ਤਾਜਾ ਖ਼ਬਰਾਂ


ਆਰ.ਐੱਸ.ਐੱਸ ਨੇ ਭਾਜਪਾ ਦੀ ਜਿੱਤ ਦਾ ਕੀਤਾ ਸਵਾਗਤ
. . .  1 day ago
ਨਵੀਂ ਦਿੱਲੀ, 23 ਮਈ - ਆਰ.ਐੱਸ.ਐੱਸ ਨੇ ਭਾਜਪਾ ਦੀ ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਦਾ ਸਵਾਗਤ ਕਰਦਿਆ ਇਸ ਨੂੰ ਕੌਮੀ ਤਾਕਤਾਂ ਦੀ ਜਿੱਤ...
ਵਕੀਲ ਦੇ ਅਗਵਾ ਹੋਏ ਕਲਰਕ ਦਾ ਕਤਲ ਕਰ ਕੇ ਲਾਸ਼ ਨੂੰ ਨਹਿਰ 'ਚ ਸੁੱਟਿਆ
. . .  1 day ago
ਤਰਨ ਤਾਰਨ, 23 ਮਈ (ਹਰਿੰਦਰ ਸਿੰਘ) — ਬੀਤੇ ਦਿਨ ਤੋਂ ਅਗਵਾ ਹੋਏ ਤਰਨ ਤਾਰਨ ਦੇ ਇਕ ਨਾਮੀ ਵਕੀਲ ਦੇ ਕਲਰਕ ਦਾ ਕਤਲ ਕਰ ਕੇ ਉਸ ਨੂੰ ਨਹਿਰ ਵਿਚ ਸੁੱਟ ਦਿੱਤਾ ਗਿਆ। ਪੁਲਿਸ ਨੇ ਕਲਰਕ ਦੀ ਲਾਸ਼ ਸਥਾਨਕ ਰਸੂਲਪੁਰ ਨਹਿਰ 'ਚੋਂ ਬਰਾਮਦ ਕਰ ਕੇ ਅਣਪਛਾਤੇ ਵਿਅਕਤੀਆਂ...
ਅਸੀ ਸਾਰੇ ਮਿਲ ਕੇ ਬਣਾਵਾਂਗੇ ਮਜ਼ਬੂਤ ਭਾਰਤ - ਮੋਦੀ
. . .  1 day ago
ਨਵੀਂ ਦਿੱਲੀ, 23 ਮਈ - ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਹੈੱਡਕੁਆਟਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆ...
ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਸੁਰਜੀਤ ਸਿੰਘ ਰੱਖੜਾ ਨੂੰ 17050 ਵੋਟਾਂ ਦੀ ਮਿਲੀ ਲੀਡ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਲ 7,23,522 ਵੋਟਰਾਂ 'ਚੋ ਸੁਖਬੀਰ ਬਾਦਲ ਦੇ ਹੱਕ 'ਚ ਭੁਗਤੇ 3,16,126 ਵੋਟਰ
. . .  1 day ago
ਫ਼ਾਜ਼ਿਲਕਾ, 23 ਮਈ (ਪ੍ਰਦੀਪ ਕੁਮਾਰ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਅਧੀਨ ਪੈਂਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਚਾਰ ਵਿਧਾਨ ਸਭਾ ਹਲਕਿਆਂ ਫ਼ਾਜ਼ਿਲਕਾ, ਜਲਾਲਾਬਾਦ, ਅਬੋਹਰ ਅਤੇ ਬੱਲੂਆਣਾ ਲਈ ਫ਼ਾਜ਼ਿਲਕਾ ਵਿਖੇ ਬਣਾਏ ਗਏ ਦੋ ਗਿਣਤੀ ਕੇਂਦਰਾਂ 'ਚ ਅੱਜ ਗਿਣਤੀ .....
50 ਸਾਲਾਂ ਬਾਅਦ ਪੂਰੇ ਬਹੁਮਤ ਨਾਲ ਦੁਬਾਰਾ ਬਣਿਆ ਕੋਈ ਪ੍ਰਧਾਨ ਮੰਤਰੀ- ਅਮਿਤ ਸ਼ਾਹ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਜਪਾ ਨੂੰ ਇਤਿਹਾਸਿਕ ਜਿੱਤ ਹੋਈ ਪ੍ਰਾਪਤ - ਅਮਿਤ ਸ਼ਾਹ
. . .  1 day ago
ਜਿੱਤ ਤੋਂ ਬਾਅਦ ਭਾਜਪਾ ਦਫ਼ਤਰ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਹਨ ਅਮਿਤ ਸ਼ਾਹ
. . .  1 day ago
ਭਾਜਪਾ ਦੇ ਮੁੱਖ ਦਫ਼ਤਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਕਾਂਗਰਸ ਪਾਰਟੀ ਦੇ ਕੌਮੀ ਅਤੇ ਸੂਬਾ ਪ੍ਰਧਾਨ ਦੀ ਹਾਰ ਕਾਂਗਰਸ ਪਾਰਟੀ ਲਈ ਸ਼ਰਮ ਦੀ ਗੱਲ- ਢਿੱਲੋਂ
. . .  1 day ago
ਨਾਭਾ, 23 ਮਈ (ਕਰਮਜੀਤ ਸਿੰਘ)- ਜਿਸ ਪਾਰਟੀ ਦਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੀ ਹਾਰ ਗਿਆ ਹੋਵੇ ਉਸ ਕਾਂਗਰਸ ਪਾਰਟੀ ਲਈ ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ। ਇਹ ਗੱਲ ਪਾਰਟੀ ਦੇ ਸੂਬਾ ਕਾਰਜਕਾਰੀ....
ਗੋਰਖਪੁਰ ਤੋਂ ਭਾਜਪਾ ਉਮੀਦਵਾਰ ਰਵੀ ਕਿਸ਼ਨ 3,01,664 ਵੋਟਾਂ ਨਾਲ ਰਹੇ ਜੇਤੂ
. . .  1 day ago
ਗੋਰਖਪੁਰ ਤੋਂ ਭਾਜਪਾ ਉਮੀਦਵਾਰ ਰਵੀ ਕਿਸ਼ਨ 3,01,664 ਵੋਟਾਂ ਨਾਲ ਰਹੇ ਜੇਤੂ
ਕੈਪਟਨ ਨੇ ਮੋਦੀ ਨੂੰ ਦਿੱਤੀਆਂ ਵਧਾਈਆਂ
. . .  1 day ago
ਚੰਡੀਗੜ੍ਹ, 23 ਮਈ (ਵਿਕਰਮਜੀਤ ਸਿੰਘ ਮਾਨ) - ਐਨ.ਡੀ.ਏ. ਦੀ ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ ਤੇ ਇਸ ਸਬੰਧੀ ਟਵੀਟ...
ਨਾਭਾ ਹਲਕੇ ਤੋਂ ਕਾਂਗਰਸ 14,825 ਵੱਧ ਵੋਟਾਂ ਲੈ ਕੇ ਹਲਕੇ 'ਚੋਂ ਰਹੀ ਮੋਹਰੀ
. . .  1 day ago
ਨਾਭਾ, 23 ਮਈ (ਕਰਮਜੀਤ ਸਿੰਘ)- ਲੋਕ ਸਭਾ ਹਲਕਾ ਪਟਿਆਲਾ ਦੇ ਹਲਕਾ ਨਾਭਾ ਤੋਂ ਕਾਂਗਰਸ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮ ਸੋਤ ਦੀ ਅਗਵਾਈ 'ਚ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਪਿਛਲੇ ਲੋਕ ਸਭਾ ਦੇ ਮੈਂਬਰ ਧਰਮਵੀਰ ....
ਭਗਵੰਤ ਮਾਨ ਦੀ ਜਿੱਤ ਸੰਗਰੂਰ ਦੇ ਲੋਕਾਂ ਦੀ ਜਿੱਤ - ਚੀਮਾ
. . .  1 day ago
ਸੰਗਰੂਰ, 23 ਮਈ(ਧੀਰਜ ਪਸ਼ੋਰੀਆ) - ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਜਿੱਤ ਸੰਗਰੂਰ ਦੇ ਲੋਕਾਂ ਦੀ ਜਿੱਤ...
ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਕਰੀਬ 1 ਲੱਖ 3 ਵੋਟਾਂ ਦੇ ਫ਼ਰਕ ਨਾਲ ਰਹੇ ਜੇਤੂ
. . .  1 day ago
ਅੰਮ੍ਰਿਤਸਰ, 23 ਮਈ (ਜਸਵੰਤ ਸਿੰਘ ਜੱਸ)- ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਭਾਜਪਾ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਕਰੀਬ 1 ਲੱਖ 3 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੇ ਹਨ ਅੰਮ੍ਰਿਤਸਰ.....
ਸੁਖਬੀਰ ਬਾਦਲ 1 ਲੱਖ 98 ਹਜ਼ਾਰ 136 ਵੋਟਾਂ ਨਾਲ ਰਹੇ ਜੇਤੂ
. . .  1 day ago
ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੀ ਜਿੱਤ, ਬੱਸ ਐਲਾਨ ਬਾਕੀ
. . .  1 day ago
ਮੁਹੰਮਦ ਸਦੀਕ ਦੀ ਜਿੱਤ 'ਤੇ ਵਰਕਰਾਂ ਨੇ ਜਸ਼ਨ ਮਨਾਉਂਦਿਆਂ ਇਕ ਦੂਜੇ 'ਤੇ ਰੰਗ ਪਾ ਕੇ ਪਾਏ ਭੰਗੜੇ
. . .  1 day ago
ਵੀਅਤਨਾਮ ਦੇ ਪ੍ਰਧਾਨ ਮੰਤਰੀ ਨੇ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਵਧਾਈ
. . .  1 day ago
ਜਿੱਤਣ ਤੋਂ ਬਾਅਦ ਵਰਕਰਾਂ ਦਾ ਧੰਨਵਾਦ ਕਰਨ ਫ਼ਾਜ਼ਿਲਕਾ ਪੁੱਜੇ ਸੁਖਬੀਰ ਬਾਦਲ 
. . .  1 day ago
ਆਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ਼ ਮੁਹੰਮਦ ਬਿਨ ਜਾਵੇਦ ਅਲ ਨਾਹੀਅਨ ਨੇ ਮੋਦੀ ਨੂੰ ਦਿੱਤੀ ਵਧਾਈ
. . .  1 day ago
ਜਨਤਾ ਮਾਲਕ ਹੈ, ਉਸ ਦੇ ਫ਼ੈਸਲੇ ਦਾ ਸਨਮਾਨ - ਰਾਹੁਲ ਗਾਂਧੀ
. . .  1 day ago
ਬ੍ਰਹਮਪੁਰਾ ਬਣੇ ਖਡੂਰ ਸਾਹਿਬ ਤੋਂ ਬਾਦਲਾਂ ਦੀ ਵੱਡੀ ਹਾਰ ਦਾ ਕਾਰਨ
. . .  1 day ago
ਸਿੱਧੂ ਕਾਰਨ ਬਠਿੰਡਾ ਸਮੇਤ ਸ਼ਹਿਰੀ ਇਲਾਕੇ 'ਚ ਪ੍ਰਭਾਵਿਤ ਹੋਈਆਂ ਕਾਂਗਰਸ ਦੀਆਂ ਵੋਟਾਂ - ਕੈਪਟਨ
. . .  1 day ago
ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ 93558 ਵੋਟਾਂ ਨਾਲ ਅੱਗੇ
. . .  1 day ago
ਸ੍ਰੀ ਮੁਕਤਸਰ ਸਾਹਿਬ ਵਿਖੇ ਸੁਖਬੀਰ ਅਤੇ ਹਰਸਿਮਰਤ ਦੀ ਜਿੱਤ 'ਤੇ ਮਨਾਏ ਜਸ਼ਨ
. . .  1 day ago
ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਜੇਤੂ
. . .  1 day ago
ਬੰਗਾ ਦੇ 12ਵੇਂ ਗੇੜ 'ਚ ਵੀ ਲਗਾਤਾਰ ਬਸਪਾ ਦੇ ਸੋਢੀ ਬਿਕਰਮ ਸਿੰਘ ਅੱਗੇ
. . .  1 day ago
ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਿੱਤ ਲਈ ਦਿੱਤੀ ਵਧਾਈ
. . .  1 day ago
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਜਿੱਤ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਿਆ ਵਧਾਈ ਸੰਦੇਸ਼
. . .  1 day ago
ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਦੀ ਖ਼ੁਸ਼ੀ ਵਿਚ ਭਾਜਪਾਈਆਂ ਨੇ ਲੱਡੂ ਵੰਡੇ
. . .  1 day ago
10ਵੇਂ ਰਾਊਂਡ 'ਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 79314 ਨਾਲ ਅੱਗੇ
. . .  1 day ago
ਸੰਗਰੂਰ ਤੋਂ 'ਆਪ' ਉਮੀਦਵਾਰ ਭਗਵੰਤ ਮਾਨ ਜੇਤੂ
. . .  1 day ago
ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਦੀ ਖ਼ੁਸ਼ੀ ਵਿਚ ਭਾਜਪਾਈਆਂ ਨੇ ਲੱਡੂ ਵੰਡੇ
. . .  1 day ago
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ 16839 ਵੋਟਾਂ ਨਾਲ ਅੱਗੇ
. . .  1 day ago
ਸੰਨੀ ਦਿਓਲ 77,657 ਵੋਟਾਂ ਨਾਲ ਗੁਰਦਾਸਪੁਰ ਤੋਂ ਰਹੇ ਜੇਤੂ
. . .  1 day ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 198136 ਵੋਟਾਂ ਨਾਲ ਅੱਗੇ
. . .  1 day ago
ਅੰਮ੍ਰਿਤਸਰ ਪੱਛਮੀ ਤੋਂ ਗੁਰਜੀਤ ਸਿੰਘ ਔਜਲਾ 15,889 ਵੋਟਾਂ ਨਾਲ ਰਹੇ ਜੇਤੂ
. . .  1 day ago
ਫ਼ਰੀਦਕੋਟ 'ਚ ਕਾਂਗਰਸ 83,249 ਵੋਟਾਂ ਨਾਲ ਅੱਗੇ
. . .  1 day ago
ਪੁਰੀ ਨੇ ਗੁਰਜੀਤ ਸਿੰਘ ਔਜਲਾ ਨੂੰ ਜਿੱਤ ਦੀ ਦਿੱਤੀ ਵਧਾਈ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਬਾਦਲ ਅਤੇ ਬੱਦਲ ਇਕੱਠੇ ਗਰਜੇ
. . .  1 day ago
ਸ੍ਰੀ ਮੁਕਤਸਰ ਸਾਹਿਬ: ਬਾਦਲ ਪਰਿਵਾਰ ਵੱਲੋਂ ਵੋਟਰਾਂ ਦਾ ਧੰਨਵਾਦ
. . .  1 day ago
ਸੰਨੀ ਦਿਓਲ ਦੀ ਜਿੱਤ ਨੂੰ ਲੈ ਕੇ ਜੱਦੀ ਪਿੰਡ ਡਾਂਗੋਂ 'ਚ ਖ਼ੁਸ਼ੀ ਦਾ ਮਾਹੌਲ
. . .  1 day ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 197232 ਵੋਟਾਂ ਨਾਲ ਅੱਗੇ
. . .  1 day ago
ਸਨੀ ਦਿਓਲ ਜਿੱਤ ਦੇ ਕਰੀਬ- 80 ਹਜ਼ਾਰ ਦੀ ਲੀਡ ਨਾਲ ਅੱਗੇ
. . .  1 day ago
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਤੀਜੀ ਵਾਰ ਲਗਾਈ ਜਿੱਤ ਦੀ ਹੈਟ੍ਰਿਕ
. . .  1 day ago
ਅੰਮ੍ਰਿਤਸਰ 'ਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ 98,822 ਵੋਟਾਂ ਨਾਲ ਅੱਗੇ
. . .  1 day ago
ਫ਼ਰੀਦਕੋਟ ਤੋਂ ਮੁਹੰਮਦ ਸਦੀਕ ਗੁਲਜ਼ਾਰ ਸਿੰਘ ਰਣੀਕੇ ਤੋਂ 83,352 ਵੋਟਾਂ ਨਾਲ ਅੱਗੇ
. . .  1 day ago
ਸਿੱਧੂ 'ਤੇ ਕੈਪਟਨ ਦਾ ਵਾਰ- ਪਾਕਿ ਫੌਜ ਮੁਖੀ ਨੂੰ ਜੱਫ਼ੀ ਪਾਉਣਾ ਭਾਰਤੀ, ਖ਼ਾਸ ਕਰਕੇ ਨੌਕਰੀ ਪੇਸ਼ਾ ਲੋਕ ਬਰਦਾਸ਼ਤ ਨਹੀਂ ਕਰਨਗੇ
. . .  1 day ago
ਗੁਰਦਾਸਪੁਰ 'ਚ ਲੋਕਾਂ ਨੇ ਜਾਖੜ ਦੇ ਤਜਰਬੇ ਨਾਲੋਂ ਅਦਾਕਾਰ ਨੂੰ ਦਿੱਤੀ ਤਰਜੀਹ, ਜੋ ਮੇਰੀ 'ਚ ਸਮਝ 'ਚ ਨਹੀਂ ਆਈ- ਕੈਪਟਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਫੱਗਣ ਸੰਮਤ 550

ਪੰਜਾਬ / ਜਨਰਲ

ਕਰੋੜਾਂ ਨੂੰ ਟੱਪ ਜਾਂਦੀ ਹੈ ਰੋਡ ਟੈਕਸ ਬੈਰੀਅਰਾਂ 'ਤੇ ਸੌ-ਸੌ ਰੁਪਏ ਜਬਰੀ ਵਸੂਲੀ ਵਾਲੀ ਲੁੱਟ

ਡੱਬਵਾਲੀ/ਮੰਡੀ ਕਿੱਲਿ੍ਹਆਂਵਾਲੀ, 20 ਫਰਵਰੀ (ਇਕਬਾਲ ਸਿੰਘ ਸ਼ਾਂਤ)-ਪੰਜਾਬ ਟਰਾਂਸਪੋਰਟ ਵਿਭਾਗ ਦੇ ਰੋਡ ਟੈਕਸ ਬੈਰੀਅਰਾਂ 'ਤੇ ਬਾਹਰੀ ਸੂਬਿਆਂ ਦੇ ਕਮਰਸ਼ੀਅਲ ਅਤੇ ਗੈਰ ਕਮਰਸ਼ੀਅਲ ਵਹੀਕਲਾਂ ਤੋਂ ਖੁੱਲ੍ਹੇਆਮ ਸੌ-ਸੌ, ਦੋ ਸੌ ਰੁਪਏ ਅਤੇ ਪੰਜ ਸੌ ਰੁਪਏ ਤੱਕ ਦੀ ਜਬਰੀ ਵਸੂਲੀ ਤਹਿਤ ਸਾਲਾਨਾ ਕਰੋੜਾਂ ਰੁਪਏ ਦੀ ਜਬਰੀ ਵਸੂਲੀ ਕੀਤੀ ਜਾ ਰਹੀ ਹੈ | ਇਹ ਸਮੁੱਚੀ ਲੁੱਟਬਾਜ਼ੀ ਟਰਾਂਸਪੋਰਟ ਵਿਭਾਗ ਵਲੋਂ ਆਊਟ ਸੋਰਸਿੰਗ 'ਤੇ ਰੱਖੇ ਕਲਰਕਾਂ ਦੀ ਕਥਿਤ ਨਿਗਰਾਨੀ ਹੇਠ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਤੋਂ ਰੱਖੇ ਗ਼ੈਰ-ਕਾਨੰੂਨੀ ਸੇਵਾਦਾਰਾਂ ਵਲੋਂ ਕੀਤੀ ਜਾਂਦੀ ਹੈ | ਜਿਨ੍ਹਾਂ ਦਾ ਸਰਕਾਰੀ ਤੌਰ 'ਤੇ ਰੋਡ ਟੈਕਸ ਬੈਰੀਅਰਾਂ ਨਾਲ ਕੋਈ ਸਬੰਧ ਨਹੀਂ ਹੁੰਦਾ, ਪ੍ਰੰਤੂ ਸੂਬੇ 'ਚ ਦਾਖਲ ਹੁੰਦੇ ਵਹੀਕਲਾਂ ਦੇ ਬੈਰੀਕੇਡ ਲਗਾ ਕੇ ਕਾਗ਼ਜ਼ ਚੈੱਕ ਕਰਨ ਤੋਂ ਜਬਰੀ ਵਸੂਲੀ ਤੱਕ ਆਰ.ਟੀ.ਓ/ਡੀ.ਟੀ.ਓ ਜਿੰਨੇ ਅਖ਼ਤਿਆਰ ਹੁੰਦੇ ਹਨ | ਰੋਡ ਟੈਕਸ ਬੈਰੀਅਰਾਂ ਵਾਲੇ ਰੋਡ ਟੈਕਸ ਦੇ ਦਾਇਰੇ ਤੋਂ ਬਾਹਰ ਟਰੈਕਟਰ-ਟਰਾਲੀਆਂ ਤੱਕ ਨੂੰ ਵੀ ਨਹੀਂ ਬਖ਼ਸ਼ਦੇ | ਮਾਮਲਾ ਖੁੱਲ੍ਹਣ 'ਤੇ ਬੈਰੀਅਰ ਅਮਲਾ ਸੇਵਾਦਾਰਾਂ ਨਾਲ ਕੋਈ ਸਬੰਧ ਹੋਣ ਆਖ ਕੇ ਪੱਲਾ ਝਾੜ ਲੈਂਦਾ ਹੈ | ਬੀਤੀ 1 ਫਰਵਰੀ ਟਰਾਂਸਪੋਰਟ ਵਿਭਾਗ 'ਤੇ ਰਾਜਸਥਾਨ ਦੇ ਟਰੱਕ ਡਰਾਈਵਰਾਂ ਨੇ ਪੰਜਾਬ ਦੀਆਂ ਸੜਕਾਂ 'ਤੇ ਨਿਰਵਿਘਨ ਚੱਲਣ ਲਈ ਪੈਟਰੋਲ ਪੰਪਾਂ ਜਰੀਏ ਦੋ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਵਸੂਲੀ ਹੋਣ ਦੇ ਦੋਸ਼ ਲਗਾਏ ਸਨ | ਜਾਣਕਾਰੀ ਅਨੁਸਾਰ ਪੰਜਾਬ ਵਿਚ ਵੱਖ-ਵੱਖ ਸੂਬਾਈ ਹੱਦਾਂ 'ਤੇ ਕਰੀਬ 13 ਰੋਡ ਟੈਕਸ ਬੈਰੀਅਰ ਦੱਸੇ ਜਾਂਦੇ ਹਨ | ਆਮ ਆਵਾਜਾਈ ਵਾਲੇ ਪ੍ਰਤੀ ਰੋਡ ਟੈਕਸ ਬੈਰੀਅਰ 'ਤੇ ਸੌ-ਸੌ, ਦੋ-ਦੋ ਸੌ ਰੁਪਏ ਤੋਂ ਲੈ ਕੇ ਸੈਟਿੰਗ ਤੱਕ ਔਸਤਨ ਘੱਟੋ-ਘੱਟ 10 ਹਜ਼ਾਰ ਰੁਪਏ ਰੋਜ਼ਾਨਾ ਦੀ ਜ਼ਬਰੀ ਵਸੂਲੀ ਹੁੰਦੀ ਹੈ | ਇਨ੍ਹਾਂ ਸਾਰੇ ਬੈਰੀਅਰਾਂ 'ਤੇ ਜ਼ਬਰੀ ਵਸੂਲੀ ਵਾਲੀ ਲੁੱਟ ਔਸਤ ਪ੍ਰਤੀ ਮਹੀਨੇ 39 ਲੱਖ ਰੁਪਏ ਅਤੇ ਸਾਲਾਨਾ 4.68 ਕਰੋੜ ਰੁਪਏ ਬਣ ਜਾਂਦੇ ਹਨ | ਜਦੋਂਕਿ ਜੇਕਰ ਮਲਾਈਦਾਰ ਰੋਡ ਟੈਕਸ ਬੈਰੀਅਰਾਂ ਦੀ ਆਮਦਨੀ ਦੇ ਹੋਰ ਡੂੰਘੇ ਅੰਕੜੇ ਜੁਟਾਏ ਜਾਣ ਤਾਂ ਇਹ ਅੰਕੜਾ ਸੱਤ-ਅੱਠ ਕਰੋੜ ਰੁਪਏ ਸਾਲਾਨਾ ਲੰਘ ਜਾਂਦਾ ਹੈ | ਹਰਿਆਣਾ ਹੱਦ ਨਾਲ ਖਹਿੰਦੇ ਡੂਮਵਾਲੀ (ਬਠਿੰਡਾ) ਅਤੇ ਮੰਡੀ ਕਿੱਲਿ੍ਹਆਂਵਾਲੀ (ਸ੍ਰੀ ਮੁਕਤਸਰ ਸਾਹਿਬ) ਦੇ ਰੋਡ ਟੈਕਸ ਬੈਰੀਅਰ ਵੀ ਅਜਿਹੀ ਲੁੱਟ ਦਾ ਹਿੱਸਾ ਬਣੇ ਹੋਏ ਹਨ | ਬੀਤੀ ਸ਼ਾਮ ਪੱਤਰਕਾਰ ਨੇ ਡੂਮਵਾਲੀ ਰੋਡ ਟੈਕਸ ਬੈਰੀਅਰ 'ਤੇ ਇਕ ਗ਼ੈਰ-ਕਾਨੰੂਨੀ ਸੇਵਾਦਾਰ ਨੂੰ ਹਨੂਮਾਨਗੜ੍ਹ ਤੋਂ ਲੁਧਿਆਣਾ ਗੱਤਾ ਲਿਜਾ ਰਹੇ ਟਰੈਕਟਰ-ਟਰਾਲੀ ਡਰਾਈਵਰ ਤੋਂ ਰੁਪਏ ਲੈਂਦੇ ਹੋਏ ਆਪਣੇ ਕੈਮਰੇ 'ਚ ਕੈਦ ਕੀਤਾ | ਮਾਮਲਾ ਖੁੱਲ੍ਹਣ 'ਤੇ ਸੇਵਾਦਾਰ ਮੌਕੇ ਤੋਂ ਫ਼ਰਾਰ ਹੋ ਗਿਆ | ਟਰੈਕਟਰ ਟਰਾਲੀ ਡਰਾਈਵਰ ਰਾਜੇਸ਼ ਕੁਮਾਰ ਵਾਸੀ ਹਨੂਮਾਨਗੜ੍ਹ ਨੇ ਦੱਸਿਆ ਕਿ ਮਹੀਨੇ 'ਚ ਸੱਤ-ਅੱਠ ਵਾਰ ਡੂਮਵਾਲੀ ਰੋਡ ਟੈਕਸ ਬੈਰੀਅਰ ਤੋਂ ਟਰੈਕਟਰ 'ਤੇ ਸਮਾਨ ਲੈ ਕੇ ਲੰਘਦਾ ਹੈ | ਹਰ ਵਾਰ ਰੋਡ ਟੈਕਸ ਵਾਲੇ ਜ਼ਬਰਦਸਤੀ ਸੌ ਰੁਪਇਆ ਲੈਂਦੇ ਹਨ | ਰੁਪਏ ਨਾ ਦੇਣ 'ਤੇ ਗਾਲ੍ਹਾਂ ਕੱਢਦੇ ਹਨ | ਸੂਤਰਾਂ ਦਾ ਕਹਿਣਾ ਹੈ ਕਿ ਰੋਡ ਟੈਕਸ ਬੈਰੀਅਰਾਂ 'ਤੇ ਗ਼ੈਰ-ਕਾਨੰੂਨੀ 'ਸੇਵਾਦਾਰਾਂ-ਕਮ-ਖਸਮਾਂ' ਦੀ ਚੌਧਰ ਭਰੀ ਲੁੱਟ ਦੀ ਕਥਿਤ ਵੰਡ ਆਰ.ਟੀ.ਓ/ ਡੀ.ਟੀ.ਓ ਦਫ਼ਤਰਾਂ ਤੋਂ ਲੈ ਕੇ ਸਟੇਟ ਟਰਾਂਸਪੋਰਟ ਦਫ਼ਤਰ ਚੰਡੀਗੜ੍ਹ ਤੱਕ ਪੁੱਜਦੀ ਹੈ | ਸੂਬੇ ਦੇ ਮੋਤੀਆਂ ਵਾਲੇ ਦਾ ਸੂਬਾਈ ਬੂਹਿਆਂ 'ਤੇ ਗ਼ੈਰ-ਕਾਨੰੂਨੀ ਸੇਵਾਦਾਰਾਂ ਹੱਥੋਂ ਸੌ-ਸੌ ਰੁਪਏ ਵਿਚ ਵਿਕਦੀ ਆਪਣੀ ਸਰਕਾਰ ਦੀ ਸਾਖ ਨਾਲ ਕੋਈ ਲੈਣਾ-ਦੇਣਾ ਨਹੀਂ ਜਾਪਦਾ | ਸਟੇਟ ਟਰਾਂਸਪੋਰਟ ਵਿਭਾਗ ਪੰਜਾਬ ਵੱਲੋਂ ਰੋਡ ਟੈਕਸ ਬੈਰੀਅਰਾਂ 'ਤੇ ਲਗਭਗ ਦੋ ਸੌ ਆਊਟ ਸੋਰਸਿੰਗ ਸਟਾਫ਼ ਤਹਿਤ ਕਲਰਕ-ਕਮ-ਡਾਟਾ ਇੰਟਰੀ ਆਪ੍ਰੇਟਰ ਅਤੇ ਅਕਾਊਾਟੈਂਟ ਤਾਇਨਾਤ ਹਨ | ਜਿਨ੍ਹਾਂ ਦੀ ਮੌਜੂਦਗੀ ਹੇਠ ਸਮੁੱਚੀ ਬੈਰੀਅਰਾਂ ਮੂਹਰੇ ਸੜਕ 'ਤੇ ਜਬਰੀ ਵਸੂਲੀ ਦੀ ਕਥਿਤ ਕਾਰਵਾਈ ਪੈਂਦੀ ਹੈ | ਦੂਜੇ ਪਾਸੇ ਰੋਡ ਟੈਕਸ ਬੈਰੀਅਰ ਡੁਮਵਾਲੀ 'ਤੇ ਤਾਇਨਾਤ ਕਲਰਕ ਜਿੰਮੀ ਜਿੰਦਲ ਦਾ ਕਹਿਣਾ ਸੀ ਬੈਰੀਅਰ ਉਸ ਦੇ ਇਲਾਵਾ ਕੋਈ ਬੰਦਾ ਨਹੀਂ ਹੈ | ਉਹ ਤਾਂ ਇੱਥੇ ਇਕੱਲਾ ਹੈ |, ਫਿਰ ਦੋ ਮਿੰਟ ਬਾਅਦ ਜਿੰਮੀ ਆਖਣ ਲੱਗਿਆ 'ਛੱਡ ਦਿਓ, ਹੁਣ ਅਗਾਂਹ ਤੋਂ ਨਹੀਂ ਹੋਵੇਗਾ |' ਇਸ ਬਾਰੇ ਮੌਕੇ 'ਤੇ ਆਰ.ਟੀ.ਓ ਬਠਿੰਡਾ ਉਦੇਵੀਰ ਸਿੱਧੂ ਨਾਲ ਗੱਲਬਾਤ ਕਰਨ 'ਤੇ ਆਖਿਆ ਕਿ ਜੇਕਰ ਕੋਈ ਲਿਖਤੀ ਸ਼ਿਕਾਇਤ ਕਰੇ ਤਾਂ ਉਹ ਕਾਰਵਾਈ ਕਰ ਸਕਦੇ ਹਨ |

ਪੰਜਾਬ ਦੇ ਕੱਚੇ ਮੁਲਾਜ਼ਮ ਅੱਜ ਕਰਨਗੇ ਵਿਧਾਨ ਸਭਾ ਅੱਗੇ ਸਰਕਾਰ ਿਖ਼ਲਾਫ਼ ਪ੍ਰਦਰਸ਼ਨ

ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਕੱਚੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੱਲ੍ਹ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਨ੍ਹਾਂ ਕੱਚੇ ਮੁਲਾਜ਼ਮਾਂ ਵਲੋਂ ਵਿਧਾਨ ਸਭਾ ਦੇ ਸਪੀਕਰ, ਮੁੱਖ ਮੰਤਰੀ ਅਤੇ ਸਮੂਹ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਦੀ ਇਕੱਤਰਤਾ ਅੱਜ

ਅੰਮਿ੍ਤਸਰ, 20 ਫਰਵਰੀ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੀ ਇਕੱਤਰਤਾ ਭਲਕੇ 21 ਫਰਵਰੀ ਨੂੰ ਸ਼ੋ੍ਰਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਹੋ ਰਹੀ ਹੈ | ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੀ ਅਗਵਾਈ ਵਿਚ ਸਵੇਰੇ 11 ਵਜੇ ਹੋ ਰਹੀ ਇਸ ਅੰਤਿ੍ੰਗ ...

ਪੂਰੀ ਖ਼ਬਰ »

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚੀ 'ਪੰਜ ਤਖ਼ਤ ਐਕਸਪ੍ਰੈੱਸ'

ਸੁਰਿੰਦਰਪਾਲ ਸਿੰਘ ਵਰਪਾਲ ਨਾਂਦੇੜ (ਸ੍ਰੀ ਹਜ਼ੂਰ ਸਾਹਿਬ), 20 ਫਰਵਰੀ-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਤਖ਼ਤ ਸਾਹਿਬਾਨ ਦੀ ਯਾਤਰਾ ਲਈ ਸ਼ੁਰੂ ਹੋਈ 'ਪੰਜ ਤਖ਼ਤ ਐਕਸਪ੍ਰੈੱਸ' ਅੱਜ ਤੜਕਸਾਰ 2.30 ਵਜੇ ਆਪਣੇ ਪਹਿਲੇ ਪੜਾਅ ਹਜ਼ੂਰ ...

ਪੂਰੀ ਖ਼ਬਰ »

ਬਹਿਬਲ ਕਲਾਂ ਕਾਂਡ: ਪੁਲਿਸ ਵਲੋਂ ਵਰਤੇ ਨਿੱਜੀ ਹਥਿਆਰ ਨੂੰ ਲੈ ਕੇ ਛਾਪੇਮਾਰੀ

ਫ਼ਰੀਦਕੋਟ, 20 ਫਰਵਰੀ (ਸਰਬਜੀਤ ਸਿੰਘ)-ਬਹਿਬਲ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਅੱਜ ਇਥੇ ਇਕ ਨੌਜਵਾਨ ਵਕੀਲ ਦੇ ਘਰ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ | ਜਾਂਚ ਟੀਮ ਵਲੋਂ ਇਹ ਛਾਪੇਮਾਰੀ ਪਿੰਡ ਬਹਿਬਲ ਵਿਖੇ ...

ਪੂਰੀ ਖ਼ਬਰ »

ਬਹਿਬਲ ਕਲਾਂ ਗੋਲੀਕਾਂਡ

ਐਸ.ਐਚ.ਓ. ਅਮਰਜੀਤ ਸਿੰਘ ਨੂੰ ਵੀ ਅੰਤਿ੍ਮ ਰਾਹਤ

ਚੰਡੀਗੜ੍ਹ, 20 ਫਰਵਰੀ (ਸੁਰਜੀਤ ਸਿੰਘ ਸੱਤੀ)-ਬਹਿਬਲ ਕਲਾਂ ਗੋਲੀਕਾਂਡ 'ਚ ਹੀ ਫਸੇ ਤੱਤਕਾਲੀ ਐਸ. ਐਚ. ਓ. ਬਾਜਾਖਾਨਾ ਇੰਸਪੈਕਟਰ ਅਮਰਜੀਤ ਸਿੰਘ ਨੂੰ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅੰਤਿ੍ਮ ਰਾਹਤ ਮਿਲ ਗਈ ਹੈ | ਉਸ ਨੇ ਅਗਾਉਂ ਜ਼ਮਾਨਤ ਦੀ ਅਰਜ਼ੀ ਲਗਾਈ ਸੀ ਤੇ ...

ਪੂਰੀ ਖ਼ਬਰ »

ਵੱਖਵਾਦੀ ਤਿੰਨ ਨੌਜਵਾਨਾਂ ਦੀ ਅਪੀਲ 'ਤੇ ਸੁਣਵਾਈ ਮੁਲਤਵੀ

ਚੰਡੀਗੜ੍ਹ, 20 ਫਰਵਰੀ (ਸੁਰਜੀਤ ਸਿੰਘ ਸੱਤੀ)- ਖ਼ਾਲਿਸਤਾਨ ਪੱਖੀ ਸਮੱਗਰੀ ਰੱਖਣ ਤੇ ਅਜਿਹੀ ਸਮੱਗਰੀ ਵਿਦੇਸ਼ਾਂ ਨੂੰ ਭੇਜਣ ਕਾਰਨ ਦੇਸ਼ ਵਿਰੁੱਧ ਜੰਗ ਛੇੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਸਜ਼ਾਯਾਫ਼ਤਾ ਤਿੰਨ ਸਿੱਖ ਨੌਜਵਾਨਾਂ ਵਲੋਂ ਹੇਠਲੀ ਅਦਾਲਤ ਦੇ ਉਸ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਬੱਸ ਨੇ ਲਈ ਪਤੀ-ਪਤਨੀ ਸਮੇਤ 3 ਦੀ ਜਾਨ

ਫ਼ਿਰੋਜ਼ਪੁਰ/ਕੁੱਲਗੜ੍ਹੀ, 20 ਫਰਵਰੀ (ਜਸਵਿੰਦਰ ਸਿੰਘ ਸੰਧੂ, ਸੁਖਜਿੰਦਰ ਸਿੰਘ ਸੰਧੂ)-ਜ਼ੀਰਾ ਰੋਡ 'ਤੇ ਪੈਂਦੇ ਪਿੰਡ ਸਾਦੇ ਹਾਸ਼ਮ ਲਾਗੇ ਇਕ ਤੇਜ਼ ਰਫ਼ਤਾਰ ਨਿਊ ਦੀਪ ਕੰਪਨੀ ਦੀ ਪ੍ਰਾਈਵੇਟ ਬੱਸ ਨੇ ਮੋਟਰਸਾਈਕਲ ਸਵਾਰਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ | ਉਕਤ ...

ਪੂਰੀ ਖ਼ਬਰ »

ਮਾਮਲਾ ਸਮੂਹਿਕ ਜਬਰ ਜਨਾਹ ਦਾ

ਗਿ੍ਫ਼ਤਾਰ ਤਿੰਨ ਨੌਜਵਾਨਾਂ ਨੂੰ ਜੇਲ੍ਹ ਭੇਜਿਆ

ਲੁਧਿਆਣਾ/ਮੁੱਲਾਂਪੁਰ ਦਾਖਾ, 20 ਫਰਵਰੀ (ਪਰਮਿੰਦਰ ਸਿੰਘ ਆਹੂਜਾ, ਨਿਰਮਲ ਸਿੰਘ ਧਾਲੀਵਾਲ)-ਪਿੰਡ ਈਸੇਵਾਲ 'ਚ ਪਿਛਲੇ ਦਿਨੀਂ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ 6 ਮੁਲਜ਼ਮਾਂ 'ਚੋਂ ਤਿੰਨ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ...

ਪੂਰੀ ਖ਼ਬਰ »

ਜਸਟਿਸ ਰਣਜੀਤ ਸਿੰਘ ਦੀ ਸ਼ਿਕਾਇਤ 'ਤੇ ਸੁਖਬੀਰ ਤੇ ਮਜੀਠੀਆ ਨੂੰ ਨੋਟਿਸ

ਚੰਡੀਗੜ੍ਹ, 20 ਫਰਵਰੀ (ਸੁਰਜੀਤ ਸਿੰਘ ਸੱਤੀ)- ਬੇਅਦਬੀ ਦੀਆਂ ਘਟਨਾਵਾਂ ਤੇ ਇਸ ਪਿੱਛੇ ਦੋਸ਼ੀਆਂ ਦੀ ਘੋਖ ਕਰਨ ਲਈ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਮੀਡੀਆ ਮੂਹਰੇ ਕੀਤੀ ਟਿੱਪਣੀ ਨੂੰ ਕਮਿਸ਼ਨ ਤੇ ਮੈਂਬਰਾਂ ਦੀ ਸ਼ਾਨ ਤੋਂ ਿਖ਼ਲਾਫ਼ ਦੱਸਦਿਆਂ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਮੁਹਿੰਮ ਸਰਕਾਰੀ ਸਕੂਲਾਂ 'ਚ ਪੂਰੀ ਤਰ੍ਹਾਂ ਹੋਈ ਠੱਪ

ਨੂਰਪੁਰ ਬੇਦੀ, 20 ਫਰਵਰੀ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਪਟਿਆਲਾ ਵਿਖੇ ਬੀਤੀ 10 ਫਰਵਰੀ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਤੋਂ ਬਾਅਦ ਇਕ ਵਾਰ ਫਿਰ ਅਧਿਆਪਕਾਂ ਅਤੇ ਪੰਜਾਬ ਸਰਕਾਰ ਵਿਚਕਾਰ ਤਿੱਖੇ ...

ਪੂਰੀ ਖ਼ਬਰ »

ਪੰਜ ਸਾਲਾਂ ਤੋਂ ਬੰਦ ਪਈ ਅਲਮਾਰੀ 'ਚੋਂ ਮਿਲੇ ਖਾਲੀ ਮਾਈਗ੍ਰੇਸ਼ਨ ਸਰਟੀਫਿਕੇਟ

ਐੱਸ. ਏ. ਐੱਸ. ਨਗਰ, 20 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਿਚਲੀ ਇਕ ਸ਼ਾਖਾ ਦੀ ਇਕ ਬੰਦ ਅਲਮਾਰੀ 'ਚੋਂ ਵੱਡੀ ਮਾਤਰਾ 'ਚ ਖਾਲੀ ਮਾਈਗ੍ਰੇਸ਼ਨ ਸਰਟੀਫਿਕੇਟ, ਪੈੱਨ ਅਤੇ ਹੋਰ ਸਟੇਸ਼ਨਰੀ ਦਾ ਸਾਮਾਨ ਬਰਾਮਦ ਹੋਣ ਤੋਂ ਬਾਅਦ ਬੋਰਡ ਮੁਲਾਜ਼ਮਾਂ ...

ਪੂਰੀ ਖ਼ਬਰ »

ਖ਼ਜ਼ਾਨਾ ਮੰਤਰੀ ਜੀ ਕਦੋਂ ਡਿੱਗੇਗਾ ਊਠ ਦਾ ਬੁੱਲ੍ਹ?

ਫ਼ਾਜ਼ਿਲਕਾ, 20 ਫਰਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾ ਪੰਜਾਬ ਦੀ ਜਵਾਨੀ ਨਾਲ ਆਪਣੇ ਚੋਣ ਘੋਸ਼ਣਾ ਪੱਤਰ 'ਚ ਵਾਅਦਾ ਕੀਤਾ ਸੀ ਕਿ ਸੱਤਾ 'ਚ ਆਉਣ ਤੋਂ ਬਾਅਦ ਪੰਜਾਬ ਦੇ 12ਵੀਂ ਜਮਾਤ ਅਤੇ ਇਸ ਤੋਂ ਉੱਪਰ ਦੀਆਂ ਜਮਾਤਾਂ 'ਚ ...

ਪੂਰੀ ਖ਼ਬਰ »

ਰੋਪੜ ਜੇਲ੍ਹ 'ਚ ਬੰਦ ਮੁਖਤਾਰ ਅੰਸਾਰੀ ਪੇਸ਼ੀ ਭੁਗਤਣ ਲਈ ਨਹੀਂ ਜਾ ਸਕੇਗਾ ਯੂ.ਪੀ.

ਐੱਸ. ਏ. ਐੱਸ. ਨਗਰ, 20 ਫਰਵਰੀ (ਜਸਬੀਰ ਸਿੰਘ ਜੱਸੀ)-ਯੂ. ਪੀ. ਤੋਂ ਬਸਪਾ ਦੇ ਵਿਧਾਇਕ ਅਤੇ ਬਾਹੂਬਲੀ ਆਗੂ ਮੰਨੇ ਜਾਂਦੇ ਮੁਖਤਾਰ ਅੰਸਾਰੀ ਜੋ ਕਿ ਮੁਹਾਲੀ ਦੇ ਇਕ ਬਿਲਡਰ ਕੋਲੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਰੋਪੜ ਜੇਲ੍ਹ 'ਚ ਬੰਦ ਹੈ, ਨੂੰ ਯੂ. ਪੀ. ਵਿਚਲੇ ਦਰਜ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਪਹਿਲੀ ਕਿਸ਼ਤ ਲਈ ਬੈਂਕ ਖਾਤੇ ਆਨਲਾਈਨ ਕਰਨ 'ਚ ਰੱੁਝੇ

ਪਟਿਆਲਾ, 20 ਫਰਵਰੀ (ਜਸਪਾਲ ਸਿੰਘ ਢਿੱਲੋਂ)-ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ 'ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ' ਰਾਹਤ ਦੇਣ ਲਈ ਜੋ ਐਲਾਨ ਕੀਤੇ ਹਨ ਕਿ ਕਿਸਾਨਾਂ ਦੇ ਖਾਤੇ 'ਚ 6000 ਰੁਪਏ ਸਾਲਾਨਾ ਦਿੱਤੇ ਜਾਣੇ ਹਨ | ਇਸ ਰਾਸ਼ੀ ਦੀ ਪਹਿਲੀ ਕਿਸ਼ਤ 2000 ਰੁਪਏ 24 ...

ਪੂਰੀ ਖ਼ਬਰ »

ਦੇਸ਼ ਦੇ 20 ਹਵਾਈ ਅੱਡਿਆਂ 'ਚ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਵੀ ਸ਼ਾਮਿਲ- ਸੁਰੇਸ਼ ਪ੍ਰਭੂ

ਅੰਮਿ੍ਤਸਰ, 20 ਫਰਵਰੀ (ਹਰਮਿੰਦਰ ਸਿੰਘ)-ਭਾਜਪਾ ਦੇ ਪੰਜਾਬ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਨੇ ਕਿਹਾ ਕਿ ਅੰਮਿ੍ਤਸਰ ਦਾ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਜੋ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਸੱਤਾ ਕਾਲ 'ਚ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਵਲੋਂ ਚਹੇਤੀ ਫਰਮ ਦੇ ਕੰਟਰੈਕਟ 'ਚ 6 ਸਾਲ ਤੇ ਫ਼ੀਸ 'ਚ 10 ਫ਼ੀਸਦੀ ਵਾਧੇ ਨੂੰ ਲੈ ਕੇ ਚਰਚਾ ਜ਼ੋਰਾਂ 'ਤੇ

ਅੰਮਿ੍ਤਸਰ, 20 ਫ਼ਰਵਰੀ (ਜਸਵੰਤ ਸਿੰਘ ਜੱਸ)-ਸੰਗਤਾਂ ਵਲੋਂ ਸ਼ਰਧਾ ਸਹਿਤ ਗੁਰੂ ਘਰਾਂ 'ਚ ਭੇਟ ਕੀਤੇ ਜਾਂਦੇ ਚੜਾਵੇ ਨਾਲ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਰ ਰਹੀ ਪ੍ਰਮੁੱਖ ਸਿੱਖ ਸੰਸਥਾ ਸ਼ੋ੍ਰਮਣੀ ਕਮੇਟੀ ਵਲੋਂ ਆਪਣੇ ਸਿਆਸੀ ਆਕਾਵਾਂ ਦੇ ਆਦੇਸ਼ 'ਤੇ ਇਕ ਚਹੇਤੀ ...

ਪੂਰੀ ਖ਼ਬਰ »

108 ਇੰਪਲਾਈਜ਼ ਐਾਬੂਲੈਂਸ ਯੂਨੀਅਨ ਦਾ ਧਰਨਾ ਮੁਲਤਵੀ

ਜਲੰਧਰ, 20 ਫਰਵਰੀ (ਲੋਹੀਆ)-108 ਇੰਪਲਾਈਜ਼ ਐਾਬੂਲੈਂਸ ਯੂਨੀਅਨ ਪੰਜਾਬ ਵਲੋਂ ਮੁਹਾਲੀ ਵਿਖੇ ਮਿਤੀ 21 ਫਰਵਰੀ ਤੋਂ 23 ਫਰਵਰੀ ਨੂੰ ਦਿੱਤੇ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

7 ਮਾਰਚ ਨੂੰ ਕੈਪਟਨ ਨੂੰ 500 ਆਵਾਰਾ ਪਸ਼ੂ, 200 ਕੁੱਤੇ ਪੇਸ਼ ਕੀਤੇ ਜਾਣਗੇ-ਲੱਖੋਵਾਲ

ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ, ਹਰਿਆਣਾ ਦੇ ਪ੍ਰਧਾਨ ਰਤਨ ਮਾਨ ਅਤੇ ਦਿੱਲੀ ਦੇ ਮੁੱਖ ਬੁਲਾਰੇ ਯੁਧਵੀਰ ਸਿੰਘ ਨੇ ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਆਪਣੇ ...

ਪੂਰੀ ਖ਼ਬਰ »

ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੁਕਾਏ

ਮੇਜਰ ਸਿੰਘ ਜਲੰਧਰ, 20 ਫਰਵਰੀ-ਪੰਜਾਬ ਵਿਚ ਬੇਮੌਸਮੇ ਮੀਂਹ ਦੇ ਕਈ ਦਿਨਾਂ ਤੋਂ ਲਗਾਤਾਰ ਪੈਣ ਕਾਰਨ ਕਿਸਾਨਾਂ ਦੇ ਸਾਹ ਸੁੱਕੇ ਹੋਏ ਹਨ | ਪੁਟਾਈ 'ਤੇ ਆਈ ਆਲੂ ਦੀ ਫ਼ਸਲ ਦੁਆਬਾ ਖ਼ੇਤਰ ਵਿਚ ਵੱਡੇ ਪੱਧਰ 'ਤੇ ਤਬਾਹ ਹੋ ਗਈ ਹੈ | ਫਰਵਰੀ ਮਹੀਨੇ ਲਗਾਤਾਰ ਤੀਜੀ ਵਾਰ ਮੀਂਹ ...

ਪੂਰੀ ਖ਼ਬਰ »

ਕਸ਼ਮੀਰੀ ਵਿਦਿਆਰਥੀ ਵਲੋਂ ਕੌਮੀ ਝੰਡੇ ਦੀ ਬੇਅਦਬੀ ਕਰਨ ਦੇ ਮਾਮਲੇ ਨੇ ਫੜਿਆ ਤੂਲ

ਦੀਨਾਨਗਰ, 20 ਫਰਵਰੀ (ਸੰਧੂ/ਸ਼ਰਮਾ/ਸੋਢੀ)-ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਟਸ ਦੀਨਾਨਗਰ ਦੇ ਇਕ ਕਸ਼ਮੀਰੀ ਵਿਦਿਆਰਥੀ ਵਲੋਂ ਭਾਰਤ ਦੇ ਕੌਮੀ ਝੰਡੇ ਨੂੰ ਫਾੜ ਕੇ ਉਸ ਦੀ ਬੇਅਦਬੀ ਕਰਨ ਦਾ ਮਾਮਲਾ ਤੂਲ ਫੜ ਗਿਆ | ਸ਼ਹਿਰ ਦੇ ਵੱਖ-ਵੱਖ ਸੰਗਠਨਾਂ ਵਲੋਂ ਸੰਸਥਾ ਵਿਖੇ ...

ਪੂਰੀ ਖ਼ਬਰ »

ਸੁਖਬੀਰ ਵਲੋਂ ਅਕਾਲੀ ਦਲ ਦੀ ਪੀ. ਏ. ਸੀ. ਤੇ ਮੀਤ ਪ੍ਰਧਾਨਾਂ 'ਚ ਹੋਰ ਵਾਧਾ

ਚੰਡੀਗੜ੍ਹ, 20 ਫਰਵਰੀ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਵਾਧਾ ਕਰਦਿਆਂ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਅਤੇ ਮੀਤ ਪ੍ਰਧਾਨਾਂ 'ਚ ਵਾਧਾ ਕਰਦਿਆਂ ਇਸ ਵਿਚ ਦਲ ਦੇ ਹੋਰ ਸੀਨੀਅਰ ...

ਪੂਰੀ ਖ਼ਬਰ »

ਪੁਲਿਸ ਵਿਭਾਗ 'ਚ ਤਬਾਦਲੇ

ਚੰਡੀਗੜ੍ਹ, 20 ਫਰਵਰੀ (ਅਜੀਤ ਬਿਊਰੋ)-ਪੰਜਾਬ ਸਰਕਾਰ ਵਲੋਂ ਬੀਤੀ ਦੇਰ ਰਾਤ ਪੰਜਾਬ ਪੁਲਿਸ ਵਿਭਾਗ 'ਚ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ | ਇਨ੍ਹਾਂ ਤਬਾਦਲਿਆਂ 'ਚ 2 ਆਈ.ਪੀ.ਐਸ. ਅਧਿਕਾਰੀ ਅਤੇ 18 ਪੀ.ਪੀ.ਐਸ. ਅਧਿਕਾਰੀਆਂ ਨੂੰ ਇੱਧਰੋਂ-ਉੱਧਰ ਕੀਤਾ ਗਿਆ ਹੈ | ਤਬਦੀਲ ਕੀਤੇ ...

ਪੂਰੀ ਖ਼ਬਰ »

ਸਿਲੰਡਰ ਫਟਣ ਨਾਲ ਲੱਗੀ ਅੱਗ ਕਾਰਨ ਮੈਰਿਜ ਫਾਰਮ ਹਾਊਸ ਸੜਿਆ

ਵੇਰਕਾ, 20 ਫਰਵਰੀ (ਪਰਮਜੀਤ ਸਿੰਘ ਬੱਗਾ)- ਅੰਮਿ੍ਤਸਰ ਦੇ ਵੇਰਕਾ ਵੱਲ੍ਹਾ ਜੀ. ਟੀ. ਰੋਡ 'ਤੇ ਫ਼ੌਜ ਦੇ ਅਸਲਾ ਡੀਪੂ ਤੋਂ ਕੁਝ ਹੀ ਦੂਰੀ 'ਤੇ ਅੱਜ ਦੇਰ ਸ਼ਾਮ ਸਿਲੰਡਰ ਫੱਟਣ ਨਾਲ ਲੱਗੀ ਅੱਗ ਦੀ ਲਪੇਟ 'ਚ ਆਉਣ ਨਾਲ ਮੈਰਿਜ਼ ਫਾਰਮ ਹਾਊਸ ਦਾ ਹਾਲ ਸੜਕੇ ਸੁਆਹ ਹੋ ਗਿਆ | ਪ੍ਰਾਪਤ ...

ਪੂਰੀ ਖ਼ਬਰ »

ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਪੋਸਟ ਕਰਨ ਨਾਲ ਯੂਨੀਵਰਸਲ ਕਾਲਜ 'ਚ ਤਣਾਅ

ਲਾਲੜੂ, 20 ਫਰਵਰੀ (ਰਾਜਬੀਰ ਸਿੰਘ)-ਲਾਲੜੂ ਨੇੜੇ ਯੂਨੀਵਰਸਲ ਇੰਜੀਨੀਅਰਿੰਗ ਕਾਲਜ ਵਿਖੇ ਸੋਸ਼ਲ ਮੀਡੀਆ 'ਤੇ ਇਕ ਇਤਰਾਜ਼ਯੋਗ ਪੋਸਟ ਪਾਏ ਜਾਣ ਕਾਰਨ ਵਿਦਿਆਰਥੀਆਂ ਦੇ 2 ਧੜਿਆਂ ਵਿਚ ਮਾਹੌਲ ਤਣਾਅਪੂਰਨ ਬਣ ਗਿਆ | ਇਕ ਧੜੇ ਦੇ ਵਿਦਿਆਰਥੀਆਂ ਨੇ ਇਸ ਪੋਸਟ ਨੂੰ ਦੇਸ਼ ਦੇ ...

ਪੂਰੀ ਖ਼ਬਰ »

ਖਹਿਰਾ ਨੇ ਫਿਰ ਕੀਤਾ ਦੂਜਾ ਨੋਟਿਸ ਲੈਣ ਤੋਂ ਇਨਕਾਰ

ਚੰਡੀਗੜ੍ਹ, 20 ਫਰਵਰੀ (ਪਰਵਾਨਾ)-'ਆਪ' 'ਚੋਂ ਮੁਅੱਤਲ ਪੰਜਾਬ ਵਿਧਾਨ ਸਭਾ ਦੇ ਮੈਂਬਰ ਸੁਖਪਾਲ ਸਿੰਘ ਖਹਿਰਾ ਨੇ ਦਲਬਦਲੂ ਵਿਰੋਧੀ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਜਾਰੀ ਕੀਤੇ ਗਏ ਦੂਜੇ ਨੋਟਿਸ ਨੂੰ ਵੀ ਲੈਣ ਤੋਂ ਇਨਕਾਰ ਕਰ ...

ਪੂਰੀ ਖ਼ਬਰ »

ਕਿਸਾਨ ਯੂਨੀਅਨਾਂ ਸਹਿਕਾਰੀ ਬੈਂਕਾਂ ਦੀ ਮਜ਼ਬੂਤੀ ਲਈ ਅੱਗੇ ਆਉਣ-ਰੰਧਾਵਾ

ਚੰਡੀਗੜ੍ਹ, 20 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨੀ ਦੀ ਰੀੜ੍ਹ ਦੀ ਹੱਡੀ ਸਹਿਕਾਰੀ ਬੈਂਕਾਂ ਦੀ ਮਜ਼ਬੂਤੀ ਲਈ ਅੱਗੇ ਆਉਣ, ਨਾ ਕਿ ਧਨਾਢ ...

ਪੂਰੀ ਖ਼ਬਰ »

ਵੇਦਾਂਤਾ ਕੰਪਨੀ ਵਲੋਂ ਪੁਲਵਾਮਾ ਦੇ ਸ਼ਹੀਦ ਪਰਿਵਾਰਾਂ ਨੂੰ 10-10 ਲੱਖ ਦੀ ਸਹਾਇਤਾ ਦਾ ਐਲਾਨ

ਮਾਨਸਾ, 20 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਵੇਦਾਂਤਾ ਕੰਪਨੀ ਵਲੋਂ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਖੇਤਰ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ 44 ਜਵਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ | ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਰਾਈਟ ਵੇਅ ਨੇ ਲਗਵਾਇਆ ਆਸਟੇ੍ਰਲੀਆ ਦਾ ਸਟੱਡੀ ਵੀਜ਼ਾ

ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ)-ਮਾਲਵੇ ਖੇਤਰ ਦੀ ਮੰਨੀ-ਪ੍ਰਮੰਨੀ ਸੰਸਥਾ ਰਾਈਟ-ਵੇ ਏਅਰਿਲੰਕਸ ਕਈ ਸਾਲਾਂ ਤੋਂ ਆਈਲੈਟਸ ਅਤੇ ਇਮੀਗ੍ਰੇਸ਼ਨ ਦੇ ਖੇਤਰ 'ਚ ਚੰਗੀ ਭੂਮਿਕਾ ਨਿਭਾਅ ਰਹੀ ਹੈ | ਇਸ ਤਰ੍ਹਾਂ ਇਕ ਵਾਰ ਫਿਰ ਰਾਈਟ ਵੇ ਏਅਰਿਲੰਕਸ ਮੋਗਾ ਨੇ ਮਹਿਕਦੀਪ ਸਿੰਘ ...

ਪੂਰੀ ਖ਼ਬਰ »

ਹੈਰੋਇਨ ਫ਼ੜਨ ਗਈ ਸੀ.ਆਈ.ਏ ਸਟਾਫ਼ ਦੀਆਂ ਅੱਖਾਂ 'ਚ ਪਾਈਆਂ ਲਾਲ ਮਿਰਚਾਂ

ਬਾਲਿਆਂਵਾਲੀ, 20 ਫਰਵਰੀ (ਕੁਲਦੀਪ ਮਤਵਾਲਾ)-ਪਿੰਡ ਖੋਖਰ ਵਿਖੇ ਮੁਖ਼ਬਰੀ ਦੇ ਆਧਾਰਿਤ ਸੀ.ਆਈ. ਏ ਸਟਾਫ਼ ਬਠਿੰਡਾ ਪੁਲਿਸ ਹੈਰੋਇਨ ਫੜਨ ਗਈ ਤੇ, ਕਥਿਤ ਦੋਸ਼ੀਆਂ ਵਲੋਂ ਲਾਲ ਮਿਰਚਾਂ ਸਿੱਟ ਕੇ ਹਮਲਾ ਕੀਤੇ ਜਾਣ ਦੀ ਖ਼ਬਰ ਹੈ ਜਦ 20 ਗ੍ਰਾਮ ਹੈਰੋਇਨ ਸਮੇਂ 6 ਜਣਿਆਂ ਤੇ ...

ਪੂਰੀ ਖ਼ਬਰ »

ਜੈਪੁਰ ਜੇਲ੍ਹ 'ਚ ਕੈਦੀਆਂ ਵਿਚਾਲੇ ਝਗੜੇ ਦੌਰਾਨ ਪਾਕਿ ਨਾਗਰਿਕ ਦੀ ਹੱਤਿਆ

ਜੈਪੁਰ, 20 ਫਰਵਰੀ (ਏਜੰਸੀ)-ਰਾਜਸਥਾਨ ਦੀ ਰਾਜਧਾਨੀ ਜੈਪੁਰ ਦੀ ਕੇਂਦਰੀ ਜੇਲ੍ਹ 'ਚ ਕੈਦੀਆਂ ਵਿਚਾਲੇ ਹੋਏ ਝਗੜੇ 'ਚ ਇਕ ਪਾਕਿਸਤਾਨੀ ਨਾਗਰਿਕ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਰਾਜਸਥਾਨ ਪੁਲਿਸ ਦੇ ਡੀ.ਜੀ.ਪੀ. ਕਪਿਲ ਗਰਗ ਨੇ ਦੱਸਿਆ ਕਿ ਕੇਂਦਰੀ ਜੇਲ੍ਹ 'ਚ ...

ਪੂਰੀ ਖ਼ਬਰ »

ਜਾਧਵ ਮਾਮਲਾ : ਭਾਰਤ ਨੇ ਆਈ.ਸੀ.ਜੇ. 'ਚ ਪਾਕਿ ਵਲੋਂ ਵਰਤੀ ਅਪਮਾਨਜਨਕ ਭਾਸ਼ਾ 'ਤੇ ਕੀਤਾ ਇਤਰਾਜ਼

ਦਾ ਹੇਗ, 20 ਫਰਵਰੀ (ਏਜੰਸੀ)-ਭਾਰਤ ਨੇ ਅੰਤਰਰਾਸ਼ਟਰੀ ਨਿਆਂ ਅਦਾਲਤ (ਆਈ.ਸੀ.ਜੇ.) 'ਚ ਕੁਲਭੂਸ਼ਣ ਜਾਧਵ ਮਾਮਲੇ ਦੀ ਸੁਣਵਾਈ ਦੌਰਾਨ ਪਾਕਿਸਤਾਨ ਦੇ ਵਕੀਲ ਵਲੋਂ ਵਰਤੀ ਅਪਮਾਨਜਨਕ ਭਾਸ਼ਾ 'ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਸੰਯੁਕਤ ਰਾਸ਼ਟਰ ਦੀ ਅਦਾਲਤ ਤੋਂ ਲਛਮਣ ਰੇਖਾ ...

ਪੂਰੀ ਖ਼ਬਰ »

ਆਵਾਜ਼ ਪ੍ਰਦੂਸ਼ਣ 'ਤੇ ਰਿਪੋਰਟ ਤਲਬ

ਚੰਡੀਗੜ੍ਹ, 20 ਫਰਵਰੀ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੂੰ ਧਿਰ ਬਣਾਉਂਦਿਆਂ ਤਿੰਨਾਂ ਕੋਲੋਂ ਚੰਡੀਗੜ੍ਹ ਅਤੇ ਦੋਵੇਂ ...

ਪੂਰੀ ਖ਼ਬਰ »

ਈ.ਜੀ.ਐਸ. ਅਧਿਆਪਕਾਂ ਵਲੋਂ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਦਾ 'ਬਾਈਕਾਟ'

ਚੰਡੀਗੜ੍ਹ, 20 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਖਿਲਾਫ਼ ਸੂਬੇ ਭਰ 'ਚ ਅਧਿਆਪਕ ਜਥੇਬੰਦੀਆਂ ਸਮੇਤ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਹੈ | ਸਰਕਾਰ ਦੀ ਪੁਰਾਣੀ ਸਿਰਦਰਦੀ ਅਜੇ ਖ਼ਤਮ ਨਹੀਂ ਸੀ ਹੋਈ ਕਿ ਅੱਜ ਪੰਜਾਬ ਭਰ ਦੇ ...

ਪੂਰੀ ਖ਼ਬਰ »

ਪੁਲਵਾਮਾ ਹਮਲਾ ਖੌਫ਼ਨਾਕ-ਟਰੰਪ

ਵਾਸ਼ਿੰਗਟਨ, 20 ਫਰਵਰੀ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਪਿਛਲੇ ਹਫ਼ਤੇ ਹੋਏ ਅੱਤਵਾਦੀ ਹਮਲੇ ਨੂੰ ਖੌਫ਼ਨਾਕ ਕਰਾਰ ਦਿੱਤਾ | ਉਨ੍ਹਾਂ ਨੇ ਕਿਹਾ ਉਹ ਅੱਤਵਾਦ ਿਖ਼ਲਾਫ਼ ਲੜਾਈ ਵਿਚ ਪੂਰੀ ਤਰ੍ਹਾਂ ਭਾਰਤ ਦੇ ਨਾਲ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੋ ਦਿਨਾ ਦੌਰੇ 'ਤੇ ਦੱਖਣੀ ਕੋਰੀਆ ਰਵਾਨਾ

ਨਵੀਂ ਦਿੱਲੀ, 20 ਫਰਵਰੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੱਖਣੀ ਕੋਰੀਆ ਦੇ ਦੋ ਦਿਨਾਂ ਦੌਰੇ 'ਤੇ ਰਵਾਨਾ ਹੋ ਗਏ | ਇਸ ਦੌਰਾਨ ਦੋਵੇਂ ਦੇਸ਼ ਵਪਾਰ ਅਤੇ ਨਿਵੇਸ਼ ਸਮੇਤ ਵੱਖ-ਵੱਖ ਖੇਤਰਾਂ 'ਚ ਸਹਿਯੋਗ ਵਧਾਉਣ ਲਈ ਚਰਚਾ ਕਰਨਗੇ | ਵਿਦੇਸ਼ ਮੰਤਰਾਲੇ ਦੇ ...

ਪੂਰੀ ਖ਼ਬਰ »

ਪਾਕਿ ਨੂੰ ਪੁਲਵਾਮਾ ਹਮਲੇ ਦੇ ਸਬੂਤ ਨਹੀਂ ਦੇਵੇਗਾ ਭਾਰਤ-ਦੁਨੀਆ ਸਾਹਮਣੇ ਕਰੇਗਾ ਬੇਨਕਾਬ

ਨਵੀਂ ਦਿੱਲੀ, 20 ਫਰਵਰੀ (ਏਜੰਸੀ)- ਭਾਰਤ ਪੁਲਵਾਮਾ 'ਚ ਹੋਏ ਫਿਦਾਈਨ ਹਮਲੇ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ਭੂਮਿਕਾ ਬਾਰੇ ਪਾਕਿਸਤਾਨ ਨੂੰ ਕੋਈ ਸਬੂਤ ਨਹੀਂ ਦੇਵੇਗਾ ਭਾਰਤ, ਪਰ ਦੁਨੀਆ ਸਾਹਮਣੇ ਇਸ ਹਮਲੇ 'ਚ ਆਪਣੇ ਗੁਆਂਢੀ ਮੁਲਕ ਦੀ ਭੂਮਿਕਾ ਨੂੰ ਜ਼ਰੂਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX