ਤਾਜਾ ਖ਼ਬਰਾਂ


ਹਿਜ਼ਬੁਲ ਮੁਜ਼ਾਹਦੀਨ ਨਾਲ ਸੰਬੰਧਿਤ ਸਨ ਸ਼ੋਪੀਆਂ 'ਚ ਮਾਰੇ ਗਏ ਅੱਤਵਾਦੀ
. . .  13 minutes ago
ਸ੍ਰੀਨਗਰ, 20 ਜਨਵਰੀ - ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਅੱਜ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ...
ਰੇਸ਼ਨੇਲਾਈਜੇਸ਼ਨ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਅੱਜ ਕੀਤੀ ਜਾਵੇਗੀ ਵੀਡੀਓ ਕਾਨਫ਼ਰੰਸਿੰਗ
. . .  20 minutes ago
ਅਜਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਵੱਖ-ਵੱਖ ਅਧਿਆਪਕਾਂ ਵਲੋਂ ਪ੍ਰਾਇਮਰੀ ਅਧਿਆਪਕਾਂ ਦੀ ਰੇਸ਼ਨੇਲਾਈਜੇਸ਼ਨ ਸੰਬੰਧੀ ਕੀਤੇ ਜਾ ਰਹੇ ਇਤਰਾਜ਼ ਨੂੰ ਲੈ ਕੇ ਅੱਜ ਸਿੱਖਿਆ ਵਿਭਾਗ ਵਲੋਂ...
ਨਿਰਭੈਆ ਮਾਮਲਾ : ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਦੁਪਹਿਰ 2.30 ਵਜੇ ਸੁਣਾਇਆ ਜਾਵੇਗਾ ਫ਼ੈਸਲਾ
. . .  32 minutes ago
ਨਵੀਂ ਦਿੱਲੀ, 20 ਜਨਵਰੀ- ਨਿਰਭੈਆ ਮਾਮਲੇ 'ਚ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਵਲੋਂ ਦੁਪਹਿਰ 2.30 ਵਜੇ ਇਸ...
ਨਿਰਭੈਆ ਮਾਮਲਾ : ਦੋਸ਼ੀ ਭਵਨ ਦੀ ਭੂਮਿਕਾ ਨੂੰ ਨਾਬਾਲਗ ਵਜੋਂ ਮੰਨ ਕੇ ਚੱਲਿਆ ਜਾਵੇ- ਵਕੀਲ
. . .  36 minutes ago
ਨਵੀਂ ਦਿੱਲੀ, 20 ਜਨਵਰੀ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਪਵਨ ਕੇ ਗੁਪਤਾ ਦੇ ਵਕੀਲ ਏ.ਪੀ ਸਿੰਘ ਨੇ ਸੁਪਰੀਮ ਕੋਰਟ ਦੇ 3 ਜੱਜਾਂ ਦੀ ਬੈਂਚ ਸਾਹਮਣੇ ਕਿਹਾ ਕਿ ਜਿਸ...
ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਤੋਂ ਪਹਿਲਾ ਕੇਜਰੀਵਾਲ ਵੱਲੋਂ ਰੋਡ ਸ਼ੋਅ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਦਿਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਤੋਂ ਪਹਿਲਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ।
ਪ੍ਰੀਖਿਆ 'ਤੇ ਚਰਚਾ ਦੌਰਾਨ ਬੋਲੇ ਪ੍ਰਧਾਨ ਮੰਤਰੀ ਮੋਦੀ- ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ
. . .  about 1 hour ago
ਨਵੀਂ ਦਿੱਲੀ, 20 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਵਿਦਿਆਰਥੀਆਂ ਨਾਲ 'ਪ੍ਰੀਖਿਆ 'ਤੇ ਚਰਚਾ 2020' ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ...
ਨਾਗਰਿਕਤਾ ਕਾਨੂੰਨ ਸਣੇ ਕਈ ਮੁੱਦਿਆਂ 'ਤੇ ਰਾਹੁਲ ਗਾਂਧੀ ਜੈਪੁਰ 'ਚ 28 ਜਨਵਰੀ ਨੂੰ ਕਰਨਗੇ ਬੈਠਕ
. . .  about 1 hour ago
ਨਵੀਂ ਦਿੱਲੀ, 20 ਜਨਵਰੀ- ਕਾਂਗਰਸ ਨੇਤਾ ਰਾਹੁਲ ਗਾਂਧੀ 28 ਜਨਵਰੀ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਵਿਦਿਆਰਥੀਆਂ, ਨੌਜਵਾਨਾਂ ਅਤੇ ਕਿਸਾਨਾਂ ਨਾਲ ਨਾਗਰਿਕਤਾ ਸੋਧ...
ਸ਼ੋਪੀਆਂ 'ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 20 ਜਨਵਰੀ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੈਂਦੇ ਸ਼ੋਪੀਆਂ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਨੇ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਹਿਲਾ ਨਕਸਲੀ ਢੇਰ
. . .  about 2 hours ago
ਰਾਏਪੁਰ, 20 ਜਨਵਰੀ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਜੰਗਲਾਂ 'ਚ ਸੀ. ਆਰ. ਪੀ. ਐੱਫ. ਦੀ ਅਗਵਾਈ 'ਚ ਸੁਰੱਖਿਆ ਬਲਾਂ ਦੀ ਇੱਕ ਸਾਂਝੀ ਟੀਮ ਨੇ ਮੁਠਭੇੜ ਦੌਰਾਨ ਇੱਕ ਮਹਿਲਾ...
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 2 hours ago
ਸ੍ਰੀਨਗਰ, 20 ਜਨਵਰੀ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੈਂਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਦੀ ਖ਼ਬਰ ਹੈ। ਦੱਸਿਆ ਜਾ...
ਪ੍ਰੀਖਿਆ 'ਤੇ ਚਰਚਾ : ਅਸਫਲਤਾ ਤੋਂ ਬਾਅਦ ਅੱਗੇ ਵਧਣ ਨਾਲ ਹੀ ਸਫਲਤਾ ਮਿਲਦੀ ਹੈ- ਮੋਦੀ
. . .  about 2 hours ago
ਪ੍ਰੀਖਿਆ 'ਤੇ ਚਰਚਾ : ਮੈਂ ਆਪਣੇ ਵਿਗਿਆਨੀਆਂ ਦਾ ਹੌਂਸਲਾ ਵਧਾਇਆ- ਮੋਦੀ
. . .  about 2 hours ago
ਪ੍ਰੀਖਿਆ 'ਤੇ ਚਰਚਾ : ਚੰਦਰਯਾਨ ਦੇਖਣ ਲਈ ਪੂਰਾ ਦੇਸ਼ ਜਾਵੇਗਾ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਪ੍ਰੀਖਿਆ 'ਤੇ ਚਰਚਾ : ਇਹ ਦਹਾਕਾ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਖ਼ਾਸ ਹੈ- ਮੋਦੀ
. . .  about 2 hours ago
ਪ੍ਰੀਖਿਆ 'ਤੇ ਚਰਚਾ : ਮਨ 'ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਪ੍ਰੀਖਿਆ 'ਤੇ ਚਰਚਾ : ਪ੍ਰੀਖਿਆ 'ਚ 'ਮੂਡ ਆਫ਼' ਲਈ ਬਾਹਰ ਦੇ ਹਾਲਾਤ ਵਧੇਰੇ ਜ਼ਿੰਮੇਵਾਰ- ਮੋਦੀ
. . .  about 2 hours ago
ਪ੍ਰੀਖਿਆ 'ਤੇ ਚਰਚਾ : ਇਹ ਦਹਾਕਾ ਹਿੰਦੁਸਤਾਨ ਲਈ ਮਹੱਤਵਪੂਰਨ- ਪ੍ਰਧਾਨ ਮੰਤਰੀ ਮੋਦੀ
. . .  about 2 hours ago
ਪ੍ਰਧਾਨ ਮੰਤਰੀ ਮੋਦੀ ਦੀ ਵਿਦਿਆਰਥੀਆਂ ਨਾਲ ਪ੍ਰੀਖਿਆ 'ਤੇ ਚਰਚਾ ਸ਼ੁਰੂ
. . .  about 2 hours ago
ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਰੱਖਣ 'ਤੇ ਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਭੇਜਿਆ ਨੋਟਿਸ
. . .  about 3 hours ago
ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ 'ਚ ਬਜ਼ੁਰਗ ਦਾ ਕਤਲ
. . .  about 3 hours ago
ਰਣਦੀਪ ਸੁਰਜੇਵਾਲਾ ਦੇ ਪਿਤਾ ਸ਼ਮਸ਼ੇਰ ਸਿੰਘ ਸੁਰਜੇਵਾਲਾ ਦਾ ਦੇਹਾਂਤ
. . .  about 3 hours ago
ਉੱਤਰ ਪ੍ਰਦੇਸ਼ 'ਚ ਸ਼ੱਕੀ ਆਈ. ਐੱਸ. ਆਈ. ਏਜੰਟ ਗ੍ਰਿਫ਼ਤਾਰ
. . .  about 3 hours ago
ਟਰੱਕ ਅਤੇ ਸਕਾਰਪੀਓ ਵਿਚਾਲੇ ਹੋਈ ਜ਼ਬਰਦਸਤ ਟੱਕਰ, 7 ਲੋਕਾਂ ਦੀ ਮੌਤ
. . .  about 3 hours ago
ਦਿੱਲੀ ਟਰਾਂਸਪੋਰਟ ਵਿਭਾਗ ਦੇ ਦਫ਼ਤਰ 'ਚ ਲੱਗੀ ਅੱਗ
. . .  about 4 hours ago
ਜੇ.ਐਨ.ਯੂ ਸਟੂਡੈਂਟਸ ਯੂਨੀਅਨ ਅੱਜ ਨਵੇਂ ਹੋਸਟਲ ਮੈਨੂਅਲ ਦੇ ਖ਼ਿਲਾਫ਼ ਜਾਵੇਗਾ ਦਿੱਲੀ ਹਾਈ ਕੋਰਟ
. . .  about 4 hours ago
ਅੱਜ ਹੋਵੇਗੀ ਜੇ.ਪੀ. ਨੱਢਾ ਦੀ ਤਾਜਪੋਸ਼ੀ
. . .  about 5 hours ago
ਨਿਰਭੈਆ ਮਾਮਲਾ: ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  about 4 hours ago
ਅੱਜ ਦਾ ਵਿਚਾਰ
. . .  about 6 hours ago
ਸੰਘਣੀ ਧੁੰਦ ਕਾਰਨ ਬਰਮਿੰਘਮ-ਅੰਮ੍ਰਿਤਸਰ ਉਡਾਣ ਨੂੰ ਮੋੜਿਆ ਦਿੱਲੀ ਵੱਲ
. . .  1 day ago
ਫੈਸਲਾਕੁੰਨ ਵਨਡੇ 'ਚ ਭਾਰਤ ਦੀ ਆਸਟ੍ਰੇਲੀਆ ਉੱਪਰ 7 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਕਪਤਾਨ ਵਿਰਾਟ ਕੋਹਲੀ ਸੈਂਕੜੇ ਤੋਂ ਖੁੰਝੇ, 89 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 34 ਓਵਰਾਂ ਮਗਰੋਂ 188 ਦੌੜਾਂ 'ਤੇ, ਜਿੱਤਣ ਲਈ ਚਾਹੀਦੀਆਂ ਹਨ 99 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 31 ਓਵਰਾਂ ਮਗਰੋਂ 161/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੂੰ 120 ਗੇਂਦਾਂ ਵਿਚ ਜਿੱਤਣ ਲਈ ਚਾਹੀਦੀਆਂ ਹਨ 131 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਰੋਹਿਤ ਸ਼ਰਮਾ ਨੇ 110 ਗੇਂਦਾਂ 'ਤੇ ਠੋਕਿਆ ਸੈਂਕੜਾ, ਸਕੋਰ 154/1
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਦੀਆਂ ਇਕ ਵਿਕਟ ਦੇ ਨੁਕਸਾਨ 'ਤੇ 150 ਦੌੜਾਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਵਿਰਾਟ ਕੋਹਲੀ ਨੇ ਕਪਤਾਨ ਵਜੋਂ 5 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੇ 20.3 ਓਵਰਾਂ 'ਚ 100 ਦੌੜਾਂ ਕੀਤੀਆਂ ਪੂਰੀਆਂ
. . .  1 day ago
ਹਵਲਦਾਰ ਬਲਜਿੰਦਰ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਰੋਹਿਤ ਸ਼ਰਮਾ ਨੇ ਬਣਾਇਆ ਅਰਧ ਸੈਂਕੜਾ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਕੇ.ਐਲ. ਰਾਹੁਲ 19 ਦੌੜਾਂ ਬਣਾ ਕੇ ਆਊਟ, ਭਾਰਤ 69/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 61/0 'ਤੇ
. . .  1 day ago
ਸਬਜ਼ੀ ਵੇਚਣ ਵਾਲੇ ਦਾ ਨਿਕਲਿਆ ਲੋਹੜੀ ਬੰਪਰ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 38/0 'ਤੇ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 287 ਦੌੜਾਂ ਦਾ ਟੀਚਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦਾ ਨੌਵਾਂ ਖਿਡਾਰੀ ਆਊਟ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਮੁਹੰਮਦ ਸ਼ੰਮੀ ਨੇ ਇੱਕੋ ਓਵਰ 'ਚ ਆਸਟ੍ਰੇਲੀਆ ਦੇ ਦੋ ਖਿਡਾਰੀ ਕੀਤੇ ਆਊਟ
. . .  1 day ago
...ਤੇ ਹੁਣ ਮੁਕਤਸਰ ਸਾਹਿਬ 'ਚ ਫੜਿਆ ਗਿਆ ਕਿਸੇ ਹੋਰ ਉਮੀਦਵਾਰ ਦੀ ਥਾਂ ਟੈੱਟ ਦਾ ਪੇਪਰ ਦੇ ਰਿਹਾ ਵਿਅਕਤੀ
. . .  1 day ago
ਕਸ਼ਮੀਰ 'ਚ ਇੰਟਰਨੈੱਟ ਨੂੰ ਲੈ ਕੇ ਦਿੱਤੇ ਬਿਆਨ 'ਤੇ ਨੀਤੀ ਆਯੋਗ ਦੇ ਮੈਂਬਰ ਸਾਰਸਵਤ ਨੇ ਦਿੱਤੀ ਸਫ਼ਾਈ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਭਾਰਤ ਨੂੰ ਮਿਲੀ 6ਵੀਂ ਸਫਲਤਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਫੱਗਣ ਸੰਮਤ 550

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਅੱਜ ਕੌਮਾਂਤਰੀ ਮਾਤ ਭਾਸ਼ਾ ਦਿਵਸ 'ਤੇ ਵਿਸ਼ੇਸ਼ :

ਆਓ ਗੁਰੂ ਨਾਨਕ, ਬੁੱਲੇ ਸ਼ਾਹ, ਫ਼ਰੀਦ, ਸ਼ਿਵ, ਅੰਮਿ੍ਤਾ ਦੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਯੋਗਦਾਨ ਪਾਈਏ

ਨਵਾਂਸ਼ਹਿਰ, 20 ਫਰਵਰੀ (ਗੁਰਬਖਸ਼ ਸਿੰਘ ਮਹੇ)-
'ਚਿੱਟੇ ਲੀੜੇ ਪਾਉਣ ਤੋਂ ਪਹਿਲਾਂ ਮੰਨ ਦਾ ਮੈਲ ਮਿਟਾਇਆ ਕਰ
ਮਾਂ ਬੋਲੀ ਦੇ ਹੱਕ ਵਿਚ ਨਾਅਰੇ, ਮਾਂ ਬੋਲੀ ਵਿਚ ਲਾਇਆ ਕਰ'
ਪੰਜਾਬੀ ਦੇ ਸ਼ਾਇਰ ਉਸਤਾਦ ਦਾਮਨ ਦੀਆਂ ਇਹ ਸਤਰਾਂ ਮਾਤ ਭਾਸ਼ਾ ਲਈ ਬਹੁਤ ਮਹੱਤਵ ਪੂਰਨ ਹਨ | ਅੱਜ ਅੰਤਰ-ਰਾਸ਼ਟਰੀ ਭਾਸ਼ਾ ਦਿਵਸ ਹੈ | ਯੂਨੈਸਕੋ ਵਲੋਂ 21 ਫਰਵਰੀ ਦਾ ਦਿਨ ਮਾਤ ਭਾਸ਼ਾ ਦਿਵਸ ਵਜੋਂ ਐਲਾਨਿਆ ਗਿਆ ਹੈ ਜਿਸ ਦਾ ਮੁੱਖ ਅਰਥ ਸੰਸਾਰ ਵਿਚ ਆਪਸੀ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਅਤੇ ਸਭਿਆਚਾਰ ਦੇ ਆਦਾਨ ਪ੍ਰਦਾਨ ਵਿਚ ਭਾਸ਼ਾਵਾਂ ਦੇ ਯੋਗਦਾਨ ਦੇ ਮਹੱਤਵ ਨੂੰ ਦਰਸਾਉਣਾ ਹੈ | ਆਪਣੀ ਜ਼ੁਬਾਨ ਦਾ ਸਨਮਾਨ ਕਰਨ ਦੇ ਦਿਨ ਦੇ ਰੂਪ 'ਚ ਇਸ ਨੂੰ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ | 1952 ਵਿਚ ਭਾਸ਼ਾ ਅੰਦੋਲਨ ਦੇ ਦੌਰਾਨ ਆਪਣੀ ਮਾਤ ਭਾਸ਼ਾ ਦੇ ਲਈ ਸ਼ਹੀਦ ਹੋਏ ਨੌਜਵਾਨਾਂ ਦੀ ਯਾਦ ਵਿਚ ਯੂਨੈਸਕੋ ਨੇ 1999 ਵਿਚ 21 ਫਰਵਰੀ ਨੂੰ ਅੰਤਰ-ਰਾਸ਼ਟਰੀ ਮਾਤਰ ਭਾਸ਼ਾ ਦੇ ਰੂਪ ਵਿਚ ਮਨਾਉਣ ਦਾ ਐਲਾਨ ਕੀਤਾ ਸੀ | ਪਹਿਲੀ ਵਾਰ ਇਹ 21 ਫਰਵਰੀ 2000 ਨੂੰ ਮਨਾਇਆ ਗਿਆ ਸੀ | ਇਸ ਸਮੇਂ 3000 ਦੇ ਕਰੀਬ ਭਾਸ਼ਾਵਾਂ ਦੀ ਹੋਂਦ ਉੱਤੇ ਅਲੋਪ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ |
ਅਜਮੇਰ ਸਿੱਧੂ ਕਹਾਣੀਕਾਰ ਨੇ ਕਿਹਾ ਕਿ ਯੂ.ਐਨ ਦੇ ਅਨੁਸਾਰ ਦੁਨੀਆ ਭਰ ਵਿਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਗਿਣਤੀ 6000 ਹੈ | ਇਨ੍ਹਾਂ ਵਿਚ 90 ਫ਼ੀਸਦੀ ਭਾਸ਼ਾਵਾਂ ਨੂੰ ਬੋਲਣ ਵਾਲਿਆਂ ਦੀ ਗਿਣਤੀ 1 ਲੱਖ ਤੋਂ ਵੀ ਘੱਟ ਹੈ | ਕਰੀਬ 150 ਤੋਂ 200 ਭਾਸ਼ਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ 10 ਲੱਖ ਤੋਂ ਵੱਧ ਲੋਕ ਬੋਲਦੇ ਹਨ | ਇਕ ਅਨੁਮਾਨ ਦੇ ਮੁਤਾਬਿਕ ਅਗਲੇ 40 ਸਾਲਾਂ ਵਿਚ 4 ਹਜ਼ਾਰ ਤੋਂ ਵੱਧ ਭਾਸ਼ਾਵਾਂ ਦੇ ਖ਼ਤਮ ਹੋਣੇ ਦਾ ਖ਼ਤਰਾ ਮੰਡਰਾ ਰਿਹਾ ਹੈ | ਦੁਨੀਆ ਵਿਚ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚ ਜਾਪਾਨੀ, ਅੰਗ੍ਰੇਜੀ, ਰੂਸੀ, ਬੰਗਾਲੀ, ਪੁਰਤਗਾਲੀ, ਅਰਬੀ, ਪੰਜਾਬੀ, ਮੈਂਡਾਰਿਨ, ਹਿੰਦੀ ਅਤੇ ਸਪੇਨਿਸ਼ ਹਨ |
ਬਲਵੀਰ ਕੌਰ ਰੀਹਲ ਸਹਾਇਕ ਪ੍ਰੋਫੈਸਰ ਨੇ ਕਿਹਾ ਕਿ ਅੱਜ ਅਸੀਂ ਮਾਤਾ ਭਾਸ਼ਾ ਦਿਵਸ ਮਨਾ ਰਹੇ ਹਾਂ ਪਰ ਅਸੀਂ ਮਾਤ ਭਾਸ਼ਾ ਤੋਂ ਦਿਨੋਂ ਦਿਨ ਮੂੰਹ ਮੋੜ ਰਹੇ ਹਾਂ | ਜਿਹੜੀਆਂ ਕੌਮਾਂ ਆਪਣੀ ਮਾਂ ਬੋਲੀ ਤੋਂ ਟੁੱਟ ਜਾਂਦੀਆਂ ਹਨ, ਉਹ ਸੱਭਿਆਚਾਰ ਬਹੁਤੀ ਦੇਰ ਜਿਉਂਦਾ ਨਹੀਂ ਰਹਿ ਸਕਦਾ | ਅਸੀਂ ਆਪਣੀ ਮਾਂ ਬੋਲੀ ਦੀਆਂ ਜੜ੍ਹਾਂ ਖ਼ੁਦ ਹੀ ਖੋਖਲੀਆਂ ਕਰ ਰਹੇ ਹਾਂ | ਅੱਜ ਘਰਾਂ 'ਚ ਸਕੂਲਾਂ 'ਚ ਦਫ਼ਤਰਾਂ 'ਚ ਮਾਤਰ ਭਾਸ਼ਾ ਨੂੰ ਭੁਲਾਇਆ ਜਾ ਰਿਹਾ ਹੈ | ਸਕੂਲਾਂ ਵਿਚ ਪੰਜਾਬੀ ਬੋਲਣ 'ਤੇ ਜੁਰਮਾਨੇ ਕੀਤੇ ਜਾਂਦੇ ਹਨ | ਆਓ ਪ੍ਰਣ ਕਰੀਏ ਅਸੀਂ ਆਪਣੀ ਮਾਤਰ ਭਾਸ਼ਾ ਨੂੰ ਖ਼ਤਮ ਨਹੀਂ ਹੋਣ ਦੇਣਾ | ਸਾਨੂੰ ਪੰਜਾਬੀ ਬੋਲਣ ਵਿਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ |
ਅਵਤਾਰ ਸਿੰਘ ਸੰਧੂ ਬਾਲ ਸਾਹਿੱਤਕਾਰ ਦਾ ਕਹਿਣਾ ਹੈ ਕਿ ਮਾਂ ਬੋਲੀ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ | ਮਾਂ ਬੋਲੀ ਨੂੰ ਛੱਡਣ ਵਾਲਾ ਇਨਸਾਨ ਆਪਣੇ, ਭਾਈਚਾਰੇ, ਵਿਰਸੇ ਤੇ ਸਭਿਆਚਾਰ ਨਾਲੋਂ ਟੁੱਟ ਜਾਂਦਾ ਹੈ | ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੀ ਕਦਰ ਨਹੀਂ ਕਰਦੇ | ਅਸੀਂ ਆਪਣੀ ਮਾਂ ਬੋਲੀ ਵਲੋਂ ਮੂੰਹ ਮੋੜ ਕੇ, ਹੋਰ ਬੋਲੀਆਂ ਬੋਲਣ ਵਿਚ ਆਪਣੀ ਸ਼ਾਨ ਸਮਝਦੇ ਹਾਂ | ਬਾਬਾ ਸ਼ੇਖ਼ ਫ਼ਰੀਦ, ਗੁਰੂ ਨਾਨਕ ਦੇਵ ਜੀ, ਬੁੱਲ੍ਹੇ ਸ਼ਾਹ ਤੇ ਵਾਰਸ ਵਰਗੇ ਵਿਦਵਾਨ ਸ਼ਾਇਰਾਂ ਨੇ ਜਿਸ ਬੋਲੀ ਦਾ ਮਾਣ ਵਧਾਇਆ ਹੋਵੇ, ਅਸੀਂ ਉਸ ਨੂੰ ਕਿਉਂ ਦੁਰਕਾਰ ਰਹੇ ਹਾਂ | ਸਾਨੰੂ ਇਸ ਗੱਲ ਉੱਤੇ ਮਾਣ ਹੋਣਾ ਚਾਹੀਦਾ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ | ਪੰਜਾਬੀ ਬੋਲੀ 'ਚ ਗੱਲਬਾਤ ਕਰਦੇ ਸਮੇਂ ਮਾਣ ਮਹਿਸੂਸ ਕਰੀਏ | ਜਿਸ ਬੋਲੀ ਨੂੰ ਵਾਰਸ ਸ਼ਾਹ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਧਨੀ ਰਾਮ ਚਾਤਿ੍ਕ, ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਵਰਗੇ ਸ਼ਾਇਰਾਂ ਨੇ ਵਡਿਆਇਆ, ਆਪਾਂ ਵੀ ਉਸ ਦਾ ਮਾਣ ਵਧਾਈਏ |
ਮੈਡਮ ਸੰਤੋਸ਼ ਦੌੜਾ ਸੇਵਾ ਮੁਕਤ ਅਧਿਆਪਕ ਅਨੁਸਾਰ ਲੋਕ ਸਭਾ ਵਿਚ ਇਕ ਪ੍ਰਸ਼ਨ ਦੇ ਉਤਰ ਵਿਚ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਦੱਸਿਆ ਹੈ ਕਿ ਅਜੇ 38 ਭਾਸ਼ਾਵਾਂ ਦਾ ਮੁੱਦਾ ਮੰਤਰਾਲੇ ਦੇ ਵਿਚਾਰ ਅਧੀਨ ਹੈ | ਜਿਨ੍ਹਾਂ ਨੂੰ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ ਹੈ | ਇਨ੍ਹਾਂ ਵਿਚ ਅੰਗਿਕਾ, ਬਣਜਾਰਾ, ਬਜਿਕਾ, ਭੋਜਪੁਰੀ, ਭੋਟੀ, ਭੋਟਿਆ, ਬੰਦੇਲਖੰਡੀ, ਗੜਵਾਲੀ, ਗੌਾਡੀ, ਗੁੱਜਰ, ਖਾਸੀ, ਕੁਮਾਓਨੀ, ਲੇਪਚਾ, ਮਿਜੋ, ਮਗਹੀ, ਨਾਗਪੁਰੀ, ਪਾਲੀ, ਰਾਜਸਥਾਨੀ ਆਦਿ ਸ਼ਾਮਲ ਹੈ | ਪੰਜਾਬ ਸਰਕਾਰ ਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਸਕੂਲਾਂ 'ਚ ਸਕੂਲ ਪ੍ਰਬੰਧਕ ਵਿਦਿਆਰਥੀਆਂ ਨੂੰ ਆਪਸ ਵਿਚ ਪੰਜਾਬੀ ਬੋਲਣ ਉੱਤੇ ਸਜ਼ਾਵਾਂ ਦਿੰਦੇ ਹਨ ਉਨ੍ਹਾਂ ਨੂੰ ਸਜਾਵਾਂ ਦੇਣ ਦਾ ਵੀ ਪ੍ਰਬੰਧ ਕਰੇ |
ਸੁਦਾਗਰ ਸਿੰਘ ਜ਼ਿਲ੍ਹਾ ਭਾਸ਼ਾ ਅਫ਼ਸਰ (ਕਾਰਜਕਾਰੀ) ਦਾ ਕਹਿਣਾ ਹੈ ਕਿ ਅੱਜ ਮਾਂ ਬੋਲੀ ਦਿਵਸ 'ਤੇ ਭਾਸ਼ਾ ਵਿਭਾਗ ਪੰਜਾਬ ਵਲੋਂ ਸਮੂਹ ਪੰਜਾਬੀ ਭਾਸ਼ਾ ਪ੍ਰੇਮੀਆਂ, ਇਸ ਦੇ ਹਿਤੈਸ਼ੀਆਂ ਪਾਠਕਾਂ ਅਤੇ ਸਾਹਿਤਕਾਰਾਂ ਨੂੰ ਵਧਾਈ ਦਿੰਦਾ ਹਾਂ | ਇਸ ਗੱਲ ਤੋਂ ਅਸੀਂ ਸਭ ਭਲੀ ਭਾਂਤ ਜਾਣੂ ਹਾਂ ਕਿ ਕੋਈ ਵੀ ਬੱਚਾ ਆਪਣੀ ਮਾਂ ਬੋਲੀ ਵਿਚ ਜਿੰਨਾ ਵਧੀਆ ਕਿਸੇ ਵੀ ਵਿਸ਼ੇ ਨੂੰ ਸਮਝ ਸਕਦਾ ਹੈ ਅਤੇ ਬਿਆਨ ਕਰ ਸਕਦਾ ਹੈ ਉਨ੍ਹਾਂ ਹੋਰ ਕਿਸੇ ਭਾਸ਼ਾ ਵਿਚ ਉਹ ਅਜਿਹਾ ਨਹੀਂ ਕਰ ਸਕਦਾ | ਇਸ ਲਈ ਸਾਨੰੂ ਆਪਣੇ ਬੱਚਿਆਂ ਨੂੰ ਮਾਤ ਭਾਸ਼ਾ ਵਿਚ ਪਰਪੱਕ ਕਰਨਾ ਚਾਹੀਦਾ ਹੈ | ਪੰਜਾਬ ਸਰਕਾਰ ਨੇ ਜਿੱਥੇ ਰਾਜ ਭਾਸ਼ਾ ਐਕਟ ਬਣਾ ਕੇ ਰਾਜ ਦੇ ਆਮ ਦਫ਼ਤਰੀ ਪ੍ਰਬੰਧ ਵਿਚ ਦਫ਼ਤਰੀ ਕੰਮ ਕਾਜ ਰਾਜ ਭਾਸ਼ਾ ਪੰਜਾਬੀ ਵਿਚ ਹੀ ਕਰਨ ਦਾ ਇਕਰਾਰਨਾਮਾ ਕੀਤਾ ਹੋਇਆ ਹੈ ਉੱਥੇ ਹੀ ਰਾਜ ਵਿਚ ਚੱਲਦੇ ਸਮੂਹ ਕਾਨਵੈਂਟ ਸਕੂਲਾਂ ਵਿਚ ਪੰਜਾਬੀ ਦਾ ਵਿਸ਼ਾ ਲਾਜ਼ਮੀ ਕਰ ਦਿੱਤਾ ਹੈ |

ਸਵਾਈਨ ਫਲੂ ਬਾਰੇ ਕੀਤਾ ਜਾਗਰੂਕਤਾ

ਨਵਾਂਸ਼ਹਿਰ, 20 ਫਰਵਰੀ (ਗੁਰਬਖਸ਼ ਸਿੰਘ ਮਹੇ)- ਸਿਵਲ ਸਰਜਨ ਡਾ: ਗੁਰਿੰਦਰ ਕੌਰ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ: ਐਨ.ਪੀ. ਸ਼ਰਮਾ ਐੱਸ.ਐਮ.ਓ. ਮੁਜੱਫਰਪੁਰ ਦੀ ਰਹਿਨੁਮਾਈ ਹੇਠ ਅੱਜ ਪਿੰਡ ਲੰਗੜੋਆ ਵਿਖੇ ਸਵਾਈਨ ਫਲੂ ਦੇ ਇਕ ਮਰੀਜ਼ ਦੇ ਘਰ ਅਤੇ ਆਲੇ-ਦੁਆਲੇ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲਾ ਨੌਜਵਾਨਾਂ ਦੀ ਰੁਜ਼ਗਾਰ ਪ੍ਰਾਪਤੀ ਦੀ ਉਮੀਦ ਨੂੰ ਪੂਰਾ ਕਰਨ 'ਚ ਰਿਹਾ ਸਫਲ

ਨਵਾਂਸ਼ਹਿਰ, 20 ਜਨਵਰੀ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਰਕਾਰ ਵਲੋਂ ਰਾਜ ਭਰ 'ਚ ਲਾਏ ਜਾ ਰਹੇ ਚੌਥੇ ਪੜਾਅ ਦੇ ਰੋਜ਼ਗਾਰ ਮੇਲਿਆਂ ਦੀ ਲੜੀ ਤਹਿਤ ਅੱਜ ਨਵਾਂਸ਼ਹਿਰ ਦੀ ਆਈ ਟੀ ਆਈ ਵਿਖੇ ਰੋਜ਼ਗਾਰ ਮੇਲਾ ਲਾਇਆ ਗਿਆ | ਮੇਲੇ ਦੌਰਾਨ 28 ਨਾਮੀਂ ਸਨਅਤਾਂ ਤੇ ਵਪਾਰਕ ਇਕਾਈਆਂ ਨੇ ...

ਪੂਰੀ ਖ਼ਬਰ »

ਪਨਾਮ ਵਿਖੇ ਲਾਏ ਅੱਖਾਂ ਦੇ ਮੈਡੀਕਲ ਕੈਂਪ 'ਚ 600 ਮਰੀਜ਼ਾਂ ਦੀ ਜਾਂਚ

ਸਮੁੰਦੜਾ, 20 ਫਰਵਰੀ (ਤੀਰਥ ਸਿੰਘ ਰੱਕੜ)-ਪਿੰਡ ਪਨਾਮ ਵਿਖੇ ਏਕਮ ਚੈਰੀਟੇਬਲ ਟਰੱਸਟ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਅਤੇ ਆਮ ਬਿਮਾਰੀਆਂ ਦੀ ਜਾਂਚ ਸਬੰਧੀ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਵਿਚ ਸੀ.ਐਮ.ਸੀ. ਹਸਪਤਾਲ ਲੁਧਿਆਣਾ ਤੋਂ ਡਾ: ਪਵਨ ...

ਪੂਰੀ ਖ਼ਬਰ »

ਸਵੈ-ਇਛੁੱਕ ਖ਼ੂਨਦਾਨ ਕੈਂਪ ਲਗਾਇਆ

ਮਜਾਰੀ/ਸਾਹਿਬਾ, 20 ਫਰਵਰੀ (ਨਿਰਮਲਜੀਤ ਸਿੰਘ ਚਾਹਲ)- ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਅਗਵਾਈ ਹੇਠ ਪਿੰਡ ਸਾਹਿਬਾ ਦੀ ਸੰਗਤ ਵੱਲੋਂ ਸਵੈ-ਇਛੁੱਕ ਖ਼ੂਨਦਾਨ ਕੈਪ ਲਗਾਇਆ ਗਿਆ | ਜਿਸ ਦਾ ਉਦਘਾਟਨ ਸੋਢੀ ਰਾਮ, ...

ਪੂਰੀ ਖ਼ਬਰ »

ਹਲਕਾ ਇੰਚਾਰਜ ਪੱਲੀ ਝਿੱਕੀ ਵਲੋਂ ਸੜਕ ਨਿਰਮਾਣ ਕਾਰਜ ਦਾ ਜਾਇਜ਼ਾ

ਬੰਗਾ, 20 ਫਰਵਰੀ (ਕਰਮ ਲਧਾਣਾ) - ਪਿੰਡ ਲਧਾਣਾ ਝਿੱਕਾ ਤੋਂ ਪਿੰਡ ਪਠਲਾਵਾ ਨੂੰ ਜਾਂਦੀ 16 ਫੁੱਟੀ ਸੜਕ ਜੋ ਪਿਛਲੇ ਡੇਢ ਦਹਾਕੇ ਤੋਂ ਨਹੀਂ ਬਣ ਸਕੀ ਸੀ ਅਤੇ ਬੁਰੀ ਤਰ੍ਹਾਂ ਟੁੱਟ ਕੇ ਡੂੰਘੇ ਟੋਇਆਂ ਦਾ ਸ਼ਿਕਾਰ ਹੋ ਚੁੱਕੀ ਸੀ ਉਹ ਪੰਜਾਬ ਸਰਕਾਰ ਦੇ ਸੜਕ ਨਿਰਮਾਣ ਵਿਭਾਗ ...

ਪੂਰੀ ਖ਼ਬਰ »

ਪਿੰਡ ਮੁਬਾਰਕਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ

ਨਵਾਂਸ਼ਹਿਰ, 20 ਫਰਵਰੀ (ਹਰਮਿੰਦਰ ਸਿੰਘ ਪਿੰਟੂ)-ਸ੍ਰੀ ਗੁਰੂ ਰਵਿਦਾਸ ਜੀ ਦੇ 642 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮਾਂ ਦੀ ਲੜੀ ਤਹਿਤ ਪਿੰਡ ਮੁਬਾਰਕਪੁਰ ਦੀਆਂ ਸੰਗਤਾਂ ਵੱਲੋਂ ਪ੍ਰਭਾਤ-ਫੇਰੀਆਂ ਕੱਢੀਆਂ ਜਾ ਰਹੀਆਂ ਹਨ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਬੀ.ਐੱੱਸ.ਐਨ.ਐਲ. ਕਰਮਚਾਰੀਆਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ

ਨਵਾਂਸ਼ਹਿਰ, 20 ਫਰਵਰੀ (ਹਰਮਿੰਦਰ ਸਿੰਘ ਪਿੰਟੂ)-ਬੀ.ਐੱਸ.ਐਨ.ਐਲ. ਦੀਆਂ ਯੂਨੀਅਨਾਂ ਵੱਲੋਂ ਤਨਖ਼ਾਹ ਸੁਧਾਰ ਨੂੰ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਕੀਤੀ ਹੜਤਾਲ ਅੱਜ ਤੀਸਰੇ ਦਿਨ ਵੀ ਜਾਰੀ ਰਹੀ | ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ, ਮਨਿੰਦਰ ਸਿੰਘ, ਅਰਵਿੰਦ ...

ਪੂਰੀ ਖ਼ਬਰ »

ਪਿੰਡ ਜੀਤਪੁਰ (ਕੰਢੀ) ਵਿਖੇ ਵਾਲੀਬਾਲ ਟੂਰਨਾਮੈਂਟ ਸਮਾਪਤ

ਭੱਦੀ, 20 ਫਰਵਰੀ (ਨਰੇਸ਼ ਧੌਲ)- ਪਿੰਡ ਜੀਤਪੁਰ ਦੇ ਬਾਨੀ ਅਤੇ ਪਹਿਲੇ ਬਜ਼ੁਰਗ ਦੇ ਨਾਂਅ 'ਤੇ ਬਣਾਏ ਗਏ ਬਾਬਾ ਜੀਤਾ ਜੀ ਸਪੋਰਟਸ ਕਲੱਬ ਪਿੰਡ ਜੀਤਪੁਰ ਕੰਢੀ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ ਦਾ ਉਦਘਾਟਨ ਚੌਧਰੀ ...

ਪੂਰੀ ਖ਼ਬਰ »

ਪੋਜੇਵਾਲ ਵਿਖੇ ਈ.ਵੀ.ਐਮ ਅਤੇ ਵੀ.ਵੀ ਪੈਟ ਦੀ ਟ੍ਰੇਨਿੰਗ ਦਿੱਤੀ

ਪੋਜੇਵਾਲ ਸਰਾਂ, 20 ਫਰਵਰੀ (ਨਵਾਂਗਰਾਈਾ)-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਲੋਕ ਸਭਾ ਚੋਣਾਂ ਲਈ ਲੋਕਾਂ ਨੂੰ ਇਲੈਕਟੋ੍ਰਨਿਕ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੈਟ ਸਬੰਧੀ ਜਾਗਰੂਕ ਕਰਨ ਲਈ ਆਰੰਭ ਕੀਤੀ ਮੁਹਿੰਮ ਤਹਿਤ ਸਰਕਾਰੀ ਹਾਈ ਹਾਈ ਸਕੂਲ ...

ਪੂਰੀ ਖ਼ਬਰ »

ਪਿੰਡ ਖੁਰਦ ਅਤੇ ਉੜਾਪੜ ਵਿਖੇ ਸਿਹਤ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

ਉੜਾਪੜ/ਲਸਾੜਾ, 20 ਫਰਵਰੀ (ਲਖਵੀਰ ਸਿੰਘ ਖੁਰਦ) - ਪੰਜਾਬ ਸਰਕਾਰ ਦੀ ਤੰਦਰੁਸਤ ਪੰਜਾਬ ਸਿਹਤ ਮੁਹਿੰਮ ਅਧੀਨ ਪੀ. ਐਚ. ਸੀ ਮੁਕੰਦਪੁਰ ਦੀ ਪੂਰੀ ਟੀਮ ਵਲੋਂ ਜਾਗਰੂਕ ਮੋਬਾਇਲ ਵੈਂਨ ਰਾਹੀਂ ਪਿੰਡ ਉੜਾਪੜ, ਖੁਰਦ ਅਤੇ ਚੱਕਦਾਨਾ ਵਿਖੇ ਲੋਕਾਂ ਨੂੰ ਸਿਹਤ ਸਬੰਧੀ ਜਾਗਰੁਕ ...

ਪੂਰੀ ਖ਼ਬਰ »

ਜੀਵਨ ਸਫ਼ਲ ਬਣਾਉਣ ਲਈ ਬੰਦਗੀ ਜਰੂਰੀ-ਸੰਤ ਕ੍ਰਿਸ਼ਨ ਦੇਵੀ

ਸੰਧਵਾਂ, 20 ਫਰਵਰੀ (ਪ੍ਰੇਮੀ ਸੰਧਵਾਂ) - ਸੰਤ ਹਰੀ ਦਾਸ ਸੰਤ ਆਸ਼ਰਮ ਤੇ ਰਵਿਦਾਸੀਆ ਧਰਮ ਅਸਥਾਨ ਪਿੰਡ ਸੰਧਵਾਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਤੇ ਪੁੰਨਿਆ ਦੇ ਸਬੰਧ 'ਚ ਸੰਤ ਕ੍ਰਿਸ਼ਨਾ ਦੇਵੀ ਮੁੱਖ ਸੰਚਾਲਕ ਡੇਰਾ ਸੰਤ ਹਰੀ ਦਾਸ ਪਿੰਡ ...

ਪੂਰੀ ਖ਼ਬਰ »

ਅਮਰਦੀਪ ਕਾਲਜ ਦੀ ਸਾਲਾਨਾ ਅਥਲੈਟਿਕਸ ਮੀਟ ਦਾ ਉਦਘਾਟਨੀ ਸਮਾਗਮ

ਮੁਕੰਦਪੁਰ, 20 ਫਰਵਰੀ (ਦੇਸ ਰਾਜ ਬੰਗਾ) - ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਦੀ 25ਵੀਂ ਸਲਾਨਾ ਐਥਲੈਟਿਕਸ ਮੀਟ ਕਾਲਜ ਦੇ ਖੇਡ ਸਟੇਡੀਅਮ ਵਿਖੇ ਸ਼ੁਰੂ ਕੀਤੀ ਗਈ | ਜਿਸ ਦਾ ਉਦਘਾਟਨ ਐੱਸ.ਪੀ. ਪੰਜਾਬ ਪੁਲਿਸ ਬਹਾਦਰ ਸਿੰਘ ਵਲੋਂ ਕੀਤਾ ਗਿਆ | ਕਾਲਜ ਓ.ਐੱਸ.ਡੀ ਡਾ: ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਸਰਕਲ ਦਫ਼ਤਰ ਅੱਗੇ ਦਿੱਤਾ ਧਰਨਾ

ਨਵਾਂਸ਼ਹਿਰ, 20 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾ ਸਬੰਧੀ ਸਰਕਲ ਦਫ਼ਤਰ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਅੱਗੇ ਧਰਨਾ ਦਿੱਤਾ ਅਤੇ ਸਰਕਾਰ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਵੱਖ-ਵੱਖ ...

ਪੂਰੀ ਖ਼ਬਰ »

ਸਿੱਧ ਬਾਬਾ ਬਾਲਕ ਨਾਥ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ

ਬਹਿਰਾਮ, 20 ਫਰਵਰੀ (ਨਛੱਤਰ ਸਿੰਘ ਬਹਿਰਾਮ) - ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਣ ਦੇ ਮੁੱਖ ਸੇਵਾਦਾਰ ਭਗਤ ਸੋਢੀ ਰਾਮ ਦੀ ਅਗਵਾਈ ਵਿਚ ਸਿੱਧ ਬਾਬਾ ਬਾਲਕ ਨਾਥ ਨੂੰ ਸਮਰਪਿਤ ਸਾਲਾਨਾ ਸਮਾਗਮ ਸਜਾਇਆ ਗਿਆ | ਮੰਦਰ ਦੀਆਂ ਸਾਰੀਆਂ ਰਸਮਾਂ ਕਰਨ ਉਪਰੰਤ ਬਾਬਾ ਜੀ ਦੀ ਯਾਦ ...

ਪੂਰੀ ਖ਼ਬਰ »

ਆਯੁਰਵੈਦਿਕ ਮੈਡੀਕਲ ਕੈਂਪ 'ਚ 243 ਮਰੀਜ਼ਾਂ ਦੀ ਕੀਤੀ ਜਾਂਚ

ਔੜ, 20 ਫਰਵਰੀ (ਜਰਨੈਲ ਸਿੰਘ ਖ਼ੁਰਦ)-ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਔੜ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਦੀਆਂ ਸ਼ਰਧਾਲੂ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਜਨਰਲ ਬਿਮਾਰੀਆਂ ਦਾ ਮੁਫ਼ਤ ਜਾਂਚ ...

ਪੂਰੀ ਖ਼ਬਰ »

ਐਮ.ਆਰ. ਸਿਟੀ ਸਕੂਲ ਵਿਖੇ ਵਿਦਾਇਗੀ ਸਮਾਰੋਹ ਮਨਾਇਆ

ਬਲਾਚੌਰ, 20 ਫਰਵਰੀ (ਗੁਰਦੇਵ ਸਿੰਘ ਗਹੂੰਣ)- ਸਥਾਨਕ ਐੱਮ.ਆਰ.ਸਿਟੀ ਸੀ. ਸੈ. ਪਬਲਿਕ ਸਕੂਲ, ਬਲਾਚੌਰ ਵਿਚ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸੀਨੀਅਰ ਕੋਆਰਡੀਨੇਟਰ ਗੁਰਪ੍ਰੀਤ ਕੌਰ ਸੇਖੋਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਗਿਆਰ੍ਹਵੀਂ ਜਮਾਤ ਦੇ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਨੂੰ ਸਮਰਪਿਤ ਸਮਾਗਮ ਦਾ ਪੋਸਟਰ ਜਾਰੀ

ਬੰਗਾ, 20 ਫਰਵਰੀ (ਲਾਲੀ ਬੰਗਾ)- ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਜੋ ਕਿ 23 ਫਰਵਰੀ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਦਾ ...

ਪੂਰੀ ਖ਼ਬਰ »

ਨਿਰਵਾਣ ਪਰਿਵਾਰ ਵਲੋਂ ਭਰੋਲੀ ਵਿਖੇ ਪਬਲਿਕ ਪਾਰਕ ਬਣਾਇਆ

ਘੁੰਮਣਾ, 20 ਫਰਵਰੀ (ਮਹਿੰਦਰਪਾਲ ਸਿੰਘ)- ਪਿੰਡ ਭਰੋਲੀ ਵਿਖੇ ਗੁਰਚੇਤਨ ਸਿੰਘ ਨਿਰਵਾਣ ਯੂ.ਕੇ ਵਲੋਂ ਆਪਣੇ ਮਾਤਾ ਬੀਬੀ ਪ੍ਰੀਤਮ ਕੌਰ, ਪਿਤਾ ਪੂਰਨ ਸਿੰਘ ਨਿਰਵਾਣ ਦੀ ਯਾਦ ਵਿਚ ਪਬਲਿਕ ਪਾਰਕ ਬਣਾਇਆ | ਪਾਰਕ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਉਕਤ ਪਾਰਕ ਬਣਨ ਨਾਲ ...

ਪੂਰੀ ਖ਼ਬਰ »

ਸਰਕਾਰੀ ਸਕੂਲ ਕਸਬਾ ਭੱਦੀ ਵਿਖੇ ਵਿਧਾਇਕ ਮੰਗੂਪੁਰ ਨੇ ਸਮਾਰਟ ਕਲਾਸ ਰੂਮ ਦਾ ਕੀਤਾ ਉਦਘਾਟਨ

ਭੱਦੀ, 20 ਫਰਵਰੀ (ਨਰੇਸ਼ ਧੌਲ)- ਸ਼ਹੀਦ ਅਜੈ ਕੁਮਾਰ ਕੋਬਰਾ ਬਟਾਲੀਅਨ ਨਵਾਂ ਪਿੰਡ ਟੱਪਰੀਆਂ ਦੀ ਯਾਦ ਵਿੱਚ ਡੀ.ਐੱਸ.ਐਮ. ਫ਼ੈਕਟਰੀ ਟੌਾਸਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਸਬਾ ਭੱਦੀ ਵਿਖੇ ਬਣਾਏ ਸਮਾਰਟ ਕਲਾਸ ਰੂਮ ਦਾ ਉਦਘਾਟਨ ਹਲਕਾ ਵਿਧਾਇਕ ਚੌਧਰੀ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ

ਭੱਦੀ, 20 ਫਰਵਰੀ (ਨਰੇਸ਼ ਧੌਲ)- ਗੁਰੂ ਰਵਿਦਾਸ ਦੇ ਅਸਥਾਨ ਪਿੰਡ ਧੌਲ ਵਿਖੇ ਉਨ੍ਹਾਂ ਦਾ ਪ੍ਰਕਾਸ਼ ਉਤਸਵ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਵੱਖ-ਵੱਖ ਕੀਰਤਨੀ ਜਥਿਆਂ ਵੱਲੋਂ ਗੁਰੂ ਜੀ ਦੀ ...

ਪੂਰੀ ਖ਼ਬਰ »

ਦ ਗ੍ਰੇਟ ਕੈਂਪਸ ਟੀਮ ਨੇ ਡੀ.ਏ.ਵੀ. ਸਕੂਲ ਨੂੰ ਬੈੱਸਟ ਸਕੂਲ ਚੁਣਿਆ

ਨਵਾਂਸ਼ਹਿਰ, 20 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਡੀ.ਏ.ਵੀ. ਪਬਲਿਕ ਸੈਨਟੇਨਰੀ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਦੀ ਪਿ੍ੰਸੀਪਲ ਸੋਨਾਲੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਾਸਟ ਵੇ ਚੈਨਲ ਦੀ ਟੀਮ ਵਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਦ ਗ੍ਰੇਟ ਕੈਂਪਸ ...

ਪੂਰੀ ਖ਼ਬਰ »

ਦੋਧਾਲਾ'ਚ ਸ਼ਹੀਦਾਂ ਸਿੰਘਾਂ ਦੇ ਧਾਰਮਿਕ ਅਸਥਾਨ ਵਿਖੇ ਵਿਸ਼ਾਲ ਗੁਰਮਤਿ ਸਮਾਗਮ

ਔੜ, 20 ਫਰਵਰੀ (ਜਰਨੈਲ ਸਿੰਘ ਖ਼ੁਰਦ)- ਪਿੰਡ ਦੋਧਾਲਾ 'ਚ ਸ਼ਹੀਦਾਂ ਸਿੰਘਾਂ ਦੇ ਧਾਰਮਿਕ ਅਸਥਾਨ ਵਿਖੇ ਪਿੰਡ ਦੀਆ ਸਮੂਹ ਸੰਗਤਾਂ ਤੇ ਅਸਥਾਨ ਦੀ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਵਿਚ ਸਰਬੱਤ ਦੇ ਭਲੇ, ਨਗਰ ਅਤੇ ਇਸ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਮਨੁੱਖਤਾ ਦੀ ਚੜ੍ਹਦੀ ...

ਪੂਰੀ ਖ਼ਬਰ »

ਐਨ. ਆਰ. ਆਈ. ਵਲੋਂ ਲਵਲੀ ਸਕੂਲ ਪਠਲਾਵਾ ਦੇ ਬੱਚਿਆਂ ਦੀ ਮਦਦ

ਬੰਗਾ, 20 ਫਰਵਰੀ (ਕਰਮ ਲਧਾਣਾ) - ਲਵਲੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਠਲਾਵਾ ਦੇ ਲੋੜਵੰਦ ਵਿਦਿਆਰਥੀਆਂ ਨੂੰ ਉੱਘੇ ਐਨ. ਆਰ. ਆਈ. ਦਿਲਾਬਰ ਸਿੰਘ ਬਾਗਾ ਜੋ ਕਿ ਇਸ ਬਲਾਕ ਦੇ ਪਿੰਡ ਕਜਲਾ ਦੇ ਜੰਮਪਲ ਹਨ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਯੂ. ਕੇ. ਅਤੇ ਯੂਰਪ ਦੇ ਪ੍ਰਧਾਨ ਨੇ ...

ਪੂਰੀ ਖ਼ਬਰ »

ਸੜਕ ਕਿਨਾਰੇ ਪਿਆ ਟੋਆ ਦੇ ਰਿਹੈ ਹਾਦਸਿਆਂ ਨੂੰ ਸੱਦਾ

ਸੰਧਵਾਂ, 20 ਫਰਵਰੀ (ਪ੍ਰੇਮੀ ਸੰਧਵਾਂ) - ਫਰਾਲਾ ਦੇ ਭਰੋਲੀ ਮੋੜ ਤੋਂ ਵੱਖ-ਵੱਖ ਪਿੰਡਾਂ ਨੂੰ ਮੇਲਦੀ ਸੜਕ ਦੇ ਕਿਨਾਰਿਆਂ 'ਤੇ ਮੀਂਹ ਦੇ ਪਾਣੀ ਨਾਲ ਮਿੱਟੀ ਖੁਰ-ਖੁਰ ਕੇ ਅਨੇਕਾਂ ਡੂੰਘੇ ਟੋਏ ਬਣ ਚੁੱਕੇ ਹਨ ਜਿਸ ਕਾਰਨ ਹਾਦਸੇ ਵਾਪਰਨ ਦਾ ਖ਼ਤਰਾ ਬਣ ਸਕਦਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਜ਼ਿਲ੍ਹਾ ਚੋਣ ਅਫ਼ਸਰ ਵਲੋਂ ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਨਾਲ ਮੀਟਿੰਗ

ਨਵਾਂਸ਼ਹਿਰ, 20 ਫ਼ਰਵਰੀ (ਗੁਰਬਖਸ਼ ਸਿੰਘ ਮਹੇ)- ਭਾਰਤ ਦੇ ਚੋਣ ਕਮਿਸ਼ਨ ਵਲੋਂ ਆਗਾਮੀ ਲੋਕ ਸਭਾ ਚੋਣਾਂ ਨੇੜ ਭਵਿੱਖ 'ਚ ਐਲਾਨੇ ਜਾਣ ਦੀ ਸੰਭਾਵਨਾ ਨੂੰ ਮੁੱਖ ਰੱਖਦੇ ਹੋਏ ਓਵਰਸੀਜ਼ ਇਲੈਕਟਰਜ਼ ਨੂੰ ਫਾਰਮ ਨੰ: 6-ਏ ਰਾਹੀਂ ਵੋਟਰ ਸੂਚੀ ਵਿਚ ਰਜਿਸਟਰ ਕਰਨ ਸਬੰਧੀ ...

ਪੂਰੀ ਖ਼ਬਰ »

ਮਮਤਾ ਦਿਵਸ ਮਨਾਇਆ

ਜਾਡਲਾ, 20 ਫਰਵਰੀ (ਬੱਲੀ)- ਇੱਥੋਂ ਦੇ ਆਂਗਣਵਾੜੀ ਕੇਂਦਰ ਵਿਚ ਮਮਤਾ ਦਿਵਸ ਮਨਾਇਆ ਗਿਆ ਜਿਸ Ýਚ ਗਰਭਵਤੀ ਅਤੇ ਬੱਚਿਆਂ ਨੂੰ ਦੱੁਧ ਪਿਲਾਉਂਦੀਆਂ ਮਾਵਾਂ ਨੂੰ ਪੌਸ਼ਟਿਕ ਖ਼ੁਰਾਕ ਲੈਣ ਲਈ ਪ੍ਰੇਰਿਤ ਕੀਤਾ ਗਿਆ | ਸਵਾਈਨ ਫਲੂ ਅਤੇ ਹੋਰ ਬਿਮਾਰੀਆਂ 'ਤੇ ਕਾਬੂ ਪਾਉਣ ਲਈ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਾਜਰਾ ਵਲੋਂ ਮੁਫ਼ਤ ਮੈਡੀਕਲ ਕੈਂਪ

ਪੋਜੇਵਾਲ ਸਰਾਂ, 20 ਫਰਵਰੀ (ਨਵਾਂਗਰਾਈਾ)- ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਾਜਰਾ ਵਲੋਂ 550 ਮੁਫ਼ਤ ਮੈਡੀਕਲ ਕੈਂਪਾਂ ਦੀ ਚਲਾਈ ਲੜੀ ਤਹਿਤ ਬਲਾਕ ਸੜੋਆ ਦੇ ਪਿੰਡ ਹਿਆਤਪੁਰ ਜੱਟਾਂ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਪ੍ਰਵਾਸੀ ਭਾਰਤੀ ...

ਪੂਰੀ ਖ਼ਬਰ »

ਸਰਕਾਰੀ ਸਿਹਤ ਕੇਂਦਰਾਂ ਅੰਦਰ ਮਿਲ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ ਮਰੀਜ਼-ਮੰਗੂਪੁਰ

ਸੜੋਆ, 20 ਫਰਵਰੀ (ਨਾਨੋਵਾਲੀਆ)- ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਸੜੋਆ ਵਿਖੇ ਦੰਦਾਂ ਦਾ ਪੰਦ੍ਹਰਵਾੜਾ ਮਨਾਇਆ ਗਿਆ | ਪੰਦ੍ਹਰਵਾੜੇ ਦੇ ਆਖ਼ਰੀ ਦਿਨ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਚੌਧਰੀ ਦਰਸ਼ਨ ਲਾਲ ...

ਪੂਰੀ ਖ਼ਬਰ »

ਯੂਥ ਅਕਾਲੀ ਆਗੂ ਸੁਖਵਿੰਦਰ ਕੁਮਾਰ ਸੇਠੀ ਕਲਾਰ ਦਾ ਦਿਹਾਂਤ

ਕਾਠਗੜ੍ਹ, 20 ਫਰਵਰੀ (ਬਲਦੇਵ ਸਿੰਘ ਪਨੇਸਰ /ਸੁਭਾਸ਼ ਟੌਾਸਾ)- ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਬੀ.ਸੀ. ਸੈੱਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨੌਜਵਾਨ ਆਗੂ ਸੁਖਵਿੰਦਰ ਸਿੰਘ ਸੇਠੀ ਪਿੰਡ ਕਲਾਰ ਜਿਸ ਦੀ ਬੀਤੇ ਦਿਨ ਅਚਾਨਕ ਮੌਤ ਹੋ ਗਈ ਸੀ | ਉਸ ਦੀ ਮਿ੍ਤਕ ਦੇਹ ਅੱਜ ...

ਪੂਰੀ ਖ਼ਬਰ »

ਦੇਸ਼ ਨੂੰ ਬਚਾਉਣ ਲਈ ਮੋਦੀ ਨੂੰ ਹਟਾਉਣਾ ਜ਼ਰੂਰੀ-ਰਘੁਨਾਥ ਸਿੰਘ

ਬੰਗਾ, 20 ਫਰਵਰੀ (ਜਸਬੀਰ ਸਿੰਘ ਨੂਰਪੁਰ) - ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਦਫ਼ਤਰ ਵਿਖੇ, ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਧੀਆਂ ਨੂੰ ਵੱਧ ਤੋਂ ਵੱਧ ਵਿੱਦਿਆ ਦੇਣੀ ਜ਼ਰੂਰੀ : ਪੱਲੀਝਿੱਕੀ

ਸੰਧਵਾਂ, 20 ਫਰਵਰੀ (ਪੇ੍ਰਮੀ ਸੰਧਵਾਂ) - ਜਿਹੜੇ ਮਾਪੇ ਆਪਣੀਆਂ ਧੀਆਂ ਨੂੰ ਪੁੱਤਾਂ ਨਾਲੋਂ ਵੱਧ ਪਿਆਰ ਕਰਦੇ ਹਨ, ਉਹ ਮਾਪੇ ਹਮੇਸ਼ਾ ਹੀ ਵਧਾਈ ਦੇ ਹੱਕਦਾਰ ਹੁੰਦੇ ਹਨ ਕਿਉਂਕਿ ਕਈ ਬੇਦਰਦੀ ਲੋਕ ਪੁੱਤ ਦੀ ਲਾਲਸਾ 'ਚ ਧੀਆਂ ਦਾ ਜੰਮਣ ਤੋਂ ਪਹਿਲਾਂ ਹੀ ਕੁੱਖ ਵਿਚ ਕਤਲ ਕਰਾ ...

ਪੂਰੀ ਖ਼ਬਰ »

ਉੜਾਪੜ ਲੜਕੀਆਂ ਦੇ ਸਕੂਲ ਨੂੰ ਮਾਇਕ ਸਹਾਇਤਾ ਰਾਸ਼ੀ ਭੇਟ

ਉੜਾਪੜ/ਲਸਾੜਾ, 20 ਫਰਵਰੀ (ਲਖਵੀਰ ਸਿੰਘ ਖੁਰਦ) - ਸਾਧ ਪਰਿਵਾਰ ਦੇ ਅਵਤਾਰ ਸਿੰਘ ਪੁੱਤਰ ਸ਼ੇਰ ਸਿੰਘ ਪਿੰਡ ਉੜਾਪੜ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਉੜਾਪੜ ਨੂੰ 10 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ | ਇਹ ਰਾਸ਼ੀ ਦੂਰ ਦੁਰਾਡੇ ਪਿੰਡਾਂ ਤੋਂ ਬੱਚੀਆਂ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਕਾਂਗਰਸ ਦੀ ਮਜ਼ਬੂਤੀ ਵਾਸਤੇ ਯਤਨ ਜਾਰੀ ਰੱਖਾਂਗੇ-ਜ਼ਿਲ੍ਹਾ ਪ੍ਰਧਾਨ ਭੀਮਾ

ਮੁਕੰਦਪੁਰ, 20 ਫਰਵਰੀ (ਦੇਸ ਰਾਜ ਬੰਗਾ) – ਜ਼ਿਲ੍ਹੇ ਅੰਦਰ ਕਾਂਗਰਸ ਦੇ ਵਜੂਦ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਪਾਰਟੀ ਵਾਸਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਸਥਾਨਕ ਆਗੂਆਂ ਨੂੰ ਪਾਰਟੀ ਵਲੋਂ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ | ਇਹ ...

ਪੂਰੀ ਖ਼ਬਰ »

ਚੰਦੂਮਾਜਰਾ ਵਲੋਂ ਨੰਗਲ ਜੱਟਾਂ ਵਿਖੇ ਪਿੰਡ ਵਾਸੀਆਂ ਨਾਲ ਮੀਟਿੰਗ

ਉੜਾਪੜ/ਲਸਾੜਾ, 20 ਫਰਵਰੀ (ਲਖਵੀਰ ਸਿੰਘ ਖੁਰਦ) - ਲੋਕ ਸਭਾ ਚੋਣਾਂ ਲਈ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਅੇ ਮੌਜੂਦਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਨਵਾਂਸ਼ਹਿਰ ਹਲਕੇ ਵਿਚ ਪਿਛਲੇ ਕਈ ਦਿਨਾਂ ਤੋਂ ਚੋਣ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ ਜਦੋਂ ...

ਪੂਰੀ ਖ਼ਬਰ »

ਕਲੇਰ ਅਕੈਡਮੀ ਦੇ ਅਥਲੀਟਾਂ ਨੇ ਜਿੱਤਾਂ ਦੀ ਝੜੀ ਲਗਾ ਕੇ 17 ਤਗਮੇ ਜਿੱਤੇ

ਮੁਕੰਦਪੁਰ, 20 ਫਰਵਰੀ (ਅਮਰੀਕ ਸਿੰਘ ਢੀਂਡਸਾ) - ਅੰਤਰਰਾਸ਼ਟਰੀ ਵੈਟਰਨ ਐਥਲੀਟ ਅਤੇ ਸੰਚਾਲਕ ਕਲੇਰ ਐਥਲੈਟਿਕ ਅਕੈਡਮੀ ਸਰਹਾਲ ਕਾਜੀਆਂ ਦੇ ਐਥਲੀਟਾਂ ਵਲੋਂ ਖੇਡਾਂ ਵਿਚ ਵੱਡਾ ਮਾਅਰਕਾ ਮਾਰਦਿਆਂ 17 ਤਗਮੇ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ | ਪਿਛਲੇ ਦਿਨੀ ...

ਪੂਰੀ ਖ਼ਬਰ »

ਪੱਲੀ ਝਿੱਕੀ ਵਲੋਂ ਮੁਕੰਦਪੁਰ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਤਕਸੀਮ

ਮੁਕੰਦਪੁਰ, 20 ਫਰਵਰੀ (ਦੇਸ ਰਾਜ ਬੰਗਾ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਵਿਖੇ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਈਕਲ ਤਕਸੀਮ ਕਰਨ ਹਿੱਤ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ | ਇਸ ਮੌਕੇ ਸਮਾਗਮ ਨੂੰ ਸੰਬੋਧਨ ...

ਪੂਰੀ ਖ਼ਬਰ »

ਪੰਚਾਇਤ ਵਲੋਂ ਪਾਵਰ ਲਿਫਟਰ ਅਮਰਜੀਤ ਸਿੰਘ ਦਾ ਸਨਮਾਨ

ਮੁਕੰਦਪੁਰ, 20 ਫਰਵਰੀ (ਦੇਸ ਰਾਜ ਬੰਗਾ)- ਨਜਦੀਕੀ ਪਿੰਡ ਖਾਨਖਾਨਾ ਦੇ ਵਸਨੀਕ ਪਾਵਰ ਲਿਫਟਰ ਖਿਡਾਰੀ ਅਮਰਜੀਤ ਸਿੰਘ ਪੁੱਤਰ ਲਾਲ ਚੰਦ ਨੇ ਪਿਛਲੇ ਦਿਨੀਂ ਕਸਬਾ ਮਾਹਿਲਪੁਰ ਵਿਖੇ ਹੋਏ ਸੂਬਾ ਪੱਧਰੀ ਪਾਵਰ ਲਿਫਟਿੰਗ ਮੁਕਾਬਲੇ ਵਿਚੋਂ ਗੋਲਡ ਮੈਡਲ ਜਿੱਤ ਕੇ ਪਿੰਡ ਅਤੇ ...

ਪੂਰੀ ਖ਼ਬਰ »

ਖਾਨਖਾਨਾ ਵਿਖੇ ਅੱਖਾਂ ਦੇ ਕੈਂਪ ਵਿਚ 240 ਮਰੀਜ਼ਾਂ ਦੀ ਜਾਂਚ

ਮੁਕੰਦਪੁਰ, 20 ਫਰਵਰੀ (ਦੇਸ ਰਾਜ ਬੰਗਾ) - ਪਿੰਡ ਖਾਨਖਾਨਾ ਵਿਖੇ ਗੁਰਦੁਆਰਾ ਦੁੱਖ ਨਿਵਾਰਣ ਲੈਸਟਰ ਯੂ. ਕੇ. ਵਲੋਂ ਅੱਖਾਂ ਦਾ ਸਲਾਨਾ ਮੁਫ਼ਤ ਕੈਂਪ ਗੁਰਦੁਆਰਾ ਧੂੜ ਕੋਟ ਖਾਨਖਾਨਾ ਵਿਖੇ ਸ: ਜਾਗੀਰ ਸਿੰਘ ਯੂ. ਕੇ. ਦੀ ਅਗਵਾਈ ਵਿਚ ਲਗਾਇਆ ਗਿਆ | ਕੈਂਪ ਦਾ ਉਦਘਾਟਨ ਡਾ: ...

ਪੂਰੀ ਖ਼ਬਰ »

ਚੌਧਰੀ ਮੰਗੂਪੁਰ ਵਲੋਂ ਮਹਿੰਦਪੁਰ ਦੀ ਧਰਮਸ਼ਾਲਾ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ

ਮਜਾਰੀ/ਸਾਹਿਬਾ, 20 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਗੁਰਦਵਾਰਾ ਗੁਰੂ ਰਵਿਦਾਸ ਪਿੰਡ ਮਹਿੰਦਪੁਰ ਵਿਖੇ ਪ੍ਰਕਾਸ਼ ਪੁਰਬ ਦੇ ਭੋਗ 'ਤੇ ਪਹੁੰਚੇ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ | ਉਨ੍ਹਾਂ ਸੰਗਤਾਂ ਨੂੰ ...

ਪੂਰੀ ਖ਼ਬਰ »

ਵੋਟਿੰਗ ਮਸ਼ੀਨ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ

ਬੰਗਾ/ਮੱਲਪੁਰ ਅੜਕਾਂ, 20 ਫਰਵਰੀ (ਕਰਮ ਲਧਾਣਾ, ਜੱਬੋਵਾਲ) - ਸਰਕਾਰੀ ਹਾਈ ਸਕੂਲ ਭੀਣ 'ਚ ਵਿਦਿਆਰਥੀ ਵੋਟਰਾਂ ਨੂੰ ਵੋਟਿੰਗ ਮਸ਼ੀਨਾਂ ਈ. ਵੀ. ਐਮ. ਅਤੇ ਵੀ. ਵੀ. ਪੈਟ ਮਸ਼ੀਨ ਬਾਰੇ ਜਾਣਕਾਰੀ ਦੇਣ ਲਈ ਸਮਾਗਮ ਕਰਵਾਇਆ ਗਿਆ | ਭਾਰਤ ਦੇ ਚੋਣ ਕਮਿਸ਼ਨ ਵਲੋਂ ਦਿੱਤੇ ਪ੍ਰੋਗਰਾਮ ...

ਪੂਰੀ ਖ਼ਬਰ »

ਸ਼ਿਵ ਸੇਵਾ ਸਭਾ ਦੀ ਮੀਟਿੰਗ ਹੋਈ

ਨਵਾਂਸ਼ਹਿਰ, 20 ਫਰਵਰੀ (ਹਰਮਿੰਦਰ ਸਿੰਘ ਪਿੰਟੂ)- ਅੱਜ ਸ਼ਿਵ ਸੇਵਾ ਸਭਾ ਦੀ ਮੀਟਿੰਗ ਪ੍ਰਧਾਨ ਛੋਟੇ ਲਾਲ ਪਾਲ ਅਤੇ ਜਨਰਲ ਸਕੱਤਰ ਸ਼ਿਵ ਚਰਨ ਯਾਦਵ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪਿਛਲੇ ਦਿਨੀਂ ਪੁਲਵਾਮਾ ਵਿਚ ਭਾਰਤ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਨਵਾਂਸ਼ਹਿਰ, 20 ਫਰਵਰੀ (ਗੁਰਬਖਸ਼ ਸਿੰਘ ਮਹੇ)-ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਪਿੰਡ ਭਾਨ ਮਜਾਰਾ ਵਿਖੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਸ੍ਰੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX