ਤਾਜਾ ਖ਼ਬਰਾਂ


ਭਗੌੜੇ ਨੇ ਪਤਨੀ ਤੇ ਧੀ ਦੇ ਮਾਰੀਆਂ ਗੋਲੀਆਂ , ਧੀ ਦੀ ਮੌਤ, ਪਤਨੀ ਗੰਭੀਰ
. . .  1 day ago
ਗੜ੍ਹਸ਼ੰਕਰ, 21 ਮਾਰਚ (ਧਾਲੀਵਾਲ)- ਪੁਲਿਸ ਹਿਰਾਸਤ ਵਿਚੋਂ ਭਗੌੜੇ ਇੱਥੋਂ ਦੇ ਪਿੰਡ ਬਸਤੀ ਸੈਂਸੀਆਂ (ਦੇਨੋਵਾਲ ਖ਼ੁਰਦ) ਦੇ ਮੇਜਰ ਨਾਮੀ ਵਿਅਕਤੀ ਵੱਲੋਂ ਅੱਜ ਦੇਰ ਸ਼ਾਮ 7.15 ਕੁ ਵਜੇ ਆਪਣੇ ਘਰ ਵਿਚ ਰਿਵਾਲਵਰ ...
ਨਾਗਾਲੈਂਡ ਤੋਂ ਕੇ.ਐੱਲ ਚਿਸ਼ੀ ਹੋਣਗੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ
. . .  1 day ago
ਕੋਹਿਮਾ, 21 - ਨਾਗਾਲੈਂਡ ਕਾਂਗਰਸ ਦੇ ਪ੍ਰਧਾਨ ਕੇ ਥੈਰੀ ਨੇ ਅੱਜ ਐਲਾਨ ਕੀਤਾ ਕਿ ਸਾਬਕਾ ਮੁੱਖ ਮੰਤਰੀ ਕੇ.ਐੱਲ ਚਿਸ਼ੀ ਨਾਗਾਲੈਂਡ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹੋਣਗੇ।
ਪ੍ਰੇਸ਼ਾਨੀ ਕਾਰਨ ਸ਼ਾਦੀਸ਼ੁਦਾ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ
. . .  1 day ago
ਸੁਲਤਾਨਵਿੰਡ, 21 ਮਾਰਚ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ’ਚ ਘਰ ਪ੍ਰੇਸ਼ਾਨੀ ਤੇ ਚੱਲਦਿਆਂ ਇਕ ਸ਼ਾਦੀਸ਼ੁਦਾ ਨੋਜਵਾਨ ਵੱਲੋਂ ਨਹਿਰ ’ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ।ਇਸ ਦੀ ...
ਹੋਲੇ ਮਹੱਲੇ ਦੀ ਸੰਪੂਰਨਤਾ 'ਤੇ ਐੱਸ.ਜੀ.ਪੀ.ਸੀ ਨੇ ਸਜਾਇਆ ਮਹੱਲਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਸਿੱਖ ਪੰਥ ਦੇ ਨਿਆਰੇਪਣ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੀ ਸੰਪੂਰਨਤਾ 'ਤੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ...
ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਮਾਰਚ - ਕੇਂਦਰੀ ਮੰਤਰੀ ਜੇ.ਪੀ ਨੱਢਾ ਨੇ ਅੱਜ ਪ੍ਰੈੱਸ ਵਾਰਤਾ ਦੌਰਾਨ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ 182 ਉਮੀਦਵਾਰਾਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ...
ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ
. . .  1 day ago
ਸ੍ਰੀਨਗਰ, 21 ਮਾਰਚ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
15 ਹਜ਼ਾਰ ਰੁਪਏ ਰਿਸ਼ਵਤ ਦੇ ਮਾਮਲੇ 'ਚ ਏ.ਐੱਸ.ਆਈ ਗ੍ਰਿਫ਼ਤਾਰ
. . .  1 day ago
ਨਵਾਂਸ਼ਹਿਰ, 21 ਮਾਰਚ - ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਥਾਣਾ ਰਾਹੋਂ ਵਿਖੇ ਤਾਇਨਾਤ ਏ.ਐਸ.ਆਈ ਬਲਵਿੰਦਰ ਸਿੰਘ ਨੂੰ 15 ਹਾਜ਼ਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਚ...
ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਦੇਹਾਂਤ
. . .  1 day ago
ਚੰਡੀਗੜ੍ਹ, 21 ਮਾਰਚ - ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। 92 ਸਾਲਾਂ ਬਲਵੰਤ ਸਿੰਘ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ...
ਸਕੂਲ ਪ੍ਰਿੰਸੀਪਲ ਦੀ ਹਿਰਾਸਤ 'ਚ ਹੋਈ ਮੌਤ ਖ਼ਿਲਾਫ਼ ਵਪਾਰੀਆਂ ਵੱਲੋਂ ਪ੍ਰਦਰਸ਼ਨ
. . .  1 day ago
ਸ੍ਰੀਨਗਰ, 21 ਮਾਰਚ - - ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ ਦੇ ਵਿਰੋਧ ਵਿਚ ਸ੍ਰੀਨਗਰ ਵਿਖੇ ਵਪਾਰੀਆਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ੀਆਂ ਖ਼ਿਲਾਫ਼...
ਬੀਜੂ ਜਨਤਾ ਦਲ ਰਾਜ ਸਭਾ ਮੈਂਬਰ ਦਾ ਪੁੱਤਰ ਭਾਜਪਾ 'ਚ ਸ਼ਾਮਲ
. . .  1 day ago
ਭੁਵਨੇਸ਼ਵਰ, 21 ਮਾਰਚ - ਭੁਵਨੇਸ਼ਵਰ ਤੋਂ ਰਾਜ ਸਭਾ ਮੈਂਬਰ ਪ੍ਰਸ਼ਾਂਤ ਨੰਦਾ ਦੇ ਬੇਟਾ ਰਿਸ਼ਵ ਨੰਦਾ ਅੱਜ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ...
ਬੇਟੇ ਦੀ ਉਮੀਦਵਾਰੀ ਦਾ ਵਿਰੋਧ ਕਰਨ ਵਾਲੇ ਕਾਂਗਰਸੀਆਂ ਤੋਂ ਨਹੀ ਮੰਗਾਂਗਾ ਸਮਰਥਨ - ਕੁਮਾਰ ਸਵਾਮੀ
. . .  1 day ago
ਬੈਂਗਲੁਰੂ, 21 ਮਾਰਚ - ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ.ਕੁਮਾਰ ਸਵਾਮੀ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਨਿਖਿਲ ਕੁਮਾਰ ਸਵਾਮੀ ਦੀ ਲੋਕ ਸਭਾ ਚੋਣਾਂ ਲਈ ਉਮੀਦਵਾਰੀ ਦਾ ਵਿਰੋਧ ਕਰਨ...
ਅੱਤਵਾਦੀਆਂ ਵੱਲੋਂ ਬੰਧਕ ਬਣਾਏ ਇੱਕ ਵਿਅਕਤੀ ਨੂੰ ਪੁਲਿਸ ਨੇ ਸੁਰੱਖਿਅਤ ਬਚਾਇਆ
. . .  1 day ago
ਸ੍ਰੀਨਗਰ, 21 ਮਾਰਚ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਪੈਂਦੇ ਹਾਜਿਨ ਵਿਖੇ ਮੁੱਠਭੇੜ ਦੌਰਾਨ ਅੱਤਵਾਦੀਆਂ ਨੇ 2 ਲੋਕਾਂ ਨੂੰ ਬੰਧਕ ਬਣਾ ਲਿਆ ਸੀ, ਜਿਨ੍ਹਾਂ ਵਿਚੋਂ ਇੱਕ ਨੂੰ ਪੁਲਿਸ...
ਆਈ.ਐਨ.ਐੱਲ.ਡੀ ਵਿਧਾਇਕ ਰਣਬੀਰ ਗੰਗਵਾ ਭਾਜਪਾ 'ਚ ਸ਼ਾਮਲ
. . .  1 day ago
ਚੰਡੀਗੜ੍ਹ, 21 ਮਾਰਚ - ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਰਣਬੀਰ ਗੰਗਵਾ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਿਚ ਭਾਜਪਾ ਵਿਚ ਸ਼ਾਮਲ ਹੋ...
ਤੈਰਦੇ ਹੋਏ ਨਦੀ 'ਚ ਡੁੱਬੇ 5 ਲੋਕ
. . .  1 day ago
ਪਟਨਾ, 21 ਮਾਰਚ - ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਵਿਚ ਇੱਕ ਨਦੀ ਵਿਚ ਤੈਰਦੇ ਸਮੇਂ 5 ਲੋਕ ਨਦੀ ਦੇ ਪਾਣੀ ਵਿਚ ਡੁੱਬ...
ਚੀਨ : ਕੈਮੀਕਲ ਪਲਾਂਟ ਧਮਾਕੇ 'ਚ 6 ਮੌਤਾਂ
. . .  1 day ago
ਬੀਜਿੰਗ, 21 ਮਾਰਚ - ਚੀਨ ਵਿਖੇ ਇੱਕ ਕੈਮੀਕਲ ਪਲਾਂਟ ਵਿਚ ਹੋਏ ਧਮਾਕੇ ਦੌਰਾਨ ੬ ਲੋਕਾਂ ਦੀ ਮੌਤ ਹੋ ਗਈ, ਜਦਕਿ 30 ਲੋਕ ਜ਼ਖਮੀ ਦੱਸੇ ਜਾ ਰਹੇ...
ਦੋ ਵੱਖ ਵੱਖ ਸੜਕ ਹਾਦਸਿਆਂ 'ਚ 6 ਮੌਤਾਂ, 5 ਜ਼ਖਮੀ
. . .  1 day ago
ਜਿਨਸੀ ਸ਼ੋਸ਼ਣ ਮਾਮਲੇ 'ਚ ਸੀ.ਬੀ-ਸੀ.ਆਈ.ਡੀ ਵੱਲੋਂ ਕਾਂਗਰਸੀ ਆਗੂ ਨੂੰ ਨੋਟਿਸ
. . .  1 day ago
ਹੋਲੀ ਮਨਾਉਂਦੇ ਸਮੇਂ ਭਾਜਪਾ ਵਿਧਾਇਕ ਯੋਗੇਸ਼ ਵਰਮਾ ਦੇ ਲੱਗੀ ਗੋਲੀ
. . .  1 day ago
ਰਾਮ ਗੋਪਾਲ ਯਾਦਵ ਦਾ ਬਿਆਨ ਜਵਾਨਾਂ ਦਾ ਮਨੋਬਲ ਤੋੜਨ ਵਾਲਾ - ਯੋਗੀ
. . .  1 day ago
ਰਾਜਨਾਥ, ਕੇਜਰੀਵਾਲ, ਮਮਤਾ ਨੇ ਨਹੀ ਮਨਾਈ ਹੋਲੀ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਧਾਰਵਾੜ ਇਮਾਰਤ ਹਾਦਸਾ : ਮੌਤਾਂ ਦੀ ਗਿਣਤੀ ਵੱਧ ਕੇ ਹੋਈ 11
. . .  1 day ago
1.13 ਕੁਇੰਟਲ ਚੂਰਾ ਪੋਸਤ ਸਮੇਤ ਟਰੱਕ ਚਾਲਕ ਕਾਬੂ
. . .  1 day ago
ਰਾਏਕੋਟ ਦੀ ਸ਼ਾਮਲੀ ਸ਼ਰਮਾ ਨੇ ਸਪੈਸ਼ਲ ਉਲੰਪਿਕਸ 'ਚ ਜਿੱਤਿਆ ਗੋਲਡ
. . .  1 day ago
ਭਾਜਪਾ ਵੱਲੋਂ ਅਰੁਣਾਚਲ ਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਇਨੋਵਾ ਦੀ ਟੱਕਰ 55 ਸਾਲਾਂ ਵਿਅਕਤੀ ਦੀ ਮੌਤ
. . .  1 day ago
ਜੀਪ ਤੇ ਟਰੈਕਟਰ ਟਰਾਲੀ ਦੀ ਟੱਕਰ 'ਚ 5 ਮੌਤਾਂ
. . .  1 day ago
ਕਾਬੁਲ ਵਿਖੇ ਲੜੀਵਾਰ ਧਮਾਕਿਆਂ 'ਚ 30 ਮੌਤਾਂ, 23 ਜ਼ਖਮੀ
. . .  1 day ago
ਅਚਨਚੇਤ ਗੋਲੀ ਚੱਲਣ ਨਾਲ ਹੋਮਗਾਰਡ ਦੇ ਜਵਾਨ ਦੀ ਮੌਤ
. . .  1 day ago
ਜੰਗਬੰਦੀ ਦੀ ਉਲੰਘਣਾ 'ਚ ਇੱਕ ਜਵਾਨ ਸ਼ਹੀਦ
. . .  1 day ago
ਪੁਲਵਾਮਾ ਹਮਲਾ ਇੱਕ ਸਾਜ਼ਿਸ਼ - ਰਾਮ ਗੋਪਾਲ ਯਾਦਵ
. . .  1 day ago
ਅਧਿਆਪਕਾਂ ਨੇ ਅਨੋਖੇ ਢੰਗ ਨਾਲ ਮਨਾਈ ਹੋਲੀ
. . .  1 day ago
ਅੱਤਵਾਦੀਆਂ ਦੇ ਹਮਲੇ 'ਚ ਐੱਸ.ਐੱਚ.ਓ ਸਮੇਤ 2 ਪੁਲਿਸ ਮੁਲਾਜ਼ਮ ਜ਼ਖਮੀ
. . .  1 day ago
ਨਹੀ ਲੜਗਾ ਲੋਕ ਸਭਾ ਚੋਣ - ਕਲਰਾਜ ਮਿਸ਼ਰਾ
. . .  1 day ago
ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਹੋਈ ਘਰ ਵਾਪਸੀ
. . .  1 day ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਤੇ ਨਿਹੰਗ ਜਥੇਬੰਦੀਆਂ ਵੱਲੋਂ ਭਲਕੇ ਕੱਢਿਆ ਜਾਵੇਗਾ ਮਹੱਲਾ
. . .  1 day ago
ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ 'ਚ ਕਰ ਸਕਦੇ ਨੇ ਪਾਰਟੀ ਉਮੀਦਵਾਰ ਦਾ ਐਲਾਨ
. . .  1 day ago
ਨਿਊਜ਼ੀਲੈਂਡ 'ਚ ਫ਼ੌਜੀ ਸ਼ੈਲੀ ਦੀਆਂ ਸਾਰੀਆਂ ਬੰਦੂਕਾਂ 'ਤੇ ਪਾਬੰਦੀ ਆਇਦ
. . .  1 day ago
ਅਫਰੀਕੀ ਮੂਲ ਦੇ ਵਿਅਕਤੀ ਨੇ ਇਟਲੀ ਵਿਚ ਬੱਚਿਆਂ ਨਾਲ ਭਰੀ ਬੱਸ ਨੂੰ ਲਗਾਈ ਅੱਗ
. . .  1 day ago
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਸਿੱਟ ਨੇ ਡੇਰਾ ਮੁਖੀ ਤੋਂ ਪੁੱਛਗਿੱਛ ਲਈ ਅਦਾਲਤ ਤੋ ਲਈ ਇਜਾਜ਼ਤ
. . .  1 day ago
ਧਾਰਵਾੜ ਇਮਾਰਤ ਹਾਦਸਾ : ਹੁਣ ਤੱਕ 7 ਮੌਤਾਂ
. . .  1 day ago
ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਨੇ ਹੋਲੀ ਦੀਆਂ ਦਿੱਤੀਆਂ ਵਧਾਈਆਂ
. . .  1 day ago
ਅਦਾਰਾ 'ਅਜੀਤ' ਵੱਲੋਂ ਹੋਲੀ ਤੇ ਹੋਲਾ ਮਹੱਲਾ ਦੇ ਮੌਕੇ 'ਤੇ ਸ਼ੁੱਭਕਾਮਨਾਵਾਂ
. . .  1 day ago
ਅੱਜ ਦਾ ਵਿਚਾਰ
. . .  1 day ago
ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  2 days ago
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  2 days ago
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  2 days ago
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  2 days ago
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  2 days ago
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਫੱਗਣ ਸੰਮਤ 550
ਿਵਚਾਰ ਪ੍ਰਵਾਹ: ਉਸ ਸ਼ਰਧਾ ਦਾ ਕੋਈ ਫ਼ਾਇਦਾ ਨਹੀਂ, ਜਿਸ ਨੂੰ ਅਮਲ ਵਿਚ ਨਾ ਲਿਆਂਦਾ ਜਾ ਸਕਦਾ ਹੋਵੇ। -ਮਹਾਤਮਾ ਗਾਂਧੀ

ਜਗਰਾਓਂ

7 ਕਿਸਾਨ ਜਥੇਬੰਦੀਆਂ ਨੇ ਇਯਾਲੀ ਥਰੀਕੇ ਚੌਕ ਨੇੜੇ ਮੋਰਚਾ ਲਾ ਕੇ ਕੀਤੀ ਸੜਕ ਜਾਮ

ਇਯਾਲੀ/ਥਰੀਕੇ, 21 ਫਰਵਰੀ (ਰਾਜ ਜੋਸ਼ੀ)-ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ 7 ਕਿਸਾਨ ਜਥੇਬੰਦੀਆਂ ਦੀ ਕਿਸਾਨਾਂ ਤੋਂ ਬੈਂਕਾਂ ਵਲੋਂ ਕਰਜ਼ਾ ਦੇਣ ਸਮੇਂ ਜ਼ਮੀਨ ਨੂੰ ਪਲੱਜ ਕਰਨ ਦੇ ਨਾਲ-ਨਾਲ ਦਸਤਖ਼ਤ ਕਰਵਾ ਕੇ ਲਏ ਜਾਂਦੇ ਖਾਲੀ ਚੈੱਕਾਂ ਦੇ ਮਸਲੇ ਨੂੰ ਹੱਲ ਕਰਨ ਲਈ ਬੀਤੀ ਰਾਤ ਬੇਸਿੱਟਾ ਰਹੀ ਮੀਟਿੰਗ ਕਾਰਨ ਅੱਜ ਕਿਸਾਨ ਜਥੇਬੰਦੀਆਂ ਵਲੋਂ ਇਯਾਲੀ ਥਰੀਕੇ ਚੌਕ ਵਿਖੇ 18 ਤਰੀਕ ਤੋਂ ਚੱਲਦੇ ਆਪਣੇ ਮੋਰਚੇ ਦੀ ਸਟੇਜ ਤੋਂ ਲੀਡ ਬੈਂਕ ਨੂੰ ਘੇਰਨ ਦੇ ਕੀਤੇ ਐਲਾਨ ਦੇ ਨਾਲ ਹੀ ਕਿਸਾਨਾਂ ਨੇ ਲੁਧਿਆਣਾ-ਫਿਰੋਜ਼ਪੁਰ ਹਾਈਵੇ ਉਪਰ ਆ ਕੇ ਲੁਧਿਆਣਾ ਵੱਲ ਨੂੰ ਕੂਚ ਕਰ ਦਿੱਤਾ, ਜਦਕਿ ਉਥੇ ਹਾਜ਼ਰ ਪੁਲਿਸ ਅਧਿਕਾਰੀ ਅਤੇ ਪੁਲਿਸ ਕਰਮੀ ਇਕਦਮ ਹੋਏ ਕਿਸਾਨਾਂ ਦੇ ਇਸ ਐਕਸ਼ਨ ਕਾਰਨ ਅਚੰਭਿਤ ਰਹਿ ਗਏ | ਕਿਸਾਨਾਂ ਨੇ ਪਹਿਲਾਂ ਹਾਈਵੇ 'ਤੇ ਆ ਕੇ ਮੁੱਲਾਂਪੁਰ ਸਾਈਡ ਤੋਂ ਲੁਧਿਆਣਾ ਆ ਰਹੀਆਂ ਗੱਡੀਆਂ ਰੋਕ ਲਈਆਂ ਉਪਰੰਤ ਦੂਸਰੇ ਪਾਸੇ ਵੀ ਕਿਸਾਨਾਂ ਨੇ ਟੈ੍ਰਫ਼ਿਕ ਜਾਮ ਕਰ ਦਿੱਤਾ | ਲੀਡ ਬੈਂਕ ਘੇਰਨ ਲਈ ਜਾਂਦੇ ਕਿਸਾਨਾਂ ਨੂੰ ਲੁਧਿਆਣਾ ਚੂੰਗੀ ਤੋਂ ਪਿੱਛੇ ਹੀ ਪੁਲਿਸ ਵੱਲੋਂ ਰੋਕ ਲਿਆ ਗਿਆ ਤੇ ਕਿਸਾਨਾਂ ਨੇ ਹਾਈਵੇ ਉਪਰ ਹੀ ਆਪਣਾ ਧਰਨਾ ਲਾ ਦਿੱਤਾ, ਜਿਸ ਕਾਰਨ ਦੋਨਾਂ ਪਾਸਿਆਂ ਦੀ ਟੈ੍ਰਫ਼ਿਕ ਪ੍ਰਭਾਵਿਤ ਹੋ ਗਈ | ਪੁਲਿਸ ਪ੍ਰਸ਼ਾਸਨ ਵਲੋਂ ਮੁੱਲਾਂਪੁਰ ਸਾਈਡ ਤੋਂ ਆਉਣ ਵਾਲੀ ਟੈ੍ਰਫ਼ਿਕ ਨੂੰ ਇਯਾਲੀ ਕਲਾਂ ਵੱਲ ਨੂੰ ਡਾਈਵਰਟ ਕਰਕੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਗਈ | ਹਾਈਵੇ ਉਪਰ ਲੱਗੇ ਧਰਨੇ ਸਮੇਂ ਬੁਲਾਰਿਆਂ ਨੇ ਸਰਕਾਰ ਨੂੰ ਰਗੜੇ ਲਾਉਂਦਿਆਂ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਡਟੇ ਰਹਿਣ ਦੀ ਗੱਲ ਕਹੀ ਅਤੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਕਿਸਾਨੀ ਕਰਜ਼ਿਆਂ ਦੇ ਹੱਲ ਨਾ ਕਰਨ ਕਾਰਨ ਰੱਜ ਕੇ ਭੜਾਸ ਕੱਢੀ | ਬਾਅਦ ਦੁਪਿਹਰ 1:15 'ਤੇ ਲੱਗੇ ਇਸ ਧਰਨੇ ਨੂੰ 4 ਵਜੇ ਕਿਸਾਨ ਆਗੂਆਂ ਨੇ ਇਹ ਕਹਿ ਕੇ ਚੱਕ ਲਿਆ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਦੀ ਚੰਡੀਗੜ੍ਹ ਵਿਖੇ ਇਸ ਮੁੱਦੇ 'ਤੇ ਮੀਟਿੰਗ ਹੋਵੇਗੀ ਤੇ ਜੋ ਵੀ ਅਗਲੇ ਸੰਘਰਸ਼ ਆਗੂ ਕਰਨ ਲਈ ਕਹਿਣਗੇ | ਕਿਸਾਨਾਂ ਦੇ ਇਸ ਧਰਨੇ ਨਾਲ ਇਸ ਮੁੱਖ ਮਾਰਗ ਤੋਂ ਦੀ ਲੰਘ ਰਹੀਆਂ ਗੱਡੀਆਂ ਮੋਟਰਾਂ ਦੇ ਯਾਤਰੂਆਂ ਨੂੰ ਤਿੰਨ ਘੰਟੇ ਤੋਂ ਵੱਧ ਸਮਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਤੋਂ ਪਹਿਲਾਂ ਪੱਕੇ ਧਰਨੇ ਵਾਲੀ ਥਾਂ ਇਯਾਲੀ ਕਲਾਂ ਵਿਖੇ ਕਿਸਾਨਾਂ ਦਾ ਜਲਸਾ ਮੀਂਹ ਪੈਂਦੇ ਵਿਚ ਵੀ ਚਲਦਾ ਰਿਹਾ ਤੇ ਮੀਂਹ ਪੈਂਦੇ ਵਿਚ ਹੀ ਬੈਂਕ ਘੇਰਨ ਦੇ ਸਟੇਜ਼ ਤੋਂ ਹੋਏ ਐਲਾਨ ਨਾਲ ਪੁਲਿਸ ਵਾਲਿਆਂ ਹੱਥਾਂ ਪੈਰਾਂ ਦੀ ਪੈ ਗਈ ਸੀ |

ਐਸ.ਜੀ.ਜੀ ਕਾਲਜ ਰਾਏਕੋਟ ਵਿਖੇ ਕਾਮਰਸ ਵਿਭਾਗ ਵਲੋਂ ਟੈਕਸ ਬੱਚਤ ਤੇ ਨਿਵੇਸ ਪ੍ਰਬੰਧਨ ਵਿਸ਼ੇ 'ਤੇ ਲੈਕਚਰ

ਰਾਏਕੋਟ, 21 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਐਸ.ਜੀ.ਜੀ. ਜਨਤਾ ਗਰਲਜ ਕਾਲਜ ਰਾਏਕੋਟ ਵਿਖੇ ਕਾਮਰਸ ਵਿਭਾਗ ਵਲੋਂ ਟੈਕਸ ਬੱਚਤ ਤੇ ਨਿਵੇਸ ਪ੍ਰਬੰਧਨ ਵਿਸ਼ੇ 'ਤੇ ਲੈਕਚਰ ਕਰਵਾਇਆ ਗਿਆ | ਇਸ ਮੌਕੇ ਐਚ.ਡੀ.ਐਫ.ਸੀ. ਬੈਂਕ ਬਰਾਂਚ ਰਾਏਕੋਟ ਤੋਂ ਅੰਕੁਰ ਗੜਵਾਲ ਨੇ ਵਿਸ਼ੇਸ਼ ...

ਪੂਰੀ ਖ਼ਬਰ »

ਬੇਟ ਇਲਾਕੇ 'ਚ ਹੋਈ ਭਾਰੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤੇ

ਹੰਬੜਾਂ, 21 ਫ਼ਰਵਰੀ (ਜਗਦੀਸ਼ ਸਿੰਘ ਗਿੱਲ)-ਕਸਬਾ ਹੰਬੜਾਂ ਤੇ ਆਸ-ਪਾਸ ਦੇ ਇਲਾਕੇ ਵਿਚ ਪਿਛਲੇ ਵੀਹ ਘੰਟੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਜਲ-ਥਲ ਇਕ ਕਰ ਦਿੱਤਾ | ਬੇਟ ਇਲਾਕੇ ਦੇ ਪਿੰਡ ਵਲੀਪੁਰ ਕਲਾਂ, ਘਮਨੇਵਾਲ, ਬਾਣੀਏਵਾਲ, ਮਾਣੀਏਵਾਲ, ਆਲੀਵਾਲ ਆਦਿ ਪਿਡਾਂ ਦੇ ...

ਪੂਰੀ ਖ਼ਬਰ »

ਜੀ.ਐਚ.ਜੀ ਅਕੈਡਮੀ ਖੰਡੂਰ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ

ਜੋਧਾਂ, 21 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਜੀ.ਐਚ.ਜੀ ਅਕੈਡਮੀ ਖੰਡੂਰ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਸਬੰਧੀ ਸਕੂਲ ਡਾਇਰੈਕਟਰ ਸ੍ਰੀਮਤੀ ਨਵਕਿਰਨਪ੍ਰੀਤ ਕੌਰ ਗਰੇਵਾਲ ਦੀ ਅਗਵਾਈ ਹੇਠ ਲੇਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੇ ਵਿਸ਼ੇ ਸਨ ਪੰਜਾਬੀ ਭਾਸਾ ਦਾ ...

ਪੂਰੀ ਖ਼ਬਰ »

ਭੂੰਦੜੀ 'ਚ ਮੇਲਾ ਯਾਦਗਾਰੀ ਹੋ ਨਿੱਬੜਿਆ

ਭੰੂਦੜੀ, 21 ਫਰਵਰੀ (ਕੁਲਦੀਪ ਸਿੰਘ ਮਾਨ)-ਪੀਰ ਬਾਬਾ ਮੋਹਕਮਦੀਨ ਜੀ ਪ੍ਰਬੰਧਕ ਕਮੇਟੀ, ਸਰਪ੍ਰਸਤ ਸੰਮਤੀ ਮੈਂਬਰ ਗੁਰਮੀਤ ਸਿੰਘ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 22 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗਏ | ਉਪਰੰਤ ਸੱਭਿਆਰਕ ਮੇਲਾ ...

ਪੂਰੀ ਖ਼ਬਰ »

ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਲੜੀਵਾਰ ਕਥਾ ਮਿਤੀ 24 ਤੋਂ ਹੋਵੇਗੀ ਸ਼ੁਰੂ

ਜਗਰਾਉਂ, 21 ਫਰਵਰੀ (ਜੋਗਿੰਦਰ ਸਿੰਘ)-ਪਿੰਡ ਰਾਮਗੜ੍ਹ ਭੁੱਲਰ ਵਿਖੇ ਸੰਤ ਬਾਬਾ ਮੱਘਰ ਸਿੰਘ ਜੀ ਤਪ ਅਸਥਾਨ ਕੁਟੀਆ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਲੜੀਵਾਰ ਕਥਾ ਮਿਤੀ 24 ਫਰਵਰੀ ਤੋਂ ਸ਼ੁਰੂ ਹੋਵੇਗੀ | ਰੋਜ਼ਾਨਾ ਅੰਮਿ੍ਤ ਵੇਲੇ 5 ਵਜੇ ਤੋਂ ...

ਪੂਰੀ ਖ਼ਬਰ »

ਇੰਸਪੈਕਟਰ ਨਿਸ਼ਾਨ ਸਿੰਘ ਥਾਣਾ ਸਦਰ ਜਗਰਾਉਂ 'ਚ ਐਸ.ਐਚ.ਓ. ਨਿਯੁਕਤ

ਜਗਰਾਉਂ, 21 ਫਰਵਰੀ (ਅਜੀਤ ਸਿੰਘ ਅਖਾੜਾ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) 'ਚ ਹਾਲ ਹੀ ਅੰਦਰ ਹੋਈਆਂ ਥਾਣਾ ਮੁਖੀਆਂ ਦੀਆਂ ਬਦਲੀਆਂ 'ਚ ਪੁਲਿਸ ਥਾਣਾ ਸਦਰ ਜਗਰਾਉਂ 'ਚ ਇੰਸਪੈਕਟਰ ਨਿਸ਼ਾਨ ਸਿੰਘ ਨੂੰ ਤਾਇਨਾਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਇਸ ...

ਪੂਰੀ ਖ਼ਬਰ »

ਗੁਰੂੁ ਨਾਨਕ ਸਕੂਲ ਬੱਸੀਆਂ ਦੀ ਦਸਤਾਰ ਮੁਕਾਬਲਿਆਂ 'ਚ ਹੂੰਝਾ ਫੇਰ ਜਿੱਤ

ਰਾਏਕੋਟ, 21 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਆਲ ਫਰੈਂਡਜ਼ ਸਪੋਰਟਸ ਐਾਡ ਵੈੱਲਫੇਅਰ ਕੌਾਸਲ ਵੱਲੋਂ ਹਰ ਸਾਲ ਵੱਡੇ ਪੱਧਰ 'ਤੇ ਕਬੱਡੀ ਦੇ ਟੂਰਨਾਮੈਂਟ ਤੇ ਦਸਤਾਰ ਮੁਕਾਬਲ ਕਰਵਾਏ ਜਾਂਦੇ ਹਨ | ਇਸ ਵਾਰ ਜਗਰਾਉਂ ਵਿਖੇ ਗਿਆਰਵਾਂ ਕਬੱਡੀ ਕੱਪ ਤੇ ਦਸਤਾਰ ਮੁਕਾਬਲੇ ...

ਪੂਰੀ ਖ਼ਬਰ »

ਤਲਵੰਡੀ ਖੁਰਦ 'ਚ 'ਸਹਾਇਤਾ ਅਨੰਦ ਘਰ' 26 ਨੂੰ ਹੋਵੇਗਾ ਅਪਾਹਜ ਬੱਚੀਆਂ ਹਵਾਲੇ

ਮੁੱਲਾਂਪੁਰ-ਦਾਖਾ, 21 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਬੇਸਹਾਰਾ (ਅਨਾਥ) ਬੱਚਿਆਂ ਲਈ ਬਾਲ ਘਰ ਤਲਵੰਡੀ ਖੁਰਦ (ਲੁਧਿ:) ਜਿਥੇ ਸਮਾਜ ਅੰਦਰ ਕੁਝ ਵਰਗ ਵਲੋਂ ਦੁਰਕਾਰੇ ਬੱਚਿਆਂ ਲਈ ਮਾਪਿਆਂ ਦੀ ਜਿੰਮੇਵਾਰੀ ਨਿਭਾਅ ਰਿਹਾ, ਉਥੇ ਹੁਣ ਤਲਵੰਡੀ ਖੁਰਦ 'ਚ ਬਾਲ ਘਰ ਕੈਂਪਸ ਅੰਦਰ ...

ਪੂਰੀ ਖ਼ਬਰ »

ਗਰਿੱਡ ਹੇਰਾਂ ਤੋਂ ਭਲਕੇ ਬਿਜਲੀ ਬੰਦ ਰਹੇਗੀ

ਜਗਰਾਉਂ, 21 ਫਰਵਰੀ (ਅਜੀਤ ਸਿੰਘ ਅਖਾੜਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਰੂਮੀ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਝਲਮਨ ਦਾਸ ਤੇ ਇੰਜ: ਦਰਬਾਰਾ ਸਿੰਘ ਨੇ ਦੱਸਿਆ ਕਿ 66 ਕੇ.ਵੀ ਲਾਈਨ ਸੁਧਾਰ-ਹੇਰਾਂ ਦੀ ਜ਼ਰੂਰੀ ਮੁਰੰਮਤ ਕਾਰ ਕਾਰਨ 66 ਕੇ.ਵੀ. ਗਰਿੱਡ ਸਬ ਸਟੇਸ਼ਨ ਹੇਰਾਂ ...

ਪੂਰੀ ਖ਼ਬਰ »

ਦੁਕਾਨ ਅੱਗਿਉਂ ਖੜ੍ਹੀ ਗੱਡੀ ਚੋਰੀ

ਜਗਰਾਉਂ, 21 ਫਰਵਰੀ (ਅਜੀਤ ਸਿੰਘ ਅਖਾੜਾ)-ਜਗਰਾਉਂ ਸ਼ਹਿਰ 'ਚ ਤੜਕਸਾਰ ਦੁਕਾਨ ਅੱਗਿਉਂ ਖੜੀ ਗੱਡੀ ਚੋਰੀ ਹੋਰ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਗੱਡੀ ਮਾਲਕ ਰਿਸ਼ਵ ਸ਼ਰਮਾ ਨੇ ਦੱਸਿਆ ਕਿ ਿਲੰਕ ਰੋਡ ਜਗਰਾਉਂ 'ਤੇ ਉਨ੍ਹਾਂ ਦੀ ਦੁਕਾਨ ਦਿਨੇਸ਼ ਹਾਰਡਵੇਅਰ ਨਾਂ ...

ਪੂਰੀ ਖ਼ਬਰ »

ਝਪਟਮਾਰ ਕੇ ਮੋਬਾਈਲ ਖੋਹਣ 'ਤੇ ਤਿੰਨਾਂ ਿਖ਼ਲਾਫ਼ ਮਾਮਲਾ ਦਰਜ

ਜਗਰਾਉਂ, 21 ਫਰਵਰੀ (ਅਜੀਤ ਸਿੰਘ ਅਖਾੜਾ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਸਦਰ ਜਗਰਾਉਂ 'ਚ ਇਕ ਪ੍ਰਵਾਸੀ ਮਜ਼ਦੂਰ ਤੋਂ ਝਪਟਮਾਰ ਕੇ ਮੋਬਾਇਲ ਖੋਹਣ 'ਤੇ ਤਿੰਨ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਅਰਜਨ ਯਾਦਵ ਪੱੁਤਰ ...

ਪੂਰੀ ਖ਼ਬਰ »

ਮੀਰੀ-ਪੀਰੀ ਸੰਮੇਲਨ ਲਈ ਵਿਸ਼ਾਲ ਕਾਫ਼ਲਾ ਲਿਜਾਵਾਂਗੇ-ਜਥੇਦਾਰ ਰਾਜਵਿੰਦਰ ਸਿੰਘ ਹਿੱਸੋਵਾਲ

ਗੁਰੂਸਰ ਸੁਧਾਰ, 21 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ, ਜਵਾਨੀ ਤੇ ਕਿਸਾਨੀ ਨੂੰ ਬਚਾਉਣ ਸਮੇਤ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਚੰਗੇ ਅਕਸ ਵਾਲੇ ਉਮੀਦਵਾਰ ਅੱਗੇ ਲਿਆਉਣ ਅਤੇ ਸੂਬੇ ਦੇ ਹੋਰਨਾਂ ਭਖ਼ਦੇ ਮਸਲਿਆਂ ਸਬੰਧੀ ...

ਪੂਰੀ ਖ਼ਬਰ »

ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਸਬੰਧੀ ਜੀਵਨਜੋਤ ਸੰਸਥਾ 'ਚ ਸਮਾਗਮ

ਜਗਰਾਉਂ, 21 ਫਰਵਰੀ (ਜੋਗਿੰਦਰ ਸਿੰਘ)-ਜੀਵਨਜੋਤ ਨਰਸਿੰਗ ਇਸੰਟੀਚਿਊਟ ਜਗਰਾਉਂ ਵਿਖੇ ਸੰਸਥਾ ਦੇ ਡਾਇਰੈਕਟਰ ਪਰਮਿੰਦਰ ਸਿੰਘ ਅਤੇ ਵਾਇਸ ਪਿੰ੍ਰਸੀਪਲ ਸਤਵੀਰ ਕੌਰ ਦੀ ਅਗਵਾਈ ਹੇਠ ਟਰੈਫ਼ਿਕ ਨਿਯਮਾਂ ਬਾਰੇ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੁੱਜੇ ਟਰੈਫਿਕ ਪੁਲਿਸ ...

ਪੂਰੀ ਖ਼ਬਰ »

ਜੀ. ਐਚ. ਜੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਧਾਲੀਆਂ ਦੇ ਵਿਦਿਆਰਥੀ ਸਨਮਾਨਿਤ

ਰਾਏਕੋਟ, 21 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਜੀ.ਐਚ.ਜੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਕੈਂਬਾ ਸਾਹਿਬ ਧਾਲੀਆਂ ਦੇ ਵਿਦਿਆਰਥੀਆਂ ਨੇ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕੀਤੇ ਸਨ, ਜਿਨ੍ਹਾਂ ਦੇ ਸੰਪੂਰਨਤਾ 'ਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਆਈਡੀਅਲ ਸਕੂਲ ਹਠੂਰ ਦੀ ਬੱਚੀ ਨੇ ਪੰਜਾਬ ਪੱਧਰੀ ਧਾਰਮਿਕ ਮੁਕਾਬਲੇ 'ਚੋਂ ਮਾਰੀ ਬਾਜ਼ੀ

ਹਠੂਰ, 21 ਫਰਵਰੀ (ਜਸਵਿੰਦਰ ਸਿੰਘ ਛਿੰਦਾ)- ਆਈਡੀਅਲ ਕੌਨਵੈਂਟ ਸਕੂਲ ਹਠੂਰ ਦੇ ਬੱਚਿਆਂ ਨੇ ਗੁਰੂ ਨਾਨਕ ਮਲਟੀਵਰਸਿਟੀ ਐਜੂਕੇਟ ਪੰਜਾਬ ਪ੍ਰੋਜੈਕਟ ਵਲੋਂ ਕਰਵਾਏ ਗੁਰਮਤਿ ਮੁਕਾਬਲਿਆਂ ਦੌਰਾਨ ਸ਼ਾਨਦਾਰ ਪੁਜੀਸ਼ਨਾਂ ਹਾਸਲ ਕੀਤੀਆਂ | ਪਿ੍ੰ: ਅਜੈਪਾਲ ਸਿੰਘ ਨੇ ...

ਪੂਰੀ ਖ਼ਬਰ »

ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ (ਨ) ਪਬਲਿਕ ਸਕੂਲ ਝੋਰੜਾਂ ਦੇ ਬੱਚਿਆਂ ਨੇ ਮੁਕਾਬਲਿਆਂ 'ਚ ਮੱਲਾਂ ਮਾਰੀਆਂ

ਰਾਏਕੋਟ, 21 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ (ਨ) ਪਬਲਿਕ ਸਕੂਲ ਝੋਰੜਾਂ ਦੇ ਬੱਚਿਆਂ ਨੇ ਆਰਟ ਅਤੇ ਡਰਾਇੰਗ ਮੁਕਾਬਲਿਆਂ ਵਿਚ ਮੱਲਾਂ ਮਾਰੀਆਂ ਤੇ ਸਰਟੀਫ਼ਿਕੇਟ ਤੇ ਮੈਡਲ ਪ੍ਰਾਪਤ ਕੀਤੇ | ਚਿੰਥਨ ਪ੍ਰਕਾਸ਼ਨ ਵਲੋਂ ਕਰਵਾਏ ਗਏ ...

ਪੂਰੀ ਖ਼ਬਰ »

ਮੈਡੀਕਲ ਕੈਂਪ 'ਚ 304 ਮਰਦ ਤੇ ਔਰਤਾਂ ਨੇ ਕੈਂਸਰ ਦੇ ਟੈਸਟ ਕਰਵਾਏ

ਜਗਰਾਉਂ, 21 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਪ੍ਰਵਾਸੀ ਪੰਜਾਬੀਆਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਅਲੀਗੜ੍ਹ (ਜਗਰਾਉਂ) ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਨੇ ਕੈਂਸਰ ਦੀ ਜਾਂਚ ਅਤੇ ਜਾਣਕਾਰੀ ਮੈਡੀਕਲ ਕੈਂਪ ਲਾਇਆ | ਇਸ ਕੈਂਪ ਦੀ ...

ਪੂਰੀ ਖ਼ਬਰ »

ਗੁਰਬੰਸ ਸਿੰਘ ਨੇ ਪੁਲਿਸ ਸਬ ਡਵੀਜ਼ਨ ਦਾਖਾ ਲਈ ਉਪ ਕਪਤਾਨ ਵਜੋਂ ਅਹੁਦਾ ਸੰਭਾਲਿਆ

ਮੁੱਲਾਂਪੁਰ-ਦਾਖਾ, 21 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਪੁਲਿਸ ਸਬ ਡਵੀਜਨ ਦਾਖਾ ਲਈ ਉਪ ਪੁਲਿਸ ਕਪਤਾਨ ਵਜੋਂ ਗੁਰਬੰਸ ਸਿੰਘ ਦੇ ਅਹੁਦਾ ਸੰਭਾਲਣ ਸਮੇਂ ਡੀ.ਐੱਸ.ਪੀ ਦਾਖਾ ਦਫ਼ਤਰ ਪਹੁੰਚ ਕੇ ਮੁੱਲਾਂਪੁਰ ਦਾਖਾ ਨਗਰ ਕੌਾਸਲ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਲਾਲੀ, ...

ਪੂਰੀ ਖ਼ਬਰ »

ਰੰਗਾ ਵੈੱਲਫੇਅਰ ਕਲੱਬ ਤਲਵੰਡੀ ਨੌ-ਆਬਾਦ ਦੀ ਚੋਣ ਹੋਈ

ਭੰੂੰਦੜੀ, 21 ਫਰਵਰੀ (ਕੁਲਦੀਪ ਸਿੰਘ ਮਾਨ)-ਰੰਗਾ ਵੈੱਲਫੇਅਰ ਕਲੱਬ (ਰਜਿ:) ਤਲਵੰਡੀ ਨੌ-ਆਬਾਦ ਦੀ ਸਰਬਸੰਮਤੀ ਨਾਲ ਚੋਣ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪ੍ਰਧਾਨ ਗੁਰਦੀਪ ਸਿੰਘ, ਸੈਕਟਰੀ ਸਵਰਨਜੀਤ ਸਿੰਘ, ਗੁਦਿਆਲ ਸਿੰਘ ਖਜ਼ਾਨਚੀ ਤੇ ਉੱਪ ਪ੍ਰਧਾਨ ...

ਪੂਰੀ ਖ਼ਬਰ »

ਸੁਖਬੀਰ ਬਾਦਲ ਦੀ ਭਲਕੇ ਸਮਰਾਲਾ ਫੇਰੀ ਸਬੰਧੀ ਅਕਾਲੀ ਵਰਕਰਾਂ 'ਚ ਜੋਸ਼ ਤੇ ਖ਼ੁਸ਼ੀ-ਹਰਬੰਸ ਸਿੰਘ

ਸਮਰਾਲਾ, 21 ਫਰਵਰੀ (ਸੁਰਜੀਤ)-ਅਕਾਲੀ ਵਰਕਰਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਲਈ ਲਾਮਬੰਦ ਕਰਨ ਲਈ ਤੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਹਿਤ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਭਲਕੇ 22 ਫਰਵਰੀ ਦੀ ਸਮਰਾਲਾ ਫੇਰੀ ਨੂੰ ਲੈ ਕੇ ਅਕਾਲੀ ...

ਪੂਰੀ ਖ਼ਬਰ »

ਚਾਰ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ

ਅਹਿਮਦਗੜ੍ਹ, 21 ਫਰਵਰੀ (ਸੋਢੀ)-ਸਥਾਨਕ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦੇ ਸਬੰਧ ਵਿਚ ਸ਼ੁਰੂ ਕੀਤੀ ਸਮਾਗਮਾਂ ਦੀ ਲੜੀ ਵਿਚ 4 ਰੋਜ਼ਾ ਕਥਾ ...

ਪੂਰੀ ਖ਼ਬਰ »

ਦਰਸ਼ਨ ਸਿੰਘ ਮਾਂਗਟ ਨਮਿਤ ਅੰਤਿਮ ਅਰਦਾਸ 24 ਨੂੰ

ਦੋਰਾਹਾ, 21 ਫਰਵਰੀ (ਜਸਵੀਰ ਝੱਜ)-ਯੂਨਾਈਟਿਡ ਗਰੁੱਪ ਆਫ਼ ਕੰਪਨੀਜ਼ ਟਰਾਂਸਪੋਰਟ ਬਰਿੰਮਟਨ ਦੇ ਮਾਲਿਕ ਦੇਵ ਮਾਂਗਟ ਦੇ ਪਿਤਾ ਦਰਸ਼ਨ ਸਿੰਘ ਮਾਂਗਟ ਸਪੁੱਤਰ ਦਲਬਾਰਾ ਸਿੰਘ ਮਾਂਗਟ (ਕਾਬਲੀਆਂ ਦੇ ਪਿੰਡ ਰਾਮਪੁਰ) 30 ਸਤੰਬਰ 2018 ਨੂੰ ਬਰਿੰਮਟਨ (ਕੈਨੇਡਾ) ਵਿਖੇ ਅਚਾਨਕ ...

ਪੂਰੀ ਖ਼ਬਰ »

ਕਪਿਲਾ ਕਾਲੋਨੀ ਸਮਰਾਲਾ ਵਿਖੇ ਨੌਵਾਂ ਕੀਰਤਨ ਦਰਬਾਰ ਅੱਜ

ਸਮਰਾਲਾ, 21 ਫਰਵਰੀ (ਬਲਜੀਤ ਸਿੰਘ ਬਘੌਰ)- ਨੌਜਵਾਨ ਸਭਾ ਅਤੇ ਸਮੂਹ ਮਹੱਲਾ ਵਾਸੀ ਕਪਿਲਾ ਕਾਲੋਨੀ ਦੇ ਸਹਿਯੋਗ ਨਾਲ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨੌਵਾਂ ਕੀਰਤਨ ਦਰਬਾਰ 22 ਫਰਵਰੀ ਨੂੰ ਸ਼ਾਮ 5 ਵਜੇ ਤੋਂ ਰਾਤੀਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ...

ਪੂਰੀ ਖ਼ਬਰ »

ਸ਼ਿਵ ਸੈਨਾ ਵਲੋਂ ਠੇਕੇਦਾਰ ਿਖ਼ਲਾਫ਼ ਸ਼ਿਕਾਇਤ, ਠੇਕੇਦਾਰ ਨੇ ਦੋਸ਼ ਨਕਾਰੇ

ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)-ਸ਼ਿਵ ਸੈਨਾ ਪੰਜਾਬ ਦੇ ਇਕ ਵਫ਼ਦ ਨੇ ਸਿਟੀ ਥਾਣਾ-2 ਵਿਚ ਸ਼ਹਿਰ ਦੇ ਇਕ ਪਾਰਕਿੰਗ ਠੇਕੇਦਾਰ ਅਤੇ ਉਸ ਦੇ ਪਿਤਾ ਦੇ ਿਖ਼ਲਾਫ਼ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ | ਵਫ਼ਦ ਵਿਚ ਸ਼ਾਮਿਲ ਮਹੰਤ ਕਸ਼ਮੀਰ ਗਿਰੀ ਅਤੇ ਪਰਵਿੰਦਰ ...

ਪੂਰੀ ਖ਼ਬਰ »

ਸਮਰਾਲਾ 'ਚ ਖ਼ੰੂਖ਼ਾਰ ਬਾਂਦਰਾਂ ਨੇ ਮਚਾਈ ਦਹਿਸ਼ਤ

ਸਮਰਾਲਾ, 21 ਫਰਵਰੀ (ਬਲਜੀਤ ਸਿੰਘ ਬਘੌਰ)- ਸਮਰਾਲਾ ਸ਼ਹਿਰ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਖ਼ੰੂਖ਼ਾਰ ਬਾਂਦਰਾਂ ਨੇ ਦਹਿਸ਼ਤ ਮਚਾਈ ਹੋਈ ਹੈ, ਜਿਨ੍ਹਾਂ ਨੂੰ ਕਾਬੂ ਕਰਨ ਲਈ ਵਣ ਅਤੇ ਜੰਗਲੀ ਵਿਭਾਗ ਨੇ ਕੋਈ ਉਪਰਾਲਾ ਨਹੀਂ ਕਰ ਰਿਹਾ | ਸਰਹਿੰਦ ਨਹਿਰ ਦੇ ਜੰਗਲਾਂ ਵਿਚੋਂ ...

ਪੂਰੀ ਖ਼ਬਰ »

ਯਾਦੂ ਦੀ ਅਗਵਾਈ 'ਚ ਮਲੌਦ ਪਹੁੰਚਣ 'ਤੇ ਸੁਖਬੀਰ ਬਾਦਲ ਦਾ ਯੂਥ ਵਿੰਗ ਵਲੋਂ ਸਨਮਾਨ

ਮਲੌਦ, 21 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਦਿਲਬਾਗ ਸਿੰਘ ਚਾਪੜਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸ਼ਹਿਰ ਮਲੌਦ ਪਹੁੰਚਣ 'ਤੇ ਯੂਥ ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਾਹਿਬਜ਼ਾਦਾ ਅਜੀਤ ਸਿੰਘ ...

ਪੂਰੀ ਖ਼ਬਰ »

ਬਲਦਾਂ ਦੀ ਦੌੜ ਸ਼ੁਰੂ ਕਰਨ 'ਤੇ ਚੇਅਰਮੈਨ ਛਿੰਦਾ ਘੁਡਾਣੀ ਵਲੋਂ ਸਰਕਾਰ ਦਾ ਧੰਨਵਾਦ

ਰਾੜਾ ਸਾਹਿਬ, 21 ਫਰਵਰੀ (ਸਰਬਜੀਤ ਸਿੰਘ ਬੋਪਾਰਾਏ)- ਪੰਜਾਬ ਕਾਂਗਰਸ ਵਲੋਂ ਬਲਦ ਗੱਡੀਆਂ ਦੋੜ ਮੁੜ ਸ਼ੁਰੂ ਕਰਨ 'ਤੇ ਬਲਦ ਦੌੜਾਕ ਆਲ ਇੰਡੀਆ ਕਮੇਟੀ ਦੇ ਚੇਅਰਮੈਨ ਹਰਮਿੰਦਰ ਸਿੰਘ ਛਿੰਦਾ ਘੁਡਾਣੀ ਨੇ ਫ਼ੈਸਲੇ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ...

ਪੂਰੀ ਖ਼ਬਰ »

ਕਿਸਾਨ ਦੇ ਘਰ ਚੋਰੀ, ਲੱਖਾਂ ਰੁਪਏ ਦਾ ਸਾਮਾਨ ਗ਼ਾਇਬ

ਮਾਛੀਵਾੜਾ ਸਾਹਿਬ, 21 ਫਰਵਰੀ (ਸੁਖਵੰਤ ਸਿੰਘ ਗਿੱਲ)- ਪਵਾਤ ਪਿੰਡ ਦੇ ਕਿਸਾਨ ਗੁਰਪ੍ਰੀਤ ਸਿੰਘ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਹੋਇਆਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਆਪਣੇ ...

ਪੂਰੀ ਖ਼ਬਰ »

ਖੰਨਾ ਦੇ ਐਸ.ਐਸ.ਪੀ ਦਹੀਆ ਨੇ 8 ਐਸ.ਐਚ.ਓ. ਤੇ ਹੋਰ ਅਧਿਕਾਰੀ ਬਦਲੇ

ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਐਸ. ਐਸ. ਪੀ. ਧਰੁਵ ਦਹੀਆ ਵਲੋਂ ਖੰਨਾ ਦੇ ਕਈ ਸਟੇਸ਼ਨ ਹਾਊਸ ਅਫ਼ਸਰ ਅਤੇ ਵੱਖ-ਵੱਖ ਵਿੰਗਾਂ ਦੇ ਇੰਚਾਰਜਾਂ ਦੇ ਤਬਾਦਲੇ ਕੀਤੇ ਗਏ ਹਨ | ਬਹੁਤ ਸਾਰੇ ਪੋ੍ਰਬੇਸ਼ਨ 'ਤੇ ਕੰਮ ਕਰ ਰਹੇ ਅਧਿਕਾਰੀਆਂ ਨੂੰ ਪ੍ਰੈਕਟੀਕਲ ...

ਪੂਰੀ ਖ਼ਬਰ »

ਆਵਾਰਾ ਪਸ਼ੂ ਦੀ ਲਪੇਟ 'ਚ ਆ ਕੇ ਮੋਟਰਸਾਈਕਲ ਚਾਲਕ ਜ਼ਖ਼ਮੀ

ਖੰਨਾ, 21 ਫਰਵਰੀ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਆਵਾਰਾ ਪਸ਼ੂ ਦੀ ਲਪੇਟ 'ਚ ਆ ਕੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਸ਼ਮਸ਼ੇਰ ਸਿੰਘ 45 ਵਾਸੀ ਚੜ੍ਹੀ ਨੇ ਦੱਸਿਆ ਕਿ ਮੈਂ ਆਪਣੇ ਕੰਮ ਤੋਂ ਡਿਊਟੀ ਖ਼ਤਮ ਕਰਕੇ ਪਿੰਡ ਨੂੰ ...

ਪੂਰੀ ਖ਼ਬਰ »

ਅੱਜ ਫੂਕੀ ਜਾਵੇਗੀ ਸੁਧਾਰ 'ਚ ਸਿੱਖਿਆ ਸਕੱਤਰ ਦੀ ਅਰਥੀ

ਗੁਰੂਸਰ ਸੁਧਾਰ, 21 ਫਰਵਰੀ (ਜਸਵਿੰਦਰ ਸਿੰਘ ਗਰੇਵਾਲ)-ਅਧਿਆਪਕ ਸੰਘਰਸ਼ ਕਮੇਟੀ ਬਲਾਕ ਸੁਧਾਰ ਦੀ ਭਰਮੀ ਮੀਟਿੰਗ ਅੱਜ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਗੁਰੂਸਰ ਸੁਧਾਰ ਵਿਖੇ ਹੋਈ, ਜਿਸ ਤਹਿਤ ਸਮੁੱਚੇ ਆਗੂਆਂ ਨੇ ਪੜ੍ਹੋ ਪੰਜਾਬ ਪ੍ਰੋਜੈਕਟ ਦਾ ਮੁਕੰਮਲ ...

ਪੂਰੀ ਖ਼ਬਰ »

ਆਪਣੀ ਮਾਂ ਬੋਲੀ ਤੋਂ ਜੁਦਾ ਹੋਣਾ ਭਾਸ਼ਾ ਨਾਲ ਘੋਰ ਬੇਇਨਸਾਫ਼ੀ-ਤਲਵੰਡੀ

ਮੁੱਲਾਂਪੁਰ-ਦਾਖਾ, 21 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਭਾਸ਼ਾ ਸਬੰਧੀ ਮਸਲਿਆਂ ਬਾਰੇ ਵੀ ਸਾਡਾ ਸੰਘਰਸ਼ ਆਰਥਿਕ ਮਾਮਲਿਆਂ ਵਾਂਗ ਚਿੰਤਤ ਹੋਣਾ ਚਾਹੀਦਾ, ਅੱਜ ਸਾਨੂੰ ਪੰਜਾਬ ਵਿਚ ਹੀ ਮਾਂ ਬੋਲੀ ਪੰਜਾਬੀ ਬੋਲਣ ਅਤੇ ਪੜ੍ਹਨ ਵਿਚ ਔਖਿਆਈ ਹੋਣ ਲੱਗ ਪਈ, ਅਸੀਂ ਆਪਣੀ ...

ਪੂਰੀ ਖ਼ਬਰ »

ਤਲਵੰਡੀ ਤੇ ਅਟਵਾਲ ਨੂੰ ਪੀ. ਏ. ਸੀ. 'ਚ ਸ਼ਾਮਿਲ ਕਰਨ 'ਤੇ ਰਾਏਕੋਟ ਵਿਖੇ ਅਕਾਲੀ ਵਰਕਰਾਂ ਨੇ ਲੱਡੂ ਵੰਡੇ

ਰਾਏਕੋਟ, 21 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੀ.ਏ.ਸੀ. 'ਚ ਸ਼ਾਮਿਲ ਕਰਕੇ ਵੱਡਾ ਮਾਣ ਦਿੱਤਾ | ਇਸ ਮੌਕੇ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ...

ਪੂਰੀ ਖ਼ਬਰ »

ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੀ ਕਨਵੈਨਸ਼ਨ

ਰਾਏਕੋਟ, 21 ਫਰਵਰੀ (ਸੁਸ਼ੀਲ)-ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਦੀ ਅਗਵਾਈ 'ਚ ਰਾਏਕੋਟ ਵਿਖੇ ਤਹਿਸੀਲ ਪੱਧਰੀ ਕਨਵੈਨਸ਼ਨ ਕੀਤੀ ਗਈ, ਜਿਸ ਵਿਚ ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ, ਸੀਟੂ ...

ਪੂਰੀ ਖ਼ਬਰ »

ਉੱਘੇ ਲੇਖਕ ਕਰਨਲ ਗੁਰਦੀਪ ਜਗਰਾਉਂ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ

ਜਗਰਾਉਂ, 21 ਫਰਵਰੀ (ਜੋਗਿੰਦਰ ਸਿੰਘ)-ਉੱਘੇ ਸਾਹਿਤਕਾਰ ਕਰਨਲ ਗੁਰਦੀਪ ਜਗਰਾਉਂ ਜੋ ਕਿ ਬੀਤੇ ਦਿਨੀਂ ਅਚਨਚੇਤ ਵਿਛੋੜਾ ਦੇ ਗਏ ਸਨ, ਉਨ੍ਹਾਂ ਨੂੰ ਅੱਜ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਇੱਥੇ ਜ਼ਿਕਰਯੋਗ ਹੈ ਕਿ ਕਰਨਲ ਗੁਰਦੀਪ ਜਗਰਾਉਂ, ਨਾਮਵਰ ਲੇਖਕ ...

ਪੂਰੀ ਖ਼ਬਰ »

ਪਿੰਡ ਸਵੱਦੀ ਕਲਾਂ ਵਿਖੇ ਮਾਤਾ ਅਮਰਜੀਤ ਕੌਰ ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ

ਚੌਾਕੀਮਾਨ, 21 ਫਰਵਰੀ (ਤੇਜਿੰਦਰ ਸਿੰਘ ਚੱਢਾ)-ਯੂਥ ਅਕਾਲੀ ਆਗੂ ਗੁਰਤੇਜਪਾਲ ਸਿੰਘ ਤੂਰ ਸਵੱਦੀ ਦੇ ਮਾਤਾ ਅਤੇ ਰਣਜੀਤ ਸਿੰਘ ਤੂਰ ਸਵੱਦੀ ਦੀ ਧਰਮਪਤਨੀ ਸਵ: ਅਮਰਜੀਤ ਕੌਰ ਤੂਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਝਿੜੀ ਸਾਹਿਬ ਪਿੰਡ ਸਵੱਦੀ ...

ਪੂਰੀ ਖ਼ਬਰ »

ਪਿੰਡ ਮਾਜਰੀ ਵਿਖੇ ਸੁਖਵਿੰਦਰ ਸਿੰਘ ਗੁੱਡੂ ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ

ਚੌਾਕੀਮਾਨ, 21 ਫਰਵਰੀ (ਤੇਜਿੰਦਰ ਸਿੰਘ ਚੱਢਾ)-ਸਾਬਕਾ ਸਰਪੰਚ ਗੁਰਦੇਵ ਸਿੰਘ ਤੂਰ ਮਾਜਰੀ ਦੇ ਪੁੱਤਰ ਸੁਖਵਿੰਦਰ ਸਿੰਘ ਗੁੱਡੂ ਮਾਜਰੀ ਦੀ ਆਸਟ੍ਰੇਲੀਆ ਵਿਚ ਦਿਲ ਦਾ ਦੌਰਾ ਪੈਣ ਜਾਣ ਕਾਰਨ ਮੌਤ ਹੋ ਗਈ ਸੀ, ਜਿਸ ਦੇ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਵੱਡਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX