ਤਾਜਾ ਖ਼ਬਰਾਂ


ਸੁਪਰੀਮ ਕੋਰਟ ਵਲੋਂ ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ ਖ਼ਾਰਜ, ਅਪਰਾਧ ਵੇਲੇ ਨਾਬਾਲਗ ਹੋਣ ਦੀ ਕਹੀ ਸੀ ਗੱਲ
. . .  9 minutes ago
ਨਵੀਂ ਦਿੱਲੀ, 20 ਜਨਵਰੀ- ਨਿਰਭੈਆ ਮਾਮਲੇ ਦੇ ਦੋਸ਼ੀ ਪਵਨ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ। ਪਵਨ ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਸੀ ਕਿ ਅਪਰਾਧ ਵੇਲੇ ਉਹ ਨਾਬਾਲਗ...
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : ਬ੍ਰਜੇਸ਼ ਠਾਕੁਰ ਸਣੇ 19 ਲੋਕ ਦੋਸ਼ੀ ਕਰਾਰ
. . .  48 minutes ago
ਨਵੀਂ ਦਿੱਲੀ, 20 ਜਨਵਰੀ- ਲੰਬੇ ਇੰਤਜ਼ਾਰ ਤੋਂ ਬਾਅਦ ਅਖ਼ੀਰ ਬਿਹਾਰ ਦੇ ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਸਾਕੇਤ ਕੋਰਟ ਦਾ ਫ਼ੈਸਲਾ ਆ ਗਿਆ ਹੈ। ਅਦਾਲਤ ਨੇ 20 ਦੋਸ਼ੀਆਂ 'ਚੋਂ ਬ੍ਰਜੇਸ਼...
ਜੇ.ਪੀ. ਨੱਢਾ ਬਣੇ ਭਾਜਪਾ ਦੇ ਕੌਮੀ ਪ੍ਰਧਾਨ
. . .  51 minutes ago
ਨਵੀਂ ਦਿੱਲੀ, 20 ਜਨਵਰੀ- ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਹਿਮਾਚਲ ਪ੍ਰਦੇਸ਼ ਦੇ ਦਿੱਗਜ ਨੇਤਾ ਜਗਤ ਪ੍ਰਕਾਸ਼ ਨੱਢਾ ਬਿਨਾਂ ਮੁਕਾਬਲਾ ਭਾਜਪਾ ਪਾਰਟੀ ਦੇ ਕੌਮੀ ਪ੍ਰਧਾਨ ਬਣ ...
ਮੰਗਲੁਰੂ ਹਵਾਈ ਅੱਡੇ 'ਤੇ ਸ਼ੱਕੀ ਬੈਗ 'ਚ ਮਿਲਿਆ ਆਈ. ਈ. ਡੀ.
. . .  55 minutes ago
ਬੈਂਗਲੁਰੂ, 20 ਜਨਵਰੀ- ਕਰਨਾਟਕ ਦੇ ਮੰਗਲੁਰੂ ਹਵਾਈ ਅੱਡੇ 'ਤੇ ਅੱਜ ਇੱਕ ਸ਼ੱਕੀ ਬੈਗ ਮਿਲਣ ਨਾਲ ਹੜਕੰਪ ਮਚ ਗਿਆ। ਇਸ ਸੰਬੰਧੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ...
ਹਿਜ਼ਬੁਲ ਮੁਜ਼ਾਹਦੀਨ ਨਾਲ ਸੰਬੰਧਿਤ ਸਨ ਸ਼ੋਪੀਆਂ 'ਚ ਮਾਰੇ ਗਏ ਅੱਤਵਾਦੀ
. . .  about 1 hour ago
ਸ੍ਰੀਨਗਰ, 20 ਜਨਵਰੀ - ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਅੱਜ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ...
ਰੇਸ਼ਨੇਲਾਈਜੇਸ਼ਨ ਨੂੰ ਲੈ ਕੇ ਸਿੱਖਿਆ ਵਿਭਾਗ ਵਲੋਂ ਅੱਜ ਕੀਤੀ ਜਾਵੇਗੀ ਵੀਡੀਓ ਕਾਨਫ਼ਰੰਸਿੰਗ
. . .  about 1 hour ago
ਅਜਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਵੱਖ-ਵੱਖ ਅਧਿਆਪਕਾਂ ਵਲੋਂ ਪ੍ਰਾਇਮਰੀ ਅਧਿਆਪਕਾਂ ਦੀ ਰੇਸ਼ਨੇਲਾਈਜੇਸ਼ਨ ਸੰਬੰਧੀ ਕੀਤੇ ਜਾ ਰਹੇ ਇਤਰਾਜ਼ ਨੂੰ ਲੈ ਕੇ ਅੱਜ ਸਿੱਖਿਆ ਵਿਭਾਗ ਵਲੋਂ...
ਨਿਰਭੈਆ ਮਾਮਲਾ : ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਦੁਪਹਿਰ 2.30 ਵਜੇ ਸੁਣਾਇਆ ਜਾਵੇਗਾ ਫ਼ੈਸਲਾ
. . .  about 1 hour ago
ਨਵੀਂ ਦਿੱਲੀ, 20 ਜਨਵਰੀ- ਨਿਰਭੈਆ ਮਾਮਲੇ 'ਚ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਵਲੋਂ ਦੁਪਹਿਰ 2.30 ਵਜੇ ਇਸ...
ਨਿਰਭੈਆ ਮਾਮਲਾ : ਦੋਸ਼ੀ ਭਵਨ ਦੀ ਭੂਮਿਕਾ ਨੂੰ ਨਾਬਾਲਗ ਵਜੋਂ ਮੰਨ ਕੇ ਚੱਲਿਆ ਜਾਵੇ- ਵਕੀਲ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਪਵਨ ਕੇ ਗੁਪਤਾ ਦੇ ਵਕੀਲ ਏ.ਪੀ ਸਿੰਘ ਨੇ ਸੁਪਰੀਮ ਕੋਰਟ ਦੇ 3 ਜੱਜਾਂ ਦੀ ਬੈਂਚ ਸਾਹਮਣੇ ਕਿਹਾ ਕਿ ਜਿਸ...
ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਤੋਂ ਪਹਿਲਾ ਕੇਜਰੀਵਾਲ ਵੱਲੋਂ ਰੋਡ ਸ਼ੋਅ
. . .  about 2 hours ago
ਨਵੀਂ ਦਿੱਲੀ, 20 ਜਨਵਰੀ - ਦਿਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਤੋਂ ਪਹਿਲਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ।
ਪ੍ਰੀਖਿਆ 'ਤੇ ਚਰਚਾ ਦੌਰਾਨ ਬੋਲੇ ਪ੍ਰਧਾਨ ਮੰਤਰੀ ਮੋਦੀ- ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ
. . .  about 2 hours ago
ਨਵੀਂ ਦਿੱਲੀ, 20 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਵਿਦਿਆਰਥੀਆਂ ਨਾਲ 'ਪ੍ਰੀਖਿਆ 'ਤੇ ਚਰਚਾ 2020' ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ...
ਨਾਗਰਿਕਤਾ ਕਾਨੂੰਨ ਸਣੇ ਕਈ ਮੁੱਦਿਆਂ 'ਤੇ ਰਾਹੁਲ ਗਾਂਧੀ ਜੈਪੁਰ 'ਚ 28 ਜਨਵਰੀ ਨੂੰ ਕਰਨਗੇ ਬੈਠਕ
. . .  about 2 hours ago
ਨਵੀਂ ਦਿੱਲੀ, 20 ਜਨਵਰੀ- ਕਾਂਗਰਸ ਨੇਤਾ ਰਾਹੁਲ ਗਾਂਧੀ 28 ਜਨਵਰੀ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਵਿਦਿਆਰਥੀਆਂ, ਨੌਜਵਾਨਾਂ ਅਤੇ ਕਿਸਾਨਾਂ ਨਾਲ ਨਾਗਰਿਕਤਾ ਸੋਧ...
ਸ਼ੋਪੀਆਂ 'ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 20 ਜਨਵਰੀ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੈਂਦੇ ਸ਼ੋਪੀਆਂ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਨੇ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਹਿਲਾ ਨਕਸਲੀ ਢੇਰ
. . .  about 3 hours ago
ਰਾਏਪੁਰ, 20 ਜਨਵਰੀ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਜੰਗਲਾਂ 'ਚ ਸੀ. ਆਰ. ਪੀ. ਐੱਫ. ਦੀ ਅਗਵਾਈ 'ਚ ਸੁਰੱਖਿਆ ਬਲਾਂ ਦੀ ਇੱਕ ਸਾਂਝੀ ਟੀਮ ਨੇ ਮੁਠਭੇੜ ਦੌਰਾਨ ਇੱਕ ਮਹਿਲਾ...
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 3 hours ago
ਸ੍ਰੀਨਗਰ, 20 ਜਨਵਰੀ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੈਂਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਦੀ ਖ਼ਬਰ ਹੈ। ਦੱਸਿਆ ਜਾ...
ਪ੍ਰੀਖਿਆ 'ਤੇ ਚਰਚਾ : ਅਸਫਲਤਾ ਤੋਂ ਬਾਅਦ ਅੱਗੇ ਵਧਣ ਨਾਲ ਹੀ ਸਫਲਤਾ ਮਿਲਦੀ ਹੈ- ਮੋਦੀ
. . .  about 3 hours ago
ਪ੍ਰੀਖਿਆ 'ਤੇ ਚਰਚਾ : ਮੈਂ ਆਪਣੇ ਵਿਗਿਆਨੀਆਂ ਦਾ ਹੌਂਸਲਾ ਵਧਾਇਆ- ਮੋਦੀ
. . .  about 3 hours ago
ਪ੍ਰੀਖਿਆ 'ਤੇ ਚਰਚਾ : ਚੰਦਰਯਾਨ ਦੇਖਣ ਲਈ ਪੂਰਾ ਦੇਸ਼ ਜਾਵੇਗਾ- ਪ੍ਰਧਾਨ ਮੰਤਰੀ ਮੋਦੀ
. . .  about 3 hours ago
ਪ੍ਰੀਖਿਆ 'ਤੇ ਚਰਚਾ : ਇਹ ਦਹਾਕਾ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਖ਼ਾਸ ਹੈ- ਮੋਦੀ
. . .  about 3 hours ago
ਪ੍ਰੀਖਿਆ 'ਤੇ ਚਰਚਾ : ਮਨ 'ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ- ਪ੍ਰਧਾਨ ਮੰਤਰੀ ਮੋਦੀ
. . .  about 3 hours ago
ਪ੍ਰੀਖਿਆ 'ਤੇ ਚਰਚਾ : ਪ੍ਰੀਖਿਆ 'ਚ 'ਮੂਡ ਆਫ਼' ਲਈ ਬਾਹਰ ਦੇ ਹਾਲਾਤ ਵਧੇਰੇ ਜ਼ਿੰਮੇਵਾਰ- ਮੋਦੀ
. . .  about 3 hours ago
ਪ੍ਰੀਖਿਆ 'ਤੇ ਚਰਚਾ : ਇਹ ਦਹਾਕਾ ਹਿੰਦੁਸਤਾਨ ਲਈ ਮਹੱਤਵਪੂਰਨ- ਪ੍ਰਧਾਨ ਮੰਤਰੀ ਮੋਦੀ
. . .  about 4 hours ago
ਪ੍ਰਧਾਨ ਮੰਤਰੀ ਮੋਦੀ ਦੀ ਵਿਦਿਆਰਥੀਆਂ ਨਾਲ ਪ੍ਰੀਖਿਆ 'ਤੇ ਚਰਚਾ ਸ਼ੁਰੂ
. . .  1 minute ago
ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਰੱਖਣ 'ਤੇ ਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਭੇਜਿਆ ਨੋਟਿਸ
. . .  about 4 hours ago
ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ 'ਚ ਬਜ਼ੁਰਗ ਦਾ ਕਤਲ
. . .  about 4 hours ago
ਰਣਦੀਪ ਸੁਰਜੇਵਾਲਾ ਦੇ ਪਿਤਾ ਸ਼ਮਸ਼ੇਰ ਸਿੰਘ ਸੁਰਜੇਵਾਲਾ ਦਾ ਦੇਹਾਂਤ
. . .  about 4 hours ago
ਉੱਤਰ ਪ੍ਰਦੇਸ਼ 'ਚ ਸ਼ੱਕੀ ਆਈ. ਐੱਸ. ਆਈ. ਏਜੰਟ ਗ੍ਰਿਫ਼ਤਾਰ
. . .  about 4 hours ago
ਟਰੱਕ ਅਤੇ ਸਕਾਰਪੀਓ ਵਿਚਾਲੇ ਹੋਈ ਜ਼ਬਰਦਸਤ ਟੱਕਰ, 7 ਲੋਕਾਂ ਦੀ ਮੌਤ
. . .  about 4 hours ago
ਦਿੱਲੀ ਟਰਾਂਸਪੋਰਟ ਵਿਭਾਗ ਦੇ ਦਫ਼ਤਰ 'ਚ ਲੱਗੀ ਅੱਗ
. . .  about 5 hours ago
ਜੇ.ਐਨ.ਯੂ ਸਟੂਡੈਂਟਸ ਯੂਨੀਅਨ ਅੱਜ ਨਵੇਂ ਹੋਸਟਲ ਮੈਨੂਅਲ ਦੇ ਖ਼ਿਲਾਫ਼ ਜਾਵੇਗਾ ਦਿੱਲੀ ਹਾਈ ਕੋਰਟ
. . .  about 5 hours ago
ਅੱਜ ਹੋਵੇਗੀ ਜੇ.ਪੀ. ਨੱਢਾ ਦੀ ਤਾਜਪੋਸ਼ੀ
. . .  about 6 hours ago
ਨਿਰਭੈਆ ਮਾਮਲਾ: ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  about 5 hours ago
ਅੱਜ ਦਾ ਵਿਚਾਰ
. . .  about 7 hours ago
ਸੰਘਣੀ ਧੁੰਦ ਕਾਰਨ ਬਰਮਿੰਘਮ-ਅੰਮ੍ਰਿਤਸਰ ਉਡਾਣ ਨੂੰ ਮੋੜਿਆ ਦਿੱਲੀ ਵੱਲ
. . .  1 day ago
ਫੈਸਲਾਕੁੰਨ ਵਨਡੇ 'ਚ ਭਾਰਤ ਦੀ ਆਸਟ੍ਰੇਲੀਆ ਉੱਪਰ 7 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਕਪਤਾਨ ਵਿਰਾਟ ਕੋਹਲੀ ਸੈਂਕੜੇ ਤੋਂ ਖੁੰਝੇ, 89 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 34 ਓਵਰਾਂ ਮਗਰੋਂ 188 ਦੌੜਾਂ 'ਤੇ, ਜਿੱਤਣ ਲਈ ਚਾਹੀਦੀਆਂ ਹਨ 99 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ 31 ਓਵਰਾਂ ਮਗਰੋਂ 161/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੂੰ 120 ਗੇਂਦਾਂ ਵਿਚ ਜਿੱਤਣ ਲਈ ਚਾਹੀਦੀਆਂ ਹਨ 131 ਦੌੜਾਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਰੋਹਿਤ ਸ਼ਰਮਾ ਨੇ 110 ਗੇਂਦਾਂ 'ਤੇ ਠੋਕਿਆ ਸੈਂਕੜਾ, ਸਕੋਰ 154/1
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਦੀਆਂ ਇਕ ਵਿਕਟ ਦੇ ਨੁਕਸਾਨ 'ਤੇ 150 ਦੌੜਾਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਵਿਰਾਟ ਕੋਹਲੀ ਨੇ ਕਪਤਾਨ ਵਜੋਂ 5 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ
. . .  1 day ago
ਭਾਰਤ ਆਸਟ੍ਰੇਲੀਆ ਤੀਸਰਾ ਵਨਡੇ : ਭਾਰਤ ਨੇ 20.3 ਓਵਰਾਂ 'ਚ 100 ਦੌੜਾਂ ਕੀਤੀਆਂ ਪੂਰੀਆਂ
. . .  1 day ago
ਹਵਲਦਾਰ ਬਲਜਿੰਦਰ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਰੋਹਿਤ ਸ਼ਰਮਾ ਨੇ ਬਣਾਇਆ ਅਰਧ ਸੈਂਕੜਾ
. . .  1 day ago
ਭਾਰਤ ਆਸਟ੍ਰੇਲੀਆ ਮੈਚ : ਕੇ.ਐਲ. ਰਾਹੁਲ 19 ਦੌੜਾਂ ਬਣਾ ਕੇ ਆਊਟ, ਭਾਰਤ 69/1 'ਤੇ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 61/0 'ਤੇ
. . .  1 day ago
ਸਬਜ਼ੀ ਵੇਚਣ ਵਾਲੇ ਦਾ ਨਿਕਲਿਆ ਲੋਹੜੀ ਬੰਪਰ
. . .  1 day ago
ਭਾਰਤ ਆਸਟ੍ਰੇਲੀਆ ਫੈਸਲਾਕੁੰਨ ਵਨਡੇ : ਭਾਰਤ 5 ਓਵਰਾਂ ਮਗਰੋਂ 38/0 'ਤੇ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 287 ਦੌੜਾਂ ਦਾ ਟੀਚਾ
. . .  1 day ago
ਭਾਰਤ-ਆਸਟ੍ਰੇਲੀਆ ਤੀਜਾ ਵਨਡੇ : ਆਸਟ੍ਰੇਲੀਆ ਦਾ ਨੌਵਾਂ ਖਿਡਾਰੀ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਫੱਗਣ ਸੰਮਤ 550

ਸੰਪਾਦਕੀ

ਅੱਜ ਲਈ ਵਿਸ਼ੇਸ਼

ਇੰਜ ਫ਼ਤਹਿ ਹੋਇਆ ਜੈਤੋ ਦਾ ਮੋਰਚਾ

ਫਰੀਦਕੋਟ ਜ਼ਿਲ੍ਹੇ ਦੇ ਇਤਿਹਾਸਕ ਸ਼ਹਿਰ ਜੈਤੋ ਦੀ ਸਿੱਖ ਇਤਿਹਾਸ 'ਚ ਬੜੀ ਅਹਿਮ ਥਾਂ ਹੈ। ਇਸ ਸ਼ਹਿਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਛੋਹ ਪ੍ਰਾਪਤ ਹੈ। ਦੇਸ਼ ਦੇ ਆਜ਼ਾਦੀ ਸਮਾਗਮ 'ਚ ਇੱਥੋਂ ਦੇ ਦੇਸ਼ ਭਗਤਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਇਸ ਥਾਂ ਦੀ ਇਤਿਹਾਸਕ ਮਹਾਨਤਾ ਇਸ ਕਰਕੇ ਹੀ ਵਧੇਰੇ ਹੈ ਕਿ ਸਿੱਖ ਇਤਿਹਾਸ ਦਾ ਸਭ ਤੋਂ ਲੰਮਾ ਸਮਾਂ ਜਾਰੀ ਰਹਿਣ ਵਾਲਾ ਮੋਰਚਾ ਇੱਥੇ ਹੀ ਲੱਗਿਆ, ਜਿਸ ਨੂੰ ਜੈਤੋ ਦਾ ਮੋਰਚਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਜੈਤੋ ਦਾ ਮੋਰਚਾ ਪਟਿਆਲਾ ਅਤੇ ਨਾਭਾ ਰਿਆਸਤ ਦੇ ਬਾਹਰੀ ਝਗੜੇ ਵਜੋਂ ਹੋਂਦ ਵਿਚ ਆਇਆ, ਕਿਉਂਕਿ ਅੰਗਰੇਜ਼ ਹਕੂਮਤ ਪਹਿਲਾਂ ਹੀ ਇਸ ਤਾਕ ਵਿਚ ਸੀ ਕਿ ਨਾਭਾ ਰਿਆਸਤ ਦੇ ਮਹਾਰਾਜਾ ਰਿਪੂਦਮਨ ਸਿੰਘ ਦੇ ਵਿਰੁੱਧ ਕੋਈ ਕਾਰਵਾਈ ਕਰਕੇ ਉਸ ਨੂੰ ਅੰਗਰੇਜ਼ੀ ਹਕੂਮਤ ਦਾ ਪ੍ਰਭਾਵ ਕਬੁੂਲ ਕਰਨ ਲਈ ਮਜਬੂਰ ਕੀਤਾ ਜਾ ਸਕੇ। ਅੰਗਰੇਜ਼ੀ ਹਕੂਮਤ ਨੇ ਦੋਵਾਂ ਰਿਆਸਤਾਂ ਦੇ ਵਿਚ-ਵਿਚਾਲੇ ਪੈ ਕੇ ਹੁਸ਼ਿਆਰੀ ਨਾਲ ਦੋਵਾਂ ਮਹਾਰਾਜਿਆਂ ਪਾਸੋਂ ਫ਼ੈਸਲਾ ਕਰਨ ਦੇ ਹੱਕ ਪ੍ਰਾਪਤ ਕਰ ਲਏ। ਹਕੂਮਤ ਨੂੰ ਅਜਿਹਾ ਹੱਕ ਦੇਣਾ ਹੀ ਮਹਾਰਾਜਾ ਨੂੰ ਮਹਿੰਗਾ ਪਿਆ। ਸਰਕਾਰ ਨੇ ਝਗੜੇ ਦੀ ਆੜ ਹੇਠ 8 ਜੂਨ, 1923 ਨੂੰ ਮਹਾਰਾਜਾ ਰਿਪੂਦਮਨ ਸਿੰਘ ਨੂੰ ਨਾਭਾ ਰਿਆਸਤ ਦੀ ਰਾਜਗੱਦੀ ਤੋਂ ਲਾਹ ਕੇ ਉਸ ਨੂੰ ਰਾਜ ਵਿਚੋਂ ਕੱਢ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਇਸ ਦਾ ਸਖਤ ਵਿਰੋਧ ਕੀਤਾ ਗਿਆ ਅਤੇ ਮਹਾਰਾਜਾ ਨਾਭਾ ਪ੍ਰਤੀ ਹਮਦਰਦੀ ਦਾ ਮਤਾ 9 ਸਤੰਬਰ, 1923 ਨੂੰ 'ਨਾਭਾ ਦਿਨ' ਮਨਾਉਣ ਦਾ ਐਲਾਨ ਕਰ ਦਿੱਤਾ। ਇਸ ਦਿਨ ਪੰਜਾਬ ਵਿਚ ਥਾਂ-ਥਾਂ 'ਤੇ ਜਲੂਸ ਕੱਢੇ ਗਏ ਅਤੇ ਮਹਾਰਾਜਾ ਦੀ ਬਹਾਲੀ ਲਈ ਮਤੇ ਪਾਸ ਕੀਤੇ ਗਏ। ਜੈਤੋ ਵਿਖੇ ਵੀ ਅਜਿਹਾ ਜਲੂਸ ਕੱਢਿਆ ਗਿਆ। ਜਲੂਸ ਦੀ ਸਮਾਪਤੀ 'ਤੇ ਦੀਵਾਨ ਸਜਾਇਆ ਗਿਆ ਅਤੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਅਖੰਡ ਪਾਠ ਦੀ ਲੜੀ ਆਰੰਭ ਕੀਤੀ ਗਈ।
ਦੂਜੇ ਪਾਸੇ ਅੰਗਰੇਜ਼ੀ ਹਕੂਮਤ ਵਲੋਂ ਮਹਾਰਾਜਾ ਰਿਪੂਦਮਨ ਸਿੰਘ ਦੇ ਹੱਕ ਵਿਚ ਕੋਈ ਵੀ ਮਤਾ ਪਾਸ ਕਰਨ ਦੀ ਸਖ਼ਤ ਮਨਾਹੀ ਸੀ ਅਤੇ ਜੈਤੋ ਵਿਖੇ ਮਹਾਰਾਜਾ ਦੇ ਹੱਕ ਵਿਚ ਅਖੰਡ ਪਾਠਾਂ ਦੀ ਲੜੀ ਹਕੂਮਤੀ ਆਦੇਸ਼ਾਂ ਦੀ ਸਿੱਧੀ ਵਿਰੋਧਤਾ ਸੀ, ਇਸ ਕਰਕੇ 14 ਸਤੰਬਰ, 1923 ਨੂੰ ਜਦੋਂ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਚੱਲ ਰਹੇ ਸਨ ਤਾਂ ਅੰਗਰੇਜ਼ੀ ਹਕੂਮਤ ਦੇ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਦਾਖ਼ਲ ਹੋ ਕੇ ਉੱਥੇ ਇਕੱਤਰ ਸ਼ਰਧਾਲੂਆਂ ਅਤੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਉੱਤੇ ਬੈਠੇ ਗ੍ਰੰਥੀ ਸਿੰਘਾਂ ਨੂੰ ਬਾਹਰ ਕੱਢ ਲਿਆਂਦਾ। ਇਸ ਤਰ੍ਹਾਂ ਚੱਲ ਰਹੇ ਅਖੰਡ ਪਾਠਾਂ ਨੂੰ ਖੰਡਤ ਕਰ ਦਿੱਤਾ। ਅਖੰਡ ਪਾਠਾਂ ਦਾ ਖੰਡਤ ਕੀਤਾ ਜਾਣਾ ਸਿੱਖ ਧਰਮ ਲਈ ਬਹੁਤ ਹੀ ਅਸਹਿ ਘਟਨਾ ਸੀ, ਜਿਸ ਦਾ ਵੱਡੇ ਪੱਧਰ 'ਤੇ ਵਿਰੋਧ ਹੋਣਾ ਸੁਭਾਵਿਕ ਸੀ। ਇਸ ਘਟਨਾ ਨੇ ਮਹਾਰਾਜਾ ਨਾਭਾ ਦੇ ਰਾਜਸੀ ਸਵਾਲ ਨੂੰ ਸਿੱਖ ਧਰਮ ਦਾ ਸਵਾਲ ਬਣਾ ਦਿੱਤਾ ਤੇ ਜੈਤੋ ਵਿਖੇ ਸਿੱਖਾਂ ਨੇ ਇਹ ਮੋਰਚਾ ਆਰੰਭ ਕਰ ਦਿੱਤਾ। ਇਸ ਮੋਰਚੇ ਦਾ ਮੁੱਖ ਨਿਸ਼ਾਨਾ ਖੰਡਤ ਕੀਤੇ ਗਏ ਅਖੰਡ ਪਾਠਾਂ ਨੂੰ ਅਖੰਡ ਰੂਪ 'ਚ ਮੁੜ ਚਾਲੂ ਕਰਨਾ ਸੀ। ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੇ ਇਸ ਮੋਰਚੇ ਦੀ ਅਗਵਾਈ ਸੰਭਾਲਦਿਆਂ 25-25 ਸਿੰਘਾਂ ਦੇ ਜਥੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਭੇਜਣੇ ਆਰੰਭ ਕਰ ਦਿੱਤੇ। ਇਨ੍ਹਾਂ ਜਥਿਆ ਦੇ ਸਿੰਘਾਂ ਨੂੰ ਅੰਗਰੇਜ਼ੀ ਹਕੂਮਤ ਵਲੋਂ ਜੈਤੋ ਵਿਖੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਅਤੇ ਕਈ ਤਰ੍ਹਾਂ ਦੇ ਤਸੀਹੇ ਦੇਣ ਤੋਂ ਬਾਅਦ ਦੂਰ-ਦੁਰਾਡੇ ਜੰਗਲਾਂ ਵਿਚ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ।
ਮਹਾਰਾਜਾ ਨਾਭਾ ਨੂੰ ਗੱਦੀਉਂ ਲਾਹੇ ਜਾਣਾ ਜੈਤੋ ਮੋਰਚੇ ਬਾਰੇ ਇੰਡੀਅਨ ਨੈਸ਼ਨਲ ਕਾਂਗਰਸ ਦੇਦਿੱਲੀ ਹੋਏ ਇਕ ਸਮਾਗਮ ਵਿਚ ਕਾਂਗਰਸ ਵਲੋਂ ਵੀ ਇਸ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਜੈਤੋ ਵਿਖੇ ਭੇਜਿਆ ਗਿਆ। ਉਨ੍ਹਾਂ ਨਾਲ ਕਾਂਗਰਸ ਦੇ ਆਗੂ ਡਾਕਟਰ ਕਿਚਲੂ, ਪ੍ਰਿੰਸੀਪਲ ਗਿਡਵਾਨੀ, ਨਿਊਯਾਰਕ ਟਾਈਮਜ਼ ਦੇ ਪੱਤਰਕਾਰ ਸ੍ਰੀ ਜਿੰਮਦ ਵੀ ਸਨ। ਪੰਡਿਤ ਨਹਿਰੂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜੈਤੋ ਪੁੱਜਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਾਭਾ ਜੇਲ੍ਹ ਭੇਜ ਦਿੱਤਾ ਗਿਆ।
ਸ਼੍ਰੋਮਣੀ ਕਮੇਟੀ ਵਲੋਂ 29 ਸਤੰਬਰ ਨੂੰ ਇਕ ਮਤਾ ਪਾਸ ਕਰਕੇ ਸਿੱਖਾਂ ਦੀ ਦਖਲਅੰਦਾਜ਼ੀ ਦਾ ਸਖ਼ਤ ਨੋਟਿਸ ਲਿਆ ਗਿਆ ਅਤੇ 25-25 ਸਿੰਘਾਂ ਦੇ ਜਥਿਆਂ ਦਾ ਕੋਈ ਤਸੱਲੀਬਖ਼ਸ਼ ਪ੍ਰਭਾਵ ਨਾ ਪੈਂਦਾ ਵੇਖ ਕੇ ਮੋਰਚੇ ਨੂੰ ਹੋਰ ਤੇਜ਼ ਕਰਨ ਦੇ ਫ਼ੈਸਲੇ ਵਜੋਂ 500-500 ਸਿੰਘਾਂ ਦੇ ਜਥੇ ਭੇਜਣ ਦਾ ਪ੍ਰੋਗਰਾਮ ਤੈਅ ਕੀਤਾ ਗਿਆ, ਜਿਸ ਤਹਿਤ ਪਹਿਲੇ 500 ਸਿੰਘਾਂ ਦੇ ਜਥੇ ਦੀ ਅਗਵਾਈ ਜਥੇਦਾਰ ਜਗਤ ਸਿੰਘ ਤੁੜ ਨੂੰ ਸੌਂਪੀ ਗਈ। ਉਨ੍ਹਾਂ ਨੂੰ 21 ਫਰਵਰੀ, 1924 ਨੂੰ ਜੈਤੋ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਅਖੰਡ ਪਾਠ ਆਰੰਭ ਕਰਨ ਦਾ ਕਾਰਜ ਸੌਂਪਿਆ ਗਿਆ। ਇਹ ਵਿਸ਼ਾਲ ਜਥਾ 9 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਰਵਾਨਾ ਹੋਇਆ। ਜਥੇ ਦੇ ਸਿੰਘਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਅਹਿੰਸਾ ਅਤੇ ਸ਼ਾਂਤੀ ਦਾ ਰਸਤਾ ਅਪਣਾ ਕੇ ਜੈਤੋ ਵਿਖੇ ਪੁੱਜਣ ਦਾ ਪ੍ਰਣ ਦੁਆਇਆ ਗਿਆ। ਇਹ ਜਥਾ ਨਾਭਾ, ਪਟਿਆਲਾ, ਫ਼ਰੀਦਕੋਟ ਅਤੇ ਸੰਗਰੂਰ ਰਿਆਸਤਾਂ ਦੇ ਪਿੰਡਾਂ ਵਿਚੋਂ ਵੱਖ-ਵੱਖ ਪੜਾਅ ਤੈਅ ਕਰਦਾ ਹੋਇਆ 20 ਫਰਵਰੀ, 1924 ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਪੁੱਜਿਆ। ਇੱਥੇ ਰਾਤ ਠਹਿਰਨ ਉਪਰੰਤ ਇਹ ਜਥਾ ਜੈਤੋ ਵੱਲ ਵਧਣ ਲੱਗਿਆ। ਅੰਮ੍ਰਿਤਸਰ ਤੋਂ ਚੱਲੇ ਇਸ ਜਥੇ ਨਾਲ ਵੱਖ-ਵੱਖ ਥਾਵਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ, ਜਿਨ੍ਹਾਂ ਵਿਚ ਬੀਬੀਆਂ ਅਤੇ ਬੱਚੇ ਵੀ ਸ਼ਾਮਿਲ ਸਨ, ਨਾਲ-ਨਾਲ ਚੱਲ ਰਹੇ ਸਨ।
ਇਸ ਜਥੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸੀ। ਜਥੇ ਨੂੰ ਜੈਤੋ ਤੋਂ ਬਾਹਰ ਗੁਰਦੁਆਰਾ ਟਿੱਬੀ ਸਾਹਿਬ ਤੋਂ ਕੁਝ ਫਰਲਾਂਗ ਪਿੱਛੇ ਰੋਕ ਲਿਆ ਗਿਆ ਅਤੇ ਹਕੂਮਤੀ ਫ਼ਰਮਾਨ ਸੁਣਾਇਆ ਗਿਆ ਕਿ ਇਸ ਤੋਂ ਅੱਗੇ ਕੋਈ ਵਿਅਕਤੀ ਵਧਿਆ ਤਾਂ ਗੋਲੀ ਚਲਾ ਦਿੱਤੀ ਜਾਵੇਗੀ। ਸ਼ਾਂਤਮਈ ਢੰਗ ਨਾਲ ਅੱਗੇ ਵਧ ਰਹੇ ਸਿੰਘਾਂ ਨੇ ਇਹ ਫ਼ਰਮਾਨ ਅਣਸੁਣਿਆ ਕਰ ਦਿੱਤਾ ਅਤੇ ਆਪਣੀ ਰਵਾਨਗੀ ਜਾਰੀ ਰੱਖੀ। ਸਿੰਘਾਂ ਨੂੰ ਅੱਗੇ ਵਧਦਾ ਦੇਖ ਕੇ ਅੰਗਰੇਜ਼ੀ ਪ੍ਰਬੰਧਕ ਵਿਲਸਨ ਜਾਨਸਟਨ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅਤੇ ਅਨੇਕਾਂ ਸਿੰਘ ਗੋਲੀਆਂ ਨਾਲ ਭੁੰਨ ਦਿੱਤੇ ਗਏ। ਸ਼ਹੀਦ ਹੋਏ ਸਿੰਘਾਂ ਦੀ ਸਹੀ ਜਾਣਕਾਰੀ ਨਹੀਂ ਮਿਲ ਸਕੀ ਪਰ ਸ਼੍ਰੋਮਣੀ ਕਮੇਟੀ ਅਨੁਸਾਰ 100 ਦੇ ਕਰੀਬ ਸਿੰਘ ਸ਼ਹੀਦ ਹੋ ਗਏ ਸਨ। ਇਸ ਖੌਫ਼ਨਾਕ ਘਟਨਾ ਨੇ ਸਿੰਘਾਂ ਦੇ ਹੌਸਲੇ ਹੋਰ ਵੀ ਬੁਲੰਦ ਕਰ ਦਿੱਤੇ ਅਤੇ ਸਿੱਖਾਂ ਅੰਦਰ ਸ਼ਹਾਦਤ ਪਾਉਣ ਦਾ ਚਾਅ ਠਾਠਾਂ ਮਾਰਨ ਲੱਗਿਆ। ਜਥਿਆਂ ਦਾ ਸਿਲਸਿਲਾ ਨਿਰਵਿਘਨ ਜਾਰੀ ਰਿਹਾ ਅਤੇ ਲੋਕ ਸ਼ਹੀਦੀ ਜਥਿਆਂ ਵਿਚ ਵਧ ਚੜ੍ਹ ਕੇ ਸ਼ਾਮਿਲ ਹੋਣ ਲੱਗੇ। ਅੰਤ ਅੰਗਰੇਜ਼ੀ ਹਕੂਮਤ ਨੂੰ ਸਿੱਖਾਂ ਦੇ ਇਸ ਮੋਰਚੇ ਅੱਗੇ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ। ਮੋਰਚੇ ਨੂੰ ਸਫਲਤਾ ਮਿਲੀ ਅਤੇ ਸਿੱਖ ਸੰਗਤਾਂ ਨੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਮੁੜ ਅਖੰਡ ਪਾਠ ਆਰੰਭ ਕਰਕੇ ਤੋੜ ਚੜ੍ਹਾਇਆ। ਸ਼ਹੀਦ ਸਿੰਘਾਂ ਵਿਚੋਂ ਕੇਵਲ 22 ਸਿੰਘ ਹੀ ਕਣਕਾਂ ਦੀਆਂ ਫਸਲਾਂ ਵਿਚੋਂ ਮਿਲੇ। ਉਨ੍ਹਾਂ ਦਾ ਇਕ ਜਗ੍ਹਾ ਇਕੱਠੇ ਕਰਕੇ ਸੰਸਕਾਰ ਕਰ ਦਿੱਤਾ ਗਿਆ, ਜਿਸ ਦੀ ਯਾਦ ਵਿਚ ਬਠਿੰਡਾ ਰੋਡ ਸਥਿਤ ਉਸ ਥਾਂ ਹੁਣ ਗੁਰਦੁਆਰਾ ਅੰਗੀਠਾ ਸਾਹਿਬ ਦੀ ਆਲੀਸ਼ਾਨ ਇਮਾਰਤ ਬਣ ਕੇ ਤਿਆਰ ਹੈ।


-ਜੈਤੋ, ਜ਼ਿਲ੍ਹਾ ਫ਼ਰੀਦਕੋਟ।

ਚੰਗੇ ਰੋਲ ਦੀ ਅਹਿਮੀਅਤ

ਸਾਡੇ ਸਕੂਲ ਵਿਚ ਅੱਜਕਲ੍ਹ 'ਥੈਂਕਸਗਿਵਿੰਗ ਵੀਕ' ਮਨਾਇਆ ਜਾ ਰਿਹਾ ਹੈ। ਉਥੋਂ ਦੇ ਪੜ੍ਹੇ ਵਿਦਿਆਰਥੀ ਇਕੱਠ ਵਿਚ ਸਾਰੇ ਸਕੂਲ ਨੂੰ ਮੁਖ਼ਾਤਿਬ ਹੋ ਕੇ ਆਪਣੀ ਪੁਰਾਣੀ ਯਾਦ ਸਾਂਝੀ ਕਰਦੇ ਹਨ ਤੇ ਸ਼ੁਕਰੀਆ ਅਦਾ ਕਰਦੇ ਹਨ। ਮੈਨੂੰ ਵੀ ਮੌਕਾ ਮਿਲਿਆ। ਸਕੂਲ ਵੜਨ ਦੀ, ਅੱਜ ਵੀ ...

ਪੂਰੀ ਖ਼ਬਰ »

ਕੌਮਾਂਤਰੀ ਮਾਂ-ਬੋਲੀ ਦਿਵਸ 'ਤੇ ਵਿਸ਼ੇਸ਼

ਮਾਂ-ਬੋਲੀ ਜੇ ਭੁੱਲ ਜਾਓਗੇ....

ਮਨੁੱਖੀ ਇਤਿਹਾਸ ਵਿਚ ਉਹ ਦਿਨ ਕੇਡਾ ਸੁਭਾਗਾ ਹੋਵੇਗਾ ਜਿਸ ਦਿਨ ਦੁਨੀਆ 'ਤੇ ਪਹਿਲੇ ਬੰਦੇ ਨੇ 'ਮਾਂ' ਲਫ਼ਜ਼ ਉਚਾਰਿਆ ਹੋਵੇਗਾ। ਬੰਦੇ ਦੀ ਸਭ ਤੋਂ ਨੇੜਲੀ ਸਕੀਰੀ ਮਾਂ ਨਾਲ ਹੈ। ਅਸਲ ਵਿਚ ਉਹ ਮਾਂ ਦਾ ਹੀ ਇਕ ਅੰਗ ਹੈ। ਮਾਂ ਆਪਣੇ ਖੂਨ ਨਾਲ ਉਹਦੀ ਰਚਨਾ ਕਰਦੀ ਹੈ ਤੇ ਦੁੱਧ ...

ਪੂਰੀ ਖ਼ਬਰ »

ਵਧ ਰਿਹਾ ਭਾਰਤ ਪਾਕਿਸਤਾਨ ਤਣਾਅ

ਕੁਝ ਦਿਨ ਪਹਿਲਾਂ ਪੁਲਵਾਮਾ ਵਿਚ ਹੋਏ ਹਮਲੇ ਵਿਚ ਵੱਡੀ ਗਿਣਤੀ ਵਿਚ ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਦੇਸ਼ ਭਰ ਵਿਚ ਵੱਡੀ ਬੇਚੈਨੀ ਪੈਦਾ ਹੋਈ ਹੈ। ਉੱਠੇ ਇਸ ਗੁੱਸੇ ਦਾ ਪ੍ਰਗਟਾਵਾ ਹੁਣ ਤੱਕ ਲਗਾਤਾਰ ਕੀਤਾ ਜਾਂਦਾ ਰਿਹਾ ਹੈ। ਪਾਕਿਸਤਾਨ ਵਿਰੁੱਧ ਪੈਦਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX