੍ਹ ਦੀਆਂ ਸਾਰੀਆਂ ਪੇਡ ਪਾਰਕਿੰਗਾਂ ਦਾ ਕਬਜ਼ਾ ਨਗਰ ਨਿਗਮ ਨੇ ਲੈ ਕੇ ਆਪਣੇ ਕਰਮਚਾਰੀ ਤਾਇਨਾਤ ਕਰ ਦਿੱਤੇ ਹਨ, ਇਸ ਦੇ ਬਾਅਦ ਚੰਡੀਗੜ੍ਹੀਆਂ ਨੂੰ ਵਾਹਨ ਖੜ੍ਹਾਉਣ ਦੇ ਰੇਟਾਂ 'ਤੇ ਰਾਹਤ ਮਿਲਣ ਦੇ ਸੰਕੇਤ ਵੀ ਮਿਲ ਰਹੇ ਹਨ ਕਿਉਂਕਿ ਸੈਕਟਰ 35 ਦੀ ਪਾਰਕਿੰਗ ਵਿਚ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਖ਼ੁਦ ਮੁਆਇਨਾ ਕੀਤਾ ਅਤੇ ਨਗਰ ਨਿਗਮ ਕਮਿਸ਼ਨਰ ਤੇ ਮੇਅਰ ਨੂੰ ਫ਼ੋਨ ਕਰਕੇ ਰੇਟ ਘਟਾਉਣ ਦੇ ਨਿਰਦੇਸ਼ ਦਿੱਤੇ ਹਨ | ਸੂਤਰਾਂ ਦੀ ਮੰਨੀਏ ਤਾਂ ਛੇਤੀ ਹੀ ਪਾਰਕਿੰਗ ਦੇ ਪੁਰਾਣੇ ਠੇਕੇ ਅਧੀਨ ਵਧੇ ਹੋਏ ਰੇਟਾਂ ਤੋਂ ਚੰਡੀਗੜ੍ਹੀਆਂ ਨੂੰ ਰਾਹਤ ਮਿਲ ਸਕਦੀ ਹੈ ਜਿਸ ਵਿਚ ਦੋ-ਪਹੀਆ ਵਾਹਨ ਦੀ ਪਾਰਕਿੰਗ 10 ਦੀ ਥਾਂ 5 ਰੁਪਏ ਜਦੋਂ ਕਿ ਚਾਰ ਪਹੀਆ ਵਾਹਨ ਕਾਰ 20 ਦੀ ਥਾਂ 10 ਰੁਪਏ ਹੀ ਦੇਣੇ ਹੋਣਗੇ | ਇਸ ਦੇ ਨਾਲ ਹੀ ਹਰ ਦੋ ਘੰਟੇ ਬਾਅਦ ਵਧਣ ਵਾਲਾ ਰੇਟ ਵੀ ਖ਼ਤਮ ਕਰ ਦਿੱਤਾ ਜਾਵੇਗਾ | ਇਹ ਇਸ ਲਈ ਕੀਤਾ ਜਾ ਰਿਹਾ ਹੈ ਕਿ ਅਜੇ ਇਨ੍ਹਾਂ ਤੈਅ ਕੀਤੇ ਰੇਟਾਂ ਮੁਤਾਬਿਕ ਪਾਰਕਿੰਗਾਂ ਸਮਾਰਟ ਨਹੀਂ ਹੋਈਆਂ ਹਨ | ਸ਼ਹਿਰਵਾਸੀਆਂ ਵਲੋਂ ਇਸਦੀ ਸ਼ਿਕਾਇਤ ਚੰਡੀਗੜ੍ਹ ਦੀ ਸੰਸਦ ਕਿਰਨ ਖੇਰ ਨੂੰ ਕੀਤੀ ਤਾਂ ਉਹ ਖ਼ੁਦ ਕਾਰ ਵਿਚ ਸੈਕਟਰ 35 ਦੀ ਇੱਕ ਪੇਡ ਪਾਰਕਿੰਗ ਵਿਚ ਗਏ | ਜਦ ਉਨ੍ਹਾਂ ਦੇ ਡਰਾਈਵਰ ਤੋਂ ਪਾਰਕਿੰਗ ਦੇ ਵੀਹ ਰੁਪਏ ਮੰਗੇ ਗਏ ਤਾਂ ਖੇਰ ਨੇ ਕਾਰ ਦੀ ਖਿੜਕੀ ਖੋਲ੍ਹ ਕੇ ਸਬੰਧਤ ਕਰਮਚਾਰੀ ਵਲੋਂ ਪੁੱਛਿਆ ਕਿ ਕਿਸ ਗੱਲ ਦੇ 20 ਰੁਪਏ ਲਏ ਜਾ ਰਹੇ ਹਨ ਜਦੋਂ ਕਿ ਪਾਰਕਿੰਗ ਤਾਂ ਸਮਾਰਟ ਹੁਣ ਰਹੀ ਨਹੀਂ? ਹੁਣ ਜਦ ਨਗਰ ਨਿਗਮ ਦੇ ਕੋਲ ਪਾਰਕਿੰਗ ਸੇਵਾਵਾਂ ਹਨ ਤਾਂ ਪਹਿਲਾਂ ਦੀ ਤਰ੍ਹਾਂ ਦਸ ਰੁਪਏ ਹੀ ਲੈਣੇ ਚਾਹੀਦੇ ਹਨ | ਇਸ 'ਤੇ ਕਰਮਚਾਰੀ ਨੇ ਕਿਹਾ ਕਿ ਉਨ੍ਹਾਂ ਨੰੂ ਤਾਂ ਜੋ ਹੁਕਮ ਮਿਲਿਆ ਹੈ ਉਹ ਤਾਂ ਉਹੀ ਲੈ ਰਹੇ ਹਨ | ਤਦ ਖੇਰ ਨੇ ਕਾਰ ਵਿਚੋਂ ਹੇਠਾਂ ਆ ਕੇ ਪਾਰਕਿੰਗ ਵਿਚ ਤਾਇਨਾਤ ਕਰਮਚਾਰੀਆਂ ਨਾਲ ਗੱਲ ਕੀਤੀ ਅਤੇ ਮੌਕੇ ਤੋਂ ਹੀ ਪਹਿਲਾਂ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਅਤੇ ਫਿਰ ਮੇਅਰ ਰਾਜੇਸ਼ ਕਾਲੀਆ ਨੂੰ ਫ਼ੋਨ ਕੀਤਾ | ਉਨ੍ਹਾਂ ਨੇ ਸ੍ਰੀ ਯਾਦਵ ਨੂੰ ਕਿਹਾ ਕਿ ਉਹ ਖ਼ੁਦ ਸੈਕਟਰ 35 ਦੀ ਪਾਰਕਿੰਗ ਵਿਚ ਆਈ ਹੈ, ਹੁਣ ਜਦੋਂ ਪਾਰਕਿੰਗ ਸਮਾਰਟ ਰਹੀ ਹੀ ਨਹੀਂ ਤਾਂ ਪਹਿਲਾਂ ਦੀ ਤਰ੍ਹਾਂ ਕਾਰ ਵਾਲਿਆਂ ਤੋਂ 10 ਰੁਪਏ ਹੀ ਲੈਣੇ ਚਾਹੀਦੇ ਹਨ ਅੱਗੋਂ ਉਨ੍ਹਾਂ ਨੇ ਕਿਹਾ ਕਿ ਇਸ ਨੰੂ ਸਦਨ ਦੀ ਬੈਠਕ ਵਿੱਚ ਲਿਆਉਣਾ ਚਾਹੀਦਾ ਹੈ | ਬਾਅਦ ਵਿੱਚ ਖੇਰ ਨੇ ਮੇਅਰ ਰਾਜੇਸ਼ ਕਾਲੀਆ ਨੂੰ ਫ਼ੋਨ ਕੀਤਾ ਅਤੇ ਪਾਰਕਿੰਗ ਦੇ ਰੇਟ 20 ਰੁਪਏ ਤੋਂ ਘਟਾ ਕੇ ਦਸ ਰੁਪਏ ਕਰਨ ਦਾ ਕਿਹਾ ਤਾਂ ਮੇਅਰ ਕਾਲੀਆ ਨੇ ਕਿਹਾ ਕਿ 28 ਫਰਵਰੀ ਨੂੰ ਸਦਨ ਦੀ ਬੈਠਕ ਵਿਚ ਇਸ ਨੰੂ ਲਿਆਂਦਾ ਜਾਵੇਗਾ | ਜ਼ਿਕਰਯੋਗ ਹੈ ਕਿ ਜੁਲਾਈ 2018 ਵਿਚ ਵੀ ਜਦੋਂ ਨਗਰ ਨਿਗਮ ਨੇ ਠੇਕੇਦਾਰ ਦੇ ਨਾਲ ਕਰਾਰ ਖ਼ਤਮ ਕਰ ਪੇਡ ਪਾਰਕਿੰਗਾਂ ਕਬਜ਼ੇ ਹੇਠ ਲਈਆਂ ਸਨ ਤਾਂ ਨਗਰ ਨਿਗਮ ਨੇ ਵਿਸ਼ੇਸ਼ ਸਦਨ ਬੈਠਕ ਬੁਲਾਈ ਗਈ ਸੀ | ਵਿੱਤ ਅਤੇ ਕਰਾਰ ਕਮੇਟੀ ਦੀ ਬੈਠਕ ਵਿਚ 31 ਮਾਰਚ ਤੋਂ ਪਹਿਲਾਂ ਦੇ ਲਾਗੂ ਪੁਰਾਣੇ ਰੇਟਾਂ ਨੂੰ ਹੀ ਦੁਬਾਰਾ ਲਾਗੂ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਸੀ ਅਤੇ ਸ਼ਹਿਰਵਾਸੀਆਂ ਨੂੰ ਰਾਹਤ ਮਿਲੀ ਸੀ ਹਾਲਾਂਕਿ ਬਾਅਦ ਵਿਚ ਕੰਪਨੀ ਨੂੰ ਅਦਾਲਤ ਤੋਂ ਰਾਹਤ ਮਿਲਣ 'ਤੇ ਉਸਨੇ ਦੁਬਾਰਾ ਪਾਰਕਿੰਗਾਂ ਦਾ ਕਬਜ਼ਾ ਲੈ ਲਿਆ ਸੀ |
ਨਿਗਮ ਦੇ ਅਮਲੇ ਨੇ ਪਾਰਕਿੰਗਾਂ ਦਾ ਲਿਆ ਕਬਜ਼ਾ
ਅੱਜ ਸਵੇਰੇ 9 ਵਜੇ ਤੱਕ ਸਾਰੇ ਨਗਰ ਨਿਗਮ ਦੇ ਅਮਲੇ ਨੇ ਪਾਰਕਿੰਗਾਂ ਦਾ ਕਬਜ਼ਾ ਲੈ ਲਿਆ ਹੈ | ਨਿਗਮ ਅਨੁਸਾਰ ਕੰਪਨੀ ਨੂੰ ਇਸ ਕਾਰਵਾਈ ਸਬੰਧੀ ਪਹਿਲਾਂ ਤੋਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਜੇ ਦੇਣਦਾਰੀ ਸਬੰਧੀ ਦਿੱਤਾ ਚੈਕ ਕਲੀਅਰ ਨਹੀਂ ਹੁੰਦਾ ਤਾਂ ਉਸ ਦੀ ਇਸ ਲਾਪਰਵਾਹੀ 'ਤੇ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਕਈ ਵਾਰ ਨੋਟਿਸ ਦੇਣ 'ਤੇ ਵੀ ਕੰਪਨੀ ਨੇ ਕੁਝ ਦਿਨ ਪਹਿਲਾਂ 50 ਲੱਖ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ ਸੀ ਜਦਕਿ ਬਕਾਏ ਦਾ ਚੈੱਕ ਹੀ ਦਿੱਤਾ ਸੀ | ਕੰਪਨੀ ਨੂੰ ਪਾਰਕਿੰਗ ਠੇਕੇ ਦੀ 2.87 ਕਰੋੜ ਦੀ ਕਿਸ਼ਤ ਬੀਤੀ 8 ਫਰਵਰੀ ਤੱਕ ਨਗਰ ਨਿਗਮ ਨੂੰ ਦੇਣੀ ਸੀ ਪਰ ਇਹ ਰਕਮ ਜਮ੍ਹਾਂ ਨਹੀਂ ਕਰਵਾਈ ਗਈ ਸੀ | ਬਕਾਇਆ ਰਕਮ ਸਹੀ ਸਮੇਂ 'ਤੇ ਦੇਣ ਸਬੰਧੀ ਕੰਪਨੀ ਨੇ ਵਧੀਕ ਕਮਿਸ਼ਨਰ ਸ੍ਰੀ ਤਿਲਕ ਰਾਜ ਨੂੰ ਹਲਫ਼ਨਾਮਾ ਵੀ ਦਿੱਤਾ ਸੀ¢ ਜਿਸ ਵਿੱਚ ਸ਼ੁੱਕਰਵਾਰ 15 ਫਰਵਰੀ ਤੱਕ ਇੱਕ ਕਰੋੜ ਰੁਪਏ ਜਮ੍ਹਾਂ ਕਰਵਾਉਣ ਦਾ ਕਿਹਾ ਸੀ¢ ਦਿੱਤਾ ਚੈੱਕ ਬਾਉਂਸ ਨਹੀਂ ਹੋਵੇਗਾ ਲੇਕਿਨ ਅਜਿਹਾ ਨਹੀਂ ਹੋਇਆ¢ ਜ਼ਿਕਰਯੋਗ ਹੈ ਕਿ ਆਰੀਆ ਟੋਲ ਇੰਨਫਰਾ ਲਿਮਟਿਡ ਨੇ ਨਗਰ ਨਿਗਮ ਨੂੰ 25 ਦਸੰਬਰ 2018 ਤੱਕ 3.69 ਕਰੋੜ ਰੁਪਏ ਠੇਕੇ ਦੇ ਤਿਮਾਹੀ ਕਿਸ਼ਤ ਵਜੋਂ ਜਮ੍ਹਾਂ ਕਰਾਉਣੇ ਸਨ ਜਦਕਿ ਕੰਪਨੀ ਨੇ ਹੁਣ ਤੱਕ 1.17 ਕਰੋੜ ਰੁਪਏ ਹੀ ਜਮ੍ਹਾਂ ਕਰਵਾਏ ਹਨ¢ ਡਿਊ ਡੇਟ ਉੱਤੇ ਰਾਸ਼ੀ ਜਮ੍ਹਾਂ ਕਰਾਉਣ ਉੱਤੇ ਇੱਕ ਹਫ਼ਤੇ ਦਾ ਛੋਟ ਸਮਾਂ ਮਿਲਦਾ ਹੈ ਉਹ ਵੀ ਖ਼ਤਮ ਹੋ ਚੁੱਕਿਆ ਹੈ¢ ਕੰਪਨੀ ਉੱਤੇ ਤਿੰਨ ਜਨਵਰੀ ਦੇ ਬਾਅਦ 18 ਫ਼ੀਸਦੀ ਦਾ ਪੈਨਲ ਇੰਸਟਰੇਸਟ ਲਗਾਇਆ ਗਿਆ ਹੈ ¢ ਕੰਪਨੀ ਨੇ ਭੁਗਤਾਨ ਲਈ ਅੱਠ ਫਰਵਰੀ ਤੱਕ ਦਾ ਸਮਾਂ ਮੰਗਿਆ ਸੀ ਜੋ ਪੂਰਾ ਹੋ ਗਿਆ ਹੈ |

ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ

ਚੰਡੀਗੜ੍ਹ, 19 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 45 ਬੁੜੈਲ ਵਿਚ ਰਹਿਣ ਵਾਲੇ ਇਕ 24 ਸਾਲਾ ਲੜਕੇ ਨੇ ਆਪਣੇ ਘਰ ਅੰਦਰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ | ਪੁਲਿਸ ਨੂੰ ਬੀਤੀ ਰਾਤ ਸਬੰਧਤ ਘਟਨਾ ਦੀ ਜਾਣਕਾਰੀ ਮਿਲੀ ਜਿਸ ਦੇ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ...

ਪੂਰੀ ਖ਼ਬਰ »

ਦੋਸਤਾਂ ਦੀ ਖ਼ੂਬਸੂਰਤ ਦੋਸਤੀ ਦਾ ਸੁਮੇਲ ਹੈ ਫ਼ਿਲਮ 'ਹਾਈਐਾਡ ਯਾਰੀਆਂ'-ਰਣਜੀਤ ਬਾਵਾ

ਚੰਡੀਗੜ੍ਹ, 19 ਫਰਵਰੀ (ਅਜਾਇਬ ਸਿੰਘ ਔਜਲਾ)- ਬਾਲੀਵੁਡ ਤੋਂ ਬਾਅਦ ਪੰਜਾਬੀ ਫ਼ਿਲਮਾਂ ਵਿਚ ਵੀ ਮਲਟੀ ਸਟਾਰ ਫ਼ਿਲਮਾਂ ਦਾ ਯੁੱਗ ਤਹਿਤ 22 ਫਰਵਰੀ ਨੂੰ ਪੰਜਾਬੀ ਫ਼ਿਲਮ 'ਹਾਈਐਾਡ ਯਾਰੀਆਂ' ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਹੈ | ਚੰਡੀਗੜ੍ਹ ਵਿਖੇ ਅੱਜ ਇਕ ਪੱਤਰਕਾਰ ...

ਪੂਰੀ ਖ਼ਬਰ »

ਬਾਢਸਾ ਵਿਚ ਕੈਂਸਰ ਦਾ ਇਲਾਜ

ਚੰਡੀਗੜ੍ਹ, 19 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜ਼ਿਲ੍ਹਾ ਝੱਜਰ ਦੇ ਬਾਢਸਾ ਵਿਚ ਬਣਾਏ ਗਏ ਕੌਮੀ ਕੈਂਸਰ ਸੰਸਥਾਨ ਵਿਚ ਐਡਵਾਂਸ ਕੈਂਸਰ ਦੇ ਇਲਾਜ ਲਈ ਪ੍ਰੋਟਾਨ ਸਹੂਲਤ ਹੋਵੇਗੀ, ਜੋ ਕਿ ਉੱਤਰ ਭਾਰਤ ਵਿਚ ਕੈਂਸਰ ਦੇ ...

ਪੂਰੀ ਖ਼ਬਰ »

ਨਗਦ ਪੁਰਸਕਾਰ ਲਈ ਬਿਨੈ ਤਰੀਕ ਵਧਾਈ

ਚੰਡੀਗੜ੍ਹ, 19 ਫਰਵਰੀ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਖੇਡ ਤੇ ਯੁਵਾ ਪ੍ਰੋਗਰਾਮ ਵਿਭਾਗ ਵਲੋਂ ਸਾਲ 2016-17 ਲਈ ਜੂਨੀਅਰ ਤੇ ਸਬ-ਜੂਨੀਅਰ ਸ਼੍ਰੇਣੀ ਅਤੇ ਸਾਲ 2017-18 ਤੇ 2018-19 ਤਕ ਦੀ ਖੇਡ ਉਪਲਬਧੀਆਂ ਲਈ ਸੀਨੀਅਰ, ਜੂਨੀਅਰ ਤੇ ਸਬ-ਜੂਨੀਅਰ ਸ਼੍ਰੇਣੀ ਦੇ ਕੌਮੀ/ਕੌਮਾਂਤਰੀ ਪੱਧਰ ...

ਪੂਰੀ ਖ਼ਬਰ »

ਆਪ ਦੇ ਬਿਜਲੀ ਅੰਦੋਲਨ ਕਾਰਨ ਵਿਭਾਗ ਨੇ ਬਿੱਲ ਘਟਾਉਣੇ ਕੀਤੇ ਸ਼ੁਰੂ-ਭਗਵੰਤ ਮਾਨ

ਚੰਡੀਗੜ੍ਹ, 19 ਫਰਵਰੀ (ਅਜੀਤ ਬਿਊਰੋ)- ਆਮ ਆਦਮੀ ਪਾਰਟੀ ਵਲੋਂ ਸੂਬੇ ਵਿਚ ਸ਼ੁਰੂ ਕੀਤੇ ਗਏ 'ਬਿਜਲੀ ਅੰਦੋਲਨ' ਤੋਂ ਬਾਅਦ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗੀ ਹੈ | 'ਆਪ' ਵਲੋਂ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ...

ਪੂਰੀ ਖ਼ਬਰ »

ਸਿਟੀ ਬਿਊਟੀਫੁਲ 'ਚ ਨਹੀਂ ਰੁਕ ਰਹੀਆਂ ਵਾਹਨ ਚੋਰੀ ਦੀਆਂ ਵਾਰਦਾਤਾਂ

ਚੰਡੀਗੜ੍ਹ, 19 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਵਿਚ ਵਾਹਨ ਚੋਰੀ ਦੀਆਂ ਵਾਰਦਾਤਾਂ ਬੰਦ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ | ਆਏ ਦਿਨ ਅਜਿਹੇ ਮਾਮਲੇ ਦਰਜ ਹੋ ਰਹੇ ਹਨ | ਬੀਤੇ ਦਿਨ ਪੁਲਿਸ ਨੇ ਵਾਹਨ ਚੋਰੀ ਦੇ ਚਾਰ ਮਾਮਲੇ ਦਰਜ ਕੀਤੇ ਹਨ | ਮਿਲੀ ਜਾਣਕਾਰੀ ...

ਪੂਰੀ ਖ਼ਬਰ »

ਕਿਡਜ਼ ਆਰ ਕਿਡਜ਼ ਸਕੂਲ 'ਚ ਸਾਲਾਨਾ ਖੇਡ ਸਮਾਗਮ ਕਰਵਾਇਆ

ਚੰਡੀਗੜ੍ਹ, 19 ਫਰਵਰੀ (ਮਨਜੋਤ ਸਿੰਘ ਜੋਤ)- ਕਿਡਜ਼ ਆਰ ਕਿਡਜ਼ ਸਕੂਲ, ਸੈਕਟਰ 42 ਦਾ ਸਾਲਾਨਾ ਖੇਡ ਸਮਾਗਮ ਸਕੂਲ ਕੈਂਪਸ ਵਿਚ ਜੋਸ਼ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਤੇ ਚੰਡੀਗੜ੍ਹ ਦੇ ਡੀ .ਈ. ਓ. ਅਨੁਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਸਕੂਲ ਦੇ ...

ਪੂਰੀ ਖ਼ਬਰ »

ਗੱਡੀ ਦੇ ਟਾਇਰ ਚੋਰੀ ਕਰਨ ਵਾਲੇ 2 ਵਿਅਕਤੀ ਕਾਬੂ

ਐੱਸ. ਏ. ਐੱਸ. ਨਗਰ, 19 ਫਰਵਰੀ (ਜੱਸੀ)-ਥਾਣਾ ਸੋਹਾਣਾ ਦੀ ਪੁਲਿਸ ਨੇ ਬੀਤੀ 12 ਫਰਵਰੀ ਦੀ ਰਾਤ ਨੂੰ ਸੈਕਟਰ-80 ਨੇੜਿਓਾ ਇਕ ਸਵਿਫਟ ਕਾਰ ਦੇ ਟਾਇਰ ਚੋਰੀ ਕਰਨ ਵਾਲੇ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ਦੀ ਪਛਾਣ ਹਰਪਾਲ ਸਿੰਘ ਵਾਸੀ ਨੰਗਲ ਅਤੇ ...

ਪੂਰੀ ਖ਼ਬਰ »

ਪਾਇਲਟ ਤੋਂ ਨਿ੍ਤਕਾ ਅਤੇ ਹੁਣ ਗਾਇਕਾ ਬਣੀ ਸ਼ੀਨੂੰ

ਚੰਡੀਗੜ੍ਹ, 19 ਫਰਵਰੀ (ਅਜਾਇਬ ਸਿੰਘ ਔਜਲਾ)-ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗਾਇਕਾ ਸ਼ੀਨੂੰ ਨੇ ਦੱਸਿਆ ਕਿ ਜਿੱਥੇ ਉਹ ਆਪਣੇ ਨਵੇਂ ਤੇ ਪਹਿਲੇ ਸੰਗੀਤਕ ਟਰੈਕ 'ਚੰਨ ਮੱਖਣਾ' ਤੋਂ ਉਤਸ਼ਾਹਿਤ ਹੈ ਉੱਥੇ ਉਹ ਆਪਣੀ ਜ਼ਿੰਦਗੀ ਦੇ ਪਿਛਲੇ ਸੁਨਹਿਰੀ ...

ਪੂਰੀ ਖ਼ਬਰ »

ਪੀ. ਜੀ. ਆਈ. ਨੇ ਰਚਿਆ ਇਤਿਹਾਸ 2 ਦਿਨਾਂ ਦੇ ਨਵਜਨਮੇ ਬੱਚੇ ਦਾ ਰੋਬੋਟਿਕ ਸਰਜਰੀ ਨਾਲ ਕੀਤਾ ਇਲਾਜ

ਚੰਡੀਗੜ੍ਹ, 19 ਫਰਵਰੀ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਦੇ ਬਾਲ ਰੋਗ ਵਿਭਾਗ ਦੇ ਡਾਕਟਰਾਂ ਵਲੋਂ ਦੋ ਦਿਨਾਂ ਦੇ ਨਵ ਜਨਮੇ ਬੱਚੇ ਦਾ ਰੋਬੋਟਿਕ ਸਰਜਰੀ ਨਾਲ ਇਲਾਜ ਕਰਕੇ ਇਤਿਹਾਸ ਰਚ ਦਿੱਤਾ | ਏਸ਼ੀਆ ਵਿਚ ਰੋਬੋਟਿਕ ਸਰਜਰੀ ਨਾਲ ਨਵ ਜਨਮੇ ਬੱਚੇ ਦਾ ਇਲਾਜ ਪਹਿਲੀ ਵਾਰ ਕੀਤਾ ...

ਪੂਰੀ ਖ਼ਬਰ »

ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ

ਚੰਡੀਗੜ੍ਹ, 19 ਫਰਵਰੀ (ਐਨ. ਐਸ. ਪਰਵਾਨਾ)-ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ਕੱਲ੍ਹ 20 ਫਰਵਰੀ ਨੂੰ ਇੱਥੇ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋ ਰਿਹਾ ਹੈ, ਜਿਸ ਦਾ ਉਦਘਾਟਨ ਰਾਜਪਾਲ ਸੱਤਿਆ ਦੇਵ ਨਰਾਇਣ ਆਰਿਆ ਕਰਨਗੇ | ਆਰਜ਼ੀ ਪ੍ਰੋਗਰਾਮ ਅਨੁਸਾਰ ਰਾਜਪਾਲ ਦੇ ਭਾਸ਼ਣ ...

ਪੂਰੀ ਖ਼ਬਰ »

ਹੱਤਿਆ ਦੇ ਮਾਮਲੇ 'ਚ ਮਿ੍ਤਕ ਦੀ ਪਤਨੀ ਸਮੇਤ ਤਿੰਨ ਗਿ੍ਫ਼ਤਾਰ

ਚੰਡੀਗੜ੍ਹ, 19 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਮੌਲੀ ਜੱਗਰਾਂ 'ਚ ਪੈਂਦੀ ਸੁੰਦਰ ਨਗਰ ਕਾਲੋਨੀ ਦੇ ਰਹਿਣ ਵਾਲੇ ਇਕ 35 ਸਾਲਾ ਵਿਅਕਤੀ ਦੀ ਤੇਜਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ ਸੀ | ਮਿ੍ਤਕ ਦੀ ਪਛਾਣ ਲਕਸ਼ਮਨ ਵਜੋਂ ਹੋਈ ਸੀ | ਪੁਲਿਸ ਨੇ ਜਾਂਚ ਦੌਰਾਨ ਮਿ੍ਤਕ ...

ਪੂਰੀ ਖ਼ਬਰ »

ਅੱਜ ਰਹੇਗਾ ਪਾਣੀ ਦਾ ਪੈ੍ਰਸ਼ਰ ਲੋਅ, 62 ਪਾਣੀ ਦੇ ਟੈਂਕਰਾਂ ਨਾਲ ਕੀਤੀ ਜਾਵੇਗੀ ਜਲਪੂਰਤੀ

ਚੰਡੀਗੜ੍ਹ, 19 ਫਰਵਰੀ (ਆਰ.ਐਸ.ਲਿਬਰੇਟ)- ਚੰਡੀਗੜ੍ਹ ਨਗਰ ਨਿਗਮ ਨੇ ਅੱਜ ਸਾਮ 7.00 ਵਜੇ ਤੱਕ ਫ਼ੇਜ਼ 5 ਅਤੇ 6 ਦੇ ਫ਼ੇਲ੍ਹ ਹੋਣ ਦੇ ਸਬੰਧ ਵਿਚ ਕਾਜੌਲੀ ਵਿਚ ਮੁਰੰਮਤ ਦਾ ਕੰਮ ਮੁਕੰਮਲ ਕਰ ਲਿਆ ਹੈ ਪਰ ਪਾਣੀ ਦੀ ਪੂਰੇ ਪੈ੍ਰਸ਼ਰ 'ਤੇ ਪਾਣੀ ਸਪਲਾਈ ਦੇਣ ਲਈ ਅਜੇ ਸਮਾਂ ਲੈਣਾ ਹੈ | ...

ਪੂਰੀ ਖ਼ਬਰ »

ਮੀਟਿੰਗ 'ਚ ਵਿਘਨ ਪਾਉਣ ਅਤੇ ਲੜਾਈ-ਝਗੜਾ ਕਰਨ ਦੇ ਦੋਸ਼ ਹੇਠ ਪਤੀ-ਪਤਨੀ ਿਖ਼ਲਾਫ਼ ਮਾਮਲਾ ਦਰਜ

ਜ਼ੀਰਕਪੁਰ, 19 ਫਰਵਰੀ (ਅਵਤਾਰ ਸਿੰਘ)-ਬਲਟਾਣਾ ਪੁਲਿਸ ਨੇ ਟਿ੍ਬਿਊਨ ਹਾਊਸਿੰਗ ਸੁਸਾਇਟੀ ਦੇ ਪ੍ਰਧਾਨ ਦੀ ਸ਼ਿਕਾਇਤ 'ਤੇ ਕਾਲੋਨੀ ਦੇ ਹੀ ਰਹਿਣ ਵਾਲੇ ਪਤੀ-ਪਤਨੀ ਿਖ਼ਲਾਫ਼ ਉਨ੍ਹਾਂ ਦੀ ਮੀਟਿੰਗ ਵਿਚ ਵਿਘਨ ਪਾਉਣ ਤੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ...

ਪੂਰੀ ਖ਼ਬਰ »

ਬਰਗਾੜੀ ਵਿਖੇ ਸ਼ਹੀਦ ਹੋਏ ਨੌਜਵਾਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਹਰਸਿਮਰਤ ਿਖ਼ਲਾਫ਼ ਕਾਂਗਰਸ ਟਿਕਟ ਦੇਵੇ-ਝੱਲਬੂਟੀ

ਐੱਸ. ਏ. ਐੱਸ. ਨਗਰ, 19 ਫਰਵਰੀ (ਜਸਬੀਰ ਸਿੰਘ ਜੱਸੀ)-ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਪਾਰਟੀ ਦੀ ਟਿਕਟ ਲਈ ਦਾਅਵੇਦਾਰੀ ਪੇਸ਼ ਕਰਨ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਮਨਜੀਤ ਸਿੰਘ ਝੱਲਬੂਟੀ ਵਲੋਂ ਆਗਾਮੀ ਲੋਕ ਸਭ ਚੋਣਾਂ ਦੌਰਾਨ ...

ਪੂਰੀ ਖ਼ਬਰ »

ਖਰੜ ਦੀਆਂ ਸਮੱਸਿਆਵਾਂ ਨੂੰ ਸਰਕਾਰ ਪਹਿਲ ਦੇ ਆਧਾਰ 'ਤੇ ਹੱਲ ਕਰੇਗੀ-ਕੰਗ

ਖਰੜ, 19 ਫਰਵਰੀ (ਗੁਰਮੁੱਖ ਸਿੰਘ ਮਾਨ)-ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਖਰੜ ਸ਼ਹਿਰ ਦੀਆਂ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਵਿਉਂਤਮਈ ਤਰੀਕੇ ਨਾਲ ਪਹਿਲ ਦੇ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦੀਆਂ ਸਿੱਖਿਆਵਾਂ ਸਮੁੱਚੀ ਲੋਕਾਈ ਲਈ ਚਾਨਣ ਮੁਨਾਰਾ-ਬੱਬੀ ਬਾਦਲ

ਐੱਸ. ਏ. ਐੱਸ. ਨਗਰ, 19 ਫਰਵਰੀ (ਕੇ. ਐੱਸ. ਰਾਣਾ)-ਸ਼੍ਰੋਮਣੀ ਭਗਤ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਮੁੱਚੀ ਲੋਕਾਈ ਲਈ ਚਾਨਣ ਮੁਨਾਰਾ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 'ਚ ਅਕਾਲੀ ਦਲ ਬਾਦਲ ਦਾ ਬਿਸਤਰਾ ਗੋਲ ਹੋਣਾ ਯਕੀਨੀ-ਬੀਰਦਵਿੰਦਰ ਸਿੰਘ

ਕੁਰਾਲੀ, 19 ਫਰਵਰੀ (ਹਰਪ੍ਰੀਤ ਸਿੰਘ/ਬਿੱਲਾ ਅਕਾਲਗੜ੍ਹੀਆ)-ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰ ਚੁੱਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਲੋਕ ਸਭਾ ਚੋਣਾਂ ਵਿਚ ਵੀ ਜਨਤਾ ਵਲੋਂ ਬਿਸਤਰਾ ਗੋਲ ਕੀਤਾ ਜਾਣਾ ਯਕੀਨੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਚੰਡੀਗੜ੍ਹ, 19 ਫਰਵਰੀ (ਅਜਾਇਬ ਸਿੰਘ ਔਜਲਾ)- ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਸਭਾ ਸੈਕਟਰ 30 ਚੰਡੀਗੜ੍ਹ ਵਲੋਂ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ 642ਵੇਂ ਪ੍ਰਕਾਸ਼ ਉਤਸਵ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਗੁਰੂ ਰਵਿਦਾਸ ਗੁਰ. ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਵੀਰ ਚੱਕਰ ਹਾਸਲ ਕਰਨ ਵਾਲੇ ਫ਼ੌਜੀਆਂ ਦੇ ਨਾਂਅ 'ਤੇ ਪਾਰਕਾਂ ਦੇ ਨਾਂਅ ਰੱਖੇ ਜਾਣ-ਬਾਂਸਲ

ਚੰਡੀਗੜ੍ਹ, 19 ਫਰਵਰੀ (ਆਰ.ਐਸ.ਲਿਬਰੇਟ)- ਚੰਡੀਗੜ੍ਹ ਦੇ ਸਾਬਕਾ ਲੋਕ ਸਭਾ ਮੈਂਬਰ ਪਵਨ ਕੁਮਾਰ ਬਾਂਸਲ ਨੇ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਚੰਡੀਗੜ੍ਹ ਸ੍ਰੀ ਵੀ.ਪੀ. ਸਿੰਘ ਬਦਨੌਰ ਨੰੂ ਇਕ ਚਿੱਠੀ ਲਿਖਕੇ ਵੀਰ ਚੱਕਰ ਹਾਸਿਲ ਕਰਨ ਵਾਲੇ ਸਾਬਕਾ ਫ਼ੌਜੀਆਂ ਦੀ ਯਾਦ ਵਿਚ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਨੇ 9 ਐਚ. ਸੀ. ਐਸ. ਅਧਿਕਾਰੀ ਬਦਲੇ

ਚੰਡੀਗੜ੍ਹ, 19 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ 9 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ ਜਿਸ ਅਨੁਸਾਰ ਅਜੈ ਮਲਿਕ, ਵਿਸ਼ੇਸ਼ ਕਾਰਜਕਾਰੀ ਅਧਿਕਾਰੀ, ਕਮਿਸ਼ਨਰ ਦਫ਼ਤਰ, ਰੋਹਤਕ ਮੰਡਲ, ...

ਪੂਰੀ ਖ਼ਬਰ »

ਮੁੰਡਾ ਹੋਣ ਦੀ ਦਵਾਈ ਦੇਣ ਵਾਲੇ ਡਾਕਟਰ ਿਖ਼ਲਾਫ਼ ਸਿਹਤ ਵਿਭਾਗ ਵਲੋਂ ਛਾਪੇਮਾਰੀ

ਪੰਚਕੂਲਾ, 19 ਫਰਵਰੀ (ਕਪਿਲ)-ਪੰਚਕੂਲਾ ਦੇ ਸੈਕਟਰ-4 ਸਥਿਤ ਗੁੱਗਾ ਮਾੜੀ ਅੰਦਰ ਇਕ ਫਰਜ਼ੀ ਡਾਕਟਰ ਨੂੰ ਮੁੰਡਾ ਪੈਦਾ ਹੋਣ ਦੀ ਦਵਾਈ ਦਿੰਦੇ ਹੋਏ ਸਿਹਤ ਵਿਭਾਗ ਦੀ ਟੀਮ ਵਲੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ | ਜਦੋਂ ਟੀਮ ਵਲੋਂ ਇਕ ਨਕਲੀ ਮਰੀਜ਼ ਨੂੰ ਦੇ ਕੇ ਭੇਜਿਆ ਗਿਆ ...

ਪੂਰੀ ਖ਼ਬਰ »

ਸੂਰਤ ਕੱਪੜਾ ਲੈਣ ਜਾਂਦਾ ਪੰਚਕੂਲਾ ਦਾ ਵਪਾਰੀ ਡੇਰਾਬੱਸੀ ਤੋਂ ਲਾਪਤਾ

ਡੇਰਾਬੱਸੀ, 19 ਫਰਵਰੀ (ਗੁਰਮੀਤ ਸਿੰਘ)-ਪੰਚਕੂਲਾ ਵਾਸੀ ਇਕ ਕੱਪੜਾ ਵਪਾਰੀ ਦੇ ਡੇਰਾਬੱਸੀ ਤੋਂ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਵਪਾਰੀ ਦੀ ਪਛਾਣ 39 ਸਾਲਾਂ ਸੁਰੇਸ਼ ਗੋਇਲ ਵਾਸੀ 1-ਬੀ ਫਲੈਟ ਨੰਬਰ 201 ਸਨਸਿਟੀ ਪਰਿਕਰਮਾ ਸੁਸਾਇਟੀ ਪੰਚਕੂਲਾ ਸੈਕਟਰ 20 ਦੇ ਰੂਪ ...

ਪੂਰੀ ਖ਼ਬਰ »

ਜੁਰਮ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਲੋਕ ਸਹਿਯੋਗ ਦੇਣ-ਜ਼ਿਲ੍ਹਾ ਪੁਲਿਸ ਮੁਖੀ

ਖਰੜ, 19 ਫਰਵਰੀ (ਜੰਡਪੁਰੀ)-ਜੁਰਮ ਅਤੇ ਨਸ਼ੇ ਤਾਂ ਹੀ ਖ਼ਤਮ ਹੋ ਸਕਦੇ ਹਨ ਜੇਕਰ ਪਬਲਿਕ ਪੁਲਿਸ ਨੂੰ ਖੁੱਲ ਕੇ ਸਾਥ ਦੇਵੇ ਅਤੇ ਪੁਲਿਸ ਪਬਲਿਕ ਵਲੋਂ ਦਿੱਤੀ ਗਈ ਜਾਣਕਾਰੀ ਉਤੇ ਤੁਰੰਤ ਕਾਰਵਾਈ ਕਰੇ | ਇਸ ਲਈ ਜ਼ਰੂਰੀ ਹੈ ਕਿ ਨਸ਼ਿਆਂ ਅਤੇ ਜੁਰਮ ਦੇ ਖ਼ਾਤਮੇ ਲਈ ਪਬਲਿਕ ...

ਪੂਰੀ ਖ਼ਬਰ »

125 ਕਸ਼ਮੀਰੀ ਵਿਦਿਆਰਥੀਆਂ ਨੂੰ ਪੁਲਿਸ ਸੁਰੱਖਿਆ ਹੇਠ ਜੰਮੂ ਭੇਜਿਆ-ਭੁੱਲਰ

ਐੱਸ. ਏ. ਐੱਸ. ਨਗਰ, 19 ਫਰਵਰੀ (ਜਸਬੀਰ ਸਿੰਘ ਜੱਸੀ)-ਪਿਛਲੇ ਦਿਨੀਂ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਗੁਆਂਢੀ ਰਾਜਾਂ ਦੇ ਸ਼ਹਿਰਾਂ ਅੰਬਾਲਾ ਅਤੇ ਦੇਹਰਾਦੂਨ ਆਦਿ ਥਾਵਾਂ ਤੋਂ 125 ਦੇ ਕਰੀਬ ਕਸ਼ਮੀਰੀ ਵਿਦਿਆਰਥੀ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਅੱਜ ਵੀ ਪੂਰੀ ਤਰ੍ਹਾਂ ਸਾਰਥਕ-ਬਲਬੀਰ ਸਿੰਘ ਸਿੱਧੂ

ਐੱਸ. ਏ. ਐੱਸ. ਨਗਰ, 19 ਫਰਵਰੀ (ਕੇ. ਐੱਸ. ਰਾਣਾ)- ਗੁਰੂ ਰਵਿਦਾਸ ਜੀ ਮਹਾਨ ਕਵੀ, ਚਿੰਤਕ ਅਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਬਰਾਬਰੀ ਦਾ ਸੰਦੇਸ਼ ਦਿੰਦੇ ਹੋਏ ਆਪਸੀ ਭੇਦਭਾਵ ਨੂੰ ਖ਼ਤਮ ਕਰਨ 'ਤੇ ਜ਼ੋਰ ਦਿੱਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ-ਪਾਲਣ ਅਤੇ ...

ਪੂਰੀ ਖ਼ਬਰ »

ਗਿੱਲ ਵਲੋਂ ਅਕਾਲੀ ਦਲ ਦੀ ਮੀਟਿੰਗ ਦੀਆਂ ਤਿਆਰੀਆਂ ਦਾ ਜਾਇਜ਼ਾ

ਕੁਰਾਲੀ, 19 ਫਰਵਰੀ (ਹਰਪ੍ਰੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ 20 ਫਰਵਰੀ ਨੂੰ ਕੁਰਾਲੀ-ਸੀਸਵਾਂ ਮਾਰਗ 'ਤੇ ਸਥਿਤ ਪਿੰਡ ਫ਼ਤਿਹਗੜ੍ਹ ਸਥਿਤ ਫ਼ਤਿਹਗੜ੍ਹ ਪੈਲੇਸ ਵਿਖੇ ਹਲਕੇ ਦੇ ਪਾਰਟੀ ਆਗੂਆਂ ਤੇ ...

ਪੂਰੀ ਖ਼ਬਰ »

ਨਵਜਨਮਿਆ ਬੱਚਾ ਆਪਣੇ ਕਿਸੇ ਰਿਸ਼ੇਤਦਾਰ ਨੂੰ ਦੇਣ 'ਤੇ ਦਾਈ ਿਖ਼ਲਾਫ਼ ਮਾਮਲਾ ਦਰਜ

ਖਰੜ, 19 ਫਰਵਰੀ (ਜੰਡਪੁਰੀ)-ਖਰੜ ਦੇ ਸਿਵਲ ਹਸਪਤਾਲ ਵਿਖੇ ਇਕ ਟਰੇਂਡ ਦਾਈ ਜਸਵੀਰ ਕੌਰ ਵਲੋਂ 10 ਜਨਵਰੀ ਨੂੰ ਸ਼ਬਨਮ ਨਾਂਅ ਦੀ ਇਕ ਔਰਤ ਵਲੋਂ ਜਨਮੇ ਗਏ ਲੜਕੇ ਨੂੰ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇਣ ਦੇ ਦੋਸ਼ ਹੇਠ ਖਰੜ ਦੀ ਸਿਟੀ ਪੁਲਿਸ ਵਲੋਂ ਜਸਵੀਰ ਕੌਰ ਵਿਰੁੱਧ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖ਼ਮੀ

ਐੱਸ. ਏ. ਐੱਸ. ਨਗਰ, 19 ਫਰਵਰੀ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਅਧੀਨ ਪੈਂਦੀ ਉਦਯੋਗਿਕ ਖੇਤਰ ਵਿਚਲੀ ਚੌਕੀ ਦੇ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 1 ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜੋ ਕਿ ਸਿਵਲ ਹਸਪਤਾਲ 'ਚ ...

ਪੂਰੀ ਖ਼ਬਰ »

14ਵੀਂ ਅੰਤਰ-ਜ਼ਿਲ੍ਹਾ ਤੇ ਟ੍ਰਾਈਸਿਟੀ ਤਾਇਕਵਾਂਡੋ ਚੈਂਪੀਅਨਸ਼ਿਪ ਕਰਵਾਈ

ਐੱਸ. ਏ. ਐੱਸ. ਨਗਰ, 19 ਫਰਵਰੀ (ਕੇ. ਐੱਸ. ਰਾਣਾ)-14ਵੀਂ ਅੰਤਰ-ਜ਼ਿਲ੍ਹਾ ਤੇ ਟ੍ਰਾਈਸਿਟੀ ਤਾਇਕਵਾਂਡੋ ਚੈਂਪੀਅਨਸ਼ਿਪ ਸਥਾਨਕ ਫੇਜ਼-1 ਸਥਿਤ ਗੁਰੂੁ ਨਾਨਕ ਵੀ. ਬੀ. ਟੀ. ਪੋਲੀਟੈਕਨਿਕ ਨਾਮਕ ਸੰਸਥਾ ਵਿਖੇ ਕਰਵਾਈ ਗਈ | ਪੰਜਾਬ ਤਾਇਕਵਾਂਡੋ ਐਸੋਸੀਏਸ਼ਨ ਦੇ ਜਨਰਲ ...

ਪੂਰੀ ਖ਼ਬਰ »

ਦਿੱਲੀ ਵਿਚ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਨੂੰ ਮਿਲੀ ਮਨਜ਼ੂਰੀ-ਬੌਬੀ ਕੰਬੋਜ

ਐੱਸ. ਏ. ਐੱਸ. ਨਗਰ, 19 ਫਰਵਰੀ (ਕੇ. ਐੱਸ. ਰਾਣਾ)-ਦਿੱਲੀ ਸਰਕਾਰ ਵਲੋਂ ਦਿੱਲੀ ਵਿਖੇ ਸ਼ਹੀਦ ਊਧਮ ਸਿੰਘ ਦਾ ਬੁੱਤ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ | ਇੰਟਰਨੈਸ਼ਨਲ ਸਰਬ ਕੰਬੋਜ ਸਮਾਜ ਦੇ ਪ੍ਰਧਾਨ ਬੌਬੀ ਕੰਬੋਜ ਨੇ ਦੱਸਿਆ ਕਿ ਸਰਬ ਕੰਬੋਜ ਸਮਾਜ ਦੀ ਦਿੱਲੀ ਇਕਾਈ ਦੇ ...

ਪੂਰੀ ਖ਼ਬਰ »

ਓ. ਬੀ. ਸੀ. ਬੈਂਕ ਖਰੜ ਦਾ ਸਥਾਪਨਾ ਦਿਵਸ ਮਨਾਇਆ

ਖਰੜ, 19 ਫਰਵਰੀ (ਮਾਨ)-ਓ. ਬੀ. ਸੀ. ਬੈਂਕ ਖਰੜ ਵਲੋਂ ਆਪਣਾ 77ਵਾਂ ਫਾਊਾਡੇਸ਼ਨ ਮਨਾਇਆ | ਬੈਂਕ ਦੀ ਮੈਨੇਜ਼ਰ ਏਕਤਾ ਮਿਗਲਾਨੀ ਨੇ ਖਪਤਕਾਰਾਂ ਨੂੰ ਬੈਂਕ ਦੇ ਸਥਾਪਨਾ ਦਿਵਸ ਬਾਰੇ ਦੱਸਿਆ ਅਤੇ ਨਾਲ ਹੀ ਬੈਂਕ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਇਸ ...

ਪੂਰੀ ਖ਼ਬਰ »

ਮਾਈਨਿੰਗ ਵਿਭਾਗ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਦੇ ਰਿਹੈ ਸ਼ਰੇ੍ਹਆਮ ਸ਼ਹਿ

ਖਿਜ਼ਰਾਬਾਦ, 19 ਫਰਵਰੀ (ਰੋਹਿਤ ਗੁਪਤਾ)-ਸਥਾਨਕ ਕਸਬੇ ਅਤੇ ਇਲਾਕੇ ਦੇ ਅੱਧੀ ਦਰਜਨ ਪਿੰਡਾਂ ਵਿਚ ਰੇਤ ਅਤੇ ਹੋਰਨਾਂ ਖਣਿਜਾਂ ਦੀ ਸ਼ਰੇ੍ਹਆਮ ਚੋਰੀ ਕਰਨ ਵਾਲੇ ਰੇਤ-ਮਾਫ਼ੀਆ ਨੂੰ ਬਲਾਕ ਮਾਜਰੀ ਪ੍ਰਸ਼ਾਸਨ ਅਤੇ ਜ਼ਿਲ੍ਹਾ ਮਾਈਨਿੰਗ ਵਿਭਾਗ ਇਸ ਕਦਰ ਸ਼ਹਿ ਦੇ ਰਿਹਾ ਹੈ ...

ਪੂਰੀ ਖ਼ਬਰ »

ਆਰਗੈਨਿਕ ਖ਼ਾਦ ਦੀ ਭਰੀ ਟਰਾਲੀ ਆਲਟੋ ਕਾਰ 'ਤੇ ਪਲਟੀ

ਖਰੜ, 19 ਫਰਵਰੀ (ਜੰਡਪੁਰੀ)-ਸਥਾਨਕ ਭੁਰੂ ਵਾਲਾ ਚੌਕ 'ਤੇ ਇਕ ਆਰਗੈਨਿਕ ਖ਼ਾਦ ਦੀ ਭਰੀ ਟਰਾਲੀ ਟਰੈਕਟਰ ਦੇ ਬੇਕਾਬੂ ਹੋਣ ਕਾਰਨ ਆਲਟੋ ਕਾਰ 'ਤੇ ਪਲਟ ਗਈ, ਪਰ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਇਸ ਸਬੰਧੀ ਮੌਕੇ 'ਤੇ ਹਾਜ਼ਰ ਐੱਨ. ਆਰ. ਆਈ. ਕਾਲੋਨੀ ਦੇ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਐੱਸ. ਏ. ਐੱਸ. ਨਗਰ, 19 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਮੁਹਾਲੀ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿਚ ਸ਼ੋ੍ਰਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਪੂਰਨ ਸ਼ਰਧਾ ਭਾਵਨਾ ਤਹਿਤ ਮਨਾਇਆ ਗਿਆ | ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX