ਤਾਜਾ ਖ਼ਬਰਾਂ


ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ 'ਚ 2 ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 20 ਅਕਤੂਬਰ - ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਜੰਗਬੰਦੀ ਦੀ ਕੀਤੀ ਗਈ ਉਲੰਘਣਾ ਦੌਰਾਨ 2 ਭਾਰਤੀ ਜਵਾਨ ਸ਼ਹੀਦ ਹੋ ਗਏ। ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹ-ਤੋੜ ਜਵਾਬ...
ਸੜਕ ਹਾਦਸੇ ਵਿਚ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਆਏ ਵੱਡੀ ਗਿਣਤੀ ਪ੍ਰਵਾਸੀ ਮਜ਼ਦੂਰਾਂ ਨੇ ਮੁੱਖ ਮਾਰਗ ਕੀਤਾ ਜਾਮ
. . .  1 day ago
ਮੁੱਲਾਂਪੁਰ ਗਰੀਬਦਾਸ, 20 ਅਕਤੂਬਰ (ਦਿਲਬਰ ਸਿੰਘ ਖੈਰਪੁਰ) - ਸੜਕ ਹਾਦਸੇ ਵਿਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਤੋਂ ਰੋਹ ਵਿਚ ਵੱਡੀ ਗਿਣਤੀ ਪ੍ਰਵਾਸੀਆਂ ਨੇ ਮੁੱਲਾਂਪੁਰ ਗਰੀਬਦਾਸ ਵਿਖੇ ਚੰਡੀਗੜ੍ਹ - ਬੱਦੀ - ਕੁਰਾਲੀ ਮੁੱਖ ਮਾਰਗ ਘੰਟਾ ਭਰ ਜਾਮ ਰੱਖਿਆ। ਮ੍ਰਿਤਕ ਦੀ ਲਾਸ਼ ਸੜਕ 'ਤੇ ਰੱਖ ਕੇ ਜਾਮ ਕਰਨ ਵਾਲੇ...
ਅੰਤਰਰਾਸ਼ਟਰੀ ਨਗਰ ਕੀਰਤਨ ਨੇ ਜ਼ਿਲ੍ਹਾ ਸੰਗਰੂਰ 'ਚ ਪ੍ਰਵੇਸ਼ ਕੀਤਾ
. . .  1 day ago
ਲੌਂਗੋਵਾਲ, 20 ਅਕਤੂਬਰ (ਵਿਨੋਦ ਖੰਨਾ) – ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਅੰਤਰ ਰਾਸ਼ਟਰੀ ਨਗਰ ਕੀਰਤਨ ਅੱਜ ਸੰਗਰੂਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰ ਗਿਆ ਹੈ। ਸੰਗਰੂਰ ਜ਼ਿਲ੍ਹੇ ਦੇ ਪਹਿਲੇ ਪੜਾਅ ਅਤੇ 52 ਸ਼ਹੀਦਾਂ ਦੀ ਪਾਵਨ ਧਰਤੀ...
ਅੱਤਵਾਦੀ ਘੁਸਪੈਠ ਦੇ ਲਈ ਨਵੇਂ-ਨਵੇਂ ਤਰੀਕਿਆਂ ਦੀ ਕਰ ਰਹੇ ਹਨ ਵਰਤੋਂ : ਫ਼ੌਜ ਮੁਖੀ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਦੇ ਅੰਦਰ ਸਥਿਤ ਅੱਤਵਾਦੀ ...
ਨਹੀ ਰਹੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਦੇਵ ਰਾਜ ਭੂੰਬਲਾ
. . .  1 day ago
ਪੋਜੇਵਾਲ ਸਰਾਂ, 20 ਅਕਤੂਬਰ (ਨਵਾਂਗਰਾਈਂ) - ਕੰਢੀ ਦੇ ਇਸ ਇਲਾਕੇ ਦੇ ਮਾਣ ਤੇ ਨਾਮਵਰ ਸ਼ਖ਼ਸੀਅਤ ਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ...
ਲੱਖਾਂ ਦੇ ਸੋਨੇ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 20 ਅਕਤੂਬਰ- ਕਸਟਮ ਵਿਭਾਗ ਦੀ ਏਅਰ ਇੰਟੇਲੀਜੈਂਸੀ ਯੂਨਿਟ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ...
ਜਲਾਲਾਬਾਦ ਜ਼ਿਮਨੀ ਚੋਣਾਂ : ਫ਼ੈਕਟਰੀਆਂ/ਦੁਕਾਨਾਂ ਅਤੇ ਵਪਾਰਕ ਇਕਾਈਆਂ 'ਚ ਕੰਮ ਕਰਦੇ ਕਿਰਤੀਆਂ ਲਈ ਪੇਡ ਛੁੱਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 20 ਅਕਤੂਬਰ (ਪ੍ਰਦੀਪ ਕੁਮਾਰ) : ਵਿਧਾਨ ਸਭਾ ਹਲਕਾ-79 ਜਲਾਲਾਬਾਦ 'ਚ 21 ਅਕਤੂਬਰ ਸੋਮਵਾਰ ਨੂੰ ਹੋ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਹਲਕਾ ਜਲਾਲਾਬਾਦ 'ਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ 'ਚ ...
ਨਾਭਾ ਦੀ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਖ਼ੁਦਕੁਸ਼ੀ
. . .  1 day ago
ਨਾਭਾ, 20 ਅਕਤੂਬਰ (ਅਮਨਦੀਪ ਸਿੰਘ ਲਵਲੀ)- ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਇੱਕ ਬਜ਼ੁਰਗ ਹਵਾਲਾਤੀ ਵੱਲੋਂ ਗਲ 'ਚ ਫਾਹਾ ਲੈ ਦਰਖਤ ਨਾਲ ਲਟਕ...
ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਦੀ ਕਾਰਵਾਈ ਤੋਂ ਬੌਖਲਾਇਆ ਪਾਕਿ, ਭਾਰਤੀ ਡਿਪਟੀ ਹਾਈ ਕਮਿਸ਼ਨ ਨੂੰ ਕੀਤਾ ਤਲਬ
. . .  1 day ago
ਇਸਲਾਮਾਬਾਦ, 20 ਅਕਤੂਬਰ- ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫ਼ੌਜ ਵੱਲੋਂ ਅੱਤਵਾਦੀ ਲਾਂਚ ਪੈਡ 'ਤੇ ਹਮਲਾ ਕਰਨ ਤੋਂ ਬਾਅਦ ...
ਹਰਿਆਣਾ ਵਿਧਾਨਸਭਾ ਚੋਣਾਂ : ਪੋਲਿੰਗ ਸਟੇਸ਼ਨਾਂ ਦੇ ਲਈ ਰਵਾਨਾ ਹੋਇਆ ਚੋਣ ਅਮਲਾ
. . .  1 day ago
ਚੰਡੀਗੜ੍ਹ, 20 ਅਕਤੂਬਰ- ਕੱਲ੍ਹ ਹੋਣ ਵਾਲੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਅੰਬਾਲਾ 'ਚ ਚੋਣ ਅਮਲਾ...
ਬੇਰੁਜ਼ਗਾਰ ਬੀ.ਐਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਕਾਲੀ ਦੀਵਾਲੀ ਮਨਾਉਣ ਦਾ ਕੀਤਾ ਐਲਾਨ
. . .  1 day ago
ਸੰਗਰੂਰ, 20 ਅਕਤੂਬਰ (ਧੀਰਜ ਪਸ਼ੋਰੀਆ)- ਤਕਰੀਬਨ ਸਵਾ ਮਹੀਨੇ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਖ਼ਰਾਬ ਰੌਸ਼ਨੀ ਦੇ ਚੱਲਦਿਆਂ ਰੁਕਿਆ ਮੈਚ
. . .  1 day ago
ਮੌਸਮ ਵਿਭਾਗ ਵੱਲੋਂ ਮਹਾਰਾਸ਼ਟਰ 'ਚ ਮੀਂਹ ਦਾ ਅਲਰਟ ਕੀਤਾ ਜਾਰੀ
. . .  1 day ago
ਮੁੰਬਈ, 20 ਅਕਤੂਬਰ- ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ 21 ਅਤੇ 22 ਅਕਤੂਬਰ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਦੇ ਕਈ ਇਲਾਕਿਆਂ 'ਚ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਤੀਸਰੇ ਦਿਨ ਭਾਰਤ ਨੇ 498/9 'ਤੇ ਪਾਰੀ ਦਾ ਕੀਤਾ ਐਲਾਨ
. . .  1 day ago
ਜੰਮੂ-ਕਸ਼ਮੀਰ 'ਚ ਸਰਹੱਦ 'ਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰੱਖਿਆ ਮੰਤਰੀ ਨੇ ਫ਼ੌਜ ਮੁਖੀ ਨਾਲ ਕੀਤੀ ਗੱਲਬਾਤ
. . .  1 day ago
ਨਵੀਂ ਦਿੱਲੀ, 20 ਅਕਤੂਬਰ- ਜੰਮੂ ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਅੱਜ ਪਾਕਿਸਤਾਨ ਫ਼ੌਜ ਵੱਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਸਰਹੱਦ 'ਤੇ ਮੌਜੂਦਾ ਹਾਲਤਾਂ...
ਦੋ ਯੂਨੀਅਨਾਂ ਵੱਲੋਂ 22 ਅਕਤੂਬਰ ਨੂੰ ਹੜਤਾਲ ਦਾ ਐਲਾਨ
. . .  1 day ago
ਰੱਖਿਆ ਮੰਤਰੀ ਵੱਲੋਂ ਉਪ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ 5 ਜਵਾਨਾਂ ਨੂੰ ਕੀਤਾ ਢੇਰ, ਕਈ ਅੱਤਵਾਦੀ ਠਿਕਾਣੇ ਵੀ ਕੀਤੇ ਤਬਾਹ
. . .  1 day ago
ਖੰਨਾ 'ਚ ਚੋਰਾਂ ਨੇ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
. . .  1 day ago
ਪਿੰਡ ਸੁਲਤਾਨੀ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਨੇ ਥਾਣਾ ਦੋਰਾਂਗਲਾ ਸਾਹਮਣੇ ਲਗਾਇਆ ਅਣਮਿਥੇ ਸਮੇਂ ਲਈ ਧਰਨਾ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ : ਪੁਲਿਸ ਮੁਲਾਜ਼ਮਾਂ ਸਮੇਤ ਬੀ.ਐੱਸ.ਐਫ ਅਤੇ ਪੀ.ਏ.ਪੀ ਜਵਾਨਾਂ ਦੀਆਂ ਕੰਪਨੀਆਂ ਦੀ ਹੋਈ ਤਾਇਨਾਤੀ
. . .  1 day ago
ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ 'ਚ ਮੌਜੂਦ ਚਾਰ ਅੱਤਵਾਦੀ ਪੈਡ ਕੀਤੇ ਤਬਾਹ
. . .  1 day ago
ਮਕਬੂਜ਼ਾ ਕਸ਼ਮੀਰ 'ਚ ਸਥਿਤ ਅੱਤਵਾਦੀ ਕੈਂਪਾਂ 'ਤੇ ਭਾਰਤੀ ਫ਼ੌਜ ਨੇ ਕੀਤਾ ਹਮਲਾ
. . .  1 day ago
ਸ਼ਹੀਦਾਂ ਦੀ ਯਾਦ 'ਚ ਅਜਨਾਲਾ 'ਚ ਪੁਲਿਸ ਵੱਲੋਂ ਕਰਵਾਈ ਗਈ ਮੈਰਾਥਨ ਦੌੜ
. . .  1 day ago
ਮੁੱਖਮੰਤਰੀ ਯੋਗੀ ਨੂੰ ਮਿਲਣ ਪਹੁੰਚੇ ਕਮਲੇਸ਼ ਤਿਵਾਰੀ ਦੇ ਪਰਿਵਾਰਕ ਮੈਂਬਰ
. . .  1 day ago
ਦਾਦੂਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਬਠਿੰਡਾ ਜਾ ਰਹੇ ਯੂਨਾਈਟਿਡ ਅਕਾਲੀ ਦਲ ਦੇ ਲੀਡਰ ਗ੍ਰਿਫ਼ਤਾਰ
. . .  1 day ago
ਰੇਲ ਗੱਡੀ ਥੱਲੇ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਮੈਟਰੋ ਸਟੇਸ਼ਨ ਤੋਂ ਲੱਖਾਂ ਰੁਪਏ ਦੇ ਨਕਲੀ ਨੋਟ ਬਰਾਮਦ
. . .  1 day ago
ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀਆਂ ਫ਼ੋਟੋਆਂ ਖਿੱਚਣ 'ਤੇ ਏ.ਟੀ.ਐੱਸ ਵੱਲੋਂ 2 ਵਿਅਕਤੀਆਂ ਤੋਂ ਪੁੱਛਗਿੱਛ
. . .  1 day ago
ਜ਼ਮੀਨ ਖਿਸਕਣ ਕਾਰਨ 2 ਲੋਕ ਲਾਪਤਾ, 3 ਜ਼ਖਮੀ
. . .  1 day ago
ਪੰਜਾਬ ਪੁਲਿਸ ਦੇ ਸ਼ਹੀਦ ਹੋਏ ਜਵਾਨਾ ਅਤੇ ਅਧਿਕਾਰੀਆਂ ਦੀ ਯਾਦ ਵਿਚ ਮੈਰਾਥਨ ਦੋੜ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ 'ਚ 2 ਜਵਾਨ ਸ਼ਹੀਦ
. . .  1 day ago
ਪਿਉ ਨੇ ਦੋ ਧੀਆਂ ਦਾ ਕਤਲ ਕਰ ਕੇ ਖ਼ੁਦ ਨੂੰ ਵੀ ਮਾਰੀ ਗੋਲੀ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ, ਇੱਕ ਨਾਗਰਿਕ ਦੀ ਮੌਤ-3 ਜ਼ਖਮੀ
. . .  1 day ago
ਰਾਸ਼ਟਰਪਤੀ ਰਾਮਾਨਥ ਕੋਵਿੰਦ ਨੇ ਫਿਲਪੀਨਜ਼ 'ਚ ਕੀਤੀ ਮਾਹਤਮਾ ਗਾਂਧੀ ਦੇ ਬੁੱਤ ਦੀ ਘੁੰਢ ਚੁਕਾਈ
. . .  1 day ago
ਖਿਡਾਰੀਆਂ ਲਈ ਉਲੰਪਿਕ ਕੁਆਲੀਫਾਇਰਸ ਵਾਸਤੇ ਸਹਾਈ ਹੋਣਗੀਆਂ ਗਿਆ ਮਿਲਟਰੀ ਖੇਡਾਂ - ਬਾਕਸਿੰਗ ਕੋਚ ਪਾਟਿਲ
. . .  1 day ago
ਕੌਮਾਂਤਰੀ ਨਗਰ ਕੀਰਤਨ ਦਾ ਬਰਨਾਲਾ ਪਹੁੰਚਣ 'ਤੇ ਨਿੱਘਾ ਸਵਾਗਤ
. . .  1 day ago
ਦਿੱਲੀ 'ਚ ਹਾਫ਼ ਮੈਰਾਥਨ ਦਾ ਆਯੋਜਨ
. . .  1 day ago
ਲੜਕੀ ਪੈਦਾ ਹੋਣ 'ਤੇ ਫ਼ੋਨ ਉੱਪਰ ਦਿੱਤਾ ਤਿੰਨ ਤਲਾਕ
. . .  1 day ago
ਅੱਜ ਦਾ ਵਿਚਾਰ
. . .  1 day ago
ਸੜਕ ਦੁਰਘਟਨਾ ਵਿਚ ਇਕ ਦੀ ਮੌਤ ਦੂਸਰਾ ਜ਼ਖ਼ਮੀ
. . .  2 days ago
ਉਪ ਮਜਿਸਟਰੇਟ ਪਾਇਲ ਵੱਲੋਂ ਮਠਿਆਈ ਵਿਕ੍ਰੇਤਾਵਾਂ ਨੂੰ ਨਿਰਦੇਸ਼ ਜਾਰੀ
. . .  2 days ago
ਘਨੌਰ ਪੁਲਿਸ ਨੇ ਫੜੀ 410 ਪੇਟੀਆਂ ਸ਼ਰਾਬ
. . .  2 days ago
ਜਲਾਲਾਬਾਦ ਜ਼ਿਮਨੀ ਚੋਣਾਂ ਵਿਚ 239 ਬੂਥ ਵਿਚੋਂ 104 ਬੂਥ ਸੰਵੇਦਨਸ਼ੀਲ ਘੋਸ਼ਿਤ
. . .  2 days ago
ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
. . .  2 days ago
550 ਸਾਲਾਂ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਲਈ ਸਥਾਨਕ ਸਰਕਾਰਾਂ ਵਿਭਾਗ ਦੀਆਂ ਲੱਗੀਆਂ ਡਿਊਟੀਆਂ
. . .  2 days ago
ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਭਾਰਤ ਰਤਨ ਦਾ ਦੇਵੇ ਦਰਜਾ -ਮੁਨੀਸ਼ ਤਿਵਾੜੀ
. . .  2 days ago
ਅੱਧਾ ਕਿੱਲੋ ਹੈਰੋਇਨ ਸਮੇਤ ਇਕ ਔਰਤ ਗ੍ਰਿਫ਼ਤਾਰ
. . .  2 days ago
ਨੈਸ਼ਨਲ ਹਾਈਵੇ ਦੀ ਰਕਮ ਹੜੱਪਣ ਦੇ ਦੋਸ਼ 'ਚ 6 ਖ਼ਿਲਾਫ਼ ਮਾਮਲਾ ਦਰਜ
. . .  2 days ago
ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਆਮ ਸ਼ਰਧਾਲੂ ਵਜੋਂ ਆਉਣਗੇ ਮਨਮੋਹਨ ਸਿੰਘ : ਮਹਿਮੂਦ ਕੁਰੈਸ਼ੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਫੱਗਣ ਸੰਮਤ 550

ਦਿੱਲੀ

ਕੌਮਾਂਤਰੀ ਮਾਂ ਬੋਲੀ ਦਿਹਾੜਾ

ਮਾਂ ਬੋਲੀ ਪੰਜਾਬੀ ਪ੍ਰਤੀ ਮੱਠੇ ਪੈ ਰਹੇ ਜਜ਼ਬੇ ਨੂੰ ਪ੍ਰਚੰਡ ਕਰਨ ਦੀ ਲੋੜ

ਨਵੀਂ ਦਿੱਲੀ, 21 ਫਰਵਰੀ (ਜਗਤਾਰ ਸਿੰਘ)- ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਵੱਖ-ਵੱਖ ਸ਼ਖਸੀਅਤਾਂ ਨੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਮਾਂ ਬੋਲੀ ਨਾਲ ਪੱਕੀ ਸਾਂਝ ਪਾ ਕੇ ਰੱਖਣ ਕਿਉਂਕਿ ਮਾਂ ਬੋਲੀ ਸਾਡੇ ਵਜੂਦ ਅਤੇ ਸਾਡੀ ਸ਼ਖਸੀਅਤ ਦਾ ਇਕ ਅਟੁੱਟ ਅੰਗ ਹੁੰਦੀ ਹੈ, ਇਸ ਲਈ ਸਾਨੂੰ ਜੀਵਨ ਭਰ ਮਾਂ ਬੋਲੀ ਦਾ ਪੂਰਾ ਸਤਿਕਾਰ ਕਰਨ ਚਾਹੀਦਾ ਹੈ | ਮਾਂ ਬੋਲੀ ਦੀ ਮਹੱਤਤਾ ਬਾਰੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਗੁਰਲਾਡ ਸਿੰਘ ਕਾਹਲੋਂ ਨੇ ਦੱਸਿਆ ਕਿ ਮਾਂ ਬੋਲੀ ਦੀ ਮਹੱਤਤਾ ਕਾਰਨ ਹੀ ਯੂਨੈਸਕੋ ਦੇ ਇਕ ਮਹੱਤਵਪੂਰਨ ਫੈਸਲੇ ਨਾਲ ਦੁਨੀਆ ਭਰ ਵਿਚ ਹਰ ਵਰ੍ਹੇ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਹਾੜਾ ਮਨਾਇਆ ਜਾਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਵਿਚ ਮਾਂ ਬੋਲੀ ਦੇ ਸਤਿਕਾਰ ਪ੍ਰਤੀ ਵਿਸ਼ੇਸ਼ ਤਵੱਜੋਂ ਦੇਣੀ ਚਾਹੀਦੀ ਹੈ ਅਤੇ ਇਸ ਦੇ ਲਈ ਦੂਜਿਆ ਨੂੰ ਵੀ ਪ੍ਰੇਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਮਾਂ ਬੋਲੀ ਪੰਜਾਬੀ ਪ੍ਰਤੀ ਮੱਠੇ ਪੈ ਰਹੇ ਪਿਆਰ ਤੇ ਸਤਿਕਾਰ ਦੇ ਜਜ਼ਬੇ ਨੂੰ ਪ੍ਰਚੰਡ ਕਰਨ ਲਈ ਹਰ ਸੰਭਵ ਯਤਨ ਕਰੀਏ | ਗੁਰਮਤਿ ਕਾਲਜ ਦਿੱਲੀ ਵਿਖੇ ਪੰਜਾਬੀ ਭਾਸ਼ਾ ਦੀ ਮੁਫ਼ਤ ਸਿਖਲਾਈ ਦੇਣ ਦਾ ਉਪਰਾਲ ਕਰਨ ਵਾਲੇ ਗੁਰਮਤਿ ਕਾਲਜ ਦਿੱਲੀ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਨੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜਨ ਦੀ ਪ੍ਰੇਰਣਾ ਕਰਦਿਆਂ ਕਿਹਾ ਕਿ ਕਿਸੇ ਵੀ ਖਿੱਤੇ ਵਿਚ ਪੈਦਾ ਹੋਣ ਵਾਲੇ ਸਾਰੇ ਲੋਕਾਂ ਦੇ ਧਰਮ, ਜਾਤ ਪਾਤ, ਰੰਗ ਨਸਲ ਭਾਵੇਂ ਵੱਖ-ਵੱਖ ਹੋਣ, ਪਰ ਉਸ ਖਿੱਤੇ ਵਿਚ ਬੋਲੀ ਜਾਣ ਵਾਲੀ ਬੋਲੀ ਜੋ ਉਨ੍ਹਾਂ ਦੀ ਸਾਂਝੀ ਮਾਂ ਬੋਲੀ ਇਕ ਹੀ ਹੁੰਦੀ ਹੈ | ਦਿੱਲੀ ਸਮੇਤ ਬਾਹਰਲੇ ਸੂਬਿਆਂ 'ਚ ਲੰਮੇ ਸਮੇਂ ਤੋਂ ਮੁਫ਼ਤ ਪੰਜਾਬੀ ਭਾਸ਼ਾ ਦੀ ਸਿਖਲਾਈ ਦੇ ਕੈਂਪ ਲਗਾਉਣ ਵਾਲੇ ਪੰਜਾਬੀ ਪ੍ਰੋਮੋਸ਼ਨ ਫੋਰਮ ਦੇ ਮੁੱਖ ਸੇਵਾਦਾਰ ਬੀ. ਵਰਿੰਦਰਜੀਤ ਸਿੰਘ ਨੇ ਅਪੀਲ ਕੀਤੀ ਕਿ ਮੌਜੂਦਾ ਸਮੇਂ ਮਾਂ ਬੋਲੀ ਪੰਜਾਬੀ ਦੀ ਹੋ ਰਹੀ ਬੇਕਦਰੀ ਦੇ ਗੰਭੀਰ ਮਸਲਿਆਂ ਨੂੰ ਹੱਲ ਕਰਨ ਦੀ ਲੋੜ ਹੈ ਤਾਂ ਕਿ ਆਉਂਦੀਆਂ ਪੀੜ੍ਹੀਆਂ ਮਾਂ ਬੋਲੀ ਪੰਜਾਬੀ ਨੂੰ ਪਿੱਠ ਨਾ ਵਿਖਾ ਸਕਣ | ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ਕ ਦੁਨੀਆਂ ਵਿਚ ਲੋਕ ਧਰਮ ਤਾਂ ਬਦਲ ਸਕਦੇ ਹਨ ਪਰ ਮਾਂ ਬੋਲੀ ਕਦੀ ਨਹੀਂ ਬਦਲੀ ਜਾ ਸਕਦੀ |

ਰਾਮਾਨੁਜਨ ਕਾਲਜ 'ਚ ਲੱਗਾ ਪੰਜਾਬੀ ਮੇਲਾ

ਨਵੀਂ ਦਿੱਲੀ, 21 ਫਰਵਰੀ (ਬਲਵਿੰਦਰ ਸਿੰਘ ਸੋਢੀ)-ਰਾਮਾਨੁਜਨ ਕਾਲਜ ਨੇ ਪੰਜਾਬੀ ਪ੍ਰਚਾਰਨੀ ਸਭਾ ਦੇ ਸਹਿਯੋਗ ਨਾਲ ਕਾਲਜ ਵਿਖੇ ਪੰਜਾਬੀ ਮੇਲਾ ਲਗਾਇਆ, ਜਿਸ ਵਿਚ ਪੰਜਾਬੀ ਪ੍ਰਚਾਰਨੀ ਸਭਾ ਦੇ ਪ੍ਰਧਾਨ ਮੁੱਖ ਮਹਿਮਾਨ ਅਤੇ ਇਸ ਦੇ ਜਨਰਲ ਸਕੱਤਰ ਪਿ੍ਥਵੀ ਰਾਜ ਥਾਪਰ ...

ਪੂਰੀ ਖ਼ਬਰ »

ਅਣ-ਅਧਿਕਾਰਤ ਕਾਲੋਨੀਆਂ ਨੂੰ ਪੱਕਾ ਕਰਨ ਦੀ ਰਾਹ 'ਚ ਅੜਿੱਕਾ ਪਾ ਰਹੇ ਹਨ ਕੇਜਰੀਵਾਲ- ਤਿਵਾੜੀ

ਨਵੀਂ ਦਿੱਲੀ, 21 ਫਰਵਰੀ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਣ-ਅਧਿਕਾਰਤ ਕਾਲੋਨੀਆਂ ਨੂੰ ਪੱਕਾ ਕਰਨ ਦੀ ਰਾਹ 'ਚ ਅੜਿੱਕੇ ਖੜ੍ਹੇ ਕਰ ਰਹੇ ਹਨ | ਦਰਅਸਲ ਕੇਂਦਰ ਸਰਕਾਰ 'ਚ ਸ਼ਹਿਰੀ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਤੇ ਗੰਗਸਰ ਜੈਤੋ ਦੇ ਸ਼ਹੀਦਾਂ ਦੀ ਯਾਦ 'ਚ ਸਮਾਗਮ ਅੱਜ

ਨਵੀਂ ਦਿੱਲੀ, 21 ਫਰਵਰੀ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਨਕਾਣਾ ਸਾਹਿਬ ਦੇ ਸਾਕੇ ਤੇ ਗੰਗਸਰ ਜੈਤੋ ਦੇ ਸ਼ਹੀਦਾਂ ਦੀ ਯਾਦ 'ਚ 22 ਫਰਵਰੀ ਨੂੰ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ | ਦਿੱਲੀ ਕਮੇਟੀ ...

ਪੂਰੀ ਖ਼ਬਰ »

ਸ਼ਡਦਰਸ਼ਨ ਸਾਧੂ ਸਮਾਜ ਹਰਿਆਣਾ ਤੇ ਭਾਰਤ ਸਾਧੂ ਸਮਾਜ ਵਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ

ਥਾਨੇਸਰ, 21 ਫਰਵਰੀ (ਅਜੀਤ ਬਿਊਰੋ)- ਸ਼ਡਦਰਸ਼ਨ ਸਾਧੂ ਸਮਾਜ ਹਰਿਆਣਾ ਤੇ ਭਾਰਤ ਸਾਧੂ ਸਮਾਜ ਵਲੋਂ ਪੁਲਵਾਮਾ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਸ਼ਡਦਰਸ਼ਨ ਸਾਧੂ ਸਮਾਜ ਦੇ ਪ੍ਰਧਾਨ ਮਹੰਤ ਬੰਸੀਪੁਰ ਪਿਹੋਵਾ ਦੇ ਮਾਰਗਦਰਸ਼ਨ ਤੇ ਮੀਤ ਪ੍ਰਧਾਨ ਮਹੇਸ਼ ...

ਪੂਰੀ ਖ਼ਬਰ »

ਮਨਰੇਗਾ ਮਜਦੂਰਾਂ ਵਲੋਂ ਰੋਸ ਪ੍ਰਦਰਸ਼ਨ

ਕਰਨਾਲ, 20 ਫਰਵਰੀ (ਗੁਰਮੀਤ ਸਿੰਘ ਸੱਗੂ)- ਅਖਿਲ ਭਾਰਤੀ ਖੇਤ ਮਜ਼ਦੂਰ ਯੂਨੀਅਨ ਤੇ ਮਨਰੇਗਾ ਕਾਮਗਾਰ ਯੂਨੀਅਨ ਦੇ ਬੈਨਰ ਹੇਠ ਮਨਰੇਗਾ, ਖੇਤ ਮਜਦੂਰਾਂ ਤੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਰਨ ਪਾਰਕ ਤੋਂ ਜ਼ਿਲ੍ਹਾ ਸਕੱਤਰੇਤ ਤੱਕ ਰੋਸ ਪ੍ਰਦਰਸ਼ਨ ਕੀਤਾ ਅਤੇ ...

ਪੂਰੀ ਖ਼ਬਰ »

ਵੋਟਿੰਗ ਕੇਂਦਰਾਂ 'ਤੇ 23 ਤੇ 24 ਨੂੰ ਲੱਗਣਗੇ ਵਿਸ਼ੇਸ਼ ਕੈਂਪ-ਯਾਦਵ

ਕੁਰੂਕਸ਼ੇਤਰ, 21 ਫਰਵਰੀ (ਜਸਬੀਰ ਸਿੰਘ ਦੁੱਗਲ)- ਏ.ਡੀ.ਸੀ. ਅਨੀਸ਼ ਯਾਦਵ ਨੇ ਕਿਹਾ ਕਿ ਜ਼ਿਲ੍ਹ ਚੋਣ ਦਫ਼ਤਰ ਵਲੋਂ ਪਾਤਰ ਵੋਟਰਾਂ ਦਾ ਨਾਂਅ ਸੂਚੀਆਂ ਵਿਚ ਸ਼ਾਮਿਲ ਕਰਨ ਲਈ 23 ਅਤੇ 24 ਫਰਵਰੀ ਨੂੰ ਸਾਰੇ ਵੋਟਿੰਗ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ | ਏ.ਡੀ.ਸੀ. ...

ਪੂਰੀ ਖ਼ਬਰ »

ਸ੍ਰੀਮਦ ਭਗਵਦ ਕਥਾ 28 ਤੋਂ

ਗੂਹਲਾ ਚੀਕਾ, 21 ਫਰਵਰੀ (ਓ.ਪੀ. ਸੈਣੀ)- ਸ੍ਰੀਕ੍ਰਿਸ਼ਨ ਗੋਪਾਲ ਗਊ ਸੇਵਾ ਸਦਨ ਸਭਾ ਚੀਕਾ ਵਲੋਂ ਸ੍ਰੀ ਨਰੈਣ ਪੁਰੀ ਮਹਾਰਾਜ ਦੇ ਅਸ਼ੀਰਵਾਦ ਨਾਲ 28 ਫਰਵਰੀ ਤੋਂ ਗਊਸ਼ਾਲਾ ਚੀਕਾ ਦੇ ਵੇਹੜੇ 'ਚ ਸ੍ਰੀਮਦ ਭਗਵਦ ਕਥਾ ਸ਼ੁਰੂ ਕੀਤੀ ਜਾ ਰਹੀ ਹੈ | ਇਸ ਮੌਕੇ ਕਥਾਵਾਚਕ ਪੰਡਿਤ ...

ਪੂਰੀ ਖ਼ਬਰ »

ਜਨਸੰਚਾਰ ਤੇ ਮੀਡੀਆ ਪ੍ਰੋਦਯੌਗਿਕੀ ਸੰਸਥਾਨ ਦੇ ਵਿਦਿਆਰਥੀਆਂ ਨੂੰ ਮਿਲਿਆ ਹੌਸਲਾ ਅਫ਼ਜਾਈ ਪੁਰਸਕਾਰ

ਥਾਨੇਸਰ, 21 ਫਰਵਰੀ (ਅਜੀਤ ਬਿਊਰੋ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਜਨਸੰਚਾਰ ਅਤੇ ਮੀਡੀਆ ਪ੍ਰੌਦਯੋਗਿਕੀ ਸੰਸਥਾਨ ਦੇ ਵਿਦਿਆਰਥੀਆਂ ਨੂੰ ਆਰੀਆ ਪੀ. ਜੀ. ਕਾਲਜ ਪਾਣੀਪਤ ਵਿਚ ਹੋਏ ਕੌਮੀ ਫ਼ਿਲਮ ਮਹਾਂਉਤਸਵ ਲਈ ਹੌਸਲਾ ਅਫ਼ਜ਼ਾਈ ਪੁਰਸਕਾਰ ਪ੍ਰਾਪਤ ਹੋਇਆ ਹੈ | ਵਿਭਾਗ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਮੌਤ

ਟੋਹਾਣਾ, 21 ਫਰਵਰੀ (ਗੁਰਦੀਪ ਸਿੰਘ ਭੱਟੀ)– ਪਿੰਡ ਲਲੌਦਾ ਦੇ ਖੇਤ ਮਜ਼ਦੂਰ 40 ਸਾਲਾ ਚਰਨਜੀਤ ਸਿੰਘ ਦੀ ਕਰੰਟ ਲਗਣ ਨਾਲ ਮੌਤ ਹੋ ਗਈ | ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਚਰਨਜੀਤ ਸਿੰਘ ਟਿਊਬਵੈਲ ਚਾਲੂ ਕਰਨ ਗਿਆ ਸੀ ਕਿ ਉਸ ਨੂੰ ਬਿਜਲੀ ਦਾ ਕਰੰਟ ਲੱਗਣ 'ਤੇ ਸਰਕਾਰੀ ...

ਪੂਰੀ ਖ਼ਬਰ »

ਮੈਕ 'ਚ 3 ਰੋਜ਼ਾ ਫੋਟੋਗ੍ਰਾਫ਼ੀ ਵਰਕਸ਼ਾਪ ਸ਼ੁਰੂ

ਕੁਰੂਕਸ਼ੇਤਰ, 21 ਫਰਵਰੀ (ਜਸਬੀਰ ਸਿੰਘ ਦੁੱਗਲ)– ਕਲਾ ਅਤੇ ਸੱਭਿਆਚਾਰਕ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ ਤੇ ਨਿਰਦੇਸ਼ਕ ਮਹੇਸ਼ਵਰ ਸ਼ਰਮਾ ਦੇ ਦਿਸ਼ਾ–ਨਿਰਦੇਸ਼ ਵਿਚ ਮਲਟੀ ਆਰਟ ਕਲਚਰਲ ਸੈਂਟਰ ਵਿਚ 23 ਫਰਵਰੀ ਤੱਕ 3 ਰੋਜ਼ਾ ਦਾਸਤਾਨ ਫੋਟੋਗ੍ਰਾਫ਼ੀ ...

ਪੂਰੀ ਖ਼ਬਰ »

ਚਾਣਕਿਆ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

ਜੀਂਦ, 21 ਫਰਵਰੀ (ਅਜੀਤ ਬਿਊਰੋ)- ਪੁਲਵਾਮਾ ਵਿਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਦੇ ਜਵਾਨ ਨੂੰ ਚਾਣਕਿਆ ਇੰਟਰਨੈਸ਼ਨਲ ਸਕੂਲ ਕਸੁਹਨ ਦੇ ਵਿਦਿਆਰਥੀਆਂ ਨੇ ਮਨੁੱਖੀ ਲੜੀ ਬਣਾ ਕੇ ਸੀ.ਆਰ.ਪੀ.ਐਫ. ਲਿਖ ਕੇ ਸ਼ਰਧਾਂਜਲੀ ਦਿੱਤੀ | ਪਿੰ੍ਰਸੀਪਲ ਰਾਮਚੰਦਰ ਅਤਰੀ ਨੇ ਕਿਹਾ ਕਿ ਸਕੂਲ ...

ਪੂਰੀ ਖ਼ਬਰ »

ਚੀਕਾ ਥਾਣਾ ਦੇ ਨਵੇਂ ਐਸ. ਐਚ. ਓ. ਨੇ ਸੰਭਾਲਿਆ ਅਹੁਦਾ

ਗੂਹਲਾ ਚੀਕਾ, 21 ਫਰਵਰੀ (ਓ. ਪੀ. ਸੈਣੀ)- ਥਾਣਾ ਚੀਕਾ ਮੁਖੀ ਤੇ ਥਾਣਾ ਗੂਹਲਾ ਮੁਖੀ ਦੀ ਬਦਲੀ ਹੋ ਗਈ ਹੈ | ਥਾਣਾ ਚੀਕਾ ਮੁਖੀ ਦਾ ਅਹੁਦਾ ਉਮੇਦ ਸਿੰਘ ਨੇ ਸੰਭਾਲ ਲਿਆ ਹੈ | ਥਾਣਾ ਚੀਕਾ ਮੁਖੀ ਉਮੇਦ ਸਿੰਘ ਹਾਂਸੀ ਤੋਂ ਚੀਕਾ ਆਏ ਹਨ | ਥਾਣਾ ਗੂਹਲਾ ਤੋਂ ਦਵਿੰਦਰ ਕੁਮਾਰ ਦੀ ...

ਪੂਰੀ ਖ਼ਬਰ »

ਜਨਮ ਤੋਂ ਟੇਢੇ ਪੈਰਾਂ ਵਾਲੇ 7 ਮਹੀਨੇ ਦੇ ਬੱਚੇ ਦਾ ਸਫ਼ਲ ਇਲਾਜ

ਕੁਰੂਕਸ਼ੇਤਰ, 21 ਫਰਵਰੀ (ਜਸਬੀਰ ਸਿੰਘ ਦੁੱਗਲ)- ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਪਟਿਆਲਾ ਤੋਂ ਇਲਾਜ ਲਈ ਆਏ 7 ਮਹੀਨੇ ਦੇ ਧੀਰਜ ਨੂੰ ਡਾਕਟਰਾਂ ਵਲੋਂ ਇਕ ਹਸੀਨ ਤੋਹਫਾ ਦਿੱਤਾ ਗਿਆ ਹੈ | ਹੱਡੀ ਰੋਗ ਮਾਹਰ ਡਾ. ਸੁਮਿਤ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ...

ਪੂਰੀ ਖ਼ਬਰ »

ਮੈਟਰੋ ਤੋਂ ਡਿੱਗਣ ਕਾਰਨ ਬਜ਼ੁਰਗ ਵਿਅਕਤੀ ਦੇ ਪੈਰ ਕੱਟੇ ਗਏ

ਨਵੀਂ ਦਿੱਲੀ, 21 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਦਿਲਸ਼ਾਦ ਗਾਰਡਨ ਦੇ ਮੈਟਰੋ ਸਟੇਸ਼ਨ 'ਤੇ ਇਕ ਬਜ਼ੁਰਗ ਪਲੇਟਫਾਰਮ ਤੋਂ ਮੈਟਰੋ ਰੇਲ ਦੇ ਟਰੈਕ 'ਤੇ ਡਿੱਗਣ ਕਾਰਨ ਉਸ ਦੇ ਪੈਰ ਕੱਟ ਗਏ | ਇਸੇ ਘਟਨਾ ਨਾਲ ਮੈਟਰੋ ਰੇਲ ਦੀ ਅਗਵਾਈ ਵਿਚ ਥੋੜ੍ਹੀ ਦੇਰ ਲਈ ਵਿਘਨ ਪਿਆ | ...

ਪੂਰੀ ਖ਼ਬਰ »

ਕੁਲਵੰਤ ਸਿੰਘ ਬਾਠ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਣੇ

ਨਵੀਂ ਦਿੱਲੀ, 21 ਫਰਵਰੀ (ਬਲਵਿੰਦਰ ਸਿੰਘ ਸੋਢੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਤੇ ਮੁੱਖ ਸਲਾਹਕਾਰ ਕੁਲਵੰਤ ਸਿੰਘ ਬਾਠ ਵਲੋਂ ਪਾਰਟੀ ਨੂੰ ਦਿੱਤੀਆਂ ਜਾ ਰਹੀਆਂ ...

ਪੂਰੀ ਖ਼ਬਰ »

ਦੱਖਣੀ ਨਗਰ ਨਿਗਮ ਸਕੂਲਾਂ ਨੂੰ ਬਣਾਏਗਾ 'ਮਾਡਲ ਸਕੂਲ'

ਨਵੀਂ ਦਿੱਲੀ, 21 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦੱਖਣੀ ਦਿੱਲੀ ਨਗਰ ਨਿਗਮ ਆਪਣੇ ਸਕੂਲਾਂ ਵਿਚ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ | ਕੁਝ ਸਕੂਲਾਂ ਨੂੰ ਅੱਠਵੀਂ ਜਮਾਤ ਤੱਕ ਅੱਪਗਰੇਡ ਕਰਨ ਨਾਲ ਸਕੂਲਾਂ ਨੂੰ ਮਾਡਲ ਸਕੂਲ ...

ਪੂਰੀ ਖ਼ਬਰ »

ਬੱਚਿਆਂ ਨੂੰ ਕਿਤਾਬਾਂ ਵੰਡੀਆਂ

ਕੁਰੂਕਸ਼ੇਤਰ, 21 ਫਰਵਰੀ (ਜਸਬੀਰ ਸਿੰਘ ਦੁੱਗਲ)– ਪਿੰਡ ਬਿਜੜਪੁਰ 'ਚ ਜਗਜੋਤੀ ਦਰਬਾਰ ਹਜ਼ਰਤ ਪੀਰ ਮਾਮੂ ਮੌਲਾਬਖ਼ਸ਼ ਤੇ ਸਾਕਸ਼ਾਤ ਦੁਰਗਾ ਸਵਰੂਪਾ ਮਾਤਾ ਲਾਡੋਰਾਣੀ ਦੀ ਮਜਾਰ 'ਤੇ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸ਼ਹੀਦ ਸਾਥੀਆਂ ਨੂੰ ਯਾਦ ਕਰਦੇ ਹੋਏ ਚਾਦਰ ਤੇ ...

ਪੂਰੀ ਖ਼ਬਰ »

ਐੱਨ.ਡੀ.ਐੱਮ.ਸੀ. ਫੁੱਟਬਾਲ ਅਕੈਡਮੀ ਸਥਾਪਿਤ ਕਰੇਗੀ

ਨਵੀਂ ਦਿੱਲੀ, 21 ਫਰਵਰੀ (ਬਲਵਿੰਦਰ ਸਿੰਘ ਸੋਢੀ)-ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ (ਐੱਨ.ਡੀ.ਐੱਮ.ਸੀ.) 10 ਸਾਲ ਦੀ ਉਮਰ ਦੇ ਬੱਚਿਆਂ ਵਿਚ ਫੁੱਟਬਾਲ ਦੀ ਰੁਚੀ ਪੈਦਾ ਕਰਨ ਲਈ ਫੁੱਟਬਾਲ ਅਕੈਡਮੀ ਦੀ ਸਥਾਪਨਾ ਕਰੇਗੀ ਜਿਸ ਵਿਚ ਇਸ ਖੇਡ ਦੇ ਮਾਹਿਰ ਬੱਚਿਆਂ ਨੂੰ ਸਿਖਲਾਈ ...

ਪੂਰੀ ਖ਼ਬਰ »

ਮੋਬਾਈਲ ਤੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ 'ਚ 2 ਗਿ੍ਫ਼ਤਾਰ

ਕੁਰੂਕਸ਼ੇਤਰ, 21 ਫਰਵਰੀ (ਜਸਬੀਰ ਸਿੰਘ ਦੁੱਗਲ)– ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਅਪਰਾਧ ਸ਼ਾਖਾ ਨੇ ਮੋਬਾਈਲ ਫੋਨ ਤੇ ਮੋਟਰਸਾਈਕਲ ਚੋਰੀ ਦੇ ਮਾਮਲੇ ਵਿਚ 2 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਮੁਖੀ ਆਸਥਾ ਮੋਦੀ ਨੇ ਦੱਸਿਆ ਕਿ 13 ਫਰਵਰੀ ਨੂੰ ਬੀੜ ਪਿੱਪਲੀ ...

ਪੂਰੀ ਖ਼ਬਰ »

ਕਰਮ ਕਰਨ ਵਾਲੇ ਮਨੁੱਖ ਦਾ ਕਿਰਦਾਰ ਗੁਣਾਂ ਨਾਲ ਭਰਿਆ ਹੁੰਦਾ– ਭਾਈ ਰਣਜੀਤ ਸਿੰਘ

ਕੁਰੂਕਸ਼ੇਤਰ/ਮੁਲਾਨਾ, 21 ਫਰਵਰੀ (ਜਸਬੀਰ ਸਿੰਘ ਦੁੱਗਲ)– ਕੌਮਾਂਤਰੀ ਗੁਰਬਾਣੀ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨੇ ਕਿਹਾ ਕਿ ਮਨੁੱਖ ਨੂੰ ਆਪਣੇ ਕਰਮ ਇਮਾਨਦਾਰੀ ਨਾਲ ਕਰਨੇ ਚਾਹੀਦੇ ਹਨ | ਕਰਮ ਕਰਨ ਵਾਲੇ ਮਨੁੱਖ ਦਾ ਕਿਰਦਾਰ ਗੁਣਾਂ ਨਾਲ ਭਰਿਆ ਹੁੰਦਾ ਹੈ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਜ਼ਖ਼ਮੀ ਦੀ ਹਸਪਤਾਲ 'ਚ ਮੌਤ

ਪਾਉਂਟਾ ਸਾਹਿਬ, 21 ਫਰਵਰੀ (ਹਰਬਖ਼ਸ਼ ਸਿੰਘ)-ਦੇਹਰਾਦੂਨ-ਪਾਉਂਟਾ ਸਾਹਿਬ ਐੱਨ.ਐੱਚ.07 ਵਿਖੇ ਟਰੱਕ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਪਾਉਂਟਾ ਸਾਹਿਬ ਪਹੰੁਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ | ਘਰ ਵਾਲਿਆਂ ...

ਪੂਰੀ ਖ਼ਬਰ »

ਇਲਾਜ ਵਿਚ ਲਾਪਰਵਾਹੀ ਕਰਨ ਦਾ ਦੋਸ਼-ਲੋਕਾਂ ਵਲੋਂ ਹੰਗਾਮਾ ਸੜਕ ਹਾਦਸੇ ਵਿਚ ਜ਼ਖ਼ਮੀ ਦੀ ਹਸਪਤਾਲ 'ਚ ਮੌਤ

ਪਾਉਂਟਾ ਸਾਹਿਬ, 21 ਫਰਵਰੀ (ਹਰਬਖ਼ਸ਼ ਸਿੰਘ)-ਦੇਹਰਾਦੂਨ-ਪਾਉਂਟਾ ਸਾਹਿਬ ਐੱਨ.ਐੱਚ.07 ਵਿਖੇ ਟਰੱਕ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਪਾਉਂਟਾ ਸਾਹਿਬ ਪਹੰੁਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ | ਘਰ ਵਾਲਿਆਂ ...

ਪੂਰੀ ਖ਼ਬਰ »

ਦਿੱਲੀ ਯੂਨੀਵਰਸਿਟੀ ਵਿਚ ਪਲੇਸਮੈਂਟ ਦੀ ਪ੍ਰਕਿਰਿਆ ਅੱਜ ਤੋਂ

ਨਵੀਂ ਦਿੱਲੀ, 21 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਅਤੇ ਹੁਣ ਪਲੇਸਮੈਂਟ ਦਾ ਦੂਸਰਾ ਪੜਾਅ 22 ਫਰਵਰੀ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਅਮੇਜ਼ਨ ਅਤੇ ...

ਪੂਰੀ ਖ਼ਬਰ »

ਲੀਵਰ ਹੀਮੈਂਜਿਯੋਮਾ ਕੈਂਸਰ ਕੁਝ ਸਮੇਂ ਬਾਅਦ ਸਮੱ ਸਿਆ ਪੈਦਾ ਕਰ ਸਕਦਾ ਹੈ-ਡਾ: ਰਾਜੇਸ਼ ਉਪਾਧਿਆ

ਨਵੀਂ ਦਿੱਲੀ, 21 ਫਰਵਰੀ (ਬਲਵਿੰਦਰ ਸਿੰਘ ਸੋਢੀ)-ਲੀਵਰ ਹੀਮੈਂਜਿਯੋਮਾ ਕੈਂਸਰ ਗੱਠ ਰਹਿਤ ਹੁੰਦਾ ਹੈ | ਇਸ ਦੀ ਸ਼ੁਰੂਆਤੀ ਅਵਸਥਾ ਵਿਚ ਇਸ ਦੇ ਲੱਛਣ ਪ੍ਰਗਟ ਨਹੀਂ ਹੁੰਦੇ ਪ੍ਰੰਤੂ ਕੁਝ ਸਮੇਂ ਬਾਅਦ ਇਹ ਕਈ ਤਰ੍ਹਾਂ ਦੀਆਂ ਸਮੱ ਸਿਆਵਾਂ ਪੈਦਾ ਕਰ ਸਕਦਾ ਹੈ | ਚਕਿਤਸਾ ...

ਪੂਰੀ ਖ਼ਬਰ »

ਕੁਲਵੰਤ ਸਿੰਘ ਬਾਠ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਣੇ

ਨਵੀਂ ਦਿੱਲੀ, 21 ਫਰਵਰੀ (ਬਲਵਿੰਦਰ ਸਿੰਘ ਸੋਢੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਤੇ ਮੁੱਖ ਸਲਾਹਕਾਰ ਕੁਲਵੰਤ ਸਿੰਘ ਬਾਠ ਵਲੋਂ ਪਾਰਟੀ ਨੂੰ ਦਿੱਤੀਆਂ ਜਾ ਰਹੀਆਂ ...

ਪੂਰੀ ਖ਼ਬਰ »

ਬਾਬਾ ਫ਼ਰੀਦ ਐਜੂਕੇਸ਼ਨਲ ਕੰਸਲਟੈਂਸੀ ਨੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ

ਸ੍ਰੀ ਮੁਕਤਸਰ ਸਾਹਿਬ, 21 ਫਰਵਰੀ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਫ਼ਰੀਦ ਐਜ਼ੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਰਾਜਨਪ੍ਰੀਤ ਸਿੰਘ ਵਾਸੀ ਪਿੰਡ ਵੱਟੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਸਟੱਡੀ ਵੀਜ਼ਾ ਲਗਵਾ ਕੇ ...

ਪੂਰੀ ਖ਼ਬਰ »

ਹਰਿਆਣਾ ਵਿਧਾਨ ਸਭਾ 'ਚ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਸ਼ੁਰੂ

ਐਨ.ਐਸ. ਪਰਵਾਨਾ ਚੰਡੀਗੜ੍ਹ, 21 ਫਰਵਰੀ-ਹਰਿਆਣਾ ਵਿਧਾਨ ਸਭਾ 'ਚ ਅੱਜ ਰਾਜਪਾਲ ਦੇ ਭਾਸ਼ਣ ਬਾਰੇ ਧੰਨਵਾਦ ਦੇ ਮਤੇ 'ਤੇ 2 ਦਿਨਾਂ ਬਹਿਸ ਸ਼ੁਰੂ ਹੋ ਗਈ, ਜਿਸ ਦੀ ਸ਼ੁਰੂਆਤ ਭਾਜਪਾ ਦੇ ਪਵਨ ਸੈਣੀ ਨੇ ਕੀਤੀ ਤੇ ਤਾਈਦ ਮਹੀਪਾਲ ਢਾਂਡਾ ਭਾਜਪਾ ਨੇ ਕੀਤੀ | ਇਨ੍ਹਾਂ ਦੋਹਾਂ ਨੇ ...

ਪੂਰੀ ਖ਼ਬਰ »

ਰਲੇਵੇਂ ਦੇ ਬਾਅਦ ਵੀ ਸਰਕਾਰੀ ਇਕਾਈ ਬਣੀ ਰਹੇਗੀ ਆਰ.ਈ.ਸੀ.-ਬਿਜਲੀ ਮੰਤਰਾਲਾ

ਜਲੰਧਰ, 21 ਫਰਵਰੀ (ਅ.ਬ.)-ਪੀ.ਐਫ਼.ਸੀ. ਵਲੋਂ ਆਰ.ਈ.ਸੀ. 'ਚ ਪ੍ਰਸਤਾਵਿਤ ਰਲੇਵੇਂ 'ਤੇ ਬਿਜਲੀ ਮੰਤਰਾਲੇ ਦੇ ਸੰਯੁਕਤ ਸਕੱਤਰ ਅਰੁਣ ਕੁਮਾਰ ਵਰਮਾ ਨੇ ਕਿਹਾ ਕਿ ਇਹ ਪਹਿਲਾਂ ਵਾਂਗ ਹੀ ਇਕ ਸਰਕਾਰੀ ਸੰਸਥਾ ਬਣੀ ਰਹੇਗੀ, ਨਾਲ ਹੀ ਲੈਣ-ਦੇਣ ਲਈ ਮੁੱਲ ਨਿਰਧਾਰਣ ਦੀ ਪ੍ਰਕਿਰਿਆ ਚੱਲ ...

ਪੂਰੀ ਖ਼ਬਰ »

ਪੰਜਾਬ ਬੋਰਡ ਤੋਂ ਮਾਨਤਾ ਪ੍ਰਾਪਤ ਨਿੱਜੀ ਸਕੂਲ ਆਪਣੀ ਮਨਮਰਜ਼ੀ ਨਾਲ ਨਹੀਂ ਲਗਾ ਸਕਣਗੇ ਕਿਤਾਬਾਂ

ਵਰਸੋਲਾ, 21 ਫਰਵਰੀ (ਵਰਿੰਦਰ ਸਹੋਤਾ)-ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ਅੰਦਰ ਹੁਣ ਸਕੂਲ ਪ੍ਰਬੰਧਕ ਆਪਣੀ ਮਨਮਰਜ਼ੀ ਨਾਲ ਕਿਸੇ ਪ੍ਰਾਈਵੇਟ ਪਬਲੀਸ਼ਰ ਦੀਆਂ ਕਿਤਾਬਾਂ ਨਹੀਂ ਲਗਾ ਸਕਣਗੇ | ਇਸ ਦੇ ਲਈ ਸਿੱਖਿਆ ਵਿਭਾਗ ਨੇ ਸਖ਼ਤ ਕਦਮ ...

ਪੂਰੀ ਖ਼ਬਰ »

ਗੋਡੇ, ਰੀੜ੍ਹ ਦੀ ਹੱਡੀ ਅਤੇ ਗਠੀਆ ਦਾ ਆਯੂਰਵੇਦ 'ਚ ਹੈ ਪੱਕਾ ਇਲਾਜ-ਡਾ. ਸ਼ਾਰਧਾ

ਬਠਿੰਡਾ, 21 ਫਰਵਰੀ (ਅ.ਬ.)- ਡਾ. ਸ਼ਾਰਧਾ ਮੈਡੀਲਾਇਫ ਆਯੁਰਵੈਦਿਕ ਹਸਪਤਾਲ ਨਜ਼ਦੀਕ ਤਿੰਨ ਕੌਨੀ ਚੌਕ ਬਠਿੰਡਾ ਅਤੇ ਨਜ਼ਦੀਕ ਨੀਡ ਕਰੋਕਰੀ ਮਾਡਲ ਟਾਊਨ ਲੁਧਿਆਣਾ ਦੇ ਡਾ. ਮੁਕੇਸ਼ ਸ਼ਾਰਧਾ ਨੇ ਦੱਸਿਆ ਕਿ ਗਠਿਆ, ਰੀੜ੍ਹ ਦੀ ਹੱਡੀ ਅਤੇ ਗੋਡਿਆ ਦਾ ਆਯੁਰਵੈਦ 'ਚ ਪੱਕਾ ਇਲਾਜ ...

ਪੂਰੀ ਖ਼ਬਰ »

ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ 'ਤੇ ਚੋਣ ਅਫ਼ਸਰ ਮੋਗਾ ਤੇ ਮੁਕਤਸਰ ਸਾਹਿਬ ਨੇ ਕੀਤਾ ਸਭ ਤੋਂ ਵੱਧ ਖ਼ਰਚ

ਜ਼ੀਰਕਪੁਰ, 21 ਫਰਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ)-ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਵੋਟ ਦੇ ਅਧਿਕਾਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਗਏ ਖ਼ਰਚ ਦੇ ਵੇਰਵੇ ਪ੍ਰਾਪਤ ਹੋਏ ਹਨ, ਜਿਨ੍ਹਾਂ ਅਨੁਸਾਰ ਐੱਸ.ਏ.ਐੱਸ. ਨਗਰ ਅਤੇ ਰੂਪਨਗਰ ਜ਼ਿਲ੍ਹੇ ਦੇ ਚੋਣ ਅਫ਼ਸਰਾਂ ...

ਪੂਰੀ ਖ਼ਬਰ »

ਫ਼ਰਜ਼ੀ ਦਸਤਾਵੇਜ਼ ਲਗਾ ਕੇ ਬਣਿਆ ਕਾਲਜ ਪਿ੍ੰਸੀਪਲ, ਮਾਮਲਾ ਦਰਜ

ਭਵਾਨੀਗੜ੍ਹ, 21 ਫਰਵਰੀ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਗੁਰੂ ਤੇਗ਼ ਬਹਾਦਰ ਕਾਲਜ ਦੇ ਇਕ ਪ੍ਰੋਫੈਸਰ ਵਲੋਂ ਕਾਲਜ ਦੇ ਪਿ੍ੰਸੀਪਲ 'ਤੇ ਕਥਿਤ ਤੌਰ 'ਤੇ ਫ਼ਰਜ਼ੀ ਦਸਤਾਵੇਜ਼ ਲੈ ਕੇ ਬਤੌਰ ਪਿ੍ੰਸੀਪਲ ਸੇਵਾ ਕਰਨ ਦੀ ਕੀਤੀ ਸ਼ਿਕਾਇਤ 'ਤੇ ਪੁਲਿਸ ਵਲੋਂ ਪਿ੍ੰਸੀਪਲ ...

ਪੂਰੀ ਖ਼ਬਰ »

ਪਟਨਾ ਸਾਹਿਬ ਵਿਖੇ ਅੱਜ ਪਹੁੰਚੇਗੀ ਪੰਜ ਤਖ਼ਤ ਐਕਸਪ੍ਰੈੱਸ

ਸੁਰਿੰਦਰਪਾਲ ਸਿੰਘ ਵਰਪਾਲ ਮਨਮਾੜ, 21 ਫਰਵਰੀ-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਤਖ਼ਤਾਂ ਦੀ ਯਾਤਰਾ ਦੌਰਾਨ ਸੰਗਤ ਨੇ ਗੁਰਦੁਆਰਾ ਗੁਪਤਸਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਚੱਲ ਰਹੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਦਾ ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ ਜਨਾਹ ਕਰਨ ਵਾਲੇ ਨੂੰ 10 ਸਾਲ ਕੈਦ ਤੇ 20 ਹਜ਼ਾਰ ਜੁਰਮਾਨੇ ਦੀ ਸਜ਼ਾ

ਪਠਾਨਕੋਟ, 21 ਫਰਵਰੀ (ਚੌਹਾਨ)-ਸੁਜਾਨਪੁਰ ਨਿਵਾਸੀ ਮੁਕੇਸ਼ ਕੁਮਾਰ ਪੁੱਤਰ ਪ੍ਰੇਮ ਕੁਮਾਰ ਨਿਵਾਸੀ ਸੇਖਾ ਮੁਹੱਲਾ ਨੰੂ ਅਦਾਲਤ ਨੇ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ 10 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ...

ਪੂਰੀ ਖ਼ਬਰ »

ਮਨੋਜ ਯਾਦਵ ਨੇ ਹਰਿਆਣਾ ਦੇ ਨਵੇਂ ਡੀ.ਜੀ.ਪੀ. ਦਾ ਅਹੁਦਾ ਸੰਭਾਲਿਆ

ਚੰਡੀਗੜ੍ਹ, 21 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਕੈਡਰ ਦੇ 1988 ਬੈਚ ਦੇ ਆਈ.ਪੀ.ਐਸ. ਅਧਿਕਾਰੀ ਮਨੋਜ ਯਾਦਵ ਨੇ ਅੱਜ ਰਾਜ ਪੁਲਿਸ ਮੁੱਖ ਦਫ਼ਤਰ 'ਚ ਹਰਿਆਣਾ ਪੁਲਿਸ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲਣ ਤੋਂ ਪਹਿਲਾਂ ਮਨੋਜ ਯਾਦਵ ਨੂੰ ਪੁਲਿਸ ...

ਪੂਰੀ ਖ਼ਬਰ »

ਕਲਿਆਣ ਜਿਊਲਰਜ਼ ਦੇ ਸੀ.ਐਮ.ਡੀ. ਕਲਿਆਣਰਮਨ ਦਾ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨ

ਕੋਚੀ, 21 ਫਰਵਰੀ (ਅ.ਬ.)- ਦੇਸ਼ ਦੇ ਮੋਹਰੀ ਤੇ ਸਭ ਤੋਂ ਵਧੇਰੇ ਭਰੋਸੇਯੋਗ ਗਹਿਣਿਆਂ ਦੇ ਬਰਾਂਡ ਕਲਿਆਣ ਜਿਊਲਰਜ਼ ਦੇ ਸੰਸਥਾਪਕ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ (ਸੀ.ਐਮ.ਡੀ.) ਟੀ.ਐਸ. ਕਲਿਆਣਰਮਨ ਨੂੰ ਕੋਚੀ ਵਿਖੇ ਹੋਈ 44ਵੀਂ ਆਈ.ਏ.ਏ. ਵਰਲਡ ਕਾਂਗਰਸ ਮੌਕੇ ਵਿਸ਼ੇਸ਼ ...

ਪੂਰੀ ਖ਼ਬਰ »

ਅੱਧਾ ਕਿੱਲੋਂ ਅਫ਼ੀਮ ਤੇ ਸਾਢੇ 6 ਲੱਖ ਦੀ ਕਰੰਸੀ ਸਮੇਤ 2 ਕਾਬੂ

ਮਾਲੇਰਕੋਟਲਾ, 21 ਫ਼ਰਵਰੀ (ਹਨੀਫ਼ ਥਿੰਦ, ਪਾਰਸ ਜੈਨ)- ਪੁਲਿਸ ਦੀ ਐਸ.ਟੀ.ਐਫ ਟੀਮ ਸੰਗਰੂਰ ਵਲਾੋ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਦੇ ਿਖ਼ਲਾਫ਼ ਲਗਾਤਾਰ ਵਿੱਢੀ ਮੁਹਿੰਮ ਤਹਿਤ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 500 ਗਰਾਮ ਅਫ਼ੀਮ ਅਤੇ 6 ਲੱਖ 40 ਹਜ਼ਾਰ ਰੁਪਏ ...

ਪੂਰੀ ਖ਼ਬਰ »

ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਦੀ ਅਪੀਲ 'ਤੇ ਬਹਿਸ ਸ਼ੁਰੂ

ਚੰਡੀਗੜ੍ਹ, 21 ਫਰਵਰੀ (ਸੁਰਜੀਤ ਸਿੰਘ ਸੱਤੀ)- ਬਹਿਬਲ ਕਲਾਂ ਗੋਲੀ ਕਾਂਡ 'ਚ ਫਸੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਵਲੋਂ ਹਾਈਕੋਰਟ ਦੀ ਇਕਹਿਰੀ ਬੈਂਚ ਦੇ ਹੁਕਮ ਨੂੰ ਚੁਣੌਤੀ ਦਿੰਦੀ ਅਪੀਲ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਣਾ ਸ਼ੁਰੂ ਕਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX