ਤਾਜਾ ਖ਼ਬਰਾਂ


ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ
. . .  1 day ago
ਪਟਿਆਲ਼ਾ ,24 ਮਾਰਚ {ਗੁਰਪ੍ਰੀਤ ਸਿੰਘ ਚੱਠਾ }-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਾਚਾ ਅਤੇ ਅਕਾਲੀ ਦਲ ਦੇ ਆਗੂ ਬੀਬਾ ਅਮਰਜੀਤ ਕੌਰ ਦੇ ਪਤੀ ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ...
ਆਈ.ਪੀ.ਐਲ.12 : ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਦਿੱਤਾ 214 ਦੌੜਾਂ ਦਾ ਟੀਚਾ
. . .  1 day ago
ਪਣਜੀ : ਭਾਜਪਾ ਨੇਤਾ ਸੁਧੀਰ ਕੰਡੋਲਕਰ ਕਾਂਗਰਸ 'ਚ ਹੋਏ ਸ਼ਾਮਿਲ
. . .  1 day ago
3 ਲੱਖ 80 ਹਜ਼ਾਰ ਨਸ਼ੀਲੀਆਂ ਗੋਲੀਆ ਨਾਲ ਸੱਤ ਵਿਅਕਤੀ ਕਾਬੂ
. . .  1 day ago
ਸਰਦੂਲਗੜ੍ਹ 24 ਮਾਰਚ ( ਜੀ.ਐਮ.ਅਰੋੜਾ )-ਸਥਾਨਕ ਸ਼ਹਿਰ ਦੇ ਥਾਣਾ ਮੁਖੀ ਭੁਪਿੰਦਰ ਸਿੰਘ ਇੰਸਪੈਕਟਰ ਵੱਲੋਂ ਐੱਸ.ਐੱਸ.ਪੀ ਮਾਨਸਾ ਦੀਆਂ ਹਦਾਇਤਾਂ ਦਾ ਪਾਲਨ ਕਰਦਿਆ ,ਗੁਪਤ ਸੂਚਨਾ ਦੇ ਆਧਾਰ 'ਤੇ ...
ਅਕਾਲੀ ਦਲ ਦੀ ਸਰਪੰਚ ਦੇ ਬੇਟੇ ਦਾ ਕਤਲ
. . .  1 day ago
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਸਮਰਾਲਾ ਥਾਣੇ ਦੇ ਪਿੰਡ ਸੇਹ ਵਿਚ ਅਕਾਲੀ ਦਲ ਦੀ ਸਰਪੰਚ ਰਣਜੀਤ ਕੌਰ ਦੇ ਬੇਟੇ ਗੁਰਪ੍ਰੀਤ ਸਿੰਘ 30 ਕੁ ਸਾਲ ਦਾ ਕਾਂਗਰਸੀ ਸਮਰਥਕਾਂ ਵੱਲੋਂ ਕਤਲ ਕੀਤੇ ਜਾਣ ਦੀ ...
ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪੁੱਜਣ ਵਾਲੀਆਂ ਤਿੰਨ ਉਡਾਣਾਂ ਰੱਦ
. . .  1 day ago
ਰਾਜਾਸਾਂਸੀ ,24 ਮਾਰਚ (ਹੇਰ,ਹਰਦੀਪ ਸਿੰਘ ਖੀਵਾ,)- ਬਰਮਿੰਘਮ, ਅਸ਼ਗਾਬਾਦ ਤੇ ਬੈਂਕਾਕ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੋਂਮਾਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਵਾਲੀਆਂ ਤਿੰਨ ਕੌਮਾਂਤਰੀ ਉਡਾਣਾਂ ...
ਚੰਡੀਗੜ੍ਹ ਤੋਂ ਬਿਨਾਂ ਹੋਰ ਕਿਤੋਂ ਚੋਣ ਨਹੀਂ ਲੜਾਂਗਾ -ਪਵਨ ਬਾਂਸਲ
. . .  1 day ago
ਤਪਾ ਮੰਡੀ, 24 ਮਾਰਚ (ਵਿਜੈ ਸ਼ਰਮਾ)- ਚੰਡੀਗੜ੍ਹ ਤੋਂ ਇਲਾਵਾ ਕਿਸੇ ਹੋਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਦੀ ਚੋਣ ਨਹੀਂ ਲੜਾਂਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਨੇ ਆਪਣੇ ਜੱਦੀ ਪਿੰਡ ਤਪਾ 'ਚ ਇਕ ...
ਆਈ.ਪੀ.ਐਲ.12 : ਮੁੰਬਈ ਇੰਡੀਅਨਜ਼ ਨੇ ਜਿੱਤਿਆ ਟਾਸ , ਦਿੱਲੀ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐਲ 12 : ਕੋਲਕਾਤਾ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾ ਕੇ ਕੀਤੀ ਜਿੱਤ ਹਾਸਲ
. . .  1 day ago
ਆਮ ਆਦਮੀ ਪਾਰਟੀ ਵੱਲੋਂ ਜਲੰਧਰ, ਗੁਰਦਾਸਪੁਰ ਤੇ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰਾਂ ਦਾ ਐਲਾਨ
. . .  1 day ago
ਸੰਗਰੂਰ, 24 ਮਾਰਚ (ਧੀਰਜ ਪਸ਼ੋਰੀਆ)- ਅੱਜ ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਹੋਈ ਬੈਠਕ ਤੋਂ ਬਾਅਦ ਪਾਰਟੀ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਜਲੰਧਰ (ਰਿਜ਼ਰਵ) ਤੋਂ ਜਸਟਿਸ ਜ਼ੋਰਾਂ ਸਿੰਘ (ਸੇਵਾ ਮੁਕਤ), ਫ਼ਤਿਹਗੜ੍ਹ .....
ਆਈ.ਪੀ.ਐਲ.12 : ਕੋਲਕਾਤਾ ਨੂੰ ਲੱਗਾ ਚੌਥਾ ਝਟਕਾ
. . .  1 day ago
ਏਮਜ਼ ਟਰੌਮਾ ਸੈਂਟਰ ਦੇ ਆਪ੍ਰੇਸ਼ਨ ਥੀਏਟਰ 'ਚ ਲੱਗੀ ਅੱਗ
. . .  1 day ago
ਨਵੀਂ ਦਿੱਲੀ, 24 ਮਾਰਚ- ਦਿੱਲੀ ਦੇ ਏਮਜ਼ ਦੇ ਇਕ ਅਪਰੇਸ਼ਨ ਥੀਏਟਰ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਅੱਗ ਬੁਝਾਊ ਦਸਤਿਆਂ ਦੀਆਂ4 ਗੱਡੀਆਂ ਪਹੁੰਚ ਗਈਆਂ। ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ.....
ਆਈ.ਪੀ.ਐਲ.12 : ਕੋਲਕਾਤਾ ਨੂੰ ਲੱਗਾ ਤੀਜਾ ਝਟਕਾ
. . .  1 day ago
ਆਈ.ਪੀ.ਐਲ.12 : ਕੋਲਕਾਤਾ ਨੂੰ ਲੱਗਾ ਦੂਜਾ ਝਟਕਾ
. . .  1 day ago
ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀਆਂ ਖਿਸਕੀਆਂ ਸਲੈਬਾਂ
. . .  1 day ago
ਸ਼ੁਤਰਾਣਾ/ਪਾਤੜਾਂ, 24 ਮਾਰਚ (ਮਹਿਰੋਕ/ਬੱਤਰਾ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀਆਂ ਸਲੈਬਾਂ ਖਿਸਕ ਗਈਆਂ ਜਿਸ ਕਰਕੇ ਆਲੇ-ਦੁਆਲੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਉਕਤ ਘਟਨਾ ਦੀ ਖ਼ਬਰ ਮਿਲਦਿਆਂ ਹੀ
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਕੋਲਕਾਤਾ 70/1
. . .  1 day ago
ਭਾਜਪਾ ਵੱਲੋਂ ਛੱਤੀਸਗੜ੍ਹ, ਤੇਲੰਗਾਨਾ ਤੇ ਮਹਾਰਾਸ਼ਟਰ 'ਚ 9 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਝਾਰਖੰਡ ਦੇ ਬੋਕਾਰੋ 'ਚੋਂ ਇਕ ਪਾਵਰ ਪਲਾਂਟ ਨੂੰ ਲੱਗੀ ਭਿਆਨਕ ਅੱਗ
. . .  1 day ago
ਕੋਲਕਾਤਾ ਨੂੰ ਲੱਗਾ ਪਹਿਲਾ ਝਟਕਾ, ਲਿਨ 7 ਦੌੜਾਂ ਬਣਾ ਕੇ ਆਊਟ
. . .  1 day ago
ਟਕਸਾਲੀਆਂ ਨੇ ਪਾਰਟੀ ਨਹੀਂ ਛੱਡੀ, ਸਗੋਂ ਸਾਨੂੰ ਪਾਰਟੀ ਚੋਂ ਕੱਢਿਆ ਗਿਆ ਹੈ- ਡਾ. ਰਤਨ ਸਿੰਘ ਅਜਨਾਲਾ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੇ ਕੋਲਕਾਤਾ ਨੂੰ ਦਿੱਤਾ 182 ਦੌੜਾਂ ਦਾ ਟੀਚਾ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਤੀਜਾ ਝਟਕਾ, ਯੂਸਫ਼ ਪਠਾਨ 1 ਦੌੜ ਬਣਾ ਕੇ ਆਊਟ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਦੂਜਾ ਝਟਕਾ, ਵਾਰਨਰ 85 ਦੌੜਾਂ ਬਣਾ ਕੇ ਆਊਟ
. . .  1 day ago
ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  1 day ago
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  1 day ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  1 day ago
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  1 day ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  1 day ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  1 day ago
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  1 day ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  1 day ago
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  1 day ago
ਸਰਕਾਰਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਚੁੱਕੀਆਂ ਹਨ- ਮਾਨ
. . .  1 day ago
ਸ਼ੋਪੀਆਂ 'ਚ ਮਸਜਿਦ 'ਚ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ
. . .  1 day ago
ਨਿਊਜ਼ੀਲੈਂਡ 'ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਦੋ ਦੀ ਮੌਤ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਕੱਲ੍ਹ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ
. . .  1 day ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਹਥਿਆਰਬੰਦ ਨੌਜਵਾਨਾਂ ਨੇ ਲੋਹੇ ਦੀਆਂ ਰਾਡਾਂ ਅਤੇ ਗੋਲੀਆਂ ਮਾਰ ਕੇ ਨੌਜਵਾਨ ਨੂੰ ਕੀਤਾ ਜ਼ਖ਼ਮੀ
. . .  1 day ago
ਪੁਲਿਸ ਨੇ ਸਮੈਕ ਸਣੇ ਇੱਕ ਨੌਜਵਾਨ ਨੂੰ ਕੀਤਾ ਕਾਬੂ
. . .  1 day ago
ਦਿਮਾਗ਼ੀ ਤੌਰ 'ਤੇ ਪਰੇਸ਼ਾਨ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ
. . .  1 day ago
ਪਾਕਿਸਤਾਨ 'ਚ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ
. . .  1 day ago
ਸਮਾਜਵਾਦੀ ਪਾਰਟੀ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ, ਮੁਲਾਇਮ ਯਾਦਵ ਦਾ ਨਾਂ ਸ਼ਾਮਲ ਨਹੀਂ
. . .  1 day ago
ਸਿੰਗਲਾ ਵਲੋਂ ਸੰਗਰੂਰ 'ਚ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਇੱਕ ਜਵਾਨ ਸ਼ਹੀਦ
. . .  1 day ago
ਸ੍ਰੀਲੰਕਾ ਦੀ ਜਲ ਸੈਨਾ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਲੋਕ ਸਭਾ ਚੋਣਾਂ 2019: ਆਜ਼ਮਗੜ੍ਹ ਤੋਂ ਚੋਣ ਲੜਨਗੇ ਅਖਿਲੇਸ਼ ਯਾਦਵ
. . .  1 day ago
ਦੋ ਐਂਬੂਲੈਂਸਾਂ ਵਿਚਾਲੇ ਹੋਈ ਟੱਕਰ 'ਚ ਪੰਜ ਜ਼ਖ਼ਮੀ
. . .  1 day ago
ਸੂਡਾਨ 'ਚ ਹੋਏ ਧਮਾਕੇ 'ਚ ਅੱਠ ਬੱਚਿਆਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਫੱਗਣ ਸੰਮਤ 550
ਿਵਚਾਰ ਪ੍ਰਵਾਹ: ਹੁਕਮਰਾਨਾਂ ਦੇ ਚੰਗੇ ਕਰਮਾਂ ਨਾਲ ਹੀ ਕੌਮ ਦੀ ਭਲਾਈ ਹੁੰਦੀ ਹੈ। -ਚਾਣਕਿਆ

ਸੰਪਾਦਕੀ

ਸ਼ਰਾਬ ਦੀ ਵਧਦੀ ਖ਼ਪਤ

ਦੇਸ਼ ਵਿਚ ਸ਼ਰਾਬ ਦੀ ਲਗਾਤਾਰ ਵਧਦੀ ਖ਼ਪਤ ਨੇ ਨਸ਼ੀਲੇ ਪਦਾਰਥਾਂ ਦੇ ਵਿਰੁੱਧ ਮੁਹਿੰਮ ਚਲਾਉਣ ਵਾਲੇ ਲੋਕਾਂ ਦੀਆਂ ਚਿੰਤਾਵਾਂ ਵਿਚ ਵਾਧਾ ਕੀਤਾ ਹੈ। ਸ਼ਰਾਬ ਦੀ ਖ਼ਪਤ ਅਤੇ ਸ਼ਰਾਬ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਿਗਣਤੀ ਸਬੰਧੀ ਕੀਤੇ ਗਏ ਇਕ ਕੌਮੀ ਸਰਵੇਖਣ ਅਨੁਸਾਰ ਦੇਸ਼ ਵਿਚ ਹਰ ਸੱਤ ਵਿਅਕਤੀਆਂ ਵਿਚੋਂ ਇਕ ਸ਼ਰਾਬ ਦਾ ਸੇਵਨ ਕਰਦਾ ਹੈ ਅਤੇ ਮੌਜੂਦਾ ਸਮੇਂ ਦੇਸ਼ ਵਿਚ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ 16 ਕਰੋੜ ਤੋਂ ਜ਼ਿਆਦਾ ਹੈ। ਇਸ ਗਿਣਤੀ ਵਿਚੋਂ ਹਰ ਪੰਜਵਾਂ ਵਿਅਕਤੀ ਉਹ ਹੈ ਜੋ ਸ਼ਰਾਬ ਪੀਣ ਦਾ ਪੱਕਾ ਆਦੀ ਹੈ ਅਤੇ ਉਸ ਦਾ ਇਲਾਜ ਕੀਤੇ ਜਾਣ ਦੀ ਬੜੀ ਲੋੜ ਹੈ। ਸਰਵੇਖਣ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਪੰਜਾਬ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਅਜਿਹੇ ਸੂਬੇ ਹਨ ਜਿਹੜੇ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਦੇ ਆਧਾਰ 'ਤੇ ਪਹਿਲੀ ਕਤਾਰ ਵਿਚ ਆਉਂਦੇ ਹਨ। ਸਰਵੇਖਣ ਵਿਚ ਪੰਜਾਬ ਸਬੰਧੀ ਨਸ਼ੇ ਦੀਆਂ ਹੋਰ ਕਿਸਮਾਂ ਦੀ ਵੀ ਗੱਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੇ ਸੇਵਨ ਅਤੇ ਵਿਕਰੀ ਸਬੰਧੀ ਤੁਰੰਤ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਪੰਜਾਬ ਵਿਚ ਪਿਛਲੇ ਦਿਨੀਂ ਖੁਦ ਇਕ ਉੱਚ ਪੁਲਿਸ ਅਧਿਕਾਰੀ ਨੇ ਮੰਨਿਆ ਸੀ ਕਿ ਸੂਬੇ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ 57 ਹਜ਼ਾਰ ਤੋਂ ਜ਼ਿਆਦਾ ਹੈ ਅਤੇ ਇਹ ਗਿਣਤੀ ਸ਼ਰਾਬ ਪੀਣ ਵਾਲਿਆਂ ਨਾਲੋਂ ਵੱਖਰੀ ਹੈ।
ਇਹ ਸਰਵੇਖਣ ਪਿਛਲੇ 15 ਸਾਲਾਂ ਵਿਚ ਪਹਿਲੀ ਵਾਰ ਕੀਤਾ ਗਿਆ ਹੈ ਅਤੇ ਇਸ ਦੇ ਅੰਕੜੇ ਉਹ ਹਨ ਜਿਨ੍ਹਾਂ ਨੂੰ ਸਰਕਾਰੀ ਤੌਰ 'ਤੇ ਮਾਨਤਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨਾਜਾਇਜ਼ ਢੰਗ ਨਾਲ ਤਿਆਰ ਕੀਤੀ ਗਈ ਸ਼ਰਾਬ ਦਾ ਸੇਵਨ ਕਰਨ ਵਾਲੇ ਜਿਨ੍ਹਾਂ ਵਿਚ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਲੋਕ ਸ਼ਾਮਿਲ ਹਨ, ਦੀ ਗਿਣਤੀ ਇਸ ਤੋਂ ਵੱਖਰੀ ਹੈ। ਪਿਛਲੇ ਦਿਨੀਂ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿਚ ਨਾਜਾਇਜ਼ ਸ਼ਰਾਬ ਪੀਣ ਨਾਲ 100 ਤੋਂ ਵੱਧ ਲੋਕਾਂ ਦੇ ਮਰਨ ਦੀਆਂ ਖ਼ਬਰਾਂ ਆਈਆਂ ਸਨ। ਪੰਜਾਬ ਵਿਚ ਵੀ ਕਈ ਵਾਰ ਨਾਜਾਇਜ਼ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀਂ ਪੰਜਾਬ ਦੇ ਪੇਂਡੂ ਅਤੇ ਨਦੀ ਕਿਨਾਰੇ ਵਾਲੇ ਖੇਤਰਾਂ ਵਿਚ ਨਾਜਾਇਜ਼ ਸ਼ਰਾਬ ਬਣਾਉਣ ਦੀਆਂ ਖ਼ਬਰਾਂ ਸਬੂਤਾਂ ਸਮੇਤ ਪ੍ਰਕਾਸ਼ਿਤ ਹੋਈਆਂ ਸਨ, ਜਿਨ੍ਹਾਂ ਸਬੰਧੀ ਇਹ ਸ਼ੰਕਾ ਜ਼ਾਹਰ ਕੀਤੀ ਗਈ ਸੀ ਕਿ ਜੇਕਰ ਇਨ੍ਹਾਂ 'ਤੇ ਤੁਰੰਤ ਪ੍ਰਭਾਵ ਨਾਲ ਕੋਈ ਰੋਕ ਨਾ ਲਗਾਈ ਗਈ ਤਾਂ ਸੂਬੇ ਵਿਚ ਕਿਸੇ ਵੱਡੀ ਘਟਨਾ ਦੇ ਵਾਪਰਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਸੀਂ ਸਮਝਦੇ ਹਾਂ ਕਿ ਦੇਸ਼ ਵਿਚ ਸ਼ਰਾਬ ਦੀ ਵਧਦੀ ਖ਼ਪਤ ਦੇ ਪਿੱਛੇ ਸਰਕਾਰ ਦੀਆਂ ਆਬਕਾਰੀ ਨੀਤੀਆਂ ਅਤੇ ਸ਼ਰਾਬ ਰਾਹੀਂ ਵੱਧ ਤੋਂ ਵੱਧ ਪੈਸੇ ਕਮਾਉਣ ਦੀ ਮਾਨਸਿਕਤਾ ਜ਼ਿੰਮੇਵਾਰ ਹੈ। ਸਰਕਾਰਾਂ ਜ਼ਿਆਦਾ ਰਕਮ ਪ੍ਰਾਪਤ ਕਰਨ ਦੇ ਮੰਤਵ ਨਾਲ ਖ਼ੁਦ ਹਰ ਵਰ੍ਹੇ ਆਬਕਾਰੀ ਨੀਤੀਆਂ ਤਿਆਰ ਕਰਦੀਆਂ ਹਨ ਅਤੇ ਫਿਰ ਪਿਛਲੇ ਸਾਲ ਨਾਲੋਂ ਜ਼ਿਆਦਾ ਆਬਕਾਰੀ ਮਾਲੀਆ ਹਾਸਲ ਕਰਨ ਲਈ ਸ਼ਰਾਬ ਦੇ ਉਤਪਾਦਨ ਦੀ ਮਾਤਰਾ ਅਤੇ ਉਸ ਦੀਆਂ ਕੀਮਤਾਂ ਵਿਚ ਵਾਧਾ ਕਰਦੀਆਂ ਹਨ। ਸੁਭਾਵਿਕ ਹੀ ਹੈ ਕਿ ਇਸ ਨਾਲ ਸ਼ਰਾਬ ਦੀ ਖਪਤ ਵੀ ਵਧੇਗੀ ਅਤੇ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵਿਚ ਵੀ ਉਸੇ ਅਨੁਪਾਤ ਨਾਲ ਵਾਧਾ ਹੋਵੇਗਾ। ਇਸ ਨਾਲ ਦੇਸ਼ ਅਤੇ ਸਮਾਜ ਨੂੰ ਵੱਡਾ ਨੁਕਸਾਨ ਸਹਿਣਾ ਪੈਂਦਾ ਹੈ। ਪਰਿਵਾਰਾਂ ਵਿਚ ਵਧਦੀ ਹਿੰਸਾ ਅਤੇ ਸਮਾਜ ਵਿਚ ਵਧਦੇ ਅਪਰਾਧਾਂ ਲਈ ਵੀ ਵੱਡੀ ਹੱਦ ਤੱਕ ਸ਼ਰਾਬ ਹੀ ਜ਼ਿੰਮੇਵਾਰ ਹੈ। ਸਰਕਾਰ ਬਾਹਰੋਂ ਤਾਂ ਸ਼ਰਾਬ ਦੇ ਵਿਰੁੱਧ ਕਈ ਪ੍ਰਕਾਰ ਦੀਆਂ ਰੋਕਾਂ ਲਗਾਉਂਦੀ ਹੈ ਪਰ ਅਸਲ ਵਿਚ ਅਜਿਹੀਆਂ ਨੀਤੀਆਂ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਨਾ ਸਿਰਫ਼ ਸ਼ਰਾਬ ਦੀ ਖ਼ਪਤ ਵਧਦੀ ਹੈ ਸਗੋਂ ਉਤਪਾਦਨ ਵਿਚ ਵੀ ਵਾਧਾ ਹੁੰਦਾ ਹੈ। ਕਈ ਸੂਬਾ ਸਰਕਾਰਾਂ ਦੀ ਆਮਦਨ ਦਾ ਵੱਡਾ ਸਰੋਤ ਸ਼ਰਾਬ ਹੀ ਹੁੰਦੀ ਹੈ।
ਜਿਹੜੇ ਪੰਜ ਸੂਬਿਆਂ ਵਿਚ ਸ਼ਰਾਬ ਦੀ ਜ਼ਿਆਦਾ ਖ਼ਪਤ ਦੀ ਗੱਲ ਸਰਵੇਖਣ ਵਿਚ ਕਹੀ ਗਈ ਹੈ, ਉਨ੍ਹਾਂ ਵਿਚ ਪੰਜਾਬ ਪ੍ਰਮੁੱਖ ਹੈ। ਪੰਜਾਬ ਦੀ ਆਬਕਾਰੀ ਨੀਤੀ ਦਾ ਹੀ ਨਤੀਜਾ ਹੈ ਕਿ ਸੂਬੇ ਵਿਚ ਹਰ ਸਾਲ ਸ਼ਰਾਬ ਦੀ ਖ਼ਪਤ ਅਤੇ ਉਤਪਾਦਨ ਦੋਵੇਂ ਹੀ ਵਧਦੇ ਜਾਂਦੇ ਹਨ। ਸਰਕਾਰ ਖੁਦ ਠੇਕਿਆਂ ਦੀ ਗਿਣਤੀ ਅਤੇ ਸ਼ਰਾਬ ਦੀ ਵਿਕਰੀ ਦੀ ਮਾਤਰਾ ਵਧਾ ਦਿੰਦੀ ਹੈ ਤੇ ਨਤੀਜੇ ਵਜੋਂ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵੀ ਉਸੇ ਅਨੁਪਾਤ ਨਾਲ ਵਧਦੀ ਜਾਂਦੀ ਹੈ। ਅਸੀਂ ਸਮਝਦੇ ਹਾਂ ਕਿ ਬਿਨਾਂ ਸ਼ੱਕ ਦੇਸ਼ ਵਿਚ ਸ਼ਰਾਬ ਦੇ ਸੇਵਨ 'ਤੇ ਰੋਕ ਲਗਾਉਣ ਦੀ ਵੱਡੀ ਜ਼ਰੂਰਤ ਹੈ ਪਰ ਇਸ ਲਈ ਪਹਿਲਾਂ ਸਰਕਾਰਾਂ ਨੂੰ ਆਪਣੀ ਨੀਅਤ ਅਤੇ ਨੀਤੀ ਦੋਵਾਂ ਵਿਚ ਬਦਲਾਅ ਲਿਆਉਣਾ ਹੋਵੇਗਾ। ਦੇਸ਼ ਦੇ ਸਾਰੇ ਸੂਬਿਆਂ ਵਿਚ ਸ਼ਰਾਬ 'ਤੇ ਪੂਰਨ ਪਾਬੰਦੀ ਭਾਵੇਂ ਸੰਭਵ ਨਾ ਹੋ ਸਕੇ ਪਰ ਸਰਕਾਰਾਂ ਆਬਕਾਰੀ ਨੀਤੀਆਂ ਵਿਚ ਕੁਝ ਰੋਕਾਂ ਲਾ ਕੇ ਸਮਾਜ ਨੂੰ ਇਸ ਬੁਰਾਈ ਤੋਂ ਕੁਝ ਹੱਦ ਤੱਕ ਰਾਹਤ ਦਿਵਾ ਸਕਦੀਆਂ ਹਨ। ਅਸੀਂ ਸਮਝਦੇ ਹਾਂ ਕਿ ਇਹ ਕਦਮ ਜਿੰਨੀ ਜਲਦੀ ਅਤੇ ਜਿੰਨੀ ਇਮਾਨਦਾਰੀ ਨਾਲ ਚੁੱਕੇ ਜਾਣਗੇ, ਓਨਾ ਹੀ ਦੇਸ਼ ਲਈ ਚੰਗਾ ਹੋਵੇਗਾ।

ਕੀ ਮਜ਼੍ਹਬ ਹੀ 'ਬੈਰ' ਨਹੀਂ ਵਧਾ ਰਿਹਾ?

ਕਸ਼ਮੀਰ ਦੇ ਕਸਬੇ ਪੁਲਵਾਮਾ ਦੇ ਨੇੜੇ ਸੀ.ਆਰ.ਪੀ.ਐਫ. ਦੇ ਕਾਫਲੇ 'ਤੇ ਕੀਤਾ ਗਿਆ ਦਹਿਸ਼ਤਗਰਦਾਂ ਦਾ ਹਮਲਾ ਮਜ਼੍ਹਬੀ ਨਫ਼ਰਤ ਵਿਚੋਂ ਪੈਦਾ ਹੋਇਆ ਕਾਰਾ ਸੀ। ਹਮਲਾ ਕਰਨ ਵਾਲੇ ਲੋਕ ਕਦੇ ਇਸੇ ਭਾਰਤ ਦੇ ਬਾਸ਼ਿੰਦੇ ਸਨ। ਸੰਨ 1947 ਤੋਂ ਪਹਿਲਾਂ ਇਹ ਇਕ ਹੀ ਵਤਨ ਦੇ ਆਂਢੀ-ਗੁਆਂਢੀ ...

ਪੂਰੀ ਖ਼ਬਰ »

ਅਣਥੱਕ ਆਗੂ ਤੇਜਾ ਸਿੰਘ ਸਮੁੰਦਰੀ ਨੂੰ ਯਾਦ ਕਰਦਿਆਂ....

ਜਨਮ ਦਿਨ 'ਤੇ ਵਿਸ਼ੇਸ਼

ਸ: ਤੇਜਾ ਸਿੰਘ ਸਮੁੰਦਰੀ ਦਾ ਨਾਂਅ ਉਨ੍ਹਾਂ ਸਿਰਮੌਰ ਸਿੱਖ ਸ਼ਖ਼ਸੀਅਤਾਂ ਵਿਚ ਬੜੇ ਇੱਜ਼ਤ ਅਤੇ ਮਾਣ ਨਾਲ ਲਿਆ ਜਾਂਦਾ ਹੈ ਜਿਨ੍ਹਾਂ ਆਪਣਾ ਸਾਰਾ ਜੀਵਨ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਮਰਪਣ ਕਰ ਦਿੱਤਾ। ਆਪ ਇਕ ਸੂਝਵਾਨ, ਨਿਧੜਕ, ਸਿਦਕੀ, ਦੂਰਅੰਦੇਸ਼ੀ ਗੁਰਸਿੱਖ ਸਨ। ਆਪ ...

ਪੂਰੀ ਖ਼ਬਰ »

ਵਿਸ਼ਵ ਸਮਾਜਿਕ ਨਿਆਂ ਦਿਵਸ 'ਤੇ ਵਿਸ਼ੇਸ਼

ਸਮਾਜ 'ਚ ਬਰਾਬਰਤਾ ਲਿਆਉਣ ਲਈ ਵੱਡੇ ਯਤਨਾਂ ਦੀ ਲੋੜ

ਸਮਾਜਿਕ ਨਿਆਂ ਬਹੁਤ ਹੀ ਵਿਆਪਕ ਸ਼ਬਦ ਹੈ ਅਤੇ ਇਸ ਵਿਚ ਘੱਟ-ਗਿਣਤੀਆਂ ਦੇ ਹਿਤਾਂ ਦੀ ਰੱਖਿਆ ਤੋਂ ਲੈ ਕੇ ਗ਼ਰੀਬੀ ਅਤੇ ਅਨਪੜ੍ਹਤਾ ਨੂੰ ਖ਼ਤਮ ਕਰਨ ਸਬੰਧੀ ਸਭ ਕੁਝ ਸ਼ਾਮਿਲ ਹੈ। ਇਸ ਦਾ ਭਾਵ ਸਿਰਫ ਕਾਨੂੰਨ ਸਾਹਮਣੇ ਸਭ ਦਾ ਬਰਾਬਰ ਹੋਣਾ ਅਤੇ ਸੁਤੰਤਰ ਨਿਆਂਪਾਲਿਕਾ ਹੋਣਾ, ...

ਪੂਰੀ ਖ਼ਬਰ »

ਜ਼ਮੀਰ...

ਮੰਗਣ ਦਏ ਜ਼ਮੀਰ ਨਾ, ਬੇਸ਼ੱਕ ਖਾਲੀ ਝੋਲ਼। ਕਰਾਂਗੇ ਲੋੜਾਂ ਪੂਰੀਆਂ, ਲੜ ਲੜ ਲੰਮੇ ਘੋਲ਼। ਜਗਦਾ ਦੀਪ ਬੁਝਾਉਣ ਨੂੰ, ਪੌਣ ਵਗੇ ਮੂੰਹਜ਼ੋਰ। ਦੇਈਏ ਇਸ ਨੂੰ ਓਟ ਹੁਣ, ਜਗੇ ਇਹ ਕੁਝ ਚਿਰ ਹੋਰ। ਦਾਜ ਦਿਓ ਜੋ ਜੀਅ ਕਰੇ, ਇਕ ਹੈ ਸ਼ਰਤ ਹਜ਼ੂਰ। ਕਰਦੀ ਹੋਵੇ ਨੌਕਰੀ, ਤਾਂ ਲੜਕੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX