ਤਾਜਾ ਖ਼ਬਰਾਂ


ਯੂਥ ਕਾਂਗਰਸ ਹਲਕਾ ਅਮਲੋਹ ਨੇ ਕੇਂਦਰ ਸਰਕਾਰ ਖ਼ਿਲਾਫ਼ ਲਗਾਇਆ ਧਰਨਾ
. . .  8 minutes ago
ਅਮਲੋਹ, 4 ਅਗਸਤ (ਰਿਸ਼ੂ ਗੋਇਲ) - ਯੂਥ ਕਾਂਗਰਸੀ ਅਗੂਆਂ ਨੇ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਥਿਤ ਸਬ ਤਹਿਸੀਲ ਅਮਲੋਹ ਵਿਖੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸ...
ਕੈਪਟਨ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਆਗੂ ਗ੍ਰਿਫ਼ਤਾਰ
. . .  24 minutes ago
ਐਸ.ਏ.ਐਸ. ਨਗਰ, 4 ਅਗਸਤ (ਨਰਿੰਦਰ ਸਿੰਘ) - ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਸੀ ਪਰ ਪੁਲਸ ਨੇ ਉਨ੍ਹਾਂ ਨੂੰ ਰਸਤੇ ਵਿਚ ਰੋਕ ਲਿਆ ਇਸ...
ਨਵਾਂਸ਼ਹਿਰ 'ਚ‌‌‌ ਦੋ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ
. . .  32 minutes ago
ਨਵਾਂਸ਼ਹਿਰ, 4 ਅਗਸਤ (ਗੁਰਬਖਸ਼ ਸਿੰਘ ਮਹੇ)- ਨਵਾਂਸ਼ਹਿਰ 'ਚ ਅੱਜ ਫਿਰ ਦੋ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਕ 59 ਸਾਲਾ ਔਰਤ ਅਤੇ ਇਕ 35 ਸਾਲਾ...
ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਮਾਮਲੇ ਜਾਂਚ ਸੀ.ਬੀ.ਆਈ. ਤੋਂ ਕਰਾਉਣ ਦੀ ਨਿਤਿਸ਼ ਕੁਮਾਰ ਨੇ ਕੀਤੀ ਸਿਫਾਰਿਸ਼
. . .  56 minutes ago
ਪਟਨਾ, 4 ਅਗਸਤ - ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਸੀ.ਬੀ.ਆਈ. ਤੋਂ ਜਾਂਚ ਕਰਾਉਣ ਦੀ ਵੱਧ ਰਹੀ ਮੰਗ ਦੇ ਦਬਾਅ ਵਿਚਕਾਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸੀ...
ਹਾਦਸੇ ਦੌਰਾਨ ਪਾਵਰ ਕਾਮ ਦੇ ਮੁਲਾਜ਼ਮ ਲਾਈਨਮੈਨ ਦੀ ਮੌਤ
. . .  about 1 hour ago
ਨਸਰਾਲਾ, 4 ਅਗਸਤ (ਸਤਵੰਤ ਸਿੰਘ ਥਿਆੜਾ) - ਹੁਸ਼ਿਆਰਪੁਰ ਜਲੰਧਰ ਰੋਡ 'ਤੇ ਨਸਰਾਲਾ ਸਰਕਾਰੀ ਸਕੂਲ ਨਜ਼ਦੀਕ ਡਿਊਟੀ ਦੌਰਾਨ ਕੰਮ ਕਰਦੇ ਪਾਵ ਕਾਮ ਦੇ ਲਾਈਨਮੈਨ ਦੀ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ। ਲਾਈਨਮੈਨ ਮੇਜਰ ਸਿੰਘ ਪੁੱਤਰ ਵੀਰ ਸਿੰਘ ਪਿੰਡ ਬੈਂਸ ਖ਼ੁਰਦ ਦੀ ਮੌਤ ਸਬੰਧੀ ਘਟਨਾ ਸਥਾਨ ਤੇ ਪਹੁੰਚੇ ਐਕਸੀਅਨ ਹਰਮਿੰਦਰ...
ਯੂ.ਪੀ.ਐਸ.ਸੀ. ਸਿਵਲ ਸੇਵਾਵਾਂ ਪ੍ਰੀਖਿਆ 2019 ਦੇ ਨਤੀਜੇ ਐਲਾਨੇ ਗਏ
. . .  about 1 hour ago
ਨਵੀਂ ਦਿੱਲੀ, 4 ਅਗਸਤ - ਯੂ.ਪੀ.ਐਸ.ਸੀ. (ਦੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਸਿਵਲ ਸੇਵਾਵਾਂ ਪ੍ਰੀਖਿਆਵ 2019 ਦੇ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਹਨ। ਜਿਸ 'ਚ ਪ੍ਰਦੀਪ ਸਿੰਘ...
ਬਸਪਾ ਹਲਕਾ ਵਲੋਂ ਸ੍ਰੀ ਚਮਕੌਰ ਸਾਹਿਬ 'ਚ ਅਰਥੀ ਫੁਕ ਮੁਜਾਹਰਾ ਕੀਤਾ
. . .  about 1 hour ago
ਸ੍ਰੀ ਚਮਕੌਰ ਸਾਹਿਬ (ਰੂਪਨਗਰ) ,4 ਅਗਸਤ (ਜਗਮੋਹਣ ਸਿੰਘ ਨਾਰੰਗ) - ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵੱਲੋਂ ਅੱਜ ਨਕਲੀ ਤੇ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਸੈਂਕੜੇ ਮੌਤਾਂ ਦੇ ਰੋਸ ਵਜੋਂ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਭੂਰੜੇ ਦੀ ਅਗਵਾਈ ਹੇਠ ਕੈਪਟਨ...
ਸਰਕਾਰੀ ਮਹਿਲਾ ਡਾਕਟਰ ਦੀ ਭੇਦਭਰੀ ਹਾਲਤ ਵਿਚ ਮੌਤ
. . .  about 1 hour ago
ਮਾਛੀਵਾੜਾ ਸਾਹਿਬ, 4 ਅਗਸਤ (ਮਨੋਜ ਕੁਮਾਰ) - ਜ਼ਿਲ੍ਹਾ ਲੁਧਿਆਣਾ ਸਥਿਤ ਸਿਵਲ ਹਸਪਤਾਲ ਮਾਛੀਵਾੜਾ ਵਿਚ ਕਾਫ਼ੀ ਸਮੇਂ ਤੋਂ ਸਰਜਨ ਤੌਰ 'ਤੇ ਡਿਊਟੀ ਨਿਭਾ ਰਹੀ 45 ਸਾਲਾਂ ਮਹਿਲਾ ਡਾਕਟਰ ਏਕਤਾ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਡਾਕਟਰ ਏਕਤਾ ਮੋਰਿੰਡਾ ਰਹਿੰਦੇ...
ਯੂਥ ਕਾਂਗਰਸ ਨੇ ਮਾਰਿਆ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਧਰਨਾ
. . .  about 1 hour ago
ਫ਼ਿਰੋਜ਼ਪੁਰ , 4 ਅਗਸਤ (ਜਸਵਿੰਦਰ ਸਿੰਘ ਸੰਧੂ) - ਕੇਂਦਰ ਸਰਕਾਰ ਦੀਆ ਨੀਤੀਆਂ ਅਤੇ ਜਾਰੀ ਕੀਤੇ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਗਰਦਾਨ ਦੇ ਹੋਏ ਯੂਥ ਕਾਂਗਰਸ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਵਲੋਂ ਪ੍ਰਧਾਨ ਯਾਕੂਬ ਭੱਟੀ ਦੀ ਅਗਵਾਈ ਹੇਠ ਡੀ ਸੀ ਦਫ਼ਤਰ ਦੇ ਬਾਹਰ ਧਰਨਾ...
ਸੁਨਾਮ 'ਚ ਇਕ ਔਰਤ ਸਮੇਤ ਦੋ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 1 hour ago
ਪਠਾਨਕੋਟ 'ਚ ਅੱਜ 12 ਕੋਰੋਨਾ ਪਾਜ਼ੀਟਿਵ ਕੇਸ ਆਏ
. . .  about 1 hour ago
ਪਠਾਨਕੋਟ, 4 ਅਗਸਤ (ਸੰਧੂ) - ਪਠਾਨਕੋਟ 'ਚ ਕੋਰੋਨਾਵਾਇਰਸ ਸਬੰਧੀ ਪ੍ਰਾਪਤ ਹੋਈਆਂ 44 ਰਿਪੋਰਟਾਂ ਵਿਚੋਂ 32 ਨੈਗੇਟਿਵ ਕੇਸ ਆਏ ਹਨ ਤੇ 12 ਪਾਜ਼ੀਟਿਵ ਆਏ...
ਮਮਦੋਟ ਵਿਚ ਅੱਠ ਹੋਰ ਕੋਰੋਨਾ ਪਾਜ਼ੀਟਿਵ ਕੇਸ ਆਏ
. . .  about 1 hour ago
ਮਮਦੋਟ, 4 ਅਗਸਤ (ਸੁਖਦੇਵ ਸਿੰਘ ਸੰਗਮ) - ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮਮਦੋਟ ਵਿਚ ਵੀ ਦਿਨੋ-ਦਿਨ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਅੱਜ ਆਈਆਂ ਰਿਪੋਰਟਾਂ ਵਿਚ ਮੁੱਢਲੀ ਜਾਣਕਾਰੀ ਅਨੁਸਾਰ ਮਮਦੋਟ ਵਿਖੇ 8 ਨਵੇਂ ਕੇਸ ਪਾਜ਼ੀਟਿਵ ਆਏ ਹਨ। ਜਿਨ੍ਹਾਂ ਵਿਚ ਪਹਿਲਾਂ ਪਾਜ਼ੀਟਿਵ ਪਾਏ ਗਏ...
ਸ਼ਰਾਬ ਤਸਕਰੀ ਨਾਲ ਪ੍ਰਭਾਵਿਤ ਇਲਾਕਿਆਂ 'ਚ ਫਲੈਗ ਮਾਰਚ
. . .  about 2 hours ago
ਕਪੂਰਥਲਾ, 4 ਅਗਸਤ (ਅਮਰਜੀਤ ਸਿੰਘ ਸਡਾਨਾ) - ਨਕਲੀ ਸ਼ਰਾਬ ਦੇ ਮਾਮਲੇ ਨੂੰ ਲੈ ਕਿ ਅੱਜ ਸਵੇਰੇ ਐਸ.ਡੀ. ਐਮ. ਵਰਿੰਦਰਪਾਲ ਸਿੰਘ ਬਾਜਵਾ ਤੇ ਸਹਾਇਕ ਆਬਕਾਰੀ ਕਮਿਸ਼ਨਰ ਹਰਦੀਪ ਭਾਵਰਾ ਵਲੋਂ ਪੁਲਿਸ ਟੀਮਾਂ ਦੇ ਨਾਲ ਸ਼ਰਾਬ ਤਸਕਰੀ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਫਲੈਗ ਮਾਰਚ...
ਯੂਥ ਕਾਂਗਰਸ ਵੱਲੋਂ ਸਬ ਡਿਵੀਜਨ ਪਾਤੜਾਂ ਅੰਦਰ ਕੇਂਦਰ ਸਰਕਾਰ ਖ਼ਿਲਾਫ਼ ਦਿੱਤਾ ਧਰਨਾ
. . .  about 2 hours ago
ਪਾਤੜਾਂ, 4 ਅਗਸਤ (ਗੁਰਇਕਬਾਲ ਸਿੰਘ ਖ਼ਾਲਸਾ, ਜਗਦੀਸ਼ ਸਿੰਘ ) - ਯੂਥ ਕਾਂਗਰਸ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਦੇ ਖਿਲਾਫ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਅਤੇ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਵਾਈਸ ਚੇਅਰਮੈਨ ਸਤਨਾਮ ਸਿੰਘ ਦੀ ਅਗਵਾਈ ਹੇਠ ਸਬ ਡਿਵੀਜ਼ਨ...
ਜ਼ਿਲ੍ਹਾ ਕਪੂਰਥਲਾ 'ਚ 6 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ
. . .  about 2 hours ago
ਕਪੂਰਥਲਾ, 4 ਅਗਸਤ (ਅਮਰਜੀਤ ਸਿੰਘ ਸਡਾਨਾ) - ਜਿਲ੍ਹੇ ਵਿਚ ਕੋਰੋਨਾ ਨਾਲ ਸਬੰਧਤ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 3 ਫਗਵਾੜਾ ਤੇ 3 ਕਪੂਰਥਲਾ ਨਾਲ ਸੰਬੰਧ ਰੱਖਦੇ ਹਨ। ਜਦਕਿ 227 ਵਿਅਕਤੀਆਂ ਦੀ ਰਿਪੋਰਟ...
ਭਾਜਪਾ ਕਿਸਾਨ ਮੋਰਚੇ ਦੇ ਸੂਬਾ ਜਨਰਲ ਸਕੱਤਰ ਸਨਮਾਨਿਤ
. . .  about 2 hours ago
ਸੰਗਰੂਰ, 4 ਅਗਸਤ (ਧੀਰਜ ਪਸ਼ੋਰੀਆ) - ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਰਮਿੰਦਰ ਸਿੰਘ ਗੋਲਡੀ ਦੀ ਅਗਵਾਈ ਵਿਚ ਸੂਬਾ ਜਰਨਲ ਸਕੱਤਰ ਮਨਿੰਦਰ ਸਿੰਘ ਕਪਿਆਲ ਨੂੰ ਹਲਕਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿਚ ਯੂਥ ਕਲੱਬ ਅਤੇ ਪੰਚਾਇਤਾਂ ਵੱਲੋਂ ਸਨਮਾਨ ਕੀਤਾ ਗਿਆ ਇਸ ਮੌਕੇ...
ਜਲੰਧਰ ਵਿਚ 19 ਹੋਰ ਆਏ ਕੋਰੋਨਾ ਪਾਜ਼ੀਟਿਵ
. . .  about 2 hours ago
ਜਲੰਧਰ, 4 ਅਗਸਤ (ਐਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸਵੇਰੇ ਆਈਆਂ ਰਿਪੋਰਟਾਂ ਅਨੁਸਾਰ ਜਲੰਧਰ 'ਚ 19 ਕੋਰੋਨਾ ਪਾਜ਼ੀਟਿਵ...
ਲੰਗਾਹ ਮਾਮਲੇ 'ਚ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ
. . .  about 2 hours ago
ਅੰਮ੍ਰਿਤਸਰ, 4 ਅਗਸਤ (ਰਾਜੇਸ਼ ਕੁਮਾਰ ਸੰਧੂ) - ਸੁੱਚਾ ਸਿੰਘ ਲੰਗਾਹ ਨੂੰ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਗੜ੍ਹੀ ਵਿਚ ਜੋ ਅਕਾਲ ਤਖ਼ਤ ਸਾਹਿਬ ਜੀ ਨੂੰ ਚੁਣੌਤੀ ਦਿੰਦੇ ਹੋਏ ਅੰਮ੍ਰਿਤ ਛਕਾਇਆ ਗਿਆ। ਉਸ ਦੇ ਵਿਰੋਧ ਵਿੱਚ ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ...
ਬਾਬਾ ਬਕਾਲਾ ਸਾਹਿਬ ਦੇ 3 ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਬਾਬਾ ਬਕਾਲਾ ਸਾਹਿਬ, 4 ਅਗਸਤ ( ਸ਼ੇਲਿੰਦਰਜੀਤ ਸਿੰਘ ਰਾਜਨ) - ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ: ਅਜੈ ਭਾਟੀਆ ਨੇ ਦੱਸਿਆ ਹੈ ਕਿ ਬੀਤੇ ਦਿਨੀਂ 1 ਅਗਸਤ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ 25 ਮਰੀਜ਼ਾਂ ਦੇ...
ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਨਵੇਂ 13 ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 3 hours ago
ਫ਼ਿਰੋਜ਼ਪੁਰ , 4 ਅਗਸਤ (ਕੁਲਬੀਰ ਸਿੰਘ ਸੋਢੀ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ ਚ ਪੀੜਤਾਂ ਦੀ ਸੰਖਿਆ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਿਤ 13 ਨਵੇਂ ਪਾਜ਼ੀਟਿਵ ਮਰੀਜਾਂ ਦੀ ਪੁਸ਼ਟੀ ਹੋਈ ਹੈ...
ਜ਼ਿਲ੍ਹਾ ਸੰਗਰੂਰ ਅੱਜ ਕੋਰੋਨਾ 34 ਨਵੇਂ ਮਾਮਲੇ ਆਏ ਸਾਹਮਣੇ
. . .  about 3 hours ago
ਸੰਗਰੂਰ , 4 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਅੱਜ ਕੋਰੋਨਾ ਦੇ 34 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧ ਕੇ 1157 ਹੋ ਗਈ ਹੈ ਇਸ ਸਮੇਂ ਜਿਲੇ ਵਿਚ 243 ਐਕਟਿਵ ਮਰੀਜ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 62 ਸਿਹਤ ਬਲਾਕ...
ਮਾਨਸਾ ਜਿਲ੍ਹੇ 'ਚ 9 ਪੁਲਿਸ ਮੁਲਾਜ਼ਮਾਂ ਸਮੇਤ 19 ਨੂੰ ਹੋਇਆ ਕੋਰੋਨਾ ਵਾਇਰਸ
. . .  about 3 hours ago
ਮਾਨਸਾ/ਬੁਢਲਾਡਾ, 4 ਅਗਸਤ (ਬਲਵਿੰਦਰ ਸਿੰਘ ਧਾਲੀਵਾਲ/ਸਵਰਨ ਸਿੰਘ ਰਾਹੀ) - ਮਾਨਸਾ ਜ਼ਿਲ੍ਹੇ ਅੰਦਰ ਅੱਜ 9 ਪੁਲਿਸ ਮੁਲਾਜ਼ਮਾਂ ਸਮੇਤ 19 ਜਣਿਆ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੀ ਖ਼ਬਰ ਹੈ।ਸਿਹਤ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ...
ਪੰਥ ਵਿਚੋਂ ਛੇਕੇ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਦਾ ਜਥੇਦਾਰ ਅਕਾਲ ਤਖਤ ਲੈਣ ਸਖ਼ਤ ਨੋਟਿਸ - ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਜ਼
. . .  about 3 hours ago
ਅੰਮ੍ਰਿਤਸਰ, 3 ਅਗਸਤ (ਜਸਵੰਤ ਸਿੰਘ ਜੱਸ)- ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਵੱਲੋਂ ਅੱਜ ਜਥੇਦਾਰ ਅਕਾਲ ਤਖਤ ਦੇ ਨਾਂ ਮੰਗ ਪੱਤਰ ਦੇ ਕੇ ਪੰਥ ਵਿਚੋਂ ਛੇਕੇ ਹੋਏ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਅਤੇ ਮਰਿਆਦਾ ਤੋਂ ਉਲਟ ਜਾ ਕੇ ਅੰਮ੍ਰਿਤ ਛਕਣ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਅਲਾਇੰਸ...
ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਕਾਰਨ ਹੋਈਆਂ 803 ਮੌਤਾਂ
. . .  about 4 hours ago
ਨਵੀਂ ਦਿੱਲੀ, 4 ਅਗਸਤ - ਭਾਰਤ 'ਚ ਮੰਗਲਵਾਰ ਦੀ ਸਵੇਰ ਤੱਕ ਪਿਛਲੇ 24 ਘੰਟਿਆਂ 'ਚ ਕੋਰੋਨਾਵਾਇਰਸ ਦੇ 52,050 ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ 'ਚ 803 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਵਿਡ19 ਦੇ ਕੁੱਲ ਮਾਮਲੇ 18.55 ਲੱਖ ਤੋਂ ਪਾਰ ਕਰ ਗਏ ਹਨ ਤੇ ਹੁਣ ਤੱਕ...
ਕਰਨਾਟਕ ਦੇ ਮੁੱਖ ਮੰਤਰੀ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਵੀ ਹੋਏ ਕੋਰੋਨਾ ਪਾਜ਼ੀਟਿਵ
. . .  about 4 hours ago
ਬੈਂਗਲੁਰੂ, 4 ਅਗਸਤ - ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੀਰੁੱਪਾ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਮੁੱਖ ਮੰਤਰੀ ਐਸ. ਸਿਧਰਮੱਈਆ ਨੂੰ ਵੀ ਕੋਰੋਨਾ ਹੋ ਗਿਆ ਹੈ। ਉਨ੍ਹਾਂ ਇਸ ਸਬੰਧੀ ਟਵੀਟ ਕਰਕੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਫੱਗਣ ਸੰਮਤ 550

ਪਟਿਆਲਾ

ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਨਾਭਾ, 19 ਫਰਵਰੀ (ਕਰਮਜੀਤ ਸਿੰਘ)- ਗੁਰੂ ਰਵਿਦਾਸ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਅਲੌਹਰਾਂ ਗੇਟ ਨਾਭਾ ਵਲੋਂ ਨਗਰ ਕੀਰਤਨ ਸਜਾਇਆ ਗਿਆ ਜੋ ਨਵੀਂ ਅਨਾਜ ਮੰਡੀ ਗੁਰੂ ਰਵਿਦਾਸ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਸਰਕੁਲਰ ਰੋਡ ਤੋਂ ਹੁੰਦਾ ਹੋਇਆ ਹਰੀਦਾਸ ਕਾਲੋਨੀ, ਗਰਿੱਡ ਚੌਕ ਅਤੇ ਅਲੌਹਰਾਂ ਗੇਟ ਪਹੁੰਚਿਆ | ਇੱਥੇ ਪਹੁੰਚਣ 'ਤੇ ਕਮੇਟੀ ਮੈਂਬਰਾਂ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਕਮੇਟੀ ਮੈਂਬਰ ਮਾਸਟਰ ਤੇਜਾ ਸਿੰਘ ਨੇ ਦੱਸਿਆ ਕਿ ਗੁਰੂ ਰਵਿਦਾਸ ਨੇ ਆਪਣਾ ਸਮੁੱਚਾ ਜੀਵਨ ਸਮਾਜ ਕਲਿਆਣ ਦੇ ਲਈ ਲਗਾ ਦਿੱਤਾ | ਇਸ ਮੌਕੇ ਕਮੇਟੀ ਦੇ ਸਰਪ੍ਰਸਤ ਲਾਭ ਸਿੰਘ, ਸੋਮਨਾਥ, ਤਿਰਲੋਕ ਸਿੰਘ, ਰਣਜੀਤ ਸਿੰਘ, ਜੈ ਸਿੰਘ, ਲਖਵਿੰਦਰ ਸਿੰਘ, ਰਾਮ ਚੰਦਰ, ਹੰਸ ਰਾਜ, ਰਾਜਪਾਲ, ਨੰਦ ਕਿਸ਼ੋਰ, ਰਾਮ ਅਵਤਾਰ ਆਦਿ ਹਾਜ਼ਰ ਸਨ |
ਰਾਜਪੁਰਾ, (ਜੀ.ਪੀ. ਸਿੰਘ)-ਅੱਜ ਸਥਾਨਕ ਕਾਲਕਾ ਰੋਡ 'ਤੇ ਗੁਰਦੁਆਰਾ ਭਗਤ ਰਵਿਦਾਸ ਵਿਖੇ ਪ੍ਰਬੰਧਕ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਮਾਹੀ ਦੀ ਦੇਖ-ਰੇਖ ਵਿਚ ਭਗਤ ਰਵਿਦਾਸ ਦਾ ਜਨਮ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਰਾਗੀ ਜਥਿਆਂ, ਕਥਾ-ਵਾਚਕਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ | ਕੀਰਤਨ ਦਰਬਾਰ 'ਚ ਭਾਈ ਹਰਕਿ੍ਸ਼ਨ ਸਿੰਘ, ਭਾਈ ਜਸਪ੍ਰੀਤ ਸਿੰਘ, ਭਾਈ ਮਨਪ੍ਰੀਤ ਸਿੰਘ, ਕਥਾ ਵਾਚਕ ਗਿਆਨੀ ਬਲਜੀਤ ਸਿੰਘ, ਹੈੱਡ ਗ੍ਰੰਥੀ ਭਾਈ ਕਲਿਆਣ ਸਿੰਘ ਦੇ ਜਥਿਆਂ ਨੇ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ | ਸਮਾਗਮ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ, ਪੰਚਾਇਤ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਨੇਪਰਾਂ, ਯੂਥ ਅਕਾਲੀ ਆਗੂ ਸੁਰਿੰਦਰ ਸਿੰਘ ਘੁਮਾਣਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ |
ਬਨੂੜ ਸ਼ਹਿਰ ਤੇ ਆਸ ਪਾਸ ਦੇ ਪਿੰਡਾਂ 'ਚ ਜਨਮ ਦਿਹਾੜਾ ਮਨਾਇਆ
ਬਨੂੜ, (ਭੁਪਿੰਦਰ ਸਿੰਘ)-ਬਨੂੜ ਸ਼ਹਿਰ ਅਤੇ ਇਸ ਖੇਤਰ ਦੇ ਪਿੰਡਾ ਵਿਚ ਅੱਜ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਥਾਨਕ ਸ਼ਹਿਰ ਦੇ ਗੁਰਦੁਆਰਾ ਵਾਰਡ ਨੰਬਰ 9, 1, 12 ਵਿਖੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਢਾਡੀ ਰਾਗੀ ਜਥਿਆਂ ਨੇ ਸੰਗਤਾਂ ਨੂੰ ਭਗਤ ਰਵੀਦਾਸ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਤੋਂ ਇਲਾਵਾ ਪਿੰਡ ਨੰਡਿਆਲੀ, ਹੁਲਕਾ, ਧਰਮਗੜ੍ਹ, ਮਠਿਆੜਾ, ਨੱਗਲ ਸਲੇਮਪੁਰ, ਛਰਬੜ ਅਤੇ ਮਨੌਲੀ ਸੂਰਤ ਵਿਖੇ ਪੀਪੀਸੀਸੀ ਮੈਂਬਰ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ | ਇਸ ਮੌਕੇ ਪਿੰਡ ਦੀ ਮੰਦਰ ਕਮੇਟੀ ਵਲੋਂ ਨਿਰਭੈ ਸਿੰਘ ਮਿਲਟੀ ਕੰਬੋਜ ਅਤੇ ਬਲਾਕ ਦਿਹਾਤੀ ਪ੍ਰਧਾਨ ਨੈਬ ਸਿੰਘ ਤੇ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਨੂੜ ਐਸ.ਸੀ. ਸੈਲ ਦੇ ਪ੍ਰਧਾਨ ਜਤਿੰਦਰ ਗੋਲਡੀ, ਹੀਰਾ ਸਿੰਘ, ਦਰਸ਼ਨ ਸਿੰਘ, ਇਕਬਾਲ ਸਿੰਘ ਲਾਡੀ, ਬੀਰਦਵਿੰਦਰ ਸਿੰਘ, ਜਸਵਿੰਦਰ ਸਿੰਘ ਨੰਬਰਦਾਰ, ਕੁਲਦੀਪ ਸਿੰਘ, ਸੁਭਾਸ਼ ਸਿੰਘ, ਹੁਕਮਾ ਸਿੰਘ, ਬਾਬੂ ਰਾਮ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |
ਨਾਭਾ ਸਰਕੁਲਰ ਰੋਡ 'ਤੇ ਜਨਮ ਦਿਹਾੜਾ ਮਨਾਇਆ
ਨਾਭਾ, (ਕਰਮਜੀਤ ਸਿੰਘ)-ਗੁਰੂ ਰਵਿਦਾਸ ਦਾ ਜਨਮ ਦਿਹਾੜਾ ਅੱਜ ਸਥਾਨਕ ਸਰਕੁਲਰ ਰੋਡ 'ਤੇ ਸਥਿਤ ਰਵਿਦਾਸ ਮੰਦਰ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਕੀਰਤਨੀ ਜਥਿਆਂ ਨੇ ਭਗਤ ਰਵਿਦਾਸ ਦੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਕਥਾਵਾਚਕ ਗਿਆਨੀ ਰਜਿੰਦਰਪਾਲ ਸਿੰਘ ਨੇ ਕਥਾ ਵਿਚਾਰਾਂ ਰਾਹੀਂ ਭਗਤ ਰਵਿਦਾਸ ਦੇ ਜੀਵਨ ਬਾਰੇ ਅਤੇ ਉਨ੍ਹਾਂ ਦੇ ਕੀਤੇ ਕਾਰਜਾਂ ਬਾਰੇ ਸੰਗਤਾਂ ਨੰੂ ਜਾਣੂ ਕਰਵਾਇਆ | ਇਸ ਮੌਕੇ ਹਲਕਾ ਮੁਖੀ ਬਾਬੂ ਕਬੀਰ ਦਾਸ, ਸ਼ਮਸ਼ੇਰ ਸਿੰਘ ਚੌਧਰੀ ਮਾਜਰਾ, ਮੱਖਣ ਸਿੰਘ ਲਾਲਕਾ, ਆਪ ਆਗੂ ਦੇਵ ਮਾਨ, ਧਰਮ ਸਿੰਘ ਧਾਰੋਂਕੀ, ਗੁਰਮੀਤ ਸਿੰਘ ਕੋਟ, ਸਾਬਕਾ ਇਨਕਮ ਟੈਕਸ ਕਮਿਸ਼ਨਰ ਜਗਤਾਰ ਸਿੰਘ, ਜਥੇ. ਲਾਲ ਸਿੰਘ ਰਣਜੀਤਗੜ੍ਹ ਆਦਿ ਹਾਜ਼ਰ ਸਨ |
ਦੇਵੀਗੜ੍ਹ ਗੁਰੂ ਰਵਿਦਾਸ ਮੰਦਰ 'ਚ ਧਾਰਮਿਕ ਸਮਾਗਮ
ਦੇਵੀਗੜ੍ਹ, (ਮੁਖਤਿਆਰ ਸਿੰਘ ਨੌਗਾਵਾਂ)-ਅੱਡਾ ਦੇਵੀਗੜ੍ਹ ਗੁਰੂ ਰਵਿਦਾਸ ਦੇ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਯੂਥ ਕਾਂਗਰਸੀ ਆਗੂ ਰਤਿੰਦਰਪਾਲ ਰਿੱਕੀਮਾਨ ਨੇ ਕਿਹਾ ਕਿ ਗੁਰੂ ਰਵਿਦਾਸ ਨੇ ਲੰਮਾ ਸਮਾਂ ਭਗਤੀ ਕਰਕੇ ਜਿੱਥੇ ਮਨੁੱਖਤਾ ਦੇ ਕਲਿਆਣ ਲਈ ਸਿੱਖਿਆਵਾਂ ਦਿੱਤੀਆਂ, ਉੱਥੇ ਨਾਲ ਹੀ ਗਰੀਬ ਅਤੇ ਅਮੀਰ ਦੇ ਭੇਦ ਭਾਵ ਨੂੰ ਮਿਟਾਉਣ ਲਈ ਵੀ ਲੋਕਾਂ ਨੂੰ ਪ੍ਰੇਰਿਆ | ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਭੰਬੁਆਂ ਅਤੇ ਸ਼ੇਰ ਸਿੰਘ ਅਦਾਲਤੀਵਾਲਾ ਨੇ ਰਿੱਕੀਮਾਨ, ਜੋਗਿੰਦਰ ਕਾਕੜਾ, ਮਨਿੰਦਰ ਫਰਾਂਸਵਾਲਾ, ਰਮੇਸ਼ ਲਾਂਬਾ, ਅਮਨ ਨੈਣਾ ਅਤੇ ਪ੍ਰਗਟ ਰੱਤਾਖੇੜਾ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮੱਘਰ ਸਿੰਘ, ਅਮਰ ਸਿੰਘ, ਬਲਰਾਜ ਸਿੰਘ, ਰਾਮ ਕਿਸ਼ਨ, ਤਾਰਾ ਸਿੰਘ ਕੂਹਲੇਮਾਜਰਾ, ਪ੍ਰੇਮ ਸਿੰਘ ਕੋਹਲੇਮਾਜਰਾ, ਭੋਲਾ ਭੰਬੂਆਂ, ਜੈ ਪਾਲ, ਸੁੱਚਾ ਸਿੰਘ, ਸ਼ੇਰ ਸਿੰਘ ਫਰਾਂਸ ਆਦਿ ਮੌਜੂਦ ਸਨ |
ਸਮਾਣਾ, (ਗੁਰਦੀਪ ਸ਼ਰਮਾ)-ਗੁਰੂ ਰਵਿਦਾਸ ਦੇ 642ਵੇਂ ਜਨਮ ਦਿਹਾੜੇ ਮੌਕੇ ਸਥਾਨਕ ਗੁਰਦੁਆਰਾ ਸਾਹਿਬ ਸ੍ਰੀ ਰਵਿਦਾਸ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਾਠ ਦੇ ਭੋਗ ਉਪਰੰਤ ਕਥਾ ਵਾਚਕ ਭਾਈ ਹਰਪਾਲ ਸਿੰਘ, ਬੀਬੀਆਂ ਦੇ ਢਾਡੀ ਜਥੇ ਵਲੋਂ ਕਥਾ ਕੀਰਤਨ ਅਤੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਵਿਧਾਇਕ ਰਾਜਿੰਦਰ ਸਿੰਘ, ਸ਼ੋ੍ਰਮਣੀ ਗੁਰਦੁਆਰਾ ਕਮੇਟੀ ਮੈਂਬਰ ਕੁਲਦੀਪ ਸਿੰਘ ਨੱਸੂਪੁਰ, ਪ੍ਰਧਾਨ ਕਪੂਰ ਚੰਦ ਬਾਂਸਲ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਪੰਜਰਥ, ਅਸ਼ੋਕ ਮੋਦਗਿਲ, ਸੁਭਾਸ਼ ਪੰਜਰਥ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਨਮ ਦਿਹਾੜੇ 'ਤੇ ਵਧਾਈ ਦਿੱਤੀ | ਇਸ ਮੌਕੇ ਮਾਸਟਰ ਮਲਕੀਤ ਸਿੰਘ, ਕੌਾਸਲਰ ਬਲਵਿੰਦਰਪਾਲ ਸਿੰਘ, ਰਾਣਾ ਸੇਖੋਂ,ਨੰਬਰਦਾਰ ਬੇਅੰਤ ਸਿੰਘ ਚੀਮਾ, ਬੇਅੰਤ ਸਿੰਘ ਪੱਪੀ, ਹੈਪੀ ਢੀਗਰਾ, ਸਤਪਾਲ ਸਿੰਘ ਸਵੀਟੀ,ਕੁਲਵਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ |

ਪੰਜਾਬ ਦੇ ਪਾਣੀਆਂ ਨੂੰ ਬਾਹਰ ਨਹੀਂ ਜਾਣ ਦਿਆਂਗੇ-ਕੈਪਟਨ ਅਮਰਿੰਦਰ ਸਿੰਘ

ਘਨੌਰ, 19 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ/ਬਲਜਿੰਦਰ ਸਿੰਘ ਗਿੱਲ)-ਸੂਬੇ ਦੇ ਕਿਸੇ ਵੀ ਖੇਤਰ 'ਚ ਜਦੋਂ ਪਾਣੀ ਦੇ ਦੂਸ਼ਿਤ ਹੋਣ ਜਾਂ ਇਸ 'ਚ ਯੂਰੇਨੀਅਮ ਜਾਂ ਭਾਰੇ ਤੱਤਾਂ ਦੀ ਕੋਈ ਰਿਪੋਰਟ ਮਿਲਦੀ ਹੈ ਤਾਂ ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਇਸ ਸਮੱਸਿਆ ਦੇ ਹੱਲ ਲਈ ਯਤਨ ...

ਪੂਰੀ ਖ਼ਬਰ »

ਪ੍ਰਨੀਤ ਕੌਰ ਤੇ ਧਰਮਸੋਤ ਵਲੋਂ ਪਟਿਆਲਾ ਵਿਰਾਸਤੀ ਉਤਸਵ ਦਾ ਉਦਘਾਟਨ

ਪਟਿਆਲਾ, 19 ਫਰਵਰੀ (ਗੁਰਵਿੰਦਰ ਸਿੰਘ ਔਲਖ)-ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਮਧੁਰ ਸੰਗੀਤ, ਸ਼ਹਿਨਾਈ ਦੀਆਂ ਧੁਨਾਂ ਅਤੇ ਬਿਗਲ ਦੀ ਗੂੰਜ ਨਾਲ 'ਪਟਿਆਲਾ ਵਿਰਾਸਤੀ ਉਤਸਵ' ਦਾ ਅੱਜ ਸ਼ਾਮ ਇੱਥੇ ਆਗਾਜ਼ ਹੋ ਗਿਆ | ਇਸ ਉਤਸਵ ਦਾ ਉਦਘਾਟਨ ਸਾਬਕਾ ਕੇਂਦਰੀ ਵਿਦੇਸ਼ ਰਾਜ ...

ਪੂਰੀ ਖ਼ਬਰ »

ਬੀ.ਐਸ.ਐਨ.ਐਲ. ਮੁਲਾਜ਼ਮਾਂ ਨੇ ਹੜਤਾਲ ਕਰਕੇ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ, 19 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਬੀ.ਐਸ.ਐਨ.ਐਲ. ਦੀਆਂ ਸਮੂਹ ਜਥੇਬੰਦੀਆਂ ਦੇ ਸੱਦੇ 'ਤੇ ਬੀ.ਐਸ.ਐਨ.ਐਲ. ਪਟਿਆਲਾ ਦੇ ਸਮੂਹ ਮੁਲਾਜ਼ਮਾਂ ਵਲੋਂ ਤਿੰਨ ਦਿਨਾਂ ਹੜਤਾਲ ਕੀਤੀ ਜਾ ਰਹੀ ਹੈ | ਬੀ.ਐਸ.ਐਨ.ਐਲ. ਦੇ ਮੁਲਾਜ਼ਮਾਂ ਨੇ ਟੈਲੀਫ਼ੋਨ ਐਕਸਚੇਂਜ, ਲੀਲਾ ਭਵਨ, ...

ਪੂਰੀ ਖ਼ਬਰ »

ਬਜਟ 'ਚ ਫੂਡ ਸਟਰੀਟ ਦੇ ਐਲਾਨ ਤੋਂ ਪਟਿਆਲਵੀਆਂ ਦਾ ਮਨ ਲਲਚਾਇਆ

ਪਟਿਆਲਾ, 19 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)- ਵਿਰਾਸਤੀ ਸ਼ਹਿਰ ਪਟਿਆਲਾ 'ਚ ਫੂਡ ਸਟਰੀਟ ਬਣਾਉਣ ਲਈ ਬਜਟ 'ਚ ਹੋਏ ਐਲਾਨ ਨਾਲ ਪਟਿਆਲਵੀਆਂ ਦਾ ਮਨ ਖ਼ੁਸ਼ੀ ਨਾਲ ਲਲਚਾ ਗਿਆ ਹੈ¢ ਵਿਰਾਸਤੀ ਸ਼ਹਿਰ 'ਚ ਸੈਲਾਨੀਆਂ ਨੂੰ ਦੇਖਦੇ ਹੋਏ ਫੂਡ ਸਟਰੀਟ ਦਾ ਐਲਾਨ ਪ੍ਰਾਹੁਣਚਾਰੀ ਦੀ ...

ਪੂਰੀ ਖ਼ਬਰ »

ਕਿਰਾਏਦਾਰਾਂ ਸਬੰਧੀ ਜਾਣਕਾਰੀ ਨਾ ਦੇਣ ਦੇ ਮਾਮਲੇ 'ਚ ਮਕਾਨ ਮਾਲਕਾਂ ਿਖ਼ਲਾਫ਼ ਕੇਸ ਦਰਜ

ਪਟਿਆਲਾ, 19 ਫਰਵਰੀ (ਮਨਦੀਪ ਸਿੰਘ ਖਰੋੜ)-ਥਾਣਾ ਅਰਬਨ ਅਸਟੇਟ ਦੀ ਪੁਲਿਸ ਵਲੋਂ ਗੁਰੂ ਨਾਨਕ ਨਗਰ ਵਿਖੇ ਕਿਰਾਏਦਾਰਾਂ ਸਬੰਧੀ ਚੈਕਿੰਗ ਕਰਨ ਦੌਰਾਨ ਪਾਇਆ ਗਿਆ ਕਿ ਮਕਾਨ ਮਾਲਕਾਂ ਵਲੋਂ ਕਿਰਾਏਦਾਰਾ ਸਬੰਧੀ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ ਗਈ | ਜਿਸ ਤਹਿਤ ਪੁਲਿਸ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਮੌਤ

ਪਟਿਆਲਾ, 19 ਫਰਵਰੀ (ਮਨਦੀਪ ਸਿੰਘ ਖਰੋੜ)-ਡੀ.ਐਮ.ਡਬਲਯੂ. ਸਥਿਤ ਵਰਕਸ਼ਾਪ ਦੇ ਬਾਹਰ ਬੈਠੇ ਵਿਅਕਤੀ 'ਤੇ ਟਰੱਕ ਚੜ੍ਹ ਜਾਣ ਨਾਲ ਉਸ ਦੀ ਮੌਤ ਹੋ ਗਈ | ਇਸ ਸਬੰਧ 'ਚ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਮੁਹੰਮਦ ਦੀ ਸ਼ਿਕਾਇਤ 'ਤੇ ਟਰੱਕ ਚਾਲਕ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ...

ਪੂਰੀ ਖ਼ਬਰ »

ਸ਼ਬਦ ਗੁਰੂ ਯਾਤਰਾ ਅੱਜ ਪਹੁੰਚੇਗੀ ਭੁਨਰਹੇੜੀ, ਦੇਵੀਗੜ੍ਹ ਤੇ ਸਨੌਰ

ਭੁਨਰਹੇੜੀ, 19 ਫਰਵਰੀ (ਧਨਵੰਤ ਸਿੰਘ)-ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ (ਕਪੂਰਥਲਾ) ਤੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਦਿਹਾੜੇ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਜੋ 7 ਜਨਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ 'ਪਲਾਂਟ ਐਾਡ ਮਾਈਕਰੋਬੀਅਲ ਰਿਸਰਚ' ਵਿਸ਼ੇ 'ਤੇ ਕਾਨਫ਼ਰੰਸ ਸ਼ੁਰੂ

ਪਟਿਆਲਾ, 19 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਨਸਪਤੀ ਵਿਗਿਆਨ ਵਿਭਾਗ ਵਲੋਂ 'ਪਲਾਂਟ ਐਾਡ ਮਾਈਕਰੋਬੀਅਲ ਰਿਸਰਚ : ਪਰੈਜ਼ੈਂਟ ਸੈਨਾਰੀਓ' ਵਿਸ਼ੇ 'ਤੇ ਕਰਵਾਈ ਜਾ ਰਹੀ ਰਾਸ਼ਟਰੀ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੌਰਾਨ ਪੰਜਾਬੀ ...

ਪੂਰੀ ਖ਼ਬਰ »

ਕਲਮ ਛੋੜ ਹੜਤਾਲ 21 ਤੱਕ ਜਾਰੀ ਰਹੇਗੀ- ਬੀਰਪਾਲ, ਮਨਜੀਤ ਕੌਰ

ਨਾਭਾ, 19 ਫਰਵਰੀ (ਅਮਨਦੀਪ ਸਿੰਘ ਲਵਲੀ)-ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਤੇ ਕੈਬਨਿਟ ਸਬ ਕਮੇਟੀਆਂ ਬਣਾ ਕੇ ਜੋ ਡੰਗ ਟਪਾਊ ਨੀਤੀ ਬਣਾਈ ਗਈ ਹੈ | ਉਸ ਤੋਂ ਨਾਰਾਜ਼ ਮੁਲਾਜ਼ਮਾਂ ਵਲੋਂ ਜੋ ਕਲਮ ਛੋੜ ਹੜਤਾਲ ਚੱਲ ਰਹੀ ਸੀ, ਉਹ 21 ਫਰਵਰੀ ਤੱਕ ਜਾਰੀ ਰਹੇਗੀ | ਇਹ ...

ਪੂਰੀ ਖ਼ਬਰ »

ਮੱਖਣ ਸਿੰਘ ਲਾਲਕਾ ਨੂੰ ਵਿੰਗ ਪ੍ਰਧਾਨ ਬਣਾਏ ਜਾਣ 'ਤੇ ਕੀਤਾ ਸਨਮਾਨਿਤ

ਨਾਭਾ, 19 ਫਰਵਰੀ (ਕਰਮਜੀਤ ਸਿੰਘ)-ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮੱਖਣ ਸਿੰਘ ਲਾਲਕਾ ਨੂੰ ਪੰਜਾਬ ਬਾਜ਼ੀਗਰ ਵਿੰਗ ਦਾ ਪ੍ਰਧਾਨ ਬਣਾਏ ਜਾਣ 'ਤੇ ਅੱਜ ਸਥਾਨਕ ਅਲੌਹਰਾਂ ਗੇਟ ਵਿਖੇ ਬਾਜ਼ੀਗਰ ਭਾਈਚਾਰੇ ਵਲੋਂ ਕਸ਼ਮੀਰ ਸਿੰਘ ਲਾਲਕਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਪੰਜਾਬ ਸਟੇਟ ਮੈਡੀਕਲ ਐਾਡ ਡੈਂਟਲ ਟੀਚਰਜ਼ ਐਸੋਸੀਏਸ਼ਨ ਪਟਿਆਲਾ ਦੀ ਚੋਣ

ਪਟਿਆਲਾ, 19 ਫਰਵਰੀ (ਮਨਦੀਪ ਸਿੰਘ ਖਰੋੜ)-ਸਰਕਾਰੀ ਮੈਡੀਕਲ ਅਤੇ ਡੈਂਟਲ ਕਾਲਜ ਪਟਿਆਲਾ 'ਚ ਤਾਇਨਾਤ ਅਧਿਆਪਕਾਂ ਦੇ ਜਨਰਲ ਹਾਊਸ ਦੀ ਸਾਲਾਨਾ ਮੀਟਿੰਗ ਦੌਰਾਨ ਪੰਜਾਬ ਸਟੇਟ ਮੈਡੀਕਲ ਐਾਡ ਡੈਂਟਲ ਟੀਚਰਜ਼ ਐਸੋਸੀਏਸ਼ਨ ਪਟਿਆਲਾ ਯੂਨਿਟ ਦੇ ਸਾਲ 2019 ਦੇ ਅਹੁਦੇਦਾਰਾਂ ਦੀ ...

ਪੂਰੀ ਖ਼ਬਰ »

ਸ਼ਬਦ ਗੁਰੂ ਯਾਤਰਾ ਦਾ ਇਲਾਕੇ ਦੀਆਂ ਸੰਗਤਾਂ ਵਲੋਂ ਜ਼ੋਰਦਾਰ ਸਵਾਗਤ

ਨਾਭਾ, 19 ਫਰਵਰੀ (ਕਰਮਜੀਤ ਸਿੰਘ)-ਸ੍ਰੀ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਜੋ 7 ਜਨਵਰੀ ਨੂੰ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਈ ਸੀ ਬੀਤੀ ਰਾਤ ਸਥਾਨਕ ਇਤਿਹਾਸਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ ...

ਪੂਰੀ ਖ਼ਬਰ »

ਹਰ ਵਿਅਕਤੀ ਆਪਣੀ ਨਵੀਂ ਪੀੜ੍ਹੀ ਨੂੰ ਸਾਡੇ ਕੁਰਬਾਨੀ ਵਾਲੇ ਇਤਿਹਾਸ ਤੋਂ ਜਾਣੂ ਕਰਵਾਏ: ਸੰਤ ਕੰਬਲੀਵਾਲੇ

ਪਟਿਆਲਾ, 19 ਫਰਵਰੀ (ਜਸਪਾਲ ਸਿੰਘ ਢਿੱਲੋਂ)-ਅੱਜ ਪੂਰਨਮਾਸੀ ਦਾ ਸਮਾਗਮ ਇਥੇ ਗੁਰਦੁਆਰਾ ਕੰਬਲੀਵਾਲਾ ਵਿਖੇ ਮਨਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸੰਤ ਨਛੱਤਰ ਸਿੰਘ ਕੰਬਲੀ ਵਾਲਿਆਂ ਨੇ ਆਖਿਆ ਕਿ ਸਿੱਖ ਇਤਿਹਾਸ ਕੁਰਬਾਨੀ ਵਾਲਾ ਹੈ ਤੇ ਸਾਨੂੰ ਚਾਹੀਦਾ ਹੈ ਕਿ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਘਨੌਰ ਗੁਰਮਤਿ ਸੰਗੀਤ ਮੁਕਾਬਲੇ 'ਚ ਜੇਤੂ

ਘਨੌਰ, 19 ਫਰਵਰੀ (ਜਾਦਵਿੰਦਰ ਸਿੰਘ ਜੋਗੀਪੁਰ)-ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਉਲੀਕੇ ਗਏ ਸਮਾਗਮਾਂ ਦੀ ਲੜੀ ਅਧੀਨ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਵਲੋਂ ਸੀਨੀਅਰ ਵਰਗ ਦੇ ਗਰੁੱਪ ਤੇ ਵਿਅਕਤੀਗਤ ਸ਼ਬਦ ...

ਪੂਰੀ ਖ਼ਬਰ »

ਉਦਯੋਗਿਕ ਸਿਖਲਾਈ ਸੰਸਥਾ 'ਚ ਰੁਜ਼ਗਾਰ ਮੇਲਾ ਭਲਕੇ

ਪਟਿਆਲਾ, 19 ਫਰਵਰੀ (ਗੁਰਿਵੰਦਰ ਸਿੰਘ ਔਲਖ)-ਪੰਜਾਬ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਦੇਣ ਲਈ ਲਗਾਏ ਜਾ ਰਹੇ ਰੁਜ਼ਗਾਰ ਮੇਲਿਆਂ ਦੀ ਕੜੀ ਤਹਿਤ ਆਈ.ਟੀ.ਆਈ. ਵਿਖੇ ਵੀ 21 ਫਰਵਰੀ ਨੂੰ ਰੁਜ਼ਗਾਰ ਮੇਲਾ ਲਗਾਇਆ ਲਗਾਇਆ ਜਾ ਰਿਹਾ ਹੈ ¢ ਇਸ ਸਬੰਧੀ ਸੰਸਥਾ ਦੇ ਵੀ.ਕੇ. ਬਾਂਸਲ ਡਿਪਟੀ ...

ਪੂਰੀ ਖ਼ਬਰ »

ਰਾਜਪੁਰਾ 'ਚ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ ਦੀ ਸੂਬਾ ਪੱਧਰੀ ਬੈਠਕ

ਰਾਜਪੁਰਾ, 19 ਫਰਵਰੀ (ਜੀ.ਪੀ. ਸਿੰਘ)-ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜ਼ੇਸ਼ਨ (ਪੀ.ਪੀ.ਐਸ.ਓ.) ਦੀ ਸੂਬਾ ਪੱਧਰੀ ਬੈਠਕ ਸਥਾਨਕ ਗੁਰਦੁਆਰਾ ਰਾਮਗੜ੍ਹੀਆ ਸਭਾ ਦੇ ਮੀਟਿੰਗ ਹਾਲ 'ਚ ਪੰਜਾਬ ਦੇ ਪ੍ਰਧਾਨ ਹਰਬੰਸ ਸਿੰਘ ਬਾਦਸ਼ਾਹਪੁਰ ਅਤੇ ਸਕੱਤਰ ਜਨਰਲ ਤੇਜਪਾਲ ਸਿੰਘ ਦੀ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ 'ਪੁਸਤਕ ਮੇਲਾ 2019' 21 ਤੋਂ

ਪਟਿਆਲਾ, 19 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਦੂਜਾ ਖੇਤਰੀ 'ਪੁਸਤਕ ਮੇਲਾ 2019' ਉਪ-ਕੁਲਪਤੀ ਡਾ. ਬੀ.ਐਸ. ਘੁੰਮਣ ਦੀ ਦੇਖ ਰੇਖ ਵਿਚ 21 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ | ਪੰਜ ਦਿਨ ਚੱਲਣ ਵਾਲੇ ਇਸ ਵੱਡੇ ਪੁਸਤਕ ਮੇਲੇ ਵਿਚ ਪੂਰੇ ਉਤਰੀ ...

ਪੂਰੀ ਖ਼ਬਰ »

ਮੀਟਿੰਗ ਬੇਨਤੀਜਾ ਹੋਣ 'ਤੇ ਹੋਣਗੇ ਗੁਪਤ ਐਕਸ਼ਨ- ਗੁਰਜੰਟ ਸਿੰਘ

ਪਟਿਆਲਾ, 19 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਈ.ਟੀ.ਟੀ. ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਈ.ਟੀ.ਟੀ. ਟੈਟ ਪਾਸ ਅਧਿਆਪਕ ਪਿਛਲੇ ਦੋ ਸਾਲਾਂ ਤੋਂ ਆਪਣੀ ਨੌਕਰੀ ਲਈ ਪੋਸਟਾਂ ਦੀ ਮੰਗ ਕਰ ਰਹੇ ਹਨ ਅਤੇ ਸਰਕਾਰ ਵਲੋਂ ਉਨ੍ਹਾਂ ਨੂੰ ਸਿਰਫ਼ ਲਾਰੇ ਹੀ ਦਿੱਤੇ ਜਾ ...

ਪੂਰੀ ਖ਼ਬਰ »

ਵਿਕਾਸ ਕਾਲੋਨੀ ਪਾਰਕ ਵਿਖੇ ਛਤਰੀ ਦਾ ਉਦਘਾਟਨ

ਪਟਿਆਲਾ, 19 ਫਰਵਰੀ (ਅ.ਸ. ਆਹਲੂਵਾਲੀਆ)-ਵਿਕਾਸ ਕਾਲੋਨੀ ਸੁਧਾਰ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਬਾਜਵਾ ਅਤੇ ਹੋਰ ਮੈਂਬਰਾਂ ਵਲੋਂ ਪਾਰਕ 'ਚ ਸੈਰ ਕਰਨ ਵਾਲੇ ਕਾਲੋਨੀ ਵਾਸੀਆਂ ਦੀ ਸਹੂਲਤ ਲਈ ਬਣਾਈ ਗਈ ਛਤਰੀ ਦਾ ਉਦਘਾਟਨ ਕੀਤਾ | ਇਸ ਮੌਕੇ ਰਾਜੀਵ ਬਾਂਸਲ ਅਤੇ ਕਲੋਨੀ ...

ਪੂਰੀ ਖ਼ਬਰ »

ਬਜਟ ਪ੍ਰਤੀ ਮੁਲਾਜ਼ਮ ਵਰਗ 'ਚ ਭਾਰੀ ਰੋਸ

ਨਾਭਾ, 19 ਫਰਵਰੀ (ਅਮਨਦੀਪ ਸਿੰਘ ਲਵਲੀ)-ਪੰਜਾਬ ਸਰਕਾਰ ਵਲੋਂ ਜੋ ਬਜਟ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ, ਉਸ ਵਿਚ ਮੁਲਾਜ਼ਮ ਵਰਗ ਲਈ ਇਕ ਧੇਲੇ ਦੀ ਵੀ ਤਜਵੀਜ਼ ਨਹੀਂ ਰੱਖੀ ਗਈ, ਜਿਸ ਕਰਕੇ ਮੁਲਾਜ਼ਮ ਵਰਗ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਅਧਿਆਪਕ ਦਲ ...

ਪੂਰੀ ਖ਼ਬਰ »

ਮੁਕੇਬਾਜ਼ ਰਾਮ ਸਿੰਘ ਦਾ ਸਨਮਾਨ

ਸਮਾਣਾ, 19 ਫਰਵਰੀ (ਗੁਰਦੀਪ ਸ਼ਰਮਾ)-ਡਰੱਗ ਤਸਕਰੀ 'ਚ ਜਗਦੀਸ਼ ਸਿੰਘ ਭੋਲਾ ਦੇ ਨਾਲ ਨਾਮਵਰ ਮੁੱਕੇਬਾਜ਼ ਰਾਮ ਸਿੰਘ ਨੂੰ ਬੁੱਧਵਾਰ ਨੂੰ ਸੀ.ਬੀ.ਆਈ. ਅਦਾਲਤ ਨੇ ਬਰੀ ਕਰ ਦਿੱਤਾ | ਬਰੀ ਹੋਣ ਤੋਂ ਬਾਅਦ ਰਾਮ ਸਿੰਘ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਉਸ ਨੇ ਬੱਚਿਆਂ ...

ਪੂਰੀ ਖ਼ਬਰ »

ਤੰਦਰੁਸਤ ਪੰਜਾਬ ਸਿਹਤ ਮੁਹਿੰਮ ਤਹਿਤ 882 ਮਰੀਜ਼ਾਂ ਦੀ ਜਾਂਚ

ਦੇਵੀਗੜ੍ਹ, 19 ਫਰਵਰੀ (ਰਾਜਿੰਦਰ ਸਿੰਘ ਮੌਜੀ)- ਤੰਦਰੁਸਤ ਪੰਜਾਬ ਸਿਹਤ ਮੁਹਿੰਮ ਤਹਿਤ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਕੈਂਪ ਲਗਾ ਕੇ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਗਈਆਂ | ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਬੀ.ਈ.ਈ. ਮੁੱਢਲਾ ਸਿਹਤ ਕੇਂਦਰ ਦੁਧਨਸਾਧਾਂ ਨੇ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ 'ਚ ਵਿਦਾਇਗੀ ਪਾਰਟੀ

ਸਮਾਣਾ, 19 ਫਰਵਰੀ (ਪ੍ਰੀਤਮ ਸਿੰਘ ਨਾਗੀ)-ਪਿੰਡ ਫ਼ਤਿਹਪੁਰ ਦੇ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਦੇ 12ਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਸਮਾਗਮ ਵਿਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ | ਇਸ ...

ਪੂਰੀ ਖ਼ਬਰ »

ਵਿਰਾਸਤੀ ਸ਼ੀਸ਼ ਮਹਿਲ 'ਚ ਕਰਾਫ਼ਟ ਮੇਲੇ ਦਾ ਧੂਮ-ਧੜੱਕੇ ਨਾਲ ਆਗਾਜ਼

ਪਟਿਆਲਾ, 19 ਫਰਵਰੀ (ਗੁਰਵਿੰਦਰ ਸਿੰਘ ਔਲਖ)-ਸ਼ਾਹੀ ਸ਼ਹਿਰ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ ਅੱਜ 'ਕਰਾਫ਼ਟ ਮੇਲਾ 2019' ਦਾ ਆਗਾਜ਼ ਧੂਮ-ਧੜੱਕੇ ਨਾਲ ਹੋ ਗਿਆ | ਉਦਘਾਟਨੀ ਸਮਾਰੋਹ 'ਚ ਪੁੱਜੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਰੀਬਨ ਕੱਟ ਕੇ ਤੇ ਨਗਾੜਾ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਵਲੋਂ ਬਹਾਦਰਗੜ੍ਹ ਵਿਖੇ ਕਾਮਨ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ

ਬਹਾਦਰਗੜ੍ਹ, 19 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹਾਦਰਗੜ੍ਹ ਅਤੇ ਇਸ ਦੇ ਨੇੜਲੇ 10 ਪਿੰਡਾਂ ਦੇ ਕਲਸਟਰ ਵਿਚ ਕਾਮਨ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ | ਬਹਾਦਰਗੜ੍ਹ ਤੇ ਇਸ ਦੇ ਨਾਲ ਲੱਗਦੇ ਹੋਰ ਪਿੰਡਾਂ ਲਈ 45 ...

ਪੂਰੀ ਖ਼ਬਰ »

ਪ੍ਰਨੀਤ ਕੌਰ ਵਲੋਂ ਡਰੇਨ ਨੂੰ ਢਕਣ ਦੇ ਕੰਮ ਦਾ ਉਦਘਾਟਨ

ਪਟਿਆਲਾ, 19 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ 'ਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧਾਂ ਤੇ ਵਾਤਾਵਰਨ ਨੂੰ ਗੰਧਲਾ ਕਰਦੇ ਖੁੱਲੇ੍ਹ ਨਾਲਿਆਂ ਨੂੰ ਢਕਵਾ ਨਾਗਰਿਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਦੇਣ ਦੇ ਮਨਸ਼ੇ ਨਾਲ ਸਰਕਾਰ ਨੇ ਇਕ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ 70 ਯੂਨਿਟ ਖ਼ੂਨਦਾਨ

ਦੇਵੀਗੜ੍ਹ, 19 ਫਰਵਰੀ (ਮੁਖਤਿਆਰ ਸਿੰਘ ਨੌਗਾਵਾਂ)-ਪਿੰਡ ਨਨਿਓਲਾ ਵਿਖੇ ਡਾ. ਭੀਮ ਰਾਓ ਅੰਬੇਡਕਰ ਵਿਕਾਸ ਸੰਸਥਾ ਵਲੋਂ ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਮੌਕੇ ਪ੍ਰਧਾਨ ਕਿ੍ਸ਼ਨ ਕੁਮਾਰ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਢਾਡੀ ਜਥੇ ਨੇ ...

ਪੂਰੀ ਖ਼ਬਰ »

ਅਮਲ ਸੁਸਾਇਟੀ ਦੀ ਵਿਸ਼ੇਸ਼ ਬੈਠਕ

ਨਾਭਾ, 19 ਫਰਵਰੀ (ਅਮਨਦੀਪ ਸਿੰਘ ਲਵਲੀ)-ਸਥਾਨਕ ਅਲੌਹਰਾਂ ਗੇਟ ਸ਼ਮਸ਼ਾਨਘਾਟ ਦਾ ਰੱਖ ਰਖਾਵ ਕਰਨ ਵਾਲੀ ਅਮਲ ਸੁਸਾਇਟੀ ਦੀ ਇਕ ਵਿਸ਼ੇਸ਼ ਬੈਠਕ ਸੁਸਾਇਟੀ ਦੇ ਪ੍ਰਧਾਨ ਮੇਜਰ ਆਰ. ਐੱਸ. ਸੰਧੂ ਦੀ ਅਗਵਾਈ ਹੇਠ ਹੋਈ | ਇਸ ਬੈਠਕ 'ਚ ਸ਼ਮਸ਼ਾਨਘਾਟ ਵਿਖੇ ਚੱਲ ਰਹੇ ਵਿਕਾਸ ...

ਪੂਰੀ ਖ਼ਬਰ »

ਪੰਜਾਬ ਸਰਕਾਰ ਘਰ-ਘਰ ਸਿਹਤ ਸਹੂਲਤਾਂ ਪਹੁੰਚਾਉਣ ਲਈ ਵਚਨਬੱਧ-ਵਿਧਾਇਕ ਰਜਿੰਦਰ ਸਿੰਘ

ਪਟਿਆਲਾ, 19 ਫਰਵਰੀ (ਮਨਦੀਪ ਸਿੰਘ ਖਰੋੜ)- ਤੰਦਰੁਸਤ ਪੰਜਾਬ ਸਿਹਤ ਮੁਹਿੰਮ ਤਹਿਤ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਐਸ.ਐਮ.ਓ. ਡਾ. ਕਿਰਨ ਵਰਮਾ ਦੀ ਅਗਵਾਈ 'ਚ ਸਬਸਿਡੀ ਸਿਹਤ ਕੇਂਦਰ ਢਕੜੱਬਾ ਵਿਖੇ ਜਾਗਰੂਕਤਾ ਵੈਨ ਦੇ ਰਾਹੀ ਲੋਕਾਂ ਨੂੰ ਸਿਹਤ ਸੇਵਾਵਾਂ ਸਬੰਧੀ ਜਾਗਰੂਕ ...

ਪੂਰੀ ਖ਼ਬਰ »

ਅਧਿਆਪਕ ਸੰਘਰਸ਼ ਕਮੇਟੀ ਪਟਿਆਲਾ ਦੀ ਬੈਠਕ

ਪਟਿਆਲਾ, 19 ਫਰਵਰੀ (ਧਰਮਿੰਦਰ ਸਿੰਘ ਸਿੱਧੂ)-14 ਫਰਵਰੀ ਨੂੰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਚੰਡੀਗੜ੍ਹ ਵਿਖੇ ਹੋਈ ਬੈਠਕ ਵਿਚ ਅਧਿਆਪਕਾਂ ਦੀਆਂ ਮੰਗਾਂ ਦਾ ਕੋਈ ਪੱਕਾ ਹੱਲ ਨਾ ਕੱਢੇ ਜਾਣ ਅਤੇ ਬਹੁਤੀਆਂ ਮੰਗਾਂ ਨੂੰ ਮੁੱਖ ਮੰਤਰੀ ਨਾਲ ਹੋਣ ...

ਪੂਰੀ ਖ਼ਬਰ »

ਮਿਡ-ਡੇ-ਮੀਲ ਯੂਨੀਅਨ ਵਲੋਂ ਸੂਬਾ ਪੱਧਰੀ ਰੈਲੀ 24 ਨੂੰ

ਪਟਿਆਲਾ, 19 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ 'ਤੇ ਨਹਿਰੂ ਪਾਰਕ ਵਿਖੇ ਮਿਡ ਡੇ ਮੀਲ ਯੂਨੀਅਨ ਦੀ ਬੈਠਕ ਹੋਈ | ਇਸ ਵਿਚ 24 ਫਰਵਰੀ ਦੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਜਥੇਬੰਦੀ ਦੀਆਂ ਕੁੱਕ ਬੀਬੀਆਂ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫ਼ਰੰਸ 'ਚ 11 ਸ਼ਖ਼ਸੀਅਤਾਂ ਨੂੰ ਐਵਾਰਡ ਦਾ ਐਲਾਨ

ਪਟਿਆਲਾ, 19 ਫਰਵਰੀ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਪਟਿਆਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੂੰ ਕਰਵਾਈ ਜਾ ਰਹੀ ਦੂਜੀ ''ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫ਼ਰੰਸ'' ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ...

ਪੂਰੀ ਖ਼ਬਰ »

ਸ਼ਿਵਾਲਿਕ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ

ਨਾਭਾ, 19 ਫਰਵਰੀ (ਅਮਨਦੀਪ ਸਿੰਘ ਲਵਲੀ)- ਸ਼ਿਵਾਲਿਕ ਪਬਲਿਕ ਸੈਕੰਡਰੀ ਸਕੂਲ ਬੱਤਾ ਬਾਗ਼ ਨਾਭਾ ਦੇ ਚੇਅਰਮੈਨ ਸਤਪਾਲ ਅਰੋੜਾ, ਮੈਨੇਜਿੰਗ ਡਾਇਰੈਕਟਰ ਚਾਂਦ ਕੁਮਾਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਗਜੀਤ ਸਿੰਘ ਲੈਕਚਰਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਵਫ਼ਦ ਰੂਸ ਰਵਾਨਾ

ਪਟਿਆਲਾ, 19 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)- ਖ਼ਾਲਸਾ ਕਾਲਜ ਪਟਿਆਲਾ ਦੇ ਕਾਮਰਸ ਅਤੇ ਮੈਨੇਜਮੈਂਟ ਦੇ 6 ਵਿਦਿਆਰਥੀਆਂ ਦਾ ਇਕ ਵਫ਼ਦ ਰੂਸ ਦੀ ਸਾਈਨਰਜੀ ਯੂਨੀਵਰਸਿਟੀ 'ਚ ਉੱਦਮ ਉੱਪਰ ਘੱਟ ਸਮੇਂ ਵਾਲਾ ਕੋਰਸ ਕਰਨ ਲਈ ਕਾਲਜ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ...

ਪੂਰੀ ਖ਼ਬਰ »

ਠੇਕਾ ਆਧਾਰਿਤ ਨਰਸਾਂ ਦੀ ਹੜਤਾਲ ਪੰਦ੍ਹਰਵੇਂ ਦਿਨ 'ਚ ਸ਼ਾਮਿਲ

ਪਟਿਆਲਾ, 19 ਫਰਵਰੀ (ਮਨਦੀਪ ਸਿੰਘ ਖਰੋੜ)-ਪਿਛਲੇ ਪੰਦਰਾਂ ਦਿਨਾਂ ਤੋਂ ਆਪਣੀਆ ਸੇਵਾਵਾਂ ਪੱਕੀਆਂ ਕਰਵਾਉਣ ਲਈ ਹੜਤਾਲ 'ਤੇ ਚੱਲ ਰਹੀਆਂ ਠੇਕਾ ਆਧਾਰਿਤ ਨਰਸਾਂ ਤੇ ਐਨਸਿਲਰੀ ਸਟਾਫ ਅਤੇ ਦਰਜਾ ਚਾਰ ਕਰਮਚਾਰੀਆਂ ਦੇ ਨੁਮਾਇੰਦੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ...

ਪੂਰੀ ਖ਼ਬਰ »

ਪਿੰਡ ਡਰੋਲੀ 'ਚ ਸਵਾਈਨ ਫਲੂ ਦੀ ਖਬਰ ਤੋਂ ਬਾਅਦ ਪਿੰਡ ਪਹੁੰਚੀ ਡਾਕਟਰਾਂ ਦੀ ਟੀਮ

ਘੱਗਾ, 19 ਫਰਵਰੀ (ਵਿਕਰਮਜੀਤ ਸਿੰਘ ਬਾਜਵਾ)-ਬੀਤੇ ਦਿਨੀ ਘੱਗਾ ਨੇੜਲੇ ਡਰੋਲੀ ਪਿੰਡ ਵਿਚ ਸਵਾਇਨ ਫਲੂ ਦੇ ਮਰੀਜਾਂ ਦੀ ਮੌਤ ਹੋਣ ਨੂੰ ਲੈ ਕੇ ਖਬਰਾਂ ਸਾਹਮਣੇ ਆਈਆਂ ਸਨ ਜਿਸ ਦੇ ਚਲਦਿਆਂ ਪਿੰਡ ਵਿਚ ਸਵਾਇਨ ਫਲੂ ਨੂੰ ਲੈ ਕੇ ਡਰ ਦਾ ਮਜੌਲ ਬਣਿਆ ਹੋਇਆ ਹੈ | ਇਸ ਨੂੰ ਲੈ ਕੇ ...

ਪੂਰੀ ਖ਼ਬਰ »

21 ਨੂੰ ਨਾਭਾ ਤੇ 22 ਨੂੰ ਪਟਿਆਲਾ 'ਚ ਮਿਲਣਗੀਆਂ ਅੱਧੇ ਮੁੱਲ 'ਤੇ ਕੰਨ ਦੀਆਂ ਮਸ਼ੀਨਾਂ

ਜਲੰਧਰ, 19 ਫਰਵਰੀ (ਅ.ਬ.)-ਈਕੋ ਸਾਊਾਡ ਇੰਟਰਨੈਸ਼ਨਲ ਵਲੋਂ ਘੱਟ ਸੁਣਾਈ ਦੇਣ ਵਾਲਿਆਂ ਲਈ ਮੁਫ਼ਤ ਹੇਅਰਿੰਗ ਚੈਕਅੱਪ ਕੈਂਪ 21 ਫਰਵਰੀ ਵੀਰਵਾਰ ਨੂੰ ਦੀਪਕ ਹੋਟਲ ਐਾਡ ਰੈਸਟੋਰੈਂਟ ਨੇੜੇ ਰੇਲਵੇ ਸਟੇਸ਼ਨ ਨਾਭਾ ਅਤੇ 22 ਫਰਵਰੀ ਸ਼ੁੱਕਰਵਾਰ ਨੂੰ ਹੋਟਲ ਪਿ੍ੰਸ ਪੈਲਸ ਬੱਸ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਇਕ ਦੀ ਮੌਤ

ਸਮਾਣਾ, 19 ਫਰਵਰੀ (ਗੁਰਦੀਪ ਸ਼ਰਮਾ)-ਥਾਣਾ ਸਿਟੀ ਸਮਾਣਾ ਦੀ ਪੁਲਿਸ ਨੇ ਤੇਜ਼ ਰਫ਼ਤਾਰ ਨਾਲ ਕੈਂਟਰ ਚਲਾ ਕੇ ਇਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਡਰਾਈਵਰ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਮਿ੍ਤਕ ਦੇ ਪਿਤਾ ਨਾਇਬ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ...

ਪੂਰੀ ਖ਼ਬਰ »

ਬਾਜ਼ੀਗਰਾਂ ਨੇ ਸ਼ਾਮਲਾਟ ਜ਼ਮੀਨਾਂ 'ਤੇ ਬਾਜ਼ੀਗਰ ਭਵਨ ਬਣਾਉਣ ਦੀ ਮੰਗ ਕੀਤੀ

ਪਟਿਆਲਾ, 19 ਫਰਵਰੀ (ਭਗਵਾਨ ਸਿੰਘ)– ਜ਼ਿਲ•ੇ੍ਹ ਦੇ ਭੁਨਰਹੇੜ•ੀ ਤੇ ਸਨੋਰ ਬਲਾਕਾਂ ਦੀਆਂ ਕੁਝ ਪੰਚਾਇਤਾਂ ਦੇ ਪ੍ਰਤੀਨਿਧੀ ਪੰਜਾਬ ਬਾਜ਼ੀਗਰ ਗ੍ਰਾਮ ਸੁਧਾਰ ਸਭਾ ਦੇ ਪ੍ਰਧਾਨ ਚੌਧਰੀ ਉਜਾਗਰ ਰਾਮ ਨਾਲ ਭਾਰਤ ਸਰਕਾਰ ਦੇ ਸਾਬਕਾ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੰੂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX