ਤਾਜਾ ਖ਼ਬਰਾਂ


ਸਕੂਲ ਬੱਸ ਹੇਠ ਆਉਣ ਨਾਲ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਜ਼ੀਰਕਪੁਰ, 14 ਅਕਤੂਬਰ, {ਹੈਪੀ ਪੰਡਵਾਲਾ }-ਬਿਸ਼ਨਪੁਰਾ ਖੇਤਰ 'ਚ ਇਕ ਨਿੱਜੀ ਸਕੂਲ ਬੱਸ ਦੀ ਲਪੇਟ ਵਿਚ ਆਉਣ ਨਾਲ ਡੇਢ ਸਾਲਾ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਪਿਅੰਸ਼ ਪੁੱਤਰ ਸੰਜੈ ਕੁਮਾਰ ਵਾਸੀ ਬਿਸ਼ਨਪੁਰਾ ਵਜੋਂ ...
ਮਾਨਸਾ ਪੁਲਿਸ ਵੱਲੋਂ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼
. . .  1 day ago
ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਪੁਲਿਸ ਨੇ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼ ਕਰ ਕੇ ਕਰੋੜ ਰੁਪਏ ਤੋਂ ਵਧੇਰੇ ਮੁੱਲ ਦੀਆਂ ਡੁਪਲੀਕੇਟ ਬੈਟਰੀਆਂ ਬਰਾਮਦ ਕੀਤੀਆਂ ...
ਬਠਿੰਡਾ ਵਿਚ ਹੋਇਆ ਨਾਬਾਲਗ ਲੜਕੀ ਦਾ ਵਿਆਹ
. . .  1 day ago
ਬਠਿੰਡਾ 14 ਅਕਤੂਬਰ - ਬਠਿੰਡਾ ਵਿਚ ਨਾਬਾਲਗ ਲੜਕੀ ਦਾ ਵਿਆਹ ਹੋਇਆ ਹੈ ।ਲੜਕੀ ਦੀ ਜਨਮ ਤਰੀਕ 13.1.2003 ਦੱਸੀ ਜਾ ਰਹੀ ਹੈ । ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਬਿਆਨ ਕਲਮਬੰਦ ...
ਸਭਿਆਚਾਰ ਤੇ ਵਿਰਾਸਤੀ ਰੰਗ ਬਿਖ਼ੇਰਦਿਆਂ 61ਵਾਂ ਖੇਤਰੀ ਯੁਵਕ ਅਤੇ ਵਿਰਾਸਤ ਮੇਲਾ ਹੋਇਆ ਸਮਾਪਤ
. . .  1 day ago
ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)- ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੀ 50ਵੀਂ ਵਰ੍ਹੇਗੰਢ ਮੌਕੇ ਕਰਵਾਇਆ ...
ਸੂਬੇ 'ਚ ਵੱਖ-ਵੱਖ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਪੰਜਾਬ ਪੁਲਿਸ ਦੇ 5 ਮੁਲਜ਼ਮਾਂ ਨੂੰ ਮਿਲੇਗੀ ਵਿਸ਼ੇਸ਼ ਛੂਟ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਭਾਰਤ ਸਰਕਾਰ ਨੇ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਕੀਤੇ ਗਏ ਅਪਰਾਧਾਂ ਲਈ ਪੰਜਾਬ ਦੀਆਂ ਵੱਖ-ਵੱਖ...
ਪੀ.ਐਮ.ਸੀ ਬੈਂਕ ਦੇ ਜਮ੍ਹਾ ਕਰਤਾ ਦੇ ਲਈ ਨਿਕਾਸੀ ਸੀਮਾ ਵੱਧ ਕੇ ਹੋਈ 40,000 ਰੁਪਏ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ(ਪੀ.ਐਮ.ਸੀ) ਲਿਮਟਿਡ ਦੇ ਜਮ੍ਹਾਂ ਕਰਤਾ...
ਐਮ.ਆਈ 17 ਹੈਲੀਕਾਪਟਰ ਮਾਮਲੇ 'ਚ ਹਵਾਈ ਫ਼ੌਜ ਦੇ 6 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  1 day ago
ਨਵੀਂ ਦਿੱਲੀ, 14 ਅਕਤੂਬਰ- 27 ਫਰਵਰੀ ਨੂੰ ਸ੍ਰੀਨਗਰ 'ਚ ਐਮ.ਆਈ 17 ਨੂੰ ਆਪਣੀ ਮਿਸਾਈਲ ਦਾਗ਼ਣ ਦੇ ਮਾਮਲੇ 'ਚ ਭਾਰਤੀ ਹਵਾਈ ਫ਼ੌਜ ਵੱਲੋਂ 6 ਅਧਿਕਾਰੀਆਂ...
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਭੇਜਿਆ ਅੰਤਰਿਮ ਖਰੜਾ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਅੰਤਰਿਮ ਖਰੜਾ ਭੇਜ ...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮੋਗਾ, 14 ਅਕਤੂਬਰ- ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਬੁਰਜ ਹਮੀਰਾ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਰਜ਼ੇ ਦੇ ਦੈਂਤ...
ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਨਾਭਾ, 14 ਅਕਤੂਬਰ (ਅਮਨਦੀਪ ਸਿੰਘ ਲਵਲੀ)- ਇੱਥੇ ਅੱਜ ਇੱਕ ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ 30 ਸਾਲਾ ਦਿਕਸ਼ਾ ਅਤੇ ਉਸ ਦੇ 6 ਸਾਲਾ ਪੁੱਤਰ
ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਉਲਝਦਾ ਜਾ ਰਿਹੈ ਰੇੜਕਾ
. . .  1 day ago
ਚੰਡੀਗੜ੍ਹ, 14 ਅਕਤੂਬਰ- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਰੇੜਕਾ ਉਲਝਦਾ ਜਾ ...
ਪੰਜਾਬ 'ਚ ਪਰਾਲੀ ਸਾੜਨ ਦੇ ਮੁੱਦੇ 'ਤੇ ਭਾਰਤ ਭੂਸ਼ਨ ਆਸ਼ੂ ਨੇ ਦਿੱਤਾ ਇਹ ਬਿਆਨ
. . .  1 day ago
ਚੰਡੀਗੜ੍ਹ, 14 ਅਕਤੂਬਰ- ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ...
ਬਾਲਾਕੋਟ 'ਚ ਆਤਮਘਾਤੀ ਹਮਲਾਵਰਾਂ ਸਣੇ 45-50 ਅੱਤਵਾਦੀ ਲੈ ਰਹੇ ਹਨ ਟਰੇਨਿੰਗ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਸਰਕਾਰੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ ਕਿ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ 'ਚ 45-50 ਅੱਤਵਾਦੀ ਟਰੇਨਿੰਗ ਲੈ...
ਖੱਟੜ ਨੇ 'ਮਰੀ ਹੋਈ ਚੂਹੀ' ਨਾਲ ਕੀਤੀ ਸੋਨੀਆ ਗਾਂਧੀ ਦੀ ਤੁਲਨਾ
. . .  1 day ago
ਚੰਡੀਗੜ੍ਹ, 14 ਅਕਤੂਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲੈ ਕੇ ਬਹੁਤ ਹੀ ਇਤਰਾਜ਼ਯੋਗ ਬਿਆਨ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ...
ਅੰਮ੍ਰਿਤਸਰ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਅਜਨਾਲਾ/ਛੇਹਰਟਾ (ਗੁਰਪ੍ਰੀਤ ਸਿੰਘ ਢਿੱਲੋਂ, ਸੁੱਖ ਵਡਾਲੀ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਨੇ ਜ਼ਿਲ੍ਹਾ ਅੰਮ੍ਰਿਤਸਰ...
22 ਅਕਤੂਬਰ ਨੂੰ ਪਟਿਆਲਾ ਵਿਖੇ ਪੁੱਜੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਸਬੰਧੀ ਕੀਤੀ ਗਈ ਇਕੱਤਰਤਾ
. . .  1 day ago
ਸੌਰਵ ਗਾਂਗੁਲੀ ਚੁਣੇ ਗਏ ਬੀ. ਸੀ. ਸੀ. ਆਈ. ਦੇ ਪ੍ਰਧਾਨ- ਰਾਜੀਵ ਸ਼ੁਕਲਾ
. . .  1 day ago
ਹਰ ਮੋਰਚੇ 'ਤੇ ਫ਼ੇਲ੍ਹ ਸਾਬਤ ਹੋਈ ਪੰਜਾਬ ਦੀ ਕਾਂਗਰਸ ਸਰਕਾਰ : ਬੀਬਾ ਬਾਦਲ
. . .  1 day ago
ਅਰਥ ਸ਼ਾਸਤਰ 'ਚ ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਸਣੇ ਤਿੰਨ ਨੂੰ ਮਿਲੇਗਾ ਨੋਬਲ ਪੁਰਸਕਾਰ
. . .  1 day ago
ਅਫ਼ਗ਼ਾਨਿਸਤਾਨ 'ਚ ਹੋਏ ਹਵਾਈ ਹਮਲਿਆਂ ਦੌਰਾਨ ਨੌਂ ਅੱਤਵਾਦੀ ਢੇਰ
. . .  1 day ago
ਤਾਮਿਲਨਾਡੂ 'ਚ ਮਸਾਲਿਆਂ ਦੀ ਫੈਕਟਰੀ 'ਚ ਲੱਗੀ ਅੱਗ
. . .  1 day ago
ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ 'ਵ੍ਹਾਈਟ ਸਿਟੀ' ਬਣਾਉਣ ਲਈ ਰੰਗ-ਰੋਗਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ
. . .  1 day ago
ਦਰਬਾਰ-ਏ-ਖਾਲਸਾ ਨੇ ਕੋਟਕਪੂਰੇ 'ਚ ਮਨਾਇਆ ਲਾਹਨਤ ਦਿਹਾੜਾ
. . .  1 day ago
ਅਣਮਿਥੇ ਸਮੇਂ ਦੇ ਲਈ ਹੜਤਾਲ 'ਤੇ ਗਏ ਹਿੰਦੁਸਤਾਨ ਐਰੋਨੀਟਿਕਸ ਲਿਮਟਿਡ ਦੇ ਕਰਮਚਾਰੀ
. . .  1 day ago
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ
. . .  1 day ago
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਬੀ. ਸੀ. ਸੀ. ਆਈ. ਦੇ ਦਫ਼ਤਰ 'ਚ ਪਹੁੰਚੇ ਸੌਰਵ ਗਾਂਗੁਲੀ
. . .  1 day ago
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਭਾਰਤ ਦੀ ਪਹਿਲੀ ਨੇਤਰਹੀਣ ਆਈ.ਏ.ਐੱਸ ਅਧਿਕਾਰੀ ਨੇ ਸਬ-ਕਲੈਕਟਰ ਵਜੋਂ ਸੰਭਾਲਿਆ ਅਹੁਦਾ
. . .  1 day ago
ਐੱਨ. ਐੱਸ. ਏ. ਡੋਭਾਲ ਨੇ ਕਿਹਾ- ਐੱਫ. ਏ. ਟੀ. ਐੱਫ. ਦੇ ਦਬਾਅ 'ਚ ਪਾਕਿਸਤਾਨ
. . .  1 day ago
ਜਾਪਾਨ 'ਚ 'ਹੇਜਬੀਸ' ਤੂਫ਼ਾਨ ਕਾਰਨ ਮਰਨ ਵਾਲਿਆਂ ਦਾ ਗਿਣਤੀ ਵੱਧ ਕੇ ਹੋਈ 39
. . .  1 day ago
ਪੀ.ਐਮ.ਸੀ ਬੈਂਕ ਘੋਟਾਲਾ : 16 ਅਕਤੂਬਰ ਤੱਕ ਵਧਾਈ ਗਈ ਤਿੰਨ ਦੋਸ਼ੀਆਂ ਦੀ ਪੁਲਿਸ ਹਿਰਾਸਤ
. . .  1 day ago
ਜੰਮੂ-ਕਸ਼ਮੀਰ 'ਚ ਫੜੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ
. . .  1 day ago
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
. . .  1 day ago
ਕਾਂਗਰਸੀ ਨੇਤਾ ਡੀ.ਕੇ. ਸ਼ਿਵਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਮੰਗਲਵਾਰ ਤੱਕ ਦੇ ਲਈ ਮੁਲਤਵੀ
. . .  1 day ago
ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜਾਂ ਜਾਇਜ਼ਾ ਲੈਣ ਵਾਸਤੇ ਡੇਰਾ ਬਾਬਾ ਨਾਨਕ ਪੁਜੀ ਕੇਂਦਰੀ ਟੀਮ
. . .  1 day ago
ਕਸ਼ਮੀਰ 'ਚ ਸ਼ੁਰੂ ਹੋਈ ਮੋਬਾਇਲ ਪੋਸਟ ਪੇਡ ਸੇਵਾ
. . .  1 day ago
17 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇਗਾ ਕੌਮਾਂਤਰੀ ਨਗਰ ਕੀਰਤਨ
. . .  1 day ago
ਪਾਕਿਸਤਾਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਦਿੱਲੀ 'ਚ ਐੱਨ. ਆਈ. ਏ. ਦੀ ਨੈਸ਼ਨਲ ਕਾਨਫ਼ਰੰਸ ਜਾਰੀ
. . .  1 day ago
ਮਹਿਲਾ ਮਰੀਜ਼ ਨਾਲ ਜਬਰ ਜਨਾਹ ਅਤੇ ਬਲੈਕਮੇਲ ਕਰਨ ਦੇ ਦੋਸ਼ 'ਚ ਡਾਕਟਰ ਗ੍ਰਿਫ਼ਤਾਰ
. . .  1 day ago
ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਰਾਸ਼ਟਰੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ
. . .  1 day ago
ਨੀਦਰਲੈਂਡ ਦੇ ਰਾਜਕੁਮਾਰ ਤੇ ਰਾਜਕੁਮਾਰੀ ਵੱਲੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  1 day ago
ਪੀ.ਚਿਦੰਬਰਮ ਨੂੰ ਅੱਜ ਦਿੱਲੀ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  1 day ago
ਯੂ.ਪੀ : 2 ਮੰਜ਼ਲਾਂ ਇਮਾਰਤ ਡਿੱਗਣ ਕਾਰਨ 7 ਮੌਤਾਂ, 15 ਜ਼ਖਮੀ
. . .  1 day ago
ਕਸ਼ਮੀਰ ਘਾਟੀ 'ਚ ਅੱਜ ਦੁਪਹਿਰ ਬਾਅਦ ਪੋਸਟ ਪੇਡ ਮੋਬਾਈਲ ਸੇਵਾਵਾਂ ਹੋ ਜਾਣਗੀਆਂ ਚਾਲੂ
. . .  1 day ago
ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਅੱਜ ਵੱਲੋਂ ਆਖ਼ਰੀ ਦਲੀਲ ਅੱਜ
. . .  1 day ago
ਝਾਬੂਆ ਵਿਧਾਨ ਸਭਾ ਜ਼ਿਮਨੀ ਚੋਣ ਜਿੱਤੀ ਤਾਂ ਬਦਲ ਦੇਵਾਂਗੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ - ਵਿਜੇਵਰਗੀਆ
. . .  1 day ago
ਹਰਿਆਣਾ ਚੋਣਾਂ : ਪ੍ਰਧਾਨ ਮੰਤਰੀ ਮੋਦੀ ਅੱਜ ਬੱਲਭਗੜ੍ਹ ਤੇ ਰਾਹੁਲ ਮੇਵਾਤ 'ਚ ਕਰਨਗੇ ਰੈਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਫੱਗਣ ਸੰਮਤ 550

ਫਰੀਦਕੋਟ / ਮੁਕਤਸਰ

ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ

ਫ਼ਰੀਦਕੋਟ, 19 ਫ਼ਰਵਰੀ (ਸਤੀਸ਼ ਬਾਗ਼ੀ)-ਗੁਰੂ ਰਵਿਦਾਸ ਜੀ ਦਾ 642ਵਾਂ ਅਵਤਾਰ ਦਿਹਾੜਾ ਸ਼ਰਧਾ ਪੂਰਵਕ ਤੇ ਧੂਮ ਧਾਮ ਨਾਲ ਮਨਾਉਣ ਦੇ ਸਬੰਧ ਵਿਚ ਗੁਰੂ ਰਵਿਦਾਸ ਨੌਜਵਾਨ ਸੁਸਾਇਟੀ (ਰਜਿ:) ਵਲੋਂ ਅੱਜ ਗੁਰੂ ਰਵਿਦਾਸ ਜੀ ਮੰਦਿਰ, ਬਲਵੀਰ ਐਵਨਿਊ ਵਿਖੇ ਪਵਿੱਤਰ ਅੰਮਿ੍ਤ ਬਾਣੀ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਦਿਵਯ ਜੋਤੀ ਜਾਗਰਣ ਸੰਸਥਾਨ ਨਾਲ ਸਬੰਧਿਤ ਭੈਣ ਰਿਤੂ ਭਾਰਤੀ ਅਤੇ ਭੈਣ ਦੁਗਰਾ ਭਾਰਤੀ ਨੇ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਭਜਨਾਂ ਰਾਂਹੀ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਨੇ ਸਮੂਹ ਨਿਵਾਸੀਆਂ ਨੂੰ ਗੂਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਦੀ ਮੁਬਾਰਕਬਾਦ ਦਿੱਤੀ | ੳਇਸ ਮੌਕੇ ਮੰਚ ਸੰਚਾਲਨ ਪਿ੍ੰਸੀਪਲ ਕ੍ਰਿਸ਼ਨ ਕੁਮਾਰ ਨੇ ਕੀਤਾ | ਇਸ ਮੌਕੇ ਸ੍ਰੀ ਗੁਰੂ ਰਵੀਦਾਸ ਜੀ ਮੰਦਿਰ ਕਮੇਟੀ ਦੇ ਸਰਪ੍ਰਸਤ ਭੁਪਿੰਦਰ ਕੁਮਾਰ ਸਾਬਕਾ ਐਕਸੀਅਨ, ਚੇਅਰਮੈਨ ਬਲਬੀਰ ਸਿੰਘ, ਸ੍ਰੀ ਗੁਰੂ ਰਵਿਦਾਸ ਨੌਜਵਾਨ ਸੁਸਾਇਟੀ (ਰਜਿ:) ਦੇ ਪ੍ਰਧਾਨ ਸਿਕੰਦਰ ਕੁਮਾਰ ਛਿੰਦਾ, ਹਰਕੀਰਤ ਸਿੰਘ ਗਿੱਲ, ਗੁਰਤੇਜ ਸਿੰਘ ਤੇਜਾ ਭਲਵਾਨ ਨਗਰ ਕੌਾਸਲਰ, ਤਾਰਾ ਸਿੰਘ ਭੱਟੀ ਨਗਰ ਕੌਾਸਲਰ, ਡਾਕਟਰ ਮਨਜੀਤ ਸਿੰਘ, ਲੈਕਚਰਾਰ ਗੁਰਮੀਤ ਸਿੰਘ, ਨਿਸ਼ਾਨ ਸਿੰਘ ਸਾਬਕਾ ਨਗਰ ਕੌਾਸਲਰ, ਕੁਲਦੀਪ ਸਿੰਘ ਅਟਵਾਲ, ਡਾਕਟਰ ਧਰਮਵੀਰ, ਵਿਕਰਮ ਸਿੰਘ, ਗਗਨਦੀਪ ਸਿੰਘ, ਸੁਖਦੇਵ ਸਿੰਘ ਮੱਟੂ ਅਤੇ ਸਿਮਰਜੀਤ ਸਿੰਘ ਵਿੱਕੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਸਨ |
ਫ਼ਰੀਦਕੋਟ, (ਹਰਮਿੰਦਰ ਸਿੰਘ ਮਿੰਦਾ)-ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ | ਅੰਮਿ੍ਤ ਵੇਲੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਬੀਬੀਆਂ) ਦੇ ਜਥੇ ਵਲੋਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਤੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਬਲਵਿੰਦਰ ਸਿੰਘ ਸਰਾਂ ਪ੍ਰਧਾਨ ਨੇ ਗੁਰੂ ਰਵੀਦਾਸ ਜੀ ਦੇ ਜੀਵਨ ਅਤੇ ਬਾਣੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਅਰਦਾਸ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ | ਇਸ ਮੌਕੇ ਬਲਦੇਵ ਸਿੰਘ, ਪ੍ਰੀਤਮ ਸਿੰਘ ਔਲਖ, ਸਮਸ਼ੇਰ ਸਿੰਘ ਪੁਰਬਾ, ਗੁਰਨਾਮ ਸਿੰਘ ਪੁਰਬਾ, ਸੁਖਦੇਵ ਸਿੰਘ, ਜਗਦੀਸ ਸਿੰਘ, ਮਨਜੀਤ ਕੌਰ ਹੱਲਣ, ਸਤਵਿੰਦਰ ਕੌਰ ਆਦਿ ਹਾਜ਼ਰ ਸਨ |
ਬਰਗਾੜੀ, (ਲਖਵਿੰਦਰ ਸ਼ਰਮਾ)-ਪਿੰਡ ਨਿਆਮੀਵਾਲਾ ਦੇ ਸਮੂਹ ਲੋਕਾਂ ਨੇ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਸ਼੍ਰੀ ਗੁਰੂ ਰਵੀਦਾਸ ਧਰਮਸ਼ਾਲਾ ਨਿਆਮੀਵਾਲਾ ਵਿਖੇ ਮਨਾਇਆ | ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੰਗਤਾਂ ਲਈ ਲੰਗਰ ਆਦਿ ਦਾ ਪ੍ਰਬੰਧ ਕੀਤਾ ਗਿਆ | ਕਥਾਵਾਚਕ ਸੰਤ ਮਹਾਤਮਾ ਨੇ ਗੁਰੂ ਰਵੀਦਾਸ ਜੀ ਦੇ ਉਪਦੇਸ਼ਾਂ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਗੁਰੂ ਰਵੀਦਾਸ ਜੀ ਜਾਤ ਪਾਤ ਅਤੇ ਸਮਾਜਿਕ ਕੁਰੀਤੀਆਂ ਦੇ ਸਖ਼ਤ ਵਿਰੋਧੀ ਸਨ | ਉਨ੍ਹਾਂ ਦੁਨੀਆ ਦੇ ਵੱਖ ਵੱਖ ਕੋਨਿਆਂ ਵਿੱਚ ਜਾ ਕੇ ਆਪਣੇ ਅਗਾਂਹਵਧੂ ਵਿਚਾਰਾਂ ਦਾ ਪ੍ਰਚਾਰ ਕੀਤਾ ਅਤੇ ਆਪਣੇ ਵਿਚਾਰਾਂ ਤੇ ਡਟ ਕੇ ਪਹਿਰਾ ਦਿੱਤਾ | ਇਸ ਸਮੇਂ ਬੋਹੜ ਸਿੰਘ, ਜੀਤ ਸਿੰਘ, ਪੰਚ ਜਸਵਿੰਦਰ ਸਿੰਘ, ਬਾਬਾ ਗੁਰਮੇਲ ਸਿੰਘ, ਸੰਦੀਪ ਸਿੰਘ, ਸਿਕੰਦਰ ਸਿੰਘ ਜੱਸੀ, ਬਲਵਿੰਦਰ ਸਿੰਘ, ਕਾਕਾ ਸਿੰਘ, ਹਰਜਿੰਦਰ ਸਿੰਘ, ਹਰਚਰਨ ਸਿੰਘ ਚੰਨਾ ਬਰਾੜ, ਪੰਚ ਬੋਹੜ ਸਿੰਘ, ਪੰਚ ਗੁਰਵਿੰਦਰ ਸਿੰਘ, ਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਇੰਦਰ ਸਿੰਘ, ਜਗਦੇਵ ਸਿੰਘ, ਗੁਰਮੇਲ ਸਿੰਘ, ਹਰਜਿੰਦਰ ਸਿੰਘ, ਹਰਬੰਸ ਸਿੰਘ, ਧਰਮ ਸਿੰਘ ਆਦਿ ਹਾਜ਼ਰ ਸਨ |
ਕੋਟਕਪੂਰਾ, (ਮੋਹਰ ਸਿੰਘ ਗਿੱਲ, ਮੇਘਰਾਜ)-ਗੁਰੂ ਰਵਿਦਾਸ ਸਭਾ ਵਲੋਂ ਪ੍ਰਧਾਨ ਕੁਲਦੀਪ ਸਿੰਘ ਸਾਬਕਾ ਡੀ.ਐਸ.ਪੀ ਦੀ ਅਗਵਾਈ ਹੇਠ ਗੁਰੂ ਰਵਿਦਾਸ ਮੰਦਰ ਪ੍ਰੇਮ ਨਗਰ ਵਿਖੇ ਮਨਾਏ ਜਾ ਰਹੇ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਪਵਿੱਤਰ ਬਾਣੀ ਦੇ ਪਾਠ ਦੇ ਭੋਗ ਪਾਏ ਗਏ | ਗੁਰੂ ਰਵਿਦਾਸ ਬਾਣੀ ਦੀ ਰਹਿਨੁਮਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਪ੍ਰੇਮ ਨਗਰ ਵਿਖੇ ਸਥਿਤ ਮੰਦਰ ਤੋਂ ਸ਼ੁਰੂ ਹੋ ਕੇ ਗਿਆਨੀ ਜ਼ੈਲ ਸਿੰਘ ਮਾਰਕੀਟ, ਬੱਤੀਆਂ ਵਾਲਾ ਚੌਾਕ, ਜੈਤੋ ਰੋਡ, ਗੁਰਦੁਆਰਾ ਬਾਜ਼ਾਰ, ਪੁਰਾਣੀ ਦਾਣਾ ਮੰਡੀ, ਹਰੀਨੌਾ ਰੋਡ, ਫੈਕਟਰੀ ਰੋਡ, ਜਲਾਲੇਆਣਾ ਰੋਡ, ਦੁਆਰੇਆਣਾ ਰੋਡ ਅਤੇ ਫ਼ਰੀਦਕੋਟ ਰੋਡ ਤੋਂ ਹੁੰਦਾ ਹੋਇਆ ਵਾਪਸ ਮੰਦਰ 'ਚ ਪੁੱਜਿਆ | ਇਸ ਦੌਰਾਨ ਵੱਖ-ਵੱਖ ਭਜਨ ਮੰਡਲੀਆਂ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾਂ ਦਾ ਗੁਣਗਾਨ ਕੀਤਾ ਗਿਆ ਅਤੇ ਗਤਕਾ ਪਾਰਟੀਆਂ ਵਲੋਂ ਗਤਕੇ ਦੇ ਕਰਤੱਬ ਵਿਖਾਏ ਗਏ | ਇਸ ਮੌਕੇ ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ ਕੋਟਕਪੂਰਾ, ਅਜੈਪਾਲ ਸਿੰਘ ਸੰਧੂ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਰਵਿੰਦਰ ਰੋਜ਼ੀ, ਚੌਧਰੀ ਹਰੀਕਿ੍ਸ਼ਨ, ਬਾਲ ਕਿ੍ਸ਼ਨ, ਸੁਖਦੇਵ ਸਿੰਘ ਪਟਵਾਰੀ, ਅਸ਼ੋਕ ਕੁਮਾਰ, ਕੁੰਦਨ ਲਾਲ ਸਰੋਹੀ, ਹੁਕਮ ਚੰਦ, ਸੁਰਿੰਦਰ ਕੋਸ਼ੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਨਰਿੰਦਰ ਬੈੜ੍ਹ, ਚਰਨਜੀਤ, ਰਕੇਸ਼ ਕੁਮਾਰ, ਅਵਤਾਰ ਕਿਸ਼ਨ, ਰਾਮਕਿ੍ਸ਼ਨ, ਸੰਦੀਪ ਕੁਮਾਰ, ਦੇਸ ਰਾਜ ਬੀਰਾ, ਰਾਮ ਕੁਮਾਰ, ਹੀਰਾ ਲਾਲ ਮੌੜ, ਹਰਜੀ ਰਾਮ, ਰਵਿੰਦਰ ਕੁਮਾਰ, ਪਾਠੀ ਨਿਰੰਜਨ ਦਾਸ ਸਮੇਤ ਸ਼ਰਧਾਲੂ ਵੱਡੀ ਗਿਣਤੀ 'ਚ ਹਾਜ਼ਰ ਸਨ | ਸਭਨਾਂ ਨੇ ਗੁਰੂ ਰਵੀਦਾਸ ਪੁਰਬ ਦੀਆਂ ਇਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ |

ਸਰਕਾਰੀ ਸਕੂੂਲ ਰਾਊੂਵਾਲਾ-ਉਕੰਦਵਾਲਾ ਦੇ ਵਿਕਾਸ ਕਾਰਜਾਂ ਲਈ ਰਾਸ਼ੀ ਦਾਨ ਕੀਤੀ

ਬਾਜਾਖਾਨਾ, 19 ਫਰਵਰੀ (ਜੀਵਨ ਗਰਗ)-ਸਰਕਾਰੀ ਹਾਈ ਸਕੂਲ ਰਾਊਵਾਲਾ ਉਕੰਦਵਾਲਾ ਦੇ ਵਿਦਿਆਰਥੀ ਰਹੇ ਇੰਜੀਨੀਅਰ ਮੇਜਰ ਸਿੰਘ ਗਿੱਲ ਅਤੇ ਇੰਜੀਨੀਅਰ ਗੁਲਾਬ ਸਿੰਘ ਗਿੱਲ ਨੇ ਰਾਊਵਾਲਾ ਉਕੰਦਵਾਲਾ ਸਕੂਲ ਦੇ ਵਿਕਾਸ ਕਾਰਜਾਂ ਲਈ ਕ੍ਰਮਵਾਰ 25 ਹਜ਼ਾਰ ਰੁਪਏ ਅਤੇ 10 ਹਜ਼ਾਰ ...

ਪੂਰੀ ਖ਼ਬਰ »

ਅੱਖੀਂ ਘੱਟਾ ਪਾਉਣ ਲਈ ਬਜਟ ਕੇਵਲ ਅੰਕੜਿਆਂ ਦੀ ਖੇਡ : ਇੰਡੀਅਨ ਫ਼ਾਰਮਰਜ਼ ਐਸੋਸੀਏਸ਼ਨ

ਫ਼ਰੀਦਕੋਟ, 19 ਫ਼ਰਵਰੀ (ਸਤੀਸ਼ ਬਾਗ਼ੀ)-ਵਿੱਤ ਮੰਤਰੀ ਪੰਜਾਬ ਵਲੋਂ ਸਾਲ 2019-20 ਦਾ ਜੋ ਬਜਟ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਹੈ, ਕਿਸਾਨਾਂ, ਮੁਲਾਜ਼ਮਾਂ, ਮਜ਼ਦੂਰਾਂ, ਦੁਕਾਨਦਾਰਾਂ, ਛੋਟੇ ਵਪਾਰੀਆਂ ਅਤੇ ਆਮ ਜਨਤਾ ਲਈ ਅਤਿ ਨਿਰਾਸ਼ਾਜਨਕ ਹੈ | ਇਹ ਸ਼ਬਦ ਇੰਡੀਅਨ ...

ਪੂਰੀ ਖ਼ਬਰ »

ਸਰਕਾਰੀ ਸਕੂਲ ਮਿਸ਼ਰੀ ਵਾਲਾ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਫ਼ਰੀਦਕੋਟ, 19 ਫ਼ਰਵਰੀ (ਸਤੀਸ਼ ਬਾਗ਼ੀ)-ਸਰਕਾਰੀ ਸਕੂਲ ਮਿਸ਼ਰੀਵਾਲਾ ਦੇ ਮੁੱਖ ਅਧਿਆਪਕ ਰਜਵੰਤ ਕੌਰ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਅਧਿਆਪਕਾ ਰਜਵੰਤ ਕੌਰ ਨੇ ਬੱਚਿਆਂ ਨੂੰ ਉੱਚ ਵਿੱਦਿਆ ਹਾਸਿਲ ਕਰਕੇ ਆਪਣੇ ਮਾਂ ਬਾਪ ...

ਪੂਰੀ ਖ਼ਬਰ »

ਭਾਰਤ ਸੰਚਾਰ ਨਿਗਮ ਦੀ ਜਥੇਬੰਦੀ ਵਲੋਂ ਦੂਜੇ ਦਿਨ ਵੀ ਹੜਤਾਲ ਜਾਰੀ

ਕੋਟਕਪੂਰਾ, 19 ਫ਼ਰਵਰੀ (ਮੋਹਰ ਸਿੰਘ ਗਿੱਲ)-ਭਾਰਤ ਸੰਚਾਰ ਨਿਗਮ ਲਿਮ. 'ਚ ਕੰਮ ਕਰਦੀਆਂ ਸਾਰੀਆਂ ਜਥੇਬੰਦੀਆਂ ਦੇ ਸੱਦੇ 'ਤੇ ਆਪਣੀਆਂ ਹੱਕੀ ਮੰਗਾਂ ਮਨਾਉਣ ਲਈ ਕਰਮਚਾਰੀਆਂ ਵਲੋਂ ਸਾਂਝੇ ਤੌਰ 'ਤੇ ਅੱਜ ਇੱਥੋਂ ਦੀ ਮੁੱਖ ਟੈਲੀਫ਼ੋਨ ਐਕਸਚੇਂਜ ਦੇ ਗੇਟ ਅੱਗੇ ਦੂਜੇ ਦਿਨ ...

ਪੂਰੀ ਖ਼ਬਰ »

ਜੈਤੋ ਦੇ ਕਿਸਾਨਾਂ ਨੇ ਅਵਾਰਾ ਪਸ਼ੂ ਪੰਚਾਇਤੀ ਗਊਸ਼ਾਲਾ 'ਚ ਨਾ ਵੜ੍ਹਨ ਦੇਣ 'ਤੇ ਪ੍ਰਬੰਧਕਾਂ ਵਿਰੁੱਧ ਲਗਾਇਆ ਧਰਨਾ

ਜੈਤੋ, 19 ਫਰਵਰੀ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਬਲਾਕ ਪ੍ਰਧਾਨ ਨਛੱਤਰ ਸਿੰਘ ਦੀ ਅਗਵਾਈ ਕਿਸਾਨਾਂ ਵਲੋਂ ਖੇਤਾਂ 'ਚ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਇਕੱਠੇ ਕਰਕੇ ਸਥਾਨਕ ਪੰਚਾਇਤੀ ਗਊਸ਼ਾਲਾ ਬਿਸ਼ਨੰਦੀ ਰੋਡ ਵਿਖੇ ਲਿਆਂਦਾ ...

ਪੂਰੀ ਖ਼ਬਰ »

ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ-ਹੰਸ ਰਾਜ ਵਿੱਦਿਅਕ ਸੰਸਥਾਵਾਂ ਵਲੋਂ ਗੁਰਮੁਖੀ ਚੇਤਨਾ ਮਾਰਚ ਦਾ ਸਵਾਗਤ

ਬਾਜਾਖਾਨਾ, 19 ਫ਼ਰਵਰੀ (ਜੀਵਨ ਗਰਗ)-ਹੰਸ ਰਾਜ ਵਿੱਦਿਅਕ ਸੰਸਥਾਵਾਂ ਬਾਜਾਖਾਨਾ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵਲੋਂ 'ਗੁਰਮੁਖੀ ਚੇਤਨਾ ਮਾਰਚ' ਦਾ ਭਰਪੂਰ ਸਵਾਗਤ ਕੀਤਾ ਗਿਆ | ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਮਾਲਵਾ, ਮਾਝਾ ਅਤੇ ਦੁਆਬੇ ਦੇ ਇਲਾਕਿਆਂ ...

ਪੂਰੀ ਖ਼ਬਰ »

ਕਰਜ਼ਾਈ ਮਜ਼ਦੂਰ ਦੇ ਹੱਕ 'ਚ ਖੇਤ ਮਜ਼ਦੂਰ ਯੂਨੀਅਨ ਵਲੋਂ ਧਰਨਾ

ਬਾਜਾਖਾਨਾ, 19 ਫਰਵਰੀ (ਜੀਵਨ ਗਰਗ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਕਰਜ਼ਦਾਰ ਮਜ਼ਦੂਰ ਦੇ ਗਿ੍ਫ਼ਤਾਰੀ ਵਾਰੰਟਾਂ ਵਿਰੁੱਧ ਸਹਿਕਾਰੀ ਬੈਂਕ ਬਾਜਾਖਾਨਾ ਅੱਗੇ ਧਰਨਾ ਦਿੱਤਾ ਗਿਆ | ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪਾਲ ਨੰਗਲ ਨੇ ਕਿਹਾ ਕਿ ਪਿੰਡ ਰੋਮਾਣਾ ...

ਪੂਰੀ ਖ਼ਬਰ »

ਨਵੇਂ ਚੁਣੇ ਪੰਚਾਂ-ਸਰਪੰਚਾਂ ਨੂੰ ਪੰਚਾਇਤ ਦੇ ਕੰਮ-ਕਾਜ ਸਬੰਧੀ ਸਿਖਲਾਈ ਹੋਵੇਗੀ ਲਾਹੇਵੰਦ : ਡੀ.ਸੀ

ਫ਼ਰੀਦਕੋਟ, 19 ਫਰਵਰੀ (ਜਸਵੰਤ ਸਿੰਘ ਪੁਰਬਾ)-ਪੰਚਾਇਤਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਨਵੇਂ ਚੁਣੇ ਗਏ ਪੰਚਾਂ-ਸਰਪੰਚਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ ...

ਪੂਰੀ ਖ਼ਬਰ »

ਰੋਜ਼ਗਾਰ ਮੇਲੇ 'ਚ 182 ਨੌਜਵਾਨਾਂ ਨੇ ਕੀਤੀ ਸ਼ਮੂਲੀਅਤ

ਫ਼ਰੀਦਕੋਟ, 19 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਮੈਹਰ ਫਾਉਂਡੇਸਨ ਵਲੋਂ ਰੋਜ਼ਗਾਰ ਦੀ ਪੁਕਾਰ ਮਿਸ਼ਨ ਤਹਿਤ ਇਕ ਰੋਜ਼ਗਾਰ ਮੇਲਾ ਕੁਸ਼ਲਦੀਪ ਸਿੰਘ ਢਿੱਲੋਂ ਹਲਕਾ ਵਿਧਾਇਕ ਦੀ ਯੋਗ ਅਗਵਾਈ ਹੇਠ ਪ੍ਰਧਾਨ ਮੰਤਰੀ ਕੌਾਸ਼ਲ ਕੇਂਦਰ ਫ਼ਰੀਦਕੋਟ ਲਗਾਇਆ ਗਿਆ | ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਕੈਂਪ 'ਚ 280 ਮਰੀਜ਼ਾਂ ਦੀ ਜਾਂਚ ਕੀਤੀ

ਫ਼ਰੀਦਕੋਟ, 19 ਫ਼ਰਵਰੀ (ਸਤੀਸ਼ ਬਾਗ਼ੀ)-ਸਥਾਨਕ ਦਸਮੇਸ਼ ਨਗਰ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿਚ 280 ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਦਾ ਆਰੰਭ ਕਰਨ ਤੋਂ ਪਹਿਲਾਂ ਕੈਂਪ ਵਿਚ ਹਾਜ਼ਰ ਮਰੀਜ਼ਾਂ, ਮੁਹੱਲਾ ਨਿਵਾਸੀਆਂ ਅਤੇ ਅਮਲੇ ਵਲੋਂ 2 ਮਿੰਟ ...

ਪੂਰੀ ਖ਼ਬਰ »

ਆਕਸਬਿ੍ਜ ਵਰਲਡ ਸਕੂਲ ਵਿਖੇ ਸਾਲਾਨਾ ਸਮਾਰੋਹ ਕਰਵਾਇਆ

ਕੋਟਕਪੂਰਾ, 19 ਫਰਵਰੀ (ਮੇਘਰਾਜ)-ਸਥਾਨਕ ਆਕਸਬਿ੍ਜ ਵਰਲਡ ਸਕੂਲ 'ਚ ਪਿ੍ੰਸੀਪਲ ਯੋਗੇਸ਼ ਸ਼ਰਮਾ ਦੀ ਅਗਵਾਈ ਹੇਠ ਸਾਲਾਨਾ ਸਮਾਰੋਹ 'ਆਗਾਜ਼ 2019' ਦਾ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਉਣ ਨਾਲ ਹੋਈ | ਸਕੂਲ ਦੇ ...

ਪੂਰੀ ਖ਼ਬਰ »

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਸੜਕ ਸੁਰੱਖਿਆ ਹਫ਼ਤਾ ਮਨਾਇਆ

ਪੰਜਗਰਾਈਾ ਕਲਾਂ, 19 ਫਰਵਰੀ (ਕੁਲਦੀਪ ਸਿੰਘ ਗੋਂਦਾਰਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਪ੍ਰੋਗਰਾਮ ਅਫ਼ਸਰ ਵੀਰਪਾਲ ਕੌਰ ਸੇਖੋਂ ਦੀ ਦੇਖ ਰੇਖ ਹੇਠ ਵਿਦਿਆਰਥੀਆਂ ਵਿਚ ਟਰੈਫ਼ਿਕ ਨਿਯਮਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵੱਖ ਵੱਖ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ

ਫ਼ਰੀਦਕੋਟ, 19 ਫ਼ਰਵਰੀ (ਸਤੀਸ਼ ਬਾਗ਼ੀ)-ਗੁਰੂ ਰਵਿਦਾਸ ਜੀ ਦਾ 642ਵਾਂ ਅਵਤਾਰ ਦਿਹਾੜਾ ਸ਼ਰਧਾ ਪੂਰਵਕ ਅਤੇ ਧੂਮਧਾਮ ਨਾਲ ਮਨਾਉਣ ਦੇ ਸਬੰਧ ਵਿਚ ਗੁਰੂ ਰਵਿਦਾਸ ਨੌਜਵਾਨ ਸੁਸਾਇਟੀ (ਰਜਿ:) ਵਲੋਂ ਅੱਜ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰੂ ਰਵਿਦਾਸ ਜੀ ਮੰਦਿਰ, ...

ਪੂਰੀ ਖ਼ਬਰ »

ਭਾਰਤ ਸੰਚਾਰ ਨਿਗਮ ਦੀ ਜਥੇਬੰਦੀ ਵਲੋਂ 3 ਦਿਨਾਂ ਹੜਤਾਲ ਸ਼ੁਰੂ

ਕੋਟਕਪੂਰਾ, 19 ਫ਼ਰਵਰੀ (ਮੋਹਰ ਸਿੰਘ ਗਿੱਲ)-ਆਲ ਯੂਨੀਅਨ ਅਤੇ ਐਸੋਸੀਏਸ਼ਨ ਭਾਰਤ ਸੰਚਾਰ ਨਿਗਮ ਲਿਮ. ਦੇ ਸੱਦੇ 'ਤੇ ਅੱਜ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਸਥਾਨਕ ਮੁਕਤਸਰ ਸੜਕ 'ਤੇ ਸਥਿਤ ਟੈਲੀਫੋਨ ਐਕਸਚੇਂਜ ਦੇ ਗੇਟ ਅੱਗੇ ਤਿੰਨ ਰੋਜਾ ਹੜਤਾਲ ਦੀ ਸ਼ੁਰੂਆਤ ...

ਪੂਰੀ ਖ਼ਬਰ »

ਕਿਸਾਨ ਸਨਮਾਨ ਨਿਧੀ ਸਕੀਮ ਸਬੰਧੀ ਸਵੈ ਘੋਸ਼ਣਾ ਪੱਤਰ ਵੰਡੇ

ਬਾਜਾਖਾਨਾ, 19 ਫਰਵਰੀ (ਜੀਵਨ ਗਰਗ)-ਨੇੜਲੇ ਪਿੰਡ ਮੱਲਾ ਦੀ ਸਹਿਕਾਰੀ ਬਹੁਮੰਤਵੀ ਸਭਾ ਵਿਖੇ ਜਸਵਿੰਦਰ ਸਿੰਘ ਸਰਪੰਚ ਦੀ ਅਗਵਾਈ ਹੇਠ ਸਭਾ ਦੇ ਸਕੱਤਰ ਜਸਵੀਰ ਸਿੰਘ ਅਤੇ ਸੇਲਜ਼ ਮੈਨ ਜਗਰਾਜ ਸਿੰਘ ਦੀ ਅਗਵਾਈ ਹੇਠ 1 ਏਕੜ ਤੋਂ ਲੈ ਕੇ 5 ਏਕੜ ਤੱਕ ਦੇ ਕਿਸਾਨਾਂ ਨੂੰ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਵਿਖੇ ਲੜਕੀਆਂ ਨੂੰ ਸਾਈਕਲ ਵੰਡੇ

ਸਾਦਿਕ, 19 ਫਰਵਰੀ (ਆਰ.ਐਸ.ਧੰੁਨਾ)-ਪੰਜਬ ਸਰਕਾਰ ਵਲੋਂ ਲੜਕੀਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਲਈ ਮਾਈ ਭਾਗੋ ਸਿੱਖਿਆ ਸਕੀਮ ਤਹਿਤ ਦੂਰ ਦੂਰਾਡੇ ਪਿੰਡਾਂ ਤੋਂ ਪੜ੍ਹਣ ਆਉਣ ਵਾਲੀਆਂ ਲੜਕੀਆਂ ਨੂੰ ਸਾਈਕਲ ਵੰਡੇ ਜਾ ਰਹੇ ਹਨ ਦੇ ਤਹਿਤ ਵਿਧਾਇਕ ਕੁਸ਼ਲਦੀਪ ਸਿੰਘ ...

ਪੂਰੀ ਖ਼ਬਰ »

ਸ਼ਾਮ ਲਾਲ ਮੁਖੀਜਾ ਦੀ ਨਿੱਘੀ ਯਾਦ ਵਿਚ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ

ਫ਼ਰੀਦਕੋਟ, 19 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਸੇਵਾ ਭਾਰਤੀ ਸੰਸਥਾ ਵਲੋਂ ਸਵ: ਸ਼ਾਮ ਲਾਲ ਮੁਖੀਜਾ ਦੀ ਯਾਦ 'ਚ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਅਗਰਵਾਲ ਧਰਮਸ਼ਾਲਾ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਅੰਮਿ੍ਤ ਲਾਲ ਗੁਪਤਾ ਵਲੋਂ ਕੀਤਾ ਗਿਆ | ਸੰਸਥਾ ਦੇ ...

ਪੂਰੀ ਖ਼ਬਰ »

ਇਕ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ

ਪੰਜਗਰਾਈਾ ਕਲਾਂ, 19 ਫਰਵਰੀ (ਕੁਲਦੀਪ ਸਿੰਘ ਗੋਂਦਾਰਾ)-ਗੁਰੂ ਨਾਨਕ ਦੇਵ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਾ ਕਲਾਂ ਵਿਖੇ ਇਕ ਰੋਜ਼ਾ ਐਨ.ਐਸ.ਐਸ. ਕੈਂਪ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ...

ਪੂਰੀ ਖ਼ਬਰ »

ਰਣਬੀਰ ਸਿੰਘ ਮੁਹਾਰ ਬਣੇ ਸਪੋਰਟਸ ਕਲੱਬ ਮੜ੍ਹਾਕ ਦੇ ਪ੍ਰਧਾਨ

ਜੈਤੋ, 19 ਫਰਵਰੀ (ਭੋਲਾ ਸ਼ਰਮਾ)-ਸਪੋਰਟਸ ਕਲੱਬ ਪਿੰਡ ਮੜ੍ਹਾਕ ਦੀ ਇਕ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਤੇ ਸਰਪੰਚ ਜਸਕਰਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਮੁਹਾਰ ਪੱਤੀ ਦੀ ਧਰਮਸ਼ਾਲਾ ਵਿਖੇ ਹੋਈ | ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਤਹਿਤ ਕੈਂਪ ਲਗਾਇਆ

ਫ਼ਰੀਦਕੋਟ, 19 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੁਆਰਾ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਜ਼ਿਲੇ੍ਹ ਵਿਚ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਦੀ ਅਗਵਾਈ ਹੇਠ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਤਹਿਤ ਜ਼ਿਲੇ੍ਹ ਦੇ ਵੱਖ-ਵੱਖ ਖੇਤਰਾਂ ਵਿਚ ਕੈਂਪ ਲਗਾਏ ਜਾਣੇ ...

ਪੂਰੀ ਖ਼ਬਰ »

ਦੂਜਾ 'ਸ਼ਬਦ-ਸਾਂਝ ਕਵਿਤਾ ਪੁਰਸਕਾਰ' ਸਮਾਗਮ 3 ਮਾਰਚ ਨੂੰ

ਕੋਟਕਪੂਰਾ, 19 ਫ਼ਰਵਰੀ (ਮੋਹਰ ਸਿੰਘ ਗਿੱਲ)-ਦੂਜਾ 'ਸ਼ਬਦ-ਸਾਂਝ ਕਵਿਤਾ ਪੁਰਸਕਾਰ' ਸਮਾਗਮ 3 ਮਾਰਚ ਦਿਨ ਐਤਵਾਰ ਨੂੰ ਸਵੇਰੇ ਠੀਕ 10 ਵਜੇ ਕੋਟਕਪੂਰਾ ਵਿਖੇ ਕਰਵਾਇਆ ਜਾ ਰਿਹਾ ਹੈ | ਮੰਚ ਦੇ ਜਨਰਲ ਸਕੱਤਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਸਮਾਗਮ ਦੀ ਰੂਪ-ਰੇਖਾ ਉਲੀਕਣ ਲਈ ...

ਪੂਰੀ ਖ਼ਬਰ »

ਗੁਰੂ ਆਸਰਾ ਕਲੱਬ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ

ਫ਼ਰੀਦਕੋਟ, 19 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਗੁਰੂ ਆਸਰਾ ਕਲੱਬ ਕੈਨੇਡਾ ਵਲੋਂ ਨੇੜਲੇ ਪਿੰਡ ਰੱਤੀਰੋੜੀ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਸਬੰਧ ਜਾਣਕਾਰੀ ਦਿੰਦਿਆਂ ਕੈਂਪ ਪ੍ਰਬੰਧਕ ਭਾਈ ...

ਪੂਰੀ ਖ਼ਬਰ »

ਸਰਕਾਰੀ ਸਕੂਲ ਦੀ ਭਲਾਈ ਲਈ ਫ਼ੌਜੀ ਪੂਰਨ ਸਿੰਘ ਦੇ ਪਰਿਵਾਰ ਵਲੋਂ 1.50 ਲੱਖ ਰੁਪਏ ਖ਼ਰਚੇ

ਕੋਟਕਪੂਰਾ, 19 ਫ਼ਰਵਰੀ (ਮੋਹਰ ਸਿੰਘ ਗਿੱਲ)-ਮਰਹੂਮ ਫ਼ੌਜੀ ਪੂਰਨ ਸਿੰਘ ਦੇ ਪਰਿਵਾਰ ਵਲੋਂ ਉਨ੍ਹਾਂ ਦੀ ਯਾਦ ਵਿਚ ਪਾਰਕ ਬਣਾਉਣ ਅਤੇ ਸਰਕਾਰੀ ਸਕੂਲ, ਮੁਹੱਲਾ ਸੁਰਗਾਪੁਰੀ ਕੋਟਕਪੂਰਾ ਦੀਆਂ ਹੋਰ ਘਾਟਾਂ ਨੂੰ ਪੂਰਾ ਕਰਨ ਦਾ ਜ਼ਿੰਮਾ ਲਿਆ ਸੀ | ਫ਼ੌਜੀ ਪੂਰਨ ਸਿੰਘ ਦੀ ...

ਪੂਰੀ ਖ਼ਬਰ »

10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ

ਪੰਜਗਰਾਈਾ ਕਲਾਂ, 19 ਫਰਵਰੀ (ਕੁਲਦੀਪ ਸਿੰਘ ਗੋਂਦਾਰਾ)-ਸੰਤ ਬਾਬਾ ਗੰਡਾ ਸਿੰਘ ਮੈਮੋ. ਸੀਨੀਅਰ ਸੈਕੰਡਰੀ ਸਕੂਲ ਔਲਖ ਵਿਖੇ 9ਵੀਂ ਅਤੇ 11ਵੀਂ ਜਮਾਤ ਵਲੋਂ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਸਕੂਲ ਪ੍ਰਬੰਧਕ ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਕਲੈਰੀਕਲ ਕਰਮਚਾਰੀਆਂ ਵਲੋਂ ਰੋਸ ਧਰਨਾ

ਸ੍ਰੀ ਮੁਕਤਸਰ ਸਾਹਿਬ, 19 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ਤੇ ਸਿਹਤ ਵਿਭਾਗ ਦੇ ਕਲੈਰੀਕਲ ਕਾਮਿਆ ਨੇ ਸਰਕਾਰ ਵਲੋਂ ਮੰਗਾ ਨਾ ਮੰਨਣ ਵਿਰੁੱਧ ਦਫ਼ਤਰੀ ਕੰਮਕਾਜ ਠੱਪ ਕਰਕੇ ਰੋਸ ਧਰਨਾ ਦਿੱਤਾ | ...

ਪੂਰੀ ਖ਼ਬਰ »

'ਜੈਤੋ ਮੋਰਚੇ' ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜੈਤੋ, 19 ਫਰਵਰੀ (ਗੁਰਚਰਨ ਸਿੰਘ ਗਾਬੜੀਆ)-ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਵਿਖੇ 'ਜੈਤੋ ਮੋਰਚੇ' ਦੇ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੇ ਆਰੰਭ ਹੋਣ ਤੋਂ ਪਹਿਲਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਪੱਪਾ ਸਿੰਘ ਨੇ ...

ਪੂਰੀ ਖ਼ਬਰ »

ਮਿਲੇਨੀਅਮ ਵਰਲਡ ਸਕੂਲ 'ਚ ਭਗਤ ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਮਨਾਇਆ

ਪੰਜਗਰਾਈਾ ਕਲਾਂ 19 ਫਰਵਰੀ (ਕੁਲਦੀਪ ਸਿੰਘ ਗੋਂਦਾਰਾ)-ਮਿਲੇਨੀਅਮ ਵਰਲਡ ਸਕੂਲ ਵਿਚ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਇਆ | ਸਮਾਗਮ ਦੀ ਸ਼ੁਰੂਆਤ ਸਕੂਲ ਚੇਅਰਮੈਨ ਵਾਸੂ ਸ਼ਰਮਾ, ਡਾਇਰੈਕਟਰ ਸੀਮਾ ਸ਼ਰਮਾ, ਪਿ੍ੰਸੀਪਲ ਸੂਜੀ.ਕੇ.ਵੀ, ਸਮੂਹ ਸਟਾਫ਼ ਤੇ ...

ਪੂਰੀ ਖ਼ਬਰ »

ਸਵ. ਸਤੀਸ਼ ਕੁਮਾਰ ਗੋਇਲ ਤੇ ਸਵ. ਲਲਿਤਾ ਗੋਇਲ ਦੀ ਯਾਦ 'ਚ ਤੀਸਰਾ ਮੁਫ਼ਤ ਸਿਹਤ ਕੈਂਪ ਲਗਾਇਆ

ਜੈਤੋ, 19 ਫਰਵਰੀ (ਭੋਲਾ ਸ਼ਰਮਾ)-ਸਿਹਤ ਵਿਭਾਗ ਫ਼ਰੀਦਕੋਟ ਤੇ ਹੈਲਥ ਫ਼ਾਰ ਆਲ ਸੁਸਾਇਟੀ ਵਲੋਂ ਜੈਤੋ ਵਿਖੇ ਸਵ. ਸਤੀਸ਼ ਕੁਮਾਰ ਗੋਇਲ ਤੇ ਸਵ. ਲਲਿਤਾ ਗੋਇਲ ਦੀ ਨਿੱਘੀ ਯਾਦ ਨੂੰ ਸਮਰਪਿਤ ਤੀਸਰਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਉਨ੍ਹਾਂ ...

ਪੂਰੀ ਖ਼ਬਰ »

ਕਰਿਆਨੇ ਦੀ ਦੁਕਾਨ 'ਚ ਚੋਰੀ

ਕੋਟਕਪੂਰਾ, 19 ਫਰਵਰੀ (ਮੇਘਰਾਜ)-ਸਥਾਨਕ ਹਰੀਨੌ ਰੋਡ ਤੇ ਸਥਿਤ ਜੇ ਐਸ ਡੇਅਰੀ ਅਤੇ ਕਰਿਆਣਾ ਸਟੋਰ ਤੇ ਰਾਤ ਦੇ ਸਮੇ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਦੁਕਾਨ ਦੇ ਮਾਲਕ ਸਾਧੂ ਸਿੰਘ ਨੇ ਦੱਸਿਆ ਕਿ ਸਵੇਰੇ ਜਦ ਮੈ ਆਪਣੀ ਦੁਕਾਨ ਤੇ ਆਇਆ ਤਾ ਦੁਕਾਨ ਤੇ ਲੱਗਿਆ ...

ਪੂਰੀ ਖ਼ਬਰ »

ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ 'ਬਜਟ ਫੂਕ ਰੈਲੀਆਂ' ਅੱਜ

ਕੋਟਕਪੂਰਾ, 19 ਫਰਵਰੀ (ਮੇਘਰਾਜ)-ਆਪਣੇ ਪਹਿਲੇ ਦੋ ਬਜਟਾਂ ਵਾਂਗ ਪੇਸ਼ ਕੀਤੇ ਤੀਜੇ ਬਜਟ ਵਿਚ ਵੀ ਵਿੱਤ ਮੰਤਰੀ ਨੇ 5 ਲੱਖ ਮੁਲਾਜ਼ਮਾਂ ਅਤੇ 4 ਲੱਖ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ ਕਰ ਦਿੱਤਾ ਹੈ | ਇਸ ਕਾਰਨ ਪਹਿਲਾਂ ਹੀ ਸੰਘਰਸ਼ ਦੇ ...

ਪੂਰੀ ਖ਼ਬਰ »

ਕੋਟਕਪੂਰਾ ਦੀ ਦਾਣਾ ਮੰਡੀ ਵਿਖੇ ਬਾਸਮਤੀ 3795 ਰੁਪਏ ਕੁਇੰਟਲ ਵਿਕੀ

ਕੋਟਕਪੂਰਾ, 19 ਫਰਵਰੀ (ਮੇਘਰਾਜ)-ਅਨਾਜ ਮੰਡੀ ਕੋਟਕਪੂਰਾ ਵਿਖੇ ਅੱਜ ਤੋਤਾ ਰਾਮ ਕਮਿਸ਼ਨ ਏਜੰਟ ਦੀ ਫ਼ਰਮ ਤੇ ਕਿਸਾਨ ਸੁਖਦੇਵ ਸਿੰਘ ਪੁੱਤਰ ਮੰਦਰ ਸਿੰਘ ਪਿੰਡ ਆਕਲੀਆ ਖੁਰਦ ਦੀ ਬਾਸਮਤੀ ਦੀ ਫ਼ਸਲ 3795 ਰੁਪਏ ਕੁਇੰਟਲ ਵਿਕੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕਿਟ ...

ਪੂਰੀ ਖ਼ਬਰ »

ਕਰਮਜੀਤ ਕੌਰ ਯਾਦਗਾਰੀ ਟਰੱਸਟ ਵਲੋਂ ਹੁਸ਼ਿਆਰ ਵਿਦਿਆਰਥਣ ਨੂੰ 11 ਹਜ਼ਾਰ ਰੁਪਏ ਦਾ ਨਕਦ ਇਨਾਮ

ਕੋਟਕਪੂਰਾ, 19 ਫਰਵਰੀ (ਮੇਘਰਾਜ)-ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਦਸਵੀਂ 'ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਖੁਸ਼ੀ ਪੁੱਤਰੀ ਸੰਜੇ ਜਿੰਦਲ ਨੂੰ ਕਰਮਜੀਤ ਕੌਰ ਯਾਦਗਾਰੀ ਟਰੱਸਟ ਵਲੋਂ ਸਕੂਲ ਵਿਖੇ ਹੋਏ ਇਕ ...

ਪੂਰੀ ਖ਼ਬਰ »

ਟੈਲੀਫ਼ਿਲਮ ਵਿਖਾ ਕੇ ਲੋਕਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ

ਫ਼ਰੀਦਕੋਟ, 19 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਬਾਬਾ ਬੰਦਾ ਸਿੰਘ ਬਹਾਦਰ ਨਰਸਿੰਗ ਕਾਲਜ ਫ਼ਰੀਦਕੋਟ ਵਿਖੇ ਧਾਰਮਿਕ ਟੈਲੀਫ਼ਿਲਮ 'ਬਾਣੀ' ਵਿਖਾਈ ਗਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਲਜ ਦੇ ਚੇਅਰਮੈਨ ਪੁਨੀਤਇੰਦਰ ਬਾਵਾ ਸ਼ਾਮਿਲ ਹੋਏ | ਸਮਾਗਮ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਸਾਹਿਤਕ ਸਮਾਗਮ 'ਚ ਪੁਲਵਾਮਾ ਦੇ ਮਿ੍ਤਕ ਸੁਰੱਖਿਆ ਜਵਾਨਾਂ ਨੂੰ ਸ਼ਰਧਾਂਜਲੀ

ਜੈਤੋ, 19 ਫਰਵਰੀ (ਭੋਲਾ ਸ਼ਰਮਾ)-ਦੀਪਕ ਜੈਤੋਈ ਮੰਚ ਜੈਤੋ ਵਲੋਂ ਪੁਲਵਾਮਾ 'ਚ ਮਾਰੇ ਗਏ ਸੁਰੱਖਿਆ ਕਰਚਾਰੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਪੈਨਸ਼ਨਰਜ਼ ਭਵਨ ਵਿਚ ਸਾਹਿਤਕ ਸਮਾਗਮ ਵਿਚ ਜੁੜੇ ਲੇਖਕਾਂ ਨੇ ਇਸ ਵਾਰ ਕੋਈ ਰਚਨਾ ਨਹੀਂ ਸੁਣਾਈ ਤੇ ਸ਼ਰਧਾਂਜਲੀਆਂ ...

ਪੂਰੀ ਖ਼ਬਰ »

ਅਲਾਇੰਸ ਕਲੱਬ ਕੋਟਕਪੂਰਾ ਵਿਸ਼ਵਾਸ ਦਾ ਸਾਲਾਨਾ ਸਮਾਗਮ ਕਰਵਾਇਆ

ਕੋਟਕਪੂਰਾ, 19 ਫ਼ਰਵਰੀ (ਮੋਹਰ ਸਿੰਘ ਗਿੱਲ)-ਅਲਾਇੰਸ ਕਲੱਬ ਕੋਟਕਪੂਰਾ ਵਿਸ਼ਵਾਸ ਦਾ ਸਾਲਾਨਾ ਸਮਾਗਮ ਸਥਾਨਕ ਸਹਿਰ ਦੇ ਇਕ ਨਿੱਜੀ ਹੋਟਲ ਵਿਖੇ ਹੋਇਆ | ਇਸ ਸਮਾਗਮ ਵਿਚ ਜ਼ਿਲ੍ਹਾ-111 ਦੇ ਕੈਬਨਿਟ ਸੈਕਟਰੀ ਕਿ੍ਸ਼ਨ ਮਿੱਤਲ ਤੇ ਰੀਜਨ ਚੇਅਰਮੈਨ ਆਰ.ਪੀ.ਸਿੰਘ ਰੱਖੜਾ ਨੇ ...

ਪੂਰੀ ਖ਼ਬਰ »

ਕੋਹਾਰਵਾਲਾ ਸਕੂਲ ਵਿਖੇ ਸਾਲਾਨਾ ਸਮਾਰੋਹ ਮੌਕੇ ਲੜਕੀਆਂ ਨੂੰ ਸਾਈਕਲ ਵੰਡੇ

ਕੋਟਕਪੂਰਾ, 19 ਫਰਵਰੀ (ਮੇਘਰਾਜ)-ਪਿੰਡ ਕੋਹਾਰਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਨਯੋਗ ਸਿੱਖਿਆ ਸਕੱਤਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਰੀਦਕੋਟ ਜੀ ਦੀਆਂ ਹਦਾਇਤਾਂ ਅਨੁਸਾਰ ਸਕੂਲ ਦੇ ਪਿ੍ੰਸੀਪਲ ਤੇਜਿੰਦਰ ਸਿੰਘ ਦੀ ਅਗਵਾਈ ਵਿਚ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX