ਤਾਜਾ ਖ਼ਬਰਾਂ


ਭਗੌੜੇ ਨੇ ਪਤਨੀ ਤੇ ਧੀ ਦੇ ਮਾਰੀਆਂ ਗੋਲੀਆਂ , ਧੀ ਦੀ ਮੌਤ, ਪਤਨੀ ਗੰਭੀਰ
. . .  1 day ago
ਗੜ੍ਹਸ਼ੰਕਰ, 21 ਮਾਰਚ (ਧਾਲੀਵਾਲ)- ਪੁਲਿਸ ਹਿਰਾਸਤ ਵਿਚੋਂ ਭਗੌੜੇ ਇੱਥੋਂ ਦੇ ਪਿੰਡ ਬਸਤੀ ਸੈਂਸੀਆਂ (ਦੇਨੋਵਾਲ ਖ਼ੁਰਦ) ਦੇ ਮੇਜਰ ਨਾਮੀ ਵਿਅਕਤੀ ਵੱਲੋਂ ਅੱਜ ਦੇਰ ਸ਼ਾਮ 7.15 ਕੁ ਵਜੇ ਆਪਣੇ ਘਰ ਵਿਚ ਰਿਵਾਲਵਰ ...
ਨਾਗਾਲੈਂਡ ਤੋਂ ਕੇ.ਐੱਲ ਚਿਸ਼ੀ ਹੋਣਗੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ
. . .  1 day ago
ਕੋਹਿਮਾ, 21 - ਨਾਗਾਲੈਂਡ ਕਾਂਗਰਸ ਦੇ ਪ੍ਰਧਾਨ ਕੇ ਥੈਰੀ ਨੇ ਅੱਜ ਐਲਾਨ ਕੀਤਾ ਕਿ ਸਾਬਕਾ ਮੁੱਖ ਮੰਤਰੀ ਕੇ.ਐੱਲ ਚਿਸ਼ੀ ਨਾਗਾਲੈਂਡ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹੋਣਗੇ।
ਪ੍ਰੇਸ਼ਾਨੀ ਕਾਰਨ ਸ਼ਾਦੀਸ਼ੁਦਾ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ
. . .  1 day ago
ਸੁਲਤਾਨਵਿੰਡ, 21 ਮਾਰਚ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ’ਚ ਘਰ ਪ੍ਰੇਸ਼ਾਨੀ ਤੇ ਚੱਲਦਿਆਂ ਇਕ ਸ਼ਾਦੀਸ਼ੁਦਾ ਨੋਜਵਾਨ ਵੱਲੋਂ ਨਹਿਰ ’ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ।ਇਸ ਦੀ ...
ਹੋਲੇ ਮਹੱਲੇ ਦੀ ਸੰਪੂਰਨਤਾ 'ਤੇ ਐੱਸ.ਜੀ.ਪੀ.ਸੀ ਨੇ ਸਜਾਇਆ ਮਹੱਲਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਸਿੱਖ ਪੰਥ ਦੇ ਨਿਆਰੇਪਣ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੀ ਸੰਪੂਰਨਤਾ 'ਤੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ...
ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਮਾਰਚ - ਕੇਂਦਰੀ ਮੰਤਰੀ ਜੇ.ਪੀ ਨੱਢਾ ਨੇ ਅੱਜ ਪ੍ਰੈੱਸ ਵਾਰਤਾ ਦੌਰਾਨ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ 182 ਉਮੀਦਵਾਰਾਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ...
ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ
. . .  1 day ago
ਸ੍ਰੀਨਗਰ, 21 ਮਾਰਚ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
15 ਹਜ਼ਾਰ ਰੁਪਏ ਰਿਸ਼ਵਤ ਦੇ ਮਾਮਲੇ 'ਚ ਏ.ਐੱਸ.ਆਈ ਗ੍ਰਿਫ਼ਤਾਰ
. . .  1 day ago
ਨਵਾਂਸ਼ਹਿਰ, 21 ਮਾਰਚ - ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਥਾਣਾ ਰਾਹੋਂ ਵਿਖੇ ਤਾਇਨਾਤ ਏ.ਐਸ.ਆਈ ਬਲਵਿੰਦਰ ਸਿੰਘ ਨੂੰ 15 ਹਾਜ਼ਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਚ...
ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਦੇਹਾਂਤ
. . .  1 day ago
ਚੰਡੀਗੜ੍ਹ, 21 ਮਾਰਚ - ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। 92 ਸਾਲਾਂ ਬਲਵੰਤ ਸਿੰਘ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ...
ਸਕੂਲ ਪ੍ਰਿੰਸੀਪਲ ਦੀ ਹਿਰਾਸਤ 'ਚ ਹੋਈ ਮੌਤ ਖ਼ਿਲਾਫ਼ ਵਪਾਰੀਆਂ ਵੱਲੋਂ ਪ੍ਰਦਰਸ਼ਨ
. . .  1 day ago
ਸ੍ਰੀਨਗਰ, 21 ਮਾਰਚ - - ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ ਦੇ ਵਿਰੋਧ ਵਿਚ ਸ੍ਰੀਨਗਰ ਵਿਖੇ ਵਪਾਰੀਆਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ੀਆਂ ਖ਼ਿਲਾਫ਼...
ਬੀਜੂ ਜਨਤਾ ਦਲ ਰਾਜ ਸਭਾ ਮੈਂਬਰ ਦਾ ਪੁੱਤਰ ਭਾਜਪਾ 'ਚ ਸ਼ਾਮਲ
. . .  1 day ago
ਭੁਵਨੇਸ਼ਵਰ, 21 ਮਾਰਚ - ਭੁਵਨੇਸ਼ਵਰ ਤੋਂ ਰਾਜ ਸਭਾ ਮੈਂਬਰ ਪ੍ਰਸ਼ਾਂਤ ਨੰਦਾ ਦੇ ਬੇਟਾ ਰਿਸ਼ਵ ਨੰਦਾ ਅੱਜ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ...
ਬੇਟੇ ਦੀ ਉਮੀਦਵਾਰੀ ਦਾ ਵਿਰੋਧ ਕਰਨ ਵਾਲੇ ਕਾਂਗਰਸੀਆਂ ਤੋਂ ਨਹੀ ਮੰਗਾਂਗਾ ਸਮਰਥਨ - ਕੁਮਾਰ ਸਵਾਮੀ
. . .  1 day ago
ਬੈਂਗਲੁਰੂ, 21 ਮਾਰਚ - ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ.ਕੁਮਾਰ ਸਵਾਮੀ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਨਿਖਿਲ ਕੁਮਾਰ ਸਵਾਮੀ ਦੀ ਲੋਕ ਸਭਾ ਚੋਣਾਂ ਲਈ ਉਮੀਦਵਾਰੀ ਦਾ ਵਿਰੋਧ ਕਰਨ...
ਅੱਤਵਾਦੀਆਂ ਵੱਲੋਂ ਬੰਧਕ ਬਣਾਏ ਇੱਕ ਵਿਅਕਤੀ ਨੂੰ ਪੁਲਿਸ ਨੇ ਸੁਰੱਖਿਅਤ ਬਚਾਇਆ
. . .  1 day ago
ਸ੍ਰੀਨਗਰ, 21 ਮਾਰਚ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਪੈਂਦੇ ਹਾਜਿਨ ਵਿਖੇ ਮੁੱਠਭੇੜ ਦੌਰਾਨ ਅੱਤਵਾਦੀਆਂ ਨੇ 2 ਲੋਕਾਂ ਨੂੰ ਬੰਧਕ ਬਣਾ ਲਿਆ ਸੀ, ਜਿਨ੍ਹਾਂ ਵਿਚੋਂ ਇੱਕ ਨੂੰ ਪੁਲਿਸ...
ਆਈ.ਐਨ.ਐੱਲ.ਡੀ ਵਿਧਾਇਕ ਰਣਬੀਰ ਗੰਗਵਾ ਭਾਜਪਾ 'ਚ ਸ਼ਾਮਲ
. . .  1 day ago
ਚੰਡੀਗੜ੍ਹ, 21 ਮਾਰਚ - ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਰਣਬੀਰ ਗੰਗਵਾ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ ਵਿਚ ਭਾਜਪਾ ਵਿਚ ਸ਼ਾਮਲ ਹੋ...
ਤੈਰਦੇ ਹੋਏ ਨਦੀ 'ਚ ਡੁੱਬੇ 5 ਲੋਕ
. . .  1 day ago
ਪਟਨਾ, 21 ਮਾਰਚ - ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਵਿਚ ਇੱਕ ਨਦੀ ਵਿਚ ਤੈਰਦੇ ਸਮੇਂ 5 ਲੋਕ ਨਦੀ ਦੇ ਪਾਣੀ ਵਿਚ ਡੁੱਬ...
ਚੀਨ : ਕੈਮੀਕਲ ਪਲਾਂਟ ਧਮਾਕੇ 'ਚ 6 ਮੌਤਾਂ
. . .  1 day ago
ਬੀਜਿੰਗ, 21 ਮਾਰਚ - ਚੀਨ ਵਿਖੇ ਇੱਕ ਕੈਮੀਕਲ ਪਲਾਂਟ ਵਿਚ ਹੋਏ ਧਮਾਕੇ ਦੌਰਾਨ ੬ ਲੋਕਾਂ ਦੀ ਮੌਤ ਹੋ ਗਈ, ਜਦਕਿ 30 ਲੋਕ ਜ਼ਖਮੀ ਦੱਸੇ ਜਾ ਰਹੇ...
ਦੋ ਵੱਖ ਵੱਖ ਸੜਕ ਹਾਦਸਿਆਂ 'ਚ 6 ਮੌਤਾਂ, 5 ਜ਼ਖਮੀ
. . .  1 day ago
ਜਿਨਸੀ ਸ਼ੋਸ਼ਣ ਮਾਮਲੇ 'ਚ ਸੀ.ਬੀ-ਸੀ.ਆਈ.ਡੀ ਵੱਲੋਂ ਕਾਂਗਰਸੀ ਆਗੂ ਨੂੰ ਨੋਟਿਸ
. . .  1 day ago
ਹੋਲੀ ਮਨਾਉਂਦੇ ਸਮੇਂ ਭਾਜਪਾ ਵਿਧਾਇਕ ਯੋਗੇਸ਼ ਵਰਮਾ ਦੇ ਲੱਗੀ ਗੋਲੀ
. . .  1 day ago
ਰਾਮ ਗੋਪਾਲ ਯਾਦਵ ਦਾ ਬਿਆਨ ਜਵਾਨਾਂ ਦਾ ਮਨੋਬਲ ਤੋੜਨ ਵਾਲਾ - ਯੋਗੀ
. . .  1 day ago
ਰਾਜਨਾਥ, ਕੇਜਰੀਵਾਲ, ਮਮਤਾ ਨੇ ਨਹੀ ਮਨਾਈ ਹੋਲੀ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਧਾਰਵਾੜ ਇਮਾਰਤ ਹਾਦਸਾ : ਮੌਤਾਂ ਦੀ ਗਿਣਤੀ ਵੱਧ ਕੇ ਹੋਈ 11
. . .  1 day ago
1.13 ਕੁਇੰਟਲ ਚੂਰਾ ਪੋਸਤ ਸਮੇਤ ਟਰੱਕ ਚਾਲਕ ਕਾਬੂ
. . .  1 day ago
ਰਾਏਕੋਟ ਦੀ ਸ਼ਾਮਲੀ ਸ਼ਰਮਾ ਨੇ ਸਪੈਸ਼ਲ ਉਲੰਪਿਕਸ 'ਚ ਜਿੱਤਿਆ ਗੋਲਡ
. . .  1 day ago
ਭਾਜਪਾ ਵੱਲੋਂ ਅਰੁਣਾਚਲ ਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਇਨੋਵਾ ਦੀ ਟੱਕਰ 55 ਸਾਲਾਂ ਵਿਅਕਤੀ ਦੀ ਮੌਤ
. . .  1 day ago
ਜੀਪ ਤੇ ਟਰੈਕਟਰ ਟਰਾਲੀ ਦੀ ਟੱਕਰ 'ਚ 5 ਮੌਤਾਂ
. . .  1 day ago
ਕਾਬੁਲ ਵਿਖੇ ਲੜੀਵਾਰ ਧਮਾਕਿਆਂ 'ਚ 30 ਮੌਤਾਂ, 23 ਜ਼ਖਮੀ
. . .  1 day ago
ਅਚਨਚੇਤ ਗੋਲੀ ਚੱਲਣ ਨਾਲ ਹੋਮਗਾਰਡ ਦੇ ਜਵਾਨ ਦੀ ਮੌਤ
. . .  1 day ago
ਜੰਗਬੰਦੀ ਦੀ ਉਲੰਘਣਾ 'ਚ ਇੱਕ ਜਵਾਨ ਸ਼ਹੀਦ
. . .  1 day ago
ਪੁਲਵਾਮਾ ਹਮਲਾ ਇੱਕ ਸਾਜ਼ਿਸ਼ - ਰਾਮ ਗੋਪਾਲ ਯਾਦਵ
. . .  1 day ago
ਅਧਿਆਪਕਾਂ ਨੇ ਅਨੋਖੇ ਢੰਗ ਨਾਲ ਮਨਾਈ ਹੋਲੀ
. . .  1 day ago
ਅੱਤਵਾਦੀਆਂ ਦੇ ਹਮਲੇ 'ਚ ਐੱਸ.ਐੱਚ.ਓ ਸਮੇਤ 2 ਪੁਲਿਸ ਮੁਲਾਜ਼ਮ ਜ਼ਖਮੀ
. . .  1 day ago
ਨਹੀ ਲੜਗਾ ਲੋਕ ਸਭਾ ਚੋਣ - ਕਲਰਾਜ ਮਿਸ਼ਰਾ
. . .  1 day ago
ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਹੋਈ ਘਰ ਵਾਪਸੀ
. . .  1 day ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਤੇ ਨਿਹੰਗ ਜਥੇਬੰਦੀਆਂ ਵੱਲੋਂ ਭਲਕੇ ਕੱਢਿਆ ਜਾਵੇਗਾ ਮਹੱਲਾ
. . .  1 day ago
ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ 'ਚ ਕਰ ਸਕਦੇ ਨੇ ਪਾਰਟੀ ਉਮੀਦਵਾਰ ਦਾ ਐਲਾਨ
. . .  1 day ago
ਨਿਊਜ਼ੀਲੈਂਡ 'ਚ ਫ਼ੌਜੀ ਸ਼ੈਲੀ ਦੀਆਂ ਸਾਰੀਆਂ ਬੰਦੂਕਾਂ 'ਤੇ ਪਾਬੰਦੀ ਆਇਦ
. . .  1 day ago
ਅਫਰੀਕੀ ਮੂਲ ਦੇ ਵਿਅਕਤੀ ਨੇ ਇਟਲੀ ਵਿਚ ਬੱਚਿਆਂ ਨਾਲ ਭਰੀ ਬੱਸ ਨੂੰ ਲਗਾਈ ਅੱਗ
. . .  1 day ago
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਸਿੱਟ ਨੇ ਡੇਰਾ ਮੁਖੀ ਤੋਂ ਪੁੱਛਗਿੱਛ ਲਈ ਅਦਾਲਤ ਤੋ ਲਈ ਇਜਾਜ਼ਤ
. . .  1 day ago
ਧਾਰਵਾੜ ਇਮਾਰਤ ਹਾਦਸਾ : ਹੁਣ ਤੱਕ 7 ਮੌਤਾਂ
. . .  1 day ago
ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਨੇ ਹੋਲੀ ਦੀਆਂ ਦਿੱਤੀਆਂ ਵਧਾਈਆਂ
. . .  1 day ago
ਅਦਾਰਾ 'ਅਜੀਤ' ਵੱਲੋਂ ਹੋਲੀ ਤੇ ਹੋਲਾ ਮਹੱਲਾ ਦੇ ਮੌਕੇ 'ਤੇ ਸ਼ੁੱਭਕਾਮਨਾਵਾਂ
. . .  1 day ago
ਅੱਜ ਦਾ ਵਿਚਾਰ
. . .  1 day ago
ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  2 days ago
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  2 days ago
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  2 days ago
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  2 days ago
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  2 days ago
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਫੱਗਣ ਸੰਮਤ 550
ਿਵਚਾਰ ਪ੍ਰਵਾਹ: ਉਸ ਸ਼ਰਧਾ ਦਾ ਕੋਈ ਫ਼ਾਇਦਾ ਨਹੀਂ, ਜਿਸ ਨੂੰ ਅਮਲ ਵਿਚ ਨਾ ਲਿਆਂਦਾ ਜਾ ਸਕਦਾ ਹੋਵੇ। -ਮਹਾਤਮਾ ਗਾਂਧੀ

ਸਾਡੀ ਸਿਹਤ

ਤੰਦਰੁਸਤੀ ਲਈ ਖਾਓ ਹਰੀਆਂ ਸਬਜ਼ੀਆਂ

ਮੇਵੇ ਅਤੇ ਫਲ ਹਰ ਵਿਅਕਤੀ ਨਹੀਂ ਖ਼ਰੀਦ ਸਕਦਾ ਪਰ ਹਰੀਆਂ ਸਬਜ਼ੀਆਂ ਖਰੀਦਣਾ ਕੋਈ ਮੁਸ਼ਕਿਲ ਗੱਲ ਨਹੀਂ। ਗਰਮੀ ਦੇ ਮੌਸਮ ਵਿਚ ਹਰੀਆਂ ਸਬਜ਼ੀਆਂ ਮਹਿੰਗੀਆਂ ਜ਼ਰੂਰ ਮਿਲਦੀਆਂ ਹਨ ਪਰ ਸਰਦੀ ਦੇ ਮੌਸਮ ਵਿਚ ਹਰੀਆਂ ਸਬਜ਼ੀਆਂ ਜ਼ਿਆਦਾ ਮਾਤਰਾ ਵਿਚ ਘੱਟ ਕੀਮਤ 'ਤੇ ਮਿਲਦੀਆਂ ਹਨ। ਹਰੀਆਂ ਸਬਜ਼ੀਆਂ ਦੀ ਵਰਤੋਂ ਜਿਥੇ ਸਰੀਰ ਨੂੰ ਤੰਦਰੁਸਤ ਬਣਾਈ ਰੱਖਦੀ ਹੈ, ਉਥੇ ਕੱਚੇ ਰੂਪ ਵਿਚ ਹਰੀਆਂ ਸਬਜ਼ੀਆਂ ਖਾਣ ਨਾਲ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ। ਹਰੀਆਂ ਸਬਜ਼ੀਆਂ ਦੀ ਵਰਤੋਂ ਦਵਾਈ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ।
ਪਾਲਕ ਵਿਚ ਵਿਟਾਮਿਨ 'ਏ' ਭਰਪੂਰ ਮਾਤਰਾ ਵਿਚ ਮਿਲਦਾ ਹੈ। ਆਇਰਨ ਦੀ ਮਾਤਰਾ ਵੀ ਇਸ ਵਿਚ ਪਾਈ ਜਾਂਦੀ ਹੈ। ਅੱਖਾਂ ਦੀ ਕਮਜ਼ੋਰੀ ਅਤੇ ਵਾਲ ਝੜਨੇ ਆਦਿ ਰੋਗਾਂ ਵਿਚ ਪਾਲਕ ਦਾ ਸੇਵਨ ਲਾਭਦਾਇਕ ਹੈ। ਪਾਲਕ ਦੇ ਪਾਣੀ ਨਾਲ ਵਾਲ ਧੋਣ ਨਾਲ ਵਾਲ ਝੜਨੇ ਘੱਟ ਹੁੰਦੇ ਹਨ। ਕੱਚੀ ਪਾਲਕ ਦੇ ਪੱਤੇ ਧੋ ਕੇ ਸਾਫ਼ ਕਰਕੇ ਜੀਰੇ ਦੇ ਨਾਲ ਚਬਾਉਣ ਨਾਲ ਵਾਲ ਲੰਬੇ ਹੁੰਦੇ ਹਨ।
ਮੇਥੀ ਦਾ ਸੇਵਨ ਗਠੀਏ ਦੇ ਰੋਗੀ ਲਈ ਕਾਫੀ ਲਾਭਦਾਇਕ ਹੈ। ਅੱਖਾਂ ਦੀ ਰੌਸ਼ਨੀ ਵਧਦੀ ਹੈ। ਇਸ ਵਿਚ ਵਿਟਾਮਿਨ 'ਏ' ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸਰੀਰ ਦੇ ਦਰਦ ਵਿਚ ਵੀ ਮੇਥੀ ਦਾ ਸੇਵਨ ਲਾਭਦਾਇਕ ਹੈ।
ਭੋਜਨ ਵਿਚ ਲੌਕੀ, ਤੋਰੀ ਦੀ ਨਿਯਮਤ ਵਰਤੋਂ ਨਾਲ ਭੋਜਨ ਛੇਤੀ ਪਚਦਾ ਹੈ, ਪੇਟ ਸਾਫ਼ ਰਹਿੰਦਾ ਹੈ ਅਤੇ ਸਾਰੇ ਵਿਟਾਮਿਨ ਮਿਲਦੇ ਹਨ। ਰੋਗੀ ਵਿਅਕਤੀ ਨੂੰ ਵੀ ਲੌਕੀ-ਤੋਰੀ ਖਾਣ ਨੂੰ ਦਿੱਤੀ ਜਾਂਦੀ ਹੈ। ਲੌਕੀ ਦੀਆਂ ਛਿੱਲਾਂ ਨਾਲ ਚਿਹਰਾ ਸਾਫ਼ ਕਰਨ ਨਾਲ ਚਿਹਰੇ ਦੀ ਗੰਦਗੀ ਦੂਰ ਹੁੰਦੀ ਹੈ। ਚਮੜੀ ਦੇ ਰੋਮ ਖੁੱਲ੍ਹ ਜਾਂਦੇ ਹਨ। ਲੌਕੀ ਦੀਆਂ ਛਿੱਲਾਂ ਪੀਸ ਕੇ ਪਾਣੀ ਵਿਚ ਮਿਲਾ ਕੇ ਪੀਣ ਨਾਲ ਦਸਤਾਂ ਵਿਚ ਲਾਭ ਮਿਲਦਾ ਹੈ।
ਪੁਦੀਨੇ ਅਤੇ ਹਰੇ ਧਨੀਏ ਵਿਚ ਵਿਟਾਮਿਨ 'ਏ' ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪੁਦੀਨੇ ਦਾ ਅਰਕ ਉਲਟੀ/ਦਸਤ ਹੋਣ 'ਤੇ ਸੇਵਨ ਕਰਨ ਨਾਲ ਲਾਭ ਮਿਲਦਾ ਹੈ। ਪੁਦੀਨੇ ਦੀ ਭਾਫ ਲੈਣ ਨਾਲ ਜ਼ੁਕਾਮ ਵਿਚ ਫਾਇਦਾ ਮਿਲਦਾ ਹੈ। ਜ਼ੁਕਾਮ ਪੁਰਾਣਾ ਪੈ ਗਿਆ ਹੋਵੇ ਤਾਂ ਪੁਦੀਨਾ ਅਤੇ ਨਿੰਬੂ ਦਾ ਰਸ ਦੋਵਾਂ ਨੂੰ ਮਿਲਾ ਕੇ ਉਬਾਲੋ ਅਤੇ ਉਸ ਪਾਣੀ ਦੀ ਭਾਫ ਲਓ। ਥੋੜ੍ਹੇ ਦਿਨ ਇਸ ਦੀ ਵਰਤੋਂ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ। ਪੁਦੀਨੇ ਦੇ ਪਾਣੀ ਨਾਲ ਨਹਾਉਣ 'ਤੇ ਚਰਮ ਰੋਗ ਦੂਰ ਹੋਣਗੇ।
ਮੂਲੀ ਸਲਾਦ ਦੇ ਰੂਪ ਵਿਚ ਖਾਣ ਨਾਲ ਦੰਦ ਮਜ਼ਬੂਤ ਹੁੰਦੇ ਹਨ। ਮੂਲੀ ਦੇ ਪੱਤਿਆਂ ਵਿਚ ਵਿਟਾਮਿਨ 'ਏ' ਦੀ ਮਾਤਰਾ ਭਰਪੂਰ ਹੁੰਦੀ ਹੈ। ਮੂਲੀ ਦਾ ਰਸ ਪੀਲੀਏ ਵਾਲੇ ਰੋਗੀ ਲਈ ਲਾਭਦਾਇਕ ਹੈ। ਮੂਲੀ ਵਿਚ ਨਿੰਬੂ ਦਾ ਰਸ ਮਿਲਾ ਕੇ ਲੈਣ ਨਾਲ ਪੇਟ ਸਾਫ ਹੁੰਦਾ ਹੈ ਅਤੇ ਆਲਸ ਦੂਰ ਹੁੰਦਾ ਹੈ। ਇਹ ਸਰੀਰ ਨੂੰ ਸ਼ਕਤੀ ਦਿੰਦਾ ਹੈ।
ਗਾਜਰ ਵਿਚ ਸਾਰੇ ਵਿਟਾਮਿਨ ਅਤੇ ਬੀਟਾ ਕੈਰੋਟਿਨ ਜ਼ਿਆਦਾ ਮਿਲਦਾ ਹੈ। ਗਾਜਰ ਦਿਮਾਗੀ ਸ਼ਕਤੀ ਵਧਾਉਂਦੀ ਹੈ ਅਤੇ ਅੱਖਾਂ ਦੀ ਕਮਜ਼ੋਰੀ ਦੂਰ ਕਰਦੀ ਹੈ। ਦਸਤ ਪੇਚਿਸ਼, ਅਲਸਰ ਵਿਚ ਵੀ ਗਾਜਰ ਦਾ ਸੇਵਨ ਲਾਭਦਾਇਕ ਹੈ। ਗਾਜਰ ਦਾ ਰਸ ਕੱਢ ਕੇ ਕਮਜ਼ੋਰ ਬੱਚਿਆਂ ਨੂੰ ਦਿਓ। ਮਸੂੜਿਆਂ ਵਿਚੋਂ ਖੂਨ ਨਿਕਲਣਾ ਦੂਰ ਹੁੰਦਾ ਹੈ ਅਤੇ ਪੇਟ ਦੇ ਕੀੜੇ ਦੂਰ ਹੁੰਦੇ ਹਨ। ਟੌਂਸਲ ਵਿਚ ਲਾਭ ਮਿਲਦਾ ਹੈ। ਮਾਨਸਿਕ ਸ਼ਕਤੀ ਵਧਦੀ ਹੈ।
ਵੱਡੇ ਤਾਂ ਹਰੀ ਸਬਜ਼ੀ ਖਾ ਲੈਂਦੇ ਹਨ ਪਰ ਬੱਚੇ ਹਰੀ ਸਬਜ਼ੀ ਖਾਣ ਵਿਚ ਰੁਚੀ ਨਹੀਂ ਰੱਖਦੇ। ਬੱਚਿਆਂ ਨੂੰ ਆਲੂ ਦੇ ਪਰੌਂਠੇ ਬਣਾ ਕੇ ਦਿਓ। ਜੇ ਬੱਚੇ ਸੂਪ ਜਾਂ ਚਟਣੀ ਜ਼ਿਆਦਾ ਖਾਂਦੇ ਹੋਣ ਤਾਂ ਹਰੀਆਂ ਸਬਜ਼ੀਆਂ ਉਬਾਲ ਕੇ ਟਮਾਟਰ ਮਿਲਾ ਕੇ ਬੱਚਿਆਂ ਨੂੰ ਚਟਣੀ ਦੇ ਰੂਪ ਵਿਚ ਵੀ ਦੇ ਸਕਦੇ ਹੋ। ਤੁਹਾਡਾ ਫਰਜ਼ ਹੈ ਬੱਚਿਆਂ ਨੂੰ ਹਰੀਆਂ ਸਬਜ਼ੀਆਂ ਖਵਾਓ। ਬੱਚੇ ਜਿਸ ਰੂਪ ਵਿਚ ਪਸੰਦ ਕਰਨ, ਉਸੇ ਰੂਪ ਵਿਚ ਹੀ ਬਣਾ ਕੇ ਦਿਓ, ਜਿਸ ਨਾਲ ਤੁਹਾਡੇ ਬੱਚੇ ਤੰਦਰੁਸਤ ਅਤੇ ਨਿਰੋਗ ਰਹਿ ਸਕਣ।

ਸਿਹਤ ਲਈ ਬੇਹੱਦ ਲਾਭਦਾਇਕ ਹੈ ਨੰਗੇ ਪੈਰ ਚੱਲਣਾ

ਕਿਹਾ ਜਾਂਦਾ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਬਿਨਾਂ ਜੁੱਤੀ-ਚੱਪਲ ਦੇ ਪੈਦਲ ਚੱਲਣਾ ਬਹੁਤ ਪਸੰਦ ਸੀ ਪਰ ਹੁਣ ਇਹ ਗੱਲ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ, ਕਿਉਂਕਿ ਸਮਾਂ ਬੀਤਣ ਦੇ ਨਾਲ-ਨਾਲ ਅੱਜਕਲ੍ਹ ਸਖ਼ਤ ਸੜਕਾਂ 'ਤੇ ਬਗੈਰ ਜੁੱਤੀ-ਚੱਪਲ ਦੇ ਚੱਲਣਾ ਲਗਪਗ ...

ਪੂਰੀ ਖ਼ਬਰ »

ਇੰਜ ਰੱਖੋ ਖ਼ੁਦ ਨੂੰ ਪਤਲੇ

ਇਹ ਗੱਲ ਸੌ ਫੀਸਦੀ ਸੱਚ ਹੈ ਕਿ ਅੱਜਕਲ੍ਹ ਦੀਆਂ ਬਹੁਤੀਆਂ ਔਰਤਾਂ ਆਪਣੇ-ਆਪ ਨੂੰ ਪਤਲਾ ਦੇਖਣਾ ਬੇਹੱਦ ਪਸੰਦ ਕਰਦੀਆਂ ਹਨ ਅਤੇ ਇਸ ਵਾਸਤੇ ਉਹ ਸਖਤ ਮਿਹਨਤ ਵੀ ਕਰਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਜਦੋਂ ਉਨ੍ਹਾਂ ਦਾ ਮੋਟਾਪਾ ਨਹੀਂ ਘਟਦਾ ਤਾਂ ਉਹ ਨਾ ਜਾਣੇ ਕੀ-ਕੀ ਕਰਨ 'ਤੇ ...

ਪੂਰੀ ਖ਼ਬਰ »

ਗੁਣਾਂ ਨਾਲ ਭਰਪੂਰ ਹੈ ਅਦਰਕ

ਅਦਰਕ ਵਿਚ ਵਿਟਾਮਿਨ ਏ ਅਤੇ ਸੀ ਪਾਇਆ ਜਾਂਦਾ ਹੈ। ਇਹ ਖਾਰ ਪੈਦਾ ਕਰਦਾ ਹੈ। ਭੋਜਨ ਤੋਂ ਪਹਿਲਾਂ ਥੋੜ੍ਹੀ ਜਿਹੀ ਅਦਰਕ ਰੋਜ਼ਾਨਾ ਕਾਲੇ ਲੂਣ ਨਾਲ ਖਾਣ ਨਾਲ ਭੁੱਖ ਪੈਦਾ ਹੁੰਦੀ ਹੈ, ਭੋਜਨ ਛੇਤੀ ਪਚਦਾ ਹੈ, ਅਫਾਰਾ, ਦਰਦ ਦੂਰ ਹੋ ਜਾਂਦਾ ਹੈ, ਪਿੱਤ ਉਤੇਜਿਤ ਹੁੰਦਾ ਹੈ, ਦਿਲ ...

ਪੂਰੀ ਖ਼ਬਰ »

ਹੁਣ ਲਾਇਲਾਜ ਨਹੀਂ

ਅੱਡੀ ਦਾ ਦਰਦ

40 ਸਾਲ ਤੋਂ ਜ਼ਿਆਦਾ ਉਮਰ ਵਾਲੀਆਂ ਮੋਟੀਆਂ ਔਰਤਾਂ ਵਿਚ ਅੱਡੀ ਦੇ ਦਰਦ ਦਾ ਕਾਰਨ ਅੱਡੀ ਦੇ ਤੰਤੂਆਂ ਦਾ ਨੁਕਸਾਨਿਆ ਜਾਣਾ ਹੈ। ਅੱਡੀ ਦੀ ਹੱਡੀ ਦੇ ਤਲੇ ਵਿਚ ਚਰਬੀ ਦੀ ਗੱਦੀ ਹੁੰਦੀ ਹੈ। ਇਸ ਵਿਚ ਕਰੜੇ ਫਾਈਬਰਜ਼ ਤੰਤੂਆਂ ਦੇ ਵਿਚ ਲਚੀਲੀ ਚਰਬੀ ਭਰੀ ਹੁੰਦੀ ਹੈ। ਉਮਰ ਵਧਣ ...

ਪੂਰੀ ਖ਼ਬਰ »

ਸਿਹਤ ਖ਼ਬਰਨਾਮਾ

ਸ਼ਕਤੀ ਦਿੰਦੀ ਹੈ ਨੀਂਦ ਨੀਂਦ ਸਰੀਰ ਦੀ ਅਜਿਹੀ ਆਰਾਮ ਅਵਸਥਾ ਹੈ, ਜਿਸ ਵਿਚ ਅਨੇਕ ਰੋਗਾਂ ਤੋਂ ਆਰਾਮ ਮਿਲਦਾ ਹੈ। ਸਾਨੂੰ ਰੋਜ਼ਾਨਾ 6 ਤੋਂ 8 ਘੰਟੇ ਦੀ ਗੂੜ੍ਹੀ ਨੀਂਦ ਦੀ ਲੋੜ ਪੈਂਦੀ ਹੈ। ਸਾਰੀ ਉਮਰ ਵਿਚ ਨੀਂਦ ਦਾ ਮਹੱਤਵ ਹੈ। ਨਵਜਨਮੇ ਅਤੇ ਬੱਚੇ ਜ਼ਿਆਦਾ ਨੀਂਦ ਲੈਂਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX