ਤਾਜਾ ਖ਼ਬਰਾਂ


ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ 'ਚ 2 ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 20 ਅਕਤੂਬਰ - ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਜੰਗਬੰਦੀ ਦੀ ਕੀਤੀ ਗਈ ਉਲੰਘਣਾ ਦੌਰਾਨ 2 ਭਾਰਤੀ ਜਵਾਨ ਸ਼ਹੀਦ ਹੋ ਗਏ। ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹ-ਤੋੜ ਜਵਾਬ...
ਸੜਕ ਹਾਦਸੇ ਵਿਚ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਆਏ ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰਾਂ ਨੇ ਮੁੱਖ ਮਾਰਗ ਕੀਤਾ ਜਾਮ
. . .  1 day ago
ਮੁੱਲਾਂਪੁਰ ਗਰੀਬਦਾਸ, 20 ਅਕਤੂਬਰ (ਦਿਲਬਰ ਸਿੰਘ ਖੈਰਪੁਰ) - ਸੜਕ ਹਾਦਸੇ ਵਿਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਵੱਡੀ ਗਿਣਤੀ ਪ੍ਰਵਾਸੀਆਂ ਨੇ ਮੁੱਲਾਂਪੁਰ ਗਰੀਬਦਾਸ ਵਿਖੇ ਚੰਡੀਗੜ੍ਹ - ਬੱਦੀ - ਕੁਰਾਲੀ ਮੁੱਖ ਮਾਰਗ ਘੰਟਾ ਭਰ ਜਾਮ ਰੱਖਿਆ। ਮ੍ਰਿਤਕ ਦੀ ਲਾਸ਼ ਸੜਕ 'ਤੇ ਰੱਖ ਕੇ ਜਾਮ ਕਰਨ ਵਾਲੇ...
ਅੰਤਰਰਾਸ਼ਟਰੀ ਨਗਰ ਕੀਰਤਨ ਨੇ ਜ਼ਿਲ੍ਹਾ ਸੰਗਰੂਰ 'ਚ ਪ੍ਰਵੇਸ਼ ਕੀਤਾ
. . .  1 day ago
ਲੌਂਗੋਵਾਲ, 20 ਅਕਤੂਬਰ (ਵਿਨੋਦ ਖੰਨਾ) – ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਅੰਤਰ ਰਾਸ਼ਟਰੀ ਨਗਰ ਕੀਰਤਨ ਅੱਜ ਸੰਗਰੂਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰ ਗਿਆ ਹੈ। ਸੰਗਰੂਰ ਜ਼ਿਲ੍ਹੇ ਦੇ ਪਹਿਲੇ ਪੜਾਅ ਅਤੇ 52 ਸ਼ਹੀਦਾਂ ਦੀ ਪਾਵਨ ਧਰਤੀ...
ਅੱਤਵਾਦੀ ਘੁਸਪੈਠ ਦੇ ਲਈ ਨਵੇਂ-ਨਵੇਂ ਤਰੀਕਿਆਂ ਦੀ ਕਰ ਰਹੇ ਹਨ ਵਰਤੋਂ : ਫ਼ੌਜ ਮੁਖੀ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਦੇ ਅੰਦਰ ਸਥਿਤ ਅੱਤਵਾਦੀ ...
ਨਹੀ ਰਹੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਦੇਵ ਰਾਜ ਭੂੰਬਲਾ
. . .  1 day ago
ਪੋਜੇਵਾਲ ਸਰਾਂ, 20 ਅਕਤੂਬਰ (ਨਵਾਂਗਰਾਈਂ) - ਕੰਢੀ ਦੇ ਇਸ ਇਲਾਕੇ ਦੇ ਮਾਣ ਤੇ ਨਾਮਵਰ ਸ਼ਖ਼ਸੀਅਤ ਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ...
ਲੱਖਾਂ ਦੇ ਸੋਨੇ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 20 ਅਕਤੂਬਰ- ਕਸਟਮ ਵਿਭਾਗ ਦੀ ਏਅਰ ਇੰਟੇਲੀਜੈਂਸੀ ਯੂਨਿਟ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ...
ਜਲਾਲਾਬਾਦ ਜ਼ਿਮਨੀ ਚੋਣਾਂ : ਫ਼ੈਕਟਰੀਆਂ/ਦੁਕਾਨਾਂ ਅਤੇ ਵਪਾਰਕ ਇਕਾਈਆਂ 'ਚ ਕੰਮ ਕਰਦੇ ਕਿਰਤੀਆਂ ਲਈ ਪੇਡ ਛੁੱਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 20 ਅਕਤੂਬਰ (ਪ੍ਰਦੀਪ ਕੁਮਾਰ) : ਵਿਧਾਨ ਸਭਾ ਹਲਕਾ-79 ਜਲਾਲਾਬਾਦ 'ਚ 21 ਅਕਤੂਬਰ ਸੋਮਵਾਰ ਨੂੰ ਹੋ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਹਲਕਾ ਜਲਾਲਾਬਾਦ 'ਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ 'ਚ ...
ਨਾਭਾ ਦੀ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਖ਼ੁਦਕੁਸ਼ੀ
. . .  1 day ago
ਨਾਭਾ, 20 ਅਕਤੂਬਰ (ਅਮਨਦੀਪ ਸਿੰਘ ਲਵਲੀ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਗਲ 'ਚ ਫਾਹਾ ਲੈ ਦਰਖਤ ਨਾਲ ਲਟਕ...
ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬੌਖਲਾਇਆ ਪਾਕਿ, ਭਾਰਤੀ ਡਿਪਟੀ ਹਾਈ ਕਮਿਸ਼ਨ ਨੂੰ ਕੀਤਾ ਤਲਬ
. . .  1 day ago
ਇਸਲਾਮਾਬਾਦ, 20 ਅਕਤੂਬਰ- ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਵੱਲੋਂ ਅੱਤਵਾਦੀ ਲਾਂਚ ਪੈਡ 'ਤੇ ਹਮਲਾ ਕਰਨ ਤੋਂ ਬਾਅਦ ...
ਹਰਿਆਣਾ ਵਿਧਾਨਸਭਾ ਚੋਣਾਂ : ਪੋਲਿੰਗ ਸਟੇਸ਼ਨਾਂ ਦੇ ਲਈ ਰਵਾਨਾ ਹੋਇਆ ਚੋਣ ਅਮਲਾ
. . .  1 day ago
ਚੰਡੀਗੜ੍ਹ, 20 ਅਕਤੂਬਰ- ਕੱਲ੍ਹ ਹੋਣ ਵਾਲੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਅੰਬਾਲਾ 'ਚ ਚੋਣ ਅਮਲਾ...
ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ
. . .  1 day ago
ਸੰਗਰੂਰ, 20 ਅਕਤੂਬਰ (ਧੀਰਜ ਪਸ਼ੋਰੀਆ)- ਤਕਰੀਬਨ ਸਵਾ ਮਹੀਨੇ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  1 day ago
ਮੌਸਮ ਵਿਭਾਗ ਵੱਲੋਂ ਮਹਾਰਾਸ਼ਟਰ 'ਚ ਮੀਂਹ ਦਾ ਅਲਰਟ ਕੀਤਾ ਜਾਰੀ
. . .  1 day ago
ਮੁੰਬਈ, 20 ਅਕਤੂਬਰ- ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ 21 ਅਤੇ 22 ਅਕਤੂਬਰ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਦੇ ਕਈ ਇਲਾਕਿਆਂ 'ਚ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਤੀਸਰੇ ਦਿਨ ਭਾਰਤ ਨੇ 498/9 'ਤੇ ਪਾਰੀ ਦਾ ਕੀਤਾ ਐਲਾਨ
. . .  1 day ago
ਜੰਮੂ-ਕਸ਼ਮੀਰ 'ਚ ਸਰਹੱਦ 'ਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰੱਖਿਆ ਮੰਤਰੀ ਨੇ ਫ਼ੌਜ ਮੁਖੀ ਨਾਲ ਕੀਤੀ ਗੱਲਬਾਤ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਅੱਜ ਪਾਕਿਸਤਾਨ ਫ਼ੌਜ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਸਰਹੱਦ 'ਤੇ ਮੌਜੂਦਾ ਹਾਲਤਾਂ...
ਦੋ ਯੂਨੀਅਨਾਂ ਵੱਲੋਂ 22 ਅਕਤੂਬਰ ਨੂੰ ਹੜਤਾਲ ਦਾ ਐਲਾਨ
. . .  1 day ago
ਰੱਖਿਆ ਮੰਤਰੀ ਵੱਲੋਂ ਉਪ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ 5 ਜਵਾਨਾਂ ਨੂੰ ਕੀਤਾ ਢੇਰ, ਕਈ ਅੱਤਵਾਦੀ ਠਿਕਾਣੇ ਵੀ ਕੀਤੇ ਤਬਾਹ
. . .  1 day ago
ਖੰਨਾ 'ਚ ਚੋਰਾਂ ਨੇ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
. . .  1 day ago
ਪਿੰਡ ਸੁਲਤਾਨੀ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਨੇ ਥਾਣਾ ਦੋਰਾਂਗਲਾ ਸਾਹਮਣੇ ਲਗਾਇਆ ਅਣਮਿਥੇ ਸਮੇਂ ਲਈ ਧਰਨਾ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ : ਪੁਲਿਸ ਮੁਲਾਜ਼ਮਾਂ ਸਮੇਤ ਬੀ.ਐੱਸ.ਐਫ ਅਤੇ ਪੀ.ਏ.ਪੀ ਜਵਾਨਾਂ ਦੀਆਂ ਕੰਪਨੀਆਂ ਦੀ ਹੋਈ ਤਾਇਨਾਤੀ
. . .  1 day ago
ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ 'ਚ ਮੌਜੂਦ ਚਾਰ ਅੱਤਵਾਦੀ ਪੈਡ ਕੀਤੇ ਤਬਾਹ
. . .  1 day ago
ਮਕਬੂਜ਼ਾ ਕਸ਼ਮੀਰ 'ਚ ਸਥਿਤ ਅੱਤਵਾਦੀ ਕੈਂਪਾਂ 'ਤੇ ਭਾਰਤੀ ਫ਼ੌਜ ਨੇ ਕੀਤਾ ਹਮਲਾ
. . .  1 day ago
ਸ਼ਹੀਦਾਂ ਦੀ ਯਾਦ 'ਚ ਅਜਨਾਲਾ 'ਚ ਪੁਲਿਸ ਵੱਲੋਂ ਕਰਵਾਈ ਗਈ ਮੈਰਾਥਨ ਦੌੜ
. . .  1 day ago
ਮੁੱਖਮੰਤਰੀ ਯੋਗੀ ਨੂੰ ਮਿਲਣ ਪਹੁੰਚੇ ਕਮਲੇਸ਼ ਤਿਵਾਰੀ ਦੇ ਪਰਿਵਾਰਕ ਮੈਂਬਰ
. . .  1 day ago
ਦਾਦੂਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਬਠਿੰਡਾ ਜਾ ਰਹੇ ਯੂਨਾਈਟਿਡ ਅਕਾਲੀ ਦਲ ਦੇ ਲੀਡਰ ਗ੍ਰਿਫ਼ਤਾਰ
. . .  1 day ago
ਰੇਲ ਗੱਡੀ ਥੱਲੇ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਮੈਟਰੋ ਸਟੇਸ਼ਨ ਤੋਂ ਲੱਖਾਂ ਰੁਪਏ ਦੇ ਨਕਲੀ ਨੋਟ ਬਰਾਮਦ
. . .  1 day ago
ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀਆਂ ਫ਼ੋਟੋਆਂ ਖਿੱਚਣ 'ਤੇ ਏ.ਟੀ.ਐੱਸ ਵੱਲੋਂ 2 ਵਿਅਕਤੀਆਂ ਤੋਂ ਪੁੱਛਗਿੱਛ
. . .  1 day ago
ਜ਼ਮੀਨ ਖਿਸਕਣ ਕਾਰਨ 2 ਲੋਕ ਲਾਪਤਾ, 3 ਜ਼ਖਮੀ
. . .  1 day ago
ਪੰਜਾਬ ਪੁਲਿਸ ਦੇ ਸ਼ਹੀਦ ਹੋਏ ਜਵਾਨਾ ਅਤੇ ਅਧਿਕਾਰੀਆਂ ਦੀ ਯਾਦ ਵਿਚ ਮੈਰਾਥਨ ਦੋੜ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ 'ਚ 2 ਜਵਾਨ ਸ਼ਹੀਦ
. . .  1 day ago
ਪਿਉ ਨੇ ਦੋ ਧੀਆਂ ਦਾ ਕਤਲ ਕਰ ਕੇ ਖ਼ੁਦ ਨੂੰ ਵੀ ਮਾਰੀ ਗੋਲੀ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ, ਇੱਕ ਨਾਗਰਿਕ ਦੀ ਮੌਤ-3 ਜ਼ਖਮੀ
. . .  1 day ago
ਰਾਸ਼ਟਰਪਤੀ ਰਾਮਾਨਥ ਕੋਵਿੰਦ ਨੇ ਫਿਲਪੀਨਜ਼ 'ਚ ਕੀਤੀ ਮਾਹਤਮਾ ਗਾਂਧੀ ਦੇ ਬੁੱਤ ਦੀ ਘੁੰਢ ਚੁਕਾਈ
. . .  1 day ago
ਖਿਡਾਰੀਆਂ ਲਈ ਉਲੰਪਿਕ ਕੁਆਲੀਫਾਇਰਸ ਵਾਸਤੇ ਸਹਾਈ ਹੋਣਗੀਆਂ ਗਿਆ ਮਿਲਟਰੀ ਖੇਡਾਂ - ਬਾਕਸਿੰਗ ਕੋਚ ਪਾਟਿਲ
. . .  1 day ago
ਕੌਮਾਂਤਰੀ ਨਗਰ ਕੀਰਤਨ ਦਾ ਬਰਨਾਲਾ ਪਹੁੰਚਣ 'ਤੇ ਨਿੱਘਾ ਸਵਾਗਤ
. . .  1 day ago
ਦਿੱਲੀ 'ਚ ਹਾਫ਼ ਮੈਰਾਥਨ ਦਾ ਆਯੋਜਨ
. . .  1 day ago
ਲੜਕੀ ਪੈਦਾ ਹੋਣ 'ਤੇ ਫ਼ੋਨ ਉੱਪਰ ਦਿੱਤਾ ਤਿੰਨ ਤਲਾਕ
. . .  1 day ago
ਅੱਜ ਦਾ ਵਿਚਾਰ
. . .  1 day ago
ਸੜਕ ਦੁਰਘਟਨਾ ਵਿਚ ਇਕ ਦੀ ਮੌਤ ਦੂਸਰਾ ਜ਼ਖ਼ਮੀ
. . .  2 days ago
ਉਪ ਮਜਿਸਟਰੇਟ ਪਾਇਲ ਵੱਲੋਂ ਮਠਿਆਈ ਵਿਕ੍ਰੇਤਾਵਾਂ ਨੂੰ ਨਿਰਦੇਸ਼ ਜਾਰੀ
. . .  2 days ago
ਘਨੌਰ ਪੁਲਿਸ ਨੇ ਫੜੀ 410 ਪੇਟੀਆਂ ਸ਼ਰਾਬ
. . .  2 days ago
ਜਲਾਲਾਬਾਦ ਜ਼ਿਮਨੀ ਚੋਣਾਂ ਵਿਚ 239 ਬੂਥ ਵਿਚੋਂ 104 ਬੂਥ ਸੰਵੇਦਨਸ਼ੀਲ ਘੋਸ਼ਿਤ
. . .  2 days ago
ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
. . .  2 days ago
550 ਸਾਲਾਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀਆਂ ਲੱਗੀਆਂ ਡਿਊਟੀਆਂ
. . .  2 days ago
ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਾ ਦੇਵੇ ਦਰਜਾ -ਮੁਨੀਸ਼ ਤਿਵਾੜੀ
. . .  2 days ago
ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਗ੍ਰਿਫ਼ਤਾਰ
. . .  2 days ago
ਨੈਸ਼ਨਲ ਹਾਈਵੇ ਦੀ ਰਕਮ ਹੜੱਪਣ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ
. . .  2 days ago
ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਮ ਸ਼ਰਧਾਲੂ ਵਜੋਂ ਆਉਣਗੇ ਮਨਮੋਹਨ ਸਿੰਘ : ਮਹਿਮੂਦ ਕੁਰੈਸ਼ੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਫੱਗਣ ਸੰਮਤ 550

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

9ਵੇਂ ਦਿਨ ਵੀ ਜਾਰੀ ਰਹੀ ਦਫ਼ਤਰੀ ਕਾਮਿਆਂ ਦੀ ਕਲਮਛੋੜ ਹੜਤਾਲ

ਫ਼ਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ)-ਮੰਗਾਂ ਦੀ ਪੂਰਤੀ ਨਾ ਹੋਣ ਅਤੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਭਾਰੀ ਬੇਰੁਖ਼ੀ ਤੋਂ ਖ਼ਫ਼ਾ ਹੋ ਸੰਘਰਸ਼ ਦੇ ਰਾਹ ਪਏ ਦਫ਼ਤਰੀ ਕਾਮਿਆਂ ਵਲੋਂ ਅੱਜ 9ਵੇਂ ਦਿਨ ਵੀ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਦਿਆਂ ਦਫ਼ਤਰੀ ਕੰਮਕਾਜ ਠੱਪ ਰੱਖ ਕਲਮ ਛੋੜ ਹੜਤਾਲ ਦੇ ਸੱਦੇ ਨੂੰ ਕਾਮਯਾਬ ਬਣਾਇਆ | ਆਪੋ-ਆਪਣੇ ਦਫ਼ਤਰੀ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਡੀ.ਸੀ. ਦਫ਼ਤਰ ਸਾਹਮਣੇ ਇਕੱਤਰ ਹੋ ਕੇ ਸਰਕਾਰ ਿਖ਼ਲਾਫ਼ ਭਾਰੀ ਨਾਅਰੇਬਾਜ਼ੀ ਕੀਤੀ | ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ, ਜਨਰਲ ਸਕੱਤਰ ਪਿੱਪਲ ਸਿੰਘ ਸਿੱਧੂ, ਖ਼ਜ਼ਾਨਚੀ ਪ੍ਰਦੀਪ ਵਿਨਾਇਕ, ਜਸਮੀਤ ਸਿੰਘ ਸੈਂਡੀ ਸਿੰਚਾਈ ਵਿਭਾਗ, ਜ਼ਿਲ੍ਹਾ ਪ੍ਰਧਾਨ ਡੀ.ਸੀ. ਦਫ਼ਤਰ ਪ੍ਰਦੀਪ ਕੁਮਾਰ, ਗੁਰਚਰਨ ਸਿੰਘ ਡੀ.ਸੀ. ਦਫ਼ਤਰ, ਸੋਨੂੰ ਕਸ਼ਯਪ ਡੀ.ਸੀ. ਦਫ਼ਤਰ, ਗੋਬਿੰਦ ਮੁਟਨੇਜਾ ਖ਼ੁਰਾਕ ਸਪਲਾਈ, ਜਗਸੀਰ ਸਿੰਘ ਭਾਂਗਰ ਐਡੀਸ਼ਨਲ ਜਨਰਲ ਸਕੱਤਰ, ਵਰੁਣ ਕੁਮਾਰ ਸਿੱਖਿਆ ਵਿਭਾਗ, ਵਿਕਰਮ ਨਾਜ਼ਕ ਅਤੇ ਗੌਰਵ ਕੁਮਾਰ ਪਬਲਿਕ ਹੈਲਥ, ਗੁਰਤੇਜ ਸਿੰਘ ਬਰਾੜ ਰੋਡਵੇਜ਼, ਗੁਰਪ੍ਰੀਤ ਸਿੰਘ ਸੋਢੀ ਐਕਸਾਈਜ਼ ਵਿਭਾਗ, ਸੰਜੀਵ ਕੌੜਾ ਐਕਸਾਈਜ਼ ਵਿਭਾਗ, ਵਿਪਨ ਸ਼ਰਮਾ ਅਤੇ ਪਰਮਵੀਰ ਮੋਂਗਾ ਹੈਲਥ ਵਿਭਾਗ, ਖਜਾਨ ਸਿੰਘ ਲੋਕ ਨਿਰਮਾਣ ਵਿਭਾਗ, ਬਲਰਾਜ ਸਿੰਘ ਭੂਮੀ ਰੱਖਿਆ ਵਿਭਾਗ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਕਿਹਾ ਕਿ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਾ ਮੰਨ ਕੇ ਅਪਣਾਈ ਲਾਰਾ ਲਾਓ ਨੀਤੀ ਕਾਰਣ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੁੱਚੇ ਮੁਲਾਜ਼ਮਾਂ ਵਲੋਂ ਲੋਕ ਸਭਾ ਚੋਣਾਂ 2019 ਦੀਆਂ ਡਿਊਟੀਆਂ ਦਾ ਬਾਈਕਾਟ ਕੀਤਾ ਜਾਵੇਗਾ | ਇਸ ਮੌਕੇ ਗੁਰਜਿੰਦਰ ਸਿੰਘ ਡੀ.ਸੀ. ਦਫ਼ਤਰ, ਜਸਪਾਲ ਸਿੰਘ ਲੋਕ ਨਿਰਮਾਣ ਵਿਭਾਗ, ਗੌਰਵ ਸੇਤੀਆ, ਅਮਨਦੀਪ ਸਿੰਘ ਖ਼ਜ਼ਾਨਾ ਦਫ਼ਤਰ, ਹਰਮੀਤ ਸਿੰਘ ਫੂਡ ਸਪਲਾਈ, ਸੰਜੀਵ ਕੁਮਾਰ ਖੇਤੀਬਾੜੀ ਵਿਭਾਗ, ਜੀਵਨ ਗਰਗ ਵਣ ਵਿਭਾਗ, ਨੀਰਜ ਕੁਮਾਰ ਆਰ.ਟੀ.ਏ. ਦਫ਼ਤਰ, ਸ਼ਿਵਾਲ ਖੰਨਾ, ਸੰਦੀਪ ਕੁਮਾਰ, ਲੋਕ ਨਿਰਮਾਣ ਵਿਭਾਗ, ਬਲਰਾਜ ਸਿੰਘ ਭੂਮੀ ਰੱਖਿਆ, ਗੌਰਵ ਅਤੇ ਇੰਦਰਜੀਤ ਸਿੰਘ ਢਿੱਲੋਂ ਪਬਲਿਕ ਹੈਲਥ, ਗਗਨਦੀਪ ਸਿੰਘ ਆਈ.ਟੀ.ਆਈ., ਰਾਜਪਾਲ ਪ੍ਰਧਾਨ, ਕੁਲਦੀਪ ਸਿੰਘ ਸਹਿਕਾਰਤਾ ਵਿਭਾਗ, ਗੌਰਵ ਕੁਮਾਰ ਸਿਹਤ ਵਿਭਾਗ, ਕੁਲਦੀਪ ਸਿੰਘ ਜ਼ਿਲ੍ਹਾ ਨਗਰ ਯੋਜਨਾਕਾਰ ਆਦਿ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਦਫ਼ਤਰੀ ਕਾਮਿਆਂ ਨੇ ਭਾਗ ਲਿਆ ਅਤੇ ਜਥੇਬੰਦੀ ਦੇ ਹਰ ਐਕਸ਼ਨ ਵਿਚ ਵੱਧ-ਚੜ੍ਹ ਕੇ ਭਾਗ ਲੈਣ ਦਾ ਭਰੋਸਾ ਦਿਵਾਇਆ |
ਮਨਿਸਟਰੀਅਲ ਸਟਾਫ਼ ਵਲੋਂ ਕਲਮਛੋੜ ਹੜਤਾਲ ਨੌਵੇਂ ਦਿਨ 'ਚ ਦਾਖ਼ਲ
ਜ਼ੀਰਾ, (ਮਨਜੀਤ ਸਿੰਘ ਢਿੱਲੋਂ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਸ਼ੁਰੂ ਕੀਤੀ ਗਈ ਹੜਤਾਲ ਨੌਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ ਅਤੇ ਮੁਲਾਜ਼ਮਾਂ ਨੇ ਲਗਾਤਾਰ ਕੰਮਕਾਜ ਠੱਪ ਰੱਖਿਆ ਹੈ, ਪਰ ਅਫ਼ਸੋਸ ਕਿ ਅਜੇ ਤੱਕ ਇਨ੍ਹਾਂ ਦੀਆਂ ਮੰਗਾਂ ਸਬੰਧੀ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ, ਜਦੋਂ ਕਿ ਆਮ ਲੋਕ ਦਫ਼ਤਰੀ ਕੰਮਾਂ ਲਈ ਖੱਜਲ-ਖੁਆਰ ਹੋ ਰਹੇ ਹਨ | ਉੱਧਰ ਦੂਜੇ ਪਾਸੇ ਦਫ਼ਤਰੀ ਕਰਮਚਾਰੀਆਂ ਨੇ ਕਲਮ ਛੋੜ ਹੜਤਾਲ ਦੌਰਾਨ ਇਕੱਤਰ ਹੋ ਕੇ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਮੁਲਾਜ਼ਮਾਂ ਦੀ ਅਗਵਾਈ ਜੋਗਿੰਦਰ ਪਾਲ ਸੁਪਰਡੈਂਟ ਐਸ.ਡੀ.ਐਮ ਦਫ਼ਤਰ ਜ਼ੀਰਾ ਕਰ ਰਹੇ ਸਨ | ਇਸ ਦੌਰਾਨ ਉਨ੍ਹਾਂ ਦੇ ਨਾਲ ਸੁਖਵੰਤ ਸਿੰਘ ਖੋਸਾ ਸੀਨੀਅਰ ਸਹਾਇਕ, ਮਲੂਕ ਸਿੰਘ ਸੀਨੀਅਰ ਸਹਾਇਕ, ਜ਼ਰਮਲ ਸਿੰਘ ਜੂਨੀਅਰ ਸਹਾਇਕ, ਸੁਰਿੰਦਰ ਸਿੰਘ, ਸੱਤਪਾਲ ਅਤੇ ਗੀਤਾ ਰਾਣੀ ਸਟੈਨੋ ਤੋਂ ਇਲਾਵਾ ਹਰਪ੍ਰੀਤ ਸਿੰਘ ਰੀਡਰ ਤਹਿਸੀਲਦਾਰ, ਰੌਬਿਨ ਕੁਮਾਰ ਬਿੱਲ ਕਲਰਕ, ਦਰਸ਼ਨਾਂ ਰਾਣੀ ਕਲਰਕ, ਰਵਿੰਦਰ ਕੁਮਾਰ, ਸੁਖਵੰਤ ਕੌਰ ਆਦਿ ਉਚੇਚੇ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜੋਗਿੰਦਰ ਪਾਲ ਨੇ ਦੱਸਿਆ ਕਿ ਹੁਣ ਸਮਾਂ ਆ ਗਿਆ ਹੈ, ਜਦ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਫ਼ੈਸਲਾਕੁਨ ਲੜਾਈ ਵੱਲ ਵਧਿਆ ਜਾਵੇ, ਮੁਲਾਜ਼ਮ ਤਤਕਾਲ ਸਰਕਾਰ ਤੋਂ ਬਹੁਤੀ ਉਮੀਦ ਨਹੀਂ ਕਰਦੇ | ਲੀਡਰਸ਼ਿਪ ਨੇ ਫ਼ੈਸਲਾ ਕੀਤਾ ਹੈ ਕਿ ਬਿਨਾਂ ਪ੍ਰਾਪਤੀ ਵਾਪਸ ਨਹੀਂ ਆਉਣਾ, ਅਜਿਹੇ ਵਿਚ ਅਗਲੇ ਐਕਸ਼ਨ ਲਈ ਹੁਣ ਤੋਂ ਹੀ ਵਿਚਾਰਾਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ |
ਫ਼ਾਜ਼ਿਲਕਾ 'ਚ 9ਵੇਂ ਦਿਨ ਵੀ ਸਰਕਾਰੀ ਦਫ਼ਤਰਾਂ ਦੇ ਕੰਮ ਰਹੇ ਪੂਰੀ ਤਰ੍ਹਾਂ ਠੱਪ
ਫਾਜ਼ਿਲਕਾ, (ਅਮਰਜੀਤ ਸ਼ਰਮਾ)-ਸੂਬਾ ਕਮੇਟੀ ਦੇ ਸੱਦੇ 'ਤੇ ਪੰਜਾਬ ਅੰਦਰ ਚੱਲ ਰਹੀ ਮਨਿਸਟਰੀਅਲ ਕਾਮਿਆਂ ਦੀ ਹੜਤਾਲ ਫਾਜ਼ਿਲਕਾ ਵਿਚ ਅੱਜ 9ਵੇਂ ਦਿਨ ਵੀ ਜਾਰੀ ਰਹੀ | ਮਨਿਸਟਰੀਅਲ ਕਾਮਿਆਂ ਨੇ ਡੀ.ਸੀ. ਕੰਪਲੈਕਸ ਵਿਖੇ ਰੋਸ ਧਰਨਾ ਦਿੰਦਿਆਂ ਸਰਕਾਰ ਵਿਰੁੱਧ ਭੜਾਸ ਕੱਢਦਿਆਂ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨਣ ਦੀ ਬਜਾਏ ਕੈਬਨਿਟ ਸਬ ਕਮੇਟੀਆਂ ਬਣਾ ਕੇ ਡੰਗ ਟਪਾ ਰਹੀ ਹੈ | ਜਿਸ ਕਾਰਨ ਮੁਲਾਜ਼ਮਾਂ ਦਾ ਰੋਸ ਆਏ ਦਿਨ ਵਧਦਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਿਤਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀ ਹੋ ਜਾਂਦੀਆਂ, ਉੱਨਤੀ ਦੇਰ ਤੱਕ ਉਹ ਕੰਮ 'ਤੇ ਨਹੀ ਪਰਤਣਗੇ | ਉਨ੍ਹਾਂ ਕਿਹਾ ਕਿ ਅਗਲਾ ਪ੍ਰੋਗਰਾਮ ਉਲੀਕਣ ਲਈ ਚੰਡੀਗੜ੍ਹ ਵਿਖੇ ਮੀਟਿੰਗ ਹੋ ਰਹੀ ਹੈ, ਜਿਸ ਵਿਚ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ | ਇਸ ਮੌਕੇ ਜਸਵਿੰਦਰ ਸਿੰਘ ਜਨਰਲ ਸਕੱਤਰ, ਜਗਜੀਤ ਸਿੰਘ ਚੇਅਰਮੈਨ, ਹਰਭਜਨ ਸਿੰਘ ਖੂੰਗਰ ਸਰਪ੍ਰਸਤ, ਰੇਸ਼ਮ ਲਾਲ, ਸਤਨਾਮ ਸਿੰਘ, ਅੰਮਿ੍ਤਪਾਲ ਕੌਰ, ਕਿਰਨ ਬਾਲਾ, ਅਮਿੱਤ ਕੁਮਾਰ, ਅਜੇ ਕੁਮਾਰ, ਅੰਕੁਰ ਸ਼ਰਮਾ, ਦਿਵੇਸ਼ ਸ਼ਰਮਾ, ਮਨੋਹਰ ਸਚਦੇਵਾ, ਨੀਲਮ ਰਾਣੀ, ਆਸ਼ਾ ਰਾਣੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੇਅ ਕਮਿਸ਼ਨ ਸਮਾਂ ਬੱਧ ਕੀਤਾ ਜਾਵੇ, ਉਤਨੀ ਦੇਰ ਤੱਕ 15 ਪ੍ਰਤੀਸ਼ਤ ਅੰਤਿ੍ਮ ਰਾਹਤ ਦਿੱਤੀ ਜਾਵੇ, 200 ਰੁਪਏ ਲਗਾਇਆ ਜੱਜੀਆਂ ਟੈਕਸ ਵਾਪਸ ਲਿਆ ਜਾਵੇ, ਪੋ੍ਰਬੇਸ਼ਨ ਪੀਰੀਅਡ ਦੋ ਸਾਲ ਕੀਤਾ ਜਾਵੇ, ਪਦ-ਉੱਨਤੀ ਦਾ ਕੋਟਾ ਬਹਾਲ ਕੀਤਾ ਜਾਵੇ, ਸਰਕਾਰੀ ਕਰਮਚਾਰੀਆਂ ਨੂੰ 25 ਸਾਲ ਦੀ ਥਾਂ 20 ਸਾਲਾਂ ਸੇਵਾ ਪੂਰੀ ਕਰਨ 'ਤੇ 33 ਸਾਲ ਵਾਲਾ ਪੂਰਾ ਲਾਭ ਦਿੱਤਾ ਜਾਵੇ, ਫ਼ੀਲਡ ਅਤੇ ਕਰਮਚਾਰੀਆਂ ਦੇ ਸਪੈਸ਼ਲ ਅਨਾੳਾੂਸ ਬਹਾਲ ਕੀਤੇ ਜਾਣ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ |

ਵਿਆਹ ਸਮਾਗਮਾਂ 'ਚ ਭੜਕੀ ਅੱਗ ਕਾਰਨ 8 ਔਰਤਾਂ ਬੁਰੀ ਤਰ੍ਹਾਂ ਝੁਲਸੀਆਂ, 1 ਗੰਭੀਰ

ਫ਼ਾਜ਼ਿਲਕਾ, 21 ਫਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਨਵਾਂ ਸਲੇਮਸ਼ਾਹ ਦੀ ਇਕ ਢਾਣੀ 'ਤੇ ਵਿਆਹ ਵਾਲੇ ਘਰ ਰੋਟੀ ਬਣਾਉਣ ਸਮੇਂ ਭੜਕੀ ਅੱਗ ਨਾਲ 8 ਔਰਤਾਂ ਬੁਰੀ ਤਰ੍ਹਾਂ ਝੁਲਸ ਗਈਆਂ | ਪ੍ਰਾਪਤ ਜਾਣਕਾਰੀ ਅਨੁਸਾਰ ਨਵਾਂ ਸਲੇਮਸ਼ਾਹ ਦੀ ਢਾਣੀ ਲਾਭ ਸਿੰਘ ...

ਪੂਰੀ ਖ਼ਬਰ »

11 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਿਖ਼ਲਾਫ਼ ਮਾਮਲਾ ਦਰਜ

ਅਬੋਹਰ, 21 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਪਿੰਡ ਗੋਬਿੰਦਗੜ੍ਹ ਵਿਖੇ ਇਕ ਨਾਬਾਲਗ ਲੜਕੀ ਨਾਲ ਪਿੰਡ ਦਾ ਇਕ ਨੌਜਵਾਨ ਕਈ ਮਹੀਨਿਆਂ ਤੋਂ ਜਬਰ ਜਨਾਹ ਕਰ ਰਿਹਾ ਸੀ | ਪਰਿਵਾਰ ਨੂੰ ਪਤਾ ਲੱਗਾ ਤਾਂ ਪੁਲਿਸ ਕਾਰਵਾਈ ਕਰਵਾਈ ਗਈ | ਪੀੜਤ ਲੜਕੀ ਦੀ ਮਾਂ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਲੜਕੀ ਨੇ ਕੀਤੀ ਆਤਮ ਹੱਤਿਆ

ਅਬੋਹਰ, 21 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਇੱਥੋਂ ਦੀ ਪੰਜਪੀਰ ਟਿੱਬਾ ਨਿਵਾਸੀ ਇਕ ਲੜਕੀ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਆਤਮ ਹੱਤਿਆ ਕਰ ਲਈ ਹੈ | ਜਾਣਕਾਰੀ ਅਨੁਸਾਰ ਜੋਤੀ (18 ਸਾਲ) ਪੁੱਤਰੀ ਬਲਵਿੰਦਰ ਸਿੰਘ ਦਸਵੀਂ ਦੀ ਪੜ੍ਹਾਈ ਪੂਰੀ ਕਰਕੇ ਘਰੇ ਹੀ ...

ਪੂਰੀ ਖ਼ਬਰ »

ਵੋਟਾਂ ਦੀ ਰੰਜਿਸ਼ ਨੂੰ ਲੈ ਕੇ ਇਕ ਨੂੰ ਕੀਤਾ ਜ਼ਖ਼ਮੀ

ਫ਼ਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਪੈਂਦੇ ਪਿੰਡ ਸੋਢੀ ਵਾਲਾ ਅੰਦਰ ਹਮਲਾਵਰਾਂ ਨੇ ਤੇਜ਼ ਹਥਿਆਰਾਂ ਨਾਲ ਗੁਰਭੇਜ ਸਿੰਘ ਪੁੱਤਰ ਬਲਦੇਵ ਸਿੰਘ ਦੇ ਗੰਭੀਰ ਸੱਟਾਂ ਮਾਰ ਦੇਣ ਦੀ ਖ਼ਬਰ ਹੈ | ਹਮਲੇ ਦੀ ਵਜ੍ਹਾ ਰੰਜਿਸ਼ ...

ਪੂਰੀ ਖ਼ਬਰ »

ਏ. ਡੀ. ਸੀ. ਵਲੋਂ ਰਿਟਰਨਿੰਗ ਅਫ਼ਸਰਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਫ਼ਿਰੋਜ਼ਪੁਰ, 21 ਫਰਵਰੀ (ਤਪਿੰਦਰ ਸਿੰਘ)-ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਵਲੋਂ ਜ਼ਿਲ੍ਹੇ ਦੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਪੁਲਿਸ ਵਿਭਾਗ ਦੇ ਨੋਡਲ ਅਫ਼ਸਰਾਂ ਅਤੇ ਸਮੂਹ ਡੀ.ਐੱਸ.ਪੀਜ਼ ਨਾਲ ਮੀਟਿੰਗ ਕੀਤੀ ਗਈ, ਜਿਸ ...

ਪੂਰੀ ਖ਼ਬਰ »

ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ 5 ਲੱਖ ਤੋਂ ਵੱਧ ਨੂੰ ਮਿਲ ਰਿਹੈ ਲਾਭ-ਏ. ਡੀ. ਸੀ.

ਫ਼ਿਰੋਜ਼ਪੁਰ, 21 ਫਰਵਰੀ (ਤਪਿੰਦਰ ਸਿੰਘ)-ਪੰਜਾਬ ਸਰਕਾਰ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਗਰੀਬ ਤੇ ਲੋੜਵੰਦ ਯੋਗ ਲਾਭਪਾਤਰਾਂ ਨੂੰ 16 ਹਜ਼ਾਰ 730 ਮੀਟਰਿਕ ਟਨ ਕਣਕ ਵੰਡੀ ਜਾਣੀ ਹੈ, ਜਿਸ ਵਿਚੋਂ ਹੁਣ ਤੱਕ 5851.636 ਮੀਟਰਿਕ ਟਨ ਕਣਕ ਵੰਡੀ ਜਾ ...

ਪੂਰੀ ਖ਼ਬਰ »

ਆਬਕਾਰੀ ਵਿਭਾਗ ਦਾ ਹੌਲਦਾਰ ਅਤੇ ਸ਼ਰਾਬ ਠੇਕੇਦਾਰ ਦਾ ਕਰਿੰਦਾ ਰਿਸ਼ਵਤ ਲੈਂਦੇ ਕਾਬੂ

ਫ਼ਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ)-5 ਲੀਟਰ ਨਾਜਾਇਜ਼ ਸ਼ਰਾਬ ਸਮੇਤ ਫੜੇ ਜਾਣ ਦੇ ਦਰਜ ਪੁਲਿਸ ਮੁਕੱਦਮੇ ਨੂੰ ਰਫ਼ਾ-ਦਫ਼ਾ ਕਰਨ ਲਈ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਆਬਕਾਰੀ ਵਿਭਾਗ 'ਚ ਤਾਇਨਾਤ ਆਰ.ਓ. ਦੇ ਹੌਲਦਾਰ ਅਤੇ ਸ਼ਰਾਬ ਠੇਕੇਦਾਰ ਦੇ ...

ਪੂਰੀ ਖ਼ਬਰ »

2 ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਇਕ ਦੀ ਮੌਤ, ਦੋ ਜ਼ਖ਼ਮੀ

ਜ਼ੀਰਾ, 21 ਫਰਵਰੀ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਦੇ ਨਜ਼ਦੀਕੀ ਪਿੰਡ ਬੰਬ ਬੰਡਾਲਾ ਦੀ ਨਹਿਰ ਕੋਲ 2 ਮੋਟਰਸਾਈਕਲ ਸਵਾਰਾਂ ਦੀ ਆਪਸੀ ਆਹਮੋ-ਸਾਹਮਣੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਤੀਰਥ (36) ...

ਪੂਰੀ ਖ਼ਬਰ »

ਸਵਾ 20 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਫ਼ਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਮਖੂ ਅਧੀਨ ਪੈਂਦੇ ਪਿੰਡ ਤਲਵੰਡੀ ਨਿਪਾਲਾਂ ਤੋਂ ਸ਼ੱਕੀ ਨੂੰ ਕਾਬੂ ਕਰਕੇ ਉਸ ਕੋਲੋਂ ਸਵਾ 20 ਬੋਤਲਾਂ ਸ਼ਰਾਬ ਨਾਜਾਇਜ਼ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਦੀ ਸਬ ਇੰਸਪੈਕਟਰ ਗੀਤਾ ਨੇ ...

ਪੂਰੀ ਖ਼ਬਰ »

12ਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ

ਫ਼ਿਰੋਜ਼ਪੁਰ, 21 ਫਰਵਰੀ (ਤਪਿੰਦਰ ਸਿੰਘ)-ਆਰ.ਐਸ.ਡੀ. ਰਤਨ ਪਬਲਿਕ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਸਕੂਲ ਪ੍ਰਬੰਧਨ ਕਮੇਟੀ ਦੇ ਸੈਕਟਰੀ ਬੀ.ਬੀ. ਸਾਂਵਲਕਾ ਕਮੇਟੀ ਮੈਂਬਰ ਪੰਡਿਤ ...

ਪੂਰੀ ਖ਼ਬਰ »

30 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਮੰਡੀ ਅਰਨੀਵਾਲਾ, 21 ਫਰਵਰੀ (ਨਿਸ਼ਾਨ ਸਿੰਘ ਸੰਧੂ)-ਪੁਲਿਸ ਥਾਣਾ ਅਰਨੀਵਾਲਾ ਨੇ ਇਕ ਵਿਅਕਤੀ ਿਖ਼ਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਪੁਲਿਸ ਪਾਰਟੀ ਸਮੇਤ ਇਕ ਵਿਅਕਤੀ ਨੂੰ ਪਿੰਡ ...

ਪੂਰੀ ਖ਼ਬਰ »

ਸਵਾ 18 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਫ਼ਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਮਖੂ ਅਧੀਨ ਪੈਂਦੇ ਪਿੰਡ ਸੂਦਾਂ ਦੀ ਿਲੰਕ ਸੜਕ ਤੋਂ ਪੁਲਿਸ ਨੇ ਇਕ ਸ਼ੱਕੀ ਨੂੰ ਕਾਬੂ ਕਰਕੇ ਉਸ ਕੋਲੋਂ ਸਵਾ 18 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਹੌਲਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਦਾ ਦੌਰਾ ਕਰਵਾਇਆ

ਜ਼ੀਰਾ, 21 ਫਰਵਰੀ (ਮਨਜੀਤ ਸਿੰਘ ਢਿੱਲੋਂ)-ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮ ਵਰਕ ਪ੍ਰੋਜੈਕਟ ਅਧੀਨ ਚੱਲ ਰਹੇ ਆਟੋ ਮੋਬਾਈਲ ਵਿਸ਼ਾ ਪੜ੍ਹ ਰਹੇ ਜ਼ੀਰਾ ਦੇ ਜੀਵਨ ਮੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਪੰਜਾਬ ਰੋਡਵੇਜ਼ ਫ਼ਿਰੋਜ਼ਪੁਰ ...

ਪੂਰੀ ਖ਼ਬਰ »

ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ 23-24 ਨੂੰ , ਤਿਆਰੀਆਂ ਮੁਕੰਮਲ-ਭੁੱਲਰ

ਫ਼ਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ)-ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਪਾਈ ਮਰਦਾਨਾ ਨੂੰ ਸਮਰਪਿਤ 23 ਅਤੇ 24 ਫਰਵਰੀ ਨੂੰ ਫ਼ਿਰੋਜ਼ਪੁਰ ਸ਼ਹਿਰ ਕਰਵਾਏ ਜਾ ਰਹੇ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਦੀਆਂ ਤਿਆਰੀਆਂ ਮੁਕੰਮਲ ਕਰ ...

ਪੂਰੀ ਖ਼ਬਰ »

ਮੈਗਸੀਪਾ ਨੇ ਪੁਲਿਸ ਕਰਮਚਾਰੀਆਂ ਨੂੰ ਨਸ਼ਿਆਂ ਦੀ ਰੋਕਥਾਮ ਸਬੰਧੀ ਦਿੱਤੀ ਜਾਣਕਾਰੀ

ਫ਼ਿਰੋਜ਼ਪੁਰ, 21 ਫਰਵਰੀ (ਤਪਿੰਦਰ ਸਿੰਘ)-ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ (ਮੈਗਸਿਪਾ) ਪੰਜਾਬ ਵਲੋਂ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ ਦੇ ਸਹਿਯੋਗ ਨਾਲ ਪੁਲਿਸ ਲਾਈਨ ਫ਼ਿਰੋਜਪੁਰ ਵਿਖੇ ਪੁਲਿਸ ਕਰਮਚਾਰੀਆਂ ਲਈ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 'ਤੇ ਵਿਦਿਆਰਥੀਆਂ ਵਲੋਂ ਪ੍ਰਣ

ਗੁਰੂਹਰਸਹਾਏ, 21 ਫਰਵਰੀ (ਪਿ੍ਥਵੀ ਰਾਜ ਕੰਬੋਜ)-ਯੂਨੈਸਕੋ ਦੁਆਰਾ 21 ਫਰਵਰੀ ਨੂੰ ਵਿਸ਼ਵ ਭਰ ਵਿਚ ਮਨਾਏ ਗਏ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ, ਜਵਾਏ ਸਿੰਘ ਵਾਲਾ ਵਿਖੇ ਪੰਜਾਬੀ ਮਾਂ ਬੋਲੀ ਪ੍ਰਤੀ ਸਤਿਕਾਰ ਤੇ ਰੁਤਬੇ ਨੂੰ ...

ਪੂਰੀ ਖ਼ਬਰ »

ਭਗਤ ਦੁਨੀ ਚੰਦ ਦੀ ਯਾਦ 'ਚ ਸਾਲਾਨਾ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ

ਜ਼ੀਰਾ, 21 ਫਰਵਰੀ (ਮਨਜੀਤ ਸਿੰਘ ਢਿੱਲੋਂ)-ਨੇੜਲੇ ਪਿੰਡ ਮਹੀਆਂ ਵਾਲਾ ਕਲਾਂ ਵਿਖੇ ਸ਼੍ਰੋਮਣੀ ਸੰਤ ਭਗਤ ਦੁਨੀ ਚੰਦ ਜੀ ਦੀ 59ਵੀਂ ਸਾਲਾਨਾ ਬਰਸੀ 'ਤੇ ਸਮੂਹ ਗ੍ਰਾਮ ਪੰਚਾਇਤ, ਸਮਾਧੀ ਕਮੇਟੀ ਅਤੇ ਨੌਜਵਾਨ ਕਲੱਬ ਵਲੋਂ ਪ੍ਰਵਾਸੀ ਪੰਜਾਬੀਆਂ ਦੀ ਮਦਦ ਨਾਲ ਕਰਵਾਏ ਜਾਣ ...

ਪੂਰੀ ਖ਼ਬਰ »

ਭਾਰਤ ਸਵਾਭਿਮਾਨ ਟਰੱਸਟ ਦੀ ਮੀਟਿੰਗ

ਫ਼ਿਰੋਜ਼ਪੁਰ, 21 ਫਰਵਰੀ (ਤਪਿੰਦਰ ਸਿੰਘ)-ਭਾਰਤ ਸਵਾਭਿਮਾਨ ਟਰੱਸਟ ਦੀ ਵਿਸ਼ੇਸ਼ ਮੀਟਿੰਗ ਟਰੱਸਟ ਦੇ ਚੇਅਰਮੈਨ ਡਾ: ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਡੀ.ਸੀ.ਐਮ. ਜੈਨ ਸਕੂਲ ਫ਼ਿਰੋਜ਼ਪੁਰ ਛਾਉਣੀ ਵਿਖੇ ਹੋਈ | ਮੀਟਿੰਗ 'ਚ ਪਤੰਜਲੀ ਯੋਗ ਪੀਠ ਹਰਿਦੁਆਰ ਤੋਂ ਆਚਾਰੀਆ ...

ਪੂਰੀ ਖ਼ਬਰ »

ਮੀਰੀ-ਪੀਰੀ ਸੰਮੇਲਨ ਰਣਸੀਂਹ ਕਲਾਂ ਮੋਗਾ ਵਿਖੇ ਭਲਕੇ

ਮੁੱਦਕੀ, 21 ਫਰਵਰੀ (ਭਾਰਤ ਭੂਸ਼ਨ ਅਗਰਵਾਲ)-ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਜਵਾਨੀ ਨੂੰ ਬਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਂਦੀਆਂ ਚੋਣਾਂ ਵਿਚ ਚੰਗੇ ਉਮੀਦਵਾਰ ਅੱਗੇ ਲਿਆਉਣ ਲਈ ਅਤੇ ਪੰਜਾਬ ਸਰਕਾਰ ਵਿਚ ਅਗਾਂਹ ਵਧੂ ਸੋਚ ਵਾਲੇ ...

ਪੂਰੀ ਖ਼ਬਰ »

ਆਯੁਸ਼ ਵਿਭਾਗ ਪੰਜਾਬ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਜ਼ੀਰਾ, 21 ਫਰਵਰੀ (ਮਨਜੀਤ ਸਿੰਘ ਢਿੱਲੋਂ)-ਡਾਇਰੈਕਟਰ ਆਯੁਰਵੈਦਾਂ ਪੰਜਾਬ ਡਾ: ਰਾਕੇਸ਼ ਸ਼ਰਮਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ: ਅਜੇ ਭਾਰਤੀ, ਕੋਆਰਡੀਨੇਟਰ ਡਾ: ਦਰਬਾਰਾ ਸਿੰਘ ਭੁੱਲਰ ਦੀ ਯੋਗ ਅਗਵਾਈ ਹੇਠ ਡਾ: ...

ਪੂਰੀ ਖ਼ਬਰ »

ਚੀਫ਼ ਐਗਰੀਕਲਚਰ ਅਫ਼ਸਰ ਵਲੋਂ ਵਿਭਾਗੀ ਅਧਿਕਾਰੀ ਅਤੇ ਡੀਲਰਾਂ ਨਾਲ ਮੀਟਿੰਗ

ਜ਼ੀਰਾ, 21 ਫਰਵਰੀ (ਮਨਜੀਤ ਸਿੰਘ ਢਿੱਲੋਂ)-ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਡਾ: ਮਨਜੀਤ ਸਿੰਘ ਵਲੋਂ ਜ਼ੀਰਾ ਵਿਖੇ ਵਿਭਾਗੀ ਅਧਿਕਾਰੀ ਅਤੇ ਪੈਸਟੀਸਾਈਡ ਡੀਲਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਜਿੱਥੇ ਉਨ੍ਹਾਂ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਨੇ 'ਸੰਕਲਪ ਸੇ ਸਿੱਧੀ' ਪ੍ਰੋਗਰਾਮ ਕਰਵਾਇਆ

ਫ਼ਿਰੋਜ਼ਪੁਰ, 21 ਫਰਵਰੀ (ਤਪਿੰਦਰ ਸਿੰਘ)-ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵਲੋਂ ਪੰਜਾਬ ਕਾਲਜ ਆਫ਼ ਫਾਰਮੇਸੀ, ਪਿੰਡ ਸਾਂਈਆਂ ਵਾਲਾ ਫ਼ਿਰੋਜ਼ਪੁਰ ਵਿਖੇ 'ਸੰਕਲਪ ਸੇ ਸਿੱਧੀ' ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਰਾਕੇਸ਼ ਪਾਠਕ ਅਤੇ ਨੀਲਮ ਪਾਠਕ ਡਾਇਰੈਕਟਰ ...

ਪੂਰੀ ਖ਼ਬਰ »

ਵਿਸ਼ਵ ਮਾਂ ਬੋਲੀ ਦਿਵਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਚੇਤਨਾ ਮੰਚ ਵਲੋਂ ਸਮਾਗਮ

ਮਮਦੋਟ, 21 ਫਰਵਰੀ (ਸੁਖਦੇਵ ਸਿੰਘ ਸੰਗਮ)-ਪੰਜਾਬੀ ਮਾਂ ਬੋਲੀ ਦਿਹਾੜੇ 'ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਚੇਤਨਾ ਮੰਚ ਮਮਦੋਟ ਵਲੋਂ ਮਮਦੋਟ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਲੇਖ ਅਤੇ ਕਵਿਤਾਵਾਂ ਪੇਸ਼ ...

ਪੂਰੀ ਖ਼ਬਰ »

ਆਲ ਇੰਡੀਆ ਆਂਗਣਵਾੜੀ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਧਰਨਾ

ਜ਼ੀਰਾ, 21 ਫਰਵਰੀ (ਮਨਜੀਤ ਸਿੰਘ ਢਿੱਲੋਂ)-ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਆਲ ਇੰਡੀਆ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ ਅਨੁਸਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਕੁਲਵਿੰਦਰ ਕੌਰ ਸ਼ਾਹਵਾਲਾ ਬਲਾਕ ਪ੍ਰਧਾਨ ਜ਼ੀਰਾ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਡੀ. ਸੀ. ਫ਼ਿਰੋਜ਼ਪੁਰ ਨੂੰ ਪੰਜਾਬ ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਮੰਗ-ਪੱਤਰ

ਮਖੂ, 21 ਫਰਵਰੀ (ਮੇਜਰ ਸਿੰਘ ਥਿੰਦ)-ਜ਼ਿਲ੍ਹਾ ਫ਼ਿਰੋਜ਼ਪੁਰ ਦੀ ਨੰਬਰਦਾਰ ਯੂਨੀਅਨ ਵਲੋਂ ਫ਼ਿਰੋਜ਼ਪੁਰ ਪ੍ਰਧਾਨ ਕੁਲਦੀਪ ਸਿੰਘ ਬਾਹਰਵਾਲੀ, ਤਹਿਸੀਲ ਜ਼ੀਰਾ ਦੇ ਪ੍ਰਧਾਨ ਲਖਵਿੰਦਰ ਸਿੰਘ ਵਾਹੀ ਅਤੇ ਕੈਸ਼ੀਅਰ ਦਲਜੀਤ ਸਿੰਘ ਸੰਧੂ ਵਲੋਂ ਪੰਜਾਬ ਨੰਬਰਦਾਰ ਯੂਨੀਅਨ ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਵਲੋਂ ਸਾਹੀਵਾਲ ਨਸਲ ਸਬੰਧੀ ਕਾਫ਼ ਰੈਲੀ

ਮੰਡੀ ਲਾਧੂਕਾ, 21 ਫਰਵਰੀ (ਰਾਕੇਸ਼ ਛਾਬੜਾ)-ਪਸ਼ੂ ਪਾਲਣ ਵਿਭਾਗ ਵਲੋਂ ਗਾਵਾਂ ਦੀ ਦੇਸੀ ਨਸਲ ਸਾਹੀਵਾਲ ਨੂੰ ਪਾਲਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਪਿੰਡ ਲਾਧੂਕਾ ਵਿਖੇ ਸਾਹੀਵਾਲ ਪ੍ਰਾਜੈਕਟ ਅਧੀਨ ਪਿਛਲੇ ਸਮੇਂ ਦੌਰਾਨ ਪੈਦਾ ਹੋਏ ਵੱਛੇ-ਵੱਛੀਆਂ ਦੀ ਕਾਫ਼ ...

ਪੂਰੀ ਖ਼ਬਰ »

ਦਿੱਲੀ ਧਰਨੇ 'ਚ ਸ਼ਾਮਿਲ ਹੋਣ ਲਈ ਮੁਲਾਜ਼ਮ ਵੱਡੀ ਗਿਣਤੀ 'ਚ ਰਵਾਨਾ

ਫ਼ਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ)-ਮੁਲਾਜ਼ਮਾਂ ਦੇ ਹੱਕਾਂ-ਅਧਿਕਾਰਾਂ ਦੀ ਪੂਰਤੀ ਲਈ ਆਲ ਇੰਡੀਆ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਅਗਵਾਈ ਹੇਠ ਮੁਲਾਜ਼ਮਾਂ ਵਲੋਂ ਦਿੱਲੀ ਜੰਤਰ-ਮੰਤਰ 'ਤੇ ਧਰਨਾ ਦੇਣ ਉਪਰੰਤ ਪਾਰਲੀਮੈਂਟ ਵੱਲ ਕੱਢੇ ਜਾਣ ਵਾਲੇ ਰੋਸ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਫ਼ਿਰੋਜ਼ਪੁਰ, 21 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)-ਡਾਕਟਰ ਐਸ.ਪੀ. ਸਿੰਘ ਓਬਰਾਏ (ਦੁਬਈ) ਦੀ ਅਗਵਾਈ ਹੇਠ ਸਥਾਪਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਇਤਿਹਾਸਕ ਪਿੰਡ ਫ਼ਿਰੋਜ਼ਸ਼ਾਹ ਵਿਖੇ ਆਜ਼ਾਦ ਯੂਥ ਕਲੱਬ ਦੇ ਸਹਿਯੋਗ ਨਾਲ ਇਕ ਰੋਜਾ ਅੱਖਾਂ ਦਾ ਫ਼ਰੀ ...

ਪੂਰੀ ਖ਼ਬਰ »

ਪੀ. ਏ. ਯੂ. ਸੀ. ਆਰ. ਐਮ. ਜ਼ਿਲ੍ਹਾ ਫ਼ਿਰੋਜ਼ਪੁਰ ਐਸੋਸੀਏਸ਼ਨ ਦੀ ਚੋਣ

ਫ਼ਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨਾਂ ਵਿਚ ਹੀ ਖਪਤ ਕਰਨ 'ਚ ਜੁਟੇ ਕਿਸਾਨਾਂ ਦੇ ਸਮੂਹ ਜ਼ਿਲ੍ਹਾ ਪੱਧਰ 'ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਅਗਵਾਈ ਹੇਠ ਬਣਾਏ ...

ਪੂਰੀ ਖ਼ਬਰ »

ਸੀਵਰੇਜ ਕਾਮਿਆਂ ਦੇ ਹੱਕ 'ਚ ਆਧਸ ਵਲੋਂ ਪੈਦਲ ਰੋਸ ਮਾਰਚ

ਫ਼ਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ)-ਸੀਵਰੇਜ ਸਫ਼ਾਈ ਸੇਵਕਾਂ ਦੇ ਜੀਵਨ ਨੂੰ ਬਚਾਉਣ ਅਤੇ ਵੱਧ ਤੋਂ ਵੱਧ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਆਵਾਜ਼ ਉਠਾਉਂਦਿਆਂ ਆਦਿ ਧਰਮ ਸਮਾਜ (ਆਧਸ) ਪੰਜਾਬ ਦੀ ਅਗਵਾਈ ਹੇਠ ਸਫ਼ਾਈ ਸੇਵਕਾਂ ਅਤੇ ਸਮਾਜ ਦੇ ਆਗੂਆਂ ਵਲੋਂ ...

ਪੂਰੀ ਖ਼ਬਰ »

ਪ੍ਰਧਾਨ ਅਸ਼ੀਸ਼ਪ੍ਰੀਤ ਸਿੰਘ ਸਾਂਈਆਂ ਵਾਲਾ ਨੇ ਸੁਣੇ ਪੀੜਤ ਪਰਿਵਾਰਾਂ ਦੇ ਦੁਖੜੇ

ਫ਼ਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ)-ਕਰਜ਼ੇ ਦੇ ਬੋਝ ਹੇਠ ਦੱਬ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਪਿਛਲੀ ਬਾਦਲ ਸਰਕਾਰ ਵਲੋਂ ਦਿੱਤੀ ਜਾਂਦੀ ਨਾਲੋ-ਨਾਲ ਮੁਆਵਜ਼ਾ ਰਾਸ਼ੀ 'ਤੇ ਰੋਕ ਲੱਗਣ ਅਤੇ ਸਹਾਇਤਾ ਦੇਣ 'ਚ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਵਿਗਿਆਨ ਮੁਕਾਬਲੇ 'ਚ ਮਾਰੀਆਂ ਮੱਲਾਂ

ਅਬੋਹਰ, 21 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਨਵੀਂ ਦਿੱਲੀ ਵਿਖੇ ਹੋਈ ਸਾਇੰਸ ਓਲੰਪੀਅਡ ਫਾਊਾਡੇਸ਼ਨ ਵਲੋਂ ਕਰਵਾਈ ਗਈ ਅੰਤਰਰਾਸ਼ਟਰੀ ਵਿਗਿਆਨ ਪ੍ਰਤੀਯੋਗਤਾ ਵਿਚ ਭਾਗ ਲੈ ਕੇ ਸਿਮੀਗੋ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ | ਇਨ੍ਹਾਂ ...

ਪੂਰੀ ਖ਼ਬਰ »

ਮਾਈ ਭਾਗੋ ਸਕੀਮ ਤਹਿਤ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਵੰਡੇ ਸਾਈਕਲ

ਕੁੱਲਗੜ੍ਹੀ, 21 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਲੜਕੀਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮਾਈ ਭਾਗੋ ਵਿੱਦਿਆ ਸਕੀਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਦੇ ਹਾਸ਼ਮ ਫ਼ਿਰੋਜ਼ਪੁਰ ਵਿਖੇ ...

ਪੂਰੀ ਖ਼ਬਰ »

ਰਿਸ਼ਵਤ ਮਾਮਲੇ ਵਿਚ ਗਿ੍ਫ਼ਤਾਰ ਸਿਪਾਹੀ ਦੇ ਘਰ ਤੋਂ ਸ਼ਰਾਬ ਬਰਾਮਦ

ਜਲਾਲਾਬਾਦ, 21 ਫਰਵਰੀ (ਕਰਨ ਚੁਚਰਾ/ਹਰਪ੍ਰੀਤ ਸਿੰਘ ਪਰੂਥੀ)-ਬੀਤੇ ਦਿਨੀਂ ਵਿਜੀਲੈਂਸ ਬਿਊਰੋ ਵਲੋਂ ਨਾਜਾਇਜ਼ ਸ਼ਰਾਬ ਬਰਾਮਦਗੀ ਮਾਮਲੇ ਵਿਚ ਪਰਚਾ ਨਾ ਦਰਜ ਕਰਨ ਸੰਬੰਧੀ ਰਿਸ਼ਵਤ ਲੈਣ ਦੇ ਜੁਰਮ ਵਿਚ ਗਿ੍ਫ਼ਤਾਰ ਸਿਪਾਹੀ ਕੰਵਲਜੀਤ ਸਿੰਘ (ਆਈ.ਆਰ.ਬੀ) ਵਾਸੀ ਦਸ਼ਮੇਸ਼ ...

ਪੂਰੀ ਖ਼ਬਰ »

-ਮਾਮਲਾ ਸ਼ਹਿਰ ਦੀਆਂ ਸੜਕਾਂ 'ਤੇ ਪਏ ਟੋਇਆਂ ਕਰਕੇ ਹੋ ਰਹੇ ਹਾਦਸਿਆਂ ਦਾ- ਅਦਾਲਤ ਵਲੋਂ ਸਕੱਤਰ ਲੋਕਲ ਬਾਡੀ ਪੰਜਾਬ, ਡਿਪਟੀ ਡਾਇਰੈਕਟਰ ਤੇ ਈ. ਓ. ਨੂੰ ਸੰਮਨ ਜਾਰੀ

ਫ਼ਿਰੋਜ਼ਪੁਰ, 21 ਫਰਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਸ਼ਹਿਰ ਦੀਆਂ ਸੜਕਾਂ 'ਤੇ ਪਏ ਮਾਰੂ ਟੋਇਆਂ ਕਰਕੇ ਆਏ ਦਿਨ ਹੋਣ ਵਾਲੇ ਸੜਕੀ ਹਾਦਸਿਆਂ ਕਰਕੇ ਮੌਤ ਦੇ ਮੂੰਹ 'ਚ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਖ਼ਾਤਰ ਲਾਈਫ਼ ਸੇਵਰ ਕਲੱਬ ਨੇ ਲੋਕ ਪੱਖੀ ਮਸਲੇ ਨੂੰ ਹੱਲ ...

ਪੂਰੀ ਖ਼ਬਰ »

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ੀਰਾ ਦੀ ਮੀਟਿੰਗ

ਜ਼ੀਰਾ, 21 ਫਰਵਰੀ (ਮਨਜੀਤ ਸਿੰਘ ਢਿੱਲੋਂ)-ਸੇਵਾ-ਮੁਕਤ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ੀਰਾ ਦੀ ਮੀਟਿੰਗ ਪੈਨਸ਼ਨਰਜ਼ ਦਫ਼ਤਰ ਜ਼ੀਰਾ ਵਿਖੇ ਪ੍ਰਧਾਨ ਕਿੱਕਰ ਸਿੰਘ ਦੀ ਪ੍ਰਧਾਨਗੀ 'ਚ ਹੋਈ | ਮੀਟਿੰਗ ਮੌਕੇ ਹਾਜ਼ਰ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਭ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX