ਤਾਜਾ ਖ਼ਬਰਾਂ


ਸੰਤ ਬਾਬਾ ਪਾਲਾ ਸਿੰਘ ਮਹੇਰਨਾਂ ਕਲਾਂ ਵਾਲਿਆਂ ਨੂੰ ਭਾਵ ਭਿੰਨੀਆ ਸ਼ਰਧਾਂਜਲੀਆਂ
. . .  1 day ago
ਲੋਹਟਬੱਦੀ, 23 ਜਨਵਰੀ (ਕੁਲਵਿੰਦਰ ਸਿੰਘ ਡਾਂਗੋ)- ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਅਸਥਾਨ ਗੁਰਦੁਆਰਾ ਸੰਤਪੁਰਾ ਸਾਹਿਬ ਪਿੰਡ ਮਹੇਰਨਾਂ ਕਲਾਂ ਦੇ ਸੰਚਾਲਕ ਸੰਤ ਬਾਬਾ ਪਾਲਾ ਸਿੰਘ ...
ਬੇਕਾਬੂ ਟੈਂਪੂ ਪਲਟਣ ਨਾਲ ਇਕ ਔਰਤ ਦੀ ਮੌਤ, 4 ਜ਼ਖ਼ਮੀ
. . .  1 day ago
ਤਰਨ ਤਾਰਨ/ਝਬਾਲ, 23 ਜਨਵਰੀ (ਹਰਿੰਦਰ ਸਿੰਘ, ਸੁਖਦੇਵ ਸਿੰਘ) -ਘੜਿਆਲਾਂ ਵਿਖੇ ਇਕ ਧਾਰਮਿਕ ਜਗ੍ਹਾ ਤੋਂ ਮੱਥਾ ਟੇਕ ਕੇ ਵਾਪਸ ਅੰਮ੍ਰਿਤਸਰ ਜਾ ਰਿਹਾ ਟੈਂਪੂ ਪਿੰਡ ਛਿਛਰੇਵਾਲ ਦੇ ਨਜ਼ਦੀਕ ਬੇਕਾਬੂ ਹੋ ਕੇ ...
ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ
. . .  1 day ago
ਲੁਧਿਆਣਾ ,23 ਜਨਵਰੀ {ਪਰਮਿੰਦਰ ਸਿੰਘ ਅਹੂਜਾ}- ਸਥਾਨਕ ਜਵਾਹਰ ਨਗਰ ਵਿਚ ਅੱਜ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਵਿਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ...
ਚੇਨਈ ਏਅਰਪੋਰਟ ਤੋਂ 2.75 ਕਿੱਲੋ ਸੋਨਾ ਜ਼ਬਤ
. . .  1 day ago
ਸੋਨੀਆ ਤੇ ਪ੍ਰਿਅੰਕਾ ਵੱਲੋਂ ਸੜਕ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ
. . .  1 day ago
ਅਮੇਠੀ, 23 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੋਮਵਾਰ ਰਾਤ ਭਰੇਥਾ ਵਿਖੇ ਸੜਕ ਹਾਦਸੇ 'ਚ ਮਾਰੇ ਗਏ ਕਲਪਨਾਥ ਕਸ਼ਯਪ ਅਤੇ ਮੋਨੂੰ ਯਾਦਵ ਦੇ ਪਰਿਵਾਰਕ ਮੈਂਬਰਾਂ ...
ਜੇ.ਐਨ.ਯੂ ਵਿਦਿਆਰਥੀ ਸੰਘ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਕੱਲ੍ਹ
. . .  1 day ago
ਨਵੀਂ ਦਿੱਲੀ, 23 ਜਨਵਰੀ - ਦਿੱਲੀ ਹਾਈਕੋਰਟ ਵੱਲੋਂ ਕੱਲ੍ਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੰਘ ਦੁਆਰਾ ਇੰਟਰ ਹੋਸਟਲ ਐਡਮਨਿਸਟ੍ਰੇਸ਼ਨ ਦੇ ਹੋਸਟ ਮੈਨੂਅਲ 'ਚ ਸੋਧ ਕਰਨ ਦੇ ਫ਼ੈਸਲੇ...
ਦਰਦਨਾਕ ਸੜਕ ਹਾਦਸੇ 'ਚ 6 ਮੌਤਾਂ
. . .  1 day ago
ਭੋਪਾਲ, 23 ਜਨਵਰੀ - ਮੱਧ ਪ੍ਰਦੇਸ਼ ਦੇ ਭਿੰਡ ਵਿਖੇ ਨੈਸ਼ਨਲ ਹਾਈਵੇ 'ਤੇ ਹੋਏ ਦਰਦਨਾਕ ਸੜਕ ਹਾਦਸੇ ਵਿਚ 6 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 3 ਔਰਤਾਂ ਤੇ ਇੱਕ ਬੱਚਾ ਸ਼ਾਮਲ...
ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਵੀ ਬੋਲੀ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼
. . .  1 day ago
ਜੈਪੁਰ, 23 ਜਨਵਰੀ - ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਨੇ ਨਾਗਰਿਕਤਾ ਸੋਧ ਕਾਨੂੰਨ ਉੱਪਰ ਬੋਲਦਿਆਂ ਕਿਹਾ ਕਿ ਚਾਰ ਪੀੜੀਆਂ ਤੋਂ ਜੋ ਇੱਥੇ ਰਹਿ ਰਹੇ ਹਨ, ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ...
ਦੇਸ਼ ਦੇ ਮੱਥੇ 'ਤੇ ਕਲੰਕ ਹੈ ਨਾਗਰਿਕਤਾ ਸੋਧ ਕਾਨੂੰਨ - ਬਰਿੰਦਰ ਢਿੱਲੋਂ
. . .  1 day ago
ਬੰਗਾ, 23 ਜਨਵਰੀ ( ਜਸਬੀਰ ਸਿੰਘ ਨੂਰਪੁਰ ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਖਟਕੜ ਕਲਾਂ ਵਿਖੇ ਪੰਜਾਬ ਯੂਥ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੇ ਮੱਥੇ 'ਤੇ ਕਲੰਕ ਹੈ, ਜਿਸ ਦਾ ਯੂਥ...
10 ਸਾਲਾ ਬੱਚੀ ਦੇ ਨਸ਼ੀਲਾ ਟੀਕਾ ਲਗਾ ਕੇ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ 20 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 23 ਜਨਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਸਕੂਲ ਜਾ ਰਹੀ 10 ਸਾਲਾ ਬੱਚੀ ਨੂੰ ਰਸਤੇ 'ਚ ਰੋਕ ਕੇ ਉਸ ਦੇ ਨਸ਼ੀਲੇ ਪ੍ਰਭਾਵ ਵਾਲਾ ਟੀਕਾ ਲਗਾਉਣ ਤੋਂ ਬਾਅਦ ਉਸ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ...
ਡੀ.ਐਸ.ਪੀ. ਦਵਿੰਦਰ ਸਿੰਘ ਨੂੰ 15 ਦਿਨ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਜੰਮੂ, 23 ਜਨਵਰੀ - ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ ਅੱਜ ਐਨ.ਆਈ.ਏ. ਕੋਰਟ ਜੰਮੂ ਵਿਚ ਪੇਸ਼ ਕੀਤਾ ਗਿਆ। ਡੀ.ਐਸ.ਪੀ. ਦਵਿੰਦਰ ਸਿੰਘ ਨੂੰ ਤਿੰਨ ਅੱਤਵਾਦੀਆਂ ਨਾਲ ਕਾਬੂ ਕੀਤਾ ਗਿਆ ਸੀ। ਉਥੇ ਹੀ, ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ...
ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਕਮੇਟੀ ਨੇ ਕੀਤੀ ਅਹਿਮ ਮੀਟਿੰਗ
. . .  1 day ago
ਅੰਮ੍ਰਿਤਸਰ, 23 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ 'ਤੇ ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵੱਲੋਂ ਅੱਜ ਮੀਟਿੰਗ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ...
ਕਪਿਲ ਸ਼ਰਮਾ ਦੁਬਈ 'ਚ ਖ਼ੁਸ਼ੀ ਭਰੇ ਅੰਦਾਜ਼ 'ਚ ਆਏ ਨਜ਼ਰ
. . .  1 day ago
ਜਲੰਧਰ, 23 ਜਨਵਰੀ - ਕਾਮੇਡੀ ਕਿੰਗ ਕਪਿਲ ਸ਼ਰਮਾ, ਭਾਰਤੀ ਸਿੰਘ ਆਪਣੇ ਸਾਥੀਆਂ ਸਮੇਤ ਇਕ ਸ਼ੋਅ ਲਈ ਦੁਬਈ ਪੁੱਜੇ। ਇਸ ਮੌਕੇ ਪੂਰੀ ਟੀਮ ਖ਼ੁਸ਼ੀ ਭਰੇ ਅੰਦਾਜ਼ ਵਿਚ ਨਜ਼ਰ...
ਯੂਨੀਵਰਸਿਟੀ ਦੀਆਂ ਕੰਟੀਨਾਂ 'ਚ ਵੱਧ ਕੀਮਤਾਂ 'ਤੇ ਵਿਦਿਆਰਥੀਆਂ ਵਲੋਂ ਸੰਘਰਸ਼ ਜਾਰੀ
. . .  1 day ago
ਪਟਿਆਲਾ, 23 ਜਨਵਰੀ (ਅਮਨਦੀਪ ਸਿੰਘ) - ਪੰਜਾਬੀ ਯੂਨੀਵਰਸਿਟੀ ਦੇ ਵਿਚ ਕੱਲ੍ਹ ਤੋਂ ਚਲ ਰਿਹਾ ਵਿਦਿਆਰਥੀਆਂ ਦਾ ਸੰਘਰਸ਼ ਜਾਰੀ ਹੈ ਵਿਦਿਆਰਥੀ ਇਸ ਮੰਗ 'ਤੇ ਅੜੇ ਹੋਏ ਹਨ ਕਿ ਯੂਨੀਵਰਸਿਟੀ ਦੀਆਂ ਸਾਰੀਆਂ ਕੰਟੀਨਾਂ 'ਤੇ ਰੇਟ/ਲਿਸਟ ਲਗਾਈ ਜਾਵੇ। ਵੱਧ ਰੇਟ ਲੈਣੇ ਬੰਦ...
ਢੱਡਰੀਆਂ ਵਾਲਾ ਅਤੇ ਸਾਥੀ ਵਿਕਰਮ ਸਿੰਘ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ
. . .  1 day ago
ਅੰਮ੍ਰਿਤਸਰ 23 ਜਨਵਰੀ (ਅ.ਬ) - ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਜਥੇਦਾਰ ਪ੍ਰਤੀ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਮਾਮਲਾ ਕਾਨੂੰਨੀ ਰੁਖ ਅਖ਼ਤਿਆਰ ਕਰਨ ਜਾ ਰਿਹਾ ਹੈ। ਭਾਈ ਢੱਡਰੀਆਂ...
ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਮ੍ਰਿਤਕ ਸੁਰਜੀਤ ਸਿੰਘ ਦੇ ਘਰ ਪਹੁੰਚੇ ਸੁਖਬੀਰ ਬਾਦਲ
. . .  1 day ago
ਐਸ.ਵਾਈ.ਐਲ. 'ਤੇ ਸਰਬ ਦਲ ਬੈਠਕ ਇਤਿਹਾਸਕ - ਚੰਦੂਮਾਜਰਾ
. . .  1 day ago
ਗਣਤੰਤਰ ਦਿਵਸ ਮੌਕੇ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਨਹੀਂ ਉਡਾਏ ਜਾ ਸਕਣਗੇ ਡਰੋਨ
. . .  1 day ago
ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਡੀ.ਐਸ.ਪੀ ਅਤੁਲ ਸੋਨੀ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ
. . .  1 day ago
ਗਣਤੰਤਰ ਦਿਵਸ ਦੀ ਪਰੇਡ ਤੋਂ ਪਹਿਲਾ ਫੁੱਲ ਡਰੈੱਸ ਰੀਹਰਸਲ
. . .  1 day ago
ਪਾਕਿ ਅਦਾਲਤ ਨੇ 15 ਸਾਲਾ ਹਿੰਦੂ ਲੜਕੀ ਨੂੰ ਮਹਿਲਾ ਸੁਰੱਖਿਆ ਕੇਂਦਰ ਭੇਜਿਆ, ਜਬਰਦਸਤੀ ਨਿਕਾਹ ਲਈ ਕੀਤਾ ਗਿਆ ਸੀ ਅਗਵਾ
. . .  1 day ago
ਆਨ ਡਿਊਟੀ ਸਾਹਿਤਕ ਸਮਾਗਮਾਂ ਵਿਚ ਹਿੱਸਾ ਲੈ ਸਕਣਗੇ ਅਧਿਆਪਕ -ਕ੍ਰਿਸ਼ਨ ਕੁਮਾਰ
. . .  1 day ago
ਰਾਜਸਥਾਨ ਤੋਂ ਪਾਣੀ ਦੇ ਪੈਸੇ ਨਹੀਂ ਲਏ ਜਾ ਸਕਦੇ - ਮੁੱਖ ਮੰਤਰੀ ਕੈਪਟਨ
. . .  1 day ago
ਅਜਿਹਾ ਕਿਹੜਾ ਪਾਕਿਸਤਾਨੀ ਕ੍ਰਿਕਟਰ ਜੋ ਭਾਰਤੀ ਟੀਮ ਦੀ ਪ੍ਰਸੰਸਾ ਨਾ ਕਰਦਾ ਹੋਵੇ - ਸ਼ੋਇਬ ਅਖ਼ਤਰ
. . .  1 day ago
ਬਠਿੰਡਾ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਮਿਲਣੇ ਲਗਾਤਾਰ ਜਾਰੀ
. . .  1 day ago
ਲੁਧਿਆਣਾ 'ਚ 10 ਕਰੋੜ ਦੀ ਹੈਰੋਇਨ ਬਰਾਮਦ, 4 ਨੌਜਵਾਨ ਕਾਬੂ
. . .  1 day ago
ਅਸਮ 'ਚ 644 ਅੱਤਵਾਦੀਆਂ ਵੱਲੋਂ ਆਤਮ ਸਮਰਪਣ
. . .  1 day ago
ਅਕਾਲੀ ਦਲ ਸੁਤੰਤਰ 26 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
. . .  1 day ago
ਸੁਭਾਸ਼ ਚੰਦਰ ਬੋਸ ਦਾ 124ਵਾਂ ਜਨਮ ਦਿਨ ਮਨਾਇਆ
. . .  1 day ago
ਰਵੀਨਾ ਟੰਡਨ ਅਤੇ ਫਰਾਹ ਖਾਨ ਨੂੰ ਹਾਈ ਕੋਰਟ ਵੱਲੋਂ ਰਾਹਤ
. . .  1 day ago
ਬੈਂਸ ਭਰਾਵਾਂ ਨੂੰ ਨਹੀਂ ਮਿਲਿਆ ਸਰਬ ਪਾਰਟੀ ਮੀਟਿੰਗ ਦਾ ਸੱਦਾ
. . .  1 day ago
ਨਿਰਭੈਆ ਦੇ ਦੋਸ਼ੀਆਂ ਤੋਂ ਜੇਲ੍ਹ ਪ੍ਰਸ਼ਾਸਨ ਨੇ ਪੁੱਛੀ ਅੰਤਿਮ ਇੱਛਾ
. . .  1 day ago
ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਨਾਭਾ ਦੇ ਖਿਲਾਫ ਦਿੱਤਾ ਗਿਆ ਰੋਸ ਧਰਨਾ
. . .  1 day ago
ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ 8 ਲੋਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
. . .  1 day ago
ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਨ ਮਗਰੋਂ ਪਤੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
. . .  1 day ago
ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ
. . .  1 day ago
ਕੰਗਨਾ ਰਾਣੌਤ ਨੇ ਉੱਘੀ ਵਕੀਲ 'ਤੇ ਕੀਤੀ ਵਿਵਾਦਗ੍ਰਸਤ ਟਿੱਪਣੀ
. . .  1 day ago
ਅਜਿਹੀ ਸਜ਼ਾ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ - ਯੋਗੀ
. . .  1 day ago
ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਦੀ ਬੱਸ, 6 ਬੱਚੇ ਜ਼ਖਮੀ
. . .  1 day ago
ਕੋਲਕਾਤਾ : ਭਾਜਪਾ ਦੇ ਸੰਸਦ ਮੈਂਬਰ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ
. . .  1 day ago
ਮਾਓਵਾਦੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਕੀਤਾ ਅੱਗ ਹਵਾਲੇ
. . .  1 day ago
ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਧਮਾਕਾ
. . .  1 day ago
ਅੱਜ ਦਾ ਵਿਚਾਰ
. . .  1 day ago
ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  2 days ago
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  2 days ago
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  2 days ago
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  2 days ago
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  2 days ago
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  2 days ago
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਫੱਗਣ ਸੰਮਤ 550

ਹਰਿਆਣਾ / ਹਿਮਾਚਲ

ਥੇੜ੍ਹ ਤੋਂ ਉਜੜੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ

ਸਿਰਸਾ, 20 ਫਰਵਰੀ (ਭੁਪਿੰਦਰ ਪੰਨੀਵਾਲੀਆ)- ਥੇੜ੍ਹ ਤੋਂ ਉਜੜੇ ਲੋਕਾਂ ਨੂੰ ਹਾਊਸਿੰਗ ਬੋਰਡ ਕਾਲੋਨੀ 'ਚ ਬੁਨਿਆਦੀ ਸਹੂਲਤਾਂ ਨਾ ਮਿਲਣ ਦੇ ਵਿਰੋਧ 'ਚ ਤੇ ਪੱਕੇ ਵਸੇਬੇ ਲਈ ਮਕਾਨ ਬਣਾ ਕੇ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਹਾਊਸਿੰਗ ਬੋਰਡ ਕਾਲੋਨੀ 'ਚ ਆਰਜੀ ਤੌਰ 'ਤੇ ਰਹਿ ਰਹੇ ਲੋਕਾਂ ਨੇ ਹਾਊਸਿੰਗ ਬੋਰਡ ਤੋਂ ਮਿੰਨੀ ਸਕੱਤਰੇਤ ਤੱਕ ਥਾਲੀਆਂ ਖੜ੍ਹਕਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮਿੰਨੀ ਸਕੱਤਰੇਤ 'ਚ ਧਰਨਾ ਦਿੱਤਾ | ਪ੍ਰਦਰਸ਼ਨਕਾਰੀਆਂ ਦੀ ਅਗਵਾਈ 'ਆਪ' ਦੇ ਆਗੂਆਂ ਨੇ ਕੀਤੀ | ਪ੍ਰਦਰਸ਼ਨਕਾਰੀਆਂ 'ਚ ਔਰਤਾਂ ਤੇ ਬੱਚੇ ਵੱਡੀ ਗਿਣਤੀ 'ਚ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ 'ਤੇ ਸਿਰਸਾ ਦੇ ਥੇੜ੍ਹ 'ਤੇ ਸਤ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਰਹਿ ਰਹੇ 850 ਪਰਿਵਾਰਾਂ ਦੇ ਘਰਾਂ ਨੂੰ ਖਾਲ੍ਹੀ ਕਰਵਾਇਆ ਗਿਆ ਸੀ | ਕੋਰਟ ਦੇ ਆਦੇਸ਼ਾਂ 'ਚ ਉਜਾੜੇ ਗਏ ਲੋਕਾਂ ਦੇ ਮੁੜ ਵਸੇਬੇ ਦੇ ਲਈ ਮਕਾਨ ਤੇ ਹੋਰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਏ ਜਾਣ ਦੇ ਆਦੇਸ਼ ਦਿੱਤੇ ਗਏ ਸਨ | ਜ਼ਿਲ੍ਹਾ ਪ੍ਰਸ਼ਾਸਨ ਨੇ ਥੇੜ੍ਹ ਦੇ ਇਨ੍ਹਾਂ 850 ਪਰਿਵਾਰਾਂ ਨੂੰ ਆਰਜੀ ਤੌਰ 'ਤੇ ਹਾਊਸਿੰਗ ਬੋਰਡ ਦੀ ਕਾਲੋਨੀ ਦੇ ਫਲੈਟਾਂ 'ਚ ਵਸਾਇਆ ਗਿਆ ਸੀ | ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਹਾਈ ਕੋਰਟ ਦੇ ਆਦੇਸ਼ਾਂ ਨੂੰ ਥੇੜ੍ਹ ਤੋਂ ਲੋਕਾਂ ਨੂੰ ਉਜਾੜਨ ਦਾ ਇਕ ਪਾਸੜ ਲਾਗੂ ਕੀਤਾ ਹੈ, ਪਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਗੱਲ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਉਜਾੜੇ ਵੇਲੇ ਲੋਕਾਂ ਦੇ ਥੇੜ੍ਹ 'ਤੇ ਬਣੇ ਮਕਾਨਾਂ ਨੂੰ ਤੋੜਿਆ ਗਿਆ, ਪਰ ਇਸ ਦਾ ਮੁਆਵਜਾ ਪਰਿਵਾਰਾਂ ਨੂੰ ਨਹੀਂ ਦਿੱਤਾ ਗਿਆ, ਜਿਥੇ ਲੋਕਾਂ ਨੂੰ ਆਰਜੀ ਤੌਰ 'ਤੇ ਵਸਾਇਆ ਗਿਆ ਹੈ, ਉਥੇ ਨਾ ਤਾਂ ਹਸਪਤਾਲ ਹੈ, ਨਾ ਰਾਸ਼ਨ ਦੀ ਕੋਈ ਦੁਕਾਨ ਤੇ ਨਾ ਹੀ ਬੱਚਿਆਂ ਲਈ ਸਕੂਲ ਦੀ ਕੋਈ ਵਿਵਸਥਾ ਹੈ | ਉਨ੍ਹਾਂ ਨੇ ਦੱਸਿਆ ਕਿ ਫਲੈਟਾਂ 'ਚ ਬਿਜਲੀ, ਪਾਣੀ ਦੀ ਇਕ ਗੰਭੀਰ ਸਮੱਸਿਆ ਹੈ | ਵਾਰ-ਵਾਰ ਅਧਿਕਾਰੀਆਂ ਕੋਲ ਇਸ ਦੀ ਸ਼ਿਕਾਇਤ ਕਰਨ 'ਤੇ ਵੀ ਅਧਿਕਾਰੀਆਂ ਦੇ ਕੰਨਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਜੂੰ ਨਹੀਂ ਸਰਕਦੀ | ਉਨ੍ਹਾਂ ਕਿਹਾ ਕਿ ਪੁਰਾਤਤਵ ਵਿਭਾਗ ਦੇ ਅਧਿਕਾਰੀਆਂ ਨੇ ਉਜੜੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਜਦੋਂ ਤੱਕ ਉਨ੍ਹਾਂ ਦੇ ਪੱਕੇ ਵਸੇਬੇ ਦਾ ਇੰਤਜਾਮ ਨਹੀਂ ਹੋਵੇਗਾ, ਉਦੋਂ ਤੱਕ ਉਹ ਹਾਊਸਿੰਗ ਬੋਰਡ ਦੇ ਫਲੈਟਾਂ 'ਚ ਮੁਫ਼ਤ ਰਹਿ ਸਕਣਗੇ ਪਰ ਹੁਣ ਅਧਿਕਾਰੀ ਫਲੈਟਾਂ ਦਾ ਕਿਰਾਇਆ, ਬਿਜਲੀ ਦਾ ਬਿਲ ਤੇ ਪਾਣੀ ਦੇ ਬਿਲ ਦੀ ਮੰਗ ਕਰਕੇ ਉਜੜੇ ਲੋਕਾਂ ਨੂੰ ਮਾਨਸਿਕ ਰੂਪ 'ਚ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਦੱੱਸਿਆ ਕਿ ਹਾਊਸਿੰਗ ਬੋਰਡ ਕਾਲੋਨੀ ਦੇ ਫਲੈਟਾਂ 'ਚ ਰਹਿੰਦੇ ਗਰੀਬ ਬੀ.ਪੀ.ਐਲ. ਪਰਿਵਾਰਾਂ ਨੂੰ ਆਪਣਾ ਰਾਸ਼ਨ ਲਈ ਲਈ 4 ਕਿਲੋਮੀਟਰ ਦੂਰ ਥੇੜ੍ਹ ਨੇੜੇ ਖੁਲ੍ਹੇ ਡਿਪੂਆਂ 'ਤੇ ਜਾਣਾ ਪੈਂਦਾ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਫਲੈਟਾਂ ਨੇੜੇ ਸਰਕਾਰੀ ਸਕੂਲ, ਰਾਸ਼ਨ ਦਾ ਡਿਪੂ ਖੁਲਵਾਇਆ ਜਾਵੇ ਤੇ ਲੋਕਾਂ ਨੂੰ ਦੂਜੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ |

ਚੂਰਾ ਪੋਸਤ ਦੇ ਮਾਮਲੇ 'ਚ 3 ਸਾਲ ਦੀ ਕੈਦ

ਕੁਰੂਕਸ਼ੇਤਰ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਅਦਾਲਤ ਨੇ ਇਕ ਵਿਅਕਤੀ ਨੂੰ ਚੂਰਾਪੋਸਤ ਰੱਖਣ ਦੇ ਦੋਸ਼ ਵਿਚ 3 ਸਾਲ ਦੀ ਕੈਦ ਤੇ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ | ਅਦਾਲਤ ਵਲੋਂ ਲਗਾਇਆ 50 ਹਜ਼ਾਰ ਰੁਪਏ ਦਾ ਜੁਰਮਾਨਾ ਨਾ ਭਰਨ 'ਤੇ ਦੋਸ਼ੀ ਨੂੰ 6 ਮਹੀਨੇ ਦੀ ਵਾਧੂ ਸਜ਼ਾ ...

ਪੂਰੀ ਖ਼ਬਰ »

ਬਜ਼ੁਰਗ ਪੈਨਸ਼ਨਰਾਂ ਨੂੰ ਝੱਲਣੀ ਪਈ ਪ੍ਰੇਸ਼ਾਨੀ

ਫਤਿਹਾਬਾਦ, 20 ਫਰਵਰੀ (ਹਰਬੰਸ ਮੰਡੇਰ)- ਬਜ਼ੁਰਗ ਪੈਨਸ਼ਨ ਬਣਵਾਉਣ ਲਈ ਮੈਡੀਕਲ ਕਰਵਾਉਣ ਲਈ ਨਾਗਰਿਕ ਹਸਪਤਾਲ 'ਚ ਆਏ ਸੈਂਕੜੇ ਬਜ਼ੁਰਗ ਅੱਜ ਪੂਰਾ ਦਿਨ ਕਦੇ ਨਾਗਰਿਕ ਹਸਪਤਾਲ ਕਦੇ ਸਮਾਜ ਕਲਿਆਣ ਵਿਭਾਗ 'ਚ ਖੱਜਲ-ਖੁਆਰ ਹੁੰਦੇ ਰਹੇ | ਅਖ਼ੀਰ 'ਚ ਥੱਕ-ਹਾਰ ਕੇ ਮੈਡੀਕਲ ਨਾ ...

ਪੂਰੀ ਖ਼ਬਰ »

ਭਾਰਤ ਦੇਸ਼ ਦੀ ਮਹਿਮਾ ਅਪਰੰਪਾਰ- ਸਰੋਜ ਭੈਣ

ਕੁਰੂਕਸ਼ੇਤਰ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਪਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਕੁਰੂਕਸ਼ੇਤਰ ਕੇਂਦਰ ਦੀ ਮੁੱਖ ਰਾਜਯੋਗਿਨੀ ਬ੍ਰਹਮਾਕੁਮਾਰੀ ਸਰੋਜ ਭੈਣ ਨੇ ਕਿਹਾ ਕਿ ਭਾਰਤ ਦੇਸ਼ ਦੀ ਮਹਿਮਾ ਅਪਰੰਪਾਰ ਹੈ, ਜਦੋਂ ਭਾਰਤ 'ਚ ਆਰਿਆਵਰਤ ਸਨ, ਤਾਂ ...

ਪੂਰੀ ਖ਼ਬਰ »

ਅਮਰੀਕਾ 'ਚ ਵਾਪਰੇ ਸੜਕ ਹਾਦਸੇ 'ਚ ਪਿੰਡ ਘਿਲੌਰ ਦੇ ਨੌਜਵਾਨ ਦੀ ਮੌਤ

ਕੁਰੂਕਸ਼ੇਤਰ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਲਾਡਵਾ-ਮੁਸਤਫ਼ਾਬਾਦ ਰੋਡ 'ਤੇ ਸਥਿਤ ਪਿੰਡ ਘਿਲੌਰ ਦੇ ਇਕ ਨੌਜਵਾਨ ਦੀ ਅਮਰੀਕਾ ਵਿਚ ਵਾਪਰੇ ਸੜਕ ਹਾਦਸੇ ਵਿਚ ਮੌਤ ਹੋ ਗਈ | ਹਾਦਸੇ ਸਮੇਂ ਮਿ੍ਤਕ ਲਵਪ੍ਰੀਤ ਫਾਟੜਾ ਅਮਰੀਕਾ ਦੇ ਸ਼ਹਿਰ ਦੇ ਨਿਊਜਰਸੀ ਵਚ ਇਕ ਗੈਸ ...

ਪੂਰੀ ਖ਼ਬਰ »

ਤਿੰਨ ਕਿੱਲੋ ਅਫ਼ੀਮ ਸਮੇਤ 2 ਕਾਬੂ

ਸਿਰਸਾ, 20 ਫਰਵਰੀ (ਭੁਪਿੰਦਰ ਪੰਨੀਵਾਲੀਆ)- ਸੀ.ਆਈ.ਏ. ਸਟਾਫ਼ ਸਿਰਸਾ ਵਲੋਂ ਦੋ ਨੌਜਵਾਨਾਂ ਨੂੰ 3 ਕਿੱਲੋ ਅਫ਼ੀਮ ਸਮੇਤ ਕਾਬੂ ਕਰਨ ਦੀ ਖ਼ਬਰ ਹੈ ਜਿਨ੍ਹਾਂ ਦੀ ਪਛਾਣ ਨਕੁਲ ਅਤੇ ਮਹਿੰਦਰ ਵਾਸੀ ਕੁਰੀਦ ਜ਼ਿਲ੍ਹਾ ਚਤਰਾ ਝਾਰਖੰਡ ਵਜੋਂ ਹੋਈ ਹੈ | ਪੁਲਿਸ ਬੁਲਾਰੇ ਨੇ ...

ਪੂਰੀ ਖ਼ਬਰ »

ਗੰਨੇ ਦੇ ਖੇਤ 'ਚੋਂ ਔਰਤ ਦੀ ਲਾਸ਼ ਬਰਾਮਦ

ਜਗਾਧਰੀ, 20 ਫਰਵਰੀ (ਜਗਜੀਤ ਸਿੰਘ)- ਪਿੰਡ ਯਾਕੁਬਪੁਰ ਦੇ ਨੇੜੇ ਗੰਨੇ ਦੇ ਖੇਤ ਵਿਚੋਂ ਔਰਤ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਮਾਮਲਾ ਜਬਰ ਜਨਾਹ ਤੋਂ ਬਾਅਦ ਕਤਲ ਦਾ ਲੱਗ ਰਿਹਾ ਹੈ | ਜਾਣਕਾਰੀ ਮੁਤਾਬਿਕ ਯਾਕੁਬਪੁਰ ਨੇੜੇ ਇਕ ਗੰਨੇ ਦੇ ਖੇਤ ਵਿਚ ਪਿੰਡ ਵਾਸੀਆਂ ਨੇ ਇਕ ਔਰਤ ...

ਪੂਰੀ ਖ਼ਬਰ »

ਸ਼ੂਗਰ ਮਿੱਲ ਬਣਾਉਣ ਦੀ ਮਨਜ਼ੂਰੀ ਮਿਲਣ 'ਤੇ ਭਾਕਿਊ ਵਲੋਂ ਖੁਸ਼ੀ ਦਾ ਪ੍ਰਗਟਾਵਾ

ਪਾਣੀਪਤ, 20 ਫਰਵਰੀ (ਅਜੀਤ ਬਿਊਰੋ)-ਲੰਮੇਂ ਸਮੇਂ ਤੋਂ ਕਰਨਾਲ ਤੇ ਪਾਣੀਪਤ ਸਹਿਕਾਰੀ ਸ਼ੂਗਰ ਮਿੱਲਾਂ ਦੇ ਨਵੀਨੀਕਰਨ ਲਈ ਭਾਰਤੀ ਕਿਸਾਨ ਯੂਨੀਅਨ (ਰਜਿ.) ਦੇ ਬੈਨਰ ਹੇਠ ਕੀਤਾ ਗਿਆ ਕਿਸਾਨ ਅੰਦੋਲਨ ਆਿਖ਼ਰਕਾਰ ਰੰਗ ਲੈ ਹੀ ਆਇਆ | ਪਿੰਡ ਡਾਹਰ 'ਚ ਆਧੁਨਿਕ ਤੌਰ 'ਤੇ ਸਥਾਪਤ ...

ਪੂਰੀ ਖ਼ਬਰ »

ਮੋਮਬੱਤੀ ਮਾਰਚ ਕੱਢ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਸਮਾਲਖਾ, 20 ਫਰਵਰੀ (ਅਜੀਤ ਬਿਊਰੋ)-ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਸ਼ਹਿਰੀ ਮੰਡਲ ਤੇ ਐਕਸੇਲ ਨੈਟ ਕੰਪਿਊਟਰ ਐਜੂਕੇਸ਼ਨ ਸੈਂਟਰ ਵਲੋਂ ਮੋਮਬੱਤੀ ਮਾਰਚ ਕੱਢਿਆ ਗਿਆ | ਮਾਰਚ 'ਚ ਸ਼ਾਮਿਲ ਭਾਜਪਾ ਅਹੁਦੇਦਾਰ, ...

ਪੂਰੀ ਖ਼ਬਰ »

ਡੀ. ਸੀ. ਵਲੋਂ ਗਠਿਤ ਟੀਮਾਂ ਨੂੰ ਸਰਵੇਖਣ ਦਾ ਕੰਮ ਪੂਰੇ ਕਰਨ ਦੇ ਨਿਰਦੇਸ਼

ਅੰਬਾਲਾ, 20 ਫਰਵਰੀ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਜ਼ਿਲ੍ਹੇ ਦੇ ਹੁਣ ਤੱਕ 294 ਪਿੰਡ ਕਵਰ ਕਰਕੇ ਕਰੀਬ 25 ਹਜ਼ਾਰ ਫਾਰਮ ਅਪਲੋਡ ਕੀਤੇ ਜਾ ਚੁਕੇ ਹਨ | ਉਹ ਚੰਡੀਗੜ੍ਹ ਤੋਂ ਏ.ਸੀ.ਐਸ. ਕੇਸ਼ਨੀ ...

ਪੂਰੀ ਖ਼ਬਰ »

ਯੁਵਾ ਮੋਰਚਾ ਦੀ ਮਹਾਂਰੈਲੀ ਰਿਕਾਰਡ ਤੋੜ ਹੋਵੇਗੀ-ਯਾਦਵ

ਕਰਨਾਲ, 20 ਫਰਵਰੀ (ਗੁਰਮੀਤ ਸਿੰਘ ਸੱਗੂ)-ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੀ ਇਕ ਬੈਠਕ ਪੀ. ਡਬਲਿਊ. ਡੀ. ਆਰਾਮ ਘਰ ਵਿਖੇ ਮੋਰਚਾ ਦੇ ਸੂਬਾਈ ਪ੍ਰਧਾਨ ਮਨੀਸ਼ ਯਾਦਵ ਦੀ ਅਗਵਾਈ ਹੇਠ ਕੀਤੀ ਗਈ | ਯਾਦਵ ਨੇ ਕਿਹਾ ਕਿ ਅੰਬਾਲਾ, ਕੁਰੂਕਸ਼ੇਤਰ, ਕਰਨਾਲ ਜ਼ਿਲਿ੍ਹਆਂ ਨੂੰ ਇਕ ...

ਪੂਰੀ ਖ਼ਬਰ »

ਕੁਸ਼ਤੀ ਮੁਕਾਬਲਾ ਕਰਵਾਇਆ

ਫਤਿਹਾਬਾਦ, 20 ਫਰਵਰੀ (ਹਰਬੰਸ ਮੰਡੇਰ)-ਡੇਰਾ ਸਮਾਧ ਬਾਬਾ ਧਰਮ ਗਿਰੀ ਪਿੰਡ ਮਾਨਾਵਾਲੀ 'ਚ ਵਿਸ਼ਾਲ ਸਤਿਸੰਗ ਤੇ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਜ਼ਿਲ੍ਹਾ ਪ੍ਰੀਸ਼ਦ ਵਾਰਡ-7 ਤੋਂ ਰਾਜੇਸ਼ ਕਸਵਾਂ ਨੇ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਯੁਗ ਪਰਿਵਰਤਕ ਸਨ ਗੁਰੂ ਰਵਿਦਾਸ-ਰਾਜੇਂਦਰ ਬਾਖਲੀ

ਕੁਰੂਕਸ਼ੇਤਰ/ਪਿਹੋਵਾ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਭਾਜਪਾ ਆਗੂ ਰਾਜੇਂਦਰ ਬਾਖਲੀ ਨੇ ਕਿਹਾ ਕਿ ਗੁਰੂ ਰਵਿਦਾਸ ਯੁਗ ਪਰਿਵਰਤਕ ਸਨ | ਉਨ੍ਹਾਂ ਪੂਰਾ ਜੀਵਨ ਮਨੁੱਖਤਾ ਨੂੰ ਸਮਰਪਿਤ ਕੀਤਾ | ਭਾਜਪਾ ਆਗੂ ਰਾਜੇਂਦਰ ਬਾਖਲੀ ਨੇ ਉਪ ਮੰਡਲ ਦੇ ਪਿੰਡ ਥਾਣਾ 'ਚ ਸੰਤ ...

ਪੂਰੀ ਖ਼ਬਰ »

8 ਦੇਸ਼ਾਂ ਦੇ ਨੁਮਾਇੰਦਿਆਂ ਨੇ ਸਿੱਖੇ ਆਧੁਨਿਕ ਡੇਅਰੀ ਤਕਨਾਲੋਜੀ, ਪ੍ਰਬੰਧਨ ਤੇ ਸਹਿਕਾਰਤਾ ਦੇ ਗੁਰ

ਕਰਨਾਲ, 20 ਫਰਵਰੀ (ਗੁਰਮੀਤ ਸਿੰਘ ਸੱਗੂ)-ਰਾਸ਼ਟਰੀ ਡੇਅਰੀ ਖੋਜ ਸੰਸਥਾਨ ਵਿਖੇ ਫੀਡ ਦ ਫਿਉਚਰ-ਇੰਡੀਆ ਟਰਾੲੀਂਗਿਉਲਰ ਸਿਖਲਾਈ ਪ੍ਰੋਗਰਾਮ ਤਹਿਤ ਆਧੁਨਿਕ ਡੇਅਰੀ ਤਕਨਾਲੋਜੀ, ਪ੍ਰਬੰਧਨ ਤੇ ਸਹਿਕਾਰਤਾ ਵਿਸ਼ੇ 'ਤੇ ਚੱਲ ਰਹੇ 15 ਰੋਜ਼ਾ ਕੌਮਾਂਤਰੀ ਸਿਖਲਾਈ ਪ੍ਰੋਗਰਾਮ ...

ਪੂਰੀ ਖ਼ਬਰ »

ਇਨੈਲੋ ਦੀ ਮੀਟਿੰਗ 23 ਨੂੰ

ਕੁਰੂਕਸ਼ੇਤਰ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਇਨੈਲੋ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ 23 ਫਰਵਰੀ ਨੂੰ ਪੰਜਾਬੀ ਧਰਮਸ਼ਾਲਾ ਵਿਚ ਥਾਣੇਸਰ ਹਲਕੇ ਦੇ ਪਾਰਟੀ ਵਰਕਰਾਂ ਦੀ ਬੈਠਕ ਲੈਣਗੇ | ਜ਼ਿਲ੍ਹਾ ਪ੍ਰਧਾਨ ਸੰਦੀਪ ਟੇਕਾ ਨੇ ਦੱਸਿਆ ਕਿ ਬੈਠਕ ਵਿਚ ਇਕ ਮਾਰਚ ਨੂੰ ਪਾਰਟੀ ...

ਪੂਰੀ ਖ਼ਬਰ »

ਨਿਟ 'ਚ ਚਲ ਰਹੀ ਕੌਮਾਂਤਰੀ ਗੋਸ਼ਟੀ ਦੌਰਾਨ 100 ਤੋਂ ਵੱਧ ਖੋਜ ਪੱਤਰ ਪੇਸ਼

ਕੁਰੂਕਸ਼ੇਤਰ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਕੌਮੀ ਪ੍ਰੌਦਯੋਗਿੀ ਸੰਸਥਾਨ (ਨਿਟ) ਦੇ ਮੈਕੇਨਿਕਲ ਇੰਜੀਨੀਅਰਿੰਗ ਵਿਭਾਗ ਵਲੋਂ ਕਰਵਾਈ ਗਈ 5 ਰੋਜ਼ਾ ਕੌਮਾਂਤਰੀ ਗੋਸ਼ਟੀ 'ਐਨ. ਐਫ. ਈ. ਐਸ. ਟੀ.-19' ਦੇ ਦੂਜੇ ਦਿਨ 9 ਸੈਸ਼ਨਾਂ ਵਿਚ ਤਕਰੀਬਨ 100 ਖੋਜ ਪੱਤਰ ਪੇਸ਼ ਕੀਤੇ ਗਏ | ...

ਪੂਰੀ ਖ਼ਬਰ »

ਮਿੰਨੀ ਸਕੱਤਰੇਤ 'ਚੋਂ ਮੋਟਰਸਾਈਕਲ ਚੋਰੀ

ਫਤਿਹਾਬਾਦ, 20 ਫਰਵਰੀ (ਹਰਬੰਸ ਮੰਡੇਰ)- ਮਿੰਨੀ ਸਕੱਤਰੇਤ 'ਚੋਂ ਚੋਰਾਂ ਨੇ ਪਿੰਡ ਸ਼ੇਖੁਪੁਰ ਦੜੌਲੀ ਵਾਸੀ ਇਕ ਵਿਅਕਤੀ ਦਾ ਹੀਰੋ ਡੀਲਕਸ ਮੋਟਰਸਾਈਕਲ ਚੋਰੀ ਕਰ ਲਿਆ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ੇਖੁਪੂਰ ਦੜੌਲੀ ਵਾਸੀ ਹਰੀ ਸਿੰਘ ਨੇ ਦੱਸਿਆ ਕਿ ਉਹ ਕਿਸੇ ...

ਪੂਰੀ ਖ਼ਬਰ »

ਖਿਡਾਰੀ ਨਕਦ ਪੁਰਸਕਾਰ ਲਈ ਹੁਣ 22 ਫਰਵਰੀ ਤੱਕ ਕਰ ਸਕਦੇ ਬਿਨੈ

ਕੁਰੂਕਸ਼ੇਤਰ, 20 ਫਰਵਰੀ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਖੇਡ ਅਤੇ ਯੁਵਾ ਪ੍ਰੋਗਰਾਮ ਅਧਿਕਾਰੀ ਯਸ਼ਬੀਰ ਸਿੰਘ ਨੇ ਕਿਹਾ ਕਿ ਖੇਡ ਅਤੇ ਯੁਵਾ ਪ੍ਰੋਗਰਾਮ ਵਿਭਾਗ ਹਰਿਆਣਾ ਵਲੋਂ ਸੀਨੀਅਰ, ਜੂਨੀਅਰ ਤੇ ਸਬ ਜੂਨੀਅਰ ਵਰਗ 'ਚ ਤਗਮਾ ਹਾਸਲ ਕਰਨ ਦੇ ਆਧਾਰ 'ਤੇ ਨਕਦ ਪੁਰਸਕਾਰ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 21 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਕਰਵਾਇਆ ਰਜਿਸਟਰੇਸ਼ਨ

ਸਿਰਸਾ, 20 ਫਰਵਰੀ (ਭੁਪਿੰਦਰ ਪੰਨੀਵਾਲੀਆ)- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (ਪੀ.ਕੇ.ਐਸ.ਐਨ.ਵਾਈ.) ਦੇ ਤਹਿਤ ਜ਼ਿਲ੍ਹੇ ਦੇ 21 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਨੇ ਆਪਣਾ ਰਜਿਸਟਰੇਸ਼ਨ ਕਰਵਾ ਲਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਪ੍ਰਭਜੋਤ ...

ਪੂਰੀ ਖ਼ਬਰ »

ਪ੍ਰਥਮ ਅਧਿਕਾਰੀ ਦੇ ਹੁਕਮ 'ਤੇ ਵੀ ਸਮਿਤੀ ਨੇ ਨਹੀਂ ਦਿੱਤੀ ਆਰ. ਟੀ. ਆਈ. ਤਹਿਤ ਜਾਣਕਾਰੀ

ਕੁਰੂਕਸ਼ੇਤਰ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਪ੍ਰਥਮ ਅਪੀਲ ਅਧਿਕਾਰੀ ਵਲੋਂ ਹੁਕਮ ਦਿੱਤੇ ਜਾਣ ਦੇ ਬਾਵਜੂਦ ਲੋਕ ਸੂਚਨਾ ਅਧਿਕਾਰੀ ਕਮ ਸਹਾਇਕ ਰਜਿਸ਼ਟਰਾਰ ਸਹਿਕਾਰੀ ਸਮਿਤੀਆਂ ਕੁਰੂਕਸ਼ੇਤਰ ਨੇ ਸਮਿਤੀ ਨੂੰ ਆਰ.ਟੀ.ਆਈ. ਦਾ ਜਵਾਬ ਦੇਣ ਲਈ ਜ਼ਰੂਰੀ, ਨਹੀਂ ਕਹਿ ...

ਪੂਰੀ ਖ਼ਬਰ »

ਦੱਰਾ ਖੇੜਾ ਸੇਵਾ ਸੰਮਤੀ ਨੇ ਨਗਰ ਖੇੜਾ 'ਤੇ ਭਜਨ ਸ਼ਾਮ ਕਰਵਾਈ

ਥਾਨੇਸਰ, 20 ਫਰਵਰੀ (ਅਜੀਤ ਬਿਊਰੋ)-ਦੱਰਾ ਖੇੜਾ ਥਾਨੇਸਰ ਦੇ ਨਗਰ ਖੇੜਾ 'ਤੇ ਭਜਨ ਸ਼ਾਮ ਕਰਵਾਈ ਗਈ | ਪ੍ਰੋਗਰਾਮ 'ਚ ਵਪਾਰੀ ਮਨੋਜ ਗੁਪਤਾ ਤੇ ਨੀਰਜ ਏਰਨ ਨੇ ਖੇੜੇ ਦੀ ਜੋਤ ਰੌਸ਼ਨ ਕੀਤੀ | ਇਸ ਮੌਕੇ ਮਹਿਲਾ ਸ਼ਰਧਾਲੂਆਂ ਨੇ ਭਜਨ ਕੀਰਤਨ ਕੀਤਾ | ਵੱਡੀ ਗਿਣਤੀ 'ਚ ਪੁੱਜੇ ...

ਪੂਰੀ ਖ਼ਬਰ »

ਸ਼ਾਹਾਬਾਦ ਮਾਰਕੰਡਾ 'ਚ ਸ੍ਰੀ ਖਾਟੂ ਸ਼ਿਆਮ ਸੰਕੀਰਤਨ ਕਰਵਾਇਆ

ਕੁਰੂਕਸ਼ੇਤਰ/ਸ਼ਾਹਾਬਾਦ, 20 ਫਰਵਰੀ (ਜਸਬੀਰ ਸਿੰਘ ਦੁੱਗਲ)-ਸਮਸ਼ਤ ਸ਼ਿਆਮ ਪ੍ਰੇਮੀ ਪਰਿਵਾਰ ਕੁਰੂਕਸ਼ੇਤਰ ਵਲੋਂ ਹੁੱਡਾ ਸੈਕਟਰ-1 ਦੇ ਜੈਨ ਸਥਾਨਕ 'ਚ 53ਵੀਂ ਸ੍ਰੀ ਸ਼ਿਆਮ ਸੰਕੀਰਤਨ ਕਰਵਾਇਆ ਗਿਆ | ਸ਼ਿਆਮ ਪ੍ਰੇਮੀ ਅਜੇ ਗੋਇਲ ਤੇ ਅਰੁਣ ਗੋਇਲ ਨੇ ਦੱਸਿਆ ਕਿ ਪ੍ਰੋਗਰਾਮ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਤੇ ਕਰਜਾ ਦਿਵਾਉਣ ਦੇ ਨਾਂਅ 'ਤੇ ਹੜੱਪੇ 7 ਲੱਖ ਰੁਪਏ

ਕੁਰੂਕਸ਼ੇਤਰ/ਸ਼ਾਹਾਬਾਦ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਕਰਜਾ ਦਿਵਾਉਣ ਅਤੇ ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਕਰਕੇ ਇਕ ਜੋੜੇ ਨੇ 7 ਲੱਖ ਰੁਪਏ ਹੜੱਪ ਲਏ | ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪਤੀ-ਪਤਨੀ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ...

ਪੂਰੀ ਖ਼ਬਰ »

ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਕੁਰੂਕਸ਼ੇਤਰ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਪਿੰਡ ਕੈਂਥਲਾ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਪ੍ਰਵੀਨ ਚੌਧਰੀ ਤੇ ਪਿੰਡ ਵਾਸੀਆਂ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਪ੍ਰਵੀਨ ਚੌਧਰੀ ਨੇ ਕਿਹਾ ਕਿ ਜਿਸ ਤਰ੍ਹਾਂ ...

ਪੂਰੀ ਖ਼ਬਰ »

ਗੁਰੂ ਰਵਿਦਾਸ ਨੇ ਸੱਚੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕੀਤਾ-ਗੁਪਤਾ

ਕੁਰੂਕਸ਼ੇਤਰ, 20 ਫਰਵਰੀ (ਜਸਬੀਰ ਸਿੰਘ ਦੁੱਗਲ)-ਪਿੰਡ ਅਮੀਨ ਵਿਚ ਗੁਰੂ ਰਵਿਦਾਸ ਮੰਦਰ ਤੇ ਧਰਮਸ਼ਾਲਾ ਸਭਾ ਅਮੀਨ ਵਲੋਂ ਗੁਰੂ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ | ਜ਼ਿਲ੍ਹਾ ਕਸ਼ਟ ਨਿਵਾਰਨ ਸਮਿਤੀ ਦੇ ਸਾਬਕਾ ਮੈਂਬਰ ਐਡਵੋਕੇਟ ਅੰਕਿਤ ਗੁਪਤਾ ਨੇ ਮੁੱਖ ਤੌਰ ...

ਪੂਰੀ ਖ਼ਬਰ »

ਸ੍ਰੀ ਰਾਧਾ ਕ੍ਰਿਸ਼ਨ ਜੋਤੀਸ਼ਵਰ ਮਹਾਦੇਵ ਮੰਦਰ ਤੇ ਖੇੜਾ ਦਾ ਸਥਾਪਨਾ ਦਿਵਸ ਮਨਾਇਆ

ਥਾਨੇਸਰ, 20 ਫਰਵਰੀ (ਅਜੀਤ ਬਿਊਰੋ)- ਜੋਤੀ ਨਗਰ ਦੇ ਸ੍ਰੀ ਰਾਧਾ ਕ੍ਰਿਸ਼ਨ ਜੋਤੀਸ਼ਵਰ ਮਹਾਦੇਵ ਮੰਦਰ ਤੇ ਖੇੜਾ ਦਾ 14ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਮੰਦਰ ਕਮੇਟੀ ਦੇ ਪ੍ਰਧਾਨ ਰਾਜੇਂਦਰ ਸ਼ਰਮਾ ਤੇ ਬੁਲਾਰੇ ਦਿਨੇਸ਼ ਅਗਰਵਾਲ ਨੇ ਦੱਸਿਆ ਕਿ ਸਵੇਰੇ ...

ਪੂਰੀ ਖ਼ਬਰ »

ਮਾਉਂਟ ਲਿਟਰਾ ਸਕੂਲ ਦਾ ਸਾਲਾਨਾ ਖੇਡ ਮੇਲਾ ਸਮਾਪਤ

ਕੁਰੂਕਸ਼ੇਤਰ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਮਾਉਂਟ ਲਿਟਰਾ ਸਕੂਲ 'ਚ ਕਰਵਾਏ ਸਾਲਾਨਾ ਖੇਡ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਭਾਜਪਾ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜਾਪੁਰ ਨੇ ਸ਼ਿਰਕਤ ਕੀਤੀ | ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ 'ਚ ਹਿੱਸਾ ਲੈ ਦੇ ...

ਪੂਰੀ ਖ਼ਬਰ »

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮੁਲਤਵੀ

ਗੂਹਲਾ ਚੀਕਾ, 20 ਫਰਵਰੀ (ਓ. ਪੀ. ਸੈਣੀ)- ਇਤਿਹਾਸਕ ਗੁਰਦੁਆਰਾ 6ਵੀਂ ਅਤੇ 9ਵੀਂ ਪਾਤਸ਼ਾਹੀ ਚੀਕਾ ਦੇ ਵਿਹੜੇ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੀ ਮੀਟਿੰਗ ਹੋਈ ਜਿਸ 'ਚ 39 ਮੈਂਬਰਾਂ ਵਿਚੋਂ 35 ਮੈਂਬਰਾਂ ਨੇ ਹਿੱਸਾ ਲਿਆ | ਇਸ ਮੌਕੇ ਹਰਿਆਣਾ ਸਿੱਖ ...

ਪੂਰੀ ਖ਼ਬਰ »

ਮੰਤਰੀ ਨਾਇਬ ਸੈਣੀ ਵਲੋਂ ਸਮਾਗਮਾਂ 'ਚ ਸ਼ਿਰਕਤ

ਨਰਾਇਣਗੜ੍ਹ, 20 ਫਰਵਰੀ (ਪੀ. ਸਿੰਘ)- ਰਾਜ ਮੰਤਰੀ ਨਾਇਬ ਸੈੈਣੀ ਨੇ ਨਰਾਇਣਗੜ੍ਹ ਹਲਕੇ ਦੇ ਕਈਾ ਪਿੰਡਾਂ ਵਿਚ ਗੁਰੂ ਰਵਿਦਾਸ ਦੇ ਜਨਮ ਦਿਵਸ 'ਤੇ ਕਰਵਾਏ ਗਏ ਸਮਾਗਮਾਂ 'ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮਾਂ 'ਚ ਸੰਬੋਧਨ ਕਰਦਿਆਂ ਨਾਇਬ ਸੈਣੀ ਨੇ ਕਿਹਾ ...

ਪੂਰੀ ਖ਼ਬਰ »

ਮਹਾਰਾਜਾ ਅੱਗਰਸੈਨ ਸਕੂਲ 'ਚ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ

ਥਾਨੇਸਰ, 20 ਫਰਵਰੀ (ਅਜੀਤ ਬਿਊਰੋ)- ਮਹਾਰਾਜਾ ਅੱਗਰਸੈਨ ਸੀਨੀਅਰ ਪਬਲਿਕ ਸਕੂਲ ਵਿਚ ਜਮਾਤ 10ਵੀਂ ਦੇ ਵਿਦਿਆਰਥੀਆਂ ਲਈ ਆਸ਼ੀਰਵਾਦ ਸਮਾਗਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਸਕੂਲ ਪ੍ਰਧਾਨ ਚੰਦਰਭਾਨ ਗੁਪਤਾ ਨੇ ਸ਼ਮਾਂ ਰੌਸ਼ਨ ਕਰਕੇ ਕੀਤੀ | ਪ੍ਰਧਾਨ ਚੰਦਰਭਾਨ ਨੇ ...

ਪੂਰੀ ਖ਼ਬਰ »

ਸੀ. ਐਮ. ਸਿਟੀ ਵਿਖੇ ਮਜ਼ਦੂਰਾਂ ਵਲੋਂ ਜ਼ੋਰਦਾਰ ਰੋਸ ਮੁਜਾਹਰਾ

ਕਰਨਾਲ, 20 ਫਰਵਰੀ (ਗੁਰਮੀਤ ਸਿੰਘ ਸੱਗੂ)- ਲੇਬਰ ਵਿਭਾਗ ਵਲੋਂ ਲੱਖਾਂ ਮਜਦੂਰਾਂ ਦਾ ਰਜਿਸਟ੍ਰੇਸ਼ਨ ਰੱਦ ਕੀਤੇ ਜਾਣ ਿਖ਼ਲਾਫ਼ ਹਜ਼ਾਰਾਂ ਮਜ਼ਦੂਰਾਂ ਨੇ ਸੀ.ਐਮ.ਸਿਟੀ ਵਿਖੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਕੈਂਪ ਦਫ਼ਤਰ ਦਾ ਘਿਰਾਓ ਵੀ ਕੀਤਾ | ਸੈਕਟਰ-12 ਦੇ ਹੁੱਡਾ ...

ਪੂਰੀ ਖ਼ਬਰ »

ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਕੁਰੂਕਸ਼ੇਤਰ/ਸ਼ਾਹਾਬਾਦ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਸ਼ਹੀਦ ਊਧਮ ਸਿੰਘ ਸੁਸਾਇਟੀ ਤੇ ਹਰਿਆਣਾ ਕੰਬੋਜ਼ ਸਭਾ ਦੀ ਬੈਠਕ ਬਰਾੜਾ ਰੋਡ ਸਥਿਤ ਸ਼ਹੀਦ ਊਧਮ ਸਿੰਘ ਕੰਪਲੈਕਸ ਵਿਚ ਹੋਈ | ਬੈਠਕ ਦੀ ਪ੍ਰਧਾਨਗੀ ਸੁਰਜੀਤ ਸਿੰਘ ਬੋਰੀਪੁਰ ਤੇ ਜਸਬੀਰ ਸਿੰਘ ਮਾਮੂ ਮਾਜਰਾ ...

ਪੂਰੀ ਖ਼ਬਰ »

ਸ੍ਰੀ ਰਾਧੇ ਪਰਿਵਾਰ ਟਰੱਸਟ ਵਲੋਂ ਸ੍ਰੀ ਖਾਟੂ ਸ਼ਿਆਮ ਸੰਕੀਰਤਨ

ਥਾਨੇਸਰ, 20 ਫਰਵਰੀ (ਅਜੀਤ ਬਿਊਰੋ)- ਸ੍ਰੀ ਰਾਧੇ ਸ਼ਿਆਮ ਪਰਿਵਾਰ ਟਰੱਸ਼ਟ ਕੁਰੂਕਸ਼ੇਤਰ ਵਲੋਂ ਬ੍ਰਹਮਸਰੋਵਰ ਦੇ ਸ੍ਰੀ ਦੋ੍ਰਪਦੀ ਕੂਪ ਮੰਦਰ 'ਚ 7ਵਾਂ ਸ੍ਰੀ ਖਾਟੂ ਸ਼ਿਆਮ ਸੰਕੀਰਤਨ ਕਰਵਾਇਆ ਗਿਆ | ਟਰੱਸ਼ਟ ਦੇ ਪ੍ਰਧਾਨ ਸੁਭਾਸ਼ ਮੋਦਗਿਲ ਤੇ ਸਕੱਤਰ ਰਾਜ ਕੁਮਾਰ ...

ਪੂਰੀ ਖ਼ਬਰ »

ਕਿੱਤਾਮੁਖੀ ਸਿਖਲਾਈ ਕੈਂਪ 28 ਨੂੰ

ਥਾਨੇਸਰ, 20 ਫਰਵਰੀ (ਅਜੀਤ ਬਿਊਰੋ)- ਕੁਰੂਕਸ਼ੇਤਰ ਵਿਗਿਆਨ ਕੇਂਦਰ 'ਚ 28 ਫਰਵਰੀ ਤੋਂ ਸ਼ਹਿਦ ਦੀ ਮੱਖੀ ਪਾਲਕਾਂ ਲਈ ਸਿਖਲਾਈ ਕੈਂਪ ਲਾਇਆ ਜਾਵੇਗਾ | ਖੇਤੀ ਵਿਗਿਆਨ ਕੇਂਦਰ ਦੇ ਸੀਨੀਅਰ ਅਧਿਕਾਰੀ ਡਾ: ਪ੍ਰਦੂਮਨ ਭਟਨਾਗਰ ਨੇ ਦੱਸਿਆ ਕਿ ਇਸ ਕੈਂਪ 'ਚ ਸਿਖਲਾਈ ਲੈਣ ਦੇ ਇੱਛਕ ...

ਪੂਰੀ ਖ਼ਬਰ »

ਭਾਜਪਾ ਸਰਕਾਰ ਪੇਂਡੂ ਖੇਤਰ ਦੇ ਵਿਕਾਸ ਲਈ ਦੇ ਰਹੀ ਜ਼ੋਰ- ਸਵਾਮੀ ਸੰਦੀਪ ਓਾਕਾਰ

ਕੁਰੂਕਸ਼ੇਤਰ/ਪਿਹੋਵਾ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਪਿੰਡ ਥਾਣਾ ਵਿਚ ਹੋਈ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸਵਾਮੀ ਸੰਦੀਪ ਓਾਕਾਰ ਨੇ ਕਿਹਾ ਕਿ ਪੇਂਡੂ ਵਿਕਾਸ ਦਾ ਮਤਲਬ ਲੋਕਾਂ ਦਾ ਮਾਲੀ ਸੁਧਾਰ ਤੇ ਵੱਡਾ ਸਮਾਜਿਕ ਬਦਲਾਓ ਦੋਵੇਂ ਹਨ | ਉਨ੍ਹਾਂ ਕਿਹਾ ਕਿ ਸੂਬਾਈ ...

ਪੂਰੀ ਖ਼ਬਰ »

ਏ. ਡੀ. ਸੀ. ਵਲੋਂ ਕੁਰੂਕਸ਼ੇਤਰ ਨੂੰ ਸਵੱਛ ਬਣਾਉਣ ਸਬੰਧੀ ਮੀਟਿੰਗ

ਕੁਰੂਕਸ਼ੇਤਰ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਮਿੰਨੀ ਸਕੱਤਰੇਤ ਦੇ ਸਭਾਗਾਰ ਵਿਚ ਕੁਰੂਕਸ਼ੇਤਰ ਨੂੰ ਸਵੱਛ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਕਾਰਪੋਰੇਟ ਸੋਸ਼ਲ ਰਿਸਪੋਂਸੀਬਲਿਟੀ ਪ੍ਰੋਜੈਕਟ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਏ.ਡੀ.ਸੀ. ...

ਪੂਰੀ ਖ਼ਬਰ »

ਲਾਈ ਡਿਟੈਕਟ ਟੈਸਟ ਦੀ ਮੰਗ ਕਰਦਿਆਂ ਐਡਵੋਕੇਟ ਬਰਾੜ ਨੇ ਵਜਾਈ ਸੱਚ ਦੀ ਘੰਟੀ

ਏਲਨਾਬਾਦ, 20 ਫਰਵਰੀ (ਜਗਤਾਰ ਸਮਾਲਸਰ)- ਅੱਜ ਦੇਸ਼ ਹਰ ਗੱਲ ਦਾ ਸੱੱਚ ਜਾਣਨਾ ਚਾਹੁੰਦਾ ਹੈ | ਸੈਨਿਕਾਂ ਦਾ ਕਾਤਲ ਕੌਣ ਹੈ, ਪਾਕਿਸਤਾਨ ਦਾ ਦੋਸਤ ਕੌਣ ਹੈ, ਦੇਸ 'ਚ ਦੰਗੇ ਕਰਵਾਉਣ ਵਾਲਾ ਕੌਣ ਹੈ, ਰਾਫ਼ੇਲ ਤੇ ਅਗਸਤਾ ਘੋਟਾਲੇ ਦਾ ਜ਼ਿਮੇਵਾਰ ਕੌਣ ਹੈ | ਸਾਰੇ ਮਾਮਲਿਆਂ ਨਾਲ ...

ਪੂਰੀ ਖ਼ਬਰ »

ਬੇਰੁਜ਼ਗਾਰਾਂ ਨੂੰ ਰੁਜ਼ਗਾਰ ਲਈ ਸਿਖ਼ਲਾਈ ਦੇਣ ਦੀਆਂ ਹਦਾਇਤਾਂ

ਕੁਰੂਕਸ਼ੇਤਰ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਮਿੰਨੀ ਸਕੱਤਰੇਤ ਦੇ ਸਭਾਗਾਰ ਵਿਚ ਆਰ. ਸੇਟੀ ਦੀ ਬੈਠਕ 'ਚ ਸਿਟੀ ਮੈਜਿਸਟ੍ਰੇਟ ਸੰਯਮ ਗਰਗ ਨੇ ਕਿਹਾ ਕਿ ਆਰ. ਸੇਟੀ ਇਹ ਨਿਸ਼ਚਤ ਕਰੇ ਕਿ ਘੱਟ ਸਮੇਂ ਵਿਚ ਵੱਧ ਤੋਂ ਵੱਧ ਬੇਰੁਜ਼ਗਾਰਾ ਨੂੰ ਆਪਣਾ ਖ਼ੁਦ ਦਾ ਰੁਜ਼ਗਾਰ ...

ਪੂਰੀ ਖ਼ਬਰ »

ਪੈਰਾ ਓਲੰਪਿਕ ਖਿਡਾਰੀ ਗਿਆਨ ਸਿੰਘ ਬਿਨਾਂ ਕਿਸੇ ਸਹੂਲਤ ਤੋਂ ਕਰ ਰਿਹਾ 'ਪ੍ਰੈਕਟਿਸ'

ਏਲਨਾਬਾਦ, 20 ਫਰਵਰੀ (ਜਗਤਾਰ ਸਮਾਲਸਰ)- ਦੋ ਵਾਰ ਪੈਰਾ ਓਲੰਪਿਕ ਨੈਸ਼ਨਲ ਤੇ 5 ਵਾਰ ਸੂਬਾਈ ਪੱਧਰ 'ਤੇ ਤਗਮੇ ਜਿੱਤਣ ਵਾਲਾ ਪਿੰਡ ਭੁਰਟਵਾਲਾ (ਏਲਨਾਬਾਦ) ਦਾ ਖਿਡਾਰੀ ਗਿਆਨ ਸਿੰਘ ਸੁਵਿਧਾਵਾਂ ਦੀ ਘਾਟ ਕਾਰਨ ਪਿੰਡ ਦੇ ਜਲ ਘਰ 'ਚ ਖੁਦ ਸਫ਼ਾਈ ਕਰਕੇ ਆਪਣੀ ਖੇਡ ਦੀ ...

ਪੂਰੀ ਖ਼ਬਰ »

ਫਾਇਰ ਬਿ੍ਗੇਡ ਦੇ ਕਰਮਚਾਰੀ ਭੁੱਖ ਹੜਤਾਲ 'ਤੇ ਬੈਠੇ

ਯਮੁਨਾਨਗਰ, 20 ਫਰਵਰੀ (ਗੁਰਦਿਆਲ ਸਿੰਘ ਨਿਮਰ)- ਨਗਰ ਪਾਲਿਕਾ ਕਰਮਚਾਰੀ ਸੰਘ ਦੀ ਫਾਇਰ ਬਿ੍ਗੇਡ ਯੂਨਿਟ ਯਮੁਨਾਨਗਰ ਦੇ ਕਰਮਚਾਰੀ ਸੂਬਾਈ ਪੱਧਰੀ ਯੂਨੀਅਨ ਦੇ ਸੱਦੇ 'ਤੇ ਅੱਜ ਸੰਕੇਤਕ ਭੁੱਖ ਹੜਤਾਲ 'ਤੇ ਬੈਠੇ | ਉਨ੍ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਪ੍ਰਦਰਸ਼ਨ ...

ਪੂਰੀ ਖ਼ਬਰ »

ਪਾਕਿਸਤਾਨ ਿਖ਼ਲਾਫ਼ ਰੋਸ ਪ੍ਰਦਰਸ਼ਨ

ਕੁਰੂਕਸ਼ੇਤਰ/ਸ਼ਾਹਾਬਾਦ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਨਗਰ ਦੇ ਲਾਡਵਾ ਚੌਕ ਵਿਖੇ ਸੁਨੀਤਾ ਨੇਹਰਾ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਨੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ | ਉਨ੍ਹਾਂ ਪਾਕਿਸਤਾਨ ਦੇ ਿਖ਼ਲਾਫ਼ ...

ਪੂਰੀ ਖ਼ਬਰ »

ਹੜਤਾਲ ਦੌਰਾਨ ਐਮਰਜੰਸੀ ਸਿਹਤ ਸੇਵਾਵਾਂ ਨੂੰ ਸੁੱਚਜੇ ਤਰੀਕੇ ਨਾਲ ਚਲਾਇਆ ਜਾ ਰਿਹਾ- ਸਿਵਲ ਸਰਜਨ

ਕੈਥਲ, 20 ਫਰਵਰੀ (ਅਜੀਤ ਬਿਊਰੋ)- ਸਿਵਲ ਸਰਜਨ ਡਾ. ਐਸ. ਕੇ. ਨੈਨ ਨੇ ਦੱਸਿਆ ਕਿ ਕੌਮੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਦੀ ਹੜਤਾਲ ਦੌਰਾਨ ਲੋਕਾਂ ਦੀ ਸਹੂਲਤ ਲਈ ਸਟਾਫ ਨੂੰ ਮੁੜ ਵਿਵਸਥਿਤ ਕਰਦੇ ਹੋਏ ਐਮਰਜੰਸੀ ਸਮੇਤ ਸਾਰੀ ਸਿਹਤ ਸੇਵਾਵਾਂ ਨੂੰ ਸੁਚਜੇ ਤੌਰ 'ਤੇ ਚਲਾਇਆ ਜਾ ...

ਪੂਰੀ ਖ਼ਬਰ »

ਬੱਸ ਬੰਦ ਹੋਣ ਕਾਰਨ ਵਿਦਿਆਰਥੀ ਤੇ ਪਿੰਡਾਂ ਦੇ ਲੋਕ ਪਰੇਸ਼ਾਨ

ਏਲਨਾਬਾਦ, 20 ਫਰਵਰੀ (ਜਗਤਾਰ ਸਮਾਲਸਰ)- ਏਲਨਾਬਾਦ ਤੋਂ ਸਿਰਸਾ ਵਾਇਆ ਮੁਮੇਰਾ ਖੁਰਦ, ਮੂਸਲੀ, ਕੋਟਲੀ, ਕੇਸੂਪੁਰਾ ਬੱਸ ਪਿਛਲੇ 2 ਮਹੀਨੇ ਤੋਂ ਬੰਦ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਤੇ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਨਾ ਕਰਨਾ ਪੈ ਰਿਹਾ ਹੈ | ਇਸ ...

ਪੂਰੀ ਖ਼ਬਰ »

ਦੱਖਣ ਏਸ਼ੀਆ ਯੂਨੀਵਰਸਿਟੀ ਲਈ ਕੇ. ਯੂ. ਦੀ ਟੀਮ ਰਵਾਨਾ

ਕੁਰੂਕਸ਼ੇਤਰ, 20 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਅਤੇ ਸੱਭਿਆਚਾਰਕ ਪ੍ਰੋਗਰਾਮ ਵਿਭਾਗ ਦੀ ਟੀਮ ਦੱਖਣ ਏਸ਼ੀਆ ਯੂਨੀਵਰਸਿਟੀ ਮੁਕਾਬਲੇ ਵਿਚ ਹਿੱਸਾ ਲੈਣ ਲਈ ਛੱਤੀਸਗੜ੍ਹ ਦੇ ਪੰਡਤ ਰਵੀਸ਼ੰਕਰ ਸ਼ੁਕਲਾ ਯੂਨੀਵਰਸਿਟੀ ਲਈ ਰਵਾਨਾ ...

ਪੂਰੀ ਖ਼ਬਰ »

ਅਗਲੀਆਂ ਚੋਣਾਂ 'ਚ ਭਾਜਪਾ ਦਾ ਬਦਲ ਬਣੇਗੀ 'ਜਜਪਾ'- ਦੁਸ਼ਿਅੰਤ ਚੌਟਾਲਾ

ਸਿਰਸਾ, 20 ਫਰਵਰੀ (ਭੁਪਿੰਦਰ ਪੰਨੀਵਾਲੀਆ)- ਜਨ ਨਾਇਕ ਜਨਤਾ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਅਗਲੀ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ 'ਚ ਜਨ ਨਾਇਕ ਜਨਤਾ ਪਾਰਟੀ ਭਾਜਪਾ ਦੇ ਬਦਲ ਵਜੋਂ ਹਰਿਆਣਾ 'ਚ ਉਭਰ ਕੇ ਸਾਹਮਣੇ ਆਵੇਗੀ | ...

ਪੂਰੀ ਖ਼ਬਰ »

ਮਹਿਲਾ ਕੁਸਤੀ ਮੁਕਾਬਲੇ ਵਿਚ ਗਗਨਜੋਤ ਕੌਰ ਨੇ ਮਾਰੀ ਬਾਜ਼ੀ

ਕੁਰੂਕਸ਼ੇਤਰ, 20 ਫਰਵਰੀ (ਜਸਬੀਰ ਸਿੰਘ ਦੁੱਗਲ)- ਅਰਜੁਨਾ ਐਵਾਰਡੀ ਰਾਜੇਂਦਰ ਕੁਮਾਰ ਉਮਰੀ ਨੇ ਕਿਹਾ ਕਿ ਖਿਡਾਰੀਆਂ ਨੂੰ ਹਮੇਸ਼ਾਂ ਖੇਡ ਦੀ ਭਾਵਨਾ ਨਾਲ ਖੇਡਣਾ ਚਾਹੀਦਾ ਹੈ | ਇਸ ਤਰ੍ਹਾਂ ਦੀ ਖੇਡਾਂ ਨਾਲ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ | ਉਹ ਜ਼ਿਲ੍ਹਾ ਪੱਧਰੀ ...

ਪੂਰੀ ਖ਼ਬਰ »

3 ਲੱਖ 50 ਹਜ਼ਾਰ ਰੁਪਏ ਨਗਦੀ ਹੜੱਪਣ ਦੇ ਮਾਮਲੇ 'ਚ ਪਿਓ-ਪੁੱਤ ਗਿ੍ਫ਼ਤਾਰ

ਕੈਥਲ, 20 ਫਰਵਰੀ (ਅਜੀਤ ਬਿਊਰੋ)- ਐਫ.ਸੀ.ਆਈ. ਗੁਦਾਮ ਵਿਚ ਕਲਰਕ ਦੀ ਨੌਕਰੀ ਦਿਵਾਉਣ ਦੇ ਸਬਜ਼ਬਾਗ ਵਿਖਾ ਕੇ 3 ਲੱਖ 50 ਹਜ਼ਾਰ ਰੁਪਏ ਨਗਦੀ ਹੜੱਪਣ ਦੇ ਮਾਮਲੇ ਵਿਚ ਸੀ.ਆਈ.ਏ-1 ਪੁਲਿਸ ਵਲੋਂ ਦੋਸ਼ੀ ਪਿਓ-ਪੁੱਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਮੁਖੀ ਵਸੀਮ ਅਕਰਮ ਨੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX