ਤਾਜਾ ਖ਼ਬਰਾਂ


ਸਕੂਲ ਬੱਸ ਹੇਠ ਆਉਣ ਨਾਲ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਜ਼ੀਰਕਪੁਰ, 14 ਅਕਤੂਬਰ, {ਹੈਪੀ ਪੰਡਵਾਲਾ }-ਬਿਸ਼ਨਪੁਰਾ ਖੇਤਰ 'ਚ ਇਕ ਨਿੱਜੀ ਸਕੂਲ ਬੱਸ ਦੀ ਲਪੇਟ ਵਿਚ ਆਉਣ ਨਾਲ ਡੇਢ ਸਾਲਾ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਪਿਅੰਸ਼ ਪੁੱਤਰ ਸੰਜੈ ਕੁਮਾਰ ਵਾਸੀ ਬਿਸ਼ਨਪੁਰਾ ਵਜੋਂ ...
ਮਾਨਸਾ ਪੁਲਿਸ ਵੱਲੋਂ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼
. . .  1 day ago
ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਪੁਲਿਸ ਨੇ ਅੰਤਰਰਾਜੀ ਮੋਬਾਈਲ ਫ਼ੋਨ ਬੈਟਰੀ ਗਿਰੋਹ ਦਾ ਪਰਦਾਫਾਸ਼ ਕਰ ਕੇ ਕਰੋੜ ਰੁਪਏ ਤੋਂ ਵਧੇਰੇ ਮੁੱਲ ਦੀਆਂ ਡੁਪਲੀਕੇਟ ਬੈਟਰੀਆਂ ਬਰਾਮਦ ਕੀਤੀਆਂ ...
ਬਠਿੰਡਾ ਵਿਚ ਹੋਇਆ ਨਾਬਾਲਗ ਲੜਕੀ ਦਾ ਵਿਆਹ
. . .  1 day ago
ਬਠਿੰਡਾ 14 ਅਕਤੂਬਰ - ਬਠਿੰਡਾ ਵਿਚ ਨਾਬਾਲਗ ਲੜਕੀ ਦਾ ਵਿਆਹ ਹੋਇਆ ਹੈ ।ਲੜਕੀ ਦੀ ਜਨਮ ਤਰੀਕ 13.1.2003 ਦੱਸੀ ਜਾ ਰਹੀ ਹੈ । ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਬਿਆਨ ਕਲਮਬੰਦ ...
ਸਭਿਆਚਾਰ ਤੇ ਵਿਰਾਸਤੀ ਰੰਗ ਬਿਖ਼ੇਰਦਿਆਂ 61ਵਾਂ ਖੇਤਰੀ ਯੁਵਕ ਅਤੇ ਵਿਰਾਸਤ ਮੇਲਾ ਹੋਇਆ ਸਮਾਪਤ
. . .  1 day ago
ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)- ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੀ 50ਵੀਂ ਵਰ੍ਹੇਗੰਢ ਮੌਕੇ ਕਰਵਾਇਆ ...
ਸੂਬੇ 'ਚ ਵੱਖ-ਵੱਖ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਪੰਜਾਬ ਪੁਲਿਸ ਦੇ 5 ਮੁਲਜ਼ਮਾਂ ਨੂੰ ਮਿਲੇਗੀ ਵਿਸ਼ੇਸ਼ ਛੂਟ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਭਾਰਤ ਸਰਕਾਰ ਨੇ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਕੀਤੇ ਗਏ ਅਪਰਾਧਾਂ ਲਈ ਪੰਜਾਬ ਦੀਆਂ ਵੱਖ-ਵੱਖ...
ਪੀ.ਐਮ.ਸੀ ਬੈਂਕ ਦੇ ਜਮ੍ਹਾ ਕਰਤਾ ਦੇ ਲਈ ਨਿਕਾਸੀ ਸੀਮਾ ਵੱਧ ਕੇ ਹੋਈ 40,000 ਰੁਪਏ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ(ਪੀ.ਐਮ.ਸੀ) ਲਿਮਟਿਡ ਦੇ ਜਮ੍ਹਾਂ ਕਰਤਾ...
ਐਮ.ਆਈ 17 ਹੈਲੀਕਾਪਟਰ ਮਾਮਲੇ 'ਚ ਹਵਾਈ ਫ਼ੌਜ ਦੇ 6 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  1 day ago
ਨਵੀਂ ਦਿੱਲੀ, 14 ਅਕਤੂਬਰ- 27 ਫਰਵਰੀ ਨੂੰ ਸ੍ਰੀਨਗਰ 'ਚ ਐਮ.ਆਈ 17 ਨੂੰ ਆਪਣੀ ਮਿਸਾਈਲ ਦਾਗ਼ਣ ਦੇ ਮਾਮਲੇ 'ਚ ਭਾਰਤੀ ਹਵਾਈ ਫ਼ੌਜ ਵੱਲੋਂ 6 ਅਧਿਕਾਰੀਆਂ...
ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਭੇਜਿਆ ਅੰਤਰਿਮ ਖਰੜਾ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਨੇ ਭਾਰਤ ਨੂੰ ਅੰਤਰਿਮ ਖਰੜਾ ਭੇਜ ...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮੋਗਾ, 14 ਅਕਤੂਬਰ- ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਬੁਰਜ ਹਮੀਰਾ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਰਜ਼ੇ ਦੇ ਦੈਂਤ...
ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਨਾਭਾ, 14 ਅਕਤੂਬਰ (ਅਮਨਦੀਪ ਸਿੰਘ ਲਵਲੀ)- ਇੱਥੇ ਅੱਜ ਇੱਕ ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ 30 ਸਾਲਾ ਦਿਕਸ਼ਾ ਅਤੇ ਉਸ ਦੇ 6 ਸਾਲਾ ਪੁੱਤਰ
ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਉਲਝਦਾ ਜਾ ਰਿਹੈ ਰੇੜਕਾ
. . .  1 day ago
ਚੰਡੀਗੜ੍ਹ, 14 ਅਕਤੂਬਰ- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਾਂਝੇ ਸਮਾਗਮਾਂ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਰੇੜਕਾ ਉਲਝਦਾ ਜਾ ...
ਪੰਜਾਬ 'ਚ ਪਰਾਲੀ ਸਾੜਨ ਦੇ ਮੁੱਦੇ 'ਤੇ ਭਾਰਤ ਭੂਸ਼ਨ ਆਸ਼ੂ ਨੇ ਦਿੱਤਾ ਇਹ ਬਿਆਨ
. . .  1 day ago
ਚੰਡੀਗੜ੍ਹ, 14 ਅਕਤੂਬਰ- ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ...
ਬਾਲਾਕੋਟ 'ਚ ਆਤਮਘਾਤੀ ਹਮਲਾਵਰਾਂ ਸਣੇ 45-50 ਅੱਤਵਾਦੀ ਲੈ ਰਹੇ ਹਨ ਟਰੇਨਿੰਗ
. . .  1 day ago
ਨਵੀਂ ਦਿੱਲੀ, 14 ਅਕਤੂਬਰ- ਸਰਕਾਰੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ ਕਿ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ 'ਚ 45-50 ਅੱਤਵਾਦੀ ਟਰੇਨਿੰਗ ਲੈ...
ਖੱਟੜ ਨੇ 'ਮਰੀ ਹੋਈ ਚੂਹੀ' ਨਾਲ ਕੀਤੀ ਸੋਨੀਆ ਗਾਂਧੀ ਦੀ ਤੁਲਨਾ
. . .  1 day ago
ਚੰਡੀਗੜ੍ਹ, 14 ਅਕਤੂਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲੈ ਕੇ ਬਹੁਤ ਹੀ ਇਤਰਾਜ਼ਯੋਗ ਬਿਆਨ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ...
ਅੰਮ੍ਰਿਤਸਰ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਅਜਨਾਲਾ/ਛੇਹਰਟਾ (ਗੁਰਪ੍ਰੀਤ ਸਿੰਘ ਢਿੱਲੋਂ, ਸੁੱਖ ਵਡਾਲੀ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਨੇ ਜ਼ਿਲ੍ਹਾ ਅੰਮ੍ਰਿਤਸਰ...
22 ਅਕਤੂਬਰ ਨੂੰ ਪਟਿਆਲਾ ਵਿਖੇ ਪੁੱਜੇਗਾ ਕੌਮਾਂਤਰੀ ਨਗਰ ਕੀਰਤਨ, ਤਿਆਰੀਆਂ ਸਬੰਧੀ ਕੀਤੀ ਗਈ ਇਕੱਤਰਤਾ
. . .  1 day ago
ਸੌਰਵ ਗਾਂਗੁਲੀ ਚੁਣੇ ਗਏ ਬੀ. ਸੀ. ਸੀ. ਆਈ. ਦੇ ਪ੍ਰਧਾਨ- ਰਾਜੀਵ ਸ਼ੁਕਲਾ
. . .  1 day ago
ਹਰ ਮੋਰਚੇ 'ਤੇ ਫ਼ੇਲ੍ਹ ਸਾਬਤ ਹੋਈ ਪੰਜਾਬ ਦੀ ਕਾਂਗਰਸ ਸਰਕਾਰ : ਬੀਬਾ ਬਾਦਲ
. . .  1 day ago
ਅਰਥ ਸ਼ਾਸਤਰ 'ਚ ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਸਣੇ ਤਿੰਨ ਨੂੰ ਮਿਲੇਗਾ ਨੋਬਲ ਪੁਰਸਕਾਰ
. . .  1 day ago
ਅਫ਼ਗ਼ਾਨਿਸਤਾਨ 'ਚ ਹੋਏ ਹਵਾਈ ਹਮਲਿਆਂ ਦੌਰਾਨ ਨੌਂ ਅੱਤਵਾਦੀ ਢੇਰ
. . .  1 day ago
ਤਾਮਿਲਨਾਡੂ 'ਚ ਮਸਾਲਿਆਂ ਦੀ ਫੈਕਟਰੀ 'ਚ ਲੱਗੀ ਅੱਗ
. . .  1 day ago
ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ 'ਵ੍ਹਾਈਟ ਸਿਟੀ' ਬਣਾਉਣ ਲਈ ਰੰਗ-ਰੋਗਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ
. . .  1 day ago
ਦਰਬਾਰ-ਏ-ਖਾਲਸਾ ਨੇ ਕੋਟਕਪੂਰੇ 'ਚ ਮਨਾਇਆ ਲਾਹਨਤ ਦਿਹਾੜਾ
. . .  1 day ago
ਅਣਮਿਥੇ ਸਮੇਂ ਦੇ ਲਈ ਹੜਤਾਲ 'ਤੇ ਗਏ ਹਿੰਦੁਸਤਾਨ ਐਰੋਨੀਟਿਕਸ ਲਿਮਟਿਡ ਦੇ ਕਰਮਚਾਰੀ
. . .  1 day ago
ਮੁੰਬਈ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ
. . .  1 day ago
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਬੀ. ਸੀ. ਸੀ. ਆਈ. ਦੇ ਦਫ਼ਤਰ 'ਚ ਪਹੁੰਚੇ ਸੌਰਵ ਗਾਂਗੁਲੀ
. . .  1 day ago
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਭਾਰਤ ਦੀ ਪਹਿਲੀ ਨੇਤਰਹੀਣ ਆਈ.ਏ.ਐੱਸ ਅਧਿਕਾਰੀ ਨੇ ਸਬ-ਕਲੈਕਟਰ ਵਜੋਂ ਸੰਭਾਲਿਆ ਅਹੁਦਾ
. . .  1 day ago
ਐੱਨ. ਐੱਸ. ਏ. ਡੋਭਾਲ ਨੇ ਕਿਹਾ- ਐੱਫ. ਏ. ਟੀ. ਐੱਫ. ਦੇ ਦਬਾਅ 'ਚ ਪਾਕਿਸਤਾਨ
. . .  1 day ago
ਜਾਪਾਨ 'ਚ 'ਹੇਜਬੀਸ' ਤੂਫ਼ਾਨ ਕਾਰਨ ਮਰਨ ਵਾਲਿਆਂ ਦਾ ਗਿਣਤੀ ਵੱਧ ਕੇ ਹੋਈ 39
. . .  1 day ago
ਪੀ.ਐਮ.ਸੀ ਬੈਂਕ ਘੋਟਾਲਾ : 16 ਅਕਤੂਬਰ ਤੱਕ ਵਧਾਈ ਗਈ ਤਿੰਨ ਦੋਸ਼ੀਆਂ ਦੀ ਪੁਲਿਸ ਹਿਰਾਸਤ
. . .  1 day ago
ਜੰਮੂ-ਕਸ਼ਮੀਰ 'ਚ ਫੜੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ
. . .  1 day ago
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
. . .  1 day ago
ਕਾਂਗਰਸੀ ਨੇਤਾ ਡੀ.ਕੇ. ਸ਼ਿਵਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਮੰਗਲਵਾਰ ਤੱਕ ਦੇ ਲਈ ਮੁਲਤਵੀ
. . .  1 day ago
ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜਾਂ ਜਾਇਜ਼ਾ ਲੈਣ ਵਾਸਤੇ ਡੇਰਾ ਬਾਬਾ ਨਾਨਕ ਪੁਜੀ ਕੇਂਦਰੀ ਟੀਮ
. . .  1 day ago
ਕਸ਼ਮੀਰ 'ਚ ਸ਼ੁਰੂ ਹੋਈ ਮੋਬਾਇਲ ਪੋਸਟ ਪੇਡ ਸੇਵਾ
. . .  1 day ago
17 ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇਗਾ ਕੌਮਾਂਤਰੀ ਨਗਰ ਕੀਰਤਨ
. . .  1 day ago
ਪਾਕਿਸਤਾਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਨੀਦਰਲੈਂਡ ਦੇ ਰਾਜਾ ਅਤੇ ਰਾਣੀ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਦਿੱਲੀ 'ਚ ਐੱਨ. ਆਈ. ਏ. ਦੀ ਨੈਸ਼ਨਲ ਕਾਨਫ਼ਰੰਸ ਜਾਰੀ
. . .  1 day ago
ਮਹਿਲਾ ਮਰੀਜ਼ ਨਾਲ ਜਬਰ ਜਨਾਹ ਅਤੇ ਬਲੈਕਮੇਲ ਕਰਨ ਦੇ ਦੋਸ਼ 'ਚ ਡਾਕਟਰ ਗ੍ਰਿਫ਼ਤਾਰ
. . .  1 day ago
ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਰਾਸ਼ਟਰੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ
. . .  1 day ago
ਨੀਦਰਲੈਂਡ ਦੇ ਰਾਜਕੁਮਾਰ ਤੇ ਰਾਜਕੁਮਾਰੀ ਵੱਲੋਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  1 day ago
ਪੀ.ਚਿਦੰਬਰਮ ਨੂੰ ਅੱਜ ਦਿੱਲੀ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  1 day ago
ਯੂ.ਪੀ : 2 ਮੰਜ਼ਲਾਂ ਇਮਾਰਤ ਡਿੱਗਣ ਕਾਰਨ 7 ਮੌਤਾਂ, 15 ਜ਼ਖਮੀ
. . .  1 day ago
ਕਸ਼ਮੀਰ ਘਾਟੀ 'ਚ ਅੱਜ ਦੁਪਹਿਰ ਬਾਅਦ ਪੋਸਟ ਪੇਡ ਮੋਬਾਈਲ ਸੇਵਾਵਾਂ ਹੋ ਜਾਣਗੀਆਂ ਚਾਲੂ
. . .  1 day ago
ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਅੱਜ ਵੱਲੋਂ ਆਖ਼ਰੀ ਦਲੀਲ ਅੱਜ
. . .  1 day ago
ਝਾਬੂਆ ਵਿਧਾਨ ਸਭਾ ਜ਼ਿਮਨੀ ਚੋਣ ਜਿੱਤੀ ਤਾਂ ਬਦਲ ਦੇਵਾਂਗੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ - ਵਿਜੇਵਰਗੀਆ
. . .  1 day ago
ਹਰਿਆਣਾ ਚੋਣਾਂ : ਪ੍ਰਧਾਨ ਮੰਤਰੀ ਮੋਦੀ ਅੱਜ ਬੱਲਭਗੜ੍ਹ ਤੇ ਰਾਹੁਲ ਮੇਵਾਤ 'ਚ ਕਰਨਗੇ ਰੈਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਫੱਗਣ ਸੰਮਤ 550

ਖੰਨਾ / ਸਮਰਾਲਾ

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਵੱਖ-ਵੱਖ ਥਾੲੀਂ ਸਮਾਗਮ

ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ, ਓਬਰਾਏ/ਧੀਮਾਨ)- ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ | ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਲੰਘਿਆ | ਵਾਰਡ ਨੰਬਰ-19 ਦੀ ਕੌਾਸਲਰ ਰੂਬੀ ਭਾਟੀਆ ਅਤੇ ਕੌਾਸਲਰ ਰਵਿੰਦਰ ਸਿੰਘ ਬੱਬੂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕੀਤੇ ਗਏ | ਇਸ ਮੌਕੇ ਹਰਜੀਤ ਸਿੰਘ ਭਾਟੀਆ, ਦਰਸ਼ਨ ਸਿੰਘ, ਹਰਭਜਨ ਸਿੰਘ, ਸੁਰਿੰਦਰ ਕੁਮਾਰ, ਵਿਸ਼ਾਲ ਕੁਮਾਰ, ਪ੍ਰਧਾਨ ਬਾਲੀ ਰਾਮ, ਦੀਪਕ ਸਿੰਘ, ਸੁਰਿੰਦਰ ਕੁਮਾਰ, ਵਿਸ਼ਾਲ ਕੁਮਾਰ, ਪ੍ਰਧਾਨ ਬਾਲੀ ਰਾਮ, ਦੀਪਕ ਅੱਤਰੀ ਅਤੇ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਮਾਜਰਾ ਰਹੌਣ 'ਚ ਪ੍ਰਕਾਸ਼ ਦਿਹਾੜਾ
ਖੰਨਾ, (ਹਰਜਿੰਦਰ ਸਿੰਘ ਲਾਲ)-ਨੇੜਲੇ ਪਿੰਡ ਮਾਜਰਾ (ਰਹੌਣ) ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਜਥੇਦਾਰ ਦਵਿੰਦਰ ਸਿੰਘ ਖੱਟੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਦਾ ਸੰਗਤ ਵਲੋਂ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਭਾਈ ਸੱਜਣ ਸਿੰਘ, ਭਾਈ ਜਸਵੀਰ ਸਿੰਘ, ਭਾਈ ਗੁਰਮੇਲ ਸਿੰਘ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ | ਮੁੱਖ ਗੰ੍ਰਥੀ ਭਾਈ ਸ਼ਿੰਗਾਰਾ ਸਿੰਘ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਸਬੰਧੀ ਵਿਚਾਰ ਚਰਚਾ ਕੀਤੀ | ਇਸ ਮੌਕੇ ਜਸਵਿੰਦਰ ਸਿੰਘ ਜੱਸੀ, ਸਰਪੰਚ ਹਰਵਿੰਦਰ ਕੌਰ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਖਜਾਨਚੀ ਭਜਨ ਸਿੰਘ, ਗੁਰਚਰਨ ਸਿੰਘ ਚੰਨੀ, ਹਰਵਿੰਦਰ ਸਿੰਘ ਪੱਪੂ, ਸੂਬੇਦਾਰ ਗੁਰਮੇਲ ਸਿੰਘ, ਯਾਦਵਿੰਦਰ ਸਿੰਘ, ਪਰਮਿੰਦਰ ਕੌਰ ਪੰਚ, ਕੁਲਦੀਪ ਸਿੰਘ, ਅਵਤਾਰ ਸਿੰਘ ਬਿੱਟੂ, ਪਰਦੀਪ ਸਿੰਘ, ਪਰਮਿੰਦਰ ਸਿੰਘ ਬੰਟੀ, ਮਨਦੀਪ ਸਿੰਘ ਮੰਨਾ,ਮੋਹਣ ਸਿੰਘ, ਮਾਸਟਰ ਜੱਸੀ ਸਾਊਾਡ, ਕੁਲਵੰਤ ਕੌਰ, ਪੂਨਮ ਆਦਿ ਹਾਜ਼ਰ ਸਨ |
ਡੇਹਲੋਂ ਵਿਖੇ ਨਗਰ ਕੀਰਤਨ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਕਸਬਾ ਡੇਹਲੋਂ ਵਿਖੇ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ¢ ਇਸ ਮੌਕੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ, ਜਦਕਿ ਮੀਰੀ ਪੀਰੀ ਗਤਕਾ ਅਖਾੜਾ ਡੇਹਲੋਂ ਦੇ ਬੱਚਿਆਂ ਨੇ ਗਤਕੇ ਦੇ ਜੌਹਰ ਦਿਖਾਏ¢ ਨਗਰ ਕੀਰਤਨ ਦਾ ਪਿੰਡ ਦੇ ਵੱਖ ਵੱਖ ਪੜਾਵਾਂ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ¢
ਸਮਰਾਲਾ ਵਿਖੇ ਪ੍ਰਕਾਸ਼ ਦਿਹਾੜਾ
ਸਮਰਾਲਾ, (ਬਲਜੀਤ ਸਿੰਘ ਬਘੌਰ)-ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸਮਰਾਲਾ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ | ਪਿੰਡ ਬਘੌਰ ਦੇ ਗੁਰੂ ਘਰ ਹਾਲ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਭਾਈ ਰਣਧੀਰ ਸਿੰਘ ਭੰਗਲਾਂ ਵਾਲਿਆਂ ਦੇ ਜਥੇ ਨੇ ਗੁਰਬਾਣੀ ਵਿਖਿਆਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ |
ਮਲੌਦ 'ਚ ਪ੍ਰਕਾਸ਼ ਦਿਹਾੜਾ ਮਨਾਇਆ
ਮਲੌਦ, (ਨਿਜ਼ਾਮਪੁਰ/ਚਾਪੜਾ)-ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਨਿਜ਼ਾਮਪੁਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਸਮਾਗਮ ਦੌਰਾਨ ਬਾਬਾ ਏਕਮ ਸਿੰਘ ਨਿਜ਼ਾਮਪੁਰ, ਬਾਬਾ ਧਰਮਪਾਲ ਸਿੰਘ ਤੇ ਬਾਬਾ ਸੰਤੋਖ ਸਿੰਘ ਭਸੌੜ ਵਾਲਿਆਂ ਨੇ ਕੀਰਤਨ ਵਿਖਿਆਨ ਕੀਤਾ | ਇਸ ਸਮਾਰੋਹ ਵਿਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਯਾਦਵਿੰਦਰ ਸਿੰਘ ਜੰਡਾਲੀ ਤੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ ਦੇ ਸ਼ਿਰਕਤ ਕਰਨ 'ਤੇ ਸਰਪੰਚ ਗੁਰਜੰਟ ਸਿੰਘ ਜੰਟੀ ਨੇ ਸਿਰੋਪਾਉ ਪਾ ਕੇ ਵਿਸ਼ੇਸ਼ ਸਨਮਾਨ ਕੀਤਾ | ਇਸੇ ਤਰਾਂ ਪਿੰਡ ਸਿਹੌੜਾ, ਲਸਾੜਾ, ਰੱਬੋਂ, ਮਦਨੀਪੁਰ, ਕੂਹਲੀ ਆਦਿ ਪਿੰਡਾਂ ਵਿਚ ਸ਼ਰਧਾ ਤੇ ਸਤਿਕਾਰ ਸਹਿਤ ਗੁਰਪੁਰਬ ਮਨਾਇਆ ਗਿਆ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਕਾਸ਼ ਸਿੰਘ, ਪੰਚ ਧਰਮ ਸਿੰਘ ਨੀਲਾ, ਪੰਚ ਮਸਤ ਸਿੰਘ, ਹਾਕਮ ਸਿੰਘ ਹਾਕੀ, ਹਰਪਾਲ ਸਿੰਘ ਪਾਲਾ, ਮੇਜਰ ਸਿੰਘ ਗੋਲਾ, ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
ਸੋਮਲ ਖੇੜੀ ਵਿਖੇ ਸਮਾਗਮ
ਮਲੌਦ, (ਸਹਾਰਨ ਮਾਜਰਾ)-ਸੋਮਲ ਖੇੜੀ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦਾ ਭੋਗ ਪੈਣ ਉਪਰੰਤ ਸੰਤ ਬਾਬਾ ਸੁਖਦੇਵ ਸਿੰਘ ਰੋੜੀਆਂ ਵਾਲਿਆਂ, ਸੰਤ ਬਾਬਾ ਹਰੀਪਾਲ ਸਿੰਘ ਧੌਲ ਮਾਜਰੇ ਵਾਲਿਆਂ ਨੇ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਫ਼ਲਸਫ਼ੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਾਬਕਾ ਕੌਾਸਲਰ ਰਾਮ ਸਿੰਘ, ਮਾ: ਅਤਰ ਸਿੰਘ, ਰਾਮਦਿਆਲ ਸਿੰਘ, ਬਾਪੂ ਸਾਧੂ ਸਿੰਘ, ਹਰਜੀਤ ਸਿੰਘ ਭੋਲਾ, ਮਾ: ਸਵਰਨ ਸਿੰਘ ਸਮੇਤ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਆਏ ਪਤਵੰਤਿਆਂ ਅਤੇ ਆੜ੍ਹਤੀ ਲਖਵੀਰ ਸਿੰਘ ਲੱਖਾ ਸੋਮਲ ਖੇੜੀ ਸਮੇਤ ਹੋਰ ਦਾਨੀ ਸੱਜਣਾਂ ਦਾ ਧੰਨਵਾਦ ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਕੌਾਸਲਰ ਰਛਪਾਲ ਸਿੰਘ ਪਾਲਾ ਸੋਮਲ ਖੇੜੀ, ਗੁਰਦੀਪ ਸਿੰਘ ਭੋਲਾ ਐਮ.ਸੀ., ਗੁਰਜੰਟ ਸਿੰਘ ਐਮ.ਸੀ., ਬਲਵੰਤ ਰਾਮ ਪੱਪੂ ਸਾਬਕਾ ਬਲਾਕ ਸੰਮਤੀ ਮੈਂਬਰ, ਇੰਜੀ: ਹਰਮਿੰਦਰ ਸਿੰਘ ਸਹਾਰਨ ਮਾਜਰਾ, ਜਸਵੀਰ ਸਿੰਘ ਬਿੱਲੂ ਮਣਕੂ, ਜਸਵੰਤ ਸਿੰਘ ਸਰਪੰਚ ਸੋਮਲ ਖੇੜੀ, ਬਲਵਿੰਦਰ ਸਿੰਘ ਰੋੜੀਆਂ ਆਦਿ ਨਗਰ ਦੇ ਪਤਵੰਤੇ ਹਾਜ਼ਰ ਸਨ |
ਮਲੌਦ, (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਆਲਮਪੁਰ ਚਾਪੜਾ ਵਿਖੇ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਵਿਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਯਾਦਵਿੰਦਰ ਸਿੰਘ ਜੰਡਾਲੀ ਅਤੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਅਵਿੰਦਰਦੀਪ ਸਿੰਘ ਜੱਸਾ ਰੋੜੀਆ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਪਰਮਿੰਦਰ ਸਿੰਘ ਚਾਪੜਾ, ਸਰਪੰਚ ਰੂਪ ਸਿੰਘ ਫਿਰੌਜਪੁਰ, ਸਰਪੰਚ ਪਰਜਮੀਤ ਕੌਰ ਆਲਮਪੁਰ, ਮੱਖਣ ਸਿੰਘ, ਜਗਮੇਲ ਸਿੰਘ, ਹਰਜਿੰਦਰ ਸਿੰਘ, ਅਮਨਦੀਪ ਸਿੰਘ, ਸੁੱਖੀ ਸਿੰਘ, ਸੁਖਦੇਵ ਸਿੰਘ, ਸ਼ਮਸ਼ਾਦ, ਕਾਕਾ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ, ਨੰਬਰਦਾਰ ਗੁਰਦੀਪ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ |
ਕੁਹਾੜਾ ਵਿਖੇ ਪ੍ਰਕਾਸ਼ ਦਿਹਾੜਾ ਮਨਾਇਆ
ਕੁਹਾੜਾ, (ਤੇਲੂ ਰਾਮ ਕੁਹਾੜਾ)- ਭਗਤ ਸ੍ਰੀ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਕੁਹਾੜਾ ਦੇ ਗੁਰਦੁਆਰਾ ਸ੍ਰੀ ਸੰਗਤ ਸਰ ਵਿਚ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ | ਭਾਈ ਗੁਰਚਰਨ ਸਿੰਘ ਅਤੇ ਭਾਈ ਸ਼ੇਰ ਸਿੰਘ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ |
ਈਸੜੂ, (ਬਲਵਿੰਦਰ ਸਿੰਘ)- ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਈਸੜੂ ਤੋਂ ਇਲਾਵਾ ਕਰੌਦੀਆਂ, ਚੀਮਾ, ਅਲੂਣਾ, ਨਸਰਾਲੀ, ਕੰਮਾ, ਘੁਰਲਾ, ਫੈਜਗੜ ਆਦਿ ਪਿੰਡਾਂ ਵਿਚ ਪੂਰੀ ਸ਼ਰਧਾ ਅਤੇ ਉਤਸ਼ਾਹ ਪੂਰਵਕ ਮਨਾਇਆ ਗਿਆ |
ਤੱਖਰਾਂ 'ਚ ਪ੍ਰਕਾਸ਼ ਦਿਹਾੜਾ ਮਨਾਇਆ
ਮਾਛੀਵਾੜਾ ਸਾਹਿਬ, (ਮਨੋਜ ਕੁਮਾਰ) ਇੱਥੋਂ ਨੇੜਲੇ ਪਿੰਡ ਤੱਖਰਾਂ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪਿੰਡ ਵਾਸੀਆਂ ਵਲੋਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਉਪਰੰਤ ਧਾਰਮਿਕ ਸਮਾਗਮ ਵਿਚ ਗੁ: ਸਾਹਿਬ ਦੇ ਸੇਵਾਦਾਰ ਗਿਆਨੀ ਹਰਪਾਲ ਸਿੰਘ ਨੇ ਭਗਤ ਰਵਿਦਾਸ ਜੀ ਦੇ ਸੰਘਰਸ਼ਮਈ ਜੀਵਨ 'ਤੇ ਚਾਨਣਾ ਪਾ ਕੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ, ਜਦਕਿ ਜਗਰੂਪ ਸਿੰਘ ਨੇ ਕਵਿਤਾ ਪੇਸ਼ ਕੀਤੀ | ਇਸ ਮੌਕੇ ਸੂਬੇਦਾਰ ਹਰੀ ਸਿੰਘ, ਸਰਪੰਚ ਗੁਰਮੀਤ ਸਿੰਘ, ਭੀਮ ਸਿੰਘ, ਅਵਤਾਰ ਸਿੰਘ, ਮਿਸਤਰੀ ਲਾਭ ਸਿੰਘ, ਨਰਿੰਦਰ ਸਿੰਘ ਜੀ.ਓ.ਜੀ., ਤਾਰਾ ਸਿੰਘ ਆਪ੍ਰੇਟਰ, ਸਰਬਜੀਤ ਕਾਲਾ, ਨਿਰਮਲ ਸਿੰਘ, ਨਵ, ਪ੍ਰਭ, ਅੰਮਿ੍ਤ, ਬਲਵੀਰ ਸਿੰਘ ਬੱਬੀ ਤੇ ਹੋਰ ਹਾਜ਼ਰ ਸਨ¢
ਸਾਹਨੇਵਾਲ 'ਚ ਧਾਰਮਿਕ ਸਮਾਗਮ
ਸਾਹਨੇਵਾਲ, (ਹਰਜੀਤ ਸਿੰਘ ਢਿੱਲੋਂ, ਅਮਰਜੀਤ ਸਿੰਘ ਮੰਗਲੀ)-ਗੁਰਦੁਆਰਾ ਭਗਤ ਰਵਿਦਾਸ ਜੀ ਕੁਹਾੜਾ ਰੋਡ ਸਾਹਨੇਵਾਲ ਵਿਖੇ ਪ੍ਰਕਾਸ਼ ਦਿਹਾੜੇ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਹਜ਼ੂਰੀ ਰਾਗੀ ਭਾਈ ਬਲਰਾਜ ਸਿੰਘ ਦੇ ਜਥੇ ਨੇ ਕੀਰਤਨ ਕੀਤਾ, ਜਦਕਿ ਭਾਈ ਬਲਦੇਵ ਸਿੰਘ ਪਾਉਂਟਾ ਸਾਹਿਬ ਵਾਲਿਆਂ ਨੇ ਕਥਾ ਵਿਖਿਆਨ ਕੀਤਾ | ਇਸ ਮੌਕੇ ਪ੍ਰਧਾਨ ਨਗਰ ਕੌਾਸਲ ਸੁਖਜੀਤ ਸਿੰਘ ਹਰਾ, ਪ੍ਰਧਾਨ ਮਹਿੰਦਰ ਸਿੰਘ, ਮਾ. ਜਗਦੀਸ਼ ਸਿੰਘ, ਸੋਮਾ ਸਿੰਘ, ਨਵਦੀਪ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ, ਮਨਦੀਪ ਸਿੰਘ, ਬਲਵੀਰ ਸਿੰਘ, ਰਮੇਸ਼ ਕੁਮਾਰ ਪੱਪੂ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |
ਗੁੱਜਰਵਾਲ 'ਚ ਪ੍ਰਕਾਸ਼ ਦਿਹਾੜਾ
ਜੋਧਾਂ, (ਗੁਰਵਿੰਦਰ ਸਿੰਘ ਹੈਪੀ)- ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਵੈੱਲਫੇਅਰ ਸੁਸਾਇਟੀ ਵਲੋਂ ਗੁਰਦੁਆਰਾ ਭਾਈ ਕਾ ਡੇਰਾ ਸਾਹਿਬ ਗੁੱਜਰਵਾਲ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਰਾਗੀ ਜਥਿਆਂ ਭਾਈ ਅਮਰਜੀਤ ਸਿੰਘ ਘਵੱਦੀ, ਬਾਬਾ ਖ਼ੁਸ਼ਕਿਸਮਤ ਸਿੰਘ ਨੇ ਕਥਾ-ਕੀਰਤਨ ਰਾਹੀਂ ਹਾਜ਼ਰੀ ਭਰੀ | ਇਸ ਮੌਕੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ ਵਿਚ ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਨਵੀਂ ਬੱਸ ਤਿਆਰ ਕਰਕੇ ਸੰਗਤਾਂ ਦੇ ਸਪੁਰਦ ਕੀਤੀ ਗਈ | ਇਸ ਮੌਕੇ ਜਥੇਦਾਰ ਜਗਰੂਪ ਸਿੰਘ, ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਰਵਿੰਦਰ ਸਿੰਘ ਚਾਵਲਾ, ਕੁਲਦੀਪ ਸਿੰਘ ਬੋਪਾਰਾਏ ਛਪਾਰ, ਬੂਟਾ ਸਿੰਘ ਧਾਲੀਵਾਲ, ਡਾ ਬੀ. ਐੱਸ. ਢਿੱਲੋਂ, ਗੁਰਮੇਲ ਸਿੰਘ ਖੰਡੂਰ, ਸਤਨਾਮ ਸਿੰਘ ਚੂੰਬਰ, ਕੈਪਟਨ ਮਲਕੀਤ ਸਿੰਘ ਵਾਲੀਆ, ਗਿਆਨੀ ਕਰਨੈਲ ਸਿੰਘ ਗੰਭੀਰ, ਸਰਪੰਚ ਹਰਦੀਪ ਸਿੰਘ ਮਾਹਲਾ, ਸਰਪੰਚ ਰੁਲਦਾ ਸਿੰਘ ਪੰਡੋਰੀ, ਬੀਬੀ ਕਸ਼ਮੀਰ ਕੌਰ, ਜੱਗਾ ਸਿੰਘ ਮਾਣੂਕੇ ਗਿੱਲ, ਬਾਬਾ ਖ਼ੁਸ਼ਕਿਸਮਤ ਸਿੰਘ ਆਸੀ, ਇੰਦਰਜੀਤ ਸਿੰਘ, ਤਪਿੰਦਰ ਸਿੰਘ ਪੁਹੀੜ, ਸਰਪੰਚ ਕੁਲਵੰਤ ਸਿੰਘ ਸਲਾਰਮਾਜਰਾ, ਸੁਖੀ ਗਰੇਵਾਲ, ਪ੍ਰਦੀਪ ਭਨੋਟ, ਜਗਰੂਪ ਸਿੰਘ ਪੰਚਾਇਤ ਸਕੱਤਰ, ਸੁਰਜੀਤ ਸਿੰਘ, ਹਰਮਨ ਸਿੰਘ ਧਾਲੀਵਾਲ, ਭਰਪੂਰ ਸਿੰਘ, ਪਾਲ ਸਿੰਘ ਆਦਿ ਹਾਜ਼ਰ ਸਨ |
ਰਾਜੇਵਾਲ 'ਚ ਪ੍ਰਕਾਸ਼ ਦਿਹਾੜਾ
ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)- ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪਿੰਡ ਰਾਜੇਵਾਲ ਵਿਖੇ ਰਵਿਦਾਸ ਕਮੇਟੀ ਅਤੇ ਨਗਰ ਨਿਵਾਸੀਆਂ ਵਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਬਾਬਾ ਜਸਵੀਰ ਸਿੰਘ ਨੇ ਕੀਰਤਨ ਵਿਖਿਆਨ ਦੁਆਰਾ ਭਗਤ ਰਵਿਦਾਸ ਜੀ ਦੇ ਦੱਸੇ ਮਾਰਗ 'ਤੇ ਚੱਲਣ ਲਈ ਪ੍ਰੇਰਿਆ | ਸਰਪੰਚ ਸੁਦਾਗਰ ਸਿੰਘ,ਕਮੇਟੀ ਪ੍ਰਧਾਨ ਰਾਜਿੰਦਰ ਸਿੰਘ ਧਾਲੀਵਾਲ, ਮੀਤ ਪ੍ਰਧਾਨ ਗੁਰਮੁਖ ਸਿੰਘ, ਸੈਕਟਰੀ ਚਰਨਜੀਤ ਸਿੰਘ, ਚਰਨਜੀਤ ਸਿੰਘ, ਨਾਜ਼ਰ ਸਿੰਘ ਕੈਨੇਡਾ, ਸਵਰਨ ਸਿੰਘ, ਦੀਦਾਰ ਸਿੰਘ, ਸਿਕੰਦਰ ਸਿੰਘ, ਭਗਵੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਤੇ ਪ੍ਰਮੁੱਖ ਵਿਅਕਤੀ ਹਾਜ਼ਰ ਸਨ |
ਪਾਇਲ 'ਚ ਨਗਰ ਕੀਰਤਨ
ਪਾਇਲ, (ਰਜਿੰਦਰ ਸਿੰਘ, ਗੁਰਦੀਪ ਸਿੰਘ ਨਿਜ਼ਾਮਪੁਰ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁਰੂ ਰਵਿਦਾਸ ਸਭਾ ਵਾਰਡ ਨੰ: 11 ਪਾਇਲ ਤੇ ਸ਼ਹਿਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦਾ ਸਵਾਗਤ ਕਰਦਿਆਂ ਉੱਘੇ ਸਮਾਜ ਸੇਵੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਪੰਜ ਪਿਆਰਿਆਂ ਨੂੰ ਸਨਮਾਨਿਤ ਕੀਤਾ | ਭਾਈ ਬਲਵਿੰਦਰ ਸਿੰਘ ਭੌਰਲਾ ਦੇ ਢਾਡੀ ਜਥੇ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਇਤਿਹਾਸ 'ਤੇ ਚਾਨਣ ਪਾ ਕੇ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਪ੍ਰਧਾਨ ਮੇਲਾ ਸਿੰਘ, ਪ੍ਰਧਾਨ ਸੀਤਲ ਸਿੰਘ, ਹੈੱਡ ਗ੍ਰੰਥੀ ਨਿਰਭੈ ਸਿੰਘ, ਕੌਾਸਲਰ ਰਾਮਜਿੰਦਰ ਸਿੰਘ, ਸੈਕਟਰ ਸਰੂਪ ਸਿੰਘ, ਐੱਸ.ਡੀ.ਓ. ਮੁਖ਼ਤਿਆਰ ਸਿੰਘ, ਪ੍ਰਧਾਨ ਮਾ: ਦੇਵ ਰਾਜ, ਸੁਰਿੰਦਰ ਸਿੰਘ ਢਿੱਲੋਂ, ਜੋਗਾ ਸਿੰਘ, ਕੁਲਵਿੰਦਰ ਸਿੰਘ, ਜਸਪਾਲ ਸਿੰਘ, ਸਲੱਖਣ ਸਿੰਘ, ਸੁਖਮਿੰਦਰ ਸਿੰਘ, ਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਡੀ.ਪੀ., ਮਨਜੀਤ ਸਿੰਘ, ਪੁਨੀਤਪਾਲ ਸਿੰਘ, ਵਿਜੇ ਕੁਮਾਰ ਨੇਤਾ ਆਦਿ ਤੇ ਹੋਰ ਸੰਗਤ ਹਾਜ਼ਰ ਸੀ |
ਪਿੰਡ ਕੋਟ ਸੇਖੋਂ ਤੋਂ ਸਜਾਇਆ ਨਗਰ ਕੀਰਤਨ
ਬੀਜਾ, (ਰਣਧੀਰ ਸਿੰਘ ਧੀਰਾ)- ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਕੋਟ ਸੇਖੋਂ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਸਹਾਏ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ, ਭਾਈ ਗੁਰਪ੍ਰੀਤ ਸਿੰਘ ਰੁਪਾਲੋ, ਮਾ: ਰਘਵੀਰ ਸਿੰਘ, ਸਰਪੰਚ ਕਮਿੱਕਰ ਸਿੰਘ, ਆੜ੍ਹਤੀਆਂ ਜਗਦੀਸ਼ ਸਿੰਘ ਸੇਖੋਂ, ਸਾਬਕਾ ਸਰਪੰਚ ਮਨਜੀਤ ਕੌਰ, ਹਰਨਾਮ ਦਾਸ, ਸੁਰਿੰਦਰ ਸਿੰਘ, ਅਵਤਾਰ ਸਿੰਘ ਸੇਖੋਂ, ਬਲਜੀਤ ਸਿੰਘ, ਨੇਤਰ ਸਿੰਘ, ਜੀਵਨ ਸਿੰਘ ਲਿਬੜਾ, ਪਰਦੀਪ ਸਿੰਘ, ਰੱਖਾ ਸਿੰਘ, ਕੁਲਬੀਰ ਸਿੰਘ, ਮਨਜੀਤ ਸਿੰਘ, ਗੁਰਦੀਪ ਸਿੰਘ, ਭੁਪਿੰਦਰ ਸਿੰਘ, ਹਰਬੰਸ ਸਿੰਘ, ਨਿਰਮਲ ਸਿੰਘ, ਵਿਸਾਖਾ ਸਿੰਘ, ਹਰਚੰਦ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਖੇੜਾ ਵਿਖੇ ਨਗਰ ਕੀਰਤਨ ਸਜਾਇਆ
ਅਹਿਮਦਗੜ੍ਹ, (ਪੁਰੀ)-ਨਜ਼ਦੀਕੀ ਪਿੰਡ ਖੇੜਾ (ਲੁਧਿਆਣਾ) ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਪੰਥ ਦੇ ਪ੍ਰਸਿੱਧ ਢਾਡੀ ਜਸਪਾਲ ਸਿੰਘ ਘੁਲਾਲ ਵਾਲਿਆਂ ਦੇ ਜਥੇ ਵਲੋਂ ਭਗਤ ਜੀ ਦੇ ਜੀਵਨ ਅਤੇ ਰਚਨਾਵਾਂ ਸੁਣਾ ਕੇ ਸੰਗਤਾਂ ਨੂੰ ਵਹਿਮਾਂ-ਭਰਮਾਂ 'ਚੋਂ ਨਿੱਕਲ ਕੇ ਬਾਣੀ ਦੇ ਆਧਾਰ 'ਤੇ ਜੀਵਨ ਬਤੀਤ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਸਰਪੰਚ ਚਰਨ ਸਿੰਘ, ਪ੍ਰਕਾਸ਼ ਸਿੰਘ, ਅਮਰ ਸਿੰਘ, ਗੁਰਪ੍ਰੀਤ ਸਿੰਘ, ਘਣਸ਼ਿਆਮ ਸਿੰਘ, ਗੁਰਮੀਤ ਸਿੰਘ, ਮਹਿੰਦਰ ਸਿੰਘ, ਗ੍ਰੰਥੀ ਸਿੰਘ ਭਾਈ ਅੰਮਿ੍ਤਪਾਲ ਸਿੰਘ ਕੈਲੇ, ਸਾਬਕਾ ਸਰਪੰਚ ਹਰਸ਼ਰਨਜੀਤ ਸਿੰਘ, ਪੰਚ ਜਗਮੇਲ ਸਿੰਘ, ਪੰਚ ਪਰਮਜੀਤ ਸਿੰਘ, ਪੰਚ ਰਾਜਵਿੰਦਰ ਸਿੰਘ, ਹਰਵੀਰ ਸਿੰਘ, ਭੁਪਿੰਦਰ ਸਿੰਘ, ਗੁਰਦਾਸ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ ਮੰਨੂੰ, ਸਤਿੰਦਰਪਾਲ ਸਿੰਘ ਹੈਪੀ, ਪਰਵਿੰਦਰ ਸਿੰਘ ਬਿੱਟੂ, ਦਲਜੀਤ ਸਿੰਘ, ਨਿਰਮਲ ਸਿੰਘ ਸਿਆੜ੍ਹ, ਹਰਚੰਦ ਸਿੰਘ, ਮਿੱਠੂ ਆਦਿ ਹਾਜ਼ਰ ਸਨ |
ਅੜੈਚਾਂ ਵਿਖੇ ਪ੍ਰਕਾਸ਼ ਦਿਹਾੜਾ
ਦੋਰਾਹਾ, ਜੋਗਿੰਦਰ ਸਿੰਘ ਓਬਰਾਏ)- ਨੇੜਲੇ ਪਿੰਡ ਅੜੈਚਾਂ ਵਿਖੇ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਬਾਬਾ ਮੋਹਨ ਸਿੰਘ ਲੁਧਿਆਣਾ ਵਾਲਿਆਂ ਨੇ ਆਖਿਆ ਕਿ ਭਗਤ ਰਵਿਦਾਸ ਜੀ ਨੇ ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਅਤੇ ਮਨੁੱਖੀ ਜੀਵਨ ਨੂੰ ਸਫਲ਼ ਬਣਾਉਣ ਲਈ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਪਹਿਰਾ ਦਿੱਤਾ ਜਾਵੇ | ਇਸ ਮੌਕੇ ਮੁੱਖ ਸੇਵਾਦਾਰ ਕਿਰਪਾਲ ਸਿੰਘ, ਬਲਵੰਤ ਸਿੰਘ, ਕਰਮ ਸਿੰਘ, ਜਰਨੈਲ ਸਿੰਘ ਅਤੇ ਗੁਰਦੀਪ ਸਿੰਘ ਅੜੈਚਾਂ ਦੀ ਅਗਵਾਈ ਵਿਚ ਬਾਬਾ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਇਸ ਮੌਕੇ ਗੁਰਬਚਨ ਸਿੰਘ, ਰਾਮ ਪ੍ਰਕਾਸ਼ ਸਿੰਘ ਅੜੈਚਾ, ਗੁਰਪ੍ਰੀਤ ਸਿੰਘ ਗੌਰਾ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਬਲਜੀਤ ਸਿੰਘ ਅੜੈਚਾਂ, ਬੇਅੰਤ ਸਿੰਘ ਲੋਹਟ, ਰਜਿੰਦਰ ਸਿੰਘ, ਹਰਮੇਸ਼ ਸਿੰਘ, ਜਗਜੀਤ ਸਿੰਘ, ਹਰਕਿ੍ਸ਼ਨ ਸਿੰਘ, ਏਕਮਜੀਤ ਸਿੰਘ, ਤਰਨਵੀਰ ਸਿੰਘ, ਗੁਰਤੇਜ ਸਿੰਘ ਗੌਸ਼ਲ, ਸੁੱਖਾ, ਸਿਮੀ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ¢

ਨੌਜਵਾਨ ਦੇ ਗੋਲੀ ਮਾਰਨ 'ਤੇ ਮੁਕੱਦਮਾ ਦਰਜ

ਅਹਿਮਦਗੜ੍ਹ, 19 ਫਰਵਰੀ (ਪੁਰੀ)-ਬੀਤੀ ਰਾਤ ਸਥਾਨਕ ਇਕ ਕਾਰੋਬਾਰੀ ਨੌਜਵਾਨ ਤੇ ਕਾਤਲਾਨਾ ਹਮਲੇ 'ਚ ਕਥਿਤ ਦੋਸੀ ਦੀ ਪਹਿਚਾਣ ਕਰ ਲੈਣ ਬਾਅਦ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ | ਕੱਲ੍ਹ ਸ਼ਹਿਰ ਦੀ ਸੰਘਣੀ ਆਬਾਦੀ 'ਚ ਗੌਰਵ ਗੋਇਲ ਪੁੱਤਰ ਅਸ਼ੋਕ ਕੁਮਾਰ ਗੋਇਲ ਜੋ ਗੀਤਾ ਭਵਨ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਕੱਲ੍ਹ ਆਉਣਗੇ ਮਲੌਦ

ਪਾਇਲ, 19 ਫਰਵਰੀ (ਨਿਜ਼ਾਮਪੁਰ, ਰਾਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ 210 ਫਰਵਰੀ ਨੂੰ ਮਲੌਦ ਵਿਖੇ ਵਰਕਰ ਮਿਲਣੀ ਸਬੰਧੀ ਪਾਇਲ ਵਿਖੇ ਰੱਖੀ ਗਈ ਯੂਥ ਵਿੰਗ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਠੋਸ ਹੱਲ ਨਾ ਨਿਕਲਣ 'ਤੇ ਅਧਿਆਪਕ ਸੰਘਰਸ਼ ਕਮੇਟੀ 3 ਨੂੰ ਕਰੇਗੀ ਪਟਿਆਲਾ ਜਾਮ

ਦੋਰਾਹਾ, 19 ਫਰਵਰੀ (ਜਸਵੀਰ ਝੱਜ)-ਅਧਿਆਪਕ ਸੰਘਰਸ਼ ਕਮੇਟੀ ਦੀ ਮੀਟਿੰਗ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਵਿਖੇ ਹੋਈ, ਜਿਸ ਵਿਚ 14 ਫਰਵਰੀ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਬਾਰੇ ਵਿਚਾਰ ਚਰਚਾ ਕੀਤੀ ਗਈ | ਬਿਕਰਮਜੀਤ ਸਿੰਘ ਕੱਦੋਂ ਅਨੁਸਾਰ 28 ਫਰਵਰੀ ਨੂੰ ...

ਪੂਰੀ ਖ਼ਬਰ »

ਕੁੱਟਮਾਰ ਦੌਰਾਨ ਇਕ ਵਿਅਕਤੀ ਜ਼ਖ਼ਮੀ

ਖੰਨਾ, 19 ਫਰਵਰੀ (ਮਨਜੀਤ ਸਿੰਘ ਧੀਮਾਨ)-ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਕ ਵਿਅਕਤੀ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ | ਸਿਵਲ ਹਸਪਤਾਲ ਵਿਖੇ ਦਾਖ਼ਲ ਜਗਦੀਪ ਸਿੰਘ ਵਾਸੀ ਕਰਤਾਰ ਖੰਨਾ ਨੇ ਦੱਸਿਆ ਕਿ ਬੀਤੀ ਰਾਤ ਮੈਂ 9 ਵਜੇ ਦੇ ਕਰੀਬ ਦਾਣਾ ਮੰਡੀ ਮੰਡੀ ਵਿਖੇ ...

ਪੂਰੀ ਖ਼ਬਰ »

ਖੰਨਾ ਦੇ ਕਾਲਜ 'ਚ ਕਸ਼ਮੀਰੀ ਤੇ ਹਿਮਾਚਲੀ ਵਿਦਿਆਰਥੀਆਂ 'ਚ ਟਕਰਾਅ

ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ)-ਪਤਾ ਲੱਗਾ ਹੈ ਕਿ ਕਸ਼ਮੀਰ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੀਤੀ ਗਈ ਟਿੱਪਣੀ ਕਾਰਨ ਇਕ ਸਥਾਨਕ ਕਾਲਜ ਵਿਚ ਦੋ ਗੁੱਟਾਂ ਵਿਚ ਝਗੜਾ ਹੋਣ ਦੀ ਨੌਬਤ ਆ ਗਈ | ਇਸ ਤੋਂ ਪਹਿਲਾਂ ਕਿ ਸੰਘਰਸ਼ ਖ਼ੂਨੀ ਰੂਪ ਧਾਰ ...

ਪੂਰੀ ਖ਼ਬਰ »

750 ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ

ਮਲੌਦ, 19 ਫਰਵਰੀ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)-ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਮਲੌਦ ਦੀ ਪੁਲਿਸ ਨੂੰ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿਚ ਸਫ਼ਲਤਾ ਮਿਲੀ ਹੈ | ਜਾਣਕਾਰੀ ਅਨੁਸਾਰ ਏ. ਐੱਸ. ਆਈ. ਬਲਦੇਵ ਰਾਜ ਨੂੰ ਮੁਖ਼ਬਰ ...

ਪੂਰੀ ਖ਼ਬਰ »

ਕਸ਼ਮੀਰੀ ਵਿਦਿਆਰਥੀਆਂ ਨੂੰ ਪੁਖ਼ਤਾ ਸੁਰੱਖਿਆ ਦਿੱਤੀ ਜਾਵੇ-ਗਿੱਲ

ਸਮਰਾਲਾ, 19 ਫਰਵਰੀ (ਸੁਰਜੀਤ)- ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਬੀਤੇ ਦਿਨ ਅਰਧ ਸੈਨਿਕ ਬਲਾਂ ਤੇ ਹੋਏ ਘਾਤਕ ਹਮਲੇ ਮਗਰੋਂ ਕਸ਼ਮੀਰੀ ਵਿਦਿਆਰਥੀਆਂ 'ਤੇ ਹਿੰਦੂ ਵਾਦੀ ਕੱਟੜਪੰਥੀ ਲੋਕਾਂ ਦਾ ਕਹਿਰ ਟੁੱਟ ਪਿਆ ਹੈ, ਇਸ ਲਈ ਉਨ੍ਹਾਂ ਨੂੰ ਪੁਖ਼ਤਾ ਸੁਰੱਖਿਆ ਮੁਹੱਈਆ ...

ਪੂਰੀ ਖ਼ਬਰ »

ਖੰਨਾ 'ਚ ਸਵਾਈਨ ਫਲੂ ਨਾਲ 8ਵੀਂ ਸ਼ੱਕੀ ਮੌਤ

ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਸਿਵਲ ਹਸਪਤਾਲ ਵਿਚ ਕਰੀਬ 2 ਘੰਟੇ ਰਹਿਣ ਤੋਂ ਬਾਅਦ ਸਵਾਈਨ ਫਲੂ ਦੇ ਇਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਦਾ ਨਾਂਅ ਅਮਰਜੀਤ ਸਿੰਘ ਸਪੁੱਤਰ ਮਹਿੰਦਰ ਸਿੰਘ ਵਾਸੀ ਬੀਜਾ ਦੱਸਿਆ ਗਿਆ ਹੈ ਤੇ ਉਹ 55 ਸਾਲ ...

ਪੂਰੀ ਖ਼ਬਰ »

ਖੰਨਾ ਪੁਲਿਸ ਵਲੋਂ ਭਗੌੜਾ ਕਾਬੂ

ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਇੰਸਪੈਕਟਰ ਹਰਵਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਖੰਨਾ, ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ, ਸਹਾਇਕ ਥਾਣੇਦਾਰ ਪਾਲ ਰਾਮ ਦੀ ਪੁਲਿਸ ਪਾਰਟੀ ਵਲੋਂ ਧਾਰਾ 457/380 ਦੇ ਕਥਿਤ ...

ਪੂਰੀ ਖ਼ਬਰ »

98 ਕਰੋੜ ਦੀ ਲਾਗਤ ਨਾਲ ਜਲਦ ਸ਼ੁਰੂ ਹੋਵੇਗਾ ਖੰਨਾ ਦੇ ਸੀਵਰੇਜ ਦਾ ਕੰਮ

ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ)-ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਨੇ ਅੱਜ ਲਾਈਨ ਪਾਰ ਇਲਾਕੇ ਤੋਂ ਆਏ ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਇਕ ਪ੍ਰੈਸ ਕਾਨਫ਼ਰੰਸ ਵਿਚ ਦੱਸਿਆ ਕਿ ਲਾਈਨੋਂ ਪਾਰ ਇਲਾਕੇ ਦੇ ਲਈ ਜੋ 3 ਕੰਪਨੀਆਂ ਨੇ ਟੈਂਡਰ ਭਰੇ ਸਨ, ਉਨ੍ਹਾਂ ...

ਪੂਰੀ ਖ਼ਬਰ »

ਬੀ.ਐੱਸ.ਐਨ.ਐਲ. ਕਰਮਚਾਰੀਆਂ ਦੀ ਦੂਜੇ ਦਿਨ ਵੀ ਹੜਤਾਲ

ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ)-ਆਲ ਯੂਨੀਅਨ ਐਸੋਸੀਏਸ਼ਨ ਬੀ.ਐੱਸ.ਐਨ.ਐਲ. ਵਲੋਂ ਬੀ.ਐੱਸ.ਐਨ.ਐਲ. ਕਰਮਚਾਰੀਆਂ ਦੀਆਂ ਮੰਗਾਂ ਮਨਵਾਉਣ ਲਈ ਤਿੰਨ ਦਿਨਾਂ ਬੰਦ ਦੇ ਸੱਦੇ ਅਧੀਨ ਅੱਜ ਦੂਜੇ ਦਿਨ ਵੀ ਬੀ.ਐੱਸ.ਐਨ.ਐਲ. ਵਿਚ ਹੜਤਾਲ ਰਹੀ | ਜਿਸ ਕਾਰਨ ਬੀ. ਐੱਸ. ਐਨ. ਐਲ. ਦਾ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਗੰਭੀਰ ਜ਼ਖ਼ਮੀ

ਖੰਨਾ, 19 ਫਰਵਰੀ (ਦਵਿੰਦਰ ਸਿੰਘ ਗੋਗੀ)- ਅੱਜ ਸਵੇਰੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸੌਰਵ ਅਤੇ ਸੰਜੂ ਵਾਪਸ ਆਪਣੇ ਘਰ ਜਾਂਦੇ ਸਮੇਂ ਲਲਹੇੜੀ ਰੋਡ ਪੁਲ 'ਤੇ ਸਾਹਮਣਿਓਾ ਆ ਰਹੀ ਇਕ ਕਾਰ ਨਾਲ ਟਕਰਾ ਗਏ, ਜਿਸ ਕਰਕੇ ...

ਪੂਰੀ ਖ਼ਬਰ »

ਗੁਲਜ਼ਾਰ ਕਾਲਜ 'ਚ ਲੱਗ ਰਹੇ ਰੁਜ਼ਗਾਰ ਮੇਲੇ ਨੂੰ ਸਫ਼ਲ ਬਣਾਉਣ ਲਈ ਕੋਸ਼ਿਸ਼ਾਂ ਜਾਰੀ

ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ)-ਜੀ. ਟੀ. ਰੋਡ ਖੰਨਾ ਵਿਖੇ ਸਥਿਤ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ 'ਚ ਪੰਜਾਬ ਸਰਕਾਰ ਵਲੋਂ 22 ਫਰਵਰੀ ਨੂੰ ਲਗਾਏ ਜਾਣ ਵਾਲੇ ਰੋਜ਼ਗਾਰ ਮੇਲੇ ਨੂੰ ਸਫਲ ਬਣਾਉਣ ਦੇ ਮਕਸਦ ਨਾਲ ਸਾਰੇ ਵਿਭਾਗ ਯਤਨ ਕਰਨਗੇ | ਇਸ ਲਈ ਸ਼ਹਿਰ ਦੇ ਸਾਰੇ 33 ...

ਪੂਰੀ ਖ਼ਬਰ »

ਗਰੀਨ ਵੈਲੀ ਸਕੂਲ ਵਿਖੇ ਸਾਲਾਨਾ ਸਾਲਾਨਾ ਖੇਡ ਮੁਕਾਬਲੇ

ਅਹਿਮਦਗੜ੍ਹ, 19 ਫਰਵਰੀ (ਸੋਢੀ)-ਸਥਾਨਕ ਗਰੀਨ ਵੈਲੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਖੇਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ¢ਇਸ ਮੌਕੇ ਸਪਾਰਨ ਰੇਸ, ਬੈਕ ਰੇਸ, ...

ਪੂਰੀ ਖ਼ਬਰ »

ਨੈਸ਼ਨਲ ਕਾਲਜ ਫ਼ਾਰ ਵਿਮੈਨ 'ਚ ਫ਼ੈਸ਼ਨ ਡਿਜ਼ਾਈਨਿੰਗ ਦੇ ਮੁਕਾਬਲੇ

ਮਾਛੀਵਾੜਾ ਸਾਹਿਬ, 19 ਫਰਵਰੀ (ਸੁਖਵੰਤ ਸਿੰਘ ਗਿੱਲ)-ਨੈਸ਼ਨਲ ਕਾਲਜ ਫ਼ਾਰ ਵਿਮੈਨ ਮਾਛੀਵਾੜਾ ਵਿਖੇ ਬੀ. ਐੱਸ. ਸੀ. (ਐਫ. ਡੀ.) ਭਾਗ ਤੀਜੇ ਦੀਆਂ ਵਿਦਿਆਰਥਣਾਂ ਵਲੋਂ ਫ਼ੈਸ਼ਨ ਡਿਜ਼ਾਈਨਿੰਗ ਮੁਕਾਬਲੇ ਕਰਵਾਏ ਗਏ | ਵਰਡ ਵਿੰਗਜ਼, ਵਿਕਟੋਰੀਆ, ਫਲੋਰਲ, ਮੁਗਲ, ਸਵਾਚਿਜ਼, ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਖ਼ਾਲਸਾ ਸਕੂਲ 'ਚ ਫੇਅਰਵੈੱਲ ਪਾਰਟੀ ਸਮਾਗਮ

ਅਹਿਮਦਗੜ, 19 ਫ਼ਰਵਰੀ (ਰਣਧੀਰ ਸਿੰਘ ਮਹੋਲੀ/ਰਵਿੰਦਰ ਪੁਰੀ)-ਗੁਰੂ ਹਰਿਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ (ਲੁਧਿਆਣਾ) ਵਿਖੇ ਗਿਆਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਵਲੋਂ ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਹਾਈ ਸਕੂਲ ਸਿਆੜ੍ਹ ਦਾ ਸਾਲਾਨਾ ਸਮਾਗਮ

ਰਾੜਾ ਸਾਹਿਬ, 19 ਫਰਵਰੀ (ਸਰਬਜੀਤ ਸਿੰਘ ਬੋਪਾਰਾਏ)-ਸਰਕਾਰੀ ਕੰਨਿਆ ਹਾਈ ਸਕੂਲ ਸਿਆੜ੍ਹ ਦਾ ਸਾਲਾਨਾ ਸਮਾਗਮ ਸਕੂਲ ਮੁੱਖ ਅਧਿਆਪਕ ਅਸ਼ੋਕ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ | ਸਮਾਗਮ ਦੌਰਾਨ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਅਤੇ ...

ਪੂਰੀ ਖ਼ਬਰ »

ਏ.ਐਸ. ਇੰਸਟੀਚਿਊਟ 'ਚ ਵਪਾਰਿਕ ਕੁਇਜ਼ ਮੁਕਾਬਲੇ

ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ)-ਏ.ਐਸ.ਗਰੱੁਪ ਆਫ਼ ਇੰਸਟੀਚਿਊਸ਼ਨਸ ਵਿਖੇ ਵਪਾਰਕ ਵਿਸ਼ੇ 'ਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਇਹ ਪ੍ਰੋਗਰਾਮ ਅਸਿਸਟੈਂਟ ਪ੍ਰੋਫੈਸਰ ਸੁਰਭੀ ਸੋਫਤ ਦੁਆਰਾ ਆਯੋਜਿਤ ਕੀਤਾ ਗਿਆ¢ ਇਸ ਪ੍ਰਤੀਯੋਗਤਾ 'ਚ ਐਮ.ਬੀ.ਏ, ਬੀ.ਬੀ.ਏ ਅਤੇ ...

ਪੂਰੀ ਖ਼ਬਰ »

ਮੁਫ਼ਤ ਕਾਨੂੰਨੀ ਸੇਵਾਵਾਂ ਦੇਣ ਸਬੰਧੀ ਸੈਮੀਨਾਰ ਲਗਾਇਆ

ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ/ ਓਬਰਾਏ/ ਧੀਮਾਨ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਲੁਧਿਆਣਾ ਸਕੱਤਰ ਡਾ: ਗੁਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਬ ਡਵੀਜ਼ਨ ਖੰਨਾ 'ਚ ਪੈਰਾ ਲੀਗਲ ਵਲੰਟੀਅਰ ਕੁਲਵੰਤ ਸਿੰਘ ਅਤੇ ਮਨਪ੍ਰੀਤ ਕੌਰ ਨੇ ਸਰਕਾਰੀ ...

ਪੂਰੀ ਖ਼ਬਰ »

ਸੰਤ ਬਾਬਾ ਸੁੰਦਰ ਦਾਸ ਮੈਮੋਰੀਅਲ ਸਕੂਲ 'ਚ ਸਾਲਾਨਾ ਸਮਾਗਮ

ਮਾਛੀਵਾੜਾ ਸਾਹਿਬ, 19 ਫਰਵਰੀ (ਮਨੋਜ ਕੁਮਾਰ)-ਸਿੱਖਿਆ ਦੇ ਖੇਤਰ ਵਿਚ ਮੋਹਰੀ ਸਕੂਲ ਪਿੰਡ ਤੱਖਰਾਂ ਦੇ ਸੰਤ ਬਾਬਾ ਸੁੰਦਰ ਦਾਸ ਜੀ ਮੈਮੋਰੀਅਲ ਸੀ. ਸੈਕੰਡਰੀ ਸਕੂਲ ਦਾ ਸਾਲਾਨਾ ਸਮਾਗਮ ਪ੍ਰਭਾਵਸ਼ਾਲੀ ਢੰਗ ਨਾਲ ਸਮਾਪਤ ਹੋਇਆ, ਜਿਸ 'ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ...

ਪੂਰੀ ਖ਼ਬਰ »

ਨੈਸ਼ਨਲ ਐਵਾਰਡੀ ਬਲਰਾਮ ਦੀ ਅਗਵਾਈ ਵਿਚ 'ਜਾਗੋ' ਨਾਟਕ ਪੇਸ਼

ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਵਿਚ 'ਸਵੀਪ' ਪ੍ਰੋਗਰਾਮ ਤਹਿਤ ਵੋਟਰ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ | ਇਹ ਅਭਿਆਨ ਵਿਧਾਨ ਸਭਾ ਹਲਕਾ ਖੰਨਾ -057 ਵਿਚ ਐੱਸ. ਡੀ. ਐਮ. ਕਮ ਚੋਣਕਾਰ ਰਜਿਸਲੇਸ਼ਨ ਅਫ਼ਸਰ ਸੰਦੀਪ ਸਿੰਘ ...

ਪੂਰੀ ਖ਼ਬਰ »

ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ 'ਚ ਕੁਇਜ਼ ਮੁਕਾਬਲੇ

ਬੀਜਾ, 19 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ 'ਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਵਿਖੇ ਸੰਚਾਰ ਬਿਮਾਰੀ ਦੇ ਆਧਾਰਿਤ ਵਿਸ਼ੇ 'ਤੇ ਕੁਇਜ਼ ਮੁਕਾਬਲਾ ...

ਪੂਰੀ ਖ਼ਬਰ »

ਸਰਪੰਚ ਰਸੂਲੜਾ ਦੀ ਅਗਵਾਈ 'ਚ ਮੁਫ਼ਤ ਗੈਸ ਕੁਨੈਕਸ਼ਨ ਵੰਡੇ

ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਨਾਗਰਾ ਐਚ. ਪੀ. ਗੈਸ ਏਜੰਸੀ ਵਲੋਂ ਪਿੰਡ ਰਸੂਲੜਾ ਵਿਖੇ ਪਿੰਡ ਦੇ ਸਰਪੰਚ ਤੇ ਸਾਬਕਾ ਬਲਾਕ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਰਸੂਲੜਾ ਦੀ ਅਗਵਾਈ 'ਚ ਉਜਵਲਾ ਪੰਚਾਇਤ ਕੈਂਪ ਲਗਾਇਆ ਗਿਆ | ਜਿਸ 'ਚ ਏਜੰਸੀ ਦੇ ਮਾਲਕ ਸੁਖਦੀਪ ...

ਪੂਰੀ ਖ਼ਬਰ »

ਰਾਜਵਿੰਦਰ ਕੌਰ ਨੇ ਬੀ.ਡੀ.ਪੀ.ਓ. ਮਾਛੀਵਾੜਾ ਦਾ ਚਾਰਜ ਸੰਭਾਲਿਆ

ਮਾਛੀਵਾੜਾ ਸਾਹਿਬ, 19 ਫਰਵਰੀ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਬਲਾਕ ਅਧਿਕਾਰੀ ਸਰਬਜੀਤ ਕੌਰ ਦਾ ਤਬਾਦਲਾ ਹੋਣ 'ਤੇ ਨਵੀਂ ਆਈ ਰਾਜਵਿੰਦਰ ਕੌਰ ਨੇ ਮਾਛੀਵਾੜਾ ਬਲਾਕ ਦੇ ਬੀ. ਡੀ. ਪੀ. ਓ. ਵਜੋਂ ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਪੰਚਾਇਤ ਅਧਿਕਾਰੀ ਗੁਰਚਰਨ ਸਿੰਘ ਤੇ ਹੋਰ ...

ਪੂਰੀ ਖ਼ਬਰ »

ਮਾਤਾ ਜਰਨੈਲ ਕੌਰ ਬਲਾਲਾ ਨੂੰ ਸ਼ਰਧਾਂਜਲੀਆਂ

ਸਮਰਾਲਾ, 19 ਫਰਵਰੀ (ਬਲਜੀਤ ਸਿੰਘ ਬਘੌਰ)-ਐਮ.ਬੀ. ਫ਼ਰਨੀਚਰ ਹਾਊਸ ਬਲਾਲਾ ਅਤੇ ਐਮ. ਬੀ. ਇਲੈਕਟ੍ਰੋਨਿਸ ਹਾਊਸ ਫੋਕਲ ਪੁਆਇੰਟ ਮਹਿਦੂਦਾਂ ਦੇ ਡਾਇਰੈਕਟਰ ਅਤੇ ਸੁਸਾਇਟੀ ਦੇ ਪ੍ਰਧਾਨ ਜਗਤਾਰ ਸਿੰਘ ਬਲਾਲਾ ਦੇ ਪੂਜਨੀਕ ਮਾਤਾ ਜਰਨੈਲ ਕੌਰ ਬਲਾਲਾ ਦਾ ਬੀਤੇ ਦਿਨੀਂ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ ਪ੍ਰਕਾਸ਼ ਦਿਹਾੜਾ ਮਨਾਇਆ

ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)- ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਜਥੇ. ...

ਪੂਰੀ ਖ਼ਬਰ »

ਜਰਗ 'ਚ ਅਕਾਲੀ ਆਗੂਆਂ ਨੇ ਕੀਤੀ ਮੀਟਿੰਗ

ਜੌੜੇਪੁਲ ਜਰਗ, 19 ਫਰਵਰੀ (ਪਾਲਾ ਰਾਜੇਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਜਰਗ ਵਿਖੇ ਮੀਟਿੰਗ ਦੌਰਾਨ ਕਿਹਾ ਕਿ ਕਾਂਗਰਸ ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਫਲਾਪ ਜਾ ਰਹੀ ਹੈ ਅਤੇ ਲੋਕ ਅਕਾਲੀ ਸਰਕਾਰ ਨੂੰ ਯਾਦ ਕਰ ਰਹੇ ਹਨ | ਇਨ੍ਹਾਂ ਆਗੂਆਂ ...

ਪੂਰੀ ਖ਼ਬਰ »

ਖੰਨਾ 'ਚ ਸੀਵਰੇਜ ਅਕਾਲੀ-ਭਾਜਪਾ ਸਰਕਾਰ ਦੀ ਦੇਣ-ਐਡ: ਜਤਿੰਦਰਪਾਲ

ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਵਲੋਂ ਕੀਤੇ ਦਾਅਵੇ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਹੀ ਪੰਜਾਬ ਸਰਕਾਰ ਨੇ ਖੰਨਾ ਦੇ 98 ਕਰੋੜ ਰੁਪਏ ਦੇ ਸੀਵਰੇਜ, ਪੀਣ ਵਾਲੇ ਪਾਣੀ ਅਤੇ ਪਾਰਕਾਂ ਦ ਪੋ੍ਰਜੈਕਟ 'ਤੇ 50 ਫ਼ੀਸਦੀ ਰਕਮ ...

ਪੂਰੀ ਖ਼ਬਰ »

ਕਣਕ ਦੀ ਫ਼ਸਲ 'ਚੋਂ ਮੀਂਹ ਦਾ ਪਾਣੀ ਕੱਢਣ ਲਈ ਕਿਸਾਨ ਕਰ ਰਹੇ ਨੇ ਭਾਰੀ ਮਸ਼ੱਕਤ

ਮਾਛੀਵਾੜਾ ਸਾਹਿਬ, 16 ਫਰਵਰੀ (ਸੁਖਵੰਤ ਸਿੰਘ ਗਿੱਲ)-ਪਿਛਲੇ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਜਿੱਥੇ ਪਹਿਲਾਂ ਆਲੂਆਂ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਉੱਥੇ ਹੁਣ ਢਾਹੇ ਅਤੇ ਬੇਟ ਦੀਆਂ ਡਾਕਰ ਜ਼ਮੀਨਾਂ 'ਚ ਖੜ੍ਹੀ ਕਣਕ ਦੀ ਫ਼ਸਲ ਮੀਂਹ ਦੇ ਪਾਣੀ ...

ਪੂਰੀ ਖ਼ਬਰ »

ਮਰਹੂਮ ਬੇਅੰਤ ਸਿੰਘ ਦਾ ਜਨਮ ਦਿਨ ਮਨਾਇਆ

ਦੋਰਾਹਾ, 19 ਫਰਵਰੀ (ਮਨਜੀਤ ਸਿੰਘ ਗਿੱਲ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਜੱਦੀ ਸ਼ਹਿਰ ਦੋਰਾਹਾ ਵਿਚ ਉਨ੍ਹਾਂ ਦਾ ਜਨਮ ਦਿਨ ਦੋਰਾਹਾ ਨਗਰ ਕੌਾਸਲ ਦੇ ਪ੍ਰਧਾਨ ਬੰਤ ਸਿੰਘ ਦੋਬੁਰਜੀ ਦੀ ਅਗਵਾਈ 'ਚ ਮਨਾਇਆ ਗਿਆ | ਇਸ ਸਮੇਂ ਪ੍ਰਧਾਨ ਦੋਬੁਰਜੀ ...

ਪੂਰੀ ਖ਼ਬਰ »

ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ 22 ਤੋਂ

ਅਹਿਮਦਗੜ੍ਹ, 17 ਫਰਵਰੀ (ਪੁਰੀ)-ਅਹਿਮਦਗੜ੍ਹ ਸਪੋਰਟਸ ਕਲੱਬ ਅਤੇ ਵੈੱਲਫੇਅਰ ਸੁਸਾਇਟੀ ਵਲੋਂ 8ਵਾਂ ਇਕ ਪਿੰਡ ਓਪਨ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ 22, 23 ਅਤੇ 24 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਧਾਨ ਐਡਵੋਕੇਟ ਅਰਵਿੰਦ ਸਿੰਘ ਮਾਵੀ ਨੇ ਦੱਸਿਆ ਕਿ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX