ਤਾਜਾ ਖ਼ਬਰਾਂ


ਰਾਸ਼ਟਰਪਤੀ ਵੱਲੋਂ ਦੇਸ਼ ਵਾਸੀਆਂ ਨੂੰ ਸੰਬੋਧਨ
. . .  2 minutes ago
ਏ.ਆਈ.ਜੀ. ਚੌਹਾਨ ਤੇ ਇੰਸਪੈਕਟਰ ਬਰਾੜ ਸਮੇਤ ਦੋ ਹੋਰ ਅਧਿਕਾਰੀਆਂ ਨੂੰ ਮਿਲੇਗਾ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਮੈਡਲ
. . .  7 minutes ago
ਚੰਡੀਗੜ੍ਹ, 25 ਜਨਵਰੀ - ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ, ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਤੇ ਬਲਵਿੰਦਰ ਸਿੰਘ ਐਸ.ਆਈ. ਤੇ ਕਿਰਪਾਲ ਸਿੰਘ ਏ.ਐਸ.ਆਈ. ਨੂੰ ਭਲਕੇ ਗਣਤੰਤਰ ਦਿਵਸ ਮੌਕੇ ਵੀਰਤਾ ਲਈ ਰਾਸ਼ਟਰਪਤੀ ਪੁਲਿਸ ਅਵਾਰਡ ਦਿੱਤਾ ਜਾ ਰਿਹਾ ਹੈ। ਇਸ...
ਸ਼ਟਰਿੰਗ ਦੀ ਪੈੜ ਟੁੱਟਣ ਕਾਰਨ ਇੱਕ ਮਜ਼ਦੂਰ ਦੀ ਮੌਤ, ਤਿੰਨ ਗੰਭੀਰ ਜ਼ਖਮੀ
. . .  21 minutes ago
ਮਲੋਟ, 25 ਜਨਵਰੀ (ਗੁਰਮੀਤ ਸਿੰਘ ਮੱਕੜ) -ਸਥਾਨਕ ਆਦਰਸ਼ ਸਿਨੇਮਾ ਦੇ ਸਥਾਨ 'ਤੇ ਉਸਾਰੀ ਅਧੀਨ ਪੈਲੇਸ ਦੀ ਛੱਤ 'ਤੇ ਕੰਮ ਕਰ ਰਹੇ 4 ਮਜ਼ਦੂਰ ਸ਼ਟਰਿੰਗ ਦੀ ਪੈੜ ਟੁੱਟ ਜਾਣ ਕਾਰਨ ਹੇਠਾਂ ਡਿੱਗ ਪਏ, ਜਿਸ ਵਿਚ ਮਜ਼ਦੂਰ ਦਾਤਾ ਰਾਮ ਦੀ ਮੌਤ ਹੋ ਗਈ, ਜਦਕਿ ਮਜ਼ਦੂਰ...
ਆਯੂਸ਼ਮਾਨ ਸਕੀਮ ਤਹਿਤ ਇਲਾਜ ਨਾ ਕਰਨ 'ਤੇ ਹਸਪਤਾਲ 'ਚ ਹੋਇਆ ਹੰਗਾਮਾ
. . .  25 minutes ago
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ਼ਾਮ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਨਿੱਜੀ ਹਸਪਤਾਲ ਵਿਖੇ ਮਲੋਟ ਤੋਂ ਆਯੂਸ਼ਮਾਨ ਸਕੀਮ ਤਹਿਤ ਆਪ੍ਰੇਸ਼ਨ ਕਰਵਾਉਣ ਲਈ ਪਹੁੰਚੀ ਔਰਤ ਨੂੰ ਜਦੋਂ ਹਸਪਤਾਲ ਪ੍ਰਬੰਧਕਾਂ ਨੇ ਕਿਹਾ...
ਏਸ਼ੀਆ ਕੱਪ ਲਈ ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਧਮਕੀ
. . .  32 minutes ago
ਲਾਹੌਰ, 25 ਜਨਵਰੀ - ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਇਸ ਸਾਲ ਸਤੰਬਰ ਵਿਚ ਹੋਣ ਵਾਲੇ ਏਸ਼ੀਆ ਕੱਪ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰਦੀ ਤਾਂ ਪਾਕਿਸਤਾਨ ਵੀ 2021 ਵਿਸ਼ਵ...
ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  59 minutes ago
ਜੰਡਿਆਲਾ ਮੰਜਕੀ, 25 ਜਨਵਰੀ (ਸੁਰਜੀਤ ਸਿੰਘ ਜੰਡਿਆਲਾ) - ਥਾਣਾ ਸਦਰ ਜਲੰਧਰ ਅਧੀਨ ਆਉਂਦੀ ਸਥਾਨਕ ਪੁਲਿਸ ਚੌਕੀ ਦੇ ਇਲਾਕੇ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਸ ਸਬੰਧੀ ਪੁੱਛਣ 'ਤੇ ਪੁਲਿਸ ਚੌਕੀ ਜੰਡਿਆਲਾ...
ਤਿੰਨ ਨੌਜਵਾਨਾਂ ਨੇ ਚੋਰੀ ਕੀਤੀ ਕਰੀਬ 11 ਲੱਖ ਦੀ ਕੇਬਲ ਤਾਰ
. . .  about 1 hour ago
ਗੁਰੂ ਹਰ ਸਹਾਏ, 25 ਜਨਵਰੀ (ਕਪਿਲ ਕੰਧਾਰੀ) - ਗੁਰੂ ਹਰ ਸਹਾਏ ਸ਼ਹਿਰ ਵਿਚ ਵੱਧ ਰਹੀਆਂ ਚੋਰੀਆਂ ਨੂੰ ਠੱਲ੍ਹ ਪਾਉਣ ਲਈ ਡੀ.ਐੱਸ.ਪੀ ਗੁਰੂ ਹਰ ਸਹਾਏ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿਚ ਸਰਚ ਅਭਿਆਨ ਚਲਾਇਆ ਗਿਆ। ਇਸ ਚਲਾਏ ਗਏ ਸਰਚ ਅਭਿਆਨ...
ਦਿੱਲੀ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ, ਮਲਬੇ ਹੇਠ ਕੁਝ ਵਿਦਿਆਰਥੀਆਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  about 1 hour ago
ਨਵੀਂ ਦਿੱਲੀ, 25 ਜਨਵਰੀ- ਦਿੱਲੀ ਦੇ ਭਜਨਪੁਰਾ 'ਚ ਨਿਰਮਾਣ ਅਧੀਨ ਇੱਕ ਇਮਾਰਤ ਦੇ ਡਿੱਗਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ 'ਚ ਇੱਕ ਕੋਚਿੰਗ ਸੈਂਟਰ ਚਲਾਇਆ ਜਾ ਰਿਹਾ ਸੀ। ਇਸ...
ਜੇ. ਐੱਨ. ਯੂ. ਦੇ ਵਿਦਿਆਰਥੀ ਸ਼ਰਜੀਲ ਵਿਰੁੱਧ ਭਾਜਪਾ ਨੇ ਦਰਜ ਕਰਾਈ ਸ਼ਿਕਾਇਤ
. . .  about 1 hour ago
ਨਵੀਂ ਦਿੱਲੀ, 25 ਜਨਵਰੀ- ਭਾਜਪਾ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਸਕਾਲਰ ਸ਼ਰਜੀਲ ਇਮਾਮ ਵਿਰੁੱਧ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਹੈ। ਉਨ੍ਹਾਂ 'ਤੇ ਵਿਵਾਦਿਤ ਬਿਆਨ...
ਸਾਰਿਆਂ ਨੂੰ ਵੋਟ ਦੇ ਅਧਿਕਾਰ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ- ਰਾਸ਼ਟਰਪਤੀ ਕੋਵਿੰਦ
. . .  about 2 hours ago
ਨਵੀਂ ਦਿੱਲੀ, 25 ਜਨਵਰੀ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਦੇ 70 ਸਾਲਾਂ ਬਾਅਦ ਕੁਝ ਲੋਕ ਆਪਣੇ ਵੋਟ ਦੇ ਅਧਿਕਾਰ ਦੇ ਮਹੱਤਵ ਨੂੰ ਨਹੀਂ ਸਮਝਦੇ ਹਨ, ਜਦੋਂਕਿ ਦੁਨੀਆ...
ਨਾਗਰਿਕਤਾ ਕਾਨੂੰਨ ਵਿਰੁੱਧ ਰਾਜਸਥਾਨ ਸਰਕਾਰ ਨੇ ਵਿਧਾਨ ਸਭਾ 'ਚ ਪਾਸ ਕੀਤਾ ਪ੍ਰਸਤਾਵ
. . .  about 2 hours ago
ਜੈਪੁਰ, 25 ਜਨਵਰੀ- ਰਾਜਸਥਾਨ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵਿਧਾਨ ਸਭਾ 'ਚ ਪ੍ਰਸਤਾਵ ਪਾਸ ਕੀਤਾ ਹੈ। ਹਾਲਾਂਕਿ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਪ੍ਰਸਤਾਵ ਪੇਸ਼ ਕਰਨ...
ਮਹਿਲ ਕਲਾਂ 'ਚ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਵਿਰੁੱਧ ਮੁੱਖ ਮਾਰਗ ਜਾਮ ਕਰ ਕੇ ਕੀਤਾ ਰੋਸ ਪ੍ਰਦਰਸ਼ਨ
. . .  about 3 hours ago
ਮਹਿਲ ਕਲਾਂ, 25 ਜਨਵਰੀ (ਅਵਤਾਰ ਸਿੰਘ ਅਣਖੀ)- ਸ਼੍ਰੋਮਣੀ ਅਕਾਲੀ ਦਲ (ਅ) ਅਤੇ ਦਲ ਖ਼ਾਲਸਾ ਵੱਲੋਂ ...
ਬਟਾਲਾ 'ਚ ਬੰਦ ਰਿਹਾ ਬੇਅਸਰ
. . .  about 3 hours ago
ਬਟਾਲਾ, 25 ਜਨਵਰੀ (ਕਾਹਲੋਂ)- ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਦਿੱਤੇ...
ਕਪਿਲ ਮਿਸ਼ਰਾ 'ਤੇ ਚੋਣ ਕਮਿਸ਼ਨ ਦੀ ਕਾਰਵਾਈ, 48 ਘੰਟੇ ਚੋਣ ਪ੍ਰਚਾਰ ਕਰਨ 'ਤੇ ਲਾਈ ਰੋਕ
. . .  about 3 hours ago
ਨਵੀਂ ਦਿੱਲੀ, 25 ਜਨਵਰੀ- ਚੋਣ ਕਮਿਸ਼ਨ ਨੇ ਭਾਜਪਾ ਨੇਤਾ ਅਤੇ ਦਿੱਲੀ ਦੀ ਮਾਡਲ ਟਾਊਨ ਸੀਟ ਤੋਂ ਪਾਰਟੀ ਦੇ ਉਮੀਦਵਾਰ ਕਪਿਲ ਮਿਸ਼ਰਾ 'ਤੇ 48 ਘੰਟੇ ਤੱਕ ਚੋਣ ਪ੍ਰਚਾਰ ਕਰਨ 'ਤੇ ਰੋਕ...
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, 4 ਵਾਰ ਵਿਧਾਇਕ ਰਹੇ ਹਰਸ਼ਰਣ ਬੱਲੀ 'ਆਪ' 'ਚ ਹੋਏ ਸ਼ਾਮਲ
. . .  about 3 hours ago
ਨਵੀਂ ਦਿੱਲੀ, 25 ਜਨਵਰੀ- ਭਾਜਪਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਚਾਰ ਵਾਰ ਵਿਧਾਇਕ ਰਹੇ ਹਰਸ਼ਰਣ ਸਿੰਘ ਬੱਲੀ ਪਾਰਟੀ ਨੂੰ ਛੱਡ ਅੱਜ ਆਮ ਆਦਮੀ ਪਾਰਟੀ...
ਜਥੇਦਾਰ ਫੱਗੂਵਾਲਾ ਨੇ ਗੈਰ ਪੰਥਕਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਭਾਈ ਲੌਂਗੋਵਾਲ ਨੂੰ ਦਿੱਤਾ ਮੰਗ ਪੱਤਰ
. . .  about 3 hours ago
ਭਾਰਤ ਅਤੇ ਬ੍ਰਾਜ਼ੀਲ ਵਿਚਾਲੇ ਕਈ ਸਮਝੌਤਿਆਂ 'ਤੇ ਹੋਏ ਹਸਤਾਖ਼ਰ
. . .  about 4 hours ago
ਪਾਕਿਸਤਾਨ ਜਾਣਾ ਚਾਹੁੰਦੇ ਹਨ ਮਹਿਲਾ ਕਮਿਸ਼ਨ ਦੇ ਚੇਅਰਪਰਸਨ
. . .  about 4 hours ago
ਨਿਰਭੈਆ ਦੇ ਦੋਸ਼ੀ ਮੁਕੇਸ਼ ਨੇ ਰਾਸ਼ਟਰਪਤੀ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ
. . .  about 4 hours ago
ਨਾਗਰਿਕਤਾ ਬਿੱਲ ਦੇ ਵਿਰੋਧ 'ਚ ਪੱਖੋ ਕੈਂਚੀਆਂ ਨੇੜੇ ਚੱਕਾ ਜਾਮ
. . .  about 4 hours ago
ਚੋਣ ਕਮਿਸ਼ਨ ਨੇ ਭਾਜਪਾ ਉਮੀਦਵਾਰ ਤਜਿੰਦਰ ਬੱਗਾ ਨੂੰ ਭੇਜਿਆ ਨੋਟਿਸ
. . .  about 4 hours ago
ਹਿਮਾਚਲ ਪ੍ਰਦੇਸ਼ ਦੇ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ, ਮਿਲੇਗਾ 5 ਫ਼ੀਸਦੀ ਮਹਿੰਗਾਈ ਭੱਤਾ
. . .  about 5 hours ago
ਗੜ੍ਹਸ਼ੰਕਰ ਵਿਖੇ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ
. . .  about 5 hours ago
ਗ੍ਰਹਿ ਮੰਤਰਾਲੇ ਨੇ ਐੱਨ. ਆਈ. ਏ. ਨੂੰ ਸੌਂਪਿਆ ਭੀਮਾ ਕੋਰੇਗਾਂਵ ਮਾਮਲਾ
. . .  about 5 hours ago
ਚੋਗਾਵਾ ਅਤੇ ਲੋਪੋਕੇ 'ਚ ਵੀ ਮਿਲਿਆ ਬੰਦ ਨੂੰ ਭਰਵਾ ਹੁੰਗਾਰਾ
. . .  about 4 hours ago
ਅਵੰਤੀਪੋਰਾ ਮੁਠਭੇੜ : ਸੁਰੱਖਿਆ ਬਲਾਂ ਨੇ ਜੈਸ਼ ਦੇ ਚੋਟੀ ਦੇ ਕਮਾਂਡਰ ਅਤੇ ਦੋ ਅੱਤਵਾਦੀਆਂ ਨੂੰ ਪਾਇਆ ਘੇਰਾ
. . .  about 5 hours ago
ਸਰਕਾਰੀ ਕਾਲਜ ਅਜਨਾਲਾ 'ਚ ਮਨਾਇਆ ਗਿਆ ਤਹਿਸੀਲ ਪੱਧਰੀ ਕੌਮੀ ਵੋਟਰ ਦਿਵਸ
. . .  about 5 hours ago
2 ਫਰਵਰੀ ਦੀ ਸੰਗਰੂਰ ਰੈਲੀ ਲਈ ਯੂਥ ਅਕਾਲੀ ਦਲ ਨੇ ਵੀ ਕੱਸੀ ਕਮਰ
. . .  about 5 hours ago
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੋਗਾ ਵਿਖੇ ਵਰਕਰਾਂ ਨਾਲ ਕੀਤੀ ਬੈਠਕ
. . .  about 5 hours ago
ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਆਰੰਭ
. . .  about 6 hours ago
ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਬੰਦ ਦਾ ਸੱਦਾ ਰਿਹਾ ਬੇਅਸਰ
. . .  about 6 hours ago
ਸਰਹੱਦੀ ਖੇਤਰ ਦੇ ਸਕੂਲਾਂ ਦਾ ਦੌਰਾ ਕਰਨ ਉਪਰੰਤ ਅੰਮ੍ਰਿਤਸਰ ਰਵਾਨਾ ਹੋਏ ਸਿੱਖਿਆ ਸਕੱਤਰ
. . .  about 6 hours ago
ਬਾਘਾਪੁਰਾਣਾ 'ਚ ਪੰਜਾਬ ਬੰਦ ਦਾ ਨਹੀਂ ਹੋਇਆ ਕੋਈ ਅਸਰ
. . .  about 6 hours ago
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਧਰਨਾ, ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀ. ਟੀ. ਰੋਡ ਜਾਮ
. . .  about 6 hours ago
ਅਮਰੀਕਾ 'ਚ ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ
. . .  about 6 hours ago
ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਬੰਦ ਦੇ ਸੱਦੇ ਦੌਰਾਨ ਹੁਸ਼ਿਆਰਪੁਰ 'ਚ ਸਥਿਤੀ ਤਣਾਅਪੂਰਨ
. . .  about 7 hours ago
ਪੰਜਾਬ ਬੰਦ ਨੂੰ ਲੈ ਕੇ ਜਥੇਬੰਦੀਆਂ ਵਲੋਂ ਅੰਮ੍ਰਿਤਸਰ 'ਚ ਮੁਜ਼ਾਹਰਾ
. . .  about 7 hours ago
ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਬੰਦ ਦਾ ਨਹੀਂ ਕੋਈ ਅਸਰ
. . .  about 7 hours ago
ਪੰਜਾਬ ਬੰਦ ਨੂੰ ਲੈ ਕੇ ਜਥੇਬੰਦੀਆਂ ਨੇ ਬਰਨਾਲੇ 'ਚ ਕੱਢਿਆ ਮਾਰਚ ਅਤੇ ਬੰਦ ਕਰਾਈਆਂ ਦੁਕਾਨਾਂ
. . .  about 7 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਡਾਕਟਰ ਦੀ ਮੌਤ
. . .  about 8 hours ago
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  about 8 hours ago
ਸੰਗਰੂਰ 'ਚ ਆਮ ਵਾਂਗ ਖੁੱਲ੍ਹੇ ਬਾਜ਼ਾਰ
. . .  about 8 hours ago
ਐੱਸ. ਟੀ. ਐੱਫ. ਬਾਰਡਰ ਰੇਂਜ ਵਲੋਂ 2 ਕਰੋੜ ਰੁਪਏ ਦੀ ਹੈਰੋਇਨ ਸਣੇ ਤਸਕਰ ਕਾਬੂ
. . .  about 9 hours ago
ਸਿੱਖਿਆ ਸਕੱਤਰ ਵਲੋਂ ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਪੈਂਦੇ ਸਕੂਲਾਂ ਦਾ ਦੌਰਾ
. . .  about 9 hours ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 9 hours ago
ਤੁਰਕੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ, 18 ਮੌਤਾਂ
. . .  about 10 hours ago
ਕੋਰੋਨਾ ਵਾਇਰਸ ਨਾਲ ਚੀਨ 'ਚ ਹੁਣ ਤੱਕ 41 ਲੋਕਾਂ ਦੀ ਹੋਈ ਮੌਤ
. . .  about 10 hours ago
ਅੱਜ ਦਾ ਵਿਚਾਰ
. . .  about 11 hours ago
ਅੰਗ੍ਰੇਜ਼ਾਂ ਦੇ ਰਾਜ ਵਿਚ ਸ਼ੁਰੂ ਹੋਈ ਨੈਰੋਗੇਜ ਰੇਲ ਸੈਕਸ਼ਨ ਤੇ 26 ਜਨਵਰੀ ਨੂੰ ਦੌੜੇਗੀ
. . .  1 day ago
ਹੁਸ਼ਿਆਰਪੁਰ ਵਿਖੇ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਿਲੀ ਮਨਜ਼ੂਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਫੱਗਣ ਸੰਮਤ 550

ਪਹਿਲਾ ਸਫ਼ਾ

ਭਾਰਤ ਤੇ ਸਾਊਦੀ ਅਰਬ ਅੱਤਵਾਦ ਸਮਰਥਕ ਦੇਸ਼ਾਂ 'ਤੇ ਦਬਾਅ ਬਣਾਉਣ ਲਈ ਸਹਿਮਤ

• ਪੰਜ ਸਮਝੌਤੇ ਸਹੀਬੱਧ • 100 ਅਰਬ ਡਾਲਰ ਦਾ ਕਰੇਗਾ ਨਿਵੇਸ਼ • ਅੱਤਵਾਦ ਦਾ ਢਾਂਚਾ ਤਬਾਹ ਕਰਨਾ ਜ਼ਰੂਰੀ-ਮੋਦੀ • ਸਾਊਦੀ ਅਰਬ ਦੇ ਵਲੀ ਅਹਿਦ ਦੇ ਬਿਆਨ 'ਚ ਪੁਲਵਾਮਾ ਹਮਲੇ ਦਾ ਜ਼ਿਕਰ ਨਦਾਰਦ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 20 ਫਰਵਰੀ-ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਤੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਅਲੱਗ-ਥਲੱਗ ਕਰਨ ਦੀ ਰਣਨੀਤਕ ਕਵਾਇਦ ਤਹਿਤ ਭਾਰਤ ਨੇ ਸਾਊਦੀ ਅਰਬ ਅੱਗੇ ਇਸ ਹਮਲੇ ਦਾ ਜ਼ਿਕਰ ਕਰਦਿਆਂ ਇਸ ਨੂੰ 'ਵਹਿਸ਼ਿਆਨਾ ਅੱਤਵਾਦੀ ਹਮਲਾ' ਕਰਾਰ ਦਿੱਤਾ ਅਤੇ ਇਸ ਨਾਲ ਨਜਿੱਠਣ ਲਈ ਅੱਤਵਾਦ ਨੂੰ ਕਿਸੇ ਵੀ ਕਿਸਮ ਦਾ ਸਮਰਥਨ ਦੇ ਰਹੇ ਦੇਸ਼ਾਂ 'ਤੇ ਹਰ ਤਰ੍ਹਾਂ ਦਾ ਸੰਭਵ ਦਬਾਅ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਦੌਰੇ 'ਤੇ ਆਏ ਸਾਊਦੀ ਅਰਬ ਦੇ ਵਲੀ ਅਹਿਦ ਮੁਹੰਮਦ-ਬਿਨ-ਸਲਮਾਨ ਨੇ ਅੱਤਵਾਦ ਦੇ ਮਸਲੇ ਨੂੰ 'ਸਾਂਝਾ ਸਰੋਕਾਰ' ਕਰਾਰ ਦਿੰਦਿਆਂ ਇਸ 'ਤੇ ਹਰ ਤਰ੍ਹਾਂ ਦਾ ਸਹਿਯੋਗ ਕਰਨ 'ਤੇ ਸਹਿਮਤੀ ਪ੍ਰਗਟਾਈ | ਹਾਲਾਂਕਿ ਸਾਊਦੀ ਅਰਬ ਦੇ ਵਲੀ ਅਹਿਦ ਨੇ ਆਪਣੇ ਬਿਆਨ 'ਚ ਪੁਲਵਾਮਾ ਹਮਲੇ ਦਾ ਨਾਂਅ ਵੀ ਨਹੀਂ ਲਿਆ |
ਅੱਤਵਾਦ ਦਾ ਢਾਂਚਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੈਦਰਾਬਾਦ ਹਾਊਸ ਵਿਖੇ ਦਿੱਤੇ ਸਾਂਝੇ ਬਿਆਨ 'ਚ ਅੱਤਵਾਦ ਦਾ ਮੁੱਦਾ ਉਠਾਂਉਦਿਆਂ ਇਸ ਦਾ ਢਾਂਚਾ ਤਬਾਹ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਮੋਦੀ ਨੇ ਕਿਹਾ ਕਿ ਅੱਤਵਾਦੀਆਂ ਅਤੇ ਉਸ ਦੇ ਹਮਾਇਤੀਆਂ ਨੂੰ ਸਜ਼ਾ ਦਿਵਾਉਣਾ ਬਹੁਤ ਜ਼ਰੂਰੀ ਹੈ | ਇਸ ਦੇ ਨਾਲ ਹੀ ਉਨ੍ਹਾਂ ਦਹਿਸ਼ਤਗਰਦੀ ਿਖ਼ਲਾਫ਼ ਸਹਿਯੋਗ ਲਈ ਇਕ ਮਜ਼ਬੂਤ ਕਾਰਜ ਯੋਜਨਾ ਉਲੀਕਣ ਦੀ ਲੋੜ 'ਤੇ ਜ਼ੋਰ ਦਿੱਤਾ |
ਖੁਫ਼ੀਆ ਜਾਣਕਾਰੀ ਲਈ ਕਰਾਂਗੇ ਸਹਿਯੋਗ
ਭਾਰਤ ਵਲੋਂ ਅੱਤਵਾਦ ਦਾ ਮੁੱਦਾ ਉਠਾਉਣ 'ਤੇ ਸਾਊਦੀ ਅਰਬ ਦੇ ਵਲੀ ਅਹਿਦ ਨੇ ਇਸਨੂੰ 'ਸਾਂਝਾ ਸਰੋਕਾਰ' ਦੁਹਰਾਦਿਆਂ ਸਾਊਦੀ ਅਰਬ ਵਲੋਂ ਅੱਤਵਾਦ ਿਖ਼ਲਾਫ਼ ਭਾਰਤ ਨਾਲ ਖੁਫ਼ੀਆ ਜਾਣਕਾਰੀ ਵੰਡਣ 'ਚ ਸਹਿਯੋਗ ਕਰਨ ਦਾ ਭਰੋਸਾ ਦੁਆਇਆ | ਜ਼ਿਕਰਯੋਗ ਹੈ ਕਿ ਸਾਊਦੀ ਅਰਬ ਦੇ ਵਲੀ ਅਹਿਦ ਦਾ ਇਹ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਪਿਛਲੇ ਹਫ਼ਤੇ ਹੋਏ ਪੁਲਵਾਮਾ ਹਮਲੇ ਜਿਸ 'ਚ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ, ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਕਾਫ਼ੀ ਵਧਿਆ ਹੋਇਆ ਹੈ |
ਇਸ ਤੋਂ ਪਹਿਲਾਂ ਮੁਹੰਮਦ-ਬਿਨ-ਸਲਮਾਨ ਐਤਵਾਰ ਨੂੰ ਪਾਕਿਸਤਾਨ 'ਚ 2 ਦਿਨਾ ਦੌਰਾ ਵੀ ਕਰ ਕੇ ਆਏ ਹਨ ਜਿੱਥੇ ਉਨ੍ਹਾਂ ਖੇਤਰੀ ਅਮਨ ਅਤੇ ਸੁਰੱਖਿਆ ਬਹਾਲ ਰੱਖਣ ਲਈ ਪਾਕਿਸਤਾਨ ਦੀ ਸ਼ਲਾਘਾ ਕੀਤੀ ਸੀ |
5 ਸਮਝੌਤੇ
ਸਾਊਦੀ ਅਰਬ ਦੇ ਵਲੀ ਅਹਿਦ ਮੁਹੰਮਦ-ਬਿਨ-ਸਲਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਵਫ਼ਦ ਪੱਧਰ ਦੀ ਬੈਠਕ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ 5 ਸਮਝੌਤੇ ਸਹੀਬੱਧ ਹੋਏ | ਇਨ੍ਹਾਂ ਸਮਝੌਤਿਆਂ 'ਚ ਊਰਜਾ ਤੋਂ ਇਲਾਵਾ, ਸੈਰ ਸਪਾਟਾ, ਦੁਵੱਲਾ ਕਾਰੋਬਾਰ ਵਧਾਉਣ ਅੰਤਰਰਾਸ਼ਟਰੀ ਸੂਰਜੀ ਊਰਜਾ ਖੇਤਰ ਅਤੇ ਭਾਰਤ ਅਤੇ ਸਾਊਦੀ ਅਰਬ ਦਰਮਿਆਨ ਪ੍ਰਸਾਰਨ ਸਾਂਝਾ ਕਰਨ 'ਤੇ ਸਹਿਮਤੀ ਬਣੀ | ਪ੍ਰਧਾਨ ਮੰਤਰੀ ਨੇ ਦੁਪਹਿਰ ਨੂੰ ਜਾਰੀ ਸਾਂਝੇ ਬਿਆਨ 'ਚ ਸਾਊਦੀ ਅਰਬ ਨਾਲ ਆਪਣੇ ਪੁਰਾਣੇ ਸਬੰਧਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਦੋਹਾਂ ਦੇਸ਼ਾਂ ਨੇ ਆਰਥਿਕ ਸਬੰਧਾਂ ਨੂੰ ਨਵੀਂ ਉਚਾਈ 'ਤੇ ਲੈ ਜਾਣ ਦਾ ਫ਼ੈਸਲਾ ਕੀਤਾ ਹੈ | ਸਲਮਾਨ ਨੇ ਸਾਊਦੀ ਅਰਬ ਦੀ ਵੰਨ-ਸੁਵੰਨਤਾ ਵੱਲ ਜਾਣ ਦੀ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਊਦੀ ਅਰਬ ਨੇ 44 ਅਰਬ ਡਾਲਰ ਦੇ ਨਿਵੇਸ਼ 'ਤੇ ਸਹਿਮਤੀ ਪ੍ਰਗਟਾਈ ਹੈ | ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਹੁਲਾਰਾ ਦਿੰਦਿਆਂ ਜਿੱਥੇ ਸਾਊਦੀ ਅਰਬ ਨੇ ਭਾਰਤ ਲਈ ਹੱਜ ਕੋਟੇ 'ਚ ਇਜ਼ਾਫ਼ਾ ਕੀਤਾ ਹੈ, ਉੱਥੇ ਭਾਰਤ ਨੇ ਵੀ ਸਾਊਦੀ ਅਰਬ ਦੇ ਨਾਗਰਿਕਾਂ ਲਈ ਈ-ਵੀਜ਼ਾ ਦੇ ਵਿਸਥਾਰ ਦਾ ਅਹਿਦ ਕੀਤਾ | ਜ਼ਿਕਰਯੋਗ ਹੈ ਕਿ ਸਾਊਦੀ ਅਰਬ ਭਾਰਤ ਦਾ ਚੌਥਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ | 2017-18 ਦੌਰਾਨ ਦੋਹਾਂ ਦੇਸ਼ਾਂ ਦਰਮਿਆਨ 1.95 ਲੱਖ ਕਰੋੜ ਦਾ ਸਾਲਾਨਾ ਕਾਰੋਬਾਰ ਹੋਇਆ | ਸਾਊਦੀ ਅਰਬ ਭਾਰਤ ਦੀ ਕੁੱਲ ਜ਼ਰੂਰਤ ਦਾ 17 ਫ਼ੀਸਦੀ ਕੱਚਾ ਤੇਲ ਅਤੇ 32 ਫ਼ੀਸਦੀ ਐੱਲ.ਪੀ.ਜੀ. ਮੁਹੱਈਆ ਕਰਵਾਉਂਦਾ ਹੈ | ਬਾਅਦ 'ਚ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਟੀ. ਐਸ. ਤਿ੍ਮੂਰਤੀ ਨੇ ਦੱਸਿਆ ਕਿ ਸਾਊਦੀ ਅਰਬ ਦੇ ਸੁਲਤਾਨ ਵਲੋਂ ਭਾਰਤ ਵਿਚ ਵੱਖ-ਵੱਖ ਖੇਤਰਾਂ 'ਚ 100 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਵਾਗਤ ਕੀਤਾ ਗਿਆ | ਦੱਸਿਆ ਜਾ ਰਿਹਾ ਹੈ ਇਹ ਨਿਵੇਸ਼ ਊਰਜਾ ਰਿਫਾਇਨਰੀ ਅਤੇ ਖੇਤੀਬਾੜੀ ਸਮੇਤ ਹੋਰਨਾਂ ਖੇਤਰਾਂ ਵਿਚ ਕੀਤਾ ਜਾਵੇਗਾ |
ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ
ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਸਾਊਦੀ ਅਰਬ ਦੇ ਵਲੀ ਅਹਿਦ ਜੋ ਪਹਿਲੀ ਵਾਰ ਵਫ਼ਦ ਦੀ ਅਗਵਾਈ ਕਰਦਿਆਂ ਭਾਰਤ ਆਏ ਹਨ, ਦਾ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ | ਇਸ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਮੌਜੂਦ ਸਨ | ਮੁਹੰਮਦ-ਬਿਨ-ਸਲਮਾਨ ਨੇ ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤੇ ਪਹਿਲਾਂ ਤੋਂ ਬਿਹਤਰ ਹੋਣ ਦੀ ਆਸ ਪ੍ਰਗਟਾਈ |
850 ਭਾਰਤੀ ਰਿਹਾਅ ਕਰਨ ਦਾ ਆਦੇਸ਼
ਸਾਊਦੀ ਅਰਬ ਦੇ ਸ਼ਹਿਜ਼ਾਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ 'ਤੇ ਆਪਣੇ ਦੇਸ਼ 'ਚ 850 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ | ਗੱਲਬਾਤ ਦੇ ਬਾਅਦ ਇਹ ਵੀ ਐਲਾਨ ਕੀਤਾ ਗਿਆ ਕਿ ਭਾਰਤ ਨੇ ਸਾਊਦੀ ਨਾਗਰਿਕਾਂ ਨੂੰ ਈ ਵੀਜ਼ਾ ਸਹੂਲਤ ਦੇਣ ਦਾ ਐਲਾਨ ਕੀਤਾ | ਸਾਊਦੀ ਅਰਬ ਨੇ ਅੰਤਰਰਾਸ਼ਟਰੀ ਸੋਲਰ ਗੱਠਜੋੜ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ |
ਮਸੂਦ ਅਜ਼ਹਰ 'ਤੇ ਪਾਬੰਦੀ ਲਗਾਉਣ ਦੇ ਵਿਰੋਧੀ ਨਹੀਂ ਹਾਂ- ਸਾਊਦੀ ਵਿਦੇਸ਼ ਮੰਤਰੀ
ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਦੇਲ-ਬਿਨ-ਅਹਿਮਦ-ਅਲ-ਜੁਬੇਰ ਨੇ ਅੱਜ ਕਿਹਾ ਹੈ ਕਿ ਕੋਈ ਵੀ ਅੱਤਵਾਦੀ ਹੋਵੇ ਜਾਂ ਅੱਤਵਾਦ ਨੂੰ ਵਿੱਤੀ ਮਦਦ ਦੇ ਕੇ ਉਨ੍ਹਾਂ ਦਾ ਸਮਰਥਨ ਕਰਨ ਵਾਲਾ ਹੋਵੇ, ਉਨ੍ਹਾਂ ਸਭ ਦੇ ਨਾਂਅ ਸੰਯੁਕਤ ਰਾਸ਼ਟਰ ਦੀ ਅੱਤਵਾਦੀ ਸੂਚੀ 'ਚ ਸ਼ਾਮਿਲ ਹੋਣੇ ਚਾਹੀਦੇ ਹਨ | ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਵਲੋਂ ਜੈਸ਼-ਏ-ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਦਾ ਨਾਂਅ ਸੰਯੁਕਤ ਰਾਸ਼ਟਰ ਦੀ ਅੱਤਵਾਦੀ ਸੂਚੀ 'ਚ ਸ਼ਾਮਿਲ ਕੀਤੇ ਜਾਣ ਦਾ ਸਾਊਦੀ ਅਰਬ ਵਲੋਂ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ |
ਗੱਲਬਾਤ ਦੌਰਾਨ ਪੁਲਵਾਮਾ ਹਮਲੇ 'ਚ ਪਾਕਿਸਤਾਨੀ ਸਾਜਿਸ਼ ਦਾ ਜ਼ਿਕਰ-ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 20 ਫਰਵਰੀ (ਏਜੰਸੀ)-ਵਿਦੇਸ਼ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਸਕੱਤਰ ਟੀ.ਐਸ. ਤਿ੍ਮੂਰਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਦੌਰੇ 'ਤੇ ਆਏ ਸਾਊਦੀ ਅਰਬ ਦੇ ਸਹਿਜ਼ਾਦੇ ਸਲਮਾਨ ਨੇ ਮੋਦੀ ਨਾਲ ਗੱਲਬਾਤ ਦੌਰਾਨ ਪੁਲਵਾਮਾ ਹਮਲੇ ਦੀ ਨਿੰਦਾ ਕੀਤੀ ਹੈ | ਦੋਵੇਂ ਨੇਤਾਵਾਂ ਵਲੋਂ ਕੀਤੀ ਸੰਯੁਕਤ ਪ੍ਰੈਸ ਕਾਨਫਰੰਸ ਦੌਰਾਨ ਭਾਵੇਂ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦਾ ਨਾਂਅ ਲਏ ਬਗੈਰ ਪੁਲਵਾਮਾ ਹਮਲੇ ਨੂੰ 'ਨਿਰਦਈਪੁਣੇ' ਦਾ ਪ੍ਰਤੀਕ ਦੱਸਦਿਆਂ ਅੱਤਵਾਦੀਆਂ ਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਮਿਸਾਲੀ ਸਜ਼ਾ ਦੇਣ ਦੀ ਗੱਲ ਕਹੀ ਪਰ ਸਾਊਦੀ ਸਹਿਜ਼ਾਦੇ ਨੇ ਹਮਲੇ ਦਾ ਕੋਈ ਜ਼ਿਕਰ ਨਹੀਂ ਕੀਤਾ |

ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵਿਸ਼ੇਸ਼ ਕਾਨੂੰਨ ਲਿਆਂਦਾ ਜਾਵੇਗਾ-ਕੈਪਟਨ

ਨਸ਼ਾ ਤਸਕਰੀ ਲਈ ਜ਼ਿੰਮੇਵਾਰ ਵੱਡੇ ਬੰਦੇ ਦਾ ਨਾਂਅ ਦੱਸੋ, ਤੁਰੰਤ ਗਿ੍ਫਤਾਰ ਕਰਾਂਗੇ
ਹਰਕਵਲਜੀਤ ਸਿੰਘ

ਚੰਡੀਗੜ੍ਹ, 20 ਫਰਵਰੀ -ਪੰਜਾਬ ਵਿਧਾਨ ਸਭਾ ਵਿਚ ਰਾਜਪਾਲ ਪੰਜਾਬ ਦੇ ਭਾਸ਼ਣ 'ਤੇ ਹੋਈ ਬਹਿਸ ਦਾ ਅੱਜ ਇੱਥੇ ਜਵਾਬ ਦਿੰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਮੌਜੂਦਾ ਸਰਕਾਰ ਨੇ ਆਪਣੇ ਵਾਅਦੇ ਮੁਤਾਬਿਕ ਰਾਜ ਵਿਚ ਨਸ਼ਿਆਂ ਦੇ ਮਗਰਲੇ 10 ਸਾਲਾਂ ਦੌਰਾਨ ਵਧੇ ਵਪਾਰ ਦਾ ਲੱਕ ਤੋੜ ਦਿੱਤਾ ਹੈ ਅਤੇ ਵੱਡੀਆਂ ਮੱਛੀਆਂ ਨੂੰ ਨਾ ਫੜਨ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਸ ਕਿਸੇ ਨੂੰ ਵੀ ਨਸ਼ਾ ਤਸਕਰ ਸਬੰਧੀ ਜਾਣਕਾਰੀ ਹੈ ਉਹ ਸਾਨੂੰ ਦੱਸੇ, ਉਸ ਨੂੰ ਤੁਰੰਤ ਗਿ੍ਫ਼ਤਾਰ ਕਰਕੇ ਕਾਰਵਾਈ ਕੀਤੀ ਜਾਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ 556 ਕਿੱਲੋ ਹੈਰੋਇਨ ਦਾ ਫੜਿਆ ਜਾਣਾ ਅਤੇ ਨਸ਼ਿਆਂ ਨਾਲ ਸਬੰਧਿਤ 25092 ਵਿਅਕਤੀਆਂ ਦੀ ਗਿ੍ਫ਼ਤਾਰੀ ਹੋਣਾ ਅਤੇ 21039 ਕੇਸਾਂ ਦਾ ਰਜਿਸਟਰ ਕੀਤਾ ਜਾਣਾ ਇਸ ਗੱਲ ਦੀ ਮੂੰਹ ਬੋਲਦੀ ਉਦਾਹਰਨ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਰਿਕਾਰਡ ਅਨੁਸਾਰ ਇਕ ਅੱਧ ਨਸ਼ਾ ਤਸਕਰ ਜੋ ਦੇਸ਼ ਤੋਂ ਬਾਹਰ ਹੈ, ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ | ਮੁੱਖ ਮੰਤਰੀ ਨੇ ਆਪਣੇ ਇਸ ਬਿਆਨ ਨਾਲ ਇਕ ਤਰ੍ਹਾਂ ਸਪੱਸ਼ਟ
ਕਰ ਦਿੱਤਾ ਹੈ ਕਿ ਸਰਕਾਰ ਦੇ ਰਿਕਾਰਡ ਅਨੁਸਾਰ ਨਸ਼ਾ ਤਸਕਰੀ ਲਈ ਜ਼ਿੰਮੇਵਾਰ ਕੋਈ ਵੱਡਾ ਵਿਅਕਤੀ ਜਾਂ ਵੱਡੀ ਮੱਛੀ ਨਹੀਂ ਹੈ | ਇਸ ਮੌਕੇ ਉਨ੍ਹਾਂ ਨੇ ਠੇਕੇ ਮੁਲਾਜ਼ਮਾਂ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਜ ਵਿਚ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਰਾਜ ਸਰਕਾਰ ਇਕ ਵਿਸ਼ੇਸ਼ ਕਾਨੂੰਨ ਲਿਆਉਣਾ ਚਾਹੁੰਦੀ ਹੈ | ਮੁੱਖ ਮੰਤਰੀ ਨੇ ਮਗਰਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀਆਂ ਦੇ ਕੇਸਾਂ ਨੂੰ ਰਾਜ ਵਿਚ ਅਮਨ-ਕਾਨੂੰਨ ਦਾ ਖ਼ਤਮ ਹੋਣਾ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਮਗਰਲੀ ਸਰਕਾਰ ਵਲੋਂ ਇਨ੍ਹਾਂ ਕੇਸਾਂ ਦੀ ਨਾ ਤਾਂ ਜਾਂਚ ਕਰਨ ਦੀ ਲੋੜ ਸਮਝੀ ਗਈ ਅਤੇ ਬਹਿਬਲ ਕਲਾਂ, ਕੋਟਕਪੂਰਾ ਘਟਨਾਵਾਂ ਸਬੰਧੀ ਅਗਰ ਕੋਈ ਕਮਿਸ਼ਨ ਗਠਿਤ ਵੀ ਕੀਤਾ ਤਾਂ ਉਸ ਦੀ ਰਿਪੋਰਟ ਵੀ ਲੈਣ ਦੀ ਕਿਸੇ ਵਲੋਂ ਲੋੜ ਨਹੀਂ ਸਮਝੀ ਗਈ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਇਸ ਮੰਤਵ ਲਈ ਅੱਗੇ ਵਧ ਰਹੀ ਹੈ ਜਿਸ ਕਾਰਨ ਮੈਂ ਇਸ ਸਬੰਧੀ ਕੋਈ ਟਿੱਪਣੀ ਨਹੀਂ ਕਰ ਸਕਦਾ ਪਰ ਇਹ ਮਾਮਲੇ ਦੀ ਜਾਂਚ ਕਾਫ਼ੀ ਉਪਰ ਤੱਕ ਵੀ ਜਾ ਸਕਦੀ ਹੈ, ਜਿਸ ਦਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਵੀ ਆਪਣੀ ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਵਾਤਾਵਰਨ ਵਿਚ ਤਬਦੀਲੀ ਕਾਰਨ ਪੰਜਾਬ ਦੇ ਦਰਿਆਵਾਂ ਵਿਚ ਆਉਣ ਵਾਲਾ ਪਾਣੀ ਲਗਤਾਰ ਘਟ ਰਿਹਾ ਹੈ | ਅਸੀਂ ਅੱਜ ਤੱਕ ਕਿਸੇ ਦਾ ਪਾਣੀ ਰੋਕਿਆ ਨਹੀਂ ਪਰ ਸਾਡਾ ਪਾਣੀ ਤਾਂ ਸਾਡੇ ਕੋਲ ਰਹਿਣ ਦਿੱਤਾ ਜਾਣਾ ਚਾਹੀਦਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਜ਼ਮੀਨ ਸਾਡੇ ਨਾਲੋਂ ਘੱਟ ਹੈ ਪਰ ਉਸ ਨੂੰ ਪਾਣੀ ਸਾਡੇ ਤੋਂ ਵੱਧ ਮਿਲ ਰਿਹਾ ਹੈ ਅਤੇ ਇਹ ਕਿਹੋ ਜਿਹਾ ਇਨਸਾਫ਼ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਯਮੁਨਾ ਤੋਂ ਜੋ ਪਾਣੀ ਮਿਲ ਰਿਹਾ ਹੈ ਉਸ ਨੂੰ ਕਿਸੇ ਗਿਣਤੀ ਵਿਚ ਹੀ ਨਹੀਂ ਰੱਖਿਆ ਜਾ ਰਿਹਾ | ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਪੰਜਾਬ ਵਿਚੋਂ ਧਰਤੀ ਹੇਠਲਾ ਪਾਣੀ ਲਗਾਤਾਰ ਕੱਢਣ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ 20 ਸਾਲ ਬਾਅਦ ਪੰਜਾਬ ਰੇਗਿਸਤਾਨ ਬਣ ਜਾਵੇਗਾ ਭਾਵੇਂ ਅਜਿਹਾ ਦਿਨ ਵੇਖਣ ਲਈ ਉਹ ਸ਼ਾਇਦ ਇੱਥੇ ਨਹੀਂ ਹੋਣਗੇ | ਮੁੱਖ ਮੰਤਰੀ ਨੇ ਅਕਾਲੀਆਂ 'ਤੇ ਸੂਬੇ ਵਿਚ ਡੰਡਾ ਰਾਜ ਅਤੇ ਬਦਅਮਨੀ ਪੈਦਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਮਗਰਲੇ 10 ਸਾਲ ਅਕਾਲੀਆਂ ਵਲੋਂ ਜਿਹੋ ਜਿਹਾ ਰਾਜ ਦਿੱਤਾ ਗਿਆ ਉਸ ਵਿਚ ਸ਼ਾਸਨ ਨਾਂਅ ਦੀ ਕੋਈ ਚੀਜ਼ ਹੀ ਨਹੀਂ ਸੀ | ਉਨ੍ਹਾਂ ਅਕਾਲੀ ਮੈਂਬਰਾਂ ਨੂੰ ਕਿਹਾ ਕਿ ਜਿਸ ਦਿਨ ਤੋਂ ਵਿਧਾਨ ਸਭਾ ਦਾ ਸਮਾਗਮ ਸ਼ੁਰੂ ਹੋਇਆ ਹੈ ਤੁਹਾਡਾ ਲੀਡਰ ਅਤੇ ਪਾਰਟੀ ਪ੍ਰਧਾਨ ਕਿੱਥੇ ਹੈ | ਉਹ ਸਦਨ ਦਾ ਮੈਂਬਰ ਹੋਣ ਦੇ ਬਾਵਜੂਦ ਸਦਨ ਵਿਚ ਹਾਜ਼ਰ ਹੋਣ ਤੋਂ ਕਿਉਂ ਕੰਨੀਂ ਕਤਰਾ ਰਿਹਾ ਹੈ | ਉਨ੍ਹਾਂ ਕਿਹਾ ਕਿ ਵੱਡੇ ਬਾਦਲ ਸਾਹਿਬ ਤਾਂ ਹੁਣ ਕਾਫ਼ੀ ਬਜ਼ੁਰਗ ਹੋ ਗਏ ਹਨ ਪਰ ਉਨ੍ਹਾਂ ਨੂੰ ਮੈਂ ਫਿਰ ਵੀ 2-3 ਵਾਰ ਸਦਨ ਵਿਚ ਸੰਖੇਪ ਸਮੇਂ ਲਈ ਵੇਖਿਆ ਹੈ ਜਿਸ ਲਈ ਮੈਂ ਉਨ੍ਹਾਂ ਦਾ ਸਤਿਕਾਰ ਵੀ ਕਰਦਾ ਹਾਂ | ਉਨ੍ਹਾਂ ਕਿਹਾ ਕਿ ਮੈਨੂੰ ਤਾਂ ਇਹ ਹੀ ਪਤਾ ਨਹੀਂ ਲੱਗ ਰਿਹਾ ਕਿ ਅਕਾਲੀਆਂ ਦਾ ਹੁਣ ਲੀਡਰ ਕੌਣ ਅਤੇ ਕਿੱਥੇ ਹੈ? ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਹਰੇਕ ਸਬ-ਡਵੀਜ਼ਨ ਨੂੰ 5 ਕਰੋੜ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਫ਼ੈਸਲਾ ਲਿਆ ਹੈ ਜੋ ਡਿਪਟੀ ਕਮਿਸ਼ਨਰ ਰਾਹੀਂ ਖਰਚੀ ਜਾਵੇਗੀ ਪਰ ਅਸੀਂ ਕਿਸੇ ਹਲਕਾ ਇੰਚਾਰਜ ਨੂੰ ਇਹ ਗ੍ਰਾਂਟ ਨਹੀਂ ਦਿੱਤੀ, ਜਿਵੇਂ ਕਿ ਮਗਰਲੀ ਸਰਕਾਰ ਦੌਰਾਨ ਰਾਜ ਦੇ ਸਾਰੇ ਵਿਭਾਗਾਂ ਦੀ ਕਮਾਨ ਹਲਕਾ ਇੰਚਾਰਜ ਕੋਲ ਹੁੰਦੀ ਸੀ | ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਜਿੱਥੇ ਹਲਕਾ ਇੰਚਾਰਜ ਪ੍ਰਣਾਲੀ ਖ਼ਤਮ ਕੀਤੀ ਹੈ ਉੱਥੇ ਲੋਕਾਂ ਤੋਂ ਚੰਗਾ ਪ੍ਰਸ਼ਾਸਨ ਦੇਣ ਤੋਂ ਇਲਾਵਾ 'ਏ' ਕੈਟਾਗਰੀ ਦੇ 12 ਗੈਂਗਸਟਰ ਅਤੇ 1414 ਛੋਟੇ ਗੈਂਗਸਟਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕਿ 2 ਸਾਲ ਵਿਚ ਸਰਹੱਦ ਪਾਰ ਤੋਂ ਆਉਣ ਵਾਲੇ ਕੋਈ 22 ਖਾੜਕੂ ਅਤੇ 100 ਦੇ ਕਰੀਬ ਉਨ੍ਹਾਂ ਨਾਲ ਅੱਗੋਂ ਇੱਥੇ ਜੁੜੇ ਖਾੜਕੂ ਪੱਖੀਆਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ |
ਕਰਜ਼ਾ ਮੁਆਫ਼ੀ ਸਬੰਧੀ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਜਿਹੋ ਜਿਹੀ ਵਿੱਤੀ ਸਥਿਤੀ ਵਿਚ ਸਰਕਾਰ ਉਨ੍ਹਾਂ ਨੂੰ ਮਿਲੀ ਸੀ ਉਸ ਦੇ ਹੁੰਦਿਆਂ ਕਿਸਾਨੀ ਦਾ ਕੋਈ 65000 ਕਰੋੜ ਦਾ ਕਰਜ਼ਾ ਮੁਆਫ਼ ਕਰਨ ਦੀ ਗੱਲ ਸੋਚਣੀ ਵੀ ਅਸੰਭਵ ਸੀ | ਇਸੇ ਲਈ ਸਾਡੀ ਸਰਕਾਰ ਨੇ ਪਹਿਲਾਂ 2 ਕਿੱਲੇ ਵਾਲੇ ਛੋਟੇ ਅਤੇ 5 ਕਿੱਲੇ ਵਾਲੇ ਦਰਮਿਆਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਕੰਮ ਸ਼ੁਰੂ ਕੀਤਾ ਅਤੇ 5.83 ਲੱਖ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਹੁਣ ਤੱਕ 4736 ਕਰੋੜ ਦਾ ਕਰਜ਼ਾ ਮੁਆਫ਼ ਹੋ ਚੁੱਕਾ ਹੈ | ਉਨ੍ਹਾਂ ਸਦਨ ਵਿਚ ਭਰੋਸਾ ਦਿੱਤਾ ਕਿ ਅਗਰ ਸਰਕਾਰ ਦੀ ਆਮਦਨ ਅਤੇ ਵਿੱਤੀ ਸਮਰੱਥਾ ਵਧਦੀ ਹੈ ਤਾਂ ਸਰਕਾਰ ਕਿਸਾਨੀ ਦੀ ਹੋਰ ਮਦਦ ਕਰਨ ਬਾਰੇ ਵੀ ਸੋਚੇਗੀ | ਮੁੱਖ ਮੰਤਰੀ ਨੇ ਸਦਨ ਵਿਚ ਕਰਜ਼ਾ ਮੁਆਫ਼ੀ ਸਕੀਮ ਦਾ ਲਾਭ ਖੇਤ ਮਜ਼ਦੂਰਾਂ ਨੂੰ ਵੀ ਦੇਣ ਦਾ ਐਲਾਨ ਕੀਤਾ |
ਮੁੱਖ ਮੰਤਰੀ ਨੇ ਰਾਜ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਜ ਵਿਚ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਰਾਜ ਸਰਕਾਰ ਇਕ ਵਿਸ਼ੇਸ਼ ਕਾਨੂੰਨ ਲਿਆਉਣਾ ਚਾਹੁੰਦੀ ਹੈ ਅਤੇ ਮੁਲਾਜ਼ਮਾਂ ਦੀਆਂ ਦੂਜੀਆਂ ਮੰਗਾਂ ਦੇ ਨਿਪਟਾਰੇ ਲਈ ਵੀ ਗੱਲਬਾਤ ਅਤੇ ਕੋਸ਼ਿਸ਼ਾਂ ਜਾਰੀ ਹਨ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ 6 ਪ੍ਰਤੀਸ਼ਤ ਮਹਿੰਗਾਈ ਭੱਤਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਰਾਜ ਦੀ ਵਿੱਤੀ ਸਥਿਤੀ ਕਾਰਨ ਪੂਰਾ ਕਰਨ ਵਿਚ ਦੇਰੀ ਹੋ ਰਹੀ ਹੈ | ਮੁੱਖ ਮੰਤਰੀ ਨੇ ਸਦਨ ਵਿਚ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੀਂ ਜਨਮ ਸ਼ਤਾਬਦੀ ਨੂੰ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਇਕੱਠਿਆਂ ਮਨਾਇਆ ਜਾਵੇ | ਉਨ੍ਹਾਂ ਸਦਨ ਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਚ ਸਾਰੇ ਧਰਮਾਂ ਦੇ ਅਧਿਐਨ ਸਬੰਧੀ ਇੰਸਟੀਚਿਊਟ ਦੀ ਸਥਾਪਤੀ ਸਬੰਧੀ ਤਜਵੀਜ਼ ਨੂੰ ਭਾਰਤ ਸਰਕਾਰ ਵਲੋਂ ਅੱਜ ਪ੍ਰਵਾਨਗੀ ਦੇ ਦਿੱਤੀ ਗਈ ਹੈ | ਮੁੱਖ ਮੰਤਰੀ ਨੇ ਸ਼ਹੀਦ ਊਧਮ ਸਿੰਘ ਦੇ ਨਾਂਅ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਚੇਅਰ ਸਥਾਪਤ ਕਰਨ ਸਬੰਧੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇਣ ਦਾ ਵੀ ਐਲਾਨ ਕੀਤਾ ਅਤੇ ਕਿਹਾ ਕਿ ਕਾਲੇ ਪਾਣੀ ਵਿਖੇ ਨਜ਼ਰਬੰਦ ਰਹੇ ਅਤੇ ਮਾਰੇ ਗਏ ਵੱਡੀ ਗਿਣਤੀ ਵਿਚ ਦੇਸ਼ ਭਗਤਾਂ ਦੀ ਯਾਦਗਾਰ ਦੇਖਣ ਦਾ ਉਨ੍ਹਾਂ ਨੂੰ ਮੌਕਾ ਮਿਲਿਆ ਹੈ ਅਤੇ ਉਨ੍ਹਾਂ ਦਾ ਵਿਚਾਰ ਹੈ ਕਿ ਹਰ ਪੰਜਾਬੀ ਲਈ ਏਨੀ ਦੂਰ ਜਾਣਾ ਸੰਭਵ ਨਹੀਂ, ਇਸ ਲਈ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀ ਇਕ ਯਾਦਗਾਰ ਪੰਜਾਬ ਵਿਚ ਹੀ ਕਾਇਮ ਕੀਤੀ ਜਾਣੀ ਚਾਹੀਦੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਬਰਤਾਨਵੀ ਹਾਊਸ ਆਫ਼ ਲਾਰਡ ਵਿਚ ਦੋ ਭਾਰਤੀਆਂ ਵਲੋਂ ਵੀ ਜਲਿ੍ਹਆਂਵਾਲਾ ਬਾਗ ਘਟਨਾ ਲਈ ਬਰਤਾਨਵੀ ਸਰਕਾਰ ਤੋਂ ਮੁਆਫ਼ੀ ਮੰਗਵਾਉਣ ਲਈ ਇਕ ਮਤਾ ਪੇਸ਼ ਕੀਤਾ ਹੈ ਅਤੇ ਰਾਜ ਵਿਧਾਨ ਸਭਾ ਵਲੋਂ ਇਸ ਸਬੰਧੀ ਪਾਸ ਕੀਤੇ ਗਏ ਮਤੇ ਨਾਲ ਬਰਤਾਨਵੀ ਹਾਊਸ ਵਿਚ ਇਸ ਸਬੰਧੀ ਚੱਲ ਰਹੀ ਬਹਿਸ ਨੂੰ ਬਲ ਮਿਲੇਗਾ |
ਦਿਲਚਸਪ ਗੱਲ ਇਹ ਸੀ ਕਿ ਵਿਰੋਧੀ ਧਿਰ ਜਿਸ 'ਚ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਭਾਜਪਾ ਸ਼ਾਮਿਲ ਸਨ, ਵਲੋਂ ਮੁੱਖ ਮੰਤਰੀ ਵਲੋਂ ਰਾਜਪਾਲ ਦੇ ਭਾਸ਼ਣ 'ਤੇ ਹੋਈ ਬਹਿਸ ਦੇ ਜਵਾਬ ਦੌਰਾਨ ਕੋਈ ਖਲਲ ਪਾਉਣ ਦੀ ਖਾਸ ਕੋਸ਼ਿਸ਼ ਨਹੀਂ ਕੀਤੀ ਗਈ ਪਰ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਮੁੱਖ ਮੰਤਰੀ ਦੇ ਭਾਸ਼ਣ ਸ਼ੁਰੂ ਕਰਦਿਆਂ ਹੀ ਮੁੱਖ ਮੰਤਰੀ ਦੇ ਬੈਂਚ ਅਤੇ ਸਪੀਕਰ ਦੀ ਕੁਰਸੀ ਸਾਹਮਣੇ ਜਾ ਕੇ ਧਰਨੇ 'ਤੇੇ ਬੈਠ ਗਏ ਅਤੇ ਉਨ੍ਹਾਂ ਵਲੋਂ ਰਾਜਸਥਾਨ ਨੂੰ ਦਿੱਤੇ ਜਾ ਰਹੇ ਪੰਜਾਬ ਦੇ ਪਾਣੀ ਦੀ ਬਣਦੀ ਕੋਈ 16 ਲੱਖ ਕਰੋੜ ਦੀ ਕੀਮਤ ਉਗਰਾਹੁਣ ਦੇ ਹੱਕ ਵਿਚ ਵੱਡੇ ਬੈਨਰ ਚੁੱਕੇ ਹੋਏ ਸਨ ਪਰ ਉਨ੍ਹਾਂ ਵਲੋਂ ਵੀ ਨਾਅਰੇਬਾਜ਼ੀ ਦੀ ਥਾਂ ਖਾਮੋਸ਼ ਧਰਨਾ ਹੀ ਦਿੱਤਾ ਗਿਆ |
ਸਿਫਰ ਕਾਲ
ਇਸ ਤੋਂ ਪਹਿਲਾਂ ਸਿਫਰ ਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਖੰਡ ਮਿੱਲਾਂ ਵਲੋਂ ਕਾਸ਼ਤਕਾਰ ਕਿਸਾਨਾਂ ਦੀਆਂ ਅਦਾਇਗੀਆਂ ਨਾ ਹੋਣ ਦਾ ਮੁੱਦਾ ਉਠਾਇਆ ਗਿਆ ਤੇ ਦੱਸਿਆ ਕਿ ਇਕੱਲੀ ਧੂਰੀ ਮਿੱਲ ਵੱਲ ਹੀ 60 ਕਰੋੜ ਦਾ ਕਿਸਾਨਾਂ ਦਾ ਬਕਾਇਆ ਖੜ੍ਹਾ ਹੈ | ਉਨ੍ਹਾਂ ਹੁਕਮਰਾਨ ਧਿਰ ਨੂੰ ਕਿਹਾ ਕਿ ਖੰਡ ਮਿੱਲਾਂ ਵਲੋਂ ਗੰਨੇ ਦੀ ਅਦਾਇਗੀ ਨੂੰ ਨਿਯਮਤ ਕਰਨ ਲਈ ਕੋਈ ਪੱਕਾ ਤੇ ਸਥਾਈ ਹੱਲ ਕੱਢਿਆ ਜਾਵੇ | ਇਸੇ ਦੌਰਾਨ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਵਲੋਂ ਪੁਲਵਾਮਾ ਹਮਲੇ 'ਤੇ ਹਾਊਸ ਵਲੋਂ ਇਕ ਮਤਾ ਪਾਸ ਕਰਨ ਦਾ ਮੁੱਦਾ ਉਠਾਇਆ ਗਿਆ, ਜਿਸ ਰਾਹੀਂ ਉਨ੍ਹਾਂ ਸਦਨ ਵਲੋਂ ਪ੍ਰਧਾਨ ਮੰਤਰੀ ਨੂੰ ਇਸ ਘਟਨਾ ਦਾ ਕਰਾਰਾ ਜਵਾਬ ਦੇਣ ਲਈ ਸਿਫਾਰਿਸ਼ ਕਰਨ ਲਈ ਵੀ ਕਿਹਾ ਪਰ ਬਹੁਤੇ ਕਾਂਗਰਸੀ ਮੈਂਬਰਾਂ ਦਾ ਕਹਿਣਾ ਸੀ ਕਿ ਇਸ ਮੰਤਵ ਦਾ ਮਤਾ ਸਦਨ ਵਲੋਂ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ | ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਅਕਾਲੀ ਮੈਂਬਰਾਂ ਨੂੰ ਕਿਹਾ ਕਿ ਕੇਵਲ ਮਤੇ ਕਰਨ ਦੀ ਲੋੜ ਨਹੀਂ | ਦਿੱਲੀ ਵਿਚ ਅਸੀਂ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ ਅਤੇ ਚਲੋ ਮੋਦੀ ਨੂੰ ਕਿਹਾ ਜਾਵੇ ਕਿ ਉਹ ਪਾਕਿਸਤਾਨ ਦੇ ਫਿਰ ਟੁਕੜੇ ਕਰੇ ਪਰ ਉਨ੍ਹਾਂ ਸਦਨ ਵਿਚ ਪਾਕਿਸਤਾਨ ਵਿਚਲੇ ਅੱਤਵਾਦੀ ਆਗੂ ਮਸੂਦ ਅਜ਼ਹਰ ਦੀ ਤਸਵੀਰ ਵੀ ਦਿਖਾਈ ਅਤੇ ਕਿਹਾ ਕਿ ਇਸ ਨੂੰ ਰਿਹਾਅ ਵੀ ਤੁਹਾਡੀ ਸਰਕਾਰ ਨੇ ਹੀ ਕੀਤਾ ਸੀ | ਉਨ੍ਹਾਂ ਕਿਹਾ ਕਿ ਅਕਾਲੀ ਤਾਂ ਹਮੇਸ਼ਾ ਖਾੜਕੂਆਂ ਅਤੇ ਵੱਖਵਾਦੀਆਂ ਦੇ ਭੋਗਾਂ 'ਤੇ ਜਾਂਦੇ ਰਹੇ | ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਵੀ ਸਦਨ ਵਿਚ ਕਿਹਾ ਕਿ ਅਕਾਲੀਆਂ ਦੇ ਜੋ ਆਗੂ ਦੇਸ਼ ਦੇ ਵਿਧਾਨ ਨੂੰ ਪਾੜਦੇ ਅਤੇ ਸਾੜਦੇ ਰਹੇ ਹਨ ਉਹ ਅੱਜ ਕਿਵੇਂ ਦੇਸ਼ ਭਗਤੀ ਦੀਆਂ ਗੱਲਾਂ ਕਰ ਰਹੇ ਹਨ ਪਰ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਅਕਾਲੀਆਂ ਦੀ ਮੰਗ 'ਤੇ ਕੋਈ ਫ਼ੈਸਲਾ ਨਾ ਦਿੱਤਾ ਗਿਆ ਤੇ ਅਕਾਲੀ ਵਿਧਾਇਕ ਪਹਿਲਾਂ ਸਪੀਕਰ ਦੀ ਕੁਰਸੀ ਸਾਹਮਣੇ ਨਾਅਰੇ ਮਾਰਦੇ ਆਏ ਅਤੇ ਬਾਅਦ ਵਿਚ ਸਦਨ ਤੋਂ ਵਾਕਆਊਟ ਕਰ ਗਏ |
ਧਿਆਨ ਦਿਵਾਊ ਮਤੇ
ਸਦਨ ਵਿਚ ਡਾ. ਸੁਖਵਿੰਦਰ ਕੁਮਾਰ ਅਤੇ ਸ. ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਸੂਬੇ ਵਿਚ ਸਵਾਈਨ ਫਲੂ ਦੇ ਫੈਲਣ ਸਬੰਧੀ ਦਿੱਤੇ ਗਏ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮਗਰਲੇ ਦਿਨਾਂ ਦੌਰਾਨ ਰਾਜ ਵਿਚ ਇਸ ਬਿਮਾਰੀ ਦੇ ਲੱਛਣਾਂ ਵਾਲੇ ਕਈ ਮਰੀਜ਼ ਸਾਹਮਣੇ ਆਏ ਹਨ ਅਤੇ ਅਕਤੂਬਰ 2018 ਤੋਂ 11 ਫਰਵਰੀ 2019 ਤੱਕ ਸੂਬੇ ਵਿਚ 951 ਸਵਾਈਨ ਫਲੂ ਦੇ ਸ਼ੱਕੀ ਕੇਸ ਦਰਜ ਕੀਤੇ ਗਏ, ਜਦੋਂ ਕਿ 378 ਮਰੀਜ਼ਾਂ ਵਿਚ ਇਸ ਬਿਮਾਰੀ ਦੀ ਪੁਸ਼ਟੀ ਵੀ ਹੋਈ ਅਤੇ ਇਸ ਸਮੇਂ ਦੌਰਾਨ 31 ਮੌਤਾਂ ਵੀ ਰਿਪੋਰਟ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ 60 ਪ੍ਰਤੀਸ਼ਤ ਮੌਤਾਂ 50 ਸਾਲ ਤੋਂ ਜ਼ਿਆਦਾ ਉਮਰ ਵਰਗ 'ਚ ਹਨ ਜਦੋਂ ਕਿ 10 ਪ੍ਰਤੀਸ਼ਤ ਮੌਤਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਹਨ | ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਾਜ਼ਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਵਾਲੇ ਕੋਈ 2703 ਲੋਕਾਂ ਨੂੰ ਵੀ ਮੁਫ਼ਤ ਦਵਾਈ ਮੁਹੱਈਆ ਕਰਵਾਈ ਗਈ ਹੈ ਜਦੋਂ ਕਿ 4195 ਸ਼ੱਕੀ ਮਰੀਜ਼ਾਂ ਨੂੰ ਵੀ ਸਰਕਾਰੀ ਕੇਂਦਰਾਂ ਵਿਚ ਦਵਾਈ ਮੁਹੱਈਆ ਕਰਵਾਈ | ਉਨ੍ਹਾਂ ਕਿਹਾ ਕਿ ਰਾਜ ਦੇ 3 ਮੈਡੀਕਲ ਕਾਲਜਾਂ ਅਤੇ 22 ਜ਼ਿਲ੍ਹਾ ਹਸਪਤਾਲਾਂ ਤੇ 41 ਸਬ-ਡਵੀਜ਼ਨ ਹਸਪਤਾਲਾਂ ਵਿਚ ਸਵਾਈਨ ਫਲੂ ਲਈ ਵੱਖਰੇ ਵਾਰਡ ਸਥਾਪਿਤ ਕਰ ਦਿੱਤੇ ਗਏ ਹਨ |
ਜਲਿ੍ਹਆਂਵਾਲਾ ਬਾਗ਼ ਘਟਨਾ ਲਈ ਬਰਤਾਨਵੀ ਸਰਕਾਰ ਤੋਂ ਮੁਆਫ਼ੀ ਲਈ ਮਤਾ ਪਾਸ
ਸਦਨ ਵਲੋਂ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਪੇਸ਼ ਕੀਤੇ ਮਤੇ ਜਿਸ ਵਿਚ ਬਰਤਾਨਵੀ ਸਰਕਾਰ ਨੂੰ 13 ਅਪ੍ਰੈਲ 1919 ਜਲਿ੍ਹਆਂਵਾਲਾ ਬਾਗ਼ ਅੰਮਿ੍ਤਸਰ ਵਿਖੇ ਨਿਰਦੋਸ਼ ਪ੍ਰਦਰਸ਼ਨਕਾਰੀਆਂ ਨੂੰ ਮਾਰਨ ਦੀ ਘਟਨਾ ਨੂੰ ਇਕ ਭਿਆਨਕ ਯਾਦ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾ ਦੀ ਦੁਨੀਆ ਭਰ ਵਿਚ ਨਿੰਦਾ ਹੋ ਚੁੱਕੀ ਹੈ ਅਤੇ ਅਗਰ ਬਰਤਾਨਵੀ ਸਰਕਾਰ ਵਲੋਂ ਇਸ ਘਟਨਾ ਦੀ 100ਵੀਂ ਸ਼ਤਾਬਦੀ ਮੌਕੇ ਮੁਆਫ਼ੀ ਮੰਗੀ ਜਾਂਦੀ ਹੈ ਤਾਂ ਉਹ ਵਾਜਬ ਹੋਵੇਗਾ | ਇਸ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਤੇ ਭਾਰਤ ਸਰਕਾਰ ਨੂੰ ਕਿਹਾ ਗਿਆ ਕਿ ਉਹ ਇਹ ਮਾਮਲਾ ਬਰਤਾਨਵੀ ਸਰਕਾਰ ਨਾਲ ਉਠਾਵੇ |

ਪ੍ਰਸਿੱਧ ਸਾਹਿਤਕਾਰ ਪ੍ਰੋ: ਨਾਮਵਰ ਸਿੰਘ ਦਾ ਦਿਹਾਂਤ

ਨਵੀਂ ਦਿੱਲੀ, 20 ਜਨਵਰੀ (ਏਜੰਸੀ)-ਹਿੰਦੀ ਸਾਹਿਤ ਦੇ ਪ੍ਰਸਿੱਧ ਸਾਹਿਤਕਾਰ ਪ੍ਰੋ: ਨਾਮਵਰ ਸਿੰਘ (92) ਦਾ ਅੱਜ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦੀ ਬੇਟੀ ਸਮੀਖਸ਼ਾ ਨੇ ਦੱਸਿਆ ਕਿ ਪ੍ਰੋ: ਸਾਹਿਬ ਪਿਛਲੇ ਇਕ ਮਹੀਨੇ ਤੋਂ ਬਿਮਾਰ ਸਨ ਤੇ ਉਨ੍ਹਾਂ ਦਾ ਇਲਾਜ ਏਮਜ਼ ਵਿਖੇ ਚੱਲ ਰਿਹਾ ਸੀ ਤੇ ਬੀਤੀ ਦੇਰ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ | ਅੱਜ ਦੁਪਹਿਰ ਉਨ੍ਹਾਂ ਦਾ ਅੰਤਿਮ ਸੰਸਕਾਰ ਲੋਧੀ ਰੋਡ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਪ੍ਰੋ: ਨਾਮਵਰ ਸਿੰਘ ਦਾ ਜਨਮ 28 ਜੁਲਾਈ 1926 ਨੂੰ ਵਾਰਾਨਸੀ ਦੇ ਜੀਅਨਪੁਰ ਪਿੰਡ 'ਚ ਹੋਇਆ ਸੀ ਤੇ ਉਨ੍ਹਾਂ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਹਿੰਦੀ ਸਾਹਿਤ 'ਚ ਐਮ.ਏ. ਅਤੇ ਪੀ.ਐਚ. ਡੀ. ਕੀਤੀ ਸੀ | ਉਨ੍ਹਾਂ ਹਿੰਦੀ ਸਾਹਿਤ ਦੇ ਖਜ਼ਾਨੇ 'ਚ ਆਪਣੀਆਂ ਸਾਹਿਤਕ ਰਚਨਾਵਾਂ, ਕਵਿਤਾਵਾਂ ਤੇ ਆਲੋਚਨਾ ਨਾਲ ਵੱਡਾ ਯੋਗਦਾਨ ਪਾਇਆ | ਛਾਇਆਵਾਦ, 'ਇਤਿਹਾਸ ਔਰ ਆਲੋਚਨਾ', 'ਕਹਾਣੀ ਨਈ ਕਹਾਣੀ', 'ਕਵਿਤਾ ਕੇ ਨਏੇ ਪ੍ਰਤਿਮਾਨ' ਤੇ 'ਦੂਸਰੀ ਪ੍ਰੰਪਰਾ ਦੀ ਖੋਜ' ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ | ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪ੍ਰੋ: ਨਾਮਵਰ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਹਿੰਦੀ ਤੇ ਭਾਰਤੀ ਸਾਹਿਤ ਲਈ ਵੱਡਾ ਘਾਟਾ ਦੱਸਿਆ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਹਿੰਦੀ ਸਾਹਿਤ ਜਗਤ ਦਾ ਵੱਡਾ ਥੰਮ੍ਹ ਦੱਸਿਆ ਜਿਸ ਨੇ ਸਾਹਿਤ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਹੈ ਕਿ ਭਾਰਤੀ ਸਾਹਿਤ ਦੀ ਇਕ ਬੁਲੰਦ ਆਵਾਜ਼ ਖੋਹ ਗਈ ਹੈ |

ਪੁਲਿਸ ਭਗੌੜਿਆਂ ਦੇ ਮਾਮਲੇ 'ਤੇ ਵਿਧਾਨ ਸਭਾ 'ਚ ਹੰਗਾਮਾ

ਚੰਡੀਗੜ੍ਹ, 20 ਫਰਵਰੀ (ਐਨ.ਐਸ. ਪਰਵਾਨਾ)-ਅੱਜ ਪੰਜਾਬ ਵਿਧਾਨ ਸਭਾ ਵਿਚ ਸਵਾਲਾਂ-ਜਵਾਬਾਂ ਦੇ ਸਮੇਂ ਜ਼ੋਰਦਾਰ ਹੰਗਾਮਾ ਹੋ ਗਿਆ ਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਮੈਂਬਰ ਸਰਕਾਰ ਵਿਰੋਧੀ ਨਾਅਰੇ ਲਾਉਂਦੇ ਵਾਕ ਆਊਟ ਕਰ ਗਏ | ਨਾਜ਼ਰ ਸਿੰਘ ਮਾਨਸ਼ਾਹੀਆ ਨੇ ਸਰਕਾਰ ਤੋਂ ਇਹ ਜਾਣਨਾ ਚਾਹਿਆ ਕਿ ਪੰਜਾਬ ਪੁਲਿਸ ਵਲੋਂ ਹੁਣ ਤੱਕ ਕਿੰਨੇ ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਫੜਨ ਲਈ ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਮੁੱਖ ਮੰਤਰੀ ਵਲੋਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ 31 ਦਸੰਬਰ 2018 ਨੂੰ 7357 ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ, ਜਦੋਂ ਇਸ ਦੀ ਤਫਸੀਲ ਦੱਸਣ ਲੱਗੇ ਕਿ ਇਨ੍ਹਾਂ ਨੂੰ ਫੜਨ ਲਈ ਸਰਕਾਰ ਕਾਫ਼ੀ ਯਤਨ ਕਰ ਰਹੀ ਹੈ, ਜਿਸ ਨਾਲ ਉਹ ਸੰਤੁਸ਼ਟ ਨਾ ਹੋ ਸਕੇ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਸਰਕਾਰ ਵਿਰੋਧੀ ਨਾਅਰੇ ਲਾਉਂਦੇ ਹੋਏ ਵਾਕ ਆਊਟ ਕਰ ਗਏ | ਮੈਂਬਰ ਸਾਹਿਬਾਨ ਚਾਹੁੰਦੇ ਸਨ ਕਿ ਸਾਰੇ ਭਗੌੜਿਆਂ ਦੀਆਂ ਤਸਵੀਰਾਂ ਜਨਤਕ ਥਾਵਾਂ 'ਤੇ ਲਾਈਆਂ ਜਾਣ | ਸ. ਚੀਮਾ ਨੇ ਕਿਹਾ ਕਿ ਕਈ ਭਗੌੜੇ ਸਿਆਸੀ ਪੁਸ਼ਤਪਨਾਹੀ ਵਿਚ ਹਨ | ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹਾ ਬਠਿੰਡਾ ਤੋਂ ਕਾਂਗਰਸ ਦਾ ਇਕ ਹਲਕਾ ਇੰਚਾਰਜ ਦੀ ਗੱਡੀ ਚਲਾਉਣ ਵਾਲਾ ਪੀ.ਏ. ਵੀ ਭਗੌੜਾ ਹੈ ਪ੍ਰੰਤੂ ਪੁਲਿਸ ਉਸ ਨੂੰ ਫੜ ਨਹੀਂ ਰਹੀ |

ਹਿਮਾਚਲ 'ਚ ਬਰਫ਼ ਦੇ ਤੋਦੇ ਡਿਗਣ ਨਾਲ 6 ਜਵਾਨਾਂ ਦੇ ਮਾਰੇ ਜਾਣ ਦਾ ਖਦਸ਼ਾ

ਇਕ ਦੀ ਲਾਸ਼ ਬਰਾਮਦ

ਸ਼ਿਮਲਾ, 20 ਫਰਵਰੀ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ 'ਚ ਅੱਜ ਭਾਰਤ-ਚੀਨ ਸਰਹੱਦ ਨੇੜੇ ਬਰਫ਼ ਦੇ ਤੋਦੇ ਡਿੱਗਣ ਨਾਲ ਫ਼ੌਜ ਦੇ 6 ਜਵਾਨਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ | ਕਿਨੌਰ ਦੇ ਡਿਪਟੀ ਕਮਿਸ਼ਨਰ ਗੋਪਾਲ ਚੰਦ ਨੇ ਦੱਸਿਆ ਕਿ ਇਕ ਜਵਾਨ ਦੀ ਲਾਸ਼ ਬਰਾਮਦ ਹੋ ਗਈ ਹੈ ਅਤੇ ਪੰਜ ਜਵਾਨ ਅਜੇ ਲਾਪਤਾ ਹਨ, ਜਿੰਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 11 ਵਜੇ ਭਾਰਤ-ਚੀਨ ਸਰਹੱਦ 'ਤੇ ਸ਼ਿਪਕੀ ਲਾ ਨੇੜੇ ਬਰਫ਼ ਦੇ ਤੋਦੇ ਡਿੱਗੇ | ਭਾਰਤ-ਤਿੱਬਤ ਸਰਹੱਦੀ ਪੁਲਿਸ (ਆਈ. ਟੀ. ਬੀ. ਪੀ.) ਦੇ ਕਈ ਜਵਾਨ ਵੀ ਬਰਫ਼ ਹੇਠਾਂ ਦੱਬੇ ਗਏ, ਜਦਕਿ ਉਨ੍ਹਾਂ ਨੂੰ ਬਚਾ ਲਿਆ ਗਿਆ | ਕਿਨੌਰ ਦੇ ਐਸ. ਪੀ. ਸਾਕਸ਼ੀ ਵਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਿ੍ਤਕ ਜਵਾਨ ਦੀ ਪਛਾਣ ਬਿਲਾਸਪੁਰ ਜ਼ਿਲ੍ਹੇ ਦੇ ਘੁਮਾਰਪੁਰ ਪਿੰਡ ਦੇ ਰਮੇਸ਼ ਕੁਮਾਰ (41) ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਸਾਰੇ ਜਵਾਨ 7 ਜੇ.ਏ.ਕੇ. ਰਾਈਫਲ ਯੂਨਿਟ ਨਾਲ ਸਬੰਧਿਤ ਸਨ | ਸੈਨਾ ਦੇ ਅਧਿਕਾਰੀਆਂ ਅਨੁਸਾਰ ਜਿਸ ਵੇਲੇ ਬਰਫ਼ ਦੇ ਤੋਦੇ ਡਿੱਗੇ, ਉਸ ਵੇਲੇ ਭਾਰਤ-ਚੀਨ ਸਰਹੱਦ ਨੇੜੇ 16 ਜਵਾਨ ਗਸ਼ਤ ਕਰ ਰਹੇ ਸਨ | ਜਿੰਨ੍ਹਾਂ 'ਚੋਂ ਛੇ ਜਵਾਨ ਬਰਫ਼ ਹੇਠਾਂ ਦੱਬੇ ਗਏ ਤੇ ਉਨ੍ਹਾਂ 'ਚੋਂ ਇਕ ਨੂੰ ਬਚਾ ਲਿਆ ਗਿਆ ਪਰ ਉਹ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ | ਬੁਲਾਰੇ ਨੇ ਦੱਸਿਆ ਕਿ ਬਾਕੀ ਜਵਾਨਾਂ ਦੀ ਭਾਲ ਤੇ ਬਚਾਅ ਲਈ ਆਪ੍ਰੇਸ਼ਨ ਜਾਰੀ ਹੈ | ਫ਼ੌਜ ਦੇ ਜਵਾਨਾਂ ਅਤੇ ਪੁਲਿਸ ਮੁਲਾਜ਼ਮਾਂ ਦੀ 150 ਮੈਂਬਰੀ ਟੀਮ ਬਰਫ਼ ਹੇਠਾਂ ਦੱਬੇ ਜਵਾਨਾਂ ਦੀ ਭਾਲ ਕਰ ਰਹੀ ਹੈ |

ਯੂ.ਪੀ. 'ਚ ਰੇਲ ਗੱਡੀ 'ਚੋਂ ਡਿਗਣ ਨਾਲ ਪੰਜਾਬ ਨਾਲ ਸਬੰਧਿਤ ਭੈਣ-ਭਰਾ ਦੀ ਮੌਤ

ਪ੍ਰਤਾਪਗੜ੍ਹ (ਯੂ.ਪੀ.), 20 ਫਰਵਰੀ (ਏਜੰਸੀ)-ਪਟਨਾ ਸਾਹਿਬ ਦੇ ਦਰਸ਼ਨ ਕਰਨ ਬਾਅਦ ਵਾਪਸ ਆ ਰਹੇ ਇਕ ਪੰਜਾਬੀ ਪਰਿਵਾਰ ਦੇ ਰਿਸ਼ਤੇ 'ਚ ਭੈਣ-ਭਰਾ ਲਗਦੇ ਨੌਜਵਾਨ ਲੜਕੇ-ਲੜਕੀ ਦੀ ਯੂ.ਪੀ. ਦੇ ਲਖਨਊ-ਪ੍ਰਤਾਪਗੜ੍ਹ ਰੇਲਵੇ ਮਾਰਗ 'ਤੇ ਜਗੇਸਰਗੰਜ ਰੇਲਵੇ ਸਟੇਸ਼ਨ ਨੇੜੇ ਰੇਲ ਗੱਡੀ 'ਚੋਂ ਡਿੱਗਣ ਨਾਲ ਮੌਤ ਹੋ ਗਈ | ਰੇਲਵੇ ਪੁਲਿਸ ਦੇ ਇੰਸਪੈਕਟਰ ਫੂਲ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਦੀ ਪਛਾਣ ਪੰਜਾਬ ਦੇ ਅਰਸ਼ਦੀਪ ਸਿੰਘ (26) ਤੇ ਗਗਨਦੀਪ ਕੌਰ (25) ਵਜੋਂ ਹੋਈ ਹੈ ਜੋ ਪਟਨਾ ਸਾਹਿਬ ਤੋਂ ਅਰਚਨਾ ਐਕਸਪ੍ਰੈਸ (ਰਾਜੇਂਦਰ ਨਗਰ ਤੋਂ ਜੰਮੂ ਤਵੀ) ਰਾਹੀਂ ਪੰਜਾਬ ਵਾਪਸ ਜਾ ਰਹੇ ਸਨ | ਜੀ.ਆਰ.ਪੀ. ਦੇ ਅਧਿਕਾਰੀ ਨੇ ਦੱਸਿਆ ਕਿ ਇਹ ਦੋਵੇਂ ਰੇਲ ਗੱਡੀ ਦੀ ਬੀ 4 ਏ ਸੀ ਕੋਚ 'ਚ ਸਵਾਰ ਸਨ ਅਤੇ ਜਗੇਸਰ ਰੇਲਵੇ ਸਟੇਸ਼ਨ ਨੇੜੇ ਬਾਹਰ ਡਿੱਗਣ ਤੋਂ ਪਹਿਲਾਂ ਆਪਣੇ ਡੱਬੇ ਦੇ ਦਰਵਾਜ਼ੇ 'ਚ ਖੜ੍ਹੇ ਸਨ | ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ | ਮਿ੍ਤਕ ਅਰਸ਼ਦੀਪ ਸਿੰਘ, ਗਗਨਦੀਪ ਕੌਰ ਦੀ ਭੂਆ ਦਾ ਲੜਕਾ ਸੀ |

ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ

• ਰਾਜਪਾਲ ਨੇ ਖੱਟਰ ਸਰਕਾਰ ਦੇ ਚਾਰ ਸਾਲਾਂ ਦਾ ਕੀਤਾ ਗੁਣਗਾਨ
• 50 ਪੰਨਿਆਂ ਵਾਲਾ ਭਾਸ਼ਣ 10 ਮਿੰਟ 'ਚ ਹੀ ਮੁਕਾ ਦਿੱਤਾ

ਚੰਡੀਗੜ੍ਹ, 20 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਇੱਥੇ ਰਾਜਪਾਲ ਸੱਤਿਆਦੇਵ ਨਰਾਇਣ ਆਰੀਆ ਦੇ ਭਾਸ਼ਣ ਨਾਲ ਸ਼ੁਰੂ ਹੋ ਗਿਆ | ਵਰਨਣਯੋਗ ਹੈ ਕਿ 50 ਪੰਨਿਆਂ ਵਾਲਾ ਲਿਖਤੀ ਭਾਸ਼ਣ ਉਨ੍ਹਾਂ 10 ਮਿੰਟਾਂ 'ਚ ਹੀ ਮੁਕਾ ਦਿੱਤਾ ਤੇ ਸਾਰਾ ਭਾਸ਼ਣ ਪੜ੍ਹਨ ਦੀ ਲੋੜ ਮਹਿਸੂਸ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪ੍ਰਸ਼ਾਸਨ 'ਚੋਂ ਭਿ੍ਸ਼ਟਾਚਾਰ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ, ਜਿਸ ਵਿਚ ਉਹ ਕਾਫ਼ੀ ਹੱਦ ਤਕ ਸਫਲ ਰਹੀ | ਉਨ੍ਹਾਂ ਅਨੁਸਾਰ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸਰਕਾਰੀ ਤੇ ਪ੍ਰਾਈਵੇਟ ਖੇਤਰ 'ਚ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਕੌਸ਼ਲ ਵਿਕਾਸ ਰਾਹੀਂ ਰੁਜ਼ਗਾਰਪੂਰਕ ਬਣਾਉਣ ਅਤੇ ਬੇਰੁਜ਼ਗਾਰੀ ਭੱਤਾ ਮੁਹੱਈਆ ਕਰਾਉਣ ਦੇ ਠੋਸ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਰਚੀ ਮੁਕਤ ਅਤੇ ਸਿਫ਼ਾਰਸ਼ ਮੁਕਤ ਤਰੀਕੇ ਨਾਲ 56,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲਣ ਨਾਲ ਸੂਬੇ ਦੇ ਲੋਕਾਂ 'ਚ ਉਤਸ਼ਾਹ ਹੈ ਤੇ ਲਗਭਗ 17,000 ਤੋਂ ਵੱਧ ਅਹੁਦਿਆਂ ਦੀ
ਭਰਤੀ ਪ੍ਰਕਿਰਿਆ ਅੰਤਿਮ ਪੜਾਅ 'ਤੇ ਹੈ | ਸਰਕਾਰ ਨੇ ਇੰਟਰਵਿਊ ਖ਼ਤਮ ਕਰਨ ਅਤੇ ਵਿਧਵਾਵਾਂ, ਅਨਾਥਾਂ ਅਤੇ ਅਨੁਸੂਚਿਤ ਜਨਜਾਤੀਆਂ, ਜਿਨ੍ਹਾਂ ਪਰਿਵਾਰਾਂ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ 'ਚ ਨਹੀਂ, ਦੇ ਲਈ 10 ਫ਼ੀਸਦੀ ਅੰਕਾਂ ਦੇ ਵਿਸ਼ੇਸ਼ ਵਿਵਸਥਾ ਨਾਲ ਦਹਾਕਿਆਂ ਤੋਂ ਨਿਰਾਸ਼ ਨੌਜਵਾਨਾਂ 'ਚ ਨਵੀਂ ਆਸ ਦਾ ਸੰਚਾਰ ਹੋਇਆ ਹੈ | ਇਸ ਤੋਂ ਇਲਾਵਾ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਉਮੀਦਵਾਰਾਂ ਨੂੰ ਨੌਕਰੀਆਂ 'ਚ 10 ਫ਼ੀਸਦੀ ਰਾਖਵਾਂਕਰਨ ਦੇਣ ਦਾ ਸਰਕਾਰ ਦਾ ਫ਼ੈਸਲਾ ਵੀ ਪ੍ਰਸੰਸਾਯੋਗ ਹੈ | ਸਰਕਾਰ ਵਲੋਂ ਰੁਜ਼ਗਾਰ ਮੇਲੇ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ 'ਚ 31 ਦਸੰਬਰ, 2018 ਤੱਕ 335 ਰੁਜ਼ਗਾਰ ਮੇਲਿਆਂ ਰਾਹੀਂ 26,537 ਬੇਰੁਜ਼ਗਾਰਾਂ ਨੂੰ ਵੱਖ-ਵੱਖ ਨਿੱਜੀ ਸੰਗਠਨਾਂ 'ਚ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ | ਵਿਭਾਗ ਸਵੈ ਰੁਜ਼ਗਾਰ 'ਤੇ ਵੀ ਵਿਸ਼ੇਸ਼ ਜ਼ੋਰ ਦੇ ਰਿਹਾ ਹੈ | ਇਸ ਦੇ ਲਈ 5243 ਬਿਨੈਕਾਰਾਂ ਨੂੰ 80 ਕਰਜ਼ ਮੇਲਿਆਂ ਤੇ ਜਾਗਰੂਕਤਾ ਕੈਂਪਾਂ ਰਾਹੀਂ ਜਾਗਰੂਕ ਕੀਤਾ ਗਿਆ | ਰਾਜਪਾਲ ਨੂੰ ਅਖੀਰ 'ਚ ਕਹਿਣਾ ਪਿਆ ਕਿ 'ਸਾਰੇ ਭਾਸ਼ਣ ਨੂੰ ਪੜਿ੍ਹਆ ਸਮਝ ਲਿਆ ਜਾਏ |'

ਲਾਹੌਰ ਦੀ ਪੰਜਾਬ ਯੂਨੀਵਰਸਿਟੀ 'ਚ ਬਾਬਾ ਗੁਰੂ ਨਾਨਕ ਜੀ ਰਿਸਰਚ ਚੇਅਰ ਦੀ ਸ਼ੁਰੂਆਤ

ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਲਾਹੌਰ ਦੀ ਪੰਜਾਬ ਯੂਨੀਵਰਸਿਟੀ 'ਚ ਉਪ ਕੁਲਪਤੀ ਪ੍ਰੋ. ਡਾ: ਨਿਆਜ਼ ਅਹਿਮਦ ਨਿਆਜ਼ ਦੀ ਅਗਵਾਈ 'ਚ ਬਾਬਾ ਗੁਰੂ ਨਾਨਕ ਜੀ ਰਿਸਰਚ ਚੇਅਰ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸ਼ੁਰੂਆਤੀ ਸਿਖਲਾਈ ਦੇ ਡੀਨ ਫੈਕਲਟੀ ਪ੍ਰੋ: ਡਾ: ਸਲੀਮ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ 155 ਰਾਜਸੀ ਆਗੂਆਂ ਤੇ 18 ਵੱਖਵਾਦੀਆਂ ਦੀ ਸੁਰੱਖਿਆ ਲਈ ਵਾਪਸ

ਜੰਮੂ, 20 ਫਰਵਰੀ (ਏਜੰਸੀ)-ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਅੱਜ ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਕਰੀਬੀ ਸਹਾਇਕ ਵਾਹਿਦ ਪਾਰਾ ਤੇ ਸਾਬਕਾ ਅਧਿਕਾਰੀ ਸ਼ਾਹ ਫ਼ੈਸਲ ਸਮੇਤ 155 ਰਾਜਸੀ ਆਗੂਆਂ ਤੇ 18 ਵੱਖਵਾਦੀਆਂ ਦੀ ਸੁਰੱਖਿਆ ਵਾਪਸ ਲੈ ਲਈ ਹੈ | ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ ਨੇੜੇ ਸਰਹੱਦ ਪਾਰ ਕਰਦੀ ਪਾਕਿਸਤਾਨੀ ਔਰਤ ਕਾਬੂ

ਸੁਰੱਖਿਆ ਬਲਾਂ ਦੀ ਗੋਲੀ ਲੱਗਣ ਨਾਲ ਹੋਈ ਜ਼ਖ਼ਮੀ ਡੇਰਾ ਬਾਬਾ ਨਾਨਕ, 20 ਫਰਵਰੀ (ਮਾਂਗਟ, ਵਤਨ, ਸ਼ਰਮਾ)-ਬੁੱਧਵਾਰ ਤੜਕੇ ਡੇਰਾ ਬਾਬਾ ਨਾਨਕ ਨੇੜੇ ਘਣੀਏ-ਕੇ ਸਰਹੱਦ ਤੋਂ ਬੀ.ਐਸ.ਐਫ਼. ਚੌਕੀ ਨੇੜੇ ਘੁਸਪੈਠ ਕਰਕੇ ਭਾਰਤ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੀ ਇਕ ...

ਪੂਰੀ ਖ਼ਬਰ »

ਵਿਧਾਨ ਸਭਾ 'ਚ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ, 20 ਫਰਵਰੀ (ਐਨ.ਐਸ. ਪਰਵਾਨਾ)-ਅੱਜ ਹਰਿਆਣਾ ਵਿਧਾਨ ਸਭਾ 'ਚ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕਰਕੇ ਭਾਰਤ ਸਰਕਾਰ ਨੂੰ ਕਿਹਾ ਗਿਆ ਕਿ ਇਸ ਦਾ ਮੂੰਹ-ਤੋੜ ਜਵਾਬ ਦਿੱਤਾ ਜਾਏ | ਪ੍ਰਸਤਾਵ 'ਚ ਸਾਰੇ ...

ਪੂਰੀ ਖ਼ਬਰ »

ਐਨ.ਆਈ.ਏ. ਵਲੋਂ ਹਮਲੇ ਦੀ ਜਾਂਚ ਸ਼ੁਰੂ

ਨਵੀਂ ਦਿੱਲੀ, 20 ਫਰਵਰੀ (ਏਜੰਸੀ)-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ਦੀ ਅੱਜ ਬੁੱਧਵਾਰ ਨੂੰ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਂਚ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਐਨ.ਆਈ.ਏ. ਨੇ ਪੁਲਵਾਮਾ ...

ਪੂਰੀ ਖ਼ਬਰ »

ਐਕਸ਼ਨ ਲਈ ਤਿਆਰ ਤੇਜਸ-ਮਿਲੀ ਆਖ਼ਰੀ ਸੰਚਾਲਨ ਪ੍ਰਵਾਨਗੀ

ਬੈਂਗਲੁਰੂ, 20 ਫਰਵਰੀ (ਏਜੰਸੀ)-ਭਾਰਤ 'ਚ ਵਿਕਸਿਤ ਕੀਤੇ ਗਏ ਹਲਕੇ ਲੜਾਕੂ ਜਹਾਜ਼ ਤੇਜਸ ਐਮਕੇ 1 ਨੂੰ ਬੁੱਧਵਾਰ ਨੂੰ ਆਖਰੀ ਸੰਚਾਲਨ ਪ੍ਰਵਾਨਗੀ (ਐਫ਼.ਓ.ਸੀ.) ਦੇ ਦਿੱਤੀ ਗਈ | ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਚੇਅਰਮੈਨ ਜੀ. ਸਤੀਸ਼ ਰੇਡੀ ਨੇ ਤੇਜਸ ...

ਪੂਰੀ ਖ਼ਬਰ »

ਸੁਪਰੀਮ ਕੋਰਟ 'ਚ ਅਯੁੱਧਿਆ ਮਾਮਲੇ ਦੀ ਸੁਣਵਾਈ 26 ਨੂੰ

ਨਵੀਂ ਦਿੱਲੀ, 20 ਫਰਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ 'ਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲੇ ਦੀ ਸੁਣਵਾਈ 26 ਫਰਵਰੀ ਨੂੰ ਹੋਵੇਗੀ | ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ 'ਚ ਸੁਪਰੀਮ ਕੋਰਟ ਦੇ 5 ਜੱਜਾਂ ਦੀ ਸੰਵਿਧਾਨਕ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ | ...

ਪੂਰੀ ਖ਼ਬਰ »

ਫਗਵਾੜਾ ਤੇ ਗੁਰਾਇਆ ਨਾਲ ਸਬੰਧਿਤ ਸਨ ਮਿ੍ਤਕ

ਗੁਰਾਇਆ, 20 ਫਰਵਰੀ (ਬਲਵਿੰਦਰ ਸਿੰਘ)-ਇਥੋਂ ਦੇ ਰਾਮਗੜ੍ਹੀਆ ਮੁਹੱਲਾ ਦੇ ਵਸਨੀਕ ਨੌਜਵਾਨ ਅਰਸ਼ਦੀਪ ਸਿੰਘ ਸੱਗੂ ਦੀ ਲਾਸ਼ ਅੱਜ ਇਥੇ ਪੁੱਜਣ ਨਾਲ ਚੁਫੇਰੇ ਸੋਗ ਪਸਰ ਗਿਆ ਹੈ | ਮਿਲੀ ਜਾਣਕਾਰੀ ਮੁਤਾਬਿਕ ਅਰਸ਼ਦੀਪ ਸਿੰਘ ਸੱਗੂ ਪੁੱਤਰ ਜਸਵਿੰਦਰ ਸਿੰਘ ਵਾਸੀ ...

ਪੂਰੀ ਖ਼ਬਰ »

ਪੁਲਵਾਮਾ ਹਮਲਾ

ਔਰਤਾਂ ਤੇ ਬੱਚਿਆਂ ਦੀ ਮਦਦ ਨਾਲ ਨਿਪਾਲ ਦੇ ਰਸਤੇ ਆਈ ਸੀ ਆਰ.ਡੀ.ਐਕਸ.

• ਮਸੂਦ ਅਜ਼ਹਰ ਦੇ ਭਰਾ ਨੇ ਦਿੱਤੀ ਸੀ ਫ਼ਿਦਾਈਨ ਨੂੰ ਸਿਖਲਾਈ • ਬਿਹਾਰ 'ਚ ਸਰਗਰਮ ਹਨ ਆਈ.ਐਸ.ਆਈ. ਏਜੰਟ ਨਵੀਂ ਦਿੱਲੀ, 20 ਫਰਵਰੀ (ਇੰਟ.)-ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਇਸਤੇਮਾਲ ਕੀਤੇ ਗਏ ਆਰ.ਡੀ.ਐਕਸ. ਨੂੰ ਔਰਤਾਂ ਅਤੇ ਬੱਚਿਆਂ ਦੀ ...

ਪੂਰੀ ਖ਼ਬਰ »

ਪਾਕਿ 'ਚ ਸਿੰਧ ਵਿਧਾਨ ਸਭਾ ਦਾ ਸਪੀਕਰ ਦੁਰਾਨੀ ਗਿ੍ਫ਼ਤਾਰ

ਇਸਲਾਮਾਬਾਦ, 20 ਫਰਵਰੀ (ਏਜੰਸੀ)-ਪਾਕਿਸਤਾਨ ਦੀ ਚੋਟੀ ਦੀ ਭਿ੍ਸ਼ਟਾਚਾਰ ਵਿਰੋਧੀ ਏਜੰਸੀ ਨੇ ਇਸਲਾਮਾਬਾਦ ਦੇ ਇਕ ਹੋਟਲ ਤੋਂ ਸਿੰਧ ਵਿਧਾਨ ਸਭਾ ਦੇ ਸਪੀਕਰ ਅਗ੍ਹਾ ਸਿਰਾਜ ਦੁਰਾਨੀ ਨੂੰ ਗਿ੍ਫ਼ਤਾਰ ਕੀਤਾ ਹੈ | ਪਾਕਿਸਤਾਨ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਕਿਸੇ ...

ਪੂਰੀ ਖ਼ਬਰ »

ਜੀ.ਐੱਸ.ਟੀ. ਕੌਾਸਲ ਦੀ ਬੈਠਕ 'ਚ ਰੀਅਲ ਅਸਟੇਟ ਅਤੇ ਲਾਟਰੀ ਦੀਆਂ ਟੈਕਸ ਦਰਾਂ 'ਤੇ ਨਹੀਂ ਹੋਇਆ ਫ਼ੈਸਲਾ

24 ਨੂੰ ਮੁੜ ਹੋਵੇਗੀ ਬੈਠਕ ਨਵੀਂ ਦਿੱਲੀ, 20 ਫਰਵਰੀ (ਉਪਮਾ ਡਾਗਾ ਪਾਰਥ)-ਆਮ ਚੋਣਾਂ ਤੋਂ ਪਹਿਲਾਂ ਸਰਕਾਰ ਵਲੋਂ ਸਸਤੇ ਮਕਾਨਾਂ ਦੇ ਤੋਹਫ਼ੇ ਦੀ ਉਡੀਕ ਕਰ ਰਹੇ ਖ਼ਰੀਦਦਾਰਾਂ ਨੂੰ ਹਾਲੇ ਹੋਰ ਉਡੀਕ ਕਰਨੀ ਪਏਗੀ | ਜੀ. ਐੱਸ. ਟੀ. ਕੌਾਸਲ ਵਲੋਂ ਰੀਅਲ ਅਸਟੇਟ ਅਤੇ ਲਾਟਰੀ 'ਤੇ ...

ਪੂਰੀ ਖ਼ਬਰ »

ਅਨਿਲ ਅੰਬਾਨੀ ਨੂੰ 4 ਹਫ਼ਤਿਆਂ ਅੰਦਰ ਏਰਿਕਸਨ ਇੰਡੀਆ ਨੂੰ ਦੇਣੇ ਪੈਣਗੇ 453 ਕਰੋੜ

ਨਹੀਂ ਤਾਂ ਜਾਣਾ ਪਵੇਗਾ ਜੇਲ੍ਹ-ਸੁਪਰੀਮ ਕੋਰਟ ਨੇ ਦਿੱਤਾ ਝਟਕਾ ਨਵੀਂ ਦਿੱਲੀ, 20 ਫਰਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਰਿਲਾਇੰਸ ਗਰੁੱਪ ਦੇ ਮੁਖੀ ਅਨਿਲ ਅੰਬਾਨੀ ਨੂੰ ਵੱਡਾ ਝਟਕਾ ਦਿੱਤਾ ਹੈ, ਜਿਸ ਕਾਰਨ ਅੰਬਾਨੀ ਦੀਆਂ ਮੁਸ਼ਕਿਲਾਂ 'ਚ ਵਾਧਾ ਹੋਣ ਦੇ ਆਸਾਰ ਹਨ | ...

ਪੂਰੀ ਖ਼ਬਰ »

ਰਾਫ਼ੇਲ ਨੇ ਲੁੱਟਿਆ ਏਅਰੋ ਇੰਡੀਆ ਏਅਰ ਸ਼ੋਅ

ਬੈਂਗਲੁਰੂ, 20 ਫਰਵਰੀ (ਏਜੰਸੀ)-ਰਾਜਨੀਤੀ ਵਿਚ ਅਹਿਮ ਮੁੱਦਾ ਰਹੇ ਰਾਫ਼ੇਲ ਲੜਾਕੂ ਜਹਾਜ਼ ਇੱਥੇ ਏਅਰੋ ਇੰਡੀਆ ਏਅਰ ਸ਼ੋਅ ਦੌਰਾਨ ਲੋਕਾਂ ਲਈ ਖਿੱਚ ਦਾ ਕੇਂਦਰ ਰਹੇ | ਇੱਥੇ ਏਅਰ ਸ਼ੋਅ ਦੌਰਾਨ ਤਿੰਨ ਰਾਫ਼ੇਲ ਜਹਾਜ਼ ਆਏ, ਜਿਨ੍ਹਾਂ ਵਿਚੋਂ ਦੋ ਨੇ ਹਵਾਈ ਕਰਤਬ ਦਿਖਾਏ ਅਤੇ ...

ਪੂਰੀ ਖ਼ਬਰ »

ਜੋਧਪੁਰ ਹਿਰਨ ਸ਼ਿਕਾਰ ਮਾਮਲਾ:

ਸਲਮਾਨ ਖਾਨ ਦੀ ਅਪੀਲ 'ਤੇ ਸੁਣਵਾਈ ਟਲੀ

ਜੋਧਪੁਰ/ਭਵਾਨੀ ਭਾਟੀ, 20 ਫਰਵਰੀ (ਏਜੰਸੀ)- ਕਾਂਕਾਣੀ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਮੈਜਿਸਟ੍ਰੇਟ ਦੀ ਅਦਾਲਤ ਵਲੋਂ ਉਸ ਨੂੰ ਸੁਣਾਈ ਗਈ 5 ਸਾਲ ਦੀ ਸਜ਼ਾ ਿਖ਼ਲਾਫ਼ ਜ਼ਿਲ੍ਹਾ ਤੇ ਸ਼ੈਸਨ ਅਦਾਲਤ 'ਚ ਅਪੀਲ ਕੀਤੀ ਸੀ, ਜਿਸ ਦੀ ਸਮੇਂ ...

ਪੂਰੀ ਖ਼ਬਰ »

ਸ਼ਾਰਦਾ ਚਿਟਫੰਡ ਮਾਮਲਾ

ਸੀ.ਬੀ.ਆਈ. ਪਟੀਸ਼ਨ 'ਤੇ ਸੁਣਵਾਈ ਤੋਂ ਜਸਟਿਸ ਰਾਓ ਹੋਏ ਵੱਖ

ਨਵੀਂ ਦਿੱਲੀ, 20 ਫਰਵਰੀ (ਜਗਤਾਰ ਸਿੰਘ)- ਸੁਪਰੀਮ ਕੋਰਟ ਦੇ ਜਸਟਿਸ ਐਲ. ਨਾਗੇਸ਼ਵਰ ਰਾਓ ਨੇ ਬਹੁ-ਕਰੋੜੀ ਸ਼ਾਰਦਾ ਚਿਟਫੰਡ ਘੁਟਾਲੇ ਦੀ ਜਾਂਚ 'ਚ ਪੱਛਮੀ ਬੰਗਾਲ ਅਥਾਰਟੀਜ਼ ਵਲੋਂ ਅੜਿੱਕਾ ਪਾਉਣ ਦੇ ਦੋਸ਼ ਲਗਾਉਣ ਵਾਲੀ ਸੀ.ਬੀ.ਆਈ. ਦੀ ਪਟੀਸ਼ਨ 'ਤੇ ਸੁਣਵਾਈ ਤੋਂ ਖੁਦ ...

ਪੂਰੀ ਖ਼ਬਰ »

ਪਾਕਿ 'ਚ ਨਾਬਾਲਗ ਹਿੰਦੂ ਕੁੜੀ ਅਗਵਾ

ਅੰਮਿ੍ਤਸਰ, 20 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਛਾਉਣੀ ਬਾਜ਼ਾਰ ਦੀ ਮੱਛੀ ਮੰਡੀ ਦੇ ਘਰਾਂ 'ਚ ਸਫ਼ਾਈ ਦਾ ਕੰਮ ਕਰਨ ਵਾਲੀ ਹਿੰਦੂ ਨਾਬਾਲਗ ਕੁੜੀ ਨੂੰ ਅਗਵਾ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਰਾਚੀ ਦੇ ...

ਪੂਰੀ ਖ਼ਬਰ »

ਇੰਜੀਨੀਅਰ ਪੁਲਵਾਮਾ ਫ਼ਿਦਾਈਨ ਹਮਲੇ ਦੀ ਜਾਂਚ 'ਚ ਜੁਟੇ

ਸ੍ਰੀਨਗਰ, 20 ਫਰਵਰੀ (ਮਨਜੀਤ ਸਿੰਘ)-ਕੌਮੀ ਜਾਂਚ ਏਜੰਸੀ ਤੇ ਕੌਮੀ ਸੁਰੱਖਿਆ ਏਜੰਸੀ ਵਲੋਂ ਪੁਲਵਾਮਾ ਫਿਦਾਈਨ ਹਮਲੇ ਦੀ ਜਾਂਚ 'ਚ ਲਗਾਈਆਂ ਏਜੰਸੀਆਂ ਦੇ ਬਾਅਦ ਜਾਂਚ ਏਜੰਸੀਆਂ ਨੇ ਮਾਰੂਤੀ ਸੁਜ਼ੂਕੀ ਕੰਪਨੀ ਦੇ ਇੰਜੀਨੀਅਰਾਂ ਦੀ ਹਮਲੇ ਲਈ ਵਰਤੀ ਮਾਰੂਤੀ ਈਕੋ ਵੈਨ ਦੇ ...

ਪੂਰੀ ਖ਼ਬਰ »

ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨਾ ਆਪਣੇ ਆਪ ਬੰਦ ਨਹੀਂ ਹੋਵੇਗਾ- ਸੁਪਰੀਮ ਕੋਰਟ

ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਕਿਸਾਨਾਂ ਨੂੰ ਸਬਸਿਡੀ ਦੇਣ ਬਾਰੇ ਵਿਚਾਰ ਕਰਨ ਲਈ ਕਿਹਾ ਨਵੀਂ ਦਿੱਲੀ, 20 ਫਰਵਰੀ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਦਿੱਲੀ ਅਤੇ ਐਨ. ਸੀ. ਆਰ. 'ਚ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨਾ ...

ਪੂਰੀ ਖ਼ਬਰ »

ਪੁਲਵਾਮਾ ਮੁਕਾਬਲੇ 'ਚ ਜ਼ਖ਼ਮੀ ਜਵਾਨ ਨੇ ਦਮ ਤੋੜਿਆ

ਸ੍ਰੀਨਗਰ, 20 ਫਰਵਰੀ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਰਤੀਪੋਰਾ ਇਲਾਕੇ ਵਿਖੇ ਫ਼ਿਦਾਈਨ ਹਮਲੇ ਦੇ 2 ਦਿਨ ਪਹਿਲਾਂ 12 ਫਰਵਰੀ ਨੂੰ ਮੁਕਾਬਲੇ ਦੌਰਾਨ ਜ਼ਖਮੀ ਹੋਏ 10 ਪੈਰਾ ਨਾਲ ਸਬੰਧਿਤ ਨਾਇਕ ਹੌਲਦਾਰ ਸੰਦੀਪ ਕੁਮਾਰ ਫ਼ੌਜੀ ਹਸਪਤਾਲ ...

ਪੂਰੀ ਖ਼ਬਰ »

ਫਿਦਾਈਨ ਹਮਲੇ ਜਾਰੀ ਰਹਿਣਗੇ-ਰਿਆਜ਼ ਨਾਈਕੂ

ਹਿਜ਼ਬੁਲ ਮੁਜਾਹਦੀਨ ਦੇ ਆਪ੍ਰੇਸ਼ਨ ਕਮਾਂਡਰ ਰਿਆਜ਼ ਨਾਈਕੂ ਨੇ ਜਾਰੀ ਇਕ ਆਡੀਓ ਸੰਦੇਸ਼ 'ਚ ਪੁਲਵਾਮਾ ਵਰਗੇ ਹੋਰ ਫਿਦਾਈਨ ਹਮਲੇ ਕਰਨ ਦੀ ਧਮਕੀ ਦਿੱਤੀ ਹੈ | ਸੂਤਰਾਂ ਅਨੁਸਾਰ ਇਹ ਪਹਿਲੀ ਵਾਰ ਹੈ ਜਦ ਹਿਜ਼ਬੁਲ ਵਰਗੇ ਸਥਾਨਕ ਅੱਤਵਾਦੀ ਸੰਗਠਨ, ਜੋ ਫਿਦਾਈਨ ਹਮਲਿਆਂ ...

ਪੂਰੀ ਖ਼ਬਰ »

ਅਮਰੀਕਾ 'ਚ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਹੈਦਰਾਬਾਦ, 20 ਫਰਵਰੀ (ਏਜੰਸੀ)-ਅਮਰੀਕਾ 'ਚ ਅਣਪਛਾਤੇ ਵਿਅਕਤੀ ਵਲੋਂ 48 ਸਾਲਾ ਭਾਰਤੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਉਸ ਦੇ ਦੋਸਤ ਰਮੇਸ਼ ਨੇ ਦੱਸਿਆ ਕਿ ਉਪਲ ਖੇਤਰ ਦੇ ਵਸਨੀਕ ਕੇ. ਗੋਵਰਧਨ ਰੈਡੀ 'ਤੇ ਮੰਗਲਵਾਰ ਨੂੰ ਫਲੋਰੀਡਾ ਵਿਖੇ ਪੈਟਰੋਲ ਪੰਪ ਕਮ ...

ਪੂਰੀ ਖ਼ਬਰ »

ਰਾਫ਼ੇਲ ਸੌਦੇ 'ਚ ਕੋਈ ਘੁਟਾਲਾ ਨਹੀਂ ਹੋਇਆ-ਦਸਾਲਟ ਸੀ.ਈ.ਓ.

ਬੇਂਗਲੁਰੂ, 20 ਫਰਵਰੀ (ਏਜੰਸੀ)- ਲੜਾਕੂ ਜੈਟ ਹਵਾਈ ਜਹਾਜ਼ ਬਣਾਉਣ ਵਾਲੀ ਕੰਪਨੀ ਦਸਾਲਟ ਐਵੀਏਸ਼ਨ ਵਲੋਂ ਅੱਜ ਕਿਹਾ ਗਿਆ ਹੈ ਕਿ ਰਾਫੇਲ ਸੌਦੇ 'ਚ 'ਕੋਈ ਘੁਟਾਲਾ ਨਹੀਂ' ਹੋਇਆ ਅਤੇ ਉਨ੍ਹਾਂ ਦੀ ਕੰਪਨੀ ਭਾਰਤੀ ਹਵਾਈ ਸੈਨਾ ਲਈ 110 ਹਵਾਈ ਜਹਾਜ਼ ਬਣਾਉਣ ਦੀ ਦੌੜ 'ਚ ਸ਼ਾਮਿਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX